ਵਿਦਿਆਰਥੀਆ ਲਈ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਜੀ.ਐਨ.ਏ ਯੂਨੀਵਰਸਿਟੀ

ਫਗਵਾੜਾ 7 ਜੂਨ(ਅਸ਼ੋਕ ਸ਼ਰਮਾ) ਫਗਵਾੜਾ ਪੰਜਾਬ ਦਾ ਵਿਦਿਅਕ ਗੜ੍ਹ ਬਣ ਚੁੱਕਾਹੈ, ਜਿਸ ਦੇ ਆਸ ਪਾਸ ਅੱਠ ਤੋਂ ਦਸ ਵੱਡੀਆਂ ਯੂਨੀਵਰਸਿਟੀਆਂ ਅਤੇ ਕਾਲਜ਼ ਹਨ, ਜਿਸ ਵਿੱਚਹਜ਼ਾਰਾ ਦੀ ਗਿਣਤੀ ਵਿੱਚ ਵਿਦਿਆਰਥੀ ਵਿਦਿਆ ਪ੍ਰਾਪਤ ਕਰ ਰਹੇ ਹਨ। ਵਿਦਿਆਰਥੀਆਂ ਲਈਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਇਨ੍ਹਾਂ ਕਾਲਜ਼ਾਂ ਵਿੱਚ ਉੱਚ ਪੱਧਰੀ ਪੜਾਈ ਕਰਵਾਈ ਜਾਰਹੀ ਹੈ। ਇਨ੍ਹਾਂ ਵਿਦਿਆਕ ਅਧਾਰਿਆਂ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਜੀ.ਐਨ.ਏ.ਯੂਨੀਵਰਸਿਟੀ ਆਪਣਾ ਨਾਂ ਚਮਕਾ ਕੇ ਤੇਜੀ ਨਾਲ ਅੱਗੇ ਵੱਧ ਰਹੀ ਹੈ।
ਯੂਨੀਵਰਸਿਟੀਦੇ ਵਾਇਸ ਚਾਂਸਲਰ ਡਾ. ਵੀ.ਕੇ. ਰਤਨ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਦਾ ਮਨੋਰਥਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਕਿੱਤਾ ਮੁੱਖੀ ਕੋਰਸਾਂ ਨੂੰ ਪਹਿਲ ਦੇਣਾ ਹੈ, ਜਿਨ੍ਹਾਂ ‘ਚ ਮੁਹਾਰਤ ਕਰਕੇ ਵਿਦਿਆਰਥੀ ਸਰਕਾਰੀ ਅਤੇ ਗੈਰਸਰਕਾਰੀ ਨੌਕਰੀਆਂ ‘ਚ ਆਪਣਾਭਵਿੱਖ ਬਣਾ ਸਕਦੇ ਹਨ। ਉਨ੍ਹਾਂ ਦੀ ਯੂਨੀਵਰਸਿਟੀ ਵਿੱਚ ਚਲਾਏ ਜਾ ਰਹੇ ਹੋਟਲ ਮੈਨਜਮੈਂਟਦੇ ਡਿਗਰੀ ਅਤੇ ਡਿਪਲੋਮਾ ਕੋਰਸਾਂ ਵਿੱਚ ਵਿਦਿਆਰਥੀ ਬਹੁਤ ਦਿਲਚਸਪੀ ਲੈ ਰਹੇ ਹਨ ਅਤੇ ਨਾਲਹੀ ਇਨ੍ਹਾ ‘ਚ ਪੜ੍ਹ ਚੁੱਕੇ ਵਿਦਿਆਰਥੀ ਅਸਟਰੇਲੀਆ, ਕੁਵੈਤ, ਦੁਬਈ ਅਤੇ ਮਾਲਦੀਪ ਵਰਗੇਦੇਸ਼ਾ ਦੀਆਂ ਕੰਪਨੀਆਂ ‘ਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਵਿਪਰੋ, ਟੀ.ਸੀ.ਐਸ, ਇੰਨਫੋਸੀਸ, ਸੋਨਾਲੀਕਾ, ਜੋਹਨ ਡੀਅਰ ਆਦਿ ਕੰਪਨੀਆਂ ‘ਚ ਕਈ ਵਿਦਿਆਰਥੀ ਯੂਨੀਵਰਸਿਟੀ ਵਲੋਂਰੋਜ਼ਗਾਰ ਪ੍ਰਾਪਤ ਕਰ ਆਪਣਾ ਕੰਮ ਕਰ ਰਹੇ ਹਨ। ਅੰਗਰੇਜ਼ੀ ਦੀ ਵਿਸ਼ਵ ਪ੍ਰਸਿੱਧ ਸੰਸਥਾਕੈਂਬਰਿਜ਼ ਪ੍ਰੈਸ ਦੇ ਨਾਲ ਮਿਲ ਕੇ ਵਿਦਿਆਰਥੀਆਂ ਦਾ ਅੰਗਰੇਜ਼ੀ ਦਾ ਪੱਧਰ ਉੱਚਾਂ ਚੁਕਣ ਲਈਹਰ ਕੋਰਸ ਵਿੱਚ ਅੰਗਰੇਜ਼ੀ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ।
ਵੀ. .ਸੀ.ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਲੋਂ ਚਲਾਏ ਜਾ ਰਹੇ ਇੰਜਨਿਅਰਿੰਗ ਅਤੇਤਕਨੀਕੀ ਕੋਰਸਾਂ ਵਿੱਚ ਵੀ ਜਿਆਦਾ ਧਿਆਨ ਪ੍ਰੈਕਟਿਕਲ ਤੇ ਦਿੱਤਾ ਜਾਂਦਾ ਹੈ ਜਿਸ ਲਈਵਿਦਿਆਰਥੀਆ ਲਈ ਅਤਿਆਧੁਨੀਕ ਕੰਪਿਊਟਰ ਅਤੇ ਮਕੈਨੀਕਲ ਪ੍ਰਯੋਗਸ਼ਾਲਾ ਬਣਾਈ ਗਈ ਹੈ। ਜੀ .ਐਨ.ਏ. ਯੂਨੀਵਰਸਿਟੀ ਪੰਜਾਬ ‘ਚ ਪਹਿਲੀ ਏਅਰਲਾਈਨ ਅਤੇ ਹਵਾਈ ਜਹਾਜ ਨਾਲ ਸਬੰਧਤ ਡਿਪਲੋਮਾਅਤੇ ਡੀਗਰੀ ਕੋਰਸ ਕਰਵਾਂ ਖਿੱਚ ਦਾ ਕੇਂਦਰ ਬਣ ਰਹੀ ਹੈ। ਯੂਨੀਵਰਸਿਟੀ ਵਲੋਂ ਛੋਟਾ ਰਨਵੇਅਤੇ ਅਧੁਨਿਕ ਏਅਰਲਾਈਨ ਮਾਡਲ ਤਿਆਰ ਕਰ ਵਿਦਿਆਰਥੀਆ ਨੂੰ ਵਾਸਤਵਿਕਤਾ ਵਿੱਚ ਕੰਮ ਕਰਨ ਦੀਸਿਖਲਾਈ ਵੀ ਦਿੱਤੀ ਜਾ ਰਹੀ ਹੈ। ਡਿਪਲੋਮਾ ਅਤੇ ਛੋਟੇ ਕਿੱਤਾ ਮੁੱਖੀ ਕੋਰਸਾਂ ਵਿੱਚਯੂਨੀਵਰਸਿਟੀ ਵਿੱਚ 6 ਮਹੀਨੇ ਤੋਂ 2 ਸਾਲ ਦੀ ਪੜਾਈ ਵਾਲੇ ਐਨੀਮੇਸ਼ਨ, ਰੋਬੋਟਿਕਸ, ਏਅਰਲਾਈਨ ਅਤੇ ਮੈਨਜਮੈਨਟ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਕਰਵਾਏ ਜਾ ਰਹੇ ਹਨ। ਇਸ ਤੋਂਇਲਾਵਾਂ ਵੀ ਹੋਰ ਬਹੁਤ ਸਾਰੇ ਡਿਗਰੀ ਅਤੇ ਡਿਪਲੋਮਾਂ ਕੋਰਸਾਂ ਵਿੱਚ ਪੜਾਈ ਕਰਵਾਈ ਜਾ ਰਹੀਹੈ।
ਯੂਨੀਵਰਸਿਟੀ ਵਿੱਚ ਸਮੇਂ ਸਮੇਂ ਸਿਰ ਕਾਲਜ਼ ਵਿੱਚ ਵਿਦਿਆਰਥੀਆਂ ਨੂੰਸਮਾਜਿਕ ਬੁਰਾਈਆ ਪ੍ਰਤੀ ਜਾਗਰੁਕ ਕਰਨ ਲਈ ਸਮਾਜ ਸੇਵੀ ਅਤੇ ਉਚ ਵਿਉਪਾਰਕ ਅਧਾਰਿਆ ਦੇਪ੍ਰਤਿਨਿਧੀਆਂ ਨੂੰ ਵਿਦਿਆਰਥੀਆਂ ਦੇ ਨਾਲ ਰੂ-ਬ-ਰੂ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੀਵਿਸ਼ਾਲ ਬਿਲਡਿੰਗ, ਸਾਫ ਸੁਥਰੇ ਖੇਡ ਮੈਦਾਨ, ਪ੍ਰਯੋਗਸ਼ਾਲਾਵਾਂ ਅਤੇ ਲਾਈਬ੍ਰੇਰੀ ਤੋਂਇਲਾਵਾ ਵੱਡੀ ਸਾਰੀ ਪ੍ਰਯੋਗੀਕ ਰਸੋਈ ਅਤੇ ਰੈਸਤਰਾਂ ਹੈ। ਵੀ.ਸੀ ਸਾਹਿਬ ਨੇ ਦੱਸਿਆ ਕੇਪ੍ਰਰੋ ਚਾਂਸਲਰ ਗੁਰਦੀਪ ਸਿਹਰਾ, ਮੈਨੇਜਮੈਂਟ ਅਤੇ ਅਧਿਆਪਕਾਂ ਦੀ ਅਣਥੱਕ ਮਹਿਨਤ ਨਾਲਕਾਲਜ ਉਚੀਆਂ ਬੁਲੰਦੀਆਂ ਨੂੰ ਛੁਹ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕੇ ਜਲਦ ਹੀਯੂਨੀਵਰਸਿਟੀ ਵਿੱਚ ਅਤਿ ਅਧੁਨਿਕ ਰੀਸਰਚ ਲੈਬ ਵੀ ਖੋਲਣ ਜਾ ਰਹੇ ਹਨ ਜਿਸ ਵਿੱਚ ਖੋਜਾਰਥੀਵਿਦਿਆਰਥੀ ਸੁਨੇਹਰਾ ਭੱਵਿਖ ਤਲਾਸ਼ ਸਕਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *