ਬੇਟੇ ਹਰਮਨ ਸਿੰਘ ਦਾ ਜਨਮ ਦਿਨ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਘਰ ਮਨਾਇਆ ਗਿਆ

ਬੈਲਜੀਅਮ 4 ਦਸੰਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਨਿਵਾਸੀ ਸ੍ਰ ਹਰਦੇਵ ਸਿੰਘ ਢਿੱਲੋਂ ਦੇ ਪਿਆਰੇ ਬੇਟੇ ਹਰਮਨ ਸਿੰਘ ਦਾ 18 ਜਨਮਦਿਨ ਸਾਰੇ ਪ੍ਰਵਾਰ ਨੇ ਦੋਸਤਾ ਰਿਸ਼ਤੇਦਾਰਾਂ ਨਾਲ ਮਿਲਕੇ ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਮਨਾਇਆ , ਗੁਰਦੁਆਰਾ ਸੰਗਤ ਸਾਹਿਬ ਵਿਖੇ ਵੀਰਵਾਰ ਤੋ ਸ੍ਰੀ ਅਖੰਡਪਾਠ ਸਾਹਿਬ ਅਰੰਭ ਹੋਏ ਅਤੇ ਛਨੀਚਰਵਾਰ 2 ਦਸੰਬਰ ਨੂੰ ਭੋਗ ਪਾਏ ਗਏ , ਭੋਗ ਤੋ ਉਪਰੰਤ ਭਾਈ ਪ੍ਰਮਿੰਦਰ ਸਿੰਘ ਜੀ ਨੇ ਬਹੁਤ ਸੋਹਣੇ ਗੁਰਸ਼ਬਦ ਨਾਲ ਸਾਰੀ ਸੰਗਤ ਨੂੰ ਨਾਲ ਜੋੜੀ ਰਖਿਆ ਅਤੇ ਇੱਟਲੀ ਤੋ ਸ਼ਪੈਸ਼ਲ ਤੌਰ ਤੇ ਆਏ ਭਾਈ ਮਨਜੀਤ ਸਿੰਘ ਜੀ ਨੇ ਕਥਾ ਰਾਹੀ ਸਾਰੀ ਸੰਗਤ ਨੂੰ ਨਿਹਾਲ ਕੀਤਾ ਅਤੇ ਕਿਹਾ ਕਿ ਜਿਹੜੈ ਗਰਮੁੱਖ ਪ੍ਰਵਾਰਾਂ ਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਵੇ ਉਹੀ ਵਾਹਿਗੁਰੂ ਜੀ ਦੀਆਂ ਦਾਤਾਂ ਦਾ ਸ਼ੁਕਰਾਨਾ ਗੁਰੂ ਘਰਾਂ ਵਿਚ ਸ੍ਰੀ ਅਖੰਡਪਾਠ ਸਾਹਿਬ ਕਰਵਾ ਕੇ ਕਰਵਾਉਦੇ ਹਨ, ਗੁਰਦੁਆਰਾ ਪ੍ਰਬੰਧਿਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਕਰਨੈਲ ਸਿੰਘ ਜੀ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਵਾਰ ਨੂੰ ਗੁਰੂ ਘਰ ਵਲੋ ਸਿਰੋਪਾਏ ਦੀ ਬਖਸ਼ਿਸ਼ ਹੋਈ, ਸੰਤਰੂੰਧਨ ਸ਼ਹਿਰ ਵਿਚ ਨਵੇ ਗੁਰੂਘਰ ਦੀ ਬਿਲਡਿੰਗ ਤਿਆਰ ਹੋ ਰਹੀ ਹੈ ਜਿਸ ਵਿਚ ਦਸਵੰਦ ਵਜੋ ਸ੍ਰ ਹਰਦੇਵ ਸਿੰਘ ਢਿੱਲੋਂ ਪ੍ਰਵਾਰ ਵਲੋ 1100 ਯੂਰੋ, ਹਰਮੀਤ ਸਿੰਘ ਲਾਨਦਨ ਵਲੋ 1100 ਯੂਰੋ , ਬਹਾਦੁਰ ਸਿੰਘ ਟੀਨਨ ਵਲੋ 500 ਯੂਰੋ, ਗੁਰਜੀਤ ਸਿੰਘ ਵਲੋ 1100 ਯੂਰੋ, ਗੁਰਦਾਵਰ ਸਿੰਘ ਗਾਬਾ (ਚਾਹਲ) ਵਲੋ 2500 ਯੂਰੋ, ਹਰਦੀਪ ਸਿੰਘ ਅੰਟਵਰਪੰਨ ਵਲੋ 500 ਯੂਰੋ, ਅਤੇ ਹੋਰ ਵੀ ਸੰਗਤਾਂ ਵਲੋ ਤਿੱਲ ਫੁੱਲ ਭੇਟ ਕੀਤੇ ਗਏ , ਸੰਤਰੂੰਧਨ ਪ੍ਰਬੰਧਿਕ ਕਮੇਟੀ ਵਲੋ ਸਾਰੀ ਸੰਗਤ ਨੂੰ ਨਿਰਮਤਾ ਸਾਹਿਤ ਇਸ ਚੱਲ ਰਹੇ ਗੁਰਦੁਆਰਾ ਬਿਲਡਿੰਗ ਦੇ ਮਹਾਨ ਕੁੰਭ ਵਿਚ ਆਪਣਾ ਬਣਦਾ ਸਹਿਯੋਗ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ, ਗੁਰਦੁਆਰਾ ਬਿਲਡਿੰਗ ਬਣਨ- ਗੁਰੂ ਦੇ ਕਾਰਜ ਆਪ ਸਭ ਗੁਰਸੰਗਤ ਦੇ ਸਹਿਯੋਗ ਨਾਲ ਚਲਦੇ ਹਨ,