ਰਾਣਾ ਗੁਰਜੀਤ ਸਿੰਘ ਵੱਲੋਂ ਡੋਗਰਾ ਆਈ ਹਸਪਤਾਲ ਵਿਖੇ ਦੰਦਾਂ ਦੇ ਵਿਭਾਗ ਦੀ ਸ਼ੁਰੂਆਤ

ਕਪੂਰਥਲਾ, 11 ਜੂਨ : ਵਿਸ਼ੇਸ਼ ਪ੍ਰਤੀਨਿਧ
ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਹਿਰ ਦੇ ਨਾਮਵਰ ‘ਡੋਗਰਾ ਆਈ ਹਸਪਤਾਲ’ ਵਿਖੇ ਅਤਿ-ਆਧੁਨਿਕ ਤਕਨੀਕ ਨਾਲ ਲੈਸ ਮਲਟੀਸਪੈਸ਼ਲਟੀ ਦੰਦਾਂ ਦੇ ਵਿਭਾਗ ‘ਵਰੱਜ ਡੈਂਟਲ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਾਬਕਾ ਵਿਧਾਇਕਾ ਸ੍ਰੀਮਤੀ ਰਾਜਬੰਸ ਕੌਰ ਰਾਣਾ ਵੀ ਉਨ•ਾਂ ਦੇ ਨਾਲ ਸਨ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਡੈਂਟਲ ਵਿਭਾਗ ਦੇ ਖੁੱਲ•ਣ ਨਾਲ ਸ਼ਹਿਰ ਵਾਸੀਆਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਬਿਹਤਰੀਨ ਸਹੂਲਤ ਮਿਲ ਗਈ ਹੈ। ਜਵਾਹਰ ਹਸਪਤਾਲ ਦੇ ਬਾਨੀ ਸਵਰਗੀ ਡਾ. ਮਦਨ ਲਾਲ ਸ਼ਰਮਾ ਦੇ ਪੋਤਰੇ ਅਤੇ ਡੈਂਟਲ ਮਾਹਿਰ ਡਾ. ਅਰਜੁਨ ਜਵਾਹਰ ਸ਼ਰਮਾ ਅਤੇ ਡਾ. ਪ੍ਰਿਅੰਕਾ ਸ਼ਰਮਾ ਵੱਲੋਂ ਖੋਲ•ੇ ਗਏ ਇਸ ਡੈਂਟਲ ਵਿਭਾਗ ਵਿਚ ਦੰਦਾਂ ਨਾਲ ਸਬੰਧਤ ਹਰੇਕ ਤਰ•ਾਂ ਦਾ ਇਲਾਜ ਅਤਿ-ਆਧੁਨਿਕ ਮਸ਼ੀਨਾਂ ਅਤੇ ਇਲਾਜ ਪ੍ਰਣਾਲੀ ਰਾਹੀਂ ਕੀਤਾ ਜਾਵੇਗਾ। ਇਸ ਮੌਕੇ ਡਾ. ਅਰਜੁਨ ਜਵਾਹਰ ਸ਼ਰਮਾ ਨੇ ਸਭ ਤੋਂ ਪਹਿਲਾ ਚੈਕਅੱਪ ਆਪਣੇ ਮਾਤਾ-ਪਿਤਾ ਡਾ. ਵਿੱਕੀ ਸ਼ਰਮਾ ਅਤੇ ਸ੍ਰੀਮਤੀ ਰਿਤੂ ਸ਼ਰਮਾ ਦਾ ਕੀਤਾ। ਇਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ, ਸ੍ਰੀ ਪ੍ਰਮੋਦ ਸ਼ਰਮਾ, ਡਾ. ਐਸ. ਪੀ ਸ਼ਰਮਾ, ਕੁਸ਼ ਸ਼ਰਮਾ, ਚੰਚਲ ਸ਼ਾਰਧਾ, ਧਰਮਪਾਲ ਸ਼ਰਮਾ, ਨਿਰਮਲ ਸਿੰਘ, ਸਤੀਸ਼ ਸ਼ਰਮਾ, ਪਵਨ ਅਗਰਵਾਲ, ਸ਼ਕੀਲ ਆਨੰਦ, ਸੰਭਵ ਸ਼ਰਮਾ, ਵਿਨੋਦ ਪਾਸੀ, ਰਾਜੇਸ਼ ਸ਼ਰਮਾ, ਵਿੱਕੀ ਸਹਾਏ ਦੇ ਦੰਦਾਂ ਦੀ ਵੀ ਜਾਂਚ ਕੀਤੀ ਗਈ।

Geef een reactie

Het e-mailadres wordt niet gepubliceerd. Vereiste velden zijn gemarkeerd met *