ਮਰੀਜਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ-ਸਿਵਲ ਸਰਜਨ

ਇਲਾਜ ਦੇ ਨਾਲ ਨਾਲ ਜਾਗਰੂਕ ਵੀ ਕੀਤਾ ਜਾਏ-ਡਾ. ਮੱਲ

ਫਗਵਾੜਾ 7 ਜੂਨ (ਚੇਤਨ ਸ਼ਰਮਾ) ਡੈਂਟਲ ਵਿਭਾਗ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਪ੍ਰਧਾਨਗੀ ਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਜੀ ਦੀ ਰਹਿਨੁਮਾਈ ਹੇਠ ਕੀਤਾ ਗਿਆ।ਇਸ ਮੌਕੇ ‘ਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਬਲਾਕਾਂ ਤੋਂ ਆਏ ਹੋਏ ਮੈਡੀਕਲ ਅਫਸਰਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ।ਡਾ. ਬਲਵੰਤ ਸਿੰਘ ਨੇ ਡੈਂਟਲ ਵਿਭਾਗ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਵਿਭਾਗ ਆਪਣੇ ਕੰਮ ਦੇ ਮਿਆਰ ਨੂੰ ਹੋਰ ਉੱਚਾ ਚੁੱਕੇ ਤਾਂ ਕਿ ਮਰੀਜਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ। ਇਸ ਤੋਂ ਪਹਿਲਾਂ ਡੈਂਟਲ ਵਿਭਾਗ ਦੇ ਸਾਰੇ ਡਾਕਟਰਾਂ ਵੱਲੋਂ ਸਿਵਲ ਸਰਜਨ ਡਾ. ਬਲਵੰਤ ਸਿੰਘ ਦਾ ਸੁਆਗਤ ਕੀਤਾ ਗਿਆ ਤੇ ਯਾਦਗਾਰੀ ਚਿੰਨ ਦੇ ਕੇ ਵੀ ਸਨਮਾਨ ਕੀਤਾ ਗਿਆ।
ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਵਿਭਾਗ ਦੀਆਂ ਗਤੀਵਿਧੀਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਮਹੀਨਾਵਾਰ ਰਿਪੋਰਟਾਂ ਦੀ ਸਮੀਖਿਆ ਕੀਤੀ। ਡਾ. ਮੱਲ ਨੇ ਬਲਾਕਾਂ ਤੋਂ ਆਏ ਹੋਏ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਏ ਖਾਸ ਕਰ ਕੇ ਬਜੁਰਗਾਂ ਦਾ ਪਹਿਲ ਦੇ ਆਧਾਰ ਤੇ ਇਲਾਜ ਕੀਤਾ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਦੰਦਾਂ ਦੀਆਂ ਬੀਮਾਰੀਆਂ ਅਤੇ ਉਸ ਦੇ ਸਹੀ ਇਲਾਜ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਜਿਹੜੇ ਵੀ ਮਰੀਜ ਇਲਾਜ ਕਰਵਾਉਣ ਆਉਣ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਇਲਾਜ ਕਰਨ ਦੇ ਨਾਲ ਨਾਲ ਜਾਗਰੂਕ ਵੀ ਕੀਤਾ ਜਾਏ ਤਾਂ ਕਿ ਭਵਿੱਖ ਵਿੱਚ ਜੇਕਰ ਉਨ੍ਹਾਂ ਨੂੰ ਦੰਦਾਂ ਸੰਬੰਧੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤੇ ਉਹ ਸਮੇਂ ਸਿਰ ਇਲਾਜ ਕਰਵਾ ਸਕਣ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮਰੀਜਾਂ ਨੂੰ ਝੋਲਾਛਾਪ ਦੰਦਸਾਜਾਂ ਤੋਂ ਗੁਰੇਜ ਕਰਨ ਲਈ ਪ੍ਰੇਰਿਆ ਜਾਏ ਤਾਂ ਜੋ ਉਨ੍ਹਾਂ ਵੱਲੋਂ ਕੀਤੇ ਜਾਂਦੇ ਗਲਤ ਇਲਾਜ ਤੋਂ ਉਹ ਬਚ ਸਕਣ।
ਇਸ ਮੌਕੇ ‘ਤੇ ਡਾ. ਸੁਮਨਦੀਪ ਵੱਲੋਂ ਰੂਟ ਕਨਾਲ ਟ੍ਰੀਟਮੈਂਟ ਤੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਵੀ ਦਿੱਤੀ ਗਈ।ਇਸ ਦੌਰਾਨ ਡਾ. ਗੁਰਦੇਵ ਭੱਟੀ, ਡਾ. ਮੋਨਿੰਦਰ ਕੌਰ, ਡਾ.ਪਰਮਜੀਤ, ਡਾ. ਪਵਨਪ੍ਰੀਤ ਕੌਰ, ਡਾ. ਬਰਿੰਦਰ, ਡਾ.ਪ੍ਰੀਤਮ ਦਾਸ, ਡਾ. ਵਿਕਾਸਦੀਪ, ਡਾ. ਦੀਪਕ, ਡਾ. ਹਰਪ੍ਰੀਤ ਕੌਰ, ਡਾ. ਤਲਵਿੰਦਰ ਕੌਰ ਤੇ ਹੋਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *