ਜੀ.ਐਨ.ਏ. ਯੂਨੀਵਰਸਿਟੀ ਵਿਖੇ ਓਰੈਕਲ ਸਰਟੀਫਾਈਡ ਕੋਰਸ ਦੀਆਂ ਕਲਾਸਾਂ ਸ਼ੁਰੂ

ਫਗਵਾੜਾ, 12 ਜੂਨ(ਚੇਤਨ ਸ਼ਰਮਾ ) ਪਿਛਲੇ ਦਿਨੀਂ ਸਾਫਟਵੇਅਰ ਕੰਪਨੀ ਦੇਜਾਨੇ-ਮਾਣੇ ਨਾਂ ਓਰੈਕਲ ਨਾਲ ਜੀ.ਐਨ.ਏ. ਯੂਨੀਵਰਸਿਟੀ ਵਲੋਂ ਕੀਤੇ ਸਮਝੌਤੇ ਤਹਿਤਵਿਦਿਆਰਥੀਆਂ ਦੇ ਸਰਟੀਫਾਈਡ ਟ੍ਰੇਨਿੰਗ ਬੈਚ ਸ਼ੁਰੂ ਕਰ ਦਿੱਤਾ ਹੈ। ਅੱਜ ਯੂਨੀਵਰਸਿਟੀ ਦੇਪ੍ਰਰੋ ਚਾਂਸਲਰ ਗੁਰਦੀਪ ਸੇਹਰਾ ਨੇ ਦੱਸਿਆ ਕਿ ਜੀ.ਐਨ.ਏ. ਯੂਨੀਵਰਸਿਟੀ ਵਿੱਚ ਓਰੈਕਲਯੂਨੀਵਰਸਿਟੀ ਨਾਲ ਮਿੱਲ ਕੇ ਜੀ.ਅੇਨ.ਏ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਵਿੱਚ 120 ਵਿਦਿਆਰਥੀਆਂ ਨੂੰ ਜਾਵਾ, ਪੀ.ਐਚ.ਪੀ ਅਤੇ ਮਾਈ.ਸੀਕਉਲ ਕੰਪਿਊਟਰੀ ਭਾਸ਼ਾਵਾਂ ਵਿੱਚਸਰਟੀਫੀਕੇਟ ਕੋਰਸ ਆਰੰਭ ਕੀਤੇ ਗਏ ਹਨ। ਜਿਸ ਵਿੱਚ ਫਿਲਹਾਲ ਯੂਨੀਵਰਸਿਟੀ ਦੇ ਵਿਦਿਆਰਥੀਹੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਕੋਰਸ ਜਿਥੇ ਵਿਦਿਆਰਥੀਆਂ ਨੂੰਨਵੀਆਂ ਕੰਪਿਊਟਰੀ ਭਾਸ਼ਾਵਾਂ ਸਿੱਖਣ ਵਿੱਚ ਸਹਾਈ ਹੋਣਗੇ ਓਥੇ ਹੀ ਇਸ ਤਕਨੀਕ ਵਿੱਚ ਓਰੈਕਲਸਰਟੀਫੀਕੇਟ ਵੀ ਹਾਸਲ ਕਰ ਸਕਣਗੇ। ਯੂਨੀਵਰਸਿਟੀ ਦੇ ਵੀ.ਸੀ ਡਾ. ਵੀ. ਕੇ. ਰਤਨ ਨੇ ਦੱਸਿਆਕਿ ਸਾਡਾ ਮਨੋਰਥ ਓਰੈਕਲ ਕੰਪਨੀ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਕਿੱਤਾ ਅਧਾਰਿਤ ਪੜ੍ਹਾਈਕਰਵਾਉਣਾ ਹੈ ਜਿਸ ਵਿੱਚ ਵਿਦਿਆਰਥੀ ਵਿਸ਼ੇਸ਼ ਰੂਚੀ ਲੈ ਰਹੇ ਹਨ। ਇਸ ਕੋਰਸ ਨੂੰ ਲੈ ਕਿਵਿਦਿਆਰਥੀਆ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *