ਕਾਂਗਰਸੀ ਵਰਕਰਾਂ ਨੇ ਬਲਵੀਰ ਰਾਣੀ ਸੋਢੀ ਦੀ ਅਗਵਾਈ ਹੇਠ ਸਾੜਿਆ ਮੋਦੀ ਸਰਕਾਰ ਦਾ ਪੁਤਲਾ

* ਧਰਨਾ ਦੇ ਕੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਰੇਬਾਜੀ
ਪੈਟਰੋਲ ਡੀਜਲ ਦੀਆਂ ਕੀਮਤਾਂ ਘ¤ਟ ਨਾ ਕਰਨਾ ਜਨਤਾ ਨਾਲ ਧੋਖਾ – ਰਾਣੀ ਸੋਢੀ
ਫਗਵਾੜਾ 7 ਜੂਨ (ਚੇਤਨ ਸ਼ਰਮਾ) ਦੇਸ਼ ਵਿਚ ਪੈਟਰੋਲ ਡੀਜਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸ¤ਦੇ ਤੇ ਅ¤ਜ ਫਗਵਾੜਾ ਦੇ ਕਾਂਗਰਸੀ ਵਰਕਰਾਂ ਨੇ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਏ.ਆਈ.ਸੀ.ਸੀ. ਮੈਂਬਰ ਸ੍ਰੀਮਤੀ ਬਲਵੀਰ ਰਾਣੀ ਸੋਢੀ ਦੀ ਅਗਵਾਈ ਹੇਠ ਸਥਾਨਕ ਹਰਗੋਬਿੰਦ ਨਗਰ ਵਿਖੇ ਧਰਨਾ ਦੇ ਕੇ ਸਰਕਾਰ ਵਿਰੋਧੀ ਜੋਰਦਾਰ ਨਾਰੇਬਾਜੀ ਕੀਤੀ। ਇਸ ਉਪਰੰਤ ਸਮੂਹ ਧਰਨਾਕਾਰੀ ਰੋਸ ਮਾਰਚ ਕਰਦੇ ਹੋਏ ਲਾਲ ਬ¤ਤੀ ਚੌਕ ਜੀ.ਟੀ. ਰੋਡ ਪੁ¤ਜੇ ਜਿ¤ਥੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਪਿ¤ਟ ਸਿਆਪਾ ਕੀਤਾ ਗਿਆ। ਇਸ ਮੌਕੇ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਪੂਰੇ ਦੇਸ਼ ਦੀ ਜਨਤਾ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਮਹਿੰਗਾਈ ਦੀ ਮਾਰ ਨਾਲ ਬੇਹਾਲ ਹੈ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਜਾਣਬੁ¤ਝ ਕੇ ਘ¤ਟ ਨਹੀਂ ਕੀਤਾ ਜਾ ਰਿਹਾ। ਪੈਡੀ ਦੇ ਸੀਜਨ ਵਿਚ ਮਹਿੰਗਾ ਡੀਜਲ ਕਿਸਾਨਾਂ ਲਈ ਮੁਸੀਬਤ ਬਣ ਗਿਆ ਹੈ। ਮੋਦੀ ਸਰਕਾਰ ਨੇ ਪਹਿਲਾਂ ਮ¤ਧ ਵਰਗ ਨੂੰ ਵਰਗਲਾ ਕੇ ਸਬਸਿਡੀ ਵਾਪਸ ਕਰਵਾ ਲਈ ਅਤੇ ਹੁਣ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ 700 ਰੁਪਏ ਤੋਂ ਵੀ ਬਹੁਤ ਮਹਿੰਗਾ ਕਰ ਦਿ¤ਤਾ ਹੈ। ਜਿਸ ਨਾਲ ਲੋਕਾਂ ਦੇ ਘਰਾਂ ਵਿਚ ਚੁ¤ਲੇ ਠੰਡੇ ਹੋ ਗਏ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਮਹਿੰਗਾਈ ਦੇ ਮੁ¤ਦੇ ਤੇ ‘ਮਨ ਕੀ ਬਾਤ’ ਨਹੀਂ ਕਰਦੇ। ਪੈਟਰੋਲ ਅਤੇ ਡੀਜਲ ਉਪਰ ਜੇਕਰ ਮੋਦੀ ਸਰਕਾਰ ਟੈਕਸ ਘਟਾ ਦੇਵੇ ਤਾਂ ਇਹ ਕਾਫੀ ਸਸਤੇ ਰੇਟ ਤੇ ਆਮ ਲੋਕਾਂ ਨੂੰ ਮਿਲ ਸਕਦੇ ਹਨ। ਪਰ ਤੇਲ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਸ ਜੁਮਲੇਬਾਜ ਸਰਕਾਰ ਦਾ ਮਕਸਦ ਸਿਰਫ ਜਨਤਾ ਨੂੰ ਲੁ¤ਟਣਾ ਹੈ ਜਿਸ ਕਰਕੇ ਲੋਕਾਂ ਵਿਚ ਭਾਰੀ ਰੋਸ ਹੈ। ਉਹਨਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਸ ਸਰਕਾਰ ਤੋਂ ਛੁਟਕਾਰਾ ਪਾਉਣਾ ਹੈ ਤਾਂ ਕਾਂਗਰਸ ਦਾ ਖੁ¤ਲ ਕੇ ਸਮਰਥਨ ਕਰਨ ਤਾਂ ਜੋ 2019 ਦੀਆਂ ਲੋਕਸਭਾ ਚੋਣਾਂ ਵਿਚ ਦੇਸ਼ ਦੀ ਸ¤ਤਾ ਮੋਦੀ ਸਰਕਾਰ ਤੋਂ ਖੋਹ ਕੇ ਰਾਹੁਲ ਗਾਂਧੀ ਵਰਗੇ ਨੌਜਵਾਨ ਅਤੇ ਯੋਗ ਲੀਡਰ ਦੇ ਹ¤ਥਾਂ ਵਿਚ ਦਿ¤ਤੀ ਜਾ ਸਕੇ। ਇਸ ਮੌਕੇ ਕੋਂਸਲਰ ਮਦਨ ਲਾਲ, ਸਤਿਆ ਦੇਵੀ, ਸਾਬਕਾ ਕੋਂਸਲਰ ਨਰਿੰਦਰ ਕੌਰ, ਕੈਪਟਨ ਹਰਮਿੰਦਰ ਸਿੰਘ ਪਾਂਛਟ, ਵਿਨੋਦ ਕੁਮਾਰ ਕੁਲਵੰਤ ਪ¤ਬੀ, ਜੈ ਰਾਮ ਕਾਲਾ, ਸੁਹੇਲ ਸਿੰਘ, ਅਸ਼ਵਨੀ ਸ਼ਰਮਾ, ਸਤਪਾਲ ਖਲਵਾੜਾ, ਪ¤ਪੀ ਪਰਮਾਰ, ਗੁਰਦੀਪ ਗਰੇਵਾਲ, ਸੋਹਨ ਸਿੰਘ ਬਘਾਣਾ, ਨਰੇਸ਼ ਕੁਮਾਰ, ਡਾ. ਰਮਨ ਸ਼ਰਮਾ, ਅਰੁਣ ਧੀਰ, ਹਨੀ ਸੂਦ, ਹਰੀ ਸਿੰਘ ਨਰੂੜ, ਮਨੋਜ ਲੇਖੀ, ਸੋਢੀ ਪਲਾਹੀ, ਹੁਸਨ ਲਾਲ ਚ¤ਕ ਹਕੀਮ, ਗੁਰਨਾਮ ਸਿੰਘ, ਲੈਂਬਰ ਸਿੰਘ, ਜ¤ਸੀ ਮਾਇਓਪ¤ਟੀ, ਜਸਵਿੰਦਰ ਸਿੰਘ ਢ¤ਡੇ, ਮਹਿੰਦਰ ਕੌਰ, ਬਿਮਲਾ ਸੋਢੀ, ਵੰਦਨਾ ਸ਼ਰਮਾ, ਕਸ਼ਮੀਰ ਕੌਰ ਸੰਧੂ, ਹਰਬੰਸ ਲਾਲ, ਸਨੀ ਗੋਬਿੰਦਪੁਰਾ, ਵਿ¤ਕੀ ਬੋਹਾਨੀ, ਯਸ਼ ਠ¤ਕਰਕੀ, ਜਗਨਾਹਰ ਸਿੰਘ, ਸਤਨਾਮ ਮੌਲੀ, ਮਾਸਟਰ ਸਤਿੰਦਰ ਪਾਲ, ਹੰਸਰਾਜ, ਧਰਮ ਸਿੰਘ, ਬਲਵੀਰ ਚੈੜ, ਕਾਲਾ ਮਾਣਕ, ਪੰਡਿਤ ਨਰੇਸ਼ ਕੁਰਾ, ਰੇਸ਼ਮ ਕੌਰ, ਨੀਨਾ ਸ਼ਰਮਾ, ਵਿਕਾਸ ਉ¤ਪਲ, ਸੂਬੇਦਾਰ ਕਿਸ਼ਨ ਸਿੰਘ, ਦਰਿਆਈ ਲਾਲ, ਬਿ¤ਲਾ ਬੋਹਾਨੀ, ਗੁਰਦਿਆਲ ਸੋਢੀ, ਰਵੀ ਚ¤ਕ ਹਕੀਮ, ਮਾਸਟਰ ਜਰਨੈਲ ਸਿੰਘ ਆਦਿ ਤੋਂ ਇਲਾਵਾ ਸੈਂਕੜੇ ਵਰਕਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *