ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਬਾਲ ਵਿਕਾਸ ਸ਼ਿਵਿਰ ਵਿੱਚ ਬੱਚਿਆਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਬ੍ਰਹਮਾ ਕੁਮਾਰੀਜ ਰਾਜਯੋਗ ਸੈਟਂਰ ਗਿਆਨ ਗੰਗਾ ਭਵਨ ਬ੍ਰਹਮਾ ਕੁਮਾਰੀਜ ਰੋਡ ਰਾਜਯੋਗ ਸੈਂਟਰ ਸਨੌਰ ਵਿਖੇ ਵਿਸ਼ੇਸ਼ ਅਮ੍ਰਿਤ ਪ੍ਰੋਗਰਾਮ ਵਿੱਚ ਬਾਲ ਵਿਕਾਸ ਸ਼ਿਵਿਰ ਵਿੱਚ ਐਗਜੈਕਟਿਵ ਅਫਸਰ ਸਨੌਰ ਰਾਕੇਸ਼ ਅਰੋੜਾ ਨੇ ਪਹੁੰਚ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ । ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰਨ ਲਈ ਨੈਤਿਕ ਸਿਖਿਆ ਦਿੱਤੀ । ਅਧਿਆਪਿਕਾ ਸੈਮਨ ਨੇ ਬੱਚਿਆਂ ਨੂੰ ਮਿਉਜਕ ਡਾਂਸ ਰਾਸ ਦੀ ਸਿਖਿਆ ਦਿੱਤੀ। ਮੈਡਮ ਸ਼ੁਸ਼ਮਾ ਨੇ ਪ੍ਰਾਣਾਯਾਮ ਫਿਜੀਕਲ ਐਕਸਰਸਾਈਜ ਕਰਵਾਈ ਰਮਨਾ ਨੇ ਬੱਚਿਆਂ ਨੂੰ ਆਰਟ ਕਰਾਫਟ ਦੀ ਜਾਣਕਾਰੀ ਦਿੱਤੀ। ਹਰਸ਼ਿਤਾ ਨੇ ਬੱਚਿਆਂ ਨੂੰ ਗੇਮਜ ਕਾਰਵਾਈਆਂ ਦਿਸ਼ਾ ਨੇ ਇੰਗਲਿਸ਼ ਸਪੀਕਿੰਗ ਮਹਿੰਦੀ ਕੰਪੀਟਿਸ਼ਨ ਕਰਵਾਏ । ਪ੍ਰਿਆ ਮਹਿਤਾ ਨੇ ਕੰਪਿਉਟਰ ਸੰਬੰਧੀ ਜਾਣਕਾਰੀ ਦਿੱਤੀ । ਸਨੋਰ ਦੀਆਂ 75 ਲੜਕੀਆਂ ਨੇ ਬਾਲ ਵਿਕਾਸ ਸ਼ਿਵਿਰ ਵਿੱਚ ਆਪਣਾ ਨਾਮ ਰਜਿਸਟਰਡ ਕਰਵਾਏ । ਬਬੀਤਾ ਨੇ ਮੈਡੀਟੇਸ਼ਨ ਕਰਨ ਦੀ ਵਿੱਧੀ ਦਸਦੇ ਹੋਏ ਕਿਹਾ ਆਪਣੇ ਆਪ ਨੂੰ ਪਹਿਚਾਨ ਕੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੀ ਮੈਡੀਟੇਸ਼ਨ ਯੋਗ ਹੈ । ਡਾ. ਰਾਕੇਸ਼ ਵਰਮੀ ਨੇ ਕਿਹਾ ਬ੍ਰਹਮਾ ਕੁਮਾਰੀਜ਼ ਦੁਆਰਾ ਆਯੋਜਿਤ ਇਸ ਸੁੰਦਰ ਪ੍ਰੋਗਰਾਮ ਰਾਹੀਂ ਬੱਚਿਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਬਹੁਤ ਹੀ ਪ੍ਰੇਰਣਾ ਮਿਲਦੀ ਹੈ । ਇਹ ਜਾਣਕਾਰੀ ਕਮਲਜੀਤ ਕੌਰ ਨੇ ਦਿੱਤੀ । ਇਸ ਮੋਕੇ ਊਸ਼ਾ ਮਹੇਸ਼ਵਰੀ ਸੀਮਾ ਗੁਪਤਾ ਨੀਰੂ ਸਾਕਸ਼ੀ ਵੀਂ ਸਹਿਯੋਗੀ ਰਹੇ।

Geef een reactie

Het e-mailadres wordt niet gepubliceerd. Vereiste velden zijn gemarkeerd met *