ਜਰੂਰੀ ਸੂਚਨਾ

 

ਭਾਰਤ ਨੂੰ ਜਾਣ ਲਈ ਵਿਜਾ ਲੈਣ ਵਾਲੇ ਦਫਤਰ ਦੀ ਜਗਾਹ ਇਸ ਹਫਤੇ ਤੋ ਬਦਲ ਰਹੀਹੈ
20161124_155136

ਬੈਲਜੀਅਮ 26 ਨਵੰਬਰ (ਹਰਚਰਨ ਸਿੰਘ ਢਿੱਲੋਂ) ਇੰਡੀਅਨ ਪਾਸਪੋਰਟ ਤੋ ਇਲਾਵਾ ਜਿੰਨੇ ਵੀ ਬੈਲਜ ਦਾ ਫੌਰਨਰ ਪਾਸਪੋਰਟ ਵਾਲੇ ਹਨ ਉਹਨਾ ਵਾਸਤੇ ਇੰਡੀਆ ਜਾਣ ਲਈ ਟੂਰਿਸਟ ਜਾ ਕਿਸੇ ਵੀ ਕਿਸਮ ਦਾ ਵਿਜਾ ਲੈਣਾ ਜਰੂਰੀ ਹੈ ਜਿਸ ਦਾ ਦਫਤਰ ਜੋ ਬਰੁਸਲ ਇਕਸਲ ਤੋ ਸੈਜਿਲ ਚਲਾ ਗਿਆ ਸੀ ਹੁਣ 1000 ਬਰੁਸਲ ਵਿਚ ਚਲਾ ਗਿਆ ਹੈ ਪਰ ਜਰੂਰੀ ਨੋਟ ਕਰਨਾ 1000 ਬਰੁਸਲ ਕਾਫੀ ਦੂਰ ਤੱਕ ਖਿਲਰਿਆ ਹੋਇਆ ਇਹ ਹੁਣ ਵਾਲਾ ਮੌਜੂਦਾ ਐਡਰੈਸ ਜਿਥੈ ਪਹਿਲਾ Av.Louise ਵਿਚ ਸੀ ਉਸ ਐਡਰੈਸ ਤੋ ਸਿਰਫ ਢੇੜ ਕਿਲੋਮੀਟਰ ਹੋਰ ਅੱਗੇ ਜਿਆਦਾ ਅੰਬੈਸੀਆਂ ਵਾਲੀ ਸ਼ੜਕ ਵੱਲ ਹੈ, ਜਿਸ ਦਾ ਐਡਰੈਸ ਇਹ ਹੈ,India visa Application Center, 19 Avenue Emile De Mot, 1000 Brussels , 8 th Floor, ਤੇ ਹੈ, ਇਸ ਪਤੇ ਤੇ ਪਹੂੰਚਣ ਲਈ Place louise  ਤੋ 93 ਫ਼ 94 ਨੰਬਰ Trams ਜਾਂਦੀਆਂ ਹਨ, ਇਥੌ ਦੇ ਸਟਾਪ ਦਾ ਨਾਮ Legrande  & Ter Kameren- ster ਹੈ,ਸਾਥੀਉ ਆਪਣਾ ਕੀਮਤੀ ਸਮਾ ਖਰਾਬ ਹੋਣ ਤੋ ਬਚਾਉਣ ਲਈ ਇਸ ਪਤੇ ਨੂੰ ਚੰਗੀ ਤਰਾਂ ਲੱਭ ਕੇ ਬਰੁਸਲ ਦੇ ਇਸ ਵਿਜਾ ਐਪਲੀਕੇਸ਼ਨ ਸੈਟਰ ਤੇ ਪਹੂੰਚੋ।