ਏਅਰ ਇੰਡੀਆ ਦੀ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਮੁੜ ਸ਼ੁਰੁ ਕੀਤੀ ਜਾਵੇ: ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ 4 ਦਸੰਬਰ(ਪ.ਪ): ਅੰਮ੍ਰਿਤਸਰ ਵਿਕਾਸ ਮੰਚ ਨੇ ਅਗਲੇ ਸਾਲ ਦੇ ਸ਼ੁਰੂ ਵਿਚ ਏਅਰ ਇੰਡੀਆ ਵਲੋਂ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੇ ਐਲਾਨ ਦਾ ਸਵਾਗਤ ਕਰਦੇ ਹੋਏ , ਅੰਮ੍ਰਿਤਸਰ ਤੋਂ ਲੰਡਨ ਲਈ ਵੀ ਸਿੱਧੀ ਉਡਾਣ ਬਹਾਲ ਕਰਨ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰੈਸ ਨੂੰ ਜਾਰੀ ਬਿਆਨ ਕਿਹਾ ਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਅਤੇ ਇੰਗ਼ਲੈਂਡ ਦੇ ਪਾਰਲੀਮੈਂਟ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਦਾ ਅਗਲੇ ਸਾਲ ਦੇ ਸ਼ੁਰੂ ਵਿਚ ਏਅਰ ਇੰਡੀਆ ਵਲੋਂ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ ਕਰਵਾਉਣ ਲਈ ਧੰਨਵਾਦ ਕਰਦੇ ਹੋਏ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਬਹਾਲ ਕਰਨ ਦੀ ਮੰਗ ਕੀਤੀ।ਇਨ੍ਹਾਂ ਆਗੂਆਂ ਨੂੰ ਭੇਜੀ ਈ ਮੇਲ ਵਿਚ ਮੰਚ ਆਗੂ ਨੇ ਯਾਦ ਦਿਵਾਇਆ ਕਿ ਏਅਰ ਇੰਡੀਆ ਨੇ ਆਪਣੀ ਸਭ ਤੋਂ ਵੱਧੀਆ ਰੂਟ ਵਾਲੀ ਅੰਮ੍ਰਿਤਸਰ-ਦਿੱਲੀ-ਲੰਡਨ (ਏ ਆਈ 115/116) ਉਡਾਣ ਨੂੰ 15 ਅਗਸਤ 2016 ਤੋਂ ਬੰਦ ਕਰਕੇ ਉਸ ਨੂੰ ਅਹਿਮਦਾਬਾਦ -ਲੰਡਨ-ਨਿਊ ਜਰਸੀ ਕਰ ਦਿੱਤਾ ਗਿਆ। ਇਸ ਸਮੇਂ ਦਿੱਲੀ ਤੋਂ ਲੰਡਨ ਲਈ ਰੋਜਾਨਾਂ 2 ਉਡਾਣਾਂ ਹਨ। ਇਹ ਉਡਾਣਾਂ ਅੰਮ੍ਰਿਤਸਰ ੳੁੱਤੋਂ ਉੱਡ ਕੇ ਜਾਦੀਆਂ ਤੇ ਆਉਂਦੀਆਂ ਹਨ।ਕਿੳੇੁਂਕਿ ਲੰਡਨ ਹੀਥਰੋ ਹਵਾਈ ਅੱਡੇ ਜਗਾਹ ਲੈਣੀ ਜਿਸ ਨੂੰ ਸਲੌਟ ਕਿਹਾ ਜਾਂਦਾ ਹੈ ਬੜੀ ਮੁਸ਼ਕਲ ਹੈ।ਇਸ ਲਈ ਨਵੀਂ ਉਡਾਣ ਸ਼ੁਰੂ ਨਹੀਂ ਕੀਤੀ ਜਾ ਸਕਦੀ।ਇਸ ਦਾ ਹੱਲ ਇਹੋ ਹੀ ਹੈ ਕਿ ਇਸ ਸਮੇਂ ਦਿੱਲੀ ਤੋਂ ਲੰਡਨ ਹੀਥਰੋ ਲਈ ਚਲ ਰਹੀਆਂ ਦੋਵੇਂ ਉਡਾਣਾਂ ਨੂੰ ਬਰਾਸਤਾ ਅੰਮ੍ਰਿਤਸਰ ਕੀਤਾ ਜਾਵੇ। ਇਨ੍ਹਾਂ ਉਡਾਣਾਂ ਵਿਚ ਸਭ ਤੋਂ ਜਿਆਦਾ ਗਿਣਤੀ ਪੰਜਾਬੀਆਂ ਦੀ ਹੀ ਹੁੰਦੀ ਹੈ।ਜੇ ਇਹ ਸਿੱਧੀਆਂ ਉਡਾਣਾਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਜਾਣ ਤਾਂ ਇਸ ਨਾਲ ਪੰਜਾਬੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ । ਏਅਰ ਇੰਡੀਆ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ,ਇਸ ਲਈ ਸਿੱਧੀ ਉਡਾਣ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਖੇਚਲ ਕੀਤੀ ਜਾਵੇ।