ਰੈ¤ਡ ਕਰਾਸ ਸੁਸਾਇਟੀ ਕਪੂਰਥਲਾ ਨੂੰ ਸੂਬੇ ਭਰ ’ਚੋਂ ਮਿਲਿਆ ਦੂਸਰਾ ਸਥਾਨ

*ਰਾਜਪਾਲ ਪੰਜਾਬ ਨੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੂੰ ਕੀਤਾ ਸਨਮਾਨਿਤ
ਕਪੂਰਥਲਾ, 11 ਜੂਨ, ਗੁਰਦੇਵ ਭੱਟੀ
ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਰਹੀ ਜ਼ਿਲ•ਾ ਰੈ¤ਡ ਕਰਾਸ ਸੁਸਾਇਟੀ ਕਪੂਰਥਲਾ ਨੇ ਖ਼ੂਨਦਾਨ ਅਤੇ ਮੈਂਬਰਸ਼ਿਪ ਵਰਗ ਵਿਚ ਛੋਟੇ ਜ਼ਿਲਿ•ਆਂ ’ਚੋਂ ਸੂਬੇ ਭਰ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਬੀਤੇ ਦਿਨ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ (ਮੈਗਸੀਪਾ) ਚੰਡੀਗੜ• ਵਿਖੇ ਰੈ¤ਡ ਕਰਾਸ ਦੀ ਪੰਜਾਬ ਸ਼ਾਖਾ ਦੇ ਸਾਲਾਨਾ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ ਸਿੰਘ ਬਦਨੌਰ ਨੇ ਜ਼ਿਲ•ਾ ਰੈ¤ਡ ਕਰਾਸ ਸੁਸਾਇਟੀ ਕਪੂਰਥਲਾ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਪੁਰਸਕਾਰ ਮਿਲਣ ਤੋਂ ਬਾਅਦ ਕਿਹਾ ਕਿ ਉਨ•ਾਂ ਦੀ ਜਿੰਮੇਵਾਰੀ ਹੁਣ ਹੋਰ ਵੱਧ ਗਈ ਹੈ ਅਤੇ ਇਹ ਪੁਰਸਕਾਰ ਸਾਨੂੰ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਵੀ ਬਿਹਤਰ ਢੰਗ ਨਾਲ ਹਰ ਉਸ ਵਿਅਕਤੀ ਤੱਕ ਪੁੱਜਦਾ ਕਰਨ ਲਈ ਪ੍ਰੇਰਿਤ ਕਰਗੇਾ, ਜੋ ਹਾਲੇ ਵੀ ਇਨ•ਾਂ ਤੋਂ ਵਾਂਝਾ ਹੈ। ਉਨ•ਾਂ ਕਿਹਾ ਕਿ ਇਹ ਜ਼ਿਲ•ਾ ਰੈ¤ਡ ਕਰਾਸ ਸੁਸਾਇਟੀ ਦੀ ਟੀਮ ਅਤੇ ਇਸ ਨਾਲ ਜੁੜੇ ਹਰੇਕ ਮੈਂਬਰ ਦਾ ਸਨਮਾਨ ਹੈ। ਇਸ ਸਬੰਧੀ ਜ਼ਿਲ•ਾ ਰੈ¤ਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਆਰ. ਸੀ ਬਿਰਹਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਜ਼ਿਲ•ਾ ਰੈ¤ਡ ਕਰਾਸ ਸੁਸਾਇਟੀ ਲੋਕ ਭਲਾਈ ਦੇ ਖੇਤਰ ਵਿਚ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਸੁਸਾਇਟੀ ਵੱਲੋਂ ਸਾਈਕ¦ਿਗ ਕਲੱਬ, ਫੈਮਿਲੀ ਕਾਊਂਸ¦ਿਗ ਸੈਂਟਰ, ਸਾਂਝੀ ਰਸੋਈ ਅਤੇ ਫਿਜ਼ੀਓਥੈਰੇਪੀ ਸੈਂਟਰ ਵਰਗੇ ਨਿਵੇਕਲੇ ਉਪਰਾਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਕੀਮਤੀ ਜਾਨਾਂ ਬਚਾਉਣ ਲਈ ਫਸਟ ਏਡ ਦੀ ਟ੍ਰੇਨਿੰਗ ਅਤੇ ਖ਼ੂਨਦਾਨ ਕੈਂਪਾਂ ਦਾ ਲਗਾਤਾਰ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਰ•ਾਂ ਸੁਸਾਇਟੀ ਵੱਲੋਂ ਅੰਗਹੀਣਾਂ ਨੂੰ ਮੁਫ਼ਤ ਟਰਾਈ ਸਾਈਕਲ ਅਤੇ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਵੀ ਦਿੱਤੀਆਂ ਜਾਂਦੀਆਂ ਹਨ। ਉਨ•ਾਂ ਕਿਹਾ ਕਿ ਕਿਸੇ ਵੀ ਜ਼ਰੂਰਤਮੰਦ ਦੀ ਸਹਾਇਤਾ ਲਈ ਰੈ¤ਡ ਕਰਾਸ ਸੁਸਾਇਟੀ ਹਮੇਸ਼ਾ ਤੱਤਪਰ ਰਹਿੰਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *