ਐਸਜੀਪੀਸੀ ਮੈਂਬਰ ਵਲੋ ਸਿੱਖ ਵਿਰੋਧੀ ਗਤੀਵਿਧੀਆ ਦਾ ਹਿੱਸਾ ਬਣਨਾ ਸਿੱਖ ਕੌਮ ਨਾਲ ਵੱਡਾ ਧੋਖਾ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਕਪੂਰਥਲਾ, 11 ਜੂਨ, ਗੁਰਦੇਵ ਭੱਟੀ
ਸਿਆਸਤਦਾਨ ਆਪਣੇ ਸਿਆਸੀ ਹਿੱਤਾਂ ਵਾਸਤੇ ਲੋਕਾਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਜ ਨਹੀ ਆ ਰਹੇ ਹਨ। ਜਿਸ ਦਾ ਤਾਜ਼ਾ ਮਾਮਲਾ ਇਕ ਵਾਰ ਫਿਰ ਉਜਾਗਰ ਹੋਇਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਰਣਜੀਤ ਸਿੰਘ ਕਾਹਲੋ ਨੇ ਵੋਟਾਂ ਪ¤ਕੀਆਂ ਕਰਨ ਲਈ ਸਿ¤ਖੀ ਸਿਧਾਂਤਾ ਦਾ ਘਾਣ ਕਰਦੇ ਹੋਏ ਕਰਤਾਰਪੁਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਚ¤ਲਦੇ ਸਕੂਲ ਅੰਦਰ ਆਰ ਐ¤ਸ ਐ¤ਸ ਵ¤ਲੋਂ ਲਗਾਏ ਕੈਂਪ ਵਿਚ ਹਾਜ਼ਰੀ ਭਰ ਕੇ ਸਿੱਖਾਂ ਦੀ ਭਾਵਨਾਵਾਂ ਨੂੰ ਜੋ ਠੇਸ ਪਹੁੰਚਾਈ ਹੈ ਉਹ ਬਹੁਤ ਹੀ ਨਿੰਦਨਯੋਗ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ•ਾ ਕਪੂਰਥਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਤੇ ਜ਼ਿਲ•ਾ ਜ¦ਧਰ ਪ੍ਰਧਾਨ ਭਾਈ ਸੁਖਜੀਤ ਸਿੰਘ ਡਰੋਲੀ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਨੂੰ ਸਿੱਖੀ ਨੂੰ ਘਾਣ ਲਾਉਣ ਵਾਲੀ ਬੇਹੱਦ ਮੰਦਭਾਗੀ ਘਟਨਾ ਦੱਸਿਆ ਹੈ। ਉਨ•ਾਂ ਕਿਹਾ ਕਿ ਸਿੱਖਾਂ ਵਲੋ ਚੁਣੇ ਗਏ ਮੈਂਬਰ ਵਲੋ ਇਸ ਤਰ•ਾਂ ਦਾ ਸਿੱਖੀ ਸਿਧਾਂਤਾ ਦੇ ਉਲਟ ਜਾ ਕੇ ਸਿੱਖੀ ਵਿਰੋਧੀ ਗਤੀਵਿਧੀਆ ਦਾ ਹਿੱਸਾ ਬਣਨਾ ਸਿੱਖ ਕੌਮ ਦਾ ਵੱਡਾ ਧੋਖਾ ਹੈ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਨ•ਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੇ ਜੱਥੇਦਾਰ ਰਣਜੀਤ ਸਿੰਘ ਕਾਹਲੋ ਦੀ ਮੈਂਬਰ ਨੂੰ ਤਰੁੰਤ ਰੱਦ ਕਰਵਾਉਣ ਵਾਸਤੇ ਕਾਰਵਾਈ ਅਮਲ ਵਿਚ ਲਿਆਉਣ। ਉਨ•ਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਬ ਸਾਹਿਬਾਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜੱਥੇਦਾਰ ਰਣਜੀਤ ਸਿੰਘ ਕਾਹਲੋ ਨੂੰ ਤਰੁੰਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ। ਉਨ•ਾਂ ਕਿਹਾ ਕਿ ਸਿ¤ਖ ਸੰਗਤ ਦੇ ਦਸਵੰਧ ਨਾਲ ਤਿਆਰ ਹੋਏ ਅਤੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਦੇ ਪ੍ਰਬੰਧ ਹੇਠ ਚ¤ਲਦੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸਕੰਡਰੀ ਸਕੂਲ ਕਰਤਾਰਪੁਰ ਵਿਖੇ ਜਿਸ ਤਰ•ਾਂ ਆਰਐਸਐਸ ਵਲੋ ਸਿ¤ਖ ਕੌਮ ਨੂੰ ਸ਼ਰੇਆਮ ਚੁਣੌਤੀ ਦਿ¤ਤੀ ਗਈ ਤੇ ਉਸ ਵਿਚ ਐਸਜੀਪੀਸੀ ਮੈਂਬਰ ਵਲੋ ਉਸਦਾ ਸਾਥ ਦਿੱਤਾ ਗਿਆ ਹੈ ਇਹ ਸਿੱਖਾਂ ਵਾਸਤੇ ਬਹੁਤ ਸੋਚਨਯੋਗ ਗੱਲ ਹੈ। ਉਨ•ਾਂ ਕਿਹਾ ਕਿ ਕਿੰਨੀ ਸ਼ਰਮ ਦੀ ਗ¤ਲ ਹੈ ਕਿ ਜਿਸ ਸਕੂਲ ਵਿ¤ਚ ਗੁਰਮਤਿ ਕੈੰਪ ਲ¤ਗਣੇ ਚਾਹੀਦੇ ਹਨ ਉ¤ਥੇ ਸਿ¤ਖ, ਪੰਜਾਬ ਅਤੇ ਪੰਜਾਬੀਅਤ ਨੂੰ ਚੈਲੇੰਜ਼ ਕਰਨ ਵਾਲੇ ਪ੍ਰੋਗਰਾਮ ਹੋ ਰਹੇ ਹਨ ਅਤੇ ਸਕੂਲ ਦੇ ਮਾਲਕ ਵੀ ਬਾਬਾ ਸੇਵਾ ਸਿੰਘ ਹਨ ਜੋ ਕਿ ਸਿ¤ਖ ਕੌਮ ਦੇ ਵਿ¤ਚ ਕਾਫੀ ਸਤਿਕਾਰੇ ਜਾਂਦੇ ਹਨ। ਦ¤ਸਣਯੋਗ ਹੈ ਕਿ ਬਾਬਾ ਸੇਵਾ ਸਿੰਘ ਨੇ ਇਸ ਸਕੂਲ ਦੀ ਮਨੇਜਮਿੰਟ ਦੇ ਪ੍ਰਧਾਨ ਸ੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਨੂੰ ਬਣਾਇਆ ਹੋਇਆ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *