ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਰਵੀ ਆਹਲੂਵਾਲੀਅ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਰਾਸ਼ਟਰੀ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ 250ਵਾਂ ਮਾਸਿਕ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਟਿਆਲਾ ਫਾਂਉਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਰਵੀ ਆਹਲੂਵਾਲੀਆ ਨੂੰ ਬਤੌਰ ਮੁੱਖ ਮਹਿਮਾਨ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨਾਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਸਨਮਾਨਿਤ ਕੀਤਾ ਗਿਆ । ਇੰਜੀ. ਰਾਜੀਵ ਗਰਗ ਉਦਯੋਗਪਤੀ ਨੂੰ ਦੇਸ਼ ਸੇਵਾ ਵਿੱਚ ਬਹੁਤ ਵੱਡਾ ਯੌਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ । ਹਰਪ੍ਰੀਤ ਸਿੰਘ ਸੰਧੂ ਨੇ 70ਵੀਂ ਵਾਰ ਖੂਨ ਦਾਨ ਕਰਕੇ ਆਪਣੇ ਪਿਤਾ ਤਰਜੀਤ ਸਿੰਘ ਸੰਧੂ ਦੇ ਮਰਨ ਉਪਰੰਤ ਅੱਖਾਂ ਦਾਨ ਕਰਵਾ ਕੇ ਮਾਨਵਤਾ ਦੀ ਸੇਵਾ ਵਿੱਚ ਮੀਲ ਪੱਥਰ ਸਾਬਿਤ ਕੀਤਾ ਤੇ ਲੱਖਾਂ ਹੀ ਲੋਕਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਮਾਨਵਤਾ ਨੂੰ ਪ੍ਰੇਮ ਕਰਨ ਲਈ ਸੰਦੇਸ਼ ਦਿੱਤਾ । ਐੈਡਵੋਕੇਟ ਰਣਦੀਪ ਸਿੰਘ, ਸੁਦਰਸ਼ਨ ਸ਼ਰਮਾ, ਕੈਪਟਨ ਹਰਜਿੰਦਰ ਸਿੰਘ, ਡਾ. ਵਿਜੈ ਸ਼ਰਮਾ, ਮੈਡਮ ਮਿਤਾਲੀ, ਐਸ.ਐਸ. ਭੱਲਾ, ਵਿਨੋਦ ਗੋਇਲ, ਡਾ. ਐਨ.ਡੀ. ਮਿੱਤਲ, ਬੀ.ਐਸ. ਬੇਦੀ, ਡਾ. ਕੇਵਲ ਕ੍ਰਿਸ਼ਨ, ਬਸ਼ੀਰ ਸਿਆਣੀ, ਇੰਜੀ. ਸ਼ਾਮ ਲਾਲ, ਮੈਡਮ ਸੁਮਨ ਆਨੰਦ, ਪ੍ਰਦੀਪ ਵਰਮਾ ਨੇ ਆਪਣੇ ਵਿਚਾਰ ਰੱਖੇ । ਡਾ. ਰਾਕੇਸ਼ ਵਰਮੀ ਨੇ ਗਰੁੱਪ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਪਰਿਵਾਰ ਵਿੱਚ ਦੁਖਦ ਘਟਨਾ ਹੋਣ ਉਪਰੰਤ ਮੇਜਰ ਹਰਬੰਸ ਸਿੰਘ ਗਿੱਲ ਪਰਿਵਾਰ ਲਈ ਮ੍ਰਿਤਕ ਦੇਹ ਲਈ ਏਅਰ ਕੰਡੀਸ਼ਨਰ ਡੀਪ ਬਕਸਾ ਸ਼ਮਸ਼ਾਨ ਘਾਟ ਪਹੁੰਚਾਉਣ ਲਈ ਗੱਡੀ ਅਤੇ ਅੱਖਾਂ ਦਾਨ ਕਰਵਾਉਣ ਲਈ ਆਈ ਬੈਂਕ ਤੋਂ ਡਾਕਟਰਾਂ ਦੀ ਟੀਮ ਉਪਲਬੱਧ ਕਰਵਾਉਣਗੇ ।
ਇਹ ਜਾਣਕਾਰੀ ਚਮਨ ਲਾਲ ਦੱਤ ਨੇ ਪ੍ਰੈਸ ਨੂੰ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *