‘MITHHIYA SARVAN PAR NINDAA SUNEHI ii MITHHIYA HAST PAR DARB KAU HIRHE ii
”GUR KE GARHE SEWAK JO RAHE !!
ਹਰਿ ਹਰਿ ਨਾਮ ਕਥਾ ਨਿਤ ਸੁਣੀਐ॥ (95)
ਸਿੱਖ ਸੰਸਾਰ ਅੰਦਰ ਕਥਾ ਦਾ ਮਤਲਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਕਿਸੇ ਵੀ ਹੋਰ ਪੁਰਾਤਨ ਸਿੱਖ ਇਤਿਹਾਸਕ ਗ੍ਰੰਤਥ ਦੀ ਸੰਗਤ ਵਿਚ ਕਥਾ ਕਰਨੀ। ਇਕ ਵਿਅਤਕਤੀ ਮੂਲ ਗ੍ਰੰਥ ਵਿਚੋਂ ਇਕ ਤੁਕ ਦਾ ਉਚਾਰਨ ਕਰਦਾ ਹੈ ਤੇ ਦੂਜਾ ਸੱਜਣ ਉਸ ਦੇ ਅਰਥ ਕਰਦਾ ਹੈ। ਇਸ ਨੂੰ ਕਥਾ ਆਖਿਆ ਜਾਂਦਾ ਹੈ। ਪਿਛਲੇ ਪੰਜ ਕੁ ਦਹਾਕਿਆਂ ਤੋਂ ਇਕ ਵਿਦਵਾਨ ਸੱਜਣ ਸਿੱਖ ਧਰਮ ਨਾਲ਼ ਸਬੰਧਤ, ਵਿਦਵਤ ਭਰਪੂਰ ਧਾਰਮਿਕ ਵਿਖਿਆਨ ਕਰਨ ਕਰਕੇ ਬਹੁਤ ਪ੍ਰਸਿਧ ਹੋ ਗਏ ਤੇ ਇਸ ਕਰਕੇ ਉਹਨਾਂ ਦੇ ਵਿਖਿਆਨਾਂ ਨੂੰ ਵੀ ਸੰਗਤ ਕਥਾ ਆਖਣ ਲੱਗ ਪਈ; ਇਸ ਕਰਕੇ ਹੁਣ ਧਾਰਮਿਕ ਗ੍ਰੰਥਾਂ ਦੇ ਅਰਥ ਕਰਨ ਵਾਲੀ ਕਥਾ ਦੇ ਨਾਲ਼ ਨਾਲ਼, ਸਿੱਖ ਸੰਗਤ ਵਿਚ ਕੀਤੇ ਗਏ ਹਰੇਕ ਧਾਰਮਿਕ ਵਿਖਿਆਨ ਨੂੰ ਵੀ ਕਥਾ ਹੀ ਆਖਿਆ ਜਾਣ ਲੱਗ ਪਿਆ ਹੈ। ਕਥਾ ਕਾਰਨ ਵਾਲ਼ੇ ਨੂੰ ਕਥਾਕਾਰ, ਕਥਾਵਾਚਕ, ਕੱਥਕ ਆਦਿ ਨਾਵਾਂ ਨਾਲ਼ ਵੀ ਸੰਬੋਧਨ ਕੀਤਾ ਜਾਂਦਾ ਹੈ।
ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਨੇ ਲਿਖਿਆ ਹੈ, “ਸਭ ਤੇ ਊਤਮ ਹਰਿ ਕੀ ਕਥਾ॥” (265) ਪਰ ਸਿੱਖਾਂ ਵਿਚ ਇਕ ਜਥੇਬੰਦੀ ਅਜਿਹੀ ਵੀ ਹੈ ਜੇਹੜੀ ਕਥਾ ਕਰਨ ਅਤੇ ਸੁਣਨ ਦੇ ਵਿਰੁਧ ਹੈ।
1977 ਦੀ ਆਪਣੀ ਵਲੈਤ ਦੀ ਯਾਤਰਾ ਦੌਰਾਨ ਇਕ ਰਾਗੀ ਸਿੰਘ ਪਾਸੋਂ ਸੁਣਿਆ ਸੀ ਕਿ ਇਹ ਜਥੇਬੰਦੀ ਦੇ ਪੈਰੋਕਾਰ ਕਥਾ ਨੂੰ ….. ਆਖਦੇ ਹਨ ਪਰ ਇਸ ਗੱਲ ਨੂੰ ਮੈਂ ਐਵੇਂ ਹਾਸੇ ਜਿਹੇ ਵਿਚ ਹੀ ਲਿਆ ਤੇ ਇਸ ਮਸਲੇ ਉਪਰ ਕੋਈ ਖਾਸ ਗਹੁ ਨਾ ਕੀਤੀ; ਕਿਉਂਕਿ ਬਚਪਣ ਤੋਂ ਹੀ ਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ, ਸੁਭਾ ਮੁਖਵਾਕ ਅਤੇ ਸ਼ਾਮ ਨੂੰ ਇਤਿਹਾਸਕ ਗ੍ਰੰਥਾਂ ਦੀ ਕਥਾ ਹੁੰਦੀ ਸੁਣੀ ਜਾਂਦੀ ਰਹੀ ਹੈ।
ਵਾਹਵਾ ਸਮਾ ਲੰਘ ਗਿਆ। ਫਿਰ ਇਕ ਧਾਰਮਿਕ ਪੁਰਸ਼ ਨੇ ਦੱਸਿਆ ਕਿ ਉਸ ਦੇ ਉਸ ਖਾਸ ਜਥੇਬੰਦੀ ਪਾਸੋਂ ਅੰਮ੍ਰਿਤ ਛਕਣ ਸਮੇ, ਪੰਜਾਂ ਪਿਆਰਿਆਂ ਵਿਚੋਂ ਇਕ ਸਿੰਘ ਨੇ ਪੁੱਛਿਆ ਕਿ ਮੈਂ ਕੰਮ ਕੀ ਕਰਦਾ ਹਾਂ ਤਾਂ ਮੇਰੇ ਵੱਲੋਂ ਗ੍ਰੰਥੀ ਸਿੰਘ ਹੋਣ ਦਾ ਪ੍ਰਗਟਾਵਾ ਕਰਨ ਵਾਲ਼ਾ ਜਵਾਬ ਸੁਣ ਕੇ ਉਹ ਸਿੱਘ ਇਕ ਦਮ ਬੋਲਿਆ, “ਤੂੰ ਕਿਤੇ ਕਥਾ ਤਾਂ ਨਹੀਂ ਕਰਦਾ ਹੁੰਦਾ?”
ਫਿਰ ਵੀ ਇਸ ਬਾਰੇ ਕੋਈ ਖਾਸ ਵਿਚਾਰ ਨਾ ਬਣਿਆ। ਕੁਝ ਸਾਲਾਂ ਦੀ ਗੱਲ ਹੈ ਕਿ ਇਕ ਮੁਲਕ ਵਿਚ ਮੈਂ ਆਪਣੀ ਚੌਥੀ ਕਿਤਾਬ ‘ਬਾਤਾਂ ਬੀਤੇ ਦੀਆਂ’ ਨੂੰ ਪੰਜਾਬੀ ਪਾਠਕਾਂ ਦੇ ਹੱਥੀਂ ਅਪੜਾਉਣ ਵਾਸਤੇ ਗਿਆ ਤਾਂ ਇਕ ਗੁਰਦੁਆਰਾ ਸਾਹਿਬ ਵਿਚ, ਬਿਨਾ ਕਮੇਟੀ ਨਾਲ਼ ਗੱਲ ਬਾਤ ਕੀਤੇ ਦੇ ਹੀ, ਆਪਣਾ ਟਿੰਡ ਫਹੁੜੀ ਟਿਕਾ ਕੇ, ਵੱਖ ਵੱਖ ਸ਼ਹਿਰਾਂ ਅਤੇ ਸੰਸਥਾਵਾਂ ਵਿਚ ਜਾ ਕੇ, ਕਿਤਾਬਾਂ ਦੇਣ ਵਾਸਤੇ ਪਾਠਕਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿਤੀ। ਹਾਲਾਂ ਕਿ ਮੇਰੇ ਭਤੀਜਿਆਂ ਵਰਗੇ ਤੇ ਮੈਨੂੰ ਤਾਇਆ ਆਖ ਕੇ ਮਾਣ ਸਤਿਕਾਰ ਨਾਲ਼ ਸੰਬੋਧਨ ਕਰਨ ਵਾਲ਼ੇ, ਇਕ ਨੌਜਵਾਨ ਨੇ ਬਹੁਤ ਜੋਰ ਲਾਇਆ ਆਪਣੇ ਘਰ ਵਿਚ ਠਹਿਰਨ ਲਈ ਪਰ ਮੈਂ, “ਮੈਂ ਨਾ ਮਾਨੂੰ“ ਵਾਲ਼ੀ ਆਪਣੀ ਆਦਤ ਤੋਂ ਮਜਬੂਰ ਗੁਰਦੁਆਰਾ ਸਾਹਿਬ ਵਿਖੇ ਹੀ ਡੇਰਾ ਲਾਇਆ। ਕਮੇਟੀ ਦੇ ਪ੍ਰਬੰਧਕ ਮੈਨੂੰ ਜਾਣਦੇ ਤਾਂ ਸਨ ਪਰ ਉਹਨਾਂ ਨੇ ਮੈਨੂੰ ਮੁਕੰਮਲ ਤੌਰ ਤੇ ਮੇਰੇ ਹਾਲ ਉਪਰ ਹੀ ਛੱਡ ਦਿਤਾ। ਇਸ ਦਾ ਕਾਰਨ ਸ਼ਾਇਦ ਉਹ ਇਹ ਸਮਝਦੇ ਹੋਣ ਕਿ ਮੈਂ ਉਹਨਾਂ ਦੇ ਧੜੇ ਵਿਚ ਸ਼ਾਮਲ ਨਹੀਂ ਹਾਂ। ਤਕਰੀਬਨ ਸਾਰੀਆਂ ਸਭਾ, ਸੰਸਥਾਵਾਂ, ਭਾਵੇਂ ਉਹ ਸਿੱਖਾਂ ਦੇ ਗੁਰਦੁਆਰੇ ਹੀ ਹੋਣ, ਵਿਚੋਂ, ਆਪੋ ਆਪਣੇ ਧੜੇ ਦੇ ਆਦਮੀਆਂ ਨੂੰ ਹੀ ਸਹਾਇਤਾ ਮਿਲ਼ਦੀ ਹੈ। ਨਿਰਪੱਖ ਬੰਦੇ ਹੀ ਹਾਲਤ ਲਾਵਾਰਸਾਂ ਵਰਗੀ ਹੀ ਹੋ ਜਾਂਦੀ ਹੈ। ਉਹਨਾਂ ਨੇ ਮੈਨੂੰ ਗੁਰਦੁਆਰੇ ਵਿਚੋਂ ਚਲੇ ਜਾਣ ਲਈ ਤਾਂ ਨਾ ਆਖਿਆ ਪਰ ਜਿਥੋਂ ਤਕ ਹੋ ਸਕਦਾ ਸੀ ਨਜ਼ਰਅੰਦਾਜ਼ ਕਰੀ ਰਖਿਆ। ਉਸ ਗੁਰਦੁਆਰਾ ਸਾਹਿਬ ਵਿਖੇ ਕੁਝ ਸਮੇ ਲਈ ਦੇਸੋਂ ਆਏ ਇਕ ਗਿਆਨੀ ਜੀ ਰੋਜ਼ਾਨਾ ਸ਼ਾਮ ਨੂੰ ਕਥਾ ਕਰਿਆ ਕਰਦੇ ਸਨ। ਉਹਨਾਂ ਨੇ ਦੇਸ ਮੁੜਨ ਸਮੇ ਮੈਨੂੰ ਆਖਿਆ ਕਿ ਕੁਝ ਮਾਈਆਂ, ਬੀਬੀਆਂ ਅਤੇ ਬਜ਼ੁਰਗ ਕਥਾ ਸੁਣਨ ਆਉਂਦੇ ਹਨ ਤੇ ਤੁਸੀਂ ਕਥਾ ਸੁਣਾ ਦਿਆ ਕਰੋ। ਮੈਂ ‘ਧੰਨਭਾਗ’ ਆਖ ਕੇ ਉਹਨਾਂ ਦੀ ਇਹ ਆਗਿਆ ਮੰਨ ਲਈ। ਸੁਭਾ ਉਹ ਕੜਾਹ ਪ੍ਰਸ਼ਾਦ ਵੀ ਬਣਾਇਆ ਕਰਦੇ ਸਨ; ਉਹ ਵੀ ਮੈਂ ਦੋ ਕੁ ਦਿਨ ਬਣਾਇਆ ਪਰ ਉਸ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਇਕ ਨੌਜਵਾਨ ਵਿਦਿਆਰਥੀ ਨੇ ਮੇਰੇ ਤੋਂ ਪਹਿਲਾਂ ਹੀ ਲੰਗਰ ਵਿਚ ਜਾ ਕੇ ਇਹ ਬਣਾਉਣਾ ਸ਼ੁਰੂ ਕਰ ਦਿਤਾ। ਬਾਬੇ ਬੁਲ੍ਹੇ ਸ਼ਾਹ ਦੇ ਸ਼ਬਦ, “ਭਲਾ ਹੋਇਆ ਮੇਰਾ ਚਰਖਾ ਟੁੱਟਾ …..” ਆਖ ਕੇ, ਉਸ ਬਹੁਤ ਹੀ ਪੱਕੇ ਵਿਚਾਰਾਂ ਦੇ ਮਾਲਕ ਦਿਸਣ ਵਾਲੇ ਨੌਜਵਾਨ ਨੂੰ, ਇਹ ਸੇਵਾ ਕਰਦਾ ਵੇਖ ਕੇ ਪ੍ਰਸੰਨ ਹੋ ਗਿਆ। ਇਸ ਬਾਰੇ ਉਂਜ ਪਹਿਲਾਂ ਥੋਹੜਾ ਕੁ ਮਹਿਸੂਸ ਜਰੂਰ ਹੋਇਆ ਕਿ ਮੇਰੇ ਨਾਲ਼ ਗੱਲ ਕੀਤਿਆਂ ਤੋਂ ਬਿਨਾ ਹੀ ਇਸ ਨੌਜਵਾਨ ਨੇ ਮੇਰੀ ਇਹ ਸੇਵਾ ਮੈਥੋਂ ਖੋਹ ਲਈ ਹੈ; ਸ਼ਾਇਦ ਮੇਰੇ ਕੋਲ਼ੋਂ ਕੁਝ ਖੁਨਾਮੀ ਹੋ ਗਈ ਹੋਵੇ! ਫਿਰ ਉਸ ਨੇ ਗੱਲ ਗੱਲ ਤੇ ਮੇਰੀ ਟੋਕਾ ਟਾਕੀ ਵੀ ਕਰਨੀ ਸ਼ੁਰੂ ਕਰ ਦਿਤੀ। ਵੈਸੇ ਉਹ ਇਮਾਨਦਾਰ ਅਤੇ ਰਹਿਤਵਾਨ ਨੌਜਵਾਨ ਸੀ/ਹੈ। ਇਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਸਿਧੀ ਦਸਤਾਰ ਸਜਾਉਂਦਾ ਸੀ ਤੇ ਬਾਹਰ ਜਾਣ ਸਮੇ ਫਿਰ ਆਮ ਸਿੱਖਾਂ ਵਾਲੀ ਪੱਗ ਬੰਨ੍ਹ ਲੈਂਦਾ ਸੀ।
ਓਥੇ ਇਕ ਸਿਆਣੀ ਉਮਰ ਦਾ ਗੁਰਸਿੱਖ ਰੋਜ਼ਾਨਾ ਸ਼ਾਮ ਨੂੰ ਰਹਰਾਸਿ ਦਾ ਪਾਠ ਕਰਦਾ ਹੁੰਦਾ ਸੀ ਤੇ ਉਸ ਦੀ ਕੋਸ਼ਿਸ਼ ਹੁੰਦੀ ਸੀ ਕਿ ਰਹਰਾਸਿ ਦਾ ਪਾਠ ਲੇਟ ਤੋਂ ਲੇਟ ਸ਼ੁਰੂ ਕਰੇ ਤਾਂ ਕਿ ਬਾਅਦ ਵਿਚ ਕਥਾ ਦਾ ਸਮਾ ਨਾ ਰਹੇ। ਸਵਾਈ ਸੰਗਤ ਬੜੀ ਸ਼ਰਧਾ ਨਾਲ਼ ਰੋਜ਼ਾਨਾ ਕਥਾ ਸੁਣਨ ਆਉਂਦੀ ਸੀ ਪਰ ਇਸ ਬਜ਼ੁਰਗ ਨੇ ਹਰ ਯਤਨ ਕਰਨਾ ਜਿਸ ਨਾਲ਼ ਕਥਾ ਵਾਸਤੇ ਸਮਾ ਨਾ ਬਚੇ। ਮੈਨੂੰ ਵੀ ਹਰ ਰੋਜ ਇਉਂ ਹੀ ਪ੍ਰੇਰਨਾ ਦੇਣੀ, “ਬਾਣੀ ਪੜ੍ਹਿਆ ਕਰੋ, ਬਾਣੀ ਪੜ੍ਹਿਆ ਹੀ ਕਰੋ।“ ਹਰ ਉਪਦੇਸ਼ ਅਤੇ ਹਰਕਤ ਅਜਿਹੀ ਕਰਨੀ ਜਿਸ ਨਾਲ਼ ਕਥਾ ਨੂੰ ਛੁਟਿਆਇਆ ਜਾ ਸਕੇ। ਇਕ ਦਿਨ ਮੈਂ ਇਉਂ ਆਖ ਦਿਤਾ, “ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹਿ॥” (919)। ਉਸ ਵਾਰਤਾਲਾਪ ਤੋਂ ਪਿੱਛੋਂ ਉਹ ਸੱਜਣ ਇਸ ਬਾਰੇ ਮੇਰੇ ਨਾਲ਼ ਗੱਲ ਕਰਨੋ ਹਟ ਗਿਆ। ਮੇਰੇ ਮਨ ਵਿਚ ਵਹਿਮ ਜਿਹਾ ਹੀ ਰਿਹਾ ਕਿ ਸ਼ਾਇਦ ਇਹ ਦੋਵੇਂ ਸੱਜਣ ਕਿਸੇ ਕਾਰਨ ਮੇਰਾ ਉਸ ਗੁਰਦੁਆਰਾ ਸਾਹਿਬ ਵਿਚ ਠਹਿਰਨਾ ਪਸੰਦ ਨਾ ਕਰਦੇ ਹੋਣ ਪਰ ਕਾਰਨ ਦੀ ਕੋਈ ਪੂਰੀ ਸਮਝ ਨਾ ਮੈਨੂੰ ਆਈ।
ਕਥਾ ਪਦ, ਵੱਖ ਵੱਖ ਰੂਪਾਂ ਵਿਚ, 145 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਇਆ ਹੈ। ਜਿੰਨੇ ਵੀ ਥਾਵਾਂ ਉਪਰ ਇਹ ਪਦ ਬਾਣੀ ਵਿਚ ਅੰਕਤ ਹੈ ਉਸ ਦਾ ਸਾਰੇ ਸਥਾਨਾਂ ਉਪਰ ਇਸ ਦਾ ਇਕੋ ਹੀ ਭਾਵ ਹੈ ਕਿ ਕਥਾ ਕਰਨੀ ਤੇ ਸੁਣਨੀ। ਪੁਰਾਤਨ ਭਾਰਤੀ ਧਾਰਮਿਕ ਸਾਹਿਤ ਵਿਚ ਗੁਰੂ ਤੇ ਰੱਬ ਦੀ ਭਗਤੀ ਨੌਂ ਪ੍ਰਕਾਰ ਦੀ ਅੰਕਤ ਹੈ। ਗੁਰਬਾਣੀ ਵਿਚ “ਭਗਤਿ ਨਵੈ ਪ੍ਰਕਾਰਾ॥” (71) ਦੇ ਰੂਪ ਵਿਚ ਉਹਨਾਂ ਨੌਂ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਹੈ। ਉਹਨਾਂ ਵਿਚੋਂ ਇਕ ਪ੍ਰਕਾਰ ਕਥਾ ਵੀ ਵਰਨਿਆ ਗਿਆ ਹੈ। ਫਿਰ ਪਤਾ ਨਹੀਂ ਇਕ ਚੜ੍ਹਦੀਕਲਾ ਵਾਲ਼ੀ ਸਿੰਘਾਂ ਦੀ ਜਥੇਬੰਦੀ ਕਿਉਂ ਕਥਾ ਵਾਲ਼ੀ ਭਗਤੀ ਦੀ ਸਮਾਪਤੀ ਕਰਵਾਉਣੀ ਚਾਹੁੰਦੀ ਹੈ!
ਥੋਹੜਾ ਹੀ ਸਮਾ ਹੋਇਆ ਫਿਰ ਆਸਟ੍ਰੇਲੀਆ ਦੇ ਇਕ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿਚੋਂ ਇਕ ਕਿਤਾਬ ਮੇਰੇ ਹੱਥ ਲੱਗੀ। ਉਹ ਕਿਸੇ ਬਹੁਤ ਪ੍ਰਸਿਧ ਸਵੱਰਗਵਾਸੀ ਸਿੱਖ ਦੀ ਲਿਖੀ ਹੋਈ ਹੈ। ਉਸ ਕਿਤਾਬ ਦੀ ਸਾਰੀ ਦੀ ਸਾਰੀ ਲਿਖਤ ਕਥਾ ਦੇ ਖ਼ਿਲਾਫ਼ ਹੈ। ਫਿਰ ਮੈਨੂੰ ਸਮਝ ਆਈ ਕਿ ਉਹ ਬਜ਼ੁਰਗ ਸੱਜਣ ਮੇਰੇ ਕਥਾ ਕਰਨ ਤੇ ਕਿੳਂੁ ਏਨੇ ਤਰਲੋਮੱਛੀ ਹੁੰਦੇ ਸਨ ਤੇ ਹਰ ਸੰਭਵ ਯਤਨ ਕਰਦੇ ਸਨ ਕਿ ਕਥਾ ਵਾਸਤੇ ਸਮਾ ਨਾ ਬਚੇ ਕਿਉਂਕਿ ਕਮੇਟੀ ਵੱਲੋਂ ਸਖ਼ਤ ਹਿਦਾਇਤ ਸੀ ਕਿ ਕਿਸੇ ਵੀ ਹਾਲਤ ਵਿਚ ਨਿਸਚਤ ਸਮੇ ਤੋਂ ਦੀਵਾਨ ਦੀ ਸਮਾਪਤੀ ਜਰਾ ਵੀ ਲੇਟ ਨਹੀਂ ਹੋਣੀ ਚਾਹੀਦੀ। ਇਸ ਲਈ ਰਹਰਾਸਿ ਅਤੇ ਸਮਾਪਤੀ ਦੇ ਵਿਚਕਾਰ ਸਮਾ ਕਥਾ ਵਾਸਤੇ ਬਹੁਤ ਮਾਮੂਲੀ ਜਿਹਾ ਹੀ ਬਚਦਾ ਸੀ ਤੇ ਇਹੋ ਹੀ ਉਸ ਗੁਰਮੁਖ ਸੱਜਣ ਦਾ ਯਤਨ ਸੀ ਕਿ ਕਥਾ ਵਾਸਤੇ ਸਮਾ ਨਾ ਬਚੇ ਤੇ ਕਥਾ ਨਾ ਹੋਵੇ।
ਸਿੱਖ ਪੰਥ ਵਿਚ ਬਾਣੀ ਦਾ ਪਾਠ, ਕਥਾ ਅਤੇ ਕੀਰਤਨ ਕਰਨ ਦੀ ਮਰਯਾਦਾ ਹੈ। “ਕਲਯੁਗ ਮਹਿ ਕੀਰਤਨ ਪ੍ਰਧਾਨਾ॥ (1075) ਕਹਿ ਕੇ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਿਥੇ ਕੀਰਤਨ ਦੀ ਵਡਿਆਈ ਦਰਸਾਈ ਹੈ ਓਥੇ, “ਸਭ ਤੇ ਊਤਮ ਹਰਿ ਕੀ ਕਥਾ॥” (265) ਨੂੰ ਵੀ ਸਭ ਤੋਂ ਉਤਮ ਆਖਿਆ ਹੈ; ਤੇ ਫਿਰ, “ਕਥਾ ਕੀਰਤਨੁ ਸੁਖਦਾਈ॥” (616) ਉਚਾਰ ਕੇ, ਦੋਹਾਂ ਦਾ ਮਹੱਤਵ ਦਰਸਾਇਆ ਹੈ ਪਰ ਪਤਾ ਨਹੀਂ ਇਹ ਜਥਾ ਕਥਾ ਦੇ ਏਨਾ ਵਿਰੁਧ ਕਿਉਂ ਹੈ! ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਹੋਈ ਪੰਥਕ ‘ਸਿੱਖ ਰਹਿਤ ਮਰਯਾਦਾ’ ਵਿਚ ਵੀ ਗੁਰਦੁਆਰਾ ਸਾਹਿਬਾਨ ਵਿਖੇ ਸਜਣ ਵਾਲ਼ੇ ਦੀਵਾਨਾਂ ਵਿਚ ਗੁਰਬਾਣੀ ਦਾ ਪਾਠ, ਕਥਾ ਅਤੇ ਕੀਰਤਨ ਹੋਵੇ ਦਾ ਜ਼ਿਕਰ ਹੈ। ਇਹ ਵੀ ਨਾਲ਼ ਹਿਦਾਇਤ ਹੈ ਕਿ ਸੰਗਤ ਵਿਚ ਗੁਰਬਾਣੀ ਦਾ ਪਾਠ, ਕਥਾ ਤੇ ਕੀਰਤਨ ਕੇਵਲ ਸਿੱਖ ਹੀ ਕਰਕੇ ਸੁਣਾਵੇ; ਆਪਣੇ ਲਈ ਬਾਣੀ ਕੋਈ ਵੀ ਪੜ੍ਹ ਸਕਦਾ ਹੈ। ਫਿਰ ਇਸ ਪੱਖੋਂ ਵੀ ਸਾਵਧਾਨ ਕੀਤਾ ਹੈ ਕਿ ਕਥਾ ਦਾ ਉਦੇਸ਼ ਗੁਰਮਤਿ ਦ੍ਰਿੜ੍ਹਾਉਣਾ ਹੋਵੇ।re »
”GURMUKH JANAM SKARTHA, GURSIKH MIL GUR SARNI AAIA !!
‘GURMUKH JANAM SKARTHA, GURSIKH MIL GUR SARNI AAIA !!
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
One God, His name is true, The being who does, his fear is like water, his vengeance is like water, Feared-Deadful statue, he puts people in births,
This is Guru’s Parsaad.
Chant and repeat
from the beginning to the end will be true, after that will be true,
He is there is the truth, Guru Nanak Dev Ji he will is also be the truth.