Artikel – Stories – Poetry – ਲੇਖ-ਕਹਾਣੀ-ਕਵਿਤਾ

ਕਿਤਾਬੀ ਗਿਆਨ

ਕਹਿਣਾ ਤਾ ਚਾਹੁੰਦਾ ਨੀ ਸੀ

ਪਰ ਸੁਣ ਲਈ ਗੱਲ ਕੰਨ ਖੋਲ ਕੇ

ਉਝ ਕਿਤਾਬਾ ਵਿੱਚ ਵੀ ਮਿਲ ਜਾਣਾ

ਅੱਜ ਕਹਿਣ ਲੱਗਾ ਮੈ ਬੋਲ ਕੇ

ਹੋਣਾ ਚਾਹੁੰਦਾ ਜੇ ਤੂੰ ਸੁਚਚੲਸਸ ਇੱਥੇ

ਗੱਲ ਕਰੀ ਹਮੇਸ਼ਾ ਤੋਲ ਕੇ

ਨਿੰਦਿਆ ਚੁਗਲੀ ਦਾ ਖਹਿੜ੍ਹਾ ਛੱਡ ਦੀ

ਗੁੱਸੇ ਨੂੰ ਪੀ ਜਾਂਵੀ ਤੂੰ ਘੋਲ ਕੇ

ਸੋਚੀ ਨਾ ਬਹੁਤਾ ਕਿ ਉਹ ਮੈਨੂੰ ਛੱਡ ਗਿਆ

ਬਸ ਦਿਲ ਦੇ ਦਰਵਾਜੇ ਰੱਖੀ ਹਮੇਸ਼ਾ ਖੋਲ ਕੇ

ਰਜਨੀਸ਼ ਆਖਿਰ ਨੂੰ ਤੂੰ ਜਿੱਤ ਜਾਵੇਗਾ

ਜਿੱਤ ਜਾਵੇਗਾਂ ਤੂੰ ਜਿੰਦਗੀ ਚ ਡੋਲ ਕੇ

ਲਿਖਤ✍️ਰਜਨੀਸ਼ ਗਰਗ

—————————————————————-

ਤੂੰ ਹੋਵੇਂ ਇਕ ਮੈਂ ਹੋਵਾਂ

ਇਕ ਤੂੰ ਹੋਵੇਂ ਇਕ ਮੈਂ ਹੋਵਾਂ।
ਲੱਖ ਖ਼ੁਸ਼ੀਆਂ ਦੇ ਹਾਰ ਪਰੋਵਾਂ।
ਦੋ ਸਾਹਾਂ ਦਾ ਸਾਹ ਇਕ ਹੋਵੇ.
ਮੈਂ ਤੇਰਾ ਹੀ ਪ੍ਰਛਾਵਾਂ ਹੋਵਾਂ।
ਗ਼ਮੀਆਂ ਦੇ ਦਰਿਆ ਵਿਚੋਂ ਵੀ,
ਤਾਰੀ ਲਾਈਏ ਖ਼ੁਸ਼ੀਆਂ ਦੀ।
ਛੇੜ ਦਵੇ ਨਾ ਕੋਈ ਕਹਾਣੀ,
‘ਵ੍ਹਾਵਾਂ ਰੁੱਸੀਆਂ-ਰੁੱਸੀਆਂ ਦੀ।
ਦਿਲ- ਦਰਿਆ ਸਮੁੰਦਰੋਂ ਡੂੰਘੇ,
ਇਸ ਵਿਚ ਡੱੁਬ ਕੇ, ਕੀ ਲੈਣਾ।
ਗ਼ਮ ਦੇ ਹੰਝੂ –ਹੌਕਿਆਂ ਨੂੰ ਵੀ,
ਹੱਸ -ਹੱਸ ਰੱਜ ਕੇ ਪੀ ਲੈਣਾ।
ਸੁਭ੍ਹਾ ਦਾ ਭੁੱਲਿਆ ਜੋ ਵੀ ਬੰਦਾ,
ਉਹ ਜੇ ਸ਼ਾਮ ਨੂੰ ਮੁੜ ਆਵੇ।
ਉਹਨੂੰ ਭੁੱਲਾ ਕਹਿਣ ਨਾ ਲੋਕੀਂ,
ਪਰ!ਫਿਰ ਨਾ ਕਿਧਰੇ ਤੁਰ ਜਾਵੇ।
ਇਸ ਜੀਵਨ ਦਾ ਕੀ ਭਰਵਾਸਾ,
ਤੂੰ ਆ ਗਲ ਮੇਰੇ ਲਗ ਸੱਜਣਾ।
ਅੱਜ ਮੇਰੇ ਦਿਲ ਦੇ ਸੁੱਨੇਂ ਵਿਹੜੇ,
ਤੂੰ ਚਾਨਣ ਬਣ ਕੇ ਜਗ ਸੱਜਣਾਂ।
‘ਸੁਹਲ’ ਜੇ ਇਤਬਾਰ ਨਹੀਂ ਤੈਨੂੰ,
ਫਿਰ! ਪਿੱਛੇ ਮੁੜ ਕੇ ਵੇਖੀਂ ਨਾ।
ਅੱਗ ਹਿਜ਼ਰ ਦੀ ਦਿਲ ‘ਚ ਤੜਪੇ
ਇਹ ਸੇਕ ਤੂੰ ਸੱਜਣਾ ਸੇਕੀਂ ਨਾ।

@@@@@@@@@@@@@@@@@@@

ਕਰ ਲੈ ਤੂੰ ਸੇਵਾ
ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।
ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਦਿਲ ‘ਚ ਵਸਾ ਕੇ ਰਖੀਂ,ਇਨ੍ਹਾਂ ਦੇ ਪਿਆਰ ਨੂੰ।
ਤੂੰ ਠੋਕਰਾਂ ਨਾ ਮਾਰੀਂ ਕਿਤੇ,ਮਾਣ ਸਤਿਕਾਰ ਨੂੰ।
ਇਹੋ ਜਿਹੀ ਜੋਤ ਮੁੜ, ਘਰ ‘ਚ ਨਹੀਂ ਜਗਣੀ;
ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।
ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਮਾਂ ਦੀਆਂ ਲੋਰੀਆਂ ਤੂੰ, ਚੰਨਾ ਭੁੱਲ ਜਾਵੀਂ ਨਾ।
ਬਾਪ ਦੀ ਕਮਾਈ ਨੂੰ, ਮਿੱਟੀ ‘ਚ ਮਿਲਾਵੀਂ ਨਾ।
ਤੂੰ ਸ਼ਗਨ ਮਨਾਵੀਂ ਸਾਰੇ, ਕਰੀਂ ਨਾ ਬੇ-ਸ਼ਗਨੀਂ;
ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।
ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਸੁੱਖਾਂ ਦੀਆਂ ਲੜੀਆਂ ਜੋ,ਮਾਪਿਆਂ ਨੇਂ ਗੁੰਦੀਆਂ।
ਕਈ ਆਸਾਂ ਬੱਚਿਆਂ ਤੇ, ਰਖੀਆਂ ਨੇਂ ਹੁੰਦੀਆਂ।
ਮਾੱਪਿਆਂ ਦੀ ਰੀਝ ਨਾ ਤੂੰ, ਮਿੱਟੀ ਵਿਚ ਦੱਬਣੀ;
ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।
ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਤੇਰੇ ਘਰ ਰੱਬ ਤੋਂ , ਪਿਆਰੇ ਮਾਂ – ਬਾਪ ਨੇ।
ਕਿਉਂ ਹੁਣ ਬੁਢ੍ਹੇ ਮਾਪੇ, ਤੇਰੇ ਲਈ ਸਰਾਪ ਨੇ।
ਕਰੋ ਮਾਪਿਆ ਦੀ ਸੇਵਾ,ਤੱਤੀ ਵਾ ਨਹੀ ਲਗਣੀਂ,
ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।
ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।

ਮਾਤਾ-ਪਿਤਾ ਨੂੰ ਕਦੇ, ਦਿਲ ਚੋਂ ਭੁੱਲਾਇਉ ਨਾ।
ਬਜ਼ੁਰਗਾਂ ਤੇ ਭੁੱਲ ਕੇ ਵੀ,ਕਹਿਰ ਕਮਾਇਉ ਨਾ।
ਮਾਪਿਆਂ ਤੋਂ ਠੰਡੀ “ਸੁਹਲ” ਵਾ ਨਹੀ ਵਗਣੀ,
ਵਿਹੜੇ ਵਿਚ ਬੈਠੀ ਤੈਨੂੰ, ਮਾਂ ਨਹੀਉਂ ਲੱਭਣੀ।
ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਮਲਕੀਅਤ “ਸੁਹਲ”.
ਗ਼ਜ਼ਲ…………….

ਰਾਹ ਅਣਜਾਨੀ ਫੜਦਾ ਕਿਉਂ ਏ?
ਨਾਲ ਨਸੀਬਾਂ ਲੜਦਾ ਕਿਉਂ ਏ?

ਸਾਥ ਕਿਸੇ ਨਾ ਦੇਣਾ ਤੇਰਾ,
ਤੰਗ ਗਲੀ ਵਿਚ ਵੜਦਾ ਕਿਉਂ ਏ?

ਕੰਮ ਕਰੀਂ ਜੋ ਵਸ ਵਿਚ ਤੇਰੇ,
ਖੰਬ ਬਿਨਾਂ ਤੂੰ ਉੜਦਾ ਕਿਉਂ ਏ?

ਹਿੰਮਤ ਹੈ ਤਾਂ ਜੁਰਮ ਕਬੂਲੀਂ ,
ਦੋਸ਼ ਕਿਸੇ ਤੇ ਮੜ੍ਹਦਾ ਕਿਉਂ ਏ?

ਵੇਖ ਤਰੱਕੀ ਦੂਜੇ ਦੀ ਤੂੰ,
ਅੰਦਰੋਂ ਏਨਾ ਸੜਦਾ ਕਿਉਂ ਏ?

ਸੋਚ ਵਿਚਾਰ ਤੂੰ ਮਸਲਾ ਪਹਿਲਾਂ,
ਪਾਰੇ ਵਾਂਗੂੰ ਚੜ੍ਹਦਾ ਕਿਉਂ ਏ?

ਯਾਰ ਕਿਸੇ ਨੂੰ ਡੇਗਣ ਖਾਤਿਰ,
ਨਿੱਤ ਸਕੀਮਾਂ ਘੜਦਾ ਕਿਉਂ ਏ?

ਪੜ੍ਹ ਕੇ ਵੇਖ ਕੀ ਲਿਖਿਆ ਚਿਹਰੇ?
ਸਿਰਫ ਕਿਤਾਬਾਂ ਪੜ੍ਹਦਾ ਕਿਉਂ ਏ?

ਦੱਸ ਬਿਸ਼ੰਬਰ ਮਾੜੇ ਦਾ ਹੀ,
ਕੰਮ ਵਿਚਾਲੇ ਅੜਦਾ ਕਿਉਂ ਏ?

ਆਉਂਦਾ ਰਹਾਂਗਾ
ਦਰ ਤੇਰਾ ਸਦਾ ਹੀ ਖੱਟ -ਖਟਾਉਂਦਾ ਰਗਾਂਗਾ ।
ਝੋਲੀ ‘ਚ ਖੈਰ ਪਿਆਰ ਦੀ , ਪਵਾਉਂਦਾ ਰਹਾਂਗਾ।

ਦਿਲ ਤੋਂ ਨਾ ਦੁਰ ਹੋਵੀਂ ਐ! ਮੇਰੇ ਪਿਆਰਿਆ,
ਪਿਆਰ ਦੇ ਦੀਵੇ ਤੇਰੇ ਦਰ, ਜਗਾਉਂਦਾ ਰਹਾਂਗਾ।

ਮੈਨੂੰ; ਈਗੋ, ਹੰਕਾਰੀ ਜਾਂ ਭਿੱਖਾਰੀ ਸਮਝ ਲੈ,
ਇਹ ਸ਼ਬਦਾਂ ਨੂੰ, ਮੰਨ ‘ਚ ਵਸਾਉਂਦਾ ਰਹਾਂਗਾ।

ਵਿਦਿਆਰਥੀ ਹਾਂ ਸਦਾ,ਵਿਦਿਆਰਥੀ ਹੀ ਰਹਾਂਗਾ,
ਗੀਤ ਤੇਰੇ ਸਦਾ, ਗੁਣ –ਗੁਣਾਉਂਦਾ ਰਹਾਂਗਾ।

ਲਿਖਿਆਂ ਗੁਨਾਹਾਂ ਨੂੰ ਵੀ, ਵਿਦਵਾਨ ਮੇਟ ਦਿੰਦੇ,
ਕੋਈ ਸ਼ਬਦ ਨਵੇਂ ਤੇਰੇ ਤੋਂ, ਲਿਖਾਉਂਦਾ ਰਹਾਂਗਾ।

ਇਹ ਦਿਲ ਵਢ੍ਹਾ ਕਰ ਯਾਰਾ! ਜਿਗਰਾ ਸੰਭਾਲ ਕੇ,
ਮੈਂ ਭੁੱਲ – ਚੁਕ ਤੈਥੋਂ , ਬਖ਼ਸ਼ਾਉਂਦਾ ਰਹਾਂਗਾ।

ਨਜ਼ਰਾਂ ‘ਚ ਫਰਕ “ਸੁਹਲ” , ਰਖਿਆ ਕਦੇ ਨਾ
ਤੂੰ ਰੁੱਸ ਭਾਵੇਂ, ਲੱਖ਼ ਵਾਰੀ, ਮੈਂ! ਮਨਾਉਂਦਾ ਰਹਾਂਗਾ।
ਮਲਕੀਅਤ “ਸੁਹਲ
ਗ਼ਜ਼ਲ

ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ,
ਹੋ ਨਈ ਸਕਦਾ ਇਹ ਕਦੇ ਸਰਦਾਰਾਂ ।

ਐ ਜੀਵਨ ਇੱਕ ਸੰਘਰਸ ਹੈ ਪਿਆਰੇ ,
ਯੋਧੇ ਗਾਵਣ ਜੰਗ ਦੀਆਂ ਵਾਰਾਂ ।

ਇਸ਼ਕ – ਮੁਹੱਬਤ ਹੋ ਜਾਂਦੀ ਆਪੇ ,
ਇਸ ਤੇ ਨਾ ਚੱਲੇ ਵੱਸ ਮਿਰੇ ਯਾਰਾਂ ।

ਸਾਉਣ ਮਹੀਨਾਂ ਹੈ ਹਰਿਆ-ਭਰਿਆ ,
ਨੱਚਦੇ-ਗਾਉਂਦੇ ਗਭਰੂ ਤੇ ਮੁਟਿਆਰਾਂ ।

ਆਪ ਜੀਓ ਅਤੇ ਹੋਰਾਂ ਨੂੰ ਜੀਣ ਦਿਓ ,
ਐਵੇਂ ਨਾ ਖਾਓ ਇੱਕ-ਦੂਜੇ ਤੋਂ ਖਾਰਾਂ ।

ਗਿੱਲਾਂ ਮੌਤ ਨੂੰ ਨਾ ਮਖੌਲ ਕਦੇ ਕਰੀਏ ,
ਹੱਥ ਨ ਪਾਈਏ ਵੇਖ ਕੇ ਨੰਗੀਆਂ ਤਾਰਾਂ ।

ਮਨਦੀਪ ਗਿੱਲ ਧੜਾਕ
ਜਸਵੰਤ ਸਿੰਘ ‘ਅਜੀਤ’
ਗਲ, ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਜਾਲ ਦੀ
ਇਸ ਵਿੱਚ ਕੋਈ ਸ਼ਕ ਨਹੀਂ ਕਿ ਅੱਜ ਦੇਸ਼ ਦਾ ਹਰ ਵਿਅਕਤੀ, ਜੋ ਭ੍ਰਿਸ਼ਟਾਚਾਰ-ਪੀੜਤ ਹੈ, ਉਸਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਕੁਝ ਵੀ ਕਰ-ਗੁਜ਼ਰਨ ਲਈ ਤਿਆਰ ਹੈ! ਪ੍ਰੰਤੂ ਇਸਦੇ ਨਾਲ ਹੀ ਇਹ ਸੁਆਲ ਵੀ ਉਠਦਾ ਹੈ ਕਿ ਕੀ ਰਾਜਸੀ ਮੁੱਦਾ ਬਣਾ, ਇਸ ਭ੍ਰਿਸ਼ਟਾਚਾਰ ਨਾਮੀ ਰੋਗ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ? ਸਖਤ ਤੋਂ ਸਖਤ ਕਾਨੂੰਨ ਬਣਾਉਣ ਨਾਲ ਜਾਂ ਫਿਰ ਅਦਾਲਤਾਂ ਵਲੋਂ ਦਖ਼ਲ ਦਿੱਤੇ ਜਾਣ ਜਾਂ ਫਿਰ ਉੱਚ-ਅਧਿਕਾਰ ਪ੍ਰਾਪਤ ਕਮੇਟੀਆਂ ਬਣਾ, ਇਸ (ਭਰਿਸ਼ਟਾਚਾਰ) ਮੁੱਦੇ ਨੂੰ ਨੱਥ ਪਾਈ ਜਾ ਸਕਦੀ ਹੈ?
ਇਹ ਹੀ ਨਹੀਂ ਇਸਦੇ ਨਾਲ ਕੁਝ ਹੋਰ ਵੀ ਕਈ ਸੁਆਲ ਅਜਿਹੇ ਜਨ, ਜਿਨ੍ਹਾਂ ਦਾ ਜੁਆਬ ਤਲਾਸ਼ ਕਰ ਪਾਣਾ ਸਹਿਜ ਨਹੀਂ। ਕਾਨੂੰਨੀ ਮਾਹਿਰਾਂ ਅਨੁਸਾਰ ਦੇਸ ਵਿੱਚ ਪਹਿਲਾਂ ਤੋਂ ਹੀ ਕਈ ਅਜਿਹੇ ਕਾਨੂੰਨ ਮੌਜੂਦ ਹਨ, ਜਿਨ੍ਹਾਂ ਦੇ ਸਹਾਰੇ ਭ੍ਰਿਸਟਾਚਾਰੀਆਂ ਅਤੇ ਟੈਕਸ-ਚੋਰਾਂ ਨੂੰ ਕਰੜੀ ਸਜ਼ਾ ਦੁਆਈ ਜਾ ਸਕਦੀ ਹੈ। ਪਰ ਕੀ ਅਜਿਹਾ ਹੋ ਪਾ ਰਿਹਾ ਹੈ? ਕਾਫੀ ਸਮਾਂ ਹੋਇਐ ਪ੍ਰਿੰਟ ਮੀਡੀਆ ਵਿੱਚ ਛਪੀ ਇੱਕ ਖਬਰ ਨਜ਼ਰਾਂ ਵਿੱਚ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਇੱਕ ਕਾਂਗ੍ਰਸੀ ਸਾਂਸਦ ਨੇ ਸੁਪ੍ਰੀਮ ਕੋਰਟ ਦੇ ਇੱਕ ਜੱਜ ਪੁਰ ਦੋਸ਼ ਲਾਇਆ ਹੈ ਕਿ ਉਸਨੇ ਕੇਰਲ ਵਿੱਚ ਚਾਰ ਬਾਰ-ਮਾਲਕਾਂ ਦੇ ਲਾਇਸੈਂਸ ਜਾਰੀ ਰਖਣ ਲਈ ਇੱਕ ਮੋਟੀ ਰਕਮ ਰਿਸ਼ਵਤ ਵਜੋਂ ਲਈ ਹੈ। ਇਸੇ ਤਰ੍ਹਾਂ ਉਨ੍ਹਾਂ ਦਿਨਾਂ ਵਿੱਚ ਹੀ ਇੱਕ ਨਿਜੀ ਟੀਵੀ ਚੈਨਲ ਵਲੋਂ ਇੱਕ ਸਾਬਕਾ ਚੀਫ ਜਸਟਿਸ ਦੇ ਦਾਮਾਦ ਪੁਰ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਗਿਆ। ਦਸਿਆ ਗਿਆ ਕਿ ਚਾਰ ਸਾਲ ਪਹਿਲਾਂ ਉਸਨੇ ਚੋਣ ਕਮਿਸ਼ਨ ਕੋਲ ਜੋ ਹਲਫੀਆ ਬਿਆਨ ਦਾਖਲ ਕੀਤਾ ਸੀ, ਉਸ ਵਿੱਚ ਉਸਨੇ ਆਪਣੇ ਪਾਸ ਕੋਈ ਵੀ ਜ਼ਮੀਨ ਨਾ ਹੋਣ ਅਤੇ ਬਹੁਤ ਹੀ ਘਟ ਬੈਂਕ ਬੈਲੰਸ ਹੋਣ ਦਾ ਦਾਅਵਾ ਕੀਤਾ ਸੀ। ਪਰ ਹੁਣ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ।
ਇਹ ਖਬਰਾਂ ਪੜ੍ਹਨ ਦੇ ਨਾਲ ਹੀ ਕਾਫੀ ਸਮਾਂ ਪਹਿਲਾਂ ਦੀ ਇੱਕ ਘਟਨਾ ਦੀ ਯਾਦ ਆ ਗਈ। ਗਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸੁਪ੍ਰੀਮ ਕੋਰਟ ਵਿੱਚ ਕੁਝ ਕਥਤ ਖਾੜਕੂਆਂ ਦੇ ਮਾਮਲੇ ਵਿਚਾਰ-ਅਧੀਨ ਚਲ ਰਹੇ ਸਨ। ਜਿਸ ਦਿਨ ਉਨ੍ਹਾਂ ਨਾਲ ਸਬੰਧਤ ਕਿਸੇ ਮਾਮਲੇ ਦੀ ਸੁਣਵਾਈ ਹੁੰਦੀ ਤਾਂ ਉਸਦੀ ਰਿਪੋਰਟ ਲੈਣ ਲਈ ਇੱਕ ਦੈਨਿਕ ਪੰਜਾਬੀ ਅਖਬਾਰ ਦੇ ਰਿਪੋਰਟਰ ਵਜੋਂ ਸੁਪ੍ਰੀਮ ਕੋਰਟ ਦਾ ਚੱਕਰ ਲਾਣ ਲਈ ਜਾਣਾ ਹੁੰਦਾ ਸੀ। ਇੱਕ ਦਿਨ ਜਿਸ ਸਮੇਂ ਕੋਰਟ ਪੁਜਾ ਤਾਂ ਉਸ ਸਮੇਂ ਤਕ ਸੰਬੰਧਤ ਐਡਵੋਕੇਟ ਕਿਸੇ ਹੋਰ ਕੇਸ ਦੀ ਪੈਰਵੀ ਕਰਨ ਗਿਆ, ਅਦਾਲਤ ਵਿਚੋਂ ਵਾਪਸ ਨਹੀਂ ਸੀ ਪਰਤਿਆ, ਜਿਸ ਕਾਰਣ ਇੰਤਜ਼ਾਰ ਕਰਨ ਲਈ ਉਸਦੇ ਗੁਆਂਢ ਦੇ ਚੈਂਬਰ ਵਿੱਚਲੇ ਐਡਵੋਕੇਟ, ਜੋ ਪਹਿਲਾਂ ਤੋਂ ਹੀ ਜਾਣੂ ਸਨ, ਕੋਲ ਜਾ ਬੈਠਾ। ਅਜੇ ਉਨ੍ਹਾਂ ਨਾਲ ਦੁਆ-ਸਲਾਮ ਹੀ ਹੋਈ ਸੀ ਕਿ ਇੱਕ ਸਜਣ ਆਏ ਜੋ ਆਪਣੇ ਕੇਸ ਦੀ ਫਾਈਲ ਉਨ੍ਹਾਂ ਨੂੰ ਸੌਂਪ, ਕਹਿਣ ਲਗੇ ਕਿ ਗਲ ਹੋ ਗਈ ਹੈ। ਇਹ ਕੇਸ ‘ਫਲਾਂ’ ਦਿਨ ਰਜਿਸਟਰਾਰ ਪਾਸ ਜਮ੍ਹਾ ਕਰਵਾਣਾ, ਉਸ ਦਿਨ ਇਹ ਕੇਸ ਦਾਖਲ ਕਰਨ ਨਾਲ, ਇਹ ‘ਫਲਾਂ’ ਜੱਜ ਪਾਸ ਲਗੇਗਾ ਅਤੇ ਕੇਸ ਦੇ ਉਥੇ ਲਗਣ ਨਾਲ ਫੈਸਲਾ ਆਪਣੇ ਹਕ ਵਿੱਚ ਆ ਜਾਇਗਾ।
ਉਨ੍ਹਾਂ ਹੀ ਦਿਨਾਂ ਵਿੱਚ ਇੱਕ ਹੋਰ ਖਬਰ ਆਈ। ਜਿਸ ਵਿੱਚ ਦਸਿਆ ਗਿਆ ਸੀ ਕਿ ਸੁਪ੍ਰੀਮ ਕੋਰਟ ਦੇ ਇੱਕ ਵਿਦਵਾਨ ਜੱਜ ਨੇ ਸੀਨੀਅਰ ਐਡਵੋਕੇਟਾਂ ਨੂੰ ਡਾਂਟਦਿਆਂ ਕਿਹਾ ਕਿ ਉਹ ਪੈਸੇ ਦੇ ਲਾਲਚ ਵਿੱਚ ਆ ਆਪਣੇ ਮੁਵਕਿਲਾਂ ਨੂੰ ਗ਼ਲਤ ਸਲਾਹਵਾਂ ਨਾ ਦਿੱਤਾ ਕਰਨ। ਉਨ੍ਹਾਂ ਕਿਹਾ ਕਿ ਇਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਭਰਿਸ਼ਟਾਚਾਰੀ ਮੁਵਕਿਲਾਂ, ਵਕੀਲਾਂ ਅਤੇ ਜੱਜਾਂ ਦਾ ਗਠਜੋੜ ਬਣ ਗਿਆ ਹੋਇਆ ਹੈ। ਅਦਾਲਤ ਦੀ ਇਸ ਟਿਪੱਣੀ ਬਾਰੇ ਜਦੋਂ ਘੋਖ ਕੀਤੀ ਗਈ ਤਾਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਭਰਿਸ਼ਟਾਚਾਰ ਆਦਿ ਅਪ੍ਰਾਧਕ ਮਾਮਲਿਆਂ ਦੇ ਚਲਦੇ ਕੇਸਾਂ ਨੂੰ ਲਟਕਾਈ ਰੱਖਣ ਦੇ ਉਦੇਸ਼ ਨਾਲ ਮੁਵਕਿਲ, ਐਡਵੋਕੇਟ ਅਤੇ ਜੱਜ ਵਿੱਚਕਾਰ ਆਪਸੀ ਸਾਂਝ ਬਣ ਜਾਂਦੀ ਹੈ। ਜਿਸਦੇ ਚਲਦਿਆਂ ਮੁਵਕਿਲ ਕੇਸ ਨੂੰ ਲਟਕਾਈ ਰਖਣ ਲਈ ਤਾਰੀਖ ਤੇ ਤਾਰੀਖ ਲੈਂਦਿਆਂ ਰਹਿਣਾ ਚਾਹੁੰਦਾ ਹੈ ਅਤੇ ਐਡਵੋਕੇਟ ਜੱਜ ਨਾਲ ਪਈ ਸਾਂਝ ਦੇ ਆਧਾਰ ਤੇ ਉਸਨੂੰ ਤਾਰੀਖ ਤੇ ਤਾਰੀਖ ਲੈ ਕੇ ਦਈ ਚਲਾ ਜਾਂਦਾ ਹੈ। ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਆਮ ਤੋਰ ਤੇ ਹਾਈ ਕੋਰਟ ਅਤੇ ਸੁਪ੍ਰੀਮ ਕੋਰਟ ਦੇ ਐਡਵੋਕੇਟ ਕੇਸ ਦੇ ਹਿਸਾਬ ਨਾਲ ਨਹੀਂ, ਸਗੋਂ ਤਾਰੀਖ ਤੇ ਪੇਸ਼ ਹੋਣ ਦੇ ਆਧਾਰ ਤੇ ਫੀਸ ਲੈਂਦੇ ਹਨ।
ਕੁਝ ਹੀ ਵਰ੍ਹੇ ਪਹਿਲਾਂ ਦੀ ਗਲ ਹੈ ਦੇਸ਼ ਦੇ ਸਾਂਸਦਾਂ ਵਲੋਂ ਸੰਸਦ ਵਿੱਚ ਸੁਆਲ ਪੁਛੇ ਜਾਣ ਲਈ ਮੋਟੀਆਂ ਰਕਮਾਂ ਲੈਣ ਦੀ ਚਰਚਾ ਬੜੇ ਜ਼ੋਰ-ਸ਼ੋਰ ਨਾਲ ਚਲੀ ਸੀ। 11 ਸਾਂਸਦਾਂ ਵਿਰੁਧ ਦੋਸ਼ ਸਾਬਤ ਹੋਣ ਕਾਰਣ, ਉਨ੍ਹਾਂ ਦੀ ਸੰਸਦ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਸੀ। ਉਸ ਸਮੇਂ ਭਾਜਪਾ ਨੇ ਇਸ ਸਜ਼ਾ ਨੂੰ ਬਹੁਤ ਜ਼ਿਆਦਾ ਕਰਾਰ ਦਿੱਤਾ ਸੀ, ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਉਸਦੇ ਆਪਣੇ ਸਾਂਸਦ ਸਨ। ਜਿਥੋਂ ਤਕ ਸੁਆਲ ਬਦਲੇ ਪੈਸੇ ਲੈਣ ਦਾ ਸੰਬੰਧ ਹੈ, ਉਸ ਬਾਰੇ ਕਿਹਾ ਜਾਂਦਾ ਹੈ ਕਿ ਦੇਸ ਦੇ ਵੱਡੇ-ਵੱਡੇ ਧਨਾਢ ਆਪਣੇ ਵਪਾਰਕ ਹਿਤਾਂ ਦੀ ਖਾਤਰ ਸਾਂਸਦਾਂ ਨਾਲ ਪੱਕੀ ਸਾਂਝ ਪਾ ਲੈਂਦੇ ਹਨ। ਉਹ ਸਮੇਂ-ਸਮੇਂ ਉਨ੍ਹਾਂ ਪਾਸੋਂ ਸੰਸਦ ਵਿੱਚ ਅਜਿਹੇ ਸੁਆਲ ਪੁਛਵਾਂਦੇ ਰਹਿੰਦੇ ਹਨ, ਜੋ ਸਰਕਾਰ ਦੀਆਂ ਉਨ੍ਹਾਂ ਭਵਿਖ ਦੀਆਂ ਨੀਤੀਆਂ ਨਾਲ ਸੰਬੰਧਤ ਹੁੰਦੇ ਹਨ, ਜਿਨ੍ਹਾਂ ਦਾ ਪ੍ਰਭਾਵ ਉਨ੍ਹਾਂ ਦੇ ਕਾਰੋਬਾਰ ਤੇ ਪੈ ਸਕਦਾ ਹੈ। ਚਰਚਾ ਤਾਂ ਇਹ ਵੀ ਸੁਣਨ ਨੂੰ ਮਿਲਦੀ ਰਹੀ ਕਿ ਅਜਿਹੇ ਧਨਾਢ ਉਨ੍ਹਾਂ ਸਾਂਸਦਾਂ ਨੂੰ ਆਪੋ ਵਿੱਚ ਵੰਡ ਲੈਂਦੇ ਹਨ, ਜੋ ਇਸ ਕੰਮ ਵਿੱਚ ਉਨ੍ਹਾਂ ਦੇ ਮਦਦਗਾਰ ਸਾਬਤ ਹੋ ਸਕਦੇ ਹਨ।
ਪਿਛਲੇ ਦਿਨੀਂ ਵਿਧਾਨ ਸਭਾਵਾਂ ਦੀਆਂ ਹੋਈਆਂ ਚੋਣਾਂ ਵਿੱਚ, ਜਿਤਣ ਵਾਲਿਆਂ ਦੇ ਜੋ ਅੰਕੜੇ ਮੀਡੀਆ ਵਿੱਚ ਆਏ, ਉਨ੍ਹਾਂ ਅਨੁਸਾਰ ਨਵੇਂ ਚੁਣੇ ਗਏ ਕਈ ਵਿਧਾਇਕ ਅਜਿਹੇ ਹਨ, ਜਿਨ੍ਹਾਂ ਵਿਰੁਧ ਗੰਭੀਰ ਅਪ੍ਰਾਧਕ ਮਾਮਲੇ ਚਲ ਰਹੇ ਹਨ, ਜਿਨ੍ਹਾਂ ਵਿੱਚ ਕਤਲ ਕਰਨ, ਕਤਲ ਦੀ ਕੌਸ਼ਿਸ਼ ਕਰਨ ਅਤੇ ਅਗਵਾ ਕਰਨ ਦੇ ਮਾਮਲੇ ਮੁੱਖ ਰੂਪ ਵਿੱਚ ਹਨ। ਇਹ ਵੀ ਦਸਿਆ ਜਾਂਦਾ ਹੈ ਕਿ ਇਸ ਸਮੇਂ ਸੰਸਦ ਵਿੱਚ ਅੱਧੇ ਸੈਂਕੜੇ ਤੋਂ ਵੀ ਵੱਧ ਅਜਿਹੇ ਮੈਂਬਰ ਅਜਿਹੇ ਹਨ, ਜਿਨ੍ਹਾਂ ਵਿਰੁਧ ਗੰਭੀਰ ਅਪ੍ਰਾਧਕ ਮਾਮਲੇ ਅਦਾਲਤਾਂ ਵਿੱਚ ਚਲ ਰਹੇ ਹਨ।
ਕੌਣ ਨਹੀਂ ਜਾਣਦਾ ਕਿ ਨਗਰਪਾਲਿਕਾਵਾਂ, ਵਿਧਾਨ ਸਭਾਵਾਂ, ਲੋਕਸਭਾ ਅਤੇ ਰਾਜਸਭਾ ਤਕ ਦੀਆਂ ਚੋਣਾਂ ਵਿੱਚ ਹੀ ਨਹੀਂ, ਸਗੋਂ ਧਾਰਮਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਦੋ-ਨੰਬਰ ਦਾ ਪੈਸਾ ਖੁਲ੍ਹ ਕੇ ਵਰਤਿਆ ਜਾਂਦਾ ਹੈ। ਕੀ ਰਾਜਸੀ ਪਾਰਟੀਆਂ, ਵਿਸ਼ੇਸ਼ ਕਰਕੇ ਉਨ੍ਹਾਂ ਦੇ ਆਗੂ, ਜੋ ਭਰਿਸ਼ਟਾਚਾਰ ਖਤਮ ਕਰਨ ਦੇ ਨਾਂ ਤੇ ਵੱਡੇ-ਵੱਡੇ ਦਾਅਵੇ ਕਰ ਲੋਕਾਂ ਨੂੰ ਗੁਮਰਾਹ ਕਰਦੇ ਰਹਿੰਦੇ ਹਨ, ਆਪਣੇ ਆਪਨੂੰ ਇਮਾਨਦਾਰ ਸਾਬਤ ਕਰਨ ਲਈ, ਆਪਣੀ ਪਾਰਟੀ ਦੇ ਅਜਿਹੇ ਭਰਿਸ਼ਟਾਚਾਰੀ ਪਾਰਸ਼ਦਾਂ, ਵਿਧਾਇਕਾਂ ਅਤੇ ਸਾਂਸਦਾਂ ਜਾਂ ਧਾਰਮਕ ਸੰਸਥਾਵਾਂ ਦੇ ਮੈਂਬਰਾਂ ਨੂੰ ਪਾਰਟੀ ਵਿਚੋਂ ਕਢ, ਉਨ੍ਹਾਂ ਨੂੰ ਮੈਂਬਰੀਆਂ ਤੋਂ ਅਸਤੀਫੇ ਦੇਣ ਦੀ ਹਿਦਾਇਤ ਕਰਨ ਲਈ ਤਿਆਰ ਹੋਣਗੇ? ਸ਼ਾਇਦ ਨਹੀਂ, ਕਿਉਂਕਿ ਉਨ੍ਹਾਂ ਆਪ ਵੀ ਤਾਂ ਪਾਰਸ਼ਦ, ਵਿਧਾਇਕ ਜਾਂ ਸਾਂਸਦ ਬਣਨ ਲਈ ਅਜਿਹੇ ਹੀ ਹੱਥਕੰਡੇ ਵਰਤੇ ਹੁੰਦੇ ਹਨ। ਮਤਲਬ ਇਹ ਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਕੇਵਲ ਦਿਖਾਵੇ ਦੇ ਹੀ ਦੁੱਧ ਧੋਤੇ ਹੋਣ ਦਾ ਨਾਟਕ ਕਰਦੇ ਰਹਿੰਦੇ ਹਨ।
ਬੈਂਕਾਂ ਵਿੱਚ ਬੇਨਾਮੀ ਧਨ : ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ, ਉਸ ਵਲੋਂ ਆਰ ਟੀ ਆਈ ਰਾਹੀਂ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਦਸਿਆ ਗਿਆ ਕਿ 31 ਦਸੰਬਰ, 2009 ਤਕ ਬੈਂਕਾਂ ਵਿੱਚ ਤਕਰੀਬਨ 1300 ਕਰੋੜ ਰੁਪਿਆ ਅਜਿਹਾ ਪਿਆ ਹੋਇਆ ਸੀ, ਜਿਸਦਾ ਕਈ ਸਾਲਾਂ ਤੋਂ ਕੋਈ ਦਾਅਵੇਦਾਰ ਸਾਹਮਣੇ ਨਹੀਂ ਸੀ ਆ ਰਿਹਾ। ਇਹ ਅਨ-ਕਲੇਮਡ ਪੈਸਾ 1,74,38,100 ਖਾਤਿਆਂ ਵਿੱਚ ਜਮ੍ਹਾ ਸੀ। ਦਸਿਆ ਜਾਂਦਾ ਹੈ ਕਿ ਨਵੰਬਰ-1989 ਵਿੱਚ ਰੀਜ਼ਰਵ ਬੈਂਕ ਨੇ ਬੈਂਕਾਂ ਨੂੰ ਹਿਦਾਇਤ ਕੀਤੀ ਸੀ ਕਿ ਉਹ ਇਨ੍ਹਾਂ ਰਕਮਾਂ ਦੇ ਕਾਨੂੰਨੀ ਵਾਰਿਸਾਂ ਦੀ ਖੋਜ ਕਰਨ। ਬੈਂਕਾਂ ਨੇ ਇਸ ਸੰਬੰਧ ਵਿੱਚ ਕੌਸ਼ਿਸ਼ ਕੀਤੀ ਵੀ, ਪਰ ਨਤੀਜਾ ‘ਸਿਫਰ’ ਹੀ ਰਿਹਾ। ਸਪਸ਼ਟ ਹੈ ਕਿ ਇਹ ਉਹ ਧਨ ਹੈ, ਜੋ ਲੋਕਾਂ ਨੇ ਆਪਣੇ ਕਾਲੇ ਧਨ ਨੂੰ ਛੁਪਾਈ ਰਖਣ ਦੇ ਉਦੇਸ਼ ਨਾਲ ਫਰਜ਼ੀ ਨਾਵਾਂ ਹੇਠ ਜਮ੍ਹਾ ਕਰਵਾਇਆ ਸੀ। ਪਰ ਜਦੋਂ ਉਹ ਆਪ ਸੰਸਾਰ ਤਿਆਗ ਗਏ ਤਾਂ ਇਸਦਾ ਕੋਈ ਵਾਲੀ-ਵਾਰਸ ਨਾ ਰਿਹਾ। ਇਹੀ ਹਾਲਤ ਉਸ ਦੋ ਨੰਬਰ ਦੇ ਪੈਸੇ, ਬਾਰੇ ਵੀ ਦਸੀ ਜਾਂਦੀ ਹੈ, ਜੋ ਭਾਰਤੀ ਬੈਂਕਾਂ ਵਿੱਚ ਜਮ੍ਹਾ ਅਜਿਹੇ ਪੈਸੇ ਨਾਲੋਂ ਕਈ ਗੁਣਾਂ ਵੱਧ ਹੋ ਸਕਦਾ ਹੈ, ਜੋ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾ ਹੈ ਤੇ ਜਿਸਦੇ ਅਸਲ ਮਾਲਕਾਂ ਦੇ ਸੰਸਾਰ ਤਿਆਗ ਜਾਣ ਤੋਂ ਬਾਅਦ ਕੋਈ ਦਾਅਵੇਦਾਰ ਸਾਹਮਣੇ ਨਹੀਂ ਆ ਰਿਹਾ।
ਕਾਲੇ ਧਨ ਨੂੰ ਖਤਮ ਕਰਨ ਦੇ ਦਾਅਵੇ ਨਾਲ ਸਰਕਾਰ ਨੇ ਨੋਟਬੰਦੀ ਦਾ ਸਹਾਰਾ ਲਿਆ, ਪੰਜ ਸੌ ਤੇ ਹਜ਼ਾਰ ਦੇ ਨੋਟ ਬੰਦ ਕਰ, ਪੰਜ ਸੌ ਅਤੇ ਦੋ ਹਜ਼ਾਰ ਦੇ ਨਵੇਂ ਨੋਟ ਜਾਰੀ ਕੀਤੇ। ਇਸਤੋਂ ਬਿਨਾ ਇੱਕ ਟੈਕਸ-ਇੱਕ ਦੇਸ਼ ਦੇ ਨਾਂ ਤੇ ਜੀਐਸਟੀ ਵੀ ਲਾਗੂ ਕੀਤਾ, ਪ੍ਰੰਤੂ ਆਮ ਲੋਕਾਂ ਨੂੰ ਇਸਦਾ ਕੋਈ ਖਾਸ ਅਸਰ ਵਿਖਾਈ ਨਹੀਂ ਦੇ ਰਿਹਾ, ਹਾਲਾਂਕਿ ਸਰਕਾਰ ਵਲੋਂ ਆਪਣੇ ਇਨ੍ਹਾਂ ਕਦਮਾਂ ਨਾਲ ਭਰਪੂਰ ਸਫਲਤਾ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ।
…ਅਤੇ ਅੰਤ ਵਿੱਚ : ਸੱਚਾਈ ਇਹ ਹੀ ਹੈ ਕਿ ਭ੍ਰਿਸ਼ਟਾਚਾਰ-ਮੁਕਤ ਦੇਸ਼ ਅਤੇ ਸਮਾਜ ਦੀ ਸਿਰਜਣਾ ਲਈ ਕਾਨੂੰਨ ਜਾਂ ਅਦਾਲਤਾਂ ਨਾਲ ਕੁਝ ਵੀ ਹੋ ਪਾਣਾ ਸੰਭਵ ਨਹੀਂ। ਇਸਦੇ ਲਈ ਤਾਂ ਇੱਕ ਸਮਾਜਕ ਕ੍ਰਾਂਤੀ ਦੀ ਲੋੜ ਹੈ। ਇਸ ਸਮੇਂ ਅਜਿਹੀ ਕ੍ਰਾਂਤੀ ਲਈ ਜ਼ਮੀਨ ਤਿਆਰ ਹੋ ਰਹੀ ਹੈ। ਲੋੜ ਹੈ ਤਾਂ ਇਸਦੀ ਸੁਚਜੀ ਅਤੇ ਰਾਜਸੀ ਸੁਆਰਥ ਰਹਿਤ ਵਰਤੋਂ ਕਰਨ ਦੀ!

.ਅੰਨ੍ਹੀ ਆਸਥਾ…………..

ਆਸਥਾ ਧੋਖੇ ਤੇਰੇ ਵਿਚ ਆ ਰਹੀ ਹੈ।
ਸੋਚ ਤੇਰੀ ਸੋਚ ਮੇਰੀ ਖਾ ਰਹੀ ਹੈ।

ਬੋਲ ਤੇਰੇ ਬਣ ਗਏ ਹੁਣ ਭਾਗ ਮੇਰੇ,
ਦੇਣ ਤੇਰੀ ਰਾਹ ਤੋਂ ਭਟਕਾ ਰਹੀ ਹੈ।

ਇਸ ਕਦਰ ਤੇਰੀ ਖੁਮਾਰੀ ਚੜ੍ਹ ਗਈ ਹੈ,
ਜਾਗ ਮੈਨੂੰ ਘੱਟ ਹੀ ਹੁਣ ਆ ਰਹੀ ਹੈ।

ਫੌਜ ਤੇਰੀ ਦਾ ਸਿਪਾਹੀ ਬਣ ਗਿਆ ਹਾਂ,
ਆਸ ਮੇਰੀ ਜੀਣ ਦੀ ਕੁਮਲਾ ਰਹੀ ਹੈ।

ਕੌਣ ਹਾਂ ਮੈਂ ਯਾਦ ਮੈਨੂੰ ਕੁਝ ਨਹੀ ਹੈ?
ਦਰ ਨਵੀਂ ਪਹਿਚਾਣ ਇਕ ਖੜਕਾ ਰਹੀ ਹੈ।

ਕੰਮ ਤੇਰੇ ਵੇਖ ਕੇ ਹੈਰਾਨ ਹਾਂ ਮੈਂ,
ਢੇਰ ਲਛਮੀ ਜੇਬ ਤੇਰੀ ਪਾ ਰਹੀ ਹੈ।

ਦਰ ਤੇਰੇ ਤੇ ਹੋ ਗਈ ਹੈ ਭੀੜ ਕੱਠੀ,
ਭੀੜ ਹੀ ਇਹ ਭੀੜ ਨੂੰ ਭੜਕਾ ਰਹੀ ਹੈ।

ਤੂੰ ਬਿਸ਼ੰਬਰ ਭਾਲਦਾ ਏਂ ਬਾਹਰੋਂ ਜੋ,
ਰੌਸ਼ਨੀ ਉਹ ਅੰਦਰੋਂ ਮੁਸਕਾ ਰਹੀ ਹੈ।

ਬਿਸ਼ੰਬਰ ਅਵਾਂਖੀਆ
ਗ਼ਜ਼ਲ………………………

ਕਚਹਿਰੀ ਝੂਠ ਦੀ ਲੱਗੀ, ਕਿਵੇਂ ਇਨਸਾਫ ਪਾਵੇਗਾ।
ਭਰਾ ਸਾਰੇ ਮਿਲੇ ‘ਕੱਠੇ, ਤੂੰ ਕਿਸ ਤੇ ਦੋਸ਼ ਲਾਵੇਗਾ।

ਨ ਮੁਨਸਫ ਸਾਥ ਦੇਵੇਗਾ, ਵਕੀਲਾਂ ਨੇ ਬਦਲ ਜਾਣਾ,
ਕਿਨਾਰੇ ਦੇ ਬਹੁਤ ਨਜਦੀਕ ਕੋਈ ਡੋਬ ਜਾਵੇਗਾ।

ਬੜਾ ਹੈ ਖੌਫ਼ ਧੀਆਂ ਨੂੰ, ਗੁਜਰਨਾ ਰਾਹ ਚੋਂ ਮੁਸ਼ਕਲ,
ਬਚਾਉਣੇ ਕਾਤਲਾਂ ਹੱਥੋਂ ਇਨ੍ਹਾਂ ਨੂੰ ਕੌਣ ਆਵੇਗਾ।

ਜੋ ਕਰਦੇ ਛੇਕ ਥਾਲੀ ਵਿਚ ਬੜੇ ਨੇ ਲੋਕ ਏਦਾਂ ਦੇ,
ਸਮਝ ਲੈ ਚਾਲ ਪਹਿਲਾਂ ਤੋਂ ਨਹੀਂ ਤਾਂ ਮਾਤ ਖਾਵੇਗਾ।

ਰਹਿਮ ਦੀ ਭਾਵਨਾ ਮੁੱਕੀ , ਜਮਾਨਾ ਹੋ ਗਿਆ ਪੱਥਰ,
ਗਿਰਾ ਕੇ ਨੀਰ ਅੱਖਾਂ ਚੋਂ ਜਖਮ ਕਿਸਨੂੰ ਵਿਖਾਵੇਗਾ।

ਕਰੀਂ ਅਹਿਸਾਨ ਲੱਖਾਂ ਪਰ ਕਦੀ ਨਾ ਆਸ ਰੱਖੀਂ ਤੂੰ,
ਕਿ ਟੱਕਰ ਮਾਰ ਕੇ ਕਂਧੀ ਬੜਾ ਹੀ ਸਿਰ ਖਪਾਵੇਗਾ।

ਕਦੇ ਮੰਦਰ ਕਦੇ ਮਸਜਿਦ ਰਿਹਾਂ ਏਂ ਭਾਲਦਾ ਜਿਸਨੂੰ,
ਖੁਦਾ ਉਹ ਪਾਕ ਮੂਰਤ ਹੈ ਕਿਵੇਂ ਦਿਲ ਵਿਚ ਬਿਠਾਵੇਗਾ?

ਬੜੀ ਹੀ ਜੂਨ ਔਖੀ ਇਹ, ਖੁਦਾ ਇਨਸਾਨ ਬਣਕੇ ਆ,
ਕਿ ਮਸਲਾ ਪੇਟ ਦਾ ਭੈੜਾ ਕਿਵੇਂ ਰੋਟੀ ਕਮਾਵੇਗਾ?

: ਬਿਸੰਬਰ ਅਵਾਂਖੀਆ

ਗ਼ਜ਼ਲ…………..

ਦੀਪ ਸਾਡੇ ਗਿਆਨ ਦਾ ਕਿਸਨੇ ਬੁਝਾਇਆ।
ਰਾਹ ਸਾਨੂੰ ਜਾਣਕੇ ਉਲਟਾ ਵਿਖਾਇਆ।
ਆੜ ਲੈ ਕੇ ਧਰਮ ਦੀ ਗੁਮਰਾਹ ਕੀਤਾ,
ਰੱਬ ਦੇ ਨਾਂ ਤੇ ਬੜਾ ਝਗੜਾ ਵਧਾਇਆ।
ਪੀੜ ਸਾਡੀ ਕੌਣ ਏਥੇ ਸਮਝਦਾ ਏ,
ਵਾਸਤਾ ਦਿਲ ਤੋਂ ਅਸਾਂ ਨੇ ਬਹੁਤ ਪਾਇਆ।
ਸਾਜਿਸ਼ਾਂ ਦੇ ਨਾਗ ਡੰਗਣ ਹਰ ਜਗ੍ਹਾ ਕਿਉਂ?
ਹਰ ਜਗ੍ਹਾ ਕਿਉਂ ਦਹਿਸ਼ਤਾਂ ਦਾ ਘੋਰ ਛਾਇਆ।
ਘਰ ਅਸਾਡੇ ਤੋੜ ਕੇ ਖੁਦ ਦੇ ਬਣਾਉਂਦੇ,
ਇਸ ਤਰ੍ਹਾਂ ਇਹਨਾਂ ਗਰੀਬੀ ਨੂੰ ਮਿਟਾਇਆ।
ਕਾਗਜ਼ਾਂ ਵਿਚ ਰਹਿ ਗਈ ਸਾਡੀ ਤਰੱਕੀ,
ਚਾਹ ਕੇ ਵੀ ਨਾ ਕਿਸੇ ਮੁੱਦਾ ਉਠਾਇਆ।
ਨਾਲ ਸਾਡੇ ਖੇਡ ਖੇਡੇ ਜਾ ਰਹੇ ਨੇ,
ਚੰਦ ਲੋਕਾਂ ਨੇ ਅਸਾਨੂੰ ਖੂਬ ਖਾਇਆ।
ਨਾ ਡਰੀ ਤੂੰ ਲਿਖ ਬਿਸ਼ੰਬਰ ਗੱਲ ਦਿਲ ਦੀ,
ਹਾਕਮਾਂ ਨੂੰ ਇਸ ਕਲਮ ਨੇ ਹੀ ਡਰਾਇਆ।

ਮਲਕੀਅਤ ‘ਸੁਹਲ’-

animated gif

-ਜਸਵੰਤ ਸਿੰਘ ‘ਅਜੀਤ’
ਖਬਰਾਂ, ਜੋ ਮਿਸਾਲ ਬਣ ਸਕਦੀਆਂ ਹਨ
ਦੋਸਤੀ ਵਧਾਣ ਦਾ ਟੋਟਕਾ : ਦਸਿਆ ਗਿਆ ਹੈ ਕਿ ਸੁਪ੍ਰੀਮ ਕੋਰਟ ਦੇ ਜਸਟਿਸਾਂ ਨੂੰ ਬੁੱਧਵਾਰ ਦੇ ‘ਲੰਚ ਬ੍ਰੇਕ’ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸਦਾ ਕਾਰਣ ਇਹ ਹੈ ਕਿ ਇਸ ਦਿਨ ਉਨ੍ਹਾਂ ਨੂੰ ਕਿਸੇ ਰਾਜ ਵਿਸ਼ੇਸ਼ ਦਾ ਲਜ਼ੀਜ਼ ਪਕਵਾਨ, ਕਿਸੇ ਹੋਟਲ ਜਾਂ ਰੇਸਟੂਰੈਂਟ ਦਾ ਨਹੀਂ, ਸਗੋਂ ਘਰ ਦਾ ਬਣਿਆ, ਪਰੋਸਿਆ ਜਾਂਦਾ ਹੈ। ਇਸ ਸਾਰੀ ਕਵਾਇਦ ਦੇ ਪਿਛੇ ਇੱਕ ਹੀ ਉਦੇਸ਼ ਦਸਿਆ ਜਾਂਦਾ ਹੈ, ਉਹ ਇਹ ਕਿ ਮਿਲ-ਬੈਠਣ ਨਾਲ ਮੁਕਦਮਿਆਂ ਦੀ ਸੁਣਵਾਈ ਦੌਰਾਨ ਉਭਰੇ ਵਿਵਾਦ ਅਤੇ ਕੰਮ ਦਾ ਦਬਾਉ ਭੁਲਾ, ਆਪਸੀ ਸਾਂਝ ਅਤੇ ਦੋਸਤੀ ਨੂੰ ਹੋਰ ਵਧਾਇਆ ਜਾਏ। ਬੁੱਧਵਾਰ, ਬਾਕੀ ਦਿਨਾਂ ਤੋਂ ਅਲਗ ਸਾਰੇ ਜੱਜ ਇੱਕ ਵਜਦਿਆਂ ਹੀ ਕਾਮਨ ਡਾਇਨਿੰਗ ਹਾਲ ਵਿੱਚ ਪੁਜਦੇ ਹਨ ਅਤੇ ਇਕਠਿਆਂ ਮਿਲ ਬੈਠ ਲਜ਼ੀਜ਼ ਖਾਣੇ ਦਾ ਅਨੰਦ ਮਾਣਦੇ ਹਨ।ਇਸ ਦੌਰਾਨ ਕਿਸੇ ਮੁਕਦਮੇ ਜਾਂ ਕਾਨੂੰਨ ਦੀ ਕੋਈ ਗਲ ਨਹੀਂ ਹੁੰਦੀ, ਸਗੋਂ ਸਾਰੇ ਹੀ ਜੱਜ ਲਜ਼ੀਜ਼ ਖਾਣੇ ਦੀ ਰੇਸਪੀ ਪੁਰ ਚਰਚਾ ਕਰਦੇ ਹਨ। ਇਸ ਗਲ ਦਾ ਖਿਆਲ ਰਖਿਆ ਜਾਂਦਾ ਹੈ ਕਿ ਖਾਣਾ ਪੂਰੀ ਤਰ੍ਹਾਂ ਵੈਸ਼ਨੂੰ ਹੋਵੇ ਤੇ ਖਾਣੇ ਵਿੱਚ ਕੇਵਲ ਪੰਜ ਪਕਵਾਨ ਹੀ ਪਰੋਸੇ ਜਾਣ। ਖਾਣਾ ਖਾਣ ਤੋਂ ਬਾਅਦ ਹਰ ਇੱਕ ਜੱਜ ਨੂੰ ਉਸਦੀ ਪਸੰਦ ਦਾ ਪਾਨ ਵੀ ਦਿੱਤਾ ਜਾਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਜਸਟਿਸ ਕੁਲਦੀਪ ਸਿੰਘ ਨੇ ਨੱਬੇ ਦੇ ਦਹਾਕੇ ਦੇ ਅਰੰਭ ਵਿੱਚ ਦੁਪਹਿਰ ਦੇ ਸਪਤਾਹਿਕ ਖਾਣੇ ਦਾ ਸੁਝਾਉ ਦਿੱਤਾ ਸੀ। ਉਨ੍ਹਾਂ ਦਸਿਆ ਕਿ ਉਸ ਸਮੇਂ ਦੇ ਚੀਫ ਜਸਟਿਸ, ਜਸਟਿਸ ਰੰਗਾਨਾਥ ਮਿਸਰਾ ਵਲੋਂ ਇਸ ਸੁਝਾਉ ਨੂੰ ਸਵੀਕਾਰ ਕਰ ਲੈਣ ਦੇ ਨਾਲ ਹੀ ਇਸ ਪਰੰਪਰਾ ਦੀ ਅਰੰਭਤਾ ਹੋ ਗਈ ਸੀ।
ਇਹ ਵੀ ਦਸਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਜਿਸ ਜਸਟਿਸ ਵਲੋਂ ਖਾਣਾ ਲਿਆਂਦਾ ਜਾਂਦਾ ਹੈ, ਉਸਦੇ ਮੂਲ ਰਾਜ ਦੇ ਮਸਾਲਿਆਂ ਦੀ ਵਰਤੋਂ ਕਰ, ਉਥੋਂ ਦੀ ਹੀ ਪਰੰਪਰਾ ਅਨੁਸਾਰ ਸਾਰਾ ਖਾਣਾ ਪਕਾਇਆ ਜਾਂਦਾ ਹੈ, ਤਾਂ ਜੋ ਉਸ ਖਾਣੇ ਦਾ ਸਥਾਨਕ ਸੁਆਦ ਬਰ-ਕਰਾਰ ਰਹਿ ਸਕੇ। ਸੁਆਦ ਬਣਾਈ ਰਖਣ ਦੀ ਪੂਰੀ ਜ਼ਿਮੇਂਦਾਰੀ ਸਬੰਧਤ ਜੱਜ ਦੀ ਪਤਨੀ ਹੀ ਨਿਭਾਹੁੰਦੀ ਹੈ। ਦਸਿਆ ਗਿਆ ਹੈ ਕਿ ਜੂਨ 2014 ਵਿੱਚ ਰਿਟਾਇਰ ਹੋਏ, ਜਸਟਿਸ ਏਕੇ ਪਟਨਾਇਕ ਅਨੁਸਾਰ ਉਸ ਸਮੇਂ ਚੀਫ ਜਸਟਿਸ ਰਹੇ ਜਸਟਿਸ ਅਲਤਮਸ ਕਬੀਰ ਨੇ ਕੁਝ ਨਿਯਮ ਵੀ ਬਣਾਏ ਸਨ, ਜਿਵੇਂ ਦੁਪਹਿਰ ਦੇ ਖਾਣੇ ਨੂੰ ਕਦੀ ਜੱਜਾਂ ਵਿੱਚ ਮੁਕਾਬਲੇ ਵਜੋਂ ਨਾ ਲਿਆ ਜਾਏ। ਇਸਦੇ ਨਾਲ ਹੀ ਉਨ੍ਹਾਂ ਵਲੋਂ ਨਿਸ਼ਚਿਤ ਕੀਤੇ ਦੇ ਵਿਅੰਜਨਾਂ ਦੀ ਗਿਣਤੀ ਵੱਧ ਲਿਆਏ ਜਾਣ ਤੇ ਜੁਰਮਾਨਾ ਵੀ ਨਿਸ਼ਚਿਤ ਕੀਤਾ ਗਿਆ ਸੀ।
ਗੁਆਂਢੀਆਂ ਮਿਲ ਵਿਆਹ ਕਰਵਾਇਆ : ਜਿਸ ਧੀ ਦੇ ਵਿਆਹ ਦਾ ਸੁਪਨਾ ਵੇਖ ਰਹੇ ਕਿਸਾਨ ਪਿਤਾ ਨੇ ਜੰਝ ਆਉਣ ਤੋਂ ਇੱਕ ਦਿਨ ਪਹਿਲਾਂ ਆਤਮ ਹਤਿਆ ਕਰ ਲਈ ਸੀ, ਉਹ ਨਿਸ਼ਚਿਤ ਦਿਨ ਹੀ ਡੋਲੀ ਚੜ੍ਹ ਸਹੁਰੇ ਚਲੀ ਗਈ। ਦੁਖ ਸਿਰਫ ਇਸ ਗਲ ਦਾ ਰਿਹਾ ਕਿ ਇਸ ਮੌਕੇ ਤੇ ਉਸ ਧੀ ਦਾ ਜਨਮਦਾਤਾ, ਪਿਤਾ ਮੌਜੂਦ ਨਹੀਂ ਸੀ। ਖਬਰਾਂ ਅਨੁਸਾਰ ਬਬੇਰੂ ਕਸਬੇ ਦੇ ਗਾਂਧੀ ਨਗਰ ਵਿੱਚ ਰਹਿਣ ਵਾਲੇ ਨਿਖਲ ਰਸਤੋਗੀ ਨੇ ਇੱਕ ਦਿਨ ਪਹਿਲਾਂ ਛੱਤ ਤੋਂ ਕੁੱਦ, ਖੁਦਕਸ਼ੀ ਕਰ ਲਈ ਸੀ, ਜਦਕਿ ਅਗਲੇ ਦਿਨ ਉਸਦੀ ਧੀ ਸੋਨਮ ਦੀ ਜੰਝ ਆਉਣੀ ਸੀ। ਨਿਖਲ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਦੇ ਸਾਹਮਣੇ ਵਿਆਹ ਦੇ ਪ੍ਰਬੰਧ ਦੀ ਸਮਸਿਆ ਆ ਖੜੀ ਹੋ ਗਈ। ਇਸ ਮੌਕੇ ਤੇ ਮੁਹੱਲੇ ਦੇ ਲੋਕੀ ਆ ਇਕੱਠੇ ਹੋਏ ਅਤੇ ਮਿਸਾਲ ਪੇਸ਼ ਕਰ ਦਿੱਤੀ। ਉਨ੍ਹਾਂ ਨੇ ਆਪੋ ਵਿੱਚ ਚੰਦਾ ਕਰ ਸੋਨਮ ਦੀ ਸ਼ਾਦੀ ਦਾ ਪ੍ਰਬੰਧ ਕੀਤਾ। ਉਧਰ ਜਦੋਂ ਇਹ ਦੁਖਦਾਈ ਖਬਰ ਸੋਨਮ ਦੇ ਹੋਣ ਵਾਲੇ ਸਹੁਰੇ ਘਰ ਕੌਸ਼ੰਬੀ ਪੁਜੀ ਤਾਂ ਸੋਨਮ ਦੇ ਹੋਣ ਵਾਲੇ ਪਤੀ ਮਦਨ ਰਸਤੋਗੀ ਦੇ ਘਰ ਵਾਲਿਆਂ ਨੇ ਬਿਨਾਂ ਕਿਸੇ ਤਾਮ-ਝਾਮ ਦੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਤੇ ਮਦਨ ਦੇ ਸਹੁਰਾ ਘਰ, ਸੋਨਮ ਦੇ ਪਰਿਵਾਰ ਵਾਲਿਆਂ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਇਸ ਦੁਖ ਵਿੱਚ ਉਨ੍ਹਾਂ ਨਾਲ ਹਨ। ਇਹ ਵਿਆਹ ਬਹੁਤ ਸਾਦਾ ਹੋਵੇਗਾ। ਉਹ ਕੁਝ ਚੋਣਵੇਂ ਲੋਕਾਂ ਦੇ ਨਾਲ ਹੀ ਪਹੁੰਚਣਗੇ ਅਤੇ ਬਿਨਾਂ ਕਿਸੇ ਦਾਜ-ਦੂਜ ਦੇ ਸੋਨਮ ਨੂੰ ਵਿਆਹ ਕੇ ਵਿੱਦਾ ਕਰ ਲਿਆਣਗੇ। ਮਦਨ ਦਾ ਪਰਿਵਾਰ ਅਗਲੇ ਹੀ ਦਿਨ ਦੁਪਹਿਰ ਨੂੰ 15-ਕੁ ਬੰਦਿਆਂ ਨਾਲ ਬਬੇਰੂ ਪੁਜਾ ਤੇ ਮੈਰਿਜ ਹਾਲ ਵਿੱਚ ਸ਼ਾਦੀ ਦੀਆਂ ਰਸਮਾਂ ਪੂਰੀਆਂ ਕਰ ਸੋਨਮ ਨੂੰ ਨਾਲ ਲੈ ਗਿਆ।
ਕਿਨਰਾਂ ਨੇ ਚੰਦਾ ਇਕੱਠਾ ਕਰ ਸੜਕ ਬਣਵਾਈ : ਗੋਰਖਪੁਰ ਦੇ ਲੋਕੀ ਲਗਭਗ ਚਾਰ ਵਰ੍ਹੇ ਨਗਰ ਨਿਗਮ ਦਾ ਪਾਰਸ਼ਦਾਂ ਤੋਂ ਲੈ ਕੇ ਮੇਅਰ ਤਕ ਦੇ ਤਰਲੇ ਲੈਂਦੇ ਰਹੇ, ਪਰ ਕੋਈ ਸੁਣਵਾਈ ਨਾ ਹੋਣ ਤੇ ਇਲਾਕੇ ਦੇ ਕਿਨਰਾਂ ਨੇ ਚੰਦਾ ਕਰ, ਇੱਕ ਲੱਖ ਰੁਪਏ ਇੱਕਠੇ ਜਮ੍ਹਾ ਕਰ ਲਏ ’ਤੇ 120 ਮੀਟਰ ਲੰਬੀ ਸੀਸੀ ਸੜਕ ਬਣਵਾ ਲਈ। ਮਈ ਮਹੀਨੇ ਵਿੱਚ ਬਣੀ ਸੜਕ ਬਰਸਾਤ ਦੇ ਮੌਸਮ ਵਿੱਚ ਇਲਾਕਾ ਵਾਸੀਆਂ ਨੂੰ ਬਹੁਤ ਹੀ ਰਾਹਤ ਦੇ ਰਹੀ ਹੈ। ਦਸਿਆ ਗਿਆ ਹੈ ਕਿ ਸ਼ਿਵਪੁਰ ਸਹਿਬਾਜਗੰਜ ਦੇ ਮਾਤਾਦੀਨ ਮੁਹੱਲੇ ਵਿੱਚ ਕਿਨਰਾਂ ਦੀ ਬਸਤੀ ਵੱਲ ਜਾਣ ਵਾਲੇ ਰਸਤੇ ਵਿੱਚ ਵਰ੍ਹਿਆਂ ਤੋਂ ਚਲੀਆਂ ਆ ਰਹੀਆਂ ਟੁਟੀਆਂ ਫੁਟੀਆਂ ਨਾਲੀਆਂ ਤੇ ਸੜਕ ਤੋਂ ਹੁਣ ਗੁਜ਼ਰਦਿਆਂ ਸਾਫ-ਸੁਥਰੀ ਸੜਕ ਵੇਖ ਕੇ ਹੈਰਾਨੀ ਹੁੰਦੀ ਹੈ। ਸਾਫ-ਸੁਥਰੀ ਸੜਕ ਤੇ ਢਕੀਆਂ ਨਾਲੀਆਂ ਵੇਖ ਸੁਖਦਾਈ ਅਨੁਭਵ ਹੁੰਦਾ ਹੈ। ਕਿਨਰ ਪ੍ਰੇਮਾ ਦਸਦੀ ਹੈ ਕਿ ਕਿਨਰ ਆਸ਼ਾ ਦੇਵੀ ਜਦੋਂ ਮੇਅਰ ਬਣੀ ਸੀ ਤਾਂ ਇਸ ਸੜਕ ਦਾ ਨਿਰਮਾਣ ਹੋਇਆ ਸੀ। ਪਿਛਲੇ ਚਾਰ ਵਰ੍ਹਿਆਂ ਤੋਂ ਇਸ ਟੁੱਟੀ ਸੜਕ ਨੂੰ ਲੈ ਕੇ ਕਈ ਵਾਰ ਨਿਗਮ ਦੇ ਜ਼ਿਮੇਂਦਾਰ ਅਧਿਕਾਰੀਆਂ ਨਾਲ ਗਲ ਹੋਈ ਪਰ ਸਾਰਿਆਂ ਨੇ ਭਰੋਸਾ ਦੁਆਣ ਤੋਂ ਵੱਧ ਕੁਝ ਨਹੀਂ ਕੀਤਾ। ਬਾਰਸ਼ ਵਿੱਚ ਇਸ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਸੀ। ਜਦੋਂ ਨਗਰ ਨਿਗਮ ਨੇ ਧਿਆਨ ਨਹੀਂ ਦਿੱਤਾ ਤਾਂ ਕਿਨਰਾਂ ਨੇ ਆਪ ਸੜਕ ਬਣਾਉਣ ਦੀ ਯੋਜਨਾ ਬਣਾਈ। ਵਧਾਈਆਂ ਵਿੱਚ ਜੋ ਕੁਝ ਉਨ੍ਹਾਂ ਨੂੰ ਮਿਲਦਾ, ਉਸਦਾ ਇੱਕ ਹਿਸਾ ਉਹ ਗੁਰੂ ਕੋਲ ਜਮ੍ਹਾ ਕਰਵਾ ਦਿੰਦੀਆਂ ਸਨ। ਜਦੋਂ ਇੱਕ ਲੱਖ ਰੁਪਏ ਜਮ੍ਹਾ ਹੋ ਗਏ ਤਾਂ ਸੀਸੀ ਰੋਡ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਸੜਕ ਦੇ ਬਣ ਜਾਣ ਨਾਲ ਇਸ ਵਾਰ ਬਾਰਸ਼ ਦੇ ਮੌਸਮ ਵਿੱਚ ਵੀ ਆਣਾ-ਜਾਣਾ ਬਹੁਤ ਅਸਾਨ ਹੋ ਗਿਆ ਹੈ। ਦਸਿਆ ਜਾਂਦਾ ਹੈ ਕਿ ਜੋ 120 ਮੀਟਰ ਲੰਬੀ ਅਤੇ 9 ਫੁਟ ਚੌੜੀ ਸੜਕ ਉਨ੍ਹਾਂ ਨੇ ਇੱਕ ਲੱਖ ਰੁਪਏ ਵਿੱਚ ਬਣਾ ਲਈ ਹੈ। ਨਗਰ ਨਿਗਮ ਦੇ ਇੱਕ ਇੰਜੀਅਰ ਨੇ ਇਤਨੀ ਹੀ ਲੰਬੀ ਚੌੜੀ ਸੜਕ ਦਾ ਅਨੁਮਾਨਤ ਖਰਚ ਚਾਰ ਕਰੋੜ ਰੁਪਏ ਦਸਿਆ।
ਕੁਝ ਹਟ ਕੇ : ਕੁਝ ਦਿਨ ਹੋਏ ਉੜੀਸਾ ਤੋਂ ਖਬਰ ਆਈ ਸੀ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਜਦੋਂ ਅੰਗੁਲ (ਸ਼ਹਿਰ) ਵਿਖੇ ਹਾਈ-ਵੇ ਯੋਜਨਾ ਦਾ ਨੀਂਹ ਪੱਥਰ ਰਖਣ ਲਈ ਪੁਜੇ ਤਾਂ ਇਸ ਮੌਕੇ ਹੋ ਰਹੇ ਸਮਾਗਮ ਨੂੰ ਕਵਰ ਕਰਨ ਲਈ ਆਏ ਪਤ੍ਰਕਾਰਾਂ ਨੂੰ ਖਬਰ ਨਾਲ ਸੰਬੰਧਤ ਦਸਤਾਵੇਜ਼ਾਂ ਦੀਆਂ ਜੋ ਕਿਟਾਂ ਦਿੱਤੀਆਂ ਗਈਆਂ, ਉਨ੍ਹਾਂ ਵਿੱਚ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪੰਜ-ਪੰਜ ਸੌ ਦੇ ਇੱਕ-ਇੱਕ ਨੋਟ ਦਾ ਲਿਫਾਫਾ ਵੀ ਰਖਿਆ ਗਿਆ ਹੋਇਆ ਸੀ। ਪਤ੍ਰਕਾਰਾਂ ਨੇ ਜਦੋਂ ਇਸ ਸੰਬੰਧ ਵਿੱਚ ਪੁਛਿਆ ਤਾਂ ਇੱਕ ਪਾਸੇ ਤਾਂ ਅਥਾਰਿਟੀ ਦੇ ਅਧਿਕਾਰੀਆਂ ਨੇ ਇਸਤੋਂ ਅਨਜਾਣਤਾ ਪ੍ਰਗਟ ਕਰ ਦਿੱਤੀ, ਉਥੇ ਹੀ ਦੂਸਰੇ ਪਾਸੇ ਅਥਾਰਿਟੀ ਦੇ ਹੀ ਇੱਕ ਸੀਨੀਅਰ ਅਧਿਕਾਰੀ ਵਲੋਂ ਤੁਰੰਤ ਹੀ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦਾ ਭਰੋਸਾ ਦੁਆ, ਗਲ ਉਥੇ ਹੀ ਠੱਪ ਦੇਣ ਦੀ ਕੌਸ਼ਿਸ਼ ਕੀਤੀ ਗਈ। ਸੁਆਲ ਉਠਦਾ ਹੈ ਕਿ ਪਤ੍ਰਕਾਰਾਂ ਨੂੰ ਦਿੱਤੀ ਜਾਣ ਵਾਲੀ ਕਿਟ ਵਿੱਚ ਜੋ ਪੰਜ-ਪੰਜ ਸੌ ਦੇ ਨੋਟ ਰਖੇ ਗਏ, ਉਹ ਕਿਵੇਂ ਕਿਸੇ ਜ਼ਿਮੇਂਦਾਰ ਸੀਨੀਅਰ ਅਧਿਕਾਰੀ ਦੀ ਜਾਣਕਾਰੀ ਤੋਂ ਬਿਨਾਂ ਰਖੇ ਜਾ ਸਕਦੇ ਸਨ।
…ਅਤੇ ਅੰਤ ਵਿੱਚ : (ਪ੍ਰਾਪਤ ਅੰਸ਼) ਸਭ ਨੂੰ ਹੀ ਪਤਾ ਹੈ ਕਿ ਸਰਕਾਰ ਲਈ ਵਿਰੋਧੀ ਧਿਰ ਇੱਕ ਅਜਿਹੀ ਝੂਠੀ ਕਸਮ ਹੁੰਦੀ ਹੈ, ਜਿਸਨੂੰ ਵਾਰ-ਵਾਰ ਤੋੜਦਿਆਂ ਖੁਸ਼ੀ ਮਹਿਸੂਸ ਹੁੰਦੀ ਹੈ। ਟੁਟੀ-ਫੁਟੀ ਵਿਰੋਧੀ ਧਿਰ ਮਜਬੂਰੀ ਵਿੱਚ ਮਹਾਤਮਾ ਗਾਂਧੀ ਲਗਣ ਲਗਦੀ ਹੈ। ਸਾਰੇ ਜਾਣਦੇ ਹੀ ਹਨ ਕਿ ਆਈਸੀਯੂ ਵਿੱਚ ਪਿਆ ਪਹਿਲਵਾਨ ਕੁਸ਼ਤੀ ਨਹੀਂ ਲੜ ਸਕਦਾ। ਪਤਨੀ ਸਾਹਮਣੇ ਵੱਡੇ ਤੋਂ ਵੱਡਾ ਬਹਾਦਰ ਪਤੀ ਵੀ ਲਾਚਾਰ ਵਿਰੋਧੀ ਧਿਰ ਹੁੰਦਾ ਹੈ। ਗ੍ਰਹਿਸਤੀ ਦਾ ਪਰਲੋਕਤੰਤਰ ਇਹੀ ਹੈ। ਅਜਕਲ ਦੀ ਰਾਜਨੀਤੀ ਵਿੱਚ ਅੰਤਰ-ਅਤਮਾ ਦੀ ਆਵਾਜ਼ ਦਾ ਚਲਨ ਨਹੀਂ ਰਹਿ ਗਿਆ ਹੋਇਆ। ਹੁਣ ਤਾਂ ਨੇਤਾਵਾਂ ਉਪਰ ਕੁਰਤਾ, ਵਾਸਕਟ ਆਦਿ ਸਭ ਕੁਝ ਹੁੰਦਾ ਹੈ। ਪਰ ਉਸ ਅੰਦਰ ਅੰਤਰ-ਆਤਮਾ ਨਹੀਂ ਹੁੰਦੀ। ਆਤਮਾ ਕਦੀ ਮਰਦੀ ਨਹੀਂ, ਕਿਉਂਕਿ ਉਹ ਹੁੰਦੀ ਹੀ ਨਹੀਂ। ਕਿਸੇ ਜ਼ਮਾਨੇ ਵਿੱਚ ਫੁਲ ਵੀ ਚੱਢੀ ਪਹਿਨ ਕੇ ਖਿੜਦੇ ਸਨ। ਅੱਜਕਲ ਰਾਜਨੀਤੀ ਵੀ ਝਟਕਾ ਨਹੀਂ ਮਾਰਦੀ, ਹਲਾਲ ਕਰਦੀ ਹੈ। ਸਭ ਤੋਂ ਕਾਲਾ, ਕਲੰਕ ਹੀ ਹੁੰਦਾ ਹੈ, ਜੋ ‘ਸਤਿਕਾਰਤ’ ਬੰਦਿਆਂ ਦੀ ਸ਼ੋਭਾ ਵਧਾਉਂਦਾ ਹੈ। ਰਾਜਨੀਤੀ ਦੇ ਦਾਮਨ ਤੇ ਲਗਾ ਦਾਗ਼ ਛੁਪਾਇਆ ਨਹੀਂ ਜਾਂਦਾ। ਅਪਰਾਧ ਅਤੇ ਰਾਜਨੀਤੀ ਕੀ ਹਨ? ਇੱਕ ਦੂਸਰੇ ਦੇ ਪੂਰਕ, ਅਰਥਾਤ ਇੱਕ ਚੋਲੀ ’ਤੇ ਦੂਸਰਾ ਦਾਮਨ! ਰਾਜਨੀਤੀ ਦੇ ਨੈਨ ਤਾਂ ‘ਕੱਟੇ’ ਵਰਗੇ ਹੁੰਦੇ ਹਨ – ਕਿ ‘ਗੋਲੀ ਮਾਰੀ ਕਰੇਜਵਾ ਪੇ ਠਾਂਏ ਠਾਂਏ ਰਾਮ’। ਇਸਦੇ ਬਾਅਦ ਤਾਂ ਛੁਟ-ਭਈਏ ਵੀ ਮੰਤਰੀ ਬਣ ਜਾਂਦੇ ਹਨ।animated gif

-ਜਸਵੰਤ ਸਿੰਘ ‘ਅਜੀਤ’
ਭਾਰਤੀ ਸਮਾਜ ਵਿਚ ਨਾਰੀ ਦੇ ਬਦਲਦੇ ਸਰੂਪ?
ਭਾਰਤੀ ਸਮਾਜ ਵਿਚ ਇਕ ਪਾਸੇ ਤਾਂ ਨਾਰੀ ਨੂੰ ਸਮਾਨਤਾ ਦਾ ਅਧਿਕਾਰ ਦਿਤੇ ਜਾਣ ਤੇ ਦੂਜੇ ਪਾਸੇ ਮਾਦਾ ਭਰੂਣ ਹਤਿਆ ਦੇ ਵਿਰੁਧ ਸਮਾਜ ਵਿਚ ਜਾਗ੍ਰਿਤੀ ਪੈਦਾ ਕਰਨ ਲਈ ਲੰਮੇਂ ਸਮੇਂ ਤੋਂ ਸੰਘਰਸ਼ ਹੁੰਦਾ ਚਲਿਆ ਆ ਰਿਹਾ ਹੈ। ਜਿਥੇ ਭਰੂਣ ਹਤਿਆ ਦੇ ਵਿਰੁਧ ਮੁਹਿੰਮ ਨੂੰ ਕਾਰਗਰ ਬਣਾਉਣ ਲਈ ‘ਨੰਨ੍ਹੀਂ ਛਾਂ’ ਦੇ ਅੰਦੋਲਣ ਨੂੰ ਉਤਸਾਹਿਤ ਕਰਨ ਦੇ ਜਤਨ ਕੀਤੇ ਜਾ ਰਹੇ ਹਨ, ਉਥੇ ਹੀ ਨਾਰੀ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਉਣ ਲਈ ਸੰਸਦ ਅਤੇ ਵਿਧਾਨ ਸਭਾਵਾਂ ਆਦਿ ਲੋਕਤਾਂਤ੍ਰਿਕ ਸੰਸਥਾਵਾਂ ਵਿਚ ਉਸਲਈ 33% ਸੀਟਾਂ ਰਖਵੀਆਂ ਕਰਨ ਲਈ ਕਾਨੂੰਨ ਬਣਾਏ ਜਾਣ ਦੀਆਂ ਕੌਸ਼ਿਸ਼ਾਂ ਵੀ ਜਾਰੀ ਹਨ। ਪਰ ਇਹ ਕੌਸ਼ਿਸ਼ਾਂ ਕਦੋਂ ਸਫਲ ਹੋਣਗੀਆਂ? ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਕ ਪਾਸੇ ਤਾਂ ਸੰਸਦ ਤੋਂ ਬਾਹਰ ਲਗਭਗ ਸਾਰੀਆਂ ਹੀ ਰਾਜਸੀ ਪਾਰਟੀਆਂ ਲੋਕਤਾਂਤ੍ਰਿਕ ਸੰਸਥਾਵਾਂ ਵਿਚ ਨਾਰੀਆਂ ਲਈ ਸੀਟਾਂ ਰਾਖਵੀਆਂ ਕੀਤੇ ਜਾਣ ਦੀ ਵਕਾਲਤ ਕਰਦੀਆਂ ਹਨ, ਪਰ ਦੂਜੇ ਪਾਸੇ ਜਦੋਂ ਇਸ ਉਦੇਸ਼ ਲਈ ਸੰਸਦ ਵਿਚ ਬਿਲ ਪੇਸ਼ ਕਰਨ ਦੀ ਗਲ ਤੁਰਦੀ ਹੈ, ਤਾਂ ਇਨ੍ਹਾਂ ਵਿਚੋਂ ਹੀ ਕਈ ਪਾਰਟੀਆਂ ਆਨੇ-ਬਹਾਨੇ ਇਸ ਬਿਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਕਾਰਣ ਇਸ ਮੁੱਦੇ ਤੇ ਆਮ ਸਹਿਮਤੀ ਨਹੀਂ ਹੋ ਪਾਂਦੀ, ’ਤੇ ਪਰਨਾਲਾ ਉਥੇ ਦਾ ਉਥੇ ਹੀ ਟਿਕਿਆ ਰਹਿ ਜਾਂਦਾ ਹੈ। ਇਸਦੇ ਬਾਵਜੂਦ ਵੀ ਇਸ ਮੰਗ ਨੂੰ ਲੈ ਕੇ ਚਰਚਾ ਚਲਦੀ ਹੀ ਰਹਿੰਦੀ ਹੈ।
ਪ੍ਰਾਚੀਨ ਸਮੇਂ ਦੀ ਗਲ : ਕਈ ਇਤਿਹਾਸਕ ਤੇ ਮਿਥਿਹਾਸਕ ਮਾਨਤਾਵਾਂ ਅਨੁਸਾਰ ਇਕ ਸਮਾਂ ਅਜਿਹਾ ਵੀ ਸੀ, ਜਦੋਂ ਭਾਰਤ ਵਿਚ ਨਾਰੀ ਨੂੰ ਨਾ ਕੇਵਲ ਸਨਮਾਨ ਦੀ ਭਾਵਨਾ ਨਾਲ ਵੇਖਿਆ ਜਾਂਦਾ ਸੀ, ਸਗੋਂ ਉਸਨੂੰ ਸਨਮਾਨ ਤੇ ਸਤਿਕਾਰ ਦਿਤਾ ਵੀ ਜਾਂਦਾ ਸੀ। ਇਸ ਗਲ ਦੀ ਪੁਸ਼ਟੀ ਲਈ ਰਾਮ ਦੇ ਨਾਂ ਤੋਂ ਪਹਿਲਾਂ ਸੀਤਾ ਦਾ ਨਾਂ ਜੋੜ ‘ਸੀਤਾ-ਰਾਮ’ ਕਹੇ ਜਾਣ, ਕ੍ਰਿਸ਼ਨ ਦੇ ਨਾਂ ਤੋਂ ਪਹਿਲਾਂ ਰਾਧਾ ਦਾ ਨਾਂ ਜੋੜ, ‘ਰਾਧਾ-ਕ੍ਰਿਸ਼ਨ’ ਜਾਂ ‘ਰਾਧੇ-ਸ਼ਿਆਮ’ ਕਹੇ ਜਾਣ ਆਦਿ ਦੀਆਂ ਕਈ ਉਦਾਹਰਣਾਂ ਦਿਤੀਆਂ ਜਾਂਦੀਆਂ ਹਨ।

ਇਸੇ ਤਰ੍ਹਾਂ ਮਹਾਭਾਰਤ ਕਾਲ ਦਾ ਜ਼ਿਕਰ ਕਰਦਿਆਂ ਦਸਿਆ ਜਾਂਦਾ ਹੈ ਕਿ ਉਸ ਸਮੇਂ ਔਲਾਦ ਦੀ ਪਛਾਣ ਪਿਤਾ ਦੇ ਨਾਂ ਨਾਲ ਨਹੀਂ, ਸਗੋਂ ਮਾਤਾ ਦੇ ਨਾਂ ਨਾਲ ਕੀਤੀ ਜਾਂਦੀ ਸੀ, ਜਿਵੇਂ ਕਿ ਪਾਂਡਵਾਂ ਨੂੰ ਕੁੰਤੀ-ਪੁਤਰ ਤੇ ਕੌਰਵਾਂ ਨੂੰ ਗਾਂਧਾਰੀ-ਪੁਤਰ ਕਹਿ ਕੇ ਹੀ ਸੰਬੋਧਨ ਕੀਤਾ ਅਤੇ ਪਛਾਣਿਆ ਜਾਂਦਾ ਸੀ। ਘੋਖ ਕੀਤਿਆਂ ਇਸਤੋਂ ਇਲਾਵਾ ਇਸੇ ਸਮੇਂ ਦਾ ਇਕ ਹੋਰ ਪਖ ਵੀ ਸਾਹਮਣੇ ਆਉਂਦਾ ਹੈ। ਉਹ ਇਹ ਕਿ ਇਸ ਸਮੇਂ ਦੀਆਂ ਇਤਿਹਾਸਕ ਤੇ ਮਿਥਿਹਾਸਿਕ ਮਾਨਤਾਵਾਂ ਵਿਚ, ਜਿਥੇ ਮਾਤਾਵਾਂ, ਪਤਨੀਆਂ ਅਤੇ ਸ਼ਰਧਾਲੂ ਔਰਤਾਂ ਦੇ ਨਾਂ ਨਾਲ ਉਨ੍ਹਾਂ ਦੇ ਧਾਰਮਕ ’ਤੇ ਇਤਿਹਾਸਿਕ ਸ਼ਖਸੀਅਤਾਂ ਦੇ ਮਾਲਕ ਪੁਤਰਾਂ ਦਾ ਜ਼ਿਕਰ ਆਉਂਦਾ ਹੈ, ਉਥੇ ਇਨ੍ਹਾਂ ਦੀਆਂ ਧੀਆਂ ਦਾ ਜ਼ਿਕਰ ਕਿਧਰੇ ਵੀ ਨਹੀਂ ਮਿਲਦਾ। ਜਿਸ ਕਾਰਣ ਇਹ ਸ਼ੰਕਾ ਪੈਦਾ ਹੋਣੀ ਸੁਭਾਵਕ ਹੈ ਕਿ ਉਸ ਸਮੇਂ ਵੀ ਦੇਸ਼ ਵਿਚ ਕੁਝ ਅਜਿਹੇ ਵਰਗ ਸਨ, ਜੋ ਧੀਆਂ ਨੂੰ ਜਾਂ ਤਾਂ ਜੰਮਦਿਆਂ ਹੀ ਮਾਰ ਦਿੰਦੇ ਸਨ ਜਾਂ ਫਿਰ ਭਾਰ ਸਮਝ ਕੇ ਕਿਧਰੇ ਸੁਟ ਦਿੰਦੇ ਸਨ। ਇਹੀ ਨਹੀਂ ਕੁਝ ਲੋਕੀ ਉਸ ਸਮੇਂ ਵੀ ਧੀਆਂ ਨੂੰ ਨਿਜੀ ਜਾਇਦਾਦ ਹੀ ਸਮਝਦੇ ਸਨ। ਇਨ੍ਹਾਂ ਸ਼ੰਕਾਵਾਂ ਦੀ ਪੁਸ਼ਟੀ ਵਿਚ ਧਾਰਮਕ ਤੇ ਮਿਥਿਹਾਸਿਕ ਮਾਨਤਾਵਾਂ ਵਿਚੋਂ ਕਈ ਅਜਿਹੀਆਂ ਮਹਤਵਪੂਰਣ ਨਾਰੀਆਂ ਦੀਆਂ ਉਦਾਹਰਣਾਂ ਦਿਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਜਨਮ ਧਰਤੀ ਜਾਂ ਖੇਤ ਵਿਚ ਹੋਇਆ ਮੰਨਿਆ ਜਾਂਦਾ ਹੈ, ਤੇ ਜਿਨ੍ਹਾਂ ਦੇ ਪਤੀ ਉਨ੍ਹਾਂ ਨੂੰ ਨਿਜੀ ਜਾਇਦਾਦ ਵਾਂਗ ਜੂਏ ਵਿਚ ਦਾਅ ਤੇ ਲਾਉਂਦੇ ਰਹੇ ਹਨ।
ਇਤਿਹਾਸ ਦੇ ਕਈ ਪ੍ਰਮੁਖ ਵਿਦਵਾਨਾਂ ਦੀ ਮਾਨਤਾ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਨਾਰੀਆਂ ਦੀ ਜੰਮਦਿਆਂ ਜਾਂ ਜੰਮਣ ਤੋਂ ਪਹਿਲਾਂ ਹੀ ਹਤਿਆ ਕਰਨ ਦੀ ਰਵਾਇਤ ਵਿਦੇਸ਼ੀ ਹਮਲਿਆਂ ਦੇ ਸਮੇਂ ਸ਼ੁਰੂ ਹੋਈ ਸੀ, ਕਿਉਂਕਿ ਹਮਲਾਵਰ ਜਿਥੇ ਦੇਸ਼ ਦੀ ਦੌਲਤ ਲੁਟ ਲੈ ਜਾਂਦੇ ਸਨ, ਉਥੇ ਹੀ ਭਾਰਤੀ ਮੁਟਿਆਰਾਂ ਨੂੰ ਵੀ ਚੁਕ ਲਿਜਾਂਦੇ ਤੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਜਾ ਨਿਲਾਮ ਕਰਦੇ ਸਨ। ਆਪਣੀਆਂ ਧੀਆਂ ਨੂੰ ਇਸ ਨਮੋਸ਼ੀ ਤੇ ਅਪਮਾਨ ਭਰੀ ਜ਼ਿੰਦਗੀ ਜੀਣ ਤੋਂ ਬਚਾਣ ਲਈ ਹੀ, ਭਾਰਤੀਆਂ ਨੇ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣਾ ਅਰੰਭ ਦਿਤਾ ਸੀ। ਪਰ ਕਈ ਪ੍ਰਾਚੀਨ ਲਿਖਤਾਂ ਤੋਂ ਮਿਲਦੀ ਜਾਣਕਾਰੀ ਅਨੁਸਾਰ, ਪ੍ਰਾਚੀਨ ਵੈਦਿਕ ਕਾਲ ਦੌਰਾਨ ਵੀ ਜਿਥੇ ਇਕ ਪਾਸੇ ਭਾਰਤੀ ਸਮਾਜ ਵਿਚ ਨਾਰੀ ਨੂੰ ਸਤਿਕਾਰ ਤੇ ਸਨਮਾਨ ਦਿਤਾ ਸੀ, ਉਥੇ ਹੀ ਦੂਜੇ ਪਾਸੇ ਸਮਾਜ ਵਿਚ ਕੁਝ ਅਜਿਹੇ ਵਰਗ ਵੀ ਸਨ, ਜੋ ਨਾਰੀ ਨੂੰ ਸਨਮਾਨ-ਸਤਿਕਾਰ ਦੀਆਂ ਨਜ਼ਰਾਂ ਨਾਲ ਨਹੀਂ ਸਨ ਵੇਖਦੇ।
ਜਿਵੇਂ ਕਿ ਮਹਾਭਾਰਤ ਵਿਚ ਜਿਥੇ ਇਕ ਪਾਸੇ ਮਾਤਾਵਾਂ ਦੇ ਨਾਂ ਨਾਲ ਮਹਾਨ ਸ਼ਖਸੀਅਤਾਂ ਦੇ ਨਾਂ ਜੋੜ ਕੇ ਨਾਰੀ ਨੂੰ ਸਨਮਾਨ ਦਿਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ, ਉਥੇ ਹੀ ਦੂਜੇ ਪਾਸੇ ਮਹਾਭਾਰਤ ਵਿਚ ਹੀ ਇਕ ਥਾਂ ਤੇ ਉਸਨੂੰ ਕਾਮੁਕਤਾ ਦੀ ਅੱਗ ਕਹਿ ਅਪਮਾਨਤ ਵੀ ਕੀਤਾ ਗਿਆ ਹੈ।
ਮੰਨੂ ਸਮ੍ਰਿਤੀ ਵਿਚ ਵੀ ਇਕ ਪਾਸੇ ਤਾਂ ਇਹ ਕਹਿ ਨਾਰੀ ਨੂੰ ਸਨਮਾਨਿਆ ਗਿਆ ਹੈ ਕਿ ‘ਜਿਸ ਘਰ ਜਾਂ ਖਾਨਦਾਨ ਵਿਚ ਨਾਰੀ ਦੀ ਪੂਜਾ ਹੁੰਦੀ ਹੈ, ਉਸ ਘਰ ਤੇ ਦੇਵਤੇ ਖੁਸ਼ ਰਹਿੰਦੇ ਹਨ’। ਉਥੇ ਹੀ ਦੂਜੇ ਪਾਸੇ ਉਸਨੂੰ ਮਰਦ ਦੀ ਗ਼ੁਲਾਮ ਸਾਬਤ ਕਰਨ ਲਈ, ਇਹ ਵੀ ਕਹਿ ਦਿਤਾ ਗਿਆ ਕਿ ‘ਨਾਰੀਆਂ ਲਈ ਪਤੀ ਦੀ ਸੇਵਾ ਤੋਂ ਬਿਨਾਂ ਹੋਰ ਕੋਈ ਯੱਗ ਨਹੀਂ। ਪਤੀ ਦੀ ਆਗਿਆ ਤੋਂ ਬਿਨਾਂ ਕੀਤੇ ਵਰਤ ਜਾਂ ਉਪਵਾਸ ਪਤੀ ਦੀ ਉਮਰ ਘਟਾਂਦੇ ਹਨ ਅਤੇ ਅਜਿਹੀ ਨਾਰੀ ਨਰਕ ਨੂੰ ਜਾਂਦੀ ਹੈ’। ਇਸੇ ਤਰ੍ਹਾਂ ਮੰਨੂ ਸਮ੍ਰਿਤੀ ਵਿਚ ਹੀ ਨਾਰੀ ਨੂੰ ਮਰਦ ਦੀ ਗ਼ੁਲਾਮ ਸਾਬਤ ਕਰਨ ਲਈ, ਇਕ ਹੋਰ ਥਾਂ ਇਹ ਲਿਖਿਆ ਗਿਆ ਹੈ ਕਿ ‘ਨਾਰੀ ਦੀ ਰਖਿਆ ਬਚਪਨ ਵਿਚ ਪਿਤਾ, ਜਵਾਨੀ ਵਿਚ ਪਤੀ ਤੇ ਬੁਢਾਪੇ ਵਿਚ ਪੁਤਰ ਕਰਦਾ ਹੈ। ਨਾਰੀ ਕਦੇ ਵੀ ਸੁਤੰਤਰ ਰਹਿਣ ਦੇ ਯੋਗ ਨਹੀਂ’।
ਭਾਰਤੀ ਸਮਾਜ ਦੇ ਮੰਨੇ-ਪ੍ਰਮੰਨੇ ਸਮਾਜ ਸੁਧਾਰਕ ਰਾਮ ਕ੍ਰਿਸ਼ਨ ਪਰਮਹੰਸ ਇਕ ਪਾਸੇ ਤਾਂ ਮਾਂ ਦੇ ਰੂਪ ਵਿਚ ਨਾਰੀ ਨੂੰ ਰਬੀ ਦਰਜਾ ਦਿੰਦਿਆਂ ਸਤਿਕਾਰਦੇ ਹੋਏ ਆਖਦੇ ਹਨ ਕਿ ‘ਜਦੋਂ ਤੁਸੀਂ ਨਾਰੀ ਨੂੰ ਰਬੀ ਮਾਂ ਦੇ ਰੂਪ ਵਿਚ ਵੇਖਦੇ ਹੋ ਤਾਂ ਉਸਦੇ ਸਾਰੇ ਹਥਿਆਰ ਖੁਸ ਜਾਂਦੇ ਹਨ’, ਪਰ ਜਦੋਂ ਉਹ ਉਸਨੂੰ ਦੌਲਤ ਦੇ ਨਾਲ ਜੋੜਦਿਆਂ ਇਹ ਆਖਦੇ ਹਨ ਕਿ ‘ਨਾਰੀ ਤੇ ਦੌਲਤ ਨੇ ਸਾਰੇ ਸੰਸਾਰ ਨੂੰ ਗੁਨਾਹਾਂ ਵਿਚ ਡੋਬਿਆ ਹੋਇਆ ਹੈ’। ਤਾਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਇਤਨੇ ਮਹਾਨ ਸਮਾਜ ਸੁਧਾਰਕ ਆਖਿਰ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?
ਪੰਜਾਬੀ ਦੇ ਕਈ ਕਵੀਆਂ ਨੇ ਤਾਂ ਨਾਰੀ ਦਾ ਜ਼ਿਕਰ ਕਰਦਿਆਂ ਹਦ ਹੀ ਮੁਕਾ ਦਿਤੀ ਹੈ। ਉਹ ਔਰਤ ਨੂੰ ਮਾਂ, ਭੈਣ ਤੇ ਧੀ ਦੇ ਰੂਪ ਵਿਚ ਪਿਆਰ ਤੇ ਸਤਿਕਾਰ ਦੀ ਮੂਰਤ ਸਮਝਣਾ ਤਾਂ ਦੂਰ ਰਿਹਾ, ਉਹ ਉਸਦੇ ਇਨ੍ਹਾਂ ਰੂਪਾਂ ਨੂੰ ਵੇਖ ਹੀ ਨਹੀਂ ਸੁਖਾਏ। ਵਾਰਿਸਸ਼ਾਹ ਨੇ ਤਾਂ ਇਹ ਕਹਿ ਦਿੱਤਾ ਕਿ ‘ਵਾਰਿਸ ਰੰਨ, ਫਕੀਰ, ਤਲਵਾਰ, ਘੌੜਾ; ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ’, ਪਰ ਪੀਲੂ ਨੇ ਤਾਂ ਉਸਤੋਂ ਇਕ ਕਦਮ ਅਗੇ ਵਧ ਕੇ ਕਹਿ ਦਿਤਾ ਕਿ: ‘ਭਠ ਰੰਨਾਂ ਦੀ ਦੌਸਤੀ, ਖੁਰੀਂ ਜਿਨ੍ਹਾਂ ਦੀ ਮਤ। ਹਸ ਹਸ ਲਾਵਣ ਯਾਰੀਆਂ ਤੇ ਰੋ ਕੇ ਦੇਵਣ ਦਸ’।
ਭਾਰਤੀ ਸਮਾਜ ਸੁਧਾਰਕਾਂ, ਧਾਰਮਕ ਮੁਖੀਆਂ ਅਤੇ ਕਵੀਆਂ ਨੇ ਹੀ ਨਹੀਂ, ਸਗੋਂ ਕਈ ਵਿਦੇਸ਼ੀ ਲੇਖਕ ਤੇ ਧਾਰਮਕ ਮੁਖੀ ਵੀ ਨਾਰੀ ਨੂੰ ਭੰਡਣੋਂ ਪਿਛੇ ਨਹੀਂ ਰਹੇ। ਜਿਥੇ ਵਿਦੇਸ਼ੀ ਲੇਖਕ ਸ਼ੈਕਸਪੀਅਰ ਨੇ ਲਿਖਆ ਹੈ ਕਿ ‘ਕਮਜ਼ੋਰੀ ਤੇਰਾ ਨਾਮ ਨਾਰੀ ਹੈ’, ਉਥੇ ਹੀ ਧਾਰਮਕ ਅਗਵਾਈ ਦੇਣ ਵਾਲੇ ਅਲੈਗਜ਼ੈਂਡਰ ਪੋਪ ਦਾ ਕਹਿਣਾ ਹੈ ਕਿ ‘ਅਕਸਰ ਨਾਰੀ ਦਾ ਚਰਿਤ੍ਰ ਨਹੀਂ ਹੁੰਦਾ’।
ਇਸ ਸਾਰੇ ਕੁਝ ਦੇ ਵਿਰੁਧ ਗੁਰੂ ਨਾਨਕ ਦੇਵ ਜੀ ਨੇ ਨਾਰੀ-ਵਿਰੋਧੀ ਸਾਰੇ ਵਿਚਾਰਾਂ ਨੂੰ ਰੱਦ ਕਰਦਿਆਂ ਕਿਹਾ ਕਿ ‘ਸੋ ਕਿਉਂ ਮੰਦਾ ਆਖਿਐ ਜਿਤੁ ਜੰਮੈ ਰਾਜਾਨ’। ਐਸ ਬੀ ਐਨਥਨੀ ਦਾ ਕਹਿਣਾ ਹੈ ਕਿ ‘ਨਾਰੀ ਨੂੰ ਆਪਣੀ ਰਖਿਆ ਆਪ ਕਰਨ ਦੇ ਸਮਰਥ ਹੋਣਾ ਚਾਹੀਦਾ ਹੈ’। ਨਾਰਾਇਣ ਪੰਡਤ ਨੇ ਇਹ ਹੀ ਨਹੀਂ ਕਿਹਾ ਕਿ ‘ਨਾਰੀ ਦੀ ਬੇਪਤੀ ਕਰਨ ਦਾ ਮਤਲਬ ਹੈ ਸਰਸਵਤੀ ਤੇ ਲਕਸ਼ਮੀ ਦਾ ਨਿਰਾਦਰ ਕਰਨਾ’, ਸਗੋਂ ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਨਾਰੀ ਪ੍ਰਕ੍ਰਿਤੀ ਦੀ ਧੀ ਹੈ। ਉਸ ਵਲ ਬੁਰੀ ਨਜ਼ਰ ਨਾਲ ਕਦੀ ਨਾ ਵੇਖੋ’। ਸ਼ੇਖ ਸਾਅਦੀ ਆਖਦਾ ਹੈ ਕਿ ‘ਸੁੰਦਰ ਨਾਰੀ ਇਕ ਹੀਰਾ ਹੈ, ਪਰ ਨੇਕ ਨਾਰੀ ਹੀਰਿਆਂ ਦੀ ਖਾਣ’।
ਅੰਗ੍ਰੇਜ਼ੀ ਲੇਖਕ ਗੇਟੇ ਦਾ ਕਹਿਣਾ ਹੈ ਕਿ ‘ਚੰਗੀ ਨਾਰੀ ਈਸ਼ਵਰ ਦਾ ਪੁਰਸਕਾਰ ਹੈ, ਜਿਸਨੂੰ ਸਵਰਗ ਦੇ ਖੁਸ ਜਾਣ ਤੇ ਈਸ਼ਵਰ ਨੇ ਮਨੁਖ ਨੂੰ ਆਪਣੀ ਸਿਖਿਆ ਦੀ ਪੂਰਤੀ ਕਰਨ ਲਈ ਦਿਤਾ ਹੈ’, ਇਸਦੇ ਨਾਲ ਹੀ ਉਹ ਇਹ ਵੀ ਆਖਦਾ ਹੈ ਕਿ ‘ਨਾਰੀ ਰੱਬ ਦਾ ਕ੍ਰਿਸ਼ਮਾ ਹੈ। ਨਾਰੀ ਪਿਆਰ ਦਾ ਭੰਡਾਰ ਹੈ’। ਗੋਲਡ ਸਮਿਥ ਤਾਂ ਇਥੋਂ ਤਕ ਆਖ ਜਾਂਦਾ ਹੈ ਕਿ ‘ਚੰਗੀ ਨਾਰੀ ਕੰਡੇਦਾਰ ਝਾੜੀ ਨੂੰ ਫੁਲ ਹੀ ਨਹੀਂ ਬਣਾਉਂਦੀ, ਸਗੋਂ ਗ਼ਰੀਬ ਤੋਂ ਗ਼ਰੀਬ ਘਰ ਨੂੰ ਅਮੀਰ ਵੀ ਬਣਾ ਸਕਦੀ ਹੈ’।
….ਅਤੇ ਅੰਤ ਵਿਚ : ਸੰਸਾਰ ਭਰ ਵਿਚ ਨਾਰੀ ਨੂੰ ਸਮਾਜ ਦਾ ਅਧਾ ਅੰਗ ਮੰਨਿਆ ਜਾਂਦਾ ਹੈ। ਫਿਰ ਵੀ ਕਈ ਪੱਛਮੀ ਚਿੰਤਕਾਂ ਨੇ ਨਾਰੀ ਨੂੰ ਕੁਦਰਤ ਦੀ ਇਕ ਦਿਲਚਸਪ ਗ਼ਲਤੀ ਆਖ ਕੇ ਨਿੰਦਿਆ ਵੀ ਹੈ। ਅਰਸਤੂ ਜਿਹੇ ਫਿਲਾਸਫਰਾਂ ਨੇ ਤਾਂ ਨਾਰੀ ਨੂੰ ਨਾ-ਮੁਕੰਮਲ ਵਸਤੂ ਤਕ ਕਰਾਰ ਦੇ ਦਿਤਾ। ਤੁਲਸੀ ਜਿਹੇ ਭਾਰਤੀ ਵਿਦਵਾਨ ਕਵੀਆਂ ਨੇ ਵੀ ਨਾਰੀ ਨੂੰ ਅੱਧਾ ਜ਼ਹਿਰ ਤੇ ਅੱਧਾ ਅੰਮ੍ਰਿਤ ਕਹਿਣ ਤੋਂ ਵੀ ਸੰਕੋਚ ਨਹੀਂ ਕੀਤਾ। ਇਸਲਾਮ ਵਿਚ ਦੋ ਨਾਰੀਆਂ ਦੀ ਗੁਆਹੀ ਨੂੰ ਇਕ ਮਰਦ ਦੀ ਗੁਆਹੀ ਦੇ ਬਰਾਬਰ ਮੰਨਣ ਦੀ ਹਿਦਾਇਤ ਕੀਤੀ ਗਈ ਹੈ। ਮਹਾਤਮਾ ਬੁੱਧ ਦੇ ਸ਼ਬਦਾਂ ਵਿਚ ਨਾਰੀ ਵਿਚ ਰੂਹ ਹੀ ਨਹੀਂ ਹੁੰਦੀ। ਇਨ੍ਹਾਂ ਸਭ ਵਿਚਾਰਾਂ ਦੇ ਚਲਦਿਆਂ, ਸੇਨੇਕਾ ਦੇ ਇਨ੍ਹਾਂ ਸ਼ਬਦਾਂ ‘ਜਿਹੜੀ ਨਾਰੀ ਆਤਮ-ਸੰਜਮੀ ਹੈ, ਉਹ ਸਰਬ-ਸ਼ਕਤੀਮਾਨ ਹੈ’ ਨੂੰ ਪੇਸ਼ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਸ਼ਬਦਾਂ ਦੇ ਨਾਲ ਗਲ ਖਤਮ ਕਰਦੇ ਹਾਂ ਕਿ ‘ਭੰਡ ਹੋਵਹਿ ਬੰਧਾਨ’ ਅਰਥਾਤ ਔਰਤ ਸੰਜਮ ਦੀ ਪ੍ਰਤੀਕ ਹੈ।

animated gif

-ਜਸਵੰਤ ਸਿੰਘ ‘ਅਜੀਤ’

ਦਹਾਕਿਆਂ ਪਹਿਲਾਂ ਦਾ ਕੌੜਾ ਸੱਚ ਜੋ ਅੱਜ ਵੀ ਕੌੜਾ ਹੈ
ਕਈ ਦਹਾਕੇ ਪਹਿਲਾਂ ਦੀ ਗਲ ਹੈ ਕਿ ਅੰਤ੍ਰਰਾਸ਼ਟਰੀ ਪ੍ਰਸਿੱਧਤਾ-ਪ੍ਰਾਪਤ ਲੇਖਕ ਸ. ਖੁਸ਼ਵੰਤ ਸਿੰਘ ਦਾ ਇਕ ਮਜ਼ਮੂਨ ਛਪਿਆ ਸੀ, ਜਿਸ ਵਿਚ ਉਨ੍ਹਾਂ ਦੇਸ਼ ਦੀਆਂ ਦੋ ਸਭ ਤੋਂ ਛੋਟੀਆਂ ਘਟ-ਗਿਣਤੀਆਂ, ਇਸਾਈਆਂ ਅਤੇ ਸਿੱਖਾਂ, ਦੀ ਦੇਸ਼ ਵਿਚਲੀ ਆਬਾਦੀ ਦਾ ਜ਼ਿਕਰ ਕਰਦਿਆਂ, ਦੋਹਾਂ ਵਲੋਂ ਆਪੋ-ਆਪਣੇ ਫਿਰਕੇ ਦੇ ਸਮਾਜਕ, ਵਿਦਿਅਕ, ਆਰਥਕ, ‘ਅਪਰਾਧਕ’ ਅਤੇ ‘ਭਰਿਸ਼ਟਾਚਾਰਕ’ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਨ ਦੇ ਨਾਲ ਹੀ, ਉਨ੍ਹਾਂ ਦੀ ਆਪੋ ਵਿੱਚ ਤੁਲਨਾ ਵੀ ਕੀਤੀ ਸੀ।
ਸ. ਖੁਸ਼ਵੰਤ ਸਿੰਘ ਨੇ ਆਪਣੇ ਉਸ ਮਜ਼ਮੂਨ ਵਿਚ ਦਸਿਆ ਕਿ ਭਾਰਤ ਵਿਚ ਇਸਾਈਆਂ ਦੀ ਆਬਾਦੀ ਕੇਵਲ ਤਿੰਨ ਪ੍ਰਤੀਸ਼ਤ ਹੈ ਤੇ ਉਹ ਸੌ ਪ੍ਰਤੀਸ਼ਤ ਹੀ ਪੜ੍ਹੇ-ਲਿਖੇ ਹਨ। ਆਪਣੀ ਸੇਹਤ-ਸੰਭਾਲ ਦੇ ਮਾਮਲੇ ਵਿਚ ਵੀ ਉਹ ਬਹੁਤ ਚੇਤਨ ਹਨ। ਵਿਦਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ, ਉਨ੍ਹਾਂ ਦੀ ਮਹਤਵ-ਪੂਰਣ ਦੇਣ ਹੈ। ਇਥੋਂ ਤਕ ਕਿ ਸਮਰਥਾਵਾਨ ਆਰੀਆ ਸਮਾਜੀ ਤੇ ਸਿੱਖ ਆਗੂ ਵੀ ਆਪਣੇ ਬਚਿਆਂ ਨੂੰ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਦਾਖਲ ਕਰਵਾਣ ਦੀ ਬਜਾਏ, ਉਨ੍ਹਾਂ ਦੀਆਂ ਵਿਦਿਅਕ ਸੰਸਥਾਵਾਂ ਵਿਚ ਹੀ ਦਾਖਲ ਕਰਵਾਉਣਾ ਫਖਰ ਸਮਝਦੇ ਹਨ। ਅਪਰਾਧੀਕਰਣ ਤੇ ਭਰਿਸ਼ਟਾ-ਚਾਰ ਦੀਆਂ ਬੁਰਾਈਆਂ ਵਿਚ ਉਨ੍ਹਾਂ ਦੀ ਲਿਪਤਤਾ ਬਹੁਤ ਹੀ ਘਟ ਅੰਕੀ ਗਈ ਹੈ। ਉਨ੍ਹਾਂ ਵਿਚ ਸਰਮਾਏਦਾਰ ਮੰਨੇ ਜਾਂਦੇ ਵਿਅਕਤੀ ਵੀ ਟਾਵੇਂ-ਟਾਵੇਂ ਹਨ। ਸਰਕਾਰੀ ਅਦਾਰਿਆਂ ਤੇ ਵਪਾਰਕ ਸੰਸਥਾਵਾਂ ਵਿਚ ਉਨ੍ਹਾਂ ਦੀ ਪੁਛ-ਗਿਛ ਦੂਜਿਆਂ ਨਾਲੋਂ ਕਿਤੇ ਬਹੁਤ ਵਧੇਰੇ ਹੈ, ਕਿਉਂਕਿ ਉਨ੍ਹਾਂ ਦੇ ਚੰਗੇ ਪੜ੍ਹੇ-ਲਿਖੇ ਹੋਣ, ਉਨ੍ਹਾਂ ਦੀ ਸਾਫ-ਸੁਥਰੀ ਛੱਬੀ ਤੇ ਪ੍ਰਬੰਧਕੀ ਮਾਮਲਿਆਂ ਵਿਚ ਉਨ੍ਹਾਂ ਦੀ ਯੋਗਤਾ ਨੂੰ ਵਧੇਰੇ ਮਾਨਤਾ ਦਿਤੀ ਜਾਂਦੀ ਹੈ।
ਆਪਣੇ ਉਸੇ ਮਜ਼ਮੂਨ ਵਿਚ ਉਨ੍ਹਾਂ ਸਿੱਖਾਂ ਦਾ ਜ਼ਿਕਰ ਕਰਦਿਆਂ ਦਸਿਆ ਕਿ ਦੇਸ਼ ਵਿਚ ਇਨ੍ਹਾਂ ਦੀ ਆਬਾਦੀ ਕੇਵਲ ਦੋ ਪ੍ਰਤੀਸ਼ਤ ਹੈੇ, ਜੋ ਕਿ ਇਸਾਈਆਂ ਦੀ ਆਬਾਦੀ ਨਾਲੋਂ ਵੀ ਇਕ ਪ੍ਰਤੀਸ਼ਤ ਘਟ ਹੈ। ਘਟ-ਗਿਣਤੀਆਂ ਵਿਚੋਂ ਇਹ ਸਭ ਤੋਂ ਵਧ ਅਮੀਰ ਮੰਨੀ ਜਾਂਦੀ ਘਟ-ਗਿਣਤੀ ਹੈ। ਇਨ੍ਹਾਂ ਵਿਚ ਪੜ੍ਹੇ-ਲਿਖੇ ਮਾਤ੍ਰ ਤੀਹ ਪ੍ਰਤੀਸ਼ਤ ਹੀ ਹਨ। ਇਨ੍ਹਾਂ ਵਿਚ ਕ੍ਰਾਈਮ-ਭਾਵਨਾ ਅਤੇ ਹਿੰਸਕ ਪ੍ਰਵਿਰਤੀ ਸਭ ਤੋਂ ਵਧ ਹੋਣ ਦੀ ਚਰਚਾ ਵੀ ਹੁੰਦੀ ਰਹਿੰਦੀ ਹੈ। ਗੁਰੂ ਆਸ਼ੇ ਦੇ ਵਿਰੁਧ ਸ਼ਰਾਬ ਦਾ ਸੇਵਨ ਅਰਥਾਤ ਨਸ਼ੇ ਕਰਨ ਵਿਚ ਇਹ ਸਭ ਤੋਂ ਅਗੇ ਮੰਨੇ ਜਾਂਦੇ ਹਨ।
ਇਸ ਵਿਚ ਕੋਈ ਸ਼ਕ ਨਹੀਂ ਕਿ ਆਪਣੇ ਇਸ ਮਜ਼ਮੂਨ ਵਿਚ ਸ. ਖੁਸ਼ਵੰਤ ਸਿੰਘ ਨੇ ਜੋ ਕੁਝ ਲਿਖਿਆ, ਉਹ ਬਹੁਤ ਹੀ ਕੌੜਾ ਤੇ ਹਜ਼ਮ ਨਾ ਹੋ ਸਕਣ ਵਾਲਾ ਸੱਚ ਹੈ। ਪਰ ਲੋੜ ਉਸਦਾ ਵਿਰੋਧ ਕਰਨ ਦੀ ਨਹੀਂ ਸਗੋਂ ਇਹ ਸੋਚਣ ਤੇ ਵਿਚਾਰ ਕਰਨ ਦੀ ਰਹੀ ਕਿ ਆਖਰ ਉਹ ਕਿਹੜੇ ਕਾਰਣ ਹਨ, ਜਿਨ੍ਹਾਂ ਕਾਰਣ ਸ. ਖੁਸ਼ਵੰਤ ਸਿੰਘ ਨੂੰ ਸਿੱਖਾਂ ਦਾ ਮਾਮਲੇ ਵਿੱਚ ਇਤਨਾ ਕੌੜਾ ਸੱਚ ਲਿਖਣ ਤੇ ਮਜਬੂਰ ਹੋਣਾ ਪਿਆ।
ਸੱਚਾਈ ਤਾਂ ਇਹੀ ਹੈ ਕਿ ਜਿਥੋਂ ਤਕ ਸਿੱਖਾਂ ਵਿਚ ਨਸ਼ਿਆਂ ਦੇ ਸੇਵਨ ਵਲ ਵਧ ਰਹੇ ਝੁਕਾਅ ਦੀ ਗਲ ਹੈ, ਉਸ ਸੰਬੰਧ ਵਿਚ ਅੱਜ ਵੀ ਖੁਲ੍ਹ ਕੇ ਇਸ ਗਲ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਪੰਜਾਬ ਵਿਚ ਸ਼ਰਾਬ ਦੀ ਖਪਤ ਦੂਜੇ ਸੂਬਿਆਂ ਨਾਲੋਂ ਕਿਤੇ ਵਧ ਹੈ, ਸਿੱਖ ਆਪ ਵੀ ਵੰਨ-ਸੁਵੰਨੇ ਨਸ਼ੇ ਸੇਵਨ ਕਰਨ ਦੀ ਗਲ ਬੜੇ ਮਾਣ ਨਾਲ ਤੇ ਖੁਲ੍ਹੇ ਆਮ ਕਰਦੇ ਹਨ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਸਿੱਖ ਨੌਜਵਾਨ ਬੜੀ ਤੇਜ਼ੀ ਨਾਲ ਸਿੱਖੀ ਵਿਰਸੇ ਨਾਲੋਂ ਟੁਟ, ਨਾ ਕੇਵਲ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ, ਸਗੋਂ ਨਸ਼ਿਆਂ ਦਾ ਸ਼ਿਕਾਰ ਹੋ, ਆਪਣੀ ਜਵਾਨੀ ਵੀ ਬਰਬਾਦ ਕਰ ਰਹੇ ਹਨ।
ਇਸੇ ਸੰਬੰਧ ਵਿਚ ਇਥੇ ਜੇ ਦਿੱਲੀ ਵਿੱਚ ਸਮੇਂ-ਸਮੇਂ ਹੁੰਦੇ ਰਹਿੰਦੇ ਅਜਿਹੇ ਸਮਾਗਮਾਂ ਦਾ ਇਸ਼ਾਰੇ ਮਾਤਰ ਜ਼ਿਕਰ ਕੀਤਾ ਜਾਏ ਤਾਂ ਉਹ ਕੁਥਾਉਂ ਨਹੀਂ ਹੋਵੇਗਾ। ਇਕ ਅੰਤ੍ਰਰਾਸ਼ਟਰੀ ਸਿੱਖ ਸੰਸਥਾ ਵਲੋਂ ਦਿੱਲੀ ਦੇ ਪੰਜ ਤਾਰਾ ਹੋਟਲਾਂ ਵਿਚ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਅਤੇ ਵਸਾਖੀ ਆਦਿ ਇਤਿਹਾਸਕ ਤਿਉਹਾਰਾਂ ਦੇ ਸੰਬੰਧ ਵਿਚ ਵਿਸ਼ੇਸ਼ ਮਿਲਣੀਆਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ। ਜਿਨ੍ਹਾਂ ਵਿਚ ਸਿੱਖ ਪਤਵੰਤਿਆਂ ਤੋਂ ਇਲਾਵਾ ਰਾਸ਼ਟਰੀ ਅਤੇ ਵਿਦੇਸ਼ੀ ਹਸਤੀਆਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਮਿਲਣੀਆਂ ਦੌਰਾਨ ਸਿੱਖ ਬੁਧੀ-ਜੀਵੀਆਂ ਤੋਂ ਇਲਾਵਾ ਗ਼ੈਰ-ਸਿੱਖ ਦੇਸ਼ੀ ਤੇ ਵਿਦੇਸ਼ੀ ਪਤਵੰਤੇ ਗੁਰੂ ਸਾਹਿਬਾਂ ਦੇ ਜੀਵਨ-ਕਾਰਜਾਂ ਤੇ ਕੁਰਬਾਨੀਆਂ ਅਤੇ ਇਤਿਹਾਸਕ ਤਿਊਹਾਰਾਂ ਦੇ ਮੌਕੇ ਤੇ ਉਨ੍ਹਾਂ ਨਾਲ ਸੰਬੰਧਤ ਮਾਨਤਾਵਾਂ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿੱਖ ਧਰਮ ਦੀਆਂ ਮਰਿਆਦਾਵਾਂ ਅਤੇ ਨਾਲ ਹੀ ਇਤਿਹਾਸਕ ਤਿਉਹਾਰਾਂ ਨਾਲ ਸੰਬੰਧਤ ਮਾਨਤਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਇਥੋਂ ਤਕ ਆਖਦੇ ਹਨ ਜੇ ਸੰਸਾਰ ਗੁਰੂ ਸਾਹਿਬਾਂ ਦੇ ਦਰਸਾਏ ਮਾਰਗ ਅਤੇ ਇਤਿਹਾਸਕ ਤਿਉਹਾਰਾਂ ਨਾਲ ਸੰਬੰਧਤ ਮਾਨਤਾਵਾਂ ਨੂੰ ਅਪਨਾ ਲਏ ਤਾਂ ਉਹ ਸਵਰਗ ਬਣ ਸਕਦਾ ਹੈ।
ਇਨ੍ਹਾਂ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਜਿਸ ਖਾਣੇ ਦਾ ਆਯੋਜਨ ਕੀਤਾ ਜਾਂਦਾ ਹੈ, ਉਸ ਵਿਚ ਸ਼ਰਾਬ ਦੀਆਂ ਵੰਨ-ਸਵੰਨੀਆਂ ਕਿਸਮਾਂ ਦਾ ਕਾਉਂਟਰ ਵੀ ਹੁੰਦੇ ਹਨ ਅਤੇ ਬੈਰ੍ਹੇ ਵੀ ਉਨ੍ਹਾਂ ਦੇ ਪੈੱਗ ਬਣਾ-ਬਣਾ, ਟਰੇਆਂ ਵਿਚ ਸਜਾ ਇਕ-ਇਕ ਮਹਿਮਾਨ ਪਾਸ ਪਹੁੰਚਾਂਦੇ ਹਨ। ਦੇਸ਼ੀ ਤੇ ਵਿਦੇਸ਼ੀ ਮਹਿਮਾਨ ਤਾਂ ਇਹ ਪੈੱਗ ਬੜੇ ਸਲੀਕੇ ਨਾਲ ਲੈਂਦੇ ਹਨ। ਪਰ ਸਿੱਖ ਪਤਵੰਤੇ ਤੇ ਬੁਧੀਜੀਵੀ ਇਨ੍ਹਾਂ ਪੈੱਗਾਂ ਨੂੰ ਇਉਂ ਡਕਾਰਦੇ ਹਨ, ਜਿਵੇਂ ਉਨ੍ਹਾਂ ਨੂੰ ਫਿਰ ਕਦੀ ਇਹ ਮੌਕਾ ਨਸੀਬ ਨਹੀਂ ਹੋਣਾ। ਇੱਕ ਵਾਰ, ਇੱਕ ਤੋਂ ਬਾਅਦ ਦੂਜਾ ਪੈੱਗ ਲਗਾਤਾਰ ਡਕਾਰ ਰਹੇ ਇਕ ਬੁਧੀਜੀਵੀ ਨਾਲ, ਉਸ ਵਲੋਂ ਕੀਤੇ ਗਏ ਸਿੱਖੀ ਦੀਆਂ ਮਾਨਤਾਵਾਂ ਤੇ ਮਰਿਆਦਾਵਾਂ ਦੇ ਜ਼ਿਕਰ ਦਾ ਹਵਾਲਾ ਦਿੰਦਿਆਂ, ਉਸਦੇ ਇਸ ਕਿਰਦਾਰ ਦੀ ਗਲ ਕੀਤੀ ਗਈ ਤਾਂ ਉਸ ਨੇ ਬਹੁਤ ਹੀ ‘ਦਲੇਰੀ’ ਨਾਲ ਕਿਹਾ ਕਿ ਸਮਾਂ ਬਦਲ ਗਿਆ ਹੈ ਸਾਹਿਬ, ਸਮੇਂ ਦੇ ਬਦਲਣ ਨਾਲ ਸਿੱਖੀ ਵਿਚ ‘ਇਤਨੀ-ਕੁ’ ਪੀ ਲੈਣ ਦੀ ਤਾਂ ਖੁਲ੍ਹ ਮਿਲਣੀ ਹੀ ਚਾਹੀਦੀ ਹੈ।
ਜਿਥੋਂ ਤਕ ਸਿੱਖਾਂ ਦੇ ਭਰਿਸ਼ਟਾਚਾਰ ਵਿਚ ਲਿਪਤ ਹੋਣ ਦੀ ਗਲ ਹੈ, ਉਸ ਸੰਬੰਧ ਵਿਚ ਕੁਝ ਵੀ ਕਹਿਣ ਦੀ ਬਜਾਏ ਰੋਜ਼ ਦੀਆਂ ਅਖਬਾਰਾਂ ਚੁਕ ਕੇ ਵੇਖ ਲੈਣ ਨਾਲ ਹੀ ਉਸਦਾ ਜਵਾਬ ਮਿਲ ਜਾਂਦਾ ਹੈ। ਸਿੱਖ ਪੰਥ ਦੇ ਠੇਕੇਦਾਰ ਆਪ ਹੀ ਆਏ ਦਿਨ ਅਜਿਹੇ ਬਿਆਨ ਦੇ, ਸਾਬਤ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਧਰਮ-ਅਸਥਾਨ ਤੇ ਵਿਦਿਅਕ ਅਦਾਰੇ ਭਰਿਸ਼ਟਾਚਾਰ ਦੇ ਅੱਡੇ ਬਣ ਗਏ ਹੋਏ ਹਨ। ਜੇ ਸਿੱਖੀ ਦੇ ਪੈਰੋਕਾਰ ਆਪ ਇਹ ਦਾਅਵਾ ਕਰਨ ਕਿ ਸਿੱਖੀ ਤੇ ਵਿਦਿਆ ਦੇ ਸੋਮੇਂ ਹੀ ਭਰਿਸ਼ਟਾਚਾਰ ਦੇ ਅੱਡੇ ਬਣ ਗਏ ਹੋਏ ਹਨ ਤਾਂ ਫਿਰ ਕੌਣ ਮੰਨੇਗਾ ਕਿ ਸਿੱਖਾਂ ਦੀ ਕੋਈ ਸੰਸਥਾ ਭਰਿਸ਼ਟਾਚਾਰ ਤੋਂ ਮੁਕਤ ਹੋ ਸਕਦੀ ਹੈ? ਜੋ, ਆਪ ਹੀ ਆਪਣਾ ਝੱਗਾ ਚੁਕ, ਨੰਗਿਆਂ ਹੋਣ ਤੇ ਤੁਲੇ ਹੋਏ ਹਨ ਤਾਂ ਫਿਰ, ਜੇ ਕੋਈ ਹੋਰ ਉਨ੍ਹਾਂ ਨੂੰ ਨੰਗਿਆਂ-ਨੰਗਿਆਂ ਕਹਿਣ ਲਗ ਪਵੇ ਤਾਂ ਉਸ ਨਾਲ ਕਿਹੜਾ ਅਨਰਥ ਹੋ ਜਾਏਗਾ।
…ਅਤੇ ਅੰਤ ਵਿੱਚ : ਸੱਚਾਈ ਤਾਂ ਇਹੀ ਹੈ ਕਿ ਅਜ ਦੇ ਸਿੱਖ-ਆਗੂਆਂ ਨੇ ਨਿਜ-ਸੁਆਰਥ ਅਧੀਨ ਆਮ ਸਿੱਖਾਂ ਨੂੰ, ਸਿੱਖੀ ਦੇ ਮੂਲ ਆਦਰਸ਼ਾਂ ਤੋਂ ਭਟਕਾ, ਇਤਨੀ ਦੂਰ ਧੱਕ ਦਿਤਾ ਹੋਇਆ ਹੈ ਕਿ ਉਨ੍ਹਾਂ ਨੂੰ ਸਿੱਖੀ ਦੇ ਉਨ੍ਹਾਂ ਆਦਰਸ਼ਾਂ ਦੀ ਸੋਝੀ ਤਕ ਨਹੀਂ ਰਹਿ ਗਈ ਹੋਈ, ਜਿਨ੍ਹਾਂ ਦੀਆਂ ਨੀਹਾਂ ਤੇ ਗੁਰੂ ਸਾਹਿਬਾਨ ਨੇ ਸਿੱਖੀ ਦੇ ਮਹੱਲ ਦੀ ਉਸਾਰੀ ਕੀਤੀ ਤੇ ਜਿਨ੍ਹਾਂ ਦੀ ਰਖਿਆ ਲਈ ਉਨ੍ਹਾਂ ਸ਼ਹਾਦਤਾਂ ਦਿਤੀਆਂ। ਉਨ੍ਹਾਂ ਤੋਂ ਪਿਛੋਂ ਸਿੱਖ-ਪਰਵਾਨਿਆਂ ਵੀ ਉਨ੍ਹਾਂ ਆਦਰਸ਼ਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਘਟ ਨਹੀਂ ਸੀ ਕੁਰਬਾਨ ਕੀਤੀਆਂ। ਅਜ ਤਾਂ ਸਿੱਖਾਂ ਸਾਹਮਣੇ ਇਨ੍ਹਾਂ ਆਗੂਆਂ ਵਲੋਂ ਇਕੋ ਗਲ ਪਰੋਸ ਕੇ ਰਖ ਦਿਤੀ ਗਈ ਹੋਈ ਹੈ ਕਿ ਇਨ੍ਹਾਂ ਆਦਰਸ਼ਾਂ ਤੇ ਕੁਰਬਾਨੀਆਂ ਨੂੰ ਸਵੇਰੇ-ਸ਼ਾਮ ਅਰਦਾਸ ਕਰ, ਦੁਹਰਾ ਲਿਆ ਕਰੋ। ਨਾ ਤਾਂ ਇਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਤੇ ਨਾ ਹੀ ਇਨ੍ਹਾਂ ਨੂੰ ਯਾਦ ਰਖਣ ਦੀ। ਜੇ ਕੋਈ ਉਨ੍ਹਾਂ ਨੂੰ ਇਨ੍ਹਾਂ ਕੁਰਬਾਨੀਆਂ ਨੂੰ ਭੁਲਾ ਕੇ ਸਿੱਖੀ ਦੀਆਂ ਸ਼ਥਾਪਤ ਮਰਿਆਦਾਵਾਂ, ਪਰੰਪਰਾਵਾਂ ਤੋਂ ਭਟਕ ਜਾਣ ਦੀ ਗਲ ਯਾਦ ਕਰਾਏ ਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਸਲਾਹ ਦੇਵੇ, ਤਾਂ ਲੱਠ ਲੈ ਉਸਦੇ ਗਲ ਪੈ ਜਾਉ। ਬਸ!

animated gif

(ਮਿੰਨੀ ਕਹਾਣੀ)
ਗੁਲਾਮਾਂ ਦਾ ਸਰਦਾਰ
ਥਾਣੇਦਾਰ ਹਾਕਮ ਸਿੰਘ ਦੀ ਡਿਊਟੀ ਉਸ ਦੇ ਸ਼ਹਿਰ ਵਿਚ ਪੈਂਦੇ ਪਿੰਡ ਮਾਜਰੀ ਦੇ ਅਗਾਹਵਧੂ ਤੇ ਸਬਜੀਆਂ ਦੀ ਕਾਸ਼ਤ ਵਿੱਚ ਪਹਿਲੇ ਨੰਬਰ ਤੇ ਆਏ ਕਿਸਾਨ ਜੈਮਲ ਸਿੰਘ ਦਾ ਆਜ਼ਾਦੀ ਦਿਹਾੜੇ ‘ਤੇ ਮੁੱਖ ਮੰਤਰੀ ਵਲੋਂ ਸਨਮਾਨ ਕੀਤੇ ਜਾਣ ਦੀ ਸੂਚਨਾ ਪਹਿਚਾਉਣ ਦੀ ਲਾਈ ਗਈ ਸੀ। ਥਾਣੇਦਾਰ ਪਿੰਡ ਮਾਜਰੀ ਪਹੁੰਚਿਆ। ਕਿਸੇ ਤੋਂ ਉਸਨੇ ਕਿਸਾਨ ਜੈਮਲ ਸਿੰਘ ਦਾ ਘਰ ਪੁੱਛਿਆ। ਪਤਾ ਦੱਸਣ ਵਾਲੇ ਨੇ ਚਿੱਟੀ ਤਿੰਨ ਮੰਜਲੀ ਕੋਠੀ ਵੱਲ ਇਸ਼ਾਰਾ ਕੀਤਾ। ਥਾਣੇਦਾਰ ਹੈਰਾਨ ਸੀ ਕਿ ਇੱਕ ਕਿਸਾਨ ਇੰਨਾ ਅਮੀਰ…! ਸੋਚਦਿਆਂ-ਸੋਚਦਿਆਂ ਗੱਡੀ ਗੇਟ ਅੱਗੇ ਜਾ ਖੜੀ ਕੀਤੀ। ਅੰਦਰ ਏ.ਸੀ. ਰੂਮ ‘ਚ ਮਹਿੰਗੇ ਸੋਫ਼ੇ ‘ਤੇ ਕਿਸਾਨ ਜੈਮਲ ਸਿੰਘ ਅਖ਼ਬਾਰ ਪੜ੍ਹ ਰਿਹਾ ਸੀ। ਥਾਣੇਦਾਰ ਨੇ ਸ਼ਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਜੈਮਲ ਸਿੰਘ ਨੂੰ ਦਿੱਤੀ। ਜੈਮਲ ਸਿੰਘ ਖੁਸ਼ ਹੋ ਗਿਆ।
“ਜੈਮਲ ਸਿੰਘ ਜੀ ਕੁੱਝ ਸਾਲ ਪਹਿਲਾਂ ਤਾਂ ਇਹ ਕੋਠੀ ‘ਤੇ ਸ਼ਾਨੋ-ਸ਼ੌਕਤ ਨਹੀਂ ਸੀ। ਫਿਰ ਕੀ ਚਮਤਕਾਰ ਹੋਇਆ?”, ਥਾਣੇਦਾਰ ਨੇ ਹੈਰਾਨੀ ਨਾਲ ਪੁੱਛਿਆ।
“ਆਓ ਦਿਖਾਵਾਂ”, ਕਹਿ ਕੇ ਕਿਸਾਨ ਜੈਮਲ ਸਿੰਘ ਥਾਣੇਦਾਰ ਨੂੰ ਖੇਤ ਵੱਲ ਲੈ ਤੁਰਿਆ। ਖੇਤ ਵਿੱਚ 40-50 ਦੇ ਕਰੀਬ ਮਜ਼ਦੂਰ ਸਿਰ ਸੁੱਟ ਕੇ ਕੰਮ ਕਰ ਰਹੇ ਸਨ। ਕੋਈ ਸਬਜੀਆਂ ਤੋੜ ਰਿਹਾ ਸੀ, ਕੋਈ ਛਾਂਟ ਰਿਹਾ ਸੀ ਤੇ ਕੋਈ ਸਬਜੀਆਂ ਥੈਲਿਆਂ ‘ਚ ਭਰ ਰਿਹਾ ਸੀ।
“ਜੈਮਲ ਸਿੰਘ ਜੀ ਆਮਦਨ ਦੇ ਨਾਲ-ਨਾਲ ਖ਼ਰਚ ਵੀ ਤਾਂ ਕਾਫ਼ੀ ਆ ਜਾਂਦਾ ਹੋਵੇਗਾ, ਮਜ਼ਦੂਰਾਂ ਦੀ ਦਿਹਾੜੀ ਵੀ ਤਾਂ ਮਹਿੰਗੀ ਐ”, ਥਾਣੇਦਾਰ ਨੇ ਕਿਹਾ।
“ਨਹੀਂ…ਨਹੀਂ ਥਾਣੇਦਾਰ ਜੀ, ਇਹੀ ਤਾਂ ਮੇਰੀ ਤਰੱਕੀ ਦਾ ਭੇਤ ਐ। ਜੇਕਰ ਖ਼ਰਚਾ ਦੇਣਾ ਹੁੰਦਾ ਤਾਂ ਫਿਰ ਕਿੰਨੀ ਕੁ ਆਮਦਨੀ ਹੁੰਦੀ । ਆਪਣੀ ਪਹੁੰਚ ਵਧਿਆ ਹੈ। ਨਸ਼ੇ-ਪਤੇ ਤੇ ਸਾਰੇ ਗੁਲਾਮ ਬਣਾਏ ਹੋਏ ਐ। ਜੇਕਰ ਕੰਮ ਕਰਨਗੇ ਤਾਂ ਹੀ ਨਸ਼ਾ ਮਿਲੂ। ਨਸ਼ਾ ਕਿਹੜਾ ਆਪਾਂ ਪੈਸੇ ਲਾ ਕੇ ਖ੍ਰੀਦਣਾ ਐ, ਮੰਤਰੀ ਜੀ ਨਾਲ ਚੰਗੀ ਉਠਣੀ ਬੈਠਣੀ ਐ। ਵੋਟਾਂ ਵੇਲੇ ਆਪਾਂ ਉਹਨਾਂ ਦਾ ਕੰਮ ਸਾਰ ਦਿੰਨੇ ਆਂ, ਬਦਲੇ ਵਿੱਚ ਉਹ ਮੇਰੇ ਤੇ ਕਿਰਪਾ ਕਰਦੇ ਹਨ”, ਜੈਮਲ ਸਿੰਘ ਨੇ ਮੁੱਛਾਂ ਨੂੰ ਵੱਟ ਦਿੰਦਿਆਂ ਕਿਹਾ। ਥਾਣੇਦਾਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਜ਼ਾਦੀ ਦੇ ਦਿਹਾੜੇ ‘ਤੇ ਸਨਮਾਨ ਕਿਸਦਾ ਹੋ ਰਿਹਾ ਹੈ ਇੱਕ ਅਗਾਹਵਧੂ ਕਿਸਾਨ ਦਾ……ਜਾਂ ਗੁਲਾਮਾਂ ਦੇ ਸਰਦਾਰ ਦਾ! ਥਾਣੇਦਾਰ ਮਜ਼ਦੂਰਾਂ ਦੇ ਚਿਹਰਿਆਂ ਵੱਲ ਗਹੁ ਨਾਲ ਤੱਕਣ ਲੱਗਿਆ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚੋਂ ਆਪਣੇ ਸਵਾਲ ਦਾ ਜਵਾਬ ਭਾਲ ਰਿਹਾ ਹੋਵੇ।

– ਸੁਖਵਿੰਦਰ ਕੌਰ ‘ਹਰਿਆਓ’animated gif

ਜਸਵੰਤ ਸਿੰਘ ‘ਅਜੀਤ’
ਇੱਕ ‘ਚਿੰਤਾ’ : ਸਿੱਖਾਂ ਦੀ ਘਟ ਰਹੀ ਗਿਣਤੀ ਦੀ ਹੈ
ਬੀਤੇ ਕੁਝ ਦਿਨਾਂ ਵਿੱਚ ਦੇਸ਼-ਵਿਦੇਸ਼ ਤੋਂ ਲਗਾਤਾਰ ਫੋਨ ਆਏ ਜਿਨ੍ਹਾਂ ਰਾਹੀਂ ਫੋਨ-ਕਰਤਾਵਾਂ ਵਲੋਂ ਬਾਰ-ਬਾਰ ਇਹ ਸੁਆਲ ਕੀਤਾ ਗਿਆ, ਕਿ ਕੀ ਕਾਰਣ ਹੈ ਕਿ ਸਿੱਖਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ? ਇਹ ਇੱਕ ਅਜਿਹਾ ਸੁਆਲ ਹੈ, ਜਿਸਦਾ ਜੁਆਬ ਇਤਨਾ ਸਹਿਜ ਨਹੀਂ, ਜਿਤਨਾ ਕਿ ਸਮਝਿਆ ਜਾਂਦਾ ਹੈ। ਇਸਦਾ ਕਾਰਣ ਇਹ ਹੈ ਕਿ ਸਿੱਖਾਂ ਦੀ ਗਿਣਤੀ ਘੱਟਣ ਦਾ ਕਾਰਣ ਕੋਈ ਇਕ ਨਹੀਂ, ਸਗੋਂ ਕਈ ਮੰਨੇ ਜਾ ਸਕਦੇ ਹਨ।
ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਕਿਉਂਕਿ ਸਿੱਖਾਂ ਨੇ ਪਰਿਵਾਰਾਂ ਨੂੰ ਛੋਟਿਆਂ ਰਖਣ ਦੀ ਸੋਚ ਅਪਨਾ ਲਈ ਹੈ, ਜਿਸ ਕਾਰਣ ਸਿੱਖਾਂ ਦੀ ਜਨਮ ਦਰ ਘਟਦੀ ਜਾ ਰਹੀ ਹੈ। ਇਸੇ ਦੇ ਫਲਲਸਰੂਪ ਸਿੱਖਾਂ ਦੀ ਆਬਾਦੀ ਦਾ ਘਟਦਿਆਂ ਜਾਣਾ ਵੀ ਸੁਭਾਵਕ ਹੈ। ਕੁਝ ਵਿਦਵਾਨ ਇਹ ਮੰਨਦੇ ਹਨ ਕਿ ਸਿੱਖ ਧਰਮ ਅਤੇ ਇਤਿਹਾਸ ਦੇ ਸਬੰਧ ਵਿੱਚ ਕਈ ਅਜਿਹੇ ਵਿਵਾਦ ਪੈਦਾ ਕਰ ਦਿਤੇ ਗਏ ਹਨ, ਜਿਨ੍ਹਾਂ ਕਾਰਣ ਸਿੱਖੀ ਪ੍ਰਤੀ ਵਿਸ਼ਵਾਸ ਨੂੰ ਲੈ ਕੇ ਸਿੱਖ ਨੌਜਵਾਨਾਂ ਵਿੱਚ ਅਜਿਹੀ ਅਣਸੁਲਝੀ ਦੁਬਿੱਧਾ ਪੈਦਾ ਹੋ ਗਈ ਹੈ, ਜਿਸ ਵਿਚੋਂ ਉਭਰ ਨਾ ਪਾਣ ਦੇ ਕਾਰਣ, ਉਹ ਆਪਣੇ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਨ। ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਪੰਜਾਬ ਵਿੱਚ ਦਿਨ-ਬ-ਦਿਨ ਸਿੱਖੀ-ਵਿਰੋਧੀ ਡੇਰੇਦਾਰਾਂ ਦਾ ਪ੍ਰਭਾਵ ਇਤਨਾ ਵਧੱਦਾ ਜਾ ਰਿਹਾ ਹੈ ਕਿ ਉਹ ‘ਮਨ ਦੀਆਂ ਮੁਰਾਦਾਂ ਪੂਰੀਆਂ’ ਕਰਨ ਦੇ ਭਰਮ ਪੈਦਾ ਕਰ, ਲੋਕਾਂ, ਜਿਨ੍ਹਾਂ ਵਿੱਚ ਸਿੱਖ ਵੀ ਵੱਡੀ ਗਿਣਤੀ ਵਿੱਚ ਹੁੰਦੇ ਹਨ, ਨੂੰ ਆਪਣੇ ਵੱਲ ਖਿਚਦੇ ਜਾ ਰਹੇ ਹਨ। ਫਲਸਰੂਪ ਪੰਜਾਬ ਵਿੱਚ ਡੇਰੇ ਘਟਣ ਦੀ ਬਜਾਏ ਲਗਾਤਾਰ ਵਧੱ ਰਹੇ ਹਨ, ਅਤੇ ਉਸੇ ਦੇ ਨਤੀਜੇ ਵਜੋਂ ਸਿੱਖ, ਸਿੱਖੀ ਜੀਵਨ ਨਾਲੋਂ ਟੁੱਟ, ਡੇਰੇਦਾਰਾਂ ਨਾਲ ਜੁੜਦੇ ਜਾ ਰਹੇ ਹਨ। ਇਸਦੇ ਨਾਲ ਹੀ ਕੁਝ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਕਈ ਸਿੱਖ ਆਗੂਆਂ ਵਲੋਂ ਸਿੱਖ-ਸ਼ਕਤੀ, ਸਿੱਖੀ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਦਾ ਵਿਰੋਧ ਕਰਨ ਵਿੱਚ ਬਰਬਾਦ ਕੀਤੀ ਜਾਣ ਲਗੀ ਹੈ, ਜੇ ਇਸ ਸ਼ਕਤੀ ਨੂੰ ਸਿੱਖੀ ਦੇ ਪ੍ਰਚਾਰ ਅਤੇ ਉਸਦੀ ਸੰਭਾਲ ਵਿੱਚ ਲਾਇਆ ਜਾਏ ਤਾਂ ਜਿੱਥੇ ਸਿੱਖੀ ਦਾ ਪਸਾਰ ਹੋ ਸਕਦਾ ਹੈ, ਉਥੇ ਹੀ ਡੇਰੇਦਾਰਾਂ ਵਲ ਲੋਕਾਂ, ਵਿਸ਼ੇਸ਼ ਕਰ ਸਿੱਖਾਂ ਦੇ ਵੱਧ ਰਹੇ ਝੁਕਾਅ ਨੂੰ ਠਲ੍ਹ ਵੀ ਪਾਈ ਜਾ ਸਕਦੀ ਹੈ। ਇਸਦੇ ਨਾਲ ਹੀ ਕੁਝ ਵਿਦਵਾਨ ਇਹ ਵੀ ਦਲੀਲ ਦਿੰਦੇ ਹਨ ਕਿ ਸਿੱਖੀ ਵਿੱਚ ਖੂਨ ਦਾ ਸੰਚਾਰ ਕਰਨ ਵਾਲੇ ਕਈ ਅੰਗਾਂ ਨੂੰ ਸਿੱਖੀ ਨਾਲੋਂ ਵੱਖ ਕਰ ਦਿੱਤੇ ਜਾਣ ਦਾ ਪ੍ਰਭਾਵ ਵੀ ਸਿੱਖਾਂ ਦੀ ਗਿਣਤੀ ਦੇ ਵਾਧੇ ਨੂੰ ਘਾਟੇ ਵਿੱਚ ਬਦਲਣ ਵਿੱਚ ਸਹਾਈ ਹੋ ਰਿਹਾ ਹੈ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਨ੍ਹਾਂ ਸਾਰੇ ਹੀ ਤਥਾਂ ਦਾ ਪ੍ਰਭਾਵ ਕਿਸੇ ਹੱਦ ਤਕ ਸਿੱਖਾਂ ਦੀ ਗਿਣਤੀ ਦੇ ਲਗਾਤਾਰ ਘੱਟਦਿਆਂ ਜਾਣ ਪੁਰ ਪੈ ਰਿਹਾ ਹੈ। ਪ੍ਰੰਤੂ ਕੁਝ ਧਾਰਮਕ ਸੋਚ ਪ੍ਰਤੀ ਸਮਰਪਤ ਸਜਣ ਇਹ ਦਾਅਵਾ ਵੀ ਕਰਦੇ ਹਨ ਕਿ ਸਿੱਖਾਂ ਦੀ ਗਿਣਤੀ ਘੱਟਣ ਦਾ ਮੁੱਖ ਕਾਰਣ ਗੁਰੂ ਸਾਹਿਬਾਨ ਦੇ ਜੀਵਨ-ਆਦਰਸ਼ਾਂ ਨੂੰ ਅਪਨਾਣ ਅਤੇ ਉਨ੍ਹਾਂ ਦੀਆਂ ਪੈੜਾਂ ਪੁਰ ਕਦਮ ਅੱਗੇ ਵਧਾਣ ਦੀ ਬਜਾਏ, ਉਨ੍ਹਾਂ ਤੋਂ ਭਟਕ ਕੇ ਰਾਜਨੈਤਿਕ ਸੁਆਰਥ ਅਧੀਨ ਆਪਣੇ ਨਿਜੀ ਜੀਵਨ-ਆਦਰਸ਼ ਅਪਨਾ, ਉਨ੍ਹਾਂ ਦੀਆਂ ਪੈੜਾਂ ਪੁਰ ਅੱਗੇ ਵਧਣ ਲਗ ਪੈਣਾ ਹੈ, ਜਿਸ ਕਾਰਣ ਸਿੱਖ ਭਟਕ ਕੇ, ਮੂਲ ਆਦਰਸ਼ਾਂ ਤੋਂ ਇਤਨੀ ਦੂਰ ਚਲੇ ਗਏ ਹਨ, ਜਿਥੋਂ ਵਾਪਸ ਪਰਤਣਾ ਉਨ੍ਹਾਂ ਲਈ ਆਪਣੀ ਗ਼ਲਤੀ ਸਵੀਕਾਰ ਕਰਨ ਦੇ ਤੁਲ ਹੋਵੇਗਾ, ਜੋ ਕਿ ਹਊਮੈ ਵਿੱਚ ਗ੍ਰਸੇ ਮਨ ਕਿਸੇ ਵੀ ਤਰ੍ਹਾਂ ਸਵੀਕਾਰ ਕਰਨ ਲਈ ਤਿਆਰ ਨਹੀਂ। ਇਸੇ ਕਾਰਣ ਪੈਰ ਪਿੱਛੇ ਪਾ, ਸਿੱਧੇ ਰਾਹ ਤੇ ਅਗੇ ਵਧਣ ਨਾਲੋਂ, ਗ਼ਲਤ ਰਾਹ ਤੇ ਹੀ ਅਗੇ ਵੱਧਦਿਆਂ ਜਾਣ ਨੂੰ ਹੀ ਅਪਨਾਈ ਰੱਖਿਆ ਜਾ ਰਿਹਾ ਹੈ।
ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਸਿੱਖਾਂ ਦੀਆਂ ਧਾਰਮਕ ਜਥੇਬੰਦੀਆਂ, ਜਿਨ੍ਹਾਂ ਨੇ ਸਿੱਖੀ ਦੀ ਸੰਭਾਲ ਕਰਨ ਦੀ ਜ਼ਿਮੇਂਦਾਰੀ ਸੰਭਾਲਣੀ ਸੀ, ਉਹ ਰਾਜਨੀਤੀ ਦਾ ਸ਼ਿਕਾਰ ਹੋ, ਆਪਣੀ ਜ਼ਿਮੇਂਦਾਰੀ ਪ੍ਰਤੀ ਇਮਾਨਦਾਰ ਰਹਿਣ ਦੀ ਬਜਾਏ ਉਸ ਵਲੋਂ ਪਾਸਾ ਵੱਟੀ ਬੈਠੀਆਂ ਹਨ।
ਗੁਰੂ ਸਾਹਿਬ ਦੇ ਜੀਵਨ-ਆਦਰਸ਼: ਜੇ ਗੁਰੂ ਸਾਹਿਬ ਦੇ ਜੀਵਨ-ਆਦਰਸ਼ਾਂ ਪੁਰ ਗੰਭੀਰਤਾ ਨਾਲ ਸੋਚ-ਵਿਚਾਰ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਸਿੱਖ ਧਰਮ ਹੀ ਇਕੋ-ਇਕ ਅਜਿਹਾ ਵਿਲਖੱਣ ਧਰਮ ਹੈ, ਜਿਸ ਵਿੱਚ ਗਿਣਤੀ ਨੂੰ ਨਹੀਂ, ਗੁਣਾਂ ਨੂੰ ਮਾਨਤਾ ਦਿੱਤੀ ਗਈ ਹੈ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਦਰਬਾਰ ਵਿੱਚ ਹਾਜ਼ਰ ਅੱਸੀ ਹਜ਼ਾਰ ਸਿੱਖਾਂ ਦੀ ਜਦੋਂ ਕਠਨ ਪ੍ਰੀਖਿਆ ਲਈ ਤਾਂ ਕੇਵਲ ਪੰਜ ਹੀ ਪਾਸ ਹੋਏ। ਅੱਸੀ ਹਜ਼ਾਰ ਸਿੱਖਾਂ ਵਿਚੋਂ ਕੇਵਲ ਪੰਜ ਦੇ ਹੀ ਪਾਸ ਹੋਣ ਨਾਲ ਗੁਰੂ ਸਾਹਿਬ ਨੂੰ ਨਿਰਾਸ਼ਾ ਨਹੀਂ ਹੋਈ, ਸਗੋਂ ਉਨ੍ਹਾਂ ਨੂੰ ਸੰਤੋਸ਼ ਹੋਇਆ, ਕਿਉਂਕਿ ਇਸ ਪ੍ਰੀਖਿਆ ਵਿੱਚ ਪੰਜਾਂ ਦੇ ਨਿਤਰਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਨਿਸ਼ਚਿਤ ‘ਪੰਚ ਪਰਵਾਣ ਪੰਚ ਪਰਧਾਨੁ’ ਦੇ ਆਦਰਸ਼ ਪੁਰ ਮੋਹਰ ਲਗ ਗਈ ਸੀ।
ਸਿੱਖ ਇਤਿਹਾਸ ਅਤੇ ਧਰਮ ਦੀਆਂ ਮਾਨਤਾਵਾਂ ਨੂੰ ਘੋਖਿਆਂ ਤੇ ਵਿਚਾਰਿਆਂ ਇਹ ਗਲ ਸਪਸ਼ਟ ਹੋ, ਸਾਮ੍ਹਣੇ ਆਉਂਦੀ ਹੈ ਕਿ ਸਿੱਖੀ ਦੇ ਮਾਰਗ ਤੇ ਚਲਣਾ ਸਹਿਜ ਨਹੀਂ। ਜਿਥੇ ਗੁਰੂ ਸਾਹਿਬ ਨੇ ਸਿੱਖ ਦੀ ਪ੍ਰੀਭਾਸ਼ਾ ਨਿਸ਼ਚਿਤ ਕਰਦਿਆਂ ਫੁਰਮਾਇਆ: ‘ਗੁਰ ਸਤਿਗੁਰ ਕਾ ਜੋ ਸਿੱਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮ ਧਿਆਵੈ’ ਅਤੇ ‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ, ਜੋ ਆਪਿ ਜਪੈ ਅਵਰਹ ਨਾਮ ਜਪਾਵੈ’। ਉਥੇ ਹੀ ਉਨ੍ਹਾਂ ਸਿੱਖ ਲਈ ਕੁਝ ਆਦਰਸ਼ ਵੀ ਨਿਸ਼ਚਿਤ ਕਰ ਦਿੱਤੇ: ‘ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ’, ‘ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ’, ਹੋਰ ‘ਹਕੁ ਪਰਾਇਆ ਨਾਨਕਾ ਉਸ ਸੁਅਰ ਉਸ ਗਾਇ’।
ਇਤਨਾ ਹੀ ਨਹੀਂ ਗੁਰੂ ਸਾਹਿਬ ਨੇ ਸਿੱਖ ਦੀ ਰਹਿਤ ਵੀ ਨਿਸ਼ਚਿਤ ਕੀਤੀ: ‘ਸਾਚੀ ਰਹਤ ਸਾਚਾ ਮਨਿ ਸੋਇ ਮਨਮੁਖਿ ਕਥਨੀ ਹੈ, ਪਰ ਰਹਤ ਨਾ ਹੋਈ’ ਅਤੇ ਇਸਦੇ ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕੇਵਲ ਧਰਮੀ ਅਖਵਾਣ ਨਾਲ ਹੀ ਆਦਮੀ ਧਰਮੀ ਨਹੀਂ ਬਣ ਜਾਂਦਾ, ਸਗੋਂ ਪ੍ਰਭੂ ਦਾ ਨਾਮ ਜਪਣ ਦੇ ਨਾਲ ਹੀ ਕਰਮ ਵੀ ਨਿਰਮਲ ਹੋਣੇ ਚਾਹੀਦੇ ਹਨ, ਅਰਥਾਤ ਉਹ ਹੀ ਸਰਵਸ੍ਰੇਸ਼ਠ ਧਰਮ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਪ੍ਰਭੂ ਦਾ ਨਾਮ ਜਪਣ ਦੇ ਨਾਲ ਹੀ ਮਨੁੱਖ ਨੂੰ ਕਰਮ ਵੀ ਨਿਰਮਲ ਅਪਨਾਣ ਦੀ ਪ੍ਰੇਰਨਾ ਕੀਤੀ ਜਾਂਦੀ ਹੈ: ‘ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪਿ ਨਿਰਮਲ ਕਰਮ’।
ਗੁਰੂ ਸਾਹਿਬਾਨ ਨੇ ਸਿੱਖੀ ਅਪਨਾਣ ਦੀ ਪ੍ਰੇਰਨਾ ਕਰਦਿਆਂ ਦੂਸਰੇ ਧਰਮਾਚਾਰੀਆਂ ਵਾਂਗ ਆਪਣੇ ਪੈਰੋਕਾਰਾਂ ਨੂੰ ਲਾਲਚ ਨਹੀਂ ਦਿੱਤੇ, ਜਿਥੇ ਉਨ੍ਹਾਂ ਸਿੱਖ ਬਣਨ ਦਾ ਸਦਾ ਦਿੰਦਿਆਂ ਆਖਿਆ: ‘ਆਉ ਸਿਖੋ ਗੁਰੂ ਕੇ ਪਿਆਰਿਓ ਗਾਵਹੁ ਸਚੀ ਬਾਣੀ’, ਉਥੇ ਹੀ ਉਨ੍ਹਾਂ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ‘ਇਤੁ ਮਾਰਗਿ ਪੈਰ ਧਰੀਜੈ, ਸਿਰ ਦੀਜੈ ਕਾਣਿ ਨਾ ਕੀਜੈ’, ਹੋਰ ‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਗਲੀ ਮੇਰੀ ਆਉ’।
ਇਸਤਰ੍ਹਾਂ ਦੀ ਚਿਤਾਵਨੀ ਦੇਣ ਦਾ ਕਾਰਣ ਸਪਸ਼ਟ ਸੀ ਕਿ ਸਿੱਖੀ ਦਾ ਮਾਰਗ ਸੌਖਾ ਨਹੀਂ, ਇਸ ਮਾਰਗ ਤੇ ਚਲਦਿਆਂ ਹੂਰਾਂ-ਪਰੀਆਂ ਨਹੀਂ ਮਿਲਣੀਆਂ। ਇਸ ਮਾਰਗ ਤੇ ਚਲਦਿਆਂ ਤਾਂ ਕਦਮ-ਕਦਮ ਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ, ਜਬਰ-ਜ਼ੁਲਮ ਤੇ ਅਨਿਆਇ ਦੇ ਵਿਰੁਧ ਦ੍ਰਿੜ੍ਹਤਾ ਨਾਲ ਆਵਾਜ਼ ਉਠਾਣੀ ਹੋਵੇਗੀ, ਗ਼ਰੀਬ-ਮਜ਼ਲੂਮ ਅਤੇ ਆਤਮ-ਸਨਮਾਨ ਦੀ ਰਖਿਆ ਲਈ ਸੰਘਰਸ਼ ਕਰਦਿਆਂ ਤੇ ਜੂਝਦਿਆਂ ਰਹਿਣਾ ਹੋਵੇਗਾ, ਜੋ ਕਿ ਸਹਿਜ ਨਹੀਂ। ਜੇ ਤਹਾਡੇ ਵਿੱਚ ਇਹ ਕਹਿਣ ਦੀ ਜੁਰਅਤ ਹੈ, ਕਿ ‘ਰਾਜੇ ਸ਼ੀਂਹ ਮੁਕਦਮ ਕੁਤੇ’ ਤੇ ‘ਕਲ ਕਾਤੀ ਰਾਜੇ ਕਸਾਈ’ ਅਤੇ ‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ’. ਤਾਂ ਤੁਹਾਨੂੰ ਇਸ ਜੁਰੱਅਤ ਦੀ ਰਖਿਆ ਕਰਨ ਲਈ ਜੂਝਦਿਆਂ, ਸਰਬਤ ਦੇ ਭਲੇ ਦੇ ਆਦਰਸ਼ ਨੂੰ ਵੀ ਮੁੱਖ ਰਖਣਾ ਹੋਵੇਗਾ, (ਜਿਵੇਂ ਹਰ ਰੋਜ਼ ਘਟੋ-ਘੱਟ ਦੋ ਵਾਰ ਰੋਜ਼ ਅਰਦਾਸ ਕਰਦਿਆਂ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਦੀ ਮੰਗ ਕੀਤੀ ਜਾਂਦੀ ਹੈ)। ਇਸਲਈ ਹੇ ਇਨਸਾਨ! ਫਿਰ ਸੋਚ ਲੈ, ਜੇ ਤੂੰ ਇਸਲਈ ਤਿਆਰ ਹੈਂ ਤਾਂ ਫਿਰ ਤੈਨੂੰ ਇਨ੍ਹਾਂ ਆਦਰਸ਼ਾਂ ਪੁਰ ਪਹਿਰਾ ਦੇਣ ਲਈ ਸਦੀਵੀ ਸੰਘਰਸ਼ ਜਾਰੀ ਰਖਣਾ ਹੋਵੇਗਾ। ਜੋ ਕਿ ਆਸਾਨ ਨਹੀਂ : ‘ਜਨ ਨਾਨਕ ਇਹੁ ਖੇਲੁ ਕਠਨ ਹੈ, ਕਿਨਹੂ ਗੁਰਮੁਖ ਜਾਨ’। ਇਥੇ ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਸਿੱਖੀ ਵਿੱਚ ਜਬਰ-ਜ਼ੁਲਮ ਅਤੇ ਅਨਿਆਇ ਵਿਰੁੱਧ ਸੰਘਰਸ਼ ਕਰਦਿਆਂ, ‘ਸਰਬਤ ਦੇ ਭਲੇ’ ਦੇ ਆਦਰਸ਼ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜੋ ਸਿੱਖ ਸਵੇਰੇ-ਸ਼ਾਮ ਅਕਾਲ ਪੁਰਖ ਪਾਸੋਂ ‘ਸਰਬਤ ਦੇ ਭਲੇ ਦੀ ਮੰਗ ਕਰਦਾ ਹੈ ਅਤੇ ਇਸੇ ਵਿੱਚ ਆਪਣਾ ਭਲਾ ਮੰਨਦਾ ਹੈ, ਉਸਨੂੰ ਸੰਘਰਸ਼ ਕਰਦਿਆਂ ਕਦਮ-ਕਦਮ ਤੇ ਇਸ ਗਲ ਦਾ ਖਿਆਲ ਰਖਣਾ ਹੁੰਦਾ ਹੈ ਕਿ ਕਿਧਰੇ ਕੋਈ ਬੇਗੁਨਾਹ ਉਸਦੀ ਕਿਰਪਾਨ ਦਾ ਸ਼ਿਕਾਰ ਨਾ ਹੋ ਜਾਏ। ਉਸਨੇ ਗੁਰੂ ਸਾਹਿਬ ਦੇ ਇਸ ਫੁਰਮਾਨ: ‘ਮੰਦਾ ਕਿਸ ਨੋ ਆਖੀਐ, ਜਾ ਤਿਸੁ ਬਿਨੁ ਕੋਇ ਨਾਹਿ’, ਦਾ ਵੀ ਪਾਲਨ ਕਰਨਾ ਹੈ।
ਸਿੱਖੀ ਵਿੱਚ ਉਹ ਵਿਅਕਤੀ ਪ੍ਰਵਾਨ ਨਹੀਂ, ਜਿਨ੍ਹਾਂ ਦੇ ਦਿਲ ਵਿੱਚ ਕੁਝ ਹੋਰ ਹੈ ਤੇ ਮੂੰਹ ਵਿੱਚ ਕੁਝ ਹੋਰ: ‘ਜਿਨੁ ਮਨਿ ਹੋਰ ਮੁਖਿ ਹੋਰ ਸਿ ਕਾਂਢੇ ਕਚਿਆ’। ਗੁਰੂ ਸਾਹਿਬ ਨੇ ਸਿੱਖੀ ਵਿੱਚ ਵਿਵਾਦਾਂ ਨੂੰ ਜਨਮ ਦੇਣ ਅਤੇ ਉਨ੍ਹਾਂ ਨੂੰ ਵਧਾਉਣ ਨੂੰ ਵੀ ਸਵੀਕਾਰ ਨਹੀਂ ਕੀਤਾ। ਉਹ ਬਚਨ ਕਰਦੇ ਹਨ ਕਿ ਜੇ ਕਿਤੇ ਕੋਈ ਵਿਵਾਦਤ ਸਥਿਤੀ ਪੈਦਾ ਹੋ ਜਾਏ ਤਾਂ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ’। ਗੁਰੂ ਸਾਹਿਬ ਨੇ ਗ਼ਲਤੀਆਂ ਕਰਨ ਵਾਲਿਆਂ ਨੂੰ ਵੀ ਸਜ਼ਾ ਦੇਣ ਜਾਂ ਪੰਥ ਵਿਚੋਂ ਛੇਕਣ ਨੂੰ ਵੀ ਮਾਨਤਾ ਨਹੀਂ ਦਿੱਤੀ। ਉਹ ਚਾਹੁੰਦੇ ਹਨ ਕਿ ਜੋ ਆਪਣੀ ਗ਼ਲਤੀ ਸਵੀਕਾਰ ਕਰ ਲੈਂਦਾ ਹੈ, ਉਸਨੂੰ ਉਸੇ ਤਰ੍ਹਾਂ ਮਾਫ ਕਰ ਦਿਤਾ ਜਾਣ ਚਾਹੀਦਾ ਹੈ, ਜਿਵੇਂ ਮਾਂ ਆਪਣੇ ਬੱਚੇ ਦੀਆਂ ਗ਼ਲਤੀਆਂ ਨਹੀਂ ਚਿਤਾਰਦੀ। ਉਹ ਫੁਰਮਾਂਦੇ ਹਨ: ‘ਸੁਤੁ ਅਪਰਾਧ ਕਰਤ ਹੈ ਜੇਤੇ ਜਨਨੀ ਚਿਤਿ ਨਾ ਰਾਖਸਿ ਤੇਤੇ’, ਹੋਰ ‘ਬੁਰਾ ਭਲਾ ਕਿਸਨੋ ਕਹੀਐ, ਸਗਲੇ ਜੀਅ ਤੁਮਾਰੇ’, ਅਰਥਾਤ ਬੁਰਾ-ਭਲਾ ਕਿਸਨੂੰ ਕਿਹਾ ਜਾਏ ਜਦਕਿ ਸਾਰੇ ਹੀ ਤੇਰੇ (ਅਕਾਲ ਪੁਰਖ ਦੇ) ਜੀਅ ਹਨ।
…ਅਤੇ ਅੰਤ ਵਿੱਚ: ਸਿੱਖੀ ਦੇ ਅਜਿਹੇ ਕਠਨ ਮਾਰਗ ਤੇ ਚਲਣਾ ਸਹਿਜ ਨਹੀਂ, ਫਿਰ ਇਸ ਗਲ ਨੂੰ ਕਿਵੇਂ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਖਾਲਸੇ ਦੇ ਰੂਪ ਵਿੱਚ ਸ਼ੇਰ ਬਣਾ ਦਿੱਤਾ ਸੀ। ਹਰ ਕੋਈ ਜਾਣਦਾ ਹੈ ਕਿ ਸ਼ੇਰ ਵਿਰਲੇ ਹੀ ਹੁੰਦੇ ਹਨ। ਭੇਡਾਂ-ਬਕਰੀਆਂ, ਗਿਦੜਾਂ ਦੇ ਤਾਂ ਇਜੜਾਂ ਦੇ ਇਜੜ ਹਰਲ-ਹਰਲ ਕਰਦੇ ਫਿਰਦੇ ਹਨ। ਸ਼ੇਰ ਦੀ ਇਕੋ ਭਬਕ ਸੁਣ ਉਹ ਜਾਨ ਬਚਾਣ ਲਈ ਭੱਜ ਖੜੇ ਹੁੰਦੇ ਹਨ। ਸ਼ਾਇਦ ਇਹੀ ਕਾਰਣ ਹੈ ਕਿ ਸਿੱਖਾਂ ਦੀ ਗਿਣਤੀ ਵਧੱਦੀ ਨਹੀਂ, ਘਟਦੀ ਜ਼ਰੂਰ ਰਹਿੰਦੀ ਹੈ।

animated gif-ਜਸਵੰਤ ਸਿੰਘ ‘ਅਜੀਤ’
ਸ਼੍ਰੋਮਣੀ ਅਕਾਲੀ ਦਲ ਆਪਣੀਆਂ ਬੁਨਿਆਦੀ ਜ਼ਿਮੇਂਦਾਰੀਆਂ ਤੋਂ ਭਜੇ
ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ, ਸ਼੍ਰੋਮਣੀ ਅਕਾਲੀ ਦਲ ਨੂੰ ਉਸਦੀਆਂ ਮੂਲ ਜ਼ਿਮੇਂਦਾਰੀਆਂ ਅਤੇ ਬੁਨਿਆਦੀ ਮਾਨਤਾਵਾਂ ਵਲ ਮੋੜਨ ਅਤੇ ਸਿੱਖਾਂ ਪ੍ਰਤੀ ਆਮ ਲੋਕਾਂ ਦਾ ਪੁਰਾਣਾ ਵਿਸ਼ਵਾਸ ਅਤੇ ਸਿੱਖਾਂ ਦਾ ਗੌਰਵ ਬਹਾਲ ਕਰਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਕ ਸ਼ਿਕੰਜੇ ਵਿਚੋਂ ਮੁਕਤ ਕਰਵਾਉਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ’ਤੇ ਥਾਂ-ਥਾਂ ਕਾਇਮ ਕੀਤੀਆਂ ਹੋਈਆਂ ‘ਦੁਕਾਨਾਂ’ ਨੂੰ ਬੰਦ ਕਰਵਾਣਾ ਹੋਵੇਗਾ। ਇਹ ਵਿਚਾਰ ਜਸਟਿਸ ਆਰ ਐਸ ਸੋਢੀ ਨੇ ਚੋਣਵੇਂ ਵਿਦਵਾਨਾਂ ਦੀ ਚਲ ਰਹੀ ਸਾਂਝੀ ਬੈਠਕ ਵਿੱਚ ਹੋ ਰਹੀ ਚਰਚਾ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤਕ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੀਆਂ ਮੂਲ ਜ਼ਿਮੇਂਦਾਰੀਆਂ ਨੂੰ ਨਿਬਾਹੁਣ ਦੇ ਨਾਲ ਹੀ ਬੁਨਿਆਦੀ ਆਦਰਸ਼ਾਂ ’ਤੇ ਮਾਨਤਾਵਾਂ ਦਾ ਪਾਲਣ ਕਰਨ ਪ੍ਰਤੀ ਈਮਾਨਦਾਰ ਰਿਹਾ, ਤਦ ਤਕ ਉਸਨੂੰ ਨਾ ਕੇਵਲ ਸਮੁਚੇ ਪੰਥ ਦਾ ਵਿਸ਼ਵਾਸ ਪ੍ਰਾਪਤ ਹੁੰਦਾ ਰਿਹਾ, ਸਗੋਂ ਵਿਰੋਧੀਆਂ ਵਿੱਚ ਦੀ ਸਾਖ ਦੇ ਨਾਲ ਹੀ ਉਸਦਾ ਮਾਣ-ਸਤਿਕਾਰ ਕਾਇਮ ਰਿਹਾ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਇਤਿਹਾਸ ਗੁਆਹ ਹੈ ਕਿ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ, ਤਾਂ ਉਸ ਸਮੇਂ ਉਸਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਉਸ ਵਿੱਚ ਇੱਕ ਤਾਂ ਇਹ ਗਲ ਨਿਸ਼ਚਤ ਕੀਤੀ ਗਈ, ਕਿ ਇਹ ਜੱਥੇਬੰਦੀ ਇਤਿਹਾਸਕ ਗੁਰਧਾਮਾਂ ਵਿੱਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ ਅਤੇ ਦੂਸਰਾ ਇਸਦੇ ਸੰਗਠਨ ਦਾ ਗਠਨ ਪੂਰੀ ਤਰ੍ਹਾਂ ਲੋਕਤਾਂਤ੍ਰਿਕ ਮਾਨਤਾਵਾਂ ਦੇ ਅਧਾਰ ਪੁਰ ਕੀਤਾ ਜਾਇਗਾ।
ਇਸ ਚਰਚਾ ਦੌਰਾਨ ਵਿਦਵਾਨਾਂ ਵਲੋਂ ਇਹ ਅਤੇ ਇਸੇ ਤਰ੍ਹਾਂ ਦੇ ਹੋਰ ਪ੍ਰਗਟ ਕੀਤੇ ਵਿਚਾਰਾਂ ਨੇ ਇਹ ਸੋਚਣ ਤੇ ਵਿਚਾਰਨ ਤੇ ਮਜਬੂਰ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਉਹ ਪੰਨੇ ਫਰੋਲੇ ਜਾਣ, ਜਿਨ੍ਹਾਂ ਵਿੱਚ ਅਕਾਲੀ ਦਲ ਦੀ ਸਥਾਪਨਾ ਦੇ ਇਤਿਹਾਸ ਤੋਂ ਲੈ ਕੇ ਉਸਦਾ ਏਜੰਡਾ ਤਕ ਦਰਜ ਕੀਤਾ ਗਿਆ ਹੋਇਆ ਹੈ। ਜਦੋਂ ਉਹ ਪੰਨੇ ਫਰੋਲੇ ਗਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਈ, ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਦਿਆਂ, ਜਿਵੇਂ ਕਿ ਜਸਟਿਸ ਆਰ ਐਸ ਸੋਢੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਸਿਆ, ਇਕ ਤਾਂ ਇਹ ਗਲ ਨਿਸ਼ਚਿਤ ਕੀਤੀ ਗਈ ਹੋਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਗੁਰਧਾਮਾਂ ਵਿਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਸਰੀਆਂ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਕਰੇਗਾ। ਦੂਸਰੀ ਗਲ ਇਹ ਨਿਸ਼ਚਿਤ ਕੀਤੀ ਗਈ ਹੋਈ ਸੀ ਕਿ ਇਸਦੇ ਸੰਗਠਨ ਦਾ ਸਮੁਚਾ ਢਾਂਚਾ ਲੋਕਤਾਂਤ੍ਰਿਕ ਮਾਨਤਾਵਾਂ ਦੇ ਆਧਾਰ ਤੇ ਗਠਿਤ ਕੀਤਾ ਜਾਇਆ ਕਰੇਗਾ।
ਸੰਗਠਨ ਦਾ ਸਰੂਪ, ਜੋ ਅਪਨਾਇਆ ਗਿਆ : ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਦੇ ਗਠਨ ਲਈ, ਸਭ ਤੋਂ ਪਹਿਲਾਂ ਮੁਢਲੇ ਮੈਂਬਰਾਂ ਦੀ ਭਰਤੀ ਕੀਤੀ ਜਾਂਦੀ, ਫਿਰ ਇਸ ਭਰਤੀ ਰਾਹੀਂ ਬਣੇ ਮੈਂਬਰਾਂ ਵਲੋਂ ਆਪੋ-ਆਪਣੇ ਇਲਾਕੇ ਦੇ ਜਥਿਆਂ ਦਾ ਗਠਨ ਕੀਤਾ ਜਾਂਦਾ। ਉਪਰੰਤ ਇਲਾਕਿਆਂ ਦੇ ਗਠਤ ਕੀਤੇ ਗਏ ਜਥਿਆਂ ਦੇ ਪ੍ਰਤੀਨਿਧੀ ਮਿਲ-ਬੈਠ ਸ਼ਹਿਰੀ ਜੱਥੇ ਅਤੇ ਸ਼ਹਿਰੀ ਜੱਥਿਆਂ ਦੇ ਪ੍ਰਤੀਨਿਧੀ ਜ਼ਿਲਾ ਜੱਥਿਆਂ ਦਾ ਗਠਨ ਕਰਦੇ। ਜ਼ਿਲਾ ਜੱਥਿਆਂ ਦੇ ਪ੍ਰਤੀਨਿਧੀ ਪ੍ਰਾਂਤਕ ਜਥਿਆਂ ਦੇ ਗਠਨ ਦਾ ਆਧਾਰ ਬਣਦੇ। ਇਸਤਰ੍ਹਾਂ ਇਲਾਕਾਈ ਜਥਿਆਂ ਦੇ ਗਠਨ ਤੋਂ ਲੈ ਕੇ ਕੇਂਦਰੀ ਸੰਗਠਨ ਦੇ ਪ੍ਰਧਾਨ, ਦੂਜੇ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਦੀ ਚੋਣ ਦੀ ਸਾਰੀ ਪ੍ਰਕ੍ਰਿਆ ਲੋਕਤਾਂਤ੍ਰਿਕ ਮਾਨਤਾਵਾਂ ਦਾ ਪਾਲਣ ਕਰਦਿਆਂ ਪੂਰੀ ਕੀਤੀ ਜਾਂਦੀ। ਕਿਸੇ ਵੀ ਪੱਧਰ ਜਾਂ ਅਧਾਰ ਤੇ ਨਾਮਜ਼ਦਗੀਆਂ ਨਹੀਂ ਸੀ ਕੀਤੀਆਂ ਜਾਂਦੀਆਂ। ਇਸਤਰ੍ਹਾਂ ਬਣੇ ਸੰਗਠਨ ਦਾ ਸਰੂਪ, ਸਮੁਚੇ ਪੰਥ ਨੂੰ ਪ੍ਰਵਾਨ ਹੁੰਦਾ। ਉਸ ਸਮੇਂ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ ਇਲਾਕਾਈ ਜਥੇ ਦੇ ਪ੍ਰਧਾਨ ਸਹਿਤ ਸਾਰੇ ਮੁੱਖੀ, ਕਿਸੇ ਵਿਅਕਤੀ-ਵਿਸ਼ੇਸ਼ ਪ੍ਰਤੀ ਜਵਾਬ-ਦੇਹ ਨਾ ਹੋ, ਸਮੁਚੇ ਪੰਥ ਪ੍ਰਤੀ ਜਵਾਬਦੇਹ ਹੁੰਦੇ। ਇਸਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਹਰ ਅਹੁਦੇਦਾਰ ਪੰਥ ਸਾਹਮਣੇ ਜਵਾਬ-ਦੇਹ ਹੁੰਦਾ, ਫਲਸਰੂਪ ਉਹ ਪੰਥ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਤੇ ਸਮਰਪਿਤ ਰਹਿੰਦਾ। ਇਹੀ ਕਾਰਣ ਸੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵਿਚ ਤੇ ਨਾ ਹੀ ਉਸਦੇ ਪ੍ਰਬੰਧ ਹੇਠਲੀਆਂ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਆਦਿ ਵਿਚ ਭਰਿਸ਼ਟਾਚਾਰ ਹੋਣ ਜਾਂ ਪ੍ਰਬੰਧ ਦੇ ਵਿਗੜਨ ਦੀ ਸੰਭਾਵਨਾ ਹੀ ਹੁੰਦੀ।
ਇਸ ਸਥਿਤੀ ਦੇ ਸਹਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਹਿਸਤਾ-ਆਹਿਸਤਾ ਵਧਦੇ ਜਾ ਰਹੇ ਪ੍ਰਭਾਵ ਕਾਰਣ ਇਸਦੇ ਆਗੂਆਂ ਵਿਚ ਰਾਜਸੀ ਸੁਆਰਥ ਦੀ ਭਾਵਨਾ ਨੇ ਜ਼ੋਰ ਪਕੜਨਾ ਅਤੇ ਉਨ੍ਹਾਂ ਦੇ ਦਿਲ ਵਿਚ ਸੱਤਾ ਲਾਲਸਾ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ। ਇਸਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿਜੀ ਜਗੀਰ ਸਮਝਣਾ ਸ਼ੁਰੂ ਕਰ ਦਿਤਾ, ਫਲਸਰੂਪ ਸ਼੍ਰੋਮਣੀ ਅਕਾਲੀ ਦਲ ਵਿਚ ਚਲੀਆਂ ਆ ਰਹੀਆਂ ਲੋਕਤਾਂਤ੍ਰਿਕ ਪ੍ਰਕ੍ਰਿਆਵਾਂ ਨੇ ਦਮ ਤੋੜਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਸ਼੍ਰੋਮਣੀ ਅਕਾਲੀ ਦਲ ਪੁਰ ਵਿਅਕਤੀ-ਵਿਸ਼ੇਸ਼ ਦੀ ਸੱਤਾ ਕਾਇਮ ਹੋਣ ਲਗੀ, ਜਿਸਨੇ ਸਮਾਂ ਬੀਤਣ ਦੇ ਨਾਲ ਪਰਿਵਾਰਕ ਲਾਲਸਾ ਦਾ ਰੂਪ ਧਾਰਣ ਕਰਨਾ ਸ਼ੁਰੂ ਕਰ ਦਿੱਤਾ। ਇਸ ਸਥਿਤੀ ਦੇ ਬਣਨ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਟੁਟ-ਭਜ ਹੋਣ ਲਗ ਪਈ ਤੇ ਇਕ ਤੋਂ ਬਾਅਦ ਇਕ ਕਰ ਕੇ ਨਵੇਂ ਤੋਂ ਨਵੇਂ ਅਕਾਲੀ ਦਲ ਹੋਂਦ ਵਿੱਚ ਆਉਣੇ ਸ਼ੁਰੂ ਹੋ ਗਏ। ਸਮਾਂ ਬਦਲਿਆ ਤੇ ਸ਼੍ਰੋਮਣੀ ਅਕਾਲੀ ਦਲ ਸਮੁਚੇ ਪੰਥ ਦੇ ਪ੍ਰਤੀਨਿਧ ਨਾ ਰਹਿ, ‘ਪ੍ਰਾਈਵੇਟ ਲਿ. ਕੰਪਨੀਆਂ’ ਬਣ ਕੇ ਰਹਿ ਗਏ।
ਅੱਜ ਜਿਤਨੇ ਵੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ਹੋਂਦ ਵਿੱਚ ਹਨ, ਉਨ੍ਹਾਂ ਸਾਰਿਆਂ, ਉਪਰ ਤੋਂ ਲੈ ਕੇ ਹੇਠਾਂ ਤਕ ਦੇ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਨਿਯੁਕਤੀਆਂ ਨਾਮਜ਼ਦਗੀਆਂ ਰਾਹੀਂ ਹੋ ਰਹੀਆਂ ਹਨ, ਜਿਸ ਕਰਣ ਉਨ੍ਹਾਂ ਦੀ ਜਵਾਬ-ਦੇਹੀ ਵੀ ਪੰਥ ਪ੍ਰਤੀ ਨਾ ਰਹਿ, ਦਲ ਦੇ ਕੌਮੀ ਪ੍ਰਧਾਨ, ਅਰਥਾਤ ਜਾਂ ਇਉਂ ਕਹਿ ਲਉ ਕਿ ਪ੍ਰਾਈਵੇਟ ਲਿ. ਕੰਪਨੀ ਦੇ ਚੇਅਰਮੈਨ ਤੇ ਐਮਡੀ ਤਕ, ਉਨ੍ਹਾਂ ਦੀ ਖੁਸ਼ਨੂਦੀ ਹਾਸਲ ਕਰੀ ਰਖਣ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ।
ਅੱਜ ਹਾਲਤ ਇਹ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲਾਂ ਦੇ ਮੁਖੀਆਂ ਵਲੋਂ ਧਾਰਮਕ ਮਰਿਆਦਾਵਾਂ ਦੇ ਪਾਲਣ ਅਤੇ ਪਰੰਪਰਾਵਾਂ ਤੇ ਮਾਨਤਾਵਾਂ ਦੀ ਰਖਿਆ ਲਈ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਦੇਣ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਣ ਦੀ ਬਜਾਏ, ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤੀ ਵਿਚ ਸਥਾਪਤ ਹੋਣ ਲਈ ਪੌੜੀ ਵਜੋਂ ਵਰਤਿਆ ਜਾਣ ਲਗ ਪਿਆ ਹੈ। ਇਹੀ ਕਾਰਣ ਹੈ, ਕਿ ਇਨ੍ਹਾਂ ਧਾਰਮਕ ਸੰਸਥਾਵਾਂ ਦੀ ਸੱਤਾ ਪੁਰ ਆਪਣਾ ਕਬਜ਼ਾ ਕਾਇਮ ਕਰਨ ਤੇ ਕਾਇਮ ਰਖਣ ਲਈ, ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹਥਕੰਡੇ ਵਰਤੇ ਜਾਣੇ ਸ਼ੁਰੂ ਕਰ ਦਿਤੇ ਗਏ ਹੋਏ ਹਨ। ਇੱਕ ਪਾਸੇ ਧਾਰਮਕ ਸੰਸਥਾਵਾਂ ਦੇ ਮੈਂਬਰਾਂ ਦਾ ਸਹਿਯੋਗ ਤੇ ਸਮਰਥਨ ਪ੍ਰਾਪਤ ਕਰੀ ਰਖਣ ਲਈ, ਉਨ੍ਹਾਂ ਸਾਹਮਣੇ ਗੋਡੇ ਟੇਕੇ ਜਾਣ ਲਗੇ ਹਨ ਅਤੇ ਦੂਜੇ ਪਾਸੇ ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਣ ਲਈ ਤਤਪਰ ਹੋ ਗਏ ਹਨ। ਉਹ ਆਪਣਾ ਸਹਿਯੋਗ ਤੇ ਸਮਰਥਨ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ ਲਗੇ ਹਨ। ਇਹ ਮੁਲ ਉਹ ਵਫਾਦਾਰ ਬਣੇ ਰਹਿਣ ਲਈ ਵੀ ਅਤੇ ਵਫਾਦਾਰੀਆਂ ਬਦਲਣ ਲਈ ਵੀ ਵਸੂਲ ਕਰਦੇ ਹਨ।
ਇਨ੍ਹਾਂ ਹਾਲਾਤ ਦੇ ਸੰਬੰਧ ਵਿਚ ਜਦੋਂ ਕਿਨਾਰੇ ਕਰ ਦਿੱਤੇ ਗਏ, ਬਜ਼ੁਰਗ ਤੇ ਟਕਸਾਲੀ ਅਕਾਲੀਆਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਗੇ ਮੋਰਚਿਆਂ ਵਿਚ, ਕੁਰਬਾਨੀਆਂ ਇਸਲਈ ਨਹੀਂ ਸਨ ਦਿਤੀਆਂ, ਕਿ ਇਹ ਪੰਥਕ-ਜਥੇਬੰਦੀ ਗ਼ੈਰ-ਪੰਥਕਾਂ ਦੇ ਹਵਾਲੇ ਕਰ ਦਿਤੀ ਜਾਏ, ਤੇ ਇਸ ਪੁਰ ਉਹ ਵਿਅਕਤੀ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ਵਿਚ ਪੰਥ ਦੀ ਸੇਵਾ ਕਰਨ, ਗੁਰਧਾਮਾਂ ਦੀ ਪਵਿਤ੍ਰਤਾ ਕਾਇਮ ਰਖਣ ਅਤੇ ਧਾਰਮਕ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਰਤੀ ਭਰ ਵੀ ਭਾਵਨਾ ਨਾ ਹੋਵੇ। ਉਹ ਕੇਵਲ ਤੇ ਕੇਵਲ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਹੀ ਇਸਦੇ ਨਾਂ ਦੀ ਵਰਤੋਂ ਕਰਦੇ ਰਹਿਣ।
…ਅਤੇ ਅੰਤ ਵਿਚ : ਇਸਤਰ੍ਹਾਂ ਟਕਸਾਲੀ ਅਕਾਲੀਆਂ ਨਾਲ ਗਲ ਕਰਦਿਆਂ ਇਕ ਮੌਜੂਦਾ ਅਕਾਲੀ ਮੁੱਖੀ ਤਕ ਪਹੁੰਚ ਕੀਤੀ ਗਈ ਤਾਂ ਉਸਨੇ ਵੀ ਬਹੁਤ ਹੀ ਦੁਖੀ ਲਹਿਜੇ ਵਿਚ ਕਿਹਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀਆਂ ਦੀਆਂ ਕੁਰਬਾਨੀਆਂ ਅਤੇ ਸਿੱਖੀ ਦੀਆਂ ਧਾਰਮਕ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਦੇ ਸਾਰੇ ਅਕਾਲੀ ਦਲ, ਨਿਜੀ ਦੁਕਾਨਾਂ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ੇ ਪੁਰ ਲਗੇ ਫਟਿਆਂ ਪੁਰ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂ ਨਾਲ ਉਨ੍ਹਾਂ ਦੇ ਮਾਲਕਾਂ, ਅਰਥਾਤ ਪ੍ਰਧਾਨ ਜਾਂ ਕਿਸੇ ਹੋਰ ਅਹੁਦੇਦਾਰ ਦਾ ਨਾਂ ਲਿਖਿਆ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਅਤੇ ਏਜੰਡੇ ਦਾ ਸਨਮਾਨ ਕਰਦਿਆਂ, ਉਸਦੇ ਝੰਡੇ ਹੇਠ ਲਗੇ ਹਰ ਮੋਰਚੇ ਵਿਚ ਵਧ-ਚੜ੍ਹ ਕੇ ਹਿਸਾ ਲਿਆ, ਕੁਰਬਾਨੀਆਂ ਕੀਤੀਆਂ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿਚ ਉਸਦੀ ਮੁੱਖ ਭੂਮਿਕਾ ਹੋਵੇਗੀ। ਉਨ੍ਹਾਂ ਹੋਰ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿਚ ਇਹ ਖਿਆਲ ਨਹੀਂ ਆਇਆ ਹੋਣਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ, ਅਖੌਤੀ ਅਕਾਲੀ ਆਗੂਆਂ ਵਲੋਂ ਨਿਜੀ ਰਾਜਸੀ ਸੱਤਾ ਦੀ ਲਾਲਸਾ ਨੂੰ ਪੂਰਿਆਂ ਕੀਤਾ ਜਾਂਦਾ ਰਹੇਗਾ।animated gif

ਜੱਟ ਬੇ-ਜ਼ਮੀਨੇ

ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ ,
ਕੁਝ ਬੇਰੁਜ਼ਗਾਰ ਤੇ ਬਾਕੀ ਨੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਇਕ ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ ,
ਤੀਜੀ ਯਾਰੋ ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਵੱਧ ਗਈ ਹੈ ਲੋੜੋ ਵੱਧ ਯਾਰੋ ਹੁਣ ਜੱਟ ਦੀ ਖੇਤੀ ‘ਤੇ ਹੀ ਨਿਰਭਰਤਾ ,
ਬਿਮਾਰ ਫਸਲਾਂ ਤੇ ਹੁੰਦੀ ਬੇ-ਮੌਸਮੀ ਬਰਸਾਤ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਕਰਜ਼ ਲੈ ਕਰਨਾ ਵੈਲਪੁਣਾ, ਕਸਰ ਛੱਡਣੀ ਨਾ ਕੋਈ ਲੋਕ ਦਿਖਾਵੇ ਚੋਂ ,
ਸਾਹੂਕਾਰਾਂ ਦੇ ਲਗਦੇ ਵਿਆਜ ਉਤੇ ਵਿਆਜ਼ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਇੱਥੇ ਨਾ ਕਹਿੰਦੈ ਕੰਮ ਕੋਈ ਲੱਗੀ ਹੁਣ ਬਾਹਰਲੇ ਮੁਲਕਾਂ ਨੂੰ ਦੌੜ ਹੈ ,
ਵੇਚ ਕੇ ਜ਼ਮੀਨਾਂ ਲਾਉਂਦੇ ਵੀਜ਼ੇ ਦੇ ਜੁਗਾੜ੍ਹ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਨਿੰਕਮੀਆਂ ਨਿਕਲੀਆਂ ਸਰਕਾਰਾਂ ‘ਤੇ ਫੈਲਦਾ ਰਹਿਆਂ ਭ੍ਰਿਸ਼ਟਾਚਾਰ ,
ਕੁੱਝ ਅਫਸਰ-ਸਾਹੀ ਦੇ ਲਗਦੇ ਬਦ-ਦਿਮਾਗ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਕਰ ਹੀ ਲੈਂਦੇ ਹਾਂ ਮਨਦੀਪ ਗੱਲ ਹੁਣ ਜੱਟਾਂ ‘ਤੇ ਚੱਲਦੇ ਬਹੁਤੇ ਗੀਤਾ ਦੀ ,
ਵੇਚ ਕੇ ਜ਼ਮੀਨਾਂ ਆਪੂ ਬਣੇ ਦੇਸੀ ਕਲਾਕਾਰ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਖ਼ੁਦ ਹੱਥੀ ਕੰਮ ਕਰੇ ਨਾ ਕੋਈ ਸਭ ਬਾਹਰੀ ਕਾਮਿਆਂ ਤੇ ਗਿੱਝ ਗਏ ,
ਔਲਾਦ ਦੇ ਨਸ਼ਿਆਂ ਤੇ ਫੈਸ਼ਨ ਦੀ ਮਾਰ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਆ ਗਈਆ ਕੰਪਨੀਆਂ ਤੇ ਭਾਅ ਰਾਤੋ-ਰਾਤ ਵੱਧ ਗਏ ਨੇ ਜ਼ਮੀਨਾਂ ਦੇ ,
ਗਿੱਲ ਕੱਟੀਆਂ ਕਲੇਨੀਆਂ, ਵਿੱਕਦੇ ਪਲਾਟ ਨੇ ਕਰਤੇ ਜੱਟ ਬੇ-ਜ਼ਮੀਨੇ ੀ

ਮਨਦੀਪ ਗਿੱਲ ਧੜਾਕ

animated gif

ਚਿੱਠੀਆਂ ਚੁੱਪ ਚਾਪ ਆਉਂਦੀਆਂ ਸਨ-ਅਮਰਜੀਤ ਟਾਂਡਾ

ਚਿੱਠੀਆਂ ਚੁੱਪ ਚਾਪ ਆਉਂਦੀਆਂ ਸਨ
ਸੁਨੇਹੇ ਲੈ ਕੇ ਮੁੜ ਜਾਂਦੀਆਂ ਸਨ-

ਅੱਜਕਲ
ਚਿੱਠੀਆਂ ਨਹੀਂ ਆਉਂਦੀਆਂ
ਕਿਸੇ ਹੋਰ ਦੇਸ ਟੁਰ ਗਈਆਂ ਹਨ ਸ਼ਾਇਦ-
ਨਾ ਹੀ ਖੁਸੀ ਲਗਦੀ ਹੈ ਓਸ ਤਰਾਂ ਹਿੱਕ ਨੂੰ ਆ ਕੇ
ਅੱਜਕਲ ਫ਼ੋਨ
ਈਮੇਲਾਂ ਜਾਂ ਵਟਸਐਪ ਆਉਂਦੇ ਹਨ-
ਨੇੜੇ ਵੀ ਨਹੀਂ ਹੁੰਦੇ
ਕਿ ਸਿਰ ਤੇ ਪਿਆਰ ਹੀ ਦੇ ਦੇਈਏ-

ਉਹਨਾਂ ਚ
ਕੋਈ ਦੁੱਖ ਦਰਦ ਨਹੀਂ ਹੁੰਦਾ
ਨਾ ਹੀ ਉਹ ਕਿਤਿਓਂ ਏਨੇ ਜ਼ਖ਼ਮੀਂ ਹੁੰਦੇ ਹਨ
ਤੇ ਨਾ ਹੀ ਬਹੁਤੇ ਲਾਡਲੇ
ਮਾਸੀ ਭੂਆ ਦੇ ਸੁੱਖ ਸੁਨੇਹੇ ਵਰਗੇ-

ਫ਼ੋਨ ਈਮੇਲਾਂ ਜਾਂ ਵਟਸਐਪ
ਚ ਕੁਝ ਵੀ ਨਹੀਂ ਹੁੰਦਾ ਹਿੱਕ ਨੂੰ ਲਾਉਣ ਵਾਲਾ
ਤੇ ਗਲ ਲਾ ਕੇ ਚੁੱਪ ਕਰਾਉਣ ਵਾਲਾ

ਚਿੱਠੀਆਂ ਚ ਬਹੁਤ ਕੁਝ ਹੁੰਦਾ ਸੀ-
ਚੁੱਕ 2 ਕੇ ਖਿਡਾਉਣ ਵਰਗਾ
ਸਾਹਾਂ ਵਿਚ ਪਾਉਣ ਵਰਗਾ
ਹਿੱਕ ਨੂੰ ਵਿਰਾਉਣ ਵਰਗਾ

ਚਿੱਠੀਆਂ ਪਹਿਲਾਂ
ਹੱਥ ਸਾਫ਼ ਕਰ ਕੇ ਪੱਲੇ ਨਾਲ ਫ਼ੜੀਆਂ ਜਾਂਦੀਆਂ
ਅਦਬ ਨਾਲ ਸਾਂਭੀਆਂ ਜਾਂਦੀਆਂ ਸਦੀਆਂ ਭਰ
ਸਰ੍ਹਾਣਿਆਂ ਅਲਮਾਰੀਆਂ ਕਿਤਾਬਾਂ ਚ

ਅੱਖਾਂ ਪੂੰਝਦੀਆਂ ਚਿੱਠੀਆਂ
ਸੱਲ ਵਿਛੋੜੇ ਹੂੰਝਦੀਆਂ ਚਿੱਠੀਆਂ

ਕਦੇ ਡਾਕੀਏ ਦੀ ਉਡੀਕ ਹੁੰਦੀ ਸੀ-
ਅੱਖਾਂ ਵਿਚ ਚੀਸ ਹੁੰਦੀ ਸੀ
ਰਾਤ ਗਿਣਦੀ ਤਾਰੀਕ ਹੁੰਦੀ ਸੀ
ਕੰਧ ਵਾਹੁੰਦੀ ਲੀਕ ਹੁੰਦੀ ਸੀ

ਖ਼ਤਾਂ ਰੁੱਕਿਆਂ ਚਿੱਠੀਆਂ
ਦੇ ਮਰਨ ਨਾਲ ਚਾਅ ਵੀ ਨਹੀਂ ਰਹੇ-
ਆਉਣ ਜਾਣ ਦੇ ਬਹਾਨੇ ਵੀ ਟੁਰ ਗਏ ਕਿਤੇ

ਉਹ ਇਸ਼ਕ ਵੀ ਨਹੀਂ ਰਿਹਾ
ਜੋ ਰੁੱਕਾ ਜਾਂ ਲਿਫ਼ਾਫਾ ਸੁੱਟ ਦੌੜ ਜਾਂਦਾ ਸੀ-
ਮੁਹੱਬਤ ਵਾਲੀ ਕੰਧ ਵੀ ਉੱਚੀ ਹੋ ਗਈ ਹੈ-
ਅੱਡੀਆਂ ਚੱਕ 2 ਕਿਹਨੂੰ ਕੋਈ ਸੁੱਟੇ ਚਿੱਠੀਆਂ

ਕਿਹਨੂੰ ਦੱਸਣ ਰੋਸੇ ਚਿੱਠੀਆਂ
ਕਿਹਦੇ ਨਾਲ ਹੱਸਣ ਪੜ੍ਹ 2 ਚਿੱਠੀਆਂ

ਕਿੱਥੇ ਚਲੀਆਂ ਗਈਆਂ ਹਨ
ਚਾਵਾਂ ਨਾਲ ਖਰੀਦ ਕੇ ਲਿਆਦੀਆਂ
ਤਹਾਂ ਲਾ 2 ਬੰਦ ਕੀਤੀਆਂ ਬੁੱਲ੍ਹਾਂ ਦੇ ਪਿਆਰ ਛੁਹ ਨਾਲ
ਲਿਖੀਆਂ ਲਿਖਾਈਆਂ ਚਿੱਠੀਆਂ
ਮਿੰਨਤਾਂ ਕਰ 2 ਪੜ੍ਹਾਈਆਂ ਚਿੱਠੀਆਂ
ਮੁੜ ਤਹਿ ਲਾ 2 ਰਖਾਈਆਂ ਚਿੱਠੀਆਂ

ਹੁਣ ਕੋਈ ਨਹੀਂ ਉਡੀਕਦਾ ਡਾਕੀਏ ਨੂੰ
ਸੁਨੇਹੇ ਤਾਂ ਪਹਿਲਾਂ ਹੀ ਰੁੱਸੇ ਬੈਠੇ ਹੁੰਦੇ ਹਨ
ਜਾਂ ਫ਼ੋਨ ਸੁਣ ਕੇ -ਨਾ ਆ ਸਕਣ ਦਾ ਬਹਾਨਾ ਸੁਣ ਕੇ
ਜਾਂ ਫਿਰ ਵਟਸਐਪ ਤੇ ਨਰਾਜ਼ਗੀ ਦੀਆਂ ਸਤਰਾਂ ਪੜ੍ਹ ਕੇ
ਜਦੋਂ ਫ਼ੋਨ ਵੀ ਭੰਨਣ ਨੂੰ ਦਿਲ ਕਰਦਾ ਹੈ-
ਮਹਿੰਗਾ ਹੋਣ ਕਰਕੇ ਸੁੱਟਿਆ ਵੀ ਨਹੀਂ ਜਾਂਦਾ-

ਮੁੜ ਕੇ ਲਿਆਈਏ ਚਲੋ ਚਿੱਠੀਆਂ ਦਾ ਪਹਿਰ
ਵਸ ਜਾਣ ਉੱਜੜੇ ਘਰ ਅਤੇ ਸ਼ਹਿਰ
ਖੁਸ਼ੀਆਂ ਤੋਂ ਉੱਤਰੇ ਸੁਪਨਿਆਂ ਦੀ ਗਹਿਰ
ਗਲਾਂ ਨੂੰ ਲਗ ਜਾਵੇ ਫੁੱਲ ਮਹਿਕ ਲਹਿਰ।

animated gif

ਜਸਵੰਤ ਸਿੰਘ ‘ਅਜੀਤ’
ਇੱਕੋ ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!
ਇਉਂ ਜਾਪਦਾ ਹੈ ਜਿਵੇਂ ਦੇਸ਼ ਦੀ ਰਾਜਧਾਨੀ, ਦਿੱਲੀ ਦੇ ਇੱਕ ਪਰਿਵਾਰ ਨੇ ਇਹ ਪ੍ਰਣ ਲੈ ਰਖਿਆ ਹੈ ਕਿ ‘ਅਪਨੀ ਆਂਖੋਂ ਸੇ ਤੁਮ੍ਹੇਂ ਦੁਨੀਆ ਦਿਖਾਉਂ, ਤੇਰੇ ਨੈਨੋਂ ਕੇ ਮੈਂ ਦੀਪ ਜਲਾਉਂ’। ਇਸ ਪਰਿਵਾਰ ਦੇ 20 ਮੈਂਬਰ ਆਪਣੀ ਮੌਤ ਤੋਂ ਬਾਅਦ ਲਗਭਗ 40 ਦ੍ਰਿਸ਼ਟੀਹੀਨਾਂ ਦੇ ਜੀਵਨ ਵਿੱਚ ਨਵੀਂ ਰੋਸ਼ਨੀ ਦਾ ਸੰਚਾਰ ਕਰਨ ਲਈ, ਆਪਣੀਆਂ ਅੱਖਾਂ ਦਾ ਦਾਨ ਕਰ ਚੁਕੇ ਹਨ। ਇਸ ਪਰਿਵਾਰ ਦਾ ਇਹ ਸਿਲਸਿਲਾ ਅੱਗੋਂ ਵੀ ਜਾਰੀ ਹੈ। ਪਿਛਲੇ ਜੂਨ ਵਿੱਚ ਪਰਿਵਾਰ ਦੇ ਮੁੱਖੀ ਜਗਦੀਸ਼ ਲਾਲ ਨੇ ਆਪਣੀਆਂ ਅੱਖਾਂ ਦ੍ਰਿਸ਼ਟੀਹੀਨਾਂ ਨੂੰ ਦਾਨ ਕੀਤੀਆਂ। ਨਿਊ ਮੋਤੀ ਨਗਰ ਨਿਵਾਸੀ ਜਗਦੀਸ਼ ਲਾਲ ਨੇ 6 ਜੂਨ, ਦੁਪਹਿਰ ਬਾਅਦ 1 ਵੱਜੇ ਦੇ ਕਰੀਬ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁਤੱਰ, ਅਜੈ ਭਾਟੀਆ ਨੇ ਆਪਣੇ ਪਿੱਤਾ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀਆਂ ਅੱਖਾਂ ਨੂੰ ਦਾਨ ਕਰਨ ਲਈ ‘ਗੁਰੂ ਨਾਨਕ ਆਈ ਹਸਪਤਾਲ’ ਦੇ ਡਾਕਟਰਾਂ ਨਾਲ ਸੰਪਰਕ ਕੀਤਾ। ਡਾਕਟਰਾਂ ਨੇ ਸਮਾਂ ਰਹਿੰਦਿਆਂ, ਉਨ੍ਹਾਂ ਦੀਆਂ ਅੱਖਾਂ ਹਸਪਤਾਲ ਦੇ ‘ਆਈ ਬੈਂਕ’ ਤਕ ਪਹੁੰਚਾ ਦਿੱਤੀਆਂ। ਅਜੈ ਭਾਟੀਆ ਅਨੁਸਾਰ ਉਨ੍ਹਾਂ ਦੇ ਪਿੱਤਾ ਤੋਂ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਦੀ ਪਤਨੀ (ਅਜੈ ਭਾਟੀਆ ਦੀ ਮਾਤਾ) ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਵੀ ਇਹੀ ਇੱਛਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਕਿਸੇ ਦ੍ਰਿਸ਼ਟੀਹੀਨ ਨੂੰ ਦਾਨ ਕੀਤੀਆਂ ਜਾਣ। ਮਾਂ ਤੋਂ ਬਾਅਦ 2007 ਵਿੱਚ ਉਨ੍ਹਾਂ ਦੀ ਭੂਆ, ਚਾਚਾ, ਦੋ ਫੂਫੜ, ਭੈਣ ਦੀ ਸੱਸ, ਮਾਸੀ ਦੇ ਪੁਤਰ ਸਹਿਤ ਹੁਣ ਤਕ ਪਰਿਵਾਰ ਦੇ ਵੀਹ ਲੋਕੀ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰ ਚੁਕੇ ਹਨ। ਅਜੈ ਦਾ ਕਹਿਣਾ ਹੈ ਕਿ ‘ਨੇਤਰ ਦਾਨ’ ਹੀ ਮਹਾਦਾਨ ਹੈ। ਇਸਲਈ ਉਨ੍ਹਾਂ, ਉਨ੍ਹਾਂ ਦੇ ਪਰਿਵਾਰ ਅਤੇ ਭਰਾ-ਭਰਜਾਈ ਵੀ ‘ਨੇਤਰ ਦਾਨ’ ਦਾ ਫਾਰਮ ਭਰ, ਇਸੇ ਕੜੀ ਨਾਲ ਜੁੜ ਗਏ ਹਨ। ਗੁਰੂ ਨਾਨਕ ਆਈ ਹਸਪਤਾਲ ਦੀ ਡਾਕਟਰ, ਰੀਤੂ ਅਰੋੜਾ ਦਾ ਕਹਿਣਾ ਹੈ ਕਿ ਮੌਤ ਤੋਂ ਬਾਅਦ ਲਗਭਗ ਚਾਰ ਤੋਂ ਛੇ ਘੰਟਿਆਂ ਅੰਦਰ ਅੱਖਾਂ ਦਾਨ ਕਰਨੀਆਂ ਹੁੰਦੀਆਂ ਹਨ। ਅੱਖਾਂ ਵਿੱਚ ਸਭ ਤੋਂ ਅਹਿਮ ਕਾਰਨੀਆ (ਸਫੇਦ ਪਟਲ) ਹੈ। ਦ੍ਰਿਸ਼ਟੀਹੀਨਾਂ ਨੂੰ ਪਹਿਲ ਦੇ ਅਧਾਰ ਤੇ ਹੀ ਕਾਰਨੀਆ ਲਾਈ ਜਾਂਦੀ ਹੈ। ਉਨ੍ਹਾਂ ਦਸਿਆ ਕਿ ਹੁਣ ਇੱਕ ਨਵੀਂ ਤਕਨੀਕ ਆ ਚੁਕੀ ਹੈ, ਇਸਲਈ ਜੋ ਅੱਖਾਂ, ਗੁਣਾਂ ਦੇ ਹਿਸਾਬ ਨਾਲ ਬੇਹਤਰ (ਚੰਗੀਆਂ) ਹੁੰਦੀਆਂ ਹਨ, ਉਨ੍ਹਾਂ ਨਾਲ ਤਿੰਨ-ਚਾਰ ਦ੍ਰਿਸ਼ਟੀਹੀਨਾਂ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹੈ।
ਝੁਗੀਆਂ ਵਿਚਲੇ ਬਚਿਆਂ ਦਾ ਭਵਿੱਖ : ਤੀਹ ਵਰ੍ਹਿਆਂ ਦੇ ਦਵਿੰਦਰ ਜਦੋਂ ਦਸ ਵਰ੍ਹਿਆਂ ਦੇ ਹੀ ਸਨ, ਕੁਦਰਤ ਨੇ ਉਨ੍ਹਾਂ ਨੂੰ ਮਾਂ ਦੇ ਪਿਆਰ ਤੋਂ ਵਾਂਝਿਆਂ ਕਰ ਦਿੱਤਾ। ਅਜੇ ਉਹ ਇਸ ਸੱਟ ਤੋਂ ਉਭਰ ਵੀ ਨਹੀਂ ਸੀ ਪਾਏ ਕਿ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਵੀ ਉਠ ਗਿਆ। ਜਿਸ ਉਮਰ ਵਿੱਚ ਬੱਚੇ ਖੇਡਦੇ-ਕੁਦਦੇ ਹਨ, ਉਸ ਉਮਰ ਵਿੱਚ ਉਨ੍ਹਾਂ ਨੂੰ ਘਰ ਚਲਾਣ ਦੀਆਂ ਜ਼ਿਮੇਂਦਾਰੀਆਂ ਨੇ ਘੇਰ ਲਿਆ। ਉਹ ਹੁਣ ਝੁਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਦਾ ਜੀਵਨ ਸੰਵਾਰਨ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੇ ਇਸੇ ਨੂੰ ਆਪਣਾ ਮਿਸ਼ਨ ਬਣਾ ਲਿਆ ਹੈ। ਪਲੇਸਮੈਂਟ ਏਜੰਸੀ ਚਲਾਣ ਵਾਲੇ ਦਵਿੰਦਰ ਬੀਤੇ 11 ਵਰ੍ਹਿਆਂ ਤੋਂ ਆਪਣੀ ਕਮਾਈ ਦਾ ਬਹੁਤਾ ਹਿੱਸਾ, ਇਨ੍ਹਾਂ ਬਚਿਆਂ ਨੂੰ ਆਤਮ-ਨਿਰਭਰ ਬਣਾਉਣ ਪੁਰ ਖਰਚ ਕਰ ਰਹੇ ਹਨ। ਸੰਨ-2004 ਵਿੱਚ ‘ਨੈਸ਼ਨਲ ਯੂਥ ਅਵਾਰਡ’ ਨਾਲ ਸਨਮਾਨਤ ਦਵਿੰਦਰ ਦਸਦੇ ਹਨ, ਉਨ੍ਹਾਂ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪੜ੍ਹੀ-ਲਿਖੀ ਨਾ ਹੋਣ ਕਾਰਣ ਲੜਕੇ ਵਾਲੇ ਉਨ੍ਹਾਂ ਦੀ ਭੈਣ ਨਾਲ ਸ਼ਾਦੀ ਕਰਨ ਲਈ ਤਿਆਰ ਨਹੀਂ ਸੀ ਹੁੰਦੇ। ਇਸਤੋਂ ਬਾਅਦ ਉਨ੍ਹਾਂ ਵਿਦਿਆ ਤੋਂ ਕੋਰੀਆਂ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਬਾਰੇ ਸੋਚਿਆ। ਹੁਣ ਤਕ ਉਹ 6,000 ਲੜਕੀਆਂ ਨੂੰ 12ਵੀਂ ਤਕ ਦੀ ਪੜ੍ਹਾਈ ਕਰਵਾ ਚੁਕੇ ਹਨ। ਦਵਿੰਦਰ, ਸੰਗਮ ਵਿਹਾਰ ਤੋਂ ਇਲਾਵਾ ਮੁਨੀਰਕਾ ਅਤੇ ਓਖਲਾ ਦੇ ਸਲਮ ਇਲਾਕਿਆਂ ਵਿੱਚ ਵੀ ਲੜਕੀਆਂ ਨੂੰ ਪੜ੍ਹਾਉਣ ਲਈ ਜਾਂਦੇ ਹਨ। ਉਹ ਦਸਦੇ ਹਨ ਕਿ ਆਪਣੇ ਨਿਤ ਦੇ ਕੰਮ ਤੋਂ ਫੁਰਸਤ ਮਿਲਣ ਤੋਂ ਬਾਅਦ ਉਹ ਇਨ੍ਹਾਂ ਬੱਚੀਆਂ ਨੂੰ ਪੜ੍ਹਾਉਣ ਵਿੱਚ ਹੀ ਰੁਝੇ ਰਹਿੰਦੇ ਹਨ। ਬੱਚੀਆਂ ਨੂੰ ਪੜ੍ਹਾਉਣ ਦੇ ਨਾਲ ਹੀ ਦਵਿੰਦਰ ਉਨ੍ਹਾਂ ਨੂੰ ਨੌਕਰੀ ਦੁਆਣ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਦਸਿਆ ਕਿ 12ਵੀਂ ਤਕ ਦੀ ਵਿਦਿਆ ਦੁਆਉਣ ਤੋਂ ਬਾਅਦ ਉਹ ਬਹੁਤਾ ਕਰਕੇ ਬਚੀਆਂ ਨੂੰ ਕੰਪਿਊਟਰ ਆਪਰੇਟਰ, ਟੇਲੀਕਾਲਰ ਅਤੇ ਰਿਸੈਪਸਨਿਸ਼ਟ ਦੇ ਰੂਪ ਵਿੱਚ ਨੌਕਰੀ ਦੁਆਂਦੇ ਹਨ।
ਬੇਘਰ ਲੋਕਾਂ ਲਈ ਮਦਦਗਾਰ : ਪੁਰਾਣੀ ਦਿੱਲੀ ਨਿਵਾਸੀ 30 ਵਰ੍ਹਿਆਂ ਦੇ ਅਧਿਆਪਕ (ਟੀਚਰ) ਕੁਰੈਸ਼ੀ ਦੇ ਪਿਤਾ ਕੁਝ ਵਰ੍ਹੇ ਪਹਿਲਾਂ ਲਾਪਤਾ ਹੋ ਗਏ ਸਨ। ਕੁਰੈਸ਼ੀ ਨੇ ਦਸਿਆ ਕਿ ਉਸਨੇ ਉਨ੍ਹਾਂ ਨੂੰ ਲਭਣ ਦੀ ਬਹੁਤ ਕੌਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲਗ ਸਕਿਆ। ਇਸੇ ਦੌਰਾਨ ਉਸਨੂੰ ਕੁਝ ਬੇਘਰ ਲੋਕੀ ਮਿਲੇ। ਉਸ ਵਕਤ ਉਸਦੇ ਦਿੱਲ ਵਿੱਚ ਖਿਆਲ ਆਇਆ ਕਿ ਇਹ ਲੋਕੀ ਵੀ ਤਾਂ ਕਿਸੇ ਦੇ ਰਿਸ਼ਤੇਦਾਰ ਹੋਣਗੇ, ਇਨ੍ਹਾਂ ਨੂੰ ਵੀ ਤਾਂ ਆਪਣਾ ਘਰ ਯਾਦ ਆਉਂਦਾ ਹੋਵੇਗਾ। ਇਨ੍ਹਾਂ ਦੀ ਹੋਲੀ, ਦੀਵਾਲੀ ਤੇ ਈਦ ਵਰਗੇ ਤਿਉਹਾਰ ਕਿਵੇਂ ਮੰਨਦੇ ਹੋਣਗੇ? ਇਸਤੋਂ ਬਾਅਦ ਉਸਨੇ ‘ਮਲ੍ਹਮ’ ਨਾਂ ਦਾ ਇੱਕ ਹੋਸਟਲ ਕਾਇਮ ਕੀਤਾ। ਪਰ ਅਧਿਆਪਕ ਦੀ ਇੱਕ ਛੋਟੀ ਜਿਹੀ ਨੌਕਰੀ ਵਿੱਚ ਇਸਨੂੰ ਚਲਾ ਪਾਣਾ ਉਸ ਲਈ ਸੰਭਵ ਨਹੀਂ ਸੀ। ਫਲਸਰੂਪ ਉਸਨੇ ਲੋਕਾਂ ਪਾਸੋਂ ਮਦਦ ਮੰਗੀ ਤੇ ਇਸ ਹੋਸਟਲ ਨੂੰ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਫਿਰ ਮੁਸ਼ਕਲਾਂ ਆਉਣ ਲਗੀਆਂ। ਬਹੁਤ ਹੀ ਸੋਚ ਵਿਚਾਰ ਕਰ ਇਨ੍ਹਾਂ ਬੇਘਰ ਲੋਕਾਂ ਨੂੰ ਕਿੱਤਾ-ਮੁਖੀ ਟ੍ਰੇਨਿੰਗ ਦੁਆਣੀ ਸ਼ੁਰੂ ਕਰ ਦਿੱਤੀ। ਅੱਜ ‘ਮਲ੍ਹਮ’ ਹਾਸਟਲ ਵਿੱਚ 14 ਵਿਅਕਤੀ, 4 ਮੁਸਲਮਾਨ ਅਤੇ 10 ਹਿੰਦੂ, ਰਹਿੰਦੇ ਹਨ। ਇਨ੍ਹਾਂ ਵਿਚੋਂ ਕੁਝ ‘ਇਲੈਕਟ੍ਰੀਸ਼ੀਅਨ’ ਅਤੇ ਕੁਝ ‘ਡਿਲਵਰੀ ਬੁਆਇ’ ਹਨ।
ਮਾਂ ਲਈ ਖੂਹ ਖੋਦਿਆ : ਬਹੁ-ਚਰਚਤ ਫਿਲਮ ਬਾਹੂਬਲੀ ਦੇ ਨਾਇਕ, ਸ਼ਿਵਾ ਵਲੋਂ ਮਾਂ ਦੀ ਸਹੂਲਤ ਲਈ ਸ਼ਿਵਲਿੰਗ ਉਠਾ ਝਰਨੇ ਕੋਲ ਲੈ ਕੇ ਜਾਣ ਦੇ ਦ੍ਰਿਸ਼ ਤੋਂ ਪ੍ਰਭਾਵਤ ਹੋ ਛਤੀਸਗੜ੍ਹ ਦੇ ਕੋਰਿਆ ਜ਼ਿਲੇ ਦੇ ਕਛੋੜ ਪਿੰਡ ਦੀਆਂ ਦੋ ਭੈਣਾ, ਸ਼ਾਂਤੀ ਅਤੇ ਵਿਗਆਂਤੀ, ਜੋ ਮਜ਼ਦੂਰ ਪਰਿਵਾਰ ਦੀਆਂ ਹਨ, ਪਿਤਾ ਅਮਰ ਸਿੰਹੁ ਗੋਂਡ ਮਜ਼ਦੂਰੀ ਕਰਦਾ ਹੈ, ਜਦੋਂ ਕਿ ਮਾਂ ਜੁਕਮੁਲ ਗ੍ਰਹਿਣੀ ਹੈ, ਨੇ ਆਪਣੀ ਮਾਂ ਲਈ ਧਰਤੀ ਦਾ ਸੀਨਾ ਚੀਰ, ਖੂਹ ਖੋਦ ਦਿੱਤਾ। ਛਤੀਸਗੜ੍ਹ ਦੇ ਕੋਰੀਆ ਜ਼ਿਲੇ ਦੇ ਕਛੋੜ ਪਿੰਡ ਵਿੱਚ 15 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਲਈ ਪਾਣੀ ਉਪਲਬੱਧ ਕਰਵਾਣ ਵਾਸਤੇ ਪਿੰਡ ਵਿੱਚ ਕੇਵਲ ਤਿੰਨ ਹੀ ਹੈਂਡਪੰਪ ਹਨ, ਇਨ੍ਹਾਂ ਵਿਚੋਂ ਦੋ ਤਾਂ ਹਰ ਵਕਤ ਖਰਾਬ ਰਹਿੰਦੇ ਹਨ ਅਤੇ ਤੀਜੇ ਵਿੱਚ ਗੰਦਾ ਪਾਣੀ ਆਉਂਦਾ ਹੈ। ਜਿਸ ਕਰਕੇ ਪਿੰਡ ਵਾਸੀਆਂ ਨੂੰ ਪਾਣੀ ਲਿਆਣ ਲਈ, ਆਪਣੇ ਪਿੰਡ ਤੋਂ ਦੋ ਕਿਲੋਮੀਟਰ ਦੂਰ, ਦੂਸਰੇ ਪਿੰਡ ਜਾਣਾ ਪੈਂਦਾ ਹੈ। ਇਨ੍ਹਾਂ 15 ਪਰਿਵਾਰਾਂ ਵਿਚੋਂ ਇੱਕ ਪਰਿਵਾਰ ਦੀਆਂ ਦੋ ਧੀਆਂ ਪਾਣੀ ਲਿਆਣ ਲਈ ਆਪਣੀ ਮਾਂ ਨੂੰ ਹਰ ਰੋਜ਼ ਦੋ ਕਿਲੋਮੀਟਰ ਪੈਦਲ ਜਾਂਦਿਆਂ ਵੇਖ ਬਹੁਤ ਹੀ ਦੁਖੀ ਹੁੰਦੀਆਂ। ਇੱਕ ਦਿਨ ਦੋਹਾਂ ਨੇ ਆਪਣੇ ਘਰ ਦੇ ਨੇੜੇ ਹੀ ਖੂਹ ਖੋਦਣ ਦਾ ਬੀੜਾ ਚੁਕ ਲਿਆ। ਉੱਚੇ ਹੌਂਸਲੇ ਅਤੇ ਦ੍ਰਿੜ੍ਹ ਇਰਾਦੇ ਨਾਲ ਉਨ੍ਹਾਂ ਖੂਹ ਖੋਦਣ ਦਾ ਸਾਰਾ ਸਾਮਾਨ ਜੁਟਾ, ਖੂਹ ਖੋਦਣ ਦਾ ਕੰਮ ਅਰੰਭ ਦਿੱਤਾ। ਪਹਿਲਾਂ ਤਾਂ ਦੋਹਾਂ, ਸ਼ਾਂਤੀ ਅਤੇ ਵਿਗਆਂਤੀ, ਭੈਣਾਂ ਦੇ ਇਸ ਸੰਕਲਪ ਨੂੰ ਮਾਤਾ-ਪਿਤਾ ਅਤੇ ਪਿੰਡ ਦੇ ਹੋਰ ਲੋਕਾਂ ਨੇ ਮਜ਼ਾਕ ਹੀ ਸਮਝਿਆ, ਪ੍ਰੰਤੂ ਜਦੋਂ ਉਨ੍ਹਾਂ ਵੇਖਿਆ ਕਿ ਕੁੜੀਆਂ ਨੇ ਤਾਂ ਖੂਹ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਉਹ ਵੀ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕਰਦਿਆਂ, ਮਦਦ ਕਰਨ ਲਈ ਉਨ੍ਹਾਂ ਨਾਲ ਜੁਟ ਪਏ।
ਰਾਸ਼ਟਰਪਤੀ ਦਾ ਕਾਫਲਾ ਰੋਕਿਆ : ਬੇਂਗਲੂਰ ਸ਼ਹਿਰ ਦੇ ਇੱਕ ਟ੍ਰੈਫਿਕ ਪੁਲਿਸ ਦੇ ਸਿਪਾਹੀ ਨੇ ਪਿਛਲੇ ਦਿਨੀਂ ਆਪਣੀ ਡਿਊਟੀ ਦੌਰਾਨ ਰਾਸ਼ਟਰਪਤੀ ਦੇ ਕਾਫਲੇ ਦੀ ਜਗ੍ਹਾ ਐਂਬੂਲੈਂਸ ਨੂੰ ਤਰਜੀਹ ਦੇ ਕੇ ਲੋਕਾਂ ਪਾਸੋਂ ਭਰਪੂਰ ਵਾਹਵਾਹੀ ਖਟੀ ਹੈ। ਉਸਦੇ ਇਸ ਕਦਮ ਦੀ ਤਾਰੀਫ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਵਿੱਚ ਹੋਈ। ਬੇਂਗਲੂਰ ਪੁਲਿਸ ਨੇ ਉਸਨੂੰ ਇਨਾਮ ਦੇ ਕੇ ਸਨਮਾਨਤ ਕਰਨ ਦਾ ਵੀ ਐਲਾਨ ਕਰ ਦਿੱਤਾ। ਮਿਲੇ ਵੇਰਵਿਆਂ ਅਨੁਸਾਰ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਐਮਐਲ ਨਿਜਲਿੰਗੱਪਾ ਨੇ ਆਪਣੇ ਤੈਨਾਤੀ ਵਾਲੇ ਇਲਾਕੇ ਵਿੱਚ ਰਾਸ਼ਟਰਪਤੀ ਪ੍ਰਣਬ ਮੁਕਰਜੀ ਦੇ ਕਾਫਲੇ ਦੀ ਮੂਵਮੈਂਟ ਦੌਰਾਨ ਹੀ ਐਂਬੂਲੈਂਸ ਨੂੰ, ਟ੍ਰੈਫਿਕ ਵਿੱਚ ਫਸਣ ਤੋਂ ਬਚਾਇਆ। ਵੇਰਵਿਆਂ ਅਨੁਸਾਰ ਨਿਜਲਿੰਗੱਪਾ ਦੀ ਡਿਊਟੀ ਬੇਂਗਲੂਰ ਦੇ ਟ੍ਰਿਨਿਟੀ ਸਰਕਲ ਪੁਰ ਸੀ। ਇਸੇ ਇਲਾਕੇ ਤੋਂ ਮੈਟਰੋ ਦੀ ਗ੍ਰੀਨ ਲਾਈਨ ਦਾ ਉਦਘਾਟਨ ਕਰਨ ਆਏ ਰਾਸ਼ਟਰਪਤੀ ਪ੍ਰਣਬ ਮੁਕਰਜੀ ਦਾ ਕਾਫਲਾ ਗੁਜ਼ਰਨਾ ਸੀ। ਉਨ੍ਹਾਂ ਦਾ ਕਾਫਲਾ ਰਾਜਭਵਨ ਵਲ ਵੱਧ ਰਿਹਾ ਸੀ ਕਿ ਉਸੇ ਸਮੇਂ ਸਬ ਇੰਸਪੈਕਟਰ ਨੇ ਐਚਏਐਲ ਨੇੜੇ ਇੱਕ ਨਿਜੀ ਹਸਪਤਾਲ ਵਲ ਜਾਣ ਲਈ ਐਂਬੂਲੈਂਸ ਨੂੰ ਟ੍ਰੈਫਿਕ ਵਿੱਚ ਫਸਿਆ ਵੇਖਿਆ। ਸਬ ਇੰਸਪੈਕਟਰ ਨੇ ਚੁਰਾਹੇ ਤੇ ਮੌਜੂਦ ਟ੍ਰੈਫਿਕ, ਜਿਸ ਵਿੱਚ ਰਾਸ਼ਟਰਪਤੀ ਦਾ ਕਾਫਲਾ ਵੀ ਸੀ, ਨੂੰ ਰੋਕ, ਉਸਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇ, ਇਹ ਨਿਸ਼ਚਤ ਕਰਵਾਇਆ ਕਿ ਐਂਬੂਲੈਂਸ, ਟ੍ਰੈਫਿਕ ਵਿੱਚ ਫਸੇ ਬਿਨਾਂ ਅਗੇ ਨਿਕਲ ਜਾਏ। ਕਿਸੇ ਵਿਅਕਤੀ ਨੇ ਮੌਕੇ ਦੀ ਵੀਡੀਓ ਬਣਾ, ਸੋਸ਼ਲ ਮੀਡੀਆ ਪੁਰ ਪਾ ਦਿੱਤੀ। ਜਿਸਦੇ ਫਲਸਰੂਪ ਨਿਜਲਿੰਗੱਪਾ ਚਰਚਾ ਵਿੱਚ ਆ ਗਿਆ ਤੇ ਉਸਨੂੰ ਹਰ ਪਾਸਿਉਂ ਪ੍ਰਸ਼ੰਸਾ ਮਿਲਣ ਲਗੀ। ਬੇਂਗਲੂਰ ਸ਼ਹਿਰ ਦੇ ਡਿਪੁਟੀ ਕਮਿਸ਼ਨਰ ਆਫ ਪੁਲਿਸ (ਟ੍ਰੈਫਿਕ) ਈਸਟ ਡਿਵੀਜ਼ਨ ਅਭੈ ਗੋਇਲ ਨੇ ਟਵਿੱਟਰ ਪੁਰ ਐਮਐਲ ਨਿਜਲਿੰਗੱਪਾ ਦੀ ਤਾਰੀਫ ਕੀਤੀ ਅਤੇ ਬੇਂਗਲੂਰ ਪੁਲਿਸ ਵਿਭਾਗ ਵਲੋਂ ਉਸਨੂੰ ਇਨਾਮ ਦੇ ਸਨਮਾਨਤ ਕਰਨ ਦਾ ਐਲਾਨ ਵੀ ਕਰ ਦਿੱਤਾ।
…ਅਤੇ ਅੰਤ ਵਿੱਚ : ਇੱਕ ਕੌਮੀ ਹਿੰਦੀ ਦੈਨਿਕ ਦੇ ਪਾਠਕ, ਜਗਦੀਸ਼ ਚੰਦਰ ਦਾ ਇੱਕ ਪਤ੍ਰ ਪਾਠਕਾਂ ਦੇ ਕਾਲਮ ਵਿੱਚ ਪ੍ਰਕਾਸ਼ਤ ਹੋਇਆ ਹੈ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਦੇਸ਼ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਉਨ੍ਹਾਂ ਵਾਇਦਿਆਂ ਦੇ ਪੂਰਿਆਂ ਹੋਣ ਦਾ ਅੱਜ ਵੀ ਇੰਤਜ਼ਾਰ ਹੈ, ਜੋ ਉਨ੍ਹਾਂ ਲੋਕਸਭਾ ਦੀਆਂ ਆਮ ਚੋਣਾਂ ਦੌਰਾਨ ਕੀਤੇ ਸਨ। ਇਨ੍ਹਾਂ ਵਿੱਚੋਂ ਪਹਿਲਾ, ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾ ਭਾਰਤੀਆਂ ਦਾ ਕਾਲਾ ਧਨ ਵਾਪਸ ਲਿਆ, ਹਰ ਦੇਸ਼ ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾ ਕਰਨਾ; ਦੂਸਰਾ, ਨਵੇਂ ਰੋਜ਼ਗਾਰਾਂ ਦਾ ਸ੍ਰਿਜਨ ਕਰਨਾ; ਤੀਜਾ, ਮਹਿੰਗਾਈ ਘੱਟ ਕਰਨਾ; ਚੌਥਾ, ਸਿਹਤ ਸੇਵਾਵਾਂ ਨੂੰ ਬੇਹਤਰ ਬਨਾਣਾ; ਪੰਜਵਾਂ, ਘਰ-ਘਰ ਸਿਖਿਆ ਦੀ ਜੋਤਿ ਪਹੁੰਚਾਣਾ ਅਤੇ ਛੇਵਾਂ, ਗਰੀਬਾਂ ਨੂੰ ਘਰ ਉਪਲਬੱਧ ਕਰਵਾਣਾ। ਉਸਨੇ ਪੁਛਿਆ ਹੈ ਕਿ ਆਖਰ ਇਨ੍ਹਾਂ ਵਿਚੋਂ ਕਿਤਨਿਆਂ ਵਾਇਦਿਆਂ ਨੂੰ ਪੂਰਿਆਂ ਕਰਨ ਵਲ ਸਰਕਾਰ ਅਗੇ ਵਧੀ ਹੈ? ਸਰਕਾਰ ਇਹ ਵੀ ਦਸੇ ਕਿ ਉਸ ਵਲੋਂ ਲਾਏ ਜਾਂਦੇ ਦੋਸ਼ਾਂ ਵਿੱਚ ਕਿਤਨਾ ਦਮ ਹੈ ਕਿ ਵਿਰੋਧੀ ਪਾਰਟੀਆਂ ਸੰਸਦ ਨਹੀਂ ਚਲਣ ਦੇ ਰਹੀਆਂ, ਜਿਸ ਨਾਲ ਕੰਮ-ਕਾਜ ਵਿਚ ਮੁਸ਼ਕਲਾਂ ਆ ਰਹੀਆਂ ਹਨ?

animated gif-ਜਸਵੰਤ ਸਿੰਘ ‘ਅਜੀਤ’

…ਤੇ ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?

ਪੰਜਾਬ ਵਿਧਾਨ ਸਭਾ ਦੇ ਪਿਛਲੇ ਇਜਲਾਸ ਵਿੱਚ ਵਿਧਾਨ ਸਭਾ ਦੀ ਚਲ ਰਹੀ ਕਾਰਵਾਈ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਵਲੋਂ ਬਾਰ-ਬਾਰ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਦਾ ਨੋਟਿਸ ਲੈਂਦਿਆਂ ਸਪੀਕਰ ਵਲੋਂ ਮਾਰਸ਼ਲਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਵਿੱਚ ਰੁਕਾਵਟਾਂ ਪੈਦਾ ਕਰ ਰਹੇ ‘ਆਪ’ ਦੇ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਲਿਜਾਣ ਦੇ ਦਿੱਤੇ ਆਦੇਸ਼ ਪੁਰ ਹੋ ਰਹੇ ਅਮਲ ਦੌਰਾਨ ਮਾਰਸ਼ਲਾਂ ਅਤੇ ‘ਆਪ’ ਦੇ ਵਿਧਾਇਕਾਂ ਵਿੱਚ ਜੋ ਧੱਕਾ-ਮੁੱਕੀ ਹੋਈ, ਉਸ ਵਿੱਚ ‘ਆਪ’ ਦੇ ਇੱਕ ਵਿਧਾਇਕ ਦੀ ਪੱਗ ਲਹਿ ਗਈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕ ਉਸਨੂੰ ਧਾਰਮਕ ਮਰਿਆਦਾ ਦਾ ਮੁੱਦਾ ਬਣਾ, ਆਪਣੇ ਹੱਕ ਵਿੱਚ ਭੁਨਾਣ ਲਈ, ਇੱਕ ਪਾਸੇ ਆਪਣੀ ਪਾਰਟੀ ਦੇ ਨੇਤਾ ਅਤੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਜਾ ਖੜੇ ਹੋਏ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਇਸੇ ਦੌਰਾਨ ਹੋਈ ਧੱਕਾ-ਮੁੱਕੀ ਵਿੱਚ ਜ਼ਖਮੀ ਹੋਏ ਇੱਕ ਵਿਧਾਇਕ ਦੀ ਮਿਜ਼ਾਜ਼-ਪੁਰਸੀ ਲਈ ਹਸਪਤਾਲ ਜਾ ਪੁਜੇ। ਇਸਦੇ ਨਾਲ ਹੀ ‘ਆਪ’ ਦੇ ਵਿਧਾਇਕ ਦੀ ਲੱਥੀ ਪੱਗ ਦੇ ਮੁੱਦੇ ਨੂੰ ਧਾਰਮਕ ਮਰਿਆਦਾ ਦੀ ਉਲੰਘਣਾ ਹੋਣ ਦਾ ਮੁੱਦਾ ਬਣਾ, ਉਸਨੂੰ ਅਕਾਲ ਤਖਤ ਪੁਰ ਲਿਜਾਣ ਦਾ ਦਾਅਵਾ ਕਰ ਦਿੱਤਾ ਗਿਆ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਕਿਰਪਾਲ ਸਿੰਘ ਬੰਡੂਗਰ ਨੇ ਪੱਗ ਲੱਥਣ ਦੀ ਹੋਈ ਇਸ ਘਟਨਾ ਦੀ ਅਲੋਚਨਾ ਕਰਦਿਆਂ ਇਸਨੂੰ ਮੰਦਭਾਗਾ ਕਰਾਰ ਦੇ ਦਿੱਤਾ। ਪੰਜਾਬ ਦੇ ਰਾਜਸੀ ਹਲਕਿਆਂ ਵਲੋਂ ਪੱਗੜੀ ਉਤਾਰੇ ਜਾਣ ਦੇ ਮੁੱਦੇ ਨੂੰ ਅਕਾਲ ਤਖਤ ਪੁਰ ਲਿਜਾਣ ਦੇ ਦਾਅਵੇ ਅਤੇ ਸ. ਕਿਰਪਾਲ ਸਿੰਘ ਬਢੂੰਗਰ ਵਲੋਂ ਉਸਦੀ ਅਲੋਚਨਾ ਕੀਤੇ ਜਾਣ ਪੁਰ ਪ੍ਰਸ਼ਨ-ਚਿੰਨ੍ਹ ਲਾਂਦਿਆਂ, ਹੈਰਾਨੀ ਪ੍ਰਗਟ ਕੀਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਸ ਵਰ੍ਹਿਆਂ ਦੇ ਮੁੱਖ ਮੰਤਰੀ-ਕਾਲ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਨੇਕਾਂ ਵਾਰ ਵਿਰੋਧੀਆਂ ਦੀਆਂ ਪਗਾਂ ਲੱਥੀਆਂ ਤੇ ਪੈਰਾਂ ਵਿੱਚ ਰੋਲੀਆਂ ਜਾਂਦੀਆਂ ਰਹੀਆਂ। ਇਥੋਂ ਤਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ, ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੀ ਵਿਰੋਧੀਆਂ ਦੀਆਂ ਪੱਗਾਂ ਲਾਹੀਆਂ, ਉਛਾਲੀਆਂ ਤੇ ਪੈਰਾਂ ਹੇਠ ਰੋਲੀਆਂ ਜਾਂਦੀਆਂ ਗਈਆਂ। ਉਸ ਸਮੇਂ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਮੂੰਹ ਵਿਚੋਂ ਕੋਈ ਅਵਾਜ਼ ਨਿਕਲੀ ਅਤੇ ਨਾ ਹੀ ਅਕਾਲ ਤਖਤ ਦੇ ਜੱਥੇਦਾਰ ਨੇ ਉਸਦਾ ਕੋਈ ਨੋਟਿਸ ਲੈਣ ਦੀ ਜੁਰਅੱਤ ਵਿਖਾਈ। ਇਥੋਂ ਤਕ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੁਵਾ ਮੁੱਖੀ ਖੁਲ੍ਹੇ ਆਮ, ਪਤ੍ਰਕਾਰ ਸੰਮੇਲਨ ਬੁਲਾ ਦਾਅਵਾ ਕਰਦੇ ਰਹੇ ਕਿ ਇਹ, ਅਰਥਾਤ ਪੱਗਾਂ ਲਾਹੀਆਂ ਜਾਣੀਆਂ ਤੇ ਉਨ੍ਹਾਂ ਨੂੰ ਪੈਰਾਂ ਹੇਠ ਰੋਲਿਆਂ ਜਾਣਾ, ਤਾਂ ਮਾਤ੍ਰ ਟ੍ਰੇਲਰ ਹੈ, ਪੂਰੀ ਫਿਲਮ ਵਿਖਾਇਆ ਜਾਣਾ ਤਾਂ ਅਜੇ ਬਾਕੀ ਹੈ। ਇਸਤਰ੍ਹਾਂ ਕੀਤੇ ਜਾਂਦੇ ਰਹੇ ਦਾਅਵਿਆਂ ਦੀ ਨਿਖੇਧੀ ਕਰਨ ਜਾਂ ਅਜਿਹਾ ਕਰਨ ਵਾਲ਼ਿਆਂ ਨੂੰ ਰੋਕਣ ਵਿੱਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖਤ ਦੇ ਜੱਥੇਦਾਰ ਵਿਚੋਂ ਕਿਸੇ ਨੇ ਵੀ ਦਲੇਰੀ ਨਹੀਂ ਵਿਖਾਈ। ਜੇ ਉਸ ਸਮੇਂ ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਦਲ) ਦੇ ਮੁੱਖੀ ਹਰਕਤ ਵਿੱਚ ਆ, ਇਨ੍ਹਾਂ ਘਟਨਾਵਾਂ ਦਾ ਵਿਰੋਧ ਕਰਦੇ ਅਤੇ ਦਲੇਰੀ ਨਾਲ ਉਨ੍ਹਾਂ ਨੂੰ ਰੋਕਣ ਲਈ ਸਾਰਥਕ ਕਦਮ ਚੁਕਦੇ, ਤਾਂ ਸ਼ਾਇਦ ਅੱਜ ਇਹ ਜੋ ਕੁਝ ਵੇਖਣ ਨੂੰ ਮਿਲ ਰਿਹਾ ਹੈ, ਉਹ ਨਾ ਮਿਲਦਾ। ਕੁਝ ਰਾਜਸੀ ਮੁੱਖੀ ਤਾਂ ਵਿਅੰਗ ਕਰਦਿਆਂ ਇਥੋਂ ਤਕ ਕਹਿੰਦੇ ਹਨ ਕਿ ਪਗਾਂ ਉਛਾਲੇ ਜਾਣ ਅਤੇ ਉਨ੍ਹਾਂ ਨੂੰ ਪੈਰਾਂ ਹੇਠ ਰੋਲਣ ਦਾ ਜੋ ਸਿਲਸਿਲਾ ਅੱਜ ਵੇਖਣ ਨੂੰ ਮਿਲ ਰਿਹਾ ਹੈ, ਉਸ ਪੁਰ ਤਾਂ ਸ਼੍ਰੋਮਣੀ ਆਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਖੁਸ਼ੀ ਮਨਾਣੀ ਚਾਹੀਦੀ ਹੈ ਕਿ ਉਨ੍ਹਾਂ ਵਲੋਂ ਪੱਗਾਂ ਉਛਾਲਣ ਦੀ ਜੋ ਪਰੰਪਰਾ ਸ਼ੁਰੂ ਕੀਤੀ ਗਈ ਸੀ, ਉਹ ਵੱਧ-ਫੁਲ ਰਹੀ ਹੈ।ਮਾਸਟਰ ਤਾਰਾ ਸਿੰਘ ਦਾ ਜਨਮ-ਦਿਨ : ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਾਸਟਰ ਤਾਰਾ ਸਿੰਘ ਦਾ ਜਨਮ ਦਿਨ ਮਨਾਉਣ ਲਈ, ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਨਵੀਂ ਦਿੱਲੀ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਖੇਤ੍ਰਾਂ ਨਾਲ ਸੰਬੰਧਤ ਸਿੱਖ ਤੇ ਗੈਰ-ਸਿੱਖ ਮੁੱਖੀਆਂ ਨੇ ਮਸਾਟਰ ਜੀ ਦੀ ਜੀਵਨ-ਯਾਤ੍ਰਾ, ਉਨ੍ਹਾਂ ਵਲੋਂ ਦੇਸ਼, ਕੌਮ ਅਤੇ ਪੰਥ ਨੂੰ ਦਿੱਤੀ ਗਈ ਦਲੇਰਾਨਾ ਅਤੇ ਇਮਾਨਦਾਰਾਨਾ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਪ੍ਰਤੀ ਆਪਣੇ ਦਿਲ ਦੀਆਂ ਡੂੰਘਿਆਈਆਂ ਵਿਚੋਂ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ। ਇਸੇ ਦੌਰਾਨ, ਜਦੋਂ ਇੱਕ ਅਕਾਲੀ ਆਗੂ ਮਾਸਟਰ ਜੀ ਨਾਲ ਆਪਣੇ ਬਹੁਤ ਹੀ ਨੇੜਲੇ ਸੰਬੰਧ ਹੋਣ ਦੇ ਦਾਅਵੇ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਚਰਚਾ ਕਰ ਰਿਹਾ ਸੀ ਤਾਂ ਅਚਾਨਕ ਹੀ ਕੁਝ ਦਹਾਕੇ ਪਹਿਲਾਂ ਦੀ ਇੱਕ ਘਟਨਾ ਦੀ ਯਾਦ ਤਾਜ਼ਾ ਹੋ ਉਭਰ ਆਈ। ਗਲ ਇਉਂ ਹੋਈ ਸੀ ਕਿ ਇਹੀ ਅਕਾਲੀ ਮੁੱਖੀ, ਜਿਸਨੂੰ ਮਾਸਟਰ ਜੀ ਦੀ ਸਰਪ੍ਰਸਤੀ ਅਤੇ ਉਨ੍ਹਾਂ ਦੇ ਹੀ ਸਹਿਯੋਗ ਨਾਲ ਅਕਾਲੀ ਰਾਜਨੀਤੀ ਵਿੱਚ ਸਥਾਪਤ ਹੋਣ ਵਿੱਚ ‘ਸਫਲਤਾ’ ਪ੍ਰਾਪਤ ਹੋਈ ਸੀ, ਦੇ ਦਿਲ ਵਿੱਚ ਇਹ ਖੁਸ਼-ਫਹਿਮੀ ਪੈਦਾ ਹੋ ਗਈ ਕਿ ਉਸਨੂੰ ਮਾਸਟਰ ਜੀ ਤੋਂ ਕਿਤੇ ਵੱਧ ਸਿੱਖ ਜਗਤ ਦਾ ਵਿਸ਼ਵਾਸ ਪ੍ਰਾਪਤ ਹੋ ਗਿਆ ਹੈ। ਜਿਸਦੇ ਚਲਦਿਆਂ ਉਹ ਨਾ ਕੇਵਲ ਮਾਸਟਰ ਜੀ ਦੇ ਮੁਕਾਬਲੇ ਅਕਾਲੀ ਰਾਜਨੀਤੀ ਵਿੱਚ ਸਥਾਪਤ ਹੋ ਸਕਦਾ ਹੈ, ਸਗੋਂ ਉਨ੍ਹਾਂ ਦੀ ਜਗ੍ਹਾ ਵੀ ਲੈ ਸਕਦਾ ਹੈ। ਇਸੇ ਗਲਤ-ਫਹਿਮੀ ਦਾ ਸ਼ਿਕਾਰ ਹੋ ਉਸਨੇ ਦਿੱਲੀ ਦੇ ਚਾਂਦਨੀ ਚੋਕ ਵਿਚਲੇ ਟਾਉਨ ਹਾਲ ਦੇ ਪਿੱਛੇ ਦੇ ਵਿਸ਼ਾਲ ਮੈਦਾਨ ਵਿੱਚ ਆਪਣੇ ਸਨਮਾਨ ਵਿੱਚ ‘ਭਾਰੀ ਜਲਸੇ’ ਦਾ ਆਯੋਜਨ ਕਰਨ ਦਾ ਐਲਾਨ ਕਰ ਦਿੱਤਾ। ਜਲਸੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਸਦਾ ਦੇਣ ਦੇ ਉਦੇਸ਼ ਨਾਲ ਉਸਨੇ ਅਜਿਹੇ ਵੱਡੇ-ਵੱਡੇ ਪੋਸਟਰਾਂ ਨਾਲ ਦਿੱਲੀ ਦੀਆਂ ਕੰਧਾਂ ਭਰ ਦਿੱਤੀਆਂ, ਜਿਨ੍ਹਾਂ ਵਿੱਚ ਮੋਟੇ-ਮੋਟੇ ਅਖਰਾਂ ਵਿੱਚ ਲਿਖਿਆ ਹੋਇਆ ਸੀ ਕਿ ‘ਕੀ ਮਾਸਟਰ ਤਾਰਾ ਸਿੰਘ ਪਾਗਲ ਹੋ ਗਏ ਹਨ?’। ਉਸ ਸਮੇਂ ਉਸ ਅਕਾਲੀ ਮੁਖੀ ਵਲੋਂ ਪਾਲੀ ਜਾ ਰਹੀ ਗਲਤ-ਫਹਿਮੀ ਚਕਨਾ-ਚੂਰ ਹੋ ਗਈ, ਜਦੋਂ ਦੇਰ ਤਕ ਇੰਤਜ਼ਾਰ ਕੀਤੇ ਜਾਣ ਦੇ ਬਾਵਜੂਦ ਜਲਸੇ ਦੀ ਹਾਜ਼ਰੀ ਦੋ-ਦਰਜਨ ਦੇ ਨੇੜੇ ਵੀ ਨਾ ਪੁਜ ਸਕੀ। ਕੈਪਟਨ ਅਮਰਿੰਦਰ ਸਿੰਘ ਦਾ ਖੁਲਾਸਾ : ਕੁਝ ਹੀ ਸਮਾਂ ਹਇਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕਰ ਖੁਲਾਸਾ ਕੀਤਾ, ਕਿ ਉਨ੍ਹਾਂ ਨੇ ਸਮੇਂ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵਲੋਂ ਦਿੱਤੇ ਗਏ ਭਰੋਸੇ ਪੁਰ ਵਿਸ਼ਵਾਸ ਕਰ, ਭਟਕੇ ਹੋਏ 21 ਸਿੱਖ ਨੌਜਵਾਨਾਂ ਦੀ ਜਾਨ ਬਚਾਣ ਲਈ, ਉਨ੍ਹਾਂ ਦਾ ਆਤਮ-ਸਮਰਪਣ ਕਰਵਾਇਆ ਸੀ। ਪ੍ਰੰਤੂ ਬਾਅਦ ਵਿੱਚ ੳਂੁਨ੍ਹਾਂ ਨੂੰ ਪਤਾ ਚਲਿਆ ਕਿ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਉਨ੍ਹਾਂ ਨੌਜਵਾਨਾਂ ਨੂੰ ਮਰਵਾ ਕੇ, ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਜਿਸਦਾ ਉਨ੍ਹਾਂ ਦੇ ਦਿਲ ਪੁਰ ਬਹੁਤ ਭਾਰੀ ਬੋਝ ਹੈ। ਉਨ੍ਹਾਂ ਵਲੋਂ ਕੀਤੇ ਗਏ ਇਸ ਖੁਲਾਸੇ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਪਾਸੇ ਉਨ੍ਹਾਂ ਵਿਰੁਧ ਮਨੁਖੀ ਅਧਿਕਾਰ ਕਮਸ਼ਿਨ ਪਾਸ ਅਤੇ ਦੂਜੇ ਪਾਸੇ ਅਕਾਲ ਤਖਤ ਦੇ ਜੱਥੇਦਾਰ ਤਕ ਪਹੁੰਚ ਕਰ ਸ਼ਿਕਾਇਤ ਦਰਜ ਕਰਵਾ, ਮੰਗ ਕੀਤੀ ਗਈ ਹੈ ਕਿ ਇਨ੍ਹਾਂ 21 ਸਿੱਖ ਨੌਜਵਾਨਾਂ ਦੇ ਕਤਲ ਵਿੱਚ ਭਾਈਵਾਲ ਹੋਣ ਦੇ ਦੋਸ਼ ਕੈਪਟਨ ਵਿਰੁਧ ਕਾਰਵਾਈ ਕੀਤੀ ਜਾਏ। ਦਸਿਆ ਜਾਂਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਇਸ ਮੰਗ ਪੁਰ ਕਾਰਵਾਈ ਕਰਦਿਆਂ ਮਨੁਖੀ ਅਧਿਕਾਰ ਕਮਿਸ਼ਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਾਖਲ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਉਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕਦਮ ਦੀ ਅਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਖੁਲਾਸਾ ਕੀਤਾ ਹੈ, ਉਸ ਅਨੁਸਾਰ ਉਹ ਨਹੀਂ, ਸਗੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜੇ ਹੁੰਦੇ ਹਨ, ਜਿਨ੍ਹਾਂ ਕੈਪਟਨ ਨਾਲ ਵਿਸ਼ਵਾਸਘਾਤ ਕੀਤਾ। ਇਸ ਚਲ ਰਹੇ ਵਿਵਾਦ ਦੌਰਾਨ, ਅਕਾਲੀ ਰਾਜਨੀਤੀ ਨਾਲ ਲੰਮਾਂ ਸਮਾਂ ਜੁੜੇ ਰਹੇ ਇੱਕ ਟਕਸਾਲੀ ਬਜ਼ੁਰਗ ਅਕਾਲੀ ਨੇ ਆਪਣੀ ਯਾਦਾਸ਼ਤ ਪੁਰ ਜ਼ੋਰ ਪਾਂਦਿਆਂ ਦਸਿਆ ਕਿ ਚੰਦਰ ਸ਼ੇਖਰ ਦੇ ਪ੍ਰਧਾਨ ਮੰਤਰੀ ਕਾਲ ਦੌਰਾਨ ਇਹ ਚਰਚਾ ਆਮ ਸੁਣਨ ਨੂੰ ਮਿਲਦੀ ਰਹੀ, ਕਿ ਕਈ ਭਟਕੇ ਸਿੱਖ ਨੌਜਵਾਨ ਦੇਸ਼ ਦੀ ਮੁਖ-ਧਾਰਾ ਵਿੱਚ ਸ਼ਾਮਲ ਹੋ, ਅਮਨ ਅਤੇ ਸ਼ਾਂਤੀ ਦਾ ਜੀਵਨ ਜੀਣ ਦੀ ਇੱਛਾ ਅਧੀਨ ਆਤਮ-ਸਮਰਪਣ ਕਰਨ ਲਈ ਅਗੇ ਆ ਰਹੇ ਹਨ। ਉਨ੍ਹੀਂ ਦਿਨੀਂ ਹੀ ਇੱਕ ਸਿੱਖ ਬਿਲਡਰ ਵੀ ਇਸ ਗਲ ਨੂੰ ਲੈ ਕੇ, ਚਰਚਾ ਵਿੱਚ ਆ ਗਿਆ ਸੀ, ਕਿ ਉਸਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨਾਲ ਨੇੜਲੇ ਸੰਬੰਧ ਹਨ, ਜਿਸਦੇ ਚਲਦਿਆਂ ਉਹ ਭਟਕੇ ਸਿੱਖ ਨੌਜਵਾਨਾਂ ਦਾ ਆਤਮ-ਸਮਰਪਣ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਦਸਿਆ ਜਾਂਦਾ ਹੈ ਕਿ ਉਸੇ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੋ ਮੁੱਖੀ ਵੀ ਉਸਦੇ ਸੰਪਰਕ ਵਿੱਚ ਸਨ। …ਅਤੇ ਅੰਤ ਵਿ ੱਚ : ਪੰਜਾਬ ਤੇ ਅਕਾਲੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਨੀਤਕਾਂ ਦੀ ਮਾਨਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੁਲਾਸੇ ਤੋਂ ਬਾਅਦ ਇਸ ਗਲ ਦੀ ਉੱਚ ਪਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਸਮੇਂ ਭਟਕੇ ਸਿੱਖ ਨੌਜਵਾਨਾਂ ਨੂੰ ਆਤਮ ਸਮਰਪਣ ਲਈ ਅਗੇ ਲਿਆਉਣ ਵਿੱਚ ਉਸ ਸਮੇਂ ਦੇ ਚਰਚਤ ਸਿੱਖ ਬਿਲਡਰ ਦੀ ਵੀ ਕੋਈ ਭੂਮਿਕਾ ਰਹੀ ਸੀ? ਜੇ ਸੀ ਤਾਂ ਉਸ ਵਲੋਂ ਜਿਨਂ੍ਹ ਸਿੱਖ ਨੌਜਵਾਨਾਂ ਦਾ ਆਤਮ-ਸਮਰਪਣ ਕਰਵਾਇਆ ਜਾਂਦਾ ਰਿਹਾ, ਉਨ੍ਹਾਂ ਦਾ ਕੀ ਬਣਿਆ? ਕੀ ਉਨ੍ਹਾਂ ਦਾ ਹਾਲ ਵੀ ਤਾਂ ਉਹੀ ਤਾਂ ਨਹੀਂ ਹੋਇਆ, ਜੋ ਕੈਪਟਨ ਅਮਰਿੰਦਰ ਸਿੰਘ ਵਲੋਂ ਆਤਮ-ਸਮਰਪਣ ਕਰਵਾਏ ਗਏ ਨੌਜਵਾਨਾਂ ਦਾ ਹੋਇਆ ਦਸਿਆ ਜਾ ਰਿਹਾ ਹੈ?

animated gif

ਰਾਜ ਨਹੀਂ ਸੇਵਾ

ਸਰਕਾਰ ਕਹਿੰਦੀ ਹਰੀ ਕ੍ਰਾਂਤੀ ਲਿਆਵਾਂਗੇ।
ਰੁੱਖ ਕੱਟ ਕੇ ਸਾਰੇ ਨਵੀਂ ਸੜਕ ਬਨਾਵਾਂਗੇ।

ਠੇਕੇ ਖੋਲ੍ਹ ਕੇ ਖਜ਼ਾਨਾ ਭਰਨਾ ਨੱਕੋ-ਨੱਕ,
ਘਰ ਦੀ ਕੋਈ ਕੱਢੇ ਕੇਸ ਉਸ ਤੇ ਪਾਵਾਂਗੇ।

ਪੋਸਟਿੰਗ ਤਾਂ ਹੋਣੀ ਚਾਚੇ-ਤਾਏ ਦੇ ਮੁੰਡੇ ਦੀ,
ਪੋਸਟਾਂ ਪੁਲਿਸ ਦੀਆਂ ਜਨਤਾ ਲਈ ਕਢਵਾਂਗੇ।

ਪੜ੍ਹਾਈ ਤੇ ਈ.ਟੀ.ਟੀ. ਦੇ ਸੁਪਨੇ ਵੇਖਣ ਵਾਲਿਆਂ,
ਨੂੰ ਕੋਰਸਾਂ ਤੋਂ ਬਾਅਦ ਟੈਂਕੀਆਂ ‘ਤੇ ਚੜਾਵਾਂਗੇ।

ਕਰਾਂ ਦੇਈਏ ਜਮਾਨਤਾਂ ਪਹਿਲਾਂ ਕਾਕਿਆਂ ਦੀਆਂ,
ਫਿਰ ਜਨਤਾ ਨਾਲ ਰਲ ਕੇ ਮੋਮਬੱਤੀਆਂ ਜਲਾਵਾਂਗੇ।

ਮੋਦੀ ਕਹਿੰਦਾ ਨਵੇਂ ਨੋਟ ਚਲਾ ਠੱਗਾਂ ਨੂੰ ਫੜਾਂਗਾ,
ਠੱਗ ਕਹਿੰਦੇ ਅਸਲੀ ਇੱਕ ਨਕਲੀ ਦਸ ਬਣਾਵਾਂਗੇ।

ਮੋਟੇ ਪੈਸੇ ਲੇ ਕੇ ਕਰਾਂਗੇ ਭਰੂਣ ਹੱਤਿਆ ਨਿੱਤ,
ਨੰਨ੍ਹੀਆਂ ਛਾਂਵਾਂ ਨੂੰ ਧੁੱਪਾਂ ਤੋਂ ਅਸੀਂ ਬਚਾਵਾਂਗੇ।

ਕਰ ਨਾ ਫਿਕਰ ਪੁੱਤਾ ਵੋਟਾਂ ਦਾ ਰੱਬ ਦਾ ਆਸਰਾ ਮਿਲੂ,
ਜੇ ਹਾਰਦੇ ਵਿਖੇ ਤਾਂ ਕਿਸੇ ਡੇਰੇ ਜਾ ਕੇ ਡੇਰਾ ਲਾਵਾਂਗੇ।

ਸੋਚ ਤੇ ਜੋਸ਼ ਨੂੰ ਖਾ ਲਿਆ ਨਸ਼ਿਆਂ ਨੇ,
ਪੱਗ ਬੰਨ੍ਹ ਕਿਥੋਂ ਭਗਤ ਸਿੰਘ ਬਣ ਜਾਵਾਂਗੇ।

ਲਿਖਵਾ ਕੇ ਅਖ਼ਬਾਰ ‘ਚ ਵਾਰਸ ਹਾਂ ਸ਼ਹੀਦਾਂ ਦੇ,
ਸਾਲ ਵਿੱਚ ਇੱਕ ਦਿਨ ਬੁੱਤ ਨੂੰ ਹਾਰ ਪਾ ਆਵਾਂਗੇ।

ਰੁਕੂ ਰਾਹ ‘ਚ ਗੱਡੀ ਜੇ ਤਰੱਕੀਆਂ ਦੀ,
ਨੋਟਾਂ ਨੂੰ ਪੈਰ ਲਾ ਕੇ ਸਪੀਡ ‘ਤੇ ਭਜਾਵਾਂਗੇ।

ਦਿਨ ਤੇ ਰਾਤ ਹੋਣੇ ਫਿਰ ਆਪਣੀ ਮੁੱਠੀ ਵਿੱਚ,
ਕਾਲੇ ਚੋਲੇ ਪਾ ਕੇ ਚਿੱਟੇ ਦਾ ਧੰਦਾ ਚਲਾਵਾਂਗੇ।

ਕੁੱਝ ਦਸ ਨੰਬਰੀਏ ਮਾਲ-ਪੱਤੇ ਤੇ ਰੱਖੇ ਚਮਚੇ ਨੇ,
ਵਿਚਾਰੀ ਜਨਤਾ ਨੂੰ ਲਾਰਿਆਂ ਨਾਲ ਪਰਚਾਵਾਂਗੇ।

‘ਰਾਜ ਨਹੀਂ ਸੇਵਾ’ ਹੈ ਅਸਲੀ ਸਾਡਾ ਮਕਸਦ,
ਬਣ ਕੇ ਮੰਤਰੀ ਸੇਵਾ ਆਪਣੀ ਖੂਬ ਕਰਾਵਾਂਗੇ।

– ਸੁਖਵਿੰਦਰ ਕੌਰ ‘ਹਰਿਆਓ’

animated gif-ਜਸਵੰਤ ਸਿੰਘ ‘ਅਜੀਤ’
ਖੇਡ ਦਾ ਮੈਦਾਨ, ਖੇਡ ਦਾ ਹੀ ਕਿਉਂ ਨਹੀਂ?
ਕ੍ਰਿਕਟ ਦੀ ਹਾਲ ਵਿੱਚ ਹੀ ਹੋਈ ‘ਚੈਂਪੀਅਨ ਟਰਾਫੀ’ ਮੈਚਾਂ ਦੀ ਲੜੀ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਏ ਫਾਈਨਲ ਵਿੱਚ ਪਾਕਿਸਤਾਨੀ ਕ੍ਰਿਕਟ ਟੀਮ, ਭਾਰਤੀ ਕ੍ਰਿਕਟ ਟੀਮ ਪੁਰ ਸ਼ਾਨਦਾਰ ਜਿੱਤ ਹਾਸਿਲ ਕਰਨ ਵਿੱਚ ਸਫਲ ਰਹੀ। ਇਸ ਵਿੱਚ ਹੈਰਾਨੀ ਵਾਲੀ ਕੋਈ ਗਲ ਨਹੀਂ ਸੀ, ਕਿਉਂਕਿ ਕੁਦਰਤੀ ਹੈ ਕਿ ਜਦੋਂ ਖੇਡ ਦੇ ਮੈਦਾਨ ਵਿੱਚ ਦੋ ਟੀਮਾਂ ਆਮ੍ਹੋ-ਸਾਹਮਣੇ ਉਤਰਦੀਆਂ ਹਨ ਤਾਂ ਜਿੱਤ ਦੋਹਾਂ ਵਿਚੋਂ ਕਿਸੇ ਇੱਕ ਟੀਮ ਦੇ ਹਿਸੇ ਹੀ ਆਉਂਦੀ ਹੈ ਤੇ ਦੂਸਰੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕੁਝ ਇਸ ਮੈਚ ਵਿੱਚ ਹੋਇਆ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਇਸ ਕ੍ਰਿਕਟ ਮੇਲੇ ਵਿੱਚ ਜੋ ਕੁਝ ਹੋਇਆ, ਉਸ ਸਭ-ਕੁਝ ਨੂੰ ਵੇਖ-ਸੁਣ ਇਉਂ ਜਾਪਿਆ ਜਿਵੇਂ ਪਾਕਿਸਤਾਨੀ ਟੀਮ ਦੀ ਜਿੱਤ ਅਤੇ ਭਾਰਤੀ ਟੀਮ ਦੀ ਹਾਰ ਖੇਡ ਦੇ ਮੈਦਾਨ ਵਿੱਚ ਨਹੀਂ, ਸਗੋਂ ਕਿਸੇ ਜੰਗ ਦੇ ਮੈਦਾਨ ਵਿੱਚ ਹੋਈ ਹੈ। ਇਸ ਜਿੱਤ-ਹਾਰ ਦਾ ਜੋ ਪ੍ਰਤੀਕਰਮ ਭਾਰਤ ਅਤੇ ਪਾਕਿਸਤਾਨ ਵਿੱਚ ਵੇਖਣ-ਸੁਣਨ ਨੂੰ ਮਿਲਿਆ, ਉਸਤੋਂ ਸੰਸਾਰ ਭਰ ਵਿੱਚ ਇਹ ਸੰਦੇਸ਼ ਚਲਾ ਗਿਆ ਕਿ ਭਾਰਤੀਆਂ ਤੇ ਪਾਕਿਸਤਾਨੀਆਂ ਦੇ ਦਿਲਾਂ ਵਿੱਚੋਂ ਖੇਡ ਭਾਵਨਾ ਪੂਰੀ ਤਰ੍ਹਾਂ ਦੰਮ ਤੋੜ ਗਈ ਹੋਈ ਹੈ। ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਪੋ-ਵਿੱਚ ਮੈਚ ਖੇਡਣ ਲਈ ਮੈਦਾਨ ਪੁਰ ਉਤਰਦੀਆਂ ਹਨ, ਤਾਂ ਦੋਹਾਂ ਦੇਸ਼ਾਂ ਦੇ ਲੋਕੀ ਇਹ ਮੰਨ ਲੈਂਦੇ ਹਨ ਕਿ ਉਹ ਖੇਡ ਦੇ ਮੈਦਾਨ ਵਿੱਚ ਨਹੀਂ, ਸਗੋਂ ਜੰਗ ਦੇ ਮੈਦਾਨ ਵਿੱਚ ਆਮ੍ਹੋ-ਸਾਹਮਣੇ ਉਤਰੀਆਂ ਹਨ। ਇਤਨਾ ਹੀ ਨਹੀਂ, ਇਨ੍ਹਾਂ, ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਮੁਕਾਬਲੇ ਜਦੋਂ ਹੋਰ ਦੇਸ਼ਾਂ ਦੀਆਂ ਟੀਮਾਂ ਨਾਲ ਹੁੰਦੇ ਹਨ, ਤਾਂ ਉਸ ਸਮੇਂ ਵੀ ਇਨ੍ਹਾਂ ਦੋਹਾਂ ਦੇਸ਼ਾਂ ਦੇ ਲੋਕੀ ਆਪੋ-ਆਪਣੇ ਦੇਸ਼ ਟੀਮਾਂ ਦੀ ਜਿੱਤ ਦੇ ਦਾਅਵੇ ਕਰਨ ਅਤੇ ਖਿਡਾਰੀਆਂ ਨੂੰ ਹਲਾਸ਼ੇਰੀ ਦੇਣ ਲਈ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਲਗਦੇ ਹਨ, ਜਿਵੇਂ ਵਿਰੋਧੀ ਟੀਮਾਂ ਹੱਥਾਂ ਵਿੱਚ ਚੂੜੀਆਂ ਪਾ, ਹਾਰਨ ਲਈ ਹੀ ਮੈਦਾਨ ਵਿੱਚ ਨਿਤਰੀਆਂ ਹੋਣ। ਜਿਸਤੋਂ ਇਉਂ ਜਾਪਣ ਲਗਦਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੇ ਅਖੌਤੀ ‘ਦੇਸ਼ ਭਗਤੀ’ ਦਾ ਮੁਖੌਟਾ ਲਾ, ਖੇਡ ਭਾਵਨਾ ਦਾ ਪੂਰੀ ਤਰ੍ਹਾਂ ਗਲਾ ਘੌਂਟ ਦਿੱਤਾ ਹੋਇਆ ਹੈ।
ਵਿਸ਼ੇਸ਼ ਰੂਪ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਆਪਸੀ ਮੁਕਾਬਲੇ ਵਿੱਚ ਦੋਹਾਂ ਵਿਚੋਂ, ਜਿਸ ਦੇਸ਼ ਦੀ ਟੀਮ ਜਿਤਦੀ ਹੈ ਤਾਂ ਉਸ ਦੇਸ਼ ਅਤੇ ਉਥੋਂ ਦੇ ਮੀਡੀਆ ਦੇ ਲੋਕੀ ਟੀਮ ਅਤੇ ਖਿਡਾਰੀਆਂ ਨੂੰ ਅਕਾਸ਼ ਪੁਰ ਚੜ੍ਹਾਉਣ ਲਈ ਉਨ੍ਹਾਂ ਦੇ ਅੰਤ-ਹੀਨ ਸੋਹਲੇ ਗਾਣ ਤੇ ਤੁਲ ਜਾਂਦੇ ਹਨ। ੳੇੁਨ੍ਹਾਂ ਦਾ ਗੁਣ-ਗਾਨ ਕਰਦਿਆਂ ਜ਼ਮੀਨ-ਅਸਮਾਨ ਇੱਕ ਕਰ ਦਿੱਤਾ ਜਾਂਦਾ ਹੈ, ਜੇਤੂ ਹੋਣ ਤੇ ਉਨ੍ਹਾਂ ਦੇ ਆਪਣੇ ਦੇਸ਼ ਪਰਤਣ ’ਤੇ ਹਵਾਈ ਅੱਡੇ ਤੋਂ ਲੈ ਖਿਡਾਰੀਆਂ ਦੇ ਘਰਾਂ ਤਕ ਨਜ਼ਰਾਂ ਅਤੇ ਫੁਲ ਵਿਛਾ, ਉਨ੍ਹਾਂ ਦਾ ਸੁਆਗਤ-ਸਨਮਾਨ ਕੀਤਾ ਜਾਂਦਾ ਹੈ, ਪ੍ਰੰਤੂ ਜਦੋਂ ਟੀਮ ਹਾਰ ਕੇ ਮੁੜਦੀ ਹੈ, ਤਾਂ ਹਵਾਈ ਅੱਡੇ ਤੋਂ ਲੈ ਖਿਡਾਰੀਆਂ ਦੇ ਘਰਾਂ ਤਕ ਮਾਤਮ ਛਾ ਗਿਆ ਹੋਇਆ ਨਜ਼ਰ ਆਉਣ ਲਗਦਾ ਹੈ, ਜਿਵੇਂ ਉਨ੍ਹਾਂ ਦੀ ਟੀਮ ‘ਬੇੜਾ ਰੋਹੜ’ ਮੁੜੀ ਹੋਵੇ। ਉਹ ਇਹ ਭੁਲ ਜਾਂਦੇ ਹਨ, ਕਿ ਖੇਡ ਦੇ ਮੈਦਾਨ ਵਿੱਚ ਜਦੋਂ ਕੋਈ ਟੀਮ ਉਤਰਦੀ ਹੈ, ਉਹ ਭਾਵੇਂ ਤਾਕਤਵਰ ਹੋਵੇ ਤੇ ਭਾਵੇਂ ਕਮਜ਼ੋਰ, ਜਿੱਤ ਦੇ ਇਰਾਦੇ ਨਾਲ ਹੀ ਉਤਰਦੀ ਹੈ। ਹਰ ਟੀਮ ਦੇ ਖਿਡਾਰੀ ਜਾਣਦੇ ਹਨ ਕਿ ਜਦੋਂ ਖੇਡ ਦੇ ਮੈਦਾਨ ਵਿੱਚ ਦੋ ਟੀਮਾਂ ਆਮ੍ਹੋ-ਸਾਹਮਣੇ ਹੁੰਦੀਆਂ ਹਨ ਤਾਂ ਦੋਹਾਂ ਵਿਚੋਂ ਇੱਕ ਨੇ ਹੀ ਜਿੱਤਣਾ ਹੁੰਦਾ ਹੈ। ਖੇਡ ਦਾ ਹਰ ਮੈਦਾਨ ਇਸ ਗਲ ਦਾ ਗਵਾਹ ਹੈ ਕਿ ਕਈ ਵਾਰ ਉਹ ਟੀਮਾਂ ਜਿੱਤ ਦੇ ਦਰਵਾਜ਼ੇ ਤਕ ਜਾ ਪੁਜਦੀਆਂ ਹਨ, ਜਿਨ੍ਹਾਂ ਨੂੰ ਸੁਪਨੇ ਵਿੱਚ ਵੀ ਆਸ ਨਹੀਂ ਹੁੰਦੀ ਕਿ ਉਹ ਵਿਰੋਧੀ ਟੀਮ ਦੇ ਮੁਕਾਬਲੇ ਠਹਿਰ ਵੀ ਸਕਣਗੀਆਂ ਜਾਂ ਨਹੀਂ। ਇਸਲਈ ਖੇਡ ਦੇ ਮੈਦਾਨ ਵਿੱਚ ਹੋਣ ਵਾਲੀ ਜਿੱਤ-ਹਾਰ ਨੂੰ ਖਿਡਾਰੀਆਂ ਵਾਂਗ ਖੇਡ ਦੀ ਭਾਵਨਾ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਜੰਗ ਦੇ ਮੈਦਾਨ ਵਿੱਚ ਹੋਈ ਹਾਰ-ਜਿੱਤ ਵਾਂਗ!
ਇਸ ‘ਚੈਂਪੀਅਨ ਟਰਾਫੀ’ ਮੁਕਬਲੇ ਵਿੱਚ ਭਾਰਤ-ਪਾਕ ਟਮਿਾਂ ਵਿਚਕਾਰ ਹੋਏ ਫਾਈਨਲ ਮੈਚ ਵਿੱਚ, ਇੱਕ ਟੀਮ (ਪਾਕਿਸਤਾਨ) ਦੀ ਹੋਈ ਜਿੱਤ ਤੇ ਦੂਸਰੀ ਟੀਮ (ਭਾਰਤ) ਦੀ ਹੋਈ ਹਾਰ ਦੇ ਪ੍ਰਤੀਕਰਮ ਵਜੋਂ ਦੋਹਾਂ ਦੇਸ਼ਾਂ ਵਿੱਚ ਜੋ ਕੁਝ ਹੋਇਆ, ਉਸਤੋਂ ਦੁਖੀ ਪਾਕਿਸਤਾਨ ਦੇ ਪ੍ਰਸਿੱਧ ਇੱਕ ਕ੍ਰਿਕਟ ਖਿਡਾਰੀ ਨੇ ਇੱਕ ਮਜ਼ਮੂਨ ਸਪੁਰਦ-ਏ-ਕਲਮ ਕਰਦਿਆਂ ਲਿਖਿਆ ਕਿ ‘ਦੁਨੀਆ ਸਾਹਮਣੇ ਪਹਿਲਾਂ ਹੀ ਸਾਡਾ – ਹਿੰਦੁਸਤਾਨ-ਪਾਕਿਸਤਾਨ ਦਾ ਬਹੁਤ ਮਜ਼ਾਕ ਬਣ ਚੁਕਾ ਹੈ। ਹੋਰ ਮਜ਼ਾਕ ਨਾ ਬਣਾਉ। ਟੀਮਾਂ ਖੇਡ ਕੇ ਚਲੀਆਂ ਗਈਆਂ, ਮੈਚ ਖਤਮ ਹੋ ਗਿਆ। ਕ੍ਰਿਕਟ ਖੇਡਣ ਵਾਲੇ ਭੁਲ ਵੀ ਗਏ ਅਤੇ ਤੁਸੀਂ ਲਗੇ ਹੋਏ ਹੋ। ਮੈਂ ਬੇਨਤੀ ਕਰਾਂਗਾ ਕਿ ਇਹ ਖੇਡ ਹੈ, ਖੇਡ ਵਿੱਚ ਹਾਰ ਵੀ ਹੁੰਦੀ ਰਹੇਗੀ ਅਤੇ ਜਿੱਤ ਵੀ ਹੁੰਦੀ ਰਹੇਗੀ।’
ਇਸਦੇ ਨਾਲ ਹੀ ਖੇਡਾਂ ਦੇ ਇੱਕ ਭਾਰਤੀ ਦਰਸ਼ਕ ਨੇ ਪਾਕਿਸਤਾਨ ਦੀ ਜਿੱਤ ਪੁਰ ਪਾਕਿਸਤਾਨ ਅਤੇ ਭਾਰਤ ਵਿੱਚ ਜੋ ਕੁਝ ਹੋਇਆ ਉਸ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਲਿਖਿਆ ਕਿ ‘…ਦੀ ਬਦੌਲਤ ਪਾਕਿਸਤਾਨ ਦੀ ਕ੍ਰਿਕਟ ਟੀਮ ਇੱਕ ਯਾਦਗਾਰੀ ਪ੍ਰਦਰਸ਼ਨ ਕਰਨ ਵਿੱਚ ਸਫਲ ਰਹੀ। ਪਰ ਇਸਤੋਂ ਬਾਅਦ ਦੋਹਾਂ ਦੇਸ਼ ਦੇ ਮੀਡੀਆ ਤੇ ਸੇਲਿਬ੍ਰਿਟੀਜ਼ ਨੇ ਜਿਸਤਰ੍ਹਾਂ ਪ੍ਰਤੀਕ੍ਰਿਆਵਾਂ ਦਿੱਤੀਆਂ, ਉਹ ਖੇਡ-ਪਿਆਰ ਤੋਂ ਪ੍ਰੇਰਿਤ ਟਿੱਪਣੀਆਂ ਨਹੀਂ ਸਨ, ਸਗੋਂ ਉਹ ਕਥਤ ਰਾਸ਼ਟਰਵਾਦ ਦਾ ਸਸਤਾ ਤੇ ਸ਼ਰਮਨਾਕ ਪ੍ਰਦਰਸ਼ਨ ਸੀ… ਇਉਂ ਮਹਿਸੂਸ ਹੁੰਦਾ ਸੀ ਕਿ ਇਸ ਜਿਤ ਤੇ ਹਾਰ ਪੁਰ ਖੁਸ਼ੀ ਤੇ ਅਫਸੋਸ ਦੇ ਪ੍ਰਗਟਾਵੇ ਵਿੱਚ, ਖੁਸ਼ੀ ਤੇ ਅਫਸੋਸ ਨਾਲੋਂ ਇੱਕ-ਦੂਜੇ ਨੂੰ ਚਿੜ੍ਹਾਉਣ ਦੇ ਤੱਤ ਕਿਧਰੇ ਵਧੇਰੇ ਸਨ। ਇਉਂ ਜਾਪਿਆ ਜਿਵੇਂ ਭਾਰਤ ਨੂੰ ਪਾਕਿਸਤਾਨ-ਫੋਬਿਆ ਅਤੇ ਪਾਕਿਸਤਾਨ ਨੂੰ ਭਾਰਤ-ਫੋਬੀਆ ਤੋਂ ਮੁਕਤ ਹੋਣ ਦਾ ਉਪਦੇਸ਼ ਦੇਣ ਵਾਲੇ ਆਖਿਰ ਆਪਣੀਆਂ ਕੁੰਠਾਵਾਂ ਤੋਂ ਮੁਕਤ ਕਿਉਂ ਨਹੀਂ ਹੋ ਪਾਂਦੇ? ਅਸੀਂ ਵੀ ਦੇਸ਼ ਭਗਤ ਲੋਕ ਹਾਂ, ਪਰ ਅਸੀਂ ਵਧੀਆ ਖੇਡ ਵੇਖਣੀ ਚਾਹੁੰਦੇ ਹਾਂ। ਉਸਨੂੰ ਹੋਸ਼-ਹੀਨ ਜੋਸ਼ ਵਿੱਚ ਨਾ ਬਦਲੋ। ਕ੍ਰਿਕਟ ਦੀ ਮਰਿਆਦਾ ਦੀ ਰਖਿਆ ਕੇਵਲ ਕਿਸੇ ਦੇਸ਼ ਦੇ ਖਿਡਾਰੀ ਹੀ ਨਹੀਂ ਕਰਦੇ, ਇਹ ਆਸ ਉਨ੍ਹਾਂ ਦੇਸ਼ਾਂ ਦੇ ਦਰਸ਼ਕਾਂ ਪਾਸੋਂ ਵੀ ਰਖੀ ਜਾਂਦੀ ਹੈ।’
ਖੇਡ ਵਿੱਚ ਦੁਸ਼ਮਣੀ ਕਿਉਂ? : ਬੀਬੀਸੀ ਤੋਂ ਖੇਡਾਂ ਦੇ ਇੱਕ ਮਾਹਿਰ ਵੀ. ਖਾਨ ਨੇ ਇਸ ਹਾਰ-ਜਿਤ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਸਨੇ ਪਿਛਲੇ ਹਫਤੇ ਹੀ ਇਸ ਚੈਨਲ ਪੁਰ ਭਾਰਤ-ਪਾਕ ਵਿੱਚ ਹੋਣ ਵਾਲੇ ਫਾਈਨਲ ਪੁਰ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਸੀ ਕਿ ਇਸ ਮੁਕਾਬਲੇ ਦਾ ਮੁੱਦਾ ਮੈਚ ਜਿਤਣਾ ਨਹੀਂ, ਭਾਰਤ ਤੇ ਪਾਕਿਸਤਾਨ ਵਿਚੋਂ ਕਿਸੇ ਇੱਕ ਨੂੰ ਹਰਾਉਣਾ ਹੈ। ਉਹੀ ਹੋਇਆ! ਫਰਜ਼ ਕਰੋ ਕਿ ਇਹੀ ਮੈਚ ਪਾਕਿਸਤਾਨ ਦੀ ਬਜਾਏ ਦਖਣੀ ਅਫਰੀਕਾ ਜਿਤਦਾ, ਤਾਂ ਕੀ ਕਾਨਪੁਰ ਵਿੱਚ ਗੁੱਸੇ ਨਾਲ ਲੋਕੀ ਟੀਵੀ ਤੋੜਦੇ? ਕੀ ਪਿਸ਼ਾਵਰ ਵਿੱਚ ਹਵਾਈ ਫਾਇਰਿੰਗ ਨਾਲ ਪੰਜ ਬੱਚੇ ਜ਼ਖਮੀ ਹੁੰਦੇ? ਮੈਂਨੂ ਤਾਂ ਮੈਚ ਤੋਂ ਪਹਿਲਾਂ ਦੀ ਇੱਕ ਤਸਵੀਰ ਸਭ ਤੋਂ ਵੱਧ ਚੰਗੀ ਲਗੀ, ਜਿਸ ਵਿੱਚ ਮਹਿੰਦਰ ਸਿੰਘ ਧੋਨੀ ਨੇ ਪਾਕਿਸਤਾਨੀ ਟੀਮ ਦੇ ਕੈਪਟਨ ਸਰਫਰਾਜ਼ ਅਹਿਮਦ ਦੇ ਬੱਚੇ ਨੂੰ ਗੋਦ ’ਚ ਚੁਕਿਆ ਹੋਇਆ ਸੀ। ਉਸੇ ਦਿਨ ਭਾਰਤ ਨੇ ਪਾਕਿਸਤਾਨ ਪੁਰ ਹਾਕੀ ਵਿੱਚ ਸੱਤ ਗੋਲ ਠੋਕ ਦਿੱਤੇ ਸਨ। ਪਾਕਿਸਤਾਨੀ ਚੈਨਲਾਂ ਵਿੱਚ ਇਸ ਖਬਰ ਲਈ ਕੋਈ ਜਗ੍ਹਾ ਨਹੀਂ ਸੀ ਤੇ ਅਰਨਬ ਨੇ ਇਸ ਪੁਰ ਇੱਕ ਪੂਰਾ ਪ੍ਰੋਗਰਾਮ ਕਰ ਮਾਰਿਆ। ਉਸ ਅਨੁਸਾਰ ਇਹ ਪ੍ਰੋਗਰਾਮ ਉਸੇ ਚੈਨਲ ਪੁਰ ਹੋ ਸਕਦਾ ਸੀ, ਜਿਥੇ ਭਾਰਤ ਦੀ ਜਿੱਤ ਤੋਂ ਵਧੇਰੇ ਖੁਸ਼ੀ ਇਸ ਗਲ ਦੀ ਮਨਾਈ ਗਈ ਕਿ ਭਾਰਤੀ ਟੀਮ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਚ ਖੇਡਿਆ, ਮਤਲਬ ਇਹ ਕਿ ‘ਏ ਅੱਤਵਾਦੀਓ, ਅਸੀਂ ਤੁਹਾਡੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦੇ, ਪਰ ਕੀ ਕਰੀਏ, ਟੂਰਨਾਮੈਂਟ ਦੀ ਮਜਬੂਰੀ ਹੈ’। ‘ਵ੍ਹਾਟ ਏ ਸਪੋਰਟਸਮੈਨ ਸਪਿਰਟ’? ਇੰਡੀਆ-ਪਾਕਿਸਤਾਨ ਦੇ ਕ੍ਰਿਕਟਰ ਮੈਦਾਨ ਤੋਂ ਬਾਹਰ ਇੱਕ_ਦੂਜੇ ਨੂੰ ਕਿਵੇਂ ਮਿਲਦੇ ਹਨ, ਇਹ ਸੁਣਨ ਦੀ ਵੀ ਗਲ ਹੈ ਅਤੇ ਸਿੱਖਣ-ਸਮਝਣ ਦੀ ਵੀ, ਪਰ ਇਹ ਰਾਜਨੀਤੀ ਇਤਨੀ ਘਿਨੌਣੀ (ਮਾੜੀ) ਹੈ, ਉਹ ਐਂਕਰਾਂ ਨੂੰ ਛੱਡੋ, ਚੰਗੇ ਭਲੇ ਕ੍ਰਿਕਟਰ ਨੇਤਾ ਨੂੰ ਵੀ ਤੰਗਦਿਲ ਬਣਾ ਦਿੰਦੀ ਹੈ। ਅਜਿਹੇ ਹਾਲਾਤ ਵਿੱਚ, ਧੋਨੀ ਵਰਗੇ ਲੋਕੀ ਘੱਟ ਸਹੀ, ਪਰ ਯਾਦ ਸਭ ਤੋਂ ਵੱਧ ਰਖਦੇ ਹਨ।
…ਅਤੇ ਅੰਤ ਵਿੱਚ : ਭਾਰਤ ਦੇ ਇੱਕ ‘ਬਹੁਤ ਹੀ ਲੋਕ-ਪ੍ਰਿਯ ਨੇਤਾ’ ਦਲਿਤ ਦੇ ਘਰ ਭੋਜਨ ਕਰਨ ਗਏ। ਉਨ੍ਹਾਂ ਆਪਣੀ ਇੱਕ ਕਰੋੜ ਦੀ ਕਾਰ ਨੂੰ ਦਲਿਤ ਦੇ ਘਰ ਸਾਹਮਣੇ ਰੋਕ ਦਿੱਤਾ। ਫਿਰ ਉਨ੍ਹਾਂ ਦੀ ਕਾਰ ਪਿਛੇ ਜੋ 50-50 ਲੱਖ ਦੀਆਂ ਕਾਰਾਂ ਚਲ ਰਹੀਆ ਸਨ, ਉਹ ਵੀ ਰੁਕ ਗਈਆਂ। ਦਲਿਤ ਘਰ ਦੇ ਬਾਹਰ ਖੜਾ ਸੀ। ਗਰਦਨ ਝੁਕੀ ਹੋਈ ਸੀ। ਜਨਤਾ ਨੇਤਾ ਜੀ ਦੀ ਜੈ ਜੈਕਾਰ ਕਰ ਰਹੀ ਸੀ। ਨੇਤਾ ਜੀ ਨੇ ਹੱਥ ਜੋੜ ਦਲਿਤ ਨੂੰ ਨਮਸਕਾਰ ਕੀਤੀ ਅਤੇ ਉਸਦੇ ਗਲ ਵਿੱਚ ਹਾਰ ਪਾ ਦਿੱਤਾ। ਹਾਰ ਦੇ ਭਾਰ ਨਾਲ ਦਲਿਤ ਦਾ ਸਿਰ ਹੋਰ ਝੁਕ ਗਿਆ। ਦਲਿਤ, ਨੇਤਾ ਜੀ ਨੂੰ ਘਰ ਦੇ ਅੰਦਰ ਲੈ ਆਇਆ। ਖਾਣਾ ਲਗਾ ਹੋਇਆ ਸੀ। ਨੇਤਾ ਜੀ ਅਤੇ ਦਲਿਤ ਖਾਣਾ ਖਾਣ ਬੈਠ ਗਏ। ਦਲਿਤ ਨੇ ਇਤਨਾ ਚੰਗਾ ਖਾਣਾ ਕਦੀ ਨਹੀਂ ਸੀ ਖਾਧਾ। ਖਾਣਾ ਸ਼ੁਰੂ ਹੁੰਦਿਆਂ ਹੀ ਪਤ੍ਰਕਾਰ ਤੇ ਮੀਡੀਆ ਦੇ ਲੋਕੀ ਵੀ ਅੰਦਰ ਆ ਗਏ। ਉਹ ਵੀ ਖਾਣੇ ਪੁਰ ਟੁੱਟ ਪਏ। ਖਾਣਾ ਖਾਣ ਤੋਂ ਬਾਅਦ ਪਤ੍ਰਕਾਰ ਨੇਤਾ ਜੀ ਪਾਸੋਂ ਕੁਝ ਦਿਲਚਸਪ ਸੁਆਲ ਪੁਛਣ ਲਗੇ। ਦਲਿਤ ਤੋਂ ਵੀ ਕੁਝ ਪੁਛਿਆ ਗਿਆ, ਪਰ ਉਹ ਜਵਾਬ ਨਾ ਦੇ ਸਕਿਆ, ਕਿਉਂਕਿ ਉਸਦਾ ਪੇਟ ਗਲ ਤਕ ਭਰਿਆ ਹੋਇਆ ਸੀ, ਜਿਸ ਕਾਰਣ ਉਸਦੀ ਅਵਾਜ਼ ਨਿਕਲ ਨਹੀਂ ਸੀ ਪਾ ਰਹੀ। ਪਤ੍ਰਕਾਰ ਉਸਨੂੰ ਛੱਡ ਨੇਤਾ ਜੀ ਦੁਆਲੇ ਹੋ ਗਏ।ਨੇਤਾ ਜੀ ਧੜਾ-ਧੜ ਗਲਾਂ ਕਰ ਰਹੇ ਸਨ। ਨੇਤਾ ਜੀ ਦੇ ਜਾਣ ਤੋਂ ਬਾਅਦ ਦਲਿਤ ਪਿਘਲਣ ਲਗਾ। ਉਹ ਬਰਫ ਵਾਂਗ ਗਲਣ ਲਗਾ। ਆਹਿਸਤਾ-ਆਹਿਸਤਾ ਵਧਣ ਲਗਾ। ਫਿਰ ਉਹ ਗਾਇਬ ਹੋ ਗਿਆ। ਹੁਣ ਦਲਿਤ, ਕੇਵਲ ਉਸ ਫੋਟੋ ਵਿੱਚ ਹੀ ਸੀ, ਜੋ ਨੇਤਾ ਜੀ ਨਾਲ ਖਿਚੀ ਗਈ ਸੀ। animated gif-ਜਸਵੰਤ ਸਿੰਘ ‘ਅਜੀਤ’
ਮੈਂ ਸਹਿਮਿਆ, ਸਹਿਮਿਆ ਕਿਉਂ ਗਿਆ ਹਾਂ…?
ਇਨ੍ਹਾਂ ਲੋਕਸਭਾ ਚੋਣਾਂ ਦੌਰਾਨ ਦੇਸ਼ ਦੇ ਬਿਜਲਈ ਮੀਡੀਆ ਨੇ ਜਿਸਤਰ੍ਹਾਂ ਇੱਕ ਜੁੱਟ ਹੋ, ਗੁਜਰਾਤ ਦੇ ਮੁਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਨਰੇਂਦਰ ਮੋਦੀ ਨੂੰ, ਪ੍ਰਧਾਨ ਮੰਤਰੀ ਵਜੋਂ ਪ੍ਰੋਜੈਕਟ ਕਰ ਦਿੱਤਾ ਹੈ, ਸ਼ਾਇਦ ਉਸੇ ਤੋਂ ਹੀ ਉਤਸਾਹਿਤ ਅਤੇ ਹਊਮੈ-ਹੰਕਾਰ ਦਾ ਸ਼ਿਕਾਰ ਹੋ ਨਰੇਂਦਰ ਮੋਦੀ ਵਲੋਂ ਆਪਣੇ ਆਪ ਦੇ ਦੇਸ਼ ਦਾ ਤਾਨਾਸ਼ਾਹ ਹਾਕਮ ਹੋਣ ਦਾ ਅਹਿਸਾਸ ਕਰਾਉਣ ਵਿੱਚ ਕਈ ਕਸਰ ਨਹੀਂ ਛੱਡੀ ਜਾ ਰਹੀ। ਇਸੇ ਸਥਿਤੀ ਦੇ ਚਲਦਿਆਂ ਹੀ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਅਤੇ ਉਸ ਵਲੋਂ ਅਪਨਾਏ ਗਏ ਹੋਏ ਵਿਹਾਰ ਪੁਰ ਸੁਆਲ ਖੜੇ ਕਰਨ ਵਾਲਿਆਂ ਨਾਲ ਜਿਸਤਰ੍ਹਾਂ ਨਰੇਂਦਰ ਮੋਦੀ ਦੇ ਅੰਧ-ਭਗਤਾਂ ਵਲੋਂ ਲਾਹ-ਪਾਹ ਕੀਤੀ ਜਾਣ ਲਗੀ ਹੈ, ਉਸਨੂੰ ਵੇਖਦਿਆਂ ਦਿਲ ਵਿੱਚ ਸਹਿਮ ਦੇ ਨਾਲ ਹੀ ਇਹ ਸੁਆਲ ਵੀ ਉਠ ਖਲੌਣਾ ਸੁਭਾਵਕ ਹੈ ਕਿ ਜੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਜਾਂ ਨਾ ਬਣ ਸਕਿਆ, ਅਰਥਾਤ ਦੋਹਾਂ ਹੀ ਹਾਲਾਤ ਵਿੱਚ ਦੇਸ਼ ਦਾ ਕੀ ਬਣੇਗਾ?
ਇਹ ਸੁਆਲ ਉਠਣ ਅਤੇ ਦਿੱਲ ਵਿੱਚ ਸਹਿਮ ਪੈਦਾ ਹੋਣ ਦਾ ਇਕ ਕਾਰਣ ਇਹ ਵੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਹੀ ਸੋਸ਼ਲ ਮੀਡੀਆ ਪੁਰ ਨਰੇਂਦਰ ਮੋਦੀ ਦੇ ਅੰਧ-ਭਗਤਾਂ ਵਲੋਂ ਕੁਝ ਸਾਈਟਾਂ ਲੋਡ ਕੀਤੀਆਂ ਗਈਆਂ ਹੋਈਆਂ ਸਨ, ਜਿਨ੍ਹਾਂ ਰਾਹੀਂ ਇੱਕ ਪਾਸੇ ਨਰੇਂਦਰ ਮੋਦੀ ਦੇ ਵਿਰੋਧੀਆਂ, ਵਿਸ਼ੇਸ਼ ਕਰ ਗਾਂਧੀ ਪਰਿਵਾਰ ਪੁਰ ਤਿਖੇ ਹਮਲੇ ਕਰਦਿਆਂ ਇਹ ਦਾਅਵਾ ਕੀਤਾ ਗਿਆ ਸੀ ਕਿ ਚੋਣ ਨਤੀਜਿਆਂ ਤੋਂ ਬਾਅਦ ਮਾਂ-ਪੁਤਰ, ਅਰਥਾਤ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇਸ਼ ਛੱਡ ਇਟਲੀ ਭਜ ਜਾਣਗੇ। ਇਸਦੇ ਨਾਲ ਹੀ ਨਰੇਂਦਰ ਮੋਦੀ ਦੇ ਦਾਅਵਿਆਂ ‘ਮੈਂ ‘ਇਹ’ ਕਰ ਦਿਆਂਗਾ, ‘ਉਹ’ ਕਰ ਦਿਆਂਗਾ, ‘ਮੈਂ ਮੈਂ ਮੈਂ …’ ਨੂੰ ਬਹੁਤ ਹੀ ਸਜਾਵਟੀ ਰੂਪ ਵਿੱਚ ਪ੍ਰਦਰਸ਼ਤ ਕੀਤਾ ਗਿਆ ਸੀ। ਇਸਦੇ ਨਾਲ ਹੀ ਦੇਸ਼ ਦੇ ਹਾਲਾਤ ਸੁਧਾਰਨ ਲਈ ਨਰੇਂਦਰ ਮੋਦੀ ਵਰਗੇ ਤਾਨਾਸ਼ਾਹ ਹਾਕਮ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ ਸੀ।
ਜਦੋਂ ਇਹ ਸਾਈਟਾਂ ਨਜ਼ਰ ਵਿਚੋਂ ਗੁਜ਼ਰੀਆਂ ਤਾਂ ਆਪਣੀ ਪ੍ਰਤੀਕ੍ਰਿਆ ਦੇਣ ਤੋਂ ਆਪਣੇ ਆਪਨੂੰ ਰੋਕਿਆ ਨਾ ਜਾ ਸਕਿਆ। ਸੋ ਤਿੰਨ ਟਿਪਣੀਆਂ ਕੀਤੀਆਂ : ਪਹਿਲੀ ਇਹ ਕਿ ਨਰੇਂਦਰ ਮੋਦੀ ਦੀ ਮੈਂ ਮੈਂ ਵਿੱਚ ਭਾਜਪਾ ਕਿਥੇ ਗੁਆਚ ਗਈ ਹੋਈ ਹੈ? ਦੁਜੀ ਇਹ ਕਿ ਇੰਦਰਾ ਗਾਂਧੀ ਨੇ ਵੀ ਇਕ ਸਮੇਂ ਤਾਨਾਸ਼ਾਹੀ ਰੂਪ ਧਾਰਣ ਕੀਤਾ ਸੀ, ਉਸਦਾ ਕੀ ਹਸ਼ਰ ਹੋਇਆ? ਤੀਸਰਾ ਇਹ ਕਿ ਨਰੇਂਦਰ ਮੋਦੀ ਦਾ ਅਤਿ ਦਾ ਹੰਕਾਰ ਕਿਧਰੇ ਭਾਜਪਾ ਨੂੰ ਨਾ ਲੈ ਡੁਬੇ, ਕਿਉਂਕਿ ਸਿਆਣਿਆਂ ਦਾ ਮੰਨਣਾ ਹੈ ਕਿ ਅਤਿ ਦੇ ਹੰਕਾਰ ਅਤੇ ਖੁਦਾ ਵਿੱਚ ਅੰਤਾਂ ਦਾ ਵੈਰ ਹੁੰਦਾ ਹੈ।
ਇਨ੍ਹਾਂ ਪ੍ਰਤੀਕ੍ਰਿਆਵਾਂ ਪੁਰ ਨਰੇਂਦਰ ਮੋਦੀ ਦੇ ਅੰਧ-ਭਗਤ ਇਤਨੇ ਭੁੜਕੇ ਕਿ ਉਨ੍ਹਾਂ ਇੱਕ ਤੋਂ ਬਾਅਦ ਇੱਕ ਨੇ ਇਸਤਰ੍ਹਾਂ ਚੰਗੀਆਂ-ਮੰਦੀਆਂ ਗਾਹਲਾਂ ਦੀ ਬੁਛਾੜ ਕਰਨੀ ਸ਼ੁਰੂ ਕਰ ਦਿੱਤੀ, ਜਿਵੇਂ ਉਨ੍ਹਾਂ ਵਲੋਂ ਕੀਤੇ ਗਏ ਹੋਏ ਦਾਅਵਿਆਂ ਪੁਰ ਅਜਿਹੀਆਂ ਪ੍ਰਤੀਕ੍ਰਿਆਵਾਂ ਦੇ ਕੇ, ਕੋਈ ਬਹੁਤ ਹੀ ਭਾਰੀ ਗੁਨਾਹ ਕਰ ਦਿੱਤਾ ਗਿਆ ਹੋਵੇ? ਇਸ ਹਾਲਤ ਵਿੱਚ ਇਉਂ ਜਾਪਣ ਲਗਾ ਕਿ ਜੇ ਕਿਧਰੇ ਜਾਣੇ-ਅਨਜਾਣੇ ਇਨ੍ਹਾਂ ਲੋਕਾਂ ਦੀ ਨਜ਼ਰੀਂ ਪੈ ਗਿਆ ਤਾਂ ਇਹ ਚੀਰ ਕੇ ਸੁੱਟ ਦੇਣਗੇ ਜਾਂ ਫਿਰ ਕਚਿਆਂ ਹੀ ਚਬਾ ਜਾਣਗੇ। ਸ਼ਾਇਦ ਹੀ ਕੋਈ ਅਜਿਹੀ ਮਾੜੀ-ਚੰਗੀ ਗਾਲ੍ਹ ਰਹਿ ਗਈ ਹੋਵੇ, ਜੋ ਇਨ੍ਹਾਂ, ਨਰੇਂਦਰ ਮੋਦੀ ਦੇ ਅੰਧ-ਭਗਤਾਂ ਨੇ ਨਾ ਲੋਡ ਕੀਤੀ ਹੋਵੇ।
ਇਹ ਸਭ ਵੇਖ ਅਤੇ ਪੜ੍ਹ, ਮਹਿਸੂਸ ਕੀਤਾ ਕਿ ਇਸ ਪਚੜੇ ਵਿੱਚ ਹੋਰ ਪੈਣ ਦੀ ਲੋੜ ਨਹੀਂ। ਇਸਲਈ ਉਨ੍ਹਾਂ, ਮੋਦੀ ਭਗਤਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਜਵਾਬ ਦੇਣ ਦੀ ਬਜਾਏ, ਇਤਨਾ ਹੀ ਕਹਿ, ਆਪਣਾ ਪਿੰਡ ਛੁਡਾ ਲੈਣਾ ਚਾਹੀਦਾ ਹੈ, ਕਿ ‘ਆਖਰ ਭਾਜਪਾ ਦੀ ਮੂਲ-ਸੰਸਕ੍ਰਿਤੀ ਸੌ ਪਰਦੇ ਪਾੜ੍ਹ ਉਜਾਗਰ ਹੋ ਹੀ ਗਈ ਹੈ, ਜੇ ਸੱਚ-ਮੁਚ ਇਹੀ ਭਾਜਪਾ ਦੀ ਸੰਸਕ੍ਰਿਤੀ ਹੈ, ਤਾਂ ਇਸ ਸੰਸਕ੍ਰਿਤੀ ਦੀ ਮਾਲਕ ਭਾਜਪਾ ਜੇ ਦੇਸ਼ ਦੀ ਸੱਤਾ ਪੁਰ ਕਾਬਜ਼ ਹੋ ਜਾਂਦੀ ਹੈ ਤਾਂ ਫਿਰ ਦੇਸ਼ ਦਾ ਰੱਬ ਹੀ ਰਾਖਾ ਹੋਵੇਗਾ?’। ਸੋ ਇਹੀ ਕੀਤਾ ਗਿਆ। ਸੁਆਲ ਉਠਦਾ ਹੈ ਕਿ ਕੀ ‘ਇਸ’ ਸੰਸਕ੍ਰਿਤੀ ਦੀ ਰੋਸ਼ਨੀ ਵਿੱਚ ਕਿਸੇ ਦਾ ਵੀ ਸਹਿਮ ਜਾਣਾ ਸੁਭਾਵਕ ਨਹੀਂ?
ਇਥੇ ਇੱਕ ਗਲ ਦਾ ਹੋਰ ਜ਼ਿਕਰ ਕਰਨਾ ਕੁਥਾਉਂ ਨਹੀਂ ਹੋਵੇਗਾ। ਸ਼ਾਇਦ ਕਈ ਹੋਰ ਲੋਕਾਂ ਨੇ ਵੀ ਮਹਿਸੂਸ ਕੀਤਾ ਹੋਵੇਗਾ ਕਿ ਕੁਝ ਸਮਾਂ ਹੋਇਐ ਮੀਡੀਆ ਵਿੱਚ ਪਹਿਲਾਂ ਇਹ ਖਬਰ ਆਈ ਕਿ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਨੇ ਪਾਰਟੀ ਦੇ ਕੁਝ ਮੁੱਖੀਆਂ ਦੇ ਦਬਾਉ ਅਧੀਨ ਪਾਰਟੀ ਵਲੋਂ ਅਪਨਾਏ ਗਏ ਹੋਏ ਸਲੋਗਨ ‘ਅਬ ਕੀ ਬਾਰ ਮੋਦੀ ਸਰਕਾਰ’ ਨੂੰ ਬਦਲ ‘ਅਬ ਕੀ ਬਾਰ ਭਾਜਪਾ ਸਰਕਾਰ’ ਕਰ, ਆਪਣੀ ਸਾਈਟ ਤੇ ਪਾ ਲਿਆ ਹੈ, ਫਿਰ ਇਸਦੇ ਕੁਝ ਮਿੰਟਾਂ ਬਾਅਦ ਹੀ ਇਹ ਖਬਰ ਆ ਗਈ ਕਿ ਰਾਜਨਾਥ ਨੇ ਮੁੜ ਬਦਲੇ ਸਲੋਗਨ ਨੁੰ ਪਹਿਲਾਂ ਵਾਲਾ ਹੀ ਰੂਪ ਦੇ ‘ਅਬ ਕੀ ਬਾਰ ਮੋਦੀ ਸਰਕਾਰ’ ਕਰ ਦਿੱਤਾ ਹੈ। ਅਜਿਹਾ ਕਿਵੇਂ ਅਤੇ ਕਿਉਂ ਹੋਇਆ ਸਮਝਣਾ ਕੋਈ ਬਹੁਤ ਮੁਸਕਿਲ ਨਹੀਂ।
ਬਜ਼ੁਰਗ ਰਾਜਨੀਤਕਾਂ ਨੂੰ ਅਲਵਿਦਾ ਕਹਿਣ ਦੀ ਤਿਆਰੀ : ਦੇਸ਼ ਦੇ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਲੋਕਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ, ਭਾਵੇਂ ਕਿਸੇ ਦੀ ਵੀ ਸਰਕਾਰ ਬਣੇ, ਪਰ ਇਹ ਨਿਸ਼ਚਿਤ ਹੈ ਕਿ ਸਾਰੀਆਂ ਮੁਖ ਰਾਜਸੀ ਪਾਰਟੀਆਂ ਵਿੱਚ ਮੌਜੂਦ ਬਜ਼ੁਰਗ ਪੀੜ੍ਹੀ ਨੂੰ ਸਰਗਰਮ ਰਾਜਨੀਤੀ ਵਿਚੋਂ ਬਾਹਰ ਧਕਣ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਇਗੀ। ਜਵਾਨ ਮਤਦਾਤਾਵਾਂ ਦੀ ਵਧਦੀ ਜਾ ਰਹੀ ਗਿਣਤੀ ਅਤੇ ਬਦਲਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰਖਦਿਆਂ ਹੀ ਕਾਂਗ੍ਰਸ ਨੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਇਹ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਸੀ ਕਿ ਸੰਗਠਨ ਵਿੱਚ ਬਜ਼ੁਰਗਾਂ ਦਾ ਕੰਮ ਹੁਣ ਖਤਮ ਹੋ ਵੁਕਾ ਹੈ। ਇਸਲਈ ਬਜ਼ੁਰਗ ਨੇਤਾਵਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪ ਹੀ ਆਪਣੀ ਸੇਵਾ-ਮੁਕਤੀ ਦਾ ਐਲਾਨ ਕਰ, ਨੌਜਵਾਨ ਪੀੜ੍ਹੀ ਦਾ ਮਾਰਗ-ਦਰਸ਼ਨ ਕਰਨ ਦੀ ਜ਼ਿਮੇਂਦਾਰੀ ਸੰਭਾਲ ਲੈਣ।
ਕਾਂਗ੍ਰਸ ਤੋਂ ਇਲਾਵਾ ਦੇਸ ਦੀ ਦੂਸਰੀ ਪ੍ਰਮੁਖ ਰਾਜਸੀ ਪਾਰਟੀ, ਭਾਰਤੀ ਜਨਤਾ ਪਾਰਟੀ ਵਿੱਚ ਤਾਂ ਇਸਦੇ ਸੰਕੇਤ ਚੋਣਾਂ ਤੋਂ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਗਏ ਸਨ। ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਭੂਵਨ ਚੰਦਰ ਖੰਡੂਰੀ ਜਿਹੇ ਨੇਤਾਵਾਂ ਨੂੰ ਉਮੀਦਵਾਰ ਬਣਾਉਂਦਿਆਂ, ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੋਤਾਹੀ ਨਹੀਂ ਕੀਤੀ ਕਿ ਇਸ ਵਾਰ ਉਹ ਬੇ-ਮਨ ਨਾਲ ਉਨ੍ਹਾਂ ਦੀ ਚੋਣ ਲੜਨ ਦੀ ਦਾਅਵੇਦਾਰੀ ਸਵੀਕਾਰ ਕਰ ਰਹੀ ਹੈ। ਤਮਿਲਨਾਡੂ ਦੇ ਡੀਐਮਕੇ ਨੇਤਾ ਐਮ ਕਰੁਣਾਨਿਧੀ ਤੋਂ ਲੈ ਕੇ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਕਾਂਗ੍ਰਸ ਦੇ ਮਣਿਕ ਰਾਓ ਗਾਵਿਤ ਤਕ ਇਕ ਦਰਜਨ ਤੋਂ ਵੱਧ ਅਜਿਹੇ ਨੇਤਾ ਹਨ, ਜੋ ਅਗਲੀਆਂ ਚੋਣਾਂ ਵਿੱਚ ਮੁਖਧਾਰਾ ਦੀ ਰਾਜਨੀਤੀ ਤੋਂ ਜਾਂ ਤਾਂ ਆਪ ਹੀ ਬਾਹਰ ਹੋ ਜਾਣਗੇ ਜਾਂ ਫਿਰ ਆਹਿਸਤਾ-ਆਹਿਸਤਾ ਬਾਹਰ ਕਰ ਦਿੱਤੇ ਜਾਣਗੇ। ਕਾਂਗ੍ਰਸ ਪ੍ਰਧਾਨ ਸੋਨੀਆ ਗਾਂਧੀ ਦਾ ਪਾਰਟੀ ਪ੍ਰਧਾਨ ਵਜੋਂ ਅਗਲੇ ਸਾਲ ਦਸੰਬਰ ਵਿਚ ਖਤਮ ਹੋ ਰਿਹਾ ਕਾਰਜ-ਕਾਲ ਵੀ, ਸ਼ਾਇਦ ਉਨ੍ਹਾਂ ਦਾ ਅੰਤਿਮ ਕਾਰਜ-ਕਾਲ ਹੋਵੇ।
ਇਸ ਵਾਰ ਹੋਈਆਂ ਲੋਕਸਭਾ ਚੋਣਾਂ ਵਿੱਚ ਪਿਛਲੀਆਂ ਚੋਣਾਂ ਨਾਲੋਂ ਅਪਰਾਧੀ ਤਤਾਂ ਦੀ ਗਿਣਤੀ ਕਿਤੇ ਦੋ-ਪ੍ਰਤੀਸ਼ਤ ਵੱਧ ਰਹੀ ਦਸੀ ਜਾ ਰਹੀ ਹੈ। ਦਸਿਆ ਜਾਂਦਾ ਹੈ ਕਿ ਪਿਛਲੀਆਂ ਲੋਕਸਭਾ ਚੋਣਾਂ ਵਿੱਚ ਅਪਰਾਧਕ ਮਾਮਲਿਆਂ ਵਿੱਚ ਲਿਪਤ ਉਮੀਦਵਾਰਾਂ ਦਾ ਪ੍ਰਤੀਸ਼ਤ 15 ਸੀ ਜਦਕਿ ਇਸ ਵਾਰ ਵੱਧ ਕੇ 17 ਹੋ ਗਿਆ ਹੈ।
ਇਕ ਖਦਸ਼ਾ, ਜੋ ਸੱਚ ਸਾਬਤ ਹੋਇਆ : ਕੁਝ ਸਮਾਂ ਹੋਇਐ ਸਿਰਦਾਰ ਕਪੂਰ ਸਿੰਘ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਡਾ. ਹਰਪਾਲ ਸਿੰਘ ਪਨੂੰ ਦਾ ਇਕ ਮਜ਼ਮੂਨ ਨਜ਼ਰਾਂ ਵਿਚੋਂ ਗੁਜ਼ਰਿਆ, ਜਿਸ ਵਿਚ ਉਨ੍ਹਾਂ ਜ: ਗੁਰਚਰਨ ਸਿੰਘ ਟੌਹੜਾ ਦੀ ਸਿਰਦਾਰ ਕਪੂਰ ਸਿੰਘ ਦੇ ਨਾਲ ਹੋਈ ਇਕ ਮੁਲਾਕਾਤ ਦਾ ਜ਼ਿਕਰ ਕੀਤਾ ਸੀ। ਇਸ ਮੁਲਾਕਾਤ ਦੌਰਾਨ ਜ: ਗੁਰਚਰਨ ਸਿੰਘ ਟੌਹੜਾ ਨੇ ਸਿਰਦਾਰ ਕਪੂਰ ਸਿੰਘ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਕ ਦੂਤ ਵਜੋਂ ਅਮਰੀਕਾ ਵਿਚ ਸਿੱਖ ਧਰਮ ਦੇ ਪ੍ਰਚਾਰ ਦੀ ਜ਼ਿਮੇਂਦਾਰੀ ਸੰਭਾਲਣ, ਜਿਤਨਾ ਵੀ ਖਰਚ ਹੋਵੇਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਸਦਾ ਪ੍ਰਬੰਧ ਕਰ ਦਿਤਾ ਜਾਇਗਾ।
ਜ: ਗੁਰਚਰਨ ਸਿੰਘ ਟੌਹੜਾ ਦੀ ਇਹ ਗਲ ਸੁਣ ਕੇ ਸਿਰਦਾਰ ਕਪੂਰ ਸਿੰਘ ਨੇ ਕਿਹਾ ਕਿ ਮੈਂਨੂੰ ਇਥੋਂ ਦਫ਼ਾ ਕਰਕੇ ਪੰਥ ਨੂੰ ਕਿਸ ਕੋਲ ਅਤੇ ਕਿੰਨੇ ਦਾ ਵੇਚਣਾ ਜਾਂ ਗਹਿਣੇ ਰਖਣਾ ਚਾਹੁੰਦੇ ਹੋ? ਇਸਦੇ ਨਾਲ ਹੀ ਉਨ੍ਹਾਂੇ ਇਹ ਵੀ ਸਾਫ਼ ਸ਼ਬਦਾਂ ਵਿਚ ਕਹਿ ਦਿਤਾ ਕਿ ਮੈਂ ਜਿਤਨਾ ਚਿਰ ਜੀਉਂਦਾ ਹਾਂ, ਪੰਥ ਦਾ ਚੌਕੀਦਾਰ ਬਣ ਕੇ ਪਹਿਰਾ ਦਿੰਦਾ ਰਹਾਂਗਾ ਅਤੇ ਤੁਹਾਡੇ ਤੇ ਬਾਕੀ ਜਥੇਦਾਰਾਂ ਦੇ ਆਸ-ਪਾਸ ਹੀ ਰਹਾਂਗਾ, ਕੀ ਪਤਾ ਤੁਸੀਂ ਕਦੋਂ ਤੇ ਕਿਸ ਪਾਸ ਪੰਥ ਨੂੰ ਵੇਚ ਦਿਉ।
ਇਹ ਗਲ ਸੁਣ ਕੇ ਟੌਹੜਾ ਸਾਹਿਬ ਹਸ ਕੇ ਬੋਲੇ ਕਿ ਸਿਰਦਾਰ ਸਾਹਿਬ, ਤੁਸੀਂ ਮਾਲਕ ਹੋ. ਸਾਡੀ ਗਲ ਨੂੰ ਚੁਟਕੀਆਂ ਵਿਚ ਉਡਾਣ ਦਾ ਹਕ ਕੇਵਲ ਤੁਹਾਨੂੰ ਹੀ ਹੈ।
ਹੈ ਤਾਂ ਇਹ ਗਲ ਕਈ ਦਹਾਕੇ ਪੁਰਾਣੀ, ਪਰ ਅਜ, ਜਦੋਂ ਕਿ ਸਿਰਦਾਰ ਕਪੂਰ ਸਿੰਘ ਅਤੇ ਜ: ਗੁਰਚਰਨ ਸਿੰਘ ਟੌਹੜਾ ਦੌਵੇਂ ਹੀ ਇਸ ਸੰਸਾਰ ਵਿਚ ਨਹੀਂ ਹਨ, ਸਿਰਦਾਰ ਕਪੂਰ ਸਿੰਘ ਵਲੋਂ ਕਹੀ ਗਲ ਬਿਲਕੁਲ ਸੱਚ ਸਾਬਤ ਹੋਈ ਪ੍ਰਤੱਖ ਵਿਖਾਈ ਦੇ ਰਹੀ ਹੈ। ਪੰਥਕ ਹਿਤਾਂ ਦੇ ਰਾਖੇ ਹੋਣ ਦੇ ਦਾਅਵੇਦਾਰਾਂ ਵਲੋਂ ਸਿਖਾਂ ਦੀ ਵਖਰੀ ਪਛਾਣ ਤੇ ਸਿਖ ਧਰਮ ਦੀ ਸੁਤੰਤਰ ਹੋਂਦ ਦੀ ਗਲ ਤਾਂ ਕੀਤੀ ਜਾ ਰਹੀ ਹੈ, ਪ੍ਰੰਤੂ ਸਿਖ ਪੰਥ ਦੀ ਸੁਤੰਤਰ ਹੋਂਦ ਕਾਇਮ ਰਹਿਣ ਹੀ ਨਹੀਂ ਦਿਤੀ ਗਈ। ਸੱਤਾ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ ਕਿਸੇ ਨੇ ਸਿਖ ਪੰਥ ਦੀ ਰਾਜਸੀ ਹੋਂਦ ਭਰਤੀ ਜਨਤਾ ਪਾਰਟੀ ਪਾਸ ਗਹਿਣੇ ਰਖ ਦਿਤੀ ਹੈ ਤੇ ਕਿਸੇ ਨੇ ਉਸਨੂੰ ਕਾਂਗ੍ਰਸ ਦਾ ਪਿਛਲਗ ਬਣਾ ਦਿਤਾ ਹੋਇਆ ਹੈ।
…ਅਤੇ ਅੰਤ ਵਿੱਚ : ਸਿਖਾਂ ਦੇ ਹਿਤਾਂ ਅਧਿਕਾਰਾਂ ਦੀ ਗਲ ਤਾਂ ਹਰ ਕਿਸੇ ਵਲੋਂ ਕੀਤੀ ਜਾਂਦੀ ਹੈ, ਪਰ ਇਹ ਉਥੋਂ ਤਕ ਹੀ, ਜਿਥੋਂ ਤਕ ਉਸ ਪਾਰਟੀ ਦੇ ਹਿਤਾਂ ਨੂੰ ਨੁਕਸਾਨ ਨਾ ਪੁਜਦਾ ਹੋਵੇ, ਜਿਸਦੇ ਨਾਲ ਉਨ੍ਹਾਂ ਦਾ ਰਾਜਸੀ ਸੁਆਰਥ ਜੁੜਿਆ ਹੋਇਆ ਹੈ, ਬਸ!animated gif

ਦੇਖਿਆ ਸੁੱਟ ਦਿਤਾ ਨਾ ਪਰਦਾ
ਕਿਸ਼ਨਗੜ ਤੋਂ ਪਟਿਆਲੇ ਦਾ ਹੀ ਸੀਨ ਦਿਸਿਆ ਸੀ –
ਕਹਾਣੀ ਸ਼ੁਰੂ ਹੋਣੀ ਸੀ ਅਜੇ
ਅਰਬਦ ਨਰਬਦ ਧੁੰਦੂਕਾਰਾ
ਬਗ਼ਾਨੇ ਬੋਹੜ ਦੀ ਛਾਂ ਥੱਲੇ ਅਜੇ ਰੁਕਣਾ ਸੀ-

ਨਿੱਕੇ ਸੂਰਜਾਂ ਦੀ ਲੜਾਈ ਚ
ਝਨਾਂ ਦੇ ਪਾਣੀ ਵਗਦੇ ਦੇਖਣੇ ਸਨ ਅਜੇ-

ਤੂੰ ਯਾਰ
ਪਹਿਲਾਂ ਹੀ ਸੱਤ ਬਗ਼ਾਨਿਆਂ ਵਾਂਗ ਟੁਰ ਗਿਆ-
ਬਿਨ ਮਿਲੇ-

ਨਾ ਕੋਈ ਗੱਲਬਾਤ ਕੀਤੀ-
ਏਡੀ ਵੀ ਕੀ ਨਰਾਜ਼ਗੀ?

ਕਰ ਗਿਆ ਨਾ ਨਾਟਕ ਲੋਕਾਂ ਨਾਲ
ਅੰਧੇਰ ਮਹਿਫ਼ਿਲ ਚ

ਧਰਤ ਸਟੇਜ ਦੀ ਰੂਹ ਖੁੱਲੀ ਸੀ ਅਜੇ
ਹਸਪਤਾਲ ਚ ਤਾਂ ਮਿਲਣ ਤੋਂ
ਨਾਹ ਕਹਿ ਦਿਤੀ ਸਾਰਿਆਂ ਨੂੰ
ਘਰ ਗਏ ਤਾਂ
ਨੇਮ ਪਲੇਟ ਵੀ ਨਹੀਂ ਸੀ-

ਯਾਰ ਏਦਾਂ ਵੀ ਕੋਈ ਜਾਂਦਾ ਹੈ
ਛੱਡ ਕੇ ਅਧੂਰਾ ਨਾਟਕ-
ਲੋਕ-ਹੱਕਾਂ ਦੀਆਂ ਹੂਕਾਂ ਵਿਚੇ

ਦੋਸਤਾਂ ਦਾ ਸੀਨਾ ਬੁਝਾ ਦਿਤਾ ਤੈਂ-
ਜਾਣ ਲੱਗਾ ਬੰਦਾ ਇੱਕ ਵਾਰ ਤਾਂ ਦੱਸਦਾ ਯਾਰਾਂ ਨੂੰ-
ਕੋਈ ਤਾਂ ਕਹਿੰਦਾ ਦਿੱਲ ਦੀ

ਕਿਰਦਾਰ ਹੀ ਸਜੇ ਸਨ-
ਮਿੱਟੀ ਹੀ ਕੂਕੀ ਸੀ ਅਜੇ ਤਾਂ –
ਦੇਖਣਾ ਸੀ ਲੋਕਾਂ ਨੇ ਅਜੇ
ਕਿ ਕਿੰਜ਼ ਧੜਕਨ ਬਿਨ ਦਿੱਲ ਵੀ ਟੁਰ ਸਕਦਾ ਹੈ-
ਜੁਗਨੂੰ ਵੀ ਘੱਟ ਨਹੀਂ ਹੁੰਦੇ ਹਨੇਰੇ ਲਈ-

ਤੇਰੇ ਖੁਸ਼ਬੋ ਭਰੇ ਹੱਥਾਂ ਨੂੰ
ਚੁੰਮਣਾਂ ਸੀ ਅਜੇ ਅਸੀਂ
ਕੁਝ ਤਾਂ ਅਰਮਾਨ ਪਿਘਲਦੇ

ਪਲ ਭਰ ਹੋਰ ਸਾਹ ਤੁਰਦੇ–ਅਮਰਜੀਤ ਟਾਂਡਾ

animated gif

-ਜਸਵੰਤ ਸਿੰਘ ‘ਅਜੀਤ’
ਮਹਿਫਲ ਯਾਰਾਂ ਦੀ –
ਚਰਚਾ ਦੇਸ਼ ਦੇ ਅੱਗੇ ਵੱਧਦਿਆਂ ਜਾਣ ਦੀ
ਸ਼ਾਮ ਦਾ ਵੇਲਾ, ਯਾਰਾਂ ਦੀ ਮਹਿਫਲ ਸੱਜੀ ਹੋਈ ਸੀ। ਚਾਹ ਦੀਆਂ ਚੁਸਕੀਆਂ ਨਾਲ ਗੱਪ-ਸ਼ਪ ਦਾ ਦੌਰ ਚਲ ਰਿਹਾ ਸੀ। ਇਸ ਗੱਪ-ਸ਼ਪ ਦੇ ਦੌਰ ਵਿੱਚ ਅਚਾਨਕ ਹੀ ਰਾਜਨੀਤੀ ਪੁਰ ਚਰਚਾ ਸ਼ੁਰੂ ਹੋ ਗਈ। ਅਜਿਹਾ ਹੁੰਦਾ ਵੀ ਕਿਉਂ ਨਾ, ਸਾਰੇ ਹੀ ਯਾਰ ਰਾਜਨੀਤੀ ਵਿੱਚ ਮੂੰਹ ਮਾਰਨ ਵਾਲੇ ਸਨ। ਚਰਚਾ ਸ਼ੁਰੂ ਕਰਦਿਆਂ ਰਾਜਦੀਪ ਨੇ ਦਸਿਆ ਕਿ ਅੱਜਕਲ ਦੇਸ਼ ਭਰ ਵਿੱਚ ‘ਦੇਸ਼ ਦੇ ਅੱਗੇ ਵਧਦਿਆਂ ਜਾਣ’ ਪੁਰ ਬੜੀ ਜ਼ੋਰਦਾਰ ਚਰਚਾ ਚਲ ਰਹੀ ਹੈ…। ਉਸਦੀ ਗਲ ਕਟਦਿਆਂ ਧਰੂ ਗੁਪਤ ਬੋਲ ਪਿਆ ਕਿ ਬੀਤੇ ਦਿਨੀਂ ਉਤੱਰ ਪ੍ਰਦੇਸ਼ ਦੇ ਰਾਮਪੁਰ ਵਿੱਚ ਦੋ ਕੁੜੀਆਂ ਨਾਲ ਵਾਪਰੀ ਘਟਨਾ ਦਾ ਵੀਡੀਓ ਵੇਖਣ ਤੋਂ ਬਾਅਦ ਪੂਰਾ ਵਿਸ਼ਵਾਸ ਹੋ ਗਿਆ ਹੈ ਕਿ ਅਸੀਂ ਮਨੁਖਾ-ਇਤਿਹਾਸ ਦੇ ਸਭ ਤੋਂ ਵੱਧ ਭਿਆਨਕ ਦੌਰ ਵਿੱਚ ਜੀਅ ਰਹੇ ਹਾਂ। ਜਿਸਤਰ੍ਹਾਂ 14 ਲੜਕਿਆਂ ਨੇ ਸਰੇ-ਬਾਜ਼ਾਰ ਦੋ ਸਹਿਮੀਆਂ-ਡਰੀਆਂ ਕੁੜੀਆਂ ਦੇ ਸ਼ਰੀਰ ਨਾਲ ਨੀਚਤਾ-ਭਰੀ ਖੇਡ, ਖੇਡ ਰਹੇ ਸਨ, ਉਹ ਲਹੂ ਨੂੰ ਜਮਾ ਦੇਣ ਵਾਲੀ ਘਟਨਾ ਸੀ। ਕੋਈ ਵੀ ਸੰਵੇਦਨਸ਼ੀਲ ਵਿਅਕਤੀ ਇਸ ਘਟਨਾ ਦੇ ਵੀਡੀਓ ਨੂੰ ਪੂਰਿਆਂ ਨਹੀਂ ਵੇਖ ਸਕਦਾ। ਉਸ ਦਸਿਆ ਕਿ ਉਸ ਘਟਨਾ ਤੋਂ ਵੀ ਸ਼ਰਮਨਾਕ ਗਲ ਇਹ ਸੀ ਕਿ ਉਥੇ ਮੌਜੂਦ ਲੋਕੀ ਤਮਾਸ਼ਬੀਨ ਬਣੇ ਹੋਏ ਸਨ। ਉਹ ਸ਼ਾਇਦ ਇਸ ਦਰਦਨਾਕ ਘਟਨਾ ਵਿਚੋਂ ਵੀ ਆਪਣਾ ਮੰਨੋਰੰਜਨ ਲਭ ਰਹੇ ਸਨ। ਉਨ੍ਹਾਂ ਕੁੜੀਆਂ ਦੀਆਂ ਚੀਖਾਂ ਅਤੇ ਮਿੰਨਤਾਂ ਤੋਂ ਵੀ ਕਿਸੇ ਦੀ ਅੰਤਰ-ਆਤਮਾ ਨਹੀਂ ਜਾਗੀ। ਕਿਸੇ ਦੇ ਵੀ ਖੂਨ ਵਿੱਚ ਉਬਾਲ ਨਹੀਂ ਅਇਆ। ਉਸਨੇ ਭਰੇ ਹੋਏ ਗਲ ਨਾਲ ਕਿਹਾ ਕਿ ਅਜਿਹੀਆਂ ਘਟਨਾਵਾਂ ਦਸਦੀਆਂ ਹਨ ਕਿ ਦੇਸ਼ ਤੇ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪੁਲਿਸ ਨੂੰ ਕਿਵੇਂ ਰਾਜਨੈਤਿਕ, ਬੁਜ਼ਦਿਲ ਅਤੇ ਸੰਵੇਦਨਹੀਨ ਬਣਾ ਕੇ ਰੱਖ ਦਿੱਤਾ ਹੋਇਆ ਹੈ। ਹੁਣ ਤਾਂ ਪੁਲਿਸ ਤੋਂ ਕੋਈ ਨਹੀਂ ਡਰਦਾ। ਦੋ ਟੱਕੇ ਦੇ ਨੇਤਾ ਵੀ ਉਸਨੂੰ ਥੱਪੜ ਮਾਰ, ਚਲੇ ਜਾਂਦੇ ਹਨ ਅਤੇ ਦੋ ਟੱਕੇ ਦੇ ਅਪਰਾਧੀ ਵੀ। ਉਸਨੇ ਕਿਹਾ ਕਿ ਇਸਦੇ ਬਾਵਜੂਦ ਰਾਮਪੁਰ ਦੀ ਇਹ ਘਟਨਾ ਇੱਕ ਸੁਆਲ ਤਾਂ ਛੱਡ ਹੀ ਜਾਂਦੀ ਹੈ ਕਿ ਕੀ ਸੜਕਾਂ ਪੁਰ, ਗਲੀਆਂ ਵਿੱਚ, ਖੇਤਾਂ ਵਿੱਚ ਅਤੇ ਇਥੋਂ ਤਕ ਕਿ ਘਰਾਂ ਵਿੱਚ ਵੀ ਔਰਤਾਂ ਦੀ ਇਜ਼ਤ ਅਤੇ ਅਸਮਤ ਦੀ ਰਖਿਆ ਕਰਨਾ ਸਿਰਫ ਸਰਕਾਰ ਤੇ ਪੁਲਿਸ ਦੀ ਹੀ ਜ਼ਿਮੇਂਦਾਰੀ ਹੈ? ਅਸੀਂ ਉਸਦੀ ਲੁਟਦੀ ਹੋਈ ਇਜ਼ਤ-ਆਬਰੂ ਦਾ ਕੇਵਲ ਤਮਾਸ਼ਾ ਵੇਖਣ ਅਤੇ ਉਸਦਾ ਵੀਡੀਓ ਬਣਾਉਣ ਲਈ ਹੀ ਰਹਿ ਗਏ ਹਾਂ? ਇਸਤੋਂ ਅੱਗੇ ਉਹ ਕੁਝ ਨਾ ਕਹਿ ਸਕਿਆ।
ਸਹਿਣਸ਼ੀਲਤਾ ਦੀ ਤਲਾਸ਼ : ਰਾਜਦੇਵ ਨੇ ਧਰੂ ਨੁੰ ਉਸਦੀ ਹਾਲਤ ’ਤੇ ਛੱਡਦਿਆਂ ਅਸ਼ੋਕ ਵਾਜਪਾਈ ਦੀ ਰਚਨਾ ਦਾ ਇੱਕ ਅੰਸ਼ ਆਪਣੇ ਸ਼ਬਦਾਂ ਵਿੱਚ ਇਉਂ ਬਿਆਨ ਕਰਨਾ ਸ਼ੁਰੂ ਕਰ ਦਿੱਤਾ : ਸਾਡੇ ਪੁਰ ਅਸਹਿਣਸ਼ੀਲਤਾ ਲਗਾਤਾਰ ਜਿੱਤ ਹਾਸਲ ਕਰ ਹਾਵੀ ਹੁੰਦੀ ਜਾ ਰਹੀ ਹੈ ਤੇ ਸਹਿਣਸ਼ੀਲਤਾ ਬਿਖਰ-ਬਿਖਰ ਕੇ ਚਲ ਰਹੀ ਹੈ। ਇਸ ਹਾਲਤ ਵਿੱਚ ਜਾਪਦਾ ਨਹੀਂ ਕਿ ਜਲਦੀ ਹੀ ਸਹਿਣਸ਼ੀਲਤਾ ਸ਼ਕਤੀ ਨੂੰ ਇਕਠਿਆਂ ਕਰ ਮਜ਼ਬੂਤ ਵਿਰੋਧੀ ਧਿਰ ਬਣ ਪਾਇਗੀ। ਹਰ ਰੋਜ਼ ਲਗਾਤਾਰ ਤਰ੍ਹਾਂ-ਤਰ੍ਹਾਂ ਦੀ ਹੋ ਰਹੀ ਹਿੰਸਾ ਕਿਥੇ ਤੇ ਕਿਵੇਂ ਰੁਕੇਗੀ, ਇਸਦਾ ਅਨੁਮਾਨ ਲਾ ਪਾਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਹ ਸਮਾਂ ਅਜਿਹਾ ਹੈ ਕਿ ਅਸਹਿਣਸ਼ੀਲਤਾ ਨੂੰ ਹਿੰਸਾ, ਅਤਿਆਚਾਰ, ਕਤਲ, ਖੁਲ੍ਹੇ ਆਮ ਲੜਾਈ-ਝਗੜੇ ਕਰਨ ਤੇ ਨਫਰਤ ਫੈਲਾਣ ਦੀ ਛੋਟ ਮਿਲ ਗਈ ਹੈ। ਭਾਰਤੀ ਪਰੰਪਰਾ ਦੀ ਪ੍ਰਸ਼ੰਸਾ-ਪ੍ਰਾਪਤ ਸਹਿਣਸ਼ੀਲਤਾ ਤੇ ਵਿਰੋਧੀ ਵਿਚਾਰਾਂ ਨੂੰ ਅਪਨਾਉਣ ਦੀਆਂ ਪਰੰਪਰਾਵਾਂ ਨੂੰ, ਅੰਤ-ਹੀਨ ਗਲਤਫਹਿਮੀਆਂ ਫੈਲਾਣ ਵਾਲੇ ਤੱਤਾਂ ਵਲੋਂ ਹਰ ਰੋਜ਼ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ। ਜਿਸਤੋਂ ਕਈ ਵਾਰ ਲਗਦਾ ਹੈ ਕਿ ਸੱਚੇ ਤੇ ਈਮਾਨਦਾਰ ਪਰੰਪਰਾਵਾਦੀਆਂ ਨੂੰ ਇਸ ਦੀ ਪਰਵਾਹ ਤਕ ਵੀ ਨਹੀਂ ਰਹ।ਿ ਇਹ ਗਲ ਠੀਕ ਹੈ ਕਿ ਸਮਾਜ ਦਾ ਇੱਕ ਵੱਡਾ ਹਿੱਸਾ ਇਸ ਸਭ-ਕੁਝ ਦਾ ਸਮਰਥਨ ਨਹੀਂ ਕਰਦਾ। ਫਿਰ ਵੀ ਉਹ ਚੁਪ ਹੈ! ਇਹੀ ਗਲ ਤਾਂ ਪ੍ਰੇਸ਼ਾਨੀ ਦਾ ਕਾਰਣ ਹੈ ਕਿ ਉਹ ਚੁਪ ਕਿਉਂ ਹੈ? ਵਿਰੋਧ ਪ੍ਰਗਟ ਕਿਉਂ ਨਹੀਂ ਕਰਦਾ? ਅਤੇ ਉਸਦੀ ਇਹ ‘ਚੁਪ’ ਕਦੋਂ ਤਕ ਬਣੀ ਰਹੇਗੀ? ਆਸ ਦਾ ਭੂਗੋਲ ਸਿਕੁੜਿਆ ਹੋਇਆ ਜ਼ਰੂਰ ਹੈ, ਪਰ ਉਸ ਵਿੱਚ ਕੁਝ ਹੋਰ ਅੰਸ਼ ਸ਼ਾਮਲ ਹੋਣ, ਇਸਦੀ ਸੰਭਾਵਨਾ ਤਾਂ ਬਣੀ ਹੋਈ ਹੈ। ਇਸ ਭੂਗੋਲ ਵਿੱਚ ਸਾਡੀ ਚੁਪ ਕਈ ਵਾਰ ਅਨਜਾਣ, ਅਬੁਝ ਅਤੇ ਅਯੋਗ, ਇਥੋਂ ਤਕ ਕਿ ਬੁਜ਼ਦਿਲੀ ਅਤੇ ਅਨੈਤਿਕ ਜਾਪਣ ਲਗਦੀ ਹੈ। ਸ਼ਾਇਦ ਸਾਨੂੰ ਉਸ ਪੁਰ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਸਹਿਣਸ਼ੀਲਤਾ ਕਿਧਰੇ ਡੂੰਘੇ ਟੋਏ ਵਿੱਚ ਤਾਂ ਨਹੀਂ ਸਮਾ ਗਈ ਹੋਈ ਅਤੇ ਅਸਹਿਣਸ਼ੀਲਤਾ ਨੇ ਉਸਨੂੰ ਇਸਤਰ੍ਹਾਂ ਅਸਾਨੀ ਨਾਲ ਕਿਉਂ ਤੇ ਕਿਵੇਂ ਕੁਚਲ ਦਿੱਤਾ ਹੈ? ਇਸ ਬਾਰੇ ਆਤਮ-ਚਿੰਤਨ ਰਣਨੀਤਕ ਭਾਵੇਂ ਨਾ ਹੋਵੇ, ਪਰ ਚੁਪੀ ਤੋੜਨ ਵਰਗਾ ਜ਼ਰੂਰ ਹੋਵੇਗਾ!
ਪੈਂਤੀ ਬਨਾਮ ਥਰਟੀ ਫਾਈਵ : ਰਾਜਦੇਵ ਦੇ ਚੁਪ ਹੁੰਦਿਆਂ ਹੀ ਬਿਪੇਂਦਰ ਨੇ ਆਪਣੀ ਗਲ ਸ਼ੁਰੂ ਕੀਤੀ। ਉਸਨੇ ਦਸਿਆ ਕਿ ਉਹ ਮੁਹੱਲੇ ਦੀ ਇੱਕ ਦੁਕਾਨ ਪੁਰ ਖੜਾ ਸੀ ਕਿ ਇੱਕ ਬਾਰਾਂ-ਤੇਰਾਂ ਵਰ੍ਹਿਆਂ ਦੀ ਕੁੜੀ ਦੁਕਾਨ ਤੇ ਆਈ ਤੇ ਉਸਨੇ ਦੁਕਾਨਦਾਰ ਪਾਸੋਂ ਕਾਰਨ-ਫਲੈਕਸ ਮੰਗਿਆ। ਦੁਕਾਨਦਾਰ ਨੇ ਪੈਕਟ ਰੈਕ ਵਿਚੋਂ ਕਢ, ਉਸਨੂੰ ਦੇ ਦਿੱਤਾ। ਕੁੜੀ ਨੇ ਦੁਕਾਨਦਾਰ ਪਾਸੋਂ ਪੁਛਿਆ ਕਿ ਕਿਤਨੇ ਪੈਸੇ ਦੇਵਾਂ। ਦੁਕਾਨਦਾਰ ਨੇ ਕਿਹਾ ਕਿ ਪੈਂਤੀ ਰੁਪਏ। ਕੁੜੀ ਦੇ ਚੁਪ ਰਹਿ ਜਾਣ ਤੇ ਦੁਕਾਨਦਾਰ ਨੇ ਦੋ-ਤਿੰਨ ਵਾਰ ਪੈਂਤੀ-ਪੈਂਤੀ ਦੁਹਰਾਇਆ। ਆਖਰ ਵਿੱਚ ਕੁੜੀ ਬੋਲੀ, ਮੀਂਸ…? ਤਾਂ ਦੁਕਾਨਦਾਰ ਬੋਲਿਆ, ਥਰਟੀ-ਫਈਵ। ਥਰਟੀ-ਫਾਈਵ ਕਹਿਣ ਤੇ ਕੁੜੀ ਨੂੰ ਸਮਝ ਆਈ। ਉਸ ਕਿਹਾ ਕਿ ਇਹ ਹੈ ਸਾਡੇ ਬਦਲਦੇ ਸਮਾਜ ਅਤੇ ਦੇਸ਼ ਦੇ ਅੱਗੇ ਵਧਦਿਆਂ ਜਾਣ ਦੀ ਸਥਿਤੀ। ਬਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦੇ ਅਖਰਾਂ ਤੇ ਅੰਕਾਂ ਤਕ ਦਾ ਵੀ ਗਿਆਨ ਨਹੀਂ ਹੋ ਪਾ ਰਿਹਾ ਅਤੇ ਉਹ ਵਿਦੇਸ਼ੀ ਬੋਲੀ, ਅੰਗ੍ਰੇਜ਼ੀ ਫਟਾ-ਫਟ ਬੋਲਣ ਤੇ ਸਮਝਣ ਲਗੇ ਹਨ! ਚੇਤਨ ਭਗਤ ਦਾ ਕਹਿਣਾ ਹੈ ਕਿ ਅੱਜਕਲ ਅੰਗ੍ਰੇਜ਼ੀ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ। ਅੰਗ੍ਰੇਜ਼ੀ ਸਾਨੂੰ ਇੰਟਰਵਿਊ ਦਾ ਸਾਹਮਣਾ ਕਰਨਾ ਸਿਖਾਂਦੀ ਹੈ। ਇਹ ਸਾਨੂੰ ਸਭ ਤੋਂ ਵਧੀਆ ਟੈਕਸਟ ਬੁਕ ਉਪਲਬੱਧ ਕਰਵਾਂਦੀ ਹੈ ਅਤੇ ਦੁਨੀਆ ਦੇ ਇੰਟਰਨੈੱਟ ਰਾਹੀਂ ਆਮ੍ਹੋ-ਸਾਹਮਣੇ ਬਿਠਾ ਮੁਲਾਕਾਤਾਂ ਕਰਵਾਂਦੀ ਹੈ। ਇਤਨੀ ਗਲ ਕਹਿ ਉਸ ਕਿਹਾ ਕਿ ਇਹ ਗਲ ਹੈ ਤਾਂ ਬਹੁਤ ਹਦ ਤਕ ਠੀਕ। ਪਰ ਅੰਗ੍ਰੇਜ਼ੀ ਪੜ੍ਹਨਾ ਤੇ ਅੰਗ੍ਰੇਜ਼ੀਦਾਂ ਬਣਨਾ, ਦੋ ਵੱਖ-ਵੱਖ ਗਲਾਂ ਹਨ। ਅੰਗ੍ਰੇਜ਼ੀ ਪੜ੍ਹਨ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਸਮਾਜ ਨੂੰ ਭੁਲ ਜਾਈਏ, ਆਪਣੀ ਮਾਤ-ਭਾਸ਼ਾ ਨੂੰ ਤਿਆਗ ਦਈਏ। ਮਾਤ-ਭਾਸ਼ਾ ਪੰਜਾਬੀ ਸਾਡੀ ਮਾਂ ਹੈ। ਅਸੀਂ ਭਾਵੇਂ ਕਿਤਨਾ ਹੀ ਅੰਗ੍ਰੇਜ਼ੀ ਦਾ ਗਿਆਨ ਹਾਸਲ ਕਰ ਲਈਏ, ਜੇ ਅਸੀਂ ਇਸ ਲੜਕੀ ਵਾਂਗ ‘ਪੈਂਤੀ’ ਦਾ ਮਤਲਬ ਨਹੀਂ ਸਮਝ ਪਾਵਾਂਗੇ ਤਾਂ ਸਾਡਾ ਵਿਕਾਸ ਅਧੂਰਾ ਹੈ।
ਟੀਵੀ ਦੇ ਬੜਬੋਲੇ : ਇਸ ਤੋਂ ਬਾਅਦ ਰਾਜੇਂਦਰ ਨੇ ਆਪਣੀ ਗਲ ਸ਼ੁਰੂ ਕੀਤੀ। ਉਸਨੇ ਵਿਅੰਗ ਦੇ ਰੂਪ ਵਿੱਚ ਇਉਂ ਕਹਿਣਾ ਸ਼ੁਰੂ ਕੀਤਾ ਕਿ ਮੈਂ ਜਾਣਦਾ ਹਾਂ ਕਿ ਦੇਸ਼ ਦੀ ਸੈਨਾ ਮੇਰੇ ਨਾਲੋਂ ਬਹੁਤ ਹੀ ਸਮਝਦਾਰ ਲੋਕਾਂ ਦੀ ਹੈ ਅਤੇ ਉਸਨੂੰ ਮੇਰੀ ਸਲਾਹ ਦੀ ਕੋਈ ਲੋੜ ਨਹੀਂ। ਫਿਰ ਵੀ ਮੇਰਾ ਦਿਲ ਕਰ ਰਿਹਾ ਹੈ ਕਿ ਕਿ ਇੱਕ ਸਲਾਹ, ਜੋ ਮੇਰੇ ਦਿਮਾਗ ਵਿੱਚ ਕਈ ਦਿਨਾਂ ਤੋਂ ਕੁਲਬੁਲਾ ਰਹੀ ਹੈ, ਉਸਨੂੰ ਦੇ ਹੀ ਦੇਵਾਂ। ਮੈਂ ਸੈਨਾ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਥੀਓ, ਟੀਵੀ ਪੁਰ ਬੈਠੇ ਲੋਕੀ ਕਿਤਨਾ ਹੀ ਕਹਿਣ, ਤੁਹਾਨੂੰ ਕਿਤਨਾ ਹੀ ਉਕਾਸਉਣ, ਪ੍ਰੰਤੂ ਤੁਸ਼ੀਂ ਉਸ ਉਕਸਾਹਟ ਵਿੱਚ ਆ, ਲੜਾਈ ਨਾ ਛੇੜ ਬੈਠਣਾ। ਮੈਂ ਜਾਣਦਾ ਹਾਂ ਕਿ ਤੁਸੀਂ ਕੋਈ ਵੱਡਾ ਕਦਮ ਇਸ ਕਰਕੇ ਨਹੀਂ ਉਠਾਉਗੇ ਕਿ ਟੀਵੀ ਦੇ ਐਂਕਰ ਅਤੇ ਉਨ੍ਹਾਂ ਦੇ ‘ਜਾਂ-ਬਾਜ਼’ ਮਹਿਮਾਨ ਅਜਿਹਾ ਕਹਿ ਰਹੇ ਹਨ। ਫਿਰ ਵੀ ਮੈਂ ਤੁਹਾਨੂੰ ਚੇਤਾ ਰਿਹਾ ਹਾਂ।
ਬੀਤੇ ਕਈ ਦਿਨਾਂ ਤੋਂ ਟੀਵੀ ਵਾਲਿਆਂ ਨੂੰ ਬੀਰ-ਰਸ ਦਾ ਨਸ਼ਾ ਚੜ੍ਹਿਆ ਹੋਇਆ ਹੈ। ਜਾਪਦਾ ਹੈ ਕਿ ਉਨ੍ਹਾਂ ਨੇ ਇਹ ਸਮਝ ਲਿਆ ਹੋਇਆ ਹੈ ਕਿ ਦੇਸ਼-ਭਗਤੀ ਤੇ ਬੀਰ-ਰਸ, ਅਪਰਾਧ ਤੇ ਭੂਤ-ਪਿਸ਼ਾਚ ਨਾਲੋਂ ਬਹੁਤ ਜ਼ਿਆਦਾ ਵਿਕਦਾ ਹੈ, ਇਸੇ ਕਾਰਣ ਉਹ ਯੁੱਧ ਛੇੜ ਦੇਣ ਤੇ ਤੁਲੇ-ਬੈਠੇ ਹਨ। ਜੇ ਕਲ ਇਨ੍ਹਾਂ ਦੇ ਕਹਿਣ ਤੇ ਸਚਮੁਚ ਹੀ ਯੁੱਧ ਹੋ ਜਾਏ ਤੇ ਉਨ੍ਹਾਂ ਨੂੰ ਦੇਸ਼-ਭਗਤੀ ਨਾਲੋਂ ਜ਼ਿਆਦਾ ਟੀਆਰਪੀ ਵਧਾਣ ਵਾਲਾ ਮਸਾਲਾ ਮਿਲ ਜਾਏ ਤਾਂ ਇਹ ਉਸਦੇ ਪਿਛੇ ਤੁਰ ਪੈਣਗੇ ਅਤੇ ਯੁੱਧ ਸਹਿਣ ਲਈ ਸੈਨਾ ਤੇ ਆਮ ਜਨਤਾ ਹੀ ਰਹਿ ਜਾਇਗੀ। ਉਨ੍ਹਾਂ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਸੈਨਾ ਇਨ੍ਹਾਂ ਦਾ ਕਹਿਣਾ ਮੰਨ ਕੇ ਲੜਾਈ ਸ਼ੁਰੂ ਕਰ ਹੀ ਦੇਵੇਗੀ, ਭਾਵੇਂ ਇਨ੍ਹਾਂ ਨਾਲ ਕੜਕਦਾਰ ਮੁੱਛਾਂ ਵਾਲੇ ਰਿਟਾਇਰਡ ਫੌਜੀ ਅਫਸਰ ਵੀ ਕਿਉਂ ਨਾ ਬੈਠੇ ਹੋਣ। ਭਾਰਤੀ ਸੈਨਾ ਨੇ ਅਜ਼ਾਦੀ ਤੋਂ ਬਾਅਦ ਕੋਈ ਲੜਾਈ ਆਪ ਨਹੀਂ ਛੇੜੀ ਜਾਂ ਸ਼ੁਰੂ ਕੀਤੀ। ਭਾਰਤ ਨੂੰ 1971 ਤੋਂ ਬਾਅਦ ਕੋਈ ਵੱਡੀ ਲੜਾਈ ਲੜਨੀ ਵੀ ਨਹੀਂ ਪਈ, ਉਹ ਵੀ ਸਾਡੀ ਸੈਨਾ ਦੇ ਰੁਤਬੇ ਦਾ ਪ੍ਰਮਾਣ ਹੈ। ਫਿਰ ਵੀ ਟੀਵੀ ਪੁਰ ਬੈਠੇ ਲੋਕੀ ਇਸਤਰ੍ਹਾਂ ਲੜਾਈ ਦੇ ਮੂਡ ਵਿੱਚ ਹਨ ਕਿ ਮੈਂ ਸੋਚਿਆ ਕਿ ਸਲਾਹ ਦੇ ਹੀ ਦੇਵਾਂ। ਕੀ ਪਤਾ, ਇਨ੍ਹਾਂ ਦੀ ਝਿਕ-ਝਿਕ ਵਿੱਚ ਤੋਂ ਤੰਗ ਆ, ਫੌਜੀ ਲੜਨ ਲਈ ਤਿਆਰ ਹੋ ਜਾਣ, ਜਾਂ ਕੌਣ ਜਾਣੇ ਟੀਵੀ ਦਾ ਸਚਮੁਚ ਹੀ ਅਸਰ ਹੋ ਹੀ ਜਾਏ। ਮੈਂ ਜੇ ਥੋੜੀ ਦੇਰ ਟੀਵੀ ਵੇਖ ਲੈਂਦਾ ਹਾਂ, ਤਾਂ ਮੈਂਨੂੰ ਇਉਂ ਲਗਣ ਲਗਦਾ ਹੈ ਕਿ ਹੁਣ ਤਾਂ ਯੁੱਧ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਮੈਂ ਫਿਰ ਆਪਣੇ-ਆਪਨੂੰ ਸਮਝਾਉਂਦਿਆਂ ਕਹਿੰਦਾ ਹਾਂ ਕਿ ਫੌਜੀ ਭਰਾ ਮੇਰੇ ਨਾਲੋਂ ਬਹੁਤੇ ਸਮਝਦਾਰ ਹਨ, ਮੇਰੀ ਤਰ੍ਹਾਂ ਨਹੀਂ ਕਿ ਟੀਵੀ ਵਾਲਿਆਂ ਦੀਆਂ ਗਲਾਂ ਵਿੱਚ ਆ ਜਾਣ। ਫਿਰ ਵੀ ਮੈਂਨੂੰ ਲਗਾ, ਤੇ ਮੈਂ ਸਲਾਹ ਦੇ ਹੀ ਦਿੱਤੀ, ਅਗੌਂ ਤੁਸੀਂ ਆਪੇ ਜਾਣੋ!
…ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਨੀਲਾ ਤਾਰਾ ਸਾਕੇ, ਸ੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਅਤੇ ਨਵੰਬਰ-ਚੌਰਾਸੀ ਦੇ ਸਿੱਖ ਹਤਿਆ-ਕਾਂਡ ਤੋਂ ਬਾਅਦ ਸੰਸਾਰ ਭਰ ਦੇ ਲੋਕਾਂ ਵਿਚ ਸਿੱਖ ਧਰਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦੀ ਭਾਰੀ ਉਤਸੁਕਤਾ ਪੈਦਾ ਹੋਈ ਸੀ। ਦੁਖ ਦੀ ਗਲ ਇਹ ਰਹੀ ਕਿ ਸਿੱਖਾਂ ਦੀਆਂ ਪ੍ਰਤੀਨਿਧ ਅਤੇ ਸਿੱਖੀ ਦੇ ਪ੍ਰਚਾਰ-ਪਸਾਰ ਪ੍ਰਤੀ ਸਮਰਪਿਤ ਜਥੇਬੰਦੀਆਂ ਦੇ ਮੁਖੀਆਂ ਨੇ, ਇਸ ਉਤਸੁਕਤਾ ਦੀ ਪੂਰਤੀ ਕਰਨ ਵਲ ਨਾ ਤਾਂ ਧਿਆਨ ਹੀ ਦਿਤਾ ਹੈ ਅਤੇ ਨਾ ਹੀ ਇਸ ਗਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਸਮਝੀ। ਜਿਸਦਾ ਨਤੀਜਾ ਇਹ ਹੋਇਆ ਕਿ ਦੇਸ਼ ਅਤੇ ਵਿਦੇਸ਼ ਵਿਚ ਵਸਦੇ ਆਮ ਲੋਕਾਂ, ਵਿਸ਼ੇਸ਼ ਰੂਪ ਵਿੱਚ ਗ਼ੈਰ-ਸਿੱਖ ਭਾਰਤੀਆਂ ਅਤੇ ਵਿਦੇਸ਼ੀਆਂ ਦੀ ਉਤਸੁਕਤਾ ਉਸੇ ਤਰ੍ਹਾਂ ਹੀ ਬਣੀ ਦੀ ਬਣੀ ਰਹਿ ਗਈ।animated gif

ਗ਼ਜ਼ਲ

ਕੌਣ ਕਹਿੰਦਾ ਫੱਲ ਨਹੀਂ ਲਗਦਾ ਕਦੇ ਵੀ ਮਿਹਨਤਾਂ ਨੂੰ ,
ਹੌਸਲੇ ਅੱਗੇ ਤਾਂ ਝੁੱਕਦੇ ਵੇਖਿਆ ਹੈ ਪਰਬਤਾਂ ਨੂੰ ।

ਪਾਲਿਆ ਹੁੰਦੈ ੳੁਨ੍ਹਾਂ ਨੇ ਸਹਿ ਅਨੇਕਾਂ ਦਿੱਕਤਾਂ ਨੂੰ ,
ਮਾਪਿਆਂ ਨੂੰ ਸਾਂਭ ਲੲੀੲੇ ਰੋਲੀੲੇ ਨਾ ਇੱਜ਼ਤਾਂ ਨੂੰ ।

ਨਾ ਕਰੇ ਮਿਹਨਤ ਕੋਈ ਪਰ ਕੋਸਦੇ ਨੇ ਕਿਸਮਤਾਂ ਨੂੰ ,
ਭਾਲਦੇ ਨੇ ਲੋਕ ਬਹੁਤੇ ਮੁਫਤ ਦੇ ਵਿਚ ਦਾਅਵਤਾਂ ਨੂੰ ।

ਹੁਣ ਨਾ ਤੈਨੂੰ ਯਾਦ ਆਵੇ ਮੋਹ ਲਿਆ ੲੇਂ ਡਾਂਲਰਾਂ ਨੇ ,
ਮੈ ਅਜੇ ਤਕ ਸਾਂਭ ਬੈਠਾ ਹਾਂ ਪੁਰਾਣੇ ਸਭ ਖਤਾਂ ਨੂੰ ।

ਕਦਰ ਨਾ ਪਾਈ ਕਦੀ ਮੈਂ ਜਦ ਸੀ ਹੁੰਦੇ ਕੋਲ ਮੇਰੇ ,
ਹੁਣ ਲਿਖਾਂ ਮੈਂ ਗੀਤ ਗ਼ਜ਼ਲਾਂ ਯਾਦ ਕਰ ਕੇ ਦੋਸਤਾਂ ਨੂੰ ।

ਕੌਣ ਕਰਦੈ ਤਰਕ ਵਾਲੀ ਗੱਲ ਨਾਨਕ ਵਾਂਗਰਾਂ ,
ਹੁਣ ਸਾਧ ਪਾਖੰਡੀ ਬੜੇ ਭਾਉਦੇ ਪਏ ਨੇ ਸੰਗਤਾਂ ਨੂੰ ।

ਕਰਦੀਆਂ ਹਰ ਕੰਮ ਮੋਢੇ ਨਾਲ ਮੋਢਾ ਜੋੜ੍ਹ ਕੇ ਹੁਣ ,
ਫੇਰ ਕਿਉਂ ਸਮਝੇ ਇਹ ਜਨਤਾਂ ਪੈਰ-ਜੁੱਤੀ ਔਰਤਾਂ ਨੂੰ ।

ਯਾਦ ਕਰ ਬਹਿਰਾਂ ਗ਼ਜ਼ਲ ਦੀਆਂ, ਮੈਂ ਲਿਖਾ ਜਜ਼ਬਾਤ ਦਿਲ ਦੇ ,
ਚਾਹਵਾ ਕੰਟਰੋਲ ਕਰਨਾ, ਅੱਖਰਾਂ ਤੇ ਹਰਕਤਾਂ ਨੂੰ ।

ਹੋ ਗਈ “ਗਿੱਲਾ” ਹਵਾ ਜ਼ਹਿਰੀ ਤੇ ਫਸਲ਼ ਸਪਰੇਆਂ ਦੀ,
ਹੁਣ ਕਿਥੇ ਲੱਭਦਾ ਫਿਰੇ ਤੂੰ ਕੁਦਰਤੀ ਉਹ ਨਿਹਮਤਾਂ ਨੂੰ ।

ਮਨਦੀਪ ਗਿੱਲ ਧੜਾਕ

animated gifਮੁਰਦਾ ਇਨਸਾਨੀਅਤ
ਪਿਆਰੇ ਪਾਠਕੋ,ਜੋ ਮੈਂ ਇਹ ਲੇਖ ਲਿਖ ਰਿਹਾ ਹਾਂ,ਇਹ ਲੇਖ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਲੇਖ ਹੈ,ਜਿਸ ਵਿੱਚ ਸੱਚਾਈ ਨੂੰ ਲਿਖਣ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੈ। ਜੋ ਅੱਜਕੱਲ੍ਹ ਦੇ ਯੁੱਗ ਵਿੱਚ ਹੋ ਰਿਹਾ ਹੈ ਜਾਂ ਜੋ ਮੈਂ ਵੇਖਿਆ ਅਤੇ ਮਹਿਸੂਸ ਕੀਤਾ ਹੈ,ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਲੇਖ ਲਿਖਿਆ ਹੈ।
ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇਨਸਾਨ ਬੁਰੀ ਤਰਾਂ ਨਾਲ ਗ੍ਰਸਿਆ ਹੋਇਆ ਹੈ। ਹਰ ਬੰਦੇ,ਹਰ ਔਰਤ,ਹਰ ਨੌਜਵਾਨ,ਬਜ਼ੁਰਗ ਸਭਨਾਂ ਦਾ ਆਪੋ-ਆਪਣੀ ਜ਼ਿੰਦਗੀ ਵਿੱਚ ਫਰਜ਼ ਹੁੰਦਾ ਹੈ। ਆਪਣੇ ਪਰਿਵਾਰ ਨੂੰ ਪਾਲਣ ਦਾ,ਬੱਚਿਆ ਨੂੰ ਚੰਗੀ ਸਿੱਖਿਆ ਦੇਣ ਦਾ,ਵੱਡਿਆਂ ਦਾ ਆਦਰ ਕਰਨ,ਛੋਟਿਆਂ ਨਾਲ ਪਿਆਰ,ਇਸ ਤਰਾਂ ਦੇ ਅਨੇਕਾਂ ਫਰਜ਼ ਹੁੰਦੇ ਨੇ ਹਰ ਇਨਸਾਨ ਦੀ ਜ਼ਿੰਦਗੀ ਵਿੱਚ,ਜੋ ਸਮੇਂ ਦੇ ਨਾਲ ਨਾਲ ਚਲਦੇ ਰਹਿੰਦੇ ਹਨ। ਇਨਾਂ ਸਭ ਫਰਜ਼ਾਂ ਤੋਂ ਉੱਪਰ ਉੱਠ ਕੇ ਇੱਕ ਹੋਰ ਫਰਜ਼ ਹੁੰਦਾ ਹੈ ਇਨਸਾਨੀਅਤ ਦਾ ਫਰਜ਼। ਅੱਜਕੱਲ੍ਹ ਵੇਖ ਰਹੇ ਹਾਂ ਪਰਿਵਾਰ ਦਾ ਪਰਿਵਾਰ ਪ੍ਰਤੀ ਮੋਹ ਖਤਮ ਹੋ ਰਿਹਾ ਹੈ ਅਤੇ ਖੂਨ ਸਫ਼ੈਦ ਹੋ ਰਿਹਾ ਹੈ। ਭੈਣ-ਭਰਾ,ਸਕੇ-ਸਬੰਧੀ,ਦੋਸਤਾਂ ਵਿੱਚ ਇੱਕ ਦੂਜ਼ੇ ਪ੍ਰਤੀ ਮੋਹ ਘੱਟ ਰਿਹਾ ਹੈ। ਇਹ ਸਭ ਤਾਂ ਹੀ ਹੋ ਰਿਹਾ ਹੈ ਕਿਉਕਿ ਇਨਸਾਨਾਂ ਵਿੱਚ ਇਨਸਾਨੀਅਤ ਖਤਮ ਹੋ ਰਹੀ ਰਹੀ ਹੈ ਜਾਂ ਹੋ ਚੁੱਕੀ ਹੈ।
ਹੁਣ ਗੱਲ ਕਰੀਏ ਕਿਉਂ ਖਤਮ ਹੋ ਰਹੀ ਹੈ ਇਨਸਾਨੀਅਤ ? ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਹੈ ਕਿ ਹਰ ਬੰਦਾ,ਹਰ ਔਰਤ ਆਪਣੇ ਫਰਜ਼ ਨਿਭਾਉਣ ਤੋਂ ਭੱਜ ਰਿਹਾ ਹੈ ਜਾਂ ਫਿਰ ਕਹਿ ਲਵੋ,ਲੋਕ ਆਲਸੀ ਹੋ ਚੁੱਕੇ ਹਨ। ਏਸ ਪਿੱਛੇ ਇੱਕ ਕਾਰਣ ਮੋਬਾਇਲ ਵੀ ਹੈ,ਪਰਿਵਾਰ ਦੇ ਮੈਂਬਰ ਇੱਕ ਘਰ ਵਿੱਚ ਬੈਠ ਕੇ ਵੀ ਅਲੱਗ ਹੁੰਦੇ ਹਨ। ਸਭ ਆਪੋ-ਆਪਣੇ ਹੱਥ ਵਿੱਚ ਮੋਬਾਇਲ ਫੜ ਕੇ ਬੇਠੈ ਰਹਿੰਦੇ ਹਨ ਜਿਸ ਕਰਕੇ ਉਹ ਇੱਕ-ਦੂਜੇ ਨੂੰ ਟਾਇਮ ਨਹੀਂ ਦੇ ਪਾਉਂਦੇ ਹਨ। ਇੱਥੇ ਆ ਕੇ ਖੂਨ ਦੇ ਰਿਸ਼ਤੇ ਫਿੱਕੇ ਪੈ ਜਾਂਦੇ ਹਨ। ਇੱਕ-ਦੂਜੇ ਪ੍ਰਤੀ ਪਿਆਰ ਖਤਮ ਹੋ ਜਾਂਦਾ ਜਾਂ ਖਤਮ ਹੋਣ ਕਿਨਾਰੇ ਪੁੱਜ ਜਾਂਦਾ ਹੈ ਅਤੇ ਇਨਸਾਨੀਅਤ ਖਤਮ ਹੋਣ ਲੱਗਦੀ ਹੈ।
ਮੈਂ ਇਨਸਾਨੀਅਤ ਨੂੰ ਮੁਰਦਾ ਕਿਉਂ ਕਹਿ ਰਿਹਾ ਹਾਂ,ਇਸ ਪਿੱਛੇ ਕਾਰਣ ਹੈ। ਥੋੜਾ ਸਮਾਂ ਪਹਿਲਾਂ ਮੈਂ ਇੱਕ ਵੀਡਿਉ ਵੇਖੀ,ਜਿਸ ਵਿੱਚ ਇੱਕ ਬੰਦਾ ਅਤੇ ਨੌਜਵਾਨ ਮਿਲ ਕੇ ਔਰਤ ਨੂੰ ਧੱਕੇ ਨਾਲ ਫੜ ਕੇ, ਪੁੱਠੀ ਕਰਕੇ ਉਸਦੀਆ ਲੱਤਾਂ ਛੱਤ ਨਾਲ ਬੰਨ੍ਹ ਰਹੇ ਸੀ। ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਉਹ ਬੰਨਦਾ ਹੋਇਆ ਔਰਤ ਦੇ ਦੰਦੀਆਂ ਵੱਢ ਰਿਹਾ ਸੀ। ਦੋਵਾਂ ਨੇ ਉਸ ਔਰਤ ਨੂੰ ਛੱਤ ਨਾਲ ਪੁੱਠੀ ਲਟਕਾ ਕੇ ਕੁੱਟਮਾਰ ਕੀਤੀ। ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਇਨਸਾਨੀਅਤ ਇੱਥੋਂ ਤੱਕ ਮਰ ਚੁੱਕੀ ਹੈ ਕਿ ਥੰਦਾ ਜਾਨਵਰ ਦੀ ਤਰਾਂ ਵਿਵਹਾਰ ਕਰ ਰਿਹਾ ਸੀ,ਰੌਗ਼ਟੇ ਖੜੇ ਹੋ ਜਾਂਦੇ ਵੇਖ ਕੇ। ਬੈਠਾ ਸੋਚ ਰਿਹਾ ਸੀ ਇਹ ਔਰਤ ਬੰਦੇ ਦੀ ਘਰਵਾਲੀ ਹੋਊ,ਨੌਜਵਾਨ ਦੀ ਮਾਂ ਹੋਊ ਜਾਂ ਕੋਈ ਹੋਰ। ਉਹ ਇੱਦਾਂ ਕਰ ਰਹੇ ਸੀ ਕਿਉਕਿ ਉਨਾਂ ਵਿੱਚ ਇਨਸਾਨੀਅਤ ਖਤਮ ਹੋ ਚੁੱਕੀ ਸੀ। ਜੋ ਵੀਡਿਉ ਥਣਾ ਰਿਹਾ ਸੀ ਉਹ ਕਿੰਨਾਂ ਵੱਡਾ ਮੂਰਖ ਸੀ,ਜੇ ਉਹ ਵੀਡਿਉ ਬਣਾਉਣ ਦੀ ਜਗ੍ਹਾ ਉਨਾਂ ਨੂੰ ਰੋਕਦਾ ਤਾਂ ਇਹ ਅੱਤਿਆਚਾਰ ਨਹੀਂ ਹੋਣਾ ਸੀ। ਆਪਾਂ ਵੇਖਦੇ ਅੱਜਕੱਲ ਕਿਸੇ ਦੀ ਜਾਨ ਜਾ ਰਹੀ ਹੋਵੇ ਜਾਂ ਕਿਤੇ ਕੋਈ ਘਟਨਾ ਵਾਪਰਦੀ ਹੈ ਲੋਕੀਂ ਝੱਟ ਜੇਬ ਚੋਂ ਮੋਬਾਇਲ ਕੱਢ ਕੇ ਵੀਡਿਉ ਬਣਾਉਣ ਲੱਗ ਜਾਂਦੇ ਹਨ। ਜੇ ਉਹੀਂ ਸਮਾਂ ਉਹ ਕਿਸੇ ਦੀ ਜਾਨ ਬਚਾਉਣ ਤੇ ਲਾਉਣ ਤਾਂ ਉਹ ਨੇਕ ਕੰਮ ਕਰ ਸਕਦੇ ਹਨ। ਜੋ ਵੀਡਿਉ ਬਣਾ ਰਿਹਾ ਸੀ ਉਸ ਦੀ ਵੀ ਇਨਸਾਨੀਅਤ ਮੁਰਦਾ ਹੋ ਚੁੱਕੀ ਹੋਣੀ,ਜੇ ਉਹ ਵੀਡਿਉ ਬਣਾਉਣ ਦੀ ਜਗ੍ਹਾ ਉਨਾਂ ਨੂੰ ਰੋਕ ਦਿੰਦਾ ਤਾਂ ਇਹ ਨਹੀਂ ਹੋਣਾ ਸੀ। ਉਨਾਂ ਤੋਂ ਵੀ ਮੂਰਖ ਹੁੰਦੇ ਹਨ ਉਹ ਲੋਕ ਜੋ ਇੱਦਾਂ ਦੀਆਂ ਵੀਡਿਉ ਨੂੰ ਬਣਾਉਦੇ ਹਨ,ਅੱਗੇ ਭੇਜਦੇ ਹਨ ਅਤੇ ਆਪਣੀ ਮੂਰਖਤਾ ਨੂੰ ਦਰਸਾਉਦੇ ਹਨ। ਕਦੇ ਵੀ ਇਸ ਤਰਾਂ ਦਾ ਸ਼ਰਮਨਾਕ ਕੰਮ ਨਾ ਕਰੋ,ਜਿਸ ਨਾਲ ਇਨਸਾਨ ਨੂੰ,ਇਨਸਾਨੀਅਤ ਨੂੰ ਸ਼ਰਮਸਾਰ ਹੋਣਾ ਪਵੇ। ਮੰਨਿਆ ਅੱਜ ਦਾ ਯੁੱਗ ਬੜੀ ਤੇਜ਼ੀ ਨਾਲ ਤਰੱਕੀ ਤਾਂ ਕਰ ਰਿਹਾ ਹੈ ਅਤੇ ਅੱਗੇ ਵੱਧ ਰਿਹਾ ਹੈ,ਪਰ ਇਨਸਾਨ ਦੀ ਸੋਚਣ ਸ਼ਕਤੀ ਉਨੀਂ ਪਿੱਛੇ ਜਾ ਰਹੀ ਹੈ,ਇਨਸਾਨੀਅਤ ਮੁਰਦਾ ਹੋ ਰਹੀ ਹੈ। ਇੱਥੇ ਆ ਕੇ ਮੈਨੂੰ ਕਿਸੇ ਲਿਖੀਆਂ ਇਹ ਲਾਇਨਾਂ ਮਨ ਨੂੰ ਹਿਲੋਰਾ ਦੇ ਜਾਂਦੀਆ ਹਨ :
ਜਰੂਰੀ ਨਹੀਂ ਕਿ ਜਿਨ੍ਹਾਂ ਵਿੱਚ ਸਾਹ ਨਹੀਂ ਸਿਰਫ ਉਹੀ ਮੋਏ ਹਨ।
ਜਿਨ੍ਹਾਂ ਵਿੱਚ ਇਨਸਾਨੀਅਤ ਨਹੀਂ ਉਹ ਵੀ ਤਾਂ ਮੋਏ ਹੀ ਹਨ।
ਹਰ ਇਨਸਾਨ ਦਾ ਫਰਜ਼ ਹੈ ਇੱਕ ਦੂਜੇ ਦਾ ਸਤਿਕਾਰ ਕਰਨਾ,ਦੁੱਖਾਂ-ਸੁੱਖਾਂ ਵਿੱਚ ਨਾਲ ਖੜਨਾ ਪਰ ਇਹ ਤਾਂ ਹੀ ਹੋ ਸਕਦਾ ਜੇ ਥੋੜਾ ਟਾਇਮ ਇੱਕ ਦੂਜੇ ਲਈ ਕੱਢਿਆ ਜਾਵੇ। ਨਹੀਂ ਤਾਂ ਇਨਸਾਨ ਆਪਣਾ ਵਜੂਦ ਆਪਣੇ ਹੱਥੀਂ ਗਵਾ ਲਵੇਗਾ ਅਤੇ ਇਨਸਾਨੀਅਤ ਮਰ ਜਾਵੇਗੀ।animated gif
ਹਰਮਨਜੋਤ ਸਿੰਘ ਰੋਮਾਣਾ,ਤਲਵੰਡੀ ਸਾਬੋ (ਬਠਿੰਡਾ)-ਜਸਵੰਤ ਸਿੰਘ ‘ਅਜੀਤ’

ਐਮਰਜੈਂਸੀ ਵਿਰੁਧ ਸੰਘਰਸ਼ ਅਕਾਲੀਆਂ ਦਾ ਤੇ ਨਤੀਜਾ…
ਬੀਤੇ ਦਿਨੀਂ ਗੁਰਦੁਆਰਾ ਬੰਗਲਾ ਸਾਹਿਬ ਨਵਂਿ ਦਿੱਲੀ ਵਿੱਖੇ ਨੀਲਾ ਤਾਰਾ ਸਾਕੇ ਦੀ ਯਾਦ ਮੰਨਾਉਣ ਲਈ ਹੋਏ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਕਿ ਨੀਲਾ ਤਾਰਾ ਸਾਕਾ ਸਿੱਖਾਂ ਵਿਰੁਧ ਸ਼੍ਰੀਮਤੀ ਇੰਦਰਾ ਗਾਂਧੀ ਦੇ ਦਿਲ ਵਿੱਚ ਪੈਦਾ ਹੋਈ ਉਸ ਬਦਲੇ ਦੀ ਭਾਵਨਾ ਦਾ ਨਤੀਜਾ ਸੀ, ਜੋ ਉਨ੍ਹਾਂ ਵਲੋਂ ਦੇਸ਼ ਵਿੱਚ ਜੂਨ 1975 ਵਿੱਚ ਲਾਈ ਗਈ ਐਮਰਜੈਂਸੀ ਵਿਰੁਧ ਅਕਾਲੀਆਂ ਵਲੋਂ ਲਾਏ ਤੇ ਜਿਤੇ ਗਏ ਮੋਰਚੇ ਦੇ ਫਲਸਰੂਪ ਪੈਦਾ ਹੋਈ ਸੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਸ. ਮਨਜੀਤ ਸਿੰਘ ਜੀਕੇ ਵਲੋਂ ਕੀਤੇ ਗਏ ਇਸ ਦਾਅਵੇ ਵਿੱਚ ਸੌ (100 %) ਪ੍ਰਤੀਸ਼ਤ ਸੱਚਾਈ ਹੈ। ਇਸਦਾ ਕਾਰਣ ਇਹ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਜਦੋਂ ਦੇਸ਼ ਵਿੱਚ ਐਮਰਜੈਂਸੀ ਲਾਈ ਗਈ, ਉਸ ਸਮੇਂ ਉਨ੍ਹਾਂ ਦੇ ਇਸ਼ਾਰੇ ਤੇ ਜਿਥੇ ਸਾਰੇ ਹੀ ਵਿਰੋਧੀ ਨੇਤਾਵਾਂ ਨੂੰ ਪਕੜ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ, ਉਥੇ ਹੀ ਉਨ੍ਹਾਂ ਨੇ ਦਿੱਲੀ ਦੇ ਅਕਾਲੀ ਨੇਤਾ ਅਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ, ਰਾਹੀਂ ਅਕਾਲੀਆਂ ਨੂੰ ਪੇਸ਼ਕਸ਼ ਕੀਤੀ ਜੇ ਉਹ ਐਮਰਜੈਂਸੀ ਦਾ ਵਿਰੋਧ ਨਾ ਕਰਨ ਤਾਂ ਉਹ ਉਨ੍ਹਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਪਰ ਅਕਾਲੀ ਆਗੂਆਂ ਨੇ ਸ. ਪ੍ਰਕਾਸ਼ ਸਿੰਘ ਬਾਦਲ, ਜੋ ਭਾਜਪਾ ਆਗੂਆਂ ਦੇ ਪ੍ਰਭਾਵ ਹੇਠ ਸਨ, ਦੇ ਦਬਾਉ ਵਿੱਚ ਆ ਪੰਜਾਬ ਅਤੇ ਸਿੱਖਾਂ ਨਾਲ ਸੰਬੰਧਤ ਉਹ ਸਾਰੀਆਂ ਮੰਗਾਂ, ਜਿਨ੍ਹਾਂ ਲਈ ਉਹ ਲੰਮੇਂ ਸਮੇਂ ਤੋਂ ਸੰਘਰਸ਼ ਕਰਦੇ ਚਲੇ ਆ ਰਹੇ ਸਨ ਤੇ ਮੋਰਚੇ ਲਾ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾਂਦੇ ਚਲੇ ਆ ਰਹੇ ਸਨ, ਉਨ੍ਹਾਂ ਨੂੰ ਮੰਨਵਾ ਲਏ ਜਾਣ ਦੀ ਬਜਾਏ ਐਮਰਜੈਂਸੀ ਵਿਰੁਧ ਮੋਰਚਾ ਲਾ ਦੇਣ ਨੂੰ ਪਹਿਲ ਦੇ ਦਿੱਤੀ।
ਪਿਛੋਕੜ : ਗਲ ਜੂਨ, 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ, ਬਾਕੀ ਲਗਭਗ ਸਾਰੀਆਂ ਕਾਂਗ੍ਰਸ-ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਤਕਰੀਬਨ ੰਿਤੰਨ ਹਜ਼ਾਰ ਰਾਜਸੀ ਮੁੱਖੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਉਨ੍ਹਾਂ ਹੀ ਦਿਨਾਂ ਵਿਚ ਗੁਰਦੁਆਰਾ ਐਕਟ-1971 ਅਨੁਸਾਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ, ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਸਿੱਖ ਆਗੂ ਜ. ਸੰਤੋਖ ਸਿੰਘ, ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ, ਦੀ ਅਗਵਾਈ ਵਿਚ ਲੜੀਆਂ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦੀ ਚੁਨੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਉਹ ਪੂਰੀ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਣ ਵਿੱਚ ਸਫਲ ਹੋ ਗਿਆ। ਸ. ਜਸਵੰਤ ਸਿੰਘ ਕੋਛੜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜ. ਸੰਤੋਖ ਸਿੰਘ ਗੁਰਦੁਆਰਾ ਕਮੇਟੀ ਦੀ ਅਕਾਲੀ ਪਾਰਟੀ ਦੇ ਨੇਤਾ ਥਾਪੇ ਗਏ।
ਜਾਣਕਾਰ ਹਲਕਿਆਂ ਅਨੁਸਾਰ, ਐਮਰਜੈਂਸੀ ਲਾਣ ਤੋਂ ਬਾਅਦ, ਜਿਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿਤਾ ਗਿਆ, ਉਥੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜ. ਸੰਤੋਖ ਸਿੰਘ, ਜੋ ਕਿਸੇ ਸਮੇਂ ਪੰਡਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤ੍ਰੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਸਨ, ਰਾਹੀਂ ਅਕਾਲੀ ਆਗੂਆਂ ਨੂੰ ਸੰਦੇਸ਼ ਭੇਜਿਆ ਕਿ ਜੇ ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਉਹ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਜ. ਸੰਤੋਖ ਸਿੰਘ ਨੇ ਇਸ ਸਬੰਧ ਵਿਚ ਜ. ਗੁਰਚਰਨ ਸਿੰਘ ਟੋਹੜਾ ਨੂੰ ਸਾਰੀ ਗਲ ਦਸਦਿਆਂ, ਉਨ੍ਹਾਂ ਨਾਲ ਵਿਸਥਾਰ ਨਾਲ ਗਲ ਕੀਤੀ। ਜ. ਟੋਹੜਾ ਨੇ ਸਾਰੀ ਗਲ ਸਮਝਦਿਆਂ, ਪਹਿਲਾਂ ਆਪਣੇ ਭਰੋਸੇ ਦੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸਤੋਂ ਬਾਅਦ ਉਨ੍ਹਾਂ ਜ. ਸੰਤੋਖ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦੀ ਸਲਾਹ ਦੇ ਦਿਤੀ। ਉਨ੍ਹਾਂ ਪਾਸੋਂ ਪ੍ਰਵਾਨਗੀ ਲੈਣ ਤੋਂ ਬਾਅਦ ਜ. ਸੰਤੋਖ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਕੁਝ ਸਿੱਖ ਪਤਵੰਤਿਆਂ ਨੂੰ ਨਾਲ ਲੈ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੋਠੀ ਪੁਜੇ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ।
ਹੈਰਾਨੀ ਦੀ ਗਲ ਇਹ ਰਹੀ ਕਿ ਜ. ਸੰਤੋਖ ਸਿੰਘ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ, ਜ. ਗੁਰਚਰਨ ਸਿੰਘ ਟੋਹੜਾ ਨਾਲ ਗਲ ਕਰਕੇ ਅਤੇ ਉਨ੍ਹਾਂ ਵਲੋਂ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕੀਤੀ ਗਈ ਸਹਿਮਤੀ ਦੇ ਆਧਾਰ ਤੇ ਕੀਤਾ ਸੀ, ਪਰ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਬਾਉ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ, ਤਾਂ ਇਸਦੇ ਲਈ ਕੇਵਲ ਜ. ਸੰਤੋਖ ਸਿੰਘ ਨੂੰ ਹੀ ਦੋਸ਼ੀ ਗਰਦਾਨ, ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਕਢ ਦਿਤਾ ਗਿਆ।
ਜ. ਸੰਤੋਖ ਸਿੰਘ ਨੇ ਉਸੇ ਸਮੇਂ ਐਮਰਜੈਂਸੀ ਦੇ ਮੁੱਦੇ ਤੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕੀਤੇ ਜਾਣ ਦੇ ਸਬੰਧ ਵਿਚ ਆਪਣੇ ਸਾਥੀਆਂ ਨੂੰ ਜਾਣਕਾਰੀ ਦਿੰਦਿਆਂ, ਦਸਿਆ ਕਿ ਉਨ੍ਹਾਂ ਇਹ ਸਮਰਥਨ ਜ. ਗੁਰਚਰਨ ਸਿੰਘ ਟੋਹੜਾ ਨੂੰ ਭਰੋਸੇ ਵਿਚ ਲੈ ਅਤੇ ਉਨ੍ਹਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਕੀਤਾ ਹੈ, ਉਨ੍ਹਾਂ ਨੇ ਸਾਥੀਆਂ ਨੂੰ ਇਹ ਵੀ ਦਸਿਆ ਕਿ ਅਜਿਹਾ ਕਰਨ ਦਾ ਦੂਸਰਾ ਕਾਰਣ ਇਹ ਸੀ ਕਿ ਜੋ ਕੁਝ ਅਕਾਲੀ ਦਲ ਵਲੋਂ ਲੰਮੀਆਂ ਲੜਾਈਆਂ ਲੜ ਕੇ ਵੀ ਹਾਸਲ ਨਹੀਂ ਸੀ ਕੀਤਾ ਜਾ ਰਿਹਾ, ਉਹ ਬਿਨਾ ਕਿਸੇ ਤਰ੍ਹਾਂ ਦੀ ਲੜਾਈ ਦੇ ਹਾਸਲ ਹੋਣ ਦੀ ਵਿਉਂਤ ਬਣ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਹੀ ਇਕ ਸਾਥੀ ਨੇ ਪੁਛ ਲਿਆ ਕਿ ਕੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਇਹ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਵਲੋਂ ਕੀਤੇ ਜਾ ਰਹੇ ਵਾਇਦੇ ਨੂੰ ਨਿਭਾਣ ਪ੍ਰਤੀ ਇਮਾਨਦਾਰ ਹੋਵੇਗੀ? ਤਾਂ ਜ. ਸੰਤੋਖ ਸਿੰਘ ਨੇ ਉੱਤਰ ਦਿਤਾ ਕਿ ਐਮਰਜੈਂਸੀ ਖਤਮ ਨਹੀਂ ਹੋ ਰਹੀ, ਅਜੇ ਸ਼ੁਰੂ ਹੋਈ ਹੈ। ਜੇ ਸ਼੍ਰੀਮਤੀ ਇੰਦਰਾ ਗਾਂਧੀ ਕੀਤੇ ਵਾਇਦੇ ਤੋਂ ਮੁਕਰਦੀ ਹੈ ਤਾਂ ਉਨ੍ਹਾਂ ਵਿਰੁਧ ਮੋਰਚਾ ਲਾਏ ਜਾਣ ਦੇ ਸਬੰਧ ਵਿਚ ਪੰਥ ਪਾਸ ਮਜ਼ਬੂਤ ਅਧਾਰ ਹੋਵੇਗਾ।
ਇਸ ਸਬੰਧ ਵਿਚ ਕੁਝ ਸਿੱਖ ਬੁੱਧੀਜੀਵੀਆਂ ਦੀ ਵੀ ਮਾਨਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ, ਸਗੋਂ ਸਿੱਖ ਇਤਿਹਾਸ ਤੋਂ ਅਗਵਾਈ ਲੈਂਦਿਆਂ ਹੀ ਕੋਈ ਫੈਸਲਾ ਲੈਣਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਗੁਰੂ ਸਾਹਿਬਾਨ ਤੋਂ ਬਾਅਦ ਸੰਘਰਸ਼ ਵਿਚ ਰੁਝੀਆਂ ਸਿੱਖ ਸ਼ਕਤੀਆਂ, ਸਮੇਂ-ਸਮੇਂ ਵਿਰੋਧੀ ਤਾਕਤਾਂ ਨਾਲ ਸਮਝੌਤਾ ਕਰ, ਕੁਝ ਸਮੇਂ ਲਈ ਅਜਿਹਾ ਸ਼ਾਂਤੀ ਦਾ ਮਾਹੌਲ਼ ਸਿਰਜ ਲੈਂਦੀਆਂ ਰਹੀਆਂ, ਜਿਸ ਵਿਚ ਉਹ ਨਾ ਕੇਵਲ ਆਪਣੀ ਤਾਕਤ ਨੂੰ ਇਕਠਿਆਂ ਕਰਦੀਆਂ, ਸਗੋਂ ਉਸਨੂੰ ਵਧਾਉਂਦੀਆਂ ਵੀ ਸਨ, ਤਾਂ ਜੋ ਮੌਕਾ ਬਣਨ ਤੇ ਉਹ ਵਿਰੋਧੀ ਤਾਕਤ ਨੂੰ ਜ਼ਬਰਦਸਤ ਚੁਨੌਤੀ ਦੇ ਸਕਣ।
ਪਰ ਅਜਿਹਾ ਨਹੀਂ ਹੋ ਸਕਿਆ : ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਸਾਂਝਾ ਐਲਾਨ-ਨਾਮਾ ਜਾਰੀ ਕਰਕੇ ਮੋਰਚਾ ਸ਼ੁਰੂ ਕਰ ਦਿਤਾ ਗਿਆ। ਜ. ਧੰਨਾ ਸਿੰਘ ਗੁਲਸ਼ਨ ਲਿਖਤ ਪੁਸਤਕ ‘ਅਜ ਦਾ ਪੰਜਾਬ ਤੇ ਸਿੱਖ ਰਾਜਨੀਤੀ’ ਅਨੁਸਾਰ ਇਸ ਐਲਾਨ-ਨਾਮੇ ਵਿਚ ਕਿਹਾ ਗਿਆ, ਕਿ ‘ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੇ ਸੰਗਰਾਮ ਵਿਚ ਹਰਾਵਲ ਦਸਤੇ ਦਾ ਕੰਮ ਕੀਤਾ ਹੈ। ਸਿੱਖਾਂ ਨੇ ਨਾ ਕੇਵਲ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁਧ ਟੱਕਰ ਲਈ, ਸਗੋਂ ਅੰਗਰੇਜ਼ੀ ਸਾਮਰਾਜ ਵਿਰੁਧ ਵੀ ਦੇਸ਼ ਦੀ ਆਜ਼ਾਦੀ, ਇਨਸਾਫ ਅਤੇ ਜਮਹੂਰੀਅਤ ਦੀ ਪ੍ਰਾਪਤੀ ਲਈ, ਅਣਗਿਣਤ ਕੁਰਬਾਨੀਆਂ ਕੀਤੀਆਂ, ਅੱਜ ਫਿਰ ਦੇਸ਼ ਉਤੇ ਅਕਾਰਨ ‘ਅੰਦਰੂਨੀ ਐਮਰਜੈਂਸੀ’ ਠੌਂਸੀ ਹੋਣ ਕਰਕੇ ਦੇਸ਼ ਵਿਚ ਇਕ ਅਜਿਹੀ ਹਾਲਤ ਪੈਦਾ ਹੋ ਗਈ ਹੈ, ਜਿਸਦੇ ਫਲਸਰੂਪ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕੁਚਲ ਕੇ ਰਖ ਦਿਤਾ ਗਿਆ ਹੈ ਅਤੇ ਜਨਤਾ ਦੇ ਮੁਢਲੇ ਹੱਕਾਂ ਉਤੇ ਛਾਪਾ ਮਾਰਿਆ ਗਿਆ ਹੈ। ਇੰਜ ਜਾਪਦਾ ਹੈ ਕਿ ਜਿਸ ਮਹਾਨ ਕਾਰਜ ਲਈ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ, ਉਨ੍ਹਾਂ ਨੂੰ ਵੀ ਮਲੀਆਮੇਟ ਕੀਤਾ ਜਾ ਚੁਕਾ ਹੈ।…’ ਇਸਤੋਂ ਅਗੇ ਉਨ੍ਹਾਂ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ, ਜੋ ਅਕਾਲੀ ਦਲ ਵਲੋਂ ਲੰਮੇਂ ਸਮੇਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਮੋਰਚੇ ਦੇ ਪਹਿਲੇ ਦਿਨ ਹੀ ਸ. ਪ੍ਰਕਾਸ਼ ਸਿੰਘ ਬਾਦਲ, ਜ. ਗੁਰਚਰਨ ਸਿੰਘ ਟੋਹੜਾ, ਜ. ਜਗਦੇਵ ਸਿੰਘ ਤਲਵੰਡੀ, ਸ. ਆਤਮਾ ਸਿੰਘ, ਸ. ਬਸੰਤ ਸਿੰਘ ਖਾਲਸਾ ਆਦਿ ਨੇਤਾ ਆਪਣੇ-ਆਪਨੂੰ ਗ੍ਰਿਫਤਾਰੀ ਲਈ ਪੇਸ਼ ਕਰ, ਅਣਮਿਥੇ ਸਮੇਂ ਲਈ ਜੇਲ੍ਹ ਜਾ ਬਿਰਾਜੇ। ਉਨ੍ਹੀਂ (19) ਮਹੀਨੇ ਚਲੇ ਇਸ ਮੋਰਚੇ ਦੌਰਾਨ ਲਗਭਗ, 43,000 ਸਿੱਖ ਗ੍ਰਿਫਤਾਰ ਹੋਏ।
ਪ੍ਰਾਪਤੀਆਂ? : ਇਤਨੀਆਂ ਗ੍ਰਿਫਤਾਰੀਆਂ ਦੇ ਐਮਰਜੈਂਸੀ ਤਾਂ ਖਤਮ ਕਰਵਾ ਲਈ ਗਈ, ਪਰ ਇਸ ਕੁਰਬਾਨੀ ਦਾ ਸਿੱਖ ਕੌਮ ਨੂੰ ਸਿਲਾ ਕੀ ਮਿਲਿਆ? (ਨੀਲਾ ਤਾਰਾ ਸਾਕਾ!) ਇਸਦਾ ਕਦੀ ਵੀ ਨਾ ਤਾਂ ਮੁਲਾਂਕਣ ਕੀਤਾ ਗਿਆ ਅਤੇ ਸ਼ਾਇਦ ਨਾ ਹੀ ਕਦੀ ਭਵਿਖ ਵਿੱਚ ਕੀਤਾ ਜਾਇਗਾ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਕਈ ਵਾਰ ਪੰਜਾਬ ਸਮੇਤ ਦੇਸ ਦੇ ਵੱਖ-ਵੱਖ ਰਾਜਾਂ ਵਿਚ ਹੀ ਨਹੀਂ, ਸਗੋਂ ਕੇਂਦਰ ਵਿਚ ਵੀ ਗ਼ੈਰ-ਕਾਂਗ੍ਰਸੀ ਸਰਕਾਰਾਂ ਬਣੀਆਂ, ਪੰਜਾਬ ਵਿਚ ਅਕਾਲੀ ਆਪ ਸੱਤਾ ਵਿਚ ਆਏ ਤੇ ਕੇਂਦਰ ਵਿਚ ਵੀ ਉਨ੍ਹਾਂ ਭਾਈਵਾਲੀ ਕੀਤੀ। ਪਰ ਇਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਦੇ ਨਾਲ ਸਬੰਧਤ ਉਨ੍ਹਾਂ ਮਸੱਲਿਆਂ ਨੂੰ ਹਲ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਹਲ ਕਰਵਾਉਣ ਦੇ ਲਈ ਕੋਈ ਆਵਾਜ਼ ਹੀ ਉਠਾਈ, ਜਿਨ੍ਹਾਂ ਨੂੰ ਐਮਰਜੈਂਸੀ ਵਿਰੁਧ ਮੋਰਚਾ ਲਾਉਂਦਿਆਂ ਐਲਾਨ-ਨਾਮੇ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਨਾਂ ਤੇ 43 ਹਜ਼ਾਰ ਸਿੱਖ ਜੇਲ੍ਹ ਵਿਚ ਗਏ ਅਤੇ ਕਈ ਜੇਲ੍ਹ ਵਿਚ ਸ਼ਹੀਦ ਵੀ ਹੋਏ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਹਜ਼ਾਰਾਂ ਸਿੱਖਾਂ ਦੀ ਕੁਰਬਨੀ ਦੇ ਬਦਲੇ, ਉਨ੍ਹਾਂ ਸਿੱਖ ਤੇ ਗ਼ੈਰ-ਸਿੱਖ ਆਗੂਆਂ ਨੇ ਸੱਤਾ-ਸੁਖ ਮਾਣਿਆ, ਜੋ ਮੋਰਚੇ ਨੂੰ ਲਗਾਤਾਰ ਜਾਰੀ ਰਖਣ ਕਾਰਣ ਪੈਦਾ ਹੋਣ ਵਾਲੇ ਝੰਝਟਾਂ ਤੋਂ ਬਚਣ ਲਈ ਪਹਿਲੇ ਦਿਨ ਹੀ ਜੇਲ੍ਹ ਜਾ, ਰਾਜਸੀ ਆਗੂ ਹੋਣ ਕਾਰਣ ‘ਵਿਸ਼ੇਸ਼ ਵੀਆਈਪੀ’ ਸੈੱਲਾਂ ਵਿਚ ਰਹਿ ‘ਵਿਸ਼ੇਸ਼ ਸਹੂਲਤਾਂ’ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ ਰਹੇ ਸਨ।
ਇਹ ਗਲ ਸ਼ਾਇਦ ਹੀ ਕੋਈ ਜਾਣਦਾ ਹੋਵੇ, ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਉਸਦੀ ਸਮਾਪਤੀ ਤਕ ਲਾਏ ਗਏ ਮੋਰਚੇ ਅਤੇ ਉਸ ਵਿਚ ਸਿੱਖਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ, ਕਾਂਗ੍ਰਸ-ਵਿਰੋਧੀ ਪਾਰਟੀਆਂ ਨੇ ਰਾਸ਼ਟਰੀ ਪਧੱਰ ਤੇ ਕੋਈ ਮਾਨਤਾ ਨਹੀਂ ਦਿਤੀ। ਐਮਰਜੈਂਸੀ ਵਿਰੋਧੀ ਸੰਘਰਸ਼ ਨਾਲ ਸਬੰਧਤ ਗ਼ੈਰ-ਸਿੱਖਾਂ ਵਲੋਂ ਲਿਖਿਆ, ਜੋ ਵੀ ਇਤਿਹਾਸ ਜਾਂ ਸਾਹਿਤ ਰਚਿਆ ਗਿਆ, ਉਸ ਵਿਚ ਉਨ੍ਹਾਂ ਪਾਰਟੀਆਂ ਤੇ ਲੀਡਰਾਂ ਦਾ ਹੀ ਜ਼ਿਕਰ ਬਣੇ ਮਾਣ ਨਾਲ ਕੀਤਾ ਗਿਆ, ਜੋ ਜੇਲ੍ਹ ਵਿਚ ਜਾ ਬੈਠੇ ਸਨ ਜਾਂ ਗ੍ਰਿਫਤਾਰੀਆਂ ਤੋਂ ਡਰਦਿਆਂ ਜਾਂ ਤਾਂ ਰੂ-ਪੋਸ਼ ਹੋ ਗਏ ਸਨ, ਜਾਂ ਮਾਫ਼ੀ ਮੰਗ ਰਾਜਨੀਤੀ ਤੋਂ ਤੋਬਾ ਕਰ ਘਰ ਜਾ ਬੈਠ ਸਨ।
…ਅਤੇ ਅੰਤ ਵਿੱਚ : ਐਮਰਜੈਂਸੀ ਦੇ ਖਤਮ ਹੋਣ ਤੋਂ ਕੁਝ ਹੀ ਸਮਾਂ ਬਾਅਦ ਭਾਰਤੀ ਜਨਤਾ ਪਾਰਟੀ ਵਲੋਂ ‘ਐਮਰਜੈਂਸੀ ਦੀ ਵਰ੍ਹੇਗੰਢ ਬਨਾਮ ਕਾਲਾ ਦਿਵਸ ਤੇ ਸ਼ਕਤੀਸ਼ਾਲੀ ਲੋਕਤੰਤਰ ਦਿਵਸ’ ਦੇ ਨਾਂ ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੌਮੀ ਜਮਹੂਰੀ ਗਠਜੋੜ (ਐਨਡੀਏ) ਦੇ ਕਈ ਮੁੱਖੀ ਸ਼ਾਮਲ ਹੋਏ। ‘ਐਮਰਜੈਂਸੀ ਵਿਰੁਧ ਸੰਘਰਸ਼ ਦਾ ਬਿਗੁਲ ਵਜਾਣ’ ਵਾਲੇ ਵਜੋਂ ਜੈ ਪ੍ਰਕਾਸ਼ ਨਾਰਾਇਣ ਦਾ ਨਾਂ ਲਿਆ ਗਿਆ ਅਤੇ ਭਾਜਪਾ ਵਲੋਂ ਐਮਰਜੈਂਸੀ ਦਾ ਵਿਰੋਧ ਅਤੇ ਕੀਤੀਆਂ ਗਈਆਂ ਕਥਤ ਕੁਰਬਾਨੀਆਂ ਦਾ ਵੱਧ ਚੜ੍ਹ ਕੇ ਗੁਣ-ਗਾਣ ਕਰਦਿਆਂ ਜੇਲ੍ਹ ਜਾਣ ਵਾਲੇ ਲੋਕਾਂ ਨੂੰ ਸਨਮਾਨਤ ਕੀਤਾ ਗਿਆ। ਪਰ ਅਕਾਲੀਆਂ ਨਾਲ ਭਾਈਵਾਲੀ ਕਰ, ਪੰਜਾਬ ਵਿਚ ਸੱਤਾ-ਸੁੱਖ ਮਾਣਦੇ ਰਹੇ ਭਾਜਪਾ ਨੇਤਾਵਾਂ ਨੇ ਐਮਰਜੈਂਸੀ ਵਿਰੁਧ ਮੋਰਚਾ ਲਾਣ ਵਾਲੇ ਤੇ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ, ਆਪਣੇ ਭਾਈਵਾਲ ਅਕਾਲੀ ਮੁੱਖੀਆਂ ਨੂੰ ਨਾ ਤਾਂ ਬੁਲਾਇਆ, ਨਾ ਪੁਛਿਆ ਅਤੇ ਨਾ ਹੀ ਐਮਰਜੈਂਸੀ ਵਿਰੁਧ ਉਨ੍ਹਾਂ ਵਲੋਂ ਕੀਤੇ ਸੰਘਰਸ਼ ਦਾ ਜ਼ਿਕਰ ਹੀ ਕੀਤਾ।animated gif

-ਜਸਵੰਤ ਸਿੰਘ ‘ਅਜੀਤ’
ਸਿੱਖਾਂ ਦੇ ਕ੍ਰਿਪਾਨ ਪਹਿਨਣ ਪੁਰ ਰੋਕ?
ਆਮ ਸਿੱਖਾਂ ਦੀ ਮਾਨਤਾ ਹੈ ਕਿ ਇਟਲੀ ਦੀ ਸੁਪ੍ਰੀਮ ਕੋਰਟ ਵਲੋਂ ਸਿੱਖਾਂ ਦੇ ਜਨਤਕ ਥਾਵਾਂ ਪੁਰ ਕ੍ਰਿਪਾਨ ਪਹਿਨ ਕੇ ਜਾਣ ’ਤੇ ਪਾਬੰਧੀ ਲਾਇਆ ਜਾਣਾ ਬਹੁਤ ਹੀ ਬਦਕਿਸਮਤੀ ਭਰਿਆ ਫੈਸਲਾ ਹੈ। ਇਸੇ ਸੰਬੰਧ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਕੁਲਮੋਹਨ ਸਿੰਘ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜ ਸਾਹਿਬਾਨ ਨੇ ਆਪਣੇ ਫੈਸਲੇ ਵਿੱਚ ਸਵੀਕਾਰ ਕੀਤਾ ਹੈ ਕਿ ਇਟਲੀ ਦਾ ਸੰਵਿਧਾਨ, ਵੱਖ-ਵੱਖ ਦੇਸ਼ਾਂ ਤੋਂ ਇਟਲੀ ਵਿੱਚ ਆ ਕੇ ਵਸੇ ਲੋਕਾਂ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਦੀ ਰਖਿਆ ਕਰਨ ਵਿੱਚ ਸਹਿਯੋਗ ਕਰਨ ਪ੍ਰਤੀ ਵਚਨਬੱਧ ਹੈ ਅਤੇ ਦੂਜੇ ਪਾਸੇ ਉਨ੍ਹਾਂ ਹੀ ਵਿਦਵਾਨ ਜੱਜ ਸਾਹਿਬਾਨ ਵਲੋਂ ਆਪਣੇ ਫੈਸਲੇ ਵਿੱਚ ਸਿੱਖਾਂ ਪੁਰ ਜਨਤਕ ਥਾਂਵਾਂ ਤੇ ਆਪਣਾ ਧਾਰਮਕ ਚਿੰਨ੍ਹ, ਕ੍ਰਿਪਾਨ ਪਾ ਕੇ ਜਾਣ ’ਤੇ ਰੋਕ ਲਾ ਦਿੱਤੀ ਜਾਣਾ, ਸਮਝ ਤੋਂ ਬਾਹਰ ਹੈ।
ਧਾਰਮਕ ਮਾਨਤਾਵਾਂ ਅਨੁਸਾਰ ਸਿੱਖੀ ਵਿੱਚ ਕ੍ਰਿਪਾਨ, ਅੰਮ੍ਰਿਤਧਾਰੀ ਸਿੱਖਾਂ ਵਲੋਂ ਧਾਰਣ ਕੀਤੀ ਰਖਣਾ, ਉਸੇ ਤਰ੍ਹਾਂ ਜ਼ਰੂਰੀ ਹੈ, ਜਿਵੇਂ ਦੂਜੇ ਚਾਰ ਕਕਾਰ, ਕੇਸਾਂ, ਕੰਘੇ, ਕੜੇ ਅਤੇ ਕੱਛੇ ਨੂੰ ਆਪਣੇ ਸਰੀਰ ਅਤੇ ਪਹਿਨਾਵੇ ਦਾ ਅੰਗ ਬਣਾਈ ਰਖਣਾ। ਇਸਲਈ ਇਹ ਗਲ ਸਵੀਕਾਰ ਕਰਨੀ ਹੀ ਹੋਵੇਗੀ ਕਿ ਕ੍ਰਿਪਾਨ ਪਹਿਨੀ ਰਖਣਾ, ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜਿਆ, ਇੱਕ ਮਹਤੱਤਾਪੂਰਣ ਮੁੱਦਾ ਹੈ, ਜਿਸ ’ਤੇ ਰੋਕ ਲਾਏ ਜਾਣ ਨਾਲ ਸਿੱਖ ਜਗਤ ਵਿੱਚ ਰੋਸ ਪੈਦਾ ਹੋ ਜਾਣਾ ਸੁਭਾਵਕ ਹੈ। ਪ੍ਰੰਤੂ ਇਸ ਰੋਸ ਦਾ ਪ੍ਰਗਟਾਵਾ ਕਰਦਿਆਂ ਸਿੱਖ ਮੁਖੀਆਂ ਨੂੰ ਇਸ ਗਲ ਦਾ ਧਿਆਨ ਰਖਣਾ ਹੋਵੇਗਾ ਕਿ ਇਸ ਸਮਸਿਆ ਦੇ ਹਲ ਲਈ ਧਮਕੀਆਂ, ਜਿਵੇਂ ਕਿ ਕੁਝ ਅਕਾਲੀ ਆਗੂਆਂ ਵਲੋਂ ਦਿੱਤੀਆਂ ਜਾਣ ਲਗੀਆਂ ਹਨ, ਦੇਣ ਨਾਲ ਕੁਝ ਵੀ ਬਣਨ ਵਾਲਾ ਨਹੀਂ। ਹਾਂ, ਇਸ ਨਾਲ ਮਾਮਲਾ ਉਲਝ ਜ਼ਰੂਰ ਸਕਦਾ ਹੈ। ਇਸਲਈ ਇਸ ਸਮਸਿਆ ਦੇ ਹਲ ਲਈ ਅਜਿਹਾ ਸਾਰਥਕ ਰਸਤਾ ਅਪਨਾਉਣਾ ਹੋਵੇਗਾ, ਜਿਸ ਨਾਲ ਇਟਲੀ ਦੀ ਸਰਕਾਰ ਅਤੇ ਉਸਦੇ ਅਧਿਕਾਰੀਆਂ ਤਕ ਆਪਣਾ ਪੱਖ ਪਹੁੰਚਾ, ਉਨ੍ਹਾਂ ਨੂੰ ਸੰਤੁਸ਼ਟ ਤੇ ਪ੍ਰਭਾਵਤ ਕਰ ਆਪਣੇ ਨਾਲ ਸਹਿਮਤ ਕੀਤਾ ਜਾ ਸਕੇ। ਇਸਦੇ ਲਈ ਜ਼ਰੂਰੀ ਹੈ ਕਿ ਇੱਕ ਤਾਂ ਸਿੱਖ ਧਰਮ ਵਿੱਚ ਕਕਾਰਾਂ ਦੀ ਮਹਤੱਤਾ ਤੇ ਉਨ੍ਹਾਂ ਨਾਲ ਜੁੜੇ ਆਦਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਉਨ੍ਹਾਂ ਤਕ ਪਹੁੰਚਾਣ ਦੀ ਲੋੜ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਦਸਿਆ ਜਾਣਾ ਜ਼ਰੁਰੀ ਹੈ ਕਿ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਆਪਣੇ ਸਰੀਰ ’ਤੇ ਪਹਿਨਾਵੇ ਦਾ ਜ਼ਰੂਰੀ ਅੰਗ ਬਣਾਈ ਰਖਣ ਦਾ ਆਦੇਸ਼ ਇਸਲਈ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਸਿੱਖ ਇਨ੍ਹਾਂ ਨਾਲ ਜੁੜੇ ਆਦਰਸ਼ਾਂ ਤੋਂ ਭਟਕ ਨਾ ਜਾਣ! ਇਹੀ ਕਾਰਣ ਹੈ ਕਿ ਇਨ੍ਹਾਂ (ਕਕਾਰਾਂ) ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦੇ ਚਲਦਿਆਂ ਜਦੋਂ ਕਦੀ ਵੀ ਇਨ੍ਹਾਂ ਵਿਚੋਂ ਕਿਸੇ ਵੀ ਇੱਕ ਪੁਰ ਰੋਕ ਲਾਏ ਜਾਣ ਦੀ ਗਲ ਸਾਹਮਣੇ ਆਉਂਦੀ ਹੈ ਤਾਂ, ਆਮ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਆਹਤ ਹੋਏ ਬਿਨਾ ਨਹੀਂ ਰਹਿੰਦੀਆਂ, ਜਿਸ ਨਾਲ ਸਿੱਖ ਜਗਤ ਵਿੱਚ ਰੋਸ ਪੈਦਾ ਹੋ ਜਾਂਦਾ ਹੈ ਅਤੇ ਇਸਦੇ ਵਿਰੋਧ ਵਿੱਚ ਉਹ ਸੜਕਾਂ ਪੁਰ ਉਤਰ ਆਉਂਦੇ ਹਨ।
ਇਸ ਸੰਬੰਧ ਵਿੱਚ ਵਿਦੇਸ਼ਾਂ ਵਿੱਚ ਵਸ ਰਹੇ ਸਿੱਖ ਮੁਖੀਆਂ ਨੂੰ ਵੀ ਸੋਚਣਾ ਹੋਵੇਗਾ ਕਿ ਕਿਧਰੇ ਇਟਲੀ ਵਿੱਚ ਕ੍ਰਿਪਾਨ ਪਹਿਨਣ ਪੁਰ ਲਗੀ ਇਹ ਪਾਬੰਧੀ ’ਤੇ ਸਮੇਂ-ਸਮੇਂ ਹੋਰ ਦੇਸ਼ਾਂ ਵਿੱਚ ਵੀ ਸਿੱਖਾਂ ਦੇ ਕਕਾਰਾਂ, ਪਗੜੀ ਬੰਨ੍ਹਣ ਅਤੇ ਸਿੱਖ ਧਰਮ ਨਾਲ ਸੰਬੰਧਤ ਹੋਰ ਮਾਨਤਾਵਾਂ ਨੂੰ ਲੈ ਕੇ ਜੋ ਸੁਆਲ ਪੈਦਾ ਹੁੰਦੇ ਰਹਿੰਦੇ ਹਨ ਅਤੇ ਪਾਬੰਦੀਆਂ ਲਾਈਆਂ ਜਾਂਦੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਕਾਰਣ ਉਨ੍ਹਾਂ ਵਲੋਂ ਆਪਣੇ ਹੀ ਧਰਮ ਅਸਥਾਨਾਂ ਗੁਰਦੁਆਰਿਆਂ ’ਤੇ ਕਬਜ਼ਾ ਜਮਾਣ ਲਈ ਇੱਕ-ਦੂਜੇ ਦੀਆਂ ਪੱਗਾਂ ਨੂੰ ਉਛਾਲਿਆਂ ਜਾਣਾ ਅਤੇ ਇੱਕ-ਦੂਜੇ ਦੀਆਂ ਗਰਦਨਾਂ ਲਾਹੁਣ ਲਈ ਤਲਵਾਰਾਂ ਲਹਿਰਾਏ ਜਾਣਾ ਹੀ ਤਾਂ ਨਹੀਂ? ਵੇਖਣੇ ਵਿੱਚ ਆਉਂਦਾ ਹੈ ਕਿ ਇੱਕ ਪਾਸੇ ਤਾਂ ਕਈ ਦੇਸ਼ਾਂ, ਅਮਰੀਕਾ, ਕੈਨੇਡਾ, ਯੂਕੇ ਆਦਿ ਦੇਸ਼ਾਂ ਦੀਆਂ ਸਰਕਾਰਾਂ ਸਿੱਖਾਂ ਦੇ ਜੀਵਨ, ਸੇਵਾ-ਭਾਵਨਾ, ਆਚਰਣ, ਇਤਿਹਾਸ ਅਤੇ ਧਾਰਮਕ ਮਾਨਤਾਵਾਂ ਤੋਂ ਪ੍ਰਭਾਵਤ ਹੋ, ਉਨ੍ਹਾਂ ਦਾ ਸਨਮਾਨ ਕਰਨ ਦੇ ਨਾਲ ਹੀ, ਉਨ੍ਹਾਂ ਦੇਸ਼ਾਂ ਦੇ ਉੱਚ ਅਹੁਦੇਦਰ ਸਿੱਖਾਂ ਦੇ ਧਾਰਮਕ ਸਮਾਗਮਾਂ ਵਿੱਚ ਸ਼ਾਮਲ ਹੋਣਾ, ਜਿਥੇ ਆਪਣੇ ਲਈ ਮਾਣ ਦੀ ਗਲ ਸਮਝਦੇ ਹਨ, ਉਥੇ ਹੀ ਸਿੱਖਾਂ ਦਾ ਸਨਮਾਨ ਵੀ ਵਧਾਉਂਦੇ ਹਨ। ਦੂਜੇ ਪਾਸੇ ਕਈ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਦੇ ਵਿਵਾਦਤ ਆਚਰਣ ਨੂੰ ਲੈ ਕੇ ਉਨ੍ਹਾਂ ਦੀਆਂ ਧਾਰਮਕ ਮਾਨਤਾਵਾਂ ਪੁਰ ਸੁਆਲ ਉਠਾ, ਉਨ੍ਹਾਂ ਪੁਰ ਪਾਬੰਧੀਆਂ ਲਾਣ ਤੋਂ ਵੀ ਪਿੱਛੇ ਨਹੀਂ ਰਹਿ ਰਹੀਆਂ। ਆਖਰ! ਅਜਿਹਾ ਕਿਉਂ ਹੋ ਰਿਹਾ ਹੈ? ਇਸ ਸੁਆਲ ਦਾ ਜੁਆਬ ਤਲਾਸ਼ਣ ਲਈ ਪ੍ਰਵਾਸੀ ਸਿੱਖਾਂ ਨੂੰ ਆਪਣੇ ਅੰਦਰ ਝਾਂਕਣਾ ਹੋਵੇਗਾ।
ਦਿੱਲੀ ਗੁਰਦੁਆਰਾ ਕਮੇਟੀ ਨੂੰ ਸਿੱਖ ਇਤਿਹਾਸ ਨਾਲ ਸੰਬੰਧਤ ਨਿਸ਼ਾਨੀਆਂ ਦੀ ਤਲਾਸ਼ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਦੇ ਜੀਵਨ, ਕਾਰਜਾਂ ਤੇ ਸ਼ਹਾਦਤਾਂ ਅਤੇ 550 ਵਰ੍ਹਿਆਂ ਦੇ ਸਿੱਖ ਇਤਿਹਾਸ ਨਾਲ ਸੰਬੰਧਤ ਨਿਸ਼ਾਨੀਆਂ ਦੀ ਤਲਾਸ਼ ਵਿੱਚ ਸਰਗਰਮੀ ਨਾਲ ਜੁਟੀ ਹੋਈ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਮਾਨਤਾ ਹੈ ਕਿ ਕੌਮ ਵਲੋਂ ਵਰਤੀ ਜਾਂਦੀ ਰਹੀ ਅਣਗਹਿਲੀ ਦੇ ਚਲਦਿਆਂ ਸਿੱਖ ਇਤਿਹਾਸ ਨਾਲ ਸੰਬੰਧਤ ਕਈ ਮਹਤੱਤਾਪੂਰਣ ਨਿਸ਼ਾਨੀਆਂ ਇੱਕੋ ਜਗ੍ਹਾ ਸੰਭਾਲੇ ਜਾਣ ਦੀ ਬਜਾਏ ਕਈ ਅਜਿਹੇ ਪਰਿਵਾਰਾਂ ਪਾਸ ਸਾਂਭ ਰਖੀਆਂ ਗਈਆਂ ਹੋਈਆਂ ਹਨ, ਜੋ ਜਾਂ ਤਾਂ ਗੁਰੂ ਸਾਹਿਬਾਨ ਦੀਆਂ ਪਰਵਾਰਕ ਪੀੜ੍ਹੀਆਂ ਨਾਲ ਜੁੜੇ ਚਲੇ ਆ ਰਹੇ ਹਨ ਜਾਂ ਫਿਰ ਅਜਿਹੇ ਸਿੱਖ ਪਰਿਵਾਰਾਂ ਦੀ ਪੀੜ੍ਹੀ ਨਾਲ ਸੰਬੰਧ ਰਖਦੇ ਹਨ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜੀਵਨ-ਕਾਲ ਵਿੱਚ, ਉਨ੍ਹਾਂ ਦੀ ਸੇਵਾ ਵਿੱਚ ਰਹਿ, ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਯੋਗਦਾਨ ਪਾਇਆ ਜਾਂ ਜੰਗਾਂ-ਯੁੱਧਾਂ ਆਦਿ ਵਿੱਚ ਹਿਸਾ ਲਿਆ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਜਾਂ ਫਿਰ ਗੁਰੂ ਸਾਹਿਬਾਨ ਤੋਂ ਬਾਅਦ ਚਲੇ ਸਿੱਖ ਸੰਘਰਸ਼ ਵਿੱਚ ਸਿੱਖ ਆਦਰਸ਼ਾਂ ਅਤੇ ਗਰੀਬ-ਮਜ਼ਲੂਮ ਦੀ ਰਖਿਆ ਤੇ ਜਬਰ-ਜ਼ੁਲਮ ਵਿਰੁਧ ਜੂਝਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਪਾਸ ਕੋਈ ਨਾ ਕੋਈ ਅਜਿਹੀ ਨਿਸ਼ਾਨੀ ਜ਼ਰੂਰ ਹੋਵੇਗੀ, ਜੋ ਉਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਅਤੇ ਪੰਥ ਦੀ ਅਮਾਨਤ ਵਜੋਂ ਸੰਭਾਲ ਰਖੀ ਹੋਵੇਗੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਅਜਿਹੀਆਂ ਨਿਸ਼ਾਨੀਆਂ ਨੂੰ ਇੱਕ ਜਗ੍ਹਾ ਇਕਠਿਆਂ ਕਰ ਬਹੁਮੁਲੇ ਕੌਮੀ ਖਜ਼ਾਨੇ ਦੇ ਰੂਪ ਵਿੱਚ ਸੁਰਖਿਅਤ ਰਖਿਆ ਜਾਣਾ ਜ਼ਰੂਰੀ ਹੈ। ਗੁਰਦੁਆਰਾ ਕਮੇਟੀ ਇਸਦੇ ਲਈ ਇੱਕ ਵਿਸ਼ੇਸ਼ ਅਜਾਇਬਘਰ ਸਥਾਪਤ ਕਰ ਉਨ੍ਹਾਂ ਨਿਸ਼ਾਨੀਆਂ ਨੂੰ ਗੁਰਦੁਆਰਾ ਕਮੇਟੀ ਨੂੰ ਸੌਂਪਣ ਵਾਲਿਆਂ ਦੇ ਸਨਮਾਨਜਨਕ ਹਵਾਲੇ ਨਾਲ ਸੁਰਖਿਅਤ ਅਤੇ ਸੰਗਤਾਂ ਦੇ ਦਰਸ਼ਨਾਂ ਲਈ ਸਹੇਜ ਕੇ ਰਖਣਾ ਚਾਹੁੰਦੀ ਹੈ।
ਇੱਕ ਸਾਰਥਕ ਸਲਾਹ : ਜਸਟਿਸ ਆਰਐਸ ਸੋਢੀ ਦਾ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਬੰਧਤ ਚਲੰਤ ਵਿਵਾਦਤ ਮੁਦਿਆਂ ਦੇ ਹਲ ਲਈ ਉਨ੍ਹਾਂ ਨੂੰ ਅਦਾਲਤਾਂ ਵਿੱਚ ਲਿਜਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੋਂ ਬਚਣ ਲਈ ਗੁਰਦੁਆਰਾ ਕਮੇਟੀ ਨੂੰ ਸੇਵਾ-ਮੁਕਤ ਜਜਾਂ ਜਾਂ ਕਾਨੂੰਨੀ ਮਾਹਿਰਾਂ ਪੁਰ ਅਧਾਰਤ ਤਿੰਨ ਜਾਂ ਪੰਜ ਮੈਂਬਰੀ ਟ੍ਰਿਬਿਉਨਲ ਕਾਇਮ ਕਰਨਾ ਚਾਹੀਦਾ ਹੈ, ਜੋ ਇੱਕ ਨਿਸ਼ਚਿਤ ਸਮੇਂ ਵਿੱਚ ਮਾਮਲਿਆਂ ਨੂੰ ਨਿਪਟਾ ਦੋਹਾਂ ਧਿਰਾਂ ਨੂੰ ਸੰਤੁਸ਼ਟ ਕਰ ਸਕੇ। ਉਨ੍ਹਾਂ ਅਨੁਸਾਰ ਕੇਵਲ ਅਜਿਹੇ ਮੁੱਦਿਆਂ ਨੂੰ ਹੀ ਅਦਾਲਤਾਂ ਵਿੱਚ ਲਿਜਾਇਆ ਜਾਣਾ ਚਾਹੀਦਾ ਹੈ ਜੋ ਬਹੁਤ ਹੀ ਪੇਚੀਦਾ ਹੋਣ।
…ਅਤੇ ਅੰਤ ਵਿੱਚ : ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਦੇ ਮੁੱਦੇ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ‘ਖੋਹ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ ਜਦੋਂ ਉਸ ਨਾਲ ਆਪਣੇ-ਆਪਨੂੰ ਸੰਬੰਧਤ ਕਰ, ਉਸਦੀ ਅਗਵਾਈ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪ ਦਿੱਤੇ ਜਾਣ ਦਾ ਫੈਸਲਾ ਐਲਾਨਿਆ, ਤਾਂ ਉਸੇ ਸਮੇਂ ਕੁਝ ਸਿੱਖ ਹਲਕਿਆਂ ਵਲੋਂ ‘ਇਸ ਮੁੱਦੇ ਨੂੰ ਲਟਕਾ ਦਿੱਤੇ ਜਾਣ’ ਦਾ ਜੋ ਖਦਸ਼ਾ ਪ੍ਰਗਟ ਕੀਤਾ ਗਿਆ ਸੀ, ਆਖਰ ਉਹ ਸੱਚ ਸਾਬਤ ਹੋ ਹੀ ਗਿਆ। ਅਕਾਲ ਤਖਤ ਦੇ ਜਥੇਦਾਰ ਨੇ 14 ਮਈ ਨੂੰ ਸਿੱਖ ਸੰਗਤਾਂ ਅਤੇ ਗੁਰੂ ਨਾਨਕ ਨਾਮ ਲੇਵਾਵਾਂ ਵਲੋਂ ਮਿਲੇ ਉਤਸ਼ਾਹ ਦਾ ਲਾਭ ਉਠਾਣ ਲਈ ਤੁਰੰਤ ਹੀ ਅਗਲੇ ਪ੍ਰੋਗਰਾਮ ਪੁਰ ਅਮਲ ਸ਼ੁਰੂ ਕਰ ਦਿੱਤੇ ਜਾਣ ਦਾ ਫੈਸਲਾ ਦੇਣ ਦੀ ਬਜਾਏ, 24 ਮਈ ਨੂੰ ਸਿੱਖ ਜਥੇਬੰਦੀਆਂ ਦੀ ਬੈਠਕ ਤੋਂ ਬਾਅਦ ਦਿੱਤੇ ਫੈਸਲੇ ਰਾਹੀਂ ਉਸਨੂੰ ਇਤਨਾ ਲੰਬਾ ਲਟਕਾ ਦਿੱਤਾ, ਜਿਸਤੋਂ ਇਹ ਅੰਦਾਜ਼ਾ ਲਾਇਆ ਜਾਣਾ ਕਿਸੇ ਦੇ ਵੀ ਵਸ ਦਾ ਰੋਗ ਨਹੀਂ ਰਿਹਾ ਕਿ 14 ਮਈ ਤੋਂ ਅਰੰਭ ਹੋਈ ਮੁਹਿੰਮ ਦਾ ਅਗਲਾ ਕਦਮ ਕਦੋਂ ਤੇ ਕਿਸ ਰੂਪ ਵਿੱਚ ਅਗੇ ਵਧੇਗਾ? ਕਿਉਂਕਿ ਜਥੇਦਾਰ ਅਕਾਲ ਤਖਤ ਵਲੋਂ ਸਦੀ ਗਈ ਮੀਟਿੰਗ ਵਿੱਚ, ਗੁਰਦੁਆਰਾ ਗਿਆਨ ਗੋਦੜੀ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇੱਕ ਕਮੇਟੀ ਵਿਸ਼ੇਸ ਬਣਾਉਣ, ਮੁਹਿੰਮ ਨੂੰ ਅਗੇ ਵਧਾਣ ਦੇ ਸੰਬੰਧ ਵਿੱਚ ਸਾਰੀਆਂ ਸਿੱਖ ਸੰਸਥਾਵਾਂ ਪਾਸੋਂ ਲਿਖਤੀ ਸੁਝਾਉ ਲੈਣ, ਮਸਲੇ ਦੇ ਹਲ ਲਈ ਪੰਥਕ ਆਗੂਆਂ ਪੁਰ ਅਧਾਰਤ ਉੱਚ ਪਧਰੀ ਕਮੇਟੀ ਬਣਾਉਣ, ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਵਿਚਾਰਨ ਆਦਿ ਦੇ ਫੈਸਲੇ ਤੋਂ ਲੈ ਕੇ ਸਿੱਖ ਜਥੇਬੰਦੀਆਂ ਪਾਸੋਂ ਅਕਾਲ ਤਖਤ ਦੇ ਹੁਕਮ ਅਨੁਸਾਰ ਚਲਣ ਦਾ ਐਲਾਨ ਕਰਵਾ ਲੈਣ ਅਦਿ ਤੋਂ ਸਪਸ਼ਟ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਪੁਰ ਕਾਬਜ਼ ਹੋਣ ਦਾ ਲਾਭ ਉਠਾ, ਇਸ ਮੁੱਦੇ ਨੂੰ ਲੈ ਕੇ ਇੱਕ ਅਜਿਹਾ ਜਾਲ ਬੁਣ ਦਿੱਤਾ ਹੈ, ਜਿਸਦਾ ਸਿਰਾ ਤਕ ਲਭ ਪਾਣਾ ਵੀ ਕਿਸੇ ਲਈ ਸਹਿਜ ਨਹੀਂ।

animated gif

ਜਸਵੰਤ ਸਿੰਘ ‘ਅਜੀਤ’
ਗਾਥਾ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੀ
ਹਰਿਦੁਆਰ, ਹਰਿ ਕੀ ਪੌੜੀ, ਗੰਗਾ ਕਿਨਾਰੇ ਸਥਿਤ, ਇਤਿਹਾਸਕ ਗੁਰਦੂਆਰਾ ਗਿਆਨ ਗੋਦੜੀ, ਜਿਸਦੇ ਸੰਬੰਧ ਵਿੱਚ ਦਸਿਆ ਜਾਂਦਾ ਹੈ ਕਿ ਉਸਨੂੰ, 1979 ਵਿੱਚ ਹਰਿਦੁਆਰ ਵਿਖੇ ਗੰਗਾ ਕਿਨਾਰੇ ਲਗੇ ਕੁੰਭ ਦੇ ਮੇਲੇ ਵਿੱਚ ਮਚੀ ਭਗਦੜ ਦੌਰਾਨ ਚਾਰ ਸੌ ਦੇ ਲਗਭਗ ਵਿਅਕਤੀਆਂ ਦੇ ਮਾਰੇ ਜਾਣ ਦੇ ਹੋਏ ਦੁਖਾਂਤ ਤੋਂ ਬਾਅਦ. ਢਾਹ ਦਿੱਤਾ ਗਿਆ ਸੀ, ਉਸੇ ਸਮੇਂ ਤੋਂ ਹੀ ਗੁਰਦੁਆਰਾ ਗਿਆਨ ਗੋਦੜੀ ਕਮੇਟੀ ਵਲੋਂ ਗੁਰਦੁਆਰਾ (ਗਿਆਨ ਗੋਦੜੀ) ਸਾਹਿਬ ਨੂੰ ਮੁੜ ਉਸੇ ਸਥਾਨ ਪੁਰ ਸਥਾਪਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ, ਲਗਾਤਾਰ ਸੰਘਰਸ਼ ਵਿਢਿਆ ਚਲਿਆ ਆ ਰਿਹਾ ਹੈ। ਇਹ ਵੀ ਦਸਿਆ ਗਿਆ ਹੈ ਕਿ ਨਵੰਬਰ, 1984 ਵਿੱਚ ਦੇਸ਼ ਭਰ ਵਿੱਚ ਚਲੀ ਸਿੱਖ ਨਸਲਕੁਸ਼ੀ ਦੀ ਲਹਿਰ ਦੇ ਫਲਸਰੂਪ, ਇਹ ਸੰਘਰਸ਼, ਜੋ ਲਗਭਗ ਮੰਜ਼ਿਲ ਪੁਰ ਪੁਜ ਚੁਕਿਆ ਸੀ, ਸਫਲ ਨਹੀਂ ਸੀ ਹੋ ਸਕਿਆ, ਇਸਦਾ ਕਾਰਣ ਇਹ ਸੀ ਕਿ ਉਸ ਸਮੇਂ ਦੇਸ਼ ਦੇ ਹੋਰ ਹਿਸਿਆਂ ਵਿੱਚ ਵਸ ਰਹੇ ਸਿੱਖਾਂ ਵਾਂਗ ਹਰਿਦੁਆਰ-ਵਾਸੀ ਸਿੱਖਾਂ ਨੂੰ ਵੀ ਆਪੋ-ਆਪਣੇ ਜਾਨ-ਮਾਲ ਦੀ ਰਖਿਆ ਵਿੱਚ ਜੁਟ ਜਾਣ ਤੇ ਮਜਬੂਰ ਹੋਣਾ ਪੈ ਗਿਆ ਸੀ। ਕੁਝ ਸਮੇਂ ਬਾਅਦ ਇਸ ਦੁਖਾਂਤ ਵਿਚੋਂ ਉਭਰਨ ਤੋਂ ਬਾਅਦ ਗੁਰਦੂਆਰਾ ਗਿਆਨ ਗੋਦੜੀ ਕਮੇਟੀ ਦੇ ਮੁਖੀਆਂ ਨੂੰ ਫਿਰ ਤੋਂ ਮੁਢੋਂ-ਸੁਢੋਂ ਇਹ ਸੰਘਰਸ਼ ਸ਼ੁਰੂ ਕਰਨ ’ਤੇ ਮਜਬੂਰ ਹੋਣਾ ਪਿਆ, ਜੋ ਕਿ ਅਜੇ ਤਕ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਗਿਆਨ ਗੋਦੜੀ ਕਮੇਟੀ ਵਲੋਂ ਆਪਣੇ ਬੂਤੇ ਹੀ ਲੜੀ ਜਾ ਰਹੀ ਇਸ ਲੜਾਈ ਵਿੱਚ ਹਿਸਾ ਪਾਣ ਲਈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ ਵੀ ਬੀਤੇ ਦਿਨੀਂ ਆਪਣਾ ਹੱਥ ਵਧਾ ਦਿੱਤਾ ਤੇ ਜੇਠ ਦੀ ਸੰਗਰਾਂਦ, ਅਰਥਾਤ ਐਤਵਾਰ 14 ਮਈ ਤੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਜਪੁਜੀ ਸਾਹਿਬ ਦਾ ਸਮੂਹਕ ਪਾਠ ਅਤੇ ਸਫਲਤਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰ ‘ਗੁਰਦੁਆਰਾ ਗਿਆਨ ਗੋਦੜੀ ਮੁਹਿੰਮ’ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸ ਰਹੇ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਹਿਸੇਦਾਰ ਬਣਨ ਲਈ ਅਗੇ ਆਉਣ ਦਾ ਸਦਾ ਦੇ ਦਿੱਤਾ। ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ਦਾ ਲਾਭ ਉਠਾਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਦੇ ਆਦੇਸ਼ ਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਵੀ ਇਸ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਣ ਦਾ ਫੈਸਲਾ ਕਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੂੰ ਨਾਲ ਲੈ ਕੇ ਮੁਹਿੰਮ ਦੀ ਅਗਵਾਈ ਅਤੇ ਮਾਰਗ ਦਰਸ਼ਨ ਕਰਨ ਦੀ ਜ਼ਿਮੇਂਦਾਰੀ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪ ਦਿਤੇ ਜਾਣ ਦਾ ਐਲਾਨ ਕਰ ਦਿੱਤਾ। ਇਸ ਸਭ ਕੁਝ ਦੇ ਪਿਛੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੀ ਕੀ ਰਣਨੀਤੀ ਸੀ, ਇਸ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਕਿਸੇ ਕਿਹਾ ਕਿ ਸਮੁਚੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ਦਾ ਸਿਹਰਾ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ, ਵਿਸ਼ੇਸ਼ ਰੂਪ ਵਿੱਚ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ, ਦੇ ਸਿਰ ਤੇ ਬਝਦਾ ਵੇਖ ਸਹਿ ਨਹੀਂ ਸੀ ਪਾ ਰਹੇ, ਕਿਸੇ ਕਿਹਾ ਕਿ ਕਿਉਂਕਿ ਕੇਂਦਰ ਦੇ ਨਾਲ ਹੀ ਉੱਤਰ ਪ੍ਰਦੇਸ਼ ਤੇ ਉਤਰਾਂਚਲ ਵਿੱਚ ਵੀ ਬਾਦਲ ਅਕਾਲੀ ਦਲ ਦੇ ਭਾਈਵਾਲਾਂ ਭਾਜਪਾਈਆਂ ਦੀਆਂ ਸਰਕਾਰਾਂ ਹਨ, ਇਸਲਈ ਉਹ ਨਹੀਂ ਚਾਹੁੰਦੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਉਨ੍ਹਾਂ ਲਈ ਕੋਈ ਸਮਸਿਆ ਜਾਂ ਮੁਸ਼ਕਿਲ ਪੈਦਾ ਕਰ ਦੇਣ। ਇਸਲਈ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਤੇ ਉਹ ਮੁਹਿੰਮ ਦੀ ਵਾਗਡੋਰ ਆਪਣੇ ਹਥਾਂ ਵਿੱਚ ਲੈ ਲੈਣਾ ਚਾਹੂੰਦੇ ਸਨ, ਤਾਂ ਜੋ ਉਹ ਇਸਨੂੰ ਜਿਤਨਾ ਹੋ ਸਕੇ ਕਮਜ਼ੋਰ ਕਰ ਲੰਬਾ ਖਿਚ ਕੇ ਲੈ ਜਾਣ।
ਇਸਤਰ੍ਹਾਂ ਅਕਾਲ ਤਖਤ ਦੇ ਜੱਥੇਦਾਰ ਦੇ ਨਾਂ ’ਤੇ ਅਰੰਭ ਕੀਤੀ ਗਈ ਇਸ ਮੁਹਿੰਮ ਨੂੰ, ਜੋ ਗੁਰੂ ਨਾਨਕ ਦੇਵ ਜੀ ਦੀ ‘ਚਰਨ ਛੋਹ’ ਪ੍ਰਾਪਤ’ ਸਥਾਨ ਨਾਲ ਸੰਬੰਧਤ ਹੈ, ਨੂੰ ਨਾ ਕੇਵਲ ਦੇਸ਼-ਵਿਦੇਸ਼ ਵਿੱਚ ਵਸੇ ਗੁਰੂ ਨਾਨਕ ਨਾਮ ਲੇਵਾਵਾਂ ਦਾ ਹੀ ਉਤਸਾਹ ਭਰਿਆ ਸਮਰਥਨ ਪ੍ਰਾਪਤ ਹੋਇਆ, ਸਗੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੇ ਜਤਨਾਂ ਸਦਕਾ ਦੇਸ਼ ਵਿਚਲੇ ਵੱਖ-ਵੱਖ ਫਿਰਕਿਆਂ ਦੇ ਮੁੱਖੀਅ ਨੇ ਵੀ ਅੱਗੇ ਆ, ਇਸ ਮੁਹਿੰਮ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ, ਇਸਨੂੰ ਤਾਕਤ ਦੇ ਦਿੱਤੀ।
ਚਾਹੀਦਾ ਤਾਂ ਇਹ ਸੀ, ਕਿ ਮੁਹਿੰਮ ਦੀ ਅਰੰਭਤਾ ਲਈ ਹੋਏ ਇਸ ਸਮਾਗਮ ਦੀ ਸਫਲਤਾ ਦੇ ਤੁਰੰਤ ਬਾਅਦ ਹੀ ਅਗਲੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਂਦਾ, ਪਰ ਇਹ ਆਖਦਿਆਂ ਇਸਨੂੰ ਲਟਕਾ ਦਿੱਤਾ ਗਿਆ ਕਿ ਅਕਾਲ ਤਖਤ ਦੇ ਜੱਥੇਦਾਰ, ਹੋਰ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਸਲਾਹ-ਮਸ਼ਵਰਾ ਕਰ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ। ਇਸ ਸਥਿਤੀ ਵਿੱਚ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਜੋ ਉਤਸਾਹ, ਮੁਹਿੰਮ ਦੀ ਅਰੰਭਤਾ ਕਰਨ ਦੇ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾ ਵਿਖਾਇਆ ਗਿਆ ਹੈ, ਕੀ ਉਹ ਉਸਤੋਂ ਕਈ ਦਿਨਾਂ ਬਾਅਦ ਨਵਾਂ ਪ੍ਰੋਗਰਾਮ ਦਿੱਤੇ ਜਾਣ ਤਕ, ਬਣਿਆ ਰਹਿ ਸਕੇਗਾ?
ਆਖਰ ਕੁਝ ਹਲਕਿਆਂ ਵਲੋਂ ਪ੍ਰਗਟ ਕੀਤਾ ਗਿਆ ਖਦਸ਼ਾ ਸੱਚ ਸਾਬਤ ਹੋਇਆ। ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤੀ ਗਈ ਅਗਵਾਈ ਵਿੱਚ ਇਸ ਮੁਹਿੰਮ ਨੂੰ ਇਤਨਾ ਲੰਬਾ ਲਟਕਾ ਦਿੱਤਾ ਗਿਆ, ਜਿਸਤੋਂ ਇਹ ਅੰਦਾਜ਼ਾ ਲਾਇਆ ਜਾਣਾ ਵੀ ਕਿਸੇ ਦੇ ਵਸ ਦਾ ਰੋਗ ਨਹੀਂ ਰਿਹਾ ਕਿ 14 ਮਈ ਤੋਂ ਅਰੰਭ ਹੋਈ ਮੁਹਿੰਮ ਦਾ ਅਗਲਾ ਕਦਮ ਅਗੇ ਕਦੋਂ ਵਧੇਗਾ? ਕਿਉਂਕਿ ਜਥੇਦਾਰ ਅਕਾਲ ਤਖਤ ਵਲੋਂ ਸਦੀ ਗਈ ਮੀਟਿੰਗ ਵਿੱਚ, ਗੁਰਦੁਆਰਾ ਗਿਆਨ ਗੋਦੜੀ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਕਮੇਟੀ ਵਿਸ਼ੇਸ ਬਣਾਉਣ, ਮੁਹਿੰਮ ਦੇ ਸੰਬੰਧ ਵਿੱਚ ਸਾਰੀਆਂ ਸਿੱਖ ਸੰਸਥਾਵਾਂ ਪਾਸੋਂ ਲਿਖਤੀ ਸੁਝਾਉ ਲੇਣ, ਮਸਲੇ ਦੇ ਹਲ ਲਈ ਪੰਥਕ ਆਗੂਆਂ ਪੁਰ ਅਧਾਰਤ ਉੱਚ ਪਧਰੀ ਕਮੇਟੀ ਬਣਾਉਣ, ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਵਿਚਾਰਨ ਆਦਿ ਤੋਂ ਲੈਕੇ ਸਿੱਖ ਜਥੇਬੰਦੀਆਂ ਪਾਸੋਂ ਅਕਾਲ ਤਖਤ ਦੇ ਹੁਕਮ ਅਨੁਸਾਰ ਚਲਣ ਦਾ ਐਲਾਨ ਕਰਵਾਉਣ, ਤੋਂ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਇੱਕ ਅਜਿਹਾ ਜਾਲ ਬੁਣ ਦਿੱਤਾ ਹੈ, ਜਿਸਦਾ ਸਿਰਾ ਲਬ ਪਾਣਾ ਸਹਿਜ ਨਹੀਂ ਜਾਪਦਾ।
ਇਤਿਹਾਸ : ‘ਗੁਰਦੁਆਰਾ ਗਿਆਨ ਗੋਦੜੀ’ ਉਹ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਹਰਿਦੁਆਰ ਪੁਜ, ਕਰਮ-ਕਾਂਡਾਂ, ਵਹਿਮਾਂ-ਭਰਮਾਂ ਦੇ ਫੈਲੇ ਹਨੇਰੇ ਨੂੰ ਦੂਰ ਕਰਨ ਲਈ ‘ਗਿਆਨ ਦਾ ਪ੍ਰਕਾਸ਼’ ਕੀਤਾ ਸੀ। ਗੁਰੂ ਸਾਹਿਬ ਦੀ ਇਸ ਹਰਿਦੁਆਰ ਯਾਤਰਾ ਦੀ ਯਾਦ ਵਿੱਚ ਗੰਗਾ ਕਿਨਾਰੇ ਹਰਿ ਕੀ ਪੌੜੀ ਦੇ ਸਥਾਨ ’ਤੇ ਇਤਿਹਾਸਕ, ਗੁਰਦੁਆਰਾ ਗਿਆਨ ਗੋਦੜੀ ਸਥਾਪਤ ਕੀਤਾ ਗਿਆ ਹੋਇਆ ਸੀ, ਜਿਸਨੂੰ ਜਿਵੇਂ ਕਿ ਉਪਰ ਦਸਿਆ ਗਿਆ ਹੈ, 1979 ਵਿੱਚ ਵਾਪਰੇ ਦੁਖਾਂਤ ਤੋਂ ਬਾਅਦ ਢਾਹ ਦਿੱਤਾ ਗਿਆ। ਦਸਿਆ ਗਿਆ ਹੈ ਕਿ ਇਸ ਸਮੇਂ ਇਸ ਅਸਥਾਨ ਪੁਰ ‘ਉਤਰਾਂਚਲ ਭਾਰਤੀ ਸਕਾਊਟਸ’ ਵਲੋਂ ਸੰਚਲਿਤ ਸੇਵਾ ਕੇਂਦ੍ਰ ਸਥਾਪਤ ਹੈ।
ਗੁਰਦੁਆਰਾ ਗਿਆਨ ਗੋਦੜੀ ਦੇ ਹਰਿ ਕੀ ਪੌੜੀ ਪੁਰ ਸਥਾਪਤ ਹੋਣ ਦੀ ਗੁਆਹੀ ਨਾ ਕੇਵਲ ਹਰਿਦੁਆਰ ਦੀ ਪੁਰਾਣੀ ਪੀੜੀ ਦੇ ਲੋਕੀ ਹੀ ਭਰਦੇ ਹਨ, ਸਗੋਂ ‘ਹਰਿ ਕੀ ਪੌੜੀ’ ਪੁਰ ਆਸ-ਪਾਸ ਸਥਿਤ ਹੋਰ ਧਰਮ ਅਸਥਾਨਾਂ ਦੇ ਮੁਖੀ ਵੀ ਇਸਦੀ ਗੁਆਹੀ ਭਰਦੇ ਹਨ। ਇਹੀ ਨਹੀਂ, ਗਲਬਾਤ ਦੌਰਾਨ ਉਹ ਇਹ ਇੱਛਾ ਵੀ ਪ੍ਰਗਟ ਕਰਦੇ ਹਨ ਕਿ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਮੁੜ ਇਸੇ ਸਥਾਨ ’ਤੇ ਹੀ ਹੋਣੀ ਚਾਹੀਦੀ ਹੈ ਤਾਂ ਜੋ ਉਸੇ ਸਥਾਨ ਤੋਂ ਗੁਰੂ ਸਾਹਿਬ ਵਲੋਂ ਜਗਾਈ ‘ਗਿਆਨ ਦੇ ਪ੍ਰਕਾਸ਼ ਦੀ ਜੋਤਿ’ ਦੀ ਰੋਸ਼ਨੀ ਦੂਰ-ਦੂਰ ਤਕ ਫੈਲ ਸਕੇ।
ਕੌਮੀ ਘਟ ਗਿਣਤੀ ਕਮਸ਼ਿਨ : ਮਿਲੀ ਜਾਣਕਾਰੀ ਅਨੁਸਾਰ ਮੂਲ ਸਥਾਨ ਪੁਰ ਹੀ ‘ਗੁਰਦੁਆਰਾ ਗਿਆਨ ਗੋਦੜੀ’ ਸਥਾਪਤ ਕਰਾਣ ਵਿੱਚ ਆਪਣਾ ਸਹਿਯੋਗ ਕਰਨ ਦੇ ਉਦੇਸ਼ ਨਾਲ ਕੌਮੀ ਘਟ ਗਿਣਤੀ ਕਮਸ਼ਿਨ ਨੇ ਵੀ ਸੰਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਸੀ। ਪ੍ਰੰਤੂ ਹਰਿਦੁਆਰ ਦੇ ਜ਼ਿਲਾ ਜੱਜ ਨੇ ਇਹ ਕਹਿੰਦਿਆਂ ਉਸਦੀ ਮੰਗ ਨਾਮੰਨਜ਼ੂਰ ਕਰ ਦਿਤੀ ਕਿ ਸੰਬੰਧਤ ਸਥਾਨ ’ਤੇ ਮੁੜ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਕੀਤਾ ਜਾਣਾ ਸੰਭਵ ਨਹੀਂ। ਇਹ ਵੀ ਦਸਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਗੰਗਾ ਕਿਨਾਰੇ ਹੀ ਕੋਈ ਹੋਰ ਜਗ੍ਹਾ ਅਲਾਟ ਕਰ ਦਿੱਤੇ ਜਾਣ ਦੀ ਗਲ ਵੀ ਹੋਈ ਸੀ। ਪਰ ਸੁਆਲ ਉਠਦਾ ਹੈ ਕਿ ਜੋ ਇਤਿਹਾਸਕਤਾ ਮੂਲ ਸਥਾਨ ਨਾਲ ਜੁੜੀ ਹੋਈ ਹੈ, ਕੀ ਉਹੀ ਇਤਿਹਾਸਕਤਾ ਕਿਸੇ ਹੋਰ ਸਥਾਨ ਨਾਲ ਜੁੜ ਸਕਦੀ ਹੈ? ਇਸ ਸੰਬੰਧ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਦਾ ਇਹ ਭਰੋਸਾ ਦੁਆਇਆ ਜਾਣਾ ਕੁਝ ਢਾਰਸ ਤਾਂ ਬਨ੍ਹਾਉਂਦਾ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਉਸੇ ਸਥਾਨ ਪੁਰ ਹੋਵੇਗੀ, ਜਿਸ ਨਾਲ ਉਸਦੀ ਇਤਿਹਾਸਕਤਾ ਸੰਬੰਧਤ ਹੈ। ਪਰ ਕੀ ਅਕਾਲ ਤਖਤ ਦੇ ਨਾਂ ਤੇ ਉਲਝਾਈ ਗਈ ਤਾਣੀ ਵਿਚੋਂ ਬਾਹਰ ਆ ਸ. ਮਨਜੀਤ ਸਿੰਘ ਜੀਕੇ ਲਈ ਆਪਣੇ ਵਲੋਂ ਦੁਆਏ ਗਏ ਭਰੋਸੇ ਪੁਰ ਅਮਲ ਕਰਵਾਉਣਾ ਸਹਿਜ ਹੋਵੇਗਾ? ਇਸ ਸੁਆਲ ਦਾ ਜਵਾਬ ਇਤਨਾ ਸਹਿਜ ਨਹੀਂ ਰਹਿਣ ਦਿੱਤਾ ਗਿਆ ਹੋਇਆ।
…ਅਤੇ ਅੰਤ ਵਿੱਚ : ਜਿਥੋਂ ਤਕ ਗੁਰਦੁਆਰਾ ਗਿਆਨ ਗੋਦੜੀ ਦੇ ਵਿਵਾਦ ਦਾ ਮਾਮਲਾ ਹੈ, ਉਸਨੂੰ ਇਹ ਮੰਨ ਕੇ ਚਲਣਾ ਹੋਵੇਗਾ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ। ਇਸਦਾ ਹਲ ਧਮਕੀਆਂ ਨਾਲ ਸੰਭਵ ਨਹੀਂ ਹੋ ਸਕੇਗਾ। ਇਸਦੇ ਲਈ ਕੂਟਨੀਤਕ ਨੀਤੀ ਅਪਨਾਣੀ ਹੋਵੇਗੀ। ਇਸ ਮੁੱਦੇ ਨਾਲ ਸੰਬੰਧਤ ਚਲੇ ਆ ਰਹੇ ਅਧਿਕਾਰੀਆਂ ਨੂੰ ਸਮਝਾਣਾ ਹੋਵੇਗਾ ਕਿ ਗੁਰਦੁਆਰੇ ਦੇ ਮੂਲ ਸਥਾਨ, ਜੋ ਕਿ ਸਿੱਖਾਂ ਲਈ ਇਤਿਹਾਸਕ ਮਹਤੱਤਾ ਦਾ ਹੈ, ਦੇ ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸਦੇ ਚਲਦਿਆਂ ਉਹ ਇਸ ਗੁਰਦੁਆਰੇ ਨੂੰ ਕਿਸੇ ਹੋਰ ਥਾਂ ਪੁਰ ਸਥਾਪਤ ਕਰਨ ਦੀ ਗਲ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕਰਨਗੇ, ਇਸਲਈ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦਾ ਸਨਮਾਨ ਕਰਦਿਆਂ, ਮੂਲ ਥਾਂ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ।

animated gifਕਰਮ-ਕਾਂਡ

ਕਰਮ-ਕਾਂਡਣ ਵੀ ਹੁੰਦੇ ਨੇ ਬਹੁਤ ਪਾਖੰਡ ਇਥੇ ਤੇ ਕਰਮ-ਕਾਂਡ ਵੀ ,
ਲਗਦਾ ਹੈ ਜਿਵੇਂ ਟੁੱਟ ਗਿਆ ਬਾਬੇ ਨਾਨਕ ਦਾ ਖਾਬ ਜੀ ।

ਹੁਣ ਨਾ ਕੋਈ ਵੀ ਤਰਕ ਕਰਦਾ ਨਾਹੀ ਗੋਸਟੀ ਵਿਚਾਰਾਂ ,
ਪਾਖੰਡ ਵੱਲ ਜੇ ਉਗਲ ਕਰੀਏ ਤਾਂ ਕੱਢ ਲੈਣਗੇ ਤਲਵਾਰਾਂ ।

ਸੁਣਿਆ ਹੈ ਅੱਜ -ਕੱਲ ਵੀ ਕਈ ਕਰਦੇ ਨੇ ਉਦਾਸੀਆਂ ,
ਪਰ ਸੇਵਾ ਲਈ ਨਾਲ ਰੱਖਦੈ ਉਹ ਦਾਸ ਤੇ ਦਾਸੀਆਂ ੀ

ਕਰੇ ਕੀਰਤ ਕੋਈ-ਕੋਈ ਹੁਣ ਤਾਂ ਇਥੇ ਦਸਾਂ ਨਹੁੰਆਂ ਦੀ ,
ਖਾਣ ਦੀ ਚੰਦਰੀ ਆਦਤ ਪੈ ਗਈ ਝੂਠੀਆਂ ਸਹੁੰਆਂ ਦੀ।

ਨਾ ਕੋਈ ਵੱਖ ਕਰਕੇ ਵੇਖੇ ਪੁੰਨ ਤੇ ਪਾਪ ਦੀ ਕਮਾਈ ਨੂੰ ,
ਰਹਿੰਦੇ ਨੇ ਮਸਤ ਲੋਕੀ ਵੇਖ ਝੂਠੇ ਦੀ ਹੁੰਦੀ ਚੜ੍ਹਾਈ ਨੂੰ ।

ਹੁਣ ਨਾ ਕੋਈ ਵਿਚ ਚੌਰਾਹੇ ਭੰਨੇ ਪਾਪੀ ਦੇ ਭਰੇ ਘੜੇ ਨੂੰ ,
ਹੁਣ ਵੀ ਕਰਦੇ ਨੇ ਸਲਾਮਾਂ ਲੋਕੀ ਨਿੱਤ ਸੂਰਜ ਚੜ੍ਹੇ ਨੂੰ ।

ਹਾਲਤ ਸੁਧਰ ਕੇ ਨਾ ਬਹੁਤਾ ਸੁਧਰੀ ਅੱਜ ਵੀ ਨਾਰੀ ਦੀ ,
ਜੰਮਣ ਤੋਂ ਪਹਿਲਾ ਹੀ ਹੁਣ ਤਾਂ ਕੁੱਖ ਵਿਚ ਹੀ ਮਾਰੀ ਦੀ ੀ

ਉਝ ਨਾਮ ਤੇਰਾ ਲੈਦੇ ਪਰ ਕਰਦੇ ਲੋਕੀ ਝੂੱਠਾ ਵਪਾਰ ਜੀ ,
ਤੇਰਾ-ਤੇਰਾ ਨ ਕੋਈ ਤੋਲੇ ਠੱਗਾਂ ਨਾਲ ਭਰਿਆ ਸੰਸਾਰ ਜੀ ।

ਦਿਲੋ ਨਾ ਕੋਈ ਗਾਵੇ ਉਸਤਤ ਹੁਣ ਗਿੱਲ ਸੱਚੇ ਕਰਤਾਰ ਦੀ ,
ਅੱਜ-ਕੱਲ੍ਹ ਵਪਾਰ ਹੋ ਗਿਆ, ਰਹੀ ਨਾ ਗੱਲ ਸਤਿਕਾਰ ਦੀ ।
ਮਨਦੀਪ ਗਿੱਲ ਧੜਾਕ

animated gifਜਿਉਂਦੇ ਸ਼ਬਦ

ਬਹੁਤ ਕੁੱਝ ਲਿਖਣਦੀਚਾਹਤ ਵਿੱਚ
ਲਿਖੇ ਗਏ ਕੁੱਝ ਸ਼ਬਦ
ਤੇ ਕੁੱਝ ਸ਼ਬਦਾਂ ਵਿੱਚ ਹੀ
ਸਿਮਟ ਗਿਆ ਪੂਰਾ ਬ੍ਰਹਿਮੰਡ
ਸ਼ਬਦਨਹੀਂ ਕਰਦੇ ਭੇਦ
ਉਹ ਤਾਂ ਨਿਕਲਦੇ ਹਨਰੂਹ ਵਿੱਚੋਂ
ਤੇ ਰੂਹਮੁਕਤ ਹੁੰਦੀ ਹੈ
ਊਚ ਨੀਚ ਤੇ ਜਾਤਪਾਤ ਦੇ
ਭੇਦਭਾਵ ਤੋ
ਸ਼ਬਦਾਂ ਨੂੰ ਹੱਕ ਨਹੀਂ ਬਗਾਵਤਦਾ
ਜਦੋਂ ਵੀਸ਼ਬਦਕਰਦੇ ਹਨਬਗਾਵਤ
ਤਾਂ ਇਹਨਾਂ ਦੇ ਰਚਨਹਾਰੇ ਤੇ
ਹੋ ਜਾਂਦੇ ਹਨਝੂਠੇ ਪਰਚੇ
ਜਾਂ ਫਿਰ ਹੋ ਜਾਂਦਾ ਹੈ
ਦਿਨਦਿਹਾੜੇ ਕਤਲ
ਜਿਸਦਾਮਿਲਦਾਨਹੀਂ
ਕੋਈ ਚਸ਼ਮਦੀਦ ਗਵਾਹ
ਸ਼ਬਦਾ ਨੂੰ ਨਹੀਂ ਮਿਲਦਾਇਨਸਾਫ਼
ਕਾਲੀ ਪੱਟੀ ਬੰਨ•ੇ ਕਨੂੰਨ ਤੋਂ
ਬਹੁਤਸਾਰੇ ਸ਼ਬਦ
ਤੋੜ ਦਿੰਦੇ ਹਨਦਮ
ਅਦਾਲਤਦੀਆਂ ਪੌੜੀਆਂ ਤੇ
ਪਰਰੂਹ ਵਿੱਚੋਂ ਨਿਕਲੇ ਸ਼ਬਦ
ਅੱਜ ਵੀ ਜਿਉਂਦੇ ਹਨ
ਅਜਿਹੇ ਸ਼ਬਦ ਹੁੰਦੇ ਹਨ
ਸੱਚ ਦੇ ਪ੍ਰਤੀਤ
ਤੇ ਸੱਚ ਬੋਲਣਵਾਲੇ
ਕਦੇ ਨਹੀਂ ਮਰਦੇ
ਉਹ ਤਾਂ ਜੀਉਂਦੇ ਹਨ
ਆਪਣੀਆਂ ਰਚਨਾਵਾਂ ਨਾਲ
ਸਾਡੇ ਦਿਲਾਂ ਅੰਦਰ
ਕੰਵਲਜੀਤ ਕੌਰ ਢਿੱਲੋਂ

animated gifਤੂੰ ਤਾਂ ਕਦੇ 2- ਡਾ. ਅਮਰਜੀਤ ਟਾਂਡਾ

ਤੂੰ ਤਾਂ ਕਦੇ 2
ਮੈਨੂੰ ਘਰ ਦੀ ਰਾਣੀ ਕਹਿੰਦਾ ਸੀ
ਪੁੱਤ 2 ਕਹਿ ਕੇ ਬੁਲਾਉਂਦਾ ਹੁੰਦਾ ਸੀ-

ਗੁੱਡੀਆਂ ਤਾਂ ਮੇਰੀਆਂ ਹੀ ਸਨ
ਤੇ ਸਾਰੇ ਪਟੋਲੇ ਵੀ ਮੇਰੇ
ਸਾਰੇ ਦੇ ਸਾਰੇ ਤੇਰੇ ਘਰ ਰਹਿ ਗਏ ਵੇ ਬਾਬਲਾ
ਨਾ ਤਾਂ ਮੈਂ ਏਡਾ ਭਾਰ ਲੈ ਕੇ ਜਾ ਸਕੀ
ਤੇ ਨਾ ਤੈਂ ਹੀ ਲੈ ਕੇ ਜਾਣ ਨੂੰ ਕਿਹਾ
ਮੇਰਾ ਬਚਪਨ ਮੇਰੀਆ ਖੇਡਾਂ

ਰੌਣਕ ਤੇ ਮੋਹ ਦੀ ਛਾਂ ਵੀ
ਸਾਰੀ ਤੇਰੇ ਘਰ ਛੱਡ ਗਈ-
ਚਾਅ ਤੇ ਰੀਝਾਂ ਦੀ ਪਟਾਰੀ ਸੀ
ਉਹ ਵੀ ਅਲਮਾਰੀ ਚ ਪਈ ਰਹਿ ਗਈ

ਮੇਰੀਆਂ ਤਲੀਆਂ ਤੇ ਰਹਿ ਗਈ
ਸਿਰਫ਼ ਬਿਖੜੇ ਜੇਹੇ ਪੈਂਡਿਆਂ ਦੀ ਮਲੀ ਮਹਿੰਦੀ
ਤੇ ਕਿਤੇ ਦੂਰ ਅਣਜਾਣ
ਘਰ ਦੇ ਬੂਹੇ ਨੂੰ ਵਹੁਟੀ ਬਣ ਸ਼ਿੰਗਾਰਨ ਦਾ ਫ਼ਰਜ਼

ਤਕਦੀਰ ਦੀ ਝੋਲੀ ਵਿਚ ਪੈ ਗਈਆਂ
ਮਾਏ ਤੇਰੇ ਮੇਰੇ ਹੱਥ ਦੀਆਂ
ਉਣੀਆਂ ਹੋਈਆਂ ਫੁੱਲ ਬੂਟੀਆਂ
ਤੇ ਬਿਨ ਚੀਂ 2 ਤੋਂ ਚਿੜੀਆਂ

ਇਹ ਤਾਂ ਦੱਸ ਦਿੰਦੀ ਕਿ
ਦੁਨੀਆਂ ਚ ਮੇਰਾ ਦਰ ਘਰ ਕਿਹੜਾ ਸੀ
ਤੂੰ ਇਹ ਕਿਉਂ ਨਾ ਦਿਲ ਦਾ ਭੇਤ ਖੋਲਿਆ ਅੰਮੀਏ?

ਸਹੁਰੇ ਪੇਕੇ ਘਰ ਨਾ ਬਣਦੇ
ਲਾਡ ਨਿੱਘ ਗਿੱਧੇ ਨਾ ਜਣਦੇ
ਹਾਣਦੀਆਂ ਨਾ ਕਦੇ ਹੋਣ ਹਵਾਵਾਂ
ਨਾਲ ਨਾ ਟੁਰੇ ਆਪਣਾ ਪਰਛਾਵਾਂ
ਸਹੁਰਾ ਘਰ ਜੇ ਸਭ ਹੁਣ ਘਰਦਾ
ਫਿਰ ਕਿਉਂ ਮੈਥੋਂ ਹਰ ਪਲ ਡਰਦਾ
ਓਹਲੇ ਹੋ 2 ਗੱਲਾਂ ਕਰਦਾ
ਮੈਥੋਂ ਕਾਹਦਾ ਕਰਦਾ ਪਰਦਾ
ਸਿਰਜਣ ਨਵਾਂ ਸੰਸਾਰ ਮੈਂ ਆਈ
ਗੁੱਡੀਆਂ ਛੱਡ ਹੋਈ ਪਰਾਈ

ਜੇ ਧੰਨ ਬੇਗਾਨਾ ਕਿਉਂ ਹੱਥ ਪਟੋਲੇ
ਕੁਫ਼ਰ ਕਿਉਂ ਦੁਨੀਆਂ ਏਡੇ ਓਹਲੇ
ਧੀਆਂ ਜੰਮਦੇ ਘਰ ਕਿਉਂ ਹੌਲੇ
ਕਿਉਂ ਚਿੜੀ ਇੱਕ ਦਿੱਲ ਨਾ ਖੋਲੇ
ਟੁੱਕੀ ਜੀਭ ਉੱਚੀ ਨਾ ਬੋਲੇ
ਆਪਣਾ ਹਾਣ ਕੰਜ਼ਕ ਨਾ ਟੋਲੇ

ਸੱਤਰੰਗੀਆਂ ਪੌਣਾਂ ਸੋਹਣੀਆਂ ਲੋਕੋ
ਰੁੱਤਾਂ ਕਿਉਂ ਪਰਾਹੁਣੀਆਂ ਲੋਕੋ
ਰੀਤਾਂ ਕੂੜ ਬੁਰਾਈਆਂ ਹੋਈਆਂ
ਹੁਣ ਕਿਉਂ ਇਹ ਪਰਾਈਆਂ ਹੋਈਆਂ

ਕਿੱਥੇ ਖਿੜ੍ਹਨੇ ਸੀ ਮਹਿਕਾਂ ਤੇ ਚਾਅ
ਕਿਹੜੇ ਹੱਥੀਂ ਸੀ ਜਾਣੇ ਮੁਰਝਾ

ਕਿੱਥੇ ਫੁੱਲ ਫ਼ਰਾਕ ਤੇ ਮਹਿੰਦੀ
ਇੱਕ ਕੈਦ ਦੂਜੀ ਨੂੰ ਕਹਿੰਦੀ
ਵਿਤਕਰੇ ਹਰ ਕਦਮ ਦੇ ਨੇੜੇ
ਅਣ ਸੁਣ ਕਰਦੇ ਰਾਹ ਤੇ ਖੇੜੇ

ਆਲਮ ਬੇਗਾਨਾ ਤਾਨ੍ਹਿਆਂ ਤਾਣੀ
ਇਹ ਕਿਉਂ ਬਣ ਗਈ ਬਾਤ ਪੁਰਾਣੀ
ਰੂਪ ਨਾ ਤੱਕਣ ਗਿਣਨ ਰਜ਼ਾਈਆਂ
ਕਿਹੜੇ ਦੇਸ ਤੋਂ ਚਿੜੀਆਂ ਆਈਆਂ

ਅਣਜੋੜਾਂ ਨਾਲ ਤੋਰ ਕੇ ਲੋਕੋ
ਹਿੱਕਾਂ ਰੀਝਾਂ ਖੋਰ ਕੇ ਲੋਕੋ
ਕਿਉਂ ਹੜ੍ਹ ਹਨ੍ਹੇਰ ਜੱਗ ਏ ਪਾਉਂਦਾ
ਇੱਕ ਚਾਅ ਵੀ ਨਾਲ ਨਾ ਆਉਂਦਾ

ਲੋਭੀ ਬਣ 2 ਵਗਣ ਹਵਾਵਾਂ
ਪੇਕੇ ਕਿੱਕਲੀ ਰਹਿ ਗਈਆਂ ਛਾਵਾਂ
ਆਤਮਦਾਹ ਤੇ ਫਾਹੇ ਟੰਗੇ
ਇਹ ਨਾ ਸੀ ਮੈਂ ਤੈਥੋਂ ਮੰਗੇ
ਅੰਮ੍ਰਿਤ ਸਮਝ ਚਿੰਤਾ ਦੁੱਖ ਪੀਤੇ
ਖ਼ਬਰੇ ਸਨ ਸੂਟਾਂ ਸੰਗ ਸੀਤੇ
ਆਂਦਰਾਂ ਹੰਝੂ ਏਨੇ ਕੇਰੇ
ਕਿਹਨੇ ਬੰਨ੍ਹੇ ਪੱਲੇ ਮੇਰੇ

ਸੰਸਕਾਰ ਸਤਿਕਾਰ ਕਿਤਾਬਾਂ
ਇਹ ਕਿਉਂ ਚੜ੍ਹਦੀਆਂ ਬਲੀਆਂ ਦਾਜਾਂ

ਜੇ ਇਹ ਸੂਰਜ ਰਿਸ਼ਮ ਨਹੀਂ ਗਿਣਨੀ
ਕੋਸੇ ਸਾਹ ਦੀ ਗੱਲ ਨਹੀਂ ਸੁਣਨੀ
ਰੰਗ ਦੁਨੀਆਂ ਅੰਬਰ ਨਹੀਂ ਸਜਣੇ
ਉੱਜੜ੍ਹੇ ਘਰ ਧੀ ਪੁੱਤ ਨਹੀਂ ਜਗਣੇ

animated gif

ਬੱਚੇ
ਮਲਕੀਅਤ “ਸੁਹਲ”

ਬੱਚੇ ਹੁੰਦੇ ਸਭ ਨੂੰ ਪਿਆਰੇ।
ਕੁਦਰਤ ਦੇ ਜੋ ਦੇਣ ਨਜ਼ਾਰੇ।

ਫ਼ੁੱਲਾਂ ਜਿਹੀ ਖ਼ਸ਼ਬੂ ਇਨ੍ਹਾਂ ਦੀ।
ਦਿਲ ‘ਚ ਵਸਦੀ ਰੂਹ ਇਨ੍ਹਾਂ ਦੀ।
ਫ਼ੁੱਲ ਕਹੋ ਜਾਂ ਕਹੋ ਗ਼ੁਬਾਰੇ,
ਬੱਚੇ ਲੱਗਣ ਸਭ ਨੂੰ ਪਿਆਰੇ।

ਪਾਉਂਦੇ ਨੇ ਬਾਤਾਂ ਅਨਭੋਲ।
ਕਰਦੇ ਨੇ ਇਹ ਕਈ ਕਲੋਲ।
ਸਾਰੇ ਜੱਗ ਦੇ ਚੰਨ ਸਿਤਾਰੇ,
ਬੱਚੇ ਲੱਗਣ ਸਭ ਨੂੰ ਪਿਆਰੇ।

ਵਿਹੜੇ ਵਿਚ ਜਦੋਂ ਇਹ ਘੁੰਮਣ।
ਦਾਦਾ – ਦਾਦੀ ਰੱਜ ਕੇ ਚੁੰਮਣ।
ਕਿਸੇ ਨੂੰ ਲਗਦੇ ਨਹੀਂ ਇਹ ਖਾਰੇ,
ਬੱਚੇ ਲੱਗਣ ਸਭ ਨੂੰ ਪਿਆਰੇ।

ਪਾਉਂਦੇ ਨਵੀਂ- ਨਵੀਂ ਬੁਝਾਰਤ।
ਕਰਦੇ ਮਿੱਠੀ ਜਿਹੀ ਸ਼ਰਾਰਤ।
ਮਾਤ ਪਿਤਾ ਦੇ ਰਾਜ ਦੁਲਾਰੇ,
ਬੱਚੇ ਲੱਗਣ ਸਭ ਨੂੰ ਪਿਆਰੇ।

ਬੱਚੇ ਪਾਵਣ ਵਿਦਿਆ ਉੱਚੀ।
ਨੀਅਤ ਇਨ੍ਹਾਂ ਦੀ ਸੱਚੀ-ਸੁੱਚੀ।
ਇਹ ਮਿੱਠੇ-ਮਿੱਠੇ ਭਰਨ ਹੁੰਗਾਰੇ,
ਬੱਚੇ ਹੁੰਦੇ ਸਭ ਨੂੰ ਪਿਆਰੇ।
ਕੁਦਰਤ ਦੇ ਜੋ ਦੇਣ ਨਜ਼ਾਰੇ।

ਨੋਸ਼ਹਿਰਾ ਬਹਾਦਰ,ਡਾ- ਤਿੱਬੜੀ (ਗੁਰਦਾਸਪੁਰ)

animated gifਬਾਗਾਂ ਦਾ ਮਾਲੀ

ਮਲਕੀਅਤ “ਸੁਹਲ”

ਸੁਣ ਬਾਗਾਂ ਦੇ ਪਿਆਰੇ ਮਾਲੀ,
ਫੁੱਲ ਤੇਰੇ ਦਰ ਖੜੇ ਸਵਾਲੀ।
ਫੁੱਲਾਂ ਨੂੰ ਤੂੰ ਪਾ ਕੇ ਪਾਣੀ,
ਬਣ ਗਿਉਂ ਫੁੱਲਾਂ ਦਾ ਵਾਲੀ।
ਧੰਨ ਹੈ ਤੇਰਾ ਠੰਢਾ ਜਿਗਰਾ,
ਜਿਸ ਨੇ ਕੀਤੀ ਹੈ ਰਖਵਾਲੀ।
ਬਾਗੋ-ਬਾਗ ਹੋਇਆ ਦਿਲ ਤੇਰਾ,
ਵੇਖੀ ਜਦ ਫੁੱਲਾਂ ‘ਤੇ ਲਾਲੀ।
ਕੁਦਰਤ ਨੇ ਹੈ ਮਾਣ ਵਧਾਇਆ,
ਝੂੰਮ ਰਹੀ ਹੈ ਡ੍ਹਾਲੀ – ਡ੍ਹਾਲੀ।
ਇਸ ਧਰਤੀ ‘ਤੇ ਕਿਰਤੀ ਬੰਦੇ,
ਹੋਏ ਅਮਰ ਜਿਨ੍ਹਾਂ ਜਿੰਦ ਘਾਲੀ।
“ਸੁਹਲ”ਫੁੱਲ ਨਾ ਮਿੱਧੇ ਜਾਵਣ,
ਭਰ ਦੇ ਸਭ ਦੀ ਝੋਲੀ ਖਾਲੀ।

ਨੋਸ਼ਹਿਰਾ ਬਹਾਦਰ,ਡਾ-ਤਿੱਬੜੀ (ਗੁਰਦਾਸਪੁਰ)

animated gif-ਜਸਵੰਤ ਸਿੰਘ ‘ਅਜੀਤ’
ਅਰਸ਼ੋਂ ਫਰਸ਼ ਪੁਰ ਆ ਡਿੱਗਾ ਸ਼੍ਰੋਮਣੀ ਅਕਾਲੀ ਦਲ (ਬਾਦਲ)?
ਦਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਭਰੋਸੇਯੋਗ ਤੇ ਨੇੜਲੇ ਸਾਥੀਆਂ ਦੇ ਨਾਲ ਨਿਜੀ ਗਲਬਾਤ ਕਰਦਿਆਂ ਸਵੀਕਾਰ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਲ ਨੂੰ ਜਿਸ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸਦੇ ਫਲਸਰੁਪ ਸ਼੍ਰੋਮਣੀ ਅਕਾਲੀ ਦਲ (ਬਾਦਲ), ਜੋ ਕਿਸੇ ਸਮੇਂ ਅਰਸ਼ਾਂ ਪੁਰ ਉਡਾਰੀਆਂ ਮਾਰਦਾ ਸੀ, ਉਹ ਅੱਜ ਫਰਸ਼ ਪੁਰ ਆ ਡਿਗਾ ਹੈ, ਅਰਥਾਤ ਉਸਦਾ ਗ੍ਰਾਫ ਹੀਰੋ ਤੋਂ ਜ਼ੀਰੋ ਪੁਰ ਆ ਡਿੱਗਾ ਹੈ। ਜੇ ਇਹ ਗਲ ਸੱਚ ਹੈ ਤਾਂ ਰਾਜਸੀ ਮਾਹਿਰਾਂ ਅਨੁਸਾਰ ਦਲ ਦੀ ਕੌਮੀ ਲੀਡਰਸ਼ਿਪ ਵਲੋਂ ਕੀਤੀ ਗਈ ਇਸ ਆਤਮ-ਸਵੀਕ੍ਰਿਤੀ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਸ਼ੁਭ ਸੰਕੇਤ ਮੰਨਿਆ ਜਾ ਸਕਦਾ ਹੈ। ਕਿਉਂਕਿ ਉਨ੍ਹਾਂ ਅਨੁਸਾਰ ਜੇ ਕਿਸੇ ਰਾਜਸੀ ਪਾਰਟੀ ਦੀ ਕੌਮੀ ਲੀਡਰਸ਼ਿਪ ਆਪਣੀ ਹੀ ਪਾਰਟੀ ਦੇ ਡਿਗਦੇ ਜਾ ਰਹੇ ਗ੍ਰਾਫ ਨੂੰ ਖੁਲ੍ਹਦਿੱਲੀ ਨਾਲ ਸਵੀਕਾਰ ਕਰ ਲੈਂਦੀ ਹੈ, ਤਾਂ ਰਾਜਸੀ ਹਲਕਿਆਂ ਵਲੋਂ ਇਹ ਮੰਨ ਲਿਆ ਜਾਂਦਾ ਹੈ, ਕਿ ਕੌਮੀ ਲੀਡਰਸ਼ਿਪ ਆਪਣੀ ਪਾਰਟੀ ਦੀ ਲੋਕਪ੍ਰਿਅਤਾ ਦੇ ਡਿਗ ਰਹੇ ਗ੍ਰਾਫ ਨੂੰ ਲੈ ਕੇ ਚਿੰਤਤ ਹੈ ਅਤੇ ਪਾਰਟੀ ਨੂੰ ਨਵਜੀਵਨ ਦੇ, ਇਸ ਸਥਿਤੀ ਵਿਚੋਂ ਉਭਾਰਨ ਲਈ ਸਾਰਥਕ ਜਤਨ ਕਰਨ ਪ੍ਰਤੀ ਗੰਭੀਰ ਹੈ। ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੰਬੰਧ ਵਿੱਚ ਵੀ ਅਜਿਹਾ ਹੁੰਦਾ ਹੈ ਤਾਂ ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ), ਜੋ ਅੱਜ ਪਟੜੀ ਤੋਂ ਉਤਰਦਾ ਨਜ਼ਰ ਆ ਰਿਹਾ ਹੈ, ਮੁੜ ਪਟੜੀ ਪੁਰ ਆ ਆਪਣਾ ਬੀਤੇ ਦਾ ਗੌਰਵ ਨੂੰ ਹਾਸਲ ਕਰਨ ਵਿੱਚ ਸਫਲ ਨਾ ਹੋ ਸਕੇ। ਉਸਦੇ ਮੁੜ ਕੇ ਜਲਦੀ ਹੀ ਪਟੜੀ ਪੁਰ ਆ ਸਕਣ ਦਾ ਇੱਕ ਕਾਰਣ ਇਹ ਵੀ ਹੈ ਕਿ ਇਸ ਸਮੇਂ ਪੰਜਾਬ ਵਿੱਚ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜਿਸਨੂੰ ਆਮ ਸਿੱਖ ਉਸਦੇ ਬਦਲ ਦੇ ਰੂਪ ਵਿੱਚ ਸਵੀਕਾਰ ਕਰ ਸਕਣ।
ਪੰਜਾਬ ਦੀ ਅਕਾਲੀ ਰਾਜਨੀਤੀ ਪੁਰ ਤਿੱਖੀ ਨਜ਼ਰ ਰਖ ਰਹੇ ਮਾਹਿਰਾਂ ਅਨੁਸਾਰ ਇਸ ਸਾਰੀ ਸਥਿਤੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਕ ਵਿੱਚ ਹੋਣ ਦੇ ਬਾਵਜੂਦ, ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੀਤੇ ਢੇਡ ਦਹਾਕੇ ਦੇ ਇਤਿਹਾਸ ਦੀ ਘੋਖ ਕੀਤੀ ਜਾਂਦੀ ਹੈ ਤਾਂ ਇੱਕ ਸੁਆਲ ਇਹ ਵੀ ਉਭਰ ਕੇ ਸਾਹਮਣੇ ਆ ਜਾਂਦਾ ਹੈ ਕਿ ਕੀ ਪਾਰਟੀ ਦੀ ਕੌਮੀ ਲੀਡਰਸ਼ਿਪ ਪਾਰਟੀ ਦੇ ਅਰਸ਼ ਤੋਂ ਫਰਸ਼ ਤੇ ਆ ਜਾਣ ਦੀ ਸਥਿਤੀ ਨੂੰ ਈਮਾਨਦਾਰੀ ਨਾਲ ਸਵੀਕਾਰ ਕਰਦਿਆਂ, ਇਸ ਗਲ ’ਤੇ ਈਮਾਨਦਾਰੀ ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਤਿਆਰ ਹੋਵੇਗੀ ਕਿ ਉਸ ਪਾਸੋਂ ਕਿਥੇ ਅਤੇ ਕਿਹੜੀ ਅਜਿਹੀ ਭੁਲ ਹੋਈ ਹੈ, ਜਿਸ ਦੇ ਚਲਦਿਆਂ ਅਰਸ਼ਾਂ ਪੁਰ ਉਡਾਰੀਆਂ ਮਾਰ ਰਹੀ ਪਾਰਟੀ ਸਿੱਧੀ ਫਰਸ਼ ਪੁਰ ਆ ਡਿੱਗੀ ਹੈ? ਪ੍ਰੰਤੂ ਜਾਪਦਾ ਨਹੀਂ ਕਿ ਅਜਿਹਾ ਹੋ ਪਾਣਾ ਸੰਭਵ ਹੋਵੇਗਾ? ਕਿਉਂਕਿ ਬਿਨਾ ਇਸ ਸਥਿਤੀ ਪੁਰ ਗੰਭੀਰਤਾ ਨਾਲ ਵਿਚਾਰ ਕੀਤੇ ਦੇ ਪਾਰਟੀ ਪ੍ਰਧਾਨ ਨੇ ਪਾਰਟੀ ਦੇ ਭੰਗ ਕੀਤੇ ਗਏ ਸੰਗਠਨ ਦਾ ਪੁਨਰਗਠਨ ਕੀਤੇ ਜਾਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।
ਉਧਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਵਲੋਂ ਅਣਗੋਲਿਆਂ ਕੀਤੇ ਜਾਣ ਦੀ ਨੀਤੀ ਦਾ ਸ਼ਿਕਾਰ ਚਲੇ ਆ ਰਹੇ ਟਕਸਾਲੀ ਮੁੱਖੀਆਂ ਵਿਚੋਂ ਕੁਝ-ਇੱਕ ਨਾਲ ਕੀਤੀ ਗਈ ਨਿਜੀ ਗਲਬਾਤ ਵਿੱਚ ਉਹ ਦਸਦੇ ਹਨ ਕਿ ਕੋਈ ਸਮਾਂ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅਵਾਜ਼ ਤੇ ਸਮੁਚਾ ਸਿੱਖ ਜਗਤ ਜ਼ਰੂਰੀ ਕੰਮ-ਕਾਜ ਛੱਡ ਕੁਰਬਾਨੀ ਦੇਣ ਲਈ ਮੈਦਾਨ ਵਿੱਚ ਆ ਜਾਂਦਾ ਸੀ। ਅੱਜ ਉਹੀ ਅਕਾਲੀ ਦਲ ਅੱਜ ਕੋਈ ਮੋਰਚਾ ਲਾਏ ਤਾਂ ਸ਼ਾਇਦ ਹੀ ਕੋਈ ਸਿੰਘ ਜਾਂ ਸਿੰਘਣੀ ਗ੍ਰਿਫਤਾਰੀ ਦੇਣ ਲਈ ਅੱਗੇ ਆਏ।
ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਜੋ ਢਹਿੰਦੀ ਕਲਾ ਵੇਖਣ ਨੂੰ ਮਿਲ ਰਹੀ ਹੈ, ਇਸਦੀ ਪ੍ਰਕ੍ਰਿਆ, ਉਸ ਸਮੇਂ ਤੋਂ ਹੀ ਅਰੰਭ ਹੋ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਗੰਭੀਰ ਚਿੰਤਨ ਕਰ, ਦਲ ਦੀ ਕਾਰਜ-ਪ੍ਰਣਾਲੀ ਨੂੰ ਸਾਰਥਕਤਾ ਪ੍ਰਦਾਨ ਕਰਨ ਲਈ ਸ਼ਿਮਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਤਿੰਨ-ਦਿਨਾ ਚਿੰਤਨ-ਬੈਠਕ ਦਾ ਆਯੋਜਨ ਕੀਤਾ ਸੀ। ਉਸ ਚਿੰਤਨ ਬੈਠਕ ਦਾ ਆਯੋਜਨ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ, ਅਰਦਾਸ ਕਰ ਅਤੇ ਹੁਕਮਨਾਮਾ ਲੈ, ਬੈਠਕ ਦੀ ਅਰੰਭਤਾ ਤੇ ਧੰਨਵਾਦ ਦੀ ਅਰਦਾਸ ਕਰ, ਸਮਾਪਤੀ ਕੀਤੇ ਜਾਣ ਦੀ ਸਥਾਪਤ ਪਰੰਪਰਾ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਜਦੋਂ ਇਸ ਬੈਠਕ ਵਿੱਚ ਅਕਾਲੀ ਦਲ ਦੀ ਸਥਾਪਤ ਉਪ੍ਰੋਕਤ ਪਰੰਪਰਾ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਸੰਬੰਧ ਵਿੱਚ ਪੁਛਿਆ ਗਿਆ ਤਾਂ ਦਲ ਦੇ ਸੀਨੀਅਰ ਮੁੱਖੀਆਂ ਨੇ ਦਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਧਰਮ-ਨਿਰਪੱਖ ਸਰੂਪ ਦੇ, ਉਸਨੂੰ ਕੌਮੀ ਰਾਜਸੀ ਪਾਰਟੀ ਵਜੋਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸੇ ਫੈਸਲੇ ਦੇ ਅਧਾਰ ’ਤੇ ਉਸਨੂੰ ਗੁਰਦੁਆਰਿਆਂ ਵਿਚੋਂ ਬਾਹਰ ਕਢਣ ਵਲ ਕਦਮ ਵਧਾਣ ਵਲ ਪਹਿਲ ਕਰਨ ਲਈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਦੀਆਂ ਬੈਠਕਾਂ ਗੁਰਦੁਆਰਿਆਂ ਵਿਚੋਂ ਬਾਹਰ ਅਤੇ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਅਰਦਾਸ ਕੀਤੇ ਅਤੇ ਹੁਕਮਨਾਮਾ ਲਏ ਦੇ ਕੀਤੀਆਂ ਗਈਆਂ ਹਨ।
ਉਸ ਸਮੇਂ ਬਾਦਲ ਅਕਾਲੀ ਦੇ ਮੁੱਖੀਆਂ ਨੇ ਇਹ ਵੀ ਦਸਿਆ ਕਿ ਇਸ ਚਿੰਤਨ-ਬੈਠਕ ਵਿੱਚ, ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਅਰਦਾਸ ਕਰ ਅਤੇ ਹੁਕਮਨਾਮਾ ਲੈ, ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਦੀ ਅਰੰਭਤਾ ਤੇ ਸਮਾਪਤੀ ਕਰਨ ਦੀ ਪਰੰਪਰਾ ਦਾ ਪਾਲਣ ਕਰਨ ਦੀ ਲੋੜ ਨਹੀਂ ਸਮਝੀ ਗਈ, ਉਥੇ ਹੀ ਇਸ ਬੈਠਕ ਵਿੱਚ ਪੰਥਕ ਮੁਦਿਆਂ ਦੇ ਸੰਬੰਧ ਵਿੱਚ ਵੀ ਕਿਸੇ ਤਰ੍ਹਾਂ ਦੀ ਵਿਚਾਰ-ਚਰਚਾ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਉਨ੍ਹਾਂ ਦਾ ਇਹ ਕਥਨ, ਇਸ ਗਲ ਦਾ ਸੰਕੇਤ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਨੂੰ ਰਾਜਸੱਤਾ ਦੀ ਪ੍ਰਾਪਤੀ ਲਈ ਨਾ ‘ਗੁਰੂ’ ਦੀ ਅਤੇ ਨਾ ਹੀ ਉਸਦੇ ‘ਪੰਥ’ ਦੀ ਲੋੜ ਰਹਿ ਗਈ ਹੈ।
…ਪਰ ਗੋਲਕ ਦੀ ਲਾਲਸਾ ਨਹੀਂ ਛੱਡ ਸਕੇ : ਜਾਣਕਾਰ ਹਲਕਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਵਲੋਂ ਗੁਰਦੁਆਰਿਆਂ ਤੋਂ ਬਾਹਰ ਰਹਿਣ ਦੀ ਸੋਚ ਬਹੁਤੇ ਸਮੇਂ ਤਕ ਕਾਇਮ ਨਾ ਰਹਿ ਸਕੀ। ਇਸਦਾ ਖੁਲਾਸਾ ਕੁਝ ਹੀ ਸਮੇਂ ਬਾਅਦ ਉਸ ਸਮੇਂ ਹੋ ਗਿਆ, ਜਦੋਂ ਲੋਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਮਨਾਏ ਜਾਣ ਲਈ ਹੋਏ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਲੋਂਗੋਵਾਲ ਪ੍ਰਤੀ ਸ਼ਰਧਾਂਜਲੀ ਭੇਂਟ ਕਰਦਿਆਂ ਇਹ ਦਾਅਵਾ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਤਨੀਆਂ ਮਹੱਤਵਪੂਰਣ ਹਨ, ਉਤਨੀਆਂ ਪੰਜਾਬ ਵਿਧਾਨ ਸਭਾ ਜਾਂ ਲੋਕਸਭਾ ਦੀਆਂ ਚੋਣਾਂ ਮਹੱਤਵਪੂਰਣ ਨਹੀਂ ਹਨ। ਜੋ ਇਸ ਗਲ ਦਾ ਸੰਕੇਤ ਸੀ ਕਿ ਅਕਾਲੀ ਦਲ ਦੀ ਜਿਸ ਲੀਡਰਸ਼ਿਪ ਨੇ ਕੁਝ ਹੀ ਸਮਾਂ ਪਹਿਲਾਂ, ਅਕਾਲੀ ਦਲ ਨੂੰ ਕੌਮੀ ਪਾਰਟੀ ਦੇ ਰੂਪ ਵਿੱਚ ਸਥਾਪਤ ਕਰਨ ਲਈ, ਉਸਨੂੰ ਗੁਰਦੁਆਰਿਆਂ ਵਿਚੋਂ ਬਾਹਰ ਕਢਣ ਦਾ ਦਾਅਵਾ ਕੀਤਾ ਸੀ, ਉਸੇ ਨੇ ਹੀ ਇਹ ਮੰਨ ਲਿਆ ਕਿ ਉਹ ਗੁਦੁਆਰਿਆਂ ਦੀ ਸੱਤਾ ਦੀ ਲਾਲਸਾ ਦਾ ਤਿਆਗ ਕਿਸੇ ਵੀ ਕੀਮਤ ’ਤੇ ਨਹੀਂ ਕਰ ਸਕਦੀ। ਸ਼ਾਇਦ ਇਸਦਾ ਕਾਰਣ ਇਹ ਸੀ ਕਿ ਉਨ੍ਹਾਂ ਨੂੰ ਛੇਤੀ ਹੀ ਸਮਝ ਆ ਗਈ ਕਿ ‘ਗੁਰੂ’ ਅਤੇ ‘ਪੰਥ’ ਤੋਂ ਬਿਨਾਂ ਤਾਂ ਉਹ ਰਾਜਨੀਤੀ ਕਰ ਸਕਦੇ ਹਨ, ਪ੍ਰੰਤੂ ਗੁਰੂ-ਗੋਲਕ ਤੋਂ ਬਿਨਾਂ ਉਨ੍ਹਾਂ ਦੀ ਰਾਜਨੀਤੀ ਦੀ ਗੱਡੀ ਰਫਤਾਰ ਨਹੀਂ ਪਕੜ ਸਕਦੀ।
ਇਹ ਵੀ ਦਸਿਆ ਗਿਐ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੌਮੀ ਪਾਰਟੀ ਐਲਾਨੇ ਜਾਣ ਤੋਂ ਕੁਝ ਸਮੇਂ ਬਾਅਦ ਹੀ, ਜਦੋਂ ਦਿੱਲੀ ਵਿੱਚ ਪਾਰਟੀ ਦੀ ਕੌਮੀ ਹੋਂਦ ਦਾ ਅਹਿਸਾਸ ਕਰਵਾਣ ਲਈ ਦਲ ਵਲੋਂ ਪਛਮੀ ਦਿੱਲੀ, ਜੋ ਕਿ ਸੰਘਣੀ ਸਿੱਖ ਵਸੋਂ ਵਾਲਾ ਇਲਾਕਾ ਹੋਣ ਦੇ ਨਾਲ ਹੀ ਗੈਰ-ਸਿੱਖ ਪੰਜਾਬੀਆਂ ਦਾ ਵੀ ਗੜ੍ਹ ਮੰਨਿਆ ਜਾਂਦਾ ਹੈ, ਵਿੱਚ ਇੱਕ ‘ਕੌਮੀ ਕਾਨਫਰੰਸ’ ਕੀਤੀ ਗਈ। ਇਸ ਕਾਨਫਰੰਸ ਵਿੱਚ ਹਾਜ਼ਰੀ ਦਾ ਇਹ ਆਲਮ ਸੀ ਕਿ ਉਸਦੀਆਂ ਅੱਗੇ ਦੀਆਂ ਕੁਰਸੀਆਂ ਤਕ ਵੀ ਪੂਰੀ ਤਰ੍ਹਾਂ ਭਰੀਆਂ ਨਹੀਂ ਸੀ ਜਾ ਸਕੀਆਂ। ਇਸਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾ ਤਾਂ ਪੰਥਕ ਪਾਰਟੀ ਵਜੋਂ ਹੀ ਆਪਣੀ ਹੋਂਦ ਕਇਮ ਰਖ ਸਕਿਆ ਅਤੇ ਨਾ ਹੀ ਉਹ ਕੌਮੀ ਪਾਰਟੀ ਵਜੋਂ ਮਾਨਤਾ ਪ੍ਰਾਪਤ ਨਾ ਕਰ ਸਕਿਆ, ਕਿਉਂਕਿ ਗੁਰਦੁਅਰਿਆਂ ਵਿਚੋਂ ਬਾਹਰ ਨਿਕਲਣ ਦਾ ਐਲਾਨ ਕਰਨ ਦੇ ਬਾਵਜੂਦ ਉਸਦੇ ਕੌਮੀ ਨੇਤਾ ਗੁਰੂ-ਗੋਲਕ ਦਾ ਮੋਹ ਤਿਆਗ ਨਹੀਂ ਸੀ ਸਕੇ।
ਹੁਣ ਦਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਇੱਕ ਵਾਰ ਫਿਰ ਪੰਥਕ ਏਜੰਡੇ ਵਲ ਮੁੜਨ ਲਈ ਹੱਥ-ਪੈਰ ਮਾਰਨ ਲਗ ਪਈ ਹੈ। ਪ੍ਰੰਤੂ ਜਾਪਦਾ ਨਹੀਂ ਕਿ ਹੁਣ ਉਸ ਲਈ ਇਤਨਾ ਵੱਡਾ ਮੋੜ ਕਟ ਪਾਣਾ ਸਹਿਜ ਹੋਵੇਗਾ। ਕਿਉਂਕਿ ਹੁਣ ਉਸਦੇ ਪੰਥਕ ਏਜੰਡੇ ਵਲ ਮੁੜਦਿਆਂ, ਉਸਦੇ ਸਾਹਮਣੇ ਇੱਕ ਨਹੀਂ ਕਈ ਸੁਆਲ ਆਣਗੇ, ਜਿਨ੍ਹਾਂ ਤੋਂ ਪਾਰ ਪਾਣਾ ਉਸ ਲਈ ਅਸਾਨ ਨਹੀਂ ਹੋਵੇਗਾ। ਕਿਉਂਕਿ ਇੱਕ ਤਾਂ ਪੰਜਾਬ ਵਿੱਚ ਉਸ ਪਾਸ ਨਾ ਤਾਂ ਸ. ਮਨਜੀਤ ਸਿੰਘ ਜੀਕੇ ਜਿਹਾ ਕੋਈ ਚੇਹਰਾ ਹੈ, ਜੋ ਦਿੱਲੀ ਵਾਂਗ ਉਸਦੇ ਹਕ ਵਿੱਚ ਸਿੱਖਾਂ ਦੇ ਵਿਸ਼ਵਾਸ ਨੂੰ ਖਿੱਚ ਪਾ ਸਕੇ ਅਤੇ ਦੂਸਰਾ ਨਾ ਹੀ ਉਸ ਪਾਸ ਪਰਿਵਾਰਵਾਦ ਦੇ ਜਾਲ ਵਿਚੋਂ ਨਿਕਲ ਪਾਣ ਦੀ ਸਮਰਥਾ ਹੀ ਰਹਿ ਗਈ ਹੋਈ ਹੈ।
…ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ (ਬਾਦਲ), ਜਿਸਨੂੰ ਮੁੜ ਜ਼ੀਰੋ ਤੋਂ ਹੀਰੋ ਦੀ ਮੰਜ਼ਿਲ ਤਕ, ਅਰਥਾਤ ਫਰਸ਼ ਤੋਂ ਮੁੜ ਅਰਸ਼ਾਂ ਤੱਕ ਲਿਜਾਣ ਪ੍ਰਤੀ ਪਾਰਟੀ ਦੀ ਲੀਡਰਸ਼ਿਪ ਨੂੰ ਗੰਭੀਰ ਅਤੇ ਈਮਾਨਦਾਰ ਦਸਿਆ ਜਾ ਰਿਹਾ ਹੈ, ਕੀ ਉਹ ਉਨ੍ਹਾਂ ਰੁਸੇ ਟਕਸਾਲੀ ਅਤੇ ਪਿਛੇ ਧੱਕ ਦਿੱਤੇ ਗਏ ਹੋਏ ਸੀਨੀਅਰ ਆਗੂਆਂ ਨੂੰ ਆਪਣੇ ਨਾਲ ਲਿਆ ਪਾਣ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਪਹਿਲਾਂ ਵਾਲਾ ਸਨਮਾਨ ਬਹਾਲ ਕਰਨ ਪ੍ਰਤੀ ਵੀ ਈਮਾਨਦਾਰ ਹੋ ਪਾਇਗੀ? ਸ਼ਾਇਦ ਨਹੀਂ?

animated gif

-ਜਸਵੰਤ ਸਿੰਘ ‘ਅਜੀਤ’
ਅਜੋਕੇ ਭਾਰਤ ਦੀ ਤਸਵੀਰ : ਪਤ੍ਰਕਾਰ ਦੀ ਜ਼ਬਾਨੀ
ਇਤਿਹਾਸ ਗੁਆਹ ਹੈ ਕਿ ਹਰ ਲੋਕਤਾਂਤ੍ਰਿਕ ਦੇਸ਼ ਦਾ ਮੀਡੀਆ, ਆਪਣੇ ਦੇਸ਼ ਦੇ ਲੋਕਤਾਂਤ੍ਰਿਕ ਸੰਵਿਧਾਨ ਦੇ ਰਖਿਅਕ ਵਜੋਂ ਇੱਕ ਅਜਿਹਾ ਥੰਮ ਸਵੀਕਾਰਿਆ ਜਾਂਦਾ ਚਲਿਆ ਆ ਰਿਹਾ ਹੈ, ਜੋ ਆਪਣੇ ਦੇਸ਼-ਵਾਸੀਆਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਪ੍ਰਤੀ ਵਚਨਬੱਧ ਰਹਿ, ਸਰਕਾਰ ਵਲੋਂ ਜਨ-ਹਿਤ ਵਿੱਚ ਜਾਂ ਜਨ-ਹਿਤ ਵਿਰੋਧੀ ਅਪਨਾਈਆਂ ਜਾਣ ਵਾਲੀਆਂ ਨੀਤੀਆਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਦਿਆਂ, ਜਨ-ਵਿਰੁਧੀ ਨੀਤੀਆਂ ਵਿਰੁਧ ਉਨ੍ਹਾਂ ਵਲੋਂ ਕੀਤੀ ਜਾਣ ਵਾਲੀ ਲੜਾਈ ਵਿੱਚ, ਉਨ੍ਹਾਂ ਨਾਲ ਖੜਾ ਹੁੰਦਾ ਹੈ।
ਪ੍ਰੰਤੂ ਇਸਦੇ ਵਿਰੁਧ ਅੱਜ ਦੇ ਭਾਰਤੀ ਮੀਡੀਆ ਦਾ ਇੱਕ ਵੱਡਾ ਵਰਗ ਜਿਵੇਂ ਸਰਕਾਰ ਦੀ ਪੈਰਵੀ ਕਰਦਿਆਂ, ਆਪਣੇ-ਆਪਨੂੰ ਉਸਦਾ ਸਭ ਤੋਂ ਵੱਡਾ ਖੈਰਖਾਹ ਤੇ ਵਫਾਦਾਰ ਸਾਬਤ ਕਰਨ ਦੀ ਹੋੜ ਵਿੱਚ, ਦੇਸ਼-ਵਾਸੀਆਂ ਨੂੰ ਗੁਮਰਾਹ ਕਰਨ ਤੇ ਤੁਲਾ ਅਧਾਰਹੀਨ ਤੇ ਮਨ-ਘੜਤ ਕਹਾਣੀਆਂ ਪ੍ਰਚਾਰਤ ਕਰ, ਦੇਸ਼ ਦੀ ਇੱਕ-ਪਾਸੜ ਤਸਵੀਰ ਪੇਸ਼ ਕਰਨ ਪੁਰ ਆਪਣੀ ਸਮੁਚੀ ਸ਼ਕਤੀ ਝੌਂਕ ਰਿਹਾ ਹੈ, ਉਸਤੋਂ ਇਉਂ ਜਾਪਦਾ ਹੈ, ਜਿਵੇਂ ਉਹ ਲੋਕਤੰਤਰ ਦੇ ਰਖਿਅਕ ਵਜੋਂ ਚੌਥਾ ਥੰਮ ਹੋਣ ਦੀਆਂ ਜ਼ਿਮੇਂਦਾਰੀਆਂ ਨੂੰ ਅਲਵਿਦਾ ਕਹਿ, ਸੁਆਰਥ ਦੀ ਪੂਰਤੀ ਦੀ ਰਾਹ ਤੇ ਤੇਜ਼ੀ ਨਾਲ ਵਧੱਦਾ ਚਲਿਆ ਜਾ ਰਿਹਾ ਹੈ।
ਇਹੀ ਕਾਰਣ ਹੈ ਕਿ ਭਾਰਤੀ ਮੀਡੀਆ ਵਿੱਚ ਅਜਕਲ ਕਈ ਅਜਿਹੀਆਂ ਖਬਰਾਂ ਆਉਣ ਲਗ ਪਈਆਂ ਹਨ, ਜਿਨ੍ਹਾਂ ਦਾ ਨਾ ਤਾਂ ਕੋਈ ਅਧਾਰ ਹੁੰਦਾ ਅਤੇ ਨਾ ਹੀ ਕੋਈ ਜ਼ਮੀਨੀ ਸੱਚਾਈ। ਇਸਦਾ ਇੱਕ ਰੂਪ, ਪਿਛਲੇ ਦਿਨੀਂ ਉਸ ਸਮੇਂ ਉਭਰ ਕੇ ਸਾਹਮਣੇ ਆਇਆ, ਜਦੋਂ ਪਾਕ ਫੌਜੀਆਂ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਅੱਤਵਾਦੀਆਂ ਨੇ ਹਮਲਾ ਕਰ ਲਗਭਗ 7 ਭਾਰਤੀ ਸੈਨਿਕਾਂ ਤੇ ਸੁਰਖਿਆ ਗਾਰਡਾਂ ਨੂੰ ਸ਼ਹੀਦ ਅਤੇ ਕਈਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਤੋਂ ਇਲਾਵਾ ਜ਼ਾਲਮਾਨਾ ਢੰਗ ਨਾਲ ਦੋ ਸੈਨਿਕਾਂ ਦੇ ਮ੍ਰਿਤਕ ਸਰੀਰਾਂ ਦੇ ਟੁਕੜੇ ਵੀ ਕਰ ਦਿੱਤੇ। ਇਸ ਘਟਨਾ ਦੇ ਫਲਸਰੂਪ ਦੇਸ਼ ਭਰ ਵਿੱਚ ਪਾਕਿਸਤਾਨ ਅਤੇ ਭਾਰਤ ਸਰਕਾਰ ਵਿਰੁਧ ਗੁੱਸੇ ਦੀ ਲਹਿਰ ਤੂਫਾਨ ਵਾਂਗ ਉਠ ਵਗੀ। ਇਹ ਵੇਖ ਕਿ ਇਸ ਘਟਨਾ ਨੂੰ ਲੈ ਕੇ ਦੇਸ਼-ਵਾਸੀਆਂ ਦੇ ਦਿਲ ਵਿੱਚ ਕੌਮੀ ਸਰਕਾਰ ਵਿਰੁਧ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ, ਇੱਕ ਖਬਰਚੀ ਚੈਨਲ ਵਲੋਂ ਉਸ ਗੁੱਸੇ ਨੂੰ ‘ਠੰਡਿਆਂ’ ਕਰਨ ਦੇ ਉਦੇਸ਼ ਨਾਲ ਭਾਜਪਾ ਦੇ ਇੱਕ ਬੁਲਾਰੇ ਦੇ ਹਵਾਲੇ ਨਾਲ ਇਹ ਖਬਰ ਪ੍ਰਸਾਰਤ ਕਰ ਦਿੱਤੀ ਗਈ, ਕਿ ਭਾਰਤੀ ਸੈਨਾ ਨੇ ਪਾਕਿਸਤਾਨੀ ਖੇਤ੍ਰ ਵਿੱਚ ਦਾਖਲ ਹੋ ਪਾਕਿਸਤਾਨੀ ਸੈਨਾ ਦੀਆਂ ਤਿੰਨ ਪੋਸਟਾਂ ਤਬਾਹ ਕਰ ਅਤੇ ਸੱਤ ਪਾਕਿਸਤਾਨੀ ਫੌਜੀਆਂ ਨੂੰ ਮਾਰ ਕੇ ਪਕਿਸਤਾਨੀ ਫੌਜਾਂ ਦੀ ਜ਼ਾਲਮਾਨਾ ਕਾਰਵਾਈ ਦਾ ਬਦਲਾ ਲੈ ਲਿਆ ਹੈ। ਜਦੋਂ ਇੱਕ ਚੈਨਲ ਵਲੋਂ ਇਹ ‘ਧਮਾਕੇਦਾਰ ਖਬਰ’ ਪ੍ਰਸਾਰਤ ਕਰ ਇਸਨੂੰ ਆਪਣੇ ਦਰਸ਼ਕਾਂ ਤਕ ਪਹੁੰਚਾਣ ਦੀ ਮੁਹਿੰਮ ਛੇੜੀ ਗਈ ਤਾਂ ਦੂਸਰੇ ਸਰਕਾਰ-ਪੱਖੀ ਚੈਨਲ ਉਸਤੋਂ ਕਿਵੇਂ ਪਿਛੇ ਰਹਿ ਸਕਦੇ ਸਨ? ਉਨ੍ਹਾਂ ਨੇ ਵੀ ਇਸ ‘ਖਬਰ’ ਨੂੰ ਵੱਧਾ-ਚੜ੍ਹਾ ਤੇ ਇਸਨੂੰ ‘ਸਨਸਨੀਖੇਜ਼ ਬਣਾ ਆਪਣੇ ਦਰਸ਼ਕਾਂ ਤੱਕ ਪਹੁੰਚਾਣਾ ਸ਼ੁਰੂ ਕਰ ਦਿੱਤਾ। ਦਸਿਆ ਜਾਂਦਾ ਹੈ ਕਿ ਮੀਡੀਆ ਵਲੋਂ ਕੀਤੇ ਜਾ ਰਹੇ ਇਸ ਧੂੰਆਧਾਰ ਪ੍ਰਚਾਰ ਦੀ ਪੁਸ਼ਟੀ ਲਈ, ਜਦੋਂ ਕੁਝ ਪਤ੍ਰਕਾਰਾਂ ਵਲੋਂ ਫੌਜੀ ਅਧਿਕਾਰੀਆਂ ਨਾਲ ਸੰਪਰਕ ਸਾਧਿਆ ਗਿਆ ਤਾਂ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕਰਨ ਦੀ ਬਜਾਏ, ਅਜਿਹੀ ਕਿਸੇ ਕਾਰਵਾਈ ਦੇ ਹੋਣ ਨੂੰ ਨਕਾਰਦਿਆਂ, ਖਬਰ ਦਾ ਖੰਡਨ ਜਾਰੀ ਕਰ ਦਿੱਤਾ। ਪ੍ਰਚਾਰਤ ਕੀਤੀ ਜਾ ਰਹੀ ਖਬਰ ਦਾ ਸੈਨਕ ਅਧਿਕਾਰੀਆਂ ਵਲੋਂ ਖੰਡਨ ਆਉਂਦਿਆਂ ਹੀ ਸਾਰੇ ਖਬਰਚੀ ਚੈਨਲਾਂ ਨੇ ਭਾਜਪਾ ਦੇ ਬੁਲਾਰੇ ਦੇ ਹਵਾਲੇ ਨਾਲ ਪ੍ਰਸਾਰਤ ਕੀਤੀ ਜਾ ਰਹੀ ਖਬਰ ਬਾਰੇ ਇੱਕਦਮ ਚੁਪ ਧਾਰ ਲਈ।
ਅਣਖੀ ਪਤ੍ਰਕਾਰਾਂ ਦੀ ਜ਼ਮੀਰ ਟੁੰਬੀ ਜਾਂਦੀ ਹੈ : ਇਸ ਵਿੱਚ ਕੋਈ ਸ਼ਕ ਨਹੀਂ ਕਿ ਦੇਸ਼ ਵਿੱਚ ਵਿਕਾਊ ਮੀਡੀਆ ਦੇ ਸੰਸਾਰ ਵਿੱਚ ਕਈ ਅਜਿਹੇ ਪਤ੍ਰਕਾਰ ਵੀ ਹਨ, ਜਿਨ੍ਹਾਂ ਦੀ ਸੋਚ ਤੇ ਵਿਚਾਰਧਾਰਾ ਦਾ ਝੁਕਾਅ ਭਾਵੇਂ ਕਿਸੇ ਪਾਸੇ ਵੀ ਹੋਵੇ, ਜਦੋਂ ਉਨ੍ਹਾਂ ਦੇ ਕੰਨਾਂ ਵਿੱਚ ਆਪਣੇ ਫਰਜ਼ ਦੀ ਪੂਰਤੀ ਦੀ ਆਵਾਜ਼ ਗੂੰਜਦੀ ਹੈ ਤਾਂ ਉਹ ਆਪਣੀ ਵਿਚਾਰਧਾਰਕ ਸੋਚ ਤੇ ਪਹਿਰਾ ਦਿੰਦਿਆਂ ਦੇਸ਼-ਵਾਸੀਆਂ ਪ੍ਰਤੀ ਆਪਣੀ ਜ਼ਿਮੇਂਦਾਰੀ ਨੂੰ ਈਮਾਨਦਾਰੀ ਨਾਲ ਨਿਭਾਉਣ ਤੇ ਮਜਬੂਰ ਹੋ ਜਾਂਦੇ ਹਨ। ਉਹ ਪਾਣੀ ਨੂੰ ਸਿਰ ਤੋਂ ਉਪਰ ਵਹਿੰਦਿਆਂ ਵੇਖ ਕੁਰਲਾ ਉਠਦੇ ਹਨ। ਅਜਿਹੇ ਹੀ ਇੱਕ ਪਤ੍ਰਕਾਰ ਮਨਮੋਹਨ ਸ਼ਰਮਾ, ਜਿਨ੍ਹਾਂ ਦਾ ਬਹੁਤਾ ਝੁਕਾਅ ਭਾਜਪਾ ਵਲ ਤੇ ਨਿਸ਼ਠਾ ਆਰਆਰਐਸ ਦੀ ਵਿਚਾਰਧਾਰਾ ਪ੍ਰਤੀ ਹੈ, ਨੇ ਇਨ੍ਹੀਂ ਦਿਨੀਂ ਇੱਕ ਮਜ਼ਮੂਨ ‘ਭਾਰਤ ਚਕ੍ਰਵਿਊ ਮੇਂ ਫੰਸਾ’ ਸਪੁਰਦ-ਏ-ਕਲਮ ਕੀਤਾ ਹੈ; ਇਸ ਮਜ਼ਮੂਨ ਵਿੱਚ ਉਨ੍ਹਾਂ ਬੇਬਾਕੀ ਨਾਲ ਦੇਸ਼ ਦੇ ਵਰਤਮਾਨ ਹਾਲਾਤ ਦੀ ਚਰਚਾ ਕਰਦਿਆਂ ਲਿਖਿਆ ਕਿ ਜਿਨ੍ਹਾਂ ਲੋਕਾਂ ਨੂੰ ਆਸ ਸੀ ਕਿ ਕਾਂਗ੍ਰਸ ਤੋਂ ਮੁਕਤੀ ਪ੍ਰਾਪਤ ਕਰਨ ਤੋਂ ਬਾਅਦ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਇੱਕ ਨਵਾਂ ਯੁਗ ਸ਼ੁਰੂ ਹੋਵੇਗਾ, ਉਨ੍ਹਾਂ ਨੂੰ ਨਿਸ਼ਚਿਤ ਰੂਪ ਵਿੱਚ ਭਾਰੀ ਨਿਰਾਸ਼ਾ ਹੋ ਰਹੀ ਹੈ। ਦੇਸ਼ ਇੱਕ ਅਜਿਹੇ ਚਕ੍ਰਵਿਊ ਵਿਚ ਫਸਦਾ ਜਾ ਰਿਹਾ ਹੈ, ਜਿਸ ਵਿਚੋਂ ਨਿਕਲਣ ਦਾ ਉਸਨੂੰ ਕੋਈ ਵੀ ਰਾਹ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਲਿਖਿਆ ਕਿ ਹਾਲਾਂਕਿ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਨਗਰ ਨਿਗਮ ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਸ਼ਾਨਦਾਰ ਸਫਲਤਾ ਪ੍ਰਾਪਤ ਹੋਈ ਹੈ ਅਤੇ ਇਸ ਸਫਲਤਾ ਦਾ ਸਿਹਰਾ ਨਿਸ਼ਚਿਤ ਰੂਪ ਵਿੱਚ ਪ੍ਰਧਾਨ ਮੰਤਰੀ ਦੇ ਸਿਰ ਹੀ ਬੰਨ੍ਹਿਆ ਜਾ ਸਕਦਾ ਹੈ, ਪ੍ਰੰਤੂ ਇਸਦੇ ਨਾਲ ਹੀ ਇੱਕ ਕੌੜੀ ਸੱਚਾਈ ਇਹ ਵੀ ਹੈ ਕਿ ਦੇਸ਼ ਦੀ ਜਨਤਾ ਦੇ ਸਾਹਮਣੇ, ਭਾਜਪਾ ਨੂੰ ਵੋਟ ਦੇਣ ਤੋਂ ਬਿਨਾਂ ਹੋਰ ਕੋਈ ਬਦਲ ਵੀ ਨਹੀਂ। ਕਾਂਗ੍ਰ੍ਰਸ ਦਾ ਗ੍ਰਾਫ ਤੇਜ਼ੀ ਨਾਲ ਡਿਗ ਰਿਹਾ ਹੈ ਅਤੇ ਦੂਸਰੇ ਹੋਰ ਵਿਰੋਧੀ ਦਲ ਅੰਦਰੂਨੀ ਝਗੜਿਆਂ ਦਾ ਸ਼ਿਕਾਰ ਚਲ ਰਹੇ ਹਨ। ਇਸੇ ਗਲ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਕਾਰਗਰ ਅਤੇ ਮਜ਼ਬੂਤ ਵਿਰੋਧੀ ਧਿਰ ਨਾ ਹੋਣ ਕਰਕੇ ਸੱਤਾਧਾਰੀ ਦਲ ਵਿੱਚ ਨਿਰੰਕੁਸ਼ਤਾ ਦੀ ਸੋਚ ਦਿਨ-ਬ-ਦਿਨ ਵਾਧਦੀ ਜਾ ਰਹੀ ਹੈ।
ਵਾਇਦੇ ਜੋ ਵਫਾ ਨਾ ਹੋਏ : ਇਸੇ ਪਤ੍ਰਕਾਰ ਅਨੁਸਾਰ, ਸੰਨ-2014 ਵਿੱਚ ਲੋਕਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਰੇਂਦਰ ਮੋਦੀ ਨੇ ਜਨਤਾ ਨਾਲ ਜੋ ਲੰਬੇ-ਚੋੜੇ ਬਹੁਤ ਵਾਇਦੇ ਕੀਤੇ ਸਨ, ਉਹ ਵਾਇਦੇ ਸਵਾ-ਤਿੰਨ ਵਰ੍ਹਿਆਂ ਦਾ ਸਮਾਂ ਬੀਤ ਜਾਣ ਤੇ ਵੀ, ਜ਼ਮੀਨੀ ਸਤ੍ਹਾ ਤੱਕ ਪੂਰੇ ਨਹੀਂ ਹੋਏ। ਕੇਂਦਰ ਸਰਕਾਰ ਆਪਣੀ ਅਸਫਲਤਾ ਪੁਰ ਪਰਦਾ ਪਾਣ ਅਤੇ ਲੋਕਾਂ ਦਾ ਉਨ੍ਹਾਂ ਵਲੋਂ ਧਿਆਨ ਹਟਾਣ ਲਈ ਕੋਈ-ਨਾ-ਕੋਈ ਸ਼ੋਸ਼ੇਬਾਜ਼ੀ ਕਰਦੀ ਆ ਰਹੀ ਹੈ। ਕਦੀ ‘ਮੇਡ ਇਨ ਇੰਡੀਆ’ ਦੀ ਚਰਚਾ ਗਰਮ ਹੁੰਦੀ ਹੈ ਤੇ ਕਦੀ ‘ਸਵੱਛ ਭਾਰਤ ਅੰਦੋਲਣ’ ਦਾ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ। ਹੁਣ ‘ਤਿੰਨ ਤਲਾਕ’ ਦੇ ਮੁੱਦੇ ਨੂੰ ਹਵਾ ਵਿੱਚ ਉਛਾਲਿਆ ਜਾ ਰਿਹਾ ਹੈ। ਸਭ ਤੋਂ ਵੱਧ ਵਰਨਣਯੋਗ ਗਲ ਇਹ ਹੈ ਕਿ ਸੱਤਾਧਾਰੀ ਪਾਰਟੀ, ਭਾਜਪਾ ਦੇ ਆਗੂ, ਜਿਸ ਕਾਂਗ੍ਰਸ ਨੂੰ ਪਾਣੀ ਪੀ-ਪੀ ਕੋਸ ਰਹੇ ਹਨ, ਉਸੇ ਹੀ ‘ਬਦਨਾਮ’ ਕਾਂਗ੍ਰਸ ਦੇ ਨੇਤਾਵਾਂ ਲਈ ਉਸੇ ਨੇ ਆਪਣੇ ਦਰਵਾਜ਼ੇ ਖੋਲ੍ਹ ਰਖੇ ਹਨ। ਹੁਣ ਭਾਜਪਾ ‘ਕਾਂਗ੍ਰਸ-ਮੁਕਤ’ ਨਾ ਰਹਿ, ‘ਕਾਂਗ੍ਰਸ-ਯੁਕਤ’ ਬਣ ਗਈ ਹੈ।
ਉਹ ਹੋਰ ਲਿਖਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਸੱਤਾ ਦੀ ਮਲਾਈ ਚਟਣ ਲਈ ਭਾਜਪਾ ਨੇ ਪੀਡੀਪੀ ਨਾਲ ਸਿਧਾਂਤਹੀਨ ਗਠਜੋੜ ਕਰ ਲਿਆ, ਜਿਸਦੇ ਦੁਸ਼ਪਰਿਣਾਮ (ਮਾੜੇ ਨਤੀਜੇ) ਹੁਣ ਰਾਸ਼ਟਰ ਦੇ ਸਾਹਮਣੇ ਆ ਰਹੇ ਹਨ। ਇਸ ਗਲ ਤੋਂ ਕੋਈ ਵੀ ਵਿਅਕਤੀ ਇਨਕਾਰ ਨਹੀਂ ਕਰ ਸਕਦਾ ਕਿ ਜੰਮੂ-ਕਸ਼ਮੀਰ ਵਿੱਚ ਹਾਲਾਤ ਬੜੀ ਤੇਜ਼ੀ ਨਾਲ ਵਿਗੜ ਰਹੇ ਹਨ। ਸਰਕਾਰ ਉਨ੍ਹਾਂ ਪੁਰ ਕਾਬੂ ਪਾਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ। ਸੁਰਖਿਆ ਬਲਾਂ ਪੁਰ ਖੁਲ੍ਹੇ-ਆਮ ਤੇ ਲਗਾਤਾਰ ਹਮਲੇ ਹੋ ਰਹੇ ਹਨ, ਇਸਦੇ ਨਾਲ ਹੀ ਉਨ੍ਹਾਂ ਨੂੰ ਅਪਮਾਨਤ ਵੀ ਕੀਤਾ ਜਾ ਰਿਹਾ ਹੈ। ਬੀਤੇ ਦੋ ਵਰ੍ਹਿਆਂ ਵਿੱਚ ਜੰਮੂ-ਕਸ਼ਮੀਰ ਦੇ ਅੱਤਵਾਦ ਦੇ ਇਤਿਹਾਸ ਵਿੱਚ ਹੁਣ ਤਕ ਲਗਭਗ 490 ਫੌਜੀ ਜਵਾਨ ਸ਼ਹੀਦ ਹੋ ਚੁਕੇ ਹਨ। ਇਹ ਅੰਕੜੇ, ਬੀਤੇ ਦੋ ਵਰ੍ਹਿਆਂ ਤੋਂ ਪਹਿਲਾਂ ਦੇ ਸਮੇਂ ਨਾਲੋਂ ਕਿਤੇ ਬਹੁਤ ਵੱਧ ਹਨ। ਹੁਣ ਤਾਂ ਰਿਆਸਤ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਵਲੋਂ ਵੀ ਖੁਲ੍ਹ ਕੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਜਾਣ ਲਗਾ ਹੈ। ਖੁਲ੍ਹੇ-ਆਮ ਪਾਕਿਸਤਾਨ ਦੇ ਝੰਡੇ ਲਹਿਰਾਏ ਜਾ ਰਹੇ ਹਨ ਅਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਗ ਰਹੇ ਹਨ। ਸੁਰਖਿਆ ਬਲਾਂ ਪੁਰ ਪਥਰਾਉ ਕਰਨ ਦਾ ਸਿਲਸਿਲਾ ਦਿਨ-ਪ੍ਰਤੀ-ਦਿਨ ਜ਼ੋਰ ਪਕੜਦਾ ਚਲਿਆ ਜਾ ਰਿਹਾ ਹੈ।
ਉਨ੍ਹਾਂ ਹੋਰ ਲਿਖਿਆ ਕਿ ਰਿਆਸਤ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਤਾਂ ਖੁਲ੍ਹੇ-ਆਮ ਪਾਕਿਸਤਾਨ ਸਮਰਥਕ ਵੱਖਵਾਦੀ ਤੱਤਾਂ ਸਾਹਮਣੇ ਗੋਡੇ ਟੇਕ, ਉਨ੍ਹਾਂ ਨਾਲ ਗਲਬਾਤ ਸ਼ੁਰੂ ਕਰਨ ਤੇ ਜ਼ੋਰ ਦੇ ਦਿੱਤਾ ਹੈ। ਉਸਨੇ ਸਵੀਕਾਰ ਕੀਤਾ ਹੈ ਕਿ ਜੰਮੂ-ਕਸਮੀਰ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ। ਇਸਲਈ ਜ਼ਰੂਰੀ ਹੈ ਕਿ ਅਟਲ ਬਿਹਾਰੀ ਵਾਜਪਾਈ ਦੀ ਨੀਤੀ ਦਾ ਅਨੁਸਰਣ ਕਰਦਿਆਂ ਵੱਖਵਾਦੀ ਅੱਤਵਾਦੀਆਂ ਨਾਲ ਗਲਬਾਤ ਸ਼ੁਰੂ ਕੀਤੀ ਜਾਏ। ਅਜੀਬ ਜਿਹੀ ਗਲ ਹੈ ਕਿ ਭਾਜਪਾ ਦੇ ਜਨਰਲ ਸਕਤੱਰ ਤੇ ਜੰਮੂ-ਕਸ਼ਮੀਰ ਦੇ ਪਾਰਟੀ ਮਾਮਲਿਆਂ ਦੇ ਇੰਨਚਾਰਜ ਰਾਮ ਮਾਧਵ ਦੇਸ਼ ਦੀ ਜਨਤਾ ਦੀਆਂ ਅੱਖਾਂ ਵਿੱਚ ਧੂੜ ਝੌਂਕਦੇ ਕਹਿ ਰਹੇ ਹਨ ਕਿ ਦੋ-ਤਿੰਨ ਮਹੀਨਿਆਂ ਵਿੱਚ ਹਾਲਾਤ ਸੁਧਰ ਜਾਣਗੇ। ਉਨ੍ਹਾਂ ਅਨੁਸਾਰ ਕੌੜੀ ਸੱਚਾਈ ਤਾਂ ਇਹ ਹੈ ਕਿ ਭਾਜਪਾ ਨੇ ਪੀਡੀਪੀ ਨਾਲ ਜੋ ਮੌਕਾ-ਪ੍ਰਸਤੀ ਪੁਰ ਅਧਾਰਤ ਗਠਬੰਧਨ ਕੀਤਾ ਹੋਇਆ ਹੈ, ਉਹ ਹੁਣ ਆਪਣਾ ਰੰਗ ਵਿਖਾ ਰਿਹਾ ਹੈ। ਦੋਹਾਂ ਦੀਆਂ ਨੀਤੀਆਂ ਇੱਕ-ਦੂਸਰੇ ਦੇ ਬਿਲਕੁਲ ਉਲਟ (ਵਿਰੁਧ) ਹਨ। ਗਡੀ ਦੇ ਇਹ ਦੋਵੇਂ ਘੋੜੇ ਇੱਕ-ਦੂਜੇ ਨੂੰ ਵਿਰੋਧੀ ਦਿਸ਼ਾ (ਇੱਕ ਉੱਤਰ ਤੇ ਦੂਜਾ ਦਖਣ) ਵਲ ਖਿੱਚ ਰਹੇ ਹਨ। ਇਸਦਾ ਮਾੜਾ ਪ੍ਰਭਾਵ ਪ੍ਰਸ਼ਾਸਨ ਅਤੇ ਸੁਰਖਿਆ ਬਲਾਂ ਪੁਰ ਪੈ ਰਿਹਾ ਹੈ। .. ਤੇ ਉਹ ਬੇਬਸ ਹਨ।
…ਅਤੇ ਅੰਤ ਵਿੱਚ : ਇਸੇ ਪਤ੍ਰਕਾਰ ਅਨੁਸਾਰ ਕਸ਼ਮੀਰ ਘਾਟੀ ਵਿੱਚ ਚੋਣ ਜਿਤ ਸਰਕਾਰ ਵਿੱਚ ਭਾਈਵਾਲ ਬਣਨ ਦੀ ਲਾਲਸਾ ਵਿੱਚ ਭਾਜਪਾ ਨੇ ਪੁਰਾਣੇ ਅੱਤਵਾਦੀਆਂ ਨਾਲ ਜੋ ਗਠਜੋੜ ਕੀਤਾ ਹੈ, ਉਸਦੇ ਮਾੜੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਵਿਚਾਰੇ ਸੁਰਖਿਆ ਬਲਾਂ ਦੀ ਸ਼ਾਮਤ ਆਈ ਹੋਈ ਹੈ। ਉਨ੍ਹਾਂ ਪੁਰ ਇੱਕ ਪਾਸੇ ਤਾਂ ਅਤਵਾਦੀ ਗੋਲੀਆਂ ਚਲਾ ਰਹੇ ਹਨ ਤੇ ਦੂਸਰੇ ਪਾਸੇ ਕਸ਼ਮੀਰੀ ਉਨ੍ਹਾਂ ਨੂੰ ਆਪਣੇ ਪੱਥਰਾਂ ਦਾ ਨਿਸ਼ਾਨਾ ਬਣਾ ਰਹੇ ਹਨ। ਸਰਕਾਰ ਅਤੇ ਨਿਆਂਪਾਲਿਕਾ ਨੇ ਉਨ੍ਹਾਂ ਦੇ ਹੱਥ ਬੰਨ੍ਹ ਰਖੇ ਹਨ। ਉਨ੍ਹਾਂ ਨੂੰ ਆਤਮ-ਰਖਿਆ ਵਿੱਚ ਵੀ ਗੋਲੀ ਚਲਾਣ ਦਾ ਅਧਿਕਾਰ ਨਹੀਂ। ਪੈਲੇਟ ਗਨਾਂ ਦੀ ਵਰਤੋਂ ਪੁਰ ਰੋਕ ਲਾਈ ਜਾ ਚੁਕੀ ਹੈ ਅਤੇ ਗ੍ਰਹਿ ਵਿਭਾਗ ਨੇ ਉਨ੍ਹਾਂ ਨੂੰ ਪਲਾਸਟਕ ਦੀਆਂ ਗੋਲੀਆਂ ਦੀ ਵਰਤੋਂ ਬਾਰੇ ਸਖਤ ਹਿਦਾਇਤਾਂ ਦੇ ਰਖੀਆਂ ਹਨ। ਸੁਆਲ ਉਠਦਾ ਹੈ ਕਿ ਆਖਿਰ ਕਦੋਂ ਤਕ ਸਾਡੇ ਦੇਸ਼ ਦੇ ਇਹ ਜਵਾਨ ਇਸੇ ਤਰ੍ਹਾਂ ਬੇ-ਮੌਤ ਮਾਰੇ ਜਾਂਦੇ ਰਹਿਣਗੇ?

animated gif

ਬਹੁਤ ਕੁਝ ਸੀ ਘਰ ਵਿੱਚ- ਡਾ. ਅਮਰਜੀਤ ਟਾਂਡਾ

ਬਹੁਤ ਕੁਝ ਸੀ ਘਰ ਵਿੱਚ
ਸੂਰਜ ਵਰਗਾ ਬਾਪ
ਨੀਲੇ ਅਰਸ਼ ਵਰਗੀ ਮਾਂ
ਭੈਣ-ਭਰਾ ਸ਼ਬਦਾਂ ਵਰਗੇ।

ਚੌਂਕੇ ਵਿਚ ਚੁੱਲ੍ਹੇ ਦੁਆਲੇ ਦੁਨੀਆਂ ਵਸਦੀ ਸੀ-
ਵਿਹੜੇ ਵਿਚ ਰੌਣਕ ਨੱਚਦੀ ਸੀ-
ਮਾਸੀ ਵਰਗੀਆਂ ਰਜ਼ਾਈਆਂ ਸੁੰਨ੍ਹੀਆਂ ਹੁਣ
ਭੂਆ ਵਰਗੇ ਚਾਅ ਗੁਆਚ ਗਏ ਨੇ-

ਕਿੱਲੀਆਂ ਜਿਹਨਾਂ ਤੇ ਥਕਾਵਟ ਬਦਲਦੇ ਸਾਂ
ਸੋਹਣੇ 2 ਨਵੇਂ ਸਵਾਏ ਝੱਗੇ ਪਜ਼ਾਮੇ ਟੰਗਦੇ ਸਾਂ
ਸੁੰਨ੍ਹੀਆਂ ਝਾਕਦੀਆਂ ਹਨ-

ਹੁਣ ਪਿਤਾ ਦਾ ਮੰਜਾ ਇਕੱਲਾ ਪਿਆ ਹੈ
ਅਣਵਿਛਿਆ ਤਾਜ਼ ਸਜਿਆ ਉਡੀਕ ਰਿਹਾ ਹੈ ਕਿਸੇ ਨੂੰ

ਸਾਈਕਲ ਖ਼ਬਰੇ ਕੌਣ ਚਲਾਉਂਦਾ ਹੋਵੇਗਾ?
ਜਿਸ ‘ਤੇ ਬਾਪੂ ਨੇ
ਧਰਤ ਤਰੀ-ਸੁਬ੍ਹਾ ਸ਼ਾਮ
ਮਾਂ ਦਾ ਚਰਖਾ,
ਸਿਲਾਈ ਮਸ਼ੀਨ, ਆਟੇ ਵਾਲਾ ਢੋਲ
ਜਿਸ ‘ਤੇ ਮਾਂ ਦੇ ਪੋਟਿਆਂ ਦੀ ਛੋਹ ਹੈ-
ਤੇ ਲੋਰੀਆਂ ਦੇ ਨਿਸ਼ਾਨ ਹਨ-ਬਿਟ 2 ਦੇਖ ਰਹੇ ਹਨ

ਬੇਰੀ ਨੂੰ ਬੇਰ ਲੱਗਦੇ ਨੇ-
ਪਰ ਤੋਤੇ ਉਡਾਉਣ ਵਾਲੀ ਚੰਨ ਵੱਲ ਤੁਰ ਗਈ
ਪੌਦੇ ਅਜੇ ਵੀ ਫੁੱਲ ਦਿੰਦੇ ਨੇ
ਪਰ ਪਾਣੀ ਪਾਉਣ ਵਾਲੀ ਤੁਰ ਗਈ ਮਾਲਣ
ਖਬਰੇ ਕਿਹੜੇ ਦੇਸ਼ ਚਲੀ ਗਈ-
ਰੀਝਾਂ ਵਰਗੀ, ਮੱਕੀ ਦੇ ਟੁੱਕ ਵਰਗੀ ਲੱਜ਼ਤ

ਜੰਦਰੇ ਲੱਗੇ ਬੂਹਿਆਂ ਉੱਤੇ
ਕਦੋਂ ਕੋਈ ਸੱਦਾ ਦਿੰਦਾ ਹੈ ਗਾਉਣ ਦਾ
ਕੌਣ ਵੰਡਦਾ ਹੈ ਲੱਡੂ ਵਿਆਹ ਦੇ
ਕੌਣ ਲੈਂਦਾ ਹੈ ਅੜ੍ਹ 2 ਲੋਹੜੀਆਂ-
ਭਿਖਾਰੀ ਵੀ ਨਹੀਂ ਰੁਕਦੇ,
ਬੰਦ ਦਰਾਂ ਬੂਹਿਆਂ ਉੱਤੇ-

ਓਦਣ ਦਾ ਨਾ ਤਾਂ ਕਾਂ ਬੋਲਿਆ ਹੈ ਬਨ੍ਹੇਰੇ ‘ਤੇ
ਨਾ ਹੀ ਤੋਤੇ ਆਏ ਬੇਰ ਟੁੱਕਣ

ਘਰ ਇਕੱਲਾ ਵੀ ਕੀ 2 ਕਰੇ
ਕਿਹਨੂੰ 2 ਜਾਣੋ ਰੋਕੇ
ਕਿਹਦੀ 2 ਬਾਂਹ ਘੁੱਟ ਫ਼ੜੇ
ਇਹ ਸੱਲ ਲੱਗੇ ਸਦੀਆਂ ਨੂੰ ਬੜੇ-
ਹਰ ਪਿੰਡ ਦਰ੍ਹਾਂ ‘ਤੇ ਖੜ੍ਹੇ-
ਕੋਰੇ ਸਫ਼ੇ ਕਿਹੜਾ ਕੋਈ ਪੜ੍ਹੇ –

animated gifਢਿੱਡੋਂ ਭੁੱਖੇ ਰੂਹ ਦੇ ਰੱਜੇ ‘ਹਰੀ ਸਿੰਘ ਦਿਲਬਰ’ ਦੇ ਤੁਰ ਜਾਣ ‘ਤੇ
ਜਦੋਂ ਵੀ ਦੁਨੀਆ ਦੇ ਕਿਸੇ ਖ਼ਿੱਤੇ ‘ਤੇ ਲੀਕ ਵਾਹੀ ਜਾਂਦੀ ਹੈ ਤਾਂ ਵੰਡ ਸਿਰਫ਼ ਧਰਤੀ ਦੀ ਨਹੀਂ ਹੁੰਦੀ। ਵੰਡ ਸਰੀਰਾਂ ਦੀ ਵੀ ਹੁੰਦੀ ਹੈ, ਵੰਡ ਖ਼ੂਨ ਦੀ ਵੀ ਹੁੰਦੀ ਹੈ ਅਤੇ ਵੰਡ ਵਿਰਸੇ ਦੀ ਵੀ ਹੁੰਦੀ ਹੈ। ਜੇ ਬਿਨਾਂ ਵੰਡਿਆਂ ਰਹਿ ਜਾਂਦੀ ਹੈ ਤਾਂ ਉਹ ਹੈ ‘ਰੂਹ’। ਲੱਖ ਲੀਕਾਂ ਖਿੱਚੀਆਂ ਜਾਣ ਤਾਂ ਵੀ ਉਹ ਰੂਹ ਨੂੰ ਡੱਕ ਨਹੀਂ ਸਕਦੀਆਂ। ਵਿਛੋੜਿਆਂ ਦੇ ਦਰਦਾਂ ਚੋਂ ਅਕਸਰ ਬਿਰਹਾ ਉਪਜਦੀ ਦੇਖੀ ਜਾਂਦੀ ਹੈ। ਪਰ ਇਹ ਇਕ ਅਜੀਬ ਇਤਫ਼ਾਕ ਹੈ ਕਿ ਭਾਰਤ ਪਾਕਿਸਤਾਨ ਵੰਡ ਨੂੰ ਪਿੰਡੇ ਤੇ ਹੰਢਾਉਣ ਵਾਲੀ ਇਕ ਰੂਹ ਨੇ ਦਰਦ ਨੂੰ ਟਿੱਚ ਕਰ ਜਾਣਿਆ ਤੇ ਵਾਹਿਗੁਰੂ ਦੇ ਭਾਣੇ ਨੂੰ ਮੰਨ, ਹਾਕਮਾਂ ਤੋਂ ਮਿਲੇ ਦਰਦ ਦੇ ਬਦਲੇ ਪਰਜਾ ‘ਚ ਹਾਸੇ ਬਿਖੇਰਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਪਰ ਅਫ਼ਸੋਸ ਗ਼ੁਰਬਤ ਨੇ ਉਸ ਦੇ ਅਣਗਿਣਤ ਇਮਤਿਹਾਨ ਲਏ ਤੇ ਹਰ ਮੋੜ ‘ਤੇ ਉਸ ਨੂੰ ਰੁਲਾਉਣਾ ਚਾਹਿਆ। ਪਰ ਕਹਿੰਦੇ ਹਨ ਜਦੋਂ ਇਰਾਦੇ ਲੋਹੇ ਦੇ ਹੋਣ ਤਾਂ ਤੂਤ ਦੀਆਂ ਛਮਕਾਂ ਵੀ ਚਮੜੀ ਨਹੀਂ ਉਧੇੜ ਸਕਦੀਆਂ। ਸੋ ਕੁਝ ਇਹੋ ਜਿਹੀ ਜ਼ਿੰਦਗੀ ਦਾ ਮਾਲਕ ਹੋ ਨਿੱਬੜਿਆ ‘ਬਾਬਾ ਹਰੀ ਸਿੰਘ ਦਿਲਬਰ’।
ਦੁਨੀਆ ‘ਚ ਅਣਗਿਣਤ ਅਚੰਭਿਤ ਵਰਤਾਰੇ ਹਰ ਰੋਜ਼ ਹੁੰਦੇ ਹਨ, ਪਰ ਭੁੱਖੇ ਢਿੱਡ ਹੱਸਣ ਤੇ ਹਸਾਉਣ ਵਰਗਾ ਵਰਤਾਰਾ ਘੱਟ ਹੀ ਦੇਖਣ ਨੂੰ ਮਿਲਦਾ। ਸ਼ਮਸ਼ਾਨ ਜਿਹੀ ਖ਼ਾਮੋਸ਼ੀ ਅਤੇ ਵੀਰਾਨਗੀ ਜਿਹੀ ਦਹਿਲੀਜ਼ ਤੇ ਬਹਿ ਕੇ ਵੀ ਲੋਕਾਂ ਲਈ ਹਾਸੇ ਬਿਖੇਰਨ ਦਾ ਕੰਮ ਪੰਜਾਬੀ ਜਗਤ ਦੇ ਪ੍ਰਸਿੱਧ ਹਾਸਰਸ ਕਵੀ ਹਰੀ ਸਿੰਘ ਦਿਲਬਰ ਦੇ ਹਿੱਸੇ ਆਇਆ। ਇੱਕੋ ਜ਼ਿਲ੍ਹੇ ਦੇ ਹੋਣ ਕਾਰਨ ਉਨ੍ਹਾਂ ਨਾਲ ਮੇਰਾ ਕਾਫ਼ੀ ਪੁਰਾਣਾ ਵਾਹ ਵਾਸਤਾ ਰਿਹਾ। ਲੰਮਾ ਵਕਤ ਤਾਂ ਉਨ੍ਹਾਂ ਨੂੰ ਸਮਝ ਹੀ ਨਹੀਂ ਸਕਿਆ ਸੀ। ਹੁਣ ਉਨ੍ਹਾਂ ਦੇ ਤੁਰ ਜਾਣ ‘ਤੇ ਬਹੁਤ ਦੁਖੀ ਹਾਂ। ਜਿੰਨਾ ਕੁ ਉਨ੍ਹਾਂ ਨੂੰ ਸਮਝ ਸਕਿਆ ਅਤੇ ਉਨ੍ਹਾਂ ਨਾਲ ਗੁਜ਼ਾਰੇ ਕੁਝ ਵਕਤ ਅਤੇ ਕੁਝ ਯਾਦਾਂ ਨੂੰ ਆਪ ਜੀ ਨਾਲ ਇਸ ਲੇਖ ਰਾਹੀਂ ਸਾਂਝਾ ਕਰ ਰਿਹਾ ਹਾਂ।
ਗੱਲ ਪੰਜਾਬ ਦੇ ਮਾੜੇ ਦੌਰ ਤੋਂ ਸ਼ੁਰੂ ਕਰਦੇ ਹਾਂ। ਹਰ ਪਾਸੇ ਸਹਿਮ ਦੀ ਹਨੇਰੀ ਝੁੱਲ ਰਹੀ ਸੀ। ਸਾਡੇ ਜਿਹਾ ਨੌਜਵਾਨ ਵਰਗ ਗ਼ੁੱਸੇ ‘ਚ ਤੇ ਜੋਸ਼ ‘ਚ ਤੜਪ ਰਿਹਾ ਸੀ। ਮਾਂ ਬਾਪ ਚਿੰਤਤ ਸਨ ਖੌਰੇ ਸਾਡੇ ਜੁਆਕ ਕਿਸੇ ਅਣਹੋਣੀ ਦਾ ਸ਼ਿਕਾਰ ਨਾ ਹੋ ਜਾਣ। ਖ਼ੁਸ਼ੀ ਤੇ ਹਾਸੇ ਦੇ ਪਲ ਤਾਂ ਭਾਲਿਆਂ ਵੀ ਨਹੀਂ ਸੀ ਲੱਭਦੇ। ਉਸ ਵਕਤ ਹਰਿਆਣੇ ਦੀ ਇਕ ਛੋਟੀ ਜਿਹੀ ਮੰਡੀ ਕਾਲਾਂਵਾਲੀ ਵਿਚ ਪੰਜਾਬੀ ਸਾਹਿਤ ਸਭਾ ਵੱਲੋਂ ਭੁਪਿੰਦਰ ਪੰਨੀਵਾਲੀਆ ਬਾਈ ਹੋਰਾਂ ਨੇ ਇਕ ਕਵੀ ਦਰਬਾਰ ਰੱਖਿਆ। ਮੈਨੂੰ ਪਹਿਲੀ ਵਾਰ ਕੋਈ ਕਵੀ ਦਰਬਾਰ ਸੁਣਨ ਦਾ ਮੌਕਾ ਮਿਲਿਆ ਸੀ। ਜਵਾਨੀ ਉਮਰੇ ਕੁਝ ਜ਼ਿਆਦਾ ਪੱਲੇ ਨਹੀਂ ਪਿਆ। ਬੱਸ ਇਕ ਕਵੀ ਦੀਆਂ ਕੁਝ ਹਸਾਉਣ ਵਾਲੀਆਂ ਗੱਲਾਂ ਨੇ ਜ਼ਰੂਰ ਜ਼ਿਹਨ ‘ਚ ਥਾਂ ਬਣਾ ਲਈ। ਮਹਿਫ਼ਲ ‘ਚ ਆਏ ਹਰ ਬੰਦੇ ਦੀ ਜ਼ਬਾਨ ਤੇ ਹਰੀ ਸਿੰਘ ਦਿਲਬਰ ਦੇ ਚੌਕੇ ਛੱਕੇ ਸਨ। ਬੱਸ ਉਸ ਦਿਨ ਤੋਂ ਬਾਅਦ ਦਿਮਾਗ਼ ‘ਚ ਇਸ ਛੋਟੇ ਜਿਹੇ ਕੱਦ ਅਤੇ ਮੋਟੇ ਸ਼ੀਸ਼ੇ ਦੀ ਐਨਕ, ਵਾਂਡੀਆਂ ਲੱਤਾਂ, ਖੁੱਲ੍ਹੇ ਜਿਹੇ ਪਜਾਮੇ ਅਤੇ ਜ਼ਿਆਦਾਤਰ ਹਲਕੇ ਜਿਹੇ ਮੂੰਗੀਆ ਰੰਗ ਦੀ ਪੱਗ ਬੰਨੇ ਇਸ ਬਾਬੇ ਨੂੰ ਦੁਨੀਆ ਦਾ ਸਭ ਤੋਂ ਖ਼ੁਸ਼ ਇਨਸਾਨ ਹੋਣ ਦਾ ਭਰਮ ਮੈਂ ਪਾਲ ਲਿਆ ਸੀ।
ਵਕਤ ਬੀਤਦਾ ਗਿਆ ਕਈ ਥਾਈਂ ਬਾਬਾ ਜੀ ਨੂੰ ਸੁਣਨ ਦਾ ਮੌਕਾ ਮਿਲਿਆ। ਪਰ ਕਦੇ ਵੀ ਉਸ ਹਾਸਿਆਂ ਦੇ ਵਣਜਾਰੇ ਦੇ ਆਰ-ਪਾਰ ਝਾਕਣ ਦੀ ਸੋਚ ਨਹੀਂ ਆਈ ਤੇ ਨਾ ਹੀ ਕੋਈ ਸਬੱਬ ਬਣਿਆ। 2007 ‘ਚ ਦਾਣਾ ਪਾਣੀ ਆਸਟ੍ਰੇਲੀਆ ਲੈ ਆਇਆ ਤੇ ਫੇਰ ਇਸ ਹਾਸਿਆਂ ਦੇ ਵਣਜਾਰੇ ਨਾਲ ਯੂ ਟਿਊਬ ਤੇ ਇਕ ਅੱਧੀ ਮੁਲਾਕਾਤ ਹੋਈ ਜਦੋਂ ਕਿਸੇ ਨੇ ਇਹਨਾਂ ਦੇ ਛੋਟੇ ਮੋਟੇ ਕਲਿੱਪ ਜਿਹੇ ਪਾਏ। 2010 ਦਾ ਜਨਵਰੀ ਮਹੀਨਾ ਸੀ ਮੈਂ ਆਪਣੇ ਪਹਿਲੇ ਇੰਡੀਆ ਦੌਰੇ ਤੇ ਸੀ ਤਾਂ ਇਕ ਦਿਨ ਸਰਸੇ ਐਫ.ਐੱਮ. ਰੇਡੀਉ ਤੇ ਇਕ ਇੰਟਰਵਿਊ ਦੇਣ ਤੋਂ ਬਾਅਦ ਜਦੋਂ ਮੈਂ ਤੇ ਬਾਈ ਭੁਪਿੰਦਰ ਬਾਹਰ ਆਏ ਤਾਂ ਅਚਨਚੇਤ ਮੈਂ ਬਾਈ ਨੂੰ ਕਿਹਾ ਕਿ ਦਿਲਬਰ ਸਾਹਿਬ ਕਿੱਥੇ ਕੁ ਰਹਿੰਦੇ ਹਨ? ਕਿਉਂ ਨਾ ਉਨ੍ਹਾਂ ਨੂੰ ਮਿਲ ਆਇਆ ਜਾਵੇ। ਉਹ ਕਹਿੰਦੇ ਚਲੋ ਦੇਖਦੇ ਹਾਂ ਜੇ ਘਰ ਹੋਏ, ਨਹੀਂ ਤਾਂ ਬੱਸ ਅੱਡੇ ਤੇ ਆਪਣੀ ਰੇਹੜੀ ਤੇ ਹੋਣਗੇ। ਮੈਂ ਉਨ੍ਹਾਂ ਦੀ ਇਹ ਗੱਲ ਸੁਣ ਕੇ ਠਠੰਬਰ ਜਿਹਾ ਗਿਆ। ਕਿਉਂਕਿ ਮੈਂ ਤਾਂ ਮੁਸ਼ਾਇਰਿਆਂ ‘ਤੇ ਉਨ੍ਹਾਂ ਦੀ ਪਛਾਣ ਕਰਾਉਣ ਵਾਲੇ ਸਟੇਜ ਸਕੱਤਰਾਂ ਵੱਲੋਂ ਪੜ੍ਹੇ ਉਨ੍ਹਾਂ ਦੇ ਕੱਸੀਦੇ ਕਿ ਬਾਬਾ ਜੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਹਰ ਪ੍ਰਧਾਨ ਮੰਤਰੀ ਦੀ ਪ੍ਰਾਹੁਣਚਾਰੀ ਦਾ ਲੁਤਫ਼ ਲੈ ਚੁੱਕੇ ਹਨ। ਦੱਸਦੇ ਸਨ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ਨੂੰ ਹੁੰਦੇ ਮੁਸ਼ਾਇਰੇ ਵਿਚ ਸਿਰਫ਼ ਦੋ ਸਾਲ ਹੀ ਇਹੋ ਜਿਹੇ ਹੋਏ ਹਨ ਜਿਨ੍ਹਾਂ ‘ਚ ਬਾਬਾ ਜੀ ਨੇ ਸ਼ਿਰਕਤ ਨਾ ਕੀਤੀ ਹੋਵੇ। ਜਿਗਿਆਸਾ ਜਾਗੀ ਤੇ ਅਸੀਂ ਮੋੜ ਲਈ ਆਪਣੀ ਕਾਰ ਸਰਸੇ ਦੀ ਇਕ ਭੀੜੀ ਜਿਹੀ ਗਲੀ ‘ਚ। ਥੋੜ੍ਹੀ ਦੂਰ ਜਾ ਕੇ ਸਾਨੂੰ ਕਾਰ ਠੱਲ੍ਹਣੀ ਪਈ ਕਿਉਂਕਿ ਅੱਗੇ ਕਾਰ ਦੇ ਜਾਣ ਲਾਇਕ ਰਾਹ ਨਹੀਂ ਸੀ। ਜਿਵੇਂ-ਜਿਵੇਂ ਗਲੀ ‘ਚ ਅਗਾਂਹ ਨੂੰ ਜਾਈ ਜਾਈਏ ਗ਼ੁਰਬਤ ਆਪਣੇ ਪੈਰ ਪਸਾਰੀ ਜਾਵੇ। ਗਲੀ ਦੇ ਅਖੀਰ ‘ਚ ਰੇਲਵੇ ਲਾਈਨ ਦੇ ਉੱਤੇ ਇਕ ਤਿੰਨ ਖੂੰਜੇ ਨਿੱਕੇ ਜਿਹੇ ਪਲਾਟ ਦੀ ਅੱਧੀ ਢਹੀ ਕੰਧ ਅਤੇ ਚੂਲ ਉੱਤਰੀ ਵਾਲਾ ਇਕ ਲੱਕੜ ਦਾ ਤਖ਼ਤਾ, ਜਿਹੜਾ ਕਿ ਸੇਬਾਂ ਦੀਆਂ ਖ਼ਾਲੀ ਪੇਟੀਆਂ ਨਾਲ ਬਣਾਇਆ ਹੋਇਆ ਸੀ, ਨੂੰ ਜਦੋਂ ਅਸੀਂ ਖੜਕਾਇਆ ਤਾਂ ਮੂਹਰੋਂ ਬੜੇ ਗੜ੍ਹਕੇ ਜਿਹੇ ਜਵਾਬ ਆਇਆ ਕੌਣ ਆ ਵੀਰ ਲੰਘ ਆਓ ਲੰਘ ਆਓ। ਆਵਾਜ਼ ਜਾਣੀ ਪਛਾਣੀ ਸੀ, ਦਿਲਬਰ ਸਾਹਿਬ ਦੀ। ਇਕ ਭੁੱਖ ਦੀ ਮਾਰੀ ਝੋਟੀ ਬੰਨ੍ਹੀ ਹੋਈ ਸੀ। ਦੋ ਕੁ ਬੱਕਰੀਆਂ ਇਕ ਖੂੰਜੇ ‘ਚ ਬੈਠੀਆਂ ਸਨ। ਇਕ ਨਿੱਕੇ ਜਿਹੇ ਕਮਰੇ ਦੀ ਅੱਧੀ ਛੱਤ ਡਿੱਗੀ ਹੋਈ ਸੀ ਤੇ ਬਚਦੀ ਛੱਤ ਹੇਠ ਦਿਲਬਰ ਸਾਹਿਬ ਆਪਣਾ ਸਿੰਘਾਸਣ ਲਾਈ ਬੈਠੇ ਸਨ। ਮੇਰਾ ਇੱਥੇ ਸਿੰਘਾਸਣ ਲਿਖਣਾ ਕੋਈ ਮਜ਼ਾਕ ਕਰਨਾ ਨਹੀਂ ਹੈ, ਅਸਲ ‘ਚ ਮੇਰਾ ਵੀ ਇਕ ਬਾਰ ਦੇਖ ਕੇ ਤ੍ਰਾਹ ਨਿਕਲ ਗਿਆ ਸੀ।. ਪਰ ਜਦੋਂ ਉਨ੍ਹਾਂ ਨਾਲ ਘੰਟਾ ਕੁ ਗੁਜ਼ਾਰ ਕੇ ਜਾਣ ਲੱਗੇ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਦਿਲ ਦਾ ਬਾਦਸ਼ਾਹ ਆਪਣੇ ਸਿੰਘਾਸਣ ਤੇ ਬਿਰਾਜਮਾਨ ਉਦਾਸੀ ‘ਚ ਡੁੱਬ ਰਹੀ ਦੁਨੀਆ ਨੂੰ ਹਸਾ ਹਸਾ ਕੇ ਰੱਬ ਨੂੰ ਟੀਚਰਾਂ ਕਰ ਰਿਹਾ ਹੈ। ਟੁੱਟੀ ਛੱਤ ਵਾਲੇ ਕਮਰੇ ‘ਚ ਬੈਠਾ ਇਹ ਬਜ਼ੁਰਗ ਉਸ ਵਕਤ ਆਪਣੀ ਜ਼ਿੰਦਗੀ ਦੇ ਤਕਰੀਬਨ 80 ਤੋਂ ਉੱਤੇ ਵਰ੍ਹੇ ਗੁਜ਼ਾਰ ਚੁੱਕਿਆ ਸੀ। ਕਮਰੇ ਦੀਆਂ ਕੰਧਾਂ ਦਿਲਬਰ ਤੇ ਕਿੱਤੇ ਦੀ ਗਵਾਹੀ ਭਰ ਰਹੀਆਂ ਸਨ। ਤੇਲ ਦੀ ਚਿਕਨਾਹਟ ਅਤੇ ਉਹ ਖ਼ਾਸ ਮਹਿਕ ਦੱਸ ਰਹੀ ਸੀ ਕਿ ਦਿਲਬਰ ਸਮੋਸਿਆਂ ਦਾ ਕਾਰੀਗਰ ਹੈ। ਜਦੋਂ ਅਸੀਂ ਫ਼ਤਿਹ ਬੁਲਾ ਕੇ ਹਾਲ ਪੁੱਛਿਆ ਕਿ ਬਾਬਾ ਜੀ ਕਿ ਹਾਲ ਚਾਲ ਹੈ? ਮੂਹਰੋਂ ਕਹਿੰਦੇ ਹਾਲ ਵਧੀਆ ਤੇ ਚਾਲ ਮਸਤ ਆ। ਅਸੀਂ ਕਿਹਾ ਚਲੋ ਸ਼ੁਕਰ ਆ। ਕਹਿੰਦੇ ਲੈ! ਤੁਸੀਂ ਇਹ ਨਹੀਂ ਪੁੱਛਿਆ ਕਿ ਚਾਲ ਮਸਤ ਕਿਵੇਂ ਆ? ਮੈਂ ਕਿਹਾ ਚਲੋ ਦੱਸ ਦਿਓ? ਕਹਿੰਦੇ ਬਹਿ-ਬਹਿ ਕੇ ਖੁਰਚਣੇ ਮਾਰਦੇ-ਮਾਰਦੇ ਦੇ ਗੋਡੇ ਜੁੜ ਗਏ ਤੇ ਹੁਣ ਫੇਰ ਮਸਤੀ ਨਾਲ ਹੀ ਤੁਰੀ ਦਾ! ਇਹ ਕਹਿ ਕੇ ਠਹਾਕਾ ਮਾਰ ਕੇ ਹੱਸ ਪਏ। ਹਾਸੀ ਉਤਲੀ ਨਹੀਂ ਸੀ ਧੁਰ ਅੰਦਰੋਂ ਨਿਕਲੀ ਸੀ। ਜੁਆਕ ਨੂੰ ਆਵਾਜ਼ ਮਾਰੀ ਤੇ ਉਹ ਇਕ ਪਲਾਸਟਿਕ ਦੀ ਕੁਰਸੀ ਲੈ ਆਇਆ ਤੇ ਬਾਈ ਪੰਨੀਵਾਲੀਆ ਉਸ ਤੇ ਬੈਠ ਗਏ ਤੇ ਮੈਂ ਤੇ ਪੰਜਾਬੀ ਸਤਿਕਾਰ ਸਭਾ ਵਾਲਾ ਪ੍ਰਦੀਪ ਸਚਦੇਵਾ ਬਾਬਾ ਜੀ ਦੀ ਮੰਜੀ ‘ਤੇ ਬੈਠ ਗਏ। ਬਾਰ-ਬਾਰ ਮੇਰੀ ਨਿਗਾਹ ਟੁੱਟੀ ਹੋਈ ਛੱਤ ਵੱਲ ਜਾ ਰਾਹੀਂ ਸੀ। ਮੇਰੇ ਮੂੰਹ ਤੇ ਤਰਸ ਦੀਆਂ ਭਾਵਨਾਵਾਂ ਨੂੰ ਭਾਂਪਦੇ ਦਿਲਬਰ ਸਾਹਿਬ ਨੇ ਜੜ੍ਹ ਦਿੱਤਾ ਚੌਕਾ, ਜਿਨ੍ਹਾਂ ਲਈ ਉਹ ਮਸ਼ਹੂਰ ਨੇ ਤੇ ਕਵਿਤਾ ਦੀ ਇਕ ਵਿਦਾ ਚੌਕੇ ਅਤੇ ਛੱਕੇ ਦੇ ਬਾਨੀ ਵੀ ਹਨ। ਕਹਿੰਦੇ! ਯਾਰ ਇਹ ਤਾਂ ਮੇਰੀ ਰੱਬ ਨਾਲ ਸਿੱਧੀ ਗੱਲਬਾਤ ਲਈ ਰੱਖੀ ਖਿੜਕੀ ਹੈ। ਅਕਸਰ ਇੱਥੋਂ ਦੀ ਸਾਡੀਆਂ ਲੰਮੀਆਂ-ਲੰਮੀਆਂ ਵਾਰਤਾਵਾਂ ਹੁੰਦੀਆਂ ਹਨ। ਮੇਰੇ ਮੂੰਹੋਂ ਨਿਕਲਿਆ ਕਿਹੋ ਜਿਹੀਆਂ ਵਾਰਤਾਵਾਂ? ਕਹਿੰਦੇ! “ਬੱਸ ਮੈਂ ਉਸ ਦਾ ਸ਼ੁਕਰੀਆ ਕਰੀ ਜਾਨਾਂ ਤੇ ‘ਉਹ’ ਕਹੀ ਜਾਂਦਾ ਦੱਸ ਹੋਰ ਤੈਨੂੰ ਕੀ ਚਾਹੀਦਾ? ਮੈਨੂੰ ਲੱਗਿਆ ਜਿਵੇਂ ਉਹ ਆਪਣੇ ਅੰਦਾਜ਼ ‘ਚ ਗਿਲਾ ਕਰ ਰਹੇ ਹੋਣ ਰੱਬ ਨਾਲ। ਮੈਂ ਬਾਬਾ ਜੀ ਨੂੰ ਪੁੱਛਿਆ ਫੇਰ ਅੱਜਕੱਲ੍ਹ ਕੁਝ ਲਿਖਣ ਪੜ੍ਹਨ ਦਾ ਕਿਵੇਂ ਚੱਲ ਰਿਹਾ? ਮੰਜੇ ਦੇ ਪਾਵੇ ਨਾਲ ਸਰ੍ਹੋਂ ਦੇ ਤੇਲ ਨਾਲ ਚਿੱਪ ਚਿੱਪ ਕਰਦੇ ਝੋਲੇ ਵਿਚੋਂ ਚਾਰ ਕਿਤਾਬਾਂ ਕੱਢ ਕੇ ਕਹਿੰਦੇ ਹਾਲੇ ਤਾਂ ਇਹੀ ਚੱਲ ਰਹੀਆਂ ਹਨ, ਪਰ ਇਕ ਹੋਰ ਛਪਵਾਉਣੀ ਹੈ। ਮੈਂ ਕਿਹਾ ਸਾਡੀ ਪੀੜ੍ਹੀ ‘ਚ ਵੀ ਇਕ ਬਜ਼ੁਰਗ ਦਾ ਨਾਂ ਹਰੀ ਸਿੰਘ ਸੀ। ਬੜੀ ਹਾਜ਼ਰ ਜਵਾਬੀ ਨਾਲ ਕਹਿੰਦੇ “ਨਾਂ ‘ਚ ਕੀ ਰੱਖਿਆ? ਚਲੋ ਇਸੇ ਤੇ ਇਕ 1943 ‘ਚ ਲਿਖਿਆ ਚੌਕਾ ਸੁਣੋ”;
ਵੱਡਾ ਨਾਮ ਰੱਖਣ ਦੀ ਰਸਮ ਨੂੰ ਜਾਣਦਾ ਹਾਂ
ਗੁਰੂ ਪੀਰਾਂ ਦੇ ਨਾਂ ਮੁੰਡਿਆਂ ਦੇ ਨਾਂ ਸੰਗ ਸਾਂਜਦਾ ਹਾਂ
ਇਕ ਹਰੀ ਸਿੰਘ ਨਲਵਾ ਜੀ ਨੇ ਮਾਂਜੇ ਸੀ ਜ਼ਾਲਮ
ਦਿਲਬਰ ਮੈਂ ਹਰੀ ਸਿੰਘ ਕੜਾਹਿਆਂ ਮਾਂਜਦਾ ਹਾਂਙ
ਚੌਕਾ ਲਾ ਕੇ ਇੰਜ ਖਿੜ ਖਿੜਾ ਕੇ ਹੱਸ ਪਏ ਜਿਵੇਂ 67 ਸਾਲ ਪੁਰਾਣਾ ਲਿਖਿਆ ਨਾ ਹੋ ਕੇ ਪਹਿਲੀ ਵਾਰ ਸੁਣਿਆ ਸੁਣਾਇਆ ਹੋਵੇ। ਨਾਲੇ ਸਾਨੂੰ ਚੌਕੇ ਛੱਕੇ ਸੁਣਾਈ ਜਾਣ, ਨਾਲ ਹੀ ਆਪਣੀ ਪੋਤੀ ਨੂੰ ਆਵਾਜ਼ ਮਾਰ ਕੇ ਕਹਿੰਦੇ ਦੇਖ ਪੁੱਤ ਆਸਟ੍ਰੇਲੀਆ ਤੋਂ ਮਹਿਮਾਨ ਆਏ ਹਨ ਜਾ ਭੱਜ ਕੇ ਦੁਕਾਨ ਤੋਂ ਦੁੱਧ ਫੜ ਕੇ ਲਿਆ ਤੇ ਕਰੜੀ ਜਿਹੀ ਚਾਹ ਬਣਾ ਕੇ ਪਿਆ। ਅਸੀਂ ਸੁੰਨ ਜਿਹੇ ਹੋ ਕੇ ਉਨ੍ਹਾਂ ਦੇ ਚੌਕੇ ਛੱਕੇ ਸੁਣਦੇ ਰਹੇ। ਦਿਲਬਰ ਸਾਹਿਬ ਦੇ ਕੋਲੋਂ ਵਾਪਸ ਜਾਂਦੇ ਅਸੀਂ ਰਾਹ ‘ਚ ਇਕ ਦੂਜੇ ਨਾਲ ਕੁਝ ਨਹੀਂ ਬੋਲੇ ਪਰ ਜਦੋਂ ਰਾਤ ਨੂੰ ਸੌਣ ਲੱਗਿਆਂ ਦਿਨ ਦਾ ਲੇਖਾ ਜੋਖਾ ਕੀਤਾ ਤਾਂ ਆਪਣੇ ਆਪ ਤੋਂ ਘਿਰਨਾ ਜਿਹੀ ਹੋਈ ਕਿ ਅਸੀਂ ਐਵੇਂ ਆਪਣੇ ਆਪ ਨੂੰ ਦੁਖੀ ਕਹੀ ਜਾਂਦੇ ਹਾਂ! ਦਿਲ ‘ਚ ਬਹੁਤ ਉਬਾਲੇ ਆਏ ਤੇ ਦਿਲਬਰ ਸਾਹਿਬ ਲਈ ਕੁਝ ਕਰਨ ਨੂੰ ਮਨ ਨੇ ਹਲੂਣੇ ਮਾਰੇ, ਪਰ ਖ਼ੁਦ ਵੀ ਹਾਲੇ ਬੇਗਾਨੇ ਮੁਲਕ ‘ਚ ਜੜ੍ਹਾਂ ਲਾਉਣ ਦੀ ਕੋਸ਼ਿਸ਼ ‘ਚ ਸਾਂ ਸੋ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾ ਰਹੇ ਸੀ।
ਵਾਪਸ ਆਸਟ੍ਰੇਲੀਆ ਆ ਗਿਆ ਪਰ ਇਸ ਬਾਰ ਕੁਝ ਬਦਲਿਆ ਬਦਲਿਆ ਸੀ। ਬਿਨਾਂ ਮਤਲਬ ਦੇ ਸ਼ਿਕਵੇ ਕਰਨ ਦੀ ਆਦਤ ਦੂਰ ਹੋ ਚੁੱਕੀ ਸੀ ਸਿਰਫ਼ ਤੇ ਸਿਰਫ਼ ਦਿਲਬਰ ਸਾਹਿਬ ਦੀ ਛੋਟੀ ਜਿਹੀ ਸੰਗਤ ਨਾਲ।
2011 ‘ਚ ਵਾਰਿਸ ਭਰਾ ਆਸਟ੍ਰੇਲੀਆ ਦੇ ਦੌਰੇ ਤੇ ਸੀ ਤੇ ਐਡੀਲੇਡ ਵਿਖੇ ਉਨ੍ਹਾਂ ਦੇ ਸ਼ੋ ‘ਚ ਜਾਣ ਦਾ ਮੌਕਾ ਮਿਲਿਆ ਤਾਂ ਸ਼ੋ ਦੌਰਾਨ ਮਨਮੋਹਨ ਵਾਰਿਸ ਹੋਰਾਂ ਨੇ ਕੁਝ ਸ਼ੇਅਰ ਬੋਲੇ ਜਿਨ੍ਹਾਂ ਨਾਲ ਸਾਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਮੈਂ ਬੜਾ ਹੈਰਾਨ ਸਾਂ ਕਿ ਇਹ ਸ਼ੇਅਰ ਤਾਂ ਦਿਲਬਰ ਹੋਰਾਂ ਦੇ ਹਨ। ਹਾਲੇ ਮੈਂ ਗਿਲਾ ਕਰਨ ਦੇ ਮੋਡ ‘ਚ ਹੀ ਜਾ ਰਿਹਾ ਸੀ ਤਾਂ ਮਨਮੋਹਨ ਕਹਿੰਦੇ ਕਿ ਇਹ ਹਰੀ ਸਿੰਘ ਦਿਲਬਰ ਹੋਰਾਂ ਦੇ ਸ਼ੇਅਰ ਹਨ। ਮੈਨੂੰ ਕੁਝ ਸਕੂਨ ਮਿਲਿਆ ਕਿ ਚਲੋ ਉਨ੍ਹਾਂ ਨੂੰ ਬਣਦਾ ਕਰੈਡਿਟ ਤਾਂ ਦਿੱਤਾ ਗਿਆ। ਪਰ ਫੇਰ ਵੀ ਮੇਰਾ ਮਨ ਹਲੂਣੇ ਲਵੇ ਕਿ ਕੀ ਵਾਰਿਸ ਭਰਾਵਾ ਨੂੰ ਪਤਾ ਹੈ ਕਿ ਜਿਸ ਦੇ ਸ਼ੇਅਰ ਸੁਣ ਕੇ ਲੋਕ ਬਾਗੋ ਬਾਗ਼ ਹੋ ਗਏ ਤੇ ਉਹ ਕਿਹੜੇ ਹਾਲਤਾਂ ‘ਚ ਜ਼ਿੰਦਗੀ ਬਸਰ ਕਰ ਰਿਹਾ ਹੈ? ਮੈਂ ਸਟੇਜ ਦੇ ਪਿੱਛੇ ਚਲਾ ਗਿਆ ਤੇ ਬਰੇਕ ਦੌਰਾਨ ਜਦੋਂ ਵਾਰਿਸ ਭਰਾਵਾਂ ਨੂੰ ਪੁੱਛਿਆ ਕਿ ਤੁਸੀਂ ਦਿਲਬਰ ਸਾਹਿਬ ਬਾਰੇ ਕਿਥੋਂ ਤੱਕ ਜਾਣਦੇ ਹੋ? ਤਾਂ ਉਹ ਕਹਿੰਦੇ! “ਜ਼ਿਆਦਾ ਨਹੀਂ ਪਤਾ ਬੱਸ ਯੂ ਟਿਊਬ ਤੇ ਸੁਣਿਆ ਦੇਖਿਆ। ਕੋਈ ਦੱਸ ਰਿਹਾ ਸੀ ਕੀ ਉਹ ਹੁਣ ਇਸ ਜਹਾਨ ‘ਚ ਨਹੀਂ ਹਨ।” ਜਦੋਂ ਮੈਂ ਉਨ੍ਹਾਂ ਬਾਰੇ ਵਿਸਤਾਰ ‘ਚ ਦੱਸਿਆ ਕਿ ਅਸਲ ਹਾਲਾਤ ਕੀ ਹਨ ਤਾਂ ਉਨ੍ਹਾਂ ਮੇਰੇ ਨਾਲ ਵਾਅਦਾ ਕੀਤਾ ਕਿ ਕੋਈ ਨਾ ਤੁਸੀਂ ਉਪਰਾਲਾ ਸ਼ੁਰੂ ਕਰੋ ਅਸੀਂ ਵੀ ਮਦਦ ਦੇਵਾਂਗੇ।
ਚਲੋ ਇਸੇ ਦੌਰਾਨ ਹਰਮਨ ਰੇਡੀਉ ਰਾਹੀਂ ਮੁਹਿੰਮ ਵਿੱਢੀ, ਸਰੋਤਿਆਂ ਨੇ ਖੁੱਲ੍ਹਦਿਲੀ ਨਾਲ ਸਹਿਯੋਗ ਦਿੱਤਾ ਤੇ ਦੇਖਾ-ਦੇਖੀ ਦਿਲਬਰ ਸਾਹਿਬ ਦੇ ਘਰ ਦਾ ਕੰਮ ਸ਼ੁਰੂ ਹੋ ਗਿਆ। ਦੋ ਚਾਰ ਖ਼ਬਰਾਂ ਅਖ਼ਬਾਰਾਂ ‘ਚ ਲੱਗੀਆਂ ਤੇ ਬਾਈ ਪੰਨੀਵਾਲੀਆ ਦੇ ਉੱਦਮ ਸਦਕਾ ਜ਼ਿਲ੍ਹੇ ਦੇ ਡੀ.ਸੀ. ਮਾਨਯੋਗ ਗਣੇਸ਼ਨ ਜੀ ਨੇ ਵੀ ਆਪਣੇ ਹੱਥ ਅੱਗੇ ਕੀਤੇ ਤੇ ਉਨ੍ਹਾਂ ਦਾ ਇਕ ਨਿੱਕਾ ਜਿਹਾ ਆਲ੍ਹਣਾ ਉੱਸਰ ਗਿਆ। 2014 ‘ਚ ਫੇਰ ਮਿਲਣ ਗਿਆ ਤਾਂ ਉਹੀ ਖ਼ੁਸ਼ੀ ਸੀ ਨਾਲ ਬਾਰ ਬਾਰ ਧੰਨਵਾਦ ਕਰ ਰਹੇ ਸਨ ਉਨ੍ਹਾਂ ਸਾਰੀਆਂ ਰੂਹਾਂ ਦਾ ਜਿਨ੍ਹਾਂ ਨੇ ਘਰ ਬਣਾਉਣ ‘ਚ ਮਦਦ ਕੀਤੀ। ਮਾਣਮੱਤੀ ਸ਼ਖ਼ਸੀਅਤ ਤੇ ਉੱਘੇ ਲੇਖਕ, ਚਿੰਤਕ ਪ੍ਰੋ ਹਰਪਾਲ ਸਿੰਘ ਪੰਨੂ ਜੀ ਹੋਰਾਂ ਨੂੰ ਜਦੋਂ ਸਾਰੀ ਵਿਥਿਆ ਸੁਣਾਈ ਤਾਂ ਉਨ੍ਹਾਂ ਨੇ ਪੱਚੀ ਹਜ਼ਾਰ ਰੁਪਿਆ ਹੱਥ ਫੜਾ ਦਿੱਤਾ ਕਹਿੰਦੇ ਮੈਂ ਵੀ ਦਿਲਬਰ ਸਾਹਿਬ ਦੇ ਚਾਹੁਣ ਵਾਲਿਆਂ ਦੀ ਕਤਾਰ ‘ਚੋਂ ਹਾਂ। 2015 ਫਰਵਰੀ ਮਹੀਨੇ ਉਨ੍ਹਾਂ ਨਾਲ ਲੰਮੀ ਚੌੜੀ ਗੱਲਬਾਤ ਦੀ ਵੀਡੀਓ ਰਿਕਾਰਡ ਕੀਤੀ ਜਿਸ ਵਿਚ ਉਨ੍ਹਾਂ ਨੇ ਆਪਣੇ ਜੀਵਨ ਬਾਰੇ ਵਿਸਥਾਰ ‘ਚ ਸਾਂਝ ਪਾਈ ਜੋ ਹੂਬਹੂ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ।

– ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜਨਮ ਸਥਾਨ ਬਾਰੇ ਚਾਨਣਾ ਪਾਓ……
“ਪਾਕਿਸਤਾਨ ਦਾ ਜਨਮ ਐ ਜੀ ਮੇਰਾ…. ਲਾਇਲਪੁਰ ਤੋਂ, ਆਜ਼ਾਦੀ ਤੋਂ ਬਾਅਦ ਇਸ ਦਾ ਨਾਮ ਫ਼ੈਸਲਾਬਾਦ ਰੱਖ ਲਿਆ ਗਿਆ।“
– 1947 ਵਾਲੀ ਗਾਜ ਤੁਹਾਡੇ ਪਰਿਵਾਰ ਤੇ ਵੀ ਗਿਰੀ?
“ਪੂਰੀ ਤਰਾਂ ਗਿਰੀ ਜੀ…… ਗਾਜ ਸਾਡੇ ਪੂਰੇ ਪਰਿਵਾਰ ’ਤੇ”
– ਉੱਥੇ ਤੁਹਾਡੇ ਪਰਿਵਾਰ ਦਾ ਕੀ ਕੰਮ ਧੰਦਾ ਸੀ?
“ਮੇਰੇ ਬਾਬਾ ਜੀ ਫ਼ੌਜੀ ਸਨ ਤੇ ਰਿਟਾਇਰ ਹੋਣ ਤੋਂ ਬਾਅਦ ਸਾਡੀ ਥੋੜ੍ਹੀ ਜਿਹੀ ਜ਼ਮੀਨ ਇਸ ਪਾਸੇ ਸੀ, ਜਿਲ੍ਹਾ ਕਪੂਰਥਲਾ ਵਿੱਚ। ਫੇਰ ਉੱਧਰ ਵੀ ਜ਼ਮੀਨ ਠੇਕੇ ਤੇ ਲੈ ਲਈ ਸੀ 55 ਚੱਕ ਤੇ 60 ਚੱਕ ਵਿੱਚ…. ਉਹ ਵਾਹੀ ਕਰਦੇ ਸੀ ਜੀ….. ਤੇ ਮੇਰੇ ਪਿਤਾ ਜੀ ਫਰੀਡਮ ਫਾਈਟਰ ਸਨ ਤੇ ਭਰਤ ਰਾਮ ਰਾਓ ਦੀ ਕੰਟੀਨ ਜੋ ਕਿ ਅੰਗਰੇਜ਼ਾਂ ਨਾਲ ਸਾਂਝੀ ਸੀ ਤੇ ਉਹ ਅੱਜ ਵੀ ਚੱਲ ਰਹੀ ਹੈ… ਵਿੱਚ ਕੰਮ ਕਰਦੇ ਸਨ।“
– 1947 ਦੀ ਵੰਡ ਵੇਲੇ ਤੁਸੀਂ ਜਦੋਂ ਉੱਥੋਂ ਸਭ ਕੁੱਝ ਛੱਡ ਕੇ ਆਏ ਤਾਂ ਸਭ ਤੋਂ ਪਹਿਲਾਂ ਕਿੱਥੇ ਆ ਕੇ ਰੁਕੇ?
“ਅਸੀਂ ਆਏ ਜੀ ਬਾਬੇ ਨਾਨਕ ਦੇ ਪਿੰਡ ਸੁਲਤਾਨ ਪੁਰ ਲੋਧੀ… ਸਾਡੇ ਨਾਨਕੇ ਵੀ ਸਨ ਇੱਥੇ ਹੀ… ਪਿੰਡ ਸੈਦਪੁਰ ਵਿਖੇ…. ਥੋੜ੍ਹਾ ਬਹੁਤਾ ਕੰਮ ਸ਼ੁਰੂ ਕੀਤਾ ਹੀ ਸੀ ਕਿ 1952 ਵਿੱਚ ਹੜ੍ਹ ਆ ਗਿਆ ਤੇ ਸਾਡਾ ਸਾਰਾ ਕੁੱਝ ਫੇਰ ਤੋਂ ਤਬਾਹ ਹੋ ਗਿਆ।
ਕਿਉਂਕਿ ਚੌਧਰੀ ਦੇਵੀ ਲਾਲ ਨਾਲ ਮੇਰੇ ਪਿਤਾ ਜੀ ਨੇ ਜੇਲ੍ਹ ਯਾਤਰਾ ਸਾਂਝੀ ਕੀਤੀ ਹੋਈ ਸੀ ਤਾਂ ਉਹ ਜਦੋਂ ਇੱਧਰ ਆਏ ਤਾਂ ਅਸੀਂ ਫੇਰ ਤੋਂ ਆਪਣਾ ਕਾਰੋਬਾਰ ਉਨ੍ਹਾਂ ਦੀ ਮਦਦ ਨਾਲ ਸ਼ੁਰੂ ਕੀਤਾ, ਹਲਵਾਈ ਦਾ…. ਸੋਹਣ ਸਿੰਘ ਨਾਮਧਾਰੀਆ ਜਲੇਬੀਆਂ ਬਣਾਉਂਦਾ ਸੀ….. ਜਦੋਂ ਮੈਂ ਇੱਥੇ ਜਲੇਬੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਬਹੁਤ ਹੀ ਪਸੰਦ ਕੀਤੀਆਂ ਗਈਆਂ… ਕਿਉਂਕਿ ਇੱਥੇ ਪਹਿਲਾਂ ਮੈਦੇ ਵਿੱਚ ਖ਼ਮੀਰ ਪਾ ਕੇ ਜਲੇਬੀਆਂ ਬਣਾਈਆਂ ਜਾਂਦੀਆਂ ਸਨ ਅਤੇ ਮੈਂ ਸ਼ੁਰੂ ਕੀਤੀਆਂ…. ਅਸੀਂ ਇੱਥੇ ਜਲੰਧਰੀ ਸਟਾਈਲ ਦੀਆਂ ਜਲੇਬੀਆਂ ਬਣਾ ਕੇ ਵੇਚੀਆਂ ਤਾਂ ਲੋਕਾਂ ਦੀ ਲਾਇਨ ਲੱਗੀ ਰਹਿੰਦੀ ਸੀ ਖ਼ਰੀਦਣ ਵਾਸਤੇ।
ਮੈਂ ਇੱਕ ਸਾਲ ਕੰਮ ਕੀਤਾ। ਮੇਰੇ ਬਾਅਦ ਸੋਹਣ ਸਿੰਘ ਰਿਹਾ ਤੇ ਫੇਰ ਪੰਡਤ ਚੂਨੀ ਲਾਲ ਨੇ ਮੈਨੂੰ ਰੱਖ ਲਿਆ ਤੇ ਫੇਰ ਮਨੀ ਰਾਮ ਰਿਖੀ ਰਾਮ ਦੇ ਕੰਮ ਕੀਤਾ ਤੇ ਫੇਰ ਅਗਲੇ ਸਾਲ ਚਾਵਲਾ ਸਵੀਟਸ ਵਾਲੇ ਜੋ ਕਿ ਉਸ ਵੇਲੇ ਸੀ ਉਨ੍ਹਾਂ ਨੇ ਵੀ ਮੇਰੇ ਨਾਲ ਗੱਲਬਾਤ ਕਰਕੇ ਕੰਮ ਸ਼ੁਰੂ ਕੀਤਾ। ਹਰੀ ਸਿੰਘ ਨਾਂ ਦਾ ਬੰਦਾ ਵੀ ਸੀ ਤੇ ਲਕਸ਼ਮੀ ਸਵੀਟਸ ਨਾਂ ਦੀ ਦੁਕਾਨ ਉਸ ਦੀ….. ਉਸ ਨੇ ਵੀ ਮੇਰੇ ਕੋਲੋਂ ਕੰਮ ਸਿੱਖਿਆ।“
– ਜਿਵੇਂ ਕਿ ਤੁਹਾਡੀ ਗੱਲਬਾਤ ਤੋਂ ਹੀ ਪਤਾ ਲੱਗਦਾ ਹੈ ਕਿ ਦੋ ਤਿੰਨ ਵਾਰੀ ਉਜਾੜਾ ਸਹਿੰਦਿਆਂ ਤੁਸੀਂ ਆਪਣਾ ਸ਼ੁਰੂਆਤੀ ਜੀਵਨ ਸ਼ੁਰੂ ਕੀਤਾ… ਹਲਵਾਈ ਦਾ ਕੰਮ ਕਰਨਾ ਤੇ ਆਪਣੀ ਖ਼ੁਦ ਦੀ ਰੇਹੜੀ ਲਗਾਉਣਾ…. ਤਕਰੀਬਨ ਤੁਸੀਂ 16-17 ਸਾਲ ਦੇ ਹੋਵੋਗੇ ਜਦੋਂ ਤੁਸੀਂ ਇੱਧਰ ਆਏ……?
“ਹਾਂ ਜੀ 17 ਸਾਲ ਦਾ ਸੀ ਜੀ ਮੈਂ….”
-ਤੇ ਲਿਖਣ ਪੜ੍ਹਨ ਦਾ ਸ਼ੌਕ ਤੁਹਾਨੂੰ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਾਂ ਬਾਅਦ ਵਿੱਚ ਇੱਥੇ ਆ ਕਿ ਸ਼ੁਰੂ ਹੋਇਆ?
“ਨਾਂ ਜੀ ਲਿਖਣ ਪੜ੍ਹਨ ਦਾ ਸ਼ੌਕ ਤਾਂ ਜੀ ਮੈਨੂੰ ਪਹਿਲਾਂ ਤੋਂ ਹੀ ਸੀ….. ਸਾਡੇ ਪਿਤਾ ਦੀ ਤੇ ਦੋਸਤ ਸਨ ਸੁੰਦਰ ਦਾਸ ਆਸੀ ਜੋ ਕਿ ਲਾਲ ਚੰਦ ਯਮ੍ਹਲਾ ਜੱਟ ਦੇ ਉਸਤਾਦ ਸਨ ਤੇ ਉਹ ਮੇਰੇ ਉਸਤਾਦ ਚਿਰਾਗ਼ ਦੀਨ ਦਾਮਨ ਦੇ ਗੁਰੂ ਭਾਈ ਸਨ… ਮਾਸਟਰ ਜੀ ਸਿਗੇ ਓਥੇ.. ਵੈਸੇ ਲੁਧਿਆਣੇ ਤੋਂ ਸਨ ਤੇ ਉੱਧਰ ਕੰਮਕਾਰ ਕਰਦੇ ਸਨ। ਉਨ੍ਹਾਂ ਦਾ ਤੇ ਸਾਡਾ ਕੁਆਰਟਰ ਨਾਲ ਨਾਲ ਸਨ ਤੇ ਉਨ੍ਹਾਂ ਦੇ ਕਰਕੇ ਦੋਸਤੀ ਹੋਗੀ …. ਮੈਨੂੰ ਲਗਨ ਲੱਗ ਹੀ ਚੁੱਕੀ ਸੀ ਤੇ ਪਹਿਲੀ ਵਾਰੀ ਦਾਮਨ ਸਾਬ ਨੇ ਲਾਹੌਰ ਦੇ ਕੋਲ ਬਾਗ਼ਬਾਨ ਪਿੰਡ ਐ…. ਤੇ ਸਾਵਣ ਕਵੀ ਦਰਬਾਰ ਵਿੱਚ ਮੇਰੇ ਕੋਲੋਂ ਬੁਲਵਾਇਆ ਸੀ।“
– ਹਾਸ ਵਿਅੰਗ ਦਾ ਵਿਸ਼ਾ ਤੁਸੀਂ ਪਹਿਲੇ ਤੋਂ ਹੀ ਚੁਣ ਚੁੱਕੇ ਸੀ ਜਾਂ……?
ਪਹਿਲਾਂ ਮੈਂ ਸੰਜੀਦਾ ਹੀ ਲਿਖਦਾ ਸੀ ਪਰੰਤੂ ਮਗਰੋਂ ਹਾਸਰਸ ਦੀਆਂ ਸਟੇਜਾਂ ਜ਼ਿਆਦਾ ਹੋਣ ਕਰਕੇ ਇਸ ਪਾਸੇ ਵੱਲ ਧਿਆਨ ਪੈ ਗਿਆ। ਪਾਕਿਸਤਾਨ ਕੁੱਝ ਲੋਕ ਗਏ ਤਾਂ ਮੇਰਾ ਇੱਕ ਚੌਕਾ ਉਨ੍ਹਾਂ ਸੁਣਾਇਆ ਉੱਥੇ…..
ਅੱਖਾਂ ਸਾਹਮਣੇ ਅੱਗ ਜੇ ਲੱਗੀ ਹੋਵੇ…. ਦਰਦਮੰਦ ਜ਼ਬਾਨ ਨਹੀਂ ਸੀ ਹੁੰਦੀ…..
ਸੱਟਾਂ ਖਾਧੀਆਂ ਜਿਨ੍ਹਾਂ ਉਹੀ ਜਾਣਦਾ ਹੈ .. ਕਿਸ ਤਰਾਂ ਹੈ ਜ਼ਿੰਦਗੀ ਜੀ ਹੁੰਦੀ….
ਜਿਹਦੀ ਪੱਗ ਨੂੰ ਕਿਸੇ ਨਾ ਕਰੀ ਉਂਗਲ…. ਉਹ ਕੀ ਜਾਣਦਾ ਇੱਜ਼ਤ ਕੀ ਹੁੰਦੀ….
ਦਿਲਬਰ ਵਾਰਸ ਨਾ ਕਦੇ ਵੀ ਹੀਰ ਲਿਖਦਾ…. ਹੀਰ ਉਸ ਦੀ ਭੈਣ ਜਾਂ ਧੀ ਹੁੰਦੀ…
ਸਵਰਨ ਡਰਾਈਵਰ ਹੁੰਦਾ ਸੀ ਉਹ ਹਰ ਸਾਲ ਜਾਂਦਾ ਸੀ ਪਾਕਿਸਤਾਨ ਤੇ ਉਸ ਨੇ ਉੱਥੋਂ ਦੇ ਸਰੋਤਿਆਂ ਨਾਲ ਫ਼ੋਨ ਤੇ ਮੇਰੀਆਂ ਗੱਲਾਂ ਵੀ ਕਰਵਾਈਆਂ।
– ਜੋ ਤੁਹਾਨੂੰ ਤ੍ਰਾਸਦੀਆਂ ਹੰਢਾਉਣੀਆਂ ਪਈਆਂ ਜਿਵੇਂ ਕਿ 1947 ਦੀ ਜਾਂ 1952 ਦੀ ਤਾਂ ਕੀ ਤੁਹਾਡੇ ਲਿਖਣ ਪੜ੍ਹਨ ਵਿੱਚ ਕਦੇ ਦੂਰੀ ਵੀ ਮਹਿਸੂਸ ਹੋਈ ਕਿਸੇ ਵੇਲੇ…….?
“ਨਾ ਜੀ ਲਿਖਣ ਪੜ੍ਹਨ ਤੋਂ ਕਦੇ ਮੈਂ ਦੂਰੀ ਨੀ ਪੈਣ ਦਿੱਤੀ….. ਚਾਹੇ ਕਿੱਦਾਂ ਦਾ ਵੀ ਮਾਹੌਲ ਰਿਹਾ ਹੋਵੇ। ਮੈਂ ਤੁਹਾਨੂੰ ਇੱਕ ਹਕੀਕਤ ਦੱਸਦਾ…… ਮੈਂ ਚਾਵਲਾ ਸਵੀਟਸ ਤੇ ਕੰਮ ਕਰਦਾ ਸੀ ਹਲਵਾਈ ਦਾ ਤੇ ਮੈਂ ਖੋਆ ਮਾਰ ਰਿਹਾ ਸੀ ਤੇ ਖੋਆ ਮਾਰਦੇ ਮਾਰਦੇ ਲਿਖਿਆ ਕਰਾਂ…. ਤੇ ਉਹ ਜਿਹੜਾ ਮਾਲਕ ਸੀ ਖਿਝਣ ਲੱਗ ਪਿਆ ਕਰੇ ਕਿ ਖੋਆ ਖ਼ਰਾਬ ਹੋ ਰਿਹਾ… ਤੇ ਕਈ ਵਾਰੀ ਦੁੱਧ ਵੀ ਦਾਗ਼ੀ ਹੋਜਿਆ ਕਰੇ…. ਤੇ ਫੇਰ ਉਸ ਨੇ ਖਿਝ ਕੇ ਕਹਿਣਾ ਕਿ ਹਰੀ ਸਿੰਘ ਸੰਭਾਲ ਹੁਣ ਤਾਂ…. ਮੈਂ ਫਿਰ ਦੁੱਧ ਬਾਹਰ ਕੱਢ ਕੇ ਥੱਲੇ ਲੱਗਿਆ ਦੁੱਧ ਖੁਰਚ ਕੇ ਉਤਾਰਨਾ… ਕੜਾਹੀ ਸਾਫ਼ ਕਰਨੀ ਤੇ ਫੇਰ ਖੋਆ ਮਾਰਨਾ ਸ਼ੁਰੂ ਕਰ ਦੇਣਾ। ਪਰ ਫੇਰ ਓਦਾਂ ਹੀ ਹੋਇਆ ਕਰਨਾ ਤੇ ਦਾਗ਼ੀ ਦੁੱਧ ਜਾਂ ਸੜਿਆ ਹੋਇਆ ਖੋਆ ਇਕੱਠਾ ਹੋ ਗਿਆ। ਤਾਂ ਮੈਂ ਉਸ ਵਿੱਚ ਸੰਧੂਰੀ ਰੰਗ ਪਾ ਕੇ ਤੇ ਥੋੜ੍ਹੀ ਜਿਹੀ ਕਾਫ਼ੀ ਦਾ ਪਾਊਡਰ ਪਾ ਕੇ ਬਰਫ਼ੀ ਬਣਾ ਦਿੱਤੀ। ਉਹ ਲੋਕਾਂ ਨੂੰ ਪਸੰਦ ਆਉਣ ਲੱਗ ਪਈ ਤੇ ਉਹ ਦਾਗ਼ੀ ਖੋਆ ਵੀ ਵਿਕਣ ਲੱਗ ਪਿਆ। ਡਿਮਾਂਡ ਤਾਂ ਵੱਧ ਗੀ ਪਰ ਫੇਰ ਉਹ ਬਣਿਆ ਨਾ ਕਰੇ ਸਾਡੇ ਤੋਂ…..”
– ਹਾਂ ਜੀ ਉਸ ਵਿੱਚ ਕਵਿਤਾ ਰਲ਼ੀ ਹੋਣ ਕਾਰਨ ਜ਼ਿਆਦਾ ਮਿੱਠੀ ਹੋ ਗਈ ਹੋਣੀ ਐ…… ਤੁਹਾਡੀ ਇੱਕ ਕਵਿਤਾ ਪੜ੍ਹੀ ਸੀ ਮੈਂ ਕਿ ਹਰੀ ਸਿੰਘ ਨਾਂ ਰੱਖ ਲੈਂਦੇ ਆ ਲੋਕ… ਤੇ ਕਿਵੇਂ ਸੀ ਉਹ ਕਵਿਤਾ……?
“1942 – 43 ਦੀ ਗੱਲ ਐ ਜੀ… ਆਹ ਚੌਕਾ ਸੁਣਾਇਆ ਸੀ ਮੈਂ…..
ਵੱਡਾ ਨਾਂ ਰੱਖਣ ਦੀ ਰਸਮ ਨੂੰ ਜਾਣਦਾ ਹਾਂ…… ਗੁਰੂ ਪੀਰਾਂ ਦੇ ਨਾਂ ਨਾਲ ਮੁੰਡਿਆਂ ਦੇ ਨਾਂ ਸੰਗ ਸਾਜਦਾ ਹਾਂ….
ਇੱਕ ਹਰੀ ਸਿੰਘ ਨਲੂਆ ਜੀ ਨੇ ਮਾਂਜੇ ਸੀ ਜ਼ਾਲਮ….. ‘ਦਿਲਬਰ’ ਮੈਂ ਹਰੀ ਸਿੰਘ ਹਾਂ ਕੜਾਹੀਆਂ ਮਾਂਜਦਾ ਹਾਂ…..”
– ਬਾਬਾ ਜੀ ਗੱਲ ਨੂੰ ਅੱਗੇ ਤੋਰਦਿਆਂ ਮੈਂ ਪੁੱਛਣਾ ਚਾਹਾਂਗਾ ਕਿ ਲਾਲ ਕਿਲ੍ਹੇ ਤੇ ਤੁਹਾਨੂੰ ਕਾਫ਼ੀ ਵਾਰੀ ਬੋਲਣ ਦਾ ਸਬੱਬ ਬਣਿਆ… ਉਸ ‘ਤੇ ਚਾਨਣਾ ਪਾਓ ਜਰਾ……?
“1953-54 ਵਿੱਚ ਹੀ ਜਦੋਂ ਚੌਧਰੀ ਦੇਵੀ ਲਾਲ ਕਾਂਗਰਸ ਵਿੱਚ ਹੁੰਦੇ ਸੀ ਤਾਂ ਬੜੀ ਸਰਦਾਰੀ ਹੁੰਦੀ ਸੀ ਜੀ ਉਨ੍ਹਾਂ ਦੀ….. ਮੈਂ ਪਹਿਲਾਂ ਦੋ ਵਾਰੀ ਗਿਆ ਤਾਂ ਕਿਸੇ ਨੇ ਮੈਨੂੰ ਸੰਮੇਲਨ ਵਿੱਚ ਖੜਨ ਨਾ ਦਿੱਤਾ ਤਾਂ ਮੈਂ ਚੌਧਰੀ ਦੇਵੀ ਲਾਲ ਦੀ ਚਿੱਠੀ ਲੈ ਕੇ ਗਿਆ। ਉਦੋਂ ਸਾਰਾ ਮੁਸ਼ਾਇਰਾ ਮਤਲਬ ਪੰਜਾਬੀ, ਉਰਦੂ ਤੇ ਹਿੰਦੀ ਦਾ ਇਕੱਠਾ ਹੀ ਹੁੰਦਾ ਸੀ। ਉਦੋਂ ਫੁੱਟਬਾਲ ਚੌਂਕ ਲਾਲ ਕਿਲ੍ਹੇ ਦੇ ਅੰਦਰ ਹੀ ਹੁੰਦਾ ਸੀ ਹੁਣ ਤੇ ਆਸੇ ਪਾਸੇ ਕਰਨ ਲੱਗ ਪਏ ਨੇ। ਬ੍ਰਹਮ ਪ੍ਰਕਾਸ਼ ਮੁੱਖ ਮੰਤਰੀ ਸੀ ਤੇ ਮੈਂ ਜਾ ਕੇ ਚਿੱਠੀ ਦਿੱਤੀ ਤਾਂ ਉਸ ਨੇ ਓਲਡ ਵਿੱਚ ਭੇਜ ਦਿੱਤਾ ਜਿੱਥੇ ਦਫ਼ਤਰ ਸੀਗਾ…. ਪ੍ਰੀਸ਼ਦ ਨਾਂ ਦੀ ਸੰਸਥਾ ਦਾ ਜੋ ਕਿ ਉਹ ਮੁਸ਼ਾਇਰਾ ਚਲਾਉਂਦੀ ਸੀ .. ਦਰਿਆਗੰਜ ਵਿੱਚ ਦਫ਼ਤਰ ਸੀ ਉਨ੍ਹਾਂ ਦਾ…. ਬੱਸ ਉਨ੍ਹਾਂ ਨੇ ਮੈਨੂੰ ਮੁਸ਼ਾਇਰੇ ਵਿੱਚ ਸ਼ਾਮਲ ਕਰ ਲਿਆ ਤੇ ਫਿਰ ਉਹ ਦਿਨ ਤੇ ਆਹ ਦਿਨ… ਅੱਜ ਤੱਕ ਮੈਨੂੰ ਉੱਥੋਂ ਬੁਲਾਵੇ ਆਉਂਦੇ ਨੇ ਤੇ ਦਰਸ਼ਕਾਂ ਨੇ ਭਰਪੂਰ ਪਿਆਰ ਸਤਿਕਾਰ ਦਿੱਤਾ। ਬੱਸ ਫਿਰ ਸਿਰਫ਼ ਦੋ ਹੀ ਨਾਗ਼ੇ ਪਏ ਇੱਕ ਵਾਰੀ ਤਾਂ ਮਸਕਟ ਗਿਆ ਸੀ ਤੇ ਦੂਜੀ ਵਾਰੀ ਗੱਡੀ ਲੇਟ ਹੋ ਗੀ ਸੀ ਮੈਂ ਕਲਕੱਤੇ ਤੋਂ ਆਇਆ ਸੀ ਤਾਂ ਪਹੁੰਚ ਨੀ ਸਕਿਆ। ਪਰ ਚਿੱਠੀਆਂ ਤਾਂ ਵੀ ਆਈਆਂ ਪਈਆਂ ਸੀ। ਤਕਰੀਬਨ 117-118 ਪ੍ਰੋਗਰਾਮ ਹੋ ਚੁੱਕੇ ਨੇ ਹੁਣ ਤੱਕ…. ਕੁੱਲ ਮਿਲਾ ਕੇ।“
– ਸੋ ਇਹ ਮੁਸ਼ਾਇਰੇ ਆਜ਼ਾਦੀ ਦਿਹਾੜੇ ਵੇਲੇ ਤੇ ਗਣਤੰਤਰ ਦਿਵਸ ਵੇਲੇ ਹਰ ਸਾਲ ਕਰਵਾਏ ਜਾਂਦੇ ਹਨ ਤੇ ਤੁਹਾਡੇ ਦੱਸਣ ਅਨੁਸਾਰ ਇਹਨਾਂ ਨੇ ਸਾਰਿਆਂ ਮੁਸ਼ਾਇਰਿਆਂ ਵਿੱਚ ਹਿੱਸਾ ਲਿਆ ਤੇ ਸਿਰਫ਼ 2 ਹੀ ਨਾਗ਼ੇ ਪਏ?
“ਜੀ ਬਿਲਕੁਲ, ਮੈਂ ਦੋ ਚੌਕੇ ਸੁਣਾ ਰਿਹਾਂ ਆਜ਼ਾਦੀ ਤੇ….
ਆਜ਼ਾਦੀ ਤਾਂ ਆਈ ਏ… ਪਰ ਆਉਂਦੀ ਚੜ੍ਹ ਗਈ ਕਾਰਾਂ ਅੰਦਰ…..
ਇਨਕਲਾਬ ਖੜ੍ਹਾ ਹੈ ਅੱਜ ਵੀ… ਰਾਸ਼ਨ ਦੀਆਂ ਕਤਾਰਾਂ ਅੰਦਰ…..
ਅੱਜਕੱਲ੍ਹ ਟਿਕਟ ਲੈਣ ਨੂੰ ਨੇਤਾ ਇੱਦਾਂ ਆਉਂਦੇ ਨੇ ਦਰਬਾਰਾਂ ਅੰਦਰ….
ਜਿਸ ਤਰਾਂ ਪੱਗ ਬੰਨ੍ਹ ਕੇ ਖੁਸਰੇ ਬੈਠ ਜਾਣ ਸਰਦਾਰਾਂ ਅੰਦਰ…..
ਤੁਹਾਡੀ ਕਾਬਲੀਅਤ ਅਤੇ ਮੁਸ਼ਾਇਰਿਆਂ ਵਿਚਲੀ ਹਾਜ਼ਰੀ ਨੂੰ ਮੁੱਖ ਰੱਖ ਕੇ ਕਿਸੇ ਸਰਕਾਰੀ ਅਦਾਰੇ ਨੇ ਤੁਹਾਨੂੰ ਨੋਟਿਸ ਕੀਤਾ?
“ਨਾ ਜੀ … ਸਰਕਾਰੀ ਅਦਾਰਿਆਂ ਨੇ ਤਾਂ ਕੀ ਪੁੱਛਣੈ…. ਉਨ੍ਹਾਂ ਦੀ ਤਾਂ ਆਪ ਦੀ ਹੀ ਪੂਰੀ ਨੀ ਪੈਂਦੀ…… ਪਹਿਲਾਂ ਆਸਟ੍ਰੇਲੀਆ ਤੋਂ ਮੈਨੂੰ ਹਰਮਨ ਰੇਡੀਉ ਵੱਲੋਂ ਮਾਣ ਸਨਮਾਨ ਮਿਲਿਆ…. ਉਸ ਦੀ ਖ਼ਬਰ ਪੜ੍ਹ ਕੇ ਇੱਥੇ ਡੀ.ਸੀ. ਹੁੰਦਾ ਸੀ ਕਰਨਾਟਕਾ ਦਾ ਸ੍ਰੀ ਗਣੇਸ਼ਣ ਜੀ…. ਉਨ੍ਹਾਂ ਨੇ ਮੈਨੂੰ ਬੁਲਾ ਲਿਆ…. ਕੁੱਝ ਸੱਜਣ ਉਨ੍ਹਾਂ ਨੇ ਬੁਲਾਏ ਹੋਏ ਸੀ ਤੇ 3 ਲੱਖ ਰੁਪਿਆ ਇਕੱਠਾ ਕਰਕੇ ਮੈਨੂੰ ਦਿੱਤਾ ਤੇ ਆਹ ਸਾਡਾ ਕੋਠਾ ਪੈ ਗਿਆ। ਤੁਸੀਂ ਹੁਣ ਮਿੰਟੂ ਬਰਾੜ ਜੀ ਆਏ ਹੋ ਤੇ ਜਾਂ ਫੇਰ ਸਾਡੇ ਇੱਥੇ ਸਰਸੇ ਤੋਂ ਮੀਡੀਆ ਦੇ ਸਰਤਾਜ ਭੁਪਿੰਦਰ ਪੰਨੀਵਾਲੀਆ ਜੀ… ਬੱਸ ਇਹਨਾਂ ਸਾਰਿਆਂ ਨੇ ਮਿਲ ਕੇ ਆਹ ਦੋ ਮੰਜ਼ਿਲਾਂ ਬਿਲਡਿੰਗ ਬਣਾ ਕੇ ਮੇਰੀ ਮੌਜ ਬਣਾ ਦਿੱਤੀ।“
– ਇਹ ਤਾਂ ਜੀ ਚਲੋ ਸਾਡਾ ਫ਼ਰਜ਼ ਸੀ ਜਿੰਨੇ ਕੁ ਜੋਗੇ ਅਸੀਂ ਸੀ ਅਸੀਂ ਨਿਭਾਈ…. ਪਰ ਇਹ ਗੱਲ ਕਿਤੇ ਨਾ ਕਿਤੇ ਖਲਦੀ ਐ ਕਿ ਇੱਕ ਬੰਦਾ ਤਕਰੀਬਨ ਸੱਠਾਂ ਸਾਲਾਂ ਤੋਂ ਸਰਕਾਰੀ ਜਸ਼ਨਾਂ ਵਿੱਚ ਬੋਲ ਰਿਹੈ ਤੇ ਉਸ ਦੀ ਸੁਣਵਾਈ ਕਿਤੇ ਮੁਕਾਮ ਤੇ ਨਾ ਪੁੱਜੇ….. ਫੇਰ ਨਵੇਂ ਬੰਦੇ ਦੀ ਤਾਂ ਗੱਲ ਹੀ ਕਰਨੀ!!!…. ਕਦੇ ਤੁਹਾਨੂੰ ਆਪਣੀ ਜ਼ਿੰਦਗੀ ਤੇ ਮਲਾਲ ਵੀ ਆਇਆ ਕਿ ਮੈਂ ਜੇ ਆਹ ਕੰਮ ਨਾ ਕੀਤਾ ਹੁੰਦਾ ਜਾਂ ਹੋਰ ਕੁੱਝ ਕੀਤਾ ਹੁੰਦਾ ਤਾਂ ਮੈਂ ਵੀ ਕੁੱਝ ਆਪਣੇ ਵਾਸਤੇ ਬਣਾ ਸਕਦਾ ਸੀ…..?
ਮੈਂ ਜੀ ਆਪਣੀ ਜ਼ਮੀਰ ਮਾਰ ਕੇ ਜਾਂ ਚਮਚਾਗੀਰੀ ਕਰਕੇ ਕੁੱਝ ਨੀ ਕਰ ਸਕਦਾ। ਮੇਰੀਆਂ ਤਿੰਨ ਕਿਤਾਬਾਂ ਛਪੀਆਂ ਨੇ ਤੇ ਮੈਂ ਆਪਣੀ ਇੱਕ ਵੀ ਕਿਤਾਬ ਇਨਾਮ ਵਾਸਤੇ ਨੀ ਭੇਜੀ। ਬਾਕੀ ਜਦੋਂ ਕਿ ਹਰ ਕਿਸੇ ਨੂੰ ਮੇਰੀਆਂ ਮੁਸੀਬਤਾਂ ਦਿਖਦੀਆਂ ਨੇ ਪਰ ਕੀਤਾ ਕਿਸੇ ਨੇ ਕੁੱਝ ਨੀ। ਇਸ ਵਾਸਤੇ ਮੰਗਾਂ ਵੀ ਤੇ ਕੀ ਮੰਗਾਂ… ਰੱਬ ਨੇ ਬਹੁਤ ਕੁੱਝ ਦਿੱਤੈ…… ਮੈਨੂੰ ਤਾਂ ਜੀ ਸਰੋਤਿਆਂ ਦਾ ਭਰਪੂਰ ਪਿਆਰ ਤੇ ਸਨਮਾਨ ਮਿਲਿਆ… ਇਸ ਤੋਂ ਵੱਧ ਮੈਨੂੰ ਕੀ ਚਾਹੀਦੈ……?
– ਅੱਜ ਵੀ ਇਸ 86(ਇਹ ਮੁਲਾਕਾਤ ਫਰਵਰੀ 2015 ਕੀਤੀ ਗਈ ਹੈ) ਸਾਲਾਂ ਦੀ ਉਮਰ ਵਿੱਚ ਜਦੋਂ ਤੁਹਾਨੂੰ ਮੁਸ਼ਾਇਰੇ ਦਾ ਸੱਦਾ ਆਉਂਦੈ ਤਾਂ ਤੁਸੀਂ ਪੈਰੀਂ ਜੁੱਤੀ ਪਾਉਣੇ ਹੋ ਜਾਂ ਬਿਨਾਂ ਜੁੱਤੀ ਹੀ ਤੁਰ ਪੈਣੇ ਹੋ ….?
“ਨਹੀਂ ਜੀ…. ਜੁੱਤੀ ਤਾਂ ਪਾਉਣੀ ਹੀ ਪੈਂਦੀ ਐ… ਮਨ ਤਾਂ ਕਰਦੈ ਇੰਜ ਈ ਭੱਜ ਲਈਏ ਪਰ… ਜੁੱਤੀ ਤਾਂ……. “
– ਤਾਂ ਅੱਜ ਵੀ ਤੁਸੀਂ ਪੂਰੀ ਤਰਾਂ ਨਾਲ ਤਤਪਰ ਹੋ ਮੁਸ਼ਾਇਰਿਆਂ ਵਾਸਤੇ……
“ਬਿਲਕੁਲ ਜੀ….”
– ਜੋ ਪਹਿਲਾਂ ਇੱਕ ਕਾਵਿ ਦਰਬਾਰਾਂ ਤੇ ਮੁਸ਼ਾਇਰਿਆਂ ਦੀ ਰੀਤ ਹੁੰਦੀ ਸੀ… ਇਹ ਓਦਾਂ ਈ ਐ ਕਿ ਪਹਿਲਾਂ ਨਾਲੋਂ ਨਿਘਾਰ ਵਿੱਚ ਐ…. ਕਿ ਕੁੱਝ ਵਧੀ ਵੀ ਐ….?
“ਓ ਤਾਂ ਇੰਜ ਐ ਜੀ ਕਿ ਜਿਵੇਂ ਲਾਫਟਰ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਸਭ ਇੱਕ ਦੂਜੇ ਦੀਆਂ ਚੁੱਕ ਚੁੱਕ ਕੇ ਸੁਣਾਈ ਜਾਂਦੇ ਨੇ… ਕੋਈ ਕੇਸ ਕੂਸ ਤਾਂ ਹੋ ਨੀ ਸਕਦਾ….. ਤੇ ਕਵੀ ਦਰਬਾਰਾਂ ਵਿੱਚ ਵੀ ਕੁੱਝ ਕਵੀ ਇਹੋ ਕੰਮ ਕਰਨ ਲੱਗ ਪਏ ਨੇ।“
– ਅੱਜ ਕੱਲ੍ਹ ਜੋ ਲਾਫਟਰ ਦੇ ਨਾਮ ਤੇ ਹੋ ਰਿਹਾ ਹੈ ਜਿਵੇਂ ਕਿ ਲਾਫਟਰ ਚੈਨਲ ਵੀ ਚੱਲਦੇ ਨੇ, ਉਨ੍ਹਾਂ ਵਿੱਚ ਮੈਨੂੰ ਨੀ ਲੱਗਦਾ ਕਿ ਕੁੱਝ ਇੰਜ ਦਾ ਹੁੰਦਾ ਹੋਵੇ ਕਿ ਸਣੇ ਪਰਿਵਾਰ ਉਨ੍ਹਾਂ ਨਾਲ ਮਨੋਰੰਜਨ ਕੀਤਾ ਜਾ ਸਕੇ….. ਗਾਣਿਆਂ ਵਿੱਚ ਵੀ ਇਹੀ ਕੁੱਝ ਐ… ਲੱਚਰਤਾ ਤੇ ਚੁਟਕਲਿਆਂ ਵਿੱਚ ਵੀ….?
“ਤੁਹਾਨੂੰ ਮੈਂ ਗੱਲ ਦੱਸਦਾ ਜੀ… ਇਹ ਤਾਂ ਸਭ ਕੁੱਝ ਆਮ ਹੋ ਗਿਆ…. 50 ਪ੍ਰਤੀਸ਼ਤ ਤਾਂ ਸਾਰੇ ਲੋਕ ਮੇਰੇ ਹੀ ਪੰਚ ਇਸਤੇਮਾਲ ਕਰ ਰਹੇ ਨੇ… ਮੇਰੇ ਹੀ ਲਿਖੇ ਹੋਏ … ਬੱਸ ਮੇਰਾ ਨਾਮ ਲਏ ਬਗੈਰ….. ਆਹ ਕਪਿਲ ਸ਼ਰਮਾ ਹੀ ਦੇਖ ਲਓ…. ਮੇਰੇ ਨਾਲ ਹੀ ਹੁੰਦਾ ਸੀ ਐਮ.ਐਚ.1 ਤੇ….. 500 ਰੁਪਿਆ ਦਿਹਾੜੀ ਲੈਂਦੇ ਸੀ ਅਸੀਂ ਦੋਵੇਂ… ਤੇ ਅੱਜ ਉਹ ਕਰੋੜਾਂ ਰੁਪਿਆ ਕਮਾ ਰਿਹੈ… ਤੇ ਬਾਕੀ ਦੋ ਮੇਰੇ ਹੋਰ ਸ਼ਾਗਿਰਦ ਨੇ…. ਇੱਕ ਤਾਂ ਜਗਜੀਤ ਸੂਫ਼ੀ ਅੰਬਾਲਾ …. ਦੂਜਾ ਪ੍ਰਤਾਪ ਫ਼ੌਜਦਾਰ…. ਦੋਵੇਂ ਸ਼ਾਗਿਰਦ ਨੇ ਮੇਰੇ….. ਪ੍ਰਤਾਪ ਫ਼ੌਜਦਾਰ ਤਾਂ ਪਹਿਲਾਂ ਇੱਥੇ ਹੀ ਰਹਿੰਦਾ ਸੀ ਕਿੱਲ੍ਹਿਆਂਵਾਲੀ ਤੇ ਫੇਰ ਉਹ ਆਗਰੇ ਚਲਾ ਗਿਆ ਤੇ ਅੱਜ ਕੱਲ੍ਹ ਦਿੱਲੀ ਆਇਆ ਹੋਇਆ…. ਇਹ ਤਾਂ ਜੀ ਅਲੀ ਬਾਬਾ ਚਾਲੀ ਚੋਰਾਂ ਵਾਲੀ ਗੱਲ ਐ….”
– ਮੈਂ ਸਨੇਹਾ ਦੇਣਾ ਚਾਹਾਂਗਾ ਕਪਿਲ ਸ਼ਰਮਾ ਨੂੰ ਕਿ ਜੇ ਉਸ ਦੀ ਜ਼ਮੀਰ ਗਵਾਰਾ ਕਰੇ ਤਾਂ ਉਹ ਦਿਲਬਰ ਸਾਬ ਨੂੰ ਇੱਕ ਵਾਰੀ ਯਾਦ ਜ਼ਰੂਰ ਕਰੇ….. ਮੈਨੂੰ ਇਹ ਵੀ ਵਿਸ਼ਵਾਸ ਐ ਕਿ ਇੱਕ ਕਲਾਕਾਰ ਦੀ ਜ਼ਮੀਰ ਸੁੱਤੀ ਬੇਸ਼ੱਕ ਹੋਵੇ ਪਰ ਮਰਦੀ ਨੀ… ਤੇ ਕਦੇ ਨਾ ਕਦੇ ਉਹ ਜਾਗਦੀ ਹੈ…. ਬਾਕੀ ਹੁਣ ਜਾਂਦੇ ਜਾਂਦੇ ਸਾਡੇ ਸਰੋਤਿਆਂ ਵਾਸਤੇ ਕੋਈ ਨਵਾਂ ਚੌਕਾ ਛੱਕਾ ਯਾਦ ਐ ਤਾਂ ਸਾਂਝ ਪਾਓ….
ਜੀ ਇੱਕ ਛੱਕਾ ਅਰਜ਼ ਕਰ ਰਿਹਾਂ:
“ਕਹਿਣ ਪੁਰਸ਼ ਪ੍ਰਧਾਨ ਸਮਾਜ ਹੈ….. ਇਸ ਵਿੱਚ ਸੱਚ ਚਵੰਨੀ ਹੀ ਨਹੀਂ…..
ਬੜੇ ਬੜਿਆਂ ਕੋਲ ਜਾ ਜਾ ਰੋਇਆਂ… ਕਿਸੇ ਮੇਰੀ ਗੱਲ ਮੰਨੀ ਹੀ ਨਹੀਂ…..
ਇੱਕ ਪਤੀ ਮਰ ਜੇ ਜਿਸਦਾ… ਉਹ ਦੀ ਵਿਧਵਾ ਪੈਨਸ਼ਨ ਬੰਨ੍ਹ ਦਿੰਦੇ ਨੇ…..
ਮੇਰੀਆਂ ਦੋ ਮਰ ਗਈਆਂ.. ਕਿਸੇ ਨੇ.. ਰੰਡਾ ਪੈਨਸ਼ਨ ਬੰਨ੍ਹੀ ਨਹੀਂ…..”

“ਕੀਹਦੀ ਮਾਂ ਨੂੰ ਮਾਸੀ ਆਖਾਂ…. ਕਿਹੜੇ ਢੱਠੇ ਖੂਹ ਵਿੱਚ ਜਾਵਾਂ…..
ਜਦ ਦੀਆਂ ਗਈਐਂ… ਪੁੱਛਦਾ ਰਹਿਨਾਂ…. ਦੱਸੋ ਮੰਜੀ ਕਿੱਥੇ ਡਾਹਵਾਂ…. ਦੱਸੋ ਮੰਜੀ ਕਿੱਥੇ ਡਾਹਵਾਂ….
ਮੇਰਾ ਮੰਜਾ ਉਹ ਦੇ ਨਾਲ ਸੜ ਗਿਐ…. ਉਹ ਦੀ ਮੰਜੀ ਮੇਰੇ ਨਾਲ ਸੜੇਗੀ….
ਉੱਠ ਉੱਠ ਕੇ ਪੁੱਛਦਾ ਰਹਿਨਾਂ…. ਕਿੱਦਣ ਮੇਰੀ ਬਾਰਾਤ ਚੜ੍ਹੇਗੀ…..
ਪੁੱਤਰ ਉਹ ਦੇ… ਨੂੰਹਾਂ ਉਹ ਦੀਆਂ….. ਮੰਜੀ ਉਹ ਦੀ…. ਮੈਂ ਝੁੱਡੂ ਦਿਲਬਰ… ਆਪਣੇ ਘਰ ‘ਚ ਪੁੱਛਦਾ ਰਹਿਨਾਂ….
ਦੱਸੋ ਮੰਜੀ ਕਿੱਥੇ ਡਾਹਵਾਂ…. ਦੱਸੋ ਮੰਜੀ ਕਿੱਥੇ ਡਾਹਵਾਂ…. “
“ਇਸੇ ਨਾਮ ਦੀ ਮੇਰੀ ਕਿਤਾਬ ਆ ਰਹੀ ਐ…”
– ਸੋ ਬਹੁਤ ਬਹੁਤ ਮਿਹਰਬਾਨੀ ਜੀ ਤੇ ਉਮੀਦ ਕਰਦੇ ਆਂ ਕਿ ਤੁਹਾਡੀ ਕਿਤਾਬ ਨੂੰ ਵੀ ਇੱਦਾਂ ਹੀ ਹੁੰਗਾਰਾ ਤੇ ਪਿਆਰ ਮਿਲੇਗਾ…. ਸਤਿ ਸ੍ਰੀ ਅਕਾਲ ਜੀ…..
ਦਿਲਬਰ ਹੋਰਾਂ ਨਾਲ ਮੇਰੀ ਇਹ ਮੁਲਾਕਾਤ ਅਖੀਰੀ ਹੋ ਨਿੱਬੜੀ ਬੱਸ ਇਕ ਬਾਰ ਕੁਝ ਕੁ ਮਹੀਨੇ ਪਹਿਲਾਂ ਉਸ ਵਕਤ ਉਨ੍ਹਾਂ ਨਾਲ ਫ਼ੋਨ ਤੇ ਗੱਲ ਹੋਈ ਜਦੋਂ ਪ੍ਰੋ ਪੰਨੂ ਜੀ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਅਮਰੀਕਾ ਤੋਂ ਇਕ ਖ਼ਾਸ ਸਦਾ ਪੱਤਰ ਆਇਆ। ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਆਪਣੇ ਉਸੇ ਚਿੱਤ ਪਰੀਚਿਤ ਅੰਦਾਜ਼ ‘ਚ ਕਹਿੰਦੇ! “ਉਹ ਮੇਰਾ ਤਾਂ ਪਾਸਪੋਰਟ ਹੀ ਮੁੱਕ ਗਿਆ ਹੈ ਯਾਰ।” ਜਦੋਂ ਮੈਂ ਕਿਹਾ ਨਵਾਂ ਬਣਵਾ ਲੈਂਦੇ ਹਾਂ ਤਾਂ ਕਹਿੰਦੇ! “ਬਣਵਾ ਸਕਦੇ ਤਾਂ ਹੁਣ ਅਗਾਂਹ ਦਾ ਹੀ ਬਣਵਾ ਦਿਓ।” ਏਨਾ ਕਹਿ ਕੇ ਉੱਚੀ ਦੇਣੇ ਹੱਸ ਪਏ ਸਨ। ਬੱਸ ਇਹੀ ਅਖੀਰੀ ਸ਼ਬਦ ਸਨ ਮੇਰੇ ਨਾਲ ਉਨ੍ਹਾਂ ਦੀ ਸਾਂਝ ਦੇ।animated gif

-ਜਸਵੰਤ ਸਿੰਘ ‘ਅਜੀਤ’
ਸਰਜੀਕਲ ਸਟ੍ਰਾਈਕ : ਰਾਜਸੀ ਦਾਅ-ਪੇਚ?
ਕਸ਼ਮੀਰ ਦੀ ਧਰਤੀ ਨੂੰ ਅਮਨ-ਸ਼ਾਂਤੀ ਦਾ ਸੁਰਜ ਵੇਖਿਆਂ, ਸ਼ਾਇਦ ਛੇ ਮਹੀਨਿਆਂ ਤੋਂ ਵੀ ਕਿਤੇ ਵੱਧ ਦਾ ਸਮਾਂ ਬੀਤ ਗਿਆ ਹੈ। ਇਸ ਸਮੇਂ ਦੌਰਾਨ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਿਆ ਹੋਵੇ, ਜਿਸ ਦਿਨ ਕੰਟਰੋਲ ਰੇਖਾ ਦੇ ਪਾਰੋਂ ਕਸ਼ਮੀਰ ਪੁਰ ਹਮਲਾ ਨਾ ਹੋਇਆ ਹੋਵੇ ਜਾਂ ਕਸ਼ਮੀਰ ਦੇ ਅੰਦਰੋਂ ਅਰਾਜਕਤਾ ਦੇ ਹਾਲਾਤ ਪੈਦਾ ਕਰਨ ਦੀ ਕੌਸ਼ਿਸ਼ ਨਾ ਕੀਤੀ ਗਈ ਹੋਵੇ। ਇਨ੍ਹਾਂ ਹਾਲਾਤ ਦੇ ਚਲਦਿਆਂ ਭਾਰਤੀ ਮੀਡੀਆ ਵਿੱਚ ਕਈ ਵਾਰ ਅਜਿਹੀਆਂ ਖਬਰਾਂ ਆਉਂਦਿਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਇੱਕ ਵਾਰ ਫਿਰ ‘ਸਰਜੀਕਲ ਸਟ੍ਰਾਈਕ’ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹੁੰਦੇ ਹਨ। ਇਸੇ ਹੀ ਤਰ੍ਹਾਂ ਦੀ ਇੱਕ ਖਬਰ ਕੁਝ ਦਿਨ ਹੋਏ, ਮੀਡੀਆ ਦੇ ਇੱਕ ਹਿਸੇ ਵਿੱਚ ‘ਅਬ ਕਰੇਂਗੇ, ਸਰਜੀਕਲ ਸਟ੍ਰਾਈਕ’ ਦੀਆਂ ਮੋਟੀਆਂ ਸੁਰਖੀਆਂ ਹੇਠ ਪੜ੍ਹਨ ਨੂੰ ਮਿਲੀ। ਜਿਸ ਵਿੱਚ ਕਿਹਾ ਗਿਆ ਹੋਇਆ ਸੀ ਕਿ ਪਾਕ ਵਲੋਂ ਅੱਤਵਾਦੀਆਂ ਦੇ ਭਾਰਤ ਦੀਆਂ ਸਰਹਦਾਂ ਜਾਂ ਅੰਦਰੂਨੀ ਹਿਸੇ ਵਿੱਚ ਕਿਸੇ ਹੋਰ ਅੱਤਵਾਦੀ ਗੁਟ ਵਲੋਂ ਹਮਲੇ ਕੀਤੇ ਗਏ ਤਾਂ ਦੇਸ਼ ਦੀ ਸੈਨਾ ਉਸਦਾ ਜਵਾਬ ਗੋਲੇ-ਬਾਰੂਦ ਨਾਲ ਨਹੀਂ ਦੇਵੇਗੀ। ਇਸਦੀ ਬਜਾਏ ਹੁਣ ਸੈਨਾ ਇਨ੍ਹਾਂ ਅੱਤਵਾਦੀ ਹਮਲਿਆਂ ਦਾ ਜਵਾਬ ‘ਸਰਜੀਕਲ ਸਟ੍ਰਾਈਕ’ ਨਾਲ ਦੇਵੇਗੀ। ਇਸਦੇ ਲਈ ਦੇਸ਼ ਦੀ ਸੈਨਾ ਦੇ ਤਿੰਨਾਂ ਵਿੰਗਾਂ, ਜਲ ਸੈਨਾ, ਹਵਾਈ ਸੈਨਾ ਤੇ ਥਲ ਸੈਨਾ ਨੇ ਆਪੋ ਵਿੱਚ ਹੱਥ ਮਿਲਾ ਲਿਆ ਹੈ। ਇਸੇ ਖਬਰ ਅਨੁਸਾਰ ਜਲ ਸੈਨਾ ਦੇ ਮੁਖੀ, ਨੇ ਅੱਤਵਾਦ ਅਤੇ ਨਕਸਲਵਾਦ ਵਰਗੀਆਂ ਦੇਸ਼-ਵਿਰੋਧੀ ਸਰਗਰਮੀਆਂ ਦਾ ਮੂੰਹ-ਤੋੜ ਜਵਾਬ ਦੇਣ ਲਈ ਇੱਕ ਸਾਂਝਾ ਸਿਧਾਂਤਕ ਫਾਰਮੂਲਾ ਜਾਰੀ ਕੀਤਾ ਹੈ। ਇਸ ਖਬਰ ਵਿੱਚ ਹੋਰ ਦਸਿਆ ਗਿਆ ਕਿ ਜਲ ਸੈਨਾ ਦੇ ਮੁੱਖੀ ਐਡਮਿਰਲ ਸੁਨੀਲ ਲਾਂਬਾ ਨੇ ਇਸ ਸਾਂਝੇ ਸਿਧਾਂਤਕ ਫਾਰਮੂਲੇ ਨੂੰ ਜਾਰੀ ਕੀਤਾ। ਇਹ ਵੀ ਦਸਿਆ ਗਿਆ ਕਿ ਇਸ ਮੌਕੇ ਤੇ ਥਲ ਸੈਨਾ ਦੇ ਮੁੱਖੀ ਵਿਪਿਨ ਰਾਵਤ ਅਤੇ ਹਵਾਈ ਸੈਨਾ ਦੇ ਮੁੱਖੀ ਵੀ ਐਸ ਧਨੋਆ ਵੀ ਮੌਜੂਦ ਸਨ।
ਇਸ ਖਬਰ ਵਿੱਚ ਇਹ ਵੀ ਦਸਿਆ ਗਿਆ ਕਿ ਜਲ ਸੈਨਾ ਦੇ ਮੁੱਖੀ ਨੇ ਇਸ ਫਾਰਮੂਲੇ ਦੇ ਤਹਿਤ ਹਮਲੇ ਜਾਂ ਦੇਸ਼-ਵਿਰੋਧੀ ਸਰਗਰਮੀਆਂ ਦੇ ਦੌਰਾਨ ਸੈਨਾ ਦੇ ਤਿੰਨੋਂ ਵਿੰਗ, ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਸੁਚਜੇ ਆਪਸੀ ਤਾਲਮੇਲ ਰਾਹੀਂ ਸੈਨਕ ਆਪ੍ਰੇਸ਼ਨ ਨੂੰ ਅੰਜਾਮ ਤਕ ਪਹੁੰਚਾਣ ਲਈ ‘ਸਰਜੀਕਲ ਸਟ੍ਰਾਈਕ’ ਦੀ ਮੁੱਖ ਹਥਿਆਰ ਵਜੋਂ ਵਰਤੋਂ ਕਰਨ ਤੇ ਜ਼ੋਰ ਦਿੱਤਾ ਜਾਇਗਾ। ਸੈਨਾ ਵਲੋਂ ਜਾਰੀ ਫਾਰਮੂਲੇ ਅਨੁਸਾਰ ਵਰਤਮਾਨ ਸਮੇਂ ਵਿੱਚ ਦੇਸ਼ (ਭਾਰਤ) ਕਈ ਤਰ੍ਹਾਂ ਦੇ ਖਤਰਿਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਖਤਰਿਆਂ ਵਿੱਚ ਬਾਹਰਲੇ ਖਤਰਿਆਂ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਦੀ ਛੱਦਮ (ਧੋਖੇ ਭਾਰੀ) ਜੰਗ ਅਤੇ ਦੇਸ਼ ਦੇ ਕਈ ਹਿਸਿਆਂ ਵਿੱਚ ਮਾਉਵਾਦੀਆਂ ਦੀ ਦਹਿਸ਼ਤ ਸ਼ਾਮਲ ਹੈ। ਅੱਤਵਾਦ ਵਿਰੋਧੀ ਆਪ੍ਰੇਸ਼ਨ ਵਿੱਚ ‘ਸਰਜੀਕਲ ਸਟ੍ਰਾਈਕ’ ਨੂੰ ਸਭ ਤੋਂ ਉਪਰ ਰਖਿਆ ਜਾਇਗਾ। ਦੇਸ਼ ਵਿੱਚ ਚਲ ਰਹੇ ਕਈ ਤਰ੍ਹਾਂ ਦੇ ਸੰਘਰਸ਼ਾਂ ਦੀ ਸਥਿਤੀ ਨਾਲ ਨਿਪਟਣ ਲਈ ਸਰਕਾਰ ਕਈ ਤਰ੍ਹਾਂ ਦੇ ਵਿਹਾਰਕ ਅਤੇ ਸਖਤ ਕਦਮ ਉਠਾਣ ਜਾ ਰਹੀ ਹੈ। ਜਿਨ੍ਹਾਂ ਵਿੱਚੋਂ ਲੋਕਾਂ ਨੂੰ ਭੜਕਾਉਣ ਵਾਲੀ ਹਥਿਆਰਬੰਦ ਅੱਤਵਾਦੀ ਕਾਰਵਾਈ ਦਾ ਜਵਾਬ ਦੇਣ ਲਈ ‘ਸਰਜੀਕਲ ਸਟ੍ਰਾਈਕ’ ਹੀ ਬਹੁਤ ਕਾਰਗਰ ਹਥਿਆਰ ਹੋ ਸਕਦਾ ਹੈ। ਸਾਂਝੇ ਸਿਧਾਂਤ ਵਿੱਚ ਸੈਨਾ ਦੇ ਜਵਾਨਾਂ ਦੀ ਸਾਂਝੀ ਟਰੇਨਿੰਗ (ਯੂਨੀਫਾਈਡ ਕਮਾਂਡ) ਅਤੇ ਨਿਯੰਤ੍ਰਿਤ (ਕੰਟਰੋਲਡ) ਢਾਂਚੇ ਤੋਂ ਬਿਨਾਂ ਤਿੰਨਾਂ ਸੈਨਾਵਾਂ ਦੇ ਆਧੁਨਿਕੀਕਰਣ ਦਾ ਪ੍ਰਾਵਧਾਨ ਵੀ ਹੈ। ਖਬਰਾਂ ਅਨੁਸਾਰ ਨਵਾਂ ਫਾਰਮੂਲਾ ਕਿਸੇ ਵੀ ਤਰ੍ਹਾਂ ਦੇ ਆਪ੍ਰੇਸ਼ਨ ਨੂੰ ਅੰਜਾਮ ਦੇਣ ਵਿੱਚ ਸਹਾਇਕ ਸਾਬਤ ਹੋਵੇਗਾ। ਇਸ ਖਬਰ ਦਾ ਆਧਾਰ ਕੀ ਹੈ? ਇਸ ਸੰਬੰਧ ਵਿੱਚ ਖਬਰ ਪ੍ਰਚਾਰਤ ਕਰਨ ਵਾਲੇ ਮੀਡੀਆ ਵਲੋਂ ਕੋਈ ਸੰਕੇਤ ਨਹੀਂ ਦਿੱਤਾ ਗਿਆ, ਕੇਵਲ ‘ਏਜੰਸੀਆਂ’ ਦਾ ਹਵਾਲਾ ਦੇ ਕੇ ਗਲ ਖਤਮ ਕਰ ਦਿੱਤੀ ਗਈ ਹੋਈ ਹੈ।
ਜਿਥੋਂ ਤੱਕ ਸੈਨਾ ਵਲੋਂ ‘ਸਰਜੀਕਲ ਸਟ੍ਰਾਈਕ’ ਕੀਤੇ ਜਾਣ ਦਾ ਸੰਬੰਧ ਹੈ, ਇਸ ਸੰਬੰਧ ਵਿੱਚ ਬੀਤੇ ਲੰਬੇ ਸਮੇਂ ਦੌਰਾਨ ਜਦੋਂ ਕਦੀ ਵੀ ਕਿਸੇ ਸਮਾਗਮ ਦੌਰਾਨ ਕਿਸੇ ਸੇਵਾ-ਮੁਕਤ ਫੌਜੀ ਰੰਗਰੂਟ ਜਾਂ ਅਫਸਰ ਨਾਲ ਆਮ੍ਹੋ-ਸਾਹਮਣਾ ਹੋਇਆ ਉਸਦੇ ਨਾਲ ਗਲਾਂ-ਗਲਾਂ ਵਿੱਚ ‘ਸਰਜੀਕਲ ਸਟ੍ਰਾਈਕ’ ਦੇ ਸੰਬੰਧ ਵਿੱਚ ਚਰਚਾ ਛੇੜਨ ਦੀ ਕੌਸ਼ਿਸ਼ ਕੀਤੀ ਗਈ। ਇਸ ਦੌਰਾਨ ਸ਼ਾਇਦ ਦਰਜਨ ਤੋਂ ਕਿਤੇ ਵੱਧ ਸਾਬਕਾ ਫੌਜੀਆਂ ਅਤੇ ਫੋਜੀ ਅਫਸਰਾਂ ਨਾਲ ਚਰਚਾ ਹੋਈ। ਬਹੁਤਿਆਂ ਨੇ ਤਾਂ ਇਸ ਸੁਆਲ ਨੂੰ ਸੁਣਿਆ-ਅਣਸੁਣਿਆ ਕਰ ਟਾਲਾ ਵਰਤ ਲਿਆ, ਜੇ ਕਿਸੇ ਨੇ ਇਸ ਸੰਬੰਧ ਵਿੱਚ ਕੁਝ ਕਿਹਾ ਵੀ ਤਾਂ ਉਸਨੇ ਵੀ ਸੰਕੇਤ ਮਾਤਰ ਗਲ ਕਰ, ਮੁੱਦਾ ਟਾਲ ਦਿੱਤਾ।
ਇਸਤਰ੍ਹਾਂ ਟੁਕੜਿਆਂ ਵਿੱਚ ਜੋ ਵੀ ਜਾਣਕਾਰੀ ਮਿਲੀ, ਉਸਨੂੰ ਲੜੀਵਾਰ ਪ੍ਰੋ ਕੇ ਜੋ ਗਲ ਉਭਰ ਕਰ ਸਾਹਮਣੇ ਆਈ, ਉਸ ਅਨੁਸਾਰ ‘ਸਰਜੀਕਲ ਸਟ੍ਰਾਈਕ’ ਕੋਈ ਰਾਜਸੀ ਦਾਅ-ਪੇਚ ਹੋਣ ਦੀ ਬਜਾਏ ਸੈਨਾ ਦਾ ਇੱਕ ‘ਗੁਪਤ ਮਿਸ਼ਨ’ ਹੈ। ਜਿਸਦੀ ਚਰਚਾ ਨਾ ਤਾਂ ਇਸ ਮਿਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨਾਲ ਕੀਤੀ ਜਾਂਦੀ ਹੈ ਅਤੇ ਨਾ ਹੀ ਇਸਤੇ ਅਮਲ ਪੂਰਿਆਂ ਹੋਣ ਤੋਂ ਬਾਅਦ ਹੀ।
ਕਿਸ਼ਤਾਂ ਵਿੱਚ ਮਿਲੀ ਟੁੱਟੀ-ਫੁਟੀ ਜਾਣਕਾਰੀ ਅਨੁਸਾਰ ਇਸ ਮਿਸ਼ਨ ਲਈ ਜਿਸ ਫੌਜੀ ਟੁਕੜੀ (ਕੰਪਨੀ) ਨੂੰ ਵਿਸ਼ੇਸ਼ ਟਰੇਨਿੰਗ ਦੇ ਕੇ ਤਿਆਰ ਕੀਤਾ ਗਿਆ ਹੁੰਦਾ ਹੈ, ਉਸਦੇ ਮੈਂਬਰਾਂ ਵਿਚੋਂ ਵੀ ਕਿਸੇ ਨੂੰ ਮਿਸ਼ਨ ਤੇ ਜਾਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕਿਸ ਮਿਸ਼ਨ ਤੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦਿੱਤੇ ਗਏ ਸੰਕੇਤ ਅਨੁਸਾਰ ਉਨ੍ਹਾਂ ਨੂੰ ਕੇਵਲ ਇਹ ਹੀ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਸੇ ਬਹੁਤ ਹੀ ਮਹਤੱਵਪੂਰਣ ਮਿਸ਼ਨ ਦੀ ਪੂਰਤੀ ਲਈ ਭੇਜਿਆ ਜਾ ਰਿਹਾ ਹੈ ਇਸਲਈ ਉਹ ਉਸ ਮਿਸ਼ਨ ਨੂੰ ਸਿਰੇ ਚਾੜ੍ਹਨ ਦੀ ਜ਼ਿਮੇਂਦਾਰੀ ਨੂੰ ਲੈ ਕੇ ਬਹੁਤ ਹੀ ਉਤਸੁਕ ਤੇ ਉਤਸਾਹਤ ਹੋ ਜਾਂਦੇ ਹਨ। ਮਿਸ਼ਨ ਤੇ ਅਮਲ ਦੌਰਾਨ ਉਨ੍ਹਾਂ ਵਲੋਂ ਨਾਲੋ-ਨਾਲ ਮਿਲ ਰਹੀਆਂ ਹਿਦਾਇਤਾਂ ਅਨੁਸਾਰ ਆਪਣੀ ਡਿਊਟੀ ਨਿਭਾਈ ਚਲੀ ਜਾਂਦੀ ਰਹਿੰਦੀ ਹੈ। ਇੱਕ ਸਾਬਕਾ ਫੋਜੀ ਅਫਸਰ ਵਲੋਂ ਦਿੱਤੀ ਗਈ ਸੰਕੇਤਕ ਜਿਹੀ ਜਾਣਕਾਰੀ ਅਨੁਸਾਰ ‘ਸਰਜੀਕਲ ਸਟ੍ਰਾਈਕ’ ਦੇ ਸੰਬੰਧ ਵਿੱਚ ਕੇਵਲ ਉਨ੍ਹਾਂ ਹੀ ਕੁਝ-ਇਕ ਅਫਸਰਾਂ ਨੂੰ ਪਤਾ ਹੁੰਦਾ ਹੈ, ਜਿਨ੍ਹਾਂ ਨੇ ਉਸਦੀ ਰੂਪ-ਰੇਖਾ ਤੇ ਉਸ ਪੁਰ ਅਮਲ ਦੀ ਰਣਨੀਤੀ ਤਿਆਰ ਕੀਤੀ ਹੁੰਦੀ ਹੈ। ਉਨ੍ਹਾਂ ਨੇ ਹੀ ਵਾਰ-ਰੂਮ ਵਿੱਚ ਬੈਠ ਸਥਿਤੀ ਤੇ ਨਜ਼ਰ ਰਖਦਿਆਂ ਮੌਕੇ-ਮਾਹੋਲ ਅਨੁਸਾਰ ਮਿਸ਼ਨ ਤੇ ਰਵਾਨਾ ਕੀਤੇ ਗਏ ਫੋਜੀਆਂ ਨੂੰ ਨਾਲੋ-ਨਾਲ ਹਿਦਾਇਤਾਂ ਦਿੰਦਿਆਂ ਰਹਿਣਾ ਹੁੰਦਾ ਹੈ। ਜੇ ਮਿਸ਼ਨ ਪੁਰ ਅਮਲ ਦੌਰਾਨ ੳਨ੍ਹਾਂ ਨੂੰ ਕੋਈ ਖਤਰਾ ਜਾਪਣ ਲਗਦਾ ਹੈ ਤਾਂ ਉਹ ਮਿਸ਼ਨ ਤੇ ਭੇਜੀ ਗਈ ਟੁਕੜੀ ਨੂੰ ਵਾਪਸ ਮੁੜਨ ਦੀ ਹਿਦਾਇਤ ਕਰ ਦਿੰਦੇ ਹਨ।
ਦਸਿਆ ਜਾਂਦਾ ਹੈ ਕਿ ਇਸ ਮਿਸ਼ਨ ਦੀ ਇਸ ਕਰਕੇ ਸੁਹ ਤਕ ਨਹੀਂ ਨਿਕਲਣ ਦਿੱਤੀ ਜਾਂਦੀ, ਕਿਉਂਕਿ ਇੱਕ ਤਾਂ ਇਸਨੂੰ ਦੁਸ਼ਮਣ ਦੇ ਅਵੇਸਲੇ-ਪਨ ਦਾ ਲਾਭ ਉਠਾ ਕੇ ਅਮਲ ਵਿੱਚ ਲਿਆਉਣਾ ਹੁੰਦਾ ਹੈ। ਦੂਸਰਾ ਜਦੋਂ ਤੱਕ ਦੁਸ਼ਮਣ ਨੂੰ ਅਚਾਨਕ ਹੋਏ ਹਮਲੇ ਦੀ ਸਮਝ ਆਉਂਦੀ ਹੈ, ਤਦੋਂ ਤਕ ਮਿਸ਼ਨ ਤੇ ਗਈ ਟੁਕੜੀ ਨੇ ਆਪਣਾ ਕੰਮ ਪੂਰਾ ਕਰ ਮੁੜ ਆਉਣਾ ਹੁੰਦਾ ਹੈ। ਇਸ ਮਿਸ਼ਨ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਦਸਿਆ ਗਿਆ ਹੈ ਕਿ ਇਸਦਾ ਮੁੱਖ ਕਾਰਣ ‘ਸਰਜੀਕਲ ਸਟ੍ਰਾਈਕ’ ਦਾ ਉਦੇਸ਼ ਦੁਸ਼ਮਣ ਦੇ ਅਵੇਸਲੇਪਨ ਤੋਂ ਲਾਭ ਉਠਾਣਾ ਹੁੰਦਾ ਹੈ। ਜੇ ਇਸਦੀ ਜ਼ਰਾ ਜਿਹੀ ਸੂਹ ਵੀ ਬਾਹਰ ਨਿਕਲ ਜਾਏ ਤਾਂ ਦੁਸ਼ਮਣ ਚੇਤੰਨ ਹੋ ਜਾਂਦਾ ਹੈ, ਉਸ ਨਾਲ ਇੱਕ ਤਾਂ ਮਿਸ਼ਨ ਦਾ ਉਦੇਸ਼ ਪੂਰਾ ਨਹੀਂ ਹੁੰਦਾ, ਦੂਸਰਾ ਉਸਦੇ ਅਸਫਲ ਹੋਣ ਦੇ ਨਾਲ ਹੀ ਮਿਸ਼ਨ ਤੇ ਗਈ ਟੁਕੜੀ ਦਾ ਨੁਕਸਾਨ ਵੀ ਬਹੁਤਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
ਮਿਸ਼ਨ ਦੀ ਸਫਲਤਾ ਸਹਿਤ ਪੂਰਤੀ ਤੋਂ ਬਾਅਦ ਵੀ ਇਸ ਮਿਸ਼ਨ ਅਤੇ ਇਸਦੀ ਸਫਲਤਾ ਦਾ ਪ੍ਰਚਾਰ ਨਾ ਕੀਤਾ ਜਾਣ ਦਾ ਸੰਬੰਧ ਵਿੱਚ ਦਸਿਆ ਗਿਆ ਕਿ ਇਸਤਰ੍ਹਾਂ ਇਹ ਗਲ ਸਟ੍ਰਾਈਕ ਕਰਨ ਵਾਲੀ ਟੀਮ ਅਤੇ ਜੋ ਧਿਰ ਸਟ੍ਰਾਈਕ ਦਾ ਸ਼ਿਕਾਰ ਹੋਈ ਹੈ, ਵਿਚ ਦੱਬ ਕੇ ਰਹਿ ਜਾਂਦੀ ਹੈ। ਜੋ ਧਿਰ ਸਟ੍ਰਾਈਕ ਦਾ ਸ਼ਿਕਾਰ ਹੋਈ ਹੈ, ਉਹ ਆਪਣੇ ਨੁਕਸਾਨ ਦੀ ਸੂਹ ਨਹੀਂ ਨਿਕਲਣ ਦੇਣਾ ਚਾਹੁੰਦੀ, ਕਿਉਂਕਿ ਜੇ ਇਸਦੀ ਸੂਹ ਨਿਕਲ ਜਾਏ ਤਾਂ ਉਸਦੇ ਦੇਸ਼ ਦੀਆਂ ਸਰਹਦਾਂ ਪੁਰ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਏ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਖੜੇ ਕੀਤੇ ਜਾਣ ਲਗਦੇ ਹਨ, ਜਿਸ ਨਾਲ ਉਸਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਸਰਜੀਕਲ ਸਟ੍ਰਾਈਕ’ ਕਰਨ ਵਾਲੀ ਧਿਰ ਇਸ ਕਾਰਣ ਚੁਪ ਵੱਟ ਲੈਂਦੀ ਹੈ ਕਿ ਜੇ ਉਸਨੇ ਇਸ ਕਾਰਵਾਈ ਦਾ ਕ੍ਰੈਡਿਟ ਲੈਣ ਲਈ ਇਸਨੂੰ ਹਵਾ ਦਿੱਤੀ ਤਾਂ ਇੱਕ ਤਾਂ ਵਿਰੋਧੀ ਧਿਰ ਆਪਣੇ ਲੋਕਾਂ ਵਿੱਚ ਆਪਣੇ ਆਪਨੂੰ ਅਪਮਾਨਤ ਹੋਣ ਤੋਂ ਬਚਾਣ ਲਈ ਜ਼ਖਮੀ ਸ਼ੇਰ ਵਾਂਗ ਪੁਰੀ ਤਾਕਤ ਨਾਲ ਜਵਾਬੀ ਕਾਰਵਾਈ ਕਰ ਆਪਣੇ ਦੇਸ਼ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੇਗੀ ਕਿ ਉਹ ਸਰਹਦਾਂ ਦੀ ਰਾਖੀ ਕਰਨ ਵਲੋਂ ਅਵੇਸਲੀ ਨਹੀਂ, ਸਗੋਂ ਆਪਣੇ ਪੁਰ ਹੋਣ ਵਾਲੇ ਹਰ ਹਮਲੇ ਦਾ ਜਵਾਬ ਦੇਣ ਦੇ ਲਈ ਪੂਰਣ ਰੂਪ ਵਿੱਚ ਸਮਰਥ ਹੈ। ਦੂਸਰਾ ਅਗੋਂ ਲਈ ਕਿਸੇ ਵੀ ਸਮੇਂ ‘ਸਰਜੀਕਲ ਸਟ੍ਰਾਈਕ’ ਦੇ ਮਿਸ਼ਨ ਪੁਰ ਅਮਲ ਸਹਿਜ ਨਹੀਂ ਰਹਿ ਜਾਂਦਾ, ਕਿਉਂਕਿ ਵਿਰੋਧੀ ਧਿਰ ਹਰ ਸਮੇਂ ਚੌਕਸ ਰਹਿਣ ਲਗਦੀ ਹੈ।
…ਅਤੇ ਅੰਤ ਵਿੱਚ : ਇਕ ਰਾਜਨੈਤਿਕ ਸ਼ਖਸੀਅਤ, ਜੋ ਇਸ ਚਰਚਾ ਦੌਰਾਨ ਨਾਲ ਜੁੜੀ ਬੈਠੀ ਸੀ, ਨੇ ਦਬੀ ਜ਼ੁਬਾਨ ਵਿੱਚ ਇਥੋਂ ਤਕ ਪੁਛ ਲਿਅ ਕਿ ਬੀਤੇ 6 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕੰਟਰੋਲ ਰੇਖਾ ਦੇ ਪਾਰੋਂ ਪਾਕਿਸਤਾਨੀ ਫੌਜ ਦੀ ਮਦਦ ਨਾਲ ਕਸ਼ਮੀਰ ਪੁਰ ਜੋ ਹਮਲੇ ਲਗਾਤਾਰ ਹੋ ਰਹੇ ਹਨ ਅਤੇ ਅੰਦਰੂਨੀ ਗੜਬੜ ਨੂੰ ਉਤਸਾਹਿਤ ਕਰਨ ਦੀਆਂ ਜੋ ਕਾਰਵਾਈਆਂ ਲਗਾਤਾਰ ਵਧਦੀਆਂ ਜਾਣ ਰਹੀਆਂ ਹਨ, ਕਿਧਰੇ ਇਸਦਾ ਕਾਰਣ ਵੀ, ਉਹ ਗਲਤੀ ਤਾਂ ਨਹੀਂ ਹੈ, ਜੋ ਛੇ ਮਹੀਨੇ ਪਹਿਲਾਂ ਹੋਈ ‘ਸਰਜੀਕਲ ਸਟ੍ਰਾਈਕ’ ਦਾ ਰਾਜਸੀ ਲਾਭ ਉਠਾਣ ਦੇ ਉਦੇਸ਼ ਨਾਲ, ਉਸਦਾ ਧੂੰਆਧਾਰ ਪ੍ਰਚਾਰ ਕਰ ਪਾਕਿਸਤਾਨੀ ਫੌਜ ਅਤੇ ਪਾਕਿਸਤਾਨ ਸਾਰਕਾਰ ਨੂੰ ‘ਬਦਲਾ’ ਲੈਣ ਲਈ ਉਕਸਾ ਕੇ ਕੀਤੀ ਗਈ ਹੈ? ਉਸ ਸ਼ਖਸੀਅਤ ਅਨੁਸਾਰ ਭਾਰਤ ਦੇ ਰਾਜਸੀ ਨੇਤਾ ਅਤੇ ਸਰਕਾਰ ਦੇ ਮੁੱਖੀ ਪਾਕਿਸਤਾਨ ਪੁਰ ਮੁੜ ‘ਸਰਜੀਕਲ ਸਟ੍ਰਾਈਕ’ ਕਰਨ ਦੇ ਭਾਵੇਂ ਕਿਤਨੇ ਹੀ ਦਾਅਵੇ ਕਰਦੇ ਰਹਿਣ, ਪਰ ਹੁਣ ਉਨ੍ਹਾਂ ਲਈ ਅਜਿਹਾ ਕਰ ਪਾਣਾ ਸਹਿਜ ਨਹੀਂ ਹੋਵੇਗਾ, ਕਿਉਂਕਿ ਰਾਜਸੀ ਸੁਆਰਥ ਦੀ ਪੂਰਤੀ ਲਈ ਕ੍ਰੈਡਿਟ ਲੈਣ ਵਾਸਤੇ ਜਿਸਤਰ੍ਹਾਂ ‘ਢੋਲ-ਢਮਕਿਆਂ’ ਨਾਲ ਪਿਛਲੀ ‘ਸਰਜੀਕਲ ਸਟ੍ਰਾਈਕ’ ਦਾ ਪ੍ਰਚਾਰ ਕੀਤਾ ਗਿਆ, ਉਸਨੇ ਜਿਥੇ ਪਾਕਿਤਾਨੀ ਫੌਜ ਅਤੇ ਉਥੋਂ ਦੀ ਸਰਕਾਰ ਦੀ ਭਾਰਤ-ਵਿਰੋਧੀ ਸੋਚ ਦੀ ਅੱਗ ਪੁਰ ਘਿਉ ਪਾਣ ਦਾ ਕੰਮ ਕੀਤਾ ਹੈ ਅਤੇ ਉਥੇ ਹੀ ਉਸਨੇ ਉਸਨੂੰ ਬਹੁਤ ਹੀ ਚੇਤੰਨ ਵੀ ਕਰ ਦਿੱਤਾ ਹੈ।

animated gif-ਜਸਵੰਤ ਸਿੰਘ ‘ਅਜੀਤ’
ਮੀਰੀ-ਪੀਰੀ ਦਾ ਸੰਕਲਪ : ਧਰਮ-ਰਾਜਨੀਤੀ ਦੀ ਸਾਂਝ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁੱਖੀਆਂ ਵਲੋਂ ਦਿੱਲੀ ਵਿਧਾਨ ਸਭਾ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ ਮੈਦਾਨ ਵਿੱਚ ਨਿਤਰਨ ਦੇ ਨਾਲ ਇੱਕ ਵਾਰ ਫਿਰ ਇਹ ਸੁਆਲ ਉਭਰ ਕੇ ਸਾਹਮਣੇ ਆ ਗਿਆ ਹੈ ਕਿ ਕੀ ਇੱਕ ਉੱਚ ਧਾਰਮਕ ਸਿੱਖ ਸੰਸਥਾ ਦੇ ਮੁੱਖੀਆਂ ਦਾ ਧਾਰਮਕ ਸੰਸਥਾ ਨੂੰ ਪੌੜੀ ਬਣਾ, ਕਿਸੇ ਰਾਜਸੀ ਸੰਸਥਾ ਦੀਆਂ ਚੋਣਾਂ ਲੜਨਾ ਮੁਨਾਸਬ ਹੈ? ਇਸਦੇ ਜਵਾਬ ਵਿੱਚ ਕੁਝ ਰਾਜਸੀ ਵਿਚਾਰਧਾਰਾ ਨਾਲ ਜੁੜੇ ਸਿੱਖਾਂ ਵਲੋਂ ਇਹ ਆਖਦਿਆਂ ਇਸ ਸੁਆਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਹੀ ‘ਮੀਰੀ-ਪੀਰੀ ਦੇ ਸਿਧਾਂਤ’ ਦੇ ਤਹਿਤ ‘ਧਰਮ ਤੇ ਰਾਜਨੀਤੀ’ ਦੀ ਸਾਂਝ ਸਥਾਪਤ ਕਰ ਦਿੱਤੀ ਹੋਈ ਹੈ, ਜੇ ਉਸੇ ਸਾਂਝ ਦੇ ਆਧਾਰ ’ਤੇ ਦਿੱਲੀ ਗੁਰੁਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਰਾਜਸੀ ਸੰਸਥਾਵਾਂ, ਵਿਧਾਨਸਭਾ ਅਤੇ ਨਗਰ ਨਿਗਮ ਆਦਿ ਦੀਆਂ ਚੋਣਾਂ ਲੜੀਆਂ ਜਾਦੀਆਂ ਹਨ ਤਾਂ ਉਨ੍ਹਾਂ ਪੁਰ ਕਿੰਤੁ ਕਿਉਂ ਕੀਤਾ ਜਾਂਦਾ ਹੈ?
ਪਹਿਲੀ ਗਲ ਤਾਂ ਇਹ ਕਿ ‘ਮੀਰੀ-ਪੀਰੀ’ ਦਾ ਸੰਕਲਪ, ਜੋ ਕਿ ‘ਧਰਮ ਅਤੇ ਸ਼ਕਤੀ’ ਦਾ ਸੁਮੇਲ ਹੈ, ਨੂੰ ‘ਧਰਮ ਅਤੇ ਰਾਜਨੀਤੀ ਦੇ ਮੇਲ’ ਦੇ ਰੂਪ ਵਿੱਚ ਪ੍ਰਚਾਰਤ ਕਰ ਆਮ ਸਿੱਖਾਂ ਵਿੱਚ ਭਰਮ ਪੈਦਾ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ। ਇਸਦੇ ਵਿਰੁਧ ਰਾਜਸੀ ਲਾਲਸਾ ਦੇ ਸ਼ਿਕਾਰ ਸਿੱਖ ਮੁੱਖੀਆਂ ਵਲੋਂ ‘ਮੀਰੀ-ਪੀਰੀ’ ਦੇ ਸਿਧਾਂਤ ਨੂੰ ਧਰਮ ਅਤੇ ਰਾਜਨੀਤੀ ਦੀ ਸਾਂਝ ਕਰਾਰ ਦੇ, ਪ੍ਰਚਾਰਤ ਕੀਤਾ ਜਾਣਾ, ਆਪਣੇ ਸੁਆਰਥ ਦੀ ਪੂਰਤੀ ਕੀਤੇ ਜਾਣ ਦੀ ਅਨੁਚਿਤ ਕੌਸ਼ਿਸ਼ ਹੈ। ਇਸ ਸਥਿਤੀ ਦੇ ਬਾਵਜੂਦ ਇਸ ਗਲ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਲੋਕੀ ਆਪਣੀ ਇਸ ਕੌਸ਼ਿਸ਼ ਵਿੱਚ ਪੂਰੀ ਤਰ੍ਹਾਂ ਸਫਲ ਸਾਬਤ ਹੋ ਰਹੇ ਹਨ! ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰਾਜਸੀ ਸੁਆਰਥ ਦੇ ਚਲਦਿਆਂ ਧਰਮ ਅਤੇ ਰਾਜਨੀਤੀ ਨੂੰ ਇੱਕ-ਦੂਜੇ ਵਿੱਚ ਇਸਤਰ੍ਹਾਂ ਰਲ-ਗਡ ਕਰ ਦਿੱਤਾ ਹੈ ਕਿ ਹੁਣ ਭਾਵੇਂ ਇਨ੍ਹਾਂ ਦੋਹਾਂ ਨੂੰ ਇੱਕ-ਦੂਜੇ ਨਾਲੋਂ ਵੱਖ ਕਰ ਪਾਣਾ ਨਾਮੁਮਕਿਨ ਨਹੀਂ ਤਾਂ ਵੀ ਮੁਸ਼ਕਲ ਜ਼ਰੂਰ ਹੋ ਗਿਆ ਹੈ! ਇਸਦਾ ਕਾਰਣ ਇਹ ਹੈ ਕਿ ਬੀਤੇ ਲੰਮੇਂ ਸਮੇਂ ਤੋਂ ‘ਧਰਮ ਅਤੇ ਰਾਜਨੀਤੀ’ ਦੀ ਅਟੁੱਟ ਸਾਂਝ ਨੂੰ ਪ੍ਰਚਾਰਤ ਕਰ ਉਸ ਪ੍ਰਤੀ ਸਿੱਖਾਂ ਦੇ ਵਿਸ਼ਵਾਸ ਨੂੰ ਇਤਨਾ ਦ੍ਰਿੜ੍ਹ ਕਰ ਦਿਤਾ ਗਿਆ ਹੋਇਆ ਹੈ ਕਿ ਸਿੱਖਾਂ ਦਾ ਇੱਕ ਵੱਡਾ ਵਰਗ, ਜੋ ਵਿਸ਼ੇਸ਼ ਰੂਪ ਵਿੱਚ ਰਾਜਨੀਤੀ ਦਾ ਅੰਗ ਬਣ ਚੁਕਾ ਹੈ, ਇਨ੍ਹਾਂ ਦੀ ਸਾਂਝ ਪੁਰ ਸੁਆਲ ਖੜੇ ਕੀਤੇ ਜਾਣ ਨੂੰ ਸਮਝਣਾ ਤਾਂ ਦੂਰ ਰਿਹਾ, ਸੁਣਨ ਤਕ ਲਈ ਵੀ ਤਿਆਰ ਨਹੀਂ। ਇਥੋਂ ਤਕ ਕਿ ਇਸ ਸਾਂਝ ਦੇ ਸਬੰਧ ਵਿੱਚ ਜੇ ਕਿਸੇ ਵਲੋਂ ਕਿੰਤੂ ਕੀਤਾ ਜਾਂਦਾ ਹੈ ਤਾਂ ਝਟ ਹੀ ਕੁਝ ਰਾਜਸੀ ਸਿੱਖਾਂ ਵਲੋਂ ਉਸ ਪੁਰ ਸਿੱਖੀ ਮਾਨਤਾਵਾਂ ਦਾ ਵਿਰੋਧੀ ਹੋਣ ਦਾ ਦੋਸ਼ ਲਾ, ਉਸ ਵਿਰੁਧ ਜਹਾਦ ਖੜਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਜੇ ਸਿੱਖੀ ਦੀਆਂ ਬੁਨਿਆਦੀ ਮਾਨਤਾਵਾਂ ਨੂੰ ਗੁਰੂ ਸਾਹਿਬਾਨ ਦੇ ਕਾਰਜਾਂ ਅਤੇ ਗੁਰਬਾਣੀ ਦੇ ਆਧਾਰ ’ਤੇ ਗੰਭੀਰਤਾ ਨਾਲ ਘੋਖਿਆ-ਪਰਖਿਆ ਜਾਏ ਤਾਂ ਇਹ ਗਲ ਸਹਿਜੇ ਹੀ ਸਮਝ ਵਿੱਚ ਆ ਜਾਂਦੀ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਅਕਾਲ ਤਖਤ ਦੀ ਸਿਰਜਨਾ ਕਰਨਾ ਅਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨਾ, ਗੁਰੂ ਗਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੇ ਰੂਪ ਵਿਚ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤਾ ਜਾਣਾ ਅਤੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਨੂੰ ਇੱਕ ਕਰਨ ਲਈ, ਉਨ੍ਹਾਂ ਨੂੰ ਦੋਧਾਰੀ ਖੰਡੇ ਦਾ ਰੂਪ ਦੇਣਾ, ਆਦਿ ਦੇ ਕਾਰਜ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਦੇ ਪ੍ਰਤੀਕ ਨਹੀਂ ਹਨ, ਸਗੋਂ ਭਗਤੀ ਤੇ ਸ਼ਕਤੀ ਵਿੱਚ ਸੁਮੇਲ ਦੇ ਪ੍ਰਤੀਕ ਹਨ। ਇਹ ਸੁਮੇਲ ਨਾ ਤਾਂ ਅਕਾਲ ਤਖਤ ਦੀ ਸਿਰਜਨਾ ਤੋਂ, ਨਾ ਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ, ਨਾ ਦੋਧਾਰੀ ਖੰਡੇ ਦੀ ਰਚਨਾ ਅਤੇ ਨਾ ਹੀ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤੇ ਜਾਣ ਦੇ ਸਮੇਂ ਤੋਂ ਅਰੰਭ ਹੋਇਆ ਹੈ, ਸਗੋਂ ਇਹ ਸੁਮੇਲ ਤਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਤੋਂ ਹੀ ਅਰੰਭ ਹੋ ਗਿਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ‘ਜਾਬਰ’ ਆਖਣਾ ਤੇ ਆਪਣੀ ਬਾਣੀ ਵਿਚ ਅਨਿਆਇ, ਜਬਰ-ਜ਼ੁਲਮ ਦੇ ਵਿਰੁਧ ਆਵਾਜ਼ ਉਠਾਂਦਿਆਂ ਫੁਰਮਾਣਾ: ‘ਰਾਜੇ ਸੀਂਹ ਮੁਕਦਮ ਕੁਤੇ’ ਤੇ ‘ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੁਗਤਿ ਨਾ ਜਾਣੈ ਅੰਧੁ ਤੀਨੇ ਓਜਾੜੈ ਕਾ ਬੰਧ’। ਆਦਿ, ਭਗਤੀ ਤੇ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ ਹਨ, ਨਾ ਕਿ ਧਰਮ ਤੇ ਰਾਜਨੀਤੀ ਦੇ। ਰਾਜਨੀਤੀ ਵਿੱਚ ਇਤਨੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਅਜਿਹਾ ਕੁਝ ਕਹਿ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੁੰਦਾ।
ਇਸਦੇ ਨਾਲ ਹੀ ਸੋਚਣ ਤੇ ਵਿਚਾਰਨ ਵਾਲੀ ਗਲ ਤਾਂ ਇਹ ਵੀ ਹੈ ਕਿ ਸਿੱਖੀ ਦਾ ਮਾਰਗ ਅਪਨਾਣ ਲਈ ਗੁਰੂ ਸਹਿਬ ਨੇ ‘ਇਤੁ ਮਾਰਗ ਪੈਰ ਧਰੀਜੇ ਸਿਰੁ ਦੀਜੈ ਕਾਣ ਨਾ ਕੀਜੈ’, ‘ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ’, ‘ਸਿਰ ਧਰ ਤਲੀ ਗਲੀ ਮੇਰੀ ਆਉ’, ਆਦਿ ਦੀਆਂ ਜੋ ਸ਼ਰਤਾਂ ਨਿਸ਼ਚਿਤ ਕੀਤੀਆਂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਨਾ ਨੂੰ ਸੰਪੂਰਨ ਕਰਨ ਲਈ ‘ਸੀਸ-ਭੇਂਟ’ ਕਰਨ ਦੀ ਜੋ ਸ਼ਰਤ ਰਖੀ, ਕੀ ਉਹ ਰਾਜਨੀਤੀ ਵਿੱਚ ਸਵੀਕਾਰਨ-ਯੋਗ ਹਨ?
ਦੂਸਰੇ ਪਾਸੇ ਜਦੋਂ ਸੱਤਾ ਦੀ ਲਾਲਸਾ ਦੇ ਸ਼ਿਕਾਰ ਲੋਕਾਂ ਦੇ ਹੱਥ ਰਾਜ-ਸੱਤਾ ਆਉਂਦੀ ਹੈ ਤਾਂ ਉਸਦੀ ਸਥਿਤੀ ਕੀ ਹੁੰਦੀ ਹੈ, ਇਸ ਸੰਬੰਧ ਵਿੱਚ ਸ. ਅਜਮੇਰ ਸਿੰਘ ਆਪਣੀ ਪੁਸਤਕ, ‘ਕਿਸ ਬਿਧ ਰੁਲੀ ਪਾਤਸ਼ਾਹੀ’ ਵਿੱਚ ਇੱਕ ਥਾਂ ਇਉਂ ਬਿਆਨ ਕਰਦੇ ਹਨ, ‘ਜਦੋਂ ਕੋਈ (ਵਿਅਕਤੀ) ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕਰ ਲੈਂਦਾ ਹੈ ਅਤੇ ਇਸਦੇ ਫਲਸਰੂਪ ਵਿਸ਼ੇਸ਼ ਅਧਿਕਾਰਾਂ ਤੇ ਸੁੱਖ-ਸਹੂਲਤਾਂ ਦਾ ਅਨੰਦ ਭੋਗਣ ਲਗਦਾ ਹੈ ਤਾਂ ਉਸਦੇ ਅੰਦਰੋਂ ਆਹਿਸਤਾ-ਆਹਿਸਤਾ ਕੌਮੀ ਭਾਈਚਾਰੇ ਦੀ ਸਪਿਰਟ ਦੰਮ ਤੋੜਨ ਲਗਦੀ ਹੈ। ਉਹ ਕੌਮੀ ਹਿਤਾਂ ਨਾਲੋਂ ਆਪਣੇ ਨਿਜੀ ਹਿਤਾਂ ਨੂੰ ਪ੍ਰਮੁਖਤਾ ਦੇਣ ਦੀ ਕਰੁਚੀ ਦਾ ਸ਼ਿਕਾਰ ਹੋ ਜਾਂਦਾ ਹੈ’। ਸੱਤਾ ਦੀ ਲਾਲਸਾ ਨੇ ਉਨ੍ਹਾਂ (ਸਿੱਖਾਂ) ਨੂੰ ਕਿਥੋਂ ਦਾ ਕਿਥੇ ਪਹੁੰਚਾ ਦਿੱਤਾ, ਇਸਦਾ ਜ਼ਿਕਰ ਕਰਦਿਆਂ, ਉਨ੍ਹਾਂ ਲਿਖਿਆ, ਕਿ ‘ਖਾਲਸੇ ਅੰਦਰ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਕਮਜ਼ੋਰ ਪੈ ਗਈ, ਇਸਦੀ ਜਗ੍ਹਾ ਆਪਸੀ ਵਿਰੋਧਾਂ, ਸ਼ੰਕਿਆਂ ਤੇ ਸਾੜਿਆਂ ਨੇ ਲੈ ਲਈ। ਖਾਲਸੇ ਦੀ ਸੰਗਠਿਤ ਭਾਵਨਾ ਨਿਜ-ਵਾਦ ਤੇ ਹਊਮੈ ਨੇ ਨਿਗਲ ਲਈ। ਸਮੂਹ ਰਜ਼ਾ ਦੀ ਥਾਂਵੇਂ ਆਪ-ਹੁਦਰਾਪਨ ਹਾਵੀ ਹੋ ਗਿਆ’
ਇਸੇਤਰ੍ਹਾਂ ਪ੍ਰਿੰ. ਸਤਿਬੀਰ ਸਿੰਘ ਨੇ ‘ਸਿੱਖ ਰਾਜ ਕਿਵੇਂ ਗਿਆ’? ਦੇ ਸੁਆਲ ਦਾ ਜਵਾਬ ਦਿੰਦਿਆਂ ਇੱਕ ਥਾਂ ਲਿਖਿਆ ਹੈ ਕਿ ਇਕ ਤਾਂ ‘ਜਿਨ੍ਹਾਂ ਹੱਥ ਵਾਗਡੋਰ ਆਈ ਜਾਂ ਤਾਂ ਉਹ ਖਰੀਦੇ ਗਏ ਜਾਂ ਇਤਨੀ ਨਦਰ ਵਾਲੇ ਨਾ ਰਹੇ ਕਿ ਵਿੱਚਲੀ ਗਲ ਜਾਣ ਸਕਣ’, ਦੂਜਾ, ‘ਲੋਕੀ ਖੁਸ਼ਹਾਲੀ ਕਾਰਣ ਨਿਸਲ ਤੇ ਅਵੇਸਲੇ ਹੋ ਗਏ’, ਤੀਜਾ, ‘ਸਿੱਖ, ਸਿੱਖ ਦਾ ਵੈਰੀ ਹੋ ਗਿਆ’, ਚੌਥਾ, ‘ਗੁਰਮੱਤਾ ਕਰਨ ਵਾਲੀ ਸੰਸਥਾ ਅਲੋਪ ਹੋ ਗਈ, ਆਈ ਬਿਪਤ ਵੇਲੇ ਇਕੱਠਾ ਕਰਨ ਵਾਲੀ ਕੋਈ ਸੰਸਥਾ ਨਾ ਰਹੀ’।
ਇਹ ਵਿਚਾਰ ਉਨ੍ਹਾਂ ਸਿੱਖ ਵਿਦਵਾਨਾਂ ਦੇ ਹਨ, ਜੋ ਧਰਮ ਅਤੇ ਰਾਜਨੀਤੀ ਦੀ ਆਪਸੀ ਸਾਂਝ ਵਿੱਚ ਵਿਸ਼ਵਾਸ ਰਖਦੇ ਅਤੇ ਆਜ਼ਾਦ ਸਿੱਖ-ਸੱਤਾ ਦੀ ਕਾਇਮੀ ਦੇ ਸਮਰਥਕ ਮੰਨੇ ਜਾਂਦੇ ਹਨ। ਹੈਰਾਨੀ ਦੀ ਗਲ ਇਹ ਹੈ ਕਿ ਇਹ ਵਿਦਵਾਨ ਸਵੀਕਾਰਦੇ ਹਨ ਕਿ ਰਾਜਸੱਤਾ ਆਉਣ ਨਾਲ ਸਿੱਖ ਸ਼ਕਤੀ ਵਿੱਚ ਨਿਘਾਰ ਆ ਜਾਂਦਾ ਹੈ, ਫਿਰ ਵੀ ਉਹ ਰਾਜਸੱਤਾ ਦੀ ਪ੍ਰਾਪਤੀ ਨੂੰ ਹੀ ਸਿੱਖ ਧਰਮ ਦਾ ਇਕ ਜ਼ਰੁਰੀ ਨਿਸ਼ਾਨਾ ਮੰਨਦੇ ਹਨ। ਨਾ ਤਾਂ ਪ੍ਰਿੰ. ਸਤਿਬੀਰ ਸਿੰਘ ਨੇ ਆਪਣੇ ਜੀਵਨ-ਕਾਲ ਵਿੱਚ ਇਹ ਸਵੀਕਾਰ ਕੀਤਾ ਕਿ ਰਾਜਸੱਤਾ ਨੂੰ ਸਿੱਖੀ ਵਿੱਚ ਮਾਨਤਾ ਪ੍ਰਾਪਤ ਨਹੀਂ ਅਤੇ ਨਾ ਸ. ਅਜਮੇਰ ਸਿੰਘ ਇਸ ਗਲ ਨੂੰ ਸਵੀਕਾਰ ਕਰਦੇ ਜਾਪਦੇ ਹਨ।
ਇਨ੍ਹ ਵਿਚਾਰਾਂ ਦੀ ਰੋਸ਼ਨੀ ਵਿੱਚ ਜਦੋਂ ਇਹ ਵੇਖਦੇ ਹਾਂ ਕਿ ਧਾਰਮਕ ਸੰਸਥਾਵਾਂ ਨੂੰ ਪੌੜੀ ਦੇ ਰੂਪ ਵਿੱਚ ਵਰਤ, ਰਾਜਸੀ ਸੱਤਾ ਦੇ ਗਲਿਆਰਿਆਂ ਤਕ ਪੁਜਣ ਦੀ ਆਪਣੀ ਲਾਲਸਾ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ, ਸਿੱਖ ਮੁਖੀਆਂ ਵਲੋਂ ਧਾਰਮਕ ਸੰਸਥਾਵਾਂ ਪੁਰ ਕਬਜ਼ਾ ਕਰਨ ਲਈ ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹਥਕੰਡਿਆਂ ਦਾ ਸਹਾਰਾ ਲਿਆ ਜਾਂਦਾ ਹੈ, ਤਾਂ ਬਹੁਤ ਹੀ ਦੁੱਖ ਹੁੰਦਾ ਹੈ। ਇਤਨਾ ਹੀ ਨਹੀਂ ਉਹ ਸਿਖ ਆਗੂ, ਜੋ ਹੁਣ ਵੀ ਅਜਿਹਾ ਕਰ ਰਹੇ ਹਨ ਅਤੇ ਬੀਤੇ ਸਮੇਂ ਵਿੱਚ ਵੀ ਅਜਿਹਾ ਕਰਦੇ ਰਹੇ ਹਨ, ਉਹ ਆਪਣਾ ਗੁਨਾਹ ਸਵੀਕਾਰ ਕਰਨ ਦੀ ਬਜਾਏ, ਉਸਨੂੰ ਜਾਇਜ਼ ਠਹਿਰਾਣ ਅਤੇ ਆਪਣੇ-ਆਪਨੂੰ ਬੇਗੁਨਾਹ ਸਾਬਤ ਕਰਨ ਲਈ, ਗੁਰੂ ਸਾਹਿਬ ਦੇ ਨਾਂ ਦਾ ਸਹਾਰਾ ਲੈ, ਉਪਰੋਕਤ ਦਲੀਲ ਹੀ ਦੇਣਾ ਸ਼ੁਰੂ ਕਰ ਦਿੰਦੇ ਹਨ। ਉਹ ਇਹ ਗਲ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੇ ਤਾਂ ‘ਮੀਰੀ-ਪੀਰੀ’ ਦੀ ਸਾਂਝ ਦੇ ਰੂਪ ‘ਧਰਮ ਅਤੇ ਸ਼ਕਤੀ’ ਨੂੰ ਇੱਕ ਦੂਸਰੇ ਦੇ ਪੂਰਕ ਵਜੋਂ ਸਥਾਪਤ ਕੀਤਾ ਹੈ। ਇਸਦਾ ਪ੍ਰਤੱਖ ਪ੍ਰਮਾਣ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਸ ਖਾਲਸੇ ਦੀ ‘ਸੰਤ-ਸਿਪਾਹੀ’ ਦੇ ਰੂਪ ਵਿੱਚ ਸਿਰਜਨਾ ਨੂੰ ਸੰਪੂਰਣਤਾ ਪ੍ਰਦਾਨ ਕੀਤਾ ਜਾਣਾ ਹੈ, ਜੋ ਤਾਨਾਸ਼ਾਹ ਰਾਜੇ-ਮਹਾਰਾਜੇ ਦਾ ਨਹੀਂ, ਸਗੋਂ ਮਨੁਖਤਾ ਦੀ ਸੇਵਾ ਪ੍ਰਤੀ ਸਮਰਪਤ ‘ਸੰਤ-ਸਿਪਾਹੀ’ ਦਾ ਸਰੂਪ ਹੈ।
…ਅਤੇ ਅੰਤ ਵਿੱਚ : ਸਿੱਖ ਵਿਚਵਾਨਾਂ ਦੀ ਮਾਨਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸੰਤ-ਸਿਪਾਹੀ’ ਖਾਲਸੇ ਦੀ ਸਿਰਜਨਾ ਨੂੰ ਸੰਪੂਰਨਤਾ ਪ੍ਰਦਾਨ ਕੀਤੀ, ਉਹ ਨਿਰੰਕੁਸ਼ ਰਾਜਾ-ਮਹਾਰਾਜਾ ਨਹੀਂ, ਸਗੋਂ ਅਕਾਲ ਪੁਰਖ ਪ੍ਰਤੀ ਸਮਰਪਤ ਫੌਜ ਹੈ। ਜਿਸਨੇ ਸੰਤ ਦੇ ਰੂਪ ਵਿੱਚ ਨਾਮ ਸਿਮਰਨ ਕਰਦਿਆਂ, ਸਮਾਂ ਆਉਣ ਤੇ ਸਿਪਾਹੀ ਦੇ ਰੂਪ ਵਿੱਚ ਅਨਿਆਇ ਅਤੇ ਜ਼ੁਲਮ ਦੇ ਵਿਰੁਧ ਜੂਝਣ ਅਤੇ-ਮਜ਼ਲੂਮ ਦੀ ਰਖਿਆ ਕਰਨ ਪ੍ਰਤੀ ਸਮਰਪਤ ਰਹਿਣਾ ਹੈ। ਉਸਨੇ ਆਪਣੇ-ਆਪਨੂੰ ਆਪਣੇ ਸ਼ਹਿਨਸ਼ਾਹ ਮਾਲਕ (ਅਕਾਲ ਪੁਰਖ) ਵਲੋਂ ਨਿਸ਼ਚਿਤ ਨਿਯਮਾਂ ਅਤੇ ਕਾਨੂੰਨਾਂ ਦੇ ਪਾਲਣ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਰਖਣਾ ਹੈ। ਜਦਕਿ ਅੱਜ ਦੇ ਅਖੌਤੀ ਪੰਥਕ ਮੁੱਖੀਆਂ ਨੇ ਗੁਰੂ ਸਾਹਿਬ ਵਲੋਂ ਸਿਰਜੇ ਸੰਤ-ਸਿਪਾਹੀ’ ਨੂੰ ਖਾਲਸੇ ਦੀ ਮੂਲ ਪਰਿਭਾਸ਼ਾ ਦੇ ਵਿਰੁਧ ਨਿਰੰਕੁਸ਼ ਮਹਾਰਾਜੇ ਅਤੇ ਰਾਜਨੈਤਕ ਸੱਤਾਧਾਰੀ ਦੇ ਰੂਪ ਵਿੱਚ ਪਰਿਭਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਇਸ ਪਰਿਭਾਸ਼ਾ ਨੇ ਨਾ ਤਾਂ ਸਿੱਖ ਧਰਮ ਨੂੰ ਮੂਲ ਧਰਮ ਦੇ ਰੂਪ ਵਿੱਚ ਧਰਮ ਅਤੇ ਨਾ ਹੀ ਸਿੱਖ ਰਾਜਨੀਤੀ ਨੂੰ ਮੂਲ ਰਾਜਨੀਤੀ ਦੇ ਰੂਪ ਵਿੱਚ ਰਾਜਨੀਤੀ ਹੀ ਰਹਿਣ ਦਿੱਤਾ ਹੈ।animated gif

ਦਸਤਾਰ ਦੀ ਸੰਭਾਲ ਲਈ ਸਿੱਖ ਸੰਸਥਾਵਾਂ ਅਤੇ ਸਿੱਖ ਜਗਤ ਨੂੰ ਸੰਜੀਦਾ ਹੋਣ ਦੀ ਲੋੜ: ਨਰਪਾਲ ਸਿੰਘ ਸ਼ੇਰਗਿਲ
ਉਜਾਗਰ ਸਿੰਘ
ਇੱਕ ਸਦੀ ਤੋਂ ਸਮੁੱਚੇ ਸੰਸਾਰ ਵਿਚ ਸਿੱਖ ਸਮਾਜਿਕ ਅਨਿਆਇ ਦੇ ਸ਼ਿਕਾਰ ਹੋ ਰਹੇ ਹਨ। ਸਿੱਖਾਂ ਦੀ ਦਸਤਾਰ ਅਤੇ ਕਿਰਦਾਰ ਉਪਰ ਉਂਗਲ ਉਠਾਈ ਜਾ ਰਹੀ ਹੈ। ਸਿੱਖ ਦਸਤਾਰ ਦਾ ਭਵਿਖ ਖ਼ਤਰੇ ਵਿਚ ਪਿਆ ਹੋਇਆ ਹੈ। 350 ਸਾਲ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਅਤੇ ਉਨ•ਾਂ 318 ਸਾਲ ਪਹਿਲਾਂ ਖਾਲਸੇ ਦੀ ਸਾਜਨਾ ਕਰਕੇ ਸਿੱਖ ਜਗਤ ਨੂੰ ਦਸਤਾਰ ਦੀ ਬਖ਼ਸ਼ਿਸ਼ ਕੀਤੀ। ਇਹ ਦਸਤਾਰ ਦਾ ਪ੍ਰਕਾਸ਼ ਵੀ ਜ਼ੋਰ ਜ਼ੁਲਮ ਦੇ ਵਿਰੁਧ ਬਗ਼ਾਬਤ ਵਜੋਂ ਹੀ ਹੋਇਆ। ਇਸ ਮੰਤਵ ਲਈ ਦਸਮ ਪਾਤਸ਼ਾਹ ਅਤੇ ਉਨ•ਾਂ ਦੇ ਸਮੁੱਚੇ ਪਰਿਵਾਰ ਨੂੰ ਸਾਹਿਬਜ਼ਾਦਿਆਂ ਸਮੇਤ ਕੁਰਬਾਨੀ ਦੇਣੀ ਪਈ। ਲਿਖਣ ਤੋਂ ਭਾਵ ਹੈ ਕਿ ਦਸਤਾਰ ਦੀ ਹੋਂਦ ਜਦੋਜਹਿਦ ਵਿਚੋਂ ਨਿਕਲੀ ਹੈ। ਸਿੱਖਾਂ ਦੀ ਦਸਤਾਰ ਸਮਾਜਿਕ ਬਰਾਬਰਤਾ ਦੀ ਪ੍ਰਤੀਕ ਹੈ ਪ੍ਰੰਤੂ ਸਿੱਖ ਜਗਤ ਇਸ ਦਸਤਾਰ ਦੀ ਮਹੱਤਤਾ ਦੀ ਪਛਾਣ ਕਰਨ ਵਿਚ ਅਸਮਰੱਥ ਹੀ ਨਹੀਂ ਰਿਹਾ ਸਗੋਂ ਇਸਦੀ ਇੱਜ਼ਤ ਬਰਕਰਾਰ ਰੱਖਣ ਵਿਚ ਅਸਫਲ ਵੀ ਰਿਹਾ ਹੈ। ਕਹਿਣ ਤੋਂ ਭਾਵ ਜਿਹੜੀ ਖ਼ੁਦਦਾਰੀ ਅਤੇ ਅਹਿਮੀਅਤ ਗੁਰੂ ਗੋਬਿੰਦ ਸਿੰਘ ਨੇ ਸਿੱਖ ਸਮਾਜ ਨੂੰ ਦਸਤਾਰ ਸਜਾਉਣ ਦੀ ਦਿੱਤੀ ਸੀ, ਉਸਨੂੰ ਸਿੱਖ ਸਮਾਜ ਸੰਭਾਲ ਨਹੀਂ ਸਕਿਆ। ਭਾਵੇਂ ਸਿੱਖ ਭਾਰਤ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦਾ ਸਪੀਕਰ, ਮੁੱਖ ਚੋਣ ਕਮਿਸ਼ਨਰ, ਮੁੱਖ ਜਸਟਿਸ ਸੁਪਰੀਮ ਕੋਰਟ ਅਤੇ ਹੋਰ ਬਹੁਤ ਸਾਰੇ ਸੰਵਿਧਾਨਿਕ ਅਹੁਦਿਆਂ ਉਪਰ ਬਿਰਾਜਮਾਨ ਰਿਹਾ ਹੈ। ਇਥੇ ਹੀ ਬਸ ਨਹੀਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਸਿੱਖ ਮੰਤਰੀ, ਸੰਸਦ ਮੈਂਬਰ, ਵਿਧਾਨਕਾਰ ਅਤੇ ਹੋਰ ਵਿਸ਼ੇਸ਼ ਅਹੁਦਿਆਂ ਤੇ ਸ਼ਸ਼ੋਭਤ ਰਹੇ ਹਨ। ਕੈਨੇਡਾ ਵਿਚ ਜਿਥੋਂ ਗ਼ਦਰ ਲਹਿਰ ਦਾ ਜਨਮ ਹੋਇਆ, ਉਸ ਗ਼ਦਰ ਲਹਿਰ ਵਿਚ ਕੈਨੇਡਾ ਤੋਂ ਜ਼ਬਰਦਸਤੀ ਵਾਪਸ ਕੀਤੇ ਗਏ ਬਜਬਜ ਘਾਟ ਵਿਖੇ 350 ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਉਸੇ ਦੇਸ਼ ਵਿਚ ਅੱਜ 6 ਸਿੱਖ ਮੰਤਰੀ, 17 ਸੰਸਦ ਮੈਂਬਰ ਅਤੇ ਲਗਪਗ ਇੱਕ ਦਰਜਨ ਵਿਧਾਨਕਾਰ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਈ ਦਸਤਾਰ ਦੀ ਦੇਣ ਨੂੰ ਸਿੱਖ ਸਾਂਭਕੇ ਨਹੀਂ ਰੱਖ ਸਕੇ। ਬਜਬਜ ਘਾਟ ਤੋਂ ਸ਼ੁਰੂ ਹੋਈ ਦਸਤਾਰ ਦੀ ਨਿਰਾਦਰੀ ਲਗਾਤਾਰ ਜ਼ਾਰੀ ਹੈ। ਸਿੱਖ ਸਾਰੀਆਂ ਸਿਆਸੀ ਪਾਰਟੀਆਂ ਵਿਚ ਮਹੱਤਵਪੂਰਨ ਅਹੁਦਿਆਂ ਤੇ ਰਹੇ ਹਨ ਅਤੇ ਹੁਣ ਵੀ ਬਿਰਾਜਮਾਨ ਹਨ ਪ੍ਰੰਤੂ ਦਸਤਾਰ ਦੀ ਸ਼ੋਭਾ ਵਧਾਉਣ ਦੀ ਗੱਲ ਤਾਂ ਵੱਖਰੀ ਹੈ, ਉਹ ਦਸਤਾਰ ਦੀ ਨਿਰਾਦਰੀ ਰੋਕਣ ਵਿਚ ਬੁਰੀ ਤਰ•ਾਂ ਫ਼ੇਲ• ਹੋਏ ਹਨ। ਇਹ ਸਿਆਸਤਦਾਨ ਸਿਰਫ਼ ਨਿੱਜੀ ਸਿਆਸੀ ਲਾਭ ਲੈਣ ਤੱਕ ਹੀ ਸੀਮਤ ਰਹਿੰਦੇ ਹਨ। ਸਿੱਖ ਸਮੱਸਿਆਵਾਂ ਖਾਸ ਤੌਰ ਤੇ ਦਸਤਾਰ ਦੀ ਰਾਖੀ ਲਈ ਵੀ ਮਿਲਕੇ ਉਦਮ ਨਹੀਂ ਕਰਦੇ। ਸਮੁੱਚੇ ਸਿੱਖ ਭਾਈਚਾਰੇ ਬਾਰੇ ਫਰਾਂਸ ਤੋਂ ਸ਼ੁਰੂ ਹੋਈ ਦਸਤਾਰ ਸਜਾਉਣ ਦੀ ਪਾਬੰਦੀ ਤੋਂ ਬਾਅਦ ਦਿਨ ਬਦਿਨ ਹੋ ਰਹੀਆਂ ਘਟਨਾਵਾਂ ਸਿੱਖਾਂ ਨੂੰ ਚਿੜ•ਾ ਰਹੀਆਂ ਹਨ। ਦਸਤਾਰ ਦੀ ਜਦੋਂ ਬੇਇਜ਼ਤੀ ਹੁੰਦੀ ਹੈ ਤਾਂ ਸਿੱਖਾਂ ਦੀ ਨੀਂਦ ਖੁਲ•ਦੀ ਹੈ, ਉਹ ਨੀਂਦ ਵੀ ਥੋੜ•ੇ ਸਮੇਂ ਲਈ ਹਫਤਾ 10 ਦਿਨ ਬਿਆਨ ਦਾਗ਼ਣਗੇ ਰੌਲਾ ਰੱਪਾ ਪਾਉਣਗੇ ਫਿਰ ਚੁੱਪ ਹੋ ਜਾਣਗੇ। ਕੋਈ ਸਾਰਥਿਕ ਕਦਮ ਨਹੀਂ ਚੁੱਕਿਆ ਜਾ ਰਿਹਾ। ਸੰਸਾਰ ਵਿਚ ਖਾਸ ਤੌਰ ਤੇ ਅਮਰੀਕਾ ਵਿਚ ਦਸਤਾਰ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਅਮਰੀਕਾ ਵਿਚ ਨੌਂ ਗਿਆਰਾਂ ਦੀ ਘਟਨਾ ਤੋਂ ਬਾਅਦ ਤਾਂ ਹਰ ਰੋਜ ਹੀ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਅਸੀਂ ਅਜੇ ਤੱਕ ਆਪਣੀ ਮੁਸਲਮਾਨ ਭਾਈਚਾਰੇ ਨਾਲੋਂ ਵੱਖਰੀ ਪਛਾਣ ਨੂੰ ਸੰਸਾਰ ਨੂੰ ਜਾਣੂੰ ਨਹੀਂ ਕਰਵਾ ਸਕੇ। ਅਨੇਕਾਂ ਸਿੱਖ ਸੰਸਥਾਵਾਂ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖਾਂ ਦੀ ਪਛਾਣ ਸੰਬੰਧੀ ਆਪਣੇ ਫਰਜ ਨਿਭਾਉਣ ਵਿਚ ਅਸਫਲ ਰਹੀਆਂ ਹਨ। ਸਮਾਜਿਕ ਤਾਣੇ ਬਾਣੇ ਵਿਚ ਅਨੇਕ ਪ੍ਰਕਾਰ ਦੇ ਵਿਅਕਤੀ ਹੁੰਦੇ ਹਨ ਪ੍ਰੰਤੂ ਉਨ•ਾਂ ਵਿਚੋਂ ਬਹੁਤੇ ਵਿਅਕਤੀਆਂ ਦਾ ਮੁੱਖ ਮੰਤਵ ਆਪਣੇ ਪਰਿਵਾਰਾਂ ਦੀ ਵੇਖ ਭਾਲ ਤੱਕ ਹੀ ਸੀਮਤ ਹੁੰਦਾ ਹੈ। ਆਪਣਾ ਅਤੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਲਈ ਕੀ ਸਾਧਨ ਕਿਸ ਪ੍ਰਕਾਰ ਜੁਟਾਉਣੇ ਹੁੰਦੇ ਹਨ, ਉਨ•ਾਂ ਵਿਚ ਹੀ ਉਹ ਰੁੱਝੇ ਰਹਿੰਦੇ ਹਨ। ਉਨ•ਾਂ ਨੂੰ ਦੁਨੀਆਂ ਨਾਲ ਕੋਈ ਵਾਸਤਾ ਨਹੀਂ ਹੁੰਦਾ। ਸਮਾਜਿਕ ਜੀਵਨ ਵਿਚ ਇਹ ਹੁੰਦਾ ਵੀ ਜ਼ਰੂਰੀ ਹੈ। ਪ੍ਰੰਤੂ ਕੁੱਝ ਵਿਅਕਤੀ ਅਜਿਹੇ ਹੁੰਦੇ ਹਨ, ਜਿਹੜੇ ਆਪਣੇ ਪਰਿਵਾਰ ਦੇ ਨਾਲ ਹੀ ਸਮਾਜ ਦੀ ਬਿਹਤਰੀ ਕਿਵੇਂ ਹੋ ਸਕਦੀ ਹੈ, ਉਸ ਮੰਤਵ ਲਈ ਸਮਾਜ ਵਿਚ ਕਿਵੇਂ ਵਿਚਰਨਾ ਹੈ , ਕੀ ਉਪਰਾਲੇ ਕਰਨੇ ਹਨ, ਜਿਨ•ਾਂ ਦਾ ਸਮੁੱਚੇ ਸਮਾਜ ਨੂੰ ਲਾਭ ਮਿਲ ਸਕੇ, ਉਹ ਉਸ ਬਾਰੇ ਸੋਚਦੇ ਰਹਿੰਦੇ ਹਨ। ਉਨ•ਾਂ ਵਿਲੱਖਣ ਵਿਅਕਤੀਆਂ ਵਿਚੋਂ ਇੱਕ ਅਜਿਹਾ ਹੀ ਵਿਅਕਤੀ ਹੈ ਕੌਮਾਂਤਰੀ ਪੱਤਰਕਾਰ ਧਰਤੀ ਪੁੱਤਰ ਨਰਪਾਲ ਸਿੰਘ ਸ਼ੇਰਗਿੱਲ, ਜਿਹੜਾ ਸਿੱਖ ਸਮਾਜ ਦੇ ਰਸਤੇ ਵਿਚ ਆਉਣ ਵਾਲੀ ਹਰ ਸਮੱਸਿਆ ਦੇ ਹੱਲ ਬਾਰੇ ਪਹਿਲਾਂ ਹੀ ਸੋਚ ਲੈਂਦਾ ਹੈ ਅਤੇ ਉਸ ਸੰਬੰਧੀ ਉਪਰਾਲੇ ਵੀ ਸ਼ੁਰੂ ਕਰ ਦਿੰਦਾ ਹੈ। ਉਹ ਰਹਿੰਦਾ ਭਾਵੇਂ ਇੰਗਲੈਂਡ ਵਿਚ ਹੈ ਪ੍ਰੰਤੂ ਪੰਜਾਬ ਦੀ ਮਿੱਟੀ ਦਾ ਮੋਹ ਉਸ ਨੂੰ ਪੰਜਾਬੀਆਂ ਖਾਸ ਤੌਰ ਤੇ ਸਿੱਖ ਸਮਾਜ ਲਈ ਕੁਝ ਕਰ ਗੁਜਰਨ ਲਈ ਪ੍ਰੇਰਦਾ ਰਹਿੰਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਵਲੋਂ ਵਰੋਸਾਈ ਦਸਤਾਰ ਦੀ ਰਾਖੀ ਲਈ ਨਰਪਾਲ ਸਿੰਘ ਸ਼ੇਰਗਿੱਲ ਨੇ 2005 ਵਿਚ ਜਦੋਂ ਫਰਾਂਸ ਦੇ ਸਕੂਲਾਂ ਵਿਚ ਦਸਤਾਰ ਸਜਾਉਣ ਦੀ ਮਨਾਹੀ ਕੀਤੀ ਸੀ ਉਦੋਂ ਉਸਨੇ ਦਸਤਾਰ ਦੀ ਮਹੱਤਤਾ ਸੰਬੰਧੀ ਇੱਕ ਸੋਵੀਨਰ ਪ੍ਰਕਾਸ਼ਤ ਕਰਕੇ ਸਮੁੱਚੀ ਦੁਨੀਆਂ ਦੇ ਪਤਵੰਤੇ ਵਿਅਕਤੀਆਂ ਅਤੇ ਸਫਾਰਤਖ਼ਾਨਿਆਂ ਵਿਚ ਮੁਫ਼ਤ ਵੰਡਿਆ ਸੀ ਤਾਂ ਜੋ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਦਸਤਾਰ ਸਿੱਖ ਧਰਮ ਦੀ ਪਛਾਣ ਹੈ।
ਪਰਦੇਸਾਂ ਵਿਚ ਵਸ ਰਹੇ ਸਿੱਖਾਂ ਨੂੰ ਅਮਰੀਕਾ ਵਿਚ ਹੋਏ 9-11 ਦੇ ਹਮਲੇ ਤੋਂ ਬਾਅਦ ਉਨ•ਾਂ ਦੀ ਸ਼ਕਲ ਸੂਰਤ ਮੁਸਲਮਾਨਾਂ ਨਾਲ ਮਿਲਦੀ ਜੁਲਦੀ ਹੋਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਰਪਾਲ ਸਿੰਘ ਸ਼ੇਰਗਿੱਲ ਸਿੱਖਾਂ ਦੀ ਪਛਾਣ ਬਾਰੇ ਜਾਣਕਾਰੀ ਦੇਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਇਸ ਵਾਰ ਉਸਨੇ ਇੱਕ ਵਿਲੱਖਣ ਕਿਸਮ ਦਾ ਸਚਿਤਰ ਰੰਗਦਾਰ ਵਿਸਾਖੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤ ਹੈ, ਜਿਸ ਨਾਲ ਸਿੱਖਾਂ ਦੀ ਪਛਾਣ ਬਾਰੇ ਗੋਰਿਆਂ ਨੂੰ ਜਾਣਕਾਰੀ ਮਿਲੇਗੀ। ਨਰਪਾਲ ਸਿੰਘ ਸ਼ੇਗਿਲ ਉਹ ਕੰਮ ਕਰ ਰਿਹਾ ਹੈ ਜਿਹੜਾ ਸਰਕਾਰਾਂ ਦਾ ਕਰਨਾ ਬਣਦਾ ਹੈ। ਉਸਦੇ ਇਸ ਉਦਮ ਕਰਕੇ ਸਿੱਖ ਜਗਤ ਹਮੇਸ਼ਾ ਉਸਦਾ ਰਿਣੀ ਰਹੇਗਾ। ਉਸਨੇ ਇਸ ਸੋਵੀਨਰ ਵਿਚ ਸੰਸਾਰ ਦੇ ਉਨ•ਾਂ ਮਹੱਤਵਪੂਰਨ ਸਿੱਖਾਂ ਅਤੇ ਸਿੱਖ ਇਸਤਰੀਆਂ ਦੀਆਂ 350 ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ ਹਨ , ਜਿਨ•ਾਂ ਨੇ ਆਪੋ ਆਪਣੇ ਖੇਤਰਾਂ ਵਿਚ ਵਿਲੱਖਣ ਮਾਅਰਕੇ ਮਾਰੇ ਹਨ, ਜਿਸ ਨਾਲ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ। 84 ਪੰਨਿਆਂ ਦੇ ਇਸ ਸੋਵੀਨਰ ਵਿਚ ਇਤਿਹਾਸਕ ਅਤੇ ਧਾਰਮਿਕ ਮਹੱਤਵ ਵਾਲੇ ਸੰਸਾਰ ਪ੍ਰਸਿੱਧ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਦਸਤਾਰ ਸੰਬੰਧੀ ਪੰਜਾਬੀ ਅਤੇ ਅੰਗਰੇਜ਼ੀ ਵਿਚ ਵਿਦਵਾਨਾਂ ਦੇ ਲੇਖ ਵੀ ਪ੍ਰਕਾਸ਼ਤ ਕੀਤੇ ਗਏ ਹਨ ਤਾਂ ਜੋ ਸਿੱਖ ਜਗਤ ਨੂੰ ਸਿੱਖੀ ਦਾ ਸ਼ਾਨ ਬਰਕਰਾਰ ਰੱਖਣ ਲਈ ਪ੍ਰੇਰਨਾ ਮਿਲ ਸਕੇ। ਨਰਪਾਲ ਸਿੰਘ ਸ਼ੇਰਗਿਲ ਅਗਲੇ ਮਹੀਨੇ ਤੋਂ ਦਸਤਾਰ ਦੀ ਮਹੱਤਤਾ ਸੰਬੰਧੀ ਜਾਣਕਾਰੀ ਦੇਣ ਲਈ ਸਮੁੱਚੇ ਸੰਸਾਰ ਦਾ ਦੌਰਾ ਸ਼ੁਰੂ ਕਰ ਰਿਹਾ ਹੈ। ਇਸ ਦੌਰੇ ਦੌਰਾਨ ਉਹ ਮਹੱਤਵਪੂਰਨ ਸਿੱਖ ਸ਼ਖ਼ਸ਼ੀਅਤਾਂ, ਸਿੱਖ ਸੰਸਥਾਵਾਂ ਅਤੇ ਹੋਰ ਅਦਾਰਿਆਂ ਨੂੰ ਮਿਲਕੇ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਬੇਨਤੀ ਕਰੇਗਾ ਤਾਂ ਜੋ ਸਿੱਖੀ ਦਾ ਗੌਰਵ ਦਸਤਾਰ ਦੀ ਸ਼ਾਨ ਬਰਕਰਾਰ ਰੱਖੀ ਜਾ ਸਕੇ।

animated gif

-ਜਸਵੰਤ ਸਿੰਘ ‘ਅਜੀਤ’
ਭਾਰਤੀ ਚੋਣਾਂ : ਕੁਝ ਯਾਦਾਂ : ਇੱਕ ਸਮਾਂ ਇਹ ਵੀ ਸੀ
ਅੱਜਕਲ ਚੋਣਾਂ ਭਾਵੇਂ ਲੋਕਸਭਾ ਦੀਆਂ ਹੋਣ ਜਾਂ ਵਿਧਾਨ ਸਭਾਵਾਂ ਦੀਆਂ ਜਾਂ ਫਿਰ ਨਗਰ ਨਿਗਮਾਂ ਦੀਆਂ ਹੀ ਹੋਣ ਜਦੋਂ ਤਕ ਉਨ੍ਹਾਂ ਵਿੱਚ ਜਲੂਸਾਂ-ਜਲਸਿਆਂ ਦਾ ਸ਼ੋਰ ਨਾ ਹੋਵੇ, ਕਿਸੇ ਨੂੰ ਵੀ ਮਜ਼ਾ ਨਹੀਂ ਆਉਂਦਾ। ਉਮੀਦਵਾਰਾਂ ਦੇ ਜਗ੍ਹਾ-ਜਗ੍ਹਾ ਲਗੇ ਪੋਸਟਰ, ਸਕੂਟਰਾਂ ਤੇ ਗਲੀਆਂ-ਮੁਹੱਲਿਆਂ ਵਿੱਚ ਲਟਕੇ ਬੈਨਰ, ਰੰਗੀਨ ਹੋਰਡਿੰਗਾਂ ਦੇ ਨਾਲ ਨੁਕੜ ਬੈਠਕਾਂ ਆਦਿ ਅਜਿਹਾ ਕੁਝ ਹੁੰਦਾ ਹੈ, ਜਿਨ੍ਹਾਂ ਰਾਹੀਂ ਉਮੀਦਵਾਰ ਆਪਣਾ ਸੁਨੇਹਾ ਆਪਣੇ ਚੋਣ ਹਲਕੇ ਦੇ ਮਤਦਾਤਾਵਾਂ ਤੱਕ ਪਹੁੰਚਾਣ ਦੀ ਕੌਸ਼ਿਸ਼ ਕਰਦੇ ਹਨ। ਮਤਲਬ ਇਹ ਕਿ ਉਮੀਦਵਾਰਾਂ ਵਲੋਂ ਆਪਣੀ ਚੋਣ ਪੁਰ, ਇਸ ਸਾਰੇ ਤਾਮ-ਝਾਮ ਸਹਿਤ ਹੋਰ ਖਰਚੇ ਕਰਨ ਲਈ ਚੋਣ ਕਮਿਸ਼ਨ ਵਲੋਂ ਨਿਸ਼ਚਿਤ ਕੀਤੀ ਗਈ ਹੋਈ ਰਕਮ ਤੋਂ ਕਿਤੇ ਵੱਧ ਰਕਮ ਖਰਚ ਕਰ ਦਿੱਤੀ ਜਾਂਦੀ ਹੈ, ਪਰ ਚੋਣ ਕਮਿਸ਼ਨ ਅਜਿਹਾ ਕਰਨ ਵਾਲੇ ਉਮੀਦਵਾਰਾਂ ਵਿਰੁਧ ਕੋਈ ਕਾਰਵਾਈ ਨਹੀਂ ਕਰ ਪਾਂਦਾ, ਜੇ ਕਦੀ ਕੋਈ ਛੋਟੀ ਮੱਛਲੀ ਉਸਦੇ ਅੱਡੇ ਚੜ੍ਹ ਜਾਏ, ਤਾਂ ਉਸਦੇ ਚੋਣ ਲੜਨ ’ਤੇ ਇੱਕ ਨਿਸ਼ਚਿਤ ਸਮੇਂ ਤੱਕ ਦੇ ਲਈ ਰੋਕ ਲਾ ਦਿੱਤੀ ਜਾਂਦੀ ਹੈ, ਪ੍ਰੰਤੂ ਆਮ ਤੋਰ ਤੇ ਵੱਡੀਆਂ ਮਛਲੀਆਂ ਉਸਦੀ ਪਹੁੰਚ ਤੋਂ ਬਾਹਰ ਹੀ ਰਹਿੰਦੀਆਂ ਹਨ। ਅਜਿਹੇ, ਨਿਸ਼ਚਿਤ ਰਕਮਾਂ ਤੋਂ ਵੱਧ ਦੇ ਖਰਚੇ ਕਿਸੇ ਇੱਕ ਉਮੀਦਵਾਰ ਵਲੋਂ ਨਹੀਂ ਕੀਤੇ ਜਾਂਦੇ, ਸਗੋਂ ਲਗਭਗ ਹਰ ਉਮੀਦਵਾਰ ਵਲੋਂ ਕੀਤੇ ਜਾਂਦੇ ਹਨ। ਜੇ ਇਹ ਕਿਹਾ ਜਾਏ ਕਿ ਸਰਕਾਰ ਵਲੋਂ ਕਾਲੇ ਧਨ ਪੁਰ ਰੋਕ ਲਾਏ ਜਾਣ ਦੇ ਭਾਵੇਂ ਕਿਤਨੇ ਹੀ ਦਾਅਵੇ ਕੀਤੇ ਜਾਂਦੇ ਰਹਿਣ, ਹਰ ਚੋਣ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਇਨ੍ਹਾਂ ਸਰਕਾਰੀ ਦਾਅਵਿਆਂ ਨੂੰ ਸਦਾ ਹੀ ਠੇਂਗਾ ਵਿਖਾਇਆ ਜਾਂਦਾ ਰਹਿੰਦਾ ਹੈ। ਪਰ ਸਰਕਾਰ ਉਨ੍ਹਾਂ ਦਾ ਕੁਝ ਵੀ ਵਿਗਾੜ ਨਹੀਂ ਪਾਂਦੀ। ਇਸਦਾ ਕਾਰਣ ਇਹ ਹੈ ਕਿ ਨਿਸ਼ਚਿਤ ਰਕਮ ਤੋਂ ਵੱਧ ਖਰਚ ਕਰਨ ਵਾਲਿਆਂ ਵਿੱਚ ਆਜ਼ਾਦ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਹੀ ਸੱਤਾ-ਧਾਰੀ ਪਾਰਟੀ ਦੇ ਉਮੀਦਵਾਰ ਵੀ ਹੁੰਦੇ ਹਨ। ਕਿਉਂਕਿ ਚੋਣਾਂ ਲੜਨ ਵਾਲਾ ਹਰ ਉਮੀਦਵਾਰ ਇਸ ਹਮਾਮ ਵਿੱਚ ਨੰਗਾ ਹੁੰਦਾ ਹੈ, ਜਿਸ ਕਾਰਣ ਉਹ ਦੂਸਰੇ ਦੇ ਨੰਗੇਜ ਵਲ ਉਂਗਲ ਉਠਾਣ ਪਖੋਂ ਦੜ੍ਹ ਵੱਟੀ ਰਖਦਾ ਹੈ।
ਜਾਣਕਾਰ ਦਸਦੇ ਹਨ ਕਿ ਇੱਕ ਸਮਾਂ ਅਜਿਹਾ ਵੀ ਸੀ, ਜਦੋਂ ੳਮੀਦਵਾਰਾਂ ਵਲੋਂ ਚੋਣ ਖਰਚ ਲਈ ਨਿਸ਼ਚਿਤ ਰਕਮ ਤੋਂ ਵੀ ਕਿੱਤੇ ਬਹੁਤ ਘੱਟ ਰਕਮ ਖਰਚ ਕੀਤੀ ਜਾਂਦੀ ਸੀ। ਅਜਿਹੇ ਹੀ ਉਮੀਦਵਾਰਾਂ ਵਿਚੋਂ ਇੱਕ 85 ਵਰ੍ਹਿਆਂ ਦੇ ਬਜ਼ੁਰਗ ਕਿਸ਼ੋਰੀ ਲਾਲ ਹਨ, ਜੋ ਨਿਗਮ ਪਾਰਸ਼ਦ ਦੇ ਰੂਪ ਵਿੱਚ 1962 ਤੋਂ ਲਗਾਤਾਰ 15 ਵਰ੍ਹੇ ਕਿੰਗਜ਼ਵੇ ਕੈਂਪ ਹਲਕੇ ਦੀ ਪ੍ਰਤੀਨਿਧਤਾ ਕਰਦੇ ਰਹੇ ਹਨ, ਉਹ ਦਸਦੇ ਹਨ ਕਿ ਉਨ੍ਹਾਂ ਨੇ ਆਪਣੀ ਪਹਿਲੀ ਚੋਣ (1962 ਵਿੱਚ) ਕੇਵਲ 700 ਰੁਪਿਆਂ ਵਿੱਚ ਲੜੀ ਸੀ। ਉਸ ਸਮੇਂ ਉਨ੍ਹਾਂ ਕੋਲ ਨਾ ਤਾਂ ਚੋਣ ਲੜਨ ਲਈ ਪੈਸੇ ਸਨ ਅਤੇ ਨਾ ਹੀ ਚੋਣ ਲੜਨ ਦਾ ਕੋਈ ਤਜਰਬਾ। ਉਨ੍ਹਾਂ ਦਸਿਆ ਕਿ ਇਨ੍ਹਾਂ ਹਾਲਾਤ ਵਿੱਚ ਉਹ ਆਪਣਾ ਚੋਣ ਪ੍ਰਚਾਰ ਬਹੁਤਾ ਕਰਕੇ ਪੈਦਲ ਹੀ ਕਰਿਆ ਕਰਦੇ ਸਨ ਜਾਂ ਫਿਰ ਕਦੀ-ਕਦਾਈਂ ਸਾਈਕਲ ਦਾ ਸਹਾਰਾ ਵੀ ਲੈ ਲਿਆ ਕਰਦੇ ਸਨ। ਮੁਹੱਲੇ ਵਿੱਚ ਕੀਤੀਆਂ ਜਾਣ ਵਾਲੀਆਂ ਨੁਕੱੜ ਬੈਠਕਾਂ ਦੌਰਾਨ ਕੋਈ ਦੋ, ਪੰਜ ਜਾਂ ਫਿਰ ਵੱਧ ਤੋਂ ਵੱਧ ਗਿਆਰਾਂ ਰੁਪਏ ਦਾ ਹਾਰ ਗਲੇ ਵਿੱਚ ਪਾ ਦਿੱਤਾ ਕਰਦਾ। ਬਸ, ਇਸੇਤਰ੍ਹਾਂ ਚੋਣ ਫੰਡ ਲਈ ਰਕਮ ਜਮ੍ਹਾ ਹੁੰਦੀ ਰਹਿੰਦੀ ਸੀ।
ਇਸੇਤਰ੍ਹਾਂ ਇੱਕ ਹੋਰ, 1965 ਤੋਂ 1975 ਤੱਕ ਰਹੇ ਪਾਰਸ਼ਦ, ਗੌਰੀ ਸ਼ੰਕਰ ਮੂਦੜਾ (83 ਵਰ੍ਹੇ) ਦਸਦੇ ਹਨ ਕਿ ਦਿੱਲੀ ਨਗਰ ਨਿਗਮ ਪਹਿਲਾਂ ਬਹੁਤ ਹੀ ਮਜ਼ਬੂਤ ਹੁੰਦਾ ਸੀ। ਨਿਗਮ ਕੋਲ ਬਿਜਲੀ, ਪਾਣੀ, ਟਰਾਂਸਪੋਰਟ ਸਹਿਤ ਕਈ ਹੋਰ ਵਿਭਾਗ ਹੋਇਆ ਕਰਦੇ ਸਨ। ਉਹ ਲੋਕਾਂ ਦੇ ਕੰਮ ਕਰਵਾਣ ਲਈ ਸਵੇਰੇ ਤੋਂ ਹੀ ਚੁਰਾਹੇ ਤੇ ਬੈਠ ਜਾਂਦੇ ਸਨ। ਉਨ੍ਹਾਂ ਨੇ ਨਿਗਮ ਦੀ ਪਹਿਲੀ ਚੋਣ ਕੇਵਲ ਪੰਜ ਹਜ਼ਾਰ ਰੁਪਿਆਂ ਵਿੱਚ ਲੜੀ ਸੀ। ਉਨ੍ਹਾਂ ਕੁਝ ਦੇਰ ਬੀਤੇ ਨੂੰ ਯਾਦ ਕਰਦਿਆਂ ਦਸਿਆ ਕਿ 1965 ਵਿੱਚ ਉਨ੍ਹਾਂ ਆਪਣੀ ਪਹਿਲੀ ਚੋਣ 200 ਵੋਟਾਂ ਨਾਲ ਜਿੱਤੀ ਸੀ। ਵਾਰਡ ਵਿੱਚ ਕੁਲ 12 ਹਜ਼ਾਰ ਵੋਟਰ ਸਨ। ਉਹ ਸਟੈਂਡਿੰਗ ਕਮੇਟੀ ਦੇ ਡਿਪਟੀ ਚੇਅਰਮੈਨ ਅਤੇ ਜਲ ਵਿਭਾਗ ਦੇ ਮੈਂਬਰ ਵੀ ਰਹੇ ਸਨ।
ਯੋਗਧਿਆਨ ਆਹੁਜਾ, ਜੋ 1977 ਤੋਂ 1980 ਤੱਕ ਪਾਰਸ਼ਦ ਰਹੇ ਦਸਦੇ ਹਨ ਕਿ ਵੀਹ ਸਾਲ ਪਹਿਲਾਂ ਨਗਰ ਨਿਗਮ ਚੋਣਾਂ ਵਿੱਚ ਝੰਡੇ, ਬਿੱਲੇ ਅਤੇ ਹੋਰਡਿੰਗ ਆਦਿ ਬਹੁਤ ਹੀ ਘੱਟ ਵਰਤੇ ਜਾਂਦੇ ਸਨ। ਉਨ੍ਹਾਂ ਨੇ 1977 ਦੀਆਂ ਨਿਗਮ ਚੋਣਾਂ ਵਿੱਚ ਘਰ-ਘਰ ਜਾ ਕੇ ਜਨ-ਸੰਪਰਕ ਕੀਤਾ ਸੀ। ਤਰਾਜ਼ੂ ਵਿੱਚ ਲੱਡੂ ਤੋਲ ਕੇ ਉਸਦੇ ਬਰਾਬਰ ਚੋਣ ਫੰਡ ਲਈ ਰਕਮ ਇਕੱਠੀ ਕੀਤੀ ਜਾਂਦੀ ਸੀ। ਉਨ੍ਹਾਂ ਦਸਿਆ ਕਿ ਜਦੋਂ ਉਹ ਮੇਅਰ ਬਣੇ ਤਾਂ ਉਨ੍ਹਾਂ ਗ੍ਰੀਨ ਦਿੱਲੀ, ਕਲੀਨ ਦਿੱਲੀ ਮੁਹਿੰਮ ’ਤੇ ਕੰਮ ਕੀਤਾ। ਉਨ੍ਹਾਂ ਦਸਿਆ ਕਿ ਇੱਕ ਵਾਰ ਸੜਕਾਂ ਦੇ ਨਿਰਮਾਣ ਦੇ ਸੰਬੰਧ ਵਿੱਚ ਹੋ ਰਹੀ ਬੈਠਕ ਵਿੱਚ ਉਹ ਸ਼ਾਂਤੀ ਦੇਸਾਈ ਨਾਲ ਉਲਝ ਪਏ ਸਨ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਦਿਨਾਂ ਵਿੱਚ ਦਿੱਲੀ ਦੀਆਂ 25 ਸੜਕਾਂ ਡੇਂਸ ਕਾਰਪੇਟ ਦੀਆਂ ਬਣੀਆਂ ਸਨ। ਯੋਗਧਿਆਨ ਆਹੂਜਾ ਦਸਦੇ ਹਨ ਕਿ ਉਹ ਜਲ ਵਿਭਾਗ ਦੇ ਚੇਅਰਮੈਨ ਅਤੇ ਡੇਸੂ ਦੇ ਉਪ ਚੇਅਰਮੈਨ ਰਹੇ ਸਨ। ਉਨ੍ਹਾਂ ਇਹ ਵੀ ਦਸਿਆ ਕਿ 20 ਸਾਲ ਪਹਿਲਾਂ ਬਾਹਰੀ ਦਿੱਲੀ ਵਿੱਚ ਜਲ ਸੰਕਟ ਸੀ, ਜਿਸਨੂੰ ਦੂਰ ਕਰਨ ਲਈ ਪਾਣੀ ਦੀਆਂ ਲਾਈਨਾਂ ਵਿਛਾਈਆਂ ਗਈਆਂ ਸਨ।
ਨਗਰ ਨਿਗਮ ਦੀ ਰਾਜਨੀਤੀ ਨਾਲ ਲੰਮਾਂ ਸਮਾਂ ਜੁੜੇ ਰਹੇ ਸੀਨੀਅਰ ਕਾਂਗ੍ਰਸੀ ਮੁੱਖੀ ਮੰਗਤ ਰਾਮ ਸਿੰਗਲ ਦਸਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਨਗਰ ਨਿਗਮ ਦੀਆਂ ਚੋਣਾਂ ਲੀਡਰੀ ਚਮਕਾਣ ਲਈ ਜਾਂ ਆਪਣਾ ਸਟੇਟਸ ਵਧਾਣ ਲਈ ਨਹੀਂ ਸੀ ਲੜੀਆਂ ਜਾਂਦੀਆਂ, ਜਿਵੇਂ ਕਿ ਅੱਜਕਲ ਲੜੀਆਂ ਜਾਦੀਆਂ ਹਨ। ਉਨ੍ਹਾਂ ਨੇ ਗਲਬਾਤ ਦੌਰਾਨ ਬਹੁਤ ਹੀ ਗੰਭੀਰ ਹੋ ਕੁਝ ਯਾਦ ਕਰਦਿਆਂ ਦਸਿਆ ਕਿ ਦਿੱਲੀ ਨਗਰ ਨਿਗਮ ਦੀ ਰਾਜਨੀਤੀ ਦਾ ਇੱਕ ਦੌਰ ਉਹ ਵੀ ਸੀ, ਜਦੋਂ ਲੋਕੀ ਸੇਵਾ ਲਈ ਇਸ ਰਾਜਨੀਤੀ ਵਿੱਚ ਆਉਂਦੇ ਸਨ। ਹਰ ਕੋਈ ਆਪਣਾ ਕੰਮ ਈਮਾਨਦਾਰੀ ਨਾਲ ਕਰਨਾ ਪਸੰਦ ਕਰਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੌਰ ਵਿੱਚ ਬੇਈਮਾਨਾਂ ਦੀ ਗਿਣਤੀ ਇਤਨੀ ਘੱਟ ਸੀ ਕਿ ਉਨ੍ਹਾਂ ਨੂੰ ਉਂਗਲਾਂ ਪੁਰ ਗਿਣਿਆ ਜਾ ਸਕਦਾ ਸੀ, ਜਦਕਿ ਅਜਕਲ ਈਮਾਨਦਾਰ ਲੋਕੀ ਗਿਣੇ-ਚੁਣੇ ਰਹਿ ਗਏ ਹਨ। ਉਹ 1977 ਵਿੱਚ ਪਹਿਲੀ ਵਾਰ ਅਤੇ 1983 ਵਿੱਚ ਦੂਸਰੀ ਵਾਰ ਨਿਗਮ ਪਾਰਸ਼ਦ ਚੁਣੇ ਗਏ ਸਨ। ਉਹ ਦਸਦੇ ਹਨ ਕਿ ਉਸ ਸਮੇਂ ਨੇਤਾ ਆਮ ਲੋਕਾਂ ਵਿੱਚ ਬਣੇ ਰਹਿਣਾ ਪਸੰਦ ਕਰਦੇ ਸਨ। ਉਹ ਹਰ ਸ਼ਨੀਵਾਰ ਤੇ ਐਤਵਾਰ ਲੋਕਾਂ ਵਿੱਚ ਜਾ ਉਨ੍ਹਾਂ ਦੀਆਂ ਤਕਲੀਫਾਂ ਅਤੇ ਪ੍ਰੇਸ਼ਾਨੀਆਂ ਸੁਣਨ ਦਾ ਜਤਨ ਕਰਦੇ ਸਨ। ਜਦਕਿ ਉਸ ਸਮੇਂ ਦੇ ਵਿਰੁਧ ਅੱਜ ਦੇ ਨੇਤਾਵਾਂ ਅਤੇ ਆਮ ਲੋਕਾਂ ਵਿੱਚ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜਿਸ ਵਜ਼ੀਰਾਬਾਦ ਹਲਕੇ ਤੋਂ ਉਹ ਪਾਰਸ਼ਦ ਚੁਣੇ ਜਾਂਦੇ ਸਨ, ਉਸ ਵਿੱਚ ਹੁਣ ਤਿੰਨ ਵਿਧਾਨ ਸਭਾ ਹਲਕੇ ਬਣ ਗਏ ਹੋਏ ਹਨ।
ਇਸੇਤਰ੍ਹਾਂ 1966 ਤੋਂ 1977 ਤਕ ਮੈਟਰੋਪਾਲਿਟਨ ਕੌਂਸਲ ਦੇ ਕੌਂਸਲਰ ਵਜੋਂ ਕੰਮ ਕਰ ਚੁਕੇ ਭਾਜਪਾ ਨੇਤਾ ਓਪੀ ਬੱਬਰ ਦਸਦੇ ਹਨ ਕਿ ਦਿੱਲੀ ਨਗਰ ਨਿਗਮ ਦੇ ਪੁਰਾਣੇ ਢਾਂਚੇ ਵਿੱਚ ਪਾਰਸ਼ਦਾਂ ਪਾਸ ਬਹੁਤ ਜ਼ਿਆਦਾ ਸ਼ਕਤੀਆਂ ਹੁੰਦੀਆਂ ਸਨ। ਇਤਨਾ ਹੋਣ ਦੇ ਬਾਵਜੂਦ ਬਹੁਤੇ ਪਾਰਸ਼ਦ ਇੱਕ ਸੇਵਾਦਾਰ ਦੇ ਰੂਪ ਵਿੱਚ ਕੰਮ ਕਰਦੇ ਸਨ। ਇਹੀ ਕਾਰਣ ਸੀ ਕਿ ਦਿੱਲੀ ਦੇ ਆਮ ਲੋਕੀ ਪਾਰਸ਼ਦਾਂ ਦਾ ਬਹੁਤ ਹੀ ਸਨਮਾਨ ਕੀਤਾ ਕਰਦੇ ਸਨ। ਬੱਬਰ ਦਸਦੇ ਹਨ ਕਿ ਉਸ ਸਮੇਂ ਨਗਰ ਨਿਗਮ ਕੋਲ ਪਾਣੀ, ਬਿਜਲੀ, ਸੜਕ, ਡੀਟੀਸੀ, ਫਾਇਰ ਬ੍ਰਿਗੇਡ ਆਦਿ ਸਾਰੇ ਹੀ ਵਿਭਾਗ ਹੋਇਆ ਕਰਦੇ ਸਨ। ਕਈ ਅਰਥਾਂ ਵਿੱਚ ਤਾਂ ਉਸ ਸਮੇਂ ਦੇ ਸਾਂਸਦਾਂ ਨਾਲੋਂ ਵੀ ਕਿਤੇ ਵੱਧ ਸ਼ਕਤੀਆਂ ਮੈਟਰੋਪਾਲਿਨ ਕੌਂਸਲਰਾਂ ਪਾਸ ਹੋਇਆ ਕਰਦੀਆਂ ਸਨ। ਆਪਣੇ ਸਮੇਂ ਨੂੰ ਯਾਦ ਕਰਦਿਆਂ ਉਹ ਦਸਦੇ ਹਨ ਕਿ ਪਾਰਸ਼ਦ ਆਪਣੇ ਘਰ ਤੋਂ ਬਸ ਪਕੜਨ ਲਈ ਵੀ ਨਿਕਲਦਾ ਤਾਂ ਉਸਨੂੰ ਕਈ ਵਾਰ ਰਸਤੇ ਵਿੱਚ ਹੀ ਇੱਕ ਘੰਟੇ ਤੋਂ ਵੀ ਵੱਧ ਦਾ ਸਮਾਂ ਲਗ ਜਾਂਦਾ। ਤਿਲਕ ਨਗਰ ਦੀ ਪ੍ਰਤੀਨਿਧਤਾ ਕਰਦੇ ਰਹੇ ਬੱਬਰ ਦਸਦੇ ਹਨ ਕਿ ਅੱਜ ਵੀ ਕੁਝ ਪਾਰਸ਼ਦ ਅਜਿਹੇ ਹਨ, ਜੋ ਆਪਣੇ ਆਪਨੂੰ ਹਾਕਮ ਸਮਝਣ ਦੀ ਬਜਾਏ ਸੇਵਾਦਰ ਵਾਂਗ ਕੰਮ ਕਰਨਾ ਪਸੰਦ ਕਰਦੇ ਹਨ। ਪਰ ਅਜਿਹੇ ਪਾਰਸ਼ਦਾਂ ਦੀ ਗਿਣਤੀ ਬਹੁਤ ਹੀ ਘਟ ਹੈ।
ਅੱਜਕਲ ਜਿਵੇਂ ਚੋਣ ਪ੍ਰਚਾਰ ਕਰਦਿਆਂ ਅਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਢੋਲ-ਢਮਕਿਆਂ ਨਾਲ ਜਲੂਸ ਕੱਢ ਆਪਣੀ ਹਊਮੈ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਉਸ ਸਮੇਂ ਅਜਿਹਾ ਕੁਝ ਨਹੀਂ ਸੀ ਹੁੰਦਾ। ਇਸ ਸੰਬੰਧ ਵਿੱਚ ਕਾਂਗ੍ਰਸ ਦੇ ਨਤਾ ਜੇਪੀ ਅਗਰਵਾਲ ਦਸਦੇ ਹਨ ਕਿ ੳਨ੍ਹਾਂ ਨੇ 1983 ਵਿੱਚ ਚਾਂਦਨੀ ਚੌਕ ਦੇ ਮਾਲੀਵਾੜਾ ਹਲਕੇ ਤੋਂ ਨਗਰ ਨਿਗਮ ਦੀ ਚੋਣ ਜਿੱਤੀ ਸੀ। ਉਸ ਸਮੇਂ ਉਨ੍ਹਾਂ ਕੋਲ ਨਾ ਤਾ ਕਈ ਗੱਡੀ ਸੀ ਤੇ ਨਾ ਹੀ ਕੋਈ ਸਾਈਕਲ। ਪੁਰਾਣੀ ਦਿੱਲੀ ਦੀ ਗਲੀ ਪਰਾਂਠੇ ਵਾਲੀ, ਕੂਚਾ ਰਹਿਮਾਨ, ਚੀਰਾਖਾਨਾ, ਕਟੜਾ ਖੁਸ਼ਹਾਲ ਰਾਇ, ਜੋਗੀਵਾੜਾ, ਚਰਖੇਵਾਲਾਨ, ਵਸੀਬੁੱਲਾ ਚੌਕ ਸਹਿਤ ਹੋਰ ਕਟੜਿਆਂ ਦੀਆਂ ਤੰਗ ਗਲੀਆਂ ਵਿੱਚ ਪੈਦਲ ਘੁੰਮਦੇ ਸਾਂ। ਇੱਕ-ਇੱਕ ਵੋਟਰ ਨੂੰ ਮਿਲਣ ਲਈ ਚੋਥੀ ਮੰਜ਼ਿਲ ਤੱਕ ਚੜ੍ਹਨਾ। ਕੋਈ ਜ਼ਿਦ ਕਰਦਾ ਤਾਂ ਉਸ ਨਾਲ ਬੈਠ ਚਾਹ ਵੀ ਪੀਣੀ। ਉਨ੍ਹਾਂ ਦੱਸਿਆ ਕਿ ਚੋਣਾਂ ਵਿੱਚ ਉਨ੍ਹਾਂ ਦੇ ਮੁਸ਼ਕਿਲ ਨਾਲ ਤਿੰਨ ਜਾਂ ਚਾਰ ਹਜ਼ਾਰ ਹੀ ਖਰਚ ਹੋਏ ਸਨ। ਜੇਪੀ ਅਗਰਵਾਲ ਨੇ ਦਸਿਆ ਕਿ ਪਾਰਸ਼ਦ ਬਣਨ ਤੋਂ ਬਾਅਦ ਉਨ੍ਹਾਂ ਲਈ ਸਭ ਤੋਂ ਵੱਧ ਮਾਣ ਦੀ ਗਲ ਇਹ ਰਹੀ ਕਿ ਉਹ ਟਾਊਨ ਹਾਲ ਵਿੱਚ ਉਸ ਕੁਰਸੀ ਪੁਰ ਬੈਠੇ, ਜਿਸ ਪੁਰ 25 ਵਰ੍ਹੇ ਪਹਿਲਾਂ ਉਨ੍ਹਾਂ ਦੇ ਪਿਤਾ ਰਾਮ ਚਰਣ ਅਗਰਵਾਲ ਬੈਠਦੇ ਹੁੰਦੇ ਸਨ।
…ਅਤੇ ਅੰਤ ਵਿੱਚ : ਕੋਮੀ ਰਾਜਸੀ ਹਲਕਿਆਂ ਵਿੱਚ ਚਲ ਰਹੀ ਚਰਚਾ ਅਨੁਸਾਰ ਯੂਪੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ, ਬਸਪਾ ਸੁਪ੍ਰੀਮੋ ਮਾਇਆਵਤੀ ਦਾ ਮਿਜਾਜ਼ ਬਹੁਤ ਹੀ ਬਦਲਿਆ-ਬਦਲਿਆ ਵਿਖਾਈ ਦੇ ਰਿਹਾ ਹੈ। ਪਾਰਟੀ ਵਿੱਚ ਉਨ੍ਹਾਂ ਨੇ ਆਪਣੇ ਸਿਪਾਹਸਾਲਾਰਾਂ ਨੂੰ ਮਹਤੱਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸਦਾ ਸੰਕੇਤ ਉਸ ਸਮੇਂ ਮਿਲਿਆ, ਜਦੋਂ ਦਿੱਲੀ ਵਿੱਚ ਬਸਪਾ ਮੁੱਖੀ ਨਾਲ ਕਾਰ ਵਿੱਚ ਉਨ੍ਹਾਂ ਦੀ ਪਾਰਟੀ ਦੇ ਇੱਕ ਜਨਰਲ ਸਕਤੱਰ ਸਤੀਸ਼ ਚੰਦਰ ਮਿਸਰ ਵਿਖਾਈ ਦਿੱਤੇ। ਦਸਣ ਵਾਲੇ ਦਸਦੇ ਹਨ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਗੱਡੀ ਵਿੱਚ ਤਾਂ ਦੂਰ ਕਿਸੇ ਨੇ ਮਿਸਰਾ ਜੀ ਨੂੰ ਬਹਿਨ ਜੀ (ਭੈਣ ਜੀ) ਨਾਲ ਸੋਫੇ ਪੁਰ ਬੈਠਿਆਂ ਵੀ ਨਹੀਂ ਸੀ ਵੇਖਿਆ। ਕਿਹਾ ਜਾਂਦਾ ਹੈ ਕਿ ਸਮਾਂ ਬੀਤਣ ਨਾਲ ‘ਬਹਿਨ’ (ਭੈਣ) ਜੀ ਦੇ ਮਿਜਾਜ਼ ਵਿੱਚ ਹੋਰ ਬਦਲਾਅ ਵੀ ਵੇਖਣ ਨੂੰ ਮਿਲੇਗਾ। ਅਗਲੇ ਵਰ੍ਹੇ ਬਹਿਨ ਜੀ ਦੀ ਰਾਜਸਭਾ ਸੀਟ ਖਾਲੀ ਹੋ ਰਹੀ ਹੈ। ਜੇ ਕਾਂਗ੍ਰਸ, ਸਪਾ ਦਾ ਸਹਿਯੋਗ ਨਾ ਮਿਲਿਆ ਤਾਂ ਫਿਰ ਰਾਜਸਭਾ ਵਿੱਚ ਉਨ੍ਹਾਂ ਦੀ ਵਾਪਸੀ ਮੁਸ਼ਕਿਲ ਹੋ ਜਾਇਗੀ।animated gif

ਵਿਸਾਖੀ

ਚੜ੍ਹਿਆ ਵਿਸਾਖ ਮਹੀਨਾਂ ,ਮਨਾਓ ਵਿਸਾਖੀ ਨੂੰ ,
ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖ਼ੀ ਨੂੰ ।

ਜ਼ਮੀਨ ਨਾਲ ਜੁੜ੍ਹੇ ਲੋਕਾਂ ਦਾ ਇਹ ਤਿਉਹਾਰ ਹੈ,
ਖੇਤੋਂ ਘਰ ਆਉਦੀ ਸੋਨ ਰੰਗੀ ਜਿਹੀ ਬਹਾਰ ਹੈ ।

ਪੁਰਾਤਨ ਕਾਲ ਤੋਂ ਹੀ ਕਰਦੇ ਸਭ ਇਤਜ਼ਾਰ ਹੈ ,
ਕਿਰਸਾਨਾਂ, ਮਜ਼ਦੂਰਾਂ ਲਈ ਰੋਟੀ ਤੇ ਵਪਾਰ ਹੈ ।

ਨੱਚਦਾ-ਟੱਪਦਾ ਹਰ ਕੋਈ ਖੁਸ਼ੀ ਮਨਾਉਦਾ ਹੈ ,
ਰੋਣਕ ਮੇਲਿਆਂ ਦੀ ਤੇ ਜਾ ਕੇ ਵਧਾਉਦਾ ਹੈ ।

ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਸਜਾਇਆਂ ਸੀ ,
ਆਪੇ ਗੂਰੁ ਆਪੇ ਚੇਲਾ ਅਧਾਇ ਚਲਾਇਆ ਸੀ ।

ਸਿੱਖਾਂ ਨੂੰ ਦਿੱਤੀ ਨਿਵੇਕਲੀ ਤੇ ਅਨੌਖੀ ਪਹਿਚਾਨ ,
ਬਖ਼ਸ਼ੇ ਦਿਤੇ ਕੱਛ,ਕੜਾ,ਕੇਸ, ਕੰਘਾਂ ਤੇ ਕਿਰਪਾਨ ।

ਸਿੱਖ ਧਰਮ ‘ਚ ਜ਼ਾਤ-ਪਾਤ ਨੂੰ ਮਿੱਟਾ ਦਿੱਤਾ ਸੀ ,
ਚਿੜੀਆ ਨੂੰ ਬਾਜ਼ ਵਿਰੁੱਧ ਲੜ੍ਹਨਾਂ ਸਿਖਾ ਦਿੱਤਾ ਸੀ।

ਜ਼ਾਲਮ ਅੰਗਰੇਜ਼ਾਂ ਨੇ ਬੜਾ ਕਹਿਰ ਕਮਾਇਆਂ ਸੀ ,
ਜਨਰਲ ਡਾਇਰ ਨੇ ਵੀ ਭੈੜਾ ਹੁਕਮ ਸੁਣਾਇਆਂ ਸੀ ।

ਰੋਇਆ ਸੀ ਪੱਤਾ-ਪੱਤਾ ਉਦੋ ਜਿਲ੍ਹਿਆਂ ਵਾਲੇ ਬਾਗ਼ ਦਾ ,
ਹੋਇਆ ਫੇਰ ਗੋਲ ਬਿਸਤਰਾ ਅਗਰੇਜ਼ ਰਾਜ-ਭਾਗ ਦਾ ।

‘ਮਨਦੀਪ’ ਮਨਾਓ ਵਿਸਾਖੀ ਭੁੱਲ ਕੇ ਭੇਦ-ਭਾਵ ਨੂੰ ,
ਕਰੋ ਖੁਸ਼ਹਾਲ ਆਪਣੇ ਸੋਹਣੇ ਦੇਸ ਪੰਜਾਬ ਨੂੰ ।

ਮਨਦੀਪ ਗਿੱਲ ਧੜਾਕ

animated gif(ਮਿੰਨੀ ਕਹਾਣੀ)
31 ਮਾਰਚ
“ਕੀ ਗੱਲ ਰਮੇਸ਼, ਬੜਾ ਉਦਾਸ ਐ…ਖੁਸ਼ ਹੋ ਯਾਰ, 31 ਮਾਰਚ ਨੂੰ ਆਪਣਾ ਰਿਜ਼ਲਟ ਆ ਰਿਹਾ ਐ। ਸਾਲ ਭਰ ਦੀ ਮਿਹਨਤ ਦਾ ਫ਼ਲ ਮਿਲੇਗਾ”, ਰਾਮ ਨੇ ਚੁੱਪ ਬੈਠਾ ਰਮੇਸ਼ ਨੂੰ ਕਿਹਾ।
“ਤੇ 31 ਮਾਰਚ ਸਾਨੂੰ ਦੁੱਖ ਵੀ ਬੜਾ ਦੇਵੇਗੀ’, ਰਮੇਸ਼ ਨੇ ਕਿਹਾ।
“ਦੁੱਖ ਕੀ ਯਾਰ…ਆਪਾਂ ਦਸਵੀਂ ‘ਚ ਹੋ ਜਾਵਾਂਗੇ…ਖੁਸ਼ੀ ਦੀ ਤਾਂ ਗੱਲ ਐ”, ਰਾਮ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
“ਸਵੇਰ ਦੀ ਖੁਸ਼ੀ ਤੇ ਸ਼ਾਮ ਦਾ ਦੁੱਖ। 31 ਮਾਰਚ ਨੂੰ ਸ਼ਰਾਬ ਸਸਤੀ ਮਿਲੂਗੀ। ਅੱਗੇ ਤਾਂ ਮੇਰਾ ਬਾਪ ਪੈਸੇ ਦੀ ਤੰਗੀ ਕਰਕੇ ਘੱਟ ਪੀਂਦਾ ਸੀ ਪਰ ਉਸ ਦਿਨ ਪੂਰੀਆਂ ਚਾਰ ਬੋਤਲਾਂ ਪੀਵਾਂਗਾ, ਕਹਿੰਦਾ ਸਸਤੀ ਆ, ਇਕੱਠੀਆਂ ਲੈ ਕੇ ਰੱਖ ਲਊ। ਕਈ ਮਹੀਨੇ ਤਾਂ ਆਰਾਮ ਨਾਲ ਪੀਵਾਂਗੇ। ਆਪਾਂ ਨੂੰ ਤਾਂ ਪਤਾਂ ਨਹੀਂ ਮਿਹਨਤ ਦਾ ਫ਼ਲ ਮਿਲੂ ਜਾਂ ਨਾ ਮਿਲੂ ਪਰ ਆ ਸਰਕਾਰ ਸ਼ਰਾਬੀਆਂ ਦਾ ਸਾਲ ਭਰ ਦਾ ਕੋਟਾ ਜ਼ਰੂਰ ਪੂਰਾ ਕਰ ਦੇਵੇਗੀ, ਉਹ ਪਤਾ ਐ। ਕਾਹਦੀ ਤਾਂ ਮਾਰਚ ਦੀ ਖੁਸ਼ੀ…ਸਾਡੇ ਘਰ ਤਾਂ ਹਰ ਸ਼ਾਮ ਡਰ ਹੀ ਬਣ ਕੇ ਆਵੇਗੀ। ਕਾਸ਼! ਕਾਲੰਡਰ ‘ਚੋਂ 31 ਮਾਰਚ ਦਾ ਦਿਨ ਮਿਟ ਜਾਵੇ। ਪਤਾ ਨਹੀਂ ਸਰਕਾਰ ਨੇ ਕੀ ਸੋਚ ਕੇ 31 ਮਾਰਚ ਹੀ ਚੁਣੀ, ਇੱਕ ਪਾਸੇ ਬੱਚੇ ਆਪਣੇ ਹੱਥਾਂ ‘ਚ ਰਿਜ਼ਲਟ ਕਾੱਰਡ ਲੈ ਕੇ ਆਉਣਗੇ, ਦੂਜੇ ਪਾਸੇ ਉਹਨਾਂ ਦੇ ਸ਼ਰਾਬੀ ਬਾਪ ਸ਼ਰਾਬ ਦੇ ਡੱਬੇ-ਦੇ-ਡੱਬੇ। ਜਿਸ ‘ਚ ਉਹਨਾਂ ਬੱਚਿਆਂ ਦਾ ਭਵਿੱਖ ਡੁੱਬ ਜਾਵੇਗਾ। ਮਾਸੂਮ ਚਿਹਰਿਆਂ ਦੀ ਖੁਸ਼ੀ ਹੰਝੂ ਬਣ ਕਿਰ ਜਾਏਗੀ। ਰਾਮ ਮੇਰੇ ਕੋਲ 31 ਮਾਰਚ ਦਾ ਜ਼ਿਕਰ ਨਾ ਕਰ”, ਕਹਿ ਕੇ ਰਮੇਸ਼ ਤੁਰ ਗਿਆ ਤੇ ਰਾਮ ਖੜਾ ਹੀ ਜਾਂਦੇ ਰਮੇਸ਼ ਵੱਲ ਵੇਖਦਾ ਰਿਹਾ।
– ਸੁਖਵਿੰਦਰ ਕੌਰ ‘ਹਰਿਆਓ’animated gif

-ਜਸਵੰਤ ਸਿੰਘ ‘ਅਜੀਤ’
ਗੁਰਦੁਆਰਾ ਚੋਣ ਪ੍ਰਣਾਲੀ ਪੁਰ ਫਿਰ ਸੁਆਲੀਆ ਨਿਸ਼ਾਨ?
ਹੈਰਾਨੀ ਦੀ ਗਲ ਹੈ ਕਿ ਜਦੋਂ ਕਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਏ ਜਾਣ ਦੀ ਪ੍ਰਕ੍ਰਿਆ ਅਰੰਭ ਹੁੰਦੀ ਹੈ ਅਤੇ ਇਸ ਦੌਰਾਨ ਉਮੀਦਵਾਰਾਂ ਵਲੋਂ ਆਪਣਾ ਅਤੇ ਚੋਣਾਂ ਵਿੱਚ ਹਿੱਸਾ ਲੈ ਰਹੀਆਂ ਸਿੱਖ ਜੱਥੇਬੰਦੀਆਂ ਦੇ ਮੁਖੀਆਂ ਵਲੋਂ ਪਾਰਟੀ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਦਿਆਂ ਇੱਕ ਦੂਸਰੇ ਵਿਰੁਧ ਜਿਸਤਰ੍ਹਾਂ ਚਿਕੜ ਉਛਾਲੇ ਜਾਣ ਦਾ ਸਿਲਸਿਲਾ ਸ਼ੁਰੂ ਕਰ ਆਪਣੇ ਆਚਰਣ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਉਸਨੂੰ ਵੇਖ-ਸੁਣ ਹਰ ਸਿੱਖ ਦਾ ਦਿੱਲ ਖੂਨ ਦੇ ਅਥਰੂ ਰੋਣ ਤੇ ਮਜਬੂਰ ਹੋ ਜਾਂਦਾ ਹੈ। ਉਹ ਆਪਣੇ ਆਪਨੂੰ ਇਹ ਸੁਆਲ ਕਰਨ ਤੇ ਮਜਬੂਰ ਹੋ ਜਾਂਦਾ ਹੈ ਕਿ ਕੀ ਇਹ ਸਜਣ ਸਿੱਖਾਂ ਦੀ ਧਾਰਮਕ ਪ੍ਰਤੀਨਿਧਤਾ ਅਤੇ ਸਿੱਖਾਂ ਦੇ ਮਾਣ ਤੇ ਮਰਿਆਦਾ ਦੇ ਰਖਿਅਕ ਹੋਣ ਦੇ ਇਹ ਦਾਅਵੇਦਾਰ, ਸਨਮਾਨਤ ਧਾਰਮਕ ਸੰਸਥਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਆਪਣੇ ਇਸ ਆਚਰਣ ਤੋਂ ਪਲਾ ਛੁਡਾ ਸਕਣਗੇ?
ਇਹੀ ਕਾਰਣ ਹੈ ਕਿ ਇਸ ਸਥਿਤੀ ਦੀ ਘੋਖ ਕਰਨ ਲਈ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਲਈ ਪ੍ਰਕ੍ਰਿਆ ਸ਼ੁਰੂ ਹੁੰਦੀ ਹੈ, ਕੁਝ ਬੁੱਧੀਜੀਵੀਆਂ ਅਤੇ ਪੰਥ ਦਰਦੀ ਵੀਰਾਂ ਵਲੋਂ ਇਸ ਚੋਣ ਪ੍ਰਣਾਲੀ ਪੁਰ ਸੁਆਲੀਆ ਨਿਸ਼ਾਨ ਲਾਉਂਦਿਆਂ, ਇਸਨੂੰ ਸਿੱਖਾਂ ਅਤੇ ਸਿੱਖੀ ਲਈ ਘਾਤਕ ਕਰਾਰ ਦਿੱਤਾ ਜਾਣ ਲਗਦਾ ਹੈ। ਅਜਿਹਾ ਕੋਈ ਇੱਕ ਵਾਰ ਨਹੀਂ ਹੁੰਦਾ, ਸਗੋਂ ਹਰ ਗੁਰਦੁਆਰਾ ਚੋਣ ਸਮੇਂ ਇਹ ਸੋਚ ਉਭਰ ਕੇ ਸਾਹਮਣੇ ਆਉਂਦੀ ਹੈ।
ਅਫਸੋਸ ਦੀ ਗਲ ਤਾਂ ਇਹ ਵੀ ਹੈ ਕਿ ਪ੍ਰਮੁੱਖ ਧਾਰਮ ਜਥੇਬੰਧੀਆਂ, ਵਿਸ਼ੇਸ਼ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੌਰਾਨ ਤਾਂ ਇਹ ਸੁਆਲ ਉਭਰਿਆ ਜਾਂਦਾ ਹੈ ਤੇ ਇਸ ਪੁਰ ਭਖਵੀਂ ਬਹਿਸ ਵੀ ਹੁੰਦੀ ਹੈ। ਪ੍ਰੰਤੂ ਨਾ ਤਾਂ ਇਸ ਬਹਿਸ ਦੌਰਾਨ ਇਸ ਚੋਣ ਪ੍ਰਣਾਲੀ ਤੋਂ ਬਾਹਰ ਨਿਕਲਣ ਦਾ ਕੋਈ ਹਲ ਪੇਸ਼ ਕੀਤਾ ਜਾਂਦਾ ਹੈ ਅਤੇ ਨਾ ਹੀ ਚੋਣਾਂ ਦਾ ਦੌਰ ਖਤਮ ਹੋਣ ਤੋਂ ਬਾਅਦ ਇਸਦੇ ਲਈ ਕੋਈ ਸਾਰਥਕ ਹਲ ਤਲਾਸ਼ਣ ਤਕ ਇਸ ਬਹਿਸ ਨੂੰ ਜਾਰੀ ਹੀ ਰਖਿਆ ਜਾਂਦਾ ਹੈ। ਮਤਲਬ ਇਹ ਕਿ ਧਾਰਮਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਇਹ ਦਰਦ ਉਭਰਦਾ ਹੈ ਅਤੇ ਚੋਣ ਪ੍ਰਕ੍ਰਿਆ ਦੇ ਖਤਮ ਹੋਣ ਨਾਲ ਇਸ ਸੁਆਲ ਪੁਰ ਹੋਣ ਵਾਲੀ ਬਹਿਸ ਵੀ ਦੰਮ ਤੋੜ ਜਾਂਦੀ ਹੈ।
ਪਿਛਲੇ ਦਿਨੀਂ ਇੱਕ ਵਾਰ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕ੍ਰਿਆ ਸ਼ੁਰੂ ਹੋਣ ਦਾ ਨਾਲ ਹੀ, ਇਸ ਚੋਣ ਪ੍ਰਣਾਲੀ ਦੇ ਸਾਰਥਕ ਹੋਣ ਦੇ ਨਾਲ ਹੀ ਇਨ੍ਹਾਂ ਪ੍ਰਣਾਲੀ ਰਾਹੀਂ ਹੋਈਆਂ ਚੋਣਾਂ ਦੇ ਸਾਰਥਕ ਹੋਣ ਪੁਰ ਸੁਆਲੀਆ ਨਿਸ਼ਾਨ ਲਾਉਂਦਿਆਂ ਹੋਇੳਾਂ ਇਕ ਵਾਰ ਫਿਰ ਇਸ ਮੁੱਦੇ ਪੁਰ ਬਹਿਸ ਛੇੜੀ ਗਈ।
ਇਸਤੋਂ ਪਹਿਲਾਂ ਵੀ ਕੁਝ ਵਰ੍ਹੇ ਪਹਿਲਾਂ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕ੍ਰਿਆ ਸ਼ਰੂ ਹੋਣ ਦੇ ਨਾਲ ਹੀ ਦਿੱਲੀ ਦੀ ਇੱਕ ਸਿੱਖ ਜਥੇਬੰਦੀ ਵਲੋਂ ‘ਗੁਰਦੁਆਰਾ ਪ੍ਰਬੰਧ : ਇਕ ਵਿਸ਼ਲੇਸ਼ਣ’ ਵਿਸ਼ੇ ਪੁਰ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿਚ ਕਈ ਬੁਧੀਜੀਵੀ-ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਧਾਰਮਕ ਸੰਸਥਾਵਾਂ ਵਿਚ ਆ ਰਹੀਆਂ ਬੁਰਿਆਈਆਂ ਦੀ ਵਿਸਥਾਰ ਨਾਲ ਚਰਚਾ ਕਰਦਿਆਂ, ਇਨ੍ਹਾਂ ਦੇ ਲਈ ਸੰਬੰਧਤ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਲਈ ਅਪਣਾਈ ਚਲੀ ਆ ਰਹੀ ਪ੍ਰਣਾਲੀ ਨੂੰ ਹੀ ਦੋਸ਼ੀ ਕਰਾਰ ਦਿੰਦਿਆਂ ਹੋਇਆਂ ਇਸ ਗਲ ਤੇ ਜ਼ੋਰ ਦਿਤਾ ਕਿ ਇਸਦਾ ਕੋਈ ਹੋਰ ਚੰਗਾ, ਸਾਰਥਕ ਅਤੇ ਪ੍ਰਭਾਵਸ਼ਾਲੀ ਬਦਲ ਤਲਾਸ਼ਿਆ ਜਾਣਾ ਚਾਹੀਦਾ ਹੈ।
ਵਿਦਵਾਨ ਬੁੱਧੀਜੀਵੀਆਂ ਨੇ ਇਹ ਸੁਝਾਅ ਦੇਣ ਦਾ ਕਾਰਣ ਇਹ ਦਸਿਆ ਕਿ ਗਰਦੁਆਰਿਆਂ ਦੇ ਪ੍ਰਬੰਧਕਾਂ ਦੀ ਚੋਣ ਲਈ ਵਰਤਮਾਨ ਚੋਣ-ਪ੍ਰਣਾਲੀ ਪੁਰ ਕੀਤੇ ਜਾ ਰਹੇ ਅਮਲ ਨਾਲ, ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਪੁਰ ਕਾਬਜ਼ ਹੋ ਜਾਂਦੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹੁੰਦਾ ਹੈ। ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿਚ ਆ ਕੇ, ਆਪਣੀ ਗੁਰਦੁਆਰਾ ਕਮੇਟੀ ਦੀ ਮੈਂਬਰੀ ਨੂੰ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਜਿਸਦੇ ਫਲਸਰੂਪ ਧਾਰਮਿਕ ਸੰਸਥਾਵਾਂ ਵਿਚ ਦਿਨ-ਬ-ਦਿਨ ਭਰਿਸ਼ਟਾਚਾਰ ਅਤੇ ਆਚਰਣਹੀਨਤਾ ਦਾ ਬੋਲਬਾਲਾ ਹੋਣ ਲਗਦਾ ਹੈ, ਨਤੀਜਾ ਇਹ ਹੁੰਦਾ ਹੈ ਕਿ ਇਹ ਸੰਸਥਾਵਾਂ ਧਾਰਮਿਕ ਮਰਿਆਦਾਵਾਂ ਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿਚ ਸਫਲ ਨਹੀਂ ਹੋ ਪਾਂਦੀਆਂ।
ਇਸ ਵਿਚ ਕੋਈ ਸ਼ਕ ਨਹੀਂ ਕਿ ਇਸ ਸੋਚ ਵਿਚ ਦੰਮ ਵੀ ਹੈ ਅਤੇ ਸੱਚਾਈ ਵੀ, ਪਰ ਸੁਆਲ ਉਠਦਾ ਹੈ ਕਿ ਬੀਤੇ ਕਾਫੀ ਸਮੇਂ ਤੋਂ ਅਪਨਾਈ ਗਈ ਹੋਈ ਗੁਰਦੁਆਰਾ ਚੋਣ-ਪ੍ਰਣਾਲੀ ਪੁਰ ਅਜਿਹੇ ਪ੍ਰਸ਼ਨ-ਚਿੰਨ੍ਹ ਲਾਏ ਜਾਂਦੇ ਚਲੇ ਆ ਰਹੇ ਵਿਦਵਾਨਾਂ ਅਤੇ ਸੈਮੀਨਾਰ ਦੇ ਆਯੋਜਕਾਂ ਵਲੋਂ ਸੈਮੀਨਾਰ ਵਿਚ ਆਏ ਸੁਝਾਵਾਂ ਅਨੁਸਾਰ ਵਰਤਮਾਨ ਚੋਣ-ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਣ ਜਾਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ? ਸ਼ਾਇਦ ਨਹੀਂ। ਹੈਰਾਨੀ ਇਸ ਗਲ ਦੀ ਹੈ ਕਿ ਕੇਵਲ ਇਹ ਸਲਾਹ ਦੇ ਕੇ ਕਿ ਵਰਤਮਾਨ ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਿਆ ਜਾਏ, ਜਾਂ ਇਹ ਆਖ ਕਿ ਇਸਦੇ ਬਦਲ ਤਾਂ ਕਈ ਹਨ, ਜਿਨ੍ਹਾਂ ਵਿਚੋਂ ਕੋਈ ਚੰਗਾ ਜਿਹਾ ਬਦਲ ਅਪਨਾਇਆ ਜਾ ਸਕਦਾ ਹੈ, ਪਲਾ ਕਿਉਂ ਝਾੜ ਲਿਆ ਜਾਂਦਾ ਹੈ? ਕੀ ਅਜਿਹਾ ਕਰ ਕੇ, ਕੌਮ ਨੂੰ ਦੁਬਿੱਧਾ ਵਿਚ ਪਾਣਾ, ਸਿੱਖ ਰਾਜਨੀਤੀ ਦੇ ਖਿਡਾਰੀਆਂ ਅਤੇ ਬੁਧੀਜੀਵੀ-ਵਿਦਵਾਨਾਂ ਦਾ ਸੁਭਾਉ ਨਹੀਂ ਬਣ ਗਿਆ ਹੋਇਆ?
ਇਸੇ ਦੌਰਾਨ ਕੁਝ ਵਿਦਵਾਨ-ਬੁਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਦੇ ਉਦੇਸ਼ ਨਾਲ, ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਕਰਨ ਸਬੰਧੀ ਅਪਨਾਈ ਗਈ ਹੋਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਤੱਕ ਦੇ ਦਿਤੀ ਕਿ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰਗਦੀ ਦੀ ਸੌਂਪਣਾ ਕਰਦਿਆਂ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ ਸੀ। ਇਸ ਕਰ ਕੇ ਵਰਤਮਾਨ ਵਿਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਬੁਧੀਜੀਵੀ ਅਪ੍ਰਤਖ ਰੂਪ ਵਿਚ ਇਹ ਕਹਿਣਾ ਚਾਹੁੰਦੇ ਸਨ ਕਿ ਇਨ੍ਹਾਂ ਦੀ ਚੋਣ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ ਤਾਂ ਜੋ ਉਹ ਗੁਰੂ ਸਾਹਿਬਾਨ ਵਲੋਂ ਅਪਨਾਏ ਗਏ ਢੰਗ ਰਾਹੀਂ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਕਰ ਦਿਆ ਕਰਨ। ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਇਨ੍ਹਾਂ ਜਾਂ ਇਨ੍ਹਾਂ ਵਰਗੇ ਕਿਸੇ ਹੋਰ ਵਿਦਵਾਨ ਵਿਚ ਇਤਨੀ ਸਮਰਥਾ ਜਾਂ ਸੂਝ ਹੈ ਕਿ ਉਹ ਉਸੇ ਤਰ੍ਹਾਂ ਦੀ ਚੋਣ ਕਰ ਸਕੇ, ਜਿਸਤਰ੍ਹਾਂ ਦੀ ਚੋਣ ਗੁਰੂ ਸਾਹਿਬਾਨ ਵਲੋਂ ਕੀਤੀ ਜਾਂਦੀ ਰਹੀ?
ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਦਲੇਰੀ ਕੀਤੀ ਹੈ, ਤਾਂ ਉਸਨਂੂੰ ਸੁਧਾਰਨ ਦੀ ਸਮਰਥਾ ਦਾ ਅਹਿਸਾਸ ਵੀ ਕਰਵਾਇਆ ਜਾਣਾ ਚਾਹੀਦਾ ਹੈ। ਇਹ ਗਲ ਸਮਝ ਲੈਣੀ ਜ਼ਰੁਰੀ ਹੈ ਕਿ ਕਈ ਢੰਗ-ਪ੍ਰਣਾਲੀਆਂ ਅਤੇ ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲਭਣਾ, ਉਤਨਾ ਸਹਿਜ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ ਨੂੰ ਮਾੜਾ ਕਹਿ ਭੰਡ ਦੇਣਾ। ਜੇ ਸੁਚਜਾ ਬਦਲ, ਜਿਸ ਤੇ ਅਮਲ ਕੀਤਾ ਜਾਣਾ ਸੰਭਵ ਹੋ ਸਕਦਾ ਹੋਵੇ, ਨਜ਼ਰ ਨਾ ਆਏ ਤਾਂ ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
…ਅਤੇ ਅੰਤ ਵਿੱਚ : ਅੱਜ ਸਮੁੱਚਾ ਸਿੱਖ-ਪੰਥ ਕਈ ਅਣ-ਸੁਲਝੇ ਵਿਵਾਦਾਂ ਦਾ ਸ਼ਿਕਾਰ ਹੋ, ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕ ਅਤੇ ਉਨ੍ਹਾਂ ਵਿਚੋਂ ਬਾਹਰ ਨਿਕਲਣ ਲਈ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸਨੂੰ ਕੋਈ ਰਾਹ ਨਹੀਂ ਵਿਖਾਈ ਦੇ ਰਿਹਾ। ਆਪਣਿਆਂ ਵਿਚੋਂ ਵੀ ਉਸਨੂੰ ਕੋਈ ਅਜਿਹੀ ਸ਼ਖਸੀਅਤ ਨਜ਼ਰ ਨਹੀਂ ਆ ਰਹੀ, ਜੋ ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦ ਹੋ, ਪੰਥ ਲਈ ਚਾਨਣ-ਮਨਾਰਾ ਬਣ, ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿੱਚ ਉਸਦਾ ਮਾਰਗ-ਦਰਸ਼ਨ ਕਰ ਸਕੇ! ਜੇ ਸੱਚਾਈ ਸਵੀਕਾਰ ਕੀਤੀ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਵਿਵਾਦਾਂ ਵਿੱਚ ਘਿਰੇ ਸਿੱਖਾਂ ਪਾਸ ਨਾ ਤਾਂ ਕੋਈ ਅਜਿਹੀ ਸੋਝੀ ਰਹਿਣ ਦਿੱਤੀ ਗਈ ਹੈ, ਜਿਸਦੇ ਸਹਾਰੇ ਉਹ ਇਸ ਦੁਬਿੱਧਾ ਵਿਚੋਂ ਬਾਹਰ ਨਿਕਲਣ ਲਈ ਇਹ ਫੈਸਲਾ ਕਰ ਸਕਣ ਕਿ ਕਿਹੜਾ ਰਾਹ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਣ ਵਿਚ ਸਹਾਈ ਹੋਵੇਗਾ ਅਤੇ ਨਾ ਹੀ ਉਨ੍ਹਾਂ ਪਾਸ ਅਜਿਹਾ ਕੋਈ ਆਗੂ ਰਹਿ ਗਿਆ ਹੋਇਆ ਹੈ, ਜੋ ਮਾਰਗ-ਦਰਸ਼ਨ ਕਰ, ਉਨ੍ਹਾਂ ਨੂੰ ਇਸ ਦੁਬਿੱਧਾ ਵਿਚੋਂ ਉਭਾਰ, ਠੀਕ ਰਾਹ ਤੇ ਪਾ ਸਕੇ।animated gif

ਤਾਰੇ ਵੀ ਕੀ ਕਰਨ-ਡਾ ਅਮਰਜੀਤ ਟਾਂਡਾ

ਤਾਰੇ ਵੀ ਕੀ ਕਰਨ
ਡੁੱਬੇ ਪਏ ਨੇ ਕਾਲਖ ਚ
ਕਾਲੀ ਰਾਤ ਵਿਛੀ ਪਈ ਹੈ
ਅਰਸ਼ ਦੇ ਮੰਜ਼ੇ ਤੇ

ਏਨਾ ਹਨੇਰ ਸਵੇਰ ਦਾ ਮੂੰਹ ਵੀ ਨਹੀਂ ਦਿਸਦਾ

ਨਾ ਢਾਣੀਆਂ ਨਾ ਮਹਿਫਲਾਂ
ਵਹਿਣਾਂ ਚ ਮੋਹ ਨਾ ਕਿਤੇ ਵੀ ਤਰਨ ਦਾ

ਕਿਵੇਂ ਲੰਘੇ ਕੋਈ ਪਾਰ
ਘੜਾ ਵੀ ਬਦਲ ਦਿਤਾ ਹੈ- ਚੰਦਰੇ ਜ਼ਹਾਨ ਨੇ
ਇੱਕ ਵਹਿਣ ਦਾ ਤੂਫ਼ਾਨ
ਗਲੀਆਂ ਚ ਤੁਰੀ ਫਿਰੇ ਨੰਗੀ ਮਨੁੱਖ ਦੀ ਕਹਾਣੀ
ਮੌਣਾਂ ਤੇ ਨਾ ਖੜ੍ਹ ਹੋਵੇ ਏਨੇ ਜ਼ਹਿਰੀਲੇ ਪਾਣੀ

ਸ਼ਹਿਰ ਭਰੇ ਬਿਨ ਆਦਮੀਆਂ
ਕਦ ਹੁੰਦੀਆਂ ਸਨ ਖੂਹੀਂ ਜ਼ਹਿਰਾਂ
ਸੱਖਣੀਆ ਨਹਿਰਾਂ

ਗਸ਼ ਖਾ ਕੇ ਧਰਤੀ ਨਹੀਂ ਸੀ ਮਰੀ ਕਦੇ
ਹਿੱਕਾਂ ਚ ਠੰਢੇ ਹੁੰਦੇ ਖ਼ੰਜ਼ਰ ਨਹੀਂ ਸੀ ਸੁਣੇ
ਚੁੱਪ ਵਗਦੇ ਖ਼ੂਨ ਨਹੀਂ ਸੀ ਤੱਕੇ
ਗਲਾਂ ਚ ਲਟਕਦੀਆਂ ਤਲਵਾਰਾਂ
ਕਦੇ ਸਕੇ ਸੀਨੇ ਵੱਲ ਨਹੀਂ ਸਨ ਮੁੜੀਆਂ-

ਸ਼ਾਮ ਸਵੇਰਿਆਂ ਦੀਆਂ ਅੱਖਾਂ
ਹੰਝੂ ਕੇਰਦੀਆਂ 2 ਸੁੱਕ ਜਾਣ –
ਤਾਰਿਆਂ ਭਰੀਆਂ ਡੁੱਲ੍ਹ ਜਾਣ ਪਰਾਤਾਂ
ਗ੍ਰਹਿਣੇ ਜਾਣ ਸੱਜਰੇ ਸੂਰਜ
ਦੇਖੇ ਨਹੀਂ ਸੀ ਸਹਿਕਦੇ ਵਕਤ-

ਲੱਭ ਰਿਹਾਂ ਜਨੂੰਨ ਪਿੰਡੀਂ ਪਰਤ ਆਵੇ
ਡੁੱਲੇ ਨਾ ਹੋਣ ਰਾਹੀਂ ਖ਼ੂਨ ਓਸ ਸੜਕ ਆਵੇ
ਵਸਦੇ ਹੋਣ ਇਨਸਾਨ ਓਹ ਧਰਤ ਵਿਛਾਵੇ
ਟੁੱਕ ਗਰਾਹੀਆਂ ਚੰਦ ਹੱਥਾਂ ਚ ਫੜੀ ਆਵੇ

animated gifਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ
ਸ੍ਰ: ਭਗਤ ਸਿੰਘ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ , 1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਵਾਲਾਂ ਜਿਲ•ਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਸ੍ਰ: ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾ ਸ਼ਹਿਰ(ਪੰਜਾਬ) ਵਿੱਚ ਸਥਿਤ ਹੈ। ਸਰਕਾਰ ਦੁਆਰਾ ਨਵਾਂ ਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ।
ਸ੍ਰ: ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਆਪਣੇ ਪਰਿਵਾਰ ਵਿੱਚੋ ਹੀ ਮਿਲੀ ਸੀ। ਆਪ ਦੇ ਦਾਦਾ ਜੀ ਸ੍ਰ: ਅਰਜਨ ਸਿੰਘ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ। ਉਹ ਬਹੁਤ ਸਾਰੀਆਂ ਭਾਸ਼ਾ ਦਾ ਗਿਆਨ ਰੱਖਦੇ ਸਨ ਅਤੇ ਆਸ-ਪਾਸ ਦੇ ਇਲਾਕੇ ਵਿੱਚ ਇੱਕ ਵਿਦਵਾਨ ਵੱਜੋਂ ਜਾਣੇ ਜਾਂਦੇ ਸਨ। ਸ੍ਰ: ਭਗਤ ਸਿੰਘ ਦੇ ਪਿਤਾ ਸ੍ਰ: ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਉਹਨਾਂ ਨੇ ਸਮੇਂ – ਸਮੇਂ ਆਈਆ ਕੁਦਰਤੀ ਆਫ਼ਤਾ ਸਮੇਂ ਲੋਕਾਂ ਦੀ ਵੱਧ-ਚੱੜ• ਕੇ ਮਦਦ ਕੀਤੀ। ਕਿਸ਼ਨ ਸਿੰਘ ਜੀ ਕਾਂਗਰਸ ਦੇ ਮੈਂਬਰ ਬਣੇ ਅਤੇ 1906 ਵਿੱਚ ਕਿਸ਼ਨ ਸਿੰਘ ਨੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸ੍ਰ: ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ। ਉਸ ਸਮੇਂ ਕੋਈ ਅੰਗਰੇਜ਼ਾ ਦੇ ਖਿਲਾਫ਼ ਡਰਦਾ ਮੂੰਹ ਨਹੀਂ ਸੀ ਖੋਲਦਾ। ਉਸਦੇ ਪ੍ਰਚਾਰ ਦਾ ਵਾਹੀਕਾਰਾ ਅਤੇ ਫ਼ੌਜ਼ੀਆ ਤੇ ਬਹੁਤ ਜਿਆਦਾ ਪ੍ਰਭਾਵ ਪਿਆ। ਜਿਸ ਦੇ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ। ਸ੍ਰ: ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਇਸ ਤੋਂ ਇਲਾਵਾ ਭਗਤ ਸਿੰਘ ਦੇ ਬਾਲ ਮਨ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲੋ ਪ੍ਰਾਪਤ ਹੋਈ ਸੀ ।
ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਲਈ ਅਤੇ 1916-17 ਈ.ਵਿੱਚ ਡੀ.ਏ.ਵੀ. ਸਕੂਲ ਲਹੌਰ ਵਿੱਚ ਦਾਖਲ ਹੋਇਆ। ਇਸ ਸਕੂਲ ਨੂੰ ਅੰਗਰੇਜ਼ਾ ਦੁਆਰਾ ’’ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’’ਕਿਹਾ ਗਿਆ। ਇਸ ਸਕੂਲ ਵਿੱਚ ਪੜ•ਦਿਆਂ ਹੀ ਉਸਨੇ ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਸਿੱਖੀਆਂ ਅਤੇ ਉਮਰ ਦੇ ਵੱਖ-ਵੱਖ ਪੜ•ਾਵਾਂ ਦੇ ਚਲਦਿਆਂ ਗੁਰਮੁੱਖੀ ,ਹਿੰਦੀ ਅਤੇ ਬੰਗਾਲੀ ਭਾਸ਼ਾ ਵੀ ਗ੍ਰਹਿਣ ਕੀਤੀਆਂ।
1919 ਈ. ਵਿੱਚ ਜਲਿ•ਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਸ੍ਰ: ਭਗਤ ਸਿੰਘ ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਿਆ। ਉਹ ਇਸ ਘਟਨਾ ਤੋਂ ਦੂਜੇ ਦਿਨ ਜਲਿ•ਆਂਵਾਲੇ ਬਾਗ ਅੰਮ੍ਰਿਤਸਰ ਗਿਆ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਿਆ। ਇਸ ਘਟਨਾ ਨੇ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਰੋਹ ਭਰ ਦਿੱਤਾ। ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘਦੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। 1921 ਵਿੱਚ ਭਗਤ ਸਿੰਘ ਨੇ ਆਪਣੀ ਦਸਵੀਂ ਦੀ ਪੜਾਈ ਵਿਚਾਲੇ ਛੱਡ ਦਿੱਤੀ ਅਤੇ ਨਾ-ਮਿਲਵਰਤਣ ਲਹਿਰ ਵਿਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸੰਨ 1921-1922 ਈ: ਵਿੱਚ ਲਹੌਰ ਵਿਖੇ ਦੇਸ਼ ਭਗਤਾਂ ਦੁਆਰਾ ਨੈਸ਼ਨਲ ਕਾਲਜ ਬਣਾਇਆ ਗਿਆ ਜਿਸ ਵਿਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰ ਕਾਲਜ ਦੇ ਪਹਿਲੇ ਸਾਲ ਵਿੱਚ ਦਾਖਲਾ ਮਿਲ ਗਿਆ। ਇਥੇ ਜੈਦੇਵ ਗੁਪਤਾ ਅਤੇ ਸੁਖਦੇਵ ਉਸ ਦੇ ਜਮਾਤੀ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ। ਅਜਿਹੀ ਦੋਸਤੀ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਨਿਭਾਈ ਹੋਵੇ। ਕਾਲਜ ਵਿੱਚ ਪੜ•ਾਈ ਦੇ ਦੌਰਾਨ ਉਸ ਨੇ ਕਾਲਜ ਦੇ ਨੈਸ਼ਨਲ ਨਾਟਕ ਕਲੱਬ ਦੇ ਅੰਤਰਗਤ ਇਨਕਲਾਬੀ ਡਰਾਮੇ ਖੇਡੇ। ਸੋਹਣੀ ਸ਼ਕਲ ਸੂਰਤ ਅਤੇ ਸੁਰੀਲੀ ਅਵਾਜ਼ ਦੀ ਬਦੌਲਤ ਭਗਤ ਸਿੰਘ ਨੇ ਬਹੁਤ ਸਾਰ ਨਾਟਕਾਂ ਵਿੱਚ ਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਇਨਕਲਾਬੀ ਗੀਤ ਗਾਏ। ਅੰਗਰੇਜ਼ ਸਰਕਾਰ ਦੁਆਰਾ ਇਸ ਕਲੱਬ ਉੱਤੇ ਇਨਕਲਾਬੀ ਨਾਟਕ ਖੇਡਣ ਕਾਰਨ ਪਾਬੰਦੀ ਲਗਾ ਦਿੱਤੀ ਗਈ।1923 ਵਿੱਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖ ਮੁਕਾਬਲੇ ਵਿੱਚ ਸ੍ਰ: ਭਗਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ।1923 ਵਿੱਚ ਹੀ ਘਰਦਿਆਂ ਦੁਆਰਾ ਵਿਆਹ ਲਈ ਜੋਰ ਪਾਉਣ ਤੇ ਉਸ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲਾ ਗਿਆ। ਅਸਲ ਵਿੱਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਾਉਣਾ ਚਾਹੁੰਦਾ ਸੀ। ਕਾਨਪੁਰ ਵਿੱਚ ਸ੍ਰ: ਭਗਤ ਸਿੰਘ ਨੇ ਆਪਣਾ ਨਾਮ ਬਲਵੰਤ ਸਿੰਘ ਰੱਖ ਕੇ ਕੁੱਝ ਦੇਰ ਪ੍ਰਤਾਪ ਪ੍ਰੈਸ ਵਿੱਚ ਕੰਮ ਕੀਤਾ।1925 ਵਿੱਚ ਦਾਦੀ ਦੀ ਬਿਮਾਰੀ ਕਾਰਨ ਉਸ ਨੂੰ ਵਾਪਸ ਲਹੌਰ ਵਿਖੇ ਆਪਣੇ ਪਿੰਡ ਆਉਣਾ ਪਿਆ। ਭਗਤ ਸਿੰਘ ਦੀ ਦਾਦੀ ਭਗਤ ਸਿੰਘ ਨੂੰ ਭਾਗਾਂਵਾਲਾ ਕਹਿ ਕੇ ਬੁਲਾਉਂਦੀ ਸੀ।
13 ਮਾਰਚ 1926 ਈ: ਨੂੰ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਮਿਲਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਜੋ ਕਿ ਇਨਕਲਾਬੀ ਗਤੀਵਿਧੀਆਂ ਲਈ ਇੱਕ ਖੁੱਲਾ ਮੰਚ ਸੀ। ਇਸ ਸਭਾ ਵਿੱਚ ਭਗਤ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਈ।ਇਸ ਸਭਾ ਦੀ ਪਹਿਲੀ ਕਾਨਫਰੰਸ 11-12-13 ਅਪ੍ਰੈਲ 1928 ਨੂੰ ਹੋਈ।1927 ਵਿੱਚ ਕਾਕੋਰੀ ਕਾਂਡ ਰੇਲ ਗੱਡੀ ਡਾਕੇ ਦੇ ਸਬੰਧ ਵਿੱਚ ਸ੍ਰ:ਭਗਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਹੌਰ ਵਿੱਚ ਦੁਸਹਿਰੇ ਮੌਕੇ ਹੋਏ ਬੰਬ ਧਮਾਕੇ ਦਾ ਵੀ ਦੋਸ਼ ਮੜ• ਦਿੱਤਾ ਗਿਆ। 60 ਹਜ਼ਾਰ ਰੁਪਏ ਜਮਾਨਤ ਅਤੇ ਚੰਗੇ ਚਾਲ – ਚਲਣ ਕਾਰਨ ਸ੍ਰ: ਭਗਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ।
ਸ੍ਰ: ਭਗਤ ਸਿੰਘ ਜਿੱਥੇ ਇੱਕ ਸਿਰਕੱਢ ਕ੍ਰਾਂਤੀਕਾਰੀ ਸੀ ਉੱਥੇ ਉੱਘਾ ਵਿਦਵਾਨ ਸੀ। ਉਸਨੇ ਇੰਨੀ ਛੋਟੀ ਉਮਰ ਵਿੱਚ ਬਹੁਤ ਵੱਡੀਆਂ ਪੁਲਾਘਾਂ ਭਰੀਆ। ਸ੍ਰ:ਭਗਤ ਸਿੰਘ ਨੇ ਵਿਦੇਸ਼ੀ ਅਜ਼ਾਦੀ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਨਾਲ-ਨਾਲ ਖੁਦ ਵੀ ਕਿਤਾਬਾਂ ਅਤੇ ਪਰਚੇ ਲਿਖੇ। ਉਸਨੂੰ ਕਿਤਾਬਾਂ ਪੜ•ਨ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਉਹ ਆਪਣੇ ਨਾਲ ਹਰ ਵੇਲੇ ਕਿਤਾਬ ਅਤੇ ਪਸਤੌਲ ਰੱਖਦਾ ਸੀ।
30 ਅਕਤੂਬਰ 1928 ਈ: ਨੂੰ ਸਾਈਮਨ ਕਮਿਸ਼ਨ ਲਹੌਰ ਪਹੁੰਚਿਆਂ। ਇਸ ਕਮਿਸ਼ਨ ਦੇ ਖਿਲਾਫ਼ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਅਤੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਹਰੇ ਲਗਾਏ। ਇਸ ਜਲੂਸ ਵਿਚ ਭਗਤ ਸਿੰਘ ਨੇ ਵੀ ਹਿੱਸਾ ਲਿਆ। ਪੁਲਿਸ ਦੇ ਰੋਕਣ ਦੇ ਬਾਵਜੂਦ ਜਲੂਸ ਅੱਗੇ ਵੱਧਦਾ ਗਿਆ ਜਿਸ ਨੂੰ ਰੋਕਣ ਲਈ ਅੰਗਰੇਜ਼ ਹਕੂਮਤ ਨੇ ਲਾਠੀ ਚਾਰਜ਼ ਕੀਤਾ ਜਿਸ ਵਿੱਚ ਲਾਲਾ ਲਾਜਪਤ ਰਾਏ ਦੇ ਸਿਰ ਵਿੱਚ ਗਹਿਰੀ ਸੱਟ ਲੱਗਣ ਕਾਰਨ ਕੁੱਝ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇਨਕਲਾਬੀਆਂ ਨੇ ਇੱਕ ਯੋਜਨਾ ਬਣਾਈ ਜਿਸ ਦੇ ਅੰਤਰਗਤ ਸਕਾਟ ਨੂੰ ਗੋਲੀ ਮਾਰਨੀ ਸੀ। ਮੌਕੇ ਤੇ ਸਕਾਟ ਦੀ ਜਗ•ਾਂ ਸਹਾਇਕ ਪੁਲਿਸ ਮੁੱਖੀ ਜੇ.ਪੀ.ਸਾਂਡਰਸ ਮੋਟਰਸਾਈਕਲ ਤੇ ਦਫ਼ਤਰੋ ਬਾਹਰ ਆ ਗਿਆ ਅਤੇ ਕ੍ਰਾਂਤੀਕਾਰੀਆ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ। ਇਸ ਤਰ•ਾਂ ਕ੍ਰਾਂਤੀਕਾਰੀਆ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ।
ਸ੍ਰ: ਭਗਤ ਸਿੰਘ ਖੂਨ-ਖਰਾਬੇ ਦੇ ਬਿਲਕੁੱਲ ਹੱਕ ਵਿੱਚ ਨਹੀਂ ਸੀ। ਉਸਨੇ ਪਬਲਿਕ ਸੇਫ਼ਟੀ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਦੇ ਖਿਲਾਫ ਅਸੰਬਲੀ ਵਿੱਚ ਨਕਲੀ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨਾ ਚਾਹਿਆ।ਇਸ ਲਈ ਸ੍ਰ: ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅ੍ਰਪੈਲ 1929 ਨੂੰ ਕੇਂਦਰੀ ਅਸੰਬਲੀ ਦੇ ਸੈਂਟਰਲ ਹਾਲ ਵਿੱਚ ਖਾਲੀ ਥਾਂ ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ-ਜਿੰਦਾਬਾਦ ਦੇ ਨਾਹਰੇ ਲਾਏ। ਸਾਰਾ ਹਾਲ ਧੂੰਏਂ ਨਾਲ ਭਰ ਗਿਆ ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ। ਪਰ ਉਹਨਾਂ ਨੇ ਆਪਣੀ ਇੱਛਾਂ ਨਾਲ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਉੱਤਰ ਦਿੱਤਾ ਕਿ ਉਹਨਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੱਤ-ਸਮੁੰਦਰ ਪਾਰ ਬੈਠੀ ਬੋਲੀ ਸਰਕਾਰ ਦੇ ਕੰਨ ਖੋਲਣਾ ਸੀ। ਇਨਕਬਾਲ ਜਿੰਦਾਬਾਦ ਦਾ ਨਾਹਰਾ ਪਹਿਲੀ ਵਾਰ ਸ੍ਰ: ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਹਰਾ ਬਣ ਗਿਆ।
ਸ੍ਰ: ਭਗਤ ਸਿੰਘ ਅਤੇ ਬੀ.ਕੇ.ਦੱਤ ਵਿਰੁੱਧ ਚਲਾਨ ਏ.ਡੀ.ਐਮ. ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਨੇ ਆਪਣੀ ਕਨੂੰਨੀ ਚਾਰਾਜੋਈ ਲਈ ਕੋਈ ਵੀ ਵਕੀਲ ਨਹੀਂ ਕੀਤਾ ਅਤੇ ਆਪਣੀ ਵਕਾਲਤ ਖੁੱਦ ਕਰਦੇ ਰਹੇ। 10 ਜੂਨ, 1929 ਨੂੰ ਅਦਾਲਤ ਦੀ ਸੁਣਵਾਈ ਖਤਮ ਹੋ ਗਈ ਅਤੇ ਦੋਵਾਂ ਨੂੰ ਉਮਰ ਕੈਂਦ ਦੀ ਸਜ਼ਾ ਸੁਣਾ ਦਿੱਤੀ ਗਈ। ਅਸੰਬਲੀ ਬੰਬ ਕੇਸ ਦੀ ਸਜ਼ਾ ਤੋਂ ਬਾਅਦ ਸ੍ਰ: ਭਗਤ ਸਿੰਘ ਨੂੰ ਮੀਆਂਵਾਲੀ ਜੇਲ• ਅਤੇ ਬੀ.ਕੇ. ਦੱਤ ਨੂੰ ਕੇਂਦਰੀ ਜੇਲ• ਲਹੌਰ ਵਿਚ ਬਦਲ ਦਿੱਤਾ ਗਿਆ।25 ਜੂਨ, 1929 ਈ: ਨੂੰ ਭਗਤ ਸਿੰਘ ਨੂੰ ਸਾਂਡਰਸ ਕੇਸ ਦੇ ਸਬੰਧ ਵਿੱਚ ਕੇਂਦਰੀ ਜੇਲ• ਲਹੌਰ ਭੇਜ ਦਿੱਤਾ ਗਿਆ। 10 ਜੁਲਾਈ ਨੂੰ ਸਾਂਡਰਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ। ਇਸ ਕੇਸ ਦੇ ਦੌਰਾਨ ਸ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੇਲ• ਅਧਿਕਾਰੀਆਂ ਵੱਲੋ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਦੁਆਰਾ ਅਨੇਕਾਂ ਯਤਨ ਕੀਤੇ ਗਏ। 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗ ਹਰ ਤਰਫ ਫੈਲ ਗਈ। ਬਾਰ -ਬਾਰ ਭੁੱਖ ਹੜਤਾਲ ਅਤੇ ਲੰਬੀ ਜੱਦੋ-ਜਹਿਦ ਤੋਂ ਬਾਅਦ ਸਰਕਾਰ ਨੂੰ ਕ੍ਰਾਂਤੀਕਾਰੀਆਂ ਦੀਆਂ ਮੰਗਾਂ ਸਾਹਮਣੇ ਝੁਕਣਾ ਪਿਆ।
ਸਾਂਡਰਸ ਕਤਲ ਦੇ ਕੇਸ ਦਾ ਮੁਕੱਦਮਾ 10 ਜੁਲਾਈ 1929 ਈ: ਨੂੰ ਜੇਲ• ਵਿਚ ਹੀ ਵਿਸ਼ੇਸ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ੁਰੂ ਕੀਤਾ ਗਿਆ।ਇਸ ਮੁਕਦਮੇ ਵਿੱਚ 25 ਵਿਅਕਤੀ ਨਾਮਜ਼ਦ ਕੀਤੇ ਗਏ।ਇਨਕਲਾਬੀਆਂ ਨੇ ਇਸ ਮੁਕਦਮੇ ਪ੍ਰਤੀ ਕੋਈ ਖਾਸ ਗੰਭੀਰਤਾ ਨਹੀਂ ਦਿਖਾਈ। ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਉਹਨਾਂ ਦਾ ਮਕਸਦ ਕੇਵਲ ਫਾਂਸੀ ਚੜਨ ਤੱਕ ਹੀ ਸੀਮਿਤ ਸੀ। ਸ੍ਰ:ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਮੁਕਦਮੇ ਦੀ ਕਾਰਵਾਈ ਲਈ ਇੱਕ ਟ੍ਰਿਬਿਊਨਲ ਗਠਿਤ ਕੀਤਾ ਗਿਆ ਜਿਸ ਦੇ ਤਿੰਨ ਜੱਜ ਮੈਂਬਰ ਸਨ। ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫ਼ੈਸਲਾ ਸੁਣਾਉਂਦੇ ਹੋਏ ਭਗਤ ਸਿੰਘ, ਸੁਖਦੇਵ ਥਾਪੜ ਅਤੇ ਸ਼ਿਵਰਾਮ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸਿਵ ਵਰਮਾ, ਗਆ ਪ੍ਰਸ਼ਾਦ , ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ , ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸ਼ਜਾ ਸੁਣਾਈ। ਅਸਲ ਵਿੱਚ ਇਹ ਹੁਕਮ ਤਾਂ ਸੱਤ ਸਮੁੰਦਰੋਂ ਪਾਰ ਤੋਂ ਆਇਆ ਸੀ।
ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਮੁਕਰਰ ਕੀਤੀ ਗਈ ਸੀ। ਪਰੰਤੂ ਲੋਕਾਂ ਦਾ ਇਕੱਠ 23 ਮਾਰਚ ਸਵੇਰ ਤੋਂ ਜੇਲ• ਦੇ ਗੇਟ ਬਾਹਰ ਇਕੱਠਾ ਹੋਣ ਲੱਗਾ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚਲਦਿਆਂ 23 ਮਾਰਚ,1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਜਦੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦੇ ਤੱਖਤੇ ਤੱਕ ਲਿਜਾਉਣ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ• ਰਿਹਾ ਸੀ। ਭਗਤ ਸਿੰਘ ਨੇ ਕਿਹਾ ਰੁਕੋ ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਤੁਰ ਪਿਆ। ਕਿਤਾਬ ਦਾ ਮੁੜਿਆ ਹੋਇਆ ਪੰਨਾਂ ਇੰਝ ਕਹਿ ਰਿਹਾ ਸੀ ਜਿਵੇਂ ਕਿ ਇਹ ਸੰਘਰਸ਼ ਅਧੂਰਾ ਹੈ ਜੋ ਆਉਣ ਵਾਲੀ ਪੀੜ•ੀ ਪੂਰਾ ਕਰੇਗੀ।
ਸ੍ਰ:ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਫਾਂਸੀ ਦੇ ਤਖਤੇ ਤੇ ਪਹੁੰਚ ਕੇ ਆਖਰੀ ਇੱਛਾਂ ਪ੍ਰਗਟਾਉਦਿਆਂ ਕਿਹਾ ਕਿ ਉਹ ਆਪਸ ਵਿੱਚ ਗਲੇ ਮਿਲਣਾ ਚਾਹੁੰਦੇ ਹਨ ਅਤੇ ਫਾਂਸੀ ਦਾ ਰੱਸਾ ਚੁੰਮਣਾ ਚਾਹੁੰਦੇ ਹਨ। ਉਹਨਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਗਈ ਅਤੇ ਤਿੰਨੇ ਯੋਧੇ ਲਹੌਰ ਜੇਲ• ਵਿੱਚ ਫਾਂਸੀ ਤੇ ਲਟਕਾ ਦਿੱਤੇ ਗਏ। ਇਸ ਸਮੇਂ ਭਗਤ ਸਿੰਘ ਦੀ ਉਮਰ 23 ਸਾਲ , 5 ਮਹੀਨੇ ਅਤੇ 27 ਦਿਨ ਸੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ• ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ ਤੇ ਜਲ•ਾ ਦਿੱਤੀਆਂ ਗਈਆਂ। ਲੋਕਾਂ ਦੇ ਡਰ ਤੋਂ ਅਧਜਲੀਆਂ ਲਾਸ਼ਾਂ ਸਤਲੁਜ ਦਰਿਆ ਵਿਚ ਬਹਾ ਦਿੱਤੀਆਂ ਗਈਆਂ। ਇਸ ਤਰ•ਾਂ ਇਹ ਮਰਜੀਵੜੇ ਇਸ ਬੇਰਹਿਮ ਅਤੇ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਅੱਜ ਲੋੜ ਹੈ ਉਹਨਾਂ ਦੇ ਵਿਖਾਏ ਰਸਤੇ ਤੇ ਚੱਲਣ ਦੀ। ਬੇਸ਼ੱਕ ਭਗਤ ਸਿੰਘ ਤੇ ਉਸਦੇ ਸਾਥੀ ਅੱਜ ਜੀਵਤ ਨਹੀਂ ਹਨ ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ।
ਕੰਵਲਜੀਤ ਕੌਰ ਢਿੱਲੋਂ

animated gifਹੋਲੀ

ਰੰਗਾਂ ਨਾਲ ਭਰਿਆਂ ਯਾਰੋ ਤਿਉਂਹਾਰ ਹੈ ਹੋਲੀ ,
ਪਿਆਰ ਮੁਹੱਬਤ ਭਰਿਆ ਇਜ਼ਹਾਰ ਹੈ ਹੋਲੀ ।

ਛੱਡੋ ਨਫ਼ਰਤ ਅਤੇ ਫਿਰਕੁਪਣੇ ਦੀਆਂ ਗੱਲਾਂ ਨੂੰ ,
ਅਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੋਲੀ ।

ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ ,
ਸੱਭ ਨੂੰ ਗਲ ਨਾਲ ਲਈਏ ਤਾਂ ਪਿਆਰ ਹੈ ਹੋਲੀ ।

ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾ ਦਾ ,
ਉਨ੍ਹਾਂ ਲਈ ਬਣ ਜਾਏ ਫਿਰ ਲਲਕਾਰ ਹੈ ਹੋਲੀ ।

ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ ,
ਰੰਗੀਏ ਰੰਗ ਦੇਸ ਭਗਤੀ ਦਾ ਰੰਗਦਾਰ ਹੈ ਹੋਲੀ ।

ਮਨਦੀਪ ਮਾਣੋ ਰੰਗ ਹਮੇਸਾ ਕੁਦਰਤੀ ਰੰਗਾਂ ਦਾ,
ਕਰਕੇ ਹੁੱਲਰਬਾਜ਼ੀ, ਨਾ ਕਰੋ ਸ਼ਰਮਸਾਰ ਹੈ ਹੋਲੀ ।
ਮਨਦੀਪ ਗਿੱਲ ਧੜਾਕ

animated gif

-ਜਸਵੰਤ ਸਿੰਘ ‘ਅਜੀਤ’
ਜੀਵਨ ਦੀ ਸਾਰਥਕਤਾ ਬਨਾਮ ਅਤਧੁਨਿਕ ਲੋਕ ਕਥਾਵਾਂ
ਸੰਸਾਰ ਦਾ ਹਰ ਵਿਅਕਤੀ ਚੁਹੰਦਾ ਹੈ ਕਿ ਉਹ ਆਮ ਲੋਕਾਂ ਸਾਹਮਣੇ ਆਪਣੇ ਜੀਵਨ ਦੀ ਸਾਰਥਕਤਾ ਪੇਸ਼ ਕਰ, ਉਨ੍ਹਾਂ ਦੀ ਪ੍ਰਸ਼ੰਸਾ ਦਾ ਹਿਸਾ ਬਣ ਸਕੇ{ ਇਹੀ ਕਾਰਣ ਹੈ ਕਿ ਉਹ ਅਜਿਹੇ ਮੌਕਿਆਂ ਦੀ ਤਲਾਸ਼ ਵਿੱਚ ਰਹਿੰਦਾ ਹੈ, ਜਿਨ੍ਹਾਂ ਪੁਰ ਆਪਣਾ ਆਪ ਪੇਸ਼ ਕਰ ਉਹ ਲੋਕਾਂ ਦੀ ਖਿਚ ਦਾ ਕੇਂਦਰ ਬਣ ਸਕੇ। ਇਸ ਸਥਿਤੀ ਵਿੱਚ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਰ ਵਿਅਕਤੀ ਦੀਆਂ ਨਜ਼ਰਾਂ ਦਾ ਕੇਂਦਰ ਬਣ ਉਨ੍ਹਾਂ ਪਾਸੋਂ ਪ੍ਰਸ਼ੰਸਾ ਪ੍ਰਾਪਤ ਕਰ ਸਕੇ, ਕਈਆਂ ਦੀ ਅਲੋਚਨਾ ਦਾ ਵੀ ਉਹ ਨਿਸ਼ਾਨਾ ਬਣ ਸਕਦਾ ਹੈ। ਇਹ ਕਾਰਣ ਹੈ ਕਿ ਅਜਿਹੀ ਕੌਸ਼ਿਸ਼ ਦੇ ਦੌਰਾਨ ਸਾਰੇ ਹੀ ਸਾਰੇ ਹੀ ਉਸਤੋਂ ਕੋਈ ਚੰਗਾ ਪ੍ਰਭਾਵ ਹੀ ਲੈ ਸਕਣ। ਕਈ ਵਾਰ ਉਹ ਆਪਣੇ ਆਪਨੂੰ ਨਵੇਂ ਰੂਪ ਵਿੱਚ ਪੇਸ਼ ਕਰਦਿਆਂ, ਆਪਣੀ ਸੋਚ ਦੇ ਅਧਾਰ ਤੇ ਫਿਸਲ ਜਾਂਦਾ ਹੈ, ਜਿਸ ਕਾਰਣ ਉਹ ਅਪਣੇ ਨੂੰ ਚੰਗਿਆਂ ਪੇਸ਼ ਕਰਦਾ, ਖਿਝ ਮਾੜਾ ਪ੍ਰਭਾਵ ਦੇ ਬੈਠਦਾ ਹੈ। ਇਥੇ ਕੁਝ ਅਜਿਹੀਆਂ ਆਧੁਨਿਕ ਲੋਕ ਕਥਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਸੁਚਜੀ ਸੇਧ ਲਈ ਜਾ ਸਕਦੀ ਹੈ। ਕੋਈ ਇਨ੍ਹਾਂ ਨੂੰ ਕਿਵੇਂ ਲੈਂਦਾ ਹੈ ਇਹ ਉਸਦੀ ਸੋਚ ਅਤੇ ਜੋ ਜੀਵਨ ਉਹ ਜੀਅ ਰਿਹਾ ਹੈ, ਪੁਰ ਨਿਰਭਰ ਕਰੇਗਾ!
ਚਾਬੀ ਬਣੋ : ਕਿਸੇ ਪਿੰਡ ਵਿੱਚ ਇੱਕ ਜੰਦਰਿਆਂ ਦੀ ਦੁਕਾਨ ਸੀ, ਜਿਥੇ ਕਈ ਚਾਬੀਆਂ ਬਣਿਆ ਕਰਦੀਆਂ ਸਨ। ਜੰਦਰੇ ਬਣਾਉਣ ਵਾਲੇ ਕੋਲ ਇੱਕ ਹਥੋੜਾ ਵੀ ਸੀ। ਹਥੋੜਾ ਰੋਜ਼ ਵੇਖਦਾ ਕਿ ਇਹ ਚਾਬੀ ਮਜ਼ਬੂਤ ਤੋਂ ਮਜ਼ਬੂਤ ਜੰਦਰੇ ਨੂੰ ਵੀ ਬੜੀ ਅਸਾਨੀ ਨਾਲ ਖੋਲ੍ਹ ਦਿੰਦੀ ਹੈ, ਜਦਕਿ ਉਸ ਵਲੋਂ ਕੀਤੀ ਗਈ ਕੌਸ਼ਿਸ਼ ਦੇ ਕਾਰਣ ਕਈ ਵਾਰ ਜੰਦਰਾ ਟੁੱਟ ਵੀ ਜਾਂਦਾ ਹੈ। ਇੱਕ ਦਿਨ ਹਥੋੜੇ ਨੇ ਚਾਬੀ ਤੋਂ ਪੁਛ ਹੀ ਲਿਆ ਕਿ ਮੈਂ ਤੇਰੇ ਨਾਲੋ ਵਧੇਰੇ ਤਾਕਤਵਰ ਵੀ ਹਾਂ, ਮੇਰੇ ਅੰਦਰ ਲੋਹਾ ਵੀ ਤੇਰੇ ਨਾਲੋਂ ਜ਼ਿਆਦਾ ਹੈ, ਅਕਾਰ ਵਿੱਚ ਵੀ ਮੈਂ ਤੇਰੇ ਨਾਲੋਂ ਬਹੁਤ ਵੱਡਾ ਹਾਂ, ਫਿਰ ਵੀ ਜੰਦਰਾ ਤੋੜਨ ਵਿੱਚ ਮੈਂਨੂੰ ਨਾ ਕੇਵਲ ਬਹੁਤਾ ਸਮਾਂ ਲਗਦਾ ਹੈ, ਸਗੋਂ ਤਾਕਤ ਵੀ ਵਧੇਰੇ ਵਰਤਣੀ ਪੈਂਦੀ ਹੈ, ਜਦਕਿ ਤੂੰ ਮੇਰੇ ਨਾਲੋਂ ਬਹੁਤ ਛੋਟੀ ਹੁੰਦਿਆਂ ਹੋਇਆਂ ਵੀ ਵੱਡੇ ਤੋਂ ਵੱਡੇ ਤੇ ਮਜ਼ਬੂਤ ਤੋਂ ਮਜ਼ਬੂਤ ਜੰਦਰੇ ਨੂੰ ਵੀ ਬਹੁਤ ਅਸਾਨੀ ਨਾਲ ਖੋਲ੍ਹ ਦਿੰਦੀ ਹੈਂ?
ਚਾਬੀ ਨੇ ਮੁਸਕੁਰਾਉਂਦਿਆਂ ਹਥੋੜੇ ਨੂੰ ਕਿਹਾ ਕਿ ਤੂੰ ਜੰਦਰੇ ਪੁਰ ਉਪਰੋਂ ਚੋਟ ਕਰਦਾ ਹੈਂ ਤੇ ਉਸਨੂੰ ਤੋੜਨ ਦੀ ਕੌਸ਼ਿਸ਼ ਕਰਦਾ ਹੈਂ, ਮੈਂ ਜੰਦਰੇ ਦੇ ਅੰਦਰ ਜਾਂਦੀ ਹਾਂ, ਉਸਦੇ ਅੰਤਰ-ਮਨ ਨੂੰ ਛੋਹੰਦੀ ਹਾਂ ਅਤੇ ਉਸਦੇ ਨੇੜੇ ਜਾ ਬੇਨਤੀ ਕਰਦੀ ਹਾਂ। ਇਸਲਈ ਉਹ ਆਰਾਮ ਨਾਲ ਖੁਲ੍ਹ ਜਾਂਦਾ ਹੈ, ਪਰ ਤੂੰ ਉਸਨੂੰ ਖੋਲ੍ਹਦਾ ਨਹੀਂ, ਤੋੜ ਦਿੰਦਾ ਹੈਂ। ਇਹੀ ਤੇਰੇ ਤੇ ਮੇਰੇ ਵਿੱਚ ਫਰਕ ਹੈ।
ਅੱਜ ਨਹੀਂ ਤਾਂ ਕਲ੍ਹ : ਇੱਕ ਫਕੀਰ ਸੀ। ਕੁਝ ਲੋਕੀ ਉਸ ਕੋਲ ਬੈਠੇ ਸਨ। ਫਕੀਰ ਕੁਝ ਗਲਾਂ ਉਨ੍ਹਾਂ ਦੀਆਂ ਸੁਣ ਰਿਹਾ ਸੀ ਤੇ ਕੁਝ ਆਪਣੀਆਂ ਸੁਣਾ ਰਿਹਾ ਸੀ। ਫਕੀਰ ਨੇ ਦਸਿਆ ਕਿ ਮੈਂ ਜਿਸ ਕੋਲ ਵੀ ਗਿਆ, ਉਸ ਪਾਸੋਂ ਕੁਝ ਨਾ ਕੁਝ ਸਿਖਿਆ ਹੀ ਹੈ, ਮਤਲਬ ਇਹ ਕਿ ਸਾਰੇ ਮਿਲਣ ਵਾਲਿਆਂ ਪਾਸੋਂ ਕੁਝ ਨਾ ਕੁਝ ਸਿਖਿਆ ਹੈ। ਇਸਤੇ ਕੋਲ ਬੈਠਿਆਂ ਵਿਚੋਂ ਕਿਸੇ ਨੇ ਪੁੱਛ ਲਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਮਿਲਣ ਵਾਲੇ ਹਰ ਇੱਕ ਪਾਸੋਂ ਕੁਝ ਨਾ ਕੁਝ ਸਿਖਿਆ ਹੀ ਜਾ ਸਕੇ? ਇੱਕ ਚੋਰ ਤੋਂ ਕੀ ਸਿਖਿਆ ਜਾ ਸਕਦਾ ਹੈ?
ਫਕੀਰ ਨੇ ਦਸਿਆ ਕਿ ਇੱਕ ਵਾਰ ਮੈਂ ਇੱਕ ਚੋਰ ਦੇ ਘਰ ਠਹਿਰਿਆ ਸਾਂ। ਲਗਭਗ ਇੱਕ ਮਹੀਨਾ ਉਸਦੇ ਘਰ ਰਿਹਾ। ਉਹ ਹਰ ਰੋਜ਼ ਰਾਤ ਨੂੰ ਚੋਰੀ ਕਰਨ ਨਿਕਲਦਾ ਅਤੇ ਰਾਤ ਤਿੰਨ-ਚਾਰ ਵੱਜੇ ਮੁੜਦਾ। ਮੈਂ ਉਸ ਪਾਸੋਂ ਪੁਛਦਾ ਕਿ ਕੁਝ ਮਿਲਿਆ? ਉਹ ਹਸ ਕੇ ਕਹਿੰਦਾ ਕਿ ਅੱਜ ਤਾਂ ਕੁਝ ਨਹੀਂ ਮਿਲਿਆ, ਸ਼ਾਇਦ ਕਲ੍ਹ ਕੁਝ ਮਿਲ ਜਾਏ। ਇਸਤਰ੍ਹਾਂ ਇੱਕ ਮਹੀਨਾ ਲੰਘ ਗਿਆ, ਉਹ ਚੋਰੀ ਨਾ ਕਰ ਸਕਿਆ। ਕਦੀ ਉਸਨੂੰ ਦਰਵਾਜ਼ੇ ’ਤੇ ਸਿਪਾਹੀ ਖੜਾ ਮਿਲ ਜਾਂਦਾ ਤੇ ਕਦੀ ਘਰ ਅੰਦਰ ਦਾਖਿਲ ਹੋ ਜਾਣ ਤੇ ਘਰ ਵਾਲੇ ਜਾਗਦੇ ਮਿਲ ਜਾਂਦੇ, ਉਸਤੋਂ ਕਦੀ ਜੰਦਰਾ ਨਾ ਟੁੱਟ ਸਕਿਆ ਤੇ ਕਦੀ ਘਰ ਦਿਆਂ ਦੇ ਸੁਤਿਆਂ ਹੋਣ ਦੇ ਬਾਵਜੂਦ ਉਸਦੇ ਹੱਥ-ਪਲੇ ਕੁਝ ਨਾ ਪੈਂਦਾ। ਰਾਤ ਦੇਰ ਥਕਿਆ-ਹਾਰਿਆ ਖਾਲੀ ਹੱਥ ਹੀ ਘਰ ਮੁੜ ਆਉਂਦਾ।
ਮੈਂ ਰੋਜ਼ ਉਸ ਪਾਸੋਂ ਪੁਛਦਾ ਕਿ ਕੁਝ ਹੋਇਆ? ਉਹ ਇਹੀ ਕਹਿੰਦਾ ਕਿ ਅੱਜ ਤਾਂ ਕੁਝ ਨਹੀਂ ਹੋਇਆ, ਕਲ੍ਹ ਸ਼ਾਇਦ ਕੁਝ ਹੋ ਜਾਏ। ਮੈਂ ਉਸ ਪਾਸੋਂ ਇਹ ਸਿੱਖ ਲਿਆ ਕਿ ਇੱਕ ਚੋਰ, ਜੋ ਚੋਰੀ ਜਿਹਾ ਮਾੜਾ ਕੰਮ ਕਰਨ ਜਾਂਦਾ ਹੈ, ਉਹ ਵੀ ਇਤਨੇ ਵਿਸ਼ਵਾਸ ਨਾਲ ਭਰਿਆ ਹੋਇਆ ਹੁੰਦਾ ਹੈ ਕਿ ਜੇ ਉਸਨੂੰ ਅੱਜ ਕੁਝ ਨਹੀਂ ਮਿਲਿਆ ਤਾਂ ਕਲ੍ਹ ਜ਼ਰੂਰ ਕੁਝ ਨਾ ਕੁਝ ਮਿਲ ਜਾਇਗਾ। ਫਿਰ ਮੈਂ ਕਿਉਂ ਨਿਰਾਸ਼ ਹੋ ਜਾਂਦਾ ਹਾਂ? ਮੈਂਨੂੰ ਨਾ ਤਾਂ ਨਿਰਾਸ਼ ਹੋਣਾ ਚਾਹੀਦਾ ਹੈ ਤੇ ਨਾ ਹੀ ਫਿਕਰ ਕਰਨਾ ਚਾਹੀਦਾ ਹੈ। ਇਹ ਯਾਦ ਰਖਣਾ ਚਾਹੀਦਾ ਹੈ ਕਿ ਜੇ ਅੱਜ ਕੰਮ ਨਹੀਂ ਹੋ ਸਕਿਆ ਤਾਂ ਕਲ੍ਹ ਹੋ ਜਾਇਗਾ!
ਫਕੀਰ ਨੇ ਹੋਰ ਦਸਿਆ ਕਿ ਉਨ੍ਹਾਂ ਦਿਨਾਂ ਵਿੱਚ ਉਹ ਪ੍ਰਮਾਤਮਾ ਦੀ ਭਾਲ ਵਿੱਚ ਸੀ। ਮਤਲਬ ਇਹ ਕਿ ਪ੍ਰਮਾਤਮਾ ਦੀ ਚੋਰੀ ਕਰਨ ਦਾ ਮੌਕਾ ਤਲਾਸ਼ ਰਿਹਾ ਸਾਂ। ਦਰ-ਦਰ ਠੋਕਰਾਂ ਖਾ ਅਤੇ ਦੀਵਾਰਾਂ ਖਟ-ਖਟਾ ਰਿਹਾ ਸਾਂ, ਪਰ ਕੋਈ ਦਰਵਾਜ਼ਾ ਨਹੀਂ ਸੀ ਮਿਲ ਰਿਹਾ। ਮੈਂ ਥਕ-ਹਾਰ ਗਿਆ ਸਾਂ ਤੇ ਨਿਰਾਸ਼ ਵੀ ਹੋ ਚੁਕਾ ਸਾਂ। ਮੈਂ ਸੋਚਣ ਲਗਾ ਸਾਂ ਕਿ ਸਭ ਫਿਜ਼ੂਲ ਹੈ, ਬੇਕਾਰ ਹੈ, ਸਭ ਛਡ-ਛਡਾ ਘਰ ਵਾਪਸ ਮੁੜਨ ਬਾਰੇ ਸੋਚਣ ਲਗ ਪਿਆ ਸਾਂ, ਚੋਰ ਦੇ ਵਿਸ਼ਵਾਸ ਨੇ ਮੈਂਨੂੰ ਬਚਾ ਲਿਆ। ਮੈਂ ਇਹ ਸੂਤਰ ਪਲੇ ਬੰਨ੍ਹ ਲਿਆ ਅੱਜ ਨਹੀਂ ਤਾਂ ਕਲ੍ਹ ਪ੍ਰਮਾਤਮਾ ਜ਼ਰੂਰ ਮਿਲੇਗਾ। ਚੋਰ ਚੋਰੀ ਕਰ ਸਕਿਆ ਕਿ ਨਹੀਂ, ਮੈਂਨੂੰ ਇਸਦਾ ਕੁਝ ਪਤਾ ਨਹੀਂ, ਪਰ ਮੇਰੇ ਲਈ ਉਹ ਦਿਨ ਜ਼ਰੂਰ ਆ ਗਿਆ, ਜਦੋਂ ਮੈਂਨੂੰ ਮੇਰਾ ਪ੍ਰਮਾਤਮਾ ਮਿਲ ਗਿਆ।
ਨਿਜ ਦਾ ਧਿਆਨ : ਇੱਕ ਨਟ ਤੇ ਨਟਣੀ ਸਨ। ਨਟ ਗਰੀਬ ਸੀ, ਉਸਦੀ ਪਤਨੀ ਰੱਬ ਨੂੰ ਪਿਆਰੀ ਹੋ ਚੁਕੀ ਸੀ, ਨਟਣੀ ਉਸਦੀ ਚੇਲੀ ਸੀ। ਦੋਵੇਂ ਸੜਕ ਤੇ ਕਲਾਬਾਜ਼ੀ ਦਿਖਾਂਦੇ, ਇਸਤਰ੍ਹਾਂ ਜੋ ਪੈਸੇ ਮਿਲਦੇ, ਉਸ ਨਾਲ ਉਹ ਦੋਵੇਂ ਗੁਜ਼ਰ-ਬਸਰ ਕਰਦੇ। ਉਨ੍ਹਾਂ ਦਾ ਇੱਕ ਕਰਤਬ ਕੁਝ ਅਜਿਹਾ ਸੀ, ਜਿਸ ਵਿੱਚ ਉਸਤਾਦ (ਨਟ) ਇੱਕ ਬਾਂਸ ਨੂੰ ਆਪਣੇ ਸਿਰ ਤੇ ਰਖਦਾ ਤੇ ਚੇਲੀ (ਨਟਣੀ) ਆਹਿਸਤਾ-ਆਹਿਸਤਾ ਚੜ੍ਹਦਿਆਂ, ਉਸ ਬਾਂਸ ਦੇ ਉਪਰ ਤਕ ਪੁਜ ਜਾਂਦੀ। ਉਪਰ ਪੁਜਣ ਤੋਂ ਬਾਅਦ ਉਹ, ਨਟਣੀ ਉਥੇ ਰੁਕ ਜਾਂਦੀ ਅਤੇ ਉਸਤਾਦ (ਨਟ) ਸੰਤੁਲਣ ਬਣਾਂਦਿਆਂ ਹੋਇਆਂ ਚਲਦਾ। ਸੱਟ ਨਾ ਵਜੇ ਇਸ ਕਰ ਕੇ ਦੋਹਾਂ ਲਈ ਜ਼ਰੂਰੀ ਹੁੰਦਾ ਸੀ ਕਿ ਉਹ ਇਕਾਗਰ ਹੋ ਕੰਮ ਕਰਨ। ਇੱਕ ਦਿਨ ਉਸਤਾਦ (ਨਟ) ਨੇ ਚੇਲੀ (ਨਟਣੀ) ਨੂੰ ਕਿਹਾ ਕਿ ਸੁਣ, ਇਹ ਕਰਤਬ ਕਰਦਿਆਂ ਮੈਂ ਤੈਨੂੰ ਵੇਖਾਂਗਾਂ ਤੇ ਤੂੰ ਮੈਂਨੂੰ ਵੇਖੀਂ। ਇਸ ਨਾਲ ਸਾਡਾ ਸੰਤੁਲਣ ਬਣਿਆ ਰਹੇਗਾ। ਧਿਆਨ ਵੀ ਨਹੀਂ ਭਟਕੇਗਾ ਤੇ ਕਿਸੇ ਨੂੰ ਸੱਟ ਵੀ ਨਹੀਂ ਲਗੇਗੀ ਅਤੇ ਕਮਾਈ ਵੀ ਬਹੁਤੀ ਹੋਵੇਗੀ। ਨਟਣੀ ਛੋਟੀ ਪਰ ਸਮਝਦਾਰ ਸੀ। ਉਸਨੇ ਕਿਹਾ ਕਿ ‘ਗੁਰੂ ਜੀ, ਠੀਕ ਤਾਂ ਇਹ ਰਹੇਗਾ ਕਿ ਅਸੀਂ ਦੋਵੇਂ ਆਪਣੇ-ਆਪਨੂੰ ਹੀ ਵੇਖੀਏ। ਜੇ ਅਸੀਂ ਆਪਣੇ-ਆਪਨੂੰ ਆਪਣੇ ਪੁਰ ਹੀ ਫੋਕਸ ਰਖਾਂਗੇ ਤਾਂ ਦੋਹਾਂ ਦਾ ਹੀ ਧਿਆਨ ਰੱਖ ਲਵਾਂਗੇ। ਮੈਂਨਂੂੰ ਵਿਸ਼ਵਾਸ ਹੈ ਕਿ ਇਸਤਰ੍ਹਾਂ ਕੋਈ ਦੁਰਘਟਨਾ ਵੀ ਨਹੀਂ ਵਾਪਰੇਗੀ।

animated gif

-ਜਸਵੰਤ ਸਿੰਘ ‘ਅਜੀਤ’
ਗਲ ਸਿੱਖਾਂ ਦੀ ਅੱਡਰੀ ਪਛਾਣ ਅਤੇ ਵਿਲਖਣਤਾ ਦੀ!
ਸਿੱਖ ਇਤਿਹਾਸ ਨੂੰ ਜੇ ਗੰਭੀਰਤਾ ਨਾਲ ਵਾਚਿਆ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ, ਕਿ ਗੁਰੂ ਸਾਹਿਬਾਂ ਨੇ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਦੀਆਂ ਬੁਨਿਆਦਾਂ ਤੇ ਜਿਸ ਸੰਤ-ਸਿਪਾਹੀ ਰੂਪੀ ਮਹਲ ਦੀ ਸਿਰਜਨਾ ਕੀਤੀ ਹੈ, ਉਸਦੀ ਆਪਣੀ ਸੁਤੰਤਰ ਹੋਂਦ ਅਤੇ ਅੱਡਰੀ ਪਛਾਣ ਹੈ, ਜਿਸਨੂੰ ਕੋਈ ਵੀ ਤਾਕਤ ਖ਼ਤਮ ਨਹੀਂ ਕਰ ਸਕਦੀ। ਜਿਥੇ ਸਿੱਖਾਂ ਦੀ ਸੰਤ ਦੇ ਰੂਪ ਵਿੱਚ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਪ੍ਰਤੀ ਵਚਨਬੱਧਤਾ ਹੈ, ਉਥੇ ਹੀ ਸਿਪਾਹੀ ਦੇ ਰੂਪ ਵਿੱਚ ਉਨ੍ਹਾਂ ਦੀ ਵਚਨਬੱਧਤਾ ਗ਼ਰੀਬ-ਮਜ਼ਲੂਮ ਅਤੇ ਆਪਣੇ ਆਤਮ-ਸਨਮਾਨ ਦੀ ਰਖਿਆ ਪ੍ਰਤੀ ਵੀ ਹੈ। ਇਥੇ ਇਹ ਗਲ ਵੀ ਸਮਝ ਲੈਣ ਵਾਲੀ ਹੈ ਕਿ ਸਿੱਖਾਂ ਦੀ ਇਹ ਵਚਨਬੱਧਤਾ ਰਾਜਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਰਾਜਸੱਤਾ ਦੇ ਜਬਰ-ਜ਼ੁਲਮ ਤੇ ਅਨਿਆਇ ਵਿਰੁੱਧ ਸੰਘਰਸ਼ ਕਰਦਿਆਂ ਰਹਿਣ ਪ੍ਰਤੀ ਹੈ।
ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸੇ ਦੇ ਲਈ ‘ਜਬ ਲਗ ਖਾਲਸਾ ਰਹੇ ਨਿਆਰਾ’ ਦੀ ਜੋ ਸ਼ਰਤ ਰਖੀ ਹੈ, ਉਹ ਕੇਵਲ ਬਾਹਰਲੇ ਸਿੱਖੀ-ਸਰੂਪ ਨਾਲ ਹੀ ਸਬੰਧਤ ਨਹੀਂ, ਸਗੋਂ ਇਸਦਾ ਸਬੰਧ ਜੀਵਨ, ਆਚਰਣ ਅਤੇ ਆਦਰਸ਼ ਨਾਲ ਵੀ ਹੈ। ਜਿਥੋਂ ਤਕ ਕੇਸਾਧਾਰੀ ਤੇ ਪਗੜੀਧਾਰੀ ਹੋਣ ਦਾ ਸਬੰਧ ਹੈ, ਅਜਿਹੇ ਸਰੂਪ (ਦਾੜ੍ਹੀ-ਕੇਸਾਂ ਅਤੇ ਪੱਗ) ਦੀਆਂ ਧਾਰਨੀ ਦੇਸ਼-ਵਿਦੇਸ਼ ਵਿੱਚ ਅਨੇਕਾਂ ਜਾਤੀਆਂ ਨਜ਼ਰ ਆਉਂਦੀਆਂ ਹਨ। ਪਰ ਉਨ੍ਹਾਂ ਦੀ ਅਜਿਹੀ ਕੋਈ ਵਚਨਬੱਧਤਾ ਜਾਂ ਵਿਲਖਣਤਾ ਨਹੀਂ, ਜਿਹੋ ਜਿਹੀ ਸਿੱਖ ਪੰਥ ਦੀ ਹੈ।
ਇਸੇ ਤਰ੍ਹਾਂ ਜਦੋਂ ਸਿੱਖਾਂ ਦੇ ਨਿਆਰੇਪਨ ਤੇ ਅੱਡਰੇਪਨ ਦੀ ਗਲ ਆਉਂਦੀ ਹੈ, ਤਾਂ ਉਸ ਸੰਬੰਧ ਵਿੱਚ ਕਨਿੰਘਮ ਦੇ ਲਿਖੇ ਇਹ ਸ਼ਬਦ ਸਾਹਮਣੇ ਆ ਪੁਸ਼ਟੀ ਕਰਨ ਲਗਦੇ ਹਨ, ਕਿ ‘ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀਅਤ ਤੋਂ ਅਸੂਲਾਂ ਵੱਲ ਪੰਥ ਨੂੰ ਲਿਆ ਕੇ ਇਕ ਐਸਾ ਕਾਰਨਾਮਾ ਕਰ ਵਿਖਾਇਆ, ਜਿਸਨੇ ਸਿੱਖਾਂ ਨੂੰ ਗੁਰੂ ਦੀ ਸਰੀਰਕ ਰੂਪ ਵਿੱਚ ਅਣਹੋਂਦ ਮਹਿਸੂਸ ਹੋਣ ਨਹੀਂ ਦਿੱਤੀ’।
ਇਸੇ ਤਰ੍ਹਾਂ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖਾਂ ਦੇ ਨਿਆਰੇਪਨ ਦਾ ਰੂਪ, ਉਨ੍ਹਾਂ ਦਾ ਜੀਵਨ ਵੀ ਹੈ, ਜਿਸਦੇ ਸਬੰਧ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ‘ਸਿੱਖ ਆਹੇ ਕਿਰਤੀ, ਧਰਮ ਦੀਆਂ ਮੂਰਤਾਂ। ਅੰਦਰ ਗਊ ਦਾ, ਬਾਹਰ ਸ਼ੇਰ ਦੀਆਂ ਮੂਰਤਾਂ’ ਇਸੇ ਤਰ੍ਹਾਂ ਹੋਰ, ‘ਤਿਸ ਸਮੇਂ ਸਿੱਖ ਆਹੇ, ਜਤੀ ਸਤੀ ਰਹਤਵਾਨ, ਪਰ ਐਲਾ ਮੈਲਾ ਧਨ ਨਾ ਖਾਨ। ਤਿਨਾਂ ਸਿੱਖਾਂ ਦੇ ਤਪ ਕਰ, ਤੁਰਕਾਂ ਦਾ ਹੋਇਆ ਨਾਸ’। ਅਤੇ ‘ਉਨ੍ਹਾਂ ਹੀ ਸਿੱਖਾਂ ਦੇ ਤਪ ਭਜਨ ਅਤੇ ਸੀਸ ਦੇਣੇ ਕਰਿ ਖਾਲਸੇ ਦਾ ਹੋਣਾ ਪ੍ਰਕਾਸ’।
ਇਤਿਹਾਸ ਵਿੱਚ ਸਿੱਖਾਂ ਦੇ ਆਚਰਣ ਦਾ ਜ਼ਿਕਰ ਇਉਂ ਕੀਤਾ ਗਿਆ ਹੈ, ਕਿ ਜਦੋਂ ਉਹ ਜੰਗਲਾਂ-ਬੇਲਿਆਂ ਵਿੱਚ ਸ਼ਰਨ ਲਈ ਭਟਕ ਰਹੇ ਸਨ ਅਤੇ ਕਈ ਵਾਰ ਉਨ੍ਹਾਂ ਨੂੰ ਕਈ-ਕਈ ਦਿਨ ਬਿਨਾ ਕੁਝ ਖਾਦਿਆਂ ਬੀਤ ਜਾਂਦੇ ਸਨ, ਫਿਰ ਵੀ ਜਦੋਂ ਕਦੀ ਉਨ੍ਹਾਂ ਨੂੰ ਖਾਣ ਵਾਸਤੇ ਕੁਝ ਮਿਲਦਾ ਤਾਂ ਉਹ ਨਗਾਰੇ ਤੇ ਚੋਟ ਮਾਰ ਹੋਕਾ ਦਿੰਦੇ ਕਿ ‘ਦੇਹ ਆਵਾਜ਼ਾ ਭੁਖਾ ਕੋਈ, ਆਉ ਦੇਗ਼ ਤਿਆਰ ਗੁਰ ਹੋਈ’। ਜੇ ਉਨ੍ਹਾਂ ਦੇ ਹੋਕੇ ਤੇ ਉਨ੍ਹਾਂ ਦਾ ਕੋਈ ਦੁਸ਼ਮਣ ਵੀ ਖਾਣਾ ਖਾਣ ਉਨ੍ਹਾਂ ਪਾਸ ਆ ਗਿਆ ਤਾਂ ਉਨ੍ਹਾਂ ਉਸਨੂੰ ਮਨ੍ਹਾ ਨਹੀਂ ਕਰਨਾ, ‘ਓਸ ਸਮੇਂ ਬੈਰੀ ਕਿਨ ਆਵੈ, ਪਰਮ ਮੀਤ ਸਮ ਤਾਹਿ ਛਕਾਵੈ’। ਜੇ ਆਏ ਭੁਖੇ ਨੂੰ ਖੁਆਉਣ ਤੋਂ ਬਾਅਦ, ‘ਬਚੇ ਤੋ ਆਪ ਖਾ ਲੈ ਹੈਂ, ਨਹੀਂ ਤੋ ਲੰਗਰ ਮਸਤ ਬਤੈ ਹੈਂ।
ਸਿੱਖਾਂ ਦੇ ਇਸ ਉਚ ਆਚਰਣ ਦੀ ਘਾੜਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਘੜੀ। ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਨਦੌਣ ਦੀ ਲੜਾਈ ਵਿੱਚ ਦੁਸ਼ਮਣ ਹਾਰ, ਮੈਦਾਨ ਛੱਡ ਭਜ ਖੜਾ ਹੋਇਆ ਤਾਂ ਸਿੱਖ ਦੁਸ਼ਮਣ ਦੇ ਮਾਲ-ਮਤੇ ਦੀ ਲੁਟ ਦੇ ਨਾਲ ਨਵਾਬ ਦੀ ਲੜਕੀ ਵੀ ਉਠਵਾ ਲਿਆਏ। ਜਦੋਂ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਨ੍ਹਾਂ ਬਹੁਤ ਬੁਰਾ ਮਨਾਇਆ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਲੜਕੀ ਨੂੰ ਪੂਰੇ ਸਨਮਾਨ ਨਾਲ ਉਸਦੇ ਘਰ ਪਹੁੰਚਾ ਦੇਣ। ਉਨ੍ਹਾਂ ਦੇ ਇਸ ਹੁਕਮ ਨੂੰ ਸੁਣ ਕੇ ਸਿੱਖਾਂ ਹੱਥ ਜੋੜ ਕਿਹਾ: ‘ਸਭ ਸਿੱਖ ਪੁਛਣ ਗੁਨ ਖਾਣੀ। ਸਗਲ ਤੁਰਕ ਭੁਗਵਹਿ ਹਿੰਦਵਾਣੀ। ਸਿੱਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤ੍ਰ ਕਿਉਂ ਵਰਜ ਹਟਾਵੈ’। ਇਹ ਸੁਣ ਗੁਰੂ ਸਾਹਿਬ ਨੇ ਫੁਰਮਾਇਆ: ‘ਸੁਣਿ ਸਤਿਗੁਰੂ ਬੋਲੇ ਤਿਸ ਬੇਰੇ, ਹਮ ਲੈ ਜਾਨੋਂ ਪੰਥ ੳੇਚੇਰੇ, ਨਹੀਂ ਅਧਗਤਿ ਬਿਖੈ ਪੁਚਾਵੈ’।
ਸਿੱਖਾਂ ਦੀ ਆਦਰਸ਼ਾਂ ਪ੍ਰਤੀ ਦ੍ਰਿੜਤਾ ਦੀ ਇਕ ਉਦਾਹਰਣ ਦਾ ਜ਼ਿਕਰ ਇਤਿਹਾਸ ਵਿੱਚ ਇਉਂ ਦਰਜ ਕੀਤਾ ਗਿਆ ਹੋਇਆ ਹੈ, ‘ਜਦੋਂ ਤਾਰਾ ਸਿੰਘ ਵਾਂ ਨੂੰ ਪਕੜਨ ਲਈ ਮੁਗ਼ਲ ਫੌਜਾਂ ਉਨ੍ਹਾਂ ਦੇ ਪਿੰਡ ਵਲ ਵੱਧ ਰਹੀਆਂ ਸਨ ਤਾਂ ਸ਼ਾਹੀ ਫੌਜ ਦੇ ਹਜੂਰਾ ਸਿੰਘ ਨੇ ਚੁਪਕੇ ਜਿਹੇ ਫੌਜ ਵਿਚੋਂ ਨਿਕਲ ਭਾਈ ਤਾਰਾ ਸਿੰਘ ਵਾਂ ਦੇ ਪਿੰਡ ਪਹੁੰਚ ਮੁਗਲ ਫੌਜ ਦੇ ਉਨ੍ਹਾਂ ਵਲ ਕੂਚ ਕਰਨ ਦੀ ਸੂਚਨਾ ਦਿੰਦਿਆਂ, ਉਨ੍ਹਾਂ ਨੂੰ ਕੁਝ ਸਮੇਂ ਲਈ ਇਧਰ-ਉਧਰ ਹੋ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਉਸੇ ਸਮੇਂ ਆਪਣੇ ਮੁੱਠੀ ਭਰ ਸਾਥੀਆਂ ਨਾਲ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ‘ਦਸ ਗ੍ਰੰਥੀ’ ਵਿਚੋਂ ਹੁਕਮ ਲਿਆ। ਹੁਕਮ ਆਇਆ : ‘ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਦਹਿ ਕੁੰਟ ਕੋ ਭਜ ਜਾਈਯੇ। ਅਗੋਂ ਹੂੰ ਕਾਲ ਧਰੇ ਅਸ ਗਾਜਤ ਛਾਜਤ ਹੈ। ਜੈਂ ਤੇ ਨਸ ਆਈਏ’ ਇਹ ਹੁਕਮ ਸੁਣ ਉਨ੍ਹਾਂ ਇਹ ਕਹਿ ਇਧਰ-ਉਧਰ ਹੋ ਜਾਣ ਤੋਂ ਮਨ੍ਹਾ ਕਰ ਦਿਤਾ, ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਬਹਾਦਰਾਂ ਵਾਂਗ ਆਪਣੇ ਆਦਰਸ਼ ਤੇ ਪਹਿਰਾ ਦਿਉ, ਮੌਤ ਤਾਂ ਹਰ ਜਗ੍ਹਾ ਪਿਛਾ ਕਰੇਗੀ ਹੀ, ਭਜ ਕੇ ਕਿਥੇ-ਕਿਥੇ ਜਾਉਗੇ।
ਇਸੇ ਤਰ੍ਹਾਂ ਪਿੰਡ ਦਾ ਨੰਬਰਦਾਰ ਸੂਜਾ, ਮੁਗ਼ਲ ਫੌਜਾਂ ਨੂੰ ਭਟਕਾਉਣ ਲਈ ਅਗੇ ਹੋ ਗਿਆ ਅਤੇ ਆਪਣੇ ਭਰਾ ਨੂੰ ਭਾਈ ਤਾਰਾ ਸਿੰਘ ਵਲ ਭੇਜ, ਉਨ੍ਹਾਂ ਨੂੰ ਦੋ-ਚਾਰ ਦਿਨ ਲਈ ਇਧਰ-ਉਧਰ ਹੋ ਜਾਣ ਦਾ ਸੁਨੇਹਾ ਪਹੁੰਚਾਇਆ। ਭਾਈ ਤਾਰਾ ਸਿੰਘ ਨੇ ਉਸਦਾ ਧੰਨਵਾਦ ਕਰਦਿਆਂ ਉਸਨੂੰ ਵੀ ਕਿਹਾ ਕਿ ‘ਜਿਨ੍ਹਾਂ ਦੀਆਂ ਹਡੱੀਆਂ ਵਿੱਚ ਬੀਰਤਾ ਨਿਵਾਸ ਕਰ ਗਈ ਹੋਵੇ, ਉਹ ਦ੍ਰਿੜ੍ਹਤਾ ਦੇ ਪਲੇ ਨੂੰ ਨਹੀਂ ਛੱਡਦੇ’। ਇਤਿਹਾਸ ਗੁਆਹ ਹੈ ਉਨ੍ਹਾਂ ਡੱਟ ਕੇ ਦੁਸ਼ਮਣ ਦਾ ਸਾਹਮਣਾ ਕੀਤਾ ਅਤੇ ਸਾਥੀਆਂ ਸਹਿਤ ਸ਼ਹੀਦੀ ਪ੍ਰਾਪਤ ਕਰ ਲਈ।
ਗਲ ਗੁਰੂ ਸਾਹਿਬ ਵਲੋਂ ਬਖ਼ਸ਼ੀ ਬਾਦਸ਼ਾਹੀ ਦੀ : ਇਸ ਗਲ ਨੂੰ ਬਹੁਤ ਹੀ ਗੰਭੀਰਤਾ ਨਾਲ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ‘ਬਾਦਸ਼ਾਹੀ’ ਦੇਣ ਦਾ ਜੋ ਵਚਨ ਦਿੱਤਾ ਹੈ, ਅਸਲ ਵਿੱਚ ਉਹ ‘ਬਾਦਸ਼ਾਹੀ’ ਰਾਜਸੱਤਾ ਦੀ ਨਹੀਂ, ਸਗੋਂ ਦਿਲਾਂ ਪੁਰ ਰਾਜ ਕਰਨ ਦੀ ਹੈ, ਕਿਉਂਕਿ ਰਾਜਸੱਤਾ ਅਸਥਾਈ ਹੈ, ਜਦਕਿ ਦਿਲਾਂ ਪੁਰ ਰਾਜ ਕਰਨ ਦੀ ‘ਬਾਦਸ਼ਾਹੀ’ ਸਦੀਵੀ ਹੈ। ਇਹ ਬਾਦਸ਼ਾਹੀ ਕੇਵਲ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਦਿਆਂ, ਸੰਤ-ਸਿਪਾਹੀ ਦੇ ਫਰਜ਼ਾਂ, ਅਰਥਾਤ ਗ਼ਰੀਬ-ਮਜ਼ਲੂਮ ਅਤੇ ਆਤਮ-ਸਨਮਾਨ ਦੀ ਰਖਿਆ ਕਰਨ, ਦਾ ਪਾਲਣ ਕਰਦਿਆਂ ਹੀ ਪ੍ਰਾਪਤ ਹੋ ਸਕਦੀ ਹੈ ਅਤੇ ਇਸੇ ਦੇ ਸਹਾਰੇ ਹੀ ਇਸਨੂੰ ਕਾਇਮ ਵੀ ਰਖਿਆ ਜਾ ਸਕਦਾ ਹੈ।
ਜਦੋਂ ਰਾਜਨੈਤਿਕ ਸੁਆਰਥ ਅਧੀਨ ਸਤਿਗੁਰਾਂ ਦੀ ਬਖ਼ਸ਼ੀ ਇਸ ਅਨੌਖੀ, ਅਦੁਤੀ ਅਤੇ ਸਦੀਵੀ ‘ਬਾਦਸ਼ਾਹੀ’ ਨੂੰ ਰਾਜਸੱਤਾ ਨਾਲ ਜੋੜ ਲਿਆ ਗਿਆ, ਉਦੋਂ ਤੋਂ ਹੀ ਸਿੱਖ, ਸਥਾਪਤ ਆਦਰਸ਼ਾਂ ਤੋਂ ਭਟਕ ਸਿੱਖੀ ਨਾਲੋਂ ਟੁੱਟ ਦੂਰ ਹੁੰਦੇ ਚਲੇ ਗਏ, ਕਿਉਂਕਿ ਰਾਜਸੱਤਾ ਸਿੱਖੀ ਦੇ ਮੂਲ ਆਦਰਸ਼ਾਂ ਦੀ ਕੁਰਬਾਨੀ ਦੇ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਸੇ ਦੇ ਸਹਾਰੇ ਹੀ ਉਸਨੂੰ ਕਾਇਮ ਰਖਿਆ ਜਾ ਸਕਦਾ ਹੈ।
ਸਿੱਖ ਪੰਥ ਦੀ ਵਿਲਖਣਤਾ ਦੀ ਇੱਕ ਅਦੁਤੀ ਹੋਰ ਮਿਸਾਲ : ਸਿੱਖ ਇਤਿਹਾਸ ਵਿੱਚੋਂ, ਗੁਰੂ ਗੋਲਕ ਨਾਲ ਸੰਬੰਧਤ ਗੁਰੂ ਸਾਹਿਬਾਂ ਅਤੇ ਧਾਰਮਕ ਵਿਸ਼ਵਾਸ ਦੇ ਧਾਰਨੀ ਸਿੱਖਾਂ ਦੀ ਧਾਰਣਾਂ ਅਤੇ ਕੁਝ ਲੋਕਾਂ ਕੀ ਸੋਚ ਪੁਰ ਅਧਾਰਿਤ ਸਰਬ-ਪ੍ਰਵਾਨਤ ਇਕ ਘਟਨਾ ਦਾ ਇਥੇ ਜ਼ਿਕਰ ਕੀਤਾ ਜਾਣਾ, ਕੁਥਾਉਂ ਨਹੀਂ ਹੋਵੇਗਾ। ਇੱਹ ਘਟਨਾ ਉਸ ਸਮੇਂ ਦੀ ਹੈ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸਿੱਖਾਂ ਵਲੋਂ ਮੁਗਲ ਹੁਕਮਰਾਨਾਂ ਦੀਆਂ ਕੁਰਾਨ ਅਤੇ ਪਹਾੜੀ ਰਾਜਿਆਂ ਦੀਆਂ ਗਊ ਦੀਆਂ ਉਠਾਈਆਂ ਗਈਆਂ ਕਸਮਾਂ ਪੁਰ ਵਿਸ਼ਵਾਸ ਕਰ, ਬਣਾਏ ਗਏ ਦਬਾਉ ਕਾਰਣ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ, ਤਾਂ ਉਨ੍ਹਾਂ ਆਪਣੇ ਨਾਲ ਲਿਆਂਦਾ ਸਾਰਾ ਖਜ਼ਾਨਾ ਰਸਤੇ ਵਿੱਚ ਆਈ ਸਰਸਾ ਨਦੀ ਵਿੱਚ ਵਹਾ ਦਿੱਤਾ। ਇਤਿਹਾਸ ਅਨੁਸਾਰ ਇਸ ਗਲ ਪੁਰ ਜਦੋਂ ਕੁਝ ਸਿੱਖਾਂ ਵਲੋਂ ਸਵਾਲ ਉਠਾਇਆ ਗਿਆ ਤਾਂ ਗੁਰੂ ਸਾਹਿਬ ਨੇ ਫੁਰਮਾਇਆ ਕਿ ਇਹ ਪੂਜਾ ਦਾ ਧਾਨ, ਅਜਿਹਾ ਜ਼ਹਿਰ ਹੈ, ਜਿਸਨੂੰ ਆਪਣੇ ਪਿਆਰੇ ਬੱਚਿਆਂ, ਸਿੱਖਾਂ ਨੂੰ ਖਾਣ ਲਈ ਨਹੀਂ ਦੇ ਸਕਦਾ।
ਸੋਚਣ ਤੇ ਵਿਚਾਰਨ ਵਾਲੀ ਗਲ ਇਹ ਹੈ ਕਿ ਕਿਸੇ ਵੀ ਹੋਰ ਧਰਮ ਵਿੱਚ ਵਿਲਖਣਤਾ ਦੀ ਇੱਕ ਵੀ ਅਜਿਹੀ ਉਦਾਹਰਣ ਮਿਲਦੀ ਹੈ, ਜੋ ਗੁਰੂ ਸਾਹਿਬਾਂ ਵਲੋਂ ਸਥਾਪਤ ਆਦਰਸ਼ਾਂ ਦਾ ਪਾਲਣ ਕਰਦਿਆਂ ਸਿੱਖੀ ਵਿੱਚ ਸਥਾਪਤ ਹੋਈ ਹੈ।
…ਅਤੇ ਅੰਤ ਵਿੱਚ : ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਜਦੋਂ ਤਕ ਪੰਥ ਵਲੋਂ ਗੁਰੂ ਸਾਹਿਬਾਂ ਵਲੋਂ ਨਿਸ਼ਚਿਤ ਆਦਰਸ਼ਾਂ ਪ੍ਰਤੀ ਸਮਰਪਤ ਹੋ ਈਮਾਨਦਾਰੀ ਨਾਲ ਉਨ੍ਹਾਂ ਪ੍ਰਤੀ ਵਚਨਬੱਧਤਾ ਨਿਬਾਹੀ ਜਾਂਦੀ ਰਹੀ ਉਦੋਂ ਤਕ ਜੰਗਲ-ਬੇਲਿਆਂ ਵਿੱਚ ਵਿਚਰਦਿਆਂ ਅਤੇ ਸ਼ਹਾਦਤਾਂ ਦਿੰਦਿਆਂ ਹੋਇਆਂ ਵੀ ਉਸਦੀ ਅੱਡਰੀ ਪਛਾਣ ਅਤੇ ਲੋਕਾਂ ਦੇ ਦਿਲਾਂ ਪੁਰ ਉਸਦੀ ‘ਬਾਦਸ਼ਾਹੀ’ ਕਾਇਮ ਰਹੀ। ਪ੍ਰੰਤੂ ਜਦੋਂ ਉਸਨੇ ਉਨ੍ਹਾਂ ਆਦਰਸ਼ਾਂ ਨੂੰ ਅਣਗੋਲਿਆਂ ਕਰ ਦੁਨਿਆਵੀ ਤੇ ਜ਼ਮੀਨੀ ਬਾਦਸ਼ਾਹੀ ਨੂੰ ਹੀ ਆਪਣਾ ਅਦਰਸ਼ ਮਿੱਥ ਉਸ ਨਾਲ ਮੋਹ ਪਾ ਲਿਆ, ਉਦੋਂ ਤੋਂ ਹੀ ਢਹਿੰਦੀਕਲਾ ਲਗਾਤਾਰ ਉਸਦੇ ਜੀਵਨ ਨਾਲ ਜੁੜਦੀ ਚਲੀ ਗਈ।

animated gif

ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ

-ਜਸਵੰਤ ਸਿੰਘ ‘ਅਜੀਤ’

ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਲੈ ਕੇ ਇਸ ਸਮੇਂ ਜੋ ਸਥਿਤੀ ਬਣੀ ਹੋਈ ਚਲੀ ਆ ਰਹੀ ਹੈ, ਉਸਨੂੰ ਵੇਖਦਿਆਂ ਇਸ ਸਮੇਂ ਕੁਝ ਵੀ ਕਹਿ ਪਾਣਾ ਸੰਭਵ ਨਹੀਂ ਕਿ ਇਨ੍ਹਾਂ ਚਣਾਂ ਦੇ ਨਤੀਜਿਆਂ ਵਿੱਚ ‘ਊਠ ਕਿਸ ਕਰਵਟ ਬੈਠੇਗਾ’? ਇਸਦਾ ਕਾਰਣ ਇਹ ਹੈ ਕਿ ਇੱਕ ਤਾਂ ਸਿੱਖ ਮਤਦਾਤਾ ਖੁਲ੍ਹ ਨਹੀਂ ਰਿਹਾ ਕਿ ਉਹ ਇਨ੍ਹਾਂ ਚੋਣਾਂ ਵਿੱਚ ਕਿਸਦੇ ਹੱਕ ਵਿੱਚ ਫਤਵਾ ਦੇਣ ਜਾ ਰਿਹਾ ਹੈ, ਉਸਨੇ ੳੇੁਸੇ ਤਰ੍ਹਾਂ ਹੀ ਚੁੱਪ ਵਟੀ ਹੋਈ ਹੈ, ਜਿਵੇਂ ਵਿਧਾਨ ਸਭਾਵਾਂ ਦੀਆਂ ਹੋਈਆਂ ਤੇ ਹੋ ਰਹੀਆਂ ਚੋਣਾ ਵਿੱਚ ਦੇਸ਼ ਦੇ ਮਤਦਾਤਾ ਨੇ ਚੁੱਪ ਵਟੀ ਰਖੀ ਹੈ ਤੇ ਰਖ ਰਿਹਾ ਹੈ। ਦੂਸਰੇ ਪਾਸੇ ਜਿਥੇ ਗੁਰਦੁਆਰਾ ਕਮੇਟੀ ਦੇ ਵਰਤਮਾਨ ਅਹੁਦੇਦਾਰ, ਸ. ਮਨਜੀਤ ਸਿੰਘ ਜੀਕੇ ਅਤੇ ਸ. ਮਨਜਿੰਦਰ ਸਿੰਘ ਸਿਰਸਾ, ਇਸ ਦਾਅਵੇ ਨਾਲ ਪੂਰੇ ਆਸ਼ਾਵਾਦੀ ਵਿਖਾਈ ਦੇ ਰਹੇ ਹਨ ਕਿ ਉਨ੍ਹਾਂ ਆਪਣੇ ਚਾਰ ਵਰ੍ਹਿਆਂ ਦੇ ਕਾਰਜ-ਕਾਲ ਦੌਰਾਨ ਜੋ ਕੰਮ ਕੀਤੇ ਹਨ, ਉਨ੍ਹਾਂ ਦੇ ਚਲਦਿਆਂ ਦਿੱਲੀ ਦੇ ਸਿੱਖ ਗੁਰਦੁਆਰਾ ਪ੍ਰਬੰਧ ਦੀ ਨਵੀਂ ਪਾਰੀ ਵੀ ਉਨ੍ਹਾਂ ਨੂੰ ਸੌਂਪਣ ਵਿੱਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਵਿਖਾਣਗੇ। ਇਸੇ ਤਰ੍ਹਾਂ ਦੂਜੇ ਪਾਸੇ ਪਿਛਲੀਆਂ ਗੁਰਦੁਆਰਾ ਚੁਣਾਂ ਵਿੱਚ ਸੱਤਾ ਤੋਂ ਬਾਹਰ ਹੋ ਗਏ, ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਮੁਖੀ ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ ਵੀ ਇਸ ਵਿਸ਼ਵਾਸ ਨੂੰ ਪਾਲੀ (ਸੰਜੋਈ) ਚਲ ਰਹੇ ਹਨ ਕਿ ਬੀਤੇ ਚਾਰ ਵਰ੍ਹਿਆਂ ਦੇ ਬਾਦਲ ਅਕਾਲੀ ਦਲ ਦੇ ਸੱਤਾ-ਕਾਲ ਦੌਰਾਨ ਗੁਰਦੁਆਰਾ ਕਮੇਟੀ ਵਿੱਚ ਜੋ ਕੁ-ਪ੍ਰਬੰਧ ਦਿੱਲੀ ਦੇ ਸਿਖਾਂ ਨੂੰ ਵੇਖਣ ਮਿਲਦਾ ਚਲਿਆ ਆ ਰਿਹਾ ਹੈ, ਉਸ ਕਾਰਣ ਦਿੱਲੀ ਦੇ ਸਿੱਖ ਉਸਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁਕੇ ਹਨ, ਜਿਸ ਕਾਰਣ ਇਸ ਵਾਰ ਗੁਰਦਆਰਾ ਪ੍ਰਬੰਧ ਵਿੱਚ ਉਨ੍ਹਾਂ ਦੀ ਵਪਸੀ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੋਵੇਗੀ। ਇਤਨਾ ਹੀ ਨਹੀਂ, ਇਨ੍ਹਾਂ ਦੋਹਾਂ ਅਕਾਲੀ ਦਲਾਂ ਤੋਂ ਬਿਨਾਂ, ਗੁਰਦੁਆਰਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਣ ਚੋਣ ਮੈਦਾਨ ਵਿੱਚ ਉਤਰੇ, ਪੰਥਕ ਸੇਵਾ ਦਲ, ਸਿੱਖ ਸਦਭਾਵਨਾ ਦਲ, ਅਕਾਲ ਸਹਾਇ ਵੈਲਫੇਅਰ ਸੋਸਾਇਟੀ ਤੇ ਆਮ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਲ ਹੀ ਅਜ਼ਾਦ ਉਮੀਦਵਾਰਾਂ, ਨੂੰ ਵੀ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਇਨ੍ਹਾਂ ਦੋਹਾਂ, ਵੱਡੇ ਸ਼੍ਰੋਮਣੀ ਅਕਾਲੀ ਦਲਾਂ ਵਿਚੋਂ ਕਿਸੇ ਨੂੰ ਵੀ ਪੂਰਣ ਬਹੁਮਤ ਨਹੀਂ ਮਿਲ ਸਕੇਗਾ, ਜਿਸ ਕਾਰਣ ਉਨ੍ਹਾਂ ਦੀਆਂ ‘ਪੰਜੇ ਉਂਗਲਾਂ ਘਿਉ ਵਿੱਚ ਤੇ ਸਿਰ ਕੜਾਹੀ ਵਿੱਚ’ ਹੋਵੇਗਾ, ਤੇ ਇਨ੍ਹਾਂ ਦੀ ਨਕੇਲ ਪੂਰੀ ਤਰ੍ਹਾਂ ਉਨ੍ਹਾਂ ਦੇ ਹੀ ਹੱਥ ਵਿੱਚ ਹੋਵੇਗੀ। ਉਹੀ ਫੈਸਲਾ ਕਰਨਗੇ ਕਿ ਗੁਰਦੁਆਰਾ ਕਮੇਟੀ ਦੀ ਸੱਤਾ ਕਿਸਨੂੰ ਸੌਂਪਣੀ ਹੈ? ਅਜਿਹੀ ਸਥਿਤੀ ਵਿੱਚ ਕਿਸੇ ਨਾਲ ਵੀ ਅੰਤਿਮ ਸੌਦੇਬਾਜ਼ੀ ਹੋਣ ਦੇ ਸਮੇਂ ਉਨ੍ਹਾਂ ਦਾ ਪਲੜਾ ਭਾਰੀ ਹੋਵੇਗਾ। ਇਸ ਸਭ ਦੇ ਚਲਦਿਆਂ ਪਹਿਲੀ ਮਾਰਚ, ਜਦੋਂ ਚੋਣ ਨਤੀਜੇ ਆਉਣਗੇ, ਤਕ ਤਾਂ ਇੰਤਜ਼ਾਰ ਕਰਨਾ ਹੀ ਬਣਦਾ ਹੈ।
ਬਾਦਲ ਅਕਾਲੀ ਦਲ ਦੀ ਕੇਂਦਰੀ ਲੀਡਰਸ਼ਿਪ ਦੀ ਭੂਮਿਕਾ : ਐਤਕੀਂ ਪਹਿਲੀ ਵਾਰ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਤੇ ਸੀਨੀਅਰ ਲੀਡਰਸ਼ਿਪ ਨੂੰ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਪਰਦੇ ਦੇ ਪਿੱਛੇ ਰਹਿ, ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਹੀ ਨਹੀਂ, ਸਗੋਂ ਉਨ੍ਹਾਂ ਦੀ ਰਣਨੀਤੀ ਦੇ ਤਹਿਤ ਵੀ ਗੁਰਦੁਆਰਾ ਚੋਣਾਂ ਦੀ ਲੜਾਈ ਲੜਨੀ ਪੈ ਰਹੀ ਹੈ। ਇਥੋਂ ਤਕ ਕਿ ਦਲ ਵਲੋਂ ਗੁਰਦੁਆਰਾ ਚੋਣਾਂ ਲਈ, ਪ੍ਰਚਾਰ ਦੀ ਜੋ ਸਮਿਗ੍ਰੀ ਵਰਤੀ ਜਾ ਰਹੀ ਹੈ, ਉਸ ਵਿਚੋਂ ਵੀ ਕੇਂਦਰੀ ਲੀਡਰਸ਼ਿਪ ਦੇ ਚੇਹਰੇ, ਦੋ-ਇੱਕ ਉਮੀਦਵਾਰਾਂ ਦੀ ਪ੍ਰਚਾਰ ਸਮਗਰੀ ਵਿੱਚ ਹੀ ਵਿਖਾਈ ਦੇ ਰਹੇ ਹਂ। ਜਾਣਕਾਰ ਸੂਤਰਾਂ ਅਨੁਸਾਰ ਦਲ ਦੇ ਕੁਝ ਕੇਂਦਰੀ ਮੁੱਖੀਆਂ ਲਈ ਇਹ ਸਥਿਤੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ। ਪ੍ਰੰਤੁ ਉਨ੍ਹਾਂ ਦੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਪਰਦੇ ਪਿੱਛੇ ਹੀ ਰਹਿਣ ਤੇ ਮਜਬੂਰ ਹੋਣਾ ਪੈ ਰਿਹਾ ਹੈ। ਇਹੀ ਕਾਰਣ ਹੈ ਕਿ ਸਮੇਂ-ਸਮੇਂ ਦਲ ਦੇ ਕੁਝ ਸੀਨੀਅਰ ਮੁੱਖੀਆਂ ਵਲੋਂ ਅਜਿਹੇ ਬਿਆਨ ਦਿੱਤੇ ਜਾਣੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਤੋਂ ਇਉਂ ਜਾਪਦਾ ਹੈ, ਜਿਵੇਂ ਉਹ ਦਿੱਲੀ ਦੇ ਸਿੱਖ ਮਤਦਾਤਾਵਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹੋਣ, ਕਿ ਦਿੱਲੀ ਗੁਰਦੁਆਰਾ ਚੋਣਾਂ ਦੀ ਲੜਾਈ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ’ਚ ਨਹੀਂ, ਸਗੋਂ ਉਨ੍ਹਾਂ, ਦਲ ਦੇ ਸਨਿੀਅਰ ਮੁੱਖੀਆਂ ਦੀ ਅਗਵਾਈ ਵਿੱਚ, ਉਨ੍ਹਾਂ ਵਲੋਂ ਹੀ ਉਲੀਕੀ ਰਣਨੀਤੀ ਤਹਿਤ ਹੀ ਲੜੀ ਜਾ ਰਹੀ ਹੈ।
ਕੇਂਦਰੀ ਅਕਾਲੀ ਲੀਡਰਸ਼ਿਪ ਨੂੰ ਦੂਰ ਰਖਣ ਦਾ ਕਾਰਣ : ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਨੂੰ ਪਰਦੇ ਪਿੱਛੇ ਧਕੇ ਜਾਣ ਦਾ ਮੁੱਖ ਕਾਰਣ, ਇਹ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਸ ਵਲੋਂ ਡੇਰਾ ਸੱਚਾ ਸੌਦਾ ਦੇ ਉਸ ਮੁਖੀ, ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਗ ਰਚ, ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਲੂਹਣ ਦੇ ਦੋਸ਼ ਵਿੱਚ, ਉਸਨੂੰ ਅਕਾਲ ਤਖਤ ਤੋਂ ਸਿਖ-ਵਿਰੋਧੀ ਕਰਾਰ ਦੇ, ਉਸਦਾ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੋਇਆ ਹੈ, ਤੋਂ ਸਹਿਯੋਗ ਲੈਣਾ, ਅਤੇ ਇਸਦੇ ਨਾਲ ਹੀ ਪਿਛਲੇ ਕੁਝ ਹੀ ਸਮੇਂ ਵਿੱਚ ਪੰਜਾਬ ਦੇ ਵੱਖ-ਵੱਖ ਹਿਸਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤੇ ਜਾਣ ਦੀਆਂ ਹੋਈਆਂ, ਲਗਭਗ 100 ਘਟਨਾਵਾਂ ਦੇ ਦੋਸ਼ੀਆਂ ਵਿਚੋਂ ਕਿਸੇ ਇੱਕ ਦੇ ਵੀ ਨਾ ਪਕੜੇ ਜਾ ਸਕਣ ਕਾਰਣ, ਆਮ ਸਿੱਖਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਦਾਲ) ਦੀ ਕੌਮੀ ਲੀਡਰਸਿਪ ਵਿਰੁੱਧ ਜੋ ਰੋਹ ਤੇ ਗੁੱਸਾ ਪੈਦਾ ਹੋਇਆ ਚਲਿਆ ਆ ਰਹਾ ਹੈ, ਉਸਦੇ ਪਰਛਾਵੇਂ ਤੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਦਲ ਦੇ ਪ੍ਰਦਰਸ਼ਨ ਨੂੰ ਪ੍ਰਭਾਵਤ ਹੋਣ ਤੋਂ ਬਚਾਈ ਰਖਣਾ ਸੀ। ਇਹੀ ਕਾਰਣ ਹੈ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੂੰ ਦਲ ਦੀ ਕੇਂਦਰੀ ਲੀਡਰਸ਼ਿਪ ਨੂੰ ਦਿੱਲੀ ਗੁਰਦੁਆਰਾ ਚੁੋਣਾਂ ਤੋਂ ਦੂਰ ਰਖਣ ਦੀ ਰਣਨੀਤੀ ਅਪਨਾਉਣ ਤੇ ਮਜਬੂਰ ਹੋਣਾ ਪਿਆ। ਦਸਿਆ ਗਿਐ ਕਿ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ. ਮਨਜੀਤ ਸਿੰਘ ਜੀਕੇ ਦੀ ਇਸ ਰਣਨੀਤੀ ਦੀ ਗੰਭੀਰਤਾ ਨੂੰ ਸਮਝਿਆ ਅਤੇ ਦਿੱਲੀ ਗੁਰਦੁਆਰਾ ਚੋਣਾਂ ਵਿੱਚੋਂ ਬਾਹਰ ਰਹਿਣ ਦਾ ਫੈਸਲਾ ਕਰ, ਅਮਰੀਕਾ ਵਿੱਚ ਇਲਾਜ ਕਰਵਾਉਣ ਗਏ, ਆਪਣੇ ਪਿਤਾ, ਪੰਜਾਬ ਦੇ ਮੁੱਖ ਮੰਤਰੀ ਅਤੇ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੇਖ-ਰੇਖ ਕਰਨ ਦੀ ਜ਼ਿਮੇਦਾਰੀ ਸੰਭਾਲਣ ਦੇ ਨਾਂ ਤੇ, ਉਨ੍ਹਾਂ ਪਤਨੀ, ਬੀਬੀ ਹਰਸਿਮਰਤ ਕੌਰ ਨਾਲ, ਅਮਰੀਕਾ ਚਲਿਆਂ ਜਾਣਾ ਹੀ ਉਚਤ ਸਮਝਿਆ।
ਦੋਸ਼-ਪ੍ਰਤੀ ਦੋਸ਼ ਪੁਰ ਜ਼ੋਰ : ਜਿਉਂ–ਜਿਉਂ ਗੁਰਦੁਆਰਾ ਚੋਣਾਂ ਦਾ ਅੰਤਮ ਪੜਾਅ ਨੇੜੇ ਆਉਂਦਾ ਚਲਿਆ ਜਾ ਰਿਹਾ ਹੈ, ਚੋਣਾਂ ਹਿੱਸਾ ਲੈਣ ਲਈ ਸਰਗਰਮ ਚਲ ਰਹੀਆਂ ਜੱਥੇਬੰਦੀਆਂ ਦੇ ਮੁੱਖੀਆਂ ਵਲੋਂ ਸਾਰੀਆਂ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਤਿਲਾਂਜਲੀ ਦੇ, ਇੱਕ-ਦੂਸਰੇ ਪੁਰ ਜ਼ਾਤੀ ਚਿਕੜ ਉਛਾਲਣ ਵਿੱਚ ਤੇਜ਼ੀ ਲਿਆਉਂਦੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸਤਰ੍ਹਾਂ ਉਹ ਇੱਕ-ਦੂਜੇ ਪੁਰ ਦੋਸ਼-ਪ੍ਰਤੀਦੋਸ਼ ਲਾਉਣ ਵਿੱਚ ਰੁਝੇ ਹੋਏ ਹਨ, ਉਸਤੋਂ ਇੰਝ ਜਾਪਦਾ ਹੈ ਜਿਵੇਂ ਦੋਸ਼ ਲਾਣ ਵਾਲੇ ਦੂਸਰੇ ਨੂੰ ਚਿਕੜ ਨਾਲ ਲਿਬੜਿਆ ਅਤੇ ਆਪਣੇ ਆਪਨੂੰ ਦੁੱਧ ਦਾ ਧੁਲਿਆ ਸਾਬਤ ਕਰਨਾ ਚਾਹੁੰਦੇ ਹਨ, ਜਦਕਿ ਆਪਣੇ ਨੂੰ ਦੁੱਧ ਦਾ ਧੁਲਿਆ ਸਾਬਤ ਕਰਨ ਲਈ, ਉਹ ਕੋਈ ਸਬੂਤ ਪੇਸ਼ ਨਹੀਂ ਕਰ ਪਾ ਰਹੇ। ਇਸੇ ਦਾ ਨਤੀਜਾ ਹੋ ਰਿਹਾ ਹੈ ਕਿ ਆਮ ਸਿੱਖਾਂ ਵਿੱਚ ਲਗਾਤਾਰ ਇਹੀ ਸੰਦੇਸ਼ ਜਾ ਰਿਹਾ ਹੈ ਕਿ ਗੁਰਦੁਆਰਾ ਪ੍ਰਬੰਧ ਪੁਰ ਕਾਬਜ਼ ਹੋਣ ਦੀ ਲਾਲਸਾ ਦਾ ਸ਼ਿਕਾਰ ਕੋਈ ਵੀ ਦੁੱਧ ਦਾ ਧੁਲਿਆ ਨਹੀਂ, ਸਾਰੇ ਇੋਕ ਹੀ ਥੈਲੀ ਦੇ ਚੱਟੇ-ਬੱਟੇ ਅਤੇ ਹਮਾਮ ਵਿੱਚ ਨੰਗੇ ਹਨ। ਇਹ ਸੰਦੇਸ਼ ਜੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹੋ ਰਹੇ ਮਤਦਾਨ ਦੇ ਪ੍ਰਤੀਸ਼ਤ ਨੂੰ ਪ੍ਰਭਾਵਤ ਕਰਨ ਵਿੱਚ ਸਫਲ ਹੋ ਜਾਏ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।
…ਅਤੇ ਅੰਤ ਵਿੱਚ : ਇਸ ਐਤਵਾਰ, 28 ਫਰਵਰੀ ਨੂੰ ਦਿੱਲੀ ਗੁਰਦੁਆਰਾ ਚੋਣਾਂ ਲਈ ਮਤਦਾਨ ਦੀ ਪ੍ਰਕ੍ਰਿਆ ਪੂਰੀ ਹੋ ਜਾਇਗੀ ਅਤੇ ਪਹਿਲੀ ਮਾਰਚ ਨੂੰ ਚੋਣ ਨਤੀਜੇ ਵੀ ਆ ਜਾਣਗੇ। ਇਸਤੋਂ ਬਾਅਦ ਗੁਰਦੁਆਰਾ ਕਮੇਟੀ ਦੇ 55-ਮੈਂਬਰੀ ਜਨਰਲ ਹਾਊਸ ਦੇ ਗਠਨ ਨੂੰ ਪੂਰਿਆਂ ਕਰਨ ਲਈ, 9 ਮੈਂਬਰਾਂ ਨੂੰ ਨਾਮਜ਼ਦ ਕਰਨ ਦੀ ਪ੍ਰਕ੍ਰਿਆ ਅਰੰਭ ਕਰਨ ਵਲ ਕਦਮ ਵਧਾਏ ਜਾਣਗੇ। ਇਨ੍ਹਾਂ 9 ਮੈਂਬਰਾਂ ਵਿੱਚ ਚਾਰ, ਅਕਾਲ ਅਖਤ, ਤਖਤ ਸ੍ਰੀ ਅਨੰਦ ਪੁਰ ਸਾਹਿਬ, ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਤਖਤ ਸੱਚਖੰਡ ਹਜ਼ੂਰ ਸਾਹਿਬ ਦੇ ਜੱਥੇਦਾਰ ਆਪਣੇ ਅਹੁਦੇ ਦੇ ਚਲਦਿਆਂ ਨਾਮਜ਼ਦ ਹੋਣਗੇ (ਜਿਸ ਸਮੇਂ ਸੰਨ-1971 ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਐਕਟ-1971 ਹੋਂਦ ਵਿੱਚ ਆਇਆ, ਉਸ ਸਮੇਂ ਤਕ ਸ੍ਰੀ ਦਮਦਮਾ ਸਾਹਿਬ ਨੂੰ ਤਖਤ ਵਜੋਂ ਮਾਨਤਾ ਪ੍ਰਾਪਤ ਨਹੀਂ ਸੀ, ਇਸ ਕਰਕੇ ਉਥੋਂ ਦੇ ਜੱਥੇਦਾਰ ਨੂੰ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਨਾਮਜ਼ਦ ਕਰਨ ਦਾ ਪ੍ਰਾਵਧਾਨ ਨਹੀਂ ਸੀ ਹੋਇਆ), ਆਪਣੇ ਪ੍ਰਤੀਨਿਧੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਨਾਂ ਭੇਜਿਆ ਜਾਇਗਾ। ਦਿੱਲੀ ਦੇ ਸਿੱਖ ਮਤਦਾਤਾਵਾਂ ਦੇ ਮੱਤਾਂ ਰਾਹੀਂ ਚੁਣੇ ਗਏ, 46 ਮੈਂਬਰ ਆਪਣੇ ਮੱਤਾਂ ਰਾਹੀਂ ਦੋ ਮੈਂਬਰਾਂ ਦੀ ਚੋਣ ਕਰਨਗੇ ਅਤੇ ਦੋ ਮੈਂਬਰ ਦੀ ਚੋਣ ਰਜਿਸਟਰਡ ਸਿੰਘ ਸਭਾਵਾਂ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਲਾਟਰੀ ਦੀ ਪ੍ਰਕ੍ਰਿਆ ਨਾਲ ਹੋਵੇਗੀ। ਇਸਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦਾ 55-ਮੈਂਬਰੀ ਜਨਰਲ ਹਾਊਸ ਹੋਂਦ ਵਿੱਚ ਆ ਜਾਇਗਾ। ਦਿੱਲੀ ਗੁਰਦੁਆਰਾ ਚੋਣ ਨਿਦੇਸ਼ਕ ਵਲੋਂ ਇਸ ਤਰ੍ਹਾਂ ਗਠਤ ਹੋਏ ਪੂਰੇ ਹਾਊਸ ਦੀ ਬੈਠਕ ਬੁਲਾ ਸੇਵਾ-ਮੁਕਤ ਹੋ ਰਹੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਾਂ ਮੈਂਬਰਾਂ ਵਲੋਂ ਆਰਜ਼ੀ ਤੋਰ ਤੇ ਚੁਣੇ ਬੈਠਕ ਦੇ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਨਵੇਂ ਪ੍ਰਧਾਨ ਦੀ ਚੋਣ 51 ਮੈਂਬਰਾਂ, (ਕਿਉਂਕਿ ਤਖਤਾਂ ਦੇ ਜੱਥੇਦਾਰ ਸਾਹਿਬਾਨ ਦੀ ਨਿਰਪੱਖਤਾ ਨੂੰ ਬਣਾਈ ਰਖਣ ਲਈ, ਗੁਰਦੁਆਰਾ ਐਕਟ ਵਿੱਚ ਉਨ੍ਹਾਂ ਦੇ ਮਤਦਾਨ ਦਾ ਪ੍ਰਾਵਧਾਨ ਨਹੀਂ ਕੀਤਾ ਗਿਆ) ਰਾਹੀਂ ਆਪਣੇ ਮਤਾਂ ਰਾਹੀਂ ਕੀਤੀ ਜਾਇਗੀ। ਇਸਤਰ੍ਹਾਂ ਚੁਣੇ ਗਏ ਨਵੇਂ ਪ੍ਰਧਾਨ ਵਲੋਂ ਅੱਗੋਂ ਦੀ ਕਾਰਵਾਈ, ਅਰਥਾਤ ਦੂਸਰੇ ਚਾਰ ਅਹੁਦੇਦਾਰਾਂ – ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਜਾਇੰਟ ਸਕਤੱਰ ਅਤੇ ਅੰਤ੍ਰਿੰਗ ਬੋਰਡ ਦੇ ਦਸ ਮੈਂਬਰਾਂ ਦੀ ਚੋਣ ਕਰਵਾਈ ਜਾਇਗੀ। ਇਸਤਰ੍ਹਾਂ ਸਾਰੀ ਪ੍ਰਕ੍ਰਿਆ ਦੇ ਪੂਰਾ ਹੋ ਜਾਣ ਦੇ ਨਾਲ ਦੋ ਵਰ੍ਹਿਆਂ ਲਈ ਨਵਾਂ ਅੰਤ੍ਰਿੰਗ ਬੋਰਡ ਹੋਂਦ ਵਿੱਚ ਆ ਜਾਇਗਾ ਤੇ ਗੁਰਦੁਆਰਾ ਪ੍ਰਬੰਧ ਦੀ ਜ਼ਿਮਂੇਦਾਰੀ ਸੰਭਾਲ ਲਵੇਗਾ।ਇਸ ਸਾਰੀ ਪ੍ਰਕ੍ਰਿਆ ਦੇ ਮਾਰਚ ਦੇ ਅੰਤ ਤਕ ਪੂਰਿਆਂ ਹੋ ਜਾਣ ਦੀ ਸੰਭਾਵਨਾ ਹੈ। ਦੋ ਵਰ੍ਹੇ ਬਾਅਦ ਫਿਰ ਇਸੇ ਹੀ ਜਨਰਲ ਹਾਊਸ ਵਲੋਂ ਅਮ ਬੈਠਕ ਕਰ, ਅਗਲੇ ਦੋ ਵਰ੍ਹਿਆਂ ਲਈ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਕੀਤੀ ਜਾਇਗੀ।animated gif

ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ
ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ
ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ
ਦਾ ਸ਼ਰਾਬੀ ਅਤੇ ਭੈੜੇ ਆਚਰਣ ਵਾਲਾ ਸੀ। ਉਸ ਨੇ ਪਵਿੱਤਰ ਗੁਰਧਾਮ ਨੂੰ
ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਉਸ ਨੇ 1917 ਈ. ਵਿੱਚ ਗੁਰਦੁਆਰੇ
ਦੀ ਹਦੂਦ ਅੰਦਰ ਵੇਸਵਾ ਦਾ ਨਾਚ ਕਰਾਇਆ। ਗੁਰਦੁਆਰੇ ਦੀ ਹਦੂਦ ਅੰਦਰ
ਸ਼ਰ੍ਹੇਆਮ ਸ਼ਰਾਬ ਦਾ ਦੌਰ ਚਲਦਾ ਰਹਿੰਦਾ ਸੀ ਅਤੇ ਉਸ ਦੇ ਚੇਲੇ ਖ਼ਤਰਨਾਕ ਹੱਦ
ਤਕ ਵਿਗੜੇ ਹੋਏ ਸਨ। ਸੰਨ 1918 ਨੂੰ ਇੱਕ ਰਿਟਾਇਰਡ ਸਿੰਧੀ ਅਫਸਰ ਆਪਣੇ ਪਰਵਾਰ
ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇਂ ਉਸ
ਦੀ 13 ਸਾਲਾ ਲੜਕੀ ਦਾ ਮਹੰਤ ਦੇ ਇੱਕ ਚੇਲੇ ਨੇ ਬਲਾਤਕਾਰ ਕੀਤਾ। ਉਸੇ
ਸਾਲ ਹੀ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ
ਛੇ ਬੀਬੀਆਂ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ
ਉਨ੍ਹਾਂ ਦਾ ਵੀ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ
ਦਾ ਰੋਸ ਕੀਤਾ ਤਾਂ ਅੱਗੋਂ ਉਸ ਨੇ ਇਹ
ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਇਥੇ ਤੁਸੀਂ ਆਪਣੀਆਂ ਇਸਤਰੀਆਂ
ਨੂੰ ਨਾ ਭੇਜਿਆ ਕਰੋ। ਇਸ ਮਹੰਤ ਦੀ ਵਧ ਰਹੀ ਗੁੰਡਾਗਰਦੀ ਨੂੰ ਵੇਖਦੇ ਹੋਏ 26
ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ
ਇਹ ਗੁਰਮਤਾ ਪਾਸ ਕੀਤਾ ਗਿਆ ਕਿ 4, 5 ਅਤੇ 6 ਮਾਰਚ 1921 ਈ. ਨੂੰ
ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ,
ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਤਜਵੀਜ਼ਾਂ ਹੋਣੀਆਂ ਸਨ। ਖਾਸ ਕਰਕੇ
ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਬਾਰੇ ਵਿਚਾਰ ਕੀਤੀ ਜਾਣੀ ਸੀ ਕਿ ਉਸ ਨੂੰ
ਆਪਣੇ ਆਪ ਦਾ ਅਤੇ ਗੁਰਦੁਆਰੇ ਦੇ ਪ੍ਰਬੰਧ ਦਾ ਸੁਧਾਰ ਕਰਨ ਲਈ ਕਿਹਾ ਜਾਵੇ।
ਦੂਜੇ ਪਾਸੇ ਜਦ ਮਹੰਤ ਨਰੈਣੂ ਨੂੰ ਇਸ ਫੈਸਲੇ ਦੀ ਸੂਹ ਮਿਲੀ ਤਾਂ ਉਸ ਨੇ ਵੀ ਇੱਕ
ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 19, 20 ਅਤੇ 21 ਫਰਵਰੀ ਨੂੰ
ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ, ਜਿਸ ਵਿੱਚ ਬਹੁਤ
ਸਾਰੇ ਗੁਰਦੁਆਰਿਆਂ ਦੇ ਮਹੰਤਾਂ ਅਤੇ ਸਰਬਰਾਹਾਂ ਨੂੰ ਸੱਦਾ ਦਿੱਤਾ ਗਿਆ ਇਹ ਵਿਚਾਰ
ਕਰਨ ਲਈ ਕਿ ਇਨ੍ਹਾਂ ਅਕਾਲੀ ਸੁਧਾਰਕਾਂ ਦਾ ਡੱਟ ਕੇ ਮੁਕਾਬਲਾ ਕਿਵੇਂ
ਕਰਨਾ ਹੈ? ਮਹੰਤ ਸਾਜ਼ਿਸ਼ਾਂ ਕਰਨ ਵਿੱਚ ਬੜਾ ਮਾਹਰ ਸੀ। ਉਹ ਇੱਕ ਪਾਸੇ ਇਹ
ਕਹਿ ਰਿਹਾ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ, ਦੂਸਰੇ
ਪਾਸੇ ਉਸ ਨੇ ਇਲਾਕੇ ਦੇ ਰਾਂਝੇ ਅਤੇ ਰੀਹਾਨੇ ਵਰਗੇ ਚੋਟੀ ਦੇ ਬਦਮਾਸ਼ਾਂ, ਗੁੰਡਿਆਂ
ਨੂੰ ਇਕੱਠਾ ਕਰਕੇ ਇਹ ਗੋਂਦ ਗੁੰਦੀ ਕਿ 4, 5 ਅਤੇ 6 ਮਾਰਚ ਨੂੰ
ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਨੂੰ ਹਮਲਾ ਕਰਕੇ ਖਤਮ ਕਰ
ਦੇਣਾ ਹੈ। ਇਸ ਲਈ ਉਸ ਨੇ ਕਈ ਪਠਾਣਾਂ ਨੂੰ ਨੌਕਰ ਵੀ ਰੱਖ ਲਿਆ ਅਤੇ ਬਹੁਤ ਸਾਰੇ
ਟਕੂਏ, ਛਵ੍ਹੀਆਂ, ਗੰਡਾਸੇ, ਬੰਦੂਕਾਂ ਅਤੇ ਪਿਸਤੌਲਾਂ ਆਦਿ ਹਥਿਆਰ ਇਕੱਠੇ ਕਰ ਲਏ।
ਭਾਰੀ ਗਿਣਤੀ ਵਿੱਚ ਗੋਲੀ ਸਿੱਕਾ, ਮਿੱਟੀ ਦਾ ਤੇਲ ਅਤੇ
ਲੱਕੜਾਂ ਦਾ ਜਖ਼ੀਰਾ ਜਮ੍ਹਾਂ ਕਰ ਲਿਆ।
ਮਹੰਤ ਨਰੈਣੂ ਦੀ ਇਸ ਕੋਝੀ ਹਰਕਤ ਦੀ ਸੂਹ ਭਾਈ ਵਰਿਆਮ ਸਿੰਘ ਦੇ ਰਾਹੀਂ, ਜਿਸ ਨੂੰ
ਸੂਹੀਏ ਦੇ ਤੌਰ ਤੇ ਮਹੰਤ ਕੋਲ ਛੱਡਿਆ ਹੋਇਆ ਸੀ, ਭਾਈ ਕਰਤਾਰ ਸਿੰਘ ਝੱਬਰ ਹੋਰਾਂ ਨੂੰ
ਲੱਗੀ ਕਿ ਮਹੰਤ ਦੀ ਨੀਅਤ ਸਾਫ ਨਹੀਂ ਅਤੇ ਉਹ ਪੰਥਕ ਆਗੂਆਂ ਨੂੰ ਖਤਮ
ਕਰਨਾ ਚਾਹੁੰਦਾ ਹੈ। ਉਸ ਨੇ ਇਲਾਕੇ ਦੇ ਮੁਖੀ ਸਿੰਘਾਂ ਜਿਵੇਂ ਭਾਈ ਲਛਮਣ ਸਿੰਘ
ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ
ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹੰਤ ਨਾਲ ਸਿੱਝ ਲਿਆ
ਜਾਵੇ। ਇਸ ਨੇ ਆਪਣੀ ਹਰਕਤ ਤੋਂ ਬਾਜ਼ ਨਹੀਂ ਆਉਣਾ। ਇਸ ਲਈ ਗੁਰਦੁਆਰੇ ਤੇ
ਅਚਾਨਕ ਉਸ ਵੇਲੇ ਕਬਜ਼ਾ ਕਰ ਲਿਆ ਜਾਵੇ, ਜਦੋਂ ਮਹੰਤ ਲਾਹੌਰ ਵਿਖੇ ਹੋ
ਰਹੀ ਸਨਾਤਨ ਕਾਨਫਰੰਸ ਵਿੱਚ ਗਿਆ ਹੋਵੇ।
੧੭ ਫਰਵਰੀ ੧੯੨੧
17 ਫਰਵਰੀ 1921 ਈ. ਨੂੰ ਗੁ: ਖਰਾ ਸੌਦਾ ਚੂਹੜਕਾਣਾ ਵਿਖੇ ਮੀਟਿੰਗ ਕਰਕੇ
ਮਤਾ ਪਕਾਇਆ ਗਿਆ ਕਿ 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਅਤੇ
ਭਾਈ ਕਰਤਾਰ ਸਿੰਘ ਝੱਬਰ ਪਿੰਡਾਂ ਵਿਚੋਂ ਸਿੰਘਾਂ ਦਾ ਜਥਾ ਇਕੱਤਰ ਕਰਕੇ
ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ। 19 ਫਰਵਰੀ ਦੀ ਸ਼ਾਮ ਨੂੰ
ਭਾਈ ਲਛਮਣ ਸਿੰਘ ਦਾ ਜਥਾ ਚੰਦਰਕੋਟ ਦੀ ਝਾਲ ਤੇ ਪਹੁੰਚ ਜਾਵੇ, ਉਥੇ
ਹੀ ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਉਸ ਨੂੰ ਮਿਲ ਪਵੇਗਾ ਅਤੇ ਫਿਰ ਇਕੱਠੇ ਹੋ ਕੇ
ਸ੍ਰੀ ਨਨਕਾਣਾ ਸਾਹਿਬ ਵੱਲ ਕੂਚ ਕੀਤਾ ਜਾਵੇ। ਇਹ ਸਾਰੇ ਫੈਸਲੇ ਦੀ ਖ਼ਬਰ
ਪੰਥਕ ਆਗੂਆਂ ਤੋਂ ਗੁਪਤ ਰੱਖੀ ਗਈ।
੧੯ ਫਰਵਰੀ
19 ਫਰਵਰੀ ਨੂੰ ਭਾਈ ਲਛਮਣ ਸਿੰਘ ਡੇਢ ਕੁ ਸੌ ਸਿੰਘਾਂ ਦਾ ਜਥਾ ਲੈ ਕੇ ਚੱਲ ਪਿਆ ਅਤੇ
ਭਾਈ ਕਰਤਾਰ ਸਿੰਘ ਝੱਬਰ ਨੇ ਵੀ ਗੁਰਦੁਆਰਾ ਖਰਾ ਸੌਦਾ ਵਿਖੇ 2200
ਸਿੰਘਾਂ ਦਾ ਜਥਾ ਇਕੱਠਾ ਕਰ ਲਿਆ। ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਵਿਖੇ
ਅਕਾਲੀ ਅਖ਼ਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ, ਜਿਸ
ਵਿੱਚ ਮਾਸਟਰ ਤਾਰਾ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਹਰਚਰਨ ਸਿੰਘ,
ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ. ਜਸਵੰਤ ਸਿੰਘ
ਝਬਾਲ ਅਤੇ ਭਾਈ ਦਲੀਪ ਸਿੰਘ ਇਕੱਠੇ ਹੋਏ ਤਾਂ ਉਥੇ ਪੰਥਕ ਆਗੂਆਂ ਨੂੰ ਭਾਈ
ਕਰਤਾਰ ਸਿੰਘ ਝੱਬਰ ਹੋਰਾਂ ਦੇ ਫੈਸਲੇ ਦਾ ਪਤਾ ਲੱਗਾ। ਉਨ੍ਹਾਂ ਨੇ
ਫੈਸਲਾ ਕੀਤਾ ਕਿ ਪਹਿਲਾਂ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲੋਂ ਕੋਈ
ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ। ਭਾਈ ਕਰਤਾਰ ਸਿੰਘ
ਝੱਬਰ ਅਤੇ ਭਾਈ ਲਛਮਣ ਸਿੰਘ ਨੂੰ ਰੋਕਣ ਲਈ ਦੋ ਆਦਮੀ ਭੇਜੇ, ਜਿਹੜੇ ਭਾਈ ਕਰਤਾਰ
ਸਿੰਘ ਝੱਬਰ ਨੂੰ ਗੁਰਦੁਆਰਾ ਖਰਾ ਸੌਦਾ ਜਾ ਕੇ ਮਿਲੇ ਅਤੇ ਪੰਥਕ ਆਗੂਆਂ ਦੇ ਫੈਸਲੇ
ਬਾਰੇ ਦੱਸ ਕੇ ਉਨ੍ਹਾਂ ਨੂੰ ਸ੍ਰੀ ਨਨਕਾਣਾ ਸਾਹਿਬ ਨਾ ਜਾਣ ਲਈ ਮਨਾ ਲਿਆ।
ਪਰ ਝੱਬਰ ਨੇ ਕਿਹਾ ਕਿ ਜੇ ਹੋਰ ਜਥੇ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ
ਤਾਂ ਉਨ੍ਹਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਉਨ੍ਹਾਂ ਜਥਿਆਂ ਨੂੰ ਰੋਕਣ
ਦੀ ਜ਼ਿੰਮੇਵਾਰੀ ਭਾਈ ਦਲੀਪ ਸਿੰਘ ਸਾਹੋਵਾਲ ਨੇ ਆਪਣੇ ਸਿਰ ਲਈ ਅਤੇ ਆਪਣੇ ਕੁਝ
ਆਦਮੀ ਸ੍ਰੀ ਨਨਕਾਣਾ ਸਾਹਿਬ ਨੂੰ ਆਉਂਦੇ ਰਾਹਾਂ ਤੇ ਖਿੰਡਾ ਦਿੱਤੇ ਤਾਂ ਜੋ ਆਉਣ
ਵਾਲੇ ਜਥਿਆਂ ਨੂੰ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਵਾਪਸ ਮੋੜ ਦੇਣ। ਆਪ ਭਾਈ
ਦਲੀਪ ਸਿੰਘ, ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਲਈ ਚੰਦਰਕੋਟ ਦੀ ਝਾਲ ਤੇ ਪਹੁੰਚੇ
ਤਾਂ ਉਥੇ ਭਾਈ ਲਛਮਣ ਸਿੰਘ ਦਾ ਜਥਾ ਨਾ ਮਿਲਿਆ। ਭਾਈ ਦਲੀਪ ਸਿੰਘ ਨੇ ਸੋਚਿਆ
ਕਿ ਹੋ ਸਕਦਾ ਹੈ, ਉਨ੍ਹਾਂ ਨੂੰ ਸੁਨੇਹਾ ਮਿਲ ਗਿਆ ਹੋਵੇ ਅਤੇ ਉਹ ਵਾਪਸ ਮੁੜ ਗਏ ਹੋਣ।
ਫਿਰ ਵੀ ਉਨ੍ਹਾਂ ਨੇ ਭਾਈ ਵਰਿਆਮ ਸਿੰਘ ਦੀ ਡਿਊਟੀ ਭਾਈ ਲਛਮਣ ਸਿੰਘ ਦੇ ਜਥੇ ਨੂੰ
ਰੋਕਣ ਦੀ ਲਾਈ ਅਤੇ ਆਪ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਆ ਗਏ। ਭਾਈ ਲਛਮਣ
ਸਿੰਘ ਦੇ ਜਥੇ ਨੇ ਅਰਦਾਸਾ ਸੋਧ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ
ਸਨ ਅਤੇ ਰਸਤੇ ਵਿੱਚ ਉਨ੍ਹਾਂ ਦਾ ਮੇਲ ਭਾਈ ਵਰਿਆਮ ਸਿੰਘ ਨਾਲ ਹੋਇਆ। ਉਸ ਨੇ
ਭਾਈ ਲਛਮਣ ਸਿੰਘ ਦੇ ਜਥੇ ਨੂੰ ਪੰਥਕ ਆਗੂਆਂ ਦੇ ਫੈਸਲੇ ਦੀ ਚਿੱਠੀ ਦਿਖਾ ਕੇ ਅਤੇ ਮਹੰਤ
ਦੀ ਘਿਨਾਉਣੀ ਸਾਜ਼ਿਸ਼ ਦੱਸ ਕੇ ਵਾਪਸ ਮੁੜਨ ਦੀ ਬੇਨਤੀ ਕੀਤੀ। ਭਾਈ
ਲਛਮਣ ਸਿੰਘ ਹੋਰੀਂ ਨਾ ਮੰਨੇ, ਉਹ ਕਹਿਣ ਲੱਗੇ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ
ਮਹੰਤ ਕੋਲੋਂ ਅਜ਼ਾਦ ਕਰਾਉਣ ਲਈ ਅਰਦਾਸਾ ਸੋਧ ਕੇ ਤੁਰੇ ਹਾਂ, ਹੁਣ ਵਾਪਸ
ਨਹੀਂ ਮੁੜ ਸਕਦੇ, ਚਾਹੇ ਸਿੱਟਾ ਕੁਝ ਵੀ ਹੋਵੇ। ਅਰਦਾਸਾ ਸੋਧ ਕੇ ਪਿੱਛੇ
ਹੱਟਣਾ ਗਿੱਦੜਾਂ ਦਾ ਕੰਮ ਹੈ, ਸ਼ੇਰਾਂ ਦਾ ਨਹੀਂ। ਇਹ ਕਹਿ ਕੇ ਜਥਾ ਅੱਗੇ ਚੱਲ ਪਿਆ।
੨੦ ਫਰਵਰੀ
20 ਫਰਵਰੀ ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ
ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ। ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ
ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ
ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ
ਆਇਆ। ਉਸ ਨੇ ਸਿੰਘਾਂ ਦਾ ਘਾਣ ਕਰਨ ਲਈ
ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ
ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ
ਸਿੰਘਾਂ ਉਂਪਰ ਗੋਲੀਆਂ ਦੀ ਬੁਛਾੜ ਕਰਵਾ ਦਿੱਤੀ। ਸਿੰਘ ਸ਼ਾਂਤਮਈ ਰਹਿੰਦੇ ਹੋਏ
ਸ਼ਹੀਦੀ ਪਾ ਰਹੇ ਸਨ। ਗੋਲੀਆਂ ਦੀ ਬੁਛਾੜ ਬੰਦ ਕਰਕੇ ਗੁੰਡੇ ਟਕੂਏ, ਕ੍ਰਿਪਾਨਾਂ,
ਛਵ੍ਹੀਆਂ ਤੇ ਗੰਡਾਸੇ ਆਦਿ ਲੈ ਕੇ ਸਿੰਘਾਂ ਉਂਪਰ ਵਾਰ ਕਰਨ ਲੱਗ ਪਏ। ਵੇਖਦਿਆਂ ਵੇਖਦਿਆਂ
ਹੀ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਅਤੇ ਕਈ ਜ਼ਖ਼ਮੀ ਹੋ ਗਏ। ਇਹ
ਇਤਨਾ ਦਿਲਕੰਬਾਊ ਦ੍ਰਿਸ਼ ਸੀ, ਜਿਸ ਨੂੰ ਦੇਖ ਕੇ ਸ਼ਾਇਦ ਔਰੰਗਜ਼ੇਬ, ਨਾਦਰ ਸ਼ਾਹ
ਅਬਦਾਲੀ, ਮੀਰ ਮਨੂੰ ਵਰਗਿਆਂ ਦੀਆਂ ਰੂਹਾਂ ਵੀ ਕੰਬ ਉਂਠੀਆਂ ਹੋਣਗੀਆਂ। ਭਾਈ
ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ
ਦਿੱਤਾ ਗਿਆ।
ਭਾਈ ਦਲੀਪ ਸਿੰਘ ਨੇ, ਜੋ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਬੈਠੇ ਸਨ, ਜਦੋਂ ਗੋਲੀਆਂ
ਦੀ ਆਵਾਜ਼ ਸੁਣੀ ਤਾਂ ਉਹ ਇਹ ਕਹਿ ਕੇ ਗੁਰਦੁਆਰਾ ਸਾਹਿਬ ਵੱਲ ਦੌੜ ਪਏ
ਕਿ ਲੱਗਦਾ ਹੈ ਕਿ ਮਹੰਤ ਨੇ ਕਾਰਾ ਕਰ ਦਿੱਤਾ ਹੈ। ਜਦ ਉਹ ਗੁਰਦੁਆਰਾ ਸਾਹਿਬ
ਪਹੁੰਚੇ ਤਾਂ ਮਹੰਤ ਆਪਣੇ ਗੁੰਡਿਆਂ ਪਾਸੋਂ ਸਿੰਘਾਂ ਦਾ ਘਾਣ ਕਰਵਾ ਰਿਹਾ ਸੀ।
ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ
ਨੂੰ ਅਕਾਲੀ ਅਕਾਲੀ ਕਹਿ ਕੇ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਹ
ਸਾਰਾ ਕਾਰਾ ਕਰਨ ਤੋਂ ਬਾਅਦ ਮਹੰਤ ਨੇ ਲੱਕੜਾਂ ਦੇ ਢੇਰ ਲਗਾ ਕੇ ਉਂਪਰ
ਮਿੱਟੀ ਦਾ ਤੇਲ ਪਾਇਆ ਅਤੇ ਉਸ ਉਂਪਰ ਸ਼ਹੀਦ ਹੋ ਚੁਕੇ ਅਤੇ ਜ਼ਖਮੀ ਸਿੰਘਾਂ ਨੂੰ ਸੁੱਟ ਕੇ
ਅੱਗ ਲਗਾ ਦਿੱਤੀ ਜੋ ਸ਼ਾਮ ਚਾਰ ਵਜੇ ਤਕ ਲੱਗੀ ਰਹੀ।
ਸ. ਧੰਨਾ ਸਿੰਘ, ਸ. ਉਤਮ ਸਿੰਘ ਕਾਰਖਾਨੇਦਾਰ ਅਤੇ ਸ. ਕਰਮ ਸਿੰਘ ਸਟੇਸ਼ਨ
ਮਾਸਟਰ ਦੇ ਉਂਦਮ ਸਦਕਾ ਇਸ ਘਟਨਾ ਦੀ ਖ਼ਬਰ ਸ਼ਾਮ ਤਕ ਚਾਰੇ ਪਾਸੇ ਫੈਲ
ਗਈ। ਉਨ੍ਹਾਂ ਨੇ ਇਸ ਸੋਗਮਈ ਘਟਨਾ ਦੀ ਖ਼ਬਰ ਪੰਜਾਬ ਦੇ ਗਵਰਨਰ, ਕਮਿਸ਼ਨਰ,
ਡੀ.ਸੀ. ਅਤੇ ਸ਼੍ਰੋਮਣੀ ਕਮੇਟੀ ਆਦਿ ਨੂੰ ਤਾਰਾਂ ਭੇਜ ਕੇ ਦਿੱਤੀ। ਡੀ. ਸੀ. ਮਿਸਟਰ
ਕੈਰੀ ਜਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤਾਂ ਉਸ ਸਮੇਂ ਮਹੰਤ ਦੇ
ਆਦਮੀ ਲਾਸ਼ਾਂ ਨੂੰ ਸਾੜ ਫੂਕ ਰਹੇ ਸਨ, ਜੋ ਸਿਲਸਿਲਾ ਉਸ ਦੇ ਪਹੁੰਚਣ ਤੋਂ ਡੇਢ ਘੰਟੇ
ਬਾਅਦ ਵੀ ਚੱਲਦਾ ਰਿਹਾ। ਮਹੰਤ ਨੂੰ ਅਜਿਹਾ ਕਰਨ ਤੋਂ ਕਿਸੇ ਨੇ ਵੀ ਨਾ ਰੋਕਿਆ।
ਰਾਤ ਨੌ ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟਰੇਨ ਰਾਹੀਂ ਮਿਸਟਰ ਕਿੰਗ ਕਮਿਸ਼ਨਰ
ਲਾਹੌਰ ਆਪਣੇ ਨਾਲ ਸੌ ਦੇ ਕਰੀਬ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਸਮੇਤ
ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ।
ਸਰਕਾਰ ਨੇ ਮਹੰਤ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ
ਕਾਫੀ ਅਸਲਾ ਹਥਿਆਰ ਆਦਿ ਬਰਾਮਦ ਕਰ ਲਏ ਅਤੇ ਗੁਰਦੁਆਰੇ ਉਂਪਰ ਸਰਕਾਰ ਨੇ
ਕਬਜ਼ਾ ਕਰ ਲਿਆ। ਅਗਲੇ ਦਿਨ 21 ਫਰਵਰੀ ਨੂੰ ਸ. ਮਹਿਤਾਬ ਸਿੰਘ, ਸ. ਹਰਬੰਸ ਸਿੰਘ
ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਵੀ ਸ੍ਰੀ ਨਨਕਾਣਾ ਸਾਹਿਬ ਪਹੁੰਚ
ਗਈਆਂ। ਭਾਈ ਕਰਤਾਰ ਸਿੰਘ ਝੱਬਰ ਵੀ 2200 ਜੁਆਨਾਂ ਦਾ ਜਥਾ ਲੈ ਕੇ ਪਹੁੰਚ
ਗਿਆ। ਇਸ ਘਟਨਾ ਦਾ ਅਤੇ ਗੁਰਦੁਆਰੇ ਉਂਪਰ ਸਰਕਾਰੀ ਕਬਜ਼ੇ ਵਿਰੁੱਧ ਸੰਗਤਾਂ ਅੰਦਰ
ਹੋਰ ਰੋਹ ਜਾਗ ਪਿਆ ਸੀ। ਅਖੀਰ ਅੰਗਰੇਜ਼ ਅਧਿਕਾਰੀਆਂ ਨੂੰ ਹਾਰ ਮੰਨਣੀ ਪਈ ਅਤੇ
ਗੁਰਦੁਆਰੇ ਦਾ ਪ੍ਰਬੰਧ ਪੰਥ ਦੇ ਹਵਾਲੇ ਕਰ ਦਿੱਤਾ ਗਿਆ।
੨੨-੨੩ ਫਰਵਰੀ
22 ਫਰਵਰੀ ਨੂੰ ਪੰਜਾਬ ਦਾ ਗਵਰਨਰ ਮਕਲੈਗਨ ਆਪਣੀ ਐਗਜ਼ੈਕਟਿਵ ਦੇ
ਮੈਂਬਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਅਤੇ ਸਾਰਾ ਦ੍ਰਿਸ਼ ਉਸ ਨੇ
ਅੱਖੀਂ ਵੇਖਿਆ। 23 ਫਰਵਰੀ ਨੂੰ ਸਾਰੇ ਸ਼ਹੀਦ ਸਿੰਘਾਂ ਦਾ ਗੁਰ
ਮਰਯਾਦਾ ਅਨੁਸਾਰ ਸਸਕਾਰ ਕੀਤਾ ਗਿਆ।
ਮਹੰਤ ਨੂੰ ਸਜ਼ਾਵਾਂ
20 ਫਰਵਰੀ ਦੀ ਰਾਤ ਨੂੰ ਹੀ ਦੋ ਵਜੇ ਸਪੈਸ਼ਲ ਟਰੇਨ ਰਾਹੀਂ ਮਹੰਤ ਅਤੇ ਉਸ ਦੇ
ਸਾਥੀ ਕਾਤਲਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਜਿਥੇ ਉਨ੍ਹਾਂ ਉਂਪਰ
ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ। 12 ਅਕਤੂਬਰ 1921 ਨੂੰ ਸੈਸ਼ਨ ਜੱਜ
ਨੇ ਇਸ ਘਟਨਾ ਵਿੱਚ ਸ਼ਾਮਲ ਮਹੰਤ ਅਤੇ ਉਸ ਦੇ ਸੱਤ ਸਾਥੀਆਂ ਕਾਦਰ
ਜਲਾਲਾਬਾਦੀ, ਆਤਮ ਰਾਮ ਖਾਨ ਕੀ, ਰਾਂਝਾ ਥਾਣਾ ਝੰਗ,
ਹਰੀ ਨਾਥ ਕਨਫਟਾ ਜੋਗੀ, ਨੂਰ ਸ਼ਾਹ ਦੀਨ ਪਠਾਣ, ਸੁਰੈਣ ਸਿੰਘ ਲੁਲਿਆਣੀ,
ਰੀਹਾਨਾ ਲੁਲਿਆਣੀ ਨੂੰ ਫਾਂਸੀ ਦੀ ਸਜ਼ਾ, ਅੱਠ ਨੂੰ ਕਾਲੇਪਾਣੀ ਦੀ ਅਤੇ
ਬਾਕੀਆਂ ਨੂੰ ਸੱਤ ਸੱਤ ਸਾਲ ਦੀ ਸਜ਼ਾ ਸੁਣਾਈ, ਪਰ ਬਾਅਦ ਵਿੱਚ ਹਾਈਕੋਰਟ ਨੇ
ਇਹ ਸਜ਼ਾਵਾਂ ਘੱਟ ਕਰ ਦਿੱਤੀਆਂ। ਮਹੰਤ ਦੀ ਸਜ਼ਾ ਫਾਂਸੀ ਤੋਂ ਘਟਾ ਕੇ
ਕਾਲੇਪਾਣੀ ਦੀ ਕਰ ਦਿੱਤੀ। ਬਾਕੀ ਸੱਤਾਂ ਵਿਚੋਂ ਤਿੰਨ
ਦੀ ਫਾਂਸੀ ਦੀ ਸਜ਼ਾ ਅਤੇ ਅੱਠ ਦੀ ਕਾਲੇਪਾਣੀ ਦੀ ਸਜ਼ਾ ਵਿਚੋਂ ਦੋ
ਦੀ ਕਾਲੇਪਾਣੀ ਦੀ ਸਜ਼ਾ ਕਾਇਮ ਰਹੀ। ਬਾਕੀ ਦੇ ਸਾਰੇ ਬਰੀ ਕਰ ਦਿੱਤੇ
ਗਏ।
ਇਸ ਤਰ੍ਹਾਂ ਸ਼ਹੀਦੀਆਂ ਦੇ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ
ਸਿੱਖ ਪੰਥ ਦੇ ਹੱਥਾਂ ਵਿੱਚ ਆਇਆ। ਪਰ 1947 ਈ. ਦੀ ਦੇਸ਼ ਵੰਡ ਹੋਣ ਕਰਕੇ ਇਹ ਗੁਰਧਾਮ
ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਫਿਰ ਪੰਥ ਇਸ ਦੇ ਦਰਸ਼ਨ ਦੀਦਾਰਿਆਂ ਤੋਂ
ਵਾਂਝਾ ਹੋ ਗਿਆ, ਜਿਸ ਦੇ ਖੁੱਲ੍ਹੇ ਦਰਸ਼ਨਾਂ ਦੀ ਸਿੱਕ ਲੈ ਕੇ ਅੱਜ ਹਰੇਕ ਸਿੱਖ ਅਰਦਾਸ
ਕਰਦਾ ਹੈ। ਇਹ ਸ਼ਹੀਦੀਆਂ ਸਿੱਖਾਂ ਦੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣ
ਗਈਆਂ। ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਨ੍ਹਾਂ ਸ਼ਹੀਦਾਂ ਦੀ ਯਾਦ
ਨੂੰ ਤਾਜ਼ਾ ਕਰਦਾ ਹੋਇਆ ਆਖਦਾ ਹੈ– “…ਗੁਰਦੁਆਰਿਆਂ ਦੀ ਸੇਵਾ ਲਈ
ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ
ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!” –ਗੁਰਲਾਲ ਸਿੰਘanimated gif

-ਜਸਵੰਤ ਸਿੰਘ ‘ਅਜੀਤ’
ਦੇਸ਼ ਹੀ ਨਹੀਂ, ਇਤਿਹਾਸ ਵੀ ਬਦਲ ਰਿਹੈ!
ਇਉਂ ਜਾਪਦੈ ਜਿਵੇਂ ਕੇਂਦਰ ਵਿੱਚ ਹੋਏ ਸੱਤਾ ਪ੍ਰੀਵਰਤਨ ਤੋਂ ਬਾਅਦ ਕੇਵਲ ਦੇਸ਼ ਹੀ ਨਹੀਂ, ਸਗੋਂ ਦੇਸ਼ ਦੇ ਇਤਿਹਾਸ ਨੂੰ ਵੀ ਬਦਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਗਲ ਦੀ ਪੁਸ਼ਟੀ ਮਿਲ ਰਹੀਆਂ ਉਨ੍ਹਾਂ ਖਬਰਾਂ ਤੋਂ ਹੁੰਦੀ ਹੈ, ਜਿਨ੍ਹਾਂ ਵਿੱਚ ਦਸਿਆ ਗਿਆ ਹੈ ਕਿ ਰਾਜਸਥਾਨ ਦੀ ਵਿੰਦੀਆ ਰਾਜੇ ਸਿੰਧੀਆ ਦੀ ਸਰਕਾਰ ਦੇ ਤਿੰਨ ਮੰਤਰੀਆਂ, ਹੈਲਥ ਮਨਿਸਟਰ ਕਾਲੀਚਰਨ ਸਰਾਫ, ਸਕੂਲ ਐਜੂਕੇਸ਼ਨ ਮਨਿਸਟਰ ਵਾਸੂਦੇਵਨਾਨੀ ਅਤੇ ਸ਼ਹਿਰੀ ਵਿਕਾਸ ਤੇ ਹਾਊਸਿੰਗ ਮੰਤਰੀ ਰਾਜਪਾਲ ਸਿੰਘ ਸ਼ੇਖਾਵਤ ਦਾ ਸਮਰਥਨ ਪ੍ਰਾਪਤ, ਯੂਨੀਵਰਸਿਟੀ ਸੀਨੇਟ ਦੇ ਮੈਂਬਰ ਅਤੇ ਭਾਜਪਾ ਵਿਧਾਇਕ ਮੋਹਨ ਲਾਲ ਦੇ ਸੁਝਾਅ, ਕਿ 1576 ਵਿਚਲੀ ਹਲਦੀਘਾਟੀ ਦੀ ਲੜਾਈ ਵਿੱਚ ਮਹਾਰਾਣਾ ਪ੍ਰਤਾਪ ਨੂੰ ਜੇਤੂ ਵਜੋਂ ਪੇਸ਼ ਕਰਨ ਲਈ, ਅਰਥਾਤ ਮਹਾਰਾਣਾ ਪ੍ਰਤਾਪ ਨੂੰ ਹਲਦੀਘਾਟੀ ਦੀ ਲੜਾਈ ਵਿੱਚ ਹਾਰ ਨਹੀਂ ਸੀ ਹੋਈ, ਸਗੋਂ ਉਸਨੇ ਬਾਦਸ਼ਾਹ ਅਕਬਰ ਦੇ ਜਰਨੈਲ ਮਾਨ ਸਿੰਘ ਦੀ ਅਗਵਾਈ ਵਿਚਲੀ ਮੁਗਲ ਫੌਜ ਨੂੰ ਕਰਾਰੀ ਹਰਾ ਦੇ ਕੇ ਜਿੱਤ ਪ੍ਰਾਪਤ ਕੀਤੀ ਸੀ, ਰਾਜਸਥਾਨ ਦੇ ਯੂਨੀਵਰਸਿਟੀ ਪੱਧਰ ਤੇ ਪੜ੍ਹਾਏ ਜਾ ਰਹੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਵਾਏ ਜਾਣ, ਦੇ ਸੁਝਾਅ ਪੁਰ ਯੂਨੀਵਰਸਿਟੀ ਪਧੱਰ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਦਸਿਆ ਜਾਂਦਾ ਹੈ ਕਿ ਇਤਿਹਾਸ ਅਨੁਸਾਰ 1576 ਵਿੱਚ ਹਲਦੀ ਘਾਟੀ ਵਿੱਚ ਮਹਾਰਾਣਾ ਪ੍ਰਤਾਪ ਅਤੇ ਬਾਦਸ਼ਾਹ ਅਕਬਰ ਦੀਆਂ ਫੌਜਾਂ ਵਿੱਚ ਹੋਈ ਲੜਾਈ ਵਿੱਚ, ਬਾਦਸ਼ਾਹ ਅਕਬਰ ਦੀਆਂ ਫੌਜਾਂ ਸਾਹਮਣੇ ਮਹਾਰਾਣਾ ਪ੍ਰਤਾਪ ਠਹਿਰ ਨਹੀਂ ਸੀ ਸਕਿਆ, ਫਲਸਰੂਪ ਉਸਨੂੰ ਮੇਵਾੜ ਦੀਆਂ ਪਹਾੜੀਆਂ ਵਲ ਨਿਕਲ ਜਾਣ ਤੇ ਮਜਬੂਰ ਹੋਣਾ ਪਿਆ ਸੀ। ਖਬਰਾਂ ਅਨੁਸਾਰ ਕਾਲੀਚਰਨ ਦਾ ਕਹਿਣਾ ਹੈ ਕਿ ਅਕਬਰ ਇੱਕ ਵਿਦੇਸ਼ੀ ਹਮਲਾਵਰ ਸੀ, ਉਸਦੇ ਵਿਰੁਧ ਬਹਾਦਰ ਤੇ ਦੇਸ਼ਭਗਤ ਮਹਾਰਾਣਾ ਪ੍ਰਤਾਪ ਨੇ ਲੜਾਈ ਜਿੱਤੀ ਸੀ, ਪਰ ਇਤਿਹਾਸ ਦੀ ਇਸ ਮਾਨਤਾ ਨੂੰ ਖਤਮ ਕਰ ਦਿੱਤਾ ਗਿਆ। ਜੇ ਇਸ ਗਲਤੀ ਨੂੰ ਸੁਧਾਰ ਕੇ ਵਿਦਿਆਰਥੀਅ ਨੂੰ ਸੱਚਾਈ ਦਸੀ ਜਾਏ ਤਾਂ ਇਸ ਵਿੱਚ ਗਲਤ ਹੀ ਕੀ ਹੈ? ਇਸੇ ਤਰ੍ਹਾਂ ਵਾਸੂਦੇਵ ਦੇਵਨਾਨੀ ਨੇ ਕਿਹਾ ਕਿ ਸੱਚਾਈ ਇਹੀ ਹੈ ਕਿ ਮਾਹਾਰਾਣਾ ਪ੍ਰਤਾਪ ਨੇ ਅਕਬਰ ਵਿਰੁਧ ਹਲਦੀਘਾਟੀ ਦੀ ਲੜਾਈ ਜਿੱਤੀ ਸੀ।
ਇਸਦੇ ਵਿਰੁਧ ਰਾਜਸਥਾਨ ਦੇ ਮੱਧਕਾਲੀਨ ਇਤਿਹਾਸ ਦੀ ਮਾਹਿਰ ਇਤਿਹਾਸਕਾਰ ਤਨੁਜਾ ਕੋਠਿਆਲ ਅਨੁਸਾਰ ਇਹ ਤਬਦੀਲੀ ਇਤਿਹਾਸ ਦਾ ਹੀ ਨਹੀਂ, ਸਗੋਂ ਸਮੁੱਚੇ ਰੂਪ ਵਿੱਚ ਸਿਖਿਆ ਪ੍ਰਣਾਲੀ ਦਾ ਹੀ ਅਪਮਾਨ ਹੋਵੇਗਾ। ਉਨ੍ਹਾਂ ਅਨੁਸਾਰ ਸੱਚਾਈ ਇਹੀ ਹੈ ਕਿ ਹਲਦੀਘਾਟੀ ਦੀ ਲੜਾਈ ਵਿੱਚ ਅਕਬਰ ਦੀਆਂ ਫੌਜਾਂ ਨੇ ਮਹਾਰਾਣਾ ਪ੍ਰਤਾਪ ਨੂੰ ਹਰਾਇਆ ਸੀ।
ਜੀਉਂਦੇ ਦੇਸ਼ : ਭਾਰਤ ਅਤੇ ਅਮਰੀਕਾ ਦੇ ਵਰਤਮਾਨ ਰਾਜਸੀ ਹਾਲਾਤ ਦੀ ਤੁਲਨਾ ਕਰਦਿਆਂ ਇੱਕ ਰਾਜਸੀ ਮਾਹਿਰ, ਅਰੁਣ ਮਾਹੇਸ਼ਵਰੀ ਨੇ ਫੇਸ-ਬੁਕ ਦੀ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਭਾਰਤੀ ਲੋਕਾਂ ਨੂੰ ਲੋਕਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਜਾਗਣ ਵਿੱਚ ਕੋਈ ਢਾਈ-ਕੁ ਵਰ੍ਹੇ ਲਗ ਗਏ। ਉਹ ਵੀ ਨੋਟ-ਬੰਦੀ ਜਿਹੇ ਤੁਗਲਕੀ ਕਦਮਾਂ ਦੇ ਬਾਅਦ ਆਰਥਕਤਾ ਵਿੱਚਲੀ ਤੇਜ਼ੀ ਗੁਆਣ ਅਤੇ ਕਿਸਾਨਾਂ-ਮਜ਼ਦੂਰਾਂ ਦੇ ਜੀਵਨ ਵਿੱਚ ਭਾਰੀ ਸਮੱਸਿਆਵਾਂ ਪੈਦਾ ਹੋ ਜਾਣ ਤੋਂ ਬਾਅਦ। ਪਰ ਇਸਦੇ ਵਿਰੁਧ ਅਮਰੀਕਾ ਵਿੱਚ ਸਥਿਤੀ ਇਹ ਹੈ ਕਿ ਟਰੰਪ ਦੀ ਜਿੱਤ ਦੇ ਦੂਸਰੇ ਦਿਨ ਤੋਂ ਹੀ ਸਾਰੇ ਦੇਸ਼ ਵਿੱਚ ਇੱਕ ਤਰ੍ਹਾਂ ਦੀ ਨਿਰਾਸ਼ਾ ਦਾ ਵਾਤਾਵਰਣ ਛਾਅ ਗਿਆ ਅਤੇ ਉਸਦੇ ਅਹੁਦੇ ਦੀ ਸਹੁੰ ਚੁਕਣ ਦੇ ਨਾਲ ਹੀ ਉਹ ਨਿਰਾਸ਼ਾ ਭਾਰੀ ਗੁੱਸੇ ਦਾ ਰੂਪ ਧਾਰ ਸਾਹਮਣੇ ਆਉਣ ਲਗੀ। ਟਰੰਪ ਦੀ ਵੰਡਵਾਦੀ ਅਤੇ ਇਸਤ੍ਰੀ-ਵਿਰੋਧੀ ਮਾਨਸਿਕਤਾ ਤੇ ਅਮਰੀਕੀ ਜਨ-ਤੰਤਰ ਦੇ ਇਤਿਹਾਸ ਪ੍ਰਤੀ ਉਸਦੀ ਤ੍ਰਿਸਕਾਰ-ਭਰੀ ਭਾਵਨਾ ਨੇ ਉਥੋਂ ਦੇ ਲੋਕਾਂ ਦੇ ਦਿਲ ਵਿੱਚ ਇੱਕ ‘ਹਿਟਲਰ’ ਦੇ ਪੈਦਾ ਹੋਣ ਦਾ ਡਰ ਪੈਦਾ ਕਰ ਦਿੱਤਾ। ‘ਅਮਰੀਕਾ-ਅਮਰੀਕਾ’ ਦੀ ਉਸਦੀ ਥੋਥੀ ਰੱਟ ਦੇ ਪਿਛੇ ਦੀ ਸੱਚਾਈ ਨੂੰ ਉਥੋਂ ਦੇ ਲੋਕੀ ਹੁਣ ਤੋਂ ਹੀ ਸਮਝਣ ਲਗ ਪਏ ਹਨ। ਉਹ ਸਾਫ ਦੇਖ ਰਹੇ ਹਨ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਉਹ ਵਿਅਕਤੀ, ਅਮਰੀਕੀ ਸਮਾਜ ਦੀਆਂ ਹੁਣ ਤਕ ਦੀਆਂ ਸਾਰੀਆਂ ਸਕਾਰਾਤਮਕ ਤੇ ਲੋਕਤਾਂਤ੍ਰਿਕ ਪ੍ਰਾਪਤੀਆਂ ਪ੍ਰਤੀ ਨਫਰਤ ਨਾਲ ਭਰਿਆ ਅਜਿਹਾ ਵਿਅਕਤੀ ਹੈ, ਜੋ ਇਸ ਧਰਤੀ ਪੁਰ ਮਾਨਵ-ਮਾਤ੍ਰ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਹੀ ਕਾਰਣ ਹੈ ਕਿ ਅਮਰੀਕਾ ਦਾ ਹਰ ਕੋਨੇ ਦਾ ਜਨ-ਸਮੂਹ ਟਰੰਪ ਵਿਰੁਧ ਸੜਕਾਂ ਪੁਰ ਉਤਰ ਉਸਨੂੰ ਚਿਤਾਵਨੀ ਦੇ ਰਿਹਾ ਹੈ। ਉਹ ਟਰੰਪ ਦੇ ਥੋਥੇ ਰਾਸ਼ਟਰਵਾਦ ਨੂੰ ਠੁਕਰਾ ਰਿਹਾ ਹੈ, ਉਸਦੀ ਇਸਤ੍ਰੀ-ਵਿਰੋਧੀ ਕਾਮੁਕ ਦ੍ਰਿਸ਼ਟੀ ਦਾ ਵਿਰੋਧ ਕਰ ਰਿਹਾ ਹੈ ਅਤੇ ਸਭ ਤਰ੍ਹਾਂ ਦੀਆਂ ਘਟ-ਗਿਣਤੀਆਂ ਦੇ ਹਿੱਤਾਂ ਦੀ ਰਖਿਆ ਕਰਨ ਦੀ ਕਸਮ ਚੁਕ ਰਿਹਾ ਹੈ।
ਜਾਪਾਨੀ ਬਜ਼ੁਰਗ ਜੇਲ੍ਹ ਜਾ ਰਹੇ ਨੇ : ਜਾਣਕਾਰ ਹਲਕਿਆਂ ਅਨੁਸਾਰ ਜਾਪਾਨ ਦੇ ਬਜ਼ੁਰਗ ਆੋਣੀ ਇਕਲ ਨੂੰ ਦੂਰ ਕਰਨ ਲਈ ਜੇਲ੍ਹ ਜਾਣ ਦਾ ਰਸਤਾ ਚੁਣ ਰਹੇ ਹਨ। ਇਸਦਾ ਕਾਰਣ ਇਹ ਦਸਿਆ ਗਿਆ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਖਾਣਾ, ਕਪੜੇ, ਬੀਮਾਰੀ ਦੇ ਇਲਾਜ ਆਦਿ ਦੀਆਂ ਸਾਰੀਆਂ ਸਹੂਲਤਾਂ ਮੁਫਤ ਮਿਲਦੀਆਂ ਹਨ, ਜੋ ਉਨ੍ਹਾਂ ਨੂੰ ਘਰ ਵਿੱਚ ਨਸੀਬ ਨਹੀਂ ਹੁੰਦੀਆਂ। ਆਪਣੀ ਇਸ ਚਾਹਤ ਨੂੰ ਪੂਰਿਆਂ ਕਰਨ ਲਈ ਉਹ (ਬਜ਼ੁਰਗ) ਛੋਟੇ-ਮੋਟੇ ਗੁਨਾਹ ਕਰ ਆਪ ਹੀ ਗ੍ਰਿਫਤਾਰ ਹੋ ਜੇਲ੍ਹ ਜਾ ਰਹੇ ਹਨ। ਜਾਪਾਨ ਵਿੱਚ ਬਜ਼ੁਰਗਾਂ ਦੀ ਅਬਾਦੀ ਤੇਜ਼ੀ ਨਾਲ ਵੱਧ ਰਹੀ ਹੈ, ਹਰ ਚਾਰ ਵਿਅਕਤੀਆਂ ਵਿਚੋਂ ਇੱਕ ਵਿਅਕਤੀ 65 ਵਰ੍ਹਿਆਂ ਤੋਂ ਵੱਧ ਉਮਰ ਦਾ ਹੈ। ਪਰਿਵਾਰ ਦੇ ਸਾਰੇ ਜਵਾਨ ਮੈਂਬਰ ਨੌਕਰੀ ਕਰ ਰਹੇ ਹਨ, ਜਿਸ ਕਾਰਣ ਬਜ਼ੁਰਗਾਂ ਨੂੰ ਘਰ ਵਿੱਚ ਇਕਲਿਆਂ ਸਮਾਂ ਗੁਜ਼ਾਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਇਕਲਤਾ ਅਤੇ ਬੇਬਸੀ ਵੱਧ ਜਾਂਦੀ ਹੈ। ਇਸਦੇ ਵਿਰੁਧ ਜੇਲ੍ਹ ਵਿੱਚ ਇਨ੍ਹਾਂ ਬਜ਼ੁਰਗਾਂ ਦਾ ਖਿਆਲ ਰਖਿਆ ਜਾਂਦਾ ਹੈ। ਚਾਰੇ ਵਕਤ ਦੇ ਖਾਣੇ, ਕਪੜੇ, ਦਵਾਈਆਂ ਆਦਿ ਦੀਆਂ ਸਹੂਲਤਾਂ ਮੁਫਤ ਮਿਲਦੀਆਂ ਹਨ। ਇਸ ਲਾਲਚ ਵਿੱਚ ਬਜ਼ੁਰਗ ਅਪਰਾਧ ਕਰ ਖੁਦ ਹੀ ਗ੍ਰਿਫਤਾਰ ਹੋ ਜਾਂਦੇ ਹਨ। ਜਾਪਾਨ ਦਾ ਜੇਲ੍ਹ ਪ੍ਰਸ਼ਾਸਨ ਇਸ ਸਮੱਸਿਆ ਨਾਲ ਨਿਪਟਣ ਲਈ ਅਪ੍ਰੈਲ ਤਕ ਦੇਸ਼ ਦੀਆਂ 70 ਜੇਲ੍ਹਾਂ ਵਿੱਚ ਨਰਸਿੰਗ ਸਟਾਫ ਦੀ ਤੈਨਾਤੀ ਕਰੇਗਾ। ਇਸਦੇ ਨਾਲ ਹੀ ਇਸ ਕੰਮ ਲਈ ਲਗਭਗ ਤਿੰਨ ਕਰੋੜ ਪੰਜਤਾਲੀ ਲੱਖ ਰੁਪਏ ਅਲਾਟ ਕੀਤੇ ਗਏ ਹਨ।
ਭਾਰਤ ਸੰਸਾਰ ਦੇ ਇੱਕ ਤਿਹਾਈ ਗਰੀਬਾਂ ਦਾ ਘਰ : ਵਿਸ਼ਵ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਦਨੀਆ ਵਿੱਚ 2013 ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਭਾਰਤ ਵਿੱਚ ਵਸਦੀ ਸੀ ਅਤੇ ਉਸ ਵਰ੍ਹੇ ਭਾਰਤ ਦੀ 30 ਪ੍ਰਤੀਸ਼ਤ ਅਬਾਦੀ ਦੀ ਔਸਤ ਰੋਜ਼ਾਨਾ ਆਮਦਨ 1.90 ਡਾਰਲ ਤੋਂ ਵੀ ਕਿਤੇ ਘਟ ਸੀ। ਇਹ ਗਿਣਤੀ (22.4 ਕਰੋੜ) ਸੰਸਾਰ ਭਰ ਵਿਚੋਂ ਸਭ ਤੋਂ ਵੱਧ ਹੈ। ਇਹ ਗਿਣਤੀ ਨਾਈਜੇਰੀਆ ਦੇ 8.6 ਕਰੋੜ ਗਰੀਬਾਂ ਦੀ ਗਿਣਤੀ ਨਾਲੋਂ 2.5 ਗੁਣਾ ਵੱਧ ਹੈ। ਨਾਈਜੇਰੀਆ ਦੁਨੀਆ ਵਿੱਚ ਗਰੀਬਾਂ ਦੀ ਦੂਸਰੀ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ।
ਮੈਟਰੋ ਦੇ ਜੇਬ੍ਹ ਕਤਰਿਆਂ ਵਿੱਚ ਔਰਤਾਂ : ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਮੈਟਰੋ ਵਿੱਚ ਪਕੜੇ ਗਏ ਜੇਬ੍ਹ ਕਤਰਿਆਂ ਵਿੱਚ 91 ਪ੍ਰਤੀਸ਼ਤ ਔਰਤਾਂ ਹਨ। ਸੀਆਈਐਸਐਫ ਨੇ ਇਸ ਵਰ੍ਹੇ ਕੁਲ 479 ਜੇਬ੍ਹ ਕਤਰਿਆਂ ਨੂੰ ਫੜਿਆ ਹੈ, ਜਿਨ੍ਹਾਂ ਵਿੱਚ 438 ਔਰਤਾਂ ਹਨ। ਦਸਿਆ ਗਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਗ੍ਰਿਫਤਾਰ ਕੀਤੇ ਗਏ ਜੇਬ੍ਹ ਕਤਰਿਆਂ ਵਿੱਚ ਔਰਤਾਂ ਦੀ ਗਿਣਤੀ ਇਤਨੀ ਜ਼ਿਆਦਾ ਹੈ। ਕਈ ਵਰ੍ਹਿਆਂ ਤੋਂ ਮੈਟਰੋ ਦੇ ਹਾਲਾਤ ਅਜਿਹੇ ਹੀ ਚਲਦੇ ਆ ਰਹੇ ਹਨ। ਪਿਛਲੇ ਵਰ੍ਹੇ ਵੀ ਗ੍ਰਿਫਤਾਰ ਜੇਬ੍ਹ ਕਤਰਿਆਂ ਵਿੱਚ 93 ਪ੍ਰਤੀਸ਼ਤ ਔਰਤਾਂ ਸਨ। ਦਸਿਆ ਜਾਂਦਾ ਹੈ ਕਿ ਸੀਆਈਐਸਐਫ ਨੇ ਅਜਿਹੀਆਂ ਔਰਤਾਂ ਦੇ ਇਕ ਗਰੋਹ ਦਾ ਵੀ ਪਤਾ ਲਾਇਐ ਜਿਨ੍ਹਾਂ ਨੇ ਮੈਟਰੋ ਵਿੱਚ ਆਪਣੇ ਪਤੀ ਨਾਲ ਸਫਰ ਕਰ ਰਹੀ ਭਾਰਤੀ-ਅਮਰੀਕੀ ਔਰਤ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁਟ ਲਿਆ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਔਰਤਾਂ ਬਚਿਆਂ ਨੂੰ ਨਾਲ ਲੈ ਕੇ ਭੀੜ ਵਿੱਚ ਚਲਦੀਆਂ ਹਨ ਅਤੇ ਔਰਤਾਂ ਅਤੇ ਆਦਮੀਆਂ ਦੇ ਪਰਸ ਅਤੇ ਹੋਰ ਕੀਮਤੀ ਸਾਮਾਨ ਚੁਰਾ ਲੈਂਦੀਆਂ ਹਨ। ਦਸੰਬਰ ਦੇ ਦੂਸਰੇ ਹਫਤੇ ਤਕ ਸੀਆਈਐਸਐਫ ਨੇ ਜੇਬ੍ਹ ਕਤਰਿਆਂ ਦੇ ਵਿਰੁਧ ਲਗਭਗ 100 ਤੋਂ ਵੱਧ ਮੁਹਿੰਮਾਂ ਛੇੜੀਆਂ ਸਨ। ਇਸ ਦੌਰਾਨ ਪਕੜੇ ਗਏ ਜੇਬ੍ਹ ਕਤਰੇ ਦਿੱਲੀ ਪੁਲਿਸ ਨੂੰ ਸੌਂਪ ਦਿੱਤੇ ਜਾਂਦੇ ਰਹੇ।
…ਅਤੇ ਅੰਤ ਵਿੱਚ : ਨੋਟ-ਬੰਦੀ ਤੋਂ ਬਾਅਦ ਟੈਕਸ ਪ੍ਰੋਫਾਈਲ ਨਾਲ ਮੇਲ ਨਾ ਖਾਣ ਵਾਲੇ 18 ਲੱਖ ਖਾਤਾ-ਧਾਰੀਆਂ ਵਿਰੁਧ ਕਾਰਵਾਈ ਕਰਨ ਲਈ ਟੈਕਸ ਵਿਭਾਗ ਨੇ ਲਕ ਬੰਨ੍ਹ ਲਿਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ ਨੇ ਨੋਟ-ਬੰਦੀ ਦੇ ਦੌਰਾਨ ਹੀ ਬੈਂਕਾਂ ਨੂੰ ਦਿੱਤੀ ਗਈ ਹਿਦਾਇਤ ਅਨੁਸਾਰ ਢਾਈ ਲੱਖ ਜਾਂ ਉਸਤੋਂ ਵੱਧ ਜਮ੍ਹਾਂ ਕਰਵਾਉਣ ਵਾਲਿਆਂ ਦੀ ਪਕੀ ਸੂਚਨਾ ਮਿਲ ਜਾਣ ਦੇ ਬਾਵਜੂਦ ਕਰ (ਟੈਕਸ) ਵਿਭਾਗ ਅਜੇ ਤਕ ਇਸ ਨਤੀਜੇ ਤਕ ਨਹੀਂ ਪੁਜ ਸਕਿਆ ਕਿ ਕਿਤਨੇ ਖਾਤਿਆਂ ਵਿੱਚ ਆਮਦਨ ਤੋਂ ਵੱਧ ਰਕਮ ਜਮ੍ਹਾ ਹੋਈ ਹੈ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਅਜੇ ਸ਼ਕ ਦੇ ਅਧਾਰ ਤੇ 13 ਲੱਖ ਖਾਤਾਧਾਰੀਆਂ ਨੂੰ ਨੋਟਿਸ ਭੇਜੇ ਗਏ ਹਨ। ਬਾਕੀ ਪੰਜ ਲੱਖ ਖਾਤਾਧਾਰੀਆਂ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪ੍ਰੰਤੂ ਅੰਤਿਮ ਨਤੀਜੇ ਤਕ ਪੁਜਣਾ ਸਹਿਜ ਨਹੀਂ। ਇੱਕ ਹੋਰ ਅਧਿਕਾਰੀ ਅਨੁਸਾਰ ਇਨ੍ਹਾਂ ਖਾਤਿਆਂ ਦੀ ਪੁਣ-ਛਾਣ ਕਰ, ਉਨ੍ਹਾਂ ਵਿਰੁਧ ਕਾਰਵਾਈ ਕਰਨ ਵਿੱਚ ਅੱਠ ਤੋਂ ਦਸ ਵਰ੍ਹੇ ਤਕ ਲਗ ਸਕਦੇ ਹਨ।animated gif

ਲੋਕਾਂ ਦੀ ਸਰਕਾਰ

ਆਓ ਲੋਕਤੰਤਰ ਲਈ ਵੋਟਾਂ ਪਾਈਏ ,
ਬਣੇ ਲੋਕਾਂ ਦੁਆਰਾ ਲੋਕਾਂ ਦੀ ਸਰਕਾਰ ।

ਅੰਨਦਾਤਾ ਵੇਖੋ ਖੁਦਕੁਸ਼ੀਆਂ ਹੈ ਕਰਦਾ ,
ਜਿਸ ਦੀ ਕਿਰਤ ਖਾਵੇਂ ਇਹ ਕੁੱਲ ਸੰਸਾਰ ।

ਗਰੀਬ ਮਜ਼ਦੂਰ ਵੀ ਭੁੱਖ ਨਾਲ ਲੜ੍ਹਦੇ ,
ਮੌਜਾਂ ਕਰਦੇ ਲੀਡਰ ਤੇ ਸਰਮਾਏਦਾਰ ।

ਨਸ਼ੇ ਜਵਾਨੀ ਨੂੰ ਘੁਣ ਵਾਂਗ ਖਾਣ ਲੱਗੇ ,
ਸੜ੍ਹਕੀ ਰੁਲਣ ਪੜ੍ਹੇ-ਲਿਖੇ ਬੇਰੁਜ਼ਗਾਰ ।

ਵੋਟ ਨਾ ਪਾਈਏ ਵੇਖ ਕੇ ਜਾਤ-ਧਰਮ ਨੂੰ ,
ਨਾ ਹੀ ਡਰ ਕੇ ਕਰੀਏ ਐਵੇਂ ਸਤਿਕਾਰ ।

ਨਾ ਆਈਏ ਵਿਚ ਝੂੱਠੇ ਲਾਰਿਆ ਦੇ ,
ਨੇਤਾ ਚੁਣੀਏ ਸਦਾ ਹੀ ਇਮਾਨਦਾਰ ।

ਮਾਇਆ ਵੇਖ ਐਵੇਂ ਨਾ ਡੁੱਲ ਜਾਈਏ ,
ਜੋ ਨਸ਼ਾਂ ਵੰਡੇ ਉਹਨੂੰ ਪਾਈਏ ਫਿਟਕਾਰ ।

ਐਵੇਂ ਨਾ ਦੇ ਕਿਸੇ ਮਗਰ ਲੱਗੀ ਫਿਰੀਏ ,
ਵਿਚਾਰ ਸੁਣ ਕੇ ਦਈਏ ਫਿਰ ਵਿਚਾਰ ।

ਲੋਕਤੰਤਰ ਦੀ ਮਨਦੀਪ ਹੋਵੇਗੀ ਜਿੱਤ ,
ਜੇਕਰ ਵੋਟਰ ਵੀ ਬਣ ਜਾਏ ਸਮਝਦਾਰ ।
ਮਨਦੀਪ ਗਿੱਲ ਧੜਾਕanimated gif

ਸਮਝੋਤੇ ਦੀ ਆਸ
ਨਾ ਸਮਝ ਸੀ ਤੇ ਨਾ ਹੁਣ ਸਮਝ ਆਈ ਕਿ
ਕਿਥੇ ਗਲਤ ਸੀ ਕਿਥੇ-ਕਿਥੇ ਗਲਤੀਆਂ ਕੀਤੀਆਂ ਸੀ
ਕਿਥੇ ਮੈਨੂੰ ਸਚ ਸਮਝਣਾ ਔਖਾ ਲੱਗਿਆ
ਕਿਥੇ ਮੇਰੇ ਅਪਣਿਆਂ ਨੇ ਮੈਨੂੰ ਸਮਝਾਉਣਾ ਔਖਾ ਲੱਗਿਆ
ਕੁਝ ਐਸੇ ਜ਼ਿੰਦਗੀ ਦੇ ਰੰਗ ਵੇਰੰਗ ਸੀ
ਜੋ ਸੁਹਾਵਣੇ ਸਿਰਫ ਦੇਖਣ ਨੂੰ ਸੀ
ਪਰ ਅਸਲ ‘ਚ ਅੰਦਰੋਂ ਖੋਖਲੇ ਸੀ
ਇਸ ਭਰੀ ਦੁਨੀਆ ਦੇ ਵੰਗਾਂ
ਸਭ ਅਪਣੇ ਹੀ ਧੁਨ ਵਿਚ ਮਸਤ ਸੀ
ਮੈਂ ਸੋਚਦੀ ਰਹੀ ਕਿ ਸਭ ਮੇਰੇ ਨਾਲ ਮਸਤ ਨੇ
ਸਭ ਦੇਖਦੇ, ਸੁਣਦੇ, ਬੀਤਦੇ
ਬਹੁਤ ਅਰਸੇ ਬਾਅਦ ਅਹਿਸਾਸ ਹੋਇਆ
ਤੇ ਅਹਿਸਾਸ ਹੋਣਾ ਵੀ ਜ਼ਰੂਰੀ ਸੀ
ਕਿ ਜ਼ਿੰਦਗੀ ਹੈ ਹੀ ਉਸ ਦਾ ਨਾਮ
ਜੋ ਮੈਂ ਕਦੇ ਅਪਨਾਈ ਹੀ ਨਹੀਂ ਸੀ
ਸਮਝੋਤਾ ਵੀ ਉਸ ‘ਤੇ ਉਦੋਂ ਹੋਇਆ
ਜਿਸ ਬਾਰੇ ਅਹਿਸਾਸ ਵੀ ਨਹੀਂ ਸੀ

ਪੂਨਮ ਮੁੰਝਾਲ ਪਾਹਵਾ
ਪਟਿਆਲਾ (ਪੰਜਾਬ)

animated gif-ਜਸਵੰਤ ਸਿੰਘ ‘ਅਜੀਤ’
ਸਿੱਖ ਸਿਧਾਂਤ ਬਨਾਮ ਅਜ ਦੇ ਆਗੂ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਸਮੇਂ ਦੀ ਸਮਾਜਕ, ਧਾਰਮਕ ਤੇ ਰਾਜਨੀਤਕ ਸਥਿਤੀ ਵਿਚ ਆਏ ਨਿਘਾਰ ਲਈ, ਇਨ੍ਹਾਂ ਖੇਤਰਾਂ ਵਿਚ ਘਰ ਕਰ ਚੁਕੀਆਂ ਬੁਰਿਆਈਆਂ ਨੂੰ ਹੀ ਜ਼ਿਮੇਂਦਾਰ ਠਹਿਰਾਉਂਦਿਆਂ ਕਈ ਅਟਲ ਸਚਿਆਈਆਂ ਬਿਆਨ ਕੀਤੀਆਂ ਹਨ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਬਿਆਨ ਕੀਤੀਆਂ ਹੋਰ ਸਚਿਆਈਆਂ ਨੂੰ ਕਿਸੇ ਹੋਰ ਸਮੇਂ ਲਈ ਵਿਚਾਰਨ ਵਾਸਤੇ ਛਡ ਦਿਤਾ ਜਾਏ ਅਤੇ ਇਸ ਸਮੇਂ ਉਨ੍ਹਾਂ ਵਲੋਂ ਬਿਆਨ ਕੀਤੀ ਕੇਵਲ ਇਕ ਸਚਾਈ, ‘ਖਤਰੀਆਂ ਤਾਂ ਧਰਮ ਛੋਡਿਆ…’ ਦੀ ਕਸੌਟੀ ਪੁਰ, ਉਨ੍ਹਾਂ ਵਰਤਮਾਨ ਸਿੱਖ ਆਗੂਆਂ ਦੇ ਆਚਰਣ ਨੂੰ ਪਰਖਿਆ ਜਾਏ, ਜੋ ਆਪਣੇ ਆਪਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਪੈਰੋਕਾਰ ਹੋਣ ਦਾ ਦਾਅਵਾ ਕਰਦਿਆਂ ਨਹੀਂ ਥਕਦੇ, ਤਾਂ ਇਹ ਗਲ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆ ਜਾਇਗੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਅਜ ਦੇ ਇਨ੍ਹਾਂ ਆਗੂਆਂ ਪੁਰ ਵੀ ਇੰਨ-ਬਿੰਨ ਢੁਕਦੇ ਹਨ।
ਇਹ ਸਿੱਖ ਆਗੂ ਇਕ ਪਾਸੇ ਤਾਂ ਅਖੌਤੀ ਡੇਰੇਦਾਰਾਂ ਅਤੇ ਸਾਧਾਂ-ਸੰਤਾਂ ਪੁਰ ਇਹ ਦੋਸ਼ ਲਾਉਂਦੇ ਹਨ ਕਿ ਉਹ ਆਪਣੇ ਗੁਰੂ-ਡੰਮ ਨੂੰ ਕਾਇਮ ਰਖਣ ਅਤੇ ਆਪਣੇ ਸੁਆਰਥ ਦੀ ਪੂਰਤੀ ਲਈ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਕੇ, ਉਸਦੀ ਗ਼ਲਤ ਵਿਆਖਿਆ ਕਰਦੇ ਹਨ ਅਤੇ ਦੂਜੇ ਪਾਸੇ ਉਹ ਆਪ, ਉਨ੍ਹਾਂ ਨਾਲੋਂ ਕਿਤੇ ਵਧ ਅਰਥਾਂ ਦੇ ਅਨਰਥ ਕਰ, ਆਪਣੇ ਸੁਆਰਥ ਦੀ ਪੂਰਤੀ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ।
ਗੁਰੂ ਸਾਹਿਬਾਂ ਦੇ ਪ੍ਰਕਾਸ਼, ਗੁਰਗਦੀ, ਜੋਤੀ ਜੋਤਿ ਸਮਾਉਣ ਤੇ ਸ਼ਹੀਦੀ ਪੁਰਬ ਮੰਨਾਉਂਦਿਆਂ, ਜਿਥੇ ਉਹ ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ ਤੇ ਧਾਰਮਕ ਸਮਾਗਮਾਂ ਦਾ ਆਯੋਜਨ ਕਰਦੇ ਹਨ, ਉਥੇ ਹੀ ਉਹ ਆਯੋਜਿਤ ਸਮਾਗਮਾਂ ਵਿਚ ਬਾਹਵਾਂ ਉਲਾਰ ਅਤੇ ਹਵਾ ਵਿਚ ਮੁੱਕੇ ਲਹਿਰਾ ਕੇ ਕੀਤੇ ਜਾਂਦੇ ਅਪਣੇ ਭਾਸ਼ਣਾ ਵਿਚ ਇਹ ਦਾਅਵਾ ਕਰਦਿਆਂ ਵੀ ਨਹੀਂ ਥਕਦੇ ਕਿ ਸਿੱਖ ਧਰਮ ਹੀ ਇਕੋ-ਇਕ ਅਜਿਹਾ ਧਰਮ ਹੈ, ਜੋ ਸਦਭਾਵਨਾ, ਸਾਂਝੀਵਾਲਤਾ, ਬਰਾਬਰਤਾ ਤੇ ਸਰਬਤ ਦੇ ਭਲੇ ਵਿਚ ਵਿਸ਼ਵਾਸ ਰਖਦਾ ਹੈ ਅਤੇ ਉਸੇ ਪਾਸ ਹੀ ਅਜਿਹਾ ਧਰਮ-ਗ੍ਰੰਥ ਹੈ, ਜੋ ਸੁਚਜਾ ਜੀਵਨ ਜੀਣ ਲਈ ਕਿਸੇ ਇਕ ਫਿਰਕੇ ਜਾਂ ਜਾਤੀ ਦਾ ਨਹੀਂ, ਸਗੋਂ ਸਮੁਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਦਾ ਹੈ।
ਪਰ ਸੁਆਲ ਉਠਦਾ ਹੈ ਕਿ ਕੀ ਅਜਿਹਾ ਦਾਅਵਾ ਕਰਨ ਵਾਲੇ ਆਗੂ ਗੁਰੂ ਸਾਹਿਬਾਨ ਵਲੋਂ ਦਰਸਾਏ ਇਸ ਮਾਰਗ-ਦਰਸ਼ਨ ਨੂੰ ਆਪ ਅਪਨਾ ਰਹੇ ਹਨ? ਕੀ ਉਹ ਸਵੇਰ-ਸ਼ਾਮ ਦੀ ਅਰਦਾਸ ਵਿਚ ‘ਸਰਬਤ ਦੇ ਭਲੇ’ ਦੀ ਕੀਤੀ ਜਾਂਦੀ ਮੰਗ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਪ੍ਰਤੀ ਇਮਾਨਦਾਰ ਜਾਂ ਵਚਨਬੱਧ ਹਨ? ਜਾਂ ਫਿਰ ਉਨ੍ਹਾਂ ਨੇ ਇਸਨੂੰ ਕੇਵਲ ਗੁਰਦੁਆਰਿਆਂ ਦੀ ਚਾਰ-ਦੀਵਾਰੀ ਤਕ ਹੀ ਸੀਮਤ ਕਰਕੇ ਰਖ ਦਿਤਾ ਹੋਇਆ ਹੈ?
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ, ਜੋ ਸਮੇਂ-ਸਮੇਂ ਭਾਰਤੀ ਨਿਆਇ-ਪ੍ਰਣਾਲੀ ਦੇ ਨਾਲ ਹੀ ਸਿੱਖ ਰਾਜਨੀਤੀ ਅਤੇ ਧਰਮ ਪ੍ਰਤੀ ਆਪਣੇ ਆਲੋਚਨਾਤਮਕ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ, ਦਾ ਕਹਿਣਾ ਹੈ ਕਿ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦੇ ਮੁਖੀ ‘ਸਰਬਤ ਦੇ ਭਲੇ’ ਦੇ ਨਾਂ ਤੇ ਕੇਵਲ ‘ਆਪਣਾ’ ਹੀ ਭਲਾ ਮੰਗਦੇ ਤੇ ਚਾਹੁੰਦੇ ਹਨ। ਅਰਦਾਸ ਕਰਦਿਆਂ ਅਤੇ ਸੁਣਦਿਆਂ ਭਾਵੇਂ ਉਨ੍ਹਾਂ ਦੀ ਜ਼ਬਾਨ ਤੇ ‘ਸਰਬਤ ਦਾ ਭਲਾ’ ਸ਼ਬਦ ਹੁੰਦੇ ਹਨ, ਪ੍ਰੰਤੂ ਦਿਲ ਵਿਚ ਕੇਵਲ ‘ਨਿਜ ਭਲੇ’ ਦੀ ਮੰਗ ਦੀ ਭਾਵਨਾ ਹੀ ਭਾਰੂ ਹੁੰਦੀ ਹੈ। ਉਹ ਧਾਰਮਕ ਸਮਾਗਮਾਂ ਵਿਚ ਬਾਹਵਾਂ ਉਲਾਰ-ਉਲਾਰ ਵਿਰੋਧੀਆਂ ਨੂੰ ਭੰਡਦੇ ਅਤੇ ਦੂਜੇ ਧਰਮਾਂ ਦੇ ਬਖੀਏ ਉਧੇੜਦਿਆਂ ਆਪਣੇ ਧਰਮ ਦੇ ਸਰਵ-ਸ੍ਰੇਸ਼ਟ ਹੋਣ ਦਾ ਦਾਅਵਾ ਕਰਦਿਆਂ ਨਹੀਂ ਥਕਦੇ।
ਜਸਟਿਸ ਸੋਢੀ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਸਾਹਿਬਾਂ ਨੇ ਕਿਸੇ ਵੀ ਧਰਮ ਦੀ ਨਾ ਤਾਂ ਅਲੋਚਨਾ ਕੀਤੀ ਹੈ ਅਤੇ ਨਾ ਹੀ ਕਿਸੇ ਦਾ ਵਿਰੋਧ, ਨਿਖੇਧੀ ਜਾਂ ਨਿੰਦਿਆ ਹੀ ਕੀਤੀ ਹੈ। ਉਨ੍ਹਾਂ ਨੇ ਕੇਵਲ ਉਨ੍ਹਾਂ ਕਰਮ-ਕਾਂਡਾਂ ਤੇ ਪਖੰਡਾਂ ਦਾ ਵਿਰੋਧ ਕੀਤਾ, ਜਿਨ੍ਹਾਂ ਨੂੰ ਨਿਜ ਸੁਆਰਥ ਅਧੀਨ ਕੁਝ ਲੋਕਾਂ ਵਲੋਂ ਧਰਮ ਦਾ ਅੰਗ ਬਣਾ, ਭੋਲੇ-ਭਾਲੇ ਲੋਕਾਂ ਦਾ ਮਾਨਸਿਕ, ਆਰਥਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਉਨ੍ਹਾਂ ਵਖ-ਵਖ ਧਰਮਾਂ ਦੀਆਂ ਮੂਲ ਮਾਨਤਾਵਾਂ ਅਤੇ ਪਰੰਪਰਾਵਾਂ ਦੀ ਕਦੀ ਵੀ ਨਿਖੇਧੀ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਇਸਦਾ ਪ੍ਰਤੱਖ ਪ੍ਰਮਾਣ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਦਰਜ ਬਾਬਾ ਫਰੀਦ ਜੀ ਦੀ ਬਾਣੀ ਹੈ, ਜਿਸ ਵਿਚ ਮੁਸਲਮਾਣਾਂ ਨੂੰ ਸੱਚਾ ਮੁਸਲਮਾਣ ਬਣਨ ਅਤੇ ਆਪਣੀਆਂ ਧਾਰਮਕ ਮਾਨਤਾਵਾਂ ਦਾ ਪਾਲਣ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਕੀਤੀ ਗਈ ਹੋਈ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਜੰਞੂ ਨੂੰ ਪਾਣ ਤੋਂ ਇਨਕਾਰ ਕੀਤਾ, ਉਸੇ ਜੰਞੂ ਦੇ ਪਹਿਨਣ ਵਾਲਿਆਂ ਦੇ ਵਿਸ਼ਵਾਸ ਦੀ ਰਖਿਆ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਆਪਣੀ ਸ਼ਹਾਦਤ ਦੇ ਦਿੱਤੀ ਸੀ। ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਗੁਰੂ ਸਾਹਿਬ ਹਰ ਵਿਅਕਤੀ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੇ ਪੈਰੋਕਾਰ ਸਨ। ਉਨ੍ਹਾਂ ਦੀ ਇੱਛਾ ਕੇਵਲ ਇਹ ਸੀ ਕਿ ਹਰ ਵਿਅਕਤੀ ਆਪਣੇ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਪਾਲਣ ਪ੍ਰਤੀ ਇਮਾਨਦਾਰ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬਚਨ-
ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ਼ ਉਹੀ, ਮਾਨਸ ਸਭੈ ਏਕ ਪੇ ਅਨੇਕ ਕੋ ਭ੍ਰਮਾਉ ਹੈ
ਇਸ ਗਲ ਦਾ ਪ੍ਰਤੱਖ ਸੰਕੇਤ ਹਨ ਕਿ ਗੁਰੂ ਸਾਹਿਬ ਸਾਰੇ ਪੂਜਾ ਅਸਥਾਨਾਂ ਨੂੰ ਇਕ ਸਮਾਨ ਸਵੀਕਾਰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਾਰੇ ਪੂਜਾ ਅਸਥਾਨਾਂ ਵਿਚ ਵੱਖ-ਵੱਖ ਰੂਪਾਂ ਵਿਚ ਇਕੋ-ਇਕ ਪ੍ਰਭ–ਅਕਾਲ ਪੁਰਖ ਦੀ ਪੂਜਾ-ਅਰਚਨਾ ਹੁੰਦੀ ਹੈ। ਗੁਰੂ ਸਾਹਿਬ ਦਾ ਇਹ ਕਥਨ ‘ਏਕਸ ਕੇ ਬਾਰਕ’ ਵੀ ਇਸੇ ਗਲ ਦਾ ਪ੍ਰਤੀਕ ਹੈ ਕਿ ਸੰਸਾਰ ਦੇ ਸਾਰੇ ਮਨੁੱਖ ਇਕੋ ਪ੍ਰਭੂ ਦੇ ਬੱਚੇ ਹਨ, ਪ੍ਰੰਤੂ ਸਿੱਖ ਆਗੂ ਇਸਨੂੰ ਕੇਵਲ ਇਸ ਰੂਪ ਵਿਚ ਲੈਂਦੇ ਹਨ ਕਿ ਕੇਵਲ ‘ਉਹ ਆਪ’ ਹੀ ਇਕੋ-ਪਰਮਾਤਮਾ ਦੇ ਬਾਲਕ ਹਨ, ਬਾਕੀ ਸਭ ‘ਗ਼ੈਰ’ ਅਤੇ ਉਨ੍ਹਾਂ (ਆਗੂਆਂ) ਦੇ ਦੁਸ਼ਮਣ ਹਨ। ਇਸ ਲਈ ਜੋ ਪਾਣਾ ਹੈ, ਉਨ੍ਹਾਂ ਦੀ ਝੋਲੀ ਵਿਚ ਹੀ ਪਾਇਆ ਜਾਏ।
ਰਾਜਸੀ ਲਾਲਸਾ : ਅੱਜ ਦੇ ਸਿੱਖ ਆਗੂਆਂ ਵਿਚ ਰਾਜਸੀ ਲਾਲਸਾ ਇਤਨੀ ਵਧ ਗਈ ਹੋਈ ਹੈ ਕਿ ਉਨ੍ਹਾਂ ਨੇ ਕਈ ਵਰ੍ਹਿਆਂ ਤੋਂ ‘ਰਾਜ ਬਿਨਾ ਨਾ ਧਰਮ ਚਲੈ ਹੈਂ’ ਦੀ ਰਟ ਲਾ ਸਿੱਖਾਂ ਨੂੰ ਭਰਮਾਉਣ ਦਾ ਸਿਲਸਿਲਾ ਸ਼ੁਰੂ ਕੀਤੀ ਰਖਿਆ ਹੋਇਆ ਹੈ। ਉਨ੍ਹਾਂ ਲਈ ਧਰਮ ਦੀ ਨਹੀਂ, ਰਾਜਸੱਤਾ ਦੀ ਮਹੱਤਤਾ ਵਧੇਰੇ ਹੈ। ਪ੍ਰੰਤੂ ਉਨ੍ਹਾਂ ਪਾਸ ਇਸ ਗਲ ਦਾ ਕੋਈ ਜਵਾਬ ਨਹੀਂ ਕਿ ‘ਰਾਜ-ਸੱਤਾ’ ਦੀ ਮਦਦ ਨਾਲ ਸਿੱਖ ਧਰਮ ਕਿਵੇਂ ਫਲ-ਫੁਲ ਸਕਦਾ ਹੈ, ਜਦ ਕਿ ਗੁਰੂ ਸਾਹਿਬ ਨੇ ਜ਼ਬਰ, ਜ਼ੁਲਮ ਅਤੇ ਬੇਇਨਸਾਫੀ ਵਿਰੁਧ ਸੰਘਰਸ਼ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਦੀ ਵਚਨਬੱਧਤਾ ਦੀਆਂ ਨੀਂਹਾਂ ਪੁਰ ਸਿੱਖ ਧਰਮ ਦੇ ਮਹੱਲ ਦੀ ਉਸਾਰੀ ਕੀਤੀ। ਇਤਿਹਾਸ ਗਵਾਹ ਹੈ ਕਿ ਕੋਈ ਵੀ ਰਾਜਸੱਤਾ ਜ਼ਬਰ-ਜ਼ੁਲਮ ਤੇ ਬੇਨਿਸਾਫੀ ਅਤੇ ਗ਼ਰੀਬ-ਮਜ਼ਲੂਮ ਦੀਆਂ ਲਾਸ਼ਾਂ ਤੇ ਹੀ ਕਾਇਮ ਹੋ ਸਕਦੀ ਹੈ ਅਤੇ ਕਾਇਮ ਰਹਿ ਸਕਦੀ ਹੇ। ਇਸੇ ਕਾਰਣ ਹੀ ਸਿੱਖਾਂ ਅਤੇ ਰਾਜ-ਸੱਤਾ ਵਿਚਕਾਰ ਸਦਾ ਹੀ ਟਕਰਾਉ ਹੁੰਦਾ ਆਇਆ ਹੈ। ਸਮੇਂ ਦੀ ਰਾਜਸੱਤਾ ਸਦਾ ਹੀ ਸਿੱਖਾਂ ਵਿਰੁਧ ਸਰਗਰਮ ਰਹੀ, ਜਿਸਦੇ ਫਲਸਰੂਪ ਗੁਰੂ ਸਾਹਿਬਾਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਅਤੇ ਇਨ੍ਹਾਂ ਸ਼ਹੀਦੀਆਂ ਨੇ ਹੀ ਸਿੱਖੀ ਦੇ ਬੂਟੇ ਦੇ ਵਧਣ-ਫੁਲਣ ਵਿਚ ਖ਼ਾਦ ਦਾ ਕੰਮ ਕੀਤਾ।
ਅੱਜ ਦੇ ਆਗੂਆਂ ਪਾਸ ਕੋਈ ਅਜਿਹੀ ਉਦਾਹਰਣ ਨਹੀਂ, ਕਿ ‘ਫਲਾਂ’ ਸਮੇਂ ਜਾਂ ਅਕਾਲੀ ਸੱਤਾ ਕਾਲ ਦੌਰਾਨ ਸਿੱਖ ਧਰਮ ਵਧਿਆ-ਫੁਲਿਆ ਹੋਵੇ। ਹਰ ਕੋਈ ਜਾਣਦਾ ਹੈ ਕਿ ਪੰਜਾਬ ਵਿਚ ਕਈ ਵਾਰ ਅਕਾਲੀਆਂ ਦੀ ਸਰਕਾਰ ਬਣੀ ਹੈ ਅਤੇ ਹੁਣ ਵੀ ਪਿਛਲੇ ਦਸ ਸਾਲਾਂ ਤੋਂ ਕਾਇਮ ਚਲ਼ ਆ ਰਹੀ ਹੈ। ਇਸ ਦੌਰਾਨ ਸਿੱਖ ਇਤਿਹਾਸ ਨਾਲ ਸਬੰਧਤ ਸ਼ਤਾਬਦੀਆਂ ਤਾਂ ਜ਼ਰੂਰ ਮਨਾਈਆਂ ਗਈਆਂ, ਪ੍ਰੰਤੂ ਸਿੱਖੀ ਦੇ ਫੈਲਾਅ ਦੇ ਨਾਂ ਤੇ ਉਸਦਾ ਘਾਣ ਹੀ ਹੋਇਆ ਹੈ। ਅਜ ਅੱਸੀ ਪ੍ਰਤੀਸ਼ਤ ਤੋਂ ਵਧ ਸਿੱਖ ਨੌਜਵਾਨ ਵਿਰਸੇ ਨਾਲੋਂ ਟੁੱਟ, ਸਿੱਖੀ-ਸਰੂਪ ਨੂੰ ਤਿਲਾਂਜਲੀ ਦੇ ਚੁਕਾ ਹੋਇਆ ਹੈ। ਇਸਦੇ ਬਾਵਜੂਦ ਸਿੱਖਾਂ ਦੀਆਂ ਜਥੇਬੰਦੀਆਂ ਵਿਚ ਸੱਤਾ ਲਈ ਟਕਰਾਉ ਬਣਿਆ ਤਾਂ ਵਿਖਾਈ ਦੇ ਰਿਹਾ ਹੈ, ਪ੍ਰੰਤੂ ਸਿੱਖੀ ਦੇ ਬਚਾਉ ਲਈ ਹੋੜ ਕਿਧਰੇ ਵੀ ਵਿਖਾਈ ਨਹੀਂ ਦੇ ਰਹੀ।
…ਅਤੇ ਅੰਤ ਵਿੱਚ : ਅਜ ਦੇ ਸਿੱਖ ਆਗੂ ਅੰਕੜੇ ਪੇਸ਼ ਕਰ, ਆਜ਼ਾਦੀ ਦੀ ਲੜਾਈ ਵਿਚ ਸਿੱਖਾਂ ਵਲੋਂ ਕੀਤੀਆਂ ਗਈਆਂ ਅੱਸੀ ਪ੍ਰਤੀਸ਼ਤ ਕੁਰਬਾਨੀਆਂ ਦਾ ਜ਼ਿਕਰ ਬਾਰ-ਬਾਰ ਕਰਦੇ ਚਲੇ ਆ ਰਹੇ ਹਨ। ਜਿਸਦਾ ਉਦੇਸ਼ ਉਨ੍ਹਾਂ ਕੁਰਬਾਨੀਆਂ ਪੁਰ ਮਾਣ ਕਰਨਾ ਨਹੀਂ. ਸਗੋਂ ਉਨ੍ਹਾਂ ਦੇ ਮੁਲ ਵਜੋਂ ਰਾਜਸੱਤਾ ਦੀ ਮੰਗ ਕਰਨ ਲਈ (ਮੰਗਤਿਆਂ ਵਾਂਗ) ਝੋਲੀਆਂ ਅੱਡਣਾ ਹੈ। ਜੇ ਉਨ੍ਹਾਂ ਦਾ ਉਦੇਸ਼ ਗੁਰੂ ਸਾਹਿਬਾਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਅਤੇ ਹੋਰ ਕੁਰਬਾਨੀਆਂ ਪੁਰ ਮਾਣ ਕਰਨਾ ਹੋਵੇ ਤਾਂ ਉਹ ਧਰਮ ਅਤੇ ਸਿੱਖੀ-ਸਰੂਪ ਦੀ ਰਖਿਆ ਲਈ ਕੀਤੀਆਂ ਗਈਆਂ ‘ਸੌ ਪ੍ਰਤੀਸ਼ਤ’ ਕੁਰਬਾਨੀਆਂ ਦਾ ਜ਼ਿਕਰ ਬਾਰ-ਬਾਰ ਕਰਨ ਤਾਂ ਜੋ ਉਹ ਸਿੱਖ ਨੌਜਵਾਨ, ਜੋ ਆਪਣੇ ਆਗੂਆਂ ਦੀ ਅਣਗਹਿਲੀ ਦਾ ਸ਼ਿਕਾਰ ਹੋ, ਸਿੱਖੀ ਵਿਰਸੇ ਨਾਲੋਂ ਟੁੱਟ, ਸਿੱਖੀ-ਸਰੂਪ ਤਿਆਗਦੇ ਜਾ ਰਹੇ ਹਨ, ਉਹ ਉਨ੍ਹਾਂ ਕੁਰਬਾਨੀਆਂ ਤੋਂ ਪ੍ਰੇੁਰਨਾ ਲੈ ਕੇ ਨਾ ਕੇਵਲ ਅਪਣੇ ਸਿੱਖੀ-ਸਰੂਪ ਨੂੰ ਕਾਇਮ ਰਖਣ ਪ੍ਰਤੀ ਦ੍ਰਿੜ ਹੋਣ, ਸਗੋਂ ਆਪਣੇ ਸਿੱਖ ਹੋਣ ਤੇ ਮਾਣ ਕਰਨ ਲਈ ਵੀ ਪ੍ਰੇਰਤ ਹੋ ਸਕਣ।animated gif

-ਜਸਵੰਤ ਸਿੰਘ ‘ਅਜੀਤ’
ਅਕਾਲੀ ਰਾਜਨੀਤੀ ਵਿੱਚ ਆ ਰਿਹਾ ਨਿਘਾਰ
ਇੱਕ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਰਾਜਨੀਤੀ ਵਿੱਚ ਵਿਚਾਰਕ ਮਤਭੇਦ ਹੋਣਾ ਤਾਂ ਸੁਭਾਵਕ ਹੈ, ਪ੍ਰੰਤੂ ਇਨ੍ਹਾਂ ਮਤਭੇਦਾਂ ਦੇ ਚਲਦਿਆਂ ਇੱਕ-ਦੂਜੇ ਪ੍ਰਤੀ, ਅਜਿਹੀ ਭਾਸ਼ਾ ਦੀ ਵਰਤੋਂ ਕਰਨ ਤੋਂ ਸੰਕੋਚ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਜਦੋਂ ਕਦੀ ਇੱਕ-ਦੂਜੇ ਨਾਲ ਆਮ੍ਹੋ-ਸਾਹਮਣਾ ਹੋ ਜਾਏ ਜਾਂ ਆਪੋ ਵਿੱਚ ਮਿਲ-ਬੈਠਣ ਦਾ ਮੌਕਾ ਬਣੇ ਤਾਂ ਸ਼ਰਮਿੰਦਿਆਂ ਨਾ ਹੋਣਾ ਪਵੇ। ਪਰ ਅੱਜਕਲ ਜੋ ਰਾਜਨੈਤਿਕ ਹਾਲਾਤ ਸਾਹਮਣੇ ਹਨ, ਉਨ੍ਹਾਂ ਤੋਂ ਇਉਂ ਜਾਪਦਾ ਹੈ, ਜਿਵੇਂ ਕਿ ਰਾਜਨੀਤੀ, ਵਿਸ਼ੇਸ਼ ਰੂਪ ਵਿੱਚ, ਅਕਾਲੀ ਰਾਜਨੀਤੀ ਦਾ ਸਰੂਪ, ਉਸਦੇ ਮੂਲ ਸਰੂਪ ਨਾਲੋਂ ਬਿਲਕੁਲ ਹੀ ਬਦਲ ਗਿਆ ਹੋਇਆ ਹੈ। ਅੱਜਕਲ ਅਕਾਲੀ ਰਾਜਨੀਤੀ ਵਿੱਚ ਇੱਕ-ਦੂਜੇ ਦਾ ਵਿਰੋਧ, ਰਾਜਨੈਤਿਕ ਅਤੇ ਵਿਚਾਰ-ਧਾਰਕ ਮਤਭੇਦਾਂ ਦੇ ਅਧਾਰ ’ਤੇ ਨਹੀਂ, ਸਗੋਂ ਇਹ ਮੰਨ ਕੇ ਕੀਤਾ ਜਾਂਦਾ ਹੈ, ਕਿ ਵਿਰੋਧ ਕਰਨਾ ਹੈ ਤਾਂ ਬਸ ਕਰਨਾ ਹੀ ਹੈ। ਜੇ ਗਲ ਵਿਰੋਧ ਲਈ ਵਿਰੋਧ ਤਕ ਹੀ ਸੀਮਤ ਰਹਿੰਦੀ, ਤਾਂ ਵੀ ਕਿਸੇ ਹਦ ਤਕ ਠੀਕ ਸੀ, ਪ੍ਰੰਤੂ ਗਲ ਇਸ ਤੋਂ ਵੀ ਕਿਤੇ ਅੱਗੇ ਵੱਧ, ਨਿਜੀ ਆਚਰਣ ਪੁਰ ਹਮਲਿਆਂ ਤੋਂ ਹੁੰਦੀ ਹੋਈ, ਇੱਕ-ਦੂਜੇ ਦੇ ਪਹਿਰਾਵੇ ਅਤੇ ਕਾਰੋਬਾਰ ਦੇ ਨਾਲ ਹੀ ਬਜ਼ੁਰਗਾਂ ਤਕ ਨੂੰ ਭੰਡਣ ਤੇ ਲਪੇਟਣ ਤਕ ਜਾ ਪੁਜੀ ਹੈ। ਜਿਸਤੋਂ ਇਉਂ ਜਾਪਣ ਲਗਾ ਹੈ, ਜਿਵੇਂ ਅਕਾਲੀ ਮੁੱਖੀ ਮਾਨਵੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਣ ਦੇ ਨਾਲ ਇਹ ਵੀ ਸੋਚਣਾ ਤੇ ਸਮਝਣਾ ਛੱਡ ਦਿੱਤਾ ਹੈ ਕਿ ਜਿਸ ਵਿਰੁਧ ਉਹ ਮੰਦ-ਭਾਸ਼ਾ ਦੀ ਵਰਤੋਂ ਕਰ ਰਹੇ ਹਨ ਜਾਂ ਜਿਸਦੇ ਨਿਜੀ ਜੀਵਨ ਪੁਰ ਚਿਕੜ ਉਛਾਲ ਰਹੇ ਹਨ ਜਾਂ ਫਿਰ ਜਿਸਦੇ ਬਜ਼ੁਰਗਾਂ ਨੂੰ ਆਪਣੀ ਵਿਰੋਧੀ ਸੋਚ ਅਧੀਨ ਭੰਡ/ਲਪੇਟ ਰਹੇ ਹਨ, ਕਦੀ ਉਨ੍ਹਾਂ ਨਾਲ ਮਿਲ-ਬੈਠਣ ਜਾਂ ਗਲੇ ਮਿਲਣ ਦਾ ਵੀ ਮੌਕਾ ਬਣ ਸਕਦਾ ਹੈ, ਹੋਰ ਕੁਝ ਨਹੀਂ ਤਾਂ ਕਦੀ ਆਮ੍ਹੋ-ਸਾਹਮਣਾ ਹੋਣ ’ਤੇ ਸਿੱਖੀ ਮਾਨਤਾਵਾਂ ਦੇ ਅਨੁਰੂਪ ਫਤਹਿ ਨਹੀਂ ਤਾਂ, ਇੱਕ-ਦੂਜੇ ਨਾਲ ਹੱਥ ਹੀ ਮਿਲਾਣਾ ਪੈ ਸਕਦਾ ਹੈ। ਇਹ ਸਥਿਤੀ ਇੱਕ-ਪਾਸੜ ਨਹੀਂ, ਸਰਬ-ਪੱਖੀ ਹੈ।
ਸੋਚਣ ਤੇ ਵਿਚਾਰਨ ਵਾਲੀ ਗਲ ਇਹ ਹੈ ਕਿ ਇੱਕ ਪਾਸੇ ਤਾਂ ਸੱਤਾ ਦੇ ਗਲਿਆਰਿਆਂ ਤਕ ਪੁਜ, ਲੋਕ-ਸੇਵਾ ਕਰਨ ਅਤੇ ਦੂਜੇ ਪਾਸੇ ਧਾਰਮਕ ਸੰਸਥਾਵਾਂ ਪੁਰ ਕਬਜ਼ਾ ਕਰ, ਉਨ੍ਹਾਂ ਦੀ ਸੇਵਾ-ਸੰਭਾਲ ਕਰਨ ਦੇ ਨਾਲ ਹੀ ਸਿੱਖੀ ਦੇ ਪਹਿਰੇਦਾਰ ਬਣ ਉਸਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਦੇ ਸੰਕਲਪ ਨੂੰ ਦੁਹਰਾਇਆ ਜਾਂਦਾ ਹੈ। ਸੁਆਲ ਉਠਦਾ ਹੈ ਕਿ ਕੀ ਅਜਿਹੇ ‘ਨੇਤਾ’, ਜਿਨ੍ਹਾਂ ਨੂੰ ‘ਨੇਤਾ’ ਲਿਖਦਿਆਂ ਕਲਮ ਵੀ ਸ਼ਰਮਿੰਦਾ ਹੋਣ ਲਗਦੀ ਹੈ, ਜੋ ਇੱਕ-ਦੂਜੇ ਵਿਰੁੱਧ ਮੰਦ-ਭਾਸ਼ਾ ਦੀ ਵਰਤੋਂ ਕਰਦਿਆਂ, ਆਪਣੀ ਜ਼ੁਬਾਨ ਪੁਰ ਕਾਬੂ ਨਹੀਂ ਰਖ ਪਾਂਦੇ, ਉਹ ਲੋਕ-ਸੇਵਾ ਕਰਨ ਅਤੇ ਸਿੱਖੀ ਦੇ ਪਹਿਰੇਦਾਰ ਹੋਣ ਦੀ ਜ਼ਿਮੇਂਦਾਰੀ ਸੰਭਾਲਣ ਜਾਂ ਉਸਨੂੰ ਸੰਭਾਲ, ਨਿਭਾਉਣ ਪ੍ਰਤੀ ਕਿਵੇਂ ਤੇ ਕਿਤਨੇ-ਕੁ ਈਮਾਨਦਾਰ ਹੋ ਸਕਦੇ ਹਨ?
ਗਲ ਬਾਬਾ ਬੰਦਾ ਸਿੰਘ ਬਹਾਦਰ ਦੇ ਬੁਤ ਦੀ : ਆਖਰ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦਾ ਬੁਤ ਪੰਜਾਬ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਸਹਿਯੋਗ ਨਾਲ ਨਵੀਂ ਦਿੱਲੀ ਦੇ ਸਿਕੰਦਰਾ ਰੋਡ ਪੁਰ ਸਥਿਤ ਪੰਜਾਬ ਸਰਕਾਰ ਦੇ ਨਾਭਾ ਹਾਊਸ ਕੰਪਲੈਕਸ ਵਿੱਚ ਸਥਾਪਤ ਹੋ ਗਿਆ ਹੈ। ਬੁਤ ਦੀ ਇਸ ਪ੍ਰਕਾਰ ਹੋਈ ਸਥਾਪਨਾ ਦਾ ਸੁਆਗਤ ਕਰਨ ਦੀ ਬਜਾਏ, ਵਿਰੋਧੀ ਧਿਰ ਵਲੋਂ ਇਹ ਕਹਿ ਅਲੋਚਨਾ ਕੀਤੀ ਗਈ ਕਿ ਜਿਸ ਜਗ੍ਹਾ ਇਹ ਬੁਤ ਸਥਾਪਤ ਕੀਤਾ ਗਿਆ ਹੈ, ਉਥੇ ਉਸਦਾ ਮੁਨਾਸਬ ਮਾਣ-ਸਨਮਾਣ ਕਾਇਮ ਨਹੀਂ ਰਹਿ ਪਾਇਗਾ। ਉਨ੍ਹਾਂ ਦੀ ਇਸ ਅਲੋਚਨਾ ਪੁਰ ਇੱਕ ਟਕਸਾਲੀ ਅਕਾਲੀ ਮੁੱਖੀ ਨੇ ਉਨ੍ਹਾਂ ਪਾਸੋਂ ਪੁਛਿਆ ਕਿ ਉਨ੍ਹਾਂ ਜਿਥੇ (ਪਟੜੀ ਪੁਰ) ਮਾਸਟਰ ਤਾਰਾ ਸਿੰਘ ਦੇ ਬੁਤ ਦੀ ਸਥਾਪਨਾ ਕਰਵਾਈ ਹੈ, ਕੀ ਉਥੇ ਜਾ ਕੇ ਕਦੀ ਕਿਸੇ ਨੇ ਤਾਂ ਕੀ, ਉਨ੍ਹਾਂ ਆਪ ਵੀ ਉਸਦੀ ਸਾਫ-ਸਫਾਈ ਕਰਵਾਈ ਹੈ/ਸੀ ਜਾਂ ਫਿਰ ਉਸਦਾ ਮਾਣ-ਸਨਮਾਣ ਕਾਇਮ ਰਖਣ ਵੱਲ ਧਿਆਨ ਦਿੱਤਾ ਹੈ? ਉਨ੍ਹਾਂ ਕਿਹਾ ਕਿ ਉਸਦੀ ਨਾ ਤਾਂ ਕਦੀ ਸਫਾਈ ਹੋਈ ਅਤੇ ਨਾ ਕਦੀ ਕਿਸੇ ਨੇ ਉਨ੍ਹਾਂ ਦੇ (ਮਾਸਟਰ ਜੀ ਦੇ) ਜਨਮ ਦਿਨ ਪੁਰ ਉਥੇ ਜਾ, ਉਸਦੇ ਗਲ ਵਿੱਚ ਫੁਲਾਂ ਦਾ ਹਾਰ ਪਾਣ ਦੀ ਜ਼ਹਿਮਤ ਹੀ ਉਠਾਈ ਹੈ। ਉਸ ਦਸਿਆ ਕਿ ਇਸੇ ਤਰ੍ਹਾਂ ਜਿੱਥੇ (ਬਾਰਾਂ ਖੰਬਾ ਰੋਡ ਤੇ) ਮਹਾਰਾਜਾ ਰਣਜੀਤ ਸਿੰਘ ਦਾ ਬੁਤ ਸਥਾਪਤ ਹੈ, ਉਥੇ ਵੀ ਅੱਜਤਕ ਜਾ, ਕਦੀ ਕਿਸੇ ਨੇ ਉਸਦੀ ਸੁੱਧ ਨਹੀਂ ਲਈ। ਉਸ ਹੋਰ ਕਿਹਾ ਕਿ ਦੋਵੇਂ ਹੀ ਦਲ ਗਲਾਂ ਦੀ ਰਾਜਨੀਤੀ ਹੀ ਕਰਦੇ ਹਨ, ਉਨ੍ਹਾਂ ਇੱਕ-ਦੂਜੇ ਦਾ ਵਿਰੋਧ ਕਰਦਿਆਂ ਕਦੀ ਵੀ ਆਪਣੇ ਗਿਰਬਾਨ ਅੰਦਰ ਝਾਂਕਣ ਦੀ ਲੋੜ ਨਹੀਂ ਸਮਝੀ।
ਸੀਨੀਅਰ ਸਾਥੀਆਂ ਨੂੰ ਅਣਗੋਲਿਆਂ ਕੀਤੇ ਜਾਣ ਦਾ ਦਰਦ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350-ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪੰਜਾਬ ਸਰਕਾਰ ਵਲੋਂ ਆਯੋਜਤ ਕੀਤੇ ਗਏ ਸਮਾਗਮ ਨੂੰ ਸੰਬੋਧਤ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਜਦੋਂ ਮਾਈਕ ਪੁਰ ਪੁਜੇ, ਤਾਂ ਅਜਿਹਾ ਜਾਪਿਆ ਜਿਵੇਂ ਦਿੱਲੀ ਦੇ ਆਪਣੇ ਪੁਰਾਣੇ ਅਤੇ ਹਰ ਉਤਾਰ-ਚੜ੍ਹਾਅ ਵਿੱਚ ਪੂਰੀ ਨਿਸ਼ਠਾ ਨਾਲ ਨਿਭਦੇ ਆਏ ਸਾਥੀਆਂ, ਜ. ਅਵਤਾਰ ਸਿੰਘ ਹਿਤ, ਜ. ਕੁਲਦੀਪ ਸਿੰਘ ਭੋਗਲ, ਜ. ਓਂਕਾਰ ਸਿੰਘ ਥਾਪਰ ਆਦਿ, ਨੂੰ ਭੁਲੇ-ਵਿਸਰਿਆਂ ਵਾਂਗ ਇੱਕ ਨੁੱਕੜੇ ਮੂੰਹ ਲਟਕਾਈ ਬੈਠਿਆਂ ਵੇਖਿਆ ਤਾਂ ਉਨ੍ਹਾਂ ਦਾ ਦਿਲ ਭਰ ਆਇਆ। ਜਿਸਦੇ ਚਲਦਿਆਂ ਉਨ੍ਹ੍ਹਾਂ ਪ੍ਰਤੀ ਚਿਰਾਂ ਤੋਂ ਦਬਿਆ, ਆਪਣੇ ਦਿਲ ਵਿਚਲਾ ਮੋਹ ਉਮੜ ਆਇਆ ਅਤੇ ਉਹ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਨੂੰ ਇਹ ਸਲਾਹ ਦੇਣੋਂ ਆਪਣੇ-ਆਪਨੂੰ ਰੋਕ ਨਾ ਸਕੇ ਕਿ ਉਨ੍ਹਾਂ ਨੂੰ ਆਪਣੇ ਸੀਨੀਅਰਾਂ ਨੂੰ ਅਣਗੋਲਿਆਂ ਕਰਨ ਦੀ ਬਜਾਏ, ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦੇਣ ਦੀ ਸੋਚ ਨੂੰ ਆਪਣੇ ਸੁਭਾਅ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਕਿ ਅਜਿਹੇ ਨਿਸ਼ਠਾਵਾਨ ਸਹਿਯੋਗੀਆਂ ਦੇ ਚਲਦਿਆਂ ਹੀ ਪਾਰਟੀ ਦ੍ਰਿੜ੍ਹਤਾ ਨਾਲ ਆਪਣੇ ਪੈਰਾਂ ਪੁਰ ਖੜੀ ਹੈ। ਸ. ਬਾਦਲ ਦੀ ਇਸ ਸਲਾਹ ਪੁਰ ਉਥੇ ਹੀ ਹਾਜ਼ਰ ਪੰਜਾਬੋਂ ਆਏ ਇੱਕ ਟਕਸਾਲੀ ਅਕਾਲੀ ਨੇ ਕਿਹਾ ਕਿ ਇਸ ਮੌਕੇ ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਸ. ਸੁਖਬੀਰ ਸਿੰਘ ਬਾਦਲ ਦਾ ਦਿਲ ਰਖਣ ਲਈ ਇਹ ਕਹਿ ਦਿੱਤਾ ਹੈ, ਕਿ ‘ਜਿਵੇਂ ਸ. ਸੁਖਬੀਰ ਸਿੰਘ ਸੀਨੀਅਰ ਮੁੱਖੀਆਂ ਨੂੰ ਸਨਮਾਨ ਦੇ ਰਹੇ ਹਨ’, ਪ੍ਰੰਤੂ ਅਸਲ ਵਿੱਚ ਉਨ੍ਹਾਂ ਸ. ਸੁਖਬੀਰ ਸਿੰਘ ਨੂੰ ਵੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਇਹ ਸੰਦੇਸ਼ ਦੇ ਦਿੱਤਾ ਕਿ ਉਹ ਇਸ ਸਲਾਹ ਨੂੰ ਕੇਵਲ ਦਿੱਲੀ ਦੇ ਅਕਾਲੀਆਂ ਲਈ ਹੀ ਨਹੀਂ, ਸਗੋਂ ਆਪਣੇ ਲਈ ਵੀ ਸਮਝੇ। ਮਤਲਬ ਇਹ ਕਿ ਉਹ ਵੀ ਸੀਨੀਅਰਾਂ ਨੂੰ ਨਜ਼ਰ-ਅੰਦਾਜ਼ ਕਰਨ ਦੀ ਨੀਤੀ ਛੱਡ, ੳਨ੍ਹਾਂ ਨੂੰ ਸਨਮਾਨ ਦੇਵੇ, ਨਹੀਂ ਤਾਂ ਉਹ ਕਿਸੇ ਵੀ ਸਮੇਂ ਭਾਰੀ ਪੈ ਸਕਦੇ ਹਨ।
…ਅਤੇ ਅੰਤ ਵਿੱਚ : ਨੇੜ ਭਵਿੱਖ ਵਿੱਚ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨਸਭਾਵਾਂ ਚੋਣਾਂ ਨਾਲ ਹੀ ਦਿੱਲੀ ਵਿੱਚ, ਗੁਰਦੁਆਰਾ ਚੋਣਾਂ ਹੋਣ ਜਾ ਰਹੀਆਂ ਹਨ। ਜਿਥੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ, ਉਥੇ ਹੀ ਦਿੱਲੀ ਵਿੱਚ ਗੁਰਦੁਆਰਾ ਚੋਣਾਂ ਨੂੰ ਲੈ ਕੇ, ਇੱਕ ਦਲ ਤੋਂ ਦੂਸਰੇ ਦਲ/ਪਾਰਟੀ ਵਿੱਚ ਜਾਣ ਲਈ ਦਲ-ਬਦਲੂਆਂ ਵਿੱਚ ਹੋੜ ਜਿਹੀ ਲਗੀ ਹੋਈ ਹੈ। ਇਹ ਦਲ-ਬਦਲੂ ਜਿਸ ਦਲ ਦੀ ਬੇੜੀ ਵਿਚੋਂ ਛਾਲ ਮਾਰ ਰਹੇ ਹਨ, ਉਸ ਦਲ ਦੇ ਮੁੱਖੀ ਉਨ੍ਹਾਂ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਸੰਕੋਚ ਕਰ ਰਹੇ ਹਨ, ਜਦਕਿ ਜਿਸ ਦਲ ਵਿੱਚ ਉਹ ਜਾ ਰਹੇ ਹਨ, ਉਸਦੇ ਮੁੱਖੀਆਂ ਦੀਆਂ ਵਾਂਛਾਂ ਖਿਲ੍ਹ ਰਹੀਆਂ ਹਨ ਅਤੇ ਉਹ ਉਨ੍ਹਾਂ ਦੇ ਸੁਆਗਤ-ਸਨਮਾਨ ਵਿੱਚ ਅੱਖਾਂ ਵਿੱਛਾ ਰਹੇ ਹਨ! ਇਸ ਸਮੇਂ ਸਭ ਤੋਂ ਵੱਧ ਦਿਲਚਸਪ ਸਥਿਤੀ ਦਿੱਲੀ ਦੇ ਦਲ-ਬਦਲੂਆਂ ਦੀ ਹੈ। ਉਹ ਇੱਕ ਅਕਾਲੀ ਦਲ ਦੀ ਬੇੜੀ ਵਿਚੋਂ ਛਾਲ ਮਾਰ ਦੂਸਰੇ ਅਕਾਲੀ ਦਲ ਦੀ ਬੇੜੀ ਵਿੱਚ ਸੁਆਰ ਹੋਣ ਦੇ ਚਾਹਵਾਨ ਤਾਂ ਹਨ, ਪ੍ਰੰਤੂ ਮੁੱਖ ਅਕਾਲੀ ਦਲਾਂ ਦੇ ਮੁੱਖੀਆਂ ਵਿਚੋਂ ਕਿਸੇ ਵੀ ਦਲ ਦੇ ਮੁਖੀ ਵਲੋਂ ਆਪਣੇ ਵਫਾਦਾਰਾਂ ਦੀ ਕੀਮਤ ’ਤੇ ਦਲ ਬਦਲੂਆਂ ਨੂੰ ਤਰਜੀਹ ਦੇਣ ਲਈ ਉਤਸੁਕਤਾ ਨਹੀਂ ਵਿਖਾਈ ਜਾ ਰਹੀ, ਜਿਸਦੇ ਚਲਦਿਆਂ ਇਨ੍ਹਾਂ ਦਲ ਬਦਲੂਆਂ ਦਾ ਮੁੱਖ ਸਹਾਰਾ, ਉਹ ਦਲ ਬਣ ਗਿਆ ਹੈ, ਜਿਸਦੀ ਅਗਵਾਈ ਇੱਕ ਅਜਿਹਾ ਦਲ-ਬਦਲੂ ਮਕਰ ਰਹਾ ਹੈ, ਜੋ ਨਾ ਤਾਂ ਆਪਣੇ ਪਿਛਲੇ ਅੰਨ-ਦਾਤਾਵਾਂ ਪ੍ਰਤੀ ਵਫਾਦਾਰ ਰਿਹਾ ਹੈ ਅਤੇ ਨਾ ਹੀ ਨਵੇਂ ਦਲ ਵਿੱਚ ਪਨਾਹ ਦੇਣ ਵਾਲੇ ਪ੍ਰਤੀ ਹੀ।animated gif

ਲੋਹੜੀ

ਆਓ ਵੰਡੀਏ ਯਾਰੋ ਪਿਆਰ-ਮੁਹੱਬਤ ਦੀਆਂ ਰੀਉੜੀਆਂ ,
ਜਿਨੀਆਂ ਵੀ ਵੰਡੀਏ ਇਹ ਨੇ ਉਨ੍ਹੀਆਂ ਹੀ ਥੋੜ੍ਹੀਆਂ ।

ਰੱਲ-ਮਿਲ ਗਾਈਏ ਗੀਤ “ਇਸਰ ਆਏ ਦਲਿਦਰ ਜਾਏ ”
ਰੱਖੀਏ ਨਾ ਫਰਕ ! ਮਨਾਈਏ ਕੁੜੀਆਂ ਦੀਆਂ ਲੋਹੜੀਆਂ ।

ਬੀਜ ਬੀਜੇ ਨਫ਼ਰਤ ਦੇ,ਜਾਤ,ਧਰਮ ਦੇ ਨਾਮ ਸਿਆਸਤ ਨੇ ,
ਆਓ ਮੁਹੱਬਤ ਨਾਲ ਬੰਦ ਕਰੀਏ ਨਫ਼ਰਤ ਦੀਆਂ ਮੋਰ੍ਹੀਆਂ ੀ

ਕਿੰਨ੍ਹੇ ਖੋਹ ਲੇ ਪੁੱਤ ਮਾਂਵਾਂ ਦੇ, ਇਸ ਅਣ-ਐਲਾਨੀ ਜੰਗ ਨੇ ,
ਪਾਉਣ ਅਲਾਹੁਣੀਆਂ, ਗਾ ਕੇ ਹੱਟਣ ਜੋ ਸੁਹਾਗ-ਘੋੜ੍ਹੀਆਂ ।

( ਜਦੋਂ ਸੂਹਾਗ ਚੂੜਾ ਉਤਰੇ ਫੌਜੀ ਦੀ ਦੇਹ ਤੇ ,
ਜੰਗ ਨੂੰ ਕਿਵੇ ਕੋਈ ਜਾਇਜ਼ ਭਲਾ ਫਿਰ ਕਹਿ ਦੇ )

ਨਾ ਉਸਾਰੀ ਜਾਵੋਂ ਇਹ ਨਫ਼ਰਤ ਦੀਆਂ ਉੱਚੀਆ ਦੀਵਾਰਾਂ ਨੂੰ ,
ਤੋੜ੍ਹਨਾ ਚਾਹੋ ਤਾਂ ਵੀ ਨਾ ਟੁੱਟਣਗੀਆਂ ਯਾਰੋ ਇਹ ਤੋੜ੍ਹੀਆਂ ।

ਆਓ ਰੱਲ-ਮਿਲ ਸਿਰਜੀਏ ਨਫ਼ਰਤ ਰਹਿਤ ਸਮਾਜ ਨੂੰ ,
ਉੱਮਰਾਂ ਭੋਗਣ ਜਿੱਥੇ “ਗਿੱਲ” ਰੱਬ ਦੀਆਂ ਬਣਾਈਆਂ ਜੋੜੀਆਂ ।

ਰੱਲ ਮਨਾਈਏ ਈਦ, ਦੀਵਾਲੀ, ਗੁਰਪੁਰਬ ਤੇ ਕ੍ਰਿਸਮਿਸ ਨੂੰ ,
ਹੋਵੇ ਖ਼ੁਸ਼ਹਾਲ ਦੇਸ਼ ਤੇ ਫਿਰ ਆਉਣ ਬਾਹਰੋ ਗੋਰੇ-ਗੋਰੀਆਂ ।
ਮਨਦੀਪ ਗਿੱਲ ਧੜਾਕanimated gif

-ਜਸਵੰਤ ਸਿੰਘ ‘ਅਜੀਤ’
ਪੰਥਕ ਸਰਬਰਾਹੋ! ਆਪਣੀ ਸੋਚ ਨੂੰ ਬਦਲੋ?
ਕੁਝ ਹੀ ਦਿਨ ਹੋਏ ਹਨ ਕਿ ਸਵੇਰੇ-ਸਵੇਰੇ ਨੇਮ ਅਨੁਸਾਰ ਅਖਬਾਰਾਂ ਵਿਚੋਂ ਆਪਣੀ ਰੁਚੀ ਦੀਆਂ ਖਬਰਾਂ ਤਲਾਸ਼ ਰਿਹਾ ਸਾਂ ਕਿ ਅਚਾਨਕ ਹੀ ਮੋਟੀਆਂ-ਮੋਟੀਆਂ ਸੁਰਖੀਆਂ ਵਿੱਚ ਛੱਪੀ ਇੱਕ ਖਬਰ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਸ ਖਬਰ ਵਿੱਚ ਦਸਿਆ ਗਿਆ ਹੋਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਸਿੱਖਾਂ ਦੇ ਬਾਰ੍ਹਾਂ ਵੱਜ ਗਏ’ ਕਥਨ ਸਹਿਤ ਸਿੱਖਾਂ ਨਾਲ ਸੰਬੰਧਤ ਸਾਰੇ ਚੁਟਕਲਿਆਂ ਪੁਰ ਪਬੰਧੀ ਲਾਏ ਜਾਣ ਦੀ ਗੁਹਾਰ ਲਾਉਣ ਲਈ ਦੇਸ਼ ਦੀ ਸਰਵੁੱਚਚ ਅਦਾਲਤ, ਸੁਪ੍ਰੀਮ ਕੋਰਟ ਵਿੱਚ ਜਾ ਪੁਜੀ ਹੈ।
ਇਹ ਖਬਰ ਪੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਦੀ ਸੋਚ ਅਤੇ ਸਮਝ ਪੁਰ ਹਾਸਾ ਆਇਆ ਕਿ ਉਹ ਇਹ ਜਾਣਤਦ ਹੋਏ ਕਿ ‘ਸਿੱਖਾਂ ਦੇ ਬਾਰ੍ਹਾਂ ਵੱਜ ਗਏ’ ਕਥਨ ਕੋਈ ਚੁਟਕਲਾ ਨਹੀਂ, ਸਗੋਂ ਇਸ ਦੇ ਨਾਲ ਤਾਂ ਸਿੱਖ ਇਤਿਹਾਸ ਦੀ ਇੱਕ ਅਜਿਹੀ ਮਹਤੱਤਾ ਪੂਰਣ ਤੇ ਪ੍ਰੇਰਕ ਘਟਨਾ ਜੁੜੀ ਚਲੀ ਆ ਰਹੀ ਹੈ, ਜਿਸਨੂੰ ਪੜ੍ਹ-ਸੁਣ ਮਾਣ ਨਾਲ ਹਰ ਸਿੱਖ ਦਾ ਸਿਰ ਨਾ ਕੇਵਲ ਉੱਚਾ ਹੋ ਜਾਂਦਾ ਹੈ, ਸਗੋਂ ਉਸਦਾ ਆਪਣੇ ਸਿੱਖ ਹੋਣ ਪ੍ਰਤੀ ਵਿਸ਼ਵਾਸ ਵੀ ਦ੍ਰਿੜ੍ਹ ਹੋ ਜਾਂਦਾ ਹੈ।
ਮੈਂਨੂੰ ਯਾਦ ਆਉਂਦਾ ਹੈ ਕਿ ਕੁਝ ਹੀ ਵਰ੍ਹੇ ਪਹਿਲਾਂ ਦੀ ਗਲ ਹੈ, ਜਦੋਂ ਇਸ ਕਾਲਮ ਲੇਖਕ ਦਾ ਛੋਟਾ ਪੋਤਰਾ, ਗਗਨਦੀਪ ਸਿੰਘ, ਜੋ ਉਸ ਸਮੇਂ ਇੱਕ ਸਨਮਾਨਤ ਗੈਰ-ਸਿੱਖ ਪਬਲਿਕ ਸਕੂਲ ਦੀ ਸ਼ਾਇਦ ਦੂਜੀ ਜਾਂ ਤੀਜੀ ਜਮਾਤ ਵਿੱਚ ਪੜ੍ਹਦਾ ਸੀ ਇੱਕ ਦਿਨ ਰੌਂਦਾ ਘਰ ਅਇਆ ਤੇ ਬਸਤਾ ਸੁੱਟ ਕਹਿਣ ਲਗਾ ਕਿ ਉਹ ਕਲ੍ਹ ਤੋਂ ਸਕੂਲ ਨਹੀਂ ਜਾਵੇਗਾ। ਪੁਛਣ ਤੇ ਉਸ ਦਸਿਆ ਕਿ ਉਸਦੇ ਸਾਥੀ ਮੁੰਡੇ ਉਸਦੇ ਜੂੜੇ ਨੂੰ ਲੈ ਕੇ ਉਸਦਾ ਮਜ਼ਾਕ ਉਡਾਂਦੇ ਹਨ। ਉਸਦੀ ਦਾਦੀ ਨੇ ਉਸਨੂੰ ਆਪਣੀ ਗੋਦ ਵਿੱਚ ਬਿਠਾ, ਪਿਆਰ ਕੀਤਾ ਤੇ ਸਮਝਾਇਆ ਕਿ ਉਹ ਤੇਰਾ ਮਜ਼ਾਕ ਨਹੀਂ ਉਡਾਂਦੇ, ਸਗੋਂ ਤੇਰੇ ਤੋਂ ਸੜਦੇ ਹਨ। ਤੈਨੂੰ ਪਤੈ ਜੰਗਲ ਵਿੱਚ ਸ਼ੇਰ ਇੱਕੋ ਹੀ ਹੁੰਦਾ ਹੈ, ਉਸਦਾ ਵਖਰਾ ਸਰੂਪ, ਉਸਨੂੰ ਜੰਗਲ ਦਾ ਰਾਜਾ ਬਣਾ ਦਿੰਦਾ ਹੈ ਤੇ ਜੰਗਲ ਦੇ ਬਾਕੀ ਸਾਰੇ ਜਾਨਵਰ ਉਸ ਤੋਂ ਸੜਨ ਲਗਦੇ ਹਨ, ਕਿਉਂਕਿ ਉਹ ਉਸ ਵਰਗੇ ਬਣ ਨਹੀਂ ਸਕਦੇ। ਪਰ ਸ਼ੇਰ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਦਾ। ਗੁਰੂ ਜੀ ਨੇ ਸਿੱਖਾਂ ਨੂੰ ਕੇਸ ਦੇ ਕੇ ਉਨ੍ਹਾਂ ਨੂੰ ਇੱਕ ਵਖਰੇ ਸਰੂਪ ਦੇ ਨਾਲ ਸਿੰਘ (ਸ਼ੇਰ) ਬਣਾ ਦਿੱਤਾ ਹੈ, ਇਸੇ ਕਰਕੇ ਹੋਰ ਸਾਰੇ ਉਸ ਪਾਸੋਂ ਸੜਦੇ ਹਨ। ਤੂੰ ਵੀ ਸ਼ੇਰ ਹੈਂ, ਕੇਸਾਂ ਨਾਲ ਤੇਰਾ ਵਖਰਾ ਸਰੂਪ ਹੋਣ ਕਾਰਣ ਉਹ ਤੇਰੇ ਤੋਂ ਸੜਦੇ ਹਨ, ਕਿਉਂਕਿ ਉਹ ਤੇਰੇ ਵਰਗੇ ਬਣ ਨਹੀਂ ਸਕਦੇ। ਤੈਨੂੰ ਚਾਹੀਦਾ ਹੈ ਕਿ ਤੂੰ ਵੀ ਜੰਗਲ ਦੇ ਸ਼ੇਰ ਵਾਂਗ ਕਿਸੇ ਦੀ ਪਰਵਾਹ ਨਾ ਕਰ। ਇਹ ਸੁਣ ਉਸਦਾ ਡਰ ਦੂਰ ਹੋ ਗਿਆ ਤੇ ਉਹ ਨਿਡਰ ਹੋ ਸਕੂਲ ਜਾਣ ਲਗ ਪਿਆ। ਬੱਚੇ ਕੁਝ ਵੀ ਕਹਿੰਦੇ ਰਹਿਣ ਉਹ ਕਿਸੇ ਦੀ ਪਰਵਾਹ ਨਾ ਕਰਦਾ। ਨਤੀਜਾ ਇਹ ਹੋਇਆ ਕਿ ਕੁਝ ਹੀ ਦਿਨਾਂ ਵਿੱਚ ਸਾਰੇ ਬੱਚੇ ਹਾਰ-ਹੁਟ ਉਸਦੇ ਦੌਸਤ ਬਣ ਗਏ।
ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਉਸੇ ਸਕੂਲ ਦੀ ਸੀਨੀਅਰ ਜਮਾਤ ਵਿੱਚ ਪੜ੍ਹਦਾ ਵੱਡਾ ਪੋਤਰਾ, ਜਪਤੇਗ ਸਿੰਘ ਵੀ ਇੱਕ ਦਿਨ ਗੁੱਸੇ ਵਿੱਚ ਭਰਿਆ-ਪੀਤਾ ਸਕੂਲੋਂ ਘਰ ਆਇਆ ਤੇ ਸਿੱਧਾ ਆਪਣੇ ਕਮਰੇ ਵਿੱਚ ਜਾ ਵੜਿਆ। ਪੁਛਣ ਤੇ ਉਸ ਦਸਿਆ ਕਿ ਉਸਦੀ ਜਮਾਤ ਦੇ ਕਈ ਮੁੰਡੇ ‘ਸਿੱਖਾਂ ਦੇ ਬਾਰ੍ਹਾਂ ਵੱਜ ਗਏ’ ਕਹਿ ਉਸਨੂੰ ਚਿੜ੍ਹਾਂਦੇ ਹਨ। ਇਹ ਸੁਣ ਉਸਦੇ ਮਾਤਾ-ਪਿਤਾ ਤਾਂ ਗੁੱਸੇ ਵਿੱਚ ਆ ਕਹਿਣ ਲਗੇ ਕਿ ਉਹ ਕਲ੍ਹ ਹੀ ਸਕੂਲ ਜਾ ਪ੍ਰਿੰਸੀਪਲ ਨੂੰ ਮਿਲ, ਉਨ੍ਹਾਂ ਬਚਿਆਂ ਦੀ ਸ਼ਿਕਾਇਤ ਕਰਨਗੇ। ਇਸ ਵਾਰ ਫਿਰ ਉਸਦੀ ਦਾਦੀ ਵਿੱਚ ਆ ਗਈ, ਕਹਿਣ ਲਗੀ ਕਿ ਪ੍ਰਿੰਸੀਪਲ ਕੋਲ ਜਾ ਸ਼ਿਕਾਇਤ ਕਰਨ ਨਾਲ ਕੁਝ ਨਹੀਂ ਬਣਨ ਵਾਲਾ। ਇਸ ਨਾਲ ਤਾਂ ਉਹ ਸਾਰੇ ਸਾਡੇ ਬੱਚੇ ਨਾਲੋਂ ਟੁੱਟ ਜਾਣਗੇ ਤੇ ਸਕੂਲ ਵਿੱਚ ਇਹ ਇਕਲਾ ਹੀ ਰਹਿ ਜਾਇਗਾ। ਉਨ੍ਹਾਂ ਪੁਛਿਆ ਕਿ ਫਿਰ ਕੀ ਕਰਨਾ ਚਾਹੀਦੈ?
ਦਾਦੀ ਨੇ ਬੱਚੇ (ਪੋਤਰੇ) ਨੂੰ ਪਿਆਰ ਨਾਲ ਕੋਲ ਬਿਠਾਇਆ ਤੇ ਪੁਛਿਆ ਕਿ ਤੂੰ ਜਾਣਦੈ ਕਿ ਬਾਰ੍ਹਾਂ ਵਜੇ ਨਾਲ ਸਿੱਖਾਂ ਦਾ ਕੀ ਸੰਬੰਧ ਹੈ? ਉਸਨੇ ਨਾਂਹ ਵਿੱਚ ਸਿਰ ਹਿਲਾਇਆ! ਜਿਸਤਰ੍ਹਾਂ ਤੂੰ ਨਹੀਂ ਜਾਣਦਾ ਇਸੇ ਤਰ੍ਹਾਂ ਉਹ ਬੱਚੇ ਵੀ ਨਹੀਂ ਜਾਣਦੇ ਕਿ ‘ਸਿੱਖਾਂ ਦੇ ਬਾਰ੍ਹਾਂ ਵੱਜ ਗਏ’ ਸਿੱਖਾਂ ਦਾ ਕੀ ਸੰਬੰਧ ਹੈ ਇਸੇ ਕਰਕੇ ਉਹ ਤੈਂਨੂੰ ਚਿੜ੍ਹਾਂਦੇ ਹਨ ਤੇ ਤੂੰ ਚਿੜ੍ਹਦਾ ਹੈਂ। ਜੇ ਤੈਂਨੂੰ ਤੇ ਤੇਰੇ ਦੋਸਤਾਂ ਨੂੰ ਇਸ ਬਾਰੇ ਪਤਾ ਲਗ ਗਿਆ ਤਾਂ, ਨਾ ਉਹ ਤੈਂਨੂੰ ਚਿੜ੍ਹਾਉਣਗੇ ਤੇ ਨਾ ਹੀ ਤੂੰ ਚਿੜ੍ਹੇਂਗਾ।
ਦਾਦੀ ਨੇ ਉਸਨੂੰ ਦਸਿਆ ਕਿ ਬਹੁਤ ਪੁਰਾਣੀ ਗਲ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਸਿੱਖਾਂ ਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦਾ ਖੁਰਾ-ਖੋਜ ਮਿਟਾਣ ਲਈ ਸ਼ਿਕਾਰ ਮੁਹਿੰਮਾਂ ਚਲਾਈਆਂ ਜਾਣ ਲਗ ਪਈਆਂ ਸਨ, ਸਿੱਖਾਂ ਦੇ ਸਿਰਾਂ ਦੇ ਮੁਲ ਮੁਕਰੱਰ ਕਰ ਦਿੱਤੇ ਗਏ ਸਨ। ਜਿਥੇ-ਕਿਥੇ ਸਿੱਖ ਨਜ਼ਰੀ ਪੈਂਦਾ ਕਤਲ ਕਰ ਦਿੱਤਾ ਜਾਂਦਾ। ਜਿਸ ਕਰਕੇ ਸਿੱਖਾਂ ਨੂੰ ਆਪਣੀ ਹੋਂਦ ਬਚਾਈ ਰਖਣ ਲਈ ਜੰਗਲਾਂ-ਬੇਲਿਆਂ ਵਿੱਚ ਸਿਰ ਛੁਪਾਈ ਰਹਿਣਾ ਪੈਂਦਾ ਸੀ। ਇਨ੍ਹਾਂ ਹਾਲਾਤ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਗੁਰੂ ਸਾਹਿਬਾਨ ਵਲੋਂ ਸੌਂਪੀ, ਗਰੀਬ-ਮਜ਼ਲੂਮ ਦੀ ਰਖਿਆ ਤੇ ਜਬਰ-ਜ਼ੁਲਮ ਦਾ ਨਾਸ਼ ਅਤੇ ਅਨਿਆਇ ਦਾ ਵਿਰੋਧ ਕਰਨ ਦੀ ਜ਼ਿਮੇਂਦਾਰੀ ਨਿਭਾਉਂਦੇ ਚਲੇ ਆ ਰਹੇ ਸਨ।
ਦਾਦੀ ਨੇ ਇਹ ਵੇਖ ਕਿ ਉਸਦਾ ਪੋਤਰਾ ਬੜੇ ਧਿਆਨ ਨਾਲ ਉਸਦੀ ਗਲ ਸੁਣ ਰਿਹਾ ਹੈ, ਗਲ ਜਾਰੀ ਰਖੀ ਤੇ ਉਸਨੂੰ ਦਸਿਆ ਕਿ ਉਨ੍ਹਾਂ ਦਿਨਾਂ ਵਿੱਚ ਹੀ, ਦਿੱਲੀ ਦੇ ਹਕੂਮਤੀ ਤਖਤ ਨੂੰ ਲੈ, ਆਪਾ-ਧਾਪੀ ਮੱਚੀ ਹੋਈ ਸੀ, ਜਿਸਦਾ ਲਾਭ ਉਠਾ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰੇ ਆਏ ਦਿਨ ਭਾਰਤ ਤੇ ਹਮਲਾ ਕਰ ਇਥੋਂ ਦੀ ਦੌਲਤ ਲੁਟਣ ਦੇ ਨਾਲ ਹੀ ਆਪਣੇ ਦੇਸ਼ ਦੀਆਂ ਮੰਡੀਆਂ ਵਿੱਚ ਗੁਲਾਮਾਂ ਵਾਂਗ ਵੇਚਣ ਲਈ, ਇਸ ਦੇਸ਼ ਦੀ ਇਜ਼ਤ, ਹਜ਼ਾਰਾਂ ਬਹੁ-ਬੇਟੀਆਂ ਨੂੰ ਵੀ ਬੰਦੀ ਬਣਾ, ਗਡਿਆਂ ਪੁਰ ਲਦ, ਲ਼ੈ ਤੁਰਦੇ। ਇਥੋਂ ਦੇ ਕਿਸੇ ਵੀ ਹਾਕਮ ਜਾਂ ਰਾਜੇ-ਮਹਾਰਾਜੇ ਦੀ ਜੁਰੱਅਤ ਨਾ ਹੁੰਦੀ ਕਿ ਉਹ ਉਨ੍ਹਾਂ ਲੁਟੇਰਿਆਂ ਨੂੰ ਰੋਕ, ਘਟੋ-ਘਟ ਉਨ੍ਹਾਂ ਪਾਸੋਂ ਆਪਣੇ ਦੇਸ਼ ਦੀ ਇਜ਼ਤ ਹੀ ਬਚਾ ਲੈਂਦੇ।
ਅਜਿਹੇ ਸਮੇਂ ਜਦੋਂ ਸਿੱਖਾਂ ਨੂੰ ਪਤਾ ਲਗਦਾ ਕਿ ਲੁਟੇਰੇ ਦੇਸ਼ ਦੀ ਦੌਲਤ ਦੇ ਨਾਲ ਦੇਸ਼ ਦੀ ਇਜ਼ਤ, ਬਹੁ-ਬੇਟੀਆਂ ਨੁੰ ਵੀ ਬੰਦੀ ਬਣਾ ਲਿਜਾ ਰਹੇ ਹਨ ਤਾਂ ਉਹ ਸਹਿ ਨਾ ਪਾਂਦੇ। ਪੰਜਾਬ ਦੇ ਰਸਤੇ ਵਾਪਸ ਜਾਂਦੇ ਰਾਤ ਬਿਤਾਉਣ ਲਈ ਲੁਟੇਰੇ ਜਿਥ-ਕਿਥੇ ਵੀ ਪੜਾਅ ਕਰਦੇ, ਰਾਤ ਨੂੰ, ਜਦੋਂ ਲੁਟੇਰੇ ਫੌਜੀ ਨਿਸ਼ਚਿੰਤ ਹੋ ਅਰਾਮ ਕਰ ਰਹੇ ਹੁੰਦੇ, ਸਿੱਖ ਜੱਥੇ ਵਿਉਂਤ ਬਣਾ ਅਚਾਨਕ ਉਨ੍ਹਾਂ ਪੁਰ ਜਾ ਹਮਲਾ ਕਰ ਦਿੰਦੇ। ਸਿੱਖਾਂ ਦਾ ਇੱਕ ਜੱਥਾ ਉਨ੍ਹਾਂ ਨੂੰ ਲੜਾਈ ਵਿੱਚ ਉਲਝਾਈ ਰਖਦਾ ਤੇ ਦੂਜਾ ਜੱਥਾ ਬੰਦੀ ਬਹੁਬੇਟੀਆਂ ਨੂੰ ਛੁੱਡਾ ਤੇ ਲੁਟੀ ਹੋਈ ਦੌਲਤ ਵਿਚੋਂ ਆਪਣਾ ਹਿਸਾ ਵੰਡਾ ਹਰਨ ਹੋ ਜਾਂਦਾ। ਉਹ ਜਥਾ ਜਾਂਦਾ ਹੋਇਆ ਜੈਕਾਰਾ ਲਾ ਦੂਜੇ ਜੱਥੇ ਨੂੰ ਸੰਕੇਤ ਦੇ ਜਾਂਦਾ ਕਿ ਕੰਮ ਹੋ ਗਿਆ ਹੈ। ਇਹ ਸੰਕੇਤ ਮਿਲਦਿਆਂ ਹੀ ਲੜਾਈ ਕਰ ਰਿਹਾ ਜੱਥਾ ਵੀ ਪੈਂਤੜਾ ਬਦਲ ਹਰਨ ਹੋ ਜਾਂਦਾ। ਲੁਟੇਰੇ ਸਮਝਦੇ ਕਿ ਉਨ੍ਹਾਂ ਕਲੋਂ ਡਰ ਸਿੱਖ ਭਜ ਗਏ ਹਨ। ਪ੍ਰੰਤੂ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਕਿ ਸਿੱਖਾਂ ਨੇ ਤਾਂ ਇੱਕ ਪਾਸੇ ਉਨ੍ਹਾਂ ਨੂੰ ਲੜਾਈ ਵਿੱਚ ਉਲਝਾਈ ਰੱਖ, ਦੂਜੇ ਪਾਸਿਓਂ ਉਨ੍ਹਾਂ ਦੀ ਕੈਦ ਵਿਚੋਂ ਹਿੰਦੁਸਤਾਨੀ ਬਹੂ-ਬੇਟੀਆਂ ਨੂੰ ਛੁਡਾਣ ਦੇ ਨਾਲ ਉਨ੍ਹਾਂ ਦੀ ਲੁਟ ਵਿਚੋਂ ਆਪਣਾ ਹਿਸਾ ਵੰਡਾ ਨਿਕਲ ਜਾਣ ਵਿੱਚ ਸਫਲ ਹੋ ਗਿਆ ਹੈ, ਤਾਂ ਉਹ ਮੱਥੇ ਤੇ ਹੱਥ ਮਾਰ ਰਹਿ ਜਾਂਦੇ।
ਇਸਤਰ੍ਹਾਂ ਅਬਦਾਲੀ ਵਰਗੇ ਲੁਟੇਰਿਆਂ ਦੇ ਪੰਜਾਬ ਵਿਚਲੇ ਹਰ ਪੜਾਅ ਤੇ ਸਿੱਖਾਂ ਦਾ ਵਿਉਂਤਬੰਦ ਹਮਲਾ ਅੱਧੀ ਰਾਤ, 12 ਵਜੇ ਦੇ ਲਗਭਗ ਹੁੰਦਾ ਸੀ। ਇਸੇ ਕਰਕੇ ਲੁਟੇਰਿਆਂ ਦੀਆਂ ਫੌਜਾਂ ਰਾਤ ਨੂੰ ਅਚਾਨਕ ਹੀ ਅਭੜਵਾਹੇ ਉਠ ‘ਸਿੱਖਾਂ ਦੇ ਬਾਰ੍ਹਾਂ ਵਜ ਗਏ, ਬਾਰ੍ਹਾਂ ਵੱਜ ਗਏ’ ਚਿਲਾਉਣ ਲਗ ਪੈਂਦੀਆਂ। ਇਸਤਰ੍ਹਾਂ ‘ਸਿੱਖਾਂ ਦੇ ਬਾਰ੍ਹਾਂ ਵਜ ਗਏ’ ਕਥਨ ਪ੍ਰਚਲਤ ਹੋ ਗਿਆ।
ਇਹ ਇਤਿਹਾਸ ਦਸ ਦਾਦੀ ਨੇ ਪੋਤਰੇ ਨੂੰ ਦਸਿਆ ਕਿ ਜਿਨ੍ਹਾਂ ਨੂੰ ‘ਸਿੱਖਾਂ ਦੇ ਬਾਰ੍ਹਾਂ ਵਜ ਗਏ’ ਨਾਲ ਜੁੜੇ ਇਸ ਇਤਿਹਾਸ ਦਾ ਪਤਾ ਹੈ, ਉਹ ਤਾਂ ਇਸਦੀ ਵਰਤੋਂ ਸਿੱਖਾਂ ਪ੍ਰਤੀ ਸਨਮਾਨ ਪ੍ਰਗਟ ਲਈ ਕਰਦੇ ਹਨ, ਪ੍ਰੰਤੂ ਜਿਨ੍ਹਾਂ ਨੂੰ ਇਸਦੇ ਇਤਿਹਾਸ ਦਾ ਨਹੀਂ ਪਤਾ ਉਹ ਇਸਨੂੰ ਮਜ਼ਾਕ ਵਜੋਂ ਲੈ ਲੈਂਦੇ ਹਨ।
ਇਹ ਸਾਰੀ ਗਲ ਦਸ ਉਸਨੇ ਪੋਤਰੇ ਨੂੰ ਕਿਹਾ ਕਿ ਤੂੰ ਸਕੂਲ ਜਾ ਉਨ੍ਹਾਂ ਮੁੰਡਿਆਂ, ਜੋ ਤੈਨੂੰ ਚਿੜ੍ਹਾਉਂਦੇ ਹਨ, ਨੂੰ ਦਸੀਂ ਕਿ ਸਿੱਖਾਂ ਦੇ ਬਾਰ੍ਹਾਂ ਵਜਣ ਦੇ ਕਥਨ ਨਾਲ ਇਤਿਹਾਸ ਦਾ ਕੀ ਸੰਬੰਧ ਹੈ। ਉਹ ਆਪੇ ਹੀ ਸੱਚਾਈ ਜਾਣ, ਤੈਨੂੰ ਚਿੜ੍ਹਾਉਣਾ ਤੇ ਤੇਰਾ ਮਜ਼ਾਕ ਉਡਾਣਾ ਬੰਦ ਕਰ ਦੇਣਗੇ। ਇਹ ਸੁਣ ਉਹ ਬਹੁਤ ਖੁਸ ਹੋਇਆ। ਜਦੋਂ ਸਕੂਲ ਜਾ ਉਸਨੇ ਸਾਥੀਆਂ ਨੂੰ ‘ਸਿੱਖਾ ਦੇ ਬਾਰ੍ਹਾਂ ਵਜ ਗਏ’ ਦੇ ਕਥਨ ਨਾਲ ਜੁੜਿਆ ਇਤਿਹਾਸ ਦਸਿਆ ਤਾਂ ਉਨ੍ਹਾਂ ਨੇ ਨਾ ਕੇਵਲ ਉਸ ਪਾਸੋਂ ਮੁਆਫੀ ਮੰਗੀ, ਸਗੋਂ ਉਨ੍ਹਾਂ ਇਹ ਗਲ ਆਪਣੀ ਕਲਾਸ ਟੀਚਰ ਨੂੰ ਵੀ ਜਾ ਦਸੀ। ਕਲਾਸ ਟੀਚਰ ਨੇ ਬੱਚੇ ਨੂੰ ਇਹ ਗਲ ਸਾਰੀ ਕਲਾਸ ਨੂੰ ਸੁਨਾਣ ਲਈ ਕਿਹਾ ਤੇ ਜਦੋਂ ਸਕੂਲ ਪ੍ਰਿੰਸੀਪਲ ਨੂੰ ਇਸਦਾ ਪਤਾ ਚਲਿਆ ਤਾਂ ਉਸ ਅਸੰਬਲੀ ਵਿੱਚ ਇਹ ਸਾਕਾ ਉਸ ਬਚੇ ਪਾਸੋਂ ਸਕੂਲ ਦੇ ਸਾਰੇ ਬੱਚਿਆਂ ਅਤੇ ਸਟਾਫ ਮੈਂਬਰਾਂ ਨੂੰ ਸੁਣਵਾਇਆ।
ਨਤੀਜਾ ਇਹ ਹੋਇਆ ਕਿ ਸਿੱਖ ਇਤਿਹਾਸ ਦੀ ਇਸ ਇੱਕ ਘਟਨਾ ਨੇ ਕੇਵਲ ਸਕੂਲ ਵਿੱਚ ਹੀ ਸਿੱਖ ਬਚੇ ਦਾ ਮਾਣ ਤੇ ਉਸ ਪ੍ਰਤੀ ਪਿਆਰ ਵਧਾਇਆ, ਸਗੋਂ ਉਸਤੋਂ ਹੁੰਦਾ ਹੋਇਆ ਸਿੱਖਾਂ ਪ੍ਰਤੀ ਇਹ ਪਿਆਰ ਤੇ ਮਾਣ ਹਜ਼ਾਰਾਂ ਦਿਲਾਂ ਵਿੱਚ ਜਾ ਪੁਜਾ।
ਇਹ ਕੋਈ ਮਨੋ-ਕਲਪਤ ਕਹਾਣੀ ਨਹੀਂ, ਸਗੋਂ ਇੱਕ ਸੱਚੀ ਵਾਰਤਾ ਹੈ। ਇਸਲਈ ਜੇ ਅਸੀਂ ਕੜਵਾਹਟ ਪਾਲਣ ਅਤੇ ਬੇਲੋੜੇ ਵਿਵਾਦਾਂ ਵਿੱਚ ਪੈ ਆਪਣੀ ਸ਼ਕਤੀ ਅਤੇ ਸਮਾਂ ਬਰਬਾਦ ਕਰਨ ਦੀ ਬਜਾਏ ਬਹੁਤਾ ਨਹੀਂ ਤਾਂ ਘਟੋ-ਘਟ ਆਪਣੇ ਇਤਿਹਾਸ ਦੇ ਅਜਿਹੇ ਕੁਝ-ਕੁ ਹੀ ਪ੍ਰੇਰਕ ਸਾਕੇ, ਆਮ ਲੋਕਾਂ ਤਕ ਪਹੁੰਚਾਣ ਦਾ ਬਾਨ੍ਹਣੂ ਬੰਨ੍ਹ ਸਕੀਏ ਤਾਂ ਅਸੀ ਪੰਥ ਦਾ ਬਹੁਤ ਕੁਝ ਸੰਵਾਰਨ ਦੇ ਸਮਰਥ ਹੋ ਸਕਦੇ ਹਾਂ। ਪ੍ਰੰਤੂ ਇਸ ਪਾਸੇ ਧਿਆਨ ਦੇਵੇ ਕੌਣ? ਸਾਡੇ ਆਗੂਆਂ ਨੂੰ ਰਾਜਸੀ ਗਲਿਆਰਿਆਂ ਤਕ ਪੁਜਣ ਦੀ ਲਾਲਸਾ ਤੋਂ ਛੁਟਕਰਾ ਪਾਣ ਬਾਰੇ ਸੋਚਣ ਤਕ ਦੀ ਵਿਹਲ ਨਹੀਂ, ਇਹੀ ਕਾਰਣ ਹੈ ਕਿ ਉਹ ਆਪਣੀ ਇਸ ਲਾਲਸਾ ਨੂੰ ਪੂਰਿਆਂ ਕਰਨ ਲਈ ਧਾਰਮਕ ਜਥੇਬੰਦੀਆਂ ਤੱਕ ਨੂੰ ਆਪਣੇ ਦੇ ਮੂਲ ੳੇਦੇਸ਼ਾਂ ਤੋਂ ਭਟਕਾਣ ਤੋਂ ਵੀ ਸੰਕੋਚ ਨਹੀਂ ਕਰਦੇ। ਇਸੇ ਦਾ ਹੀ ਨਤੀਜਾ ਹੋ ਰਿਹਾ ਹੈ ਕਿ ਉਹ ਇਸ ਬੁਮੁਲੀ ਵਿਰਾਸ਼ਤ ਨੂੰ ਸੰਭਾਲਣ ਦੀ ਬਜਾਏ ਅਦਾਲਤਾਂ ਵਿੱਚ ਜਾ ਉਨ੍ਹਾਂ ਰੋਲਣ ਲਈ ਤਰਲੋ-ਮੱਛੀ ਹੋਣ ਲਗਦੇ ਹਨ।animated gif

ਨਵਾਂ ਸਾਲ

ਲਵੋ ਬਈ ਯਾਰੋ ਫਿਰ ਨਵਾਂ ਸਾਲ ਆ ਗਿਆ ,
ਪੁਰਾਣਾ ਕਿਸੇ ਨੂੰ ਹਸਾ ਤੇ ਕਿਸੇ ਨੂੰ ਰੁਵਾ ਗਿਆ ।

ਹੋਣਾ ਸੀ ਜੋ ਹੋ ਗਿਆ, ਭੁੱਲ ਜਾਓ ਹੁਣ ਬੀਤੇ ਨੂੰ ,
ਸਿੱਖ ਲਵੇ ਸਬਕ ਹੁਣ ਜੋ ਵਕਤ ਸਿਖਾ ਗਿਆ ।

ਬਦਲਦੇ ਵਕਤ ਨਾਲ, ਬਦਲਣਾ ਵੀ ਜਰੂਰੀ ਹੈ,
ਬਦਲਦਾ ਵਕਤ ਇਹ ਵੀ ਬੰਦੇ ਨੂੰ ਸਮਝਾ ਗਿਆ ।

ਮੰਗਣ ਦੁਆਵਾਂ ਯਾਰ, ਜੋ ਮਿਲੇ ਨੇ ਰੱਬ ਵਰਗੇ ,
ਨਵੇਂ ਸਾਲ ਦੇ ਕਾਰਡ ਹੱਥ ਡਾਕੀਆਂ ਫੜਾ ਗਿਆ ।

ਕਿੰਨ੍ਹੇ ਹੀ ਸੰਦੇਸ਼ ਭੇਜੇ, ਆਏ ਕਿੰਨ੍ਹੇ ਹੀ ਮਿੱਤਰਾਂ ਦੇ ,
ਹਰ ਕੋਈ ਆਪਣੀ-ਆਪਣੀ ਯਾਦ ਦਿਲਾ ਗਿਆ ।

ਵੇਖੋ ਹੁਣ ਆਉਣਗੇ ਅੱਛੇ ਦਿਨ ਜਾਂ ਫਿਰ ਬੁਰੇ ਦਿਨ ,
ਨਵਾਂ ਵਰੇ ਤੇ ਚੋਣਾ ਦਾ ਮਹੌਲ ਖ਼ੂਬ ਗਰਮਾ ਗਿਆ ।

ਹੋਵੇ ਤੰਦਰੁਸਤੀ, ਸੁੱਖ:ਸਾਂਤੀ, ਮਿਲੇ ਖ਼ੂਬ ਤਰਕੀਆਂ ,
ਕਹਿੰਦਾ-ਕਹਿੰਦਾ ਮਨਦੀਪ ਹੱਥ ਵੀ ਮਿਲਾ ਗਿਆ ।
ਮਨਦੀਪ ਗਿੱਲ ਧੜਾਕ

animated gifਸੰਯਮ, ਸਾਦਗੀ, ਸੁਫ਼ਨੇ ਤੋਂ ਦੂਰ ਹੁੰਦਾ ਅਯੋਕਾ ਨੋਜਵਾਨ
ਪਿਛਲੇ ਦਸ ਮਹੀਨੇ ਤੂੰ ਮੇਰੀ ਕਲਮ ਖਾਮੋਸ਼ ਸੀ ਜਿਸ ਦਾ ਕਾਰਨ ਸਿਰਫ਼ ਸੀ ਕਿ ਕੁਝ ਪੜ• ਲਿਆ ਜਾਵੇ ਕੁਝ ਨਵਾਂ ਸੋਚ ਲਿਆ ਜਾਵੇ, ਨੌਜਵਾਨ ਹੋਣ ਕਰਕੇ ਜ਼ਿੰਦਗੀ ਨੂੰ ਅਗਾਂਹ ਚਲਾਉਣ ਖਾਤਰ ਪੈਸੀਆਂ ਦੀ ਦੌੜ ਵਿਚ ਸ਼ਾਮਲ ਹੋ ਗਿਆ ਹਾਂ। ਪਿਛਲੇਂ ਦੋ ਸਾਲਾ ਤੋਂ ਬੀ.ਟੈਕ ਦੀ ਵਿੱਦਿਆ ਹਾਸਲ ਕਰਕੇ ਬਹੁ¤ਤ ਕੁਝ ਕੀਤਾ ਕਈ ਸਰਕਾਰੀ ਨੌਕਰੀਆਂ ਲਈ ਫਾਰਮ ਵੀ ਭਰ ਲਏ ਕਈ ਕੁਝ ਕੀਤਾ ਪਰ ਸਕੂਨ ਨਹੀਂ ਆ ਰਿਹਾ, ਕਦੀ ਚਲੱਦੀ ਹੋਈ ਭਰਤੀ ਵਿਚ ਘੱਪਲਾ ਹੋ ਜਾਂਦਾ ਹੈ, ਕਦੀ ਭਰਤੀ ਘੌਟਾਲਾ, ਕਦੀ ਅੱਕ ਹਾਰੇ ਹੋਏ ਮਨ ਨਾਲ ਪੇਪਰ ਦੇਣ ਪਹੁੰਚੇ ਹੋਣ ਕਰਕੇ ਆਪਦੀ ਕਾਰਗੁਜ਼ਗਾਰੀ ਕਰਕੇ ਮੈਰਟਿ ਲਿਸਟ ਵਿਚ ਨਾ ਆਉਣਾ। ਜ਼ਿੰਦਗੀ ਤਾਂ ਇਹੋ ਹੀ ਹੈ, ਮਾਂ ਬਾਪ ਦੀ ਕਿਰਤ ਕਮਾਈ ਵਿਚੋਂ ਥੋੜਾ ਪੈਸਾ ਲਿੱਤਾ ਤੇ ਆਪਦਾ ਕੰਮ ਸ਼ੁਰੂ ਕਰ ਦਿੱਤਾ ਰੋਟੀ ਡੰਗ ਲਈ ਤਾਂ ਕੰਮ ਜ਼ਰੂਰੀ ਹੈ ਨਹੀਂ ਤਾਂ ਘਰ ਵਿਚ ਵਿਹਲੜ ਸ਼ਬਦ ਸੁਣ ਕੇ ਖੁ¤ਦ ਆਪਦੇ ਆਪ ਤੂੰ ਘਿੰਨ ਆਉਣ ਲੱਗਦੀ ਹੈ। ਮਾਂ ਬਾਪ ਵੀ ਆਪਦੀ ਥਾਂ ਸਹੀ ਹੁੰਦੇ ਨੇ ਪਹਿਲਾਂ ਲੱਖਾਂ ਲਾਉਂਦੇ ਨੇ ਇਸ ਉਮੀਦ ਵਿਚ ਕਿ ਸਾਡਾ ਹੋਣਹਾਰ ਵੱਡੀ ਡਿਗਰੀ ਲੈ ਕੇ ਵੱਡਾ ਕੰਮ ਕਰੇਗਾ ਪਰ ਮਾਂ ਬਾਪ ਨੂੰ ਇਹ ਪੱਤਾ ਨਹੀਂ ਹੁੰਦਾ ਕਿ ਅੱਜ ਦੀ ਕਾਰਪੋਰੇਟ ਜ਼ਿੰਦਗੀ ਸਿਰਫ਼ ਨਾਮ ਦੀ ਸ਼ਹੂਰਤ ਤੇ ਵਾਹ ਵਾਹੀ ਦੀ ਹੁੰਦੀ ਹੈ। ਮੈਂ ਇਹ ਨਹੀ ਕਹਿੰਦਾ ਕਿ ਭਾਰਤ ਜਾਂ ਪੰਜਾਬ ਵਿੱਚ ਨੌਕਰੀਆਂ ਨਹੀਂ ਹਨ ਰੋਜ਼ਗਾਰ ਨਹੀ ਹਨ ਬਹੁ¤ਤ ਕੁਝ ਹੈ ਪਰ ਇਸ ਦੇਸ਼ ਦੀ ਵਿਚ ਸਭ ਇਕ ਜਿਹਾ ਕੁਝ ਹੋਵੇ ਉਹ ਜਾਇਜ਼ ਤਾਂ ਨਹੀਂ ਹੈ ਚੰਗੇ, ਸੰਵੇਦਨਸ਼ੀਨ, ਕੋਮਲ ਮਨ ਅਕ ਚੱਬ ਕੇ ਜੇ ਇਹਨਾਂ ਕਾਰਪੋਰੇਟ ਨੌਕਰੀਆਂ ਵਿੱਚ ਚੱਲੇ ਵੀ ਜਾਣ ਤਾਂ ਕਿ ਟਿੱਕ ਪਾਉਂਦੇ ਹਨ ਬਹੁ¤ਤ ਮੁਸ਼ਕਲ ਹੁੰਦਾ ਹੈ। ਅੱਜ ਜਦ ਆਪਦੇ ਨਾਲ ਦੋਸਤਾਂ ਮਿੱਤਰਾਂ ਵਹਿਲਾਂ ਬੈਠਦਾ ਦੇਖਦਾ ਹਾਂ ਮਨ ਬੈਚੇਨ ਹੁੰਦਾ ਹੈ ਕਿ ਭਾਰਤੀ ਦੀ ਉਹ ਜਵਾਨੀ ਕਿੱਧਰ ਜਾਵੇ ਜੋ ਜ਼ਿਆਦਾ ਹੁਸ਼ਿਆਰ ਨਹੀ ਹੈ, ਜਿਆਦਾ ਅੰਕ ਨਹੀਂ ਲੈਦੀ ਇਮਤਿਹਾਨ ਵਿਚ, ਪੈਸੇ ਨਹੀਂ ਦੇ ਸਕਦੀ ਨੋਕਰੀਂ ਦੇ ਫਾਰਮਾਂ ਲਈ, ਪੈਸੇ ਇੱਕਤਰ ਕਰ ਕੋਈ ਕਾਰੋਬਾਰ ਨਹੀਂ ਕਰ ਸਕਦੀ ਹੈ। ਉਹ ਕਿਥੇ ਜਾਣ ਸਮਝ ਨਹੀਂ ਆਉਂਦੀ ਜਿਆਦਾ ਪੜ• ਲਿੱਖ ਕੇ ਛੋਟਾ ਕਾਰੋਬਾਰ, ਛੋਟੀ ਨੌਕਰੀ ਵੀ ਨਹੀ ਕਰ ਸਕਦਾੇ? ਜਾਂ ਬਹੁ¤ਤ ਔਖਾ ਹੋ ਕੇ ਬਾਹਰ ਦੀ ਧਰਤੀ ਤੇ ਜਾਂਦਾ ਹੈ ਉਥੇ ਵੀ ਮੁਸ਼ਕਲ ਨਾਲ ਹੀ ਰਹਿੰਦਾ ਹੈ। ਜਦ ਇਹਨਾਂ ਸਭ ਗੱਲਾਂ ਨੂੰ ਆਪਣੇ ਪਿੰਡੇਂ ਤੇ ਹੰਡਾ ਲਿਆ ਤਾਂ ਪੱਤਾ ਲੱਗਾ ਇਸ ਵਿਚ ਸਾਡਾ ਹੀ ਕਸੂਰ ਹੈ ਸਾਡੇ ਮਾਂ ਬਾਪ ਦਾ ਕਸੂਰ ਨਹੀ ਕਹਿ ਸਕਦੇ ਪਰ ਬਦਲਦੇ ਹੋਏ ਸਮਾਜ ਬਦਲਦੇ ਹੋਏ ਲੋਕਾਂ ਦੇ ਨਜ਼ਰੀਆਂ ਫੋਕੀ ਸ਼ਹੂਰਤ ਲਈ ਵਾਹ ਵਾਹੀ ਸਾਨੂੰ ਆਪਣੇ ਆਪ ਦੀ ਗੁਲਾਮ ਬਣਾ ਰਹੀ ਹੈ। ਇਹ ਉਹ ਗੁਲਾਮੀ ਹੈ ਜੋ ਸਾਡੇ ਅੰਦਰ ਦੇ ਸੰਯਮ, ਸਾਦਗੀ ਤੇ ਸੁਫ਼ਨੇ ਖਾ ਰਹੀ ਹੈ। ਅਯੋਕਾ ਨੌਜਵਾਨ ਅੱਜ ਸੰਯਮ ਰੱਖਦਾ ਹੀ ਨਹੀ ਹੈ ਛੋਟੀ ਜਹੀ ਗੱਲ ਤੋਂ ਵੱਡਣ ਖਾਣ ਨੂੰ ਪੈਂਦੇ ਹਨ ਨਿੱਕੀ ਜਹੀ ਗੱਲ ਕਹਿਣ ਦੀ ਦੇਰ ਹੈ ਗੱਲ ਨੂੰ ਗਾਲਾਂ ਨਾਲ ਪੂਣ ਕੇ ਰੱਖ ਦੇਂਦੇ ਹਨ ਜ਼ਿੰਦਗੀ ਜਿਉਣ ਦਾ ਪਹਿਲਾਂ ਨਿਯਮ ਹੀ ਸੰਯਮ ਹੈ ਪਰ ਮੇਰੇ ਸਮੇਤ ਇਸ ਤੇ ਅਮਲ ਕਰਨਾ ਬਹੁ¤ਤ ਮੁਸ਼ਕਿਲ ਹੈ ਜਿਸ ਸੰਯਮ ਨਾਲ ਨੌਜਵਾਨ ਕੋਮਲ ਮਨਾਂ ਦੀ ਗੰਡ ਤੂਪ ਸਾਦਗੀ ਨਾਲ ਸੀ ਅੱਜ ਉਹ ਸੰਯਮ, ਸਾਦਗੀ ਨੂੰ ਵੀ ਖਾਹ ਗਿਆ ਹੈ, ਮੈਂ ਕਈ ਵਾਰੀ ਇਹ ਮਹਿਸੂਸ ਕਰਦਾ ਹਾਂ ਕਿ ਸੰਯਮ ਨੇ ਸਾਡੀ ਸਾਦਗੀ ਖਾਹ ਲਈ ਹੈ ਅੱਜ ਨੌਜਵਾਨ ਸਿਰਫ ਫੈਸ਼ਨ ਨੂੰ ਪ੍ਰਹਫੁ¤ਲਤ ਕਰ ਰਿਹਾ ਹੈ ਮਨ ਦੇ ਵਲਵਲੇ ਵਿਚ ਹੋਣ ਕਿਸੇ ਕਿਸਮ ਦੀ ਸਾਦਗੀ ਨਹੀ ਰਹੀ ਪਹਿਲਾਂ ਹੁੰਦਾ ਸੀ ਕਿ ਦੋ ਜੋੜੀ ਕਪੜਾ ਕੁਝ ਕੁ ਧਨ ਬੰਦੇ ਦੀ ਜ਼ਿੰਦਗੀ ਜਿਉਣ ਲਈ ਕਾਫੀ ਹੈ ਪਰ ਅੱਜ ਇਸ ਦੇ ਉ¤ਲਟ ਹੈ, ਸਾਡੇ ਜੇਬ ਵਿਚ ਪੈਸੇ ਚਾਹੇ ਨਾ ਹੋਣ ਪਰ ਅਸੀਂ ਆਪਦੇ ਫੈਸ਼ਨ ਆਪਣੇ ਪਾਉਣ ਲਾਉਣ ਵਿਚ ਪੈਸੇ ਦੀ ਹਨੇਰੀ ਲਿਆ ਦਿੰਦੇ ਹਾਂ। ਇਹਨਾਂ ਭੜਕੀਲੇ ਫੇਸ਼ਨ ਜਿਥੇ ਸਾਡੀ ਸੰਯਮ, ਸਾਦਗੀ ਨੂੰ ਨਸ਼ਟ ਕਰ ਦਿੰਦੀ ਹੈ ਉਥੇ ਇਹ ਸਾਡੇ ਸੁਫ਼ਨੇ ਧੁੰਦਲੇ ਕਰ ਦਿੰਦੀ ਹੈ, ਧੁੰਦਲੇ ਸੁਫ਼ਨੇ ਸਾਫ਼ ਕਿਰਦਾਰ ਨਹੀਂ ਬਣਾ ਸਕਦੀ ਹੈ। ਮੇਰੀ ਮਾਂ ਮੈਨੂੰ ਕਹਿੰਦੀ ਰਹਿੰਦੀ ਹੈ ਕਿ ਤੂੰ ਗੱਲਾਂ ਕਰ ਦਿੰਦਾ ਹੈ ਉਸ ਪੂਰਨ ਤੇ ਨਹੀਂ ਚੱਲਦਾ ਸੱਚ ਵੀ ਹੈ ਮੈਂ ਹਮੇਸ਼ਾ ਮੰਨਦਾ ਵੀ ਹਾਂ ਪਰ ਜਦ ਵੀ ਇਸ ਬਾਰੇ ਗੱਲ ਕਰਦਾ ਹਾਂ ਜਿਆਦਾ ਕਸੂਰ ਸਾਡੇ ਸਮਾਜ ਦਾ ਹੁੰਦਾ ਹੈ ਜਿਸ ਵਿਚ ਵਿਚਰ ਰਹੇਂ ਹਾਂ ਖਾਸ ਕਰ ਕੇ ਅਸੀਂ ਪੰਜਾਬੀ ਲੋਕ ਝੂਠੀ ਸ਼ਾਨ, ਸ਼ੋਕਤ ਨਾਲ ਜਿਉਂਦੇ ਹਾਂ ਇਹਨਾਂ ਪੈਸਾ ਹੈ ਸਾਡੇ ਕੋਲ, ਇਹਨੇ ਮਹਿੰਗੇ ਬੂਟ ਹਨ ਮੇਰੇ ਕੋਲ ਇਹਨਾਂ ਮਹਿੰਗਾ ਬਰਾਂਡ ਦਾ ਮੈਂ ਸ਼ਰਟ ਪਾਉਂਦਾ ਹਾਂ ਹੋਰ ਬਹੁ¤ਤ ਕੁਝ ਸਮਾਜ ਵੱਖ ਵੱਖ ਵਰਗਾਂ ਵਿੱਚ ਵੰਡ ਦਿੱਤਾ ਗਿਆ ਹੋਇਆ ਹੈ। ਅਸੀਂ ਪੁਰਾਤਨ ਸਮੇਂ ਦੀ ਹਵਾਲੇ ਦਿੰਦੇ ਹੋਏ ਕਹਿੰਦੇ ਹਾਂ ਕਿ ਗਰੀਬ ਅਮੀਰ ਵਿਚ ਬਹੁ¤ਤ ਜਿਆਦਾ ਪਾੜ•ਾ ਹੁੰਦਾ ਸੀ ਪਰ ਅੱਜ ਵੀ ਉਸ ਤਰੀਕੇ ਦਾ ਹੈ ਸਭ ਕੁਝ ਲੋਕ ਅੱਜ ਵੀ ਵਿਆਹ, ਸਮਾਗਮਾਂ, ਹੋਰ ਪ੍ਰੋਗਰਾਮਾਂ ਵਿੱਚ ਰਸ਼ਤੀਦਾਰ ਨੂੰ ਸੱਦਾ ਪੱਤਰ ਵੀ ਪੈਸੇ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। ਨੌਜਵਾਨ ਕਿਤੋਂ ਬਾਹਰੋਂ ਕੁਝ ਨਹੀ ਸਿਖ ਰਿਹਾ ਹੈ, ਹਬ ਗਰੀਬ ਦਾ ਬੱਚਾ ਇਹ ਆਸ ਨਾਲ ਨਹੀ ਜੰਮਦਾ ਕਿ ਉਸ ਨੇ ਸਾਰੀ ਉਮਰ ਗਰੀਬ ਰਹਿਣਾਂ ਹੈ ਜਾਂ ਉਸ ਦੀਆਂ ਵੀ ਖਾਹਸ਼ਾ ਹੁੰਦੀਆਂ ਹਨ ਪਰ ਸਮੇਂ ਦੀ ਮੂਕਦਰਸ਼ਕ ਬਣਦੀ ਜ਼ਿੰਦਗੀ ਜਿਊਣ ਦਾ ਸਿਲੀਕਾ ਸਿਖਾਉਣ ਵਾਲੀ ਛੋਟੀ ਜਮਾਤ ਵਿੱਚ ਹੀ ਦੱਸ ਦਿੰਦੇ ਹਨ ਕਿ ਤੂੰ ਗਰੀਬ ਹੈ ਜਾਂ ਤੇਰੀ ਇਹਨੀ ਕੁ ਹੀ ਔਕਾਤ ਜਾਂ ਕੁਝ ਹੈ। ਸਮਾਂ ਬਹੁ¤ਤ ਬਲਵਾਨ ਹੁੰਦਾ ਹੈ ਦੁਨੀਆਂ ਦੇ ਲੋਕ ਕਿਸੇ ਲਈ ਵੀ ਕੁਝ ਨਹੀ ਕਰਦੇ ਹਰ ਰਾਹ ਰਸਤੇ ਖੁ¤ਦ ਬਣਾਉਣ ਲਈ ਜਤਨਸ਼ੀਲ ਹੋਣਾ ਪੈਂਦਾ ਹੈ। ਸਮਾਜ ਦੀ ਇਸ ਸੋਚ ਨੇ ਬਾਲ ਵਿਵਸਥਾ ਤੋਂ ਲੈ ਕੇ ਜਵਾਨੀ ਤੱਕ ਸਹੀ ਕੁਝ ਨਹੀਂ ਸਖਾਉਂਦੀ ਰਾਹ ਵੀ ਦੱਸਦੀ ਹੈ ਤਾਂ ਦੂਰ ਦਾ ਲਾਗੇ ਦਾ ਨਹੀ। ਇਹ ਤਾਂ ਸਾਡਾ ਸਮਾਜ ਹੈ, ਨੌਜਵਾਨ ਹੁੰਦੇ ਹੋਏ ਤੰਗੀ ਤੁਰਸ਼ੀ ਸਹਿੰਦਾ ਹੋਏ ਕਿੱਤੇ ਉਹ ਖੜ•ਾ ਹੋਣ ਜੋਗਾ ਹੁੰਦਾ ਵੀ ਹੈ ਤਾਂ ਦੁਨੀਆਂ ਨਹੀ ਛੱਡਦੀ। ਮੈਨੂੰ ਕਈ ਲੋਕ ਕਹਿੰਦੇ ਹਨ ਕਿ ਲੋਕਾਂ ਦੀ ਗੱਲ ਨਹੀ ਸੁਣੀ ਦੀ ਪਰ ਲੋਕਾਂ ਨਾਲ ਹੀ ਸੰਸਾਰ ਹੈ, ਅੱਜ ਨੌਜਵਾਨ ਗਰੀਬ ਹੈ ਜਾਂ ਅਮੀਰ ਹੈ ਹਾਲਾਤ ਪੈਸੇ ਪੱਖੋਂ ਅੱਲਗ ਹੋ ਸਕਦੇ ਹਨ ਪਰ ਸੁਭਾਅ ਵੱਲੋਂ ਨਹੀਂ ਅੱਜ ਨਾਂ ਤਾਂ ਸੰਯਮ ਹੈ ਨਾਂ ਸਾਦਗੀ, ਸੁਫ਼ਨੇਂ ਤਾਂ ਹੋਣ ਦੂਰ ਦੀ ਗੱਲ ਰਹਿ ਗਈ ਹੈ। ਖੈਰ ਸਮਾਜ ਦੀ ਸ਼ਕਤੀ ਨੌਜਵਾਨ ਹਨ ਨੌਜਵਾਨ ਹੀ ਹਨ ਜੋ ਜ਼ਿੰਦਗੀ ਨੂੰ ਚੰਗੀ ਤਰ•ਾਂ ਜਿਉਣ ਦੇ ਸਾਰਥੀ ਬਣਦੇ ਹਨ, ਨਵੀਆਂ ਪੰਗਡੰਦੀਆਂ ਵਿੱਚ ਚੱਲ ਕੇ ਮੀਲ ਪੱਥਰ ਬਣਦੇ ਹਨ। ਪਰ ਜਦ ਇਹ ਫੁ¤ਲ ਕੋਮਲ ਹੋਣ ਇਹਨਾਂ ਦੀ ਜੜ•ਾਂ ਨੂੰ ਮਜ਼ਬੂਤ ਕਿੱਤਾ ਜਾਵੇ ਇਹ ਨਹੀਂ ਕਿ ਇਹਨ•ਾਂ ਨੂੰ ਤੋੜ ਦਿੱਤਾ ਜਾਵੇ, ਮਚਕੋੜ ਦਿੱਤਾ ਜਾਵੇ ਭਾਵ ਕਿ ਇਹਨਾਂ ਦੀ ਕੋਮਲਤਾ ਨੂੰ ਸਥੀਰ ਬਣਾਉਣ ਲਈ ਸਾਨੂੰ ਨਵੀਆਂ ਪ੍ਰਯੋਗ ਕਰਨੇ ਪੈਣਗੇ ਆਲਸੀ ਤੋਂ ਉ¤ਦਮੀ ਬਣਾਉਣਾ ਪਵੇਗਾ। ਗੁ¤ਸੇ ਅਤੇ ਆਲਸੀ ਦਾ ਲੈਬਲ ਤਾਂ ਨੌਜਵਾਨ ਪੀੜ•ੀ ਉ¤ਪਰ ਬਹੁ¤ਤ ਚਿਰ ਦਾ ਹੈ ਇਹ ਨਾ ਹੋਵੇ ਕਿ ਹੋਣ ਜਿਹੜੇ ਸੁਫ਼ਨੇ ਦੇਖੇ ਹਨ ਜਾਂ ਦੇਖਦੇ ਪਏ ਹਨ ਧੁੰਦਲੇ ਨਾ ਕਰ ਲੈਣ ਜਿਸ ਨਾਲ ਆਉਣ ਵਾਲੀ ਨਸਲ ਅੰਨ•ੀਂ ਹੋ ਜਾਵੇਗੀ। ਦੁਨੀਆਂ ਦੀ ਸ਼ਕਤੀ ਨੌਜਵਾਨ ਹਨ ਫੁ¤ਲਾਂ ਵਰਗੇ ਹਨ ਇਹਨਾਂ ਦੀ ਕੋਮਲਤਾ ਇਹਨਾਂ ਦੇ ਕੰਮ ਕਰਨ ਦੀ ਸ਼ਕਤੀ ਵਿੱਚ ਹੈ, ਇਸ ਕੋਮਲਤਾ ਦੇ ਮਨਾਂ ਨੂੰ ਚੰਗੇ ਅਕਸ ਸ਼ਕਸ਼ੀਅਤ ਵਾਲੇ ਨੌਜਵਾਨਾਂ ਨੂੰ ਅਗਾਂਹ ਧੱਕਿਆ ਜਾਵੇ ਜਿਸ ਨਾਲ ਸਮਾਜ ਦੇ ਭਲਾਈ ਲਈ ਇਹ ਨੌਜਵਾਨ ਚੰਗਾ ਕੰਮ ਕਰ ਸਕਨ। ਸਾਡੀ ਸਾਦਗੀ, ਸਾਡੀ ਸੰਯਮ, ਸਾਡੇ ਸੁਫ਼ਨੇ ਸਾਡਾ ਸਮਾਜ ਹੈ, ਇਸ ਤੋਂ ਵੱਖ ਨੌਜਵਾਨ ਕੁਝ ਨਹੀਂ ਹੈ।
ਲੇਖਕ
ਸਰਬਜੀਤ ਸਿੰਘ ਭਾਟੀਆ (ਇੰਜ਼.)

animated gif

-ਜਸਵੰਤ ਸਿੰਘ ‘ਅਜੀਤ’
ਨਫਰਤ ਦੇ ਵਾਤਾਵਰਣ ਵਿੱਚ ਸਦਭਾਵਨਾ
ਸਾਡੇ ਦੇਸ਼, ਭਾਰਤ ਦੀ ਦੁਨੀਆ ਕੁਝ ਅਜੀਬ ਜਿਹੀ ਹੈ। ਇੱਕ ਪਾਸੇ ਤਾਂ ਇਸਦਾ ਸੰਵਿਧਾਨ ਧਰਮ-ਨਿਰਪੇਖ ਤੇ ਸਰਬ-ਸਾਂਝਾ ਹੋਣ ਕਾਰਣ ਬਿਨਾਂ ਕਿਸੇ ਧਾਰਮਕ ਜਾਂ ਜਾਤੀ ਭੇਦ-ਭਾਵ ਦੇ ਦੇਸ਼ ਦੇ ਸਮੂਹ ਨਾਗਰਿਕਾਂ ਦੇ ਅਧਿਕਾਰਾਂ ਦੀ ਰਖਿਆ ਕਰਨ ਦੀ ਪੈਰਵੀ ਕਰਦਾ ਹੈ ਅਤੇ ਦੂਸਰੇ ਪਾਸੇ ਦੇਸ਼ ਵਿੱਚ ਹੀ ਸਰਗਰਮ ਰਾਜਸੀ ਪਾਰਟੀਆਂ ਦੇ ਆਗੂ, ਸੰਵਿਧਾਨ ਪ੍ਰਤੀ ਵਫਾਦਾਰ ਅਤੇ ਨਿਸ਼ਠਾਵਾਨ ਹੋਣ ਦੇ ਦਾਅਵੇ ਦੇ ਨਾਲ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਣ ਲਈ, ਧਰਮ ਅਤੇ ਜਾਤੀ ਦੇ ਨਾਂ ਤੇ ਵੰਡੀਆਂ ਪਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਸਰ ਨਹੀਂ ਛਡਦੇ। ਇਸੇ ਸੋਚ ਦਾ ਨਤੀਜਾ ਹੈ ਕਿ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਰਹਿ-ਰਹਿ ਕੇ ਛੋਟੇ ਤੇ ਵੱਡੇ ਪੈਮਾਨੇ ’ਤੇ ਫਿਰਕੂ ਫਸਾਦ ਹੁੰਦੇ ਰਹਿੰਦੇ ਹਨ। ਜਿਨ੍ਹਾਂ ਦੇ ਫਲਸਰੂਪ ਵਰ੍ਹਿਆਂ-ਬਧੀ ਇੱਕ-ਦੂਸਰੇ ਨਾਲ ਗਲਵਕੜੀਆਂ ਪਾ ਭਰਾਵਾਂ ਵਾਂਗ ਵਸਦੇ-ਰਸਦੇ ਚਲੇ ਆ ਰਹੇ ਦੇਸ਼-ਵਾਸੀਆਂ ਵਿੱਚ ਅਵਿਸ਼ਵਾਸ ਤੇ ਨਫਰਤ ਦੇ ਬੀਜ ਬੋਏ ਜਾਂਦੇ ਹਨ। ਇਸੇ ਨਫਰਤ ਤੇ ਅਵਿਸ਼ਵਾਸ ਸਦਕਾ ਫਿਰਕਿਆਂ ਅਤੇ ਜਾਤੀਆਂ ਦੇ ਆਧਾਰ ’ਤੇ ਇਕੋ ਸ਼ਹਿਰ ਜਾਂ ਪਿੰਡ ਵਿੱਚ ਕਈ ਬਸਤੀਆਂ ਤੇ ਮੁਹੱਲੇ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਦੂਸਰੇ ਧਰਮ/ਜਾਤੀ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਨੂੰ ਰਿਹਾਇਸ਼ ਲਈ ਨਾ ਤਾਂ ਕਿਰਾਏ ਤੇ ਮਕਾਨ ਮਿਲਦਾ ਹੈ ਅਤੇ ਨਾ ਹੀ ਉਹ ਉਥੇ ਘਰ ਮੁਲ ਲੈ ਕੇ ਰਹਿ ਸਕਦਾ ਹੈ।
ਇਸੈ ਵਾਤਾਵਰਣ ਵਿੱਚ ਹੀ ਕਈ ਵਾਰ ਅਜਿਹੀਆਂ ਖਬਰਾਂ ਆ ਜਾਂਦੀਆਂ ਹਨ, ਜੋ ਢਾਰਸ ਬੰਨ੍ਹਾਉਂਦੀਆਂ ਹਨ ਕਿ ਅਜੇ ਵੀ ਇਸ ਦੇਸ਼ ਵਿੱਚ ਇਨਸਾਨੀਅਤ ਜ਼ਿੰਦਾ ਹੈ। ਅਜਿਹੀਆਂ ਹੀ ਪ੍ਰੇਰਕ ਘਟਨਾਵਾਂ ਵਿੱਚੋਂ ਕੁਝ-ਕੁ ਪੇਸ਼ ਹਨ :
ਮੁਸਲਿਮ ਬੇਟੀ ਦਾ ਨਿਕਾਹ : ਧਨੌਰਾ (ਬਾਗਪਤ) ਸਿਲਵਰ ਨਗਰ ਪਿੰਡ ਵਾਸੀ ਸਰਦਾਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ ‘ਆਪਣੀ’ ਮੂੰਹ ਬੋਲੀ ਮੁਸਲਿਮ ਬੇਟੀ, ਖੁਸ਼ੀ ਖਾਨ ਦਾ ਨਿਕਾਹ ਬੜੀ ਹੀ ਧੂਮ-ਧਾਮ ਨਾਲ ਕਰਵਾਇਆ। ਧਾਰਮਕ ਸਦਭਾਵਨਾ ਦੀ ਪ੍ਰਤੀਕ ਇਸ ਸ਼ਾਦੀ ਵਿੱਚ ਦੋਹਾਂ ਫਿਰਕਿਆਂ ਨੇ ਉਤਸਾਹ ਨਾਲ ਆਪਣੀ ਹਿਸੇਦਾਰੀ ਨਿਬਾਹੀ। ਦਸਿਆ ਜਾਂਦਾ ਹੈ ਕਿ ਕੁਝ ਸਮਾਂ ਪਹਿਲਾਂ ਪਿੰਡ ਵਾਸੀ ਨਿਸ਼ਾ ਖਾਨ ਦੇ ਪਤੀ ਦਾ ਸਵਰਗਵਾਸ ਹੋ ਗਿਆ ਸੀ। ਗਰੀਬੀ ਤੇ ਮੁਫਲਸੀ ਦੇ ਹਾਲਾਤ ਵਿਚੋਂ ਗੁਜ਼ਰ ਰਹੇ, ਨਿਸ਼ਾ ਖਾਨ ਦੇ ਪਰਿਵਾਰ ਦੀ ਹਾਲਤ ਵੇਖ ਉਨ੍ਹਾਂ ਦੀ ਪੁਤਰੀ ਖੁਸ਼ੀ ਖਾਨ ਨੂੰ ਪਿੰਡ ਦੇ ਇੱਕ ਰਿਟਾਇਰਡ ਸਿਪਾਹੀ ਸਰਦਾਰ ਸਿੰਘ ਨੇ ਆਪਣੀ ਬੇਟੀ ਵਜੋਂ ਅਪਨਾ ਲਿਆ। ਜਦੋਂ ਉਹ ਵਿਆਹ ਯੋਗ ਹੋਈ ਤਾਂ ਸਰਦਾਰ ਸਿੰਘ ਨੇ ਉਸਦਾ ਨਿਕਾਹ ਨੇੜੇ ਦੇ ਹੀ ਪਿੰਡ ਬੁੜਾਨਾ ਦੇ ਹਬੀਬ ਪੁਰ ਵਿਖੇ ਤੈਅ ਕਰ ਦਿੱਤਾ। ਜਦੋਂ ਖੁਸੀ ਦੀ ਬਰਾਤ ਪਿੰਡ ਵਿੱਚ ਪੁਜੀ ਤਾਂ ਸਰਦਾਰ ਸਿੰਘ, ਉਸਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੀ ਪਿੰਡ ਵਾਸੀਆਂ ਨੇ ਬਹੁਤ ਹੀ ਗਰਮਜੋਸ਼ੀ ਨਾਲ ਉਸਦਾ ਸੁਆਗਤ ਕੀਤਾ। ਸੁਆਗਤ-ਸਤਿਕਾਰ ਤੋਂ ਬਾਅਦ ਨਿਕਾਹ ਦੀ ਰਸਮ ਅਦਾ ਕੀਤੀ ਗਈ। ਨਿਕਾਹ ਦੀ ਰਸਮ ਦੇ ਪੂਰਿਆਂ ਹੋ ਜਾਣ ਤੋਂ ਬਾਅਦ ਸਰਦਾਰ ਸਿੰਘ ਨੇ ਖੁਸ਼ੀ ਖਾਨ ਨੂੰ ਬੇਟੀ ਵਾਂਗ ਵਿਦਾਇਗੀ ਦਿੱਤੀ। ਦਸਿਆ ਜਾਂਦਾ ਹੈ ਕਿ ਖੁਸ਼ੀ ਖਾਨ ਵੀ ਸਰਦਾਰ ਸਿੰਘ ਦੀ ਬਹੁਤ ਇਜ਼ਤ ਕਰਦੀ ਸੀ ਤੇ ਉਸਨੂੰ ਪਾਪਾ ਕਹਿ ਕੇ ਹੀ ਬੁਲਾਂਦੀ ਸੀ। ਨਿਕਾਹ ਦੀ ਰਸਮ ਪੂਰੀ ਤੋਂ ਹੋ ਜਾਣ ਤੋਂ ਬਾਅਦ ਜਦੋਂ ਉਸਦੀ ਡੋਲੀ ਟੁਰਨ ਲਗੀ ਤਾਂ ਉਸਨੇ ਕਿਹਾ ਕਿ ਪਹਿਲਾਂ ਪਾਪਾ ਨੂੰ ਖਾਣਾ ਖੁਆਉ, ਮੈਂ ਫਿਰ ਸਹੁਰੇ ਜਾਵਾਂਗੀ, ਕਿਉਂਕਿ ਮੇਰੇ ਜਾਣ ਤੋਂ ਬਾਅਦ ਪਾਪਾ ਖਾਣਾ ਨਹੀਂ ਖਾਣਗੇ। ਇਹ ਸੁਣ ਸਾਰਿਆਂ ਦੀਆਂ ਅੱਖਾਂ ਭਰ ਆਈਆਂ। ਖੁਸ਼ੀ ਖਾਨ ਦੀ ਵਿਦਾਇਗੀ ਤੋਂ ਬਾਅਦ ਉਸਦੀ ਮਾਂ ਨਿਸ਼ਾ ਖਾਨ ਦਾ ਕਹਿਣਾ ਸੀ ਕਿ ਸਰਦਾਰ ਸਿੰਘ ਤੇ ਉਨ੍ਹਾਂ ਦੇ ਬੇਟੇ ਪਪੇਸ਼ ਸਿੰਘ ਦਾ ਅਹਿਸਾਨ ਉਹ ਕਦੀ ਵੀ ਨਹੀਂ ਭੁਲਾ ਸਕੇਗੀ। ਉਸਨੇ ਦਸਿਆ ਕਿ ਖੁਸੀ ਖਾਨ ਦੇ ਨਿਕਾਹ ਪੁਰ ਹੋਇਆ ਸਾਰਾ ਖਰਚ, ਜੋ ਲਗਭਗ ਸੱਤ ਲਖ ਰੁਪਏ ਹੋਇਆ ਦਸਿਆ ਜਾਂਦਾ ਹੈ, ਸਰਦਾਰ ਸਿੰਘ ਨੇ ਹੀ ਉਠਾਇਆ ਹੈ।
ਹਿੰਦੂ ਪੂਜਾ ਅਸਥਾਨ ਲਈ ਈਦਗਾਹ ਹਟਾਈ : ਆਏ ਦਿਨ ਧਰਮ ਦੇ ਨਾਂ ਤੇ ਦੋ ਫਿਰਕਿਆਂ ਵਿੱਚ ਝਗੜੇ ਤੇ ਫਸਾਦ ਹੋਣ ਦੀਆਂ ਖਬਰਾਂ ਤਾਂ ਮਿਲਦੀਆਂ ਹੀ ਰਹਿੰਦੀਆਂ ਹਨ, ਅਜਿਹੇ ਹੀ ਵਾਤਾਵਰਣ ਵਿੱਚ ਪਿਛਲੇ ਦਿਨੀਂ ਇੱਕ ਖਬਰ ਅਜਿਹੀ ਆਈ ਜੋ ਇਨ੍ਹਾਂ ਖਬਰਾਂ ਤੋਂ ਬਹੁਤ ਹੀ ਹਟ ਕੇ ਸੀ। ਖਬਰ ਅਨੁਸਾਰ ਬਕਰੀਦ ਤੋਂ ਕੁਝ ਹੀ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਗੌਂਡਾ ਦੇ ਇੱਕ ਪਿੰਡ ਅਕਬਰ ਪੁਰ ਦੇ ਮੁਸਲਿਮ ਭਾਈਚਾਰੇ ਨੇ ਸਦਭਾਵਨਾ ਦੀ ਇੱਕ ਅਦੁਤੀ ਮਿਸਾਲ ਪੇਸ਼ ਕੀਤੀ। ਇਸ ਖਬਰ ਅਨੁਸਾਰ ਅਕਬਰ ਪੁਰ ਪਿੰਡ ਵਿੱਚਲੇ ਮੁਸਲਿਮ ਭਾਈਚਾਰੇ ਨੇ ਬ੍ਰਹਮਬਾਬਾ ਅਸਥਾਨ ਲਈ ਲਗਭਗ ਇੱਕ ਸੌ ਸਾਲ ਪੁਰਾਣੀ ਆਪਣੀ ਈਦਗਾਹ ਹਟਾਣ ਦਾ ਫੈਸਲਾ ਕੀਤਾ। ਦਸਿਆ ਗਿਆ ਹੈ ਕਿ ਬਕਰੀਦ ਦੇ ਮੌਕੇ ਤੇ ਦੋਹਾਂ ਫਿਰਕਿਆਂ ਵਲੋਂ ‘ਪਿਆਰ ਵੰਡੋ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸੇ ਮੌਕੇ ਤੇ ਮੁਸਲਿਮ ਭਾਈਚਾਰੇ ਨੇ ਉਪਰੋਕਤ ਫੈਸਲੇ ਦਾ ਐਲਾਨ ਕੀਤਾ।
ਦਸਿਆ ਗਿਆ ਹੈ ਕਿ ਇਹ ਈਦਗਾਹ ਲਗਭਗ ਇੱਕ ਸੌ ਸਾਲ ਤੋਂ ਵੀ ਵੱਧ ਪੁਰਾਣੀ ਹੈ। ਅੱਜਕਲ ਪਿੰਡ ਦੇ ਮੁਸਲਮਾਨਾਂ ਦੀ ਤੀਜੀ ਪੀੜੀ ਇਸੇ ਈਦਗਾਹ ਵਿੱਚ ਨਮਾਜ਼ ਅਦਾ ਕਰਦੀ ਸੀ। ਇਸ ਈਦਗਾਹ ਦੇ ਨਾਲ ਹੀ ਕਈ ਸਾਲ ਪੁਰਾਣਾ ਇੱਕ ਪਿਪਲ ਦਾ ਦਰਖਤ ਹੈ। ਜਿਸਨੂੰ ਲੋਕਾਂ ਨੇ ਬ੍ਰਹਮਬਾਬਾ ਦਾ ਅਸਥਾਨ ਮੰਨ ਕੇ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੋਈ ਸੀ। ਦਸਿਆ ਜਾਂਦਾ ਹੈ ਕਿ ਇਸ ਜਗ੍ਹਾ ਬਾਰੇ ਕਦੀ ਵੀ ਕੋਈ ਝਗੜਾ-ਫਸਾਦ ਨਹੀਂ ਹੋਇਆ। ਫਿਰ ਵੀ ਤੀਜ-ਤਿਉਹਾਰ ਦੇ ਮੌਕੇ ਦੋਹਾਂ ਫਿਰਕਿਆਂ ਵਿੱਚ ਤਨਾਉ ਤਾਂ ਬਣਿਆ ਹੀ ਰਹਿੰਦਾ ਸੀ। ਪਿਪਲ ਦਾ ਫੈਲਾਅ ਲਗਾਤਾਰ ਹੋ ਰਿਹਾ ਸੀ, ਜਿਸਦੇ ਫਲਸਰੂਪ ਉਸਦੀਆਂ ਸ਼ਾਖਾਵਾਂ (ਟਹਿਣੀਆਂ) ਈਦਗਾਹ ਦੇ ਅੰਦਰ ਤਕ ਆਉਣ ਲਗ ਪਈਆਂ। ਖਬਰਾਂ ਅਨੁਸਾਰ ਬਕਰੀਦ ਤੋਂ ਕੁਝ ਹੀ ਦਿਨ ਪਹਿਲਾਂ ਈਦਗਾਹ ਕਮੇਟੀ ਦੇ ਪ੍ਰਧਾਨ ਰਾਜਿਕ ਉਸਮਾਨੀ ਅਤੇ ਪੇਸ਼ ਇਮਾਮ ਦੀ ਅਗਵਾਈ ਵਿੱਚ ਦੋਹਾਂ ਫਿਰਕਿਆਂ ਦੇ ਪ੍ਰਤੀਨਿਧੀਆਂ ਦੀ ਇੱਕ ਸਾਂਝੀ ਬੈਠਕ ਹੋਈ, ਜਿਸ ਵਿੱਚ ਮੁਸਲਮਾਨ ਭਾਈਚਾਰੇ ਦੇ ਮੁੱਖੀਆਂ ਨੇ ਸਦਭਾਵਨਾ ਕਾਇਮ ਰਖਣ ਦੇ ਲਈ ਈਦਗਾਹ ਨੂੰ ਪੂਜਾ ਅਸਥਾਨ ਤੋਂ ਹਟਾ ਕੁਝ ਦੂਰੀ ਤੇ ਬਨਾਉਣ ਦਾ ਫੈਸਲਾ ਕਰ ਲਿਆ। ਇਤਨਾ ਹੀ ਨਹੀਂ, ਉਨ੍ਹਾਂ ਨੇ ਪਿਪਲ ਕੋਲ ਚਬੂਤਰਾ ਅਤੇ ਉਸ ਤਕ ਪੁਜਣ ਲਈ ਖਣੰਜਾ ਮਾਰਗ ਬਣਵਾ ਕੇ ਦੇਣ ਦਾ ਵੀ ਫੈਸਲਾ ਕੀਤਾ। ਇਸ ਉਦੇਸ਼ ਲਈ ਉਨ੍ਹਾਂ ਜ਼ਮੀਨ ਦੀ ਪੈਮਾਇਸ਼ ਕਰਨ ਲਈ, ਏਡੀਐਮ ਨੂੰ ਅਰਜ਼ੀ ਵੀ ਦੇ ਦਿੱਤੀ।
ਅਜੁਧਿਆ, ਜਿਸਨੂੰ ਲੈ ਕੇ ਲੰਬੇ ਸਮੇਂ ਤੋਂ ਦੋਹਾਂ, ਹਿੰਦੂ ਅਤੇ ਮੁਸਲਾਮਾਣ, ਫਿਰਕਿਆਂ ਵਿੱਚ ਨਫਰਤ ਦੇ ਬੀਜ ਬੋਏ ਜਾਂਦੇ ਚਲੇ ਆ ਰਹੇ ਹਨ, ਦੇ ਮੁਮਤਾਜ਼ ਨਗਰ ਦੀ ਰਾਮਲੀਲਾ ਦਾ ਸੰਚਾਲਨ ਕਈ ਵਰ੍ਹਿਆਂ ਤੋਂ ਮੁਸਲਮਾਨ ਭਾਈਚਾਰੇ ਵਲੋਂ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਦਸਿਆ ਗਿਆ ਹੈ ਕਿ ਅਜੁਧਿਆ, ਦੇ ਅੱਠ ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ ਮੁਮਤਾਜ ਨਗਰ ਵਿੱਚ ਇੱਕ ਅਜਿਹੀ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸਦਾ ਸੰਚਾਲਨ ਬੀਤੇ ਪੰਜਾਹ (50) ਵਰ੍ਹਿਆਂ ਤੋਂ ਮੁਸਲਮਾਨ ਭਾਈਚਾਰੇ ਦੇ ਲੋਕੀ ਹੀ ਕਰਦੇ ਚਲੇ ਆ ਰਹੇ ਹਨ। ਇਥੋਂ ਦੀ ‘ਰਾਮਲੀਲਾ ਰਾਮਾਇਣ ਕਮੇਟੀ’ ਦੇ ਪ੍ਰਧਾਨ ਮਾਜਿਦ ਅਲੀ ਦਸਦੇ ਹਨ ਕਿ ਇਸ ਰਾਮਲੀਲਾ ਦਾ ਆਯੋਜਨ ਸਦਾ ਹੀ ਸਦਭਾਵਨਾ ਦਾ ਸੁਨੇਹਾ ਦਿੰਦਾ ਚਲਿਆ ਆ ਰਿਹਾ ਹੈ। ਇਹ ਰਾਮਲੀਲਾ ਇਲਾਕੇ ਵਿਚਲੀ ਆਪਸੀ ਵੈਰ-ਵਿਰੋਧ ਦੀ ਭਾਵਨਾ ਨੂੰ ਖਤਮ ਕਰਨ ਵਿੱਚ ਮੁੱਖ ਭੂਮਿਕਾ ਅਦਾ ਕਰ ਰਹੀ ਹੈ। ਇਸੇਤਰ੍ਹਾਂ ਦਿੱਲੀ ਦੀ ਇੱਕ ਰਾਮਲੀਲਾ, ਜਿਸਦਾ ਆਯੋਜਨ ਨਵਸ੍ਰੀ ਧਾਰਮਕ ਲੀਲਾ ਕਮੇਟੀ ਵਲੋਂ ਕੀਤਾ ਜਾਂਦਾ ਹੈ, ਵਿੱਚ ਮੁਜੀਬੁਰ ਰਹਿਮਾਨ ਲੰਮੇਂ ਸਮੇਂ ਤੋਂ ਕੁੰਭਕਰਨ ਦੀ ਭੂਮਿਕਾ ਨਿਭਾਂਦਾ ਚਲਿਆ ਆ ਰਿਹਾ ਹੈ, ਜਦਕਿ ਫਰੀਦਾਬਾਦ ਦੇ ਪ੍ਰਸਿੱਧ ਕਾਰੀਗਰ, ਇਮਰਾਨ, ਅਰਮਾਨ, ਅਭਰਾਨ, ਫਰਮਾਨ, ਮੁਹਰਾਜ ਆਦਿ ਜਦੋਂ ਰਾਮਲੀਲਾ ਲਈ ਪੁਤਲੇ ਬਣਾਂਦੇ ਹਨ, ਤਾਂ ਸ਼ਰਧਾਵਸ ਉਸ ਸਮੇਂ ਦੌਰਾਨ ਨਾ ਤਾਂ ਉਹ ਕਿਸੇ ਤਰ੍ਹਾਂ ਨਸ਼ੇ ਦੀ ਅਤੇ ਨਾ ਹੀ ਮਾਸ ਦੀ ਹੀ ਵਰਤੋਂ ਕਰਦੇ ਹਨ।
ਆਪਣੇ ਬੁਤੇ ਪਿੰਡ ਦੀ ਨੁਹਾਰ ਬਦਲੀ : ੳੁੱਤਰ ਪ੍ਰਦੇਸ਼ ਦੇ ਜ਼ਿਲਾ ਗੌਂਡਾ ਦੇ ਪਿੰਡ ਨੌਬਸਤਾ ਦੇ ਡਾਕਟਰ ਦੀਪੇਂਦਰ, ਜੋ ਇਸ ਸਮੇਂ ਅਮਰੀਕਾ ਦੇ ਨਿਊਜਰਸੀ ਵਿੱਚ ਆਡੀਓ ਟੇਕਨਾਲੋਜੀ ਦੀ ਫੈਕਟਰੀ ਦੇ ਮਾਲਕ ਹਨ, ਨੇ ਆਪਣਾ ਧਿਆਨ, ਆਪਣੇ ਜੱਦੀ ਪਿੰਡ ਦਾ ਕਾਇਆ-ਕਲਪ ਕਰਨ ਵੱਲ ਕੇਂਦ੍ਰਿਤ ਕੀਤਾ ਹੋਇਆ ਹੈ। ਦਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾ ਦੀ ਮਦਦ ਤੋਂ ਬਿਨਾਂ ਹੀ ਆਪਣੇ ਪਿੰਡ ‘ਨੌਬਸਤਾ’ ਦੀ ਨੁਹਾਰ ਬਦਲ, ਉਸਦਾ ਕਾਇਆ-ਕਲੱਪ ਕਰਨ ਦਾ ਬੀੜਾ ਚੁਕਿਆ ਹੈ। ਉਨ੍ਹਾਂ ਵਲੋਂ ਭੇਜੇ ਗਏ ਪੈਸਿਆਂ ਨਾਲ ਪਿੰਡ ਵਿੱਚ ਬਿਜਲੀ, ਪਾਣੀ ਅਤੇ ਸ਼ੌਚਾਲਯ (ਟਾਇਲਟ) ਜਿਹੀਆਂ ਬੁਨਿਆਦੀ ਸਹੂਲਤਾਂ ਉਪਲਬੱਧ ਕਰਵਾਏ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਪੈਸਿਆਂ ਨਾਲ ਪਿੰਡ ਵਿੱਚ ਇਸ ਸਮੇਂ ਤਕ 125 ਬਿਜਲੀ ਦੇ ਖੰਬੇ ਲਾਏ ਗਏ ਹਨ ਅਤੇ 96 ਸ਼ੌਚਾਲਯ (ਟਾਇਲਟ), 200 ਹੈਂਡਪੰਪ ਅਤੇ ਪਿੰਡ ਦੇ ਬੇਸਹਾਰਾ ਤੇ ਗਰੀਬਾਂ ਲਈ 10 ਮੁਫਤ ਨਿਵਾਸ ਬਣਵਾਏ ਜਾ ਚੁਕੇ ਹਨ। ਲਗਭਗ ਡੇਢ ਲੱਖ ਰੁਪਏ ਲਾਗਤ ਨਾਲ ਤਿਆਰ ਇੱਕ ਕਮਰੇ ਦੇ ਇਹ ਘਰ ਪਲਸੱਤਰ ਕਰਵਾ ਕੇ ਦਿੱਤੇ ਜਾ ਰਹੇ ਹਨ।
ਦਸਿਆ ਗਿਆ ਹੈ ਕਿ ਆਪਣੀ ਗੈਰ-ਹਾਜ਼ਰੀ ਵਿੱਚ ਪਿੰਡ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਦੇਖਭਾਲ ਅਤੇ ਨਿਗਰਾਨੀ ਕਰਨ ਲਈ ਦੀਪੇਂਦਰ ਸਿਨਹਾ ਵਲੋਂ ਪਿੰਡ ਦੇ ਹੀ ਮੰਨੇ-ਪ੍ਰਮੰਨੇ ਵਿਅਕਤੀਆਂ ਪੁਰ ਅਧਾਰਤ ਇੱਕ 17-ਮੈਂਬਰੀ ਟੀਮ ਬਣਾਈ ਗਈ ਹੋਈ ਹੈ। ਜਿਸ ਵਲੋਂ ਪਿੰਡ ਵਿੱਚ ਹੋ ਰਹੇ ਕੰਮ ਦਾ ਸਮੇਂ-ਸਮੇਂ ਸਰਵੇ ਕਰਨ ਦੇ ਨਾਲ ਹੀ, ਹੋ ਰਹੇ ਖਰਚ ਦਾ ਹਿਸਾਬ-ਕਿਤਾਬ ਵੀ ਰਖਿਆ ਜਾਂਦਾ ਹੈ।
…ਅਤੇ ਅੰਤ ਵਿੱਚ : ਅਜੋਕੇ ਸਮੇਂ ਵਿੱਚ ਜੇ ਕਿਸੇ ਜਥੇਬੰਦੀ ਦੇ ਮੁੱਖੀ ‘ਸਰਬਤ ਖਾਲਸਾ’ ਬੁਲਾਣ ਦੀ ਗਲ ਕਰਦਾੇ ਹਨ ਤਾਂ ਇਉਂ ਜਾਪਦਾ ਹੈ, ਜਿਵੇਂ ਉਹ ਆਪਣੀ ਨਿਜੀ ਸੋਚ ਨੂੰ ਸਮੁਚੇ ਪੰਥ ਪੁਰ ਠੋਸਣਾ ਚਾਹੁੰਦੇ ਹਨ। ਇਸਦਾ ਕਾਰਣ ਇਹ ਹੈ ਕਿ ਅਜ ਕੋਈ ਵੀ ਦਲ ਜਾਂ ਆਗੂ ਇਤਨੀ ਦਲੇਰੀ ਕਰਨ ਲਈ ਤਿਆਰ ਨਹੀਂ ਕਿ ਉਹ ਜੋ ‘ਸਰਬਤ ਖਾਲਸਾ’ ਸਦਣ ਜਾ ਰਿਹਾ ਹੈ, ਉਸ ਵਿਚ ਆਪਣੇ ਵਿਰੋਧੀਆਂ ਸਹਿਤ, ਸਾਰੀਆਂ ਧਿਰਾਂ ਨੂੰ ਸਦਾ ਦੇਣ ਦੇ ਨਾਲ ਹੀ ਇਹ ਨਿਸ਼ਚਿਤ ਕਰਨ ਲਈ ਤਿਆਰ ਹੋਵੇਗਾ ਕਿ ‘ਸਰਬਤ ਖਾਲਸਾ’ ਵਿੱਚ ਸਾਰੀਆਂ ਧਿਰਾਂ ਵਲੋਂ ਪ੍ਰਗਟ ਕੀਤੇ ਜਾਣ ਵਾਲੇ ਵਿਚਾਰਾਂ ਨੂੰ ਉਹ ਅਤੇ ਉਨ੍ਹਾਂ ਦੇ ਸਮਰਥਕਾਂ, ਸਹਿਤ ਸਾਰੇ ਹੀ ਬਹੁਤ ਠਰ੍ਹਮੇਂ ਨਾਲ ਸੁਣਨਗੇ ਅਤੇ ਉਨ੍ਹਾਂ ਦੀ ਸਾਰਥਕਤਾ ਨੂੰ ਸਵੀਕਾਰਨ ਲਈ ਤਿਆਰ ਹੋਣਗੇ? ਜੇ ਅਜਿਹੀ ਦਲੇਰੀ ਨਹੀਂ? ਤਾਂ ਫਿਰ ਅਜ ਦੇ ਸਮੇਂ ਵਿਚ ‘ਸਰਬਤ ਖਾਲਸਾ’ ਦੀ ਸਾਰਥਕਤਾ ਕਿਵੇਂ ਮੰਨੀ ਜਾ ਸਕਦੀ ਹੈ? animated gif
ਮਰੇ ਦਰਿਆ ਕੰਢੇ ਵਸਦਾ ਕਸਬਾ ਰੈਨਮਾਰਕ

ਨਿਰਮਲ ਸਿੰਘ ਨੋਕਵਾਲ

“ਨੋਕਵਾਲ ਜੀ ਅਹੁ ਹੈ ਉਹ ਪਿੰਡ ਬੜੀ ਦਾ ਮੁੰਡਾ ਜੀਹਦੇ ਬਾਰੇ ਮੈਂ ਤੁਹਾਨੂੰ ਕਹਿ ਰਿਹਾ ਸੀ।” ਗਿਆਨੀ ਸੰਤੋਖ ਸਿੰਘ ਜੀ ਨੇ ਮੈਨੂੰ ਸੰਬੋਧਨ ਕਰਕੇ ਕਿਹਾ।
“ਕਿਹੜਾ?” ਮੈਂ ਉਤਾਵਲਾ ਹੋ ਕੇ ਪੁਛਿਆ।
“ਅਹੁ, ਨੀਲੀ ਪੱਗ ਵਾਲਾ।” ਦੋ ਤਿੰਨ ਖੜ੍ਹੇ ਮੁੰਡਿਆਂ ਵਿਚ ਇਕ ਮੁੰਡੇ ਵੱਲ ਹੱਥ ਦਾ ਇਸ਼ਾਰਾ ਕਰਕੇ ਗਿਆਨੀ ਜੀ ਨੇ ਦੱਸਿਆ।
ਮੈਂ ਇਕ ਦਮ ਦੋ ਤਿੰਨ ਕਦਮ ਭਰ ਕੇ ਮੁੰਡੇ ਕੋਲ ਚਲਾ ਗਿਆ।
“ਭਾਈ ਮੁੰਡਿਆ! ਤੇਰਾ ਪਿੰਡ ਕਿਹੜਾ ਹੈ?” ਮੈਂ ਨੀਲੀ ਪੱਗ ਵਾਲੇ ਮੁੰਡੇ ਨੂੰ ਪੁੱਛਿਆ।
“ਮੇਰਾ ਪਿੰਡ ਬੜੀ।” ਮੁੰਡੇ ਨੇ ਦੱਸਿਆ।
“ਉਹ ਕਿੱਥੇ ਕੁ ਹੋਈ?” ਮੈਂ ਹੋਰ ਉਤਾਵਲਾ ਹੋ ਕੇ ਪੁੱਛਿਆ।
“ਸ਼ੇਰਪੁਰ ਲਾਗੇ’” ਮਨ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਓਹੀ ਬੜੀ ਹੈ ਜੋ ਮੇਰਾ ਪਿੰਡ ਹੈ।
“ਤੂੰ ਕਿਹੜੇ ਲਾਣੇ ਚੋਂ ਹੈਂ?” ਮੈਂ ਛੇਤੀ ਹੀ ਪੁੱਛਿਆ।
“ਠੇਕੇਦਾਰਾਂ ਕੇ, ਜੋਰੇ ਕੇ ਲਾਣੇ ਚੋਂ।” ਮੁੰਡੇ ਦੇ ਦੱਸਦਿਆਂ ਹੀ ਮੇਰੀਆਂ ਬਾਚੀਆਂ ਖਿੜ ਗਈਆਂ। ਖੁਸ਼ੀ ਨਾਲ ਮਨ ਝੂਮ ਉਠਿਆ।
“ਮੇਰਾ ਪਿੰਡ ਵੀ ਬੜੀ ਹੈ।” ਮੈਂ ਇਕ ਦਮ ਦੱਸਿਆ।
“ਤੁਸੀਂ ਕਿਹੜੇ ਲਾਣੇ ਚੋਂ ਹੋ?” ਮੁੰਡਾ ਵੀ ਉਤਾਵਲਾ ਹੋ ਗਿਆ।
“ਮੈਂ ਹਰਦੇਵ ਦੋਧੀ ਦਾ ਵੱਡਾ ਤੇ ਲਛਮਣ ਸਿੰਘ ਦਾ ਛੋਟਾ ਭਰਾ ਹਾਂ।” ਮੈਂ ਪੂਰੇ ਮਾਣ ਨਾਲ ਦੱਸਿਆ।
“ਉਹਨਾਂ ਦੇ ਚਮਕੌਰ ਤੇ ਕੰਮਾ ਤਾਂ ਮੇਰੇ ਨਾਲ ਪੜ੍ਹਦੇ ਰਹੇ ਹਨ।” ਬੱਸ ਫਿਰ ਕੀ ਸੀ; ਮੈਂ ਮੁੰਡੇ ਨੂੰ ਆਪਣੀ ਜੱਫੀ ਵਿਚ ਲੈ ਲਿਆ ਤੇ ਅਪਣੱਤ ਨਾਲ ਪੁੱਛਿਆ।
“ਬੇਟਾ ਤੇਰਾ ਨਾਉਂ ਕੀ ਹੈ?”
“ਮੇਰਾ ਨਾਉਂ ਗੁਰਪਰੀਤ ਹੈ।” ਮੁੰਡੇ ਨੇ ਖੁਸ਼ ਹੋ ਕੇ ਦੱਸਿਆ।
“ਬੇਟਾ ਆਪਾਂ ਕਿੱਥੇ ਆ ਕੇ ਮਿਲ ਰਹੇ ਹਾਂ! ਪਿੰਡ ਤੋਂ ਸੱਤ ਸਮੁੰਦਰੋਂ ਪਾਰ, ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਗੁਰਦੁਆਰੇ ਵਿਚ!” ਜਜ਼ਬਾਤੀ ਹੋਇਆ ਮਨ ਅਛੋਪਲੇ ਹੀ ਕਹਿ ਗਿਆ। ਮੈਂ ਗਿਆਨੀ ਸੰਤੋਖ ਸਿੰਘ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਸੀ ਜਿਸ ਨੇ ਸਾਡਾ ਇਹ ਮੇਲ ਕਰਾਇਆ ਸੀ।
ਸਡੌਲ ਸਰੀਰ ਦਾ ਗੱਭਰੂ ਮੁੰਡਾ ਗੁਰਪਰੀਤ, ਪੋਚਵੀਂ ਧਾਰੀਦਾਰ ਪੱਗ, ਗੋਲ ਚੇਹਰੇ ਤੇ ਭਰਵੀਂ ਸ਼ਾਹ ਕਾਲ਼ੀ ਦਾਹੜੀ, ਮੇਰੀ ਰੂਹ ਨੂੰ ਟੁੰਬ ਗਈ।
ਮੈਂ ਤੇ ਗਿਆਨੀ ਜੀ ਹੱਥਾਂ ਵਿਚ ਆਪੋ ਆਪਣੇ ਅਟੈਚੀ ਫੜੇ ਹੋਏ ਰੈਨਮਾਰਕ ਜਾਣ ਲਈ ਤਿਆਰ ਹੋਏ ਖੜ੍ਹੇ ਸੀ ਜਦੋਂ ਗੁਰਪਰੀਤ ਨਾਲ ਮੇਲ ਹੋ ਗਿਆ। ਅਟੈਚੀਆਂ ਨੂੰ ਵੇਖ ਕੇ ਗੁਰਪਰੀਤ ਪੁੱਛਣ ਲੱਗਾ, “ਇਹ ਕਿੱਧਰ ਨੂੰ ਚੁੱਕੇ ਨੇ?” “ਅਸੀਂ ਰੈਨਮਾਰਕ ਚੱਲੇ ਹਾਂ ਤੇ ਬੱਸ ਤੇ ਚੜ੍ਹਾਉਣ ਲਈ, ਕਾਰ ਲੈਣ ਗਏ ਮੁੰਡੇ ਦੀ ਉਡੀਕ ਕਰ ਰਹੇ ਹਾਂ’” ਮੈਂ ਗੁਰਪਰੀਤ ਨੂੰ ਦੱਸਿਆ। ਇਕ ਦਮ ਉਸਵਨੇ ਦੋਵੇਂ ਹੱਥ ਸਾਡੇ ਅਟੈਚੀਆਂ ਨੂੰ ਪਾਏ ਤੇ ਕਿਹਾ, “ਕੋਈ ਬੱਸ ਬੁੱਸ ਨਹੀਂ। ਚਲੋ ਪਹਿਲਾਂ ਘਰ ਨੂੰ ਚਲਦੇ ਹਾਂ ਫਿਰ ਮੈਂ ਆਪਣੀ ਕਾਰ ਤੇ ਤੁਹਾਨੂੰ ਰੈਨਮਾਰਕ ਛੱਡ ਕੇ ਆਵਾਂਗਾ।” ਮੁੰਡਾ ਪੂਰੀ ਅਪਣੱਤ ਵਿਚ ਆ ਗਿਆ ਸੀ। ਆਪ ਹੀ ਦੋਨੋਂ ਅਟੈਚੀ ਫੜ ਕੇ ਆਪਣੀ ਕਾਰ ਵੱਲ ਨੂੰ ਹੋ ਤੁਰਿਆ। ਸਾਡੇ ਕੋਲੋਂ ਉਸ ਨੂੰ ਕੁਝ ਵੀ ਕਹਿਣ ਦੀ ਹਿੰਮਤ ਨਾ ਪਈ ਤੇ ਉਸ ਦੇ ਪਿੱਛੇ ਹੋ ਤੁਰੇ। ਘਰ ਗੁਰਦੁਆਰੇ ਦੇ ਨਜ਼ਦੀਕ ਹੀ ਸੀ।
ਘਰ ਦਾ ਦਰਵਾਜਾ ਖੁਲ੍ਹਦਿਆਂ ਹੀ ਉਹ ਲੜਕੀ ਨਜਰ ਪਈ ਜੋ ਥੋਹੜੀ ਦੇਰ ਪਹਿਲਾਂ ਹੀ ਗੁਰਦੁਆਰਿਓਂ ਗਈ ਸੀ। ਗੁਰਦੁਆਰਿਓਂ ਜਾਂਦੀ ਦੇ ਨਾਲ਼ ਇਕ ਪੱਕੀ ਉਮਰ ਦੀ ਜਨਾਨੀ ਤੇ ਬੱਚਾ ਵੀ ਸੀ, ਜਿਸ ਬਾਰੇ ਘਰ ਜਾ ਕੇ ਪਤਾ ਲੱਗਾ ਕਿ ਇਹ ਲੜਕੀ ਗੁਰਪਰੀਤ ਦੀ ਘਰ ਵਾਲ਼ੀ ਸੀ ਤੇ ਉਸ ਦੇ ਨਾਲ ਪੰਜਾਬੋਂ ਆਈ ਉਸ ਦੀ ਮਾਂ ਸੀ। ਗੁਰਪਰੀਤ ਨੇ ਜਾਣ ਪਛਾਣ ਕਰਵਾਈ ਤੇ ਮੇਰੇ ਬਾਰੇ ਦੱਸਿਆ, “ਇਹ ਅਪਣੇ ਪਿੰਡ ਬੜੀ ਤੋਂ ਹਨ।“ ਸੁਣਦਿਆਂ ਹੀ ਕੁੜੀ ਦੇ ਚਿਹਰੇ ਤੇ ਰੌਣਕ ਆ ਗਈੱ ਤੇ ਦੋਨੋਂ ਮਾਵਾਂ ਧੀਆਂ ਨੇ ਹੱਥ ਜੋੜ ਕੇ ਸਤਿ ਸ੍ਰੀਅਕਾਲ ਬੁਲਾਈ। ਥੋਹੜੀ ਦੇਰ ਬੈਠ,ੇ ਚਾਹ ਪਾਣੀ ਪੀਤਾ ਤੇ ਪੇਂਡੂ ਪਿਆਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਦੁਪਹਿਰ ਦੇ ਖਾਣ ਲਈ ਰੋਟੀ ਅਸੀਂ ਗੁਰਦੁਆਰੇ ਲੰਗਰ ਵਿਚੋਂ ਹੀ ਲੜ ਬੰਨ ਲਈ ਸੀ ਤੇ ਘਰੋਂ ਤੁਰ ਪਏ।
ਆਸਟ੍ਰੇਲੀਆ ਦੀ ਇਕ ਸਟੇਟ, ਸਾਊਥ ਆਸਟ੍ਰੇਲੀਆ, ਦੀ ਰਾਜਧਾਨੀ ਦਾ ਨਾਂਉ ਐਡੀਲੇਡ ਹੈ। ਸਮੁੰਦਰ ਦੇ ਕੰਢੇ ਵਸਦਾ ਕਰੀਬ ਚੌਦਾਂ ਲੱਖ ਦੀ ਆਬਾਦੀ ਵਾਲਾ ਇਹ ਸ਼ਹਿਰ ਬਹੁਤ ਹੀ ਸੁਹਣਾ ਹੈ। ਸ਼ਹਿਰ ਨੂੰ ਆਬਾਦ ਕਰਨ ਦੀ ਵਿਉਂਤ ਤਾਂ ਭਾਵੇਂ ਗੋਰਿਆਂ ਨੇ 1830 ਤੋਂ ਹੀ ਬਣਾਈ ਹੋਈ ਸੀ ਪਰ ਇਸ ਵਿਚ ਭਰਵੀਂ ਆਬਾਦੀ 20ਵੀਂ ਸਦੀ ਤੋਂ ਹੀ ਸ਼ੁਰੂ ਹੋਈ ਹੈ। ਗੋਰਿਆਂ ਦੀ ਆਬਾਦੀ ਤੋਂ ਪਹਿਲਾਂ, ਇਸ ਜਗ੍ਹਾ ਤੇ ਆਸਟ੍ਰੇਲੀਆ ਦੇ ਆਦੀਵਾਸੀ, ਕਾਲੇ ਤੇ ਜੰਗਲੀ ਲੋਕ ਹੀ ਰਹਿੰਦੇ ਸਨ। ਜਦੋਂ ਗੋਰਿਆਂ ਨੇ ਦੇਸ ਉਪਰ ਕਬਜਾ ਕੀਤਾ ਤਾਂ ਆਦੀਵਾਸੀਆਂ ਨੂੰ ਖਦੇੜ ਕੇ ਤੇ ਲੜਨ ਵਾਲਿਆਂ ਨੂੰ ਮਾਰ ਕੇ ਏਥੇ ਆਪਣੀ ਰਿਹਾਇਸ਼ ਦਾ ਅੱਡਾ ਬਣਾ ਲਿਆ ਤੇ ਇਸ ਦਾ ਨਾਮ ਐਡੀਲੇਡ ਰੱਖ ਲਿਆ। ਹੌਲੀ ਹੌਲੀ ਆਬਾਦੀ ਦੇ ਵਧਣ ਨਾਲ ਇਹ ਸ਼ਹਿਰ ਬਣਨਾ ਸ਼ਸੁਰੂ ਹੋ ਗਿਆ। ਸ਼ਹਿਰ ਦੇ ਇਰਦ ਗਿਰਦ ਇਲਾਕੇ ਦੀ ਜਮੀਨ ਬਹੁਤ ਹੀ ਉਪਜਾਊ ਹੋਣ ਕਰਕੇ, ਖੇਤੀ ਬਾੜੀ ਦਾ ਕੰਮ ਕਰਨ ਵਾਲੇ ਲੋਕ ਇਸ ਇਲਾਕੇ ਵਿਚ ਆਉਣੇ ਸ਼ੁਰੂ ਹੋ ਗਏ ਤੇ ਆਬਾਦੀ ਦਾ ਪਸਾਰ ਹੋਰ ਵਧਣਾ ਸ਼ੁਰੂ ਹੋ ਗਿਆ। ਆਬਾਦੀ ਦਾ ਵਾਧਾ ਇਸ ਗੱਲ ਨੇ ਵੀ ਕੀਤਾ ਕਿ ਲੋਕਾਂ ਨੂੰ ਧਾਰਮਿਕ ਮਾਮਲਿਆ ਦੀ ਪੂਰੀ ਖੁੱਲ੍ਹ ਸੀ। ਲੋਕਾਂ ਨੇ ਪੂਰੀ ਤਸੱਲੀ ਨਾਲ ਆਪਣੀ ਧਾਰਮਿਕ ਸੰਤੁਸ਼ਟਤਾ ਕੀਤੀ ਜਿਸ ਦੀ ਵਜਾਹ ਕਰਕੇ, ਮੁਢਲੇ ਦੌਰ ਵਿਚ ਵੱਧ ਤੋਂ ਵੱਧ ਗਿਰਜੇ ਹੋਂਦ ਵਿਚ ਆਏ। ਕਿਸੇ ਸਮੇ ਵਿਚ ਐਡੀਲੇਡ ਨੂੰ ਗਿਰਜਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਸੀ। ਅੱਜ ਦੇ ਸਮੇ ਵਿਚ ਆਸਟ੍ਰੇਲੀਆ ਸਰਕਾਰ ਨੇ ਐਡੀਲੇਡ ਦੇ ਪਸਾਰ ਨੂੰ ਵਧਾਉਣ ਲਈ, ਕਈ ਤਰ੍ਹਾਂ ਦੀਆਂ ਸਕੀਮਾਂ ਬਣਾਈਆਂ ਹੋਈਆਂ ਹਨ। ਬਾਹਰਲੇ ਮੁਲਕਾਂ ਵਿਚੋਂ ਆਉਣ ਵਾਲੇ ਵਿਦਿਆਰਥੀਆਂ ਲਈ ਯੂਨੀਵਰਸਟੀਆਂ ਤੇ ਉਹਨਾਂ ਦੇ ਪੱਕੇ ਹੋਣ ਲਈ ਨੰਬਰਾਂ ਵਿਚ ਛੋਟ ਇਕ ਵੱਡੀ ਗੱਲ ਹੈ। ਕੰਮ ਲਈ ਇੰਡਸਟਰੀ ਨੂੰ ਕਾਫੀ ਉਤਸ਼ਾਹਤ ਕੀਤਾ ਜਾ ਰਿਹਾ ਹੈ। 20ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਤਾਂ ਅਨਪੜ੍ਹ ਕਿਸਮ ਦੇ ਲੋਕ ਵੀ ਖੇਤੀਬਾੜੀ ਦੇ ਕੰਮਾਂ ਵਿਚ ਆ ਜੁਟੇ। ਏਸੇ ਸਮੇ ਹੀ ਪੰਜਾਬੀ ਕਮਿਊਨਿਟੀ ਨੇ ਵੀ ਆ ਕੇ ਖੇਤੀਬਾੜੀ ਵਿਚ ਆਪਣੇ ਕਾਫੀ ਪੈਰ ਜਮਾਏ। ਇੰਡਸਟਰੀ ਦੀ ਵਜਾਹ ਕਰਕੇ ਨਵੀਂ ਪੀਹੜੀ ਦੇ ਲੋਕਾਂ ਵਿਚ ਕਾਫੀ ਵਾਧਾ ਹੋਇਆ ਹੈ। ਅੱਜ ਦੇ ਸਮੇ ਵਿਚ ਟੈਕਸੀ ਡਰਾਈਵਿੰਗ ਦੇ ਧੰਦੇ ਵਿਚ ਕਰੀਬ ਅੱਸੀ ਫੀ ਸਦੀ ਪੰਜਾਬੀ ਮੁੰਡੇ ਹਨ।
ਪੰਜਾਬੀਆਂ ਦੀ ਵਧ ਰਹੀ ਗਿਣਤੀ ਨਾਲ ਧਾਰਮਿਕ ਪਸਾਰ ਵੀ ਪੂਰੇ ਜੋਰਾਂ ਤੇ ਹੈ। ਚਾਰ ਗੁਰੂਦੁਆਰੇ ਹੁੰਦਿਆਂ ਵੀ ਗੁਜਾਰਾ ਨਹੀਂ ਹੋ ਰਿਹਾ; ਸਗੋਂ ਪੰਜਵੇਂ ਤੇ ਛੇਵੇਂ ਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਤੇ ਹੈ। ਅਜੀਬ ਗੱਲ ਇਹ ਹੈ ਕਿ ਗਿਰਜੇ ਵਿਕ ਕੇ ਬੰਦ ਹੋ ਰਹੇ ਹਨ ਤੇ ਸਾਡੇ ਲੋਕ ਗਿਰਜੇ ਖਰੀਦ ਕੇ ਉਹਨਾਂ ਵਿਚ ਗੁਰਦੁਆਰੇ ਖੋਹਲ ਰਹੇ ਹਨ।
ਰੈਨਮਾਰਕ ਨੂੰ ਤੁਰਨ ਲੱਗਿਆਂ ਗੁਰਪਰੀਤ ਨੇ ਆਪਣੀ ਜਾਣ ਪਛਾਣ ਦਾ ਇਕ ਹੋਰ ਬੰਦਾ ਨਾਲ਼ ਲੈ ਲਿਆ। ਇਹ ਸੱਜਣ ਪੰਜਾਬ ਤੋਂ ਤਰਨ ਤਾਰਨ ਜਿਲ੍ਹੇ ਤੋਂ ਸੀ। ਸਰਕਾਰੀ ਸਕੂਲ਼ ਤੋਂ ਮਾਸਟਰ ਰੀਟਾਇਰ ਹੋਇਆ ਸੀ। ਯੂਨੀਅਨ ਵਿਚ ਮੋਹਰੀ ਰਿਹਾ ਹੋਣ ਕਰਕੇ, ਸਮਾਜਕ ਤੇ ਸਿਆਸੀ ਮਾਮਲਿਆਂ ਵਿਚ ਚੰਗੀ ਜਾਣਕਾਰੀ ਰਖਦਾ ਸੀ। ਗੱਡੀ ਵਿਚ ਬੈਠਦਿਆਂ ਮੋਹਰਲੀ ਸੀਟ ਤੇ ਮੈਂ ਗੁਰਮੀਤ ਨਾਲ ਅਤੇ ਮਾਸਟਰ ਤੇ ਗਿਆਨੀ ਜੀ ਪਿਛਲ਼ੀਆਂ ਸੀਟਾਂ ਤੇ ਸਵਾਰ ਹੋ ਗਏ। ਸਾਰੇ ਸਫਰ ਵਿਚ ਸਾਡੀਆਂ ਗੱਲਾਂ ਪਿੰਡ ਜਾਂ ਪਿੰਡ ਦੀ ਸਿਆਸਤ ਬਾਰੇ ਸਨ ਪਰ ਮਾਸਟਰ ਤੇ ਗਿਆਨੀ ਜੀ ਦੀਆਂ ਗੱਲਾਂ ਸਾਰੇ ਪੰਜਾਬ ਬਾਰੇ ਸਨ। ਮਾਸਟਰ ਜੀ ਵੀ ਗਿਆਨੀ ਜੀ ਵਾਂਙ ਹੀ ਗਿਆਨ ਦੇ ਭੰਡਾਰ ਸਨ।
ਐਡੀਲੇਡ ਦੀ ਆਬਾਦੀ ਤੋਂ ਨਿਕਲਦਿਆਂ ਹੀ ਮੈਨੂੰ ਸੜਕ ਦੇ ਖੱਬੇ ਪਾਸੇ ਖੇਤਾਂ ਵਿਚ ਚਿੱਟੇ ਜਿਹੇ ਰੇਤੇ ਦੇ ਢੇਰ ਦਿਖਾਈ ਦਿਤੇ। ਪੁੱਛਣ ਤੇ ਗੁਰਪਰੀਤ ਨੇ ਦੱਸਿਆ ਕਿ ਇਹ ਲੂਣ ਦੇ ਢੇਰ ਹਨ, ਇਹਨਾਂ ਖੇਤਾਂ ਵਿਚ ਸਮੁੰਦਰ ਵਿਚੋਂ ਲਿਆ ਕੇ ਪਾਣੀ ਪਾਇਆ ਜਾਂਦਾ ਹੈ ਤੇ ਪਾਣੀ ਦੇ ਸੁੱਕ ਜਾਣ ਤੋਂ ਬਾਅਦ ਉਪਰਲੀ ਮਿੱਟੀ ਨੂੰ ਇਕੱਠਾ ਕਰਕੇ, ਇਕ ਬਿਲਡਿੰਗ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਉਸ ਕਾਰਖਾਨੇ ਵਿਚ ਮਸ਼ੀਨ ਰਾਹੀਂ ਸਫਾਈ ਕਰਕੇ, ਲੂਣ ਤਿਆਰ ਕਰ ਲਿਆ ਜਾਂਦਾ ਹੈ।
ਆਸਟ੍ਰੇਲੀਆ ਦੀਆਂ ਸੜਕਾਂ ਏਨੀਆਂ ਵਧੀਆ ਹਨ ਕਿ ਸੌ ਸਵਾ ਸੌ ਕਿਲੋਮੀਟਰ ਦੀ ਸਪੀਡ ਤੇ ਆਮ ਗੱਡੀਆਂ ਚਲਦੀਆਂ ਹਨ। ਸਾਡਾ ਸਫਰ ਵੀ ਤਕਰੀਬਨ ਤਿੰਨ ਕੁ ਘੰਟਿਆ ਦਾ ਹੀ ਸੀ। ਦੁਪਹਿਰ ਦੀ ਭੁੱਖ ਵੇਲ਼ੇ ਬੈਠਣ ਲਈ ਚੰਗੀ ਜਿਹੀ ਜਗ੍ਹਾ ਦੇਖ ਕੇ ਗੱਡੀ ਰੋਕ ਕੇ ਲੰਗਰ ਕਢਿਆ ਤੇ ਆਨੰਦ ਨਾਲ ਛਕਿਆ। ਲੰਗਰ ਛਕਦਿਆਂ ਹੀ ਨਿਗਾਹ ਇਕ ਕਣਕ ਦੇ ਖੇਤ ਤੇ ਪਈ ਜਿੱਥੇ ਕਣਕ ਨੂੰ ਪਾਣੀ ਲੱਗ ਰਿਹਾ ਸੀ। ਕਮਾਲ ਦਾ ਪ੍ਰਬੰਧ ਸੀ। ਕਰੀਬ ਦੋ ਸੌ ਮੀਟਰ ਲੰਬਾ ਤਕਰੀਬਨ ਚਾਰ ਇੰਚ ਮੋਟਾ ਪਾਈਪ, ਜਿਸ ਵਿਚ ਛੋਟੇ ਛੇਕ ਮਾਰ ਕੇ ਫੁਹਾਰਾ ਬਣਾਇਆ ਹੋਇਆ ਸੀ। ਪਾਈਪ ਜਮੀਨ ਤੋਂ ਤਿੰਨ ਚਾਰ ਫੁੱਟ ਉੱਚਾ ਸੀ ਜਿਸ ਨੂੰ ਲੰਬਾਈ ਰੁਖ, ਕਾਰ ਜੀਪ ਦੇ ਕਰੀਬ ਦਸ ਟਾਇਰਾਂ ਦੇ ਉਪਰ ਫਿਟ ਕੀਤਾ ਹੋਇਆ ਸੀ। ਪਾਈਪ ਨੂੰ ਇਕ ਪਾਸੇ ਤੋਂ ਪਾਣੀ ਦਾ ਕਨੈਕਸ਼ਨ ਦਿਤਾ ਹੋਇਆ ਸੀ। ਟਾਇਰਾਂ ਨੂੰ ਬਿਜਲੀ ਦੀ ਮੋਟਰ ਨਾਲ ਬਹੁਤ ਹੀ ਹੌਲ਼ੀ ਸਪੀਡ ਨਾਲ ਅੱਗੇ ਤੋਰਿਆ ਜਾ ਰਿਹਾ ਸੀ। ਲੰਬਾ ਪਿਆ ਪਾਈਪ ਦਾ ਫੁਹਾਰਾ ਕਣਕ ਨੂੰ ਸਿੰਜਦਾ ਹੋਇਆ ਹੌਲ਼ੀ ਹੌਲ਼ੀ ਅੱਗੇ ਵਧੀ ਜਾ ਰਿਹਾ ਸੀ। ਲੋੜ ਅਨੁਸਾਰ ਪਾਣੀ ਦਿਤਾ ਜਾ ਰਿਹਾ ਸੀ। ਮਾਮੂਲੀ ਪਾਣੀ ਵੀ ਜ਼ਾਇਆ ਨਹੀਂ ਹੋ ਰਿਹਾ ਸੀ। ਇਹ ਵੇਖ ਕੇ ਸਾਡੇ ਪੰਜਾਬ ਦੇ ਖੇਤਾਂ ‘ਚ ਨੱਕੇ ਵੱਢ ਕੇ ਲਗਦਾ ਪਾਣੀ ਯਾਦ ਆ ਰਿਹਾ ਸੀ। ਇਹ ਸਵਾਲ ਵੀ ਸੋਚ ਤੇ ਭਾਰੂ ਹੋ ਗਿਆ ਸੀ ਕਿ ਅਸੀਂ ਇਹਨਾਂ ਨਾਲ ਕਦੋਂ ਰਲਾਂਗੇ? ਗੱਲਾਂ ਕਰਦਿਆਂ ਜਵਾਬ ਆ ਰਿਹਾ ਸੀ ਸ਼ਾਇਦ ਕਦੇ ਵੀ ਨਹੀਂ।”
ਸਫਰ ਤਕਰੀਬਨ ਅੱਧਾ ਹੋ ਗਿਆ ਸੀ। ਗੱਡੀ ਵਿਚ ਬੈਠਿਆਂ ਆਲੇ ਦੁਆਲੇ ਨਿਗਾਹ ਮਾਰਦਿਆਂ, ਕਣਕ ਅਤੇ ਅੰਗੂਰਾਂ ਦੇ ਲੰਬੇ ਚੌੜੇ ਖੇਤ ਦਿਖਾਈ ਦੇ ਰਹੇ ਸਨ। ਜਿਥੇ ਕਿਤੇ ਅੰਗੂਰਾਂ ਦੇ ਖੇਤ ਜਿਆਦਾ ਹੁੰਦੇ ਓੁਥੇ ਵਾਈਨ (ਸ਼ਰਾਬ) ਬਣਾਉਣ ਦਾ ਕਾਰਖਾਨਾ ਵੀ ਨਾਲ ਹੀ ਹੁੰਦਾ, ਜਿਥੇ ਸ਼ਰਾਬ ਬਣਾ ਕੇ ਬਾਹਰ ਨੂੰ ਭੇਜੀ ਜਾਂਦੀ ਹੈ। ਚਲਦਿਆਂ ਹੀ ਮਰੇ ਦਰਿਆ ਆ ਗਿਆ। ਮਰੇ ਦਰਿਆ ਦਾ ਨਾਂ ਸਾਰੇ ਆਸਟ੍ਰੇਲੀਆ ਵਿਚ ਉਚਾ ਹੈ। ਇਹ ਦਰਿਆ ਹਿੰਦੁਸਤਾਨੀ ਗੰਗਾ ਨਦੀ ਵਾਂਗ ਆਸਟ੍ਰੇਲੀਆ ਦੀਆਂ ਪੱਛਮੀ ਪਹਾੜੀਆਂ ਵਿਚੋਂ ਨਿਕਲਦਾ ਹੈ। ਪਹਾੜਾਂ ਵਿਚੋਂ ਨਿਕਲਦੇ ਛੋਟੇ ਛੋਟੇ ਨਦੀਆਂ ਨਾਲੇ ਏਸੇ ਵਿਚ ਸਮੋ ਜਾਂਦੇ ਹਨ ਜਿਸ ਕਰਕੇ ਇਹ ਭਰਵਾਂ ਪਾਣੀ ਲ਼ੈ ਕੇ, ਕੁਦਰਤੀ ਵਹਿਣਾਂ ਵਿਚਦੀ ਵਹਿੰਦਾ ਹੋਇਆ, ਆਸਟ੍ਰੇਲੀਆ ਦੀਆਂ ਦੋ ਸਟੇਟਾਂ ਐਨ.ਐਸ.ਡਬਲਯੂ.ਤੇ ਕੂਈਨਜ ਲੈਂਡ ਦੇ ਬਾਰਡਰ ਇਲਾਕਿਆਂ ਵਿਚਦੀ ਹੁੰਦਾ ਹੋਇਆ ਸਾਊਥ ਆਸਟ੍ਰੇਲੀਆ ਦੀ ਧਰਤੀ ਨੂੰ ਹਰਾ ਭਰਿਆ ਬਣਾਉਂਦਾ, ਸਮੁੰਦਰ ਵਿਚ ਜਾ ਡਿਗਦਾ ਹੈ। ਇਸ ਦਰਿਆ ਦੀ ਲੰਬਾਈ ਕਰੀਬ ਸਵਾ ਕੁ ਦੋ ਹਜਾਰ ਕਿਲੋਮੀਟਰ ਦੱਸੀ ਜਾਂਦੀ ਹੈ। ਪੁਰਾਣੇ ਸਮਿਆਂ ਵਿਚ ਭਾਵੇਂ ਇਸ ਦਾ ਪਾਣੀ ਬਿਅਰਥ ਹੀ ਚਲਿਆ ਜਾਂਦਾ ਸੀ ਪਰ ਅੱਜ ਕਲ੍ਹ ਇਸ ਦਰਿਆ ਤੇ ਜਗ੍ਹਾ ਜਗ੍ਹਾ ਤੇ ਪਾਣੀ ਦੇ ਡੈਮ ਬਣਾ ਕੇ, ਖੇਤੀ ਦੀ ਸਿੰਜਾਈ ਦਾ ਸਾਧਨ ਬਣਾ ਦਿਤਾ ਗਿਆ ਹੈ, ਜਿੱਥੋਂ ਦੀ ਇਹ ਦਰਿਆ ਵਗਦਾ ਹੈ ਇਸ ਦੇ ਇਰਦ ਗਿਰਦ ਦੀ, ਮੀਲ਼ਾਂ ਬੱਧੀ ਜਮੀਨ ਖੇਤੀ ਨਾਲ ਭਰਪੂਰ ਹੈ।
ਦਰਿਆ ਦਾ ਪੁਲ਼ ਪਾਰ ਕਰਨ ਤੋਂ ਬਾਅਦ ਕੁਝ ਕੁ ਮੀਲ਼ਾਂ ਤੇ ਜਾ ਕੇ ਥੋਹੜੀ ਜਿੰਨੀ ਆਬਾਦੀ ਆ ਗਈ। ਆਬਾਦੀ ਵਿਚ ਸਾਡੀ ਸਿਖ ਪੰਜਾਬੀਅਤ ਦੀ ਨਿਸ਼ਾਨੀ ਹਵਾ ਵਿਚ ਝੁੱਲ ਰਹੀ ਸੀ। ਗਲੌਸਪ ਨਾਂ ਦੇ ਇਸ ਕਸਬੇ ਵਿਚ ਤੇ ਇਰਦ ਗਿਰਦ ਦੇ ਇਲਾਕੇ ਵਿਚ ਕਾਫੀ ਪੰਜਾਬੀ ਲੋਕ ਰਹਿੰਦੇ ਹਨ। ਸੜਕ ਕੰਢੇ ਹੀ ਗੁਰਦੁਆਰਾ ਹੈ ਜਿਸ ਅੰਦਰ ਉਚ ਸਾਰਾ ਨਿਸ਼ਾਨ ਸਾਹਿਬ ਝੂਲਦਾ ਹੈ। ਗਿਆਨੀ ਸੰਤੋਖ ਸਿੰਘ ਦੀ ਜਾਣ ਪਛਾਣ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਵਿਚ ਹੈ ਜਿਸ ਕਰਕੇ ਗਿਆਨੀ ਜੀ ਗੱਡੀ ਰੁਕਵਾ ਕੇ, ਗੁਰਦੁਆਰੇ ਗਏ ਪਰ ਓਥੇ ਜਿੰਦਰਾ ਲੱਗਾ ਹੋਇਆ ਸੀ। ਢਿਰ ਕਿਸੇ ਬੂਹਾ ਖੜਕਾਇਆ ਤਾਂ ਪਤਾ ਲੱਗਾ ਕਿ ਉਹ ਖੇਤਾਂ ਵਿਚ ਕੰਮ ਕਰਨ ਗਏ ਹੋਏ ਹਨ। ਕਾਰ ਅੱਗੇ ਨੂੰ ਗੱਡੀ ਤੋਰ ਲਈ।
ਕਰੀਬ ਵੀਹ ਕਿਲੋਮੀਟਰ ਦਾ ਸਫਰ ਤਹਿ ਕਰਨ ਬਾਅਦ, ਅਸੀਂ ਮਿਥੀ ਹੋਈ ਮਨਜ਼ਲ, ਰੈਨਮਾਰਕ ਗੁਰਦੁਆਰੇ ਪਹੁੰਚ ਗਏ। ਰੈਨਮਾਰਕ ਮੇਨ ਰੋਡ ਤੇ ਵਸਿਆ ਭਰਵਾਂ ਕਸਬਾ ਹੈ। ਮਰੇ ਦਰਿਆ ਏਥੇ ਆ ਕੇ ਸੜਕ ਦੇ ਅੰਗ ਸੰਗ ਹੋ ਤੁਰਦਾ ਹੈ। ਰੈਨਮਾਰਕ ਦੀ ਆਬਾਦੀ ਵਿਚ ਭਾਵੇਂ ਗੋਰੇ ਲੋਕ ਭਾਰੂ ਹਨ ਪੰ੍ਰਤੂ ਬਾਹਰਲੀ ਦੁਨੀਆਂ ਤੋਂ ਆਏ ਹੋਏ ਲੋਕਾਂ ਦੀ ਰਲਵੀਂ ਆਬਾਦੀ ਦਾ ਹਿੱਸਾ ਵੀ ਕਾਫੀ ਹੈ। ਸਾਮਾਨ ਦੀ ਖਰੀਦੋ ਫਰੋਖਤ ਲਈ ਵੱਡੇ ਵੱਡੇ ਮਾਲ ਹਨ। ਸੜਕ ਕੰਢੇ ਹੀ ਬਾਜਾਰ ਵੀ ਹੈ ਜੋ ਜੀਵਨ ਦੀਆਂ ਨਿੱਕੀਆਂ ਮੋਟੀਆਂ ਲੋੜਾਂ ਪੂਰੀਆਂ ਕਰਦਾ ਹੈ। ਗੁਰਦੁਆਰੇ ਦੇ ਭਾਈ ਜੀ ਗਿਆਨੀ ਹਰਦਿਆਲ ਸਿੰਘ ਨੇ ਸਾਨੂੰ ਚਾਹ ਪਾਣੀ ਪਿਲਾਇਆ ਤੇ ਏਨੇ ਨੂੰ ਸਰਦਾਰ ਪਿਆਰਾ ਸਿੰਘ ਅਟਵਾਲ. ਜਿਸ ਨੂੰ ਅਸੀਂ ਫੋਨ ਤੇ ਕਾਂਟੈਕਟ ਕੀਤਾ ਹੋਇਆ ਸੀ, ਵੀ ਆ ਪਹੁੰਚੇ। ਮਿਲਦਿਆਂ ਹੀ ਬਹੁਤ ਖੁਸੀ ਹੋਈ ਤੇ ਦੱਸਿਆ ਕਿ ਅਸੀਂ ਤੁਹਾਡੇ ਬਾਗਾਂ ਦੇ ਫਾਰਮ ਦੇਖਣ ਆਏ ਹਾਂ। ਪਿਆਰਾ ਸਿੰਘ ਨੇ ਬਹੁਤ ਹੀ ਖੁਸ਼ ਹੋ ਕੇ ਆਪਣੀ ਗੱਡੀ ਅੱਗੇ ਲਗਾ ਲਈ ਤੇ ਸਾਨੂੰ ਪਿੱਛੇ ਆਉਣ ਲਈ ਕਿਹਾ।
ਸ਼ਹਿਰੋਂ ਬਾਹਰ ਕਰੀਬ ਦਸ ਕਿਲੋਮੀਟਰ ਤੇ ਜਾ ਕੇ ਗੱਡੀਆਂ ਰੁਕੀਆਂ। ਬਹੁਤ ਹੀ ਲੰਬਾ ਚੌੜਾ ਬਦਾਮਾਂ ਦਾ ਬਾਗ ਸੀ। ਪਿਆਰਾ ਸਿੰਘ ਨੇ ਦੱਸਿਆ, “ਮੈਂ ਇਹ ਬਾਗ ਡੇਢ ਕੁ ਸਾਲ ਹੀ ਪਹਿਲਾਂ ਢਾਈ ਮਿਲੀਅਨ ਡਾਲਰ ਦ ਮੁੱਲ ਲਿਆ ਹੈ। ਇਹ ਡੇਢ ਸੌ ਏਕੜ ਦਾ ਬਾਗ ਹੈ।“ ਬਾਗ ਦੇ ਇਰਦ ਗਿਰਦ ਅਸੀਂ ਗੱਡੀਆਂ ਉਪਰ ਚੜ੍ਹ ਕੇ ਹੀ ਘੁੰਮ ਸਕੇ। ਬਾਗ ਬਹੁਤ ਹੀ ਹਰਿਆ ਭਰਿਆ ਸੀ। ਲੋੜ ਅਨੁਸਾਰ ਸੰਘਣੇ ਦਰਖਤ ਸਨ। ਦਰਖਤ ਸਿੱਧੀਆਂ ਲਾਈਨਾਂ ਵਿਚ ਲੱਗੇ ਹੋਏ ਸਨ। ਦਰਖਤ ਆਪਣੇ ਪੂਰੇ ਜੋਬਨ ਤੇ ਸਨ। ਪੂਰੇ ਬਾਗ ਦੀ ਉਚਾਈ ਕਰੀਬ ਅਠਾਰਾਂ ਕੁ ਫੁੱਟ ਜਾਪਦੀ ਸੀ। ਬਾਗ ਲੱਗੇ ਨੂੰ ਦਸ ਕੁ ਸਾਲ ਹੋ ਗਏ ਸਨ। ਬਾਗ ਦੀ ਬਾਕੀ ਉਮਰ ਬਾਰੇ ਦੱਸਿਆ ਗਿਆ ਕਿ ਇਹ ਬੰਦੇ ਦੀ ਸੇਵਾ ਤੇ ਨਿਰਭਰ ਕਰਦਾ ਹੈ; ਜੇ ਸੇਵਾ ਠੀਕ ਹੋਈ ਜਾਵੇ ਤਾਂ ਬੂਟਾ ਪੰਜਾਹ ਸਾਲ ਨਹੀਂ ਮਰਦਾ। ਅਗਸਤ ਦਾ ਮਹੀਨਾ ਸੀ। ਸਾਡੇ ਵੇਖਦਿਆਂ ਬਾਗ ਨੂੰ ਫੁੱਲ਼ ਆ ਰਿਹਾ ਸੀ। ਬਾਗ ਦਾ ਚਿੱਟਾ ਫੁੱਲ ਬਰਫ ਦੇ ਗੋਹਿੜਆਂ ਦੀ ਤਰ੍ਹਾਂ ਬਾਗ ਨੂੰ ਢਕ ਰਿਹਾ ਸੀ। ਬਾਗ ਦੀ ਆਮਦਨ ਬਾਰੇ ਪਿਆਰਾ ਸਿੰਘ ਪੂਰੀ ਤਰ੍ਹਾਂ ਸੰਤੁਸਟ ਸੀ ਤੇ ਨਾਲ ਹੀ ਦੱਸ ਰਿਹਾ ਸੀ ਕਿ ਖਰਚੇ ਵੀ ਬਹੁਤ ਹਨ। ਬਾਗ ਦੇ ਆਲੇ ਦੁਆਲੇ ਪਏ ਲੱਕੜੀ ਦੇ ਚਿੱਟੇ ਬਕਸੇ, ਜਿਨ੍ਹਾਂ ਵਿਚ ਮਖਿਆਲ ਦੀਆਂ ਮੱਖੀਆਂ ਸਨ ਬਾਰੇ ਦੱਸ ਰਿਹਾ ਸੀ ਕਿ ਇਕ ਬਕਸੇ ਦਾ ਕਿਰਾਇਆ ਡੇਢ ਸੌ ਡਾਲਰ ਹੈ। ਕਰੀਬ ਦੋ ਸੌ ਬਕਸਾ ਹੈ। ਮੱਖੀਆਂ ਦੇ ਕਿਰਾਏ ਬਾਰੇ ਗੱਲ ਸਮਝਣ ਲਈ ਉਸ ਨੇ ਦੱਸਿਆ ਕਿ ਮੱਖੀਆਂ ਤੋਂ ਬਗੈਰ ਫਲ ਨਹੀਂ ਬਣਦਾ। ਫੁੱਲ ਸੁੱਕ ਕੇ ਝੜ ਜਾਂਦਾ ਹੈ ਪਰ ਮੱਖੀ ਨਰ ਫਲਾਂ ਵਿਚੋਂ ਮਦੀਨ ਫੁੱਲਾਂ ਦੇ ਗਰਭ ਵਿਚ ਬੀਜ ਪਾਉਂਦੀ ਹੈ ਜਿਸ ਨਾਲ ਫਲ ਬਣਦਾ ਹੈ। ਇਹ ਸਭ ਕੁਝ ਸਾਡੇ ਲਈ ਹੈਰਾਨੀ ਜਨਕ ਸ਼ੀ। ਖੇਤ ਵਿਚ ਹੀ ਇਕ ਕਾਫੀ ਵੱਡਾ ਗਡਾਊਨ ਸੀ ਜਿਸ ਦੇ ਇਕ ਭਾਗ ਵਿਚ ਮਸ਼ੀਨਰੀ ਹੈ ਦੂਜੇ ਵਿਚ ਬਦਾਮ ਜਮ੍ਹਾ ਕੀਤਾ ਜਾਂਦਾ ਤੇ ਲੋੜ ਅਨੁਸਾਰ ਠੀਕ ਰੇਟ ਵੇਖ ਕੇ ਵੇਚ ਦਿਤਾ ਜਾਂਦਾ ਹੈ। ਗਡਾਊਨ ਦੇ ਬਾਹਰ ਪਿਆਰਾ ਸਿੰਘ ਦਾ ਵੱਡਾ ਲੜਕਾ ਇਕ ਵੱਡੀ ਮਸ਼ੀਨ ਦੀ ਰੀਪੇਅਰ ਕਰ ਰਿਹਾ ਸੀ। ਮੁੰਡੇ ਨਾਲ ਪਿਆਰਾ ਸਿੰਘ ਨੇ ਜਾਣ ਪਛਾਣ ਕਰਵਾਈ ਤੇ ਦੱਸਿਆ ਕਿ ਇਹ ਬਹੁਤ ਪੜ੍ਹਿਆ ਲਿਖਿਆ ਹੈ। ਇਨਫਰਮੇਸਨ ਟੈਕਨਾਲੋਜੀ ਦਾ ਟੀਚਰ ਹੈ ਪ੍ਰੰਤੂ ਘਰੇਲੂ ਕੰਮ ਜਿਆਦਾ ਹੋਣ ਕਰਕੇ ਇਸ ਨੇ ਨੌਕਰੀ ਤੋਂ ਅਸਤੀਫਾ ਦਿਤਾ ਹੋਇਆ ਹੈ। ਸਾਡੀ ਇਸ ਗੱਲ ਤੇ ਹੈਰਾਨਗੀ ਸੀ ਕਿ ਕਿੰਨੀ ਉਚੀ ਪੜ੍ਹਾਈ ਕਰਕੇ ਵੀ ਮੁੰਡਾ ਘਰੇਲੂ ਕੰਮ ਵਿਚ ਮਸਤ ਹੈ। ਇਸ ਤੋਂ ਬਾਅਦ ਅਸੀਂ ਅੰਗੂਰਾਂ ਦੇ ਬਾਗ ਵੱਲ ਚਲੇ ਗਏ। ਇਹ ਬਾਗ ਵੀ ਕਿੰਨਾ ਲੰਬਾ ਚੌੜਾ ਸੀ। ਇਕ ਸਿਰੇ ਤੇ ਖੜੋ ਕੇ ਦੂਸਰੇ ਸਿਰੇ ਤਕ ਦੀ ਲੰਬਾਈ ਕਰੀਬ ਇਕ ਕਿਲੋਮੀਟਰ ਦਿਖਾਈ ਦੇ ਰਹੀ ਸੀ। ਸਾਰਾ ਬਾਗ ਪੂਰੇ ਸਿਸਟਮ ਵਿਚ ਬੱਝਿਆ ਹੋਇਆ ਸੀ। ਪਾਣੀ ਦਾ ਪ੍ਰ੍ਰਬੰਧ ਪਾਈਪਾਂ ਰਾਹੀਂ ਕੀਤਾ ਹੋਇਆ ਸੀ। ਅੰਗੂਰਾਂ ਦੀਆਂ ਵੇਲਾਂ ਲਾਈਨਾਂ ਵਿਚ ਸਨ। ਲਾਈਨਾਂ ਅੰਦਰ ਮਸ਼ੀਨਰੀ ਦੇ ਤੁਰਨ ਲਈ ਪੂਰੀ ਪੂਰੀ ਥਾਂ ਸੀ। ਵੇਲਾਂ ਦੀ ਕਟਾਈ ਦੀ ਮਸ਼ੀਨ ਟਰੈਕਟਰ ਉਤੇ ਫਿੱਟ ਕੀਤੀ ਹੋਈ ਸੀ। ਸਾਰੀ ਕਟਾਈ ਮਸ਼ੀਨ ਨੇ ਹੀ ਕੀਤੀ ਹੋਈ ਸੀ। ਕਟਾਈ ਏਨੀ ਸਾਫ ਸੁਥਰੀ ਤੇ ਸਿੱਧੀ ਸੀ ਕਿ ਇਕ ਸਿਰੇ ਤੇ ਖੜ੍ਹੇ ਹੋ ਕੇ ਇੰਜ ਲਗਦਾ ਸੀ ਜਿਵੇਂ ਇਹ ਵੇਲਾਂ ਦੀ ਲੰਬਾਈ ਨਹੀਂ ਸਗੋਂ ਇੱਟਾਂ ਦੀ ਚਿਣੀ ਹੋਈ ਦੀਵਾਰ ਦੀ ਲੰਬਾਈ ਹੈ। ਇਹ ਬਾਗ ਵੇਖ ਕੇ ਵੀ ਬਹੁਤ ਖੁਸ਼ੀ ਹੋਈ। ਪਿਆਰਾ ਸਿੰਘ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਉਸ ਕੋਲ ਸਾਢੇ ਚਾਰ ਸੌ ਏਕੜ ਜਮੀਨ ਹੈ ਜਿਸ ਵਿਚ ਸਿਰਫ ਬਾਗ ਹੀ ਹਨ; ਕੋਈ ਛੋਟੀ ਫਸਲ ਨਹੀਂ। ਘੁੰਮਦਿਆਂ ਫਿਰਦਿਆਂ ਸਮਾ ਕਾਫੀ ਹੋ ਗਿਆ ਸੀ। ਸੂਰਜ ਧਰਤੀ ਤੋਂ ਵਿਦਾਈ ਲੈਣ ਵੱਲ ਵਧ ਰਿਹਾ ਸੀ। ਛੁਪਦੇ ਸੂਰਜ ਦੀ ਲਾਲੀ ਵਿਚ ਠੰਡ ਦਾ ਨਿੱਘ ਸੀ। “ਚਲੋ ਹੁਣ ਆਪਾਂ ਘਰ ਨੂੰ ਚਲਦੇ ਹਾਂ; ਬਾਕੀ ਭਲ਼ਕੇ ਸਹੀ।” ਪਿਆਰਾ ਸਿੰਘ ਨੇ ਸਾਨੂੰ ਸਾਰਿਆਂ ਨੂੰ ਕਿਹਾ। ਗੁਰਪਰੀਤ ਤੇ ਮਾਸਟਰ ਜੀ ਆਪਣੇ ਇਰਾਦੇ ਵਿਚ ਪੱਕੇ ਨਿਕਲੇ। ”ਘਰ ਨੂੰ ਕਿਤੇ ਫੇਰ ਸਹੀ, ਅਸੀਂ ਵਾਪਸ ਚਲਦੇ ਹਾਂ।” ਪਿਆਰਾ ਸਿੰਘ ਅਤੇ ਅਸੀਂ ਬੜਾ ਜੋਰ ਲਾਇਆ ਪਰ ਉਹ ਨਹੀਂ ਮੰਨੇ ਤੇ ਵਾਪਸ ਐਡੀਲੇਡ ਤੁਰ ਪਏ।
ਸੂਰਜ ਛੁਪਣ ਤੋਂ ਬਾਅਦ ਦੇ ਹਨੇਰੇ ਵਿਚ ਘਰ ਪਹੁੰਚਦਿਆਂ, ਸਫੈਦ ਰੰਗ ਦਾ ਲੰਬਾ ਚੌੜਾ ਮਕਾਨ ਆਪਣੀ ਟਹੁਰ ਦਾ ਪ੍ਰਦਰਸ਼ਣ ਕਰ ਰਿਹਾ ਸੀ। ਵਸੋਂ ਵਾਲ਼ੇ ਮਕਾਨ ਦੀ ਇਕ ਸਾਈਡ ਤੇ ਇਕ ਵੱਡਾ ਸਾਰਾ ਹਾਲ ਕਮਰਾ ਮਹਿਮਾਨਾਂ ਵਾਸਤੇ ਅਲਹਿਦਾ ਹੀ ਬਣਵਾਇਆ ਹੋਇਆ ਸੀ। ਹਾਲ ਡਬਲ ਬੈਡ, ਸਿੰਗਲ ਬੈਡ, ਸੋਫਿਆਂ ਤੇ ਡਾਈਨਿੰਗ ਸੈਟ ਨਾਲ ਭਰਿਆ ਹੋਇਆ ਸੀ। ਹਾਲ ਵਿਚ, ਜਿੱਥੇ ਮਹਾਤਮਾ ਗਾਂਧੀ ਤੇ ਨਹਿਰੂ ਦੀਆਂ ਫੋਟੋਆਂ ਲਟਕ ਰਹੀਆਂ ਸਨ ਓਥੇ ਆਸਟ੍ਰੇਲੀਅਨ ਗੋਰੇ ਲੀਡਰਾਂ ਦੀਆਂ ਫੋਟੋਆਂ ਵੀ ਲਿਸ਼ਕਾਂ ਮਾਰ ਰਹੀਆਂ ਸਨ। ਆਸਟ੍ਰੇਲੀਆ ਅਤੇ ਭਾਰਤੀ ਮੁਲਕ ਦੇ ਛੋਟੇ ਸਾਈਜ ਦੇ ਝੰਡੇ ਦੀਵਾਰ ਉਪਰ ਸਜਾਏ ਹੋਏ ਸਨ। ਹਾਲ ਦੇ ਨਾਲ ਹੀ ਟਾਇਲਟ ਤੇ ਬਾਥਰੂਮ ਸਨ। ਹਾਲ ਬਾਹਰੋਂ ਆਏ ਗਏ ਮਹਿਮਾਨਾਂ ਨੂੰ ਪੂਰੀ ਸੰਤੁਸ਼ਟੀ ਦਿੰਦਾ ਸੀ। ਬੈਠਦਿਆਂ ਹੀ ਚਾਹ ਪਾਣੀ ਦਾ ਪ੍ਰਬੰਧ ਹੋ ਗਿਆ ਤੇ ਟੀ.ਵੀ. ਉਪਰ ਸੀ.ਡੀ. ਰਾਹੀਂ ਰਹਰਾਸਿ ਦਾ ਪਾਠ ਵੀ ਸ਼ੁਰੂ ਹੋ ਗਿਆ। ਥੋਹੜੀਆਂ ਬਹੁਤੀਆਂ ਘਰੇਲੂ ਤੇ ਸਮਾਜਕ ਗੱਲਾਂ ਤੋਂ ਬਾਅਦ ਰੋਟੀ ਪਾਣੀ ਖਾ ਪੀ ਕੇ ਮੈਂ ਤੇ ਗਿਆਨੀ ਜੀ ਬੈਡਾਂ ਤੇ ਲੇਟ ਗਏ। ਦਿਨ ਦੀ ਥਕਾਵਟ ਕਰਕੇ ਗੂਹੜ੍ਹੀ ਨੀਂਦ ਨੇ ਜਲਦੀ ਹੀ ਸਾਨੂੰ ਆਪਣੀ ਹਲਵੱਕੜੀੇ ਵਿਚ ਲੈ ਲਿਆ।
ਸੁਭਾ ਹੁੰਦਿਆਂ ਹੀ ਪਿਆਰਾ ਸਿੰਘ ਨੇ ਆ ਕੇ ਸਾਨੂੰ ਆਵਾਜ ਲਗਾਈ ਤੇ ਚਾਹ ਪਾਣੀ ਬਾਰੇ ਪੁੱਛਿਆ। ਮੈਂ ਇਕ ਕੱਪ ਚਾਹ ਦੀ ਇੱਛਾ ਜਤਾਈ ਜੋ ਕਿ ਪਿਆਰਾ ਸਿੰਘ ਜਲਦੀ ਹੀ ਲੈ ਆਇਆ। ਜਪੁ ਜੀ ਸਾਹਿਬ ਦਾ ਪਾਠ ਟੈਲੀਵੀਜ਼ਨ ਤੇ ਲਗਾ ਦਿਤਾ ਗਿਆ। ਨਹਾ ਧੋ ਕੇ ਤਿਆਰ ਹੋਏ। ਪਿਆਰਾ ਸਿੰਘ ਪਰਉਂਠਿਆਂ ਦਾ ਛਾਹਵੇਲ਼ਾ ਲੈ ਆਇਆ। ਛਾਹਵੇਲ਼ਾ ਕਰਦਿਆਂ ਹੀ ਪਿਆਰਾ ਸਿੰਘ ਆਪਣੇ ਪੋਤੇ ਪੋਤੀਆਂ ਨੂੰ ਕਾਰ ਉਤੇ ਸਕੂਲ਼ ਛੱਡਣ ਚਲਾ ਗਿਆ। ਮੈਂ ਤੇ ਗਿਆਨੀ ਜੀ ਬਾਹਰ ਆ ਕੇ ਘਰ ਦੇ ਪਿਛਲੇ ਪਾਸੇ ਆਲੂ ਬੁਖਾਰਿਆਂ ਦੇ ਬਾਗ ਉਤੇ ਨਿਗਾਹ ਮਾਰਨ ਲੱਗੇ। ਬਾਗ ਕਾਫੀ ਲੰਬਾ ਚੌੜਾ ਸੀ। ਬੂਟਿਆਂ ਦੀ ਕਟਾਈ ਕੀਤੀ ਹੋਈ ਸੀ ਤੇ ਨਵੀਂ ਫੁੱਟ ਸ਼ੁਰੂ ਹੋ ਗਈ ਸੀ। ਓਥੇ ਫਿਰਦਿਆਂ ਹੀ ਮੇਰੀ ਨਿਗਾਹ, ਬਾਗ ਉਪਰ ਦੀ ਇਕ ਮੋਟਰ ਸਾਈਕਲ ਸਵਾਰ ਤੇ ਪਈ ਜੋ ਕਿ ਬਾਗ ਉਪਰ ਦੀ ਚੱਕਰ ਕੱਟ ਰਿਹਾ ਸੀ। ਵੇਖਦਿਆਂ ਹੀ ਵੇਖਦਿਆਂ ਉਹ ਮੋਟਰ ਸਾਈਕਲ ਸਵਾਰ ਸਾਡੇ ਪਾਸ ਆ ਗਿਆ। ਮੋਟਰ ਸਾਈਕਲ ਤੋਂ ਉਤਰ ਕੇ ਜਦੋਂ ਉਹ ਸਾਡੇ ਨਜਦੀਕ ਆਇਆ ਉਹ ਤਾਂ ਪਿਆਰਾ ਸਿੰਘ ਦੀ ਛੋਟੀ ਨੂੰਹ ਸੀ। ਜਵਾਨ ਉਮਰ ਦੀ ਲੜਕੀ, ਗੋਰਾ ਰੰਗ, ਸਡੌਲ ਸਰੀਰ, ਖੇਤਾਂ ਵਿਚ ਕੰਮ ਕਰਨ ਵਾਲ਼ੇ ਢਿੱਲੇ ਜਿਹੇ ਪੈਂਟ ਕਮੀਜ ਤੇ ਸਿਰ ਉਤੇ ਕਪੜੇ ਦੀ ਟੋਪੀ, ਜਿਸ ਨਾਲ ਕੰਨ ਤੇ ਗਰਦਣ ਢਕਣ ਲਈ ਕਪੜੇ ਦੀ ਝਾਲਰ ਲੱਗੀ ਹੋਈ ਸੀ, ਸਾਡੇ ਪਾਸ ਆ ਗਈ। ਗੂਹੜੀ ਅਪਣੱਤ ਦਾ ਇਜ਼ਹਾਰ ਕਰਦਿਆਂ ਦੋਵੇਂ ਹੱਥ ਜੋੜ ਕੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਗਿਆਨੀ ਜੀ ਨੂੰ ਤਾਇਆ ਜੀ ਕਹਿ ਕੇ ਹਾਲ ਚਾਲ ਪੁੱਛਣ ਲੱਗੀ। ਗਿਆਨੀ ਜੀ ਨੇ ਪਿਛਲੀ ਯਾਦ ਦਿਵਾਉਂਦਿਆਂ ਪੁੱਛਿਆ, “ਪਹਿਲਾਂ ਤੁਹਾਡਾ ਘਰ ਏਥੇ ਨਹੀਂ ਹੁੰਦਾ ਸੀ?” ਕੁੜੀ ਨੇ ਦੱਸਿਆ, “ਹਾਂ ਤਾਇਆ ਜੀ, ਅਸੀਂ ਉਹ ਢਾਹ ਕੇ ਅਹੁ ਨਵਾਂ ਬਣਾ ਲਿਆ ਹੈ ਤੇ ਏਥੇ ਮਸ਼ੀਨਰੀ ਲਈ ਸਟੋਰ ਬਣਾ ਲਿਆ ਹੈ।” ਸਟੋਰ ਕਾਫੀ ਲੰਬਾ ਚੌੜਾ ਸੀ ਜੋ ਕਿ ਮਸ਼ੀਨਰੀ ਨਾਲ ਭਰਿਆ ਪਿਆ ਸੀ। ਕੁੜੀ ਪੂਰੇ ਉਤਸ਼ਾਹ ਨਾਲ ਸਾਨੂੰ ਮਸ਼ੀਨਰੀ ਦਿਖਾਉਣ ਲੱਗ ਪਈ। ਇਕ ਟਰੈਕਟਰ, ਜਿਸ ਉਪਰ ਅੰਗੂਰਾਂ ਦੀਆਂ ਵੇਲਾਂ ਕੱਟਣ ਵਾਲੀ ਮਸ਼ੀਨ ਫਿੱਟ ਕੀਤੀ ਹੋਈ ਸੀ। ਮਸ਼ੀਨ ਦਾ ਸਾਰਾ ਕੰਟਰੋਲ ਹਾਈਡਰੌਲਿਕ ਨਾਲ ਕੀਤਾ ਹੋਇਆ ਸੀ। ਮਸ਼ੀਨ ਦਾ ਇਕ ਕਟਰ ਵੇਲਾਂ ਦੀ ਇਕ ਸਾਈਡ ਨੂੰ ਕੱਟਦਾ ਸੀ ਤੇ ਦੂਜਾ ਉਪਰ ਵਾਲੀ ਉਚਾਈ ਨੂੰ ਕੱਟਦਾ ਸੀ। ਕੁੜੀ ਮਸ਼ੀਨਰੀ ਬਾਰੇ ਸਾਨੂੰ ਇਉਂ ਸਮਝਾ ਰਹੀ ਸੀ ਜਿਵੇਂ ਖੁਦ ਇਕ ਮਕੈਨਿਕ ਹੋਵੇ। ਸਾਰੀ ਮਸ਼ੀਨਰੀ ਤੇ ਝਾਤ ਮਰਵਾ ਕੇ ਕੁੜੀ ਕਾਹਲੀ ਨਾਲ ਜਾਣ ਲੱਗੀ ਤੇ ਸਾਨੂੰ ਕਿਹਾ, “ਅੱਛਾ ਅੰਕਲ ਮੈਂ ਚੱਲੀ ਹਾਂ। ਸਾਡੇ ਖੇਤਾਂ ਵਿਚ ਕੰਮ ਕਰਨ ਵਾਲੇ ਬੰਦੇ ਆ ਗਏ ਹੋਣਗੇ!” ਕਹਿੰਦਿਆਂ ਸਾਰ ਝੱਟ ਹੀ ਕੁੜੀ ਛਾਲ ਮਾਰ ਕੇ ਇਕ ਟਰੈਕਟਰ ਤੇ ਚੜ੍ਹ ਗਈ ਤੇ ਟਰੈਕਟਰ ਸਟਾਰਟ ਕਰਕੇ, ਸਾਡੇ ਕੋਲੋਂ ਦੌੜ ਗਈ। ਮੇਰੇ ਲਈ ਕਿੰਨਾ ਹੈਰਾਨੀ ਭਰਿਆ ਨਜਾਰਾ ਸੀ। ਕੁੜੀ ਪਹਿਲਾਂ ਮੋਟਰ ਸਾਈਕਲ ਤੇ ਖੇਤਾਂ ਦੁਆਲੇ ਘੁੰਮ ਰਹੀ ਸੀ; ਫਿਰ ਸਾਨੂੰ ਮਸ਼ੀਨਰੀ ਬਾਰੇ ਜਾਣਕਾਰੀ ਦੇ ਰਹੀ ਸੀ ਤੇ ਫਿਰ ਟਰੈਕਰ ਚਲਾ ਕੇ, ਖੇਤਾਂ ਨੂੰ ਚਲੀ ਗਈ। ਇਕ ਦਮ ਦਿਮਾਗ ਘੁੰਮ ਗਿਆ ਕਿ ਅਸੀਂ ਪੰਜਾਬ ਵਿਚ ਬੈਠੇ ਡੀਂਗਾਂ ਮਾਰਦੇ ਹਾਂ ਕਿ ਅਸੀਂ ਖੇਤਾਂ ਵਿਚ ਕੰਮ ਕਰਦੇ ਹਾਂ ਪਰ ਇਹਨਾਂ ਲੋਕਾਂ ਨਾਲ ਸਾਡਾ ਕੀ ਮੁਕਾਬਲਾ ਹੈ?
ਏਨੇ ਨੂੰ ਪਿਆਰਾ ਸਿੰਘ ਅਟਵਾਲ ਬੱਚਿਆਂ ਨੂੰ ਸਕੂਲ਼ ਛੱਡ ਕੇ ਆਗਿਆ ਤੇ ਸਾਨੂੰ ਕਾਰ ਵਿਚ ਬੈਠਾ ਕੇ, ਰੈਨਮਾਰਕ ਨੂੰ ਲੈ ਤੁਰਿਆ। ਰੈਨਮਾਰਕ ਪਿਛਲੇ ਕੁਝ ਦਹਾਕਿਆਂ ਵਿਚ ਵਸਿਆ ਹੋਇਆ ਕਸਬਾ ਹੈ। ਵਸੋਂ ਪੂਰੀ ਵਿਉਂਤਬੰਦੀ ਨਾਲ ਕੀਤੀ ਹੋਈ ਹੈ। ਸੜਕ ਅਤੇ ਮਰੇ ਦਰਿਆ ਵਿਚਕਾਰ ਬਣਾਇਆ ਹੋਇਆ ਪਾਰਕ, ਬਾਹਰਲੇ ਯਾਤਰੀਆਂ ਲਈ ਖਿੱਚ ਦਾ ਕੇਂਦਰ ਹੈ। ਮੋਟੇ ਗਲੀਚੇ ਦੀ ਤਰ੍ਹਾਂ ਵਿਛਿਆ ਘਾਹ, ਫੁੱਲਦਾਰ ਪੌਦੇ ਤੇ ਛੋਟੇ ਬੱਚਿਆਂ ਲਈ ਬਣਾਏ ਹੋਏ ਜਾਨਵਰ ਵਧੀਆ ਨਜਾਰਾ ਪੇਸ਼ ਕਰਦੇ ਹਨ। ਦਰਿਆ ਦੇ ਕੰਢੇ ਬਣਿਆ ਪੱਕਾ ਪੈਦਲ ਰਸਤਾ, ਦਰਿਆ ਦੇ ਵਗਦੇ ਪਾਣੀ ਉਪਰ ਝਾਤ ਮਰਵਾਉਂਦਾ ਹੈ। ਸਵੇਰ ਦਾ ਸਮਾ ਸੀ। ਆਮ ਲੋਕ ਇਸ ਰਸਤੇ ਤੇ ਸੈਰ ਕਰਦੇ ਫਿਰ ਰਹੇ ਸਨ, ਜਦੋਂ ਕਿ ਭਰ ਜਵਾਨ ਦੋ ਗੋਰੀਆਂ ਕੁੜੀਆਂ, ਜਿਨ੍ਹਾਂ ਨੇ ਕਾਲ਼ੇ ਰੰਗ ਦੇ ਐਥਲੈਟਿਕਸ ਵਾਲੀਆਂ ਨਿਕਰਾਂ ਤੇ ਬਲਾਊਜ ਪਹਿਨੇ ਹੋਏ ਸਨ, ਆਪਣੇ ਹੱਥਾਂ ਵਿਚ ਕੁੱਤਿਆਂ ਦੀਆਂ ਸੰਗਲੀਆਂ ਫੜੀ, ਦੌੜ ਲਾਉਂਦੀਆਂ ਆ ਰਹੀਆਂ ਸਨ ਤੇ ਕੁੱਤੇ ਵੀ ਉਹਨਾਂ ਦੇ ਬਰਾਬਰ ਦੌੜ ਰਹੇ ਸਨ। ਕਿੰਨਾ ਸੁਹਾਵਣਾ ਦ੍ਰਿਸ ਸੀ!
ਬਹੁਤ ਹੀ ਅਦਭੁਤ ਨਜਾਰਾ ਇਹ ਬਣਦਾ ਹੈ ਕਿ ਵਗ ਰਹੇ ਦਰਿਆ ਕੰਢੇ ਕਿਸ਼ਤੀਆਂ ਦੀ ਤਰ੍ਹਾਂ ਲੱਕੜੀ ਦੇ ਮਕਾਨ ਕਿੰਨੀ ਲੰਬੀ ਲਾਈਨ ਵਿਚ ਦਰਿਆ ਅੰਦਰ ਖੜ੍ਹੇ ਹਨ! ਮਕਾਨਾਂ ਵਿਚ ਬੁੱਢੇ ਗੋਰੇ ਗੋਰੀਆਂ ਰਹਿੰਦੇ ਹਨ। ਆਪਣੀ ਜਿੰਦਗੀ ਦਾ ਦੁਨੀਆਦਾਰੀ ਦਾ ਸਫਰ ਤਹਿ ਕਰਕੇ, ਆਖਰੀ ਉਮਰੇ ਏਥੇ ਆਨੰਦ ਮਾਣਦੇ ਹਨ। ਮਕਾਨ ਬਹੁਤ ਹੀ ਸੁੰਦਰ ਤੇ ਮਜਬੂਤ ਹਨ। ਮੀਂਹ ਹਨੇਰੀਆਂ ਦਾ ਕੋਈ ਖਤਰਾ ਨਹੀਂ। ਗਰਮੀ ਸਰਦੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮਕਾਨ ਨੂੰ ਕਿਤੇ ਦੂਰ ਦੁਰਾਡੇ ਲੈ ਜਾਣ ਲਈ, ਅੰਦਰ ਹੀ ਇੰਜਣ ਫਿੱਟ ਹਨ, ਮਨਚਾਹੀ ਥਾਂ ਤੇ ਖ੍ਹਾ ਕੀਤਾ ਜਾ ਸਕਦਾ ਹੈ। ਜੋ ਬੁੱਢੇ ਬੁਢੀਆਂ ਇਹਨਾਂ ਵਿਚ ਰਹਿੰਦੇ ਹਨ, ਉਹਨਾਂ ਦਾ ਕੰਮ ਸਿਰਫ ਬਾਜਾਰੋਂ ਸਾਮਾਨ ਲਿਆ ਕੇ ਖਾਣਾ ਪੀਣਾ ਹੀ ਹੈ। ਖਰਚੇ ਲਈ ਸਰਕਾਰ ਵੱਲੋਂ ਪੈਨਸ਼ਨ ਦਾ ਪੈਸਾ ਵਧੀਆ ਗੁਜਾਰਾ ਕਰਵਾਉਂਦਾ ਹੈ। ਖਾ ਪੀ ਕੇ ਬਰਾਂਡੇ ਜਾਂ ਵਿਹੜੇ ਵਿਚ ਬੈਠ ਕੇ ਦਰਿਆ ਦੇ ਪਾਣੀ ਅਤੇ ਹਵਾਵਾਂ ਦਾ ਆਨੰਦ ਮਾਣਦੇ ਹਨ। ਇਹਨਾਂ ਲੋਕਾਂ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਅਸੀਂ ਲੋਕ ਮਰਨ ਤੋਂ ਬਾਅਦ ਸਵਰਗ ‘ਚ ਜਾਣ ਦੀਆਂ ਗੱਲਾਂ ਕਰਦੇ ਹਾਂ ਪਰ ਇਹ ਲੋਕ ਜੀਂਦੇ ਜੀ ਹੀ ਸੁਰਗ ਭੋਗ ਰਹੇ ਹਨ। ਇਹਨਾਂ ਦੇ ਧੀਆਂ ਪੁੱਤਰ ਇਹਨਾਂ ਨੂੰ ਆ ਕੇ ਮਿਲਦੇ ਜੁਲਦੇ ਰਹਿੰਦੇ ਹਨ ਤੇ ਦੇਖ ਰੇਖ ਕਰਦੇ ਹਨ।
ਮਕਾਨਾਂ ਦੇ ਇਕ ਪਾਸੇ ਦਰਿਆ ਤੇ ਡੈਮ ਬਣਿਆ ਹੋਇਆ ਹੈ, ਜਿਸ ਰਾਹੀਂ ਦਰਿਆ ਚੋਂ ਪਾਣੀ ਕੱਢ ਕੇ ਇਲਾਕੇ ਦੇ ਖੇਤਾਂ ਨੂੰ ਲਗਾਇਆ ਜਾਂਦਾ ਹੈ। ਡੈਮ ਪੂਰੀ ਤਰ੍ਹਾਂ ਨਵੀਂ ਟੈਕਨੀਕ ਨਾਲ ਬਣਿਆ ਹੋਇਆ ਹੈ। ਦਰਿਆ ਵਿਚੋਂ ਬਿਜਲੀ ਦੀਆਂ ਮੋਟਰਾਂ ਨਾਲ ਪਾਣੀ ਖਿੱਚ ਕੇ, ਮੋਟੇ ਪਾਈਪਾਂ ਰਾਹੀਂ ਖੇਤਾਂ ਨੂੰ ਭੇਜਿਆ ਜਾਂਦਾ ਹੈ। ਪਾਣੀ ਦੀ ਵੰਡ ਪੰਜਾਬ ਵਿਚ ਨਹਿਰਾਂ ਵਿਚੋਂ ਸੂਏ ਕੱਸੀਆਂ ਦੀ ਤਰ੍ਹਾਂ ਹੈ; ਪ੍ਰੰਤੂ ਏਥੇ ਸਾਰਾ ਪਾਣੀ ਮੋਟੇ ਪਾਈਪਾਂ ਰਾਹੀਂ, ਅੰਡਰਗਰਾਊਂਡ ਹੀ ਭੇਜਿਆ ਜਾਂਦਾ ਹੈ। ਪਾਈਪਾਂ ਵਿਚ ਪਾਣੀ ਦੀ ਸਪਲਾਈ ਲਈ ਵੱਡੇ ਸਾਈਜ ਦੀਆਂ ਛੇ ਮੋਟਰਾਂ ਲੱਗੀਆਂ ਹੋਈਆਂ ਹਨ। ਪਾਣੀ ਦੇ ਨਿਕਾਸ ਦੀ ਲੋੜ ਅਨੁਸਾਰ ਮੋਟਰਾਂ ਪਾਣੀ ਧੱਕਦੀਆਂ ਹਨ। ਘੱਟ ਲੋੜ ਤੇ ਇਕ ਦੋ ਮੋਟਰਾਂ ਹੀ ਚੱਲਦੀਆਂ ਹਨ ਪਰ ਜਿਆਦਾ ਲੋੜ ਤੇ ਜਿਆਦਾ ਮੋਟਰਾਂ ਚੱਲਦੀਆਂ ਹਨ। ਮੋਟਰਾਂ ਦੇ ਚੱਲਣ ਲਈ ਸਾਰਾ ਸਿਸਟਮ ਆਟੋਮੈਟਿਕ ਹੈ। ਜਿਵੇਂ ਜਿਵੇਂ ਪਾਣੀ ਦੀ ਲੋੜ ਵੱਧਦੀ ਜਾਂਦੀ ਹੈ ਮੋਟਰਾਂ ਦੀ ਸਟਾਰਟਿੰਗ ਆਪਣੇ ਆਪ ਹੋਈ ਜਾਂਦੀ ਹੈ ਤੇ ਜਿਵੇਂ ਜਿਵੇਂ ਪਾਣੀ ਦੀ ਲੋੜ ਘਟਦੀ ਜਾਂਦੀ ਹੈ ਮੋਟਰਾਂ ਆਪਣੇ ਆਪ ਬੰਦ ਹੋਈ ਜਾਂਦੀਆਂ ਹਨ। ਕਿਸਾਨਾਂ ਨੂੰ ਪਾਣੀ ਦਾ ਕਨੈਕਸ਼ਨ ਪਾਈਪਾਂ ਵਿਚੋਂ ਦਿਤਾ ਹੋਇਆ ਹੈ। ਪਾਣੀ ਪੂਰੇ ਪਰੈਸਰ ਨਾਲ ਚਲਦਾ ਹੈ। ਕਈ ਬਾਗਾਂ ਦੀ ਸਿੰਚਾਈ ਫੁਹਾਰਿਆਂ ਨਾਲ ਹੀ ਕੀਤੀ ਜਾਂਦੀ ਹੈ। ਪੂਰੇ ਦੇ ਪੂਰੇ ਖੇਤ ਤੇ ਪਾਣੀ ਮੀਂਹ ਵਾਂਗ ਹੀ ਵਰ੍ਹਦਾ ਹੈ। ਮੀਟਰ ਨਾਲ ਪਾਣੀ ਦੇ ਬਿੱਲ ਦੀ ਅਦਾਇਗੀ ਕੀਤੀ ਜਾਂਦੀ ਹੈ। ਦਿਮਾਗ ਨਾਲ ਝਾਤ ਮਾਰਨ ਲੱਗਿਆਂ ਸਪਸ਼ਟ ਦਿਖਾਈ ਦਿੰਦਾ ਹੈ ਕਿ ਸਿਸਟਮ ਨੇ ਖੇਤਾਂ ਦੀ ਹਰਿਆਲੀ ਤੇ ਕਿਸਾਨ ਨੂੰ ਮਾਲਾ ਮਾਲ ਕੀਤਾ ਹੋਇਆ ਹੈ; ਕਿਸੇ ਰੱਬ ਦੇ ਲੇਖਾਂ ਨੇ ਨਹੀਂ।
ਡੈਮ ਤੋਂ ਬਾਅਦ ਇਕ ਹੋਰ ਪੰਜਾਬੀ ਪਰਵਾਰ ਨੂੰ ਮਿਲਣ ਜਾ ਰਹੇ ਸੀ ਕਿ ਰਸਤੇ ਵਿਚ ਇਕ ਮੁਸਲਿਮ ਦੇਸ਼, ਸੀਰੀਆ ਤੋਂ ਆਏ ਪਰਵਾਰ ਦਾ ਫਾਰਮ ਸੀ। ਉਹ ਸ. ਪਿਆਰਾ ਸਿੰਘ ਅਟਵਾਲ ਨਾਲ਼ ਚੰਗਾ ਮੇਲ ਜੋਲ ਰਖਦਾ ਸੀ। ਉਸ ਦੇ ਫਾਰਮ ਤੇ ਗਏ। ਗੱਲਾਂ ਬਾਤਾਂ ਤੋਂ ਪਤਾ ਲੱਗਿਆ ਕਿ ਇਸ ਨੂੰ ਆਇਆਂ ਕਰੀਬ ਵੀਹ ਸਾਲ ਹੋ ਗਏ ਹਨ। ਮਿਹਨਤ ਕਰਕੇ ਚੰਗੀ ਜਮੀਨ ਬਣਾ ਲਈ ਹੈ। ਇਹ ਦੋਨੋਂ ਮੀਆਂ ਬੀਵੀ ਖੇਤਾਂ ਵਿਚ ਅੰਗੂਰਾਂ ਦੀਆਂ ਵੇਲਾਂ ਦੀ ਕਟਿੰਗ ਕਰ ਰਹੇ ਸਨ। ਆਦਮੀ ਨੇ ਤਾਂ ਭਾਵੇਂ ਖੇਤਾਂ ਵਿਚ ਕੰਮ ਕਰਨ ਵਾਲੀ ਪੈਂਟ ਕਮੀਜ ਪਾਈ ਹੋਈ ਸੀ ਪ੍ਰੰਤੂ ਜਨਾਨੀ ਨੇ ਕਮੀਜ ਸਲਵਾਰ ਤੇ ਸਿਰ ਦੀ ਚੁੰਨੀ ਨਾਲ, ਪੂਰਾ ਮੂੰਹ ਸਿਰ ਢਕਿਆ ਹੋਇਆ ਸੀ ਤੇ ਸਿਰਫ ਅੱਖਾਂ ਹੀ ਨੰਗੀਆਂ ਸਨ। ਉਹ ਪੂਰੇ ਜੀਅ ਜਾਨ ਨਾਲ ਖੇਤਾਂ ਵਿਚ ਕੰਮ ਕਰ ਰਹੇ ਸਨ।
ਜਦੋਂ ਪੰਜਾਬੀ ਪਰਵਾਰ ਕੋਲ਼ ਗਏ ਉਹਨਾਂ ਦਾ ਵੱਡਾ ਲਾਣੇਦਾਰ, ਜੋ ਉਮਰੋਂ ਸੱਠ ਪੈਂਹਠ ਦਾ ਲਗਦਾ ਸੀ, ਗੋਰੇ ਡਰਾਈਵਰ ਤੋਂ, ਟਰੱਕ ਵਿਚੋਂ ਪਾਣੀ ਦਾ ਵੱਡਾ ਟੈਂਕ ਉਤਰਵਾ ਰਿਹਾ ਸੀ। ਚਾਰੋਂ ਨੂੰਹ ਪੁੱਤਰ ਇਕ ਵੱਡੇ ਸ਼ੈਡ, ਜਿਸ ਵਿਚ ਸੰਤਰੇ ਪੈਕ ਕਰਨ ਦਾ ਕਾਰਖਾਨਾ ਲੱਗਾ ਹੋਇਆ ਸੀ, ਵਿਚ ਕੰਮ ਕਰ ਰਹੇ ਸਨ। ਇਰਦ ਗਿਰਦ ਦੇ ਖੇਤਾਂ ਵਿਚ ਸੰਤਰਿਆਂ ਦੇ ਬਾਗ ਧਰਤੀ ਦੀ ਹਿੱਕ ਨੂੰ ਪੂਰੀ ਤਰ੍ਹਾਂ ਢੱਕੀ ਖੜ੍ਹੇ ਸਨ। ਸੰਤਰਾ ਤੋੜ ਕੇ ਸ਼ੈਡ ਵਿਚ ਲਿਆਂਦਾ ਜਾ ਰਿਹਾ ਸੀ ਤੇ ਸੰਤਰੇ ਦੀ ਪੈਕਿੰਗ ਗੱਤੇ ਦੇ ਡੱਬਿਆਂ ਵਿਚ ਕੀਤੀ ਜਾ ਰਹੀ ਸੀ। ਚਾਰੋਂ ਬੰਦੇ ਕਾਰਖਾਨੇ ਦੀ ਦੇਖ ਰੇਖ ਕਰ ਰਹੇ ਸਨ। ਪੈਕਿੰਗ ਦਾ ਸਾਰਾ ਕੰਮ ਆਟੋਮੈਟਿਕ ਸੀ। ਜਮੀਨ ਤੋਂ ਕਰੀਬ ਚਾਰ ਫੁੱਟ ਉਚੀ ਤੇ ਦੋ ਫੁੱਟ ਚੌੜੀ ਰਬੜ ਦੀ ਬੈਲ਼ਟ ਚੱਲ ਰਹੀ ਸੀ। ਬੈਲਟ ਆਪਣੇ ਆਪ ਸੰਤਰੇ (ਮਾਲਟੇ) ਚੁੱਕ ਰਹੀ ਸੀ ਤੇ ਅੱਗੇ ਜਾਈ ਜਾ ਰਹੇ ਸਨ। ਬੈਲਟ ਦੇ ਦੋਨੋਂ ਪਾਸੇ ਦੋਨੋਂ ਜਨਾਨੀਆਂ ਖੜ੍ਹੀਆਂ ਸਨ ਜੋ ਕਿ ਖਰਾਬ ਸੰਤਰੇ ਨੂੰ ਫੜ ਕੇ ਬਾਹਰ ਸੁੱਟਦੀਆਂ ਸਨ। ਬਾਕੀ ਸਾਰਾ ਕੰਮ ਬੈਲ਼ਟ ਤੇ ਮਸ਼ੀਨ ਨੇ ਕਰਨਾ ਸੀ। ਬੈਲਟ ਤੇ ਚਲਦਿਆਂ ਹੀ ਸੰਤਰੇ ਦਵਾਈ ਵਾਲੇ ਪਾਣੀ ਨਾਲ ਧੋਤੇ ਜਾਂਦੇ ਸੀ ਤੇ ਹਵਾ ਦੇ ਪਰੈਸ਼ਰ ਨਾਲ ਸੁਕਾਏ ਜਾਂਦੇ ਸੀ। ਛੋਟੇ ਵੱਡੇ ਦੀ ਛਾਂਟੀ ਦਾ ਕੰਮ ਵੀ ਮਸ਼ੀਨ ਹੀ ਕਰਦੀ ਸੀ।ਸੰਤਰਾ ਅਪਣੇ ਆਪ ਗੱਤੇ ਦੀਆਂ ਟਰੇਆਂ ਵਿਚ ਸੈਟ ਹੋ ਰਿਹਾ ਸੀ ਤੇ ਟਰੇਅ ਗੱਤੇ ਦੇ ਡੱਬਿਆਂ ਵਿਚ ਪੈਕ ਹੋਈ ਜਾ ਰਹੀ ਸੀ। ਦੋਨੋਂ ਆਦਮੀਆਂ ਦਾ ਕੰਮ ਬਾਹਰੋਂ ਸੰਤਰਾ ਮਸ਼ੀਨ ਕੋਲ ਰਖਣਾ ਤੇ ਪੈਕ ਹੋਏ ਬਕਸਿਆਂ ਨੂੰ ਇਕ ਪਾਸੇ ਕਰਨਾ ਸੀ। ਕੰਮ ਕਰ ਰਹੇ ਇਹ ਚਾਰੋਂ ਜੀਅ ਏਨੀ ਖੁਸ਼ੀ ਤੇ ਹੌਂਸਲੇ ਨਾਲ ਕੰਮ ਕਰ ਰਹੇ ਸੀ ਜਿਵੇਂ ਭੰਗੜਾ ਤੇ ਗਿੱਧਾ ਪਾਉਂਦੇ ਫਿਰ ਰਹੇ ਹੋਣ। ਇਕ ਮੁੰਡੇ ਨੇ ਮੇਰੇ ਕੋਲ਼ ਆ ਕੇ, ਹੌਲੀ ਦੇ ਕੇ ਕਿਹਾ, “ਅੰਕਲ ਚਾਹ ਪਾਣੀ ਤਾਂ ਡੈਡੀ ਪਿਲਾਉਣਗੇ; ਮੈਂ ਦਾਰੂ ਲੈ ਆਵਾਂ? ਘਰ ਦੀ ਕੱਢੀ ਹੋਈ ਹੈ; ਬਹੁਤ ਹੀ ਵਧੀਆ ਸ਼ਰਾਬ ਹੈ।” “ਨਾ ਬੇਟਾ, ਬਹੁਤ ਬਹੁਤ ਧੰਨਵਾਦ। ਤੁਸੀਂ ਕੰਮ ਕਰੋ ਡਟ ਕੇ।”ਮੇਰੀ ਉਸ ਵੇਲੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਬਕਸਿਆਂ ਉਪਰ “ਸਿੰਘ ਏਪਲ” ਦਾ ਪ੍ਰਿੰਟ ਪੜ੍ਹਿਆ। ਕਿੱਥੋਂ ਤੱਕ ਪਹੁੰਚ ਗਏ ਸਾਡੇ ਪੰਜਾਬੀ ਲੋਕ! ਆਸਟ੍ਰੇਲੀਆ ਦੀ ਮੰਡੀ ਵਿਚ ਸੰਤਰਾ ਵੇਚਦੇ ਸਿੱਖੀ ਦਾ ਨਾਮ ਵੀ ਵੰਡ ਰਹੇ ਹਨ। ਘਰ, ਜੋ ਕਿ ਪੈਕਿੰਗ ਪਲਾਂਟ ਦੇ ਨਾਲ ਹੀ ਸੀ, ਬੈਠ ਕੇ ਚਾਹ ਪਾਣੀ ਪੀਤਾ ਤੇ ਗੱਲਾਂ ਬਾਤਾਂ ਕਰਦੇ ਰਹੇ। ਮੈਂ ਪਹਿਲੀ ਵਾਰ ਮੁਲਕ ਦੀ ਲੇਬਰ ਪਾਰਟੀ ਦੀ ਭਰਵੀਂ ਵਿਰੋਧਤਾ ਸੁਣੀ ਜਦੋਂ ਕਿ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਹੀ ਪਹਿਲਾਂ ਤੋਂ ਚੱਲੀ ਆ ਰਹੀ, ਵਾਈਟ ਪੌਲਿਸੀ ਨੂੰ ਤੋੜ ਕੇ, ਕਾਲ਼ੇ ਭੂਰੇ ਲੋਕਾਂ ਨੂ,ੰ ਆਸਟ੍ਰੇਲੀਆ ਵਿਚ ਆਉਣ ਦੀ ਇਜਾਜਤ ਦਿਤੀ ਸੀ। ਇਸ ਵਿਰੋਧ ਦਾ ਕਾਰਨ ਜਾਨਣ ਲਈ ਮੈਂ ਗੱਲ ਅੱਗੇ ਵਧਾਈ। ਜਵਾਬ ਵਿਚ ਪੂਰੀ ਜਾਨ ਸੀ ਕਿ ਪਿਛਲੀ ਵਾਰ ਲੇਬਰ ਪਾਰਟੀ ਨੇ ਆਪਣੀ ਹਕੂਮਤ ਵੇਲ਼ੇ, ਆਰਥਿਕ ਮੰਦੀ ਦਰਮਿਆਨ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਮੁਫਤ ਪੈਸਾ ਵੰਡ ਕੇ, ਮੁਲਕ ਦੀ ਤਰੱਕੀ ਰੋਕ ਦਿਤੀ ਸੀ। ਸ਼ਹਿਰ ਬ੍ਰਿਸਬਿਨ ਲਾਗੇ ਮਰੇ ਦਰਿਆ ਉਪਰ ਬਣਨ ਵਾਲਾ ਡੈਮ, ਜਿਸ ਨਾਲ ਮੁਲਕ ਦੇ ਕਿੰਨੇ ਵੱਡੇ ਹਿੱਸੇ ਨੂੰ ਪਾਣੀ ਮਿਲਣਾ ਸੀ, ਨੂੰ ਰੋਕ ਕੇ, ਪੈਸਾ ਮੁਫਤ ਵੰਡ ਦਿਤਾ ਗਿਆ; ਜਿਸ ਕਰਕੇ ਸਾਡਾ ਭਵਿੱਖ ਕਿੰਨਾ ਪਿੱਛੇ ਚਲਾ ਗਿਆ! ਗੱਲਾਂ ਬਾਤਾਂ ਤੋਂ ਬਾਅਦ ਵਿਦਾਇਗੀ ਲੈ ਕੇ ਅਸੀਂ ਮੁੜ ਸ. ਪਿਆਰਾ ਸਿੰਘ ਦੇ ਘਰ ਆ ਗਏ। ਰਾਤ ਨੂੰ ਸਾਰੇ ਦਿਨ ਦੀਆਂ ਗੱਲਾਂ ਹੁੰਦੀਆਂ ਰਹੀਆਂ। ਸੁਭਾ ਹੁੰਦਿਆਂ ਪਿਆਰਾ ਸਿੰਘ ਸਾਨੂੰ ਰੈਨਮਾਰਕ ਬੱਸ ਅੱਡੇ ਤੇ ਉਤਾਰ ਗਿਆ। ਗਿਆਨੀ ਜੀ ਨੇ ਹਾਲੇ ਕੁਝ ਦਿਨ ਹੋਰ ਰੈਨਮਾਰਕ ਰੁਕਣਾ ਸੀ, ਇਸ ਲਈ ਮੈਂ ਇਕੱਲਾ ਹੀ ਐਡੀਲੇਡ ਵਾਲੀ ਬੱਸ ਵਿਚ ਸਵਾਰ ਹੋ ਗਿਆ।
ਸਵੇਰ ਦਾ ਸਮਾਂ ਸੀ। ਬੱਸ ਵਿਚ ਬੁੱਢੇ ਬੁੱਢੀਆਂ ਤੇ ਬੱਚੇ ਹੀ ਸਵਾਰ ਸਨ। ਕੋਈ ਵੀ ਜਵਾਨ ਉਮਰ ਦੀ ਸਵਾਰੀ ਨਹੀਂ ਸੀ। ਸਕੂਲੀ ਬੱਚੇ ਆਪਣਾ ਸਕੂਲ ਆਉਣ ਤੇ ਉਤਰੀ ਜਾ ਰਹੇ ਸਨ। ਰਸਤੇ ਵਿਚ ਚਾਹ ਪਾਣੀ ਪੀ ਕੇ ਬੱਸ ਐਡੀਲੇਡ ਪਹੁੰਚ ਗਈ।
ਐਡੀਲੇਡ ਮੈਨੂੰ ਗੁਰਪਰੀਤ ਸਿੰਘ ਉਡੀਕ ਹੀ ਰਿਹਾ ਸੀ। ਮੇਰੀ ਸਿਡਨੀ ਦੀ ਫਲਾਈਟ ਵਿਚ ਹਾਲੇ ਚਾਰ ਘੰਟੇ ਬਾਕੀ ਸਨ। ਬੱਸ ਅੱਡੇ ਤੋਂ ਲੈ ਕੇ ਘਰ ਚਲਾ ਗਿਆ। ਗੁਰਪਰੀਤ ਦਾ ਪਰਵਾਰ ਵੀ ਕਿਤੇ ਬਾਹਰ ਜਾਣ ਲਈ ਤਿਆਰ ਖੜ੍ਹਾ ਸੀ। ਮੈਨੂੰ ਦੱਸਿਆ ਗਿਆ ਕਿ ਅੱਜ ਰੱਖੜੀ ਦਾ ਤਿਉਹਾਰ ਹੈ। ਮੈਂ ਆਪਣੀ ਬਣਾਈ ਹੋਈ ਭੈਣ ਕੋਲ਼ੋਂ ਰੱਖੜੀ ਬੰਨ੍ਹਾਉਣ ਜਾਣਾ ਹੈ। ਅਗਰ ਤੁਸੀਂ ਚਾਹੋ ਤਾਂ ਸਾਡੇ ਨਾਲ ਜਾ ਸਕਦੇ ਹੋ। ਵੈਸੇ ਵੀ ਉਹ ਕੁੜੀ ਤੁਹਾਡੇ ਸਹੁਰਿਆਂ ਦੇ ਪਿੰਡ ਘਨੌਰ ਤੋਂ ਹੈ। ਸਹੁਰਿਆਂ ਦੇ ਪਿੰਡ ਦਾ ਨਾਉਂ ਸੁਣ ਕੇ ਮੇਰੇ ਵੀ ਕੰਨ ਖੜੇ ਹੋ ਗਏ ਅਤੇ ਮੈਂ ਜਾਣ ਲਈ ਤਿਆਰ ਹੋ ਗਿਆ। ਕੁੜੀ ਦੇ ਘਰ ਜਾਣ ਤੋਂ ਪਹਿਲਾਂ ਹੀ, ਉਹਨਾਂ ਨੂੰ ਮੇਰੇ ਬਾਰੇ ਦੱਸ ਦਿਤਾ ਗਿਆ ਸੀ। ਕੁੜੀ ਪੂਰੇ ਉਤਸ਼ਾਹ ਨਾਲ, ਸਾਡੇ ਸਵਾਗਤ ਲਈ ਤਿਆਰ ਖੜ੍ਹੀ ਸੀ। ਭਰਾ ਦੇ ਰੱਖੜੀ ਬੰਨ੍ਹਣ ਦਾ ਜੋਸ਼ ਠਾਠਾਂ ਮਾਰ ਰਿਹਾ ਸੀ ਤੇ ਮੈਨੂੰ ਵੀ ਗੱਜ ਕੇ, “ਫੁੱਫੜ ਜੀ, ਸਤਿ ਸ੍ਰੀ ਅਕਾਲ” ਬੁਲਾਈ। ਬੈਠਦਿਆਂ ਹੀ ਚਾਹ ਪਾਣੀ ਪੀਤਾ। ਗੱਲ਼ਾ ਬਾਤਾਂ ਹੋਈਆਂ, ਬਹੁਤ ਹੀ ਖੁਸ਼ੀ ਹੋਈ। ਸਾਡੇ ਰਸਮੋ ਰਿਵਾਜ ਸਾਡੇ ਮਨਾਂ ‘ਚੋਂ ਨਹੀਂ ਨਿਕਲ ਸਕਦੇ। ਸਮੇ ਦੀ ਘਾਟ ਕਰਕੇ ਕੁੜੀ ਕੋਲ਼ੋਂ ਵਿਦਾਇਗੀ ਲਈ, ਵਾਪਸ ਘਰ ਆ ਗਏ ਤੇ ਘਰੋਂ ਏਅਰ ਪੋਰਟ ਨੂੰ ਚੱਲ ਪਏ। ਗੁਰਪਰੀਤ ਪੂਰੀ ਅਪਣੱਤ ਨਾਲ ਮੈਨੂੰ ਬੱਸ ਅੱਡੇ ਤੇ ਛੱਡ ਗਿਆ। ਜਹਾਜ ਦਾ ਸਫਰ ਕਰੀਬ ਦੋ ਘੰਟਿਆਂ ਦਾ ਸੀ। ਜਹਾਜ ਦੇ ਤੁਰਨ ਤੋਂ ਬਾਅਦ ਅੰਦਰ ਚਾਹ ਪਾਣੀ ਤੇ ਵਿਸਕੀ ਵਿਕਣੀ ਸ਼ੁਰੂ ਹੋ ਗਈ। ਮੇਰੀ ਸੀਟ ਦੇ ਦੋਨੋਂ ਪਾਸੇ ਦੋ ਗੋਰੀਆਂ ਕੁੜੀਆਂ ਬੈਠੀਆਂ ਸਨ। ਇਕ ਆਪਣੀ ਕਿਤਾਬ ਵਿਚ ਮਸਤ ਸੀ ਤੇ ਦੂਜੀ ਨੇ ਵਿਸਕੀ ਦਾ ਅੱਧਾ ਤੇ ਨਮਕੀਨ ਲ਼ੈ ਕੇ ਪੀਣੀ ਸ਼ੁਰੂ ਕਰ ਦਿਤੀ। ਪੀਣ ਤੋਂ ਪਹਿਲਾਂ ਬਹੁਤ ਹੀ ਸਲੀਕੇ ਨਾਲ ਕੁੜੀ ਨੇ ਮੈਨੂੰ ਸੁਲਾਹ ਮਾਰੀ ਤੇ ਮੈਂ ਥੈਂਕਯੂ ਕਹਿ ਦਿਤਾ। ਸਫਰ ਤੋਂ ਬਾਅਦ ਮੇਰਾ ਲੜਕਾ ਮੈਨੂੰ ਹਵਾਈ ਅੱਡੇ ਤੇ ਲੈਣ ਆਇਆ ਹੋਇਆ ਸੀ ਤੇ ਅਸੀਂ ਘਰ ਪਹੁੰਚ ਗਏ।animated gif

ਵਿਸ਼ਾਲ ਗਿਆਨਵਾਨ ਵਿੱਦਵਾਨ — ਗਿਆਨੀ ਸੰਤੋਖ ਸਿੰਘ
ਮੋਹਨ ਸਿੰਘ ਵਿਰਕ
ਗ਼ਰ ਨਦਰੇ ਕਰਮ ਹੋ ਉਸ ਕੀ, ਤੋ ਗੁਲਜ਼ਾਰ ਖਿਲਤੇ ਹੈਂ।
ਹੋ ਰਾਹਨੁਮਾਈ ਉਸ ਕੀ, ਤੋ ਆਪ ਜੈਸੇ ਦਿਲਦਾਰ ਮਿਲਤੇ ਹੈਂ।
ਕੈਸੇ ਬਿਆਂ ਕਰੂੰ ਇਨ ਕਾ ਕਲਮੇ ਹੁਨਰ,
ਇਨਹੀ ਸੇ ਚਾਤ੍ਰਿਕ, ਸੀਤਲ ਔਰ ਮੁਖਤਿਆਰ ਮਿਲਤੇ ਹੈਂ।
ਆਪਣੀ ਸ਼ਖ਼ਸੀਅਤ ਦੀ ਸੁਚੱਜੀ ਪਛਾਣ ਗਿਆਨੀ ਸੰਤੋਖ ਸਿੰਘ ਜੀ ਖ਼ੁਦ ਹੀ ਹਨ ਪਰ ਫਿਰ ਵੀ ਵੱਖ ਵੱਖ ਵਿਦਵਾਨਾਂ ਨੇ ਆਪਣੇ ਆਪਣੇ ਨਜ਼ਰੀਏ ਨਾਲ਼, ਪ੍ਰੋ. ਮੋਹਣ ਸਿੰਘ ਜੀ ਦੁਆਰਾ ਸੰਪਾਦਤ ਪੁਸਤਕ, ‘ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਵਿਚ ਪੇਸ਼ ਕੀਤਾ ਹੈ। ਕਿਸੇ ਨੇ ਇਹਨਾਂ ਨੂੰ ਗੁੱਦੜ ਵਿਚ ਛੁਪਿਆ ਲਾਲ ਦੱਸਿਆ ਹੈ, ਕਿਸੇ ਨੇ ਬਹੁਪੱਖੀ ਸ਼ਖ਼ਸੀਅਤ, ਕਿਸੇ ਨੇ ਸਿਰੜੀ ਮਨੁਖ, ਕਿਸੇ ਨੇ ਤੁਰਦਾ ਫਿਰਦਾ ਵਿਸ਼ਵਕੋਸ਼, ਕਿਸੇ ਨੇ ਸਮਰੱਥ ਗੱਦਕਾਰ, ਕਿਸੇ ਨੇ ਵਿਸ਼ਾਲ ਅਨੁਭਵੀ ਮਨੁਖ, ਕਿਸੇ ਨੇ ਇਨਸਾਈਕਲੋਪੀਡੀਆ ਆਫ਼ ਸਿਖਿਜ਼ਮ; ਕਿਸੇ ਨੇ ਕੁਝ ਤੇ ਕਿਸੇ ਨੇ ਕੁਝ; ਜਿਵੇਂ ਜਿਵੇਂ ਕਿਸੇ ਦੀ ਸਮਝ ਵਿਚ ਆਇਆ, ਉਸ ਨੇ ਪ੍ਰਸੰਸਕ ਸ਼ਬਦਾਂ ਵਿਚ ਬਿਆਨ ਕਰਨ ਦਾ ਯਤਨ ਕੀਤਾ ਹੈ। ਇਹਨਾਂ ਸਾਰੇ ਵਿਦਵਾਨਾਂ ਦੇ ਵਿਚਾਰ ਪੜ੍ਹ ਕੇ, ਸਾਡਾ ਸਿਡਨੀ ਵਾਸੀਆਂ ਦਾ ਸਿਰ ਮਾਣ ਨਾਲ਼ ਉਚਾ ਹੋ ਜਾਂਦਾ ਹੈ। ਇਹਨਾਂ ਵਿਦਵਾਨ ਸੱਜਣਾਂ ਨੇ ਜੋ ਵਿਚਾਰ ਗਿਆਨੀ ਜੀ ਬਾਰੇ ਪ੍ਰਗਟਾਏ ਹਨ, ਇਹਨਾਂ ਤੋਂ ਅੱਗੇ ਮੇਰੇ ਵਰਗੇ ਨਿਮਾਣੇ ਜਿਹੇ ਵਿਅਕਤੀ ਵਾਸਤੇ ਹੋਰ ਕੁਝ ਕਹਿਣ ਲਈ ਰਹਿ ਹੀ ਨਹੀਂ ਜਾਂਦਾ। ਫਿਰ ਵੀ ਇਹਨਾਂ ਦੀ ਪ੍ਰਸਿਧੀ ਤੇ ਸ਼ਾਨ ਨੂੰ ਮੁਖ ਰੱਖਦਿਆਂ, ਦਾਸ ਵੱਲੋਂ ਆਪਣੇ ਨਿਜੀ ਵਿਚਾਰ ਇੰਜ ਪੇਸ਼ ਹਨ:
1986 ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੀਵਜ਼ਬੀ, ਦੇ ਦਰਸ਼ਨ ਕਰਨ ਲਈ ਪਹਿਲੀ ਵਾਰ ਮੈਂ ਗਿਆ। ਏਥੋਂ ਦੇ ਗ੍ਰੰਥੀ ਸਿੰਘ, ਭਾਈ ਸਾਹਿਬ ਸੁਬੇਗ ਸਿੰਘ ਜੀ ਦੇ ਦਰਸ਼ਨ ਵੀ ਹੋਏ। ਭਾਈ ਸਾਹਿਬ ਜੀ ਬਾਣੀ ਤੇ ਬਾਣੇ ਨਾਲ਼ ਪਿਆਰ ਕਰਨ ਵਾਲ਼ੇ, ਨਾਮ ਰਸੀਏ, ਪੰਥ ਦੀ ਨਿਰਭੈਤਾ ਨਾਲ ਸੇਵਾ ਕਰਨ ਵਾਲ਼ੇ ਸਿੰਘ ਹਨ। ਲੋੜਵੰਦਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਸਦਾ ਤਤਪਰ ਰਹਿੰਦੇ ਹਨ। ਥੋਹੜੇ ਹੀ ਸਮੇ ਵਿਚ ਹੀ ਉਹਨਾਂ ਦੀ ਸ਼ਖ਼ਸੀਅਤ ਨੇ ਮੈਨੂੰ ਪ੍ਰਭਾਵਤ ਕਰ ਲਿਆ। ਮੈਂ ਅੱਜ ਸਿੱਖੀ ਸਰੂਪ ਵਿਚ ਉਹਨਾਂ ਦੀ ਪ੍ਰੇਰਨਾ ਕਰਕੇ ਹੀ ਹਾਂ। ਫਿਰ ਹਰੇਕ ਐਤਵਾਰ ਗੁਰਦੁਆਰਾ ਸਾਹਿਬ ਵਿਚ ਸਜਣ ਵਾਲ਼ੇ ਦੀਵਾਨ ਵਿਚ ਹਾਜਰੀ ਭਰ ਕੇ, ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਅਤੇ ਭਾਈ ਸਾਹਿਬ ਜੀ ਨਾਲ ਵਿਚਾਰ ਵਟਾਂਦਰਾ ਵੀ ਕਰਨਾ, ਜਿਸ ਕਰਕੇ ਮੇਰੇ ਧਾਰਮਿਕ ਗਿਆਨ ਵਿਚ ਕਾਫੀ ਵਾਧਾ ਹੋਇਆ।
ਇਕ ਐਤਵਾਰ ਵਲ਼ੇ ਦੀਵਾਨ ਸਮੇ ਜਦੋਂ ਮੈਂ ਹਾਜਰੀ ਭਰਨ ਗਿਆ ਤਾਂ ਗੁਰੂ ਦਰਬਾਰ ਵਿਚ ਇਕ ਸਾਦੇ ਲਿਬਾਸ ਵਿਚ ਸਿੱਧੜ ਜਿਹਾ ਸਿੰਘ ਕੀਰਤਨ ਕਰ ਰਿਹਾ ਸੀ। ਸੰਗਤਾਂ ਉਹਨਾਂ ਦੇ ਕੀਰਤਨ ਅਤੇ ਗੁਰਬਾਣੀ ਦੀ ਵਿਆਖਿਆ ਦਾ ਭਰਪੂਰ ਲਾਹਾ ਲੈ ਰਹੀਆਂ ਸਨ। ਦੀਵਾਨ ਦੀ ਸਮਾਪਤੀ ਤੋਂ ਬਾਅਦ, ਭਾਈ ਸੁਬੇਗ ਸਿੰਘ ਜੀ ਹੋਰਾਂ ਤੋਂ ਪਤਾ ਲੱਗਾ ਕਿ ਇਹ ਕਲਾਸੀਕਲ ਕੀਰਤਨੀਏ ਅਤੇ ਵਿਆਖਿਆਕਾਰ, ਪੰਥ ਪ੍ਰਸਿਧ ਹਸਤੀ, ਗਿਆਨੀ ਸੰਤੋਖ ਸਿੰਘ ਜੀ, ਆਸਟ੍ਰੇਲੀਆ ਦੇ ਸਿੱਖ ਸਮਾਜ ਦੀ ਸ਼ਾਨ ਹਨ। ਇਹਨਾਂ ਨੂੰ ਮਿਲ਼ ਕੇ ਖ਼ੁਸ਼ੀ ਤਾਂ ਹੋਈ ਪਰ ਮਨ ਵਿਚ ਸ਼ੰਕਾ ਜਿਹੀ ਰਹੀ ਕਿ ਇਹ ਸਿੱਧ ਪੱਧਰਾ ਜਿਹਾ ਸਾਧਾਰਨ ਬਿਰਤੀ ਦਾ ਮਾਲਕ ਵਿਅਕਤੀ ਏਡਾ ਵੱਡਾ ਵਿੱਦਵਾਨ ਵੀ ਹੋਵੇਗਾ ਪਰ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਸੀ? ਗੁਰਬਾਣੀ ਵਿਚ ਬੜੇ ਸੁੰਦਰ ਅਤੇ ਪਵਿਤਰ ਬਚਨ ਹਨ:
ਜਿਉ ਜਿਉ ਭਿਜੇ ਕੰਬਲੀ ਤਿਉ ਤਿਉ ਭਾਰੀ ਹੋ॥
ਜਿਵੇਂ ਜਿਵੇ ਇਹਨਾਂ ਨਾਲ਼ ਮੇਲ ਮਿਲਾਪ ਵਧਦਾ ਗਿਆ ਇਹਨਾਂ ਦੇ ਗੁਣ, ਚੰਗਿਆਈਆਂ ਅਤੇ ਸ਼ਖ਼ਸੀਅਤ ਦਾ ਖੁਲਾਸਾ ਖੁਲ੍ਹਦਾ ਗਿਆ; ਤਿਵੇਂ ਤਿਵੇਂ ਇਹਨਾਂ ਨਾਲ਼ ਪਿਆਰ ਅਤੇ ਸਤਿਕਾਰ ਵਧਦਾ ਗਿਆ। ਹੌਲ਼ੀ ਹੌਲ਼ੀ, ਕੁਝ ਇਹਨਾਂ ਦੀ ਸੰਗਤ ਕਰਕੇ ਅਤੇ ਕੁਝ ਇਹਨਾਂ ਦੀਆਂ ਲਿਖਤਾਂ ਤੋਂ, ਸਮੇ ਸਮੇ, ਇਹਨਾਂ ਦੇ ਜੀਵਨ ਸਫ਼ਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਰਹੀ। ਇਹਨਾਂ ਦੇ ਪਿਤਾ ਜੀ, ਜੋ ਕਿ ਆਪ ਵੀ ਗੁਰਮਤਿ ਦੇ ਵਿੱਦਵਾਨ ਸਨ, ਪਾਸੋਂ ਇਹਨਾਂ ਨੂੰ ਗੁਰਮਤਿ ਦੀ ਵਿੱਦਿਆ ਪ੍ਰਾਪਤ ਹੋਈ। ਉਪ੍ਰੰਤ, ਜਨਵਰੀ 1958 ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ, ਆਪਣੇ ਪਿਤਾ ਜੀ ਦੇ ਉਦਮ ਨਾਲ਼, ਟੀਨ ਏਜਰ ਨੌਜਵਾਨ ਸੰਤੋਖ ਸਿੰਘ ਨੂੰ ਦਾਖਲਾ ਮਿਲ ਗਿਆ। ਇਸ ਮਹਾਨ ਪੰਥਕ ਸੰਸਥਾ ਵਿਚੋਂ ਗਿਆਨੀ ਜੀ ਨੇ ਜਿਥੇ ਪ੍ਰੋ. ਰਾਜਿੰਦਰ ਸਿੰਘ ਜੀ ਪਾਸੋਂ ਰਾਗ ਵਿੱਦਿਆ ਦੀਆਂ ਬਾਰੀਕੀਆਂ ਦਾ ਗਿਆਨ ਹਾਸਲ ਕਰਕੇ, ਗੁਰਮਤਿ ਸੰਗੀਤ ਦਾ ਕੋਰਸ ਪਾਸ ਕੀਤਾ ਓਥੇ ਗੁਰਬਾਣੀ ਦੇ ਧੁਰੰਤਰ ਵਿੱਦਵਾਨ, ਪ੍ਰੋ. ਸਾਹਿਬ ਸਿੰਘ ਜੀ ਹੋਰਾਂ ਦੀ ਅਗਵਾਈ ਵਿਚ, ਆਪਣੇ ਵਿਦਿਅਕ ਸ਼ੌਕ ਕਰਕੇ, ਗੁਰਬਾਣੀ ਦਾ ਵਿਸ਼ਾਲ ਗਿਆਨ ਪ੍ਰਾਪਤ ਕਰਨ ਵਿਚ ਵੀ ਖਾਸੀ ਸਫ਼ਲਤਾ ਪ੍ਰਾਪਤ ਕੀਤੀ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚੋਂ ਵਿੱਦਿਆ ਪ੍ਰਾਪਤੀ ਪਿੱਛੋਂ, ਗਿਆਨੀ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ, ਗੁਰਦੁਆਰਾ ਸ੍ਰੀ ਪਿਪਲੀ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਰਾਗੀ ਦੀ ਸੇਵਾ ਸ਼ੁਰੂ ਕਰ ਦਿਤੀ। 1960 ਤੋਂ ਲੈਕੇ, 1973 ਤੱਕ ਇਸ ਮਹਾਨ ਪੰਥਕ ਸੰਸਥਾ ਵਿਚ ਵੱਖ ਵੱਖ ਸੇਵਾਵਾਂ ਉਪਰ ਸੇਵਾ ਨਿਭਾਈ। ਇਸ ਦੌਰਾਨ ਇਹਨਾਂ ਦੀ ਵਿਦਿਆਕ ਯੋਗਤਾ ਤੋਂ ਪ੍ਰਭਾਵਤ ਹੋ ਕੇ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ, ਸੰਤ ਬਾਬਾ ਫ਼ਤਿਹ ਸਿੰਘ ਜੀ ਅਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ ਨੇ ਆਪਣੇ ਪੀ.ਏ. ਵਜੋਂ ਵੀ ਸੇਵਾ ਸੌਂਪੀ। ਇਹ ਸੇਵਾ ਗਿਆਨੀ ਜੀ ਕੁਝ ਸਾਲ ਨਿਭਾਉਂਦੇ ਰਹੇ। ਇਸ ਸੇਵਾ ਦੇ ਨਾਲ਼ ਹੀ ਗਿਆਨੀ ਜੀ ਕਥਾ, ਕੀਰਤਨ, ਪ੍ਰਚਾਰ ਦੀ ਸੇਵਾ ਵੀ ਕਰਦੇ ਰਹੇ।
ਉਪ੍ਰੋਕਤ ਸੇਵਾਵਾਂ ਦੇ ਨਾਲ਼ ਨਾਲ਼ ਗਿਆਨੀ ਸੰਤੋਖ ਸਿੰਘ ਜੀ, ਸਮੇ ਸਮੇ ਪੰਥਕ ਮਸਲਿਆਂ ਉਪਰ ਵਿਦਵਤਾਪੂਰਣ ਲੇਖ ਵੀ ਲਿਖਦੇ ਰਹੇ ਜੋ ਦੇਸ ਅਤੇ ਪਰਦੇਸਾਂ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪਦੇ ਰਹੇ। ਇਹਨਾਂ ਵੱਲੋਂ ਲੇਖਾਂ ਵਿਚ ਪ੍ਰਗਟਏ ਗਏ ਵਿਚਾਰਾਂ/ਸੁਝਾਵਾਂ ਦਾ, ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ਼ਦਾ ਰਿਹਾ। ਇਹਨਾਂ ਨੇ ਪਿਛਲੀ ਉਮਰ ਵਿਚ ਆ ਕੇ ਲੇਖਾਂ ਦੀਆਂ ਅੱਠ ਕਿਤਾਬਾਂ ਵੀ ਛਪਵਾਈਆਂ ਹਨ। ਇਹਨਾਂ ਦੀ ਪਹਿਲੀ ਧਾਰਮਿਕ ਲੇਖਾਂ ਦੀ ਕਿਤਾਬ, ਨਵੰਬਰ 2006 ਵਿਚ ਛਪੀ ਸੀ। ਇਹ ਲਿਖਣ ਦਾ ਕਾਰਜ ਅਜੇ ਵੀ ਜਾਰੀ ਹੈ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹਨ ਤਾਂ ਇਕ ਜਾਂ ਦੋ ਕਿਤਾਬਾਂ ਛਪਵਾ ਲਿਆਉਂਦੇ ਹਨ। ਸੰਸਾਰ ਭਰ ਦੇ ਪੰਜਾਬੀ ਪਾਠਕਾਂ ਵੱਲੋਂ ਇਹਨਾਂ ਦੀਆਂ ਲਿਖਤਾਂ ਉਚੇਚੇ ਧਿਆਨ ਨਾਲ਼ ਪੜ੍ਹੀਆਂ ਜਾਂਦੀਆਂ ਹਨ। ਸੰਸਾਰ ਪਧਰ ਤੇ ਛਪਣ ਵਾਲ਼ੇ ਪੰਜਾਬੀ ਪਰਚਿਆਂ ਵਿਚ ਇਹਨਾਂ ਦੇ ਲੇਖ ਛਪਦੇ ਹਨ। ਬਹੁਤ ਵਾਰੀ ਸੰਪਾਦਕ ਇਹਨਾਂ ਦੇ ਲੇਖ ਇਹਨਾਂ ਪਾਸੋਂ ਖ਼ੁਦ ਮੰਗ ਕੇ ਛਾਪਦੇ ਹਨ। ਸਮੇ ਸਮੇ ਗਲੋਬਲ ਪੰਜਾਬੀ ਮੀਡੀਆ, ਜਿਹਾ ਕਿ ਰੇਡੀਉ, ਟੀ.ਵੀ. ਉਪਰ ਇਹਨਾਂ ਦੀਆਂ ਇੰਟਰਵਿਊਆਂ ਨੂੰ ਵੀ ਸਰੋਤਿਆਂ ਵੱਲੋਂ ਬੜੀ ਉਤਸੁਕਤਾ ਨਾਲ਼ ਸੁਣਿਆ ਜਾਂਦਾ ਹੈ।
1973 ਤੋਂ ਗਿਆਨੀ ਜੀ, ਪੰਜਾਬ ਵਿਚ ਹਰੇਕ ਖੇਤਰ ਵਿਚ ਪ੍ਰਾਪਤ ਮਾਣ ਸਤਿਕਾਰ ਨੂੰ ਤਿਆਗ ਕੇ, ਵਿਦੇਸ਼ੀਂ ਵੱਸ ਰਹੇ ਗੁਰੂ ਪਿਆਰਿਆਂ ਨਾਲ਼ ਸ਼ਬਦ ਸਾਖੀ ਦੀ ਸਾਂਝ ਪਾਉਣ ਵਾਸਤੇ, ਦੁਨੀਆਂ ਦੀ ਯਾਤਰਾ ਤੇ ਤੁਰ ਪਏ। ਪਹਿਲੀ ਯਾਤਰਾ ਅਫ਼੍ਰੀਕਾ ਤੋਂ ਸ਼ੁਰੂ ਕੀਤੀ ਅਤੇ ਫਿਰ ਬਹੁਤ ਸਾਰੇ ਮੁਲਕਾਂ ਵਿਚ ਵੱਸਦੀਆਂ ਸਿੱਖ ਸੰਗਤਾਂ ਵਿਚ ਗੁਰੂ ਦੇ ਸ਼ਬਦ ਅਤੇ ਸਾਖੀ ਦਾ ਪ੍ਰਚਾਰ ਕੀਤਾ।
ਛੇ ਕੁ ਸਾਲ ਦਾ ਸਮਾ ਦੁਨੀਆਂ ਦਾ ਭ੍ਰਮਣ ਕਰਨ ਤੋਂ ਬਾਅਦ ਗਿਆਨੀ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭੀ ਆਪਣੀ ਚੌਥੀ ਯਾਤਰਾ ਸਮੇ, ਅਕਤੂਬਰ 1979 ਵਿਚ ਆਸਟ੍ਰੇਲੀਆ ਆ ਗਏ। ਏਥੇ ਦੀਆਂ ਸੰਗਤਾਂ ਨੇ ਆਪ ਜੀ ਦੀ ਵਿੱਦਿਆ ਤੋਂ ਪ੍ਰਭਾਵਤ ਹੋ ਕੇ, ਏਥੇ ਹੀ ਟਿਕ ਜਾਣ ਲਈ ਜੋਰ ਪਾਇਆ। ਫਿਰ ਏਥੇ ਆਮ ਬਾਹਰੋਂ ਆਉਣ ਵਾਲ਼ੇ ਮਾਈਗ੍ਰੈਂਟਸ ਵਾਂਙ, ਆਪ ਨੂੰ ਵੀ ਵੱਖ ਵੱਖ ਥਾਵਾਂ ਤੇ ਮੇਹਨਤ ਮਜ਼ਦੂਰੀ ਕਰਕੇ ਪਰਵਾਰਕ ਪਾਲਣਾ ਵਾਲ਼ਾ ਕਾਰਜ ਕਈ ਸਾਲਾਂ ਤੱਕ ਕਰਨਾ ਪਿਆ। ਇਸ ਦੌਰਾਨ ਕਦੀ ਡਾਕਖਾਨਾ, ਕਦੀ ਬੈਂਕ, ਕਦੀ ਬੱਸ ਕੰਡਕਟਰੀ, ਕਦੀ ਕਲੱਰਕੀ, ਕਦੀ ਫ਼ੈਕਟਰੀ, ਕਦੀ ਖੇਤ ਮਜ਼ਦੂਰੀ ਆਦਿ ਵਰਗੇ ਥਾਵਾਂ ਉਪਰ ਕਿਰਤ ਕੀਤੀ। ਇਸ ਸਮੇ ਬੁਢਾਪਾ ਪੈਨਸ਼ਨ ਉਪਰ ਗੁਜ਼ਾਰਾ ਹੈ। ਬੱਚੇ ਆਪੋ ਆਪਣੀਆਂ ਨੌਕਰੀਆਂ ਉਪਰ ਕੰਮ ਕਰਦੇ ਹਨ ਤੇ ਆਪੋ ਆਪਣੇ ਘਰੀਂ ਵੱਸਦੇ ਹਨ।
ਓਦੋਂ ਤੋਂ ਲੈ ਕੇ ਪੱਕਾ ਵਸੇਬਾ ਤੇ ਭਾਵੇਂ ਗਿਆਨੀ ਜੀ ਦਾ ਆਸਟ੍ਰੇਲੀਆ ਵਿਚ ਹੀ ਹੈ ਪਰ ਫਿਰ ਵੀ ਸੰਗਤਾਂ ਦੇ ਸੱਦੇ ਉਪਰ ਵੱਖ ਵੱਖ ਦੇਸ਼ਾਂ ਵਿਚ ਵੱਸਦੀਆਂ ਸਿੱਖ ਸੰਗਤਾਂ ਵਿਚ ਵਿਚਰਦੇ ਰਹਿੰਦੇ ਹਨ।
ਸਭ ਤੋਂ ਪਹਿਲਾ ਪੰਜਾਬੀ ਦਾ ਹਫ਼ਤਾਵਾਰੀ ਪਰਚਾ ‘ਸਿੱਖ ਸਮਾਚਾਰ’ ਦੇ ਨਾਂ ਦਾ ਗਿਆਨੀ ਜੀ ਨੇ ਹੀ ਏਥੋਂ ਛਾਪਣਾ ਸ਼ੁਰੂ ਕੀਤਾ ਸੀ। ਸਦਾ ਹੀ ਕੁਝ ਨਾ ਕੁਝ ਲਿਖਣ, ਬੋਲਣ ਅਤੇ ਦੂਜਿਆਂ ਦੀ ਅਗਵਾਈ ਕਰਨ ਵਿਚ ਹੀ ਰੁਝੇ ਰਹਿੰਦੇ ਹਨ। ਸਾਰਾ ਜੀਵਨ ਹੀ ਗਿਆਨੀ ਜੀ ਦਾ ਸਿੱਖ ਧਰਮ, ਗੁਰਬਾਣੀ, ਪੰਜਾਬੀ ਬੋਲੀ, ਗੁਰਮੁਖੀ ਲਿੱਪੀ, ਸਿੱਖ ਸਭਿਆਚਾਰ, ਸੁੱਚੀ ਪੰਜਾਬੀਅਤ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਹੀ ਬੀਤ ਰਿਹਾ ਹੈ।
ਬਿਹਾਰ ਸਰਕਾਰ ਵੱਲੋਂ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸ਼ਵ ਦੇ ਸਬੰਧ ਵਿਚ ਕਰਵਾਏ ਗਏ ਸੈਮੀਨਾਰ ਵਿਚ ਭਾਗ ਲੈਣ ਵਾਸਤੇ, ਬਿਹਾਰ ਸਰਕਾਰ ਦੇ ਸੱਦੇ ਉਪਰ ਪਟਨਾ ਸਾਹਿਬ ਜਾ ਕੇ ਆਏ ਹਨ ਤੇ ਮੁੜਦੇ ਹੋਏ ਦੋ ਕਿਤਾਬਾਂ ਛਪਵਾ ਕੇ, ਪੰਜਾਬ ਅਤੇ ਰਸਤੇ ਵਿਚ ਯੂਨਾਈਟਿਡ ਅਰਬ ਅਮੀਰਾਤ ਦੇਸ਼ ਦੀਆਂ ਸੰਗਤਾਂ ਵਿਚ ਵੰਡਦੇ ਆਏ ਹਨ।
ਗਿਆਨੀ ਜੀ ਵਿਚ ਆਪਣੇ ਸੰਪਰਕ ਵਿਚ ਆਉਣ ਵਾਲ਼ੇ ਹਰੇਕ ਵਿਅਕਤੀ ਨੂੰ ਚੰਗੇ ਤੋਂ ਚੰਗੇਰੇ ਬਣਨ ਲਈ ਹਮੇਸ਼ਾਂ ਉਤਸ਼ਾਹਤ ਕਰਦੇ ਰਹਿਣ ਵਾਲ਼ਾ ਇਕ ਵਿਸ਼ੇਸ਼ ਗੁਣ ਹੈ। ਮੈਂ ਜੋ ਇਹਨਾਂ ਵਿਚ ਵੇਖਿਆ ਹੈ, ਇਹ ਬਹੁਤ ਘੱਟ ਲੋਕਾਂ ਵਿਚ ਹੁੰਦਾ ਹੈ। ਬਹੁਤੇ ਵਿਅਕਤੀ ਕਿਸੇ ਦੂਜੇ ਦੀ ਵਡਿਆਈ ਵੇਖ ਕੇ ਖ਼ੁਸ਼ ਨਹੀਂ ਹੁੰਦੇ ਪਰ ਗਿਆਨੀ ਜੀ ਹਰੇਕ ਦੇ ਗੁਣਾਂ ਦੀ ਕਦਰ ਕਰਦੇ ਹਨ ਤੇ ਹੋਰ ਗੁਣ ਪ੍ਰਾਪਤ ਕਰਨ ਲਈ ਉਤਸ਼ਾਹਤ ਵੀ ਕਰਦੇ ਹਨ। ਮੈਨੂੰ ਵੀ ਗਿਆਨੀ ਜੀ ਨੇ ਮੁੜ ਮੁੜ ਜੋਰ ਪਾ ਕੇ ਮੇਰੇ ਪਾਸੋਂ ਸਾਡੇ ਪਰਵਾਰ ਦੇ ਪਾਕਿਸਤਾਨੋ ਉਜੜ ਕੇ ਆਉਣ ਦਾ ਇਤਿਹਾਸ ਲਿਖਵਾਇਆ ਹੈ। ਜਿਸ ਦਾ ਪਹਿਲਾ ਹਿੱਸਾ, ਸ. ਰਾਜਵੰਤ ਸਿੰਘ ਜੀ ਨੇ ‘ਪੰਜਾਬ ਐਕਸਪ੍ਰੈਸ’ ਵਿਚ ਛਾਪ ਦਿਤਾ ਹੈ ਤੇ ਅਗਲਾ ਹਿੱਸਾ ਛਪਣ ਵਾਸਤੇ ਤਿਆਰ ਹੈ। ਇਹ ਮੈਂ ਇਹਨਾਂ ਦੀ ਪ੍ਰੇਰਨਾ ਕਰਕੇ ਹੀ ਲਿਖ ਸਕਿਆ ਹਾਂ।
ਕੈਪਟਨ ਗੁਰਮੇਲ ਸਿੰਘ ਜੀ ਇਹਨਾਂ ਬਾਰੇ ਲਿਖੇ ਗਏ ਆਪਣੇ ਇਕ ਲੇਖ ਵਿਚ ਇਹਨਾਂ ਸੁੰਦਰ ਸ਼ਬਦਾਂ ਵਿਚ ਲਿਖਦੇ ਹਨ: ਕਾਦਰ ਦੀ ਕੁਦਰਤ ਦਾ ਆਨੰਦ ਮਾਨਣ ਵਾਲ਼ਾ, ਇਹ ਅਲਬੇਲਾ ਸਾਹਿਤਕਾਰ, ਸੰਗੀਤਕਾਰ, ਸਟੇਜੀ ਬੁਲਾਰਾ, ਕਥਾਵਾਚਕ, ਧਰਮ ਪ੍ਰਚਾਰਕ, ਰਾਗੀ ਆਦਿ ਬਹੁਪੱਖੀ ਗੁਣਾਂ ਵਾਲ਼ਾ ਵਿਅਕਤੀ ਹੈ।
ਸਿੱਖਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ਼ ਜੋੜਨਾ ਹੀ ਇਹਨਾਂ ਦਾ ਮੁਖ ਪ੍ਰਯੋਜਨ ਹੈ। ਜਿਉਂ ਜਿਉਂ ਇਹਨਾਂ ਦੀ ਸ਼ਖ਼ਸੀਅਤ ਬਾਰੇ ਚਾਨਣਾ ਪੈਂਦਾ ਗਿਆ ਮੇਰੇ ਮਨ ਵਿਚ ਇਹਨਾਂ ਦੀ ਗਿਆਨ ਰੂਪੀ ਛਵੀ ਉਜਲ਼ ਹੁੰਦੀ ਗਈ ਅਤੇ ਮਨ ਦੀ ਮੈਲ਼ ਧੁਪਦੀ ਗਈ। ਅੱਜ ਦੀ ਤਰੀਕ ਵਿਚ ਇਸ ਮਹਾਨ ਸ਼ਖ਼ਸੀਅਤ ਦੀ ਛਵੀ ਦੇਸਾਂ ਪਰਦੇਸਾਂ ਵਿਚ ਸਿੱਖ ਸੰਗਤਾਂ ਦੇ ਦਿਲਾਂ ਵਿਚ ਘਰ ਕਰ ਗਈ ਹੈ।
ਰੀਵਜ਼ਬੀ ਗੁਰੂ ਦਰਬਾਰ ਦੇ ਇਕ ਹਫ਼ਤਾਵਾਰੀ ਦੀਵਾਨ ਸਮੇ, ਇਕ ਪਰਵਾਰ ਵਲੋਂ ਆਪਣੇ ਸਪੁਤਰ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਸਮਾਗਮ ਰਚਾਇਆ ਗਿਆ। ਕੀਰਤਨ ਤੋਂ ਬਾਅਦ ਗਿਆਨੀ ਜੀ ਨੂੰ, ਬੱਚੇ ਨੂੰ ਅਸ਼ੀਰਵਾਦ ਵਜੋਂ ਕੁਝ ਸ਼ਬਦ ਬੋਲਣ ਲਈ ਆਖਿਆ ਗਿਆ। ਇਹਨਾਂ ਦੀ ਸਪੀਚ ਸੁਣ ਕੇ ਪਰਵਾਰ ਅਤੇ ਸੰਗਤ ਦੇ ਨਾਲ਼ ਨਾਲ ਮੈਂ ਵੀ ਕਾਇਲ ਹੋਣੋ ਨਾ ਰਹਿ ਸਕਿਆ। ਇਹਨਾਂ ਦਾ ਬੋਲਿਆ ਹੋਇਆ ਇਕ ਇਕ ਲਫ਼ਜ਼ ਮਾਲਾ ਵਿਚ ਪ੍ਰੋਤੇ ਹੋਏ ਮੋਤੀਆਂ ਵਾਂਙ ਪ੍ਰਤੀਤ ਹੋ ਰਿਹਾ ਸੀ। ਬੱਚੇ ਨੂੰ ਗੁਰਬਾਣੀ ਦੀ ਸਿੱਖਿਆ ਅਨੁਸਾਰ ਅਸੀਸਾਂ ਦੇਣ ਦੇ ਨਾਲ਼ ਨਾਲ਼ ਉਸ ਦੇ ਉਜਲ ਭਵਿਖ ਦੀ ਵੀ ਕਾਮਨਾ ਕੀਤੀ ਗਈ। ਮਾਤਾ ਪਿਤਾ ਦੀਆਂ ਝੋਲ਼ੀਆਂ ਵੀ ਸ਼ੁਭ ਬਚਨਾਂ ਰਾਹੀਂ ਭਰਦੇ ਹੋਇਆਂ, ਉਹਨਾਂ ਦੇ ਇਸ ਪ੍ਰਕਾਰ ਗੁਰੂ ਘਰ ਵਿਚ ਆਪਣੇ ਬੱਚੇ ਦਾ ਜਨਮ ਦਿਨ ਮਨਾਉਣ ਦੀ ਪ੍ਰਸੰਸਾ ਕਰ ਕੇ, ਹੋਰਨਾਂ ਮਾਪਿਆਂ ਨੂੰ ਵੀ ਅਜਿਹੀ ਰੀਸ ਕਰਨ ਵਾਸਤੇ ਉਤਸ਼ਾਹਤ ਕੀਤਾ। ਸਵਾਰਥੀ ਲੋਕਾਂ ਵੱਲੋਂ, ਮੇਰੇ ਦਿਲ ਵਿਚ, ਇਹਨਾਂ ਦੀ ਸਖ਼ਸੀਅਤ ਬਾਰੇ ਪਾਏ ਹੋਏ ਕੁਝ ਭੁਲੇਖੇ ਵੀ ਦੂਰ ਹੋ ਗਏ। ਜਾਣੋ ਕਿ ਮੈਂ ਇਹਨਾਂ ਦਾ ਮੁਰੀਦ ਹੋ ਗਿਆ। ਹੌਲ਼ੀ ਹੌਲ਼ੀ ਮੈਨੂੰ ਇਹਨਾਂ ਦੀ ਨੇੜਤਾ ਪ੍ਰਾਪਤ ਹੁੰਦੀ ਗਈ। ਮੈਂ ਮਾਣ ਨਾਲ਼ ਕਹਿ ਸਕਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਜੀ ਵਿਸ਼ਾਲ ਹਿਰਦੇ ਦੇ ਮਾਲਕ, ਉਚ ਕੋਟੀ ਦੇ ਮਨੁਖ, ਗੂੁਹੜ ਵਿਦਵਾਨ, ਸੁਲਝੀ ਹੋਈ ਸ਼ਖ਼ਸੀਅਤ ਦੇ ਮਾਲਕ ਹਨ। ਇਹਨਾਂ ਦੀ ਮਿੱਤਰਤਾ ਪ੍ਰਾਪਤ ਕਰਕੇ ਮੈਂ ਆਪਣੇ ਆਪ ਵਿਚ ਗੌਰਵ ਮਹਿਸੂਸ ਕਰਦਾ ਹਾਂ।
ਇਹਨਾਂ ਦੀਆਂ ਲਿਖੀਆਂ ਅੱਠ ਕਿਤਾਬਾਂ ਵਿਚ ਸਿੱਖ ਇਤਿਹਾਸ, ਧਰਮ, ਗੁਰਬਾਣੀ ਦੀ ਸਿੱਖਿਆ ਵਾਲ਼ੇ ਲੇਖਾਂ ਦੇ ਨਾਲ਼ ਨਾਲ਼, ਅਪਣੇ ਜੀਵਨ ਦੇ ਸਫ਼ਰ ਨੂੰ ਵੀ ਬੜੀ ਸਾਧਾਰਣ ਸ਼ੈਲੀ ਵਿਚ ਬਿਆਨ ਕੀਤਾ ਹੋਇਆ ਹੈ। ਇਹਨਾਂ ਲੇਖਾਂ ਅੰਦਰ ਸੰਸਾਰ ਭਰ ਵਿਚ ਵਿਚਰਦੇ ਸਿੱਖ ਸਮਾਜ ਬਾਰੇ ਵੀ ਚੋਖੀ ਜਾਣਕਾਰੀ ਦੇਣ ਤੋਂ ਇਲਾਵਾ, ਗਿਆਨੀ ਜੀ ਨੇ ਸੰਸਾਰਕ ਯਾਤਰਾ ਦੌਰਾਨ ਆਪਣੇ ਨਾਲ਼ ਵਾਪਰੀਆਂ ਚੰਗੀਆਂ ਮਾੜੀਆਂ ਘਟਨਾਵਾਂ ਦਾ ਵੇਰਵਾ ਵੀ, ਯਥਾਰਥਕ ਸ਼ੈਲੀ ਵਿਚ ਅੰਕਤ ਕੀਤਾ ਹੈ। ਇਹਨਾਂ ਦੀ ਸੰਗਤ ਅਤੇ ਲਿਖਤਾਂ ਨੇ ਮੇਰੇ ਵਿਚ ਭਾਰੀ ਪ੍ਰਵਰਤਣ ਲਿਆਂਦਾ ਹੈ। “ਸੰਗਤ ਨੂੰ ਰੰਗਤ” ਵਾਲ਼ੇ ਮੁਹਾਵਰੇ ਅਨੁਸਾਰ, ਮੇਰੇ ਵਰਗੇ ਮਨੁਖ ਨੂੰ ਇਹਨਾਂ ਨੇ ਲਿਖਣ ਦਾ ਉਤਸ਼ਾਹ ਅਤੇ ਪ੍ਰੇਰਨਾ ਦੇ ਕੇ, ਇਸ ਪਾਸੇ ਤੋਰ ਦਿਤਾ ਹੈ। ਇਹਨਾਂ ਦੀ ਪ੍ਰੇਰਨਾ ਅਤੇ ਅਸ਼ੀਰਵਾਦ ਕਰਕੇ ਹੀ ਮੈਂ ਇਕ ਲੰਮਾ ਲੇਖ ਲਿਖਿਆ ਹੈ, ਜਿਸ ਵਿਚ ਮੈਂ 1947 ਦੇ ਸਮੇ ਅੰਦਰ ਸਾਡੇ ਪਰਵਾਰ ਦਾ ਪਾਕਿਸਤਾਨੋ ਉਜੜ ਕੇ ਆਉਣ ਦਾ ਅੱਖੀਂ ਵੇਖਿਆ ਤੇ ਹੱਡੀਂ ਵਾਪਰਿਆ ਇਤਿਹਾਸ ਅੰਕਤ ਕੀਤਾ ਹੈ।
ਅਖੀਰ ਵਿਚ ਮੈਂ ਗਿਆਨੀ ਜੀ ਦੇ ਸੁਹਿਰਦਤਾ ਅਤੇ ਵਿਸ਼ਾਲ ਗਿਆਨ ਦਾ ਕਾਇਲ ਹੁੰਦਾ ਹੋਇਆ, ਇਸ ਮਹਾਨ ਸ਼ਖ਼ਸੀਅਤ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਇਸ ਉਮਰ ਵਿਚ ਹੋਰ ਵੀ ਬਲ ਬਖਸ਼ੇ ਤਾਂ ਕਿ ਇਹ ਆਪਣੀ ਸੂਝ ਬੂਝ ਅਤੇ ਗਿਆਨ ਰੂਪੀ ਖ਼ਜ਼ਾਨੇ ਵਿਚੋਂ, ਲਿਖਤੀ ਰੂਪ ਵਿਚ, ਸੰਸਾਰ ਭਰ ਅੰਦਰ ਵਸਦੀਆਂ ਸਿੱਖ ਸੰਗਤਾਂ ਅਤੇ ਮਾਨਵਤਾ ਨੂੰ ਗਿਆਨ ਰੂਪੀ ਸੰਦੇਸ਼ ਪੁਚਾਉਂਦੇ ਰਹਿਣ। ਇਹੋ ਮੇਰੀ ਦਿਲੀ ਕਾਮਨਾ ਹੈ।

ਗਿਆਨੀ ਸੰਤੋਖ ਸਿੰਘanimated gif

-ਜਸਵੰਤ ਸਿੰਘ ‘ਅਜੀਤ’
ਦੇਸ਼ ਵਿੱਚ ਘਟਦੇ ਜਾ ਰਹੇ ਰੁਜ਼ਗਾਰ ਦੇ ਮੌਕੇ?
ਦੇਸ਼ ਵਿੱਚ ਇੱਕ ਪਾਸੇ ਤਾਂ ਨੋਟ-ਬੰਦੀ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ, ’ਤੇ ਦੂਸਰੇ ਪਾਸੇ ਅਜਿਹੀਆਂ ਰਿਪੋਰਟਾਂ ਆਉਣੀਆਂ ਲਗ ਪਈਆਂ ਹਨ, ਜੋ ਇਸ ਗਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਬੀਤੇ ਕੁਝ ਸਮੇਂ ਤੋਂ ਦੇਸ਼ ਵਿੱਚ ਲਗਾਤਾਰ ਰੁਜ਼ਗਾਰ ਦੇ ਮੌਕੇ ਵੀ ਘਟਦੇ ਚਲੇ ਜਾ ਰਹੇ ਹਨ। ਇਨ੍ਹਾਂ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਗ੍ਰੈਜੂਏਟਾਂ ਲਈ ਨੌਕਰੀਆਂ ਘਟ ਰਹੀਆਂ ਹਨ, ਜਿਸਦੇ ਫਲਸਰੂਪ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਤਕ ਦੇ ਵੀ ਲਾਲੇ ਪੈਣ ਲਗੇ ਹਨ। ਦਸਿਆ ਗਿਆ ਹੈ ਕਿ ਇਨ੍ਹੀਂ ਦਿਨੀਂ ਦਖਣੀ ਅਫਰੀਕਾ ਦੀ ਇੱਕ ਖੋਜ ਸੰਸਥਾ ਵਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ, ਜੋ 20 ਅਕਤੂਬਰ, 2016 ਨੂੰ ਸਾਹਮਣੇ ਆਈ ਹੈ, ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਉਸ ਵਲੋਂ ਕੀਤੇ ਗਏ ਇੱਕ ਸਰਵੇ ਅਨੁਸਾਰ ਬੀਤੇ ਕੁਝ ਵਰ੍ਹਿਆਂ ਤੋਂ ਭਾਰਤ ਵਿੱਚ ਹਰ ਰੋਜ਼ ਲਗਾਤਾਰ 550 ਨੋਕਰੀਆਂ ਖਤਮ ਹੁੰਦੀਆਂ ਜਾ ਰਹੀਆਂ ਹਨ।
ਇਸ ਰਿਪੋਰਟ ਨੂੰ ਪੜ੍ਹਨ-ਸੁਣਨ ਤੋਂ ਬਾਅਦ ਸੁਆਲ ਉਠਦਾ ਹੈ ਕਿ ਇੱਕ ਅਜਿਹੇ ਦੇਸ਼, ਜਿਸ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ, ਲਗਭਗ ਪੌਣੇ ਚਾਰ ਕਰੋੜ ਬੇ-ਰੁਜ਼ਗਾਰ ਪਹਿਲਾਂ ਤੋਂ ਹੀ ਮੌਜੂਦ ਹੋਣ, ਵਿੱਚ ਹਰ ਰੋਜ਼ 550 ਹੋਰ ਵਿਅਕਤੀਆਂ ਦੀਆਂ ਨੌਕਰੀਆਂ ਖਤਮ ਹੁੰਦਿਆਂ ਜਾਣ ਦੇ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਨਹੀਂ ਹੋਵੇਗੀ ਤਾਂ ਕੀ ਹੋਵੇਗਾ? ਇਸੇ ਤਰ੍ਹਾਂ ਹੋਰ ਦਸਿਆ ਗਿਆ ਹੈ ਕਿ ਦਿੱਲੀ ਦੇ ਇੱਕ ਸਿਵਿਲ ਸੋਸਾਇਟੀ ਸੰਗਠਨ ਨੇ ਆਪਣੇ ਵਲੋਂ ਕੀਤੇ ਗਏ ਸਰਵੇ ਵਿੱਚ ਦਸਿਆ ਹੈ ਕਿ ਇਸ ਵਕਤ ਛੋਟੇ ਕਿਸਾਨਾਂ, ਪ੍ਰਚੂਨ ਦੁਕਾਨਦਾਰਾਂ, ਠੇਕੇ ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਇਮਾਰਤੀ ਉਸਾਰੀ ਨਾਲ ਜੁੜੇ ਮਜ਼ਦੂਰਾਂ ਦੀ ਹਾਲਤ ਬਹੁਤ ਹੀ ਮਾੜੀ ਹੈ। ਇਹ ਸਾਰੇ ਹੀ ਹਰ ਬੀਤੇ ਦਿਨ ਦੇ ਨਾਲ ਲਗਾਤਾਰ ਘਟਦੀ ਜਾ ਰਹੀ ਕਮਾਈ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਤੇ ਚਿੰਤਤ ਹੋ ਰਹੇ ਹਨ।
ਇਸਦੇ ਵਿਰੁਧ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਆਏ ਦਿਨ ਇਹ ਦਾਅਵਾ ਕਰਦੇ ਚਲੇ ਆ ਰਹੇ ਹਨ ਕਿ ਭਾਰਤ ਦੀ ਆਰਥਕ ਵਿਵਸਥਾ ਦੁਨੀਆਂ ਦੀ ਸਭ ਤੋਂ ਵੱਧ ਵਿਕਾਸ ਦਰ ਵਾਲੀ ਹੈ। ਉਨ੍ਹਾਂ ਦੇ ਇਸ ਦਾਅਵੇ ਤੋਂ ਸੁਆਲ ਊਠਦਾ ਹੈ ਕਿ ਆਖਰ ਵਿਕਾਸ ਦਰ ਦੀ ਇਹ ਕਿਹੋ ਜਿਹੀ ਪ੍ਰੀਭਾਸ਼ਾ ਹੈ, ਜਿਸ ਵਿੱਚ ਵਿਕਾਸ ਦੀ ਦਰ ਤਾਂ ਉੱਚੀ ਹੋ ਰਹੀ ਹੈ, ਪਰ ਨੋਕਰੀਆਂ ਘਟਦੀਆਂ ਜਾ ਰਹੀਆਂ ਹਨ, ਜਾਂ ਦੂਸਰੇ ਸ਼ਬਦਾਂ ਵਿੱਚ ਇਉਂ ਕਹਿ ਲਓ ਕਿ ਦੇਸ ਵਿੱਚ ਰੁਜ਼ਗਾਰ ਦੇ ਮੌਕੇ ਲਗਾਤਾਰ ਘਟਦੇ ਚਲੇ ਜਾ ਰਹੇ ਹਨ?
ਹੈਰਾਨੀ ਦੀ ਗਲ ਤਾਂ ਇਹ ਵੀ ਹੈ ਕਿ ਆਰਜ਼ੀ ਨੌਕਰੀਆਂ ਅਤੇ ਜ਼ੀਰੋ ਮਜ਼ਦੂਰੀ ਵਾਲੀਆਂ ਨੌਕਰੀਆਂ ਦੇ ਕਾਰਣ ਲੋਕਾਂ ਦੀ ਚਿੰਤਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜ਼ੀਰੋ ਮਜ਼ਦੂਰੀ ਵਾਲੀ ਨੌਕਰੀ ਉਸਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਨੋਕਰੀ ਦਾ ਕਾਂਟ੍ਰੈਕਟ ਤਾਂ ਹੁੰਦਾ ਹੈ, ਪਰ ਕੰਮ ਮਿਲਣ ਦੀ ਗਰੰਟੀ ਨਹੀਂ ਹੁੰਦੀ। ਇਹ ਗਲ ਨੌਕਰੀ ਦੇਣ ਵਾਲੀ ਕੰਪਨੀ ਦੀ ਇੱਛਾ ਪੁਰ ਨਿਰਭਰ ਕਰਦੀ ਹੈ ਕਿ ਉਹ ਉਨ੍ਹਾਂ ਮਜ਼ਦੂਰਾਂ ਨੂੰ ਬੁਲਾਏ ਜਾਂ ਨਾਂਹ! ਇੱਕ ਤਰ੍ਹਾਂ ਨਾਲ ਇਸ ਵਿੱਚ ਪੂਰੀ ਤਰ੍ਹਾਂ ਦਿਹਾੜੀਦਾਰ ਮਜ਼ਦੂਰ ਵਰਗੀ ਹਾਲਤ ਹੁੰਦੀ ਹੈ। ਜਾਣਕਾਰ ਸੂਤਰਾਂ ਅਨੁਸਾਰ ਇਨ੍ਹਾਂ ਹਾਲਾਤ ਨੂੰ ਵੇਖਦਿਆਂ ਹੀ ਅੰਤਰ-ਰਾਸ਼ਟਰੀ ਸੰਗਠਨ (ਆਈਐਲਓ) ਨੇ ਕਿਹਾ ਹੈ ਕਿ ਅਜਿਹੇ ਵਾਤਾਵਰਣ ਵਿੱਚ ਨਾ ਕੇਵਲ ਘਟ ਮਜ਼ਦੂਰੀ ਤੇ ਜਾਂ ਮਜ਼ਦੂਰੀ ਦੇ ਬਿਨਾਂ ਗੁਜ਼ਾਰਾ ਕਰਨਾ ਪੈਂਦਾ ਹੈ, ਸਗੋਂ ਉਨ੍ਹਾਂ ਵਿੱਚ ਕੰਮ-ਕਾਜ ਦੀ ਅਸੁਰਖਿਆ ਵੀ ਵਧੇਰੇ ਹੁੰਦੀ ਹੈ, ਇਸਤੋਂ ਇਲਾਵਾ ਲੋਕਾਂ ਦੀ ਸਮਰਥਾ ਅਤੇ ਪ੍ਰਤਿਭਾ ਦੀ ਵੀ ਠੀਕ ਵਰਤੋਂ ਨਹੀਂ ਹੋ ਪਾਂਦੀ। ਆਰਜ਼ੀ ਨੌਕਰੀਆਂ ਅਤੇ ਜ਼ੀਰੋ ਕਾਂਟ੍ਰੈਕਟ ਦਾ ਪ੍ਰਭਾਵ ਔਰਤਾਂ, ਬਚਿਆਂ ਅਤੇ ਉਨ੍ਹਾਂ ਪ੍ਰਵਾਸੀਆਂ ਦੀ ਜ਼ਿੰਦਗੀ ਪੁਰ ਜ਼ਿਆਦਾ ਪੈਂਦਾ ਹੈ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀਆਂ ਮਜਬੂਰੀਆਂ ਕਾਰਣ ਆਪਣਾ ਘਰ, ਥਾਂ ਜਾਂ ਦੇਸ਼ ਛੱਡਣਾ ਪੈਂਦਾ ਹੈ।
ਗਲ ਗ੍ਰੈਜੂਏਟਾਂ ਦੀਆਂ ਨੌਕਰੀਆਂ ਦੀ : ਇਕ ਹੋਰ ਸਰਵੇਖਣ ਵਿੱਚ ਦਸਿਆ ਗਿਆ ਹੈ ਕਿ ਦੇਸ਼ ਵਿੱਚ ਅਗਲੇ ਕੁਝ ਵਰ੍ਹਿਆਂ ਦੌਰਾਨ ਗ੍ਰੈਜੂਏਟਾਂ ਦੇ ਮੁਕਾਬਲੇ ਗੈਰ-ਗ੍ਰੈਜੂਏਟਾਂ ਲਈ ਰੁਜ਼ਗਾਰ ਵਧਣਗੇ। ਦਸਿਆ ਜਾਂਦਾ ਹੈ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਇਸ ਸਮੇਂ ਤਿੰਨ ਕਰੋੜ ਤੀਹ ਲੱਖ ਦੇ ਲਗਭਗ ਨੌਜਵਾਨ ਪੜ੍ਹ ਰਹੇ ਹਨ। ਅਗਲੇ ਦੋ-ਤਿੰਨ ਵਰ੍ਹਿਆਂ ਵਿੱਚ ਉਨ੍ਹਾਂ ਸਾਰਿਆਂ ਦੇ ਹੱਥਾਂ ਵਿੱਚ ਡਿਗਰੀਆਂ ਤਾਂ ਹੋਣਗੀਆਂ, ਪਰ ਇਸਦੇ ਮੁਕਾਬਲੇ ਨਿਜੀ ਖੇਤਰ ਵਿਚ ਸੰਨ-2022 ਤਕ ਗ੍ਰੈਜੂਏਟਾਂ ਲਈ ਕੇਵਲ 30 ਲੱਖ ਰੁਜ਼ਗਾਰਾਂ ਦੀ ਹੀ ਸਿਰਜਨਾ ਹੋ ਪਾਇਗੀ। ਜਦਕਿ ਇਸਦੇ ਮੁਕਾਬਲੇ ਇਸੇ ਸਮੇਂ ਦੌਰਾਨ ਗੈਰ-ਗ੍ਰੈਜੂਏਟਾਂ ਲਈ ਨੋਕਰੀ ਦੇ 4.2 ਕਰੋੜ ਮੌਕੇ ਉਪਲਬੱਧ ਹੋਣਗੇ। ਇਸਤੋਂ ਪਹਿਲਾਂ ਕੀਤੇ ਗਏ ਇੱਕ ਸਰਵੇ ਅਨੁਸਾਰ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚੋਂ ਨਿਕਲਣ ਵਾਲੇ 90 ਪ੍ਰਤੀਸ਼ਤ ਗ੍ਰੈਜੂਏਟ ਨੌਕਰੀ ਦੇ ਯੋਗ ਹੀ ਨਹੀਂ ਹੁੰਦੇ, ਜਦਕਿ ਇਹ ਸਰਵੇ ਦਸ ਰਿਹਾ ਹੈ ਕਿ ਗ੍ਰੈਜੂਏਟਾਂ ਲਈ ਨੌਕਰੀ ਦੇ ਮੌਕੇ ਹੀ ਘਟ ਰਹੇ ਹਨ।
ਇਸੇ ਸੰਬੰਧ ਵਿੱਚ ਇੱਕ ਪੱਤਰਕਾਰ ਨਾਲ ਹੋਈ ਮੁਲਾਕਾਤ ਦੌਰਾਨ ਕਾਂਗ੍ਰਸ ਦੇ ਸੀਨੀਅਰ ਆਗੂ ਜਯੌਤਿਰਮਯ ਸਿੰਧੀਆ ਨੇ ਕਿਹਾ ਹੈ ਕਿ ਕੇਵਲ ਸਿਖਿਆ ਉਪਲਬੱਧ ਕਰਵਾ ਦੇਣ ਜਾਂ ਲੈਪਟਾਪ ਦੇ ਦੇਣ ਨਾਲ ਹੀ ਕੰਮ ਨਹੀਂ ਚਲੇਗਾ। ਸਕਿਲ ਡਿਵੈਲਪਮੈਂਟ ਬਹੁਤ ਜ਼ਰੁਰੀ ਹੈ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ। ਅਜਿਹੀਆਂ ਡਿਗਰੀਆਂ ਕਿਸ ਕੰਮ ਦੀਆਂ, ਜੋ ਰੁਜ਼ਗਾਰ ਨਾ ਦੁਆ ਸਕਣ। ਉਨ੍ਹਾਂ ਕਿਹਾ ਕਿ ਇਸ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਸਾਡੀਆਂ ਪਾਲੀਟੈਕਨਿਕ ਸੰਸਥਾਵਾਂ ਕਿਤਨੀਆਂ ਉਪਯੋਗੀ ਸਾਬਤ ਹੋ ਪਾ ਰਹੀਆਂ ਹਨ? ਸਿਖਿਆ ਦਾ ਉਦਯੋਗਾਂ ਨਾਲ ਸੰਬੰਧ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਉਪਲਬੱਧ ਕਰਵਾਉਣ ਦਾ ਵਾਇਦਾ ਕੀਤਾ ਸੀ, ਜਦਕਿ ਪਿਛਲੇ ਸਾਲ ਉਸ ਵਲੋਂ ਕੇਵਲ 4.35 ਲੱਖ ਨੌਕਰੀਆਂ ਹੀ ਦਿੱਤੀਆਂ ਜਾ ਸਕੀਆਂ। ਇਸ ਵਰ੍ਹੇ ਤਾਂ ਇਹ ਅੰਕੜਾ ਹੋਰ ਵੀ ਘਟ, ਅਰਥਾਤ ਕੇਵਲ 1.35 ਲੱਖ ਤਕ ਹੀ ਰਹਿਣ ਦਾ ਅਨੁਮਾਨ ਹੈ। ਜਿਸਤੋਂ ਸਪਸ਼ਟ ਜਾਪਦਾ ਹੈ ਕਿ ਦੇਸ਼ ਦੇ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਹੋ ਰਹੇ ਹਨ।
ਕੰਮ ਨਾ ਹੋਣ ਕਾਰਣ ਘਰਾਂ ਨੂੰ ਮੂੜ ਰਹੇ ਨੇ : ਇਧਰ ਇਹ ਵੀ ਦਸਿਆ ਜਾ ਰਿਹਾ ਹੈ ਕਿ ਨੋਟਬੰਦੀ ਕਾਰਣ ਬਿਹਾਰ ਰਾਜ ਦੇ ਅਸੰਗਠਿਤ ਖੇਤਰ ਦੇ ਲਗਭਗ ਢਾਈ ਕਰੋੜ ਮਜ਼ਦੂਰ ਪ੍ਰਭਾਵਤ ਹੋਏ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਉਹ ਮਜ਼ਦੂਰ ਹਨ, ਜੋ ਦਿਹਾੜੀ ਤੇ ਕੰਮ ਕਰਨ ਵਾਲੇ ਹਨ। ਹੋਰ ਦਸਿਆ ਜਾ ਰਿਹਾ ਹੈ ਕਿ ਕਈ ਜਗ੍ਹਾ ਤੇ ਤਾਂ ਘਟ ਪੈਸੇ ਦੇ ਕੇ ਜਾਂ ਉਧਾਰ ਵਿੱਚ ਹੀ ਕੰਮ ਕਰਵਾਇਆ ਜਾ ਰਿਹਾ ਹੈ। ਕਿਉਂਕਿ ਨਕਦ ਪੈਸਾ ਨਾ ਹੋਣ ਕਾਰਣ ਉਦਯੋਗਪਤੀ ਵੀ ਮਜ਼ਦੂਰੀ ਨਹੀਂ ਦੇ ਪਾ ਰਹੇ। ਬੇਕਾਰੀ ਦੀ ਹਾਲਤ ਇਹ ਹੋ ਗਈ ਹੈ ਕਿ ਕਈ ਜ਼ਿਲਿਆਂ ਵਿੱਚ ਬਾਹਰੋਂ ਕੰਮ ਕਰਨ ਆਏ ਮਜ਼ਦੂਰ ਘਰਾਂ ਨੂੰ ਵਾਪਸ ਵੀ ਮੁੜਨ ਲਗੇ ਹਨ। ਮਜ਼ਦੂਰ ਸੰਗਠਨ ‘ਏਟਕ’ ਦੀ ਪ੍ਰਦੇਸ਼ ਕਮੇਟੀ ਦੇ ਸਕੱਤਰ ਅਜੈ ਕੁਮਾਰ ਨੇ ਦਸਿਆ ਕਿ ਇੱਕ ਸਥਾਨਕ ਬਿਸਕੁਟ ਕੰਪਨੀ, ਆਯੁਰਵੇਦ ਕੰਪਨੀ ਆਦਿ ਛੋਟੇ ਉਦਯੋਗਾਂ ਨਾਲ ਜੁੜੇ ਮਜ਼ਦੂਰਾਂ ਨੂੰ ਪੈਸਾ ਨਹੀਂ ਮਿਲ ਰਿਹਾ। ਇੱਕ ਗਰੀਬ ਮਜ਼ਦੂਰ, ਜੋ ਦਿਨ ਨੂੰ ਮਜ਼ਦੂਰੀ ਕਰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਦਾ ਹੈ, ਉਹ ਇਨ੍ਹਾਂ ਹਾਲਾਤ ਵਿੱਚ ਆਪਣੇ ਲਈ ਰੋਟੀ ਦਾ ਜੁਗਾੜ ਕਿਵੇਂ ਕਰੇਗਾ?
…ਅਤੇ ਅੰਤ ਵਿੱਚ : ਅੱਧੀ ਮਜ਼ਦੂਰੀ ਤੇ ਹੀ ਕੰਮ ਕਰਨ ਨੂੰ ਤਿਆਰ : ਉਤਰਾਖੰਡ ਵਿੱਚ ਲਗਭਗ 6 ਲੱਖ ਮਜ਼ਦੂਰ ਅਜਿਹੇ ਹਨ, ਜੋ ਬਾਹਰੋਂ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤੋਂ ਆਏ ਹੋਏ ਹਨ ਤੇ ਜੋ ਅਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ। ਨੋਟਬੰਦੀ ਕਾਰਣ ਉਨ੍ਹਾਂ ਨੂੰ ਮਜ਼ਦੂਰੀ ਨਹੀਂ ਮਿਲ ਪਾ ਰਹੀ। ਮਜ਼ਦੂਰਾਂ ਦੀ ਇਸ ਮਜਬੂਰੀ ਦਾ ਲਾਭ ਉਠਾ ਕਈ ਕਾਰੋਬਾਰੀ, ਉਨ੍ਹਾਂ ਪਾਸੋਂ ਅੱਧੀ ਮਜ਼ਦੂਰੀ ਤੇ ਕੰਮ ਕਰਵਾ ਰਹੇ ਹਨ। ਇਸ ਹਾਲਤ ਵਿੱਚ ਵੀ ਉਹ ਮਜ਼ਦੂਰਾਂ ਦੀ ਮਜ਼ਦੂਰੀ ਦਾ ਭੁਗਤਾਨ ਰੋਜ਼ ਨਕਦ ਕਰਨ ਦੀ ਬਜਾਏ ਸਪਤਾਹਕ ਤੇ ਉਹ ਵੀ ਚੈਕ ਰਾਹੀਂ ਕਰ ਰਹੇ ਹਨ। ਇਤਨਾ ਹੀ ਨਹੀਂ ਜੇ ਮਜ਼ਦੂਰ ਚੈਕ ਦੀ ਬਜਾਏ ਨਕਦ ਮਜ਼ਦੂਰੀ ਦੇਣ ਦੀ ਮੰਗ ਕਰਨ ਤਾਂ ਉਨ੍ਹਾਂ ਨੂੰ ਪੁਰਾਣੇ ਨੋਟਾਂ ਵਿੱਚ ਹੀ ਮਜ਼ਦੂਰੀ ਦਾ ਭੁਗਤਾਨ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ।

animated gifਜਸਵੰਤ ਸਿੰਘ ‘ਅਜੀਤ’
ਨੋਟਬੰਦੀ ਦਾ ਭਾਰਤੀ ਜਨ-ਜੀਵਨ ਪੁਰ ਪ੍ਰਭਾਵ
ਦੇਸ਼ ਵਿੱਚ ਨੋਟਬੰਦੀ ਨੂੰ ਲਾਗੂ ਕੀਤਿਆਂ ਜਿਉਂ-ਜਿਉਂ ਸਮਾਂ ਬੀਤਦਾ ਚਲਿਆ ਜਾ ਰਿਹਾ ਹੈ, ਤਿਉਂ-ਤਿਉਂ ਉਸਦਾ ਜਨ-ਜੀਵਨ ਪੁਰ ਪੈ ਰਿਹਾ ਪ੍ਰਭਾਵ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆਉਣ ਲਗ ਪਿਆ ਹੈ। ਭਾਵੇਂ ਭਾਰਤ ਸਰਕਾਰ ਨੋਟਬੰਦੀ ਕਾਰਣ ਮਿਲ ਰਹੀ ਕਥਤ ਸਫਲਤਾ ਦੇ ਦਾਅਵੇ ਕਰ, ਬਗਲਾਂ ਵਜਾ ਰਹੀ ਹੈ, ਪ੍ਰੰਤੂ ਇਸਦੇ ਵਿਰੁਧ ਨੋਟਬੰਦੀ ਦੇ ਫਲਸਰੂਪ ਆਮ ਲੋਕਾਂ ਨੂੰ ਜਿਸਤਰ੍ਹਾਂ ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਕਾਰਣ ਉਨ੍ਹਾਂ ਦੀ ਸੋਚ ਵਿੱਚ ਜੋ ਬਦਲਾਉ ਆ ਰਿਹਾ ਹੈ, ਉਹ ਇੱਕ ਵਖਰੀ ਹੀ ਤਸਵੀਰ ਪੇਸ਼ ਕਰਨ ਦਾ ਅਧਾਰ ਬਣ ਰਿਹਾ ਹੈ।
ਸਮਰਥਨ ਦਾ ਗ੍ਰਾਫ ਡਿਗਾ : ਇੱਕ ਹਿੰਦੀ ਦੈਨਿਕ ਦੀ ਰਿਪੋਰਟ ਅਨੁਸਾਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ 8 ਨਵੰਬਰ ਨੂੰ ਰਾਸ਼ਟਰ ਦੇ ਨਾਂ ਦਿੱਤੇ ਸੰਦੇਸ਼ ਦਾ ਜੋ ਰੂਪ ਨੋਟਬੰਦੀ ਦੇ ਰੂਪ ਵਿੱਚ ਸਾਹਮਣੇ ਆਇਆ, ਉਸਦੇ ਚਲਦਿਆਂ ਅਰੰਭਕ ਦੋ ਦਿਨ ਦੇਸ਼ਵਾਸੀਆਂ ਦੇ ਇੱਕ ਵਡੇ ਹਿੱਸੇ ਨੇ ਪ੍ਰਤੱਖ ਤੇ ਅਪ੍ਰਤੱਖ ਰੂਪ ਵਿੱਚ ਉਸਦਾ ਜ਼ੋਰਦਾਰ ਸੁਆਗਤ ਤੇ ਸਮਰਥਨ ਕਰਦਿਆਂ ਉਸਨੂੰ ਇਤਿਹਾਸਕ ਤੇ ਪੂਰੀ ਤਰ੍ਹਾਂ ਦੇਸ਼ ਹਿੱਤ ਵਿੱਚ ਕਰਾਰ ਦਿੱਤਾ। ਪ੍ਰੰਤੂ ਇਸਤੋਂ ਬਾਅਦ ਜਿਉਂ-ਜਿਉਂ ਲੋਕਾਂ ਨੂੰ ਆਪਣਾ ਹੀ ਪੈਸਾ ਬੈਂਕਾਂ ਵਿਚੋਂ ਕਢਾਣ ਲਈ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਖੜਿਆਂ ਹੋਣਾ ਪਿਆ ਅਤੇ ਉਨ੍ਹਾਂ ਵਿਚੋਂ ਕੁਝ-ਇੱਕ ਖੁਸ਼ਕਿਸਮਤਾਂ ਦੇ ਹਿਸੇ ਵੀ ‘ਊਂਠ ਦੇ ਮੂੰਹ ਜੀਰਾ’ ਹੀ ਆਇਆ, ਤਾਂ ਇਸ ਇੱਕ-ਤਰਫਾ ਸਮਰਥਨ ਦਾ ਰੁਝਾਨ ਲਗਾਤਾਰ ਬਦਲਣਾ ਸ਼ੁਰੂ ਹੋ ਗਿਆ। 8 ਨਵੰਬਰ ਨੂੰ ‘ਲਾਈਵ ਹਿੰਦੁਸਤਾਨ’ ਵਲੋਂ ਕੀਤੇ ਗਏ ਸਰਵੇ ਵਿੱਚ 78 ਪ੍ਰਤੀਸ਼ਤ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਇਸ ਇਤਿਹਾਸਕ ਪਹਿਲ ਨੂੰ ਆਪਣਾ ਸਮਰਥਨ ਦਿੱਤਾ। ਫਿਰ ਉਸਤੋਂ ਬਾਅਦ ਦਿਨ-ਬ-ਦਿਨ ਇਸ ਸਮਰਥਨ ਦਾ ਗ੍ਰਾਫ ਹੇਠਾਂ ਉਤਰਨਾ ਸ਼ੁਰੂ ਹੋ ਗਿਆ। ਇੱਕ ਹਫਤੇ ਬਾਅਦ ਨੋਟਬੰਦੀ ਅਤੇ ਕਾਲੇ ਧਨ ਵਿਰੁਧ ਪ੍ਰਧਾਨ ਮੰਤਰੀ ਦੀ ਮੁਹਿੰਮ ਦੇ ਸਮਰਥਨ ਵਿੱਚ ਲੋਕੀ 78 ਪ੍ਰਤੀਸ਼ਤ ਤੋਂ ਘਟ 61.93 ਪ੍ਰਤੀਸ਼ਤ ਰਹਿ ਗਏ। ਇਸ ਉਚਾਈ ਦਾ ਗ੍ਰਾਫ ਰੋਟੀ, ਸਬਜ਼ੀ, ਦਾਲ ਆਦਿ ਲਈ ਆਪਣੇ ਪੁਰਾਣੇ ਨੋਟ ਬਦਲਣ ਵਿੱਚ ਨਿਰਾਸ਼ ਹੋਏ ਲੋਕਾਂ ਦੀ ਖਿੱਝ ਅਤੇ ਵਿਰੋਧ ਕਾਰਣ ਹੋਰ ਹੇਠਾਂ ਡਿਗ ਗਿਆ। 10 ਦਿਨ ਬਾਅਦ ਇਸ ਮੁਹਿੰਮ ਦੇ ਸਮਰਥਨ ਵਿੱਚ ਕੇਵਲ 46 ਪ੍ਰਤੀਸ਼ਤ ਹੀ ਲੋਕੀ ਵਿਖਾਈ ਦਿੱਤੇ। ਇਸ ਸਰਵੇ ਵਿੱਚ ਸ਼ਾਮਲ ਲੋਕਾਂ ਵਿੱਚੋਂ ਲਗਭਗ 20.5 ਪ੍ਰਤੀਸ਼ਤ ਅਜਿਹੇ ਸਨ, ਜਿਨ੍ਹਾਂ ਦੇ ਰੋਜ਼ਾਨਾ ਖਰਚਿਆਂ ਪੁਰ ਇਸ ਨਾਲ ਕੋਈ ਪ੍ਰਭਾਵ ਨਹੀਂ ਸੀ ਪਿਆ, ਜਦਕਿ 24.5 ਪ੍ਰਤੀਸ਼ਤ ਅਜਿਹੇ ਸਨ, ਜਿਨ੍ਹਾਂ ਨੂੰ ਆਪਣੇ ਰੋਜ਼-ਦਿਨ ਦੇ ਖਰਚਿਆਂ ਵਿੱਚ 20 ਤੋਂ 30 ਪ੍ਰਤੀਸ਼ਤ ਤਕ ਕਟੌਤੀ ਕਰਨੀ ਪਈ।
ਪ੍ਰਾਪਰਟੀ ਦੀ ਖ੍ਰੀਦ-ਓ-ਫਰੋਖਤ ਪੁਰ ਪ੍ਰਭਾਵ : ਇੱਕ ਹੋਰ ਦੈਨਿਕ ਦੀ ਰਿਪੋਰਟ ਅਨੁਸਾਰ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਪ੍ਰਾਪਰਟੀ ਦੀ ਖ੍ਰੀਦ-ਫਰੋਖਤ ਦਾ ਕਾਰੋਬਾਰ ਲਗਭਗ ਅੱਸੀ (80) ਪ੍ਰਤੀਸ਼ਤ ਘਟ ਗਿਆ ਹੈ। ਹਾਲਤ ਇਹ ਹੋ ਗਈ ਹੈ ਕਿ ਸਬ-ਰਜਿਸਟ੍ਰਾਰ ਦਫਤਰਾਂ ਵਿੱਚ ਦਿਨ ਵਿੱਚ ਕੇਵਲ ਚਾਰ ਤੋਂ ਪੰਜ ਤੱਕ ਹੀ ਰਜਿਸਟਰੀਆਂ ਹੋਣ ਲਗੀਆਂ। ਜਿਸ ਨਾਲ ਦਿੱਲੀ ਸਰਕਾਰ ਦੀ ਚਿੰਤਾ ਵਧਣੀ ਸੁਭਾਵਕ ਸੀ, ਕਿਉਂਕਿ ਇਸ ਨਾਲ ਸਰਕਾਰ ਆਪਣੀ ਵਸੂਲੀ ਦੇ ਨਿਸ਼ਾਨੇ ਤੋਂ ਬਹੁਤ ਹੀ ਪਿਛੇ ਚਲਣ ਲਗੀ ਸੀ। ਜਾਣਕਾਰ ਸੂਤਰਾਂ ਅਨੁਸਾਰ ਆਮ ਤੋਰ ਤੇ ਦਿੱਲੀ ਵਿੱਚ ਜਾਇਦਾਦਾਂ ਦੀ ਰਜਿਸਟਰੀ ਤੋਂ ਸਰਕਾਰ ਨੂੰ 2000 ਤੋਂ 2200 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ। 500 ਰੁਪਏ ਅਤੇ 1000 ਰੁਪਏ ਦੇ ਨੋਟ ਬੰਦ ਹੋਣ ਤੋਂ ਬਾਅਦ ਹੀ ਰਜਿਸਟਰੀ ਦਫਤਰਾਂ ਵਿੱਚ ਜਾਇਦਾਦ ਦੇ ਨਵੇਂ ਸੌਦੇ ਆਉਣੇ ਬੰਦ ਹੋ ਗਏ। ਜਿਨ੍ਹਾਂ ਲੋਕਾਂ ਨੂੰ ਬਹੁਤ ਹੀ ਲੋੜ ਹੈ, ਉਹ ਹੀ ਸਬ-ਰਜਿਸਟਰਾਰ ਦੇ ਦਫਤਰਾਂ ਵਿੱਚ ਆ ਰਹੇ ਹਨ।
ਗਰੀਬ ਮਜ਼ਦੂਰ ਨਸਬੰਦੀ ਕਰਵਾਣ ਤੇ ਮਜਬੂਰ : ਇੱਕ ਰਿਪੋਰਟ ਅਨੁਸਾਰ ਨੋਟਬੰਦੀ ਦਾ ਅਸਰ ਕਈ ਸ਼ਹਿਰਾਂ ਦੇ ਮਜ਼ਦੂਰਾਂ ਪੁਰ ਵੀ ਪਿਆ ਹੈ। ਮਿਲੀਆਂ ਸੂਚਨਾਵਾਂ ਅਨੁਸਾਰ ਗੋਰਖਪੁਰ ਵਿੱਚ ਵੇਹਲੇ ਬੈਠੇ 3 ਦਰਜਨ ਤੋਂ ਵੱਧ ਦਿਹਾੜੀ-ਦਾਰ ਮਜ਼ਦੂਰਾਂ ਨੇ ਇਸ ਦੌਰਾਨ ਆਪਣੀ ਨਸਬੰਦੀ ਕਰਵਾਈ ਹੈ। ਨਸਬੰਦੀ ਕਰਾਣ ’ਤੇ ਜੋ ਇੱਕ ਹਜ਼ਾਰ ਰੁਪਏ ਨਕਦ ਮਿਲੇ ਉਨ੍ਹਾਂ ਨਾਲ ਉਨ੍ਹਾਂ ਦਾ ਕੁਝ-ਕੁ ਧਨ-ਸੰਕਟ ਦੂਰ ਹੋਇਆ। ਇਸੇ ਦੈਨਿਕ ਦੀ ਟੀਮ ਜਦੋਂ ਨੋਟਬੰਦੀ ਦਾ ਅਸਰ ਜਾਣਨ ਲਈ ਗੋਰਖਪੁਰ ਦੀਆਂ ਮੰਡੀਆਂ ਵਿੱਚ ਗਈ ਤਾਂ ਨਸਬੰਦੀ ਕਰਵਾਣ ਵਾਲੇ ਇੱਕ ਮਜ਼ਦੂਰ ਨੇ ਦਸਿਆ ਕਿ ਉਹ ਦੋ ਬਚਿਆਂ ਦਾ ਪਿਤਾ ਹੈ ਤੇ ਨੋਟਬੰਦੀ ਕਾਰਣ ੳਸਨੂੰ ਅਜਕਲ ਕੋਈ ਕੰਮ ਨਹੀਂ ਮਿਲ ਪਾ ਰਿਹਾ, ਜਿਸ ਕਾਰਣ ਉਹ ਆਰਥਕ ਸੰਕਟ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਇਸ ਦੋਰਾਨ ਨਸਬੰਦੀ ਕਰਵਾਣ ਨਾਲ ਉਸਨੂੰ ਖਰਚ ਲਈ ਜੋ ਇੱਕ ਹਜ਼ਾਰ ਰੁਪਏ ਮਿਲੇ ਹਨ, ਉਨ੍ਹਾਂ ਨਾਲ ਉਸਨੂੰ ਕੁਝ ਰਾਹਤ ਮਿਲੀ ਹੈ। ਦਸਿਆ ਜਾਂਦਾ ਹੈ ਕਿ ਗੋਰਖਪੁਰ ਦੀ ਇੱਕ ਸੰਸਥਾ ਵਲੋਂ ਨਸਬੰਦੀ ਕਰਾਣ ਵਾਲੇ ਮਜ਼ਦੂਰਾਂ ਨੂੰ ਇੱਕ ਹਜ਼ਾਰ ਰੁਪਏ ਨਕਦ ਦੇਣ ਦੇ ਨਾਲ ਹੀ ਉਨ੍ਹਾਂ ਦਾ ਦੁਰਘਟਨਾ ਬੀਮਾ ਵੀ ਕਰਵਾਇਆ ਜਾ ਰਿਹਾ ਹੈ। ਇਹ ਵੀ ਦਸਿਆ ਗਿਆ ਹੈ ਕਿ ਗੋਰਖਪੁਰ ਵਿੱਚ 20 ਨਵੰਬਰ ਤੋਂ 25 ਨਵੰਬਰ ਦੇ ਵਿਚਕਾਰ ਦੇ ਸਮੇਂ ਵਿੱਚ 39 ਮਜ਼ਦੂਰਾਂ ਨੇ ਆਪਣੀ ਨਸਬੰਦੀ ਕਰਵਾਈ ਹੈ।
ਇਤਰ ਛਿੜਕ ਦਿੱਤੇ ਜਾ ਰਹੇ ਨੇ ਨੋਟ : ਮੀਡੀਆ ਵਿੱਚ ਆਈ ਇੱਕ ਰਿਪੋਰਟ ਅਨੁਸਾਰ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਬੈਂਕਾਂ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ। ਕਈ ਜਗ੍ਹਾ ਬੈਂਕ ਗ੍ਰਾਹਕਾਂ ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਬਦਲੇ ਨਵੇਂ ਨੋਟ ਦੇਣ ਦੀ ਬਜਾਏ 100 ਰੁਪਏ ਦੇ ਅਜਿਹੇ ਗਲੇ-ਸੜੇ ਤੇ ਪੁਰਾਣੇ ਨੋਟ ਇਤਰ ਛਿੜਕ ਕੇ ਦੇ ਰਹੇ ਹਨ, ਜੋ ਨਾ ਕੇਵਲ ਚਲਣ ਤੋਂ ਬਾਹਰ ਹੋ ਚੁਕੇ ਹਨ, ਸਗੋਂ ਵਰਤਣ ਦੇ ਲਾਇਕ ਵੀ ਨਹੀਂ ਰਹੇ ਹੋਏ। ਨਾਂ ਜਗ ਜਾਹਿਰ ਨਾ ਕਰਨ ਦੀ ਸ਼ਰਤ ਤੇ ਪ੍ਰੈਸ ਰਿਪੋਰਟਰ ਨੂੰ ਇੱਕ ਬੈਂਕ ਮੈਨੇਜਰ ਨੇ ਦਸਿਆ ਕਿ ਆਰਬੀਆਈ ਵਲੋਂ ਅਜਿਹੇ ਨੋਟ ਦਿੱਤੇ ਜਾ ਰਹੇ ਹਨ, ਜੋ ਕਈ ਵਰ੍ਹਿਆਂ ਤੋਂ ਬਾਜ਼ਾਰ ਵਿਚੋਂ ਵਾਪਸ ਲੈ ਕੇ ਨਸ਼ਟ ਕਰਨ ਲਈ ਇਕਠੇ ਕੀਤੇ ਗਏ ਹੋਏ ਸਨ, ਪਰ ਨਸ਼ਟ ਨਹੀਂ ਕੀਤੇ ਜਾ ਸਕੇ ਸਨ। ਇਨ੍ਹਾਂ ਨੋਟਾਂ ਵਿਚੋਂ ਬਦਬੂ ਆਉਂਦੀ ਹੈ। ਜਸ ਕਾਰਣ ਇਨ੍ਹਾਂ ਨੂੰ ਗ੍ਰਾਹਕਾਂ ਨੂੰ ਦੇਣ ਤੋਂ ਪਹਿਲਾਂ ਇਨ੍ਹਾਂ ਪੁਰ ਇਤਰ ਅਤੇ ਕੀਟ-ਨਾਸ਼ਕ ਛਿੜਕਿਆ ਜਾ ਰਿਹਾ ਹੈ। ਉਸ ਮੈਨੇਜਰ ਅਨੁਸਾਰ ਕਰੋੜਾਂ ਰੁਪਏ ਦੇ ਇਹ 100 ਰੁਪਏ ਦੇ ਨੋਟ ਗ੍ਰਾਹਕਾਂ ਨੂੰ ਦੇਣ ਲਈ ਬੈਂਕਾਂ ਨੂੰ ਦਿੱਤੇ ਗਏ ਹਨ ਤਾਂ ਜੋ ਮੰਗ ਅਤੇ ਪੂਰਤੀ ਵਿੱਚ ਆਏ ਭਾਰੀ ਅੰਤਰ ਨੂੰ ਮੇਟਿਆ ਜਾ ਸਕੇ।
ਕੰਮ ਅਸਾਨ ਨਹੀਂ : ਦਸਿਆ ਜਾਂਦਾ ਹੈ ਕਿ ਲਾਈਨ ਖਤਮ ਹੋਣ ਦੇ ਬਾਅਦ ਵੀ ਆਪਣੇ ਬੈਂਕ ਖਾਤੇ ਵਿੱਚ ਜਮ੍ਹਾਂ ਪੈਸਿਆਂ ਨੂੰ ਕਢਵਾਣਾ ਬਹੁਤ ਹੀ ਮੁਸ਼ਕਿਲ ਹੈ। ਪਿਛਲੇ ਦਿਨੀਂ ਕਈ ਬੈਂਕਾਂ ਵਿੱਚ ਗ੍ਰਾਹਕਾਂ ਨੂੰ ਦੇਣ ਲਈ ਪੈਸਾ ਹੀ ਨਹੀਂ ਸੀ। ਆਰਬੀਆਈ ਦੇ ਚੇਅਰਮੈਨ ਭਾਵੇਂ ਬੈਂਕਾਂ ਵਿਚ ਨਕਦੀ ਦੀ ਘਾਟ ਨਾ ਹੋਣ ਦਾ ਦਾਅਵਾ ਕਰ ਰਹੇ ਹੋਣ, ਪ੍ਰੰਤੂ ਸੱਚਾਈ ਇਹ ਹੀ ਹੈ ਕਿ ਰਾਜਧਾਨੀ ਸਥਿਤ ਸਟੇਟ ਬੈਂਕ ਦੀਆਂ ਬ੍ਰਾਂਚਾ ਵਿਚੋਂ ਵੀ ਲੋਕਾਂ ਨੂੰ ਪੈਸਾ ਨਹੀਂ ਮਿਲ ਪਾ ਰਿਹਾ।
ਲਾਈਨਾਂ ਵਿੱਚਲੀ ਜਗ੍ਹਾ ਵੀ ਵਿੱਕ ਰਹੀ ਹੈ : ਦਸਿਆ ਗਿਆ ਹੈ ਕਿ ਏਟੀਐਮ ਵਿਚੋਂ ਪੈਸਾ ਕਢਵਾਣ ਵਾਲਿਆਂ ਦੀ ਵੱਧ ਰਹੀ ਭੀੜ ਦੇ ਕਾਰਣ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ਦਾ ਲਾਭ ਉਠਾਣ ਲਈ ਕੁਝ-ਇੱਕ ਲੋਕਾਂ ਵਲੋਂ ਬੈਂਕਾਂ ਸਾਹਮਣੇ ਲਗ ਰਹੀਆਂ ਲਾਈਨਾਂ ਵਿੱਚ ਸਵੇਰੇ ਹੀ ਆ ਵਾਰੀ ਮਲ, ਦੇਰ ਨਾਲ ਆਉਣ ਵਾਲਿਆਂ ਨੂੰ ਵੇਚੀ ਜਾਣ ਲਗੀ ਹੈ। ਦਸਿਆ ਗਿਆ ਹੈ ਕਿ ਪਿਛਲੇ ਦਿਨੀਂ ਦਖਣੀ ਦਿੱਲੀ ਦੇ ਗ੍ਰੀਨ ਪਾਰਕ ਦੇ ਗੁਰਦੁਆਰੇ ਨੇੜੇ ਸਥਿਤ ਇੱਕ ਬੈਂਕ ਦੇ ਬਾਹਰ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਇੱਕ ਔਰਤ ਨੇ ਦਸਿਆ ਕਿ ਉਸਦੇ ਅਗੇ ਲਾਈਨ ਵਿੱਚ ਲਗੀ ਇਕ ਔਰਤ ਸਵੇਰ ਤੋਂ ਹੀ ਬੈਂਕ ਖੁਲ੍ਹਣ ਦਾ ਇੰਤਜ਼ਾਰ ਕਰ ਰਹੀ ਸੀ, ਬੈਂਕ ਖੁਲ੍ਹਣ ਤੋਂ ਕੁਝ ਹੀ ਚਿਰ ਪਹਿਲਾਂ ਉਸਦੀ ਜਗ੍ਹਾ ਤੇ ਕੋਈ ਹੋਰ ਔਰਤ ਆ ਕੇ ਖੜੀ ਹੋ ਗਈ। ਉਸਨੇ ਦਸਿਆ ਕਿ ਪਹਿਲਾਂ ਵਾਲੀ ਔਰਤ ਤੋਂ ਵਾਰੀ ਲੈਣ ਲਈ ਉਸਨੇ 100 ਰੁਪਏ ਦਿਤੇ ਹਨ। ਇਹੀ ਹਾਲਤ ਮਰਦਾਂ ਦੀਆਂ ਲਾਈਨਾਂ ਬਾਰੇ ਵੀ ਦਸੀ ਜਾਂਦੀ ਹੈ।
ਖਾਤੇ ਵਿੱਚ ਪੈਸੇ ਪਰ ਬੈਂਕ ਵਿੱਚ ਨਹੀਂ: ਨੋਟਬੰਦੀ ਦੇ 23 ਦਿਨਾਂ ਬਾਅਦ ਪਹਿਲੀ ਵਾਰ 1 ਦਸੰਬਰ ਨੂੰ ਲੋਕੀ ਬੈਂਕਾਂ ਅਤੇ ਏਟੀਐਮ ਵਿਚੋਂ ਤਨਖਾਹ ਅਤੇ ਪੈਂਨਸ਼ਨ ਦੀ ਰਕਮ ਕਢਵਾਣ ਪੁਜੇ। ਪ੍ਰੰਤੂ ਦਿੱਲੀ-ਐਨਸੀਆਰ ਦੇ ਲਗਭਗ 75 ਪ੍ਰਤੀਸ਼ਤ ਬੈਂਕਾਂ ਵਿੱਚ ਕੈਸ਼ ਦੀ ਘਾਟ ਹੋਣ ਕਾਰਣ, ਲੋਕਾਂ ਨੂੰ ਨਿਰਾਸ਼ ਮੁੜਨਾ ਪਿਆ। ਦੁਪਹਿਰ 12 ਵਜੇ ਤਕ ਬਹੁਤੇ ਬੈਂਕਾਂ ਵਿੱਚ ਕੈਸ਼ ਜਾਂ ਤਾਂ ਖਤਮ ਹੋ ਗਿਆ ਸੀ ਜਾਂ ਉਨ੍ਹਾਂ ਤੱਕ ਪੁਜਾ ਹੀ ਨਹੀਂ ਸੀ। ਕਨਾਟ ਪਲੇਸ ਦੇ 80 ਪ੍ਰਤੀਸ਼ਤ ਏਟੀਐਮ ਦੇ ਬਾਹਰ ‘ਨੋ ਕੈਸ਼’ ਦੀਆਂ ਤਖਤੀਆਂ ਲਟਕੀਆਂ ਹੋਈਆਂ ਸਨ। ਇਕ ਬੈਂਕ ਜਾਂ ਏਟੀਐਮ ਤੋਂ ਔਸਤਨ 100 ਤੋਂ 150 ਤਕ ਹੀ ਲੋਕੀ ਪੈਸਾ ਕਢਵਾ ਸਕੇ।
…ਅਤੇ ਅੰਤ ਵਿੱਚ : ਨੋਟਬੰਦੀ ਦੇ ਮਾਮਲੇ ਵਿੱਚ ਸਰਕਾਰ ਕਿਧਰੇ ਤਾਂ ਬਹੁਤ ਹੀ ਆਸਵੰਦ ਜਾਪਦੀ ਹੈ ਅਤੇ ਕਿਧਰੇ ਬਹੁਤ ਹੀ ਨਿਰਾਸ਼। ਦਸਿਆ ਗਿਆ ਹੈ ਕਿ ਸਵੇਰੇ ਸੰਸਦ ਵਿੱਚ ਪ੍ਰਧਾਨ ਮੰਤਰੀ ਆਪਣੀਆਂ ‘ਗਲਾਂ’ ਨਾਲ ਪਾਰਟੀ ਸਾਂਸਦਾਂ ਵਿੱਚ ਜੋਸ਼ ਭਰਦੇ ਹਨ ਪ੍ਰੰਤੂ ਸ਼ਾਮ ਤਕ ਦੇਸ਼ ਭਰ ਵਿਚੋਂ ਆ ਰਹੀਆਂ ਖਬਰਾਂ ਪੜ੍ਹ-ਸੁਣ ਉਹ ਸਾਂਸਦ ਪ੍ਰੇਸ਼ਾਨ ਹੋ ਜਾਂਦੇ ਹਨ। ਸਰਕਾਰ ਦੀ ਮੁਸ਼ਕਲ ਇਸ, ਦਸੰਬਰ ਮਹੀਨੇ ਦਾ ਪਹਿਲਾ ਹਫਤਾ ਸੀ। ਕਿਉਂਕਿ ਇਸ ਹਫਤੇ ਮਹੀਨੇ ਦੀ ਤਨਖਾਹ ਬੈਂਕਾਂ ਵਿੱਚਲੇ ਖਾਤਿਆਂ ਵਿੱਚ ਆ ਜਾਣ ਤੋਂ ਬਾਅਦ, ਉਨ੍ਹਾਂ ਵਿਚੋਂ ਕਿਤਨਾ ਪੈਸਾ ਨਿਕਲ ਪਾਇਗਾ? ਇਸੇ ਮੁਸ਼ਕਲ ਨੂੰ ਲੈ ਕੇ ਵਿੱਤ ਵਿਭਾਗ ਨੇ ਬੈਂਕਾਂ ਦੇ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਇਸੇ ਸਮਸਿਆ ਨੂੰ ਲੈ ਪਾਰਟੀ ਸਾਂਸਦਾਂ ਨਾਲ ਬੈਠਕਾਂ ਕੀਤੀਆਂ। ਇਨ੍ਹਾਂ ਬੈਠਕਾਂ ਵਿੱਚ ਸਾਂਸਦਾਂ ਨੇ ਕਿਹਾ ਕਿ ਨੋਟਬੰਦੀ ਕਾਰਣ ਤਾਂ ਕੁਝ ਪ੍ਰੇਸ਼ਾਨੀ ਹੈ। ਪ੍ਰੰਤੂ ਅਸਲੀ ਮੁਸ਼ਕਲ ਭਰੀ ਪ੍ਰੇਸ਼ਾਨੀ ਉਤਰ ਪ੍ਰਦੇਸ਼ ਅਤੇ ਉਤਰਾਖੰਡ ਸਹਿਤ ਚੋਣਾਂ ਵਾਲੇ ਰਾਜਾਂ ਦੀ ਹੈ। ਉਥੇ ਪਾਰਟੀ ਦੇ ਵੱਡੇ-ਵੱਡੇ ਪ੍ਰੋਗਰਾਮ ਚਲ ਰਹੇ ਹਨ, ਜਿਨ੍ਹਾਂ ਵਿੱਚ ਹੁਣ ਪੈਸੇ ਦੀ ਮੁਸ਼ਕਿਲ ਆਉਣ ਲਗ ਪਈ ਹੈ।

animated gif-ਜਸਵੰਤ ਸਿੰਘ ‘ਅਜੀਤ’
ਸ. ਸਿਰਸਾ ਬਣੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਬੁਲਾਰੇ!
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ ਮਨਜਿੰਦਰ ਸਿੰਘ ਸਿਰਸਾ ਨੂੰ ਦਲ ਦੇ ਕੌਮੀ ਬੁਲਾਰੇ ਦੀਆਂ ਜ਼ਿਮੇਂਦਾਰੀਆਂ ਸੌਂਪੇ ਜਾਣ ਦਾ ਸੁਆਗਤ ਕਰਦਿਆਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਜਿਥੇ ਸ. ਸਿਰਸਾ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਸ. ਸੁਖਬੀਰ ਸਿੰਘ ਬਾਦਲ ਦਾ ਧਨੰਵਾਦ ਵੀ ਕੀਤਾ, ਜਿਨ੍ਹਾਂ ਸ. ਸਿਰਸਾ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸਦੇ ਕੌਮੀ ਆਗੂਆਂ ਪ੍ਰਤੀ ਨਿਸ਼ਠਾ ਦਾ ਸਨਮਾਨ ਕਰਦਿਆਂ, ਉਨ੍ਹਾਂ ਨੂੰ ਪਹਿਲਾਂ ਦੀਆਂ ਜ਼ਿਮੇਂਦਾਰੀਆਂ ਦੇ ਨਾਲ ਹੀ ਇਹ ਨਵੀਂ ਜ਼ਿਮੇਂਦਰੀ ਸੌਂਪ, ਉਨ੍ਹਾਂ ਦਾ ਰਾਜਸੀ ਕਦ ਵਧਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਦਾ ਸ. ਸਿਰਸਾ ਨੂੰ, ਪਹਿਲਾਂ ਆਪਣਾ (ਉਪ-ਮੁੱਖ ਮੰਤਰੀ) ਦਾ ਸਲਾਹਕਾਰ, ਫਿਰ ਰਾਜ ਮੰਤਰੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਕੌਮੀ ਬੁਲਾਰਾ ਥਾਪੇ ਜਾਣ ਦਾ ਸਨਮਾਨ ਦਿੱਤੇ ਜਾਣ ਦਾ ਫੈਸਲਾ ਨਾ ਕੇਵਲ ਸੁਆਗਤਯੋਗ ਹੈ, ਸਗੋਂ ਸ਼ਲਾਘਾਯੋਗ ਵੀ ਹੈ, ਕਿਉਂਕਿ ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਸ. ਮਨਜਿੰਦਰ ਸਿੰਘ ਸਿਰਸਾ ਸ. ਸੁਖਬੀਰ ਸਿੰਘ ਬਾਦਲ ਦੀ ਗੁਡਬੁਕ ਵਿੱਚ ਚੋਟੀ ’ਤੇ ਹਨ।
ਉਧਰ ਅਕਾਲੀ ਰਾਜਨੀਤੀ ਦੇ ਮਾਹਿਰਾਂ ਦੀ ਮਾਨਤਾ ਹੈ ਕਿ ਜੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੀ, ਬੀਤੇ ਲਮੇਂ ਸਮੇਂ ਵਿੱਚ ਵੱਖ-ਵੱਖ ਅਕਾਲੀ ਜਥਿਆਂ ਦੇ ਨਾਲ ਹੀ ਦਿੱਲੀ ਦੇ ਅਕਾਲੀ ਦਲ ਪ੍ਰਤੀ ਚਲੀ ਆ ਰਹੀ ਨੀਤੀ ਦੀ ਰੋਸ਼ਨੀ ਵਿੱਚ, ਸ. ਸਿਰਸਾ ਨੂੰ ਇੱਕ-ਤੋਂ-ਬਾਅਦ ਇੱਕ ਕਰਕੇ ਇਤਨੀਆਂ ਜ਼ਿਮੇਂਦਾਰੀਆਂ ਸੌਂਪੇ ਜਾਣ ਦੀ ਅਪਨਾਈ ਗਈ ਨੀਤੀ ਨੂੰ ਘੋਖਿਆ ਜਾਏ ਤਾਂ ਇਉਂ ਜਾਪਦਾ ਹੈ ਜਿਵੇਂ, ਸ. ਸਿਰਸਾ ਨੂੰ ਇਤਨੀਆਂ ਜ਼ਿਮੇਂਦਾਰੀਆਂ ਸੌਂਪੇ ਜਾਣ ਦੇ ਪਿੱਛੇ ਸ. ਸੁਖਬੀਰ ਸਿੰਘ ਬਾਦਲ ਦੀ ਕੋਈ ਸੋਚੀ-ਸਮਝੀ ਰਣਨੀਤੀ ਕੰਮ ਕਰ ਰਹੀ ਹੈ। ਇਸਕਾ ਕਾਰਣ ਉਹ ਇਹ ਦਸਦੇ ਹਨ ਕਿ ਜਦੋਂ ਤਕ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜ. ਗੁਰਚਰਨ ਸਿੰਘ ਟੋਹੜਾ ਆਪੋ ਵਿੱਚ ਘਿਉ-ਖਿਚੜੀ ਰਹੇ, ਤਦ ਤਕ ਦੋਹਾਂ ਨੇ ਦਲ ਦੇ ਜੱਥਿਆਂ ਦੇ ਨਾਲ ਹੀ ਦਿੱਲੀ ਦੇ ਅਕਾਲੀ ਦਲ ਦੇ ਆਗੂਆਂ ਨੂੰ ਵੀ ਦੋ ਗੁਟਾਂ ਵਿੱਚ ਵੰਡੀ ਰਖਿਆ, ਇੱਕ ਗੁਟ ਦੀ ਸਰਪ੍ਰਸਤੀ ਸ. ਪ੍ਰਕਾਸ਼ ਸਿੰਘ ਬਾਦਲ ਆਪ ਅਤੇ ਦੂਸਰੇ ਗੁਟ ਦੀ ਸਰਪ੍ਰਸਤੀ ਜ. ਗੁਰਚਰਨ ਸਿੰਘ ਟੋਹੜਾ ਕਰਦੇ। ਜਦੋਂ ਕਦੀ ਉਨ੍ਹਾਂ ਵਿੱਚਲੇ ਮਤਭੇਦ ਟਕਰਾਉ ਦੀ ਸਥਿਤੀ ਪੁਰ ਪੁਜ ਜਾਂਦੇ, ਤਾਂ ਦੋਹਾਂ ਗੁਟਾਂ ਦੇ ਮੁੱਖੀ ਆਪੋ-ਆਪਣੇ ਆਕਾ ਦਾ ਦਰਵਾਜ਼ਾ ਜਾ ਖਟਖਟਾਂਦੇ। ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣ ਦੋਵੇਂ, ਜ. ਟੋਹੜਾ ਅਤੇ ਸ. ਬਾਦਲ ਬੰਦ ਕਮਰੇ ਵਿੱਚ ਬੈਠ ਦੋਹਾਂ ਵਿੱਚ ਸਮਝੌਤਾ ਕਰਵਾਣ ਦਾ ਫਾਰਮੂਲਾ ਤਿਆਰ ਕਰਦੇ, ਫਿਰ ਦੋਵੇਂ ਆਪੋ-ਆਪਣੇ ਗੁਟ ਦੇ ਮੁੱਖੀਆਂ ਨੂੰ ਨਾਲ ਲੈ ਕੇ ਬੰਦ ਕਮਰੇ ਵਿੱਚ ਚਲੇ ਜਾਂਦੇ ਅਤੇ ਉਨ੍ਹਾਂ ਨੂੰ ਭਰੋਸਾ ਦੁਆਂਦੇ ਕਿ ਉਨ੍ਹਾਂ ਨੇ ਬਹੁਤ ਹੀ ਸੋਚ-ਸਮਝ ਅਤੇ ਲੰਮੇਂ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲੇ ਦਾ ਜੋ ਫਾਰਮੂਲਾ ਤਿਆਰ ਕੀਤਾ ਹੈ, ਉਹ ਉਨ੍ਹਾਂ ਦੇ ਵੱਡੇ ਹਿਤ ਵਿੱਚ ਹੀ ਕੀਤਾ ਹੈ। ਇੱਕ ਪਾਸੇ ਜ. ਗੁਰਚਰਨ ਸਿੰਘ ਟੋਹੜਾ ਅਤੇ ਦੂਸਰੇ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਆਪੋ-ਆਪਣੇ ਗੁਟ ਦੇ ਮੁੱਖੀਆਂ ਨੂੰ ਦਸਦੇ ਕਿ ਉਨ੍ਹਾਂ ਨੂੰ ਇਸ ਫੈਸਲੇ ਪੁਰ ਸਹਿਮਤੀ ਬਣਾਉਣ ਵਿੱਚ ਬਹੁਤ ਹੀ ਮੁਸ਼ਕਤ ਕਰਨੀ ਪਈ ਹੈ। ਦੋਹਾਂ ਗੁਟਾਂ ਦੇ ‘ਵਿਚਾਰੇ’ ਮੁੱਖੀ ਆਪਣੇ ਨੇਤਾਵਾਂ ਪੁਰ ਵਿਸ਼ਵਾਸ ਕਰ ਸਮਝੌਤੇ ਨੂੰ ਸਵੀਕਾਰ ਕਰ ਅਤੇ ਉਨ੍ਹਾਂ ਦੀ ਜੈ-ਜੈਕਾਰ ਕਰਦੇ ਵਾਪਸ ਮੁੜ ਆ ਜਾਂਦੇ। ਇਨ੍ਹਾਂ ਮਾਹਿਰਾਂ ਅਨੁਸਾਰ ਅਸਲ ਵਿੱਚ ਉਨ੍ਹਾਂ ਵਲੋਂ ਜੋ ਫੈਸਲਾ ਕੀਤਾ ਜਾਂਦਾ, ਉਸਦਾ ਮੁੱਖ ਉਦੇਸ਼ ਉਭਰ ਰਹੇ ਅਤੇ ਜ਼ੋਰ ਪਕੜ ਰਹੇ ਗੁਟ ਦੀ ਲਗਾਮ ਖਿੱਚ ਦੂਸਰੇ ਨੂੰ ਅੱਗੇ ਲਿਆਉਣਾ ਹੁੰਦਾ ਸੀ, ਕਿਉਂਕਿ ਉਨ੍ਹਾਂ ਡਰ ਰਹਿੰਦਾ ਸੀ ਕਿ ਜੇ ਦੋਹਾਂ ਗੁਟਾਂ ਵਿਚੋਂ ਕੋਈ ਵੀ ਗੁਟ ਜ਼ੋਰ ਪਕੜ ਗਿਆ, ਉਹ ਬਾਗੀ ਹੋ ਉਨ੍ਹਾਂ ਦੇ ਹਥੋਂ ਨਿਕਲ ਜਾਇਗਾ।
ਉਹ ਦਸਦੇ ਹਨ ਕਿ ਇਸ ਸਥਿਤੀ ਵਿੱਚ ਉਸ ਸਮੇਂ ਬਦਲਾਅ ਆ ਗਿਆ, ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜ. ਗੁਰਚਰਨ ਸਿੰਘ ਟੋਹੜਾ ਵਿਚਕਾਰ ਦਰਾੜ ਪੈਦਾ ਹੋ ਗਈ। ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਜ. ਗੁਰਚਰਨ ਸਿੰਘ ਟੋਹੜਾ ਨੂੰ ਅਪਮਾਨਤ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਣ ਦੇ ਨਾਲ ਹੀ ਦਲ ਵਿਚੋਂ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ। ਇਸਦੇ ਨਾਲ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਲ ਕੇ ਅੰਦਰਲੇ ਟੋਹੜਾ-ਸਮਰਥਕਾਂ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਪੁਰ ਵੀ ਅਮਲ ਸ਼ੁਰੂ ਕਰ ਦਿੱਤਾ। ਜਦੋਂ ਉਹ ਇਸ ਉਦੇਸ਼ ਵਿੱਚ ਸਫਲ ਹੋ ਗਏ ਤਾਂ ਉਨ੍ਹਾਂ ਝਟ ਜਾ, ਜ. ਟੋਹੜਾ ਨੂੰ ਗਲਵਕੜੀ ਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਵਾਪਸ ਲਿਆ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਵਾ ਦਿੱਤਾ। ਇਸ ਤੋਂ ਬਾਅਦ ਦਲ ਦੇ ਵੱਖ-ਵੱਖ ਜੱਥਿਆਂ ਵਿੱਚ ਚਲੇ ਆ ਰਹੇ ਸਾਰੇ ਹੀ ਗੁਟ ਸਿੱਧੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਛੱਤਰਛਾਇਆਂ ਵਿੱਚ ਆ ਗਏ। ਉਹੀ ਉਨ੍ਹਾਂ ਦੇ ਮਤਭੇਦ ਮਿਟਾਂਦੇ ਅਤੇ ਉਹੀ ਉਨ੍ਹਾਂ ਨੂੰ ਅਪਣੀ ਰਾਹ ਪੁਰ ਚਲਾਂਦੇ।
ਖੈਰ, ਇਹ ਇੱਕ ਅਲਗ ਅਤੇ ਲੰਮੀ ਕਹਾਣੀ ਹੈ। ਅਸੀਂ ਗਲ ਕਰ ਰਹੇ ਸੀ ਸ. ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਕੌਮੀ ਬੁਲਾਰਾ ਬਣਾਏ ਜਾਣ ਦੇ ਪਿੱਛੇ ਕੰਮ ਕਰ ਰਹੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਅਤੇ ਰਣਨੀਤੀ ਦੀ। ਰਾਜਸੀ ਮਾਹਿਰਾਂ ਦੀ ਮਾਨਤਾ ਹੈ ਕਿ ਪਿਛਲੇ ਵਰ੍ਹੇ (2015) ਫਰਵਰੀ ਦੇ ਅੰਤ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਹੋਈਆਂ ਚੋਣਾਂ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਜਿਸਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੇਰੇ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ, ਸ. ਮਨਜਿੰਦਰ ਸਿੰਘ ਸਿਰਸਾ ਨੂੰ ਮੁੜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ, ਉਨ੍ਹਾਂ ਦੇ ਚਲਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਸ. ਮਨਜਿੰਦਰ ਸਿੰਘ ਸਿਰਸਾ ਵਿੱਚ ਬਣੇ 36 ਦੇ ਅੰਕੜੇ ਕਾਰਣ ਗੁਰਦੁਆਰਾ ਪ੍ਰਬੰਧ ਦੀ ਪ੍ਰਭਾਵਿਤ ਹੁੰਦੀ ਜਾ ਰਹੀ ਕਾਰਜ-ਪ੍ਰਣਾਲੀ ਦੀ ਮੀਡੀਆ ਵਿੱਚ ਹੋ ਰਹੀ ਅਲੋਚਨਾਤਮਕ ਚਰਚਾ ਦੇ ਫਲਸਰੂਪ, ਸ. ਸੁਖਬੀਰ ਸਿੰਘ ਬਾਦਲ ਇਹ ਮਹਿਸੂਸ ਕਰਨ ਤੇ ਮਜਬੂਰ ਹੋ ਗਏ ਕਿ ਗੁਰਦੁਆਰਾ ਚੋਣਾਂ ਵਿੱਚ ਰਿਕਾਰਡ ਜਿੱਤ ਹਾਸਲ ਕਰ, ਉਨ੍ਹਾਂ ਰਾਜਧਾਨੀ, ਦਿੱਲੀ ਦੇ ਸਿੱਖਾਂ ਦੇ ਦਿਲਾਂ ਵਿੱਚ ਸ਼੍ਰੋਮਣੀ ਅਕਾਲ ਦਲ (ਬਾਦਲ) ਪ੍ਰਤੀ ਵਿਸ਼ਵਾਸ ਕਾਇਮ ਕਰਨ ਵਿੱਚ ਜੋ ਸਫਲਤਾ ਹਾਸਲ ਕੀਤੀ ਹੈ, ਉਸ ਵਿੱਚ ਸੰਨ੍ਹ ਲਗਣ ਦੀਆਂ ਸੰਭਾਵਨਾਵਾਂ ਲਗਾਤਾਰ ਵਧਦੀਆਂ ਚਲੀਆਂ ਜਾ ਰਹੀਆਂ ਹਨ। ਮੰਨਿਆ ਜਾਂਦਾ ਹੈ ਕਿ ਸ਼ਾਇਦ ਸ. ਸੁਖਬੀਰ ਸਿੰਘ ਬਾਦਲ ਨੂੰ ਇਸ ਗਲ ਦੀ ਵੀ ਸ਼ੰਕਾ ਹੋਣ ਲਗੀ ਸੀ ਕਿ ਜੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਵਿੱਚ ਸ. ਮਨਜੀਤ ਸਿੰਘ ਜੀਕੇ ਨੂੰ ਗੁਰਦੁਆਰਾ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਵਜੋਂ ਕੰਮ ਕਰਨ ਦੀ ਸੁਤੰਤਰਤਾ ਨਾ ਦਿੱਤੀ ਗਈ ਤਾਂ ਹੋ ਸਕਦਾ ਹੈ ਕਿ ਉਹ ਆਪਣੇ ਸਾਥੀਆਂ ਦੇ ਦਬਾਉ ਹੇਠ ਆ, ਆਪਣੇ ਪੁਰਾਣੇ ਸ਼੍ਰੋਮਣੀ ਅਕਾਲੀ ਦਲ (ਜ. ਸੰਤੋਖ ਸਿੰਘ) ਨੂੰ ਸੁਰਜੀਤ ਕਰ, ਨੇੜ-ਭਵਿੱਖ ਵਿੱਚ ਹੋਣ ਜਾ ਰਹੀਆਂ ਦਿੱਲ਼ੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਚੁਨੌਤੀ ਪੈਦਾ ਕਰਨ ਦੇ ਰਸਤੇ ਪੁਰ ਨਾ ਤੁਰ ਪੈਣ! ਦਸਿਆ ਜਾਂਦਾ ਹੈ ਕਿ ਸੰਨ-2007 ਦੀਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਦਿੱਲੀ ਦੇ ਸਿੱਖਾਂ ਵਿੱਚ ਉਨ੍ਹਾਂ ਦੀ ਪੈਠ ਤੇ ਉਨ੍ਹਾਂ ਦੀ ਰਣਨੀਤਕ ਚਕ੍ਰਵਿਯੂ ਰਚਨਾ ਦਾ ਪ੍ਰਭਾਵ ਉਹ ਵੇਖ ਚੁਕੇ ਹੋਏ ਹਨ।
…ਅਤੇ ਅੰਤ ਵਿੱਚ : ਅਕਾਲੀ ਰਾਜਨੀਤੀ ਦੇ ਇਨ੍ਹਾਂ ਮਾਹਿਰਾਂ ਅਨੁਸਾਰ ਸ਼ਾਇਦ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਪੈਦਾ ਹੋ ਰਹੇ ਟਕਰਾਉ ਦੇ ਫਲਸਰੁਪ ਦਿੱਲੀ ਦੇ ਸਿੱਖਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵਿਗੜਦੀ ਜਾ ਰਹੀ ਛੱਬੀ ਕਾਰਣ ਉਸ ਪ੍ਰਤੀ ਵੱਧ ਰਹੀ ਨਕਾਰਾਤਮਕ ਸੋਚ ਨੂੰ ਮੁੱਖ ਰਖਦਿਆਂ ਹੋਇਆਂ ਹੀ ਸ. ਸੁਖਬੀਰ ਸਿੰਘ ਬਾਦਲ ਨੇ ਸ. ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਤੋਂ ਚੰਡੀਗੜ੍ਹ ਲਿਜਾ, ਉਥੇ ਹੀ ਸਥਾਈ ਤੋਰ ਤੇ ਸਥਾਪਤ ਹੋਣ ਵਾਸਤੇ ਅਧਾਰ ਉਪਲੱਬਧ ਕਰਵਾਣ ਲਈ ਪਹਿਲਾਂ ਉਨ੍ਹਾਂ ਨੂੰ ਆਪਣੇ ਮੁੱਖ ਸਲਾਹਕਾਰ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ, ਫਿਰ ਉਨ੍ਹਾਂ ਨੂੰ ਰਾਜ ਮੰਤਰੀ ਦਾ ਅਹੁਦਾ ਦੁਆ ਉਨ੍ਹਾਂ ਦਾ ‘ਕੱਦ’ ਵਧਾਇਆ ਅਤੇ ਹੁਣ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਬੁਲਾਰਾ ਹੋਣ ਦੀਆਂ ਜ਼ਿਮੇਂਦਾਰੀਆਂ ਵੀ ਸੌਂਪ ਇਹ ਸੰਕੇਤ ਦੇਣ ਦੀ ਕੌਸ਼ਿਸ਼ ਕੀਤੀ ਕਿ ਸ. ਸਿਰਸਾ ਦਾ ਨਾਂ ਉਨ੍ਹਾਂ ਦੀ ਗੁਡਬੁਕ ਸਭ ਤੋੰ ਉਪਰ ਹੈ।

animated gif
ਜ਼ਿੰਦਗੀ ਦੇ ਸੱਚ

ਸਿਆਣੇ ਆਖਣ ਸਬਰ ਤੋਂ ਮਿੱਠਾ ਕੋਈ ਫੱਲ ਨਹੀਂ ,
ਜੋ ਆਖੇ ਅੱਜ ਨੀਂ ਉਸ ਦਾ ਆਓਂਦਾ ਦਾ ਕੱਲ੍ਹ ਨਹੀਂ ।

ਪਿਆਰ-ਮੁੱਹਬਤ ਨਾਲ ਵੀ ਹੋ ਜਾਂਦੇ ਨੇ ਹੱਲ ਮਸਲੇ ,
ਲੜਾਈ  ਹੁੰਦੀ  ਹਰ ਇਕ  ਮਸਲੇ  ਦਾ  ਹੱਲ  ਨਹੀਂ I

ਘਰ ਦੀ ਲੜ੍ਹਾਈ ਬਣ ਜਾਂਦੀ ਹੈ ਤਮਾਸ਼ਾ ਜਗ ਦਾ ,
ਰੱਲ-ਮਿਲ ਕੇ ਰਹਿਣ ਦਾ ਆਉਂਦਾ ਕਿਉ ਵਲ ਨਹੀਂ I

ਪੈ ਜਾਣ ਲਕੀਰਾਂ ਤੇ ਲਗ ਜਾਣ ਸਰਹੱਦ ਤੇ ਵਾੜਾ ,
ਮਿਲ ਕੇ ਰਹਿਣ ਵਾਲੀ ਰਹਿੰਦੀ  ਕੋਈ ਗੱਲ ਨਹੀਂ ।

ਜੀਉਂਣ ਨਾ ਦੇਵੇ ਯਾਰੋ ਜੇ ਟਕਰੇ ਚੰਦਰਾ ਗੁਆਢੀ ,
ਰਵੇ ਜੇ ਕਲੇਸ਼ ਚੋਵੀਂ ਘੰਟੇ ਹੁੰਦਾ ਉਹ ਵੀ  ਝੱਲ ਨਹੀਂ ।

ਬਿਨ ਰੋਇਆ ਤਾਂ ਕਹਿੰਦੇ ਮਾਂ ਵੀ ਦੁੱਧ ਦਿੰਦੀ ਨਹੀਂ ,
ਜਾਗਦੇ ਭਗਵਾਨ ਵੀ ਬਿੰਨ ਖੜਕਾਇਆ ਟੱਲ ਨਹੀਂ ।

ਆਉਦੀ ਹੈ ਕ੍ਰਾਤੀ ਕਹਿੰਦੇ ਹਥਿਆਰ ਚੁਕਿਆ ਹੀ ,
ਪਰ ਕਲਮ ਦੇ ਬਲ ਜਿਨਾਂ ਹੋਰ ਕੋਈ ਬਲ ਨਹੀਂ ।

ਛੱਡ ਦੇ ਸ਼ਿਕਵਾ ਕਰਨਾ ਮਨਦੀਪ  ਹੁਣ ਸਜੱਣਾਂ ਤੇ ,
ਕਰਦੇ ਨੇ ਜੋ ਪਿਆਰ ਪਰ ਕਰਦੇ ਬਿਨਾ ਛੱਲ ਨਹੀਂ ।

                  ਮਨਦੀਪ ਗਿੱਲ ਧੜਾਕ

animated gif

ਓਦਣ ਇਨਸਾਨੀਅਤ ਰੋਈ ਸੀ-ਡਾ ਅਮਰਜੀਤ ਟਾਂਡਾ

ਓਦਣ ਇਨਸਾਨੀਅਤ ਰੋਈ ਸੀ
ਬੱਦਲ ਪਾਟੇ ਸਨ
ਕਬਰਾਂ ਚੋਈਆਂ ਸਨ
ਦਰਿਆਵਾਂ ਨੂੰ ਅੱਗ ਲੱਗ ਗਈ ਸੀ ਓਦਣ

ਜਦੋਂ ਜੰਗ ਚ ਤੜਫ਼ਦੇ ਜ਼ਖ਼ਮੀਂ ਪੰਛੀਆਂ ਤੋਂ ਸਹਿਮੀਂ
ਆਪਣੇ ਹੀ ਫੌਜ਼ੀਆਂ ਤੋਂ ਨਹੀਂ
ਪਰੈਸ ਦੇ ਕੈਮਰੇ ਨੂੰ ਗੰਨ ਸਮਝਦਿਆਂ
ਬੱਚੀ ਨੇ ਨੰਨੇ ਹੱਥ ਖੜ੍ਹੇ ਕਰ ਦਿਤੇ ਸਨ ਡਰਦੀ ਨੇ-

ਓਸ ਦਿਨ ਇੱਕ ਵਾਰ
ਫਿਰ ਇਨਸਾਨੀਅਤ ਮਰੀ ਸੀ
ਹਵਾਵਾਂ ਨੂੰ ਛੁਪਣ ਨੂੰ ਥਾਂ ਨਹੀਂ ਸੀ ਮਿਲੀ ਓਸ ਪਲ
ਜ਼ਹਾਨ ਦੇ ਓਸ ਵੇਲੇ
ਘਰ ਸੁੰਨ੍ਹੇ ਹੋ ਗਏ ਸਨ

ਬੱਚੀ ਨੇ ਹੱਥ ਖੜ੍ਹੇ ਕਰ
ਜਿਵੇਂ ਆਖਰੀ ਸਾਹ ਲਏ ਹੋਣ
ਬਾਪ ਨੂੰ ਕੀਤਾ ਹੋਵੇ ਯਾਦ ਇੱਕ ਵਾਰੀ
ਮਾਂ ਦੇ ਪਿਆਰ ਦਾ ਪਹਿਰ ਬਣਿਆ ਹੋਵੇਗਾ ਉਹ ਸਮਾਂ

ਦੁਨੀਆਂ ਦੀਆਂ ਪਲਕਾਂ ਡੁੱਲ੍ਹੀਆਂ ਸਨ
ਦਰ ਭਿੱਜ ਗਏ ਸਨ ਓਸ ਮਸੂਮੀਅਤ ਨੂੰ ਤੱਕ
ਅੱਖਾਂ ਦੇ ਚਾਨਣ ਮਰ ਗਏ ਸਨ-

ਇਹ ਸੀਰੀਆ ਚ ਹੀ ਨਹੀਂ ਹੋਇਆ
ਪੰਜਾਬ ਦੀ ਮਿੱਟੀ ਵੀ
ਕੁਝ ਹੋ ਗਈ ਹੈ ਏਦਾਂ ਦੀ
ਪਿੰਡ ਸਹਿਮ ਜਾਂਦਾ ਹੈ
ਆਪਣੀ ਹੀ ਪੁਲੀਸ ਤੇ ਫ਼ੌਜ਼ ਤੋਂ ਹਰ ਦਰ ਕੰਬਦਾ ਹੈ-
ਲੱਜ਼ਾ ਦੀ ਰੱਖਵਾਲੀ ਇਹਨਾਂ ਕੀ ਕਰਨੀ-

ਡਰਦਾ ਕੰਬਦਾ ਕੋਈ ਬੂਹਾ ਨਹੀਂ ਖੁੱਲ੍ਹਦਾ
ਬਾਰੀ ਨਹੀਂ ਕੋਈ ਝਾਤੀ ਮਾਰਦੀ

ਦਹਿਸ਼ਤ ਦੇ ਦੌਰ ਵਿੱਚ
ਬੱਚੇ ਖੇਡਣ ਤਾਂ ਕਦੋਂ ਤੇ ਕਿੱਥੇ?

ਕਿਹੜਾ ਵਿਹੜਾ ਰਿਹਾ ਹੈ ਮਹਿਫ਼ੂਜ਼
ਕਿਹੜੇ ਬੂਟੇ ਦੇ ਫੁੱਲ ਖਿੜ੍ਹਦੇ ਨੇ
ਰੀਝਾਂ ਲੈ ਕੇ ਆਪਣੀਆਂ

ਕਿਤਾਬਾਂ ਖੋਲਦੇ ਹਾਂ
ਤਾਂ ਕਿਤਿਓਂ ਖ਼ੂਨ ਦੇ ਛਿੱਟੇ ਆ ਡਿੱਗਦੇ ਨੇ-
ਘਰਾਂ ਨੂੰ ਪਰਤਦੇ ਹਾਂ
ਤਾਂ ਰਾਹ ਚ ਬਾਪੂ ਦੀ ਪੱਗ
ਲਹੂ ਚ ਲੱਥਪੱਥ ਮਿਲਦੀ ਹੈ-

ਅਰਜ਼ ਕਰਦੇ ਨੇ ਤਾਰੇ
ਤਾਂ ਕੋਈ ਅਰਸ਼ ਨਹੀਂ ਸੁਣ ਰਿਹਾ
ਪਲ ਜ਼ਿੰਦਗੀ ਦੇ ਕੱਠੇ ਕਰ ਦਿੰਦਾ ਹਾਂ
ਤਾਂ ਕੋਈ ਕਫ਼ਨ ਨਹੀਂ ਬੁਣ ਰਿਹਾ
ਕਿੱਥੋਂ ਲਿਆ ਕੇ ਦੇਵਾਂ ਬੋਲ ਬੱਚਿਆਂ ਦੇ
ਸਮਾਂ ਅਜੇ ਵੀ ਨੰਨਿਆਂ ਨੂੰ ਨੀਹਾਂ ਚ ਹੈ ਚਿਣ ਰਿਹਾ
ਹਾਕਮ ਕੋਲ ਗਿਆ ਸਾਂ ਕਿ ਦਿੱਲ ਦੱਸਾਂ ਖੋਲ੍ਹ ਕੇ
ਬੈਠਾ ਲਾਸਾਂ਼ ਕੋਲ ਸੀ ਉਹ ਆਪਣੀਆਂ ਵੋਟਾਂ ਗਿਣ ਰਿਹਾ

animated gif
ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ–ਡਾ ਅਮਰਜੀਤ ਟਾਂਡਾ

ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ-
ਰਾਤਾ ਚ ਅਰਸ਼ ਵਰਗੇ
ਸੁਪਨਿਆਂ ਦੀ ਰੌਸ਼ਨੀ ਸੀ-
ਤਾਰਿਆਂ ਨੂੰ ਮੱਥਿਆਂ ਤੇ
ਮੜ੍ਹਨ ਵਰਗੀ ਰੀਝ ਸੀ-

ਘਰ ਚੁੱਪ ਜੇਹਾ ਹੋ ਗਿਆ ਸੀ
ਮਾਂ ਦੀ ਅਸੀਸ ਨੂੰ ਕੋਈ ਤੌਖਲਾ ਦਿਸਣ ਲੱਗ ਪਿਆ ਸੀ
ਭੈਣਾਂ ਦੇ ਚਾਅ ਨੂੰ ਡੋਬ ਜੇਹੇ ਪੈਣ ਲੱਗ ਪਏ ਸਨ-
ਵੀਰ ਭਾਬੀ ਸੁਖੀ ਰਹਿਣ-

ਵਿਹੜੇ ਨੇ ਜ਼ੁਬਾਨ ਬੰਦ ਕਰ ਲਈ ਸੀ-
ਕਿੱਲੀਆਂ ਤੇ ਟੰਗੇ ਕੱਪੜੇ
ਅਣਜਾਣ ਜਿਹੇ ਹੋ ਗਏ ਸਨ-
ਰਸੋਈ ਦੀ ਰੌਣਕ ਖੁਰ ਰਹੀ ਸੀ-
ਰਜ਼ਾਈਆਂ ਚੋਂ ਨਿੱਘ ਮਰ ਗਏ ਸਨ-

ਬੂਟਿਆਂ ਨੇ ਡਾਲੀਆਂ
ਉੱਚੀਆਂ- ਕਰ ਲਈਆਂ ਸਨ
ਬੇਰੀ ਨੂੰ ਲੱਗੇ ਬੇਰ ਕਿਰ ਗਏ ਸਨ-
ਪੰਛੀਆਂ ਨੇ ਘਰ ਆਉਣਾ ਛੱਡ ਦਿਤਾ ਸੀ-

ਜਿਸ ਤੇ ਪਿੰਡ ਨੂੰ ਮਾਣ ਸੀ-
ਉਹ ਵੀ ਛੱਡ ਤੁਰ ਚੱਲਿਆ ਹੈ ਕਿੱਧਰੇ ਦੂਰ ਬਦੇਸ਼ੀਂ-

ਸ਼ਾਂਮਾਂ ਨੇ ਜਦ ਦੀ ਗੱਲ ਸੁਣੀ ਸੀ-
ਬੋਲਣੋਂ ਹਟ ਗਈਆਂ ਸਨ-
ਲੈ ਪੁੱਤ ਤੂੰ ਵੀ ਟੁਰ ਚੱਲਿਆਂ ਏਂ-
ਮਾਂ ਨੇ ਅੱਖਾਂ ਪੂੰਝਦਿਆਂ ਕਿਹਾ ਸੀ-
ਅੱਗੇ ਨਿੱਕੇ ਗਏ ਨਹੀਂ ਸੀ ਭੁੱਲੇ
ਹੁਣ ਮੇਰੇ ਪੋਤੇ ਪੋਤੀ ਨੂੰ ਵੀ ਲੈ ਚੱਲਿਆਂ ਏਂ-
ਕਿਹਨੂੰ ਦੇਖਣ-ਕਿੱਥੇ ਜਾਇਆ ਕਰਾਂਗੀ ਹੁਣ

ਕਿਸ ਚੀਜ਼ ਦੀ ਘਾਟ ਸੀ ਤੁਹਾਨੂੰ ਏਥੇ-
ਚੰਗੀ ਭਲੀ ਨੌਕਰੀ ਘਰ ਬਾਰ ਸੋਹਣਾ
ਬੀਜੀ ਕਿਹਾ ਕਰਦੇ-

ਉਹ ਨਹੀਂ ਸੀ ਜਾਣਦੀ ਕਿ
ਚੰਨ ਨੂੰ ਰਾਤ ਦੇ ਹਨ੍ਹੇਰਿਆਂ ਚ ਤੱਕਣ ਨੂੰ
ਏਥੇ ਸੱਧਰਾਂ ਜਨਮ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ
ਅੰਬਰ ਨੂੰ ਪੌੜੀ ਲਾਉਣ ਤੇ
ਖਿਸਕਾਉਣ ਵਾਲੇ ਅਨੇਕਾਂ ਸਨ ਏਥੇ
ਸੱਤਾ ਏਨੀ ਵਿਛ ਗਈ ਹੈ ਕਿ
ਬੰਸਰੀ ਦੇ ਛੇਕਾਂ ਚ ਮਿੱਟੀ ਪਾ ਭੱਜ ਜਾਂਦੇ ਨੇ ਕੁੱਤੇ

ਕੁਰਸੀਆਂ ਜੇ ਸਜਦੀਆਂ ਹਨ
ਤਾਂ ਪਹਿਲਾਂ ਆਪਣੇ ਨਲਾਇਕ ਪਿਆਦੇ ਬਿਠਾਏ ਜਾਂਦੇ ਹਨ-
ਜੋ ਨਿੱਤ ਹਕੂਮਤ ਦੇ ਪਾਵਿਆਂ ਨੂੰ ਸਿੱਜਦੇ ਕਰਦੇ ਹਨ-
ਮੈਰਿਟ ਕਬਰਾਂ ਨੂੰ ਟੁਰ ਗਈ ਹੈ-
ਅਦਾਲਤ ਅਪੀਲ ਨਹੀਂ ਸੁਣਦੀ
ਜੇ ਫ਼ੈਸਲਾ ਕਰਦੀ ਹੈ ਤਾਂ ਦਰਬਾਰਾਂ ਨੂੰ ਪੁੱਛ ਕੇ-

ਮਾਂ -ਪੁੱਤ ਕਰਨ ਤੇ ਕੀ ਨਾ ਕਰਨ-

ਕਿਹਦਾ ਦਿੱਲ ਕਰਦਾ ਹੈ-
ਕਿ ਆਪਣੀ ਖੇਡਣ ਭੋਂ ਨੂੰ ਅਲਵਿਦਾ ਕਹੇ-

ਜੇ ਕਿਤੇ ਆਪਣੇ ਹੀ ਪਿੰਡ ਸ਼ਹਿਰ ਜਗਦਾ ਭਵਿੱਖ ਦਿਸਦਾ-
ਪੰਜਾਬ ਦੀ ਜਵਾਨੀ ਤੇ ਸ਼ਬਾਬ-
ਬਦੇਸ਼ਾਂ ਦੇ ਖੇਤਾਂ ਫ਼ੈਕਟਰੀਆਂ ਚ ਨਾ ਰੁਲਦੇ
ਤੇ ਨਾ ਹੀ ਤੂੰ ਮਾਂ ਘਰ ਕੱਲੀ
ਖ਼ਤਾਂ ਫ਼ੋਨਾਂ ਦੀ ਉਡੀਕ ਚ ਤੜਫ਼ਦੀ-
ਨਾ ਹੀ ਬਾਪੂ ਡਿਉੜੀ ਚ
ਪੁੱਤਾਂ ਨੂੰ ਉਡੀਕਦਾ 2 ਕਿਸੇ ਦਰਿਆ ਦੀ ਰਾਖ਼ ਬਣ ਤਰਦਾ-

ਤੇ ਹਾਂ-ਜਦੋਂ ਵੀਰ ਭੈਣ ਦੇ ਵਿਆਹ ਤੇ
ਕਦੇ ਨਹੀਂ ਪਹੁੰਚਿਆ ਸੀ
ਓਸ ਦਿਨ ਰਾਤ ਦਾ ਇਤਿਹਾਸ
ਭੈਣਾਂ ਦੇ ਚਾਵਾਂ ਤੋਂ ਕਦੇ ਪੜ੍ਹੀਂ

ਬਾਪੂ ਦੇ ਮੂੰਹ ਦੇਖਣ ਦੇ
ਆਖਰੀ ਸਮੇਂ ਤੇ ਪਹੁੰਚਿਆ ਦਿਨ ਹੀ ਦੱਸ ਸਕਦਾ ਹੈ-
ਅਲਵਿਦਾ ਕਹਿ ਗਏ ਪਲਾਂ ਦੀ ਕਹਾਣੀ-

ਮਾਂ ਅਸੀਂ ਤਾਂ ਨਾ ਆਪਣੀ ਮਿੱਟੀ ਦੇ ਰਹੇ
ਤੇ ਨਾ ਹੀ ਕਿਸੇ ਹੋਰ ਮਿੱਟੀ ਨੇ ਸਾਨੂੰ ਗੋਦ Ḕਚ ਲਕੋਇਆ-

ਕੀ ਦੱਸੀਏ ਕਦ ਲੰਘ ਜਾਂਦੇ ਨੇ
ਦੁਸਹਿਰੇ ਤੇ ਦੀਵਾਲੀਆਂ
ਕਿੱਥੇ ਗੁਆਚ ਗਏ ਹਨ-ਭੰਗੜੇ ਤੇ ਗਿੱਧੇ ਵਾਲੇ ਦਿਨ ਰਾਤਾਂ-

ਪਿੰਡ ਆਉਂਦੇ ਹਾਂ-
ਹੁਣ ਨਾ ਤੂੰ ਦਿਸਦੀਂ ਏਂ
ਤੇ ਨਾ ਸਾਰਾ ਨਿੱਕੇ ਵੱਡੇ ਵੀਰਾਂ ਭੈਣਾਂ ਵਾਲਾ ਵਿਹੜਾ-
ਨਾ ਤਾ ਸਾਥੋਂ ਤਾਰੇ ਕੱਠੇ ਕਰ ਹੋਏ
ਤੇ ਨਾ ਹੀ ਪਾ ਸਕੇ ਪੀਂਘਾਂ ਸੱਤਰੰਗੀਆਂ ਅੰਬਰ ਦੇ ਕਿਸੇ ਕਿਨਾਰੇ-

ਪਿੰਡਾਂ ਸ਼ਹਿਰਾਂ ਨੂੰ ਦੇਖਣ ਦੀ ਤਾਂਘ ਲੈ ਕੇ
ਲੈਂਦੇ ਹਾਂ ਫਲਾਈਟ
ਯਾਰਾਂ ਦਾ ਸ਼ੁਕਰ ਕਰਕੇ ਰੱਖਦੇ ਹਾਂ
ਪਹਿਲਾ ਪੱਬ ਜ਼ਹਾਜ ਦੀ ਪੌੜੀ ਤੇ-

ਅਸੀਂ ਤਾਂ ਸਦਾ ਅਲਵਿਦਾ ਕਹਿ ਹੀ ਟੁਰਦੇ ਰਹੇ-
ਕਦੇ ਦੇਸ਼ ਨੂੰ ਤੇ ਕਦੇ ਬਦੇਸ਼ ਨੂੰ-
ਚਾਅ ਸਾਡੇ ਅਜੇ ਵੀ ਅੰਬਰਾਂ ਚ ਉੱਡਦੇ ਹਨ-
ਬਚਪਨ ਸਾਡਾ ਅਜੇ ਵੀ ਤੇਰੀ ਮਿੱਟੀ ਚ ਗੁੰਨ੍ਹਿਆ ਪਿਆ ਹੈ-
ਤੋਤਲੇ ਬੋਲ ਅਜੇ ਵੀ ਤੇਰੇ ਵਿਹੜੇ ਚ ਡਿੱਗਦੇ ਉੱਠਦੇ ਰਹਿੰਦੇ ਹਨ-

ਨੀ ਭੈਣੇਂ ਨਜ਼ਰ ਮਾਰੀਂ ਆਪਣੇ ਸਹੁਰੇ ਘਰੋਂ-
ਜਰਾ ਦੇਖੀਂ ਨੀ ਮਾਂ-ਕਿਤੇ ਚੰਨ ਤੋਂanimated gif

ਜਸਵੰਤ ਸਿੰਘ ‘ਅਜੀਤ’
ਗੁਰਦੁਆਰਾ ਚੋਣਾਂ ਦੀ ਪ੍ਰਕ੍ਰਿਆ ਪੁਰ ਕਿੰਤੂ : ਪਰ ਹਲ ਨਹੀਂ?
ਕੁਝ ਹੀ ਸਮਾਂ ਪਹਿਲਾਂ ਦੀ ਗਲ ਹੈ, ਇੱਕ ਸਿੱਖ ਵਿਦਵਾਨ ਲਿਖਤ ਮਜ਼ਮੂਨ ਪੜ੍ਹ ਰਿਹਾ ਸਾਂ, ਜਿਸ ਵਿੱਚ ਵਿਦਵਾਨ ਸਜਣ ਨੇ ਆਮ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਲਈ ਅਪਨਾਈ ਚਲੀ ਆ ਰਹੀ ਪ੍ਰਕ੍ਰਿਆ ਪੁਰ ਕਿੰਤੂ ਕਰਦਿਆਂ ਲਿਖਿਆ ਸੀ ਕਿ ਅਸੀਂ ਇੱਕ ਵਾਧੂ ਦੀ ਉਸਤਤ ਸਹੇੜ ਲਈ ਹੋਈ ਹੈ, ਕਿ ਅਸੀਂ ਹੀ ਹਾਂ, ਜੋ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਲਈ ਲੋਕਤੰਤਰਿਕ ਪ੍ਰਣਾਲੀ ਨੂੰ ਅਪਣਾਉਂਦੇ ਹਾਂ। ਇਸ ਲੋਕਤਾਂਤ੍ਰਿਕ ਪ੍ਰਣਾਲੀ ਦੇ ਅਧਾਰ ’ਤੇ ਹੀ ਅਸੀਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਵੋਟਾਂ ਰਾਹੀਂ ਕਰਦੇ ਹਾਂ। ਉਸ ਵਿਦਵਾਨ ਸਜਣ ਦੀ ਮਾਨਤਾ ਸੀ ਕਿ ਇਸੇ ਚੋਣ ਪ੍ਰਣਾਲੀ ਦਾ ਹੀ ਨਤੀਜਾ ਹੈ ਕਿ ਅਸੀਂ ਧਾਰਮਕ ਜਥੇਬੰਦੀਆਂ ਦੇ ਪ੍ਰਬੰਧ ਵਿੱਚ ਵੀ ਪਾਰਟੀਬਾਜ਼ੀ ਦੀ ਇੰਤਹਾ ਤੱਕ ਪੁਜ ਗਏ ਹਾਂ। ਗੁਰਦੁਆਰਾ ਕਮੇਟੀ ਦਾ ਮੈਂਬਰ ਬਣਨ ਲਈ ਹਰ ਹੀਲਾ ਵਰਤਿਆ ਜਾਂਦਾ ਹੈ। ਕਿਸੇ ਸਿੰਘ ਸਭਾ ਦੇ ਗੁਰਦੁਆਰੇ ਦੀ ਗਲ ਤਾਂ ਕਿਧਰੇ ਰਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਬੋਰਡ ਦੀ ਵੀ ਚੋਣ ਜਿਵੇਂ ਹੁੰਦੀ ਹੈ, ਉਹ ਸਾਡੇ ਸਾਹਮਣੇ ਹੈ। ਇਸੇ ਚੋਣ ਪ੍ਰਣਾਲੀ ਦਾ ਹੀ ਨਤੀਜਾ ਹੈ ਕਿ ਵੱਡੀਆਂ-ਵੱਡੀਆਂ ਧਾਰਮਕ ਸੰਸਥਾਵਾਂ ਵੀ ਰਾਜਨੀਤੀ ਦਾ ਹਿੱਸਾ ਬਣ ਜਾਂਦੀਆਂ ਹਨ। ਅੱਜਕਲ੍ਹ ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਇਸ (ਸ਼੍ਰੋਮਣੀ ਕਮੇਟੀ ਸਹਿਤ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ) ਵਿੱਚ ਦਖ਼ਲ ਦੇ ਰਹੀਆਂ ਹਨ। ਜੇ ਇਨ੍ਹਾਂ ਹਾਲਤਾ ਬਾਰੇ ਨਿਠ ਕੇ ਵਿਚਾਰਿਆ ਜਾਏ, ਤਾਂ ਹਾਲਤ ਇਥੋਂ ਤਕ ਪੁਜ ਚੁਕੀ ਹੈ ਕਿ ‘ਅਸੀਂ, ਸਿੱਖ ਹੀ ਹਾਂ’, ਬਾਰੇ ਵੀ ਸਰਕਾਰਾਂ ਜਾਂ ਅਦਾਲਤਾਂ ਫੈਸਲਾ ਕਰਦੀਆਂ ਹਨ! ਕਦੀ ਸੁਣਿਆ ਨਹੀਂ ਕਿ ਮੁਸਲਮਾਨਾਂ ਜਾਂ ਇਸਾਈਆਂ ਬਾਰੇ ਵੀ ਅਦਾਲਤ ਦਖ਼ਲ ਦਿੰਦੀ ਹੋਵੇ? ਉਸ ਵਿਦਵਾਨ ਸਜਣ ਨੇ ਇਸ ਅਪਣੇ ਮਜ਼ਮੂਨ ਵਿੱਚ ਸ਼ਿਕਵਾ ਕੀਤਾ ਸੀ ਕਿ ਕਿਤਨੀ ਅਜੀਬ ਸਥਿਤੀ ਹੈ ਸਾਡੀ? ਸਾਨੂੰ ਵੇਹਲ ਤਕ ਹੀ ਨਹੀਂ ਕਿ ਇਹੋ ਜਿਹੇ ਸਿਧਾਂਤਕ ਮਸਲਿਆਂ ਬਾਰੇ ਅਸੀਂ ਆਪ ਸੋਚ ਸਕੀਏ?
ਇਥੇ ਇਹ ਗਲ ਵਰਨਣਯੋਗ ਹੈ ਕਿ ਗੁਰਦੁਆਰਾ ਕਮੇਟੀਆਂ ਦੀ ਚੋਣ ਪ੍ਰਕ੍ਰਿਆ ਪੁਰ ਇਸਤਰ੍ਹਾਂ ਪਹਿਲੀ ਵਾਰ ਹੀ ਕਿੰਤੂ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਵਿਦਵਾਨ ਸਜਣ ਅਜਿਹੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਇਸ ਪ੍ਰਕ੍ਰਿਆ ਪੁਰ ਪ੍ਰਸ਼ਨ-ਚਿੰਨ੍ਹ ਲਾਇਆ ਹੋਵੇ। ਉਨ੍ਹਾਂ ਤੋਂ ਪਹਿਲਾਂ ਵੀ ਕਈਆਂ ਵਲੋਂ ਅਜਿਹੇ ਪ੍ਰਸ਼ਨ-ਚਿੰਨ੍ਹ ਲਾਏ ਜਾਂਦੇ ਚਲੇ ਆ ਰਹੇ ਹਨ।
ਇਸ ਲਿਖਤ ਦੇ ਸਾਹਮਣੇ ਆਉਣ ਤੋਂ ਕੁਝ ਹੀ ਸਮਾਂ ਪਹਿਲਾਂ ਦਿੱਲੀ ਦੀ ਇੱਕ ਸਿੱਖ ਸੰਸਥਾ ਵਲੋਂ ‘ਗੁਰਦੁਆਰਾ ਪ੍ਰਬੰਧ : ਇਕ ਵਿਸ਼ਲੇਸ਼ਣ’ ਵਿਸ਼ੇ ਪੁਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਈ ਬੁਧੀਜੀਵੀ-ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਧਾਰਮਕ ਸੰਸਥਾਵਾਂ ਵਿਚ ਆ ਰਹੀਆਂ ਬੁਰਿਆਈਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਇਸਦੇ ਲਈ ਮੁਖ ਰੂਪ ਵਿਚ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਲਈ ਅਪਣਾਈ ਚਲੀ ਆ ਰਹੀ ਪ੍ਰਣਾਲੀ ਨੂੰ ਦੋਸ਼ੀ ਕਰਾਰ ਦਿੰਦਿਆਂ ਇਸ ਗਲ ਤੇ ਜ਼ੋਰ ਦਿਤਾ ਕਿ ਇਸ ਚੋਣ-ਪ੍ਰਣਾਲੀ ਦਾ ਕੋਈ ਹੋਰ ਚੰਗਾ ਤੇ ਪ੍ਰਭਾਵਸ਼ਾਲੀ ਬਦਲ ਲਭਿਆ ਜਾਣਾ ਚਾਹੀਦਾ ਹੈ। ਇਸਦਾ ਕਾਰਣ ਉਨ੍ਹਾਂ ਵਲੋਂ ਇਹ ਦਸਿਆ ਗਿਆ ਵਰਤਮਾਨ ਚੋਣ-ਪ੍ਰਣਾਲੀ ਪੁਰ ਕੀਤੇ ਜਾ ਰਹੇ ਅਮਲ ਰਾਹੀਂ, ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਪੁਰ ਕਾਬਜ਼ ਹੋ ਜਾਂਦੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹੁੰਦਾ ਹੈ। ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿਚ ਆ, ਮੈਂਬਰੀ ਨੂੰ ਹੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਜਿਸਦੇ ਫਲਸਰੂਪ ਧਾਰਮਿਕ ਸੰਸਥਾਵਾਂ ਵਿਚ ਦਿਨ-ਬ-ਦਿਨ ਭਰਿਸ਼ਟਾਚਾਰ ਅਤੇ ਆਚਰਣਹੀਨਤਾ ਦਾ ਬੋਲਬਾਲਾ ਹੋਣ ਲਗਦਾ ਹੈ ਅਤੇ ਨਤੀਜਾ ਇਹ ਹੁੰਦਾ ਹੈ ਕਿ ਇਹ ਸੰਸਥਾਵਾਂ ਧਾਰਮਿਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿਚ ਸਫਲ ਨਹੀਂ ਹੋ ਪਾਂਦੀਆਂ।
ਇਸ ਵਿਚ ਕੋਈ ਸ਼ਕ ਨਹੀਂ ਕਿ ਇਸ ਸੋਚ ਵਿਚ ਦੰਮ ਵੀ ਹੈ ਤੇ ਸੱਚਾਈ ਵੀ, ਪਰ ਸੁਆਲ ਉਠਦਾ ਹੈ ਕਿ ਬੀਤੇ ਕਾਫੀ ਸਮੇਂ ਤੋਂ ਅਜਿਹੇ ਪ੍ਰਸ਼ਨ-ਚਿੰਨ੍ਹ ਲਾਏ ਜਾਂਦੇ ਚਲੇ ਆ ਰਹੇ ਵਿਦਵਾਨਾਂ ਅਤੇ ਅਜਿਹੇ ਸੈਮੀਨਾਰ ਆਯੋਜਨ ਕਰਨ ਵਾਲੀਆਂ ਜਥੇਬੰਦੀਆਂ ਦੇ ਕਿਸੇ ਵੀ ਮੁੱਖੀ ਨੇ ਸੈਮੀਨਾਰਾਂ ਵਿਚ ਆਏ ਸੁਝਾਵਾਂ ਅਨੁਸਾਰ ਜਾਂ ਫਿਰ ਅਜਿਹੇ ਮਜ਼ਮੂਨਾਂ ਦੇ ਲੇਖਕਾਂ ਨੇ ਵਰਤਮਾਨ ਚੋਣ ਪ੍ਰਣਾਲੀ ਤੇ ਪ੍ਰਸ਼ੰਨ-ਚਿੰਨ੍ਹ ਲਾਉਂਦਿਆਂ, ਵਰਤਮਾਨ ਚੋਣ-ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਣ ਜਾਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੋਵੇ? ਜਾਂ ਇਹ ਸੁਝਾਉ ਦੇਣ ਵਾਲੇ ਬੁਧੀਜੀਵੀਆਂ ਵਿਚੋਂ ਕਿਸੇ ਨੇ ਇਸਦਾ ਕੋਈ ਉਪਯੋਗੀ ਬਦਲ ਪੇਸ਼ ਕੀਤਾ ਹੋਵੇ? ਸ਼ਾਇਦ ਨਹੀਂ। ਕੇਵਲ ਇਤਨਾ ਆਖ ਜਾਂ ਸਲਾਹ ਦੇ ਕਿ ਵਰਤਮਾਨ ਪ੍ਰਣਾਲੀ ਦਾ ਕੋਈ ਬਦਲ ਲਭਿਆ ਜਾਏ ਜਾਂ ਇਹ ਆਖ ਕਿ ਇਸਦੇ ਬਦਲ ਤਾਂ ਕਈ ਹਨ, ਜਿਨ੍ਹਾਂ ਵਿਚੋਂ ਕੋਈ ਚੰਗਾ ਜਿਹਾ ਬਦਲ ਅਪਨਾਇਆ ਜਾ ਸਕਦਾ ਹੈ, ਪਲਾ ਕਿਉਂ ਝਾੜ ਲਿਆ ਜਾਂਦਾ ਹੈ? ਕੀ ਅਜਿਹਾ ਕਰ ਕੇ, ਕੌਮ ਨੂੰ ਦੁਬਿੱਧਾ ਵਿਚ ਪਾਣਾ, ਸਿੱਖ ਰਾਜਨੀਤੀ ਦੇ ਖਿਡਾਰੀਆਂ ਅਤੇ ਬੁਧੀਜੀਵੀ-ਵਿਦਵਾਨਾਂ ਦਾ ਸੁਭਾਅ ਨਹੀਂ ਬਣ ਗਿਆ ਹੋਇਆ?
ਇਸੇ ਮੌਕੇ ’ਤੇ ਕੁਝ ਵਿਦਵਾਨ-ਬੁਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਦੇ ਉਦੇਸ਼ ਨਾਲ, ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਕਰਨ ਸਬੰਧੀ ਅਪਨਾਈ ਗਈ ਹੋਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਤੱਕ ਦੇ ਦਿਤੀ ਕਿ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰਗਦੀ ਦੀ ਸੌਂਪਣਾ ਕਰਦਿਆਂ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ। ਇਸ ਕਰਕੇ ਵਰਤਮਾਨ ਵਿਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਵਿਦਵਾਨ ਬੁਧੀਜੀਵੀ ਅਪ੍ਰਤਖ ਰੂਪ ਵਿਚ ਇਹ ਕਹਿਣਾ ਚਾਹੁੰਦੇ ਸਨ ਕਿ ਇਨ੍ਹਾਂ ਦੀ ਚੋਣ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ ਤਾਂ ਜੋ ਉਹ ਗੁਰੂ ਸਾਹਿਬਾਨ ਵਲੋਂ ਅਪਨਾਏ ਗਏ ਢੰਗ ਰਾਹੀਂ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਕਰ ਦਿਆ ਕਰਨ। ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਉਨ੍ਹਾਂ ਜਾਂ ਉਨ੍ਹਾਂ ਵਰਗੇ ਕਿਸੇ ਹੋਰ ਵਿਚ ਇਤਨੀ ਸਮਰਥਾ ਜਾਂ ਸੂਝ ਹੈ ਕਿ ਉਹ ਉਸੇ ਤਰ੍ਹਾਂ ਦੀ ਚੋਣ ਕਰ ਸਕੇ, ਜਿਸਤਰ੍ਹਾਂ ਦੀ ਚੋਣ ਗੁਰੂ ਸਾਹਿਬਾਨ ਵਲੋਂ ਕੀਤੀ ਜਾਂਦੀ ਰਹੀ ਸੀ? ਅਜਕਲ ਦੇ ਵਿਦਵਾਨ-ਬੁਧੀਜੀਵੀਆਂ ਦਾ ਤਾਂ ਇਹ ਸੁਭਾਉੇ ਬਣ ਚੁਕਾ ਹੈ ਕਿ ਜਿਸ ਢੰਗ ਜਾਂ ਪ੍ਰਣਾਲੀ ਤੇ ਚਲਣ ਦੀ ਉਨ੍ਹਾਂ ਦੀ ਆਪਣੀ ਸਮਰਥਾ ਨਾ ਹੋਵੇ, ਆਪਣੀ ਹਊਮੈ ਨੂੰ ਪੱਠੇ ਪਾਣ ਲਈ ਉਸ ਨੂੰ ਮਾੜਾ ਕਹਿ ਭੰਡ ਦਿਉ, ਕੌਮ ਭੰਬਲਭੂਸੇ ਵਿਚ ਪੈਂਦੀ ਹੈ ਤਾਂ ਪਈ ਰਹੇ, ਉਨ੍ਹਾਂ ਦਾ ਕੀ ਜਾਂਦਾ ਹੈ? ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਤਾਂ ਜੰਮ ਹੀ ਜਾਂਦਾ ਹੈ ਨਾ। ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਹਿੰਮਤ ਕੀਤੀ ਹੈ, ਤਾਂ ਉਸਨਂੂੰ ਸੁਧਾਰਨ ਦੀ ਸਮਰਥਾ ਦਾ ਅਹਿਸਾਸ ਵੀ ਕਰਵਾਇਆ ਜਾਏ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਕਈ ਢੰਗ-ਪ੍ਰਣਾਲੀਆਂ ਅਤੇ ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲਭਣਾ ਉਤਨਾ ਸਹਿਜ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ ਨੂੰ ਮਾੜਾ ਕਹਿ ਭੰਡ ਦੇਣਾ। ਜੇ ਸੁਚਜਾ ਬਦਲ, ਜਿਸ ਤੇ ਅਮਲ ਕੀਤਾ ਜਾਣਾ ਸੰਭਵ ਹੋ ਸਕਦਾ ਹੋਵੇ, ਨਜ਼ਰ ਨਾ ਆਏ ਤਾਂ ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
…ਅਤੇ ਅੰਤ ਵਿੱਚ : ਅੱਜ ਸਮੁੱਚਾ ਸਿੱਖ-ਪੰਥ ਹੀ ਕਈ ਅਣ-ਸੁਲਝੇ ਵਿਵਾਦਾਂ ਦਾ ਸ਼ਿਕਾਰ ਹੋ, ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸਨੂੰ ਕੋਈ ਰਾਹ ਤਕ ਵੀ ਨਹੀਂ ਮਿਲ ਪਾ ਰਿਹਾ। ਆਪਣਿਆਂ ਵਿਚੋਂ ਵੀ ਉਸਨੂੰ ਕੋਈ ਅਜਿਹੀ ਸ਼ਖਸੀਅਤ ਨਜ਼ਰ ਨਹੀਂ ਆ ਰਹੀ, ਜੋ ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦ ਹੋ, ਚਾਨਣ-ਮਨਾਰਾ ਬਣ, ਉਸਨੂੰ ਇਨ੍ਹਾਂ ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿੱਚ, ਉਸਦਾ ਮਾਰਗ-ਦਰਸ਼ਨ ਕਰ ਸਕੇ! ਜਿਸ ਕਾਰਣ ਇਹ ਸੁਆਲ ਉਠਣਾ ਸੁਭਾਵਕ ਹੀ ਹੈ ਕਿ ਕਿਧਰੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਕਿਸੇ ਸੁਹਿਰਦ ਦੀ ਅਣਹੋਂਦ ਕਾਰਣ, ਉਹ ਵਿਵਾਦਾਂ ਦੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਿਆਂ ਅਤੇ ਦੀਵਾਰਾਂ ਨਾਲ ਖਹਿੰਦਿਆਂ, ਆਪਣੀ ਹੋਂਦ ਤਕ ਨੂੰ ਹੀ ਗੁਆ ਬੈਠੇ?
ਜੇ ਸੱਚਾਈ ਸਵੀਕਾਰ ਕੀਤੀ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਵਿਵਾਦਾਂ ਵਿੱਚ ਘਿਰੇ ਸਿੱਖਾਂ ਪਾਸ ਨਾ ਤਾਂ ਕੋਈ ਅਜਿਹੀ ਸੋਝੀ ਰਹਿਣ ਦਿੱਤੀ ਗਈ ਹੈ, ਜਿਸਦੇ ਸਹਾਰੇ ਉਹ ਇਸ ਦੁਬਿੱਧਾ ਵਿਚੋਂ ਬਾਹਰ ਆ ਕੇ ਫੈਸਲਾ ਕਰ ਸਕਣ ਕਿ ਕਿਹੜਾ ਰਾਹ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਣ ਵਿਚ ਸਹਾਇਕ ਸਾਬਤ ਹੋਵੇਗਾ ਅਤੇ ਨਾ ਹੀ ਉਨ੍ਹਾਂ ਪਾਸ ਅਜਿਹਾ ਕੋਈ ਆਗੂ ਰਹਿ ਗਿਆ ਹੋਇਆ ਹੈ, ਜੋ ਮਾਰਗ-ਦਰਸ਼ਨ ਕਰ, ਉਨ੍ਹਾਂ ਨੂੰ ਇਸ ਦੁਬਿੱਧਾ ਵਿਚੋਂ ਉਭਾਰ, ਠੀਕ ਰਾਹ ਤੇ ਪਾ ਸਕੇ।

animated gifਪੱਤਝੜ
ਪੱਤਝੜ ਦਾ ਮੌਸਮ ਸੀ
ਦਸਤਕ ਦੇ ਮੁੜ ਗਈ
ਬੰਦ ਦਰਵਾਜ਼ਿਆ ਤੇ
ਬਹਾਰ ਦੀ ਰੁੱਤੇ
ਫਿਰ ਤੋਂ ਆਵਾਂਗੀ
ਖੁਸ਼ਬੂ ਬਣ ਕੇ
ਤੇ ਬੰਦ ਦਰਵਾਜ਼ੇ ਵੀ
ਰੋਕ ਨਾ ਸਕਣਗੇ ਮੈਨੂੰ
ਤੇਰੇ ਤੱਕ ਜਾਣ ਲਈ।
ਕੰਵਲਜੀਤ ਕੌਰ ਢਿੱਲੋਂ

animated gifਕਾਲਾ ਧਨ ਕਾਲਾ ਧਨ…..
ਲ¤ਧੀ ਰਾਮ ਦੀ ਕਈ ਸਾਲਾਂ ਦੀ ਭਗਤੀ ਦਾ ਅ¤ਜ ਮੁ¤ਲ ਪੈ ਗਿਆ ਸੀ।ਆਖਰਕਾਰ ਕਰਖ਼ਾਨੇਦਾਰ ਅਤੇ ਮਜ਼ਦੂਰਾਂ ਵਿਚਕਾਰ ਕਈ ਦਹਾਕਿਆਂ ਤੋਂ ਉਹ ਇਕ ਪੁਲ ਬਣਿਆ ਹੋਇਆ ਸੀ।ਉਸਨੇ ਜਿਥੇ ਸਾਲ ਛਿਮਾਹੀ ਕਾਰਖਾਨੇਦਾਰ ਨੂੰ ਹੜਤਾਲ ਦੀ ਧਮਕੀ ਦੇ ਕੇ ਸਾਥੀ ਮਜ਼ਦੂਰਾਂ ਨੂੰ ਬੋਨਸ ਦੁਆਇਆ ਸੀ, ਉਥੇ ਕਾਰਖ਼ਾਨੇਦਾਰ ਦੀ ਵੀ ਗ¤ਲ ਭੁੰਜੇ ਡਿਗਣ ਨਹੀਂ ਦਿ¤ਤੀ ਸੀ ਕਿਉਕਿ 4% ਦੀ ਮੰਗ ਨੂੰ 1,1-1/2% ਤ¤ਕ ਲੈ ਕੇ ਆਉਣ ਵਿ¤ਚ ਲ¤ਧੀ ਰਾਮ ਦੀਆਂ ਜੁਗਤਾਂ ਦਾ ਕੋਈ ਸਾਨੀ ਨਹੀਂ ਸੀ।ਜਿ¤ਥੇ ਮਜ਼ਦੂਰਾਂ ਵਿ¤ਚ ਜਾ ਕੇ ਇਹ ਭਾਸ਼ਣ ਦਿੰਦਾ ਕਿ ਸਰਮਾਏਦਾਰ ਕਿਵੇਂ ਬੋਨਸ ਨਹੀਂ ਦਿੰਦਾ ਦਿਵਾਲੀ ਤੇ,ਅਸੀਂ ਤਾਂ ਕੂਹਣੀ ਮਰੋੜ ਕੇ ਲੈ ਲਵਾਂਗੇ ਅਤੇ ਲਾਲ ਸਲਾਮ ਦੇ ਨਾਹਰੇ ਲੁਆ ਕੇ ਨਾਹਰਿਆਂ ਦੀ ਧਮਕ ਹੁਕਮ ਚੰਦ ਦੇ ਕੋਠੀ ਤ¤ਕ ਸੁਣਾ ਕੇ ਉਸਨੂੰ ਤ੍ਰੇਲੀਆਂ ਲਿਆ ਦਿੰਦਾ, ਉ¤ਥੇ ਮਜ਼ਦੂਰ ਮ¤ਤ ਨੂੰ ਵੀ 1,1-1/2 % ਤੇ ਇਹ ਕਹਿ ਕੇ ਮਨਾ ਲੈਂਦਾ ਕਿ ਭ¤ਜੇ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।
ਪ੍ਰਧਾਨਮੰਤਰੀ ਦੇ ਕਾਲੇ ਧਨ ਬੈਨ ਕਰਨ ਦੀ ਖ਼ਬਰ ਸੁਣ ਕੇ ਉਹ ਸਾਰੀ ਰਾਤ ਨਹੀਂ ਸੌਂ ਸਕਿਆ ਤੇ ਲੋਈ ਪ¤ਟਦੇ ਸਾਰ ਹੀ ਉਸਨੇ ਲ¤ਖੀ ਰਾਮ ਨੂੰ ਫੋਨ ਲਾਇਆ ਕੀ ਸੁਬਹ ਦੀ ਚਾਹ ਉਸਦੇ ਘਰ ਆ ਕੇ ਹੀ ਪੀਵੇ।ਮਾਲਕ ਦਾ ਮੋਬਾਇਲ ਖੜਕਦਿਆਂ ਹੀ ਉਸਦਾ ਮ¤ਥਾ ਠਣਕ ਗਿਆ ਸੀ ਕੀ ਬਖ਼ਤਾਵਰ ਕਿਸੇ ਚ¤ਕੀ ਗੇੜ ਵਿ¤ਚ ਫਸ ਗਿਆ ਹੋਣੇ। ਸਾਇਕਲ ਤੇ ਲ¤ਤ ਦਿਤੀ ਤੇ ਹੁਕਮ ਚੰਦ ਦੇ ਬੂਹੇ ਵੜਦਿਆਂਹੀ ਟਿ¤ਚਰ ਨਾਲ ਕਹਿਣ ਲ¤ਗਾ ਕਿ ਸ¤ਦੀ ਹੋਈ ਮਿਤਰਾਂ ਦੀ ਪੈਰ ਜੁ¤ਤੀ ਨਾ ਪਾਵਾਂ।
ਛੱਗੜ• ਦੀ ਅ¤ਗ ਵਾਂਗੂ ਸਾਰੇ ਦੇਸ਼ ਵਿ¤ਚ ਫੈਲੀ ਕਾਲੀ ਮਾਇਆ ਦੇ ਜਾਲ ਨੂੰ ਕ¤ਟਣ ਦੇ ਹੁਕਮਾਂ ਦੀ ਗ¤ਲ ਹੁਕਮ ਚੰਦ ਨੇ ਲ¤ਧੀ ਰਾਮ ਦੇ ਮੂਹਰੇ ਰ¤ਖੀ। ਚਾਹ ਦੀ ਆਖਰੀ ਘੁ¤ਟ ਭਰਦਿਆਂ ਲ¤ਧੀ ਰਾਮ ਕਹਿਣ ਲ¤ਗਾ ਕੀ ਮਾਈ ਬਾਪ ਦੇ ਕੰਮ ਆਉਣੇ ਹਟਣ ਵਾਲਾ ਚੰਮ ਨਹੀਂ ਉਸਦਾ।ਹੁਕਮ ਚੰਦ ਵੀ ਲ¤ਧੀ ਰਾਮ ਨੂੰ ਹਰ ਮਰਜ਼ ਦੀ ਦੁਆਈ ਸਮਝਦਾ ਸੀ।ਉਸਨੇ ਦਿਲ ਦੀ ਗਲ ਜ਼ੁਬਾਨ ਤੇ ਲਿਆਉਂਦਿਆ ਕਿਹਾ ਕੇ ਹੁਣ ਤਾਂ 2 -2 ਦਿਹਾੜੀਆ ਮਿਲਣਗੀਆਂ ਸਭ ਨੂੰ। ਹਰੇਕ ਮਜ਼ਦੂਰ ਨੂੰ 4500 ਰੁ ਦੇ ਕੇ ਭੇਜ ਅਤੇ 4200 ਰੁ ਲੈ ਲਵੀ ਤੇ ਉਸ ਕੋਲ 4100 ਦੇ ਹਿਸਾਬ ਨਾਲ ਜ਼ਮਾਂ ਕਰਵਾ ਦੇਈ।ਲ¤ਧੀ ਰਾਮ ਚੀਤੇ ਵਾਂਗੂ ਝ¤ਟ ਪੈੜ ਪਛਾਣ ਗਿਆ ਤੇ ਸਾਥੀਆਂ ਕੋਲ ਜਾ ਕੇ ਬੋਲਿਆ ਕੇ ਜੇਕਰ ਮਾਲਕ ਦੀ ਕਿਸ਼ਤੀ ਭੰਵਰ ਚੋਂ ਨਿਕਲੂ ਤਾਂ ਸਾਡਾ ਚੁ¤ਲਾ ਬਲਦਾ ਰਹੂ ਨਹੀਂ ਤਾਂ ਫਿਰ ਸੜਕਾਂ ਤੇ ਬਿਸਤਰੇ ਵਿਚਾਉਣੇ ਪੈਣਗੇ।ਮਜ਼ਦੂਰਾਂ ਨੂੰ ਜਦੋਂ ‘ਬੋਨਸ‘ ਸਮਝਾਇਆ ਤਾ ਸਭ ਨੂੰ ਲ¤ਗਿਆ ਕਿ ਦੋਹੇਂ ਹ¤ਥੀਂ ਲ¤ਡੂ ਆ ਗਏ। ਆਉਂਦੇ ਸਿਆਲ ਦੀ ਠੰਡ ਬਾਰੇ ਸੋਚ ਕੇ ਸਭ ਨੇ ਧੁੜਤੜੀ ਲਈ ਤੇ ਵਗਦੀ ਗੰਗਾ ਵਿਚ ਹ¤ਥ ਧੋਣ ਨੂੰ ਤਿਆਰ ਹੋ ਗਏ।ਸਰਮਾਏਦਾਰ ਨੂੰ ਬਚਾਉਣਾ ਸਭ ਨੂੰ ਇਉਂ ਲ¤ਗ ਰਿਹਾ ਸੀ ਜਿਵੇਂ ‘ਦੇਸ਼ ਸੇਵਾ‘ ਦੀ ਥਾਂ ਤੇ ‘ਮਾਲਕ ਸੇਵਾ‘ ਨਿਭਾਉਣਾ ਅਤੀ ਜ਼ਰੂਰੀ ਹੈ ।
ਸ਼ਿਵਦੀਪ ਸਿੰਘ

animated gif‘ਘੁੱਤੀ ਪਾ’
golian-khedan-di-pic
ਇਕ ਤੋਂ ਵਿਸਤਾਰ ਹੋਇਆ, ਇਸ ਵਿੱਚ ਹੁਣ ਸ਼ੱਕ ਦੀ ਗੁੰਜਾਇਸ਼ ਕਿੱਥੇ ਹੈ। ਧਰਮ ਤੋਂ ਲੈ ਕੇ ਸਾਇੰਸ ਤੱਕ ਇਸ ਗੱਲ ਦੀ ਪੁਸ਼ਟੀ ਵੀ ਕਰ ਚੁੱਕੇ ਹਨ। ”ਅਰਬਦ ਨਰਬਦ ਧੁੰਦੂਕਾਰਾ” ਤੋਂ ਹੁਣ ਤੱਕ ਏਕ ਤੋਂ ਅਨੇਕ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਚਾਈ ਨੂੰ ਚੰਗੀ ਤਰਾਂ ਜਾਣਦੇ ਹੋਏ ਵੀ ਅਸੀਂ ਸਭ ਤੇਰੀ ਮੇਰੀ ਦੀ ਦੁਨੀਆ ‘ਚ ਘਿਰੇ ਹੋਏ ਹਾਂ। ਹਰ ਰੋਜ਼ ਸਾਡੇ ਨਾਲ ਕੋਈ ਨਾ ਕੋਈ ਇਹੋ ਜਿਹਾ ਵਰਤਾਰਾ ਵਾਪਰਦਾ ਰਹਿੰਦਾ ਹੈ ਜਿਸ ਨਾਲ ਅਸੀਂ ਇਹ ਅਹਿਸਾਸ ਕਰ ਵੀ ਲੈਂਦੇ ਹਾਂ ਕਿ ਅਸੀਂ ‘ਇਕ’ ਹਾਂ ਪਰ ਫੇਰ ਵੀ ਦੁਨੀਆਦਾਰੀ ਇਸ ਕਦਰ ਪਲੀਤੀ ਗਈ ਕਿ ਇਕ ਢਿੱਡੋਂ ਜੰਮੇ ਵੀ ਅਲੱਗ-ਅਲੱਗ ਹੋਣ ਦਾ ਰਾਗ ਅਲਾਪ ਰਹੇ ਹਾਂ। ਜਿੰਨਾ ਮਰਜ਼ੀ ਹੱਦਾਂ ਬੰਨੇ ਖਿੱਚ ਲਈਏ। ”ਏਕਸ ਕੇ ਹਮ ਬਾਰਿਕ” ਵਾਲੀ ਹੋਂਦ ਨੂੰ ਝੁਠਲਾ ਨਹੀਂ ਸਕਦੇ। ਹੁਣ ਗੱਲ ਆਉਂਦੀ ਹੈ ਕਿ ਜਦੋਂ ਅਸੀਂ ਇਕ ਦਾ ਹਿੱਸਾ ਹਾਂ ਤਾਂ ਕੁਝ ਨਾ ਕੁਝ ਸਮਾਨਤਾਵਾਂ ਤਾਂ ਹੋਣੀਆਂ ਲਾਜ਼ਮੀ ਹਨ।
ਕੁਝ ਵਕਤ ਪਹਿਲਾਂ ਇਕ ਇਹੋ-ਜਿਹੀ ਸਮਾਨਤਾ ਨੇ ਮੈਨੂੰ ਆਪਣੇ ਵੱਲ ਖਿੱਚਿਆ। ਜਦੋਂ ਮੈਂ ਇਕ ਗੋਰੇ ਪੀਟਰ ਦੇ ਘਰ ‘ਚ ਲੱਗੀ ਹੋਈ ਇਕ ਤਸਵੀਰ ਦੇਖੀ, ਤਸਵੀਰ ਕਾਹਦੀ ਸੀ ਮੇਰਾ ਨਿਰਾ ਪੁਰਾ ਹੰਢਾਇਆ ਬਚਪਨ ਸੀ..
ਧੁੰਦਲੇ ਰੰਗ ਵਾਲੀ ਕੰਧ ‘ਤੇ ਮੁਸਕਰਾਉਂਦੀ ਓਸ ਤਸਵੀਰ ਦੇ ਰੰਗ ਖਿੜ ਖਿੜ ਪੈ ਰਹੇ ਸੀ ਜਿਵੇਂ ਬਹਾਰ ਰੁੱਤੇ ਸੱਜਰੇ ਫੁੱਲ ਕਲੀਆਂ ਟਹਿਕ ਰਹੇ ਹੋਣ…. ਓਸ ਤਸਵੀਰ ਵਿੱਚ ਗਲੀ ਦੇ ਕੁਝ ਬੱਚੇ ਗੋਲ਼ੀਆਂ…. ਜਿਨ੍ਹਾਂ ਨੂੰ ਅਸੀਂ ਤੁਸੀਂ ਬੰਟੇ ਵੀ ਕਹਿੰਦੇ ਆਂ, ਖੇਡ ਰਹੇ ਸੀ…. ਤੇ ਕੁਝ ਉਨ੍ਹਾਂ ਦੁਆਲੇ ਝੁਰਮਟ ਬਣਾ ਕੇ ਦਰਸ਼ਕ ਬਣੇ ਗੋਲ਼ੀਆਂ ‘ਤੇ ਟਿਕਦੀਆਂ ਨਿਸ਼ਾਨੇ ਮਿਥਦੀਆਂ ਉਂਗਲਾਂ ਨੂੰ ਨੀਝ ਨਾਲ ਦੇਖ ਰਹੇ ਸਨ। ਸੱਠ ਕੁ ਵਰ੍ਹਿਆਂ ਦੇ ਪੀਟਰ ਨੂੰ ਜਦੋਂ ਮੈਂ ਪੁੱਛਿਆ ਕਿ ਤੁਹਾਡੇ ਕਲਚਰ ‘ਚ ਵੀ ‘ਘੁੱਤੀ ਪਾ’ ਖੇਡਣ ਦਾ ਰਿਵਾਜ ਸੀ? ਸਵਾਲ ਤਾਂ ਮੇਰਾ ਸਹਿਜ ਜਿਹਾ ਹੀ ਸੀ, ਪਰ ਜਿਵੇਂ ਮੈਂ ਪੀਟਰ ਦੀ ਦੁਖਦੀ ਰਗ ਤੇ ਹੱਥ ਧਰ ਦਿੱਤਾ ਹੋਵੇ। ਪੀਟਰ ਨੇ ਤਸਵੀਰ ਵੱਲ ਦੇਖਿਆ, ਤਾਂ ਉਸ ਦੀਆਂ ਅੱਖਾਂ ਛਿਣ ਭਰ ਵਿੱਚ ਅਤੀਤ ਦੇ ਚੋਅ ‘ਚੋਂ ਪਾਣੀ ਭਰ ਲਿਆਈਆਂ। ਭਰੜਾਈ ‘ਵਾਜ ਨਾਲ ਕਹਿੰਦਾ-ਕਿੰਨੇ ਵਧੀਆ ਦਿਨ ਸਨ ‘ਉਹ’! .. ਜਦੋਂ ਮੈਂ ਪਿਛਲੀ ਕੰਧ ਟੱਪ ਕੇ ਮਾਂ ਤੋਂ ਚੋਰੀ ਜੁਆਕਾਂ ਨਾਲ਼ ਗੋਲੀਆਂ ਖੇਡਣ ਚਲਾ ਜਾਂਦਾ ਸੀ। ਮੇਰੀ ਮਾਂ ਮੈਨੂੰ ਭਾਲਦੀ ਰਹਿੰਦੀ ਤੇ ਸਾਡਾ ਕੁੱਤਾ ਟਿਪਸੀ ਮੈਨੂੰ ਭਾਲਣ ‘ਚ ਮੇਰੀ ਮਾਂ ਦੀ ਮਦਦ ਕਰਿਆ ਕਰਦਾ ਸੀ ਤੇ ਫੇਰ ਕਈ ਵਾਰ ਮੈਂ ਵਿਚਾਰੇ ਟਿਪਸੀ ਦੀ ਛਿੱਤਰ ਪਰੇਡ ਵੀ ਕਰ ਦਿੰਦਾ ਸੀ ਕਿ ਤੂੰ ਮਾਂ ਨੂੰ ਦੱਸਿਆ ਬਈ ਅਸੀਂ ਕਿਥੇ ਖੇਡ ਰਹੇ ਸਾਂ। ਪੀਟਰ ਦੀ ਇਹ ਗੱਲ ਮੁੱਕਦੇ-ਮੁੱਕਦੇ ਉਸ ਦੀਆਂ ਅੱਖਾਂ ਦਾ ਪਾਣੀ ਵੀ ਸੁੱਕ ਗਿਆ ਸੀ, ਉਮਰ ਦੇ ਤਕਾਜ਼ੇ ਨਾਲ ਮੁਰਝਾ ਰਹੇ ਚਿਹਰੇ ਤੇ ਕੇਰਾਂ ਤਾਂ ਰੌਣਕ ਜਿਹੀ ਖੇਡਣ ਲੱਗੀ.. ਮੈਂ ਕਿਤੇ ਗੁਆਚ ਜਿਹਾ ਗਿਆ ਸੀ.. ਪਰ ਪੀਟਰ ਦੇ ਬੋਲਾਂ ”ਹੇ ਮੈਨ ਤੂੰ ਰੋ ਰਿਹੈਂ?” ਨੇ ਜਦੋਂ ਇਕ ਝਟਕੇ ਨਾਲ ਮੈਨੂੰ ਉਸ ਦੀ ਇਸ ਗੱਲਬਾਤ ਦੇ ਵਹਿਣ ‘ਚੋਂ ਧੂਹ ਕੇ ਬਾਹਰ ਕੱਢਿਆ ਤਾਂ ਮੈਂ ਝੂਠ ਬੋਲ ਦਿੱਤਾ-ਕਿਹਾ ”ਨਹੀਂ ਤਾਂ।” ਪਰ ਅੱਖਾਂ ਦਾ ਪਾਣੀ ਬਾਗ਼ੀ ਹੋ ਕੇ ਗੱਲਾਂ ਤੱਕ ਪਹੁੰਚ ਚੁੱਕਿਆ ਸੀ।
ਪੀਟਰ ਮੇਰੇ ਅੱਥਰੂਆਂ ਤੋਂ ਸ਼ਾਇਦ ਹੈਰਾਨ ਜਿਹਾ ਹੋਇਆ ਸੀ.. ਉਹ ਨੇ ਵਿਚਾਰਗੀ ਜਿਹੀ ਨਾਲ ਪੁੱਛਿਆ- “ਮੇਰੇ ਤੋਂ ਕੋਈ ਗ਼ਲਤੀ ਹੋ ਗਈ?.. ”ਤੇ ਮੇਰਾ ਜੁਆਬ ਉਡੀਕੇ ਬਿਨਾ ਆਂਹਦਾ- ”ਲੱਗਦੈ ਮੈਂ ਤੇਰੀ ਕੋਈ ਯਾਦ ਤਾਜ਼ਾ ਕਰਾ ਦਿੱਤੀ?”
ਮੇਰੀਆਂ ਅੱਖਾਂ ਮੂਹਰੇ ਉਹ ਦ੍ਰਿਸ਼ ਇਕ ਪਲ ‘ਚ ਘੁੰਮ ਗਏ ਸਨ ਜਦੋਂ ਮੈਂ ਘਰਦਿਆਂ ਤੋਂ ਚੋਰੀ ਗੋਲ਼ੀਆਂ ਵਾਲੀ ਪੀਪੀ ਚੁੱਕ ਕੇ ‘ਸੁਰਿੰਦਰ ਸੇਠ’ ਦੀ ਦੁਕਾਨ ਮੂਹਰੇ ਖੇਡ ਰਹੇ ਜੁਆਕਾਂ ਨਾਲ਼ ਸਾਰਾ-ਸਾਰਾ ਦਿਨ ਖੇਡੀ ਜਾਣਾ। ਸਾਡੇ ਪਸੂ-ਡੰਗਰ ਸਾਂਭਣ ਵਾਲੇ ਪਾਲੀ ਨੇ ਮਾਂ ਨੂੰ ਦੱਸ ਦੇਣਾ ਤੇ ਮਾਂ ਨੇ ਕੰਨ ਤੋਂ ਫੜ ਕੇ ਘਰੇ ਲੈ ਆਉਣਾ ਤੇ ਫੇਰ ਜਿੰਨੀਆਂ ਕੁ ਮੇਰੇ ਪੈਣੀਆਂ, ਆਪਾਂ ਵੇਲਾ ਕੁਵੇਲਾ ਦੇਖ ਉਹ ਸਾਰੀਆਂ ਅੱਗੇ ਵਿਚਾਰੇ ਪਾਲੀ ਨੂੰ ਟਰਾਂਸਫ਼ਰ ਕਰ ਦੇਣੀਆਂ। ਮਾਂ ਤੋਂ ਕੁੱਟ ਖਾਂਦੇ ਨੇ ਬੱਸ ਇਹੀ ਕਹੀ ਜਾਣਾ-”ਬਈ ਜਦੋਂ ਕਬੀਲਦਾਰੀ ਮੇਰੇ ਹੱਥ ਆ ਗਈ ਨਾ, ਸਾਰਾ ਦਿਨ ਗੋਲ਼ੀਆਂ ਖੇਡਿਆ ਕਰੂੰ, ਹਟਾਇਓ ਫੇਰ….।”
ਤੇ ਹੁਣ ਪੀਟਰ ਮੇਰੇ ਵਹਿਣ ‘ਚ ਵਹਿ ਤੁਰਿਆ ਸੀ। ਉਹਦਾ ਗੱਚ ਫੇਰ ਭਰ ਆਇਆ.. ਆਂਹਦਾ-”ਫੇਰ ਤੂੰ ਜਦੋਂ ਆਪਣੇ ਪੈਰਾਂ ਤੇ ਖੜ੍ਹਾ ਹੋਇਆ ਤਾਂ ਖ਼ੂਬ ਗੋਲ਼ੀਆਂ ਖੇਡਿਆ?” ਉਹਦੇ ਸਵਾਲ ‘ਚ ਵੀ ਤੇ ਉਹਦਿਆਂ ਅੱਥਰੂਆਂ ਨਾਲ ਭਰੀਆਂ ਨਜ਼ਰਾਂ ਵਿੱਚ ਵੀ ਸ਼ਰਾਰਤ ਝਲਕ ਰਹੀ ਸੀ।

animated gifਹਾਸੇ ਤੇ ਹੰਝੂ

ਗੱਲ ਨੋਟਾਂ ਦੀ ਨਹੀਂ ਵੋਟਾਂ ਦੀ ਹੈ- ਡਾ. ਅਮਰਜੀਤ ਟਾˆਡਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਆਮ ਲੋਕਾˆ ਨੂੰ ਕੋਈ ਤਕਲੀਫ ਨਹੀˆ ਹੋਈ ਹੈ ਅਤੇ ਇਸ ਨਾਲ ਕੇਵਲ ਉਹ ਲੋਕ ਪ੍ਰੇਸ਼ਾਨ ਹਨ, ਜੋ ਬੇਈਮਾਨ ਹਨ। ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆˆ ਕਿਹਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੇਵਲ ਇੱਕ ਹੀ ਉਪਾਅ ਸੀ ਕਿ 500 ਅਤੇ 1000 ਦੇ ਪੁਰਾਣੇ ਨੋਟਾˆ ਨੂੰ ਰੱਦੀ ਵਿੱਚ ਬਦਲ ਦਿੱਤਾ ਜਾਵੇ।ਦੇਸ਼ ਦਾ ਪ੍ਰਧਾਨ ਕਹਿ ਰਿਹਾ ਹੈ ਕਿ 50 ਦਿਨ ਹੋਰ ਇੰਤਜ਼ਾਰ ਕਰੋ -ਜੰਤਾ ਮਰ ਰਹੀ ਹੈ। ਦੇਸ਼ ਫਿਰ ਮੂਰਖ ਬਣਾ ਦਿਤਾ ਗਿਆ। ਕੇˆਦਰ ਸਰਕਾਰ ਦੇ ਪਾਗਲਪੁਣੇ ਵਾਲੇ ਐਲਾਨ ਨੇ ਸਾਰੀ ਭਾਰਤ ਦੀ ਜੰਤਾ ਨੂੰ ਪਰੇਸ਼ਾਨ ਕਰ ਦਿਤਾ ਹੈ। ਇਹ ਸਾਰੀ ਯੁਮਲੇਬਾਜ਼ੀ ਹੈ। ਪਹਿਲਾਂ ਵੀ ਯੁਮਲੇ ਸਿਰ ਹੀ ਜਿੱਤਿਆ ਸੀ। ਕੌਣ ਮੂਰਖ ਹੈ ਕਿਸ ਨੂੰ ਨਹੀਂ ਪਤਾ ਕਿ ਕਾਲਾ ਧੰਨ ਕਦੇ ਝੁੱਗੀਆਂ ਝੌਂਪੜੀਆਂ ਚ ਨਹੀਂ-ਉੱਚੇ ਮਹਿਲਾਂ ਚ ਹੀ ਹੁੰਦਾ ਹੈ। ਕਿਉਂ ਨਹੀਂ ਉਹਨਾਂ ਦੇ ਘਰੀਂ ਛਾਪੇ ਮਾਰੇ ਜਾਂਦੇ ਜਿਹਨਾਂ ਦੇ ਘਰੀਂ ਕਰੋੜਾਂ ਅਰਬਾਂ ਦਾ ਧਨ ਛੁਪਾ ਕੇ ਰੱਖਿਆ ਹੈ-ਕੀ ਇੱਕ ਦੇਸ਼ ਦੇ ਪ੍ਰਧਾਨ ਨੂੰ ਏਨਾ ਵੀ ਨਹੀਂ ਗਿਆਨ? ਇਹ ਸੱਭ ਨਾਟਕ ਹੈ-ਅੱਖੀਂ ਘੱਟਾ ਪਾ ਕੇ ਵਿਖਾਇਆ ਜਾ ਰਿਹਾ ਹੈ ਕਿ ਦੇਖੋ ਮੈਂ ਕਿੰਨੇ ਕਰਿਸ਼ਮੇਂ ਕਰ 2 ਵਿਖਾ ਰਿਹਾ ਹਾਂ। ਮੈਨੂੰ ਤਾਂ ਰਾਤ ਦਿਨ ਇਸ ਦੇਸ਼ ਦਾ ਹੀ ਫਿ਼ਕਰ ਰਹਿੰਦਾ ਹੈ। ਜੇ ਲੋਕ ਜਾਗਣ ਤਾਂ ਅਜੇਹੇ ਮੂਰਖ਼ ਨੂੰ ਰਾਸ਼ਟਰੀ ਮਤੇ ਨਾਲ ਝੱਟ ਉਤਾਰ ਦਿਤਾ ਜਾਵੇ। ਅਜੇਹੇ ਲੋਕਾਂ ਦੇ ਹੱਥ ਗਰੀਬ ਜੰਤਾ ਸਦਾ ਮਰੇਗੀ।
ਸਾਫ਼ ਗੱਲ ਹੈ ਪਤਾ ਵੀ ਹੈ ਕਿ ਬਹੁਤਾ ਦੇਸ਼ ਦਾ ਕਾਲਾ ਧੰਨ ਸਵਿਸ ਬੈਂਕਾਂ ਚ ਹੈ-ਇਸ ਨੂੰ ਪਤਾ ਹੈ ਤੇ ਇਸ ਨੇ ਚੋਣਾ ਤੋਂ ਪਹਿਲਾਂ ਇਹ ਲਾਲਚ ਵੀ ਦਿਤਾ ਸੀ। ਬਾਕੀ ਸਾਰੇ ਭਰੇ ਭੰਡਾਰ ਵੱਡੇ 2 ਵਿਉਪਾਰੀਆਂ ਕੋਲ ਹਨ-ਅਜੇਹੇ ਘਰਾਂ, ਖਾਤਿਆਂ ਚ ਕਿਉਂ ਨਹੀਂ ਝਾਕਿਆ ਜਾਂਦਾ ਇਸ ਤੋਂ-ਕਿਉਂਕਿ ਉਹ ਇਸ ਦੇ ਪੂਜਣਹਾਰ ਹਨ, ਸਾਜਣ ਵਾਲੇ।
ਕਿਹਾ ਜਾਂਦਾ ਹੈ ਕਿ ਇਹ ਐਲਾਨ ਬਿਨਾ ਦੱਸੇ ਪੁੱਛੇ ਕੀਤਾ ਗਿਆ ਰਾਤ ਨੂੰ-ਵਾਹ ਆਹ ਲੋਕਾਂ ਨੇ ਬੈਕਾਂ ਨੇ ਜੋ ਰਾਸ਼ੀ ਪਹਿਲਾਂ ਜਮਾਂ ਕੀਤੀ ਵਿਖਾਈ ਹੈ-ਸੁਪਨੇ ਚ ਕੀਤੀ ਗਈ- ਇੱਕ ਦੋਸਤ ਸਦਾ ਦੋਸਤ ਨੂੰ ਪੁੱਛ ਕੇ ਸਲਾਹ ਲੈ ਕੇ ਚੱਲਦਾ ਹੈ। ਸੋ ਕੀ ਇਸ ਨੇ ਬਿਨਾਂ ਪੁੱਛੇ ਦੱਸੇ ਇਹ ਫੈਸਲਾ ਲਿਆ ਹੋਵੇਗਾ?
ਲੋਕ ਦਵਾਈ ਵਗੈਰ ਮਰ ਰਹੇ ਹਨ। ਘਰ 2 ਭੁੱਖ ਨਾਲ ਸਾਹ ਛੱਡ ਰਿਹਾ ਹੈ। ਕੇˆਦਰ ਵੱਲੋˆ ਇਕ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਕਰੰਸੀ ਨੋਟਾˆ ਨੂੰ ਬੰਦ ਕਰ ਦੇਣ ਦਾ ਇਕਦਮ ਲਿਆ ਗਿਆ ਫ਼ੈਸਲਾ ਵਿੱਤੀ ਮਾਹਿਰਾˆ ਦੀ ਨਜ਼ਰ ਵਿਚ ਕਿੰਨਾ ਵੀ ਪ੍ਰਭਾਵਸ਼ਾਲੀ ਜਾˆ ਲਾਭਦਾਇਕ ਕਿਉˆ ਨਾ ਹੋਵੇ ਪਰ ਇਸ ਨੇ ਇਕ ਵਾਰ ਤਾˆ ਪੂਰੇ ਦੇਸ਼ ਵਿਚ ਉਥਲ-ਪੁਥਲ ਪੈਦਾ ਕਰ ਦਿੱਤੀ ਹੈ। ਬਹੁਤ ਸਾਰੇ ਮੱਧ ਵਰਗੀ ਪਰਿਵਾਰਾˆ ਲਈ ਤਾˆ ਰੋਟੀ ਦੇ ਲਾਲੇ ਪੈਣ ਵਰਗੀ ਹਾਲਤ ਵੀ ਬਣ ਗਈ ਹੈ। ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਬਾਜ਼ਾਰ ਵਿਚ ਦੁਕਾਨਦਾਰਾˆ ਅਤੇ ਹੋਰ ਕਾਰੋਬਾਰੀਆˆ ਨੇ ਵੱਡੇ ਨੋਟ ਲੈਣ ਤੋˆ ਦੋ-ਟੁੱਕ ਨਾˆਹ ਕਰ ਦਿੱਤੀ।
ਪੈਟਰੋਲ ਪੰਪਾˆ ਵਾਲੇ ਵੀ ਭੈਅਭੀਤ ਨਜ਼ਰ ਆਏ ਅਚਾਨਕ ਹੋਏ ਫ਼ੈਸਲੇ ਨੇ ਅਜਿਹੀ ਖਲਬਲੀ ਮਚਾਈ ਹੈ। ਸਥਿਤੀ ਇਥੋˆ ਤੱਕ ਵਿਚ ਪਹੁੰਚੀ ਕਿ ਕਈ ਸਰਕਾਰੀ ਅਤੇ ਅਰਧ-ਸਰਕਾਰੀ ਅਦਾਰੇ ਵੀ ਵੱਡੇ ਨੋਟ ਲੈਣ ਤੋˆ ਆਨਾਕਾਨੀ ਕਰਨ ਲੱਗੇ। ਇਸ ਸਾਰੇ ਘਟਨਾਕ੍ਰਮ ਦੇ ਨਤੀਜੇ ਵਜੋˆ ਆਮ ਲੋਕਾˆ ‘ਚ ਭਗਦੜ ਮਚ ਗਈ ਹੈ।
ਰੇਹੜੀਆˆ, ਫੜ੍ਹੀਆˆ ਅਤੇ ਫੇਰੀ ਆਦਿ ਵਾਲਿਆˆ ਦਾ ਕੰਮਕਾਰ ਨਤੀਜੇ ਵਜੋˆ ਪੂਰੀ ਤਰ੍ਹਾˆ ਠੱਪ ਹੋ ਗਿਆ ਹੈ। ਮੰਡੀ ਵਾਲਿਆˆ ਨੇ ਛੋਟੇ ਖਰੀਦਦਾਰਾˆ ਨੂੰ ਵੱਡੇ ਨੋਟਾˆ ਦੇ ਬਦਲੇ ਸਮਾਨ ਦੇਣ ਤੋˆ ਇਨਕਾਰ ਕਰ ਦਿੱਤਾ ਅਤੇ ਰੇਹੜੀ-ਫੜ੍ਹੀ ਵਾਲਿਆˆ ਜੋ ਸਮਾਨ ਲਿਆ ਵੀ, ਉਸ ‘ਚੋˆ ਵੀ ਬਹੁਤ ਘੱਟ ਹੀ ਵਿਕ ਸਕਿਆ, ਕਿਉˆਕਿ ਆਮ ਲੋਕਾˆ ਕੋਲ ਵੀ ਛੋਟੇ ਨੋਟ ਨਹੀˆ ਸਨ ਖਰੀਦੋਫਰੋਖਤ ਲਈ। ਗੱਲ ਨੋਟਾਂ ਦੀ ਨਹੀਂ ਵੋਟਾਂ ਦੀ ਹੈ-ਯੂ ਪੀ ਚੋਣਾਂ ਦਰਾਂ ਤੇ ਹਨ-ਇਹ ਸੱਭ ਉਸ ਲਈ ਪ੍ਰਬੰਧ ਹੈ।

ਬੈˆਕਾˆ ਤੋˆ ਨੋਟ ਬਦਲਵਾਉਣ ਲਈ ਸਰਕਾਰੀ ਐਲਾਨ ਵਿਚ ਕਹਿ ਤਾˆ ਦਿੱਤਾ ਗਿਆ ਪਰ ਇਸ ਸਬੰਧੀ ਕੋਈ ਨੁਕਸ ਰਹਿਤ ਵਿਵਸਥਾ ਨਹੀˆ ਕੀਤੀ ਗਈ ਹੈ। ਬੈˆਕਾˆ ਦੀ ਗਿਣਤੀ ਦੇਸ਼ ਵਿਚ ਸਵਾ ਅਰਬ ਦੀ ਆਬਾਦੀ ਦੇ ਹਿਸਾਬ ਨਾਲ ਪਹਿਲਾˆ ਹੀ ਕਾਫੀ ਘੱਟ ਹੈ। ਉਪਰੋˆ ਕੰਮ ਸੱਭਿਆਚਾਰ ਦੀ ਅਣਹੋˆਦ ਵਾਲੀ ਸਥਿਤੀ ਕਰਕੇ ਬੈˆਕਾˆ ਦੇ ਬਾਹਰ ਲੋਕਾˆ ਦੀਆˆ ਭੀੜਾˆ ਜਮ੍ਹਾˆ ਹੋ ਗਈਆˆ ਹਨ। ਕਾਫੀ ਥਾਂਈˆ ਅਰਾਜਕਤਾ ਵਰਗਾ ਮਾਹੌਲ ਵੀ ਬਣਿਆ। ਸੜਕਾˆ ‘ਤੇ ਆਵਾਜਾਈ ‘ਚ ਵਿਘਨ ਪਿਆ ਅਤੇ ਕਈ ਥਾਈˆ ਕੁੱਟ-ਮਾਰ ਤੱਕ ਦੀ ਨੌਬਤ ਵੀ ਆ ਗਈ।

ਦੇਸ਼ ਦੇ ਸਿਰਫ 20 ਫ਼ੀਸਦੀ ਲੋਕਾˆ ਕੋਲ ਹੀ ਵੱਡੇ ਨੋਟਾˆ ਦੇ ਰੂਪ ਵਿਚ ਕਾਲਾ ਧਨ ਹੈ। ਬਹੁਤਾ ਕਰਕੇ 80 ਫ਼ੀਸਦੀ ਤਾˆ ਉਹੀ ਕਮਾਉˆਦੇ ਅਤੇ ਉਹੀ ਖਾˆਦੇ ਹਨ। ਕੁੱਲ ਜਮ੍ਹਾˆ ਪੂੰਜੀ ਕੁਝ ਹਜ਼ਾਰ ਰੁਪਏ ਦੀ ਹੁੰਦੀ ਹੈ ਅਜਿਹੇ ਲੋਕਾˆ ਦੀ। ਹਰ ਰੋਜ਼ ਇਨ੍ਹਾˆ ਲੋਕਾˆ ਨੂੰ ਰੁਪਏ ਚਾਹੀਦੇ ਹਨ। ਕਤਾਰਾˆ ਵਿਚ ਜੇ ਉਹ ਦਿਨ ਭਰ ਲੱਗੇ ਰਹਿਣਗੇ ਤਾˆ ਕਮਾਉਣਗੇ ਕੀ ਅਤੇ ਖਾਣਗੇ ਕੀ? ਆਮ ਲੋਕਾˆ ਨੂੰ ਇਹ ਪਤਾ ਹੀ ਨਹੀˆ ਕਿ ਨੋਟ ਬਦਲਣ ਵਾਸਤੇ ਫਾਰਮ ਭਰਨਾ ਪੈਣਾ ਹੈ। ਫਾਰਮ ਵਿਚ ਕੋਈ ਘਾਟ ਰਹਿ ਜਾਵੇ ਤਾˆ ਮੁੜ ਕਤਾਰ ‘ਚ ਲੱਗਣਾ ਪੈˆਦਾ ਹੈ। ਲੋਕਾˆ ਨੂੰ 3-3, 4-4 ਘੰਟੇ ਕਤਾਰਾˆ ਵਿਚ ਖੜ੍ਹੇ ਹੋਣਾ ਪਿਆ ਸਿਰਫ ਦੋ-ਚਾਰ ਹਜ਼ਾਰ ਦੀ ਕਰੰਸੀ ਹਾਸਲ ਕਰਨ ਲਈ। ਕਰੰਸੀ ਬਦਲਣ ਦਾ ਅਮਲ ਵੀ ਗੁੰਝਲਦਾਰ ਰਿਹਾ। ਸਰਕਾਰ ਦਾ ਦਾਅਵਾ ,ਇਹ ਫ਼ੈਸਲਾ ਬੜੇ ਦੁਰਗਤੀ ਦੇ ਨਤੀਜਿਆˆ ਵਾਲਾ ਹੈ-। ਇਸ ਨਾਲ ਭ੍ਰਿਸ਼ਟਾਚਾਰ ‘ਤੇ ਨਾ ਰੋਕ ਲੱਗੇਗੀ ਅਤੇ ਨਾ ਹੀ ਚੋਣਾˆ ਵਿਚ ਧਨ ਦੀ ਵਰਤੋˆ ‘ਤੇ ਵੀ ਕੋਈ ਅਸਰ ਪਵੇਗਾ। ਜਿਹਨਾਂ ਨੇ ਪੈਟਾਂ ਸਮਾਈਆਂ ਸਨ/ਹਨ -ਰਾਹ ਪਹਿਲਾਂ ਰੱਖੇ ਸਨ।

ਹੈ ਕੋਈ ਮੰਤਰੀ, ਧਨਾਢ, ਐਮਐਲ ਏ ਐਮ ਪੀ ਕਿਸੇ ਲਾਈਨ ਚ ਖੜ੍ਹਾ ਦੇਖਿਆ। ਇਸ ਤੋਂ ਕੀ ਅੰਦਾਜ਼ਾ ਲਾਉਂਦੇ ਹੋ? ਉਸ ਨੇ ਤਾਂ ਪਹਿਲਾਂ ਹੀ ਪ੍ਰਬੰਧ ਕਰ ਲਿਆ ਸੀ। ਭ੍ਰਿਸ਼ਟਾਚਾਰ ਅਤੇ ਹੋਰ ਢੰਗ ਤਰੀਕਿਆˆ ਰਾਹੀˆ ਇਕੱਠਾ ਕੀਤਾ ਗਿਆ ਕਾਲਾ ਧਨ ਮਿੱਟੀ ਨਹੀ ਹੋ ਜਾਵੇਗਾ-ਅਗਲਿਆਂ ਨੇ ਸੋਨੇ, ਜ਼ਮੀਨ ਅਤੇ ਬਾਹਰਲੀ ਕਰੰਸੀ ਚ ਬਦਲ ਵੀ ਲਿਆ ਹੈ। ਕਦੇ ਵੀ ਇਹਨਾਂ ਸ਼ੈਤਾਨਾਂ ਨੂੰ ਮੂਰਖ ਨਾ ਸਮਝਣਾਂ। ਇਹ ਵੇਖ ਕੇ ਹੈਰਾਨੀ ਨਹੀਂ ਕਦੇ ਹੁੰਦੀ ਕਿ ਕਈ ਲੋਕਾˆ ਕੋਲ ਏਨਾ ਧਨ ਹੈ ਕਿ ਸਾˆਭਣਗੇ ਕਿੰਜ਼-ਹੁਣ ਸਗੋਂ ਪਹਿਲਾਂ ਨਾਲੋਂ ਘੱਟ ਜਗ੍ਹਾ ਚ ਸਾਂਭਿਆ ਜਾ ਸਕੇਗਾ। ਏਜੰਟਾਂ ਨੇ ਸੱਭ ਪ੍ਰਬੰਧ ਘਰੇ ਬੈਠਿਆਂ ਦਾ ਹੀ ਕਰ ਦਿਤਾ ਹੈ।

ਇਹ ਇੰਜ਼ ਹੀ ਦੇਸ਼ ਨੂੰ ਉੱਲੂ ਬਣਾਉਂਦੇ ਰਹਿਣਗੇ ਤੇ ਵਿਕਾਸ ਲਈ ਟੈਕਸ ਅਦਾ ਕਰਨ ਤੋˆ ਸਦਾ ਬਚਦੇ ਰਹਿਣਗੇ। ਚੋਰੀ ਕਰਨ ਵਾਲਿਆˆ ਫਿਰ ਚੋਰੀ ਕਰ ਲਈ। ਥੋੜ੍ਹੇ-ਥੋੜ੍ਹੇ ਪੈਸਿਆਂ ਵਾਲਿਆਂ ਨੂੰ ਕਤਾਰਾˆ ਵਿਚ ਖੜ੍ਹਾ ਕਰ ਦਿੱਤਾ। ਅਗਾਂਹੂ ਤਨਖਾਹਾਂ ਦੇ ਦਿਤੀਆਂ ਗਈਆਂ, ਇੱਕਰਾਰ ਕਰਕੇ ਮਜ਼ਦੂਰਾਂ ਦੇ ਖ਼ਾਤੇ ਚ ਪੈਸੇ ਪਾ ਦਿਤੇ ਗਏ। ਉਹ ਤਾਂ ਫਿਰ ਬਰੀ ਹੋ ਗਏ। ਕਿੱਥੋਂ ਨਿਕਲਿਆ ਕਾਲਾ ਧਨ। ਦੱਸੋ ਪੀ ਐਮ ਦੇ ਪਾਲੇ ਵਿੱਤੀ ਮਾਹਿਰੋ ?
ਆਮ ਆਦਮੀ ਦੀਆˆ ਪ੍ਰੇਸ਼ਾਨੀਆˆ ਹੋਰ ਵਧ ਗਈਆˆ। ਨੋਟਾˆ ਦਾ ਕਾਰੋਬਾਰ ਕਰਨ ਵਾਲਿਆˆ ਨੇ ਵੀ ਬੈˆਕਾˆ ਵਿਚਲੇ ਆਪਣੇ ਸੰਪਰਕਾˆ ਤੋˆ ਲਾਹਾ ਲਿਆ ਅਤੇ ਲੋਕਾˆ ਤੋˆ ਨੋਟ ਬਦਲਵਾਉਣ ਬਦਲੇ ਕਮਿਸ਼ਨ ਦੇ ਰੂਪ ਵਿਚ ਵੱਡਾ ਲਾਭ ਕਮਾਇਆ ਹੈ। ਇੱਕ ਬੱਚੀ ਦੇ ਵਿਆਹ ਲਈ ਕੁਝ ਲੱਖ ਲਈ ਲਾਈਨ ਚ ਖੜ੍ਹਾ ਮਰ ਰਿਹਾ ਹੈ ਦੂਸਰੇ ਪਾਸੇ ਇੱਕ 650 ਕਰੋੜ ਬੱਚੀ ਦੇ ਵਿਆਹ ਤੇ ਖਰਚ ਕਰ ਰਿਹਾ ਹੈ। ਕਰੋੜਾਂ ਦਾ ਕਰਜ਼ਾ ਮਾਫ਼ ਕੀਤਾ ਜਾ ਰਿਹਾ ਹੈ-ਜੰਤਾ ਭੁੱਖੀ ਮਰ ਰਹੀ ਹੈ-55 ਲੋਕਾਂ ਦੀ ਮੌਤ ਹੋ ਚੁੱਕੀ ਹੈ-ਇਹ ਕਿਹੋ ਜੇਹੀ ਰਾਜਨੀਤੀ ਹੈ, ਇਹ ਕਿਹੜਾ ਸੁਧਾਰ ਹੈ-ਕਿਹੜੇ ਨੇ ਇਹ ਅੱਛੇ ਦਿਨ?

animated gif

animated gif

ਦੇਸ਼ ਤਾਂ ਬਦਲ ਰਿਹਾ ਏ, ਪਰ ਸੋਚ ਨਹੀਂ ਬਦਲ ਰਹੀ

ਜਸਵੰਤ ਸਿੰਘ ‘ਅਜੀਤ

ਬੀਤੇ ਦਿਨੀਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਇੱਕ ਮੰਤਰੀ ਦਾ ਅਖੌਤੀ ਸੈਕਸ ਟੇਪ ਸੋਸ਼ਲ ਮਡਿੀਆ ਪੁਰ ਵਾਇਰਲ ਹੋਇਆ, ਜਿਸਨੂੰ ਲੈ ਕੇ ਦਿੱਲੀ ਦੀ ਰਾਜਨੀਤੀ ਵਿੱਚ ਇਤਨਾ ਜ਼ੋਰਦਾਰ ਹੰਗਾਮਾ ਹੋਇਆ ਕਿ ਉਸ ਮੰਤਰੀ ਨੂੰ ਨਾ ਕੇਵਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਪਿਆ, ਸਗੋ ਉਸ ਵਿਰੁੱਧ ਮੁਕਦਮਾ ਦਰਜ ਕਰ ਗ੍ਰਿਫਤਾਰ ਵੀ ਕਰ ਲਿਆ ਗਿਆ। ਇਸ ਟੇਪ ਨੂੰ ਲੈ ਕੇ ਸੋਸ਼ਲ ਮੀਡੀਆ ਵਿੱਚ ਜੋ ਚਰਚਾ ਚਲ ਰਹੀ ਹੈ, ਉਸਨੂੰ ਵੇਖਦਿਆਂ ਇਉਂ ਜਾਪਦਾ ਹੈ ਜਿਵੇਂ ਕਿ ਇਸ ਚਰਚਾ ਵਿੱਚ ਹਿਸਾ ਲੈ ਰਹੇ ਵਿਅਕਤੀਆਂ ਦੀ ਨਜ਼ਰ ਵਿੱਚ ਇਹ ਚਰਚਾ ਬਹੁਤ ਹੀ ਬਚਕਾਨਾ ਹੈ। ਇਸਦਾ ਕਾਰਣ ਉਹ ਦਸਦੇ ਹਨ ਕਿ ਇਹ ਮਾਮਲਾ ਦੋ ਵਿਅਕਤੀਆਂ ਵਿੱਚ ਬਹੁਤ ਹੀ ਨਿਜੀ ਅਤੇ ਗੁਪਤ ਹੈ। ਉਨ੍ਹਾਂ ਅਨੁਸਾਰ ਪਰ-ਇਸਤ੍ਰੀ ਜਾਂ ਪਰ-ਪੁਰਸ਼ ਗਮਨ ਅਪਰਾਧ ਤਾਂ ਹੈ, ਪ੍ਰੰਤੂ ਇਸਦੀ ਸ਼ਿਕਾਇਤ ਸਿਰਫ ਤੇ ਸਿਰਫ ਇਸ ਨਾਲ ਸੰਬੰਧਤ ਵਿਅਕਤੀਆਂ ਦੇ ਪਤੀ ਜਾਂ ਪਤਨੀ ਵਲੋਂ ਹੀ ਕੀਤੀ ਜਾ ਸਕਦੀ ਹੈ ਦੇਸ਼ ਦਾ ਕਾਨੂੰਨ ਕਿਸੇ ਤੀਸਰੇ ਬੰਦੇ ਨੂੰ ਇਸਦੀ ਸ਼ਿਕਾਇਤ ਕਰਨ ਦਾ ਅਧਿਕਾਰ ਨਹੀਂ ਦਿੰਦਾ।
ਕਿਹਾ ਜਾਂਦਾ ਹੈ ਕਿ ਜੋ ਲੋਕੀ ਮਿਰਚ-ਮਸਾਲਾ ਲਾ ਕੇ ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਪੁਰ ਇਹ ਵੀਡੀਉ ਵਿਖਾਉਂਦੇ ਰਹੇ, ਉਹ ਕਾਨੂੰਨਨ ਅਪਰਾਧੀ ਹਨ। ਚਰਚਾ ਅਨੁਸਾਰ ਆਮ ਲੋਕਾਂ ਨੂੰ ਇਹ ਅਧਿਕਾਰ ਤਾਂ ਹੈ ਕਿ ਉਹ ਕਿਸੇ ਸਾਂਸਦ, ਵਿਧਾਇਕ, ਪਾਰਸ਼ਦ ਤੇ ਮੰਤਰੀ ਪਾਸੋਂ ਉਨ੍ਹਾਂ ਦੇ ਕੰਮ-ਕਾਜ ਦਾ ਹਿਸਾਬ ਮੰਗ ਸਕਣ, ਪ੍ਰੰਤੂ ਉਨ੍ਹਾਂ ਦੇ ਬੈੱਡ-ਰੂਮ ਵਿੱਚ ਝਾਂਕਣ ਦਾ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ। ਕਿਹਾ ਜਾਂਦਾ ਹੈ ਕਿ ਜੋ ਲੋਕੀ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਕਰ ਰਹੇ ਹਨ, ਉਨ੍ਹਾਂ ਨੂੰ ਡਾਕਟਰ ਰਾਮ ਮਨੋਹਰ ਲੋਹੀਆ ਦੇ ਉਨ੍ਹਾਂ ਸ਼ਬਦਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ‘ਬਲਾਤਕਾਰ ਅਤੇ ਵਾਇਦਾ-ਖਿਲਾਫੀ ਤੋਂ ਇਲਾਵਾ ਇਸਤ੍ਰੀ-ਪੁਰਸ਼ ਵਿੱਚ ਹਰ ਸੰਬੰਧ ਜਾਇਜ਼ ਹੈ’। ਇਹੀ ਕਾਰਣ ਹੈ ਕਿ ਆਮ ਲੋਕੀ ਮੰਨਦੇ ਹਨ ਕਿ ਜਿਹੜੇ ਵਿਅਕਤੀ ਇਸ ਟੇਪ ਨੂੰ ਲੈ ਕੇ ਰਾਜਨੀਤੀ ਕਰ ਰਹੇ ਹਨ, ਉਹ ਪਖੰਡ ਕਰ ਰਹੇ ਹਨ। ਉਨ੍ਹਾਂ ਅਨੁਸਾਰ ਦੋ ਬਾਲਗ ਇਸਤ੍ਰੀ-ਪੁਰਸ਼ ਬੰਦ ਕਮਰੇ ਵਿੱਚ ਇੱਕ-ਦੂਸਰੇ ਨੂੰ ਪਿਆਰ ਕਰਦੇ ਹਨ ਜਾਂ ਆਪਸੀ ਸਹਿਮਤੀ ਨਾਲ ਸ਼ਰੀਰਕ ਸੰਬੰਧ ਵੀ ਕਾਇਮ ਕਰਦੇ ਹਨ ਤਾਂ ਇਹ ਅਪਰਾਧ ਨਹੀਂ ਮੰਨਿਆ ਜਾਂਦਾ। ਅਪਰਾਧ ਲਈ ਲਾਲਚ ਜਾਂ ਜ਼ਬਰਦਸਤੀ ਦੇ ਤੱਤਾਂ ਦਾ ਹੋਣਾ ਜ਼ਰੂਰੀ ਹੈ। ਅਜਿਹੇ ਸੰਬੰਧਾਂ ਨੂੰ ਲੈ ਕੇ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਗਲ ਨੈਤਿਕਤਾ ਦੀਆਂ ਨਜ਼ਰਾਂ ਵਿੱਚ ਗਲਤ ਹੈ। ਅਜਿਹਾ ਮੰਨਣ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਨੈਤਿਕਤਾ ਦੀ ਪ੍ਰੀਭਾਸ਼ਾ ਵੀ ਸਮੇਂ, ਕਾਲ ਅਤੇ ਹਾਲਾਤ ਅਨੁਸਾਰ ਬਦਲਦੀ ਰਹਿੰਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਨੈਤਿਕਤਾ ਦੀ ਪ੍ਰੀਭਾਸ਼ਾ ਦੇ ਬਦਲਦੇ ਆ ਰਹੇ ਸਰੂਪਾਂ ਦੀ ਤਲਾਸ਼ ਵਿੱਚ ਪੁਰਾਣਾਂ ਆਦਿ ਗ੍ਰੰਥਾਂ ਦੀ ਘੋਖ ਕੀਤੀ ਜਾਏ ਤਾਂ ਅੱਜ ਦੀ ਨੈਤਿਕਤਾ ਦੇ ਅਧਾਰ ਤੇ ਅਜਿਹੇ ਕਈ ਪੁਰਾਤਨ ਗ੍ਰੰਥਾਂ ਨੂੰ ਅਨੈਤਿਕ ਮੰਨਿਆ ਜਾਣ ਲਗੇਗਾ। ਇਨ੍ਹਾਂ ਚਰਚਾਵਾਂ ਵਿੱਚ ਹਿਸਾ ਲੈਣ ਵਾਲੇ ਬੁਧੀਜੀਵੀਆਂ ਅਨੁਸਾਰ ਜਿਸ ਦੇਸ਼ ਵਿੱਚ ‘ਲਿਵ-ਇਨ-ਰਿਲੇਸ਼ਨ’ ਨੂੰ ਕਾਨੁੰਨੀ ਮਾਨਤਾ ਦੇ ਦਿੱਤੀ ਗਈ ਹੋਵੇ, ਉਸ ਦੇਸ਼ ਵਿੱਚ ਦਿੱਲੀ ਸਰਕਾਰ ਦੇ ਇੱਕ ਮੰਤਰੀ ਦੇ ਅਖੌਤੀ ਸੈਕਸ ਟੇੱਪ ਪੁਰ ਹੰਗਾਮਾ ਖੜਾ ਕਰਨਾ ਕੀ ਅਰਥ ਰਖਦਾ ਹੈ?
ਅੱਜ ਦਾ ਸਮਾਜ ਬਨਾਮ ਮੁਟਿਆਰਾਂ : ਲਗਭਗ ਡੇਢ ਦਹਾਕੇ ਪਹਿਲਾਂ ਇੱਕ ਮੁਟਿਆਰ, ਕਰਣਮ ਮਲੇੱਸਵਰੀ ਨੇ ਸਿਡਨੀ ਵਿੱਚ ਹੋਏ ਓਲੰਪਿਕ ਵਿਚੱ ਭਾਰ-ਤੋਲਣ ਮੁਕਾਬਲੇ ਵਿੱਚ ਤਾਂਬੇ ਦਾ ਤਗਮਾ ਜਿਤਿਆ ਸੀ। ਉਸ ਸਮੇਂ ਦੇਸ਼ਵਾਸੀਆਂ ਨੂੰ ਇਉਂ ਜਾਪਣ ਲਗਾ ਜਿਵੇਂ ਦੇਸ਼ ਦੀ ਤਸਵੀਰ ਬਦਲ ਰਹੀ ਹੈ। ਸਾਡੇ ਦੇਸ਼ ਦੀਆਂ ਮੁਟਿਆਰਾਂ ਬਦਲ ਰਹੀਆਂ ਹਨ। ਉਨ੍ਹਾਂ ਦਿਨਾਂ ਵਿੱਚ ਓਲੰਪਿਕ ਵਿੱਚ ਹੀ ਨਹੀਂ, ਸਗੋਂ ਜੀਵਨ ਅਤੇ ਸਮਾਜ ਦੇ ਦੂਸਰੇ ਖੇਤ੍ਰਾਂ ਵਿੱਚ ਵੀ ਇਸਤ੍ਰੀਆਂ ਦੀ ਹਿੱਸੇਦਾਰੀ ਵੱਧ ਰਹੀ ਸੀ। ਉਹ ਪਹਿਲਾਂ ਨਾਲੋਂ ਵੱਧੇਰੇ ਬਜ਼ਾਰਾਂ ਵਿੱਚ ਨਿਕਲਣ ਲਗੀਆਂ ਹਨ, ਨੌਕਰੀਆਂ ਵੀ ਕਰਨ ਲਗ ਪਈਆਂ ਹਨ। ਇਥੋਂ ਤਕ ਕਿ ਖਤਰੇ ਭਰੇ ਖੇਤ੍ਰਾਂ ਵਿੱਚ ਵੀ ਜਾਣ ਲਗੀਆਂ ਹਨ। ਹਾਲਾਂਕਿ ਉਹ ਆਪਣੇ ਔਰਤ ਹੋਣ ਦਾ ਦਾਅਵਾ ਵੀ ਪੇਸ਼ ਕਰਦੀਆਂ ਹਨ, ਮਾਰਾਂ ਵੀ ਖਾਂਦੀਆਂ ਹਨ, ਬਦਸਲੂਕੀ, ਛੀਂਟਾਕਸ਼ੀ, ਸ਼ੋਸ਼ਣ ਤੇ ਬਲਾਤਕਾਰ ਦਾ ਸ਼ਿਕਾਰ ਹੋਣ ਦੇ ਨਾਲ ਹੀ ਉਸਦਾ ਵਿਰੋਧ ਵੀ ਕਰਦੀਆਂ ਹਨ, ਪ੍ਰੰਤੂ ਬਾਹਰ ਨਿਕਲਣਾ ਤੇ ਖਲ੍ਹਾ ਫਿਰਨਾ ਨਹੀਂ ਛੱਡਦੀਆਂ। ਪਦਕ ਜਿਤਣ ਵਾਲੀਆਂ ਸਿੱਧੂ ਅਤੇ ਸਾਕਸ਼ੀ ਦੇ ਪਿਛੇ ਹਜ਼ਾਰਾਂ ਨਹੀਂ, ਲੱਖਾਂ ਹੀ ਬਹੁਤ ਕੁਝ ਹਾਰ ਚੁਕੀਆਂ ਮੁਟਿਆਰਾਂ ਹਨ। ਇਸ ਰਸਤੇ ਨੂੰ ਬਣਾਉਣ ਵਿੱਚ ਜਿਨ੍ਹਾਂ ਦੀ ਭੂਮਿਕਾ ਕਿਸੇ ਵੀ ਤਰ੍ਹਾਂ ਘਟ ਨਹੀਂ ਹੈ। ਮੁਸ਼ਕਿਲ ਇਹ ਹੈ ਕਿ ਜਿਸਤਰ੍ਹਾਂ ਮੁਟਿਆਰਾਂ ਬਦਲ ਰਹੀਆਂ ਹਨ, ਉਸੇ ਤਰ੍ਹਾਂ ਸਾਡਾ ਸਮਾਜ ਬਿਲਕੁਲ ਨਹੀਂ ਬਦਲ ਰਿਹਾ। ਸਾਡਾ ਸਮਾਜ ਅੱਜ ਵੀ ਮਰਦ ਦੇ ਪੰਜੇ ਵਿੱਚ ਹੀ ਜਕੜਿਆ ਹੋਇਆ ਹੈ। ਜਿਸ ਸਮਾਜਕ ਵਿਵਸਥਾ ਦਾ ਹਿਸਾ ਅੱਜ ਦਾ ਪੁਰਸ਼ਵਾਦ ਹੈ ਉਸ ਵਿੱਚ ਕਈ ਮਘੋਰੇ ਵੀ ਹਨ। ਉਸੇ ਦਾ ਹੀ ਨਤੀਜਾ ਹੈ ਕਿ ਅਸੀਂ ਚੁਸਤ-ਦਰੁਸੱਤ ਵਿਵਸਥਾ ਬਣਾਉਣ ਵਿੱਚ ਅਸਫਲ ਚਲੇ ਆ ਰਹੇ ਹਾਂ। ਅਸੀਂ ਅੱਜੇ ਵੀ ਅਜਿਹਾ ਸਮਾਜਕ ਵਾਤਾਵਰਣ ਨਹੀਂ ਸਿਰਜ ਸਕੇ, ਜਿਸ ਵਿੱਚ ਅਜਿਹੀਆਂ ਪ੍ਰਤੀਭਾਵਾਂ ਨੂੰ ਫਲਣ-ਫੁਲਣ ਅਤੇ ਨਿਖਰਨ ਦੇ ਮੌਕੇ ਮਿਲ ਸਕਣ। ਸੇਹਤ, ਸਿਖਿਆ ਅਤੇ ਖੇਡਾਂ ਜਿਹੇ ਬੁਨਿਆਦੀ ਖੇਤ੍ਰਾਂ ਵਿਚਲਾ ਸਾਡਾ ਢਾਂਚਾ ਬਿਲਕੁਲ ਹੀ ਜਰਜਰਾ ਗਿਆ ਹੋਇਆ ਹੈ। ਮਾਹਿਰਾਂ ਅਨੁਸਾਰ ਸਿਖਿਆ ਅਤੇ ਸੇਹਤ ਦੇ ਖੇਤ੍ਰ ਤਾਂ ਨਿਜੀ ਖੇਤ੍ਰ ਨੂੰ ਸੌਂਪ ਹੀ ਦਿੱਤੇ ਹਨ। ਖੇਡਾਂ ਦੇ ਖੇਤ੍ਰ ਨਾਲ ਵੀ ਅਜਿਹਾ ਹੀ ਕੁਝ ਹੂੰਦਾ ਨਜ਼ਰ ਆ ਰਿਹਾ ਹੈ।
ਇਹ ਦੇਸ਼ ਪ੍ਰੇਮ ਅਸਲੀ ਜਾਂ ਦਿਖਾਵਟੀ : ਦੇਸ਼ ਦੇ ਕਾਨੂੰਨੀ ਮਾਹਿਰ ਦਸਦੇ ਹਨ ਕਿ ਇਸ ਸਮੇਂ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਜੇ ਵੱਧ ਨਹੀਂ ਤਾਂ ਘਟੋ-ਘਟ ਤਿੰਨ ਕਰੋੜ ਮੁਕਦਮੇ ਤਾਂ ਲਟਕਦੇ ਚਲੇ ਹੀ ਆ ਰਹੇ ਹਨ। ਐਨ ਡੀ ਟੀਵੀ ਦੀ ਇੱਕ ਖਬਰ ਅਨੁਸਾਰ ਇੱਕ ਫਿਲਮੀ ਸਿਤਾਰਾ ਤੋਂ ਰਾਜਨੇਤਾ ਬਣ ਰਾਜਨੀਤੀ ਵਿੱਚ ਪੈਰ ਰਖਣ ਵਾਲੀ ਰਮਿਆ ਦੇ ਵਿਰੁਧ ਕਰਨਾਟਕ ਦੀ ਇੱਕ ਅਦਲਤ ਵਿੱਚ ਦੇਸ਼-ਧ੍ਰੋਹ ਦਾ ਮਾਮਲਾ ਸੁਣਵਾਈ ਅਧੀਨ ਹੈ। ਹਾਲਾਂਕਿ ਕਾਨੂੰਨੀ ਮਾਹਿਰਾਂ ਅਨੁਸਾਰ ਅਜਿਹੇ ਮਾਮਲੇ ਆਮ ਤੋਰ ਤੇ ਰੱਦ ਹੋ ਜਾਂਦੇ ਹਨ। ਦਸਿਆਂ ਗਿਆ ਕਿ ਕੁਝ ਹੀ ਸਮਾਂ ਪਹਿਲਾਂ ਇੱਕ ਪਤ੍ਰਿਕਾ ਦੇ ਮੁੱਖ ਪੰਨੇ ’ਤੇ ਇੱਕ ਫੋਟੋ, ਜਿਸ ਵਿੱਚ ਕ੍ਰਿਕਟ-ਖਿਡਾਰੀ ਐਮ ਐਸ ਧੋਨੀ ਨੂੰ ਵਿਸ਼ਨੂੰ ਭਗਵਾਨ ਦੇ ਰੂਪ ਵਿੱਚ ਦਰਸਾਇਆ ਗਿਆ ਹੋਇਆ ਸੀ, ਛਾਪਣ ਤੇ ਧਾਰਮਕ ਭਾਵਨਾਵਾਂ ਮਜਰੂਹ ਹੋਣ ਦੇ ਇੱਕ ਮੁਕਦਮੇ ਨੂੰ ਸੁਪ੍ਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਹੁਣੇ ਜਿਹੇ ਹੀ ‘ਮੋਹਨਜੋ ਦਾੜੋ’ ਫਿਲਮ ਨੂੰ ਪ੍ਰਦਰਸ਼ਤ ਹੋਣ ਤੋਂ ਰੋਕਣ ਲਈ, ਕੀਤੇ ਗਏ ਇੱਕ ਮੁਕਦਮੇ ਨੂੰ ਮੁੰਬਈ ਹਾਈਕੋਰਟ ਨੇ ਰੱਦ ਕਰਦਿਆਂ ਅਪੀਲਕਰਤਾ ਪੁਰ ਡੇਢ ਲੱਖ ਰੁਪਏ ਦਾ ਜੁਰਮਾਨਾ ਵੀ ਠੋਕ ਦਿੱਤਾ। ਇਸੇਤਰ੍ਹਾਂ ਉੱਤਰ ਪ੍ਰਦੇਸ਼ ਦੇ ਇੱਕ ਜੱਜ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਵਲੋਂ ਅਦਾਲਤ ਦੀ ਅਲੋਚਨਾ ਕੀਤੇ ਜਾਣ ਤੇ ਉਨ੍ਹਾਂ ਵਿਰੁਧ ਦੇਸ਼ਧ੍ਰੋਹ ਦਾ ਮੁਕਦਮਾ ਦਰਜ ਕਰਨ ਦਾ ਹੁਕਮ ਦਿੱਤਾ ਸੀ, ਜਿਸਨੂੰ ਰੱਦ ਕਰਦਿਆਂ ਇਲਾਹਾਬਾਦ ਹਾਈਕੋਰਟ ਦੇ ਵਿਦਵਾਨ ਜੱਜ ਨੇ ਉਸ ਜੱਜ ਵਿਰੁਧ ਸਖਤ ਕਾਰਵਾਈ ਕੀਤੀ। ਇਸਤਰ੍ਹਾਂ ਦੇ ਫਜ਼ੂਲ ਮਾਮਲਿਆਂ ਨੂੰ ਸੁਣਵਾਈ ਲਈ ਸਵੀਕਾਰ ਕਰ ਲੈਣ ਨਾਲ ਨਾ ਕੇਵਲ ਨਿਆਂਪਾਲਿਕਾ ਦਾ ਮਜ਼ਾਕ ਬਣਦਾ ਹੈ, ਸਗੋਂ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਨੂੰਨੀ ਮਾਹਿਰਾਂ ਦੀ ਰਾਇ ਹੈ ਕਿ ਬਿਨਾਂ ਕਾਰਣ ਦੇ ਕੀਤੇ ਜਾਣ ਵਾਲੇ ਮੁਕਦਮਿਆਂ ਨੂੰ ਦੇਸ਼-ਧ੍ਰੋਹ ਦੀ ਸ਼ਰੇਣੀ ਵਿੱਚ ਰਖਦਿਆਂ, ਅਜਿਹਾ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੇ ਜਾਣ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ। ਇਨ੍ਹਾਂ ਮਾਹਿਰਾਂ ਅਨੁਸਾਰ ਦੇਸ਼ ਵਿੱਚ ਇਨਸਾਫ ਦੀ ਗੁਣਵਤਾ ਸੁਧਾਰਨ ਦੀ ਬਹੁਤ ਜ਼ਿਆਦਾ ਲੋੜ ਹੈ।
ਸਵੱਛ ਭਾਰਤ ਮੁਹਿੰਮ ਬਨਾਮ ਭਾਜਪਾ ਸੱਤਾ ਵਾਲੇ ਨਿਗਮ : ਸੈਂਟਰ ਫਾਰ ਸਿਵਿਲ ਸੋਸਾਇਟੀ ਵਲੋਂ ਤਿਆਰ 2016 ਦੀ ਰਿਪੋਰਟ ਅਨੁਸਾਰ ਐਸਬੀਐਮ ਤਹਿਤ ਦਿੱਲੀ ਦੀ ਐਨਡੀਐਮਸੀ ਨੂੰ 2015-2016 ਵਿੱਚ 46.28 ਕਰੋੜ ਰੁਪਏ ਦਿੱਤੇ ਗਏ ਪ੍ਰੰਤੂ ਇਸ ਨਿਗਮ ਨੇ ਇਸ ਵਿਚੋਂ ਇੱਕ ਵੀ ਪੈਸਾ ਖਰਚ ਨਹੀਂ ਕੀਤਾ, ਪੂਰੀ ਦੀ ਪੁਰੀ ਰਕਮ ਬਿਨਾਂ ਵਰਤੇ ਪਈ ਹੋਈ ਹੈ। ਇਸੇਤਰ੍ਹਾਂ ਦਖਣੀ ਦਿੱਲੀ ਨਗਰ ਨਿਗਮ ਨੂੰ 31.63 ਕਰੋੜ ਰੁਪਏ ਦਿੱਤੇ ਗਏ ਸਨ, ਉਸਨੇ ਇਸ ਰਕਮ ਦਾ ਮਾਤ੍ਰ 0.25 ਪ੍ਰਤੀਸ਼ਤ, ਅਰਥਾਤ 7.93 ਲੱਖ ਰੁਪਏ ਹੀ ਖਰਚ ਕੀਤੇ ਹਨ।
…ਅਤੇ ਅੰਤ ਵਿੱਚ : ਇਨ੍ਹਾਂ ਦਿਨਾਂ ਵਿੱਚ ਇੰਡੀਅਨ ਐਕਸਪ੍ਰੈਸ ਵਿੱਚ ਛੱਪੀ ਇੱਕ ਰਿਪੋਰਟ ਅਨੁਸਾਰ, ਭਾਰਤ ਸਰਕਾਰ ਅਤੇ ਭਾਜਪਾ ਨੇਤਾ ਜਿਸ ਜਨਧਨ ਯਜਨਾ ਦੀ ‘ਸਫਲਤਾ’ ਦਾ ਗੁਣਗਾਨ ਕਰਦੇ ਨਹੀਂ ਥਕਦੇ, ਉਸ ਯੋਜਨਾ ਅਧੀਨ ਖੁਲ੍ਹੇ ਕਰੋੜਾਂ ਖਾਤਿਆਂ ਵਿੱਚ ਬੈਂਕ ਆਪ ਪੈਸਾ ਜਮ੍ਹਾ ਕਰਵਾ ਰਹੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਬੈਂਕ ਜ਼ੀਰੋ ਬੈਲੈਂਸ ਅਕਾਊਂਟਸ ਦੀ ਗਿਣਤੀ ਘਟਾਣ ਦੇ ਲਈ ਹੀ ਜਨਧਨ ਯੋਜਨਾ ਅਧੀਨ ਖੁਲ੍ਹੇ ਖਾਤਿਆਂ ਵਿੱਚ ਇੱਕ-ਇੱਕ ਰੁਪਿਆ ਆਪਣੇ ਪਾਸੋਂ ਜਮ੍ਹਾ ਕਰਵਾ ਰਹੇ ਹਨ। ਆਰ ਟੀ ਆਈ ਅਧੀਨ ਮਿਲੀ ਜਾਣਕਾਰੀ ਅਨੁਸਾਰ 18 ਸਰਕਾਰੀ ਬੈਂਕਾਂ ਅਤੇ ਉਨ੍ਹਾਂ ਦੀਆਂ 16 ਇਲਾਕਾਈ ਬ੍ਰਾਂਚਾਂ ਵਿੱਚ ਅਜਿਹੇ 1.05 ਕਰੋੜ ਖਾਤੇ ਹਨ, ਜਿਨ੍ਹਾਂ ਵਿੱਚ ਕੇਵਲ ਇੱਕ-ਇੱਕ ਰੁਪਿਆ ਜਮ੍ਹਾ ਹੈ। ਇਨ੍ਹਾਂ ਤੋਂ ਇਲਾਵਾ ਕੁਝ ਖਾਤੇ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਦੋ, ਪੰਜ ਜਾਂ ਦਸ ਰੁਪਏ ਹੀ ਜਮ੍ਹਾ ਹਨ। 20 ਬੈਂਕਾਂ ਦੇ ਬ੍ਰਾਂਚ ਮੈਨੇਜਰਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਪੁਰ ਜਨਧਨ ਯੋਜਨਾ ਅਧੀਨ ਖੁਲ੍ਹੇ ਜ਼ੀਰੋ ਬੈਂਲੈਂਸ ਖਾਤਿਆਂ ਦੀ ਗਿਣਤੀ (ਅੰਕੜਾ) ਘਟਾਉਣ ਲਈ ਦਬਾਉ ਹੈ। ਉਧਰ ਵਿਰੋਧੀਆਂ ਵਲੋਂ ਜਨਧਨ ਯਜਨਾ ਦੇ ਅਸਫਲ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਦੇ ਜਵਾਬ ਵਿੱਚ ਸਰਕਾਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਨਧਨ ਯੋਜਨਾ ਅਧੀਨ ਬੈਂਕਾਂ ਵਿੱਚ ਜਮ੍ਹਾ ਰਕਮ 42,000 ਕਰੋੜ ਦਾ ਅੰਕੜਾ ਪਾਰ ਕਰ ਗਈ ਹੋਈ ਹੈ ਅਤੇ ਬਿਨਾਂ ਕਿਸੇ ਰਾਸੀ ਵਾਲੇ ਖਾਤਿਆਂ ਦੀ ਗਿਣਤੀ 25 ਪ੍ਰਤੀਸ਼ਤ ਤੋਂ ਵੀ ਘਟ ਹੋ ਗਈ ਹੈ।

animated gif

ਰਾਜਸੱਤਾ ਸਿਆਸਤ ਵਿਚੋਂ ਧਰਮ ਸੱਤਾ ਸੱਚ ਵਿੱਚੋਂ ਪੈਦਾ ਹੁੰਦੀ ਹੈ

ਮਨੁੱਖੀ ਸੰਸਾਰ ਹਮੇਸਾਂ ਦੋ ਹੁਕਮਾਂ ਦੇ ਅਧੀਨ ਹੀ ਵਿਚਰਦਾ ਹੈ ਪਹਿਲਾ ਰਾਜਸੱਤਾ ਦਾ ਹੁਕਮ ਦੂਸਰਾ ਧਰਮ ਸੱਤਾ ਦਾ ਹੁਕਮ ।ਰਾਜਸੱਤਾ ਦੇ ਮਾਲਕ ਬਣਨ ਲਈ ਹੁਕਮ ਚਲਾਉਣ ਵਾਲੀ ਕੁਰਸੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਸਾਰਾ ਸੰਸਾਰ ਹੀ ਦੌੜ ਲਾ ਰਿਹਾ ਹੈ। ਦੂਸਰੇ ਪਾਸੇ ਧਰਮ ਸੱਤਾ ਵਾਸਤੇ ਸਾਰੀਆਂ ਸੰਸਾਰਕ ਦੌੜਾਂ ਰੋਕਣੀਆਂ ਪੈਂਦੀਆਂ ਹਨ। ਸੰਸਾਰਕ ਦੌੜਾਂ ਉਹੀ ਮਨੁੱਖ ਰੋਕ ਸਕਦਾ ਹੈ ਜਿਸ ਵਿੱਚ ਅਟੱਲ ਕੁਦਰਤ ਦੇ ਪੰਜ ਜਮਦੂਤ ਕਾਮ (ਇਛਾਵਾਂ), ਕਰੋਧ, ਲੋਭ , ਮੋਹ ਅਤੇ ਹੰਕਾਰ ਨੂੰ ਵਸ ਵਿੱਚ ਕਰਨ ਦੀ ਤਾਕਤ ਹੋਵੇ। ਇਸ ਅਵੱਸਥਾ ਵਾਲਾ ਮਨੁਖ ਸੱਚ ਦੇ ਰਾਹ ਤੇ ਹੀ ਤੁਰਦਾ ਹੈ। ਇਹ ਰਾਹ ਈਸਾ ਮਸੀਹ ਨੂੰ ਸੂਲੀ , ਮੁਹੰਮਦ ਸਾਹਿਬ ਨੂੰ ਕਰਬਲਾਂ ਦੀ ਜੰਗ, ਗੁਰੂ ਅਰਜਨ ਦੇਵ ਨੂੰ ਤੱਤੀ ਤਵੀ, ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਕ ਤੱਕ ਲੈ ਜਾਂਦਾ ਹੈ। ਵਰਤਮਾਨ ਸਮਿਆਂ ਵਿੱਚ ਵੀ ਬਹੁਤ ਸਾਰੇ ਮਰਦ ਅਗੰਮੜੇ ਪੈਦਾ ਹੁੰਦੇ ਰਹਿੰਦੇ ਹਨ। ਕਰਤਾਰ ਸਰਾਭੇ, ਸਹੀਦ ਭਗਤ ਸਿੰਘ, ਸੰਤ ਜਰਨੈਲ ਸਿੰਘ ਵਰਗੇ ਲੋਕ ਵਰਤਮਾਨ ਸਮਿਆ ਦੀ ਹੀ ਦੇਣ ਹਨ ਜਿੰਹਨਾਂ ਆਪਣੀਆਂ ਜਾਨਾਂ ਦੀ ਅਹੂਤੀ ਦੇਕੇ ਧਰਮ ਸਤਾ ਦੀ ਹੋਂਦ ਦਿਖ਼ਾਈ ਹੈ। ਸੰਸਾਰ ਦੇ ਦੂਸਰੇ ਹਿੱਸਿਆਂ ਵਿੱਚ ਵੀ ਅਸੰਖ ਲੋਕ ਹਨ ਜੋ ਕੁਰਬਾਨੀਆਂ ਸਹੀਦੀਆਂ ਦੇਕੇ ਆਪੋ ਆਪਣੇ ਮੁਲਕਾਂ ਸੂਬਿਆਂ ਵਿੱਚ ਸੱਚ ਤੇ ਪਹਿਰਾ ਦੇਕੇ ਆਪਣੇ ਨੇੜੇ ਦੇ ਲੋਕਾਂ ਨੂੰ ਧਰਮ ਸੱਤਾ ਦੇ ਦਰਸਨ ਕਰਵਾਉਂਦੇ ਹਨ। ਇਹੋ ਜਿਹੇ ਕੁਰਬਾਨੀ ਦੇ ਪੁੰਜ ਲੋਕ ਹੀ ਧਰਮ ਸੱਤਾ ਦੇ ਪਰਤੀਕ ਹੁੰਦੇ ਹਨ ਜਿੰਹਨਾਂ ਦੀ ਹੋਂਦ ਲੋਕਾਂ ਦੇ ਦਿਲਾਂ ਵਿੱਚ ਹੁੰਦੀ ਹੈ ਜਦੋਂ ਕਿ ਦੂਸਰੇ ਦਰਜੇ ਤੇ ਰਹਿਣ ਵਾਲੀ ਰਾਜਸੱਤਾ ਲੋਕਾਂ ਦੇ ਸਿਰਾਂ ਤੇ ਹੁਕਮ ਚਲਾਉਣ ਵਾਲੀ ਹੁੰਦੀ ਹੈ। ਰਾਜਸੱਤਾ ਦੀ ਕੁਰਸੀ ਆਪਣੀ ਹੋਂਦ ਬਣਾਈ ਰੱਖਣ ਲਈ ਧਰਮ ਸੱਤਾ ਦੇ ਰਾਹੀ ਲੋਕਾਂ ਦੇ ਸਿਰ ਵੀ ਕਤਲ ਕਰਕੇ ਆਪਣੀ ਲੰਬੀ ਉਮਰ ਲਈ ਕੁਰਸੀ ਦੇ ਪਾਵਿਆਂ ਥੱਲੇ ਚਿਣਨ ਤੋਂ ਗੁਰੇਜ ਨਹੀਂ ਕਰਦੀ। ਹਰ ਸਮੇਂ ਦੀ ਰਾਜਸੱਤਾ ਹੁਕਮ ਮੰਨਵਾਕੇ ਹੀ ਚੱਲਦੀ ਰਹੀ ਹੈ ਅਤੇ ਹੁਕਮ ਨਾਂ ਮੰਨਣ ਵਾਲਿਆਂ ਨੂੰ ਕਤਲ ਕਰਵਾ ਦੇਣਾਂ ਹੀ ਇਸਦੀ ਹੋਂਦ ਦਾ ਜਾਮਨ ਬਣਦਾ ਹੈ।
ਵਰਤਮਾਨ ਸਮਿਆ ਵਿੱਚ ਆਮ ਲੋਕਾ ਨੂੰ ਰਾਜਸੱਤਾ ਧਰਮ ਸੱਤਾ ਦੀ ਨਕਲੀ ਹੋਂਦ ਦੇ ਘੇਰੇ ਵਿੱਚ ਫਸਾਕੇ ਗੁੰਮਰਾਹ ਕਰ ਰਹੀ ਹੈ। ਅਖੌਤੀ ਵਿਦਿਆਂ ਜੋ ਗਿਆਨ ਵਿਹੂਣੀ ਵਪਾਰਕ ਅਤੇ ਨਿੱਜੀ ਹਿਤਾ ਵਾਲੀ ਹੈ ਰਾਂਹੀ ਵਰਤਮਾਨ ਪੀੜੀ ਦੇ ਦਿਮਾਗ ਧੋਣ ਲਈ ਵਰਤੀ ਜਾ ਰਹੀ ਹੈ। ਇਹ ਪੀੜੀ ਰਾਜਸੱਤਾ ਦੇ ਗੁਲਾਮ ਅਤੇ ਪੈਦਾਇਸ਼ ਅਖੌਤੀ ਧਾਰਮਿਕ ਸਥਾਨਾਂ, ਧਾਰਮਿਕ ਆਗੂਆਂ ਨੂੰ ਹੀ ਧਰਮ ਦੇ ਪਰਤੀਕ ਮੰਨ ਰਹੀ ਹੈ। ਧਾਰਮਿਕ ਸਥਾਨ ਉਹ ਹੁੰਦਾਂ ਹੈ ਜਿੱਥੇ ਮੌਤ ਦੇ ਡਰ ਤੋਂ ਬਿਨਾਂ ਸੱਚ ਬੋਲਿਆ ਜਾਂਦਾ ਹੋਵੇ। ਧਾਰਮਿਕ ਆਗੂ ਉਹ ਹੁੰਦਾਂ ਹੈ ਜੋ ਸੱਚ ਬੋਲਣ ਲਈ ਸਿਆਸਤ ਦੀ ਸਰਦਲ ਤੇ ਆਪਣਾਂ ਸਿਰ ਕਟਵਾ ਸਕਦਾ ਹੋਵੇ। ਵਰਤਮਾਨ ਸਮੇਂ ਦੇ ਸਿਆਸਤਦਾਨਾਂ ਦੇ ਬਣਾਏ ਧਾਰਮਿਕ ਆਗੂ ਸਿਆਸਤ ਮੂਹਰੇ ਡੰਡੋਤ ਬੰਧਨਾਂ ਕਰਦੇ ਰਹਿੰਦੇ ਹਨ। ਦੁਨੀਆਂ ਦੇ ਹਰ ਧਰਮ ਹਰ ਦੇਸ਼ ਵਿੱਚ ਇਹੋ ਜਿਹੇ ਰਾਜਨੀਤਕਾਂ ਦੇ ਗੁਲਾਮ ਆਗੂਆਂ ਦੀ ਜੋ ਅਸਲ ਵਿੱਚ ਸਿਅਸਤਦਾਨ ਹੀ ਹਨ ਕੋਈ ਥੋੜ ਨਹੀਂ ਹੈ। ਦੁਨੀਆਂ ਦੇ ਅਸਲੀ ਧਾਰਮਿਕ ਰਹਿਬਰਾਂ ਨੂੰ ਜਿਹੜੇ ਕਦੇ ਵੀ ਮਰਦੇ ਨਹੀਂ ਹੁੰਦੇ ਨੂੰ ਵਰਤਮਾਨ ਸਿਆਸਤ ਨੇ ਧਾਰਮਿਕ ਸਥਾਨ ਅਤੇ ਧਰਮ ਬਣਾਕਿ ਅਤੇ ਉਹਨਾਂ ਦੀ ਸੋਚ ਉਸ ਵਿੱਚ ਜੇਲ ਕਰਕੇ ਮਾਰਨ ਦੀ ਕੋਸਿਸ ਕੀਤੀ ਹੈ। ਦੁਨੀਆਂ ਦੇ ਵੱਡੇ ਅਵਤਾਰੀ ਪੁਰਸਾਂ ਦੇ ਨਾਮ ਤੇ ਹੀ ਧਰਮ ਚਲਾਕਿ ਉਹਨਾਂ ਦੀ ਸੋਚ ਨੂੰ ਆਪਣੇ ਗੁਲਾਮਾਂ ਰਾਂਹੀ ਮਾਰਨ ਦੀ ਪੂਰੀ ਕੋਸਿਸ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਸਿਰੀ ਲੰਕਾ ਦੇ ਗਿਆਨਵਾਨ ਇਬਰਾਹੀਮ ਟੀ ਕਾਵੂਰ ਵਰਗੇ ਬੰਦੇ ਦੇ ਨਾਂ ਤੇ ਵੀ ਤਰਕਸੀਲ ਨਾਂ ਦਾ ਧਾਰਮ ਖੜਾ ਕਰ ਲਿਆ ਗਿਆ ਹੈ ਜਿਸ ਨੂੰ ਸਿਆਸਤ ਦਾਨਾਂ ਦਾ ਗੁਲਾਮ ਅਮੀਰ ਵਰਗ ਤਰਕਾਂ ਦੇ ਸਹਾਰੇ ਚਲਾ ਰਿਹਾ ਹੈ ਅਤੇ ਇੰਹਨਾਂ ਦੀ ਦੁਕਾਨਦਾਰੀ ਵੀ ਵਧੀਆ ਚੱਲ ਰਹੀ ਹੈ। ਅਸਲ ਵਿੱਚ ਸਮੁੱਚੀ ਦੁਨੀਆਂ ਦਾ ਧਰਮ ਇੱਕ ਹੀ ਹੀ ਹੁੰਦਾਂ ਹੈ ਇਨਸਾਨੀਅਤ ਜੋ ਕਿ ਗਿਆਨ ਵਿੱਚੋਂ ਪੈਦਾ ਹੁੰਦਾਂ ਹੈ। ਭਗਤ ਕਬੀਰ ਜੀ ਦਾ ਫੁਰਮਾਨ ਜਹਾਂ ਗਿਆਨ ਤਹਾਂ ਧਰਮ ਇਸਦੀ ਗਵਾਹੀ ਪਾਉਂਦਾਂ ਹੈ। ਭਗਤ ਨਾਮਦੇਵ ਜੀ ਵੀ ਦੁਨੀਆਂ ਦੇ ਦੂਸਰੇ ਅਵਤਾਰੀ ਯੁੱਗ ਪੁਰਸ਼ਾਂ ਵਾਗ ਧਾਰਮਿਕ ਜਨਸਮੂਹਾਂ ਨੂੰ ਅੰਨੇ ਕਾਣੇ ਹੋਣ ਦਾ ਖਿਤਾਬ ਬਖਸਦੇ ਹਨ ਜਦੋਂ ਕਿ ਗਿਆਨਵਾਨ ਮਨੁੱਖ ਨੂੰ ਸਿਆਣਾਂ ਅਤੇ ਧਰਮੀ ਹੋਣ ਦਾ ਖਿਤਾਬ ਬਖਸਦੇ ਹਨ। ਸਿਆਸਤ ਦੀ ਪੈਦਾਵਾਰ ਰਾਜਸੱਤਾ ਗਿਆਨਵਾਨ ਮਨੁੱਖ ਨੂੰ ਹਮੇਸਾਂ ਗੁਲਾਮ ਬਨਾਉਣਾਂ ਲੋਚਦੀ ਹੈ ਅਤੇ ਗੁਲਾਮ ਨਾਂ ਬਨਣ ਤੇ ਕਤਲ ਵੀ ਕਰਦੀ ਹੈ।
ਲੋਕਾਂ ਨੂੰ ਇਨਸਾਫ ਦੇ ਨਾ ਬੇਇਨਸਾਫੀਆਂ ਦੇਣ ਵਾਲੀ ਰਾਜਸੱਤਾ ਹਮੇਸ਼ਾਂ ਜਾਲਮ ਰੂਪ ਹੀ ਹੁੰਦੀ ਹੈ। ਦੁਨੀਆਂ ਦੀ ਹਰ ਰਾਜਸੱਤਾ ਨੇ ਆਪਣੀ ਹੋਂਦ ਬਣਾਈ ਰੱਖਣ ਲਈ ਤਾਕਤ ਦਾ ਸਹਾਰਾ ਲਿਆ ਹੈ। ਹਮਲਾਵਰ ਸਿਆਸਤ ਦੀ ਇਹ ਤਾਕਤ ਤੀਰਾਂ , ਤਲਵਾਰਾਂ ਤੋਂ ਬੰਦੂਕ ਦੀ ਨਾਲੀ ਵਿੱਚੋਂ ਨਿਕਲਣ ਤੱਕ ਲੰਬਾਂ ਸਫਰ ਤਹਿ ਕਰ ਚੁੱਕੀ ਹੈ । ਵਰਤਮਾਨ ਸਮਿਆਂ ਵਿੱਚ ਹਵਾਈ ਜਹਾਜਾਂ ਤੋਂ ਮਿਜਾਈਲਾਂ ਤੱਕ ਦੇ ਸਫਰ ਤਹਿ ਕਰ ਚੁੱਕੀ ਹੋਈ ਐਟਮ ਬੰਬਾਂ ਨਾਲ ਸਿੰਗਾਰੀ ਗਈ ਹੈ। ਇਹ ਸਭ ਕੁੱਝ ਕੁੱਝ ਗਿਆਨ ਵਿਹੂਣੇ ਲੋਕਾਂ ਦੀ ਅਨੇਕ ਤਰਾਂ ਦੀ ਹੱਵਸ਼ ਵਿੱਚੋਂ ਪੈਦਾ ਹੋ ਰਹੀ ਹੈ। ਇਹ ਲੋਕ ਆਪਣੀ ਲੁੱਟ ਦੀ ਕਮਾਈ ਨਾਲ ਲੁੱਟ ਬਰਕਰਾਰ ਰੱਖਣ ਲਈ ਅਤੇ ਹੋਰ ਲੁੱਟ ਕਰਨ ਲਈ ਅਣਗਿਣਤ ਅਮਰੀਕੀ ਉਬਾਮੇ, ਅਫਗਾਨੀ ਉਸਾਮੇ, ਭਾਰਤੀ ਮਨਮੋਹਨ, ਮੋਦੀ ਅਤੇ ਧਾਰਮਿਕ ਅਖੌਤੀ ਆਗੂ ਪੈਦਾ ਕਰਦੇ ਹਨ। ਇੰਹਨਾਂ ਤੋਂ ਬਾਅਦ ਵੀ ਦੂਸਰੀ ਲਾਈਨ ਦੇ ਭਵਿੱਖ ਲਈ ਨਵੇਂ ਜਮੂਰੇ ਵੀ ਸਿੰਗਾਰ ਕੇ ਰੱਖਦੇ ਹਨ ਜਿੰਹਨਾ ਵਿੱਚ ਅਮਰੀਕੀ ਹਿਲੇਰੀਆਂ , ਭਾਰਤੀ ਕੇਜਰੀਵਾਲਾਂ, ਪੰਜਾਬੀ ਭੰਢਾਂ ਦੀ ਕੋਈ ਥੋੜ ਨਹੀ ਹੁੰਦੀ। ਸਿਆਸਤ ਦੀ ਰਾਜਸੱਤਾ ਕਦੇ ਵੀ ਆਪਣੇ ਭੇਤ ਜਾਹਰ ਨਹੀਂ ਕਰਦੀ ਕਿਉਂਕਿ ਲੋੜ ਅਨੁਸਾਰ ਧਾਰਮਿਕ ਚੋਗੇ ਵੀ ਪਹਿਨਦੀ ਹੈ ਅਤੇ ਜਾਲਮ ਰੂਪ ਹੋਕੇ ਧਾਰਮਿਕ ਸਥਾਨ ਅਤੇ ਧਾਰਮਿਕ ਲੋਕਾਂ ਨੂੰ ਵੀ ਢਾਹ ਦਿੰਦੀ ਹੈ। ਆਮ ਲੋਕ ਜਦ ਤੱਕ ਇਸ ਨੂੰ ਸਮਝਦੇ ਹਨ ਤਦ ਤੱਕ ਇਹ ਗਿਰਗਿਟ ਰੂਪੀ ਸਿਆਸਤ ਆਪਣੇ ਨਵੇਂ ਰੰਗਾਂ ਵਿੱਚ ਪਹੁੰਚ ਜਾਂਦੀ ਹੈ।
ਅਸਲ ਵਿਚ ਆਮ ਲੋਕ ਸੱਚ ਧਰਮ ਦੇ ਰਾਹੀ ਹੁੰਦੇ ਹਨ ਅਤੇ ਚੁੱਪ ਚੁਪੀਤੇ ਹੀ ਰਾਜਸੱਤਾ ਦੀ ਸਰਦਲ ਤੇ ਆਪਣੇ ਖੂਨ ਪਸੀਨੇ ਦੀ ਮਿਹਨਤ ਵਿੱਚੋ ਉਪਜੀ ਕਿਰਤ ਦਾ ਮੁੱਲ ਕੁਰਬਾਨ ਕਰਦੇ ਰਹਿੰਦੇ ਹਨ। ਇਸ ਕਿਰਤ ਦੇ ਪੈਸੇ ਨੂੰ ਸਿਆਸਤਦਾਨਾਂ ਅਤੇ ਉਹਨਾਂ ਦੇ ਟੁੱਕੜਬੋਚ ਖਾਦੇ ਰਹਿੰਦੇ ਹਨ । ਆਮ ਲੋਕ ਆਪਣੇ ਦੁੱਖ ਦਰਦਾਂ ਦੀ ਦਵਾਈ ਨਹੀ ਸਿਰਫ ਦੁਆ ਹੀ ਮੰਗਦੇ ਰਹਿੰਦੇ ਹਨ। ਇਹ ਦੁਆ ਸੱਚ ਧਰਮ ਦੇ ਰਾਹੀਆਂ ਦੀ ਜਿੰਦਗੀ ਨੂੰ ਦੇਖਕੇ ਹੀ ਸਬਰ ਸੰਤੋਖ ਵਾਲੇ ਬਣਨਾਂ ਹੀ ਉਹਨਾਂ ਦੀ ਕਿਸਮਤ ਹੁੰਦਾ ਹੈ। ਦੁੱਖਾਂ ਅਤੇ ਜੁਲਮਾਂ ਦੀ ਇੰਤਹਾਂ ਹੋਣ ਤੇ ਇੰਹਨਾਂ ਆਮ ਲੋਕਾਂ ਦੇ ਹੱਥ ਦੁਆ ਲਈ ਕਦੇ ਗੁਰੂ ਨਾਨਕ ਵੱਲ ,ਕਦੇ ਮੱਕੇ ਮਦੀਨਿਆਂ ਦੀ ਦਰਗਾਹਾਂ ਵਿੱਚ ਮੁਹੰਮਦ ਸਾਹਿਬ ਵੱਲ.ਕਦੇ ਸੂਲੀ ਚੜੇ ਈਸਾ ਮਸੀਹ ਵੱਲ, ਜਾਂ ਕਿਸੇ ਮੰਦਰ ਵੱਲ ਹੀ ਉੱਠ ਜਾਦੇ ਹਨ। ਲੁੱਟ ਦੇ ਉੱਪਰ ਕਾਬਜ ਇੱਕ ਵਰਗ ਨੂੰ ਛੱਡਕੇ ਦੁਨੀਆਂ ਦੀ ਅਬਾਦੀ ਦਾ ਵੱਡਾ ਹਿੱਸਾ ਰਾਜ ਸੱਤਾ ਦੀਆਂ ਕੁਰਸੀਆਂ ਅੱਗੇ ਨਹੀਂ ਖੁਦਾਈ ਤਾਕਤਾਂ ਜਾਂ ਮਰ ਚੁੱਕੇ ਧਾਰਮਿਕ ਰਹਿਬਰਾਂ ਅੱਗੇ ਹੀ ਦੁਆ ਲਈ ਝੋਲੀ ਅੱਡਦਾ ਹੈ। ਰਾਜਸੱਤਾ ਦੀ ਜਾਲਮ ਕੁਰਸੀ ਨਾਲੋਂ ਧਾਰਮ ਸੱਤਾ ਦੀ ਸੱਚ ਵਿੱਚੋਂ ਪੈਦਾ ਹੋਈ ਕੁਰਸੀ ਆਮ ਲੋਕਾਂ ਲਈ ਅੱਜ ਵੀ ਵੱਡੀ ਅਤੇ ਪੂਜਣ ਯੋਗ ਹੈ। ਜਦ ਤੱਕ ਮਨੁੱਖੀ ਸੰਸਾਰ ਵਿੱਚ ਜਬਰ ਜੁਲਮ ,ਲੁੱਟ ਖਸੁੱਟ ਦਾ ਪਹਿਰਾ ਰਹੇਗਾ, ਤਦ ਤੱਕ ਦੁਨੀਆਂ ਵਿੱਚ ਦੋ ਸੱਤਾਵਾਂ ਰਾਜ ਸੱਤਾ ਤੇ ਧਰਮ ਸੱਤਾ ਜਿਉਂਦੀਆਂ ਰਹਿਣਗੀਆਂ। ਇਹ ਵਕਤ ਦੱਸੇਗਾ ਕਿ ਰਾਜਸੱਤਾ ਦੀ ਤਾਕਤ ਦੁਨੀਆਂ ਨੂੰ ਕਦ ਤਬਾਹ ਕਰੇਗੀ ਜਿਸ ਤੋਂ ਬਾਅਦ ਫਿਰ ਧਰਮ ਸੱਤਾ ਦੀ ਕੁਰਸੀ ਇਕੱਲੀ ਰਹਿ ਜਾਵੇਗੀ। ਹੋ ਸਕਦਾ ਹੈ ਇਹ ਉਸ ਵਕਤ ਆਧੁਨਿਕ ਤਰੱਕੀ ਯਾਫਤਾ ਭੁੱਖਾ,ਲੁਟੇਰਾ, ਜਾਲਮ ਵਰਤਮਾਨ ਮਨੁੱਖ ਨਹੀਂ ਹੋਵੇਗਾ।
ਗੁਰਚਰਨ ਸਿੰਘ ਪੱਖੋਕਲਾਂ

animated gif

ਦੇਸਧ੍ਰੋਹ ਕਾਨੂੰਨ ਤੇ ਲੋਕਤੰਤਰੀ ਵਿਵਸਥਾ

ਜਿਸ ਦੇਸ ਦੀ ਬੁੱਕਲ ਵਿੱਚ ਜਨਮ ਲਿਆ ਹੋਵੇ, ਜਿਸ ਦੀ ਮਿੱਟੀ ਵਿੱਚ ਬਚਪਨ ਬੀਤਿਆ ਹੋਵੇ, ਜਿਸਦੀ ਫਿਜ਼ਾ ਵਿੱਚ ਸੱਧਰਾਂ ਨੇ ਉਡਾਰੀਆਂ ਭਰੀਆਂ ਹੋਣ, ਉਸ ਦੇਸ ਵਿੱਚ ਹੀ ਵਤਨਪ੍ਰਸਤ ਇਨਸਾਨ ਤੇ ਦੇਸ ਧ੍ਰੋਹ ਦਾ ਇਲਜ਼ਾਮ ਲੱਗਣਾ ਹੀ ਰੂਹ ਨੂੰ ਝੰਜੋੜਨ ਵਾਲਾ ਹੈ।ਸਾਡੇ ਦੇਸ ਦੀ ਵਿਡੰਬਨਾ ਹੀ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਬਾਵਜੂਦ ਵੀ ਅੰਗਰੇਜ਼ਾਂ ਵੇਲੇ ਦਾ ਦੇਸਧ੍ਰੋਹ ਦਾ ਕਾਨੂੰਨ ਅਨੇਕਾਂ ਹੀ ਭਾਰਤੀਆਂ ਦੀਆਂ ਰੂਹਾਂ ਨੂੰ ਬਲੂੰਧਰਦਾ ਆ ਰਿਹਾ ਹੈ।ਸੈਡੀਸ਼ਨ ਲਾੱਅ ਭਾਵ ਦੇਸ ਧ੍ਰੋਹ ਕਾਨੂੰਨ ਬ੍ਰਿਟਿਸ਼ ਸਰਕਾਰ ਦੀ ਦੇਣ ਹੈ, ਅਫ਼ਸੋਸ ਆਜ਼ਾਦੀ ਤੋਂ ਬਾਅਦ ਭਾਰਤੀ ਸੰਵਿਧਾਨ ਨੇ ਇਹ ਕਾਨੂੰਨ ਅਪਣਾ ਲਿਆ।ਇਥੇ ਇਹ ਵਿਚਾਰਨਯੋਗ ਹੈ ਕਿ ਬ੍ਰਿਟੇਨ ਨੇ ਆਪਣੇ ਸੰਵਿਧਾਨ ਵਿੱਚੋ ਇਹ ਕਾਨੂੰਨ ਹਟਾ ਦਿੱਤਾ ਹੈ।
ਜੇਕਰ ਕੋਈ ਵੀ ਦੇਸ ਦੇ ਖਿਲਾਫ਼ ਲਿਖਕੇ, ਬੋਲਕੇ, ਸਾਂਕੇਤਿਕ ਰੂਪ ਵਿੱਚ ਜਾਂ ਫਿਰ ਬੋਲਣ (ਅਭਿਵਿਅਕਤੀ) ਦੀ ਆਜ਼ਾਦੀ ਦੇ ਜ਼ਰੀਏ ਦੇਸ ਦੇ ਖਿਲਾਫ਼ ਵਿਦਰੋਹ ਕਰਦਾ ਹੈ ਜਾਂ ਫਿਰ ਦੇਸ ਜਾਂ ਕਾਨੂੰਨ ਦੇ ਖਿਲਾਫ਼ ਨਫ਼ਰਤ ਫੈਲਾਉਂਦਾ ਹੈ ਜਾਂ ਅਜਿਹੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੇ ਮਾਮਲੇ ਵਿੱਚ ਇੰਡੀਅਨ ਪੀਨਲ ਕੋਡ (ਆਈ ਪੀ ਸੀ) ਦੀ ਧਾਰਾ 124 ਏ ਦੇ ਤਹਿਤ ਦੇਸ ਧ੍ਰੋਹ ਦਾ ਕੇਸ ਬਣਦਾ ਹੈ।ਦੋਸ਼ੀ ਪਾਏ ਜਾਣ ਤੇ ਸੰਬੰਧਤ ਵਿਅਕਤੀ ਨੂੰ 3 ਸਾਲ ਦੀ ਸਜ਼ਾ, ਜ਼ੁਰਮਾਨਾ, ਉਮਰਕੈਦ ਵੀ ਹੋ ਸਕਦੀ ਹੈ।ਪਰੰਤੂ ਇਸ ਕਾਨੂੰਨ ਦੇ ਖੇਤਰ ਵਿੱਚ ਸਾਰਥਕ ਆਲੋਚਨਾ ਨਹੀਂ ਆਉਂਦੀ।ਦੇਸਧ੍ਰੋਹ ਦੀ ਪਰਿਭਾਸ਼ਾ ਨੂੰ ਹੋਰ ਸਪੱਸ਼ਟ ਕਰਦੇ ਹੋਏ ਸੁਪਰੀਮ ਕੋਰਟ ਨੇ ਸੰਬੰਧਤ ਕੇਸਾਂ ਵਿੱਚ ਕਈ ਅਹਿਮ ਫੈਸਲੇ ਸੁਣਾਏ ਹਨ ਜਿਸਤੋਂ ਸਾਫ਼ ਹੁੰਦਾ ਹੈ ਕਿ ਸਿਰਫ਼ ਦੇਸ ਵਿਰੋਧੀ ਹਰਕਤ ਜਾਂ ਸਰਕਾਰ ਦੀ ਆਲੋਚਨਾ ਕਰਨ ਤੇ ਦੇਸਧ੍ਰੋਹ ਦਾ ਮਾਮਲਾ ਨਹੀਂ ਬਣਦਾ ਬਲਕਿ ਉਸ ਵਿਦਰੋਹ ਦੇ ਕਾਰਨ ਹਿੰਸਾ ਅਤੇ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਉਤਪੁੰਨ ਹੋ ਜਾਵੇ ਤਾਂ ਹੀ ਦੇਸ ਧ੍ਰੋਹ ਦਾ ਮੁਕੱਦਮਾ ਬਣਦਾ ਹੈ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਰਕਾਰ ਦੀ ਤਿੱਖੀ ਆਲੋਚਨਾ ਕਰਨ ਤੇ ਰਾਜਧ੍ਰੋਹ ਦੀ ਗੱਲ ਛੱਡੋ ਮਾਨਹਾਨੀ ਦਾ ਵੀ ਮੁਕੱਦਮਾ ਨਹੀਂ ਬਣਦਾ।
1859 ਤੱਕ ਭਾਰਤ ਵਿੱਚ ਕੋਈ ਦੇਸਧ੍ਰੋਹ ਦਾ ਕਾਨੂੰਨ ਨਹੀਂ ਸੀ।ਇਸਨੂੰ 1860 ਵਿੱਚ ਬਣਾਇਆ ਗਿਆ ਅਤੇ 1870 ਵਿੱਚ ਇਸਨੂੰ ਆਈ.ਪੀ.ਸੀ. ਵਿੱਚ ਸ਼ਾਮਿਲ ਕੀਤਾ ਗਿਆ।ਸਾਫ਼ ਪਤਾ ਚੱਲਦਾ ਹੈ ਕਿ ਅੰਗਰੇਜ਼ਾਂ ਨੇ ਉਹਨਾਂ ਦੀ ਹਕੂਮਤ ਦੇ ਖਿਲਾਫ਼ ਜਾਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਜ਼ੇਲ•ਾਂ ਵਿੱਚ ਡੱਕਣ ਜਾਂ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਬਣਾਇਆ ਸੀ। 1870 ਵਿੱਚ ਬਣੇ ਦੇਸ ਧ੍ਰੋਹ ਦੇ ਇਸ ਕਾਨੂੰਨ ਦਾ ਇਸਤੇਮਾਲ ਬ੍ਰਿਟਿਸ਼ ਸਰਕਾਰ ਨੇ ਮਹਾਤਮਾ ਗਾਂਧੀ ਦੇ ਖਿਲਾਫ਼ ਵੀਕਲੀ ਜਨਰਲ ਵਿੱਚ ਯੰਗ ਇੰਡੀਆ ਨਾਮ ਦੇ ਆਰਟੀਕਲ ਲਿਖੇ ਜਾਣ ਦੀ ਵਜ•ਾ ਕਰਕੇ ਕੀਤਾ।ਇਹ ਲੇਖ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਲਿਖਿਆ ਗਿਆ ਸੀ।ਬਾਲ ਗੰਗਾਧਰ ਤਿਲਕ ਖਿਲਾਫ਼ ਵੀ ਇਹ ਕਾਨੂੰਨ ਵਰਤਿਆ ਗਿਆ।
1962 ਵਿੱਚ ਕੇਦਾਰਨਾਥ ਸਿੰਘ ਦੇ ਖਿਲਾਫ਼,2007 ਵਿੱਚ ਬਿਨਾਇਕ ਸੇਨ ਦੇ ਵਿਰੁੱਧ, 2010 ਵਿੱਚ ਅਰੁੰਧਤੀ ਰਾਏ ਦੇ ਖਿਲਾਫ਼, 2012 ਵਿੱਚ ਕਾਰਟੂਨਿਸਟ ਅਸੀਮ ਤ੍ਰਿਵੇਦੀ, 2012 ਵਿੱਚ ਤਮਿਲਨਾਡੂ ਸਰਕਾਰ ਨੇ ਕੁਡਨਕੁਲਮ ਪਰਮਾਣੂ ਪਲਾਂਟ ਦਾ ਵਿਰੋਧ ਕਰਨ ਵਾਲੇ 7 ਹਜ਼ਾਰ ਗ੍ਰਾਮੀਣ ਵਾਸੀਆਂ ਉੱਪਰ ਰਾਜਧ੍ਰੋਹ ਜਾਂ ਦੇਸਧ੍ਰੋਹ ਦੀਆਂ ਧਾਰਾਵਾਂ ਲਾਈਆਂ ਸੀ।2015 ਵਿੱਚ ਹਾਰਦਿਕ ਪਟੇਲ, ਕਨਹੀਆ ਕੁਮਾਰ ਆਦਿ ਉੱਪਰ ਦੇਸ ਧ੍ਰੋਹ ਦੇ ਮਾਮਲੇ ਦਰਜ ਹੋਏ।ਤਾਜ਼ਾ ਮਾਮਲੇ ਵਿੱਚ ਬੈਂਗਲੁਰੂ ਪੁਲਿਸ ਨੇ ਐਮਨੇਸਟੀ ਇੰਟਰਨੈਸ਼ਨਲ ਦੇ ਖਿਲਾਫ਼ ਦੇਸਧ੍ਰੋਹ ਦਾ ਕੇਸ ਦਰਜ ਕੀਤਾ ਹੈ, ਆਰੋਪ ਹੈ ਕਿ ਐਮਨੈਸਟੀ ਦੇ ਇੱਕ ਪ੍ਰੋਗਰਾਮ ਵਿੱਚ ਦੇਸ ਵਿਰੋਧੀ ਨਾਰੇ ਲੱਗੇ ਸੀ।
ਦੇਸਧ੍ਰੋਹ ਕਾਨੂੰਨ ਹਮੇਸ਼ਾਂ ਹੀ ਬੁੱਧੀਜੀਵੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਕਿਉਂਕਿ ਭਾਰਤ ਇੱਕ ਲੋਕਤਾਂਤਰਿਕ ਦੇਸ ਹੈ।ਜਿੱਥੇ ਭਾਰਤੀ ਸੰਵਿਧਾਨ, ਭਾਰਤੀ ਨਾਗਰਿਕਾਂ ਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ ਉੱਥੇ ਹੀ ਭਾਰਤੀ ਸੰਵਿਧਾਨ ਵਿੱਚ ਇਹ ਕਾਨੂੰਨ ਸ਼ਾਮਿਲ ਹੈ।ਲੋਕਤੰਤਰੀ ਵਿਵਸਥਾ ਵਿੱਚ ਇਸ ਤਰ•ਾਂ ਦਾ ਕਾਨੂੰਨ ਲੋਕਤੰਤਰੀ ਮੁੱਲਾਂ ਦਾ ਘਾਣ ਕਰਦਾ ਜਾਪਦਾ ਹੈ।ਮਾਨਵਾ ਅਧਿਕਾਰ ਵਰਕਰ ਇਲਜ਼ਾਮ ਲਾਉਂਦੇ ਰਹੇ ਹਨ ਕਿ ਦੇਸ ਧ੍ਰੋਹ ਨਾਲ ਜੁੜੇ ਕਾਨੂੰਨ ਦੀ ਆੜ ਚ ਸਰਕਾਰਾਂ ਬੋਲਣ ਦੀ ਆਜ਼ਾਦੀ ਤੇ ਹਮਲਾ ਕਰਦੀਆਂ ਹਨ।ਭਾਰਤ ਵਿੱਚ ਸਰਕਾਰਾਂ ਅੰਗ੍ਰੇਜਾਂ ਦੇ ਜ਼ਮਾਨੇ ਦੇ ਇਸ ਕਾਨੂੰਨ ਦਾ ਇਸਤੇਮਾਲ ਵਿਦਿਆਰਥੀਆਂ, ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਸਮਾਜਿਕ ਵਰਕਰਾਂ ਦੇ ਖਿਲਾਫ਼ ਕਰਦੀਆਂ ਆਈਆਂ ਹਨ।ਵਿਸ਼ਵ ਪੱਧਰ ਤੇ ਇਸ ਕਾਨੂੰਨ ਦੀ ਤਿੱਖੀ ਆਲੋਚਨਾ ਹੁੰਦੀ ਰਹੀ ਹੈ ਕਿ ਭਾਰਤ ਵਰਗੇ ਲੋਕਤੰਤਰੀ ਦੇਸ ਵਿੱਚ ਇਹ ਹੋਣਾ ਚਾਹੀਦਾ ਹੈ ਜਾਂ ਨਹੀਂ।ਇੱਕ ਗੈਰ ਸਰਕਾਰੀ ਸੰਗਠਨ ਕਾੱਮਨ ਕਾਜ਼ ਨੇ ਸੁਪਰੀਮ ਕੋਰਟ ਵਿੱਚ ਇਸ ਕਾਨੂੰਨ ਦੇ ਗਲਤ ਇਸਤੇਮਾਲ ਨੂੰ ਚੁਣੌਤੀ ਦਿੱਤੀ ਹੈ ਅਤੇ ਅਪੀਲ ਕੀਤੀ ਹੈ ਕਿ ਮੁਕਦਮਾ ਦਰਜ ਹੋਣ ਤੋਂ ਪਹਿਲਾਂ ਸਥਾਨਿਕ ਪੁਲਿਸ ਮੁਖੀ ਲਿਖਿਤ ਰੂਪ ਵਿੱਚ ਇਸ ਗੱਲ ਦਾ ਵਰਣਨ ਕਰੇ ਕਿ ਜਿਸਦੇ ਖਿਲਾਫ਼ ਮਾਮਲਾ ਦਰਜ਼ ਹੋ ਰਿਹਾ ਹੈ ਉਸਦੇ ਕਿਸੇ ਬਿਆਨ ਜਾਂ ਕਾਰਵਾਈ ਨਾਲ ਹਿੰਸਾ ਜਾਂ ਸਮਾਜ ਵਿੱਚ ਗੜਬੜੀ ਫੈਲ ਸਕਦੀ ਹੈ।
ਇਹ ਵਿਡੰਬਨਾ ਹੀ ਹੈ ਕਿ ਜਿੰਨਾ ਉੱਪਰ ਵੀ ਦੇਸਧ੍ਰੋਹ ਦੇ ਮੁੱਕਦਮੇ ਦਰਜ ਹੁੰਦੇ ਹਨ ਉਹਨਾਂ ਵਿੱਚੋਂ ਜ਼ਿਆਦਾਤਰ ਉੱਪਰ ਆਰੋਪ ਸਾਬਤ ਹੀ ਨਹੀਂ ਹੁੰਦੇ।ਪਰ ਉਹਨਾਂ ਨੂੰ ਇੱਕ ਅਸਹਿ ਮਾਨਸਿਕ ਪੀੜਾ ਦਾ ਸ਼ਿਕਾਰ ਜ਼ਰੂਰ ਹੋਣਾ ਪੈਂਦਾ ਹੈ ਜੋ ਕਿ ਲੋਕਤੰਤਰ ਵਿਵਸਥਾ ਵਿੱਚ ਅਜਿਹੇ ਕਾਨੂੰਨ ਦੀ ਮੌਜੂਦਗੀ ਉੱਪਰ ਸਵਾਲੀਆਂ ਚਿੰਨ• ਲਗਾ ਛੱਡਦਾ ਹੈ।
ਹਿਊਮਨ ਰਾਈਟਸ ਵਾੱਚ ਦੀ ਇੱਕ ਰਿਪੋਰਟ ਦੀ ਸਹਿ ਲੇਖਿਕਾ ਜੈ ਸ਼੍ਰੀ ਬਜੋਰਿਆ ਦਾ ਕਥਨ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਆਰੋਪ ਸ਼ਾਇਦ ਹੀ ਕਦੇ ਸਾਬਤ ਹੋ ਪਾਉਂਦਾ ਹੈ ਪਰ ਇਸ ਤਰ•ਾਂ ਦੇ ਮਾਮਲਿਆਂ ਵਿੱਚ ਪੂਰੀ ਪ੍ਰਕਿਰਿਆ ਹੀ ਆਪਣੇ ਆਪ ਵਿੱਚ ਸਜ਼ਾ ਹੋ ਜਾਂਦੀ ਹੈ।
ਭਾਰਤ ਵਿੱਚ ਸਮੇਂ ਸਮੇਂ ਉੱਪਰ ਇਸ ਕਾਨੂੰਨ ਦੇ ਖ਼ਾਤਮੇ ਦੇ ਪੱਖ ਚ ਆਵਾਜ਼ ਬੁਲੰਦ ਹੁੰਦੀ ਰਹੀ ਹੈ।ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਕਿਹਾ ਸੀ ਕਿ ਅਸੀਂ ਜਿੰਨਾ ਜਲਦੀ ਇਸ ਕਾਨੂੰਨ ਤੋਂ ਛੁਟਕਾਰਾ ਪਾ ਲਈਏ ਉਨ•ਾਂ ਹੀ ਚੰਗਾ ਹੈ।ਵਕੀਲ ਕਰੁਣਾ ਨੰਦੀ ਦਾ ਕਹਿਣਾ ਹੈ ਕਿ ਦੇਸਧ੍ਰੋਹ ਕਾਨੂੰਨ ਨੂੰ ਦਮਨਕਾਰੀ ਕਾਨੂੰਨਾਂ ਦੇ ਇਤਿਹਾਸ ਦੇ ਕੂੜੇਦਾਨ ਵਿੱਚ ਸੁੱਟ ਦੇਣ ਦੀ ਲੋੜ ਹੈ।
ਲੋਕਤੰਤਰ ਦੇ ਇਹਿਹਾਸ ਵਿੱਚ ਕੁਝ ਅਜਿਹੀਆਂ ਉਦਾਹਰਣਾਂ ਹਨ ਜੋ ਕਿ ਲੋਕਤੰਤਰੀ ਵਿਵਸਥਾ ਵਿੱਚ ਲੋਕਾਂ ਦੀ ਆਜ਼ਾਦੀ ਲਈ ਮਿਸਾਲ ਹਨ ਜਿਵੇਂ ਕਿ 1933 ਵਿੱਚ ਬ੍ਰਿਟੇਨ ਦੀ ਆੱਕਸਫੋਰਡ ਯੂਨੀਵਰਸਿਟੀ ਦੇ ਨਾਲ ਨਾਲ ਕਈ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੰਗਠਨਾਂ ਨੇ ਜਦੋਂ ਇੱਕ ਪ੍ਰਸਤਾਵ ਪਾਸ ਕਰਕੇ ਸਹੁੰ ਚੁੱਕੀ ਕਿ ਉਹ ਕਿਸੇ ਵੀ ਹਾਲ ਵਿੱਚ ਆਪਣੇ ਦੇਸ ਜਾਂ ਉਸਦੇ ਰਾਜਾ ਦੇ ਲਈ ਨਹੀਂ ਲੜਨਗੇ ਤਾਂ ਇਸਦੀ ਨਾ ਸਿਰਫ਼ ਤਿੱਖੀ ਪ੍ਰਤੀਕਿਰਿਆ ਹੋਈ ਸਗੋਂ ਵਿਦਿਆਰਥੀਆਂ ਨੂੰ ਕਾਇਰ ਤੱਕ ਕਿਹਾ ਗਿਆ।ਇਸ ਮਾਮਲੇ ਵਿੱਚ ਇੰਨੇ ਵੱਡੇ ਪ੍ਰਦਰਸ਼ਨ ਦੇ ਬਾਵਜੂਦ ਵੀ ਕਿਸੇ ਨੂੰ ਦੇਸ ਧ੍ਰੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ।1965 ਵਿੱਚ ਅਮਰੀਕਾ ਵਿਅਤਨਾਮ ਦੇ ਯੁੱਧ ਦੇ ਦੌਰਾਨ ਜਦੋਂ ਅਮਰੀਕਾ ਦੀ ਮਿਸ਼ਿਗਨ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਲੜਾਈ ਦੇ ਖਿਲਾਫ਼ ਨਾਅਰੇ ਲਗਾਏ ਤਾਂ ਉਹਨਾਂ ਦੇ ਖਿਲਾਫ਼ ਦੇਸ ਧ੍ਰੋਹ ਦਾ ਮਾਮਲਾ ਤਾਂ ਦੂਰ ਦੀ ਗੱਲ ਸਗੋਂ ਕੋਈ ਵੀ ਕਾਰਵਾਈ ਨਹੀਂ ਹੋਈ।ਜੱਗ ਜ਼ਾਹਿਰ ਹੈ ਕਿ ਲੜਾਈ ਅਮਰੀਕਾ ਨੇ ਹੀ ਛੇੜ ਰੱਖੀ ਸੀ, ਇਸਦੇ ਬਾਵਜੂਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਜਾਰੀ ਰੱਖਣ ਦੀ ਇਜ਼ਾਜ਼ਤ ਦਿੱਤੀ ਗਈ।ਇਸਦਾ ਨਤੀਜਾ ਇਹ ਹੋਇਆ ਕਿ 1965 ਤੋਂ 1973 ਦੌਰਾਨ ਪੂਰੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਵਿਅਤਨਾਮ ਯੁੱਧ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋਣ ਲੱਗੇ।ਇਸ ਦੌਰਾਨ ਵਿਦਿਆਰਥੀਆਂ ਨੇ ਸਾਰੀਆਂ ਹੱਦਾਂ ਟੱਪਦੇ ਹੋਏ ਅਮਰੀਕੀ ਝੰਡੇ ਵੀ ਜਲਾਏ ਪਰ ਐਨੀ ਵੱਡੀ ਘਟਨਾ ਦੇ ਬਾਵਜੂਦ ਵੀ ਕਿਸੇ ਤੇ ਦੇਸਧ੍ਰੋਹ ਦਾ ਮੁਕੱਦਮਾ ਨਹੀਂ ਕੀਤਾ ਗਿਆ।
ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਮੀਡੀਆ ਵੈੱਬਸਾਈਟ ਠਦਾ ਹੂਟਠ ਦਾ ਕਹਿਣਾ ਹੈ ਕਿ ਇਸ ਸਾਲ ਤਾਂ ਜਿਵੇਂ ਦੇਸਧ੍ਰੋਹ ਦੇ ਮਾਮਲਿਆਂ ਦੀ ਬਾਰਸ਼ ਹੋ ਰਹੀ ਹੈ।2016 ਦੇ ਤਕਰੀਬਨ ਅੱਠ ਮਹੀਨਿਆਂ ਵਿੱਚ ਤਕਰੀਬਨ 18 ਕੇਸ ਦਰਜ ਹੋਏ ਹਨ।ਨੈਸ਼ਨਲ ਕ੍ਰਾਈਮ ਰਿਕੱਾਡਜ਼ ਬਿਊਰੋ (ਐੱਨ ਸੀ ਆਰ ਵੀ) ਦੇ ਆਂਕੜਿਆਂ ਅਨੁਸਾਰ 2014 ਵਿੱਚ ਦੇਸਧ੍ਰੋਹ ਦੇ 47 ਮਾਮਲੇ ਦਰਜ ਕੀਤੇ ਗਏ।
ਸਮੇਂ ਦੀ ਜ਼ਰੂਰਤ ਹੈ ਕਿ ਦੇਸ ਧ੍ਰੋਹ ਦੇ ਕਾਨੂੰਨ ਨੂੰ ਵਿਵਸਥਾ ਜਾਂ ਸਰਕਾਰ ਨਵੇਂ ਸਿਰੇ ਤੋਂ ਵਿਚਾਰੇ ਅਤੇ ਭਾਰਤੀ ਲੋਕਤੰਤਰ ਦੀ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਇਸ ਕਾਨੂੰਨ ਨੂੰ ਸਮਾਪਤ ਕਰੇ ਤਾਂ ਜੋ ਭਾਰਤੀ ਲੋਕ ਇੱਕ ਸਵੱਸਥ ਲੋਕਤੰਤਰ ਵਿਵਸਥਾ ਦਾ ਆਨੰਦ ਮਾਣ ਸਕਣ।
ਗੋਬਿੰਦਰ ਸਿੰਘ ਢੀਂਡਸਾ

animated gif

ਮੋਬਾਇਲ ਟਾਵਰਾਂ ਦੀਆਂ ਤਰੰਗਾਂ ਅਤੇ ਮਿਲਾਵਟ ਖੋਰੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ
ਮਨੁੱਖੀ ਜੀਵਨ ਤੋ ਇਲਾਵਾ ਪਸੂ ਪੰਛੀਆਂ ਨੂੰ ਚਾਹੇ ਲੱਖ ਸਰਕਾਰ ਦੁਆਰਾ ਲਾਇਲਾਜ ਬਿਮਾਰੀਆਂ ਤੋਂ ਤੇ ਹੋਰ ਵਿਗਿਆਨ ਦੇ ਭਿਆਨਕ ਆਵਿਸ਼ਕਾਰਾਂ ਤੋਂ ਬਚਾਉਣ ਲਈ ਵੱਖ ਵੱਖ ਤਰੀਕਿਆਂ ਰਾਹੀ ਮੈਡੀਕਲ ਅਤੇ ਜਾਗਰੂਕਤਾ ਕੈਂਪ ਆਯੋਜਿਤ ਕਰ ਕੇ ਆਪਣੇ ਪੱਖ ਤੋਂ ਯਤਨ ਕੀਤੇ ਜਾ ਰਹੇ ਹਨ ਅਤੇ ਪਸੂ ਪੰਛੀਆਂ ਦੀ ਰੱਖਿਆ ਲਈ ਵੀ ਕਈ ਪ੍ਰਕਾਰ ਦੇ ਸਖ਼ਤ ਕਾਨੂੰਨਾਂ ਨੂੰ ਜਾਰੀ/ਬਣਾਇਆ ਕੀਤਾ ਗਿਆ ਹੈ। ਮੰਨਦੇ ਹਾਂ ਕੇ ਇਹ ਉਪਰਾਲੇ ਕਾਫ਼ੀ ਕਾਰਗਰ ਵੀ ਸਿੱਧ ਹੋ ਰਹੇ ਹਨ ਪਰ ਫਿਰ ਵੀ ਹਰੇਕ ਕੁੱਝ ਮਹੀਨਿਆਂ ਬਾਅਦ ਹੀ ਨਵੀਂ ਤੇ ਲਾਇਲਾਜ ਬਿਮਾਰੀ ਦੇ ਲਪੇਟ ਵਿਚ ਆ ਕੇ ਲੱਖਾਂ ਲੋਕਾਂ ਅਤੇ ਅਣਭੋਲ ਪੰਛੀਆਂ/ਜਾਨਵਰਾਂ ਦੀਆਂ ਜਾਨਾਂ ਜਾ ਰਹੀਆਂ ਹਨ ਇਸ ਦਾ ਵੱਡਾ ਕਾਰਨ ਦੁਨੀਆ ਵਿਚ ਲਗਾਤਾਰ ਵੱਧ ਰਹੀ ਆਧੁਨਿਕਤਾ ਅਤੇ ਵਿਗਿਆਨਕ ਖੋਜਾਂ ਦੇ ਦੁਆਰਾ ਬਣੇ ਉਪਕਰਨਾਂ ਦੀ ਵੱਧ ਰਹੀ ਵਰਤੋਂ ਅਤੇ ਖੇਤਾਂ ਵਿਚ ਜ਼ਮੀਨਾਂ ਤੇ ਫ਼ਸਲਾਂ ਨੂੰ ਵਧੇਰੇ ਉਪਜਾਊ ਬਣਾਉਣ ਲਈ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਮਿਲਾਵਟੀ ਦਵਾਈਆਂ,ਖਾਦਾਂ ਦਾ ਭਿਆਨਕ ਅਸਰ ਅਤੇ ਅਨਲੀਡੇਡ ਪੈਟਰੋਲ ਡੀਜ਼ਲ ਦੀ ਵਰਤੋਂ ਤੋ ਜੋ ਜ਼ਹਿਰੀਲਾ ਧੂੰਏਂ ਨਾਲ ਹੋ ਰਿਹਾ ਪ੍ਰਦੂਸ਼ਣ ਸਰੀਰਕ ਅੰਦਰੂਨੀ ਅਹਿਮ ਅੰਗਾਂ ਨੂੰ ਨੁਕਸਾਨ ਪਾ ਰਿਹਾ ਹੈ ਉਸ ਦੇ ਅੰਦਾਜ਼ੇ ਤੋ ਜਾਣੂ ਹੋ ਕੇ ਵੀ ਆਉਣ ਵਾਲੀ ਭੱਵਿਖਕ ਪੀੜੀ ਨੂੰ ਖ਼ਤਮ ਕਰਨ ਲਈ ਆਪਣੇ ਦੁਆਰਾ ਵੀ ਰਲ ਮਿਲ ਕੇ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸੇ ਕਰ ਕੇ ਉਮਰ ਦੀ ਔਸਤ ਦਾ 80-100 ਤੋਂ ਘੱਟ ਕੇ ਹੁਣ 50 ਤੋਂ 60 ਦੇ ਵਿਚਕਾਰ ਹੋ ਗਈ ਹੈ, ਛੋਟੀ ਉਮਰ ਵਿਚ ਹੀ ਬਲੱਡ ਪ੍ਰੈਸ਼ਰ, ਸ਼ੂਗਰ, ਬਲੋਕੇਜ ਦੀ ਵਜਾ ਨਾਲ ਹਾਰਟ ਦਾ ਫ਼ੇਲ੍ਹ ਹੋਣਾ, ਕਾਲਾ ਪੀਲੀਏ, ਡੇਂਗੂ, ਕੈਂਸਰ, ਸਵਾਈਨ ਫਲੂ ਤੋਂ ਇਲਾਵਾ ਕਈ ਨਵੀਆਂ ਬਿਮਾਰੀਆਂ ਦਾ ਆਗਮਨ ਹੋ ਗਿਆ ਹੈ ਜੋ ਕਿ ਲਾਇਲਾਜ ਬਿਮਾਰੀਆਂ ਹਨ। ਚਾਹੇ ਲੱਖ ਇਸ ਨਾਲ ਨਜਿੱਠਣ ਦੀਆਂ ਦਵਾਈਆਂ ਆ ਰਹੀਆਂ ਹਨ ਪਰ ਇਹ ਸਭ ਗ਼ਰੀਬ ਅਤੇ ਮੱਧ ਵਰਗ ਦੀ ਪਹੁੰਚ ਤੋ ਕੋਹਾਂ ਦੂਰ ਹਨ।
ਨਿੱਜੀ ਮੋਬਾਇਲ ਕੰਪਨੀਆਂ ਜੋ ਕਿ ਗਿਣਤੀ ਵਿਚ ਕਈ ਹਨ ਅਤੇ ਹੋਰ ਦੂਰ ਸੰਚਾਰ ਦੇ ਵਿਭਾਗ ਜੋ ਕਿ ਖ਼ੁਦ ਸਰਕਾਰੀ ਅਦਾਰਿਆਂ ਵਿਚੋਂ ਹਨ ਉਨ੍ਹਾਂ ਦੇ ਟਾਵਰਾਂ ਦੁਆਰਾ ਪਤਾ ਨਹੀਂ ਕਿੰਨੀਆਂ ਹੀ ਲਾਇਲਾਜ ਬਿਮਾਰੀਆਂ ਦਾ ਘੁਣ ਮਨੁੱਖੀ ਸਰੀਰਾਂ ਤੋ ਇਲਾਵਾ ਜਾਨਵਰਾਂ ਅਤੇ ਪੰਛੀਆਂ ਨੂੰ ਲੱਗਾ ਰਿਹਾ ਹੈ।ਜਿੰਨਾ ਵਿਚੋਂ ਕਈ ਪੰਛੀਆਂ, ਪਸੂਆਂ ਦੀਆਂ ਤਾਂ ਨਸਲਾਂ ਤੱਕ ਖ਼ਤਮ ਹੋ ਚੁੱਕੀਆਂ ਹਨ ਉਸ ਤੋ ਜਾਣੂੰ ਹੋ ਕੇ ਵੀ ਸਰਕਾਰ ਦੇ ਲੀਡਰ/ਅਫ਼ਸਰ ਨਜ਼ਰਅੰਦਾਜ਼ ਕਰ ਕੇ ਆਪਣੇ ਨਿੱਜੀ ਖ਼ਜ਼ਾਨੇ ਭਰ ਸਰਕਾਰੀ ਖ਼ਜ਼ਾਨਿਆਂ ਨੂੰ ਕੰਗਾਲ ਤਾਂ ਬਣਾ ਹੀ ਰਹੀਆਂ ਹਨ ਪਰ ਅਫ਼ਸੋਸ ਕੁਦਰਤ ਨਾਲ ਹੋ ਰਹੀ ਖਿਲਵਾੜ ਲਈ ਕਿਉਂ ਭਲਾਈ ਸੰਸਥਾਵਾਂ ਵੀ ਚੁੱਪ ਹੋ ਕੇ ਤਮਾਸ਼ਾ ਦੇਖ ਰਹੀਆਂ ਹਨ। ਜੇਕਰ ਗੱਲ ਕਰੀਏ ਪੰਛੀਆਂ ਦੀ ਤਾਂ ਪੰਛੀਆਂ ਵਿਚੋਂ ਵਿਹੜੇ ਦੀ ਸ਼ਾਨ ਚੀੜ੍ਹੀਆਂ ਦੀ ਚੀਂ ਚੀਂ ਤੋ ਅਜੋਕੀ ਪੀੜੀ ਤਾਂ ਜਾਣੂ ਨਹੀਂ ਹੋਣੀ ਅਤੇ ਕਾਂਵਾਂ ਤੇ ਗਟਾਰਾਂ ਤੋ ਇਲਾਵਾ ਕਰੀਬ ਮਾਹਿਰਾਂ ਵਿਦਵਾਨਾਂ ਅਤੇ ਬੁੱਧੀਜੀਵੀ ਵਰਗ ਅਨੁਸਾਰ ਬਿਜੜਾ, ਫਲਾਈ ਕੈਚਰ, ਕਠਫੋੜਾ, ਚੱਕੀ ਰਾਹਾ, ਬੁਲਬੁਲ, ਕੋਇਲ, ਰੈੱਡ ਰੋਜ਼, ਕਿੰਗ ਫਿਸ਼ਰ, ਪਪੀਹੇ ਤੇ ਮੋਰ ਵੀ ਇਹਨਾਂ ਟਾਵਰਾਂ ਦੀ ਭਿਆਨਕ ਤਰੰਗਾਂ ਦੀ ਮਾਰ ਹੇਠ ਆ ਕੇ ਆਪਣੀ ਹੋਂਦ ਨੂੰ ਖ਼ਤਮ ਹੁੰਦਿਆਂ ਦੇਖ ਦੂਰ ਉਡਾਰੀਆਂ ਮਾਰ ਗਏ ਹਨ ਜਾਂ ਤਾਂ ਫਿਰ ਖ਼ਤਮ ਹੀ ਹੋ ਗਏ ਹਨ। ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਇਹ ਪੰਛੀ ਕੁੱਝ ਸਮੇਂ ਬਾਅਦ ਕਿਤਾਬਾਂ ਅਤੇ ਕਹਾਣੀਆਂ ਤੱਕ ਹੀ ਸੀਮਤ ਰਹਿ ਜਾਣਗੇ।
ਇਸ ਕਰ ਕੇ ਸਰਕਾਰਾਂ ਨੂੰ ਰੱਬ ਦੀ ਬਣਾਈ ਕੁਦਰਤ ਦੇ ਸੁਹੱਪਣ ਨੂੰ ਬਚਾਉਣ ਲਈ ਬੇਨਤੀ ਕਰਦੇ ਹਾਂ ਕਿ ਕੁਦਰਤ ਨਾਲ ਕਰ ਰਹੇ ਦੁਰਾਚਾਰ ਨੂੰ ਰੋਕਣ ਲਈ ਸਹਾਇਕ ਨਾ ਬਣ ਕੇ ਇਹਨਾਂ ਕੁਦਰਤ ਦੇ ਅੱਤਿਆਚਾਰੀਆਂ ਨੂੰ ਅਣਗੌਲਿਆ ਨਾ ਕਰ ਕੇ ਇਹਨਾਂ ਅਨਸਰਾਂ ਨੂੰ ਭਾਰੀ ਜੁਰਮਾਨਿਆਂ ਤੇ ਜੇਲ੍ਹ ਦੀਆਂ ਸਜਾਵਾਂ ਦੇਣ ਦੇ ਹੁਕਮ ਜੋ ਅਮਲੀ ਰੂਪ ਵਿਚ ਕਾਨੂੰਨ ਦੁਆਰਾ ਬਣਾਏ ਗਏ ਹਨ ਉਸ ਅਨੁਸਾਰ ਸਿਰਫ਼ ਕਾਗ਼ਜ਼ੀ ਤੌਰ ਤੇ ਨਾ ਜਾਣ ਕੇ ਸਖ਼ਤ ਕਾਰਵਾਈ ਕਰੇ ਅਤੇ ਵਿਸ਼ੇਸ਼ ਤੌਰ ਤੇ ਇਹੋ ਜਿਹੇ ਕੈਂਪ ਆਯੋਜਿਤ ਕੀਤੇ ਜਾਣ ਜਿਸ ਨਾਲ ਇਹਨਾਂ ਭਿਆਨਕ ਰਸਾਇਣਾਂ ਨਾਲ ਬਣ ਰਹੀਆਂ ਦਵਾਈਆਂ ਤੇ ਰੋਕ ਲੱਗ ਸਕੇ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਮੋਬਾਇਲ ਟਾਵਰਾਂ ਨੂੰ ਜਲਦ ਬੰਦ ਕਰਵਾਏ ਵਿਸ਼ੇਸ਼ ਤੌਰ ਤੇ ਲੁਕਾਈ ਨੂੰ ਚਾਹੀਦਾ ਹੈ ਕਿ ਇਲਕਟਰੋਨਿਕ ਚੀਜ਼ਾਂ ਦੀ ਸਿਰਫ਼ ਲੋੜ ਮੁਤਾਬਿਕ ਹੀ ਵਰਤੋ ਕਰਨ ਇਸ ਦੀ ਬੇਫਜੂਲ ਵਰਤੋ ਤੋਂ ਪਰਹੇਜ਼ ਕਰਨ ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ

ਔਕਾਤੋਂ ਬਾਹਰ ਦੇ ਸੁਪਨੇ

ਮਿੰਟੂ ਬਰਾੜ ਐਡੀਲੇਡ, ਸਾਉਥ ਆਸਟ੍ਰੇਲੀਆ

mintu brar with lamborghini

ਹਰ ਇਨਸਾਨ ਵਾਂਗ ਮੈਨੂੰ ਵੀ ਮੇਰੇ ਬਾਪ ਦੀ ਇਕ ਗੱਲ ਜੋ ਅਕਸਰ ਉਹ ਕਿਹਾ ਕਰਦੇ ਸਨ, ਹੁਣ ਉਨ੍ਹਾਂ ਦੇ ਤੁਰ ਜਾਣ ਬਾਅਦ ਥੋੜ੍ਹੀ-ਥੋੜ੍ਹੀ ਪੱਲੇ ਪੈਣ ਲੱਗੀ ਹੈ। ਉਸ ਵਕਤ ਉਨ੍ਹਾਂ ਵੱਲੋਂ ਮਿਲਦੀਆਂ ਅਣਗਿਣਤ ਨਸੀਹਤਾਂ ਨੂੰ ਉਨ੍ਹਾਂ ਦੀ ਟੋਕਾ-ਟਾਕੀ ਸਮਝ ਕੇ ਅਣਗੋਲਿਆਂ ਕਰਦੇ ਰਹੇ। ਪਰ ਹੁਣ ਜਦੋਂ ਆਪ ਉਮਰ ਦੇ ਓਸ ਪੜਾ ਤੇ ਪਹੁੰਚੇ ਹਾਂ ਤਾਂ ਉਨ੍ਹਾਂ ਟੋਕਾ-ਟਾਕੀਆਂ ਨੂੰ ਯਾਦ ਕਰ ਕੇ ਉਨ੍ਹਾਂ ਵਿਚੋਂ ਨਸੀਹਤਾਂ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਪਰ ‘ਵਕਤੋਂ ਖੁੰਝੀ ਡੂਮਣੀ’ ਔਖੀ ਹੀ ਰਾਹ ਪੈਂਦੀ ਹੈ। ਅਕਸਰ ਪਾਪਾ ਜੀ ਕਿਹਾ ਕਰਦੇ ਸਨ ਕਿ ਸੁਪਨੇ ਵੀ ਔਕਾਤ ‘ਚ ਰਹਿ ਕੇ ਲਏ ਜਾਣ ਤਾਂ ਜੀਵਨ ਸੁਖਾਲਾ ਰਹਿੰਦਾ ਹੈ। ਪਰ ਮੇਰੇ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਵਕਤ ਕਪਿਲ ਦੇਵ ਟੀ.ਵੀ. ਤੇ ਇਕ ਮਸ਼ਹੂਰੀ ਕਰਦੇ ਹੁੰਦੇ ਸਨ ਜਿਸ ਵਿਚ ਉਹ ਕਹਿੰਦੇ ਹੁੰਦੇ ਸਨ ”ਸੋਚੋ ਤੋ ਬੜਾ ਸੋਚੋ।” ਬੱਸ ਇਹ ਚਾਰ ਅੱਖਰ ਉਨ੍ਹਾਂ ਨੂੰ ਸੁਣਾ ਕੇ ਉਨ੍ਹਾਂ ਵੱਲੋਂ ਮਿਲੀ ਨਸੀਹਤ ਨੂੰ ਟੋਕਾ-ਟਾਕੀ ਦਾ ਰੁਤਬਾ ਦੇਣ ਦੀ ਕੋਸ਼ਿਸ਼ ਕਰ ਲਈਦੀ ਸੀ। ਇਕ ਹੱਡਬੀਤੀ ਸੁਣੋ ਤੇ ਫੇਰ ਫ਼ੈਸਲਾ ਤੁਸੀ ਆਪ ਕਰ ਲਿਉ ਬਾਪੂ ਜੀ ਠੀਕ ਕਹਿੰਦੇ ਸੀ ਜਾਂ ਫੇਰ ਅਸੀਂ ਉਮਰੋਂ ਪਹਿਲਾਂ ਸਿਆਣੇ ਸੀ।
ਭਾਵੇਂ ਉਸ ਵਕਤ ਬਾਪ ਦੀਆਂ ਗੱਲਾਂ ਮੰਨਣ ‘ਚ ਇਕ ਹਾਰ ਜਿਹੀ ਮਹਿਸੂਸ ਹੁੰਦੀ ਸੀ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਉਹ ਨਸੀਹਤਾਂ ਆਪਣੇ ਦਾਇਰੇ ਬਣਾ ਰਹੀਆਂ ਸਨ। ਮਸਲਨ ਵਿਦੇਸ਼ ਆਏ ਪਰ ਕਦੇ ਵੱਡੀ ਕਾਰ ਦਾ ਸੁਪਨਾ ਵੀ ਨਹੀਂ ਲਿਆ, ਬੱਸ ਦੇਖ ਕੇ ਖ਼ੁਸ਼ ਹੋ ਲਈਦਾ। ਜਿਹੜੀ ਚੀਜ਼ ਦਾ ਸੁਪਨਾ ਵੀ ਨਹੀਂ ਲੈਣਾ ਉਸ ਬਾਰੇ ਜਾਣਕਾਰੀ ਹੋਣਾ ਲਾਜ਼ਮੀ ਨਹੀਂ ਹੁੰਦਾ। ਸੋ ਇਕ ਦਿਨ ਮੇਰਾ ਪੁੱਤਰ ਕਿਸੇ ਗੱਲ ਤੇ ਕਹਿੰਦਾ ਕਿ ਮੈਂ ਤਾਂ ਲੈਂਬੋਰਗਿਨੀ ਲਵਾਂਗਾ। ਆਪਾਂ ਨੂੰ ਏਨਾ ਕੁ ਪਤਾ ਸੀ ਕਿ ਇਹ ਇਕ ਇਟਲੀ ਦੀ ਕੰਪਨੀ ਹੈ, ਜੋ ਮਸ਼ੀਨਰੀ ਬਣਾਉਂਦੀ ਹੈ। ਰੱਬ ਸਬਬੇ ਇਕ ਦਿਨ ਰਿਵਰਲੈਂਡ ‘ਚ ਕਿਸੇ ਦੇ ਖੇਤ ‘ਚ ਇਸ ਨਾਂ ਦਾ ਟਰੈਕਟਰ ਖੜਾ ਦੇਖਿਆ ਸੀ। ਮੈਂ ਸੋਚਿਆ ਵੀ ਲੈ ਮੁੰਡਾ ਤਾਂ ਤੇਰਾ ਦਾਦੇ ਦੀ ਸੋਚ ਵਾਲਾ ਹੀ ਹੈ, ਕਿ ਮਰਸੀਡੀਆਂ-ਬੀਮਰਾਂ ਨੂੰ ਛੱਡ ਆਹ ਨਵੀਂ ਜਿਹੀ ਕੰਪਨੀ ਦੀ ਕਾਰ ਹੀ ਲੈਣ ਦੇ ਸੁਪਨੇ ਲੈ ਰਿਹਾ ਹੈ। ਮੈਂ ਸੋਚਿਆ ਸ਼ਾਇਦ ਦਾਦੇ ਨੇ ਬਚਪਨ ‘ਚ ਇਸ ਨੂੰ ਵੀ ਨਸੀਹਤਾਂ ਦੇ ਦਿੱਤੀਆਂ ਹੋਣੀਆਂ! ਕਿਉਂਕਿ ਮੇਰੀ ਸੋਚ ਮੁਤਾਬਿਕ, ਜਿਵੇਂ ਬਰਨਾਲੇ ਕੋਲ ਹੰਢਾਏ ਕੈਂਚੀਆਂ ਤੇ ਕੰਬਾਈਨਾਂ ਬਣਾਉਣ ਵਾਲੇ ਹੁਣ ਟਰੈਕਟਰ ਤੇ ਕਾਰਾਂ ਵੀ ਬਣਾ ਰਹੇ ਹਨ, ਸੋ ਉਹੋ ਜਿਹੀ ਕੋਈ ਗੱਲ ਹੋਣੀ ਹੈ।
ਆਪਾਂ ਵੀ ਬੜੇ ਹੌਸਲੇ ਨਾਲ ਕਹਿ ਦਿੱਤਾ, ”ਕੋਈ ਨਾ ਪੁੱਤਰ ਲੈ ਲਵੀਂ ਇਹ ਕਾਰ। ਨਾਲੇ ਏਸ ਮੁਲਕ ‘ਚ ਕਾਰ ਲੈਣੀ ਕੀ ਔਖੀ ਆ? ਦੋ ਮਹੀਨੇ ਦੱਬ ਕੇ ਕੰਮ ਕਰ ਲਵੀਂ।” ਉਹ ਮੂਹਰੋਂ ਕਹਿੰਦਾ, ”ਪਾਪਾ ਤੁਹਾਨੂੰ ਪਤਾ ਵੀ ਹੈ ਇਸ ਕਾਰ ਦਾ ? ਇਹਦੀ ਕੀਮਤ ਹਾਫ਼ ਮਿਲੀਅਨ ਤੋਂ ਸ਼ੁਰੂ ਹੁੰਦੀ।”
ਚਲੋ ਜੀ! ਉਸ ਦਿਨ ਤੋਂ ਮਨ ਦੇ ਕਿਸੇ ਕੋਨੇ ‘ਚ ਇਸ ਕਾਰ ਨੂੰ ਦੇਖਣ ਦੀ ਜਿਗਿਆਸਾ ਜਿਹੀ ਜਾਗ ਪਈ। ਇਹ ਮਨਸਾ ਐਤਕੀਂ ਸਾਡੇ ਕੈਨੇਡਾ ਦੌਰੇ ਦੌਰਾਨ ਓਦੋਂ ਪੂਰੀ ਹੋਈ ਜਦੋਂ ਸਾਡੇ ਸਤਿਕਾਰਯੋਗ ਅੰਕਲ ਅਜਾਇਬ ਸਿੰਘ ਮਾਨ ਸਾਨੂੰ ਐਡਮਿੰਟਨ ‘ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਦਿਖਾਉਣ ਲਈ ਲੈ ਗਏ। ਓਥੇ ਅਗਾਂਹ ਸ਼ਾਪਿੰਗ ਸੈਂਟਰ ‘ਚ ਇਕ ਲੈਂਬੋਰਗਿਨੀ ਖੜੀ ਦੇਖੀ ਤਾਂ ਪੈਰ ਮਲੋ-ਮਲ਼ੀ ਉੱਧਰ ਨੂੰ ਚਲ ਪਏ। ਜਦੋਂ ਉਸ ਦਾ ਮੁੱਲ ਪੁੱਛਿਆ ਤਾਂ ਕਾਰ ਨਾਲ ਫ਼ੋਟੋ ਖਿੱਚ ਕੇ ਹੀ ਆਪਣੀ ਰੀਝ ਪੂਰੀ ਕਰ ਲਈ। ਜਦੋਂ ਮੈਂ ਅੰਕਲ ਨੂੰ ਦਸਿਆ ਕਿ ਮੇਰਾ ਜੁਆਕ ਇਹਦੇ ਸੁਪਨੇ ਲੈਂਦਾ। ਤਾਂ ਅੰਕਲ ਕਹਿੰਦੇ, ”ਚਲੋ ਫੇਰ ਜੁਆਕ ਵਾਸਤੇ ਕਾਰ ਨਹੀਂ ਤਾਂ ਇਸ ਦੀ ਲਾਟਰੀ ਖ਼ਰੀਦ ਕੇ ਲੈ ਜਾਵੋ।” ਆਪਣੇ ਵੀ ਸਲਾਹ ਜਚ ਗਈ ਤੇ ਆਪਾਂ ਵੀ ਪਾ ਦਿੱਤੀ ਲਾਟਰੀ ਬਿਨਾਂ ਅੱਗਾ ਪਿਛਾ ਸੋਚਿਆਂ। ਬੱਸ ਫੇਰ ਕੀ ਸੀ ਜਿਵੇਂ-ਜਿਵੇਂ ਅੰਕਲ ਸਾਨੂੰ ਉਹ ਸ਼ਾਪਿੰਗ ਮਾਲ ਦਿਖਾਈ ਜਾਣ, ਓਵੇਂ-ਓਵੇਂ ਜੇਬ ‘ਚੋਂ ਨਿੱਘ ਜਿਹੀ ਆਉਣ ਲੱਗ ਪਈ। ਹੌਲੀ-ਹੌਲੀ ਜਾਗਦੇ ਨੂੰ ਹੀ ਕਾਰ ਦੇ ਸੁਪਨੇ ਜਿਹੇ ਆਉਣ ਲੱਗੇ। ਯਾਨੀ ਕਿ ਔਕਾਤ ਦੇ ਵੱਸ ‘ਚੋਂ ਬਾਹਰ ਜਿਹਾ ਹੋਣ ਲੱਗ ਗਿਆ ਸਾਂ। ਚਲੋ ਜੀ ਕੁੱਝ ਕੁ ਘੰਟੇ ਉਹ ਮਾਲ ਦੇਖ ਕੇ ਜਦੋਂ ਅਸੀਂ ਘਰ ਆਏ ਤਾਂ ਆਉਣ ਸਾਰ ਅਮਨਦੀਪ ਸਿੰਘ ਸਿੱਧੂ, ਜੋ ਕਿ ਆਪਣਾ ਰੇਡੀਉ ਸ਼ੋਅ ਹੋਣ ਕਾਰਨ ਸਾਡੇ ਨਾਲ ਨਹੀਂ ਗਏ ਸੀ, ਨੂੰ ਆ ਕੇ ਜਦੋਂ ਸਾਰੀ ਵਾਰਤਾ ਸੁਣਾਈ ਤਾਂ ਉਹ ਮੂਹਰੋਂ ਕਹਿੰਦੇ, ”ਭਾਜੀ ਆਹ ਕੀ ਪੰਗਾ ਲੈ ਲਿਆ? ਰੱਬ ਨਾ ਕਰੇ ਜੇ ਇਹ ਲਾਟਰੀ ਨਿੱਕਲ ਆਈ ਤਾਂ ਤੁਹਾਨੂੰ ਪਤਾ ਇਸ ਕਾਰ ਨੂੰ ਆਸਟ੍ਰੇਲੀਆ ਲਿਜਾਣ ‘ਚ ਸਾਰਾ ਜੁੱਲੀ ਬਿਸਤਰਾ ਬਿੱਕ ਜਾਣਾ।”
ਉਨ੍ਹਾਂ ਦੀ ਚੇਤਾਵਨੀ ਸੁਣ ਮੇਰੇ ਤਾਂ ਹੌਲ ਜਿਹੇ ਪੈਣ ਲੱਗ ਪਏ। ਮੈਨੂੰ ਘਬਰਾਇਆ ਜਿਹਾ ਦੇਖ ਸਾਰਾ ਟੱਬਰ ਮੈਨੂੰ ਦਿਲਾਸੇ ਜਿਹੇ ਦੇਣ ਲੱਗ ਪਿਆ। ਕੋਈ ਕਹੇ, ”ਕਿਉਂ ਹੁਣੇ ਔਖਾ ਹੋਈ ਜਾਨਾਂ, ਕੀ ਪਤਾ ਕੀਹਨੂੰ ਨਿਕਲੂ?” ਕੋਈ ਕਹੇ, ”ਯਾਰ ਜਦੋਂ ਰੱਬ ਗਾਜਰਾਂ ਦੇਉ ਉਦੋਂ ਰੰਬਾ ਵੀ ਦੇ ਦੇਉ।” ਅੰਕਲ ਨੇ ਤਾਂ ਇਕ ਹੋਰ ਆਫ਼ਰ ਵੀ ਦੇ ਦਿੱਤੀ ਕਹਿੰਦੇ, ”ਕੋਈ ਨਾ ਪੁੱਤ ਆਪਣਾ ਘਰ ਸੁੱਖ ਨਾਲ ਬਹੁਤ ਖੁੱਲ੍ਹਾ, ਤੂੰ ਇੰਜ ਕਰੀਂ ਕਾਰ ਇੱਥੇ ਖੜਾ ਜਾਈਂ ਤੇ ਆਏ ਸਾਲ ਦੋ ਮਹੀਨੇ ਨਾਲੇ ਛੁੱਟੀਆਂ ਕੱਟ ਜਾਇਆ ਕਰੀਂ, ਨਾਲੇ ਕਾਰ ਤੇ ਝੂਟੇ ਲੈ ਜਾਇਆ ਕਰੀਂ।”
ਅਚਾਨਕ ਆਪੇ ਖ਼ਰੀਦੀ ਇਸ ਮੁਸ਼ਕਲ ਨੇ ਮੇਰਾ ਤਾਂ ਕੈਨੇਡਾ ਦਾ ਦੌਰਾ ਖ਼ਰਾਬ ਕਰਕੇ ਰੱਖ ਦਿੱਤਾ। ਅੱਧੀ ਰਾਤ ਤੱਕ ਸਾਰਿਆ ਨੇ ਬਹੁਤ ਦਿਲਾਸੇ ਦਿੱਤੇ ਪਰ ਮੇਰਾ ਮਨ ਨਾ ਟਿਕੇ। ਚਲੋ ਜੀ! ਏਨੇ ਨੂੰ ਸਿੱਧੂ ਸਾਹਿਬ ਕਹਿੰਦੇ, ”ਤੁਹਾਡਾ ਇਸ ਬੇਚੈਨੀ ਦਾ ਅਸਲੀ ਕਾਰਣ ਕੀ ਹੈ?”
ਮੈਂ ਕਿਹਾ, ”ਅੱਜ ਪਹਿਲੀ ਵਾਰੀ ਜ਼ਿੰਦਗੀ ‘ਚ ਔਕਾਤ ਵਾਲੀ ਲਛਮਣ ਰੇਖਾ ਉਲੰਘੀਂ ਹੈ ਤੇ ਹੁਣ ਮੇਰੇ ਬਾਪੂ ਜੀ ਦੀਆਂ ਦਿੱਤੀਆਂ ਨਸੀਹਤਾਂ ਕੁਝ-ਕੁਝ ਖਾਣੇ ਪੈ ਰਹੀਆਂ ਹਨ। ਇਸ ਲਈ ਬੇਚੈਨ ਹਾਂ। ਮੈਨੂੰ ਅੱਜ ਪੰਦਰਾਂ ਵੀਹ ਵਰ੍ਹੇ ਪਹਿਲਾਂ ਦੀ ਇਕ ਅੱਖੀਂ ਦੇਖੀ ਘਟਨਾ ਬੇਚੈਨ ਕਰ ਰਹੀ ਹੈ, ਲਓ ਸੁਣੋ ਤੁਸੀਂ ਵੀ;”
ਵੀਹ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਸਾਡੀ ਮੰਡੀ ‘ਚ ਦੋ ਭਰਾ ਕ੍ਰਿਸ਼ਨ ਤੇ ਇੰਦਰ ਸਬਜ਼ੀ ਦੀ ਆੜ੍ਹਤ ਦਾ ਕੰਮ ਕਰਦੇ ਸੀ। ਜਿੱਥੇ ਕ੍ਰਿਸ਼ਨ ਵਹੀ ਖਾਤੇ ਦਾ ਖਰਾ, ਉੱਥੇ ਇੰਦਰ ਮਨ ਦਾ ਸਾਫ਼ ਤੇ ਰੁੱਖੀ ਜਿਹੀ ਭਾਸ਼ਾ ਦਾ ਮਾਲਕ। ਇੰਦਰ ਸੱਚੀਆਂ ਮੂੰਹ ਤੇ ਸੁਣਾ ਕੇ ਜਿੱਥੇ ਲੋਕਾਂ ਨਾਲ ਨਾਰਾਜ਼ਗੀਆਂ ਸਹੇੜਦਾ, ਉੱਥੇ ਕ੍ਰਿਸ਼ਨ ਠੰਢਾ ਛਿੜਕਦਾ। ਤੜਕੇ-ਤੜਕੇ ਸਬਜ਼ੀ ਦੀ ਬੋਲੀ ਲਾਉਂਦੇ ਤੇ ਦੁਪਹਿਰ ਨੂੰ ਚਾਲੀ ਕੁ ਕਿੱਲੋਮੀਟਰ ਦੂਰ ਸਿਰਸੇ ਤੋਂ ਆਪਣਾ ਇਕ ਜੁਗਾੜ ਜਿਹਾ ਫ਼ਿੱਟ ਕੀਤੀ ‘ਜਿਪਸੀ’ ‘ਤੇ ਪੰਜ ਦਸ ਆਲੂ ਗੰਢਿਆਂ ਦੀਆਂ ਬੋਰੀਆਂ ਲਿਆ ਕੇ ਕੁੱਝ ਹੋਰ ਪੈਸਿਆਂ ਦਾ ਜੁਗਾੜ ਕਰ ਲੈਂਦੇ ਸੀ। ਅੱਠ ਕੁ ਫੁੱਟ ਚੌੜੀ ਤੇ ਚਾਲੀ ਕੁ ਫੁੱਟ ਲੰਬੀ ਦੁਕਾਨ ਦੇ ਉੱਤੇ ਹੀ ਇਕ ਛੋਟਾ ਜਿਹਾ ਰੈਣ ਬਸੇਰਾ ਸੀ। ਕਹਿਣ ਦਾ ਭਾਵ ਛੋਟੇ ਜਿਹੇ ਸੰਸਾਰ ‘ਚ ਭਰਾਵਾਂ ਦਾ ਚੰਗਾ ਇਤਫ਼ਾਕ ਸੀ ਤੇ ਸਬਰ ਸੰਤੋਖ ‘ਚ ਜ਼ਿੰਦਗੀ ਚਾਈਂ-ਚਾਈਂ ਲੰਘ ਰਹੀ ਸੀ। ਇਕ ਦਿਨ ਸਰਸੇ ਤੋਂ ਗੰਢੇ ਲੱਦ ਕੇ ਜਦੋਂ ਉਹ ਬਾਜ਼ਾਰ ਵਿਚ ਦੀ ਲੰਘੇ ਤਾਂ ਮੂਹਰੇ ਇਕ ਮੋੜ ਤੇ ‘ਗੱਦਿਆਂ ਦੀ ਭਾਰੀ ਸੇਲ’ ਦੇ ਬੋਰਡ ਨੇ ਉਨ੍ਹਾਂ ਨੂੰ ਗੱਡੀ ਰੋਕਣ ਤੇ ਮਜਬੂਰ ਕਰ ਲਿਆ। ਗੱਡੀ ਰੋਕ ਕੇ ਜਦੋਂ ਉੱਥੇ ਜੁੜੀ ਭੀੜ ‘ਚੋਂ ਇਕ ਤੋਂ ਪੁੱਛਿਆ ਤਾਂ ਉਹ ਕਹਿੰਦਾ ਕਿ ਇਹ ਦੁਕਾਨਦਾਰ ਨੂੰ ਘਾਟਾ ਪੈ ਗਿਆ ਹੈ ਤੇ ਉਹ ਸਸਤੇ ਭਾਅ ‘ਚ ਸਮਾਨ ਵੇਚ ਰਿਹਾ ਹੈ। ਚਲੋ ਜੀ ਫ਼ਾਇਦੇ ਦਾ ਸੌਦਾ ਕੀਹਨੂੰ ਨਹੀਂ ਚੰਗਾ ਲਗਦਾ। ਦੋਨਾਂ ਭਰਾਵਾ ਨੇ ਦੋ ਹਜਾਰ ਵਾਲੇ ਗੱਦੇ ਜਦੋਂ ਪੰਜ ਸੌ ‘ਚ ਲੈ ਲਏ ਤਾਂ ਉਨ੍ਹਾਂ ਦੇ ਕੰਨਾਂ ਥਾਣੀਂ ਹਾਸਾ ਨਿਕਲੇ। ਕ੍ਰਿਸ਼ਨ ਕਹਿੰਦਾ, ”ਇੰਦਰਾ ਐਂ ਕਰ ਬਾਂਸ ਬਾਹੀਆਂ ਵਾਲੀ ਦੁਕਾਨ ਤੋਂ ਦਸਾਂ ਕੁ ਦੀ ਰੱਸੀ ਫੜ ਲਿਆ ਤੇ ਆਪਾਂ ਜਿਪਸੀ ਦੀ ਛੱਤ ਤੇ ਬੰਨ੍ਹ ਕੇ ਗੱਦੇ ਕਾਲਾਂਵਾਲੀ ਮੰਡੀ ਲੈ ਚੱਲਾਂਗੇ।” ਰੁਪਈਏ ਦਾ ਮਾਲ ਚਾਰ ਆਣਿਆ ‘ਚ ਲੈ ਕੇ ਦੋਨਾਂ ਭਰਾਵਾਂ ਨੂੰ ਇੰਜ ਲੱਗੇ ਜਿਵੇਂ ਕੋਈ ਲਾਟਰੀ ਨਿਕਲ ਆਈ ਹੋਵੇ। ਦਸ ਕੁ ਕਿੱਲੋਮੀਟਰ ਆ ਕੇ ਜਦੋਂ ਪੰਜੂਆਨੇ ਨਹਿਰ ਦੇ ਕੰਡੇ ਲੱਗੇ ਨਲਕੇ ਦਾ ਠੰਢਾ ਪਾਣੀ ਪੀਤਾ ਤਾਂ ਥੋੜਾ ਜਿਹਾ ਦਿਮਾਗ਼ ਆਸੇ ਪਾਸੇ ਸੋਚਣ ਲੱਗਿਆ।
ਕ੍ਰਿਸ਼ਨ ਕਹਿੰਦਾ, “ਯਾਰ ਇੰਦਰ ਆਪਾ ਗੱਦਾ ਲੈ ਤਾਂ ਲਿਆ ਪਰ ਆਪਣੇ ਕੋਲ ਕੋਈ ਬੈੱਡ ਤਾਂ ਹੈ ਹੀ ਨਹੀਂ। ਇਹ ਗੱਦਾ ਵਿਛਾਵਾਂਗੇ ਕਿਥੇ?”
ਇੰਦਰ ਸੋਚ ਕੇ ਜੇ ਕਹਿੰਦਾ, “ਕੋਈ ਨਾ ਉਹ ਆਪਣੇ ਅਮਰ ਟਰੰਕਾਂ ਵਾਲੇ ਦਾ ਪਵਨ ਕਦੋਂ ਕੰਮ ਆਉ? ਉਸ ਤੋਂ ਕੋਈ ਬੈੱਡ ਚੁੱਕ ਲਵਾਂਗੇ। ਨਾਲੇ ਉਹ ਰੋਜ਼ਾਨਾ ਵੀਹ ਰੁਪਏ ਕਿਸ਼ਤ ‘ਤੇ ਦੇ ਦਿੰਦਾ ਹੈ। ਹੋਰ ਦੱਸਾਂ, ਉਹ ਤਾਂ ਕਿਸ਼ਤ ਵੀ ਹਰ ਰੋਜ ਆਪ ਹੀ ਦੁਕਾਨ ਤੋਂ ਫੜ ਕੇ ਲੈ ਜਾਂਦਾ।”
ਕ੍ਰਿਸ਼ਨ ਕਹਿੰਦਾ ”ਫੇਰ ਤਾਂ ਯਾਰ ਸੌਖਾ ਹੀ ਹੈ, ਚੱਲ ਇੰਜ ਕਰਦੇ ਹਾਂ ਕਿ ਘਰੇ ਫੇਰ ਹੀ ਚੱਲਾਂਗੇ ਜਾਂਦੇ-ਜਾਂਦੇ ਬੈੱਡ ਵੀ ਲੈ ਹੀ ਚਲਦੇ ਹਾਂ।”
ਚਲੋ ਜੀ! ਪਵਨ ਨੇ ਵੀ ਲਿਹਾਜ਼ ਪੁਗਾ ਦਿੱਤੀ ਤੇ ਪਚਵੰਜਾ ਸੌ ਵਾਲਾ ਬੈੱਡ ਅਠਤਾਲ਼ੀ ਸੌ ਦਾ ਲਾ ਦਿੱਤਾ। ਦੋਨੇਂ ਭਰਾਵਾਂ ਦੇ ਮੂੰਹ ਤੇ ਫੇਰ ਰੌਣਕ ਆ ਉਤਰੀ। ਪਵਨ ਨੇ ਜਦੋਂ ਗਲੀ ਦੇ ਖੂੰਜੇ ‘ਚ ਖੜ੍ਹੀ ਗਧੀ ਰੇਹੜੀ ਵਾਲੇ ਨੂੰ ਆਵਾਜ਼ ਮਾਰੀ ਤਾਂ ਕ੍ਰਿਸ਼ਨ ਜਿਵੇਂ ਨੀਂਦ ‘ਚੋਂ ਜਾਗਿਆ ਹੋਵੇ ਤੇ ਉੱਭੜਵਾਹੇ ਜਿਹੇ ਕਹਿੰਦਾ “ਯਾਰ ਇੰਦਰ ਇਹ ਬੈੱਡ ਰੱਖਾਂਗੇ ਕਿਥੇ? ਜਿਹੜਾ ਚਾਰ ਗਿੱਠਾਂ ਥਾਂ ਛੱਤਿਆ ਉਹ ਤਾਂ ਪਹਿਲਾਂ ਸਮਾਨ ਨਾਲ ਭਰਿਆ ਪਿਆ!”
ਸੇਠ ਅਮਰ ਚੰਦ ਦੀ ਦੁਕਾਨ ਤੇ ਬੈਠੇ ਦੋ ਚਾਰ ਹੋਰ ਗਾਹਕਾਂ ਨੇ ਫੇਰ ਸਲਾਹਾਂ ਦਾ ਦੌਰ ਸ਼ੁਰੂ ਕਰ ਦਿੱਤਾ। ਕੋਈ ਕਹੇ ਛੱਤ ਉੱਤੇ ਦੋਨੇਂ ਪਾਸੇ ਗੁਆਂਢੀਆਂ ਦਿਆਂ ਕੰਧਾਂ ਤਾਂ ਹੈਗੀਆਂ, ਦੋ ਗਡਰੀਆਂ ਧਰ ਕੇ ਛੱਤ ਪਾ ਦਿਓ, ਇਕ ਮੂਹਰੇ ਜੰਗਲਾ ਲੱਗੂ ਤੇ ਇਕ ਚੁਗਾਠ ਨਾਲ ਸਰ ਜਾਣਾ। ਜਿੰਨੇ ਮੂੰਹ ਓਨੀਆਂ ਸਲਾਹਾਂ। ਪਰ ਦੋਨਾਂ ਭਰਾਵਾਂ ਦੀ ਚਿੰਤਾ ਹੁਣ ਸਿਖਰ ‘ਤੇ ਸੀ। ਦੁਕਾਨ ਦੇ ਬਾਹਰ ਬੈਠਾ ਸੇਠ ਅਮਰ ਚੰਦ ਆਪਣੇ ਤਜਰਬੇ ਦੇ ਆਧਾਰ ਤੇ ਦੋਨਾਂ ਭਰਾਵਾਂ ਨੂੰ ਰਾਏ ਦੇ ਰਿਹਾ ਸੀ ਕਿ ”ਇੰਜ ਬਹਾਨੇ ਨਾਲ ਹੀ ਚੀਜ਼ਾਂ ਬਣਦੀਆਂ ਹੁੰਦੀਆਂ। ਖਿੱਲੂ ਜਾਂ ਨਹਿਰੂ ਦੇ ਭੱਠੇ ਤੋਂ ਇੱਟਾਂ ਚੱਕ ਲਿਉ ਤੇ ਦੀਨੇ ਪ੍ਰੇਮ ਕੋਲੋਂ ਦੂਜਾ ਲੱਕਾ-ਤੁੱਕਾ ਲੈ ਲਿਉ, ਆਪੇ ਛੀ ਮਹੀਨਿਆਂ ਨੂੰ ਉੱਤਰ ਜਾਣਗੇ। ਕਿਸੇ ਕੋਲ ਵਾਧੂ ਪੈਸਾ ਨਹੀਂ ਪਿਆ ਹੁੰਦਾ। ਨਾਲੇ ਜਦੋਂ ਕੋਈ ਕੰਮ ਵਿੱਢ ਲਵੋ ਤਾਂ ਆਪੇ ‘ਬੰਸੀ ਵਾਲਾ’ ਸਿਰੇ ਲਾ ਦਿੰਦਾ।”
ਇਸੇ ਦੌਰਾਨ ਮੇਰੇ ਵੀ ਘਰ ਦੇ ਫ਼ੋਨ ਦੀ ਘੰਟੀ ਵੱਜੀ ਮੂਹਰੋਂ ਇੰਦਰ ਕਹਿੰਦਾ, ”ਕਿਥੇ ਹਨ ਸਰਦਾਰ ਰਘੁਬੀਰ ਸਿਓਂ।” ਮੈਂ ਕਿਹਾ, ”ਪਾਪਾ ਜੀ ਤਾਂ ਬਾਗ਼ ‘ਚ ਗਏ ਨੇ।” ਕਦੋਂ ਆਉਣਗੇ? ਮੈਂ ਕਿਹਾ ਸ਼ਾਮ ਨੂੰ। ਕਹਿੰਦਾ, ”ਆਪਣਾ ਕੋਈ ਟਰੈਕਟਰ ਚਾਹੀਦਾ।” ਮੈਂ ਕਿਹਾ, ”ਕੋਈ ਨਈ ਜੀ ਲੈ ਜਾਓ, ਪਰ ਟਰਾਲੀ ਬਾਗ਼ ‘ਚੋਂ ਪਾਉਣੀ ਪੈਣੀ ਹੈ।” ਉਹ ਕਹਿੰਦਾ, ”ਕੋਈ ਨਾਂ ਅਸੀਂ ਅਗਾਂਹ ਦੇਸੁ ਆਲੇ ਭੱਠੇ ਤੋਂ ਇੱਟਾਂ ਲੈ ਕੇ ਆਉਣੀਆਂ ਹਨ।” ਚਲੋ ਜੀ ਪੰਜ ਦਸ ਘਰਾਂ ਦੀ ਮਦਦ ਨਾਲ, ਚਾਲੀ ਪੰਤਾਲੀ ਹਜ਼ਾਰ ਲਾ ਕੇ, ਸੇਲ ਤੇ ਲਏ ਗੱਦਿਆਂ ਨੂੰ ਟਿਕਾਣੇ ਤੇ ਪਹੁੰਚਦੇ ਪਹੁੰਚਦੇ ਮਹੀਨਾ ਲੱਗ ਗਿਆ ਸੀ।
ਸੋ ਹੁਣ ਜਦੋਂ ਦੀ ਮੈਂ ਇਹ ਲਾਟਰੀ ਪਾਈ ਹੈ ਮੇਰੇ ਅੰਦਰ ਇਹੋ ਜਿਹੇ ਹਜ਼ਾਰਾ ਸਵਾਲ ਇਕ ਦੂਜੇ ‘ਚ ਉਲਝੇ ਫਿਰਦੇ ਹਨ। ਕਦੇ ਫ਼ੋਨ ਦੀ ਘੰਟੀ ਸੁਣਦੀ ਹੈ ਕਿ ”ਮਿਸਟਰ ਸਿੰਘ’ ਕੋਂਗਰੈਚੂਲੇਸ਼ਨ ਫੋਰ ਯੂਅਰ ਨਿਊ ਲੈਂਬੋਰਗਿਨੀ!” ਫੇਰ ਮਨ ‘ਚ ਆਉਂਦਾ ਯਾਰ ਪਤਾ ਨਹੀਂ ਕਸਟਮ ਦਾ ਕੀ ਹਿਸਾਬ ਕਿਤਾਬ ਹੋਣਾਂ? ਐਨੀ ਮਹਿੰਗੀ ਕਾਰ! ਇਸ ਵਿਚ ਕੀ ਉਹੀ ਪਟਰੋਲ ਪਿਆ ਕਰੇਗਾ ਜਾਂ ਕੋਈ ਜਹਾਜ਼-ਜਹੂਜ ਵਾਲਾ ਮਹਿੰਗੇ ਭਾਅ ਦਾ? ਪਤਾ ਨਹੀਂ ਕਿੰਨੇ ਕਿੱਲੋਮੀਟਰ ਦੀ ਐਵਰੇਜ ਕੱਢਦੀ ਹੋਣੀ ਆ ਇਕ ਲੀਟਰ ‘ਚ,? ਮੈਨੂੰ ਲਗਦਾ ਐਡੀਲੇਡ ‘ਚ ਤਾਂ ਇਹਨਾਂ ਦਾ ਕੋਈ ਸਰਵਿਸ ਸੈਂਟਰ ਵੀ ਨਹੀਂ ਹੋਣਾ, ਕਿਤੇ ਮੈਲਬਾਰਨ ਜਾਂ ਸਿਡਨੀ ਤੋਂ ਤੇਲ ਨਾ ਬਦਲਾ ਕੇ ਲਿਆਉਣਾ ਪਿਆ ਕਰੇ? ਰੱਬ ਨਾ ਕਰੇ ਜੇ ਕਦੇ ਇਸ ਦੇ ਝਰੀਟ ਵੱਜ ਗਈ! ਫੇਰ ਰੈਕਰਾਂ ਕੋਲੋਂ ਵੀ ਨਹੀਂ ਕੁੱਝ ਮਿਲਣਾ। ਬੀਮਾ ਤਾਂ ਦੱਸ ਕਾਰਾਂ ਜਿੰਨਾ ਹੋਣਾ ਇਸ ਦਾ? ਇਹ ਭੱਜਦੀ ਵੀ ਖ਼ਾਸੀ ਹੋਣੀ ਆ? ਕਦੇ ਜੁਆਕ ਵੇਲੇ ਕੁਵੇਲੇ ਜ਼ਿਆਦਾ ਹੀ ਨਾ ਭਜਾ ਲਵੇ? ਕਦੇ ਦਿਲ ਨੂੰ ਦਿਲਾਸਾ ਜਿਹਾ ਆ ਜਾਂਦਾ ਵੀ ਦੇਖਣ ‘ਚ ਜਿੰਨੀ ਕੁ ਚੌੜੀ ਤੇ ਲੰਮੀ ਦਿਸਦੀ ਆ, ਉਸ ਲਈ ਮੈਨੂੰ ਨਹੀਂ ਲਗਦਾ ਹੋਰ ਗਰਾਜ ਬਣਾਉਣਾ ਪੈਣਾ!
ਯਾਰ ਜਿੰਨੇ ਸਵਾਲ ਮੇਰੇ ਮਨ ‘ਚ ਇਸ ਵਕਤ ਤੜਥੱਲੀ ਪਾਈ ਜਾਂਦੇ ਹਨ ਜੀਅ ਕਰਦਾ ਉੱਚੀ-ਉੱਚੀ ਚੀਕਾਂ ਮਾਰਾਂ ਤੇ ਆਪਣੇ ਸਿਰ ਦੇ ਬਾਲ ਪੁੱਟ ਲਵਾਂ। ਮੇਰੀ ਏਨੀ ਗੱਲ ਸੁਣਦਿਆਂ ਮਨਪ੍ਰੀਤ ਹਬੜਵਾਏ ਬੋਲਿਆ, ”ਨਾ ਬਾਈ ਇੰਜ ਨਾ ਕਰੀਂ, ਹਾਲੇ ਪਿਛਲੇ ਸਾਲ ਤਾਂ ਮਹਿੰਗੇ ਭਾਅ ਦੇ ਇਹ ਬਾਲ ਲਗਵਾਏ ਆ, ਐਵੇਂ ਨਾ ਹੋਰ ਨੁਕਸਾਨ ਕਰਾ ਲਈਂ। ਕੋਈ ਨਾ ਆਪਾਂ ਕੱਢਦੇ ਹਾਂ ਇਸ ਦਾ ਕੋਈ ਹੋਰ ਹੱਲ।”
ਸਾਰੇ ਜਾਨੇ ਸੋਚਾਂ ‘ਚ ਪੈ ਗਏ ਕਿ ਹੁਣ ਕੀ ਹੱਲ ਕਢਿਆ ਜਾਵੇ। ਕੋਈ ਕਹੇ ਟਿਕਟਾਂ ਮੋੜ ਦਿਓ, ਕੋਈ ਕਹੇ ਉਨ੍ਹਾਂ ਨੂੰ ਪੁੱਛ ਲਵੋ ਕਿ ਨਕਦ ਦੇ ਦੇਣ, ਭਾਵੇਂ ਚਾਰ ਪੈਸੇ ਘੱਟ ਦੇ ਦੇਣ। ਕੋਈ ਕਹੇ ਕਿਸੇ ਲੋੜਵੰਦ ਨੂੰ ਦਾਨ ਕਰ ਦਿਓ। ਟਿਕਟਾਂ ਮੋੜਨ ਦਾ ਤਾਂ ਸਵਾਲ ਹੀ ਖ਼ਤਮ ਸੀ ਕਿਉਂ ਜੋ ਟਿਕਟ ਦੇ ਪਿੱਛੇ ਮੋਟੇ ਅੱਖਰਾਂ ‘ਚ ਨਾਨ ਰਿਫੰਡਏਬਲ ਤੇ ਨਾਲੇ ਕਾਰ ਲੈਣੀ ਵੀ ਲਾਜ਼ਮੀ ਲਿਖਿਆ ਹੋਇਆ ਸੀ। ਲੋੜਵੰਦ ਉਹ ਵੀ ਲੈਂਬੋਰਗਿਨੀ ਦਾ! ਹੁਣ ਕਿਥੋਂ ਲੱਭਿਆ ਜਾਵੇ? ਮੇਰੇ ਜਿਹੇ ਲੋੜਵੰਦਾਂ ਦਾ ਤਾਂ ਮੇਰੇ ਜਿਹਾ ਹਾਲ ਹੋਣਾ ਸੀ। ਸਾਡੇ ‘ਚ ਇਕ ਸਿਆਸੀ ਮਹਾਸ਼ਾ ਵੀ ਬੈਠੇ ਸਨ ਤੇ ਉਨ੍ਹਾਂ ਦਾ ਸੁਝਾਅ ਸੀ ਕਿ ਸੁਖਬੀਰ ਬਾਦਲ ਨੂੰ ਭੇਟ ਕਰ ਦਿਓ ਜੀ। ਇਕ ਦੀ ਰਾਏ ਸੀ ਕਿ ਸਚਿਨ ਤੈਂਦੂਲਕਰ ਕਾਰਾਂ ਦਾ ਬੜਾ ਸ਼ੌਕੀਨ ਹੈ ਸੋ ਉਸ ਨੂੰ ਦੇ ਦਿਓ। ਮੁਕਦੀ ਗੱਲ ਜਿਸ ਬੰਦੇ ਦੀ ਔਕਾਤ ਇਸ ਕਾਰ ਦੇ ਹਾਣ ਦੀ ਦਿਸੇ, ਉਸ ਦੇ ਮੂਹਰੇ ਸਾਡੀ ਔਕਾਤ ਛੋਟੀ ਰਹਿ ਜਾਵੇ।
ਸਾਰੇ ਚੁੱਪ ਪਸਰ ਗਈ ਸੀ। ਚੁਪ ਤੋੜਦੀਆਂ ਅੰਕਲ ਕਹਿੰਦੇ ਸ਼ੇਰੋ ਮੁਸੀਬਤ ਨੂੰ ਜਿੰਨਾ ਛੇਤੀ ਖ਼ਤਮ ਕਰ ਦਿਤਾ ਜਾਵੇ ਓਨਾ ਹੀ ਚੰਗਾ ਹੁੰਦਾ। ਸੋ ਦੇਰ ਨਾ ਲਾਓ ਆਹ ਟਿਕਟਾਂ ਜਿਹੀਆਂ ਪਾੜ ਕੇ ਕੂੜੇਦਾਨ ‘ਚ ਮਾਰੋ, ਬਾਂਸ ਬਿਨਾਂ ਬੰਸਰੀ ਦੀ ਕੀ ਹੋਂਦ। ਚਲੋ ਜੀ! ਆਪਾ ਵੀ ਨਿਵਾਜੂਦੀਨ ਦਾ ਡਾਇਲਾਗ ਬੋਲਦਿਆਂ ਕਿ “ਗਰੀਬ ਕਭੀ ਹਾਰਤਾ ਨਹੀਂ, ਜਾਂ ਜੀਤਤਾ ਹੈ ਜਾਂ ਸੀਖਤਾ ਹੈ।” ਟਿਕਟਾਂ ਪਾੜ ਆਪਣੀ ਔਕਾਤ ਦੀ ਲੋਈ ਤਾਣ ਆਰਾਮ ਦੀ ਨੀਂਦ ਸੌ ਗਏ।

ਦੇਸ਼ ਭਗਤੀ ਅਤੇ ਰਾਸ਼ਟਰਵਾਦ ਬਨਾਮ ਦੇਸ਼ ਧ੍ਰੋਹ

-ਜਸਵੰਤ ਸਿੰਘ ‘ਅਜੀਤ’

ਬੀਤੇ ਕੁਝ ਸਮੇਂ ਦੌਰਾਨ ਪ੍ਰਿੰਟ ਅਤੇ ਬਿਜਲਈ ਮੀਡੀਆ ਵਿੱਚ ਦੇਸ਼-ਭਗਤੀ ਅਤੇ ਰਾਸ਼ਟਰਵਾਦ ਬਨਾਮ ਦੇਸ਼ ਧ੍ਰੋਹ ਦੇ ਮੁੱਦੇ ਨੂੰ ਲੈ ਕੇ ਕਾਫੀ ਚਰਚਾ ਚਲਦੀ ਰਹੀ। ਇਸ ਚਰਚਾ ਦੇ ਚਲਦਿਆਂ ਰਹਿਣ ਦਾ ਮੁੱਖ ਕਾਰਣ ਇਹ ਸੀ ਕਿ ਉਨ੍ਹਾਂ ਦਿਨਾਂ ਵਿੱਚ ਹੀ ਜੇਐਨਯੂ ਦੇ ਵਿਦਿਆਰਥੀ ਸੰਗਠਨ ਦੇ ਨੇਤਾ ਕਨ੍ਹਈਆ ਕੁਮਾਰ ਨੂੰ ਸਰਕਾਰ ਵਿਰੋਧੀ ਨਾਅਰੇ ਲਾਉਣ ਤੇ ਦੇਸ਼-ਧ੍ਰੋਹੀ ਹੋਣ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ, ਐਮਨੈਸਟੀ ਇੰਟਰਨੈਸ਼ਨਲ ਵਿਰੁਧ ਬੇਂਗਲੂਰ ਵਿੱਚ ਭਾਰਤ ਵਿਰੋਧੀ ਨਾਅਰੇ ਲਾਉਣ ਦੇ ਦੋਸ਼ ਵਿੱਚ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ, ਗੁਜਰਾਤ ਵਿੱਚ ਪਟੀਦਾਰਾਂ ਲਈ ਰਿਜ਼ਰਵੇਸ਼ਨ ਦੀ ਮੰਗ ਕਰਨ ਵਾਲੇ ਹਾਰਦਿਕ ਪਟੇਲ ਨੂੰ ਵੀ ਦੇਸ਼-ਧ੍ਰੋਹ ਦਾ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਪਹਿਲਾਂ 1962 ਵਿੱਚ ਕੇਦਾਰਨਾਥ ਸਿੰਘ ਵਲੋਂ ਦਿੱਤੇ ਗਏ ਇੱਕ ਭਾਸ਼ਣ ਨੂੰ ਲੈ ਕੇ ਦੇਸ਼-ਧ੍ਰੋਹ ਦਾ ਮਾਮਲਾ ਦਰਜ ਹੋਇਆ, 2007 ਵਿੱਚ ਵਿਨਾਇਕ ਸੇਨ ਨੂੰ ਵੀ ਨਕਸਲੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਤੇ ਦੇਸ਼-ਧ੍ਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਇਸੇ ਦੋਸ਼ ਵਿੱਚ ਨਾਰਾਇਣ ਸਾਨਿਆਲ ਅਤੇ ਪੀਯੂਸ਼ ਗੁਹਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਫਿਰ 2012 ਵਿੱਚ ਅਸੀਮ ਤ੍ਰਿਵੇਦੀ ਵਲੋਂ ਆਪਣੀ ਵੈੱਬਸਾਈਟ ਪੁਰ ਸੰਵਿਧਾਨ ਨਾਲ ਸੰਬੰਧਤ ਕਾਰਟੂਨ ਪੋਸਟ ਕਰਨ ਤੇ ਦੇਸ਼-ਧ੍ਰੋਹ ਦਾ ਦੋਸ਼ ਲਾ ਕੇ ਮਾਮਲਾ ਦਰਜ ਕੀਤਾ ਗਿਆ।
ਜਦੋਂ ਅਦਾਲਤਾਂ ਵਿੱਚ ਇਨ੍ਹਾਂ ਮਾਮਲਿਆਂ ਪੁਰ ਸੁਣਵਾਈ ਹੋਈ, ਤਾਂ ਹਾਈਕੋਰਟ ਨੇ ਕੇਦਾਰਨਾਥ ਸਿੰਘ ਦੇ ਮਾਮਲੇ ’ਤੇ ਆਪਣਾ ਫੈਸਲਾ ਦਿੰਦਿਆਂ ਕਿਹਾ ਕਿ ਜਦੋਂ ਤੱਕ ਕੋਈ ਵਿਅਕਤੀ ਲੋਕਾਂ ਨੂੰ ਹਿੰਸਾ ਲਈ ਨਹੀਂ ਭੜਕਾਂਦਾ, ਤਦੋਂ ਤੱਕ ਉਸ ਵਿਅਕਤੀ, ਅਰਥਾਤ ਦੇਸ਼ ਦੇ ਉਸ ਸ਼ਹਿਰੀ ਨੂੰ ਸਰਕਾਰ ਦੀ ਅਲੋਚਨਾ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ। ਇਸੇ ਤਰ੍ਹਾਂ ਵਿਨਾਇਕ ਸੇਨ ਦੇ ਮਾਮਲੇ ਵਿੱਚ ਸੁਪ੍ਰੀਮ ਕੋਰਟ ਨੇ ਕਿਹਾ ਕਿ ਅਸੀਂ ਇੱਕ ਆਜ਼ਾਦ ਤੇ ਲੋਕਤਾਂਤ੍ਰਿਕ ਦੇਸ਼ ਦੇ ਸ਼ਹਿਰੀ ਹਾਂ ਅਤੇ ਸ਼ਹਿਰੀ ਹੋਣ ਦੇ ਨਾਤੇ ਕੋਈ ਕਿਸੇ ਵੀ ਵਿਚਾਰਧਾਰਾ ਨਾਲ ਜੁੜਿਆ ਹੋ ਸਕਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਦੇਸ਼ਧ੍ਰੋਹੀ ਹੈ। ਮਤਲਬ ਇਹ ਕਿ ਜੇ ਕਿਸੇ ਪਾਸੋਂ ਮਹਾਤਮਾ ਗਾਂਧੀ ਦੀ ਆਤਮ-ਕੱਥਾ ਮਿਲਦੀ ਹੈ ਤਾਂ ਇਸਦਾ ਮਤਲਬ ਇਹ ਤਾਂ ਨਹੀਂ ਹੋ ਜਾਂਦਾ ਕਿ ਉਹ ਗਾਂਧੀਵਾਦੀ ਹੈ।
ਭਾਰਤੀ ਕਾਨੂੰਨਦਾਨਾਂ ਅਨੁਸਾਰ ਆਈਪੀਸੀ ਦੀ ਧਾਰਾ 124(ਏ) ਵਿੱਚ ਦੇਸ਼ਧ੍ਰੋਹ ਦੀ ਜੋ ਪ੍ਰੀਭਾਸ਼ਾ ਦਰਜ ਕੀਤੀ ਗਈ ਹੋਈ ਹੈ, ਉਸ ਅਨੁਸਾਰ ਜੇ ਕੋਈ ਵਿਅਕਤੀ ਸਰਕਾਰ-ਵਿਰੋਧੀ ਸਮਿਗਰੀ ਲਿਖਦਾ ਹੈ ਜਾਂ ਉਸਦਾ ਸਮਰਥਨ ਕਰਦਾ ਹੈ, ਤਾਂ ਉਸਨੂੰ ਦੇਸ਼ਧ੍ਰੋਹ ਮੰਨਿਆ ਜਾਇਗਾ। ਉਨ੍ਹਾਂ ਅਨੁਸਾਰ ਇਸ ਪ੍ਰੀਭਾਸ਼ਾ ਵਿੱਚ ਸਰਕਾਰ-ਵਿਰੋਧੀ ਸਮਿਗਰੀ ਲਿਖਣਾ, ਬੋਲਣਾ ਜਾਂ ਉਸਦਾ ਸਮਰਥਨ ਕਰਨਾ, ਰਾਸ਼ਟਰੀ ਚਿਨ੍ਹਾਂ ਦਾ ਅਪਮਾਨ ਕਰਨਾ, ਸੰਵਿਧਾਨ ਨਂੂੰ ਨੀਵਾਂ ਵਿਖਾਣ ਦੀ ਕੌਸ਼ਿਸ਼ ਕਰਨਾ ਆਦਿ ਨੂੰ ਜੋੜਨ ਦੇ ਨਾਲ ਹੀ ਇਸਦੇ ਲਈ ਤਿੰਨ ਵਰ੍ਹਿਆਂ ਤੋਂ ਲੈ ਕੇ ਉਮਰ ਕੈਦ ਤਕ ਦੀ ਸਜ਼ਾ ਨਿਸ਼ਚਤ ਕੀਤੀ ਗਈ। ਇਨ੍ਹਾਂ ਹੀ ਕਾਨੂੰਨਦਾਨਾਂ ਅਨੁਸਾਰ ਇਸ ਕਾਨੂੰਨ ਨੂੰ ਬ੍ਰਿਟਿਸ਼ ਸੱਤਾ-ਕਾਲ ਦੌਰਾਨ ਸੁਤੰਤਰਤਾ ਅੰਦੋਲਣ ਨੂੰ ਕੁਚਲਣ ਲਈ ਲਿਆਂਦਾ ਗਿਆ ਸੀ। ‘ਯੰਗ ਇੰਡੀਆ’ ਵਿੱਚ ਅੰਗ੍ਰੇਜ਼ਾਂ ਵਿਰੁਧ ਲਿਖੇ ਗਏ ਇੱਕ ਮਜ਼ਮੂਨ ਦੇ ਚਲਦਿਆਂ ਮਹਾਤਮਾ ਗਾਂਧੀ ਨੂੰ ਦੇਸ਼ਧ੍ਰੋਹ ਦਾ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਗਿਆ ਸੀ।
ਬੀਤੇ ਦਿਨੀਂ ਅਜਿਹੇ ਹੀ ਇੱਕ ਮਾਮਲੇ ਪੁਰ ਸੁਣਵਾਈ ਕਰਦਿਆਂ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜਾਂ ਨੇ ਸਪਸ਼ਟ ਸਬਦਾਂ ਵਿੱਚ ਕਿਹਾ ਕਿ ਸਰਕਾਰ ਦੀ ਅਲੋਚਨਾ ਕਰਨ ਤੇ ਹੀ ਕਿਸੇ ਪੁਰ ਦੇਸ਼ਧ੍ਰੋਹ ਦਾ ਮਾਮਲਾ ਨਹੀਂ ਬਣਾਇਆ ਜਾ ਸਕਦਾ। ਇਥੇ ਇਹ ਗਲ ਵਰਣਨਯੋਗ ਹੈ ਕਿ ਇਸ ਕਾਨੂੰਨ ਨੂੰ ਬਣਾਉਣ ਵਾਲੇ ਬਰਤਾਨੀਆ ਨੇ ਕੁਝ ਹੀ ਸਮੇਂ ਬਾਅਦ ਇਸਨੂੰ ਵਾਪਸ ਲੈ ਲਿਆ ਸੀ, ਜਦਕਿ ਭਾਰਤ ਵਿੱਚ ਇਹ ਕਾਨੂੰਨ ਅਜੇ ਤਕ ਅਮਲ ਵਿੱਚ ਹੈ। ਹਾਲਾਂਕਿ ਅਜ਼ਾਦੀ ਤੋਂ ਬਾਅਦ ਕਈ ਵਾਰ ਇਸ ਕਾਨੂੰਨ ਨੂੰ ਲੈ ਕੇ ਬਹਿਸ ਹੋ ਚੁਕੀ ਹੈ। ਉਪਰ ਚਰਚਾ ਵਿੱਚ ਲਿਆਂਦੇ ਗਏ ਮਾਮਲਿਆਂ ਤੋਂ ਇਹ ਗਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਸਮੇਂ-ਸਮੇਂ ਅਦਾਲਤਾਂ ਇਸ ਕਾਨੂੰਨ ਪੁਰ ਆਪਣਾ ਰੁੱਖ ਸਪਸ਼ਟ ਕਰਦੀਆਂ ਰਹੀਆਂ ਹਨ।
ਦੇਸ਼ਵਾਸੀਆਂ ਦੇ ਖੂਨ-ਪਸੀਨੇ ਦੀ ਕਮਾਈ ਪੁਰ ਪਲ ਰਹੇ ਨੇ ਕਸ਼ਮੀਰ ਦੇ ਭਾਰਤ-ਵਿਰੋਧੀ (ਵੱਖਵਾਦੀ) ਨੇਤਾ। ਇਹ ਗਲ ਉਸ ਸਮੇਂ ਸਪਸ਼ਟ ਹੋ ਸਾਹਮਣੇ ਆਈ, ਜਦੋਂ ਸਰਬ-ਪਾਰਟੀ ਪ੍ਰਤੀਨਿਧੀ ਮੰਡਲ ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਦਾ ਏਜੰਡਾ ਲੈ ਕੇ ਕਸ਼ਮੀਰ ਦੀਆਂ ਸਾਰੀਆਂ ਧਿਰਾਂ ਨਾਲ ਗਲਬਾਤ ਕਰਨ ਲਈ ਉਥੇ ਗਿਆ। ਪਰ ਵੱਖਵਾਦੀਆਂ ਨੇ ਉਸਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਇਸ ਵਿਹਾਰ ਤੋਂ ਨਾਰਾਜ਼ ਹੋ ਪਰਤੇ ਪ੍ਰਤੀਨਿਧੀ ਮੰਡਲ ਦੇ ਮੈਂਬਰਾਂ ਨੇ ਸਰਕਾਰ ਵਲੋਂ ਵੱਖਵਾਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਾਪਸ ਲੈਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਲੋਂ ਕੀਤੀ ਗਈ ਇਸ ਮੰਗ ਦੇ ਚਲਦਿਆਂ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਪੁਰ ਹੋ ਰਹੇ ਸਰਕਾਰੀ ਖਰਚ ਦੇ ਵੇਰਵੇ ਮੀਡੀਆ ਰਾਹੀਂ ਆਮ ਦੇਸ਼-ਵਾਸੀਆਂ ਦੇ ਸਾਹਮਣੇ ਆ ਗਏ. ਜਿਨ੍ਹਾਂ ਅਨੁਸਾਰ ਸਰਕਾਰ ਜਿਥੇ ਹਰ ਸਾਲ ‘ਜੰਮੂ-ਕਸ਼ਮੀਰ ਵਿੱਚ ਸਰਗਰਮ ਵੱਖ-ਵਾਦੀਆਂ’ ਪੁਰ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਉਥੇ ਹੀ ਆਮ ਕਸ਼ਮੀਰੀ ਅਜੇ ਤਕ ਕਮਾਈ ਦੇ ਮਾਮਲੇ ਵਿੱਚ ਉਨ੍ਹਾਂ ਤੋਂ ਬਹੁਤ ਹੀ ਪਿਛੇ ਹਨ। ਬੀਤੇ ਦੋ ਮਹੀਨਿਆਂ ਵਿੱਚ ਸਕੂਲ-ਕਾਲਜ ਨਾ ਖੁਲ੍ਹ ਪਾਣ ਦੇ ਕਾਰਣ ਉਥੇ ਸਿਖਿਆ ਵੀ ਚੋਪਟ ਹੋ ਗਈ ਦਸੀ ਜਾ ਰਹੀ ਹੈ।
ਇਥੇ ਇਹ ਗਲ ਵਰਨਣਯੋਗ ਹੈ ਕਿ ਕਸ਼ਮੀਰ ਵਿੱਚ ਬੀਤੇ 69 ਵਰ੍ਹਿਆਂ ਤੋਂ, ਅਰਥਾਤ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੀ ਲਗਾਤਾਰ ਅਸ਼ਾਂਤੀ ਦਾ ਵਾਤਾਵਰਣ ਬਣਿਆ ਚਲਿਆ ਆ ਰਿਹਾ ਹੈ। ਇਸਦੇ ਲਈ ਜਿਥੇ ਪਾਕਿਸਤਾਨ ਨੂੰ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਹੈ, ਉਥੇ ਵੱਖਵਾਦੀਆਂ ਨੂੰ ਵੀ ਜ਼ਿਮੇਂਦਾਰ ਠਹਿਰਾਇਆ ਜਾਂਦਾ ਹੈ। ਇਸਦੇ ਬਾਵਜੂਦ ਇਨ੍ਹਾਂ ਦਿਨਾਂ ਵਿੱਚ ਮੀਡੀਆ ਰਾਹੀਂ ਜੋ ਦਿਲਚਸਪ ਗਲ ਸਾਹਮਣੇ ਆਈ ਹੈ, ਉਸ ਅਨੁਸਾਰ ਕਸ਼ਮੀਰ ਵਿਚਲੇ ਜੋ ਵੱਖਵਾਦੀ ਭਾਰਤ ਲਈ ਸਿਰਦਰਦੀ ਬਣੇ ਹੋਏ ਹਨ, ਉਹ, ਮੀਡੀਆ ਵਿੱਚ ਆਏ ਵੇਰਵਿਆਂ ਅਨੁਸਾਰ ਭਾਰਤ ਦੇ ਖਰਚ ਪੁਰ ਹੀ ਪਲ ਰਹੇ ਹਨ ਅਤੇ ਸ਼ਾਨ-ਓ-ਸ਼ੌਕਤ ਦੀ ਜ਼ਿੰਦਗੀ ਜੀਅ ਰਹੇ ਹਨ। ਭਾਰਤ ਸਰਕਾਰ ਵਲੋਂ ਇਨ੍ਹਾਂ ਵੱਖਵਾਦੀਆਂ ਨੂੰ ਠਾਠ-ਬਾਠ ਦਾ ਜੀਵਨ ਜੀਣ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਪੁਰ, ਮੀਡੀਆ ਰਾਹੀਂ ਸਾਹਮਣੇ ਆਏ ਵੇਰਵਿਆਂ ਅਨੁਸਾਰ, ਸਰਕਾਰ ਨੇ ਬੀਤੇ ਪੰਜ ਵਰ੍ਹਿਆਂ ਵਿੱਚ 506 ਕਰੋੜ ਰੁਪਏ ਖਰਚ ਕੀਤੇ ਹਨ, ਜਦਕਿ ਇਸਦੇ ਮੁਕਾਬਲੇ ਜੰਮੂ-ਕਸ਼ਮੀਰ ਵਿੱਚ ਸਰਵ-ਸਿਖਿਆ ਅੰਦੋਲਣ ਪੁਰ 484.4 ਕਰੋੜ ਰੁਪਏ ਖਰਚ ਕੀਤੇ ਗਏ। ਇਨ੍ਹਾਂ ਵੇਰਵਿਆਂ ਅਨੁਸਾਰ ਹਰ ਸਾਲ 100 ਕਰੋੜ ਰੁਪਏ ਤੋਂ ਵੱਧ ਇਨ੍ਹਾਂ ਵੱਖਵਾਦੀਆਂ ਦੀ ਸੁਰਖਿਆ ਪੁਰ ਹੀ ਖਰਚ ਕੀਤੇ ਜਾਂਦੇ ਹਨ। ਸੁਆਲ ਉਠਦਾ ਹੈ ਕਿ ਕੀ ਇਨ੍ਹਾਂ, ਜੋ ਆਪਣੇ ਆਪਨੂੰ ਕਸ਼ਮੀਰੀਆਂ ਦੇ ‘ਸੋਲ’ ਪ੍ਰਤੀਨਿਧ ਹੋਣ ਦਾ ਦਾਅਵਾ ਕਰਦੇ ਹਨ, ਨੂੰ ‘ਉਨ੍ਹਾਂ ਹੀ ਕਸ਼ਮੀਰੀਆਂ’ ਤੋਂ ਡਰ ਲਗਦਾ ਹੈ, ਜਿਸਦੇ ਲਈ ਉਨ੍ਹਾਂ ਨੂੰ ਸੁਰਖਿਆ ਦੀ ਲੋੜ ਹੈ? ਇਸਤੋਂ ਇਲਾਵਾ ਇਹ ਵੀ ਦਸਿਆ ਗਿਆ ਹੈ ਕਿ ਬੀਤੇ ਪੰਜ ਸਲਾਂ ਵਿੱਚ ਇਨ੍ਹਾਂ ਦੇ ਸ਼ਾਨਦਾਰ ਹੋਟਲਾਂ ਵਿੱਚ ਠਹਿਰਣ ਪੁਰ ਹੀ 21 ਕਰੋੜ ਤੇ 26.43 ਕਰੋੜ ਦਾ ਬਿਲ ਇਨ੍ਹਾਂ ਦੀਆਂ ਗੱਡੀਆਂ ਲਈ ਪਟਰੋਲ/ਡੀਜ਼ਲ ਦਾ ਅਦਾ ਕੀਤਾ ਗਿਆ ਹੈ। ਬੀਤੇ ਪੰਜ ਸਾਲਾਂ ਵਿੱਚ ਇਨ੍ਹਾਂ ਦੀ ਸੁਰਖਿਆ ਪੁਰ ਤੈਨਾਤ ਅਮਲੇ ਦੀਆਂ ਤਨਖਾਹਵਾਂ ਪੁਰ 309 ਰੁਪਏ ਖਰਚ ਹੋਏ ਹਨ, ਜਦਕਿ ਜੰਮੂ-ਕਸ਼ਮੀਰ ਦੀ ਸੁਰਖਿਆ ਪੁਰ ਇਸਦੇ ਮੁਕਬਲੇ 287 ਕਰੋੜ ਰੁਪਏ ਖਰਚੇ ਕੀਤੇ ਗਏ ਹਨ।
ਵੱਖਵਾਦੀਆਂ ਦਾ ਪਰਿਵਾਰਿਕ ਇਤਿਹਾਸ : ਇਨ੍ਹਾਂ ਵੱਖਵਾਦੀਆਂ ਵਿਚੋਂ ਇੱਕ ਸਈਅੱਦ ਅਲੀਸ਼ਾਹ ਗਿਲਾਨੀ ਦਾ ਪੋਤਰਾ ਤਾਬੁਸ਼ ਗਿਲਾਨੀ ਦੁਬਈ ਵਿੱਚ ਮਾਰਕੇਟਿੰਗ ਅਤੇ ਕਮਿਊਨਿਕੇਸ਼ਨ ਕੰਪਨੀ ਵਿੱਚ ਕੰਮ ਕਰ ਰਿਹਾ ਹੈ। 2012 ਤਕ ਇਹ ਦਿੱਲੀ ਵਿੱਚ ਸਪਾਈਸ ਜੈਟ ਵਿੱਚ ਕੇਬਿਨ ਕਰੂ ਦੇ ਰੂਪ ਵਿੱਚ ਤੈਨਾਤ ਸੀ। ਇਸੇ ਤਰ੍ਹਾਂ ਮੀਰਵਾਈਜ਼ ਫਾਰੂਕ ਦੀ ਕਸ਼ਮੀਰੀ ਮੂਲ ਦੀ ਅਮਰੀਕੀ ਨਾਗਰਿਕ ਪਤਨੀ ਸ਼ੀਬਾ ਮਸਦੀ ਆਪਣੀ ਬੇਟੀ ਨਾਲ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਇਸਦੀ ਭੈਣ ਰਾਬੀਆ ਫਾਰੂਕ ਅਮਰੀਕਾ ਵਿੱਚ ਡਾਕਟਰ ਹੈ। ਗੁਲਾਮ ਮੁਹੰਮਦ ਸੁਮਜੀ ਦਾ ਪੁਤਰ ਜੁਗਨੂੰ ਦਿੱਲੀ ਵਿੱਚ ਰਿਸ਼ਤੇਦਾਰਾਂ ਕੋਲ ਰਹਿ, ਪੜ੍ਹਾਈ ਕਰ ਰਿਹਾ ਹੈ। ਮੁਹੰਮਦ ਅਸ਼ਰਫ ਸਹਿਰਾਈ ਦਾ ਪੁਤਰ ਆਬਿਦ ਦੁਬਈ ਵਿੱਚ ਕੰਪਿਊਟਰ ਇੰਜੀਨੀਅਰ ਹੈ। ਫਰੀਦਾ (ਦੁਖਤਰਾਨ-ਏ-ਮਿੱਲਤ) ਦਾ ਪੁਤਰ ਮਕਬੂਲ ਦਖਣੀ ਅਫਰੀਕਾ ਵਿੱਚ ਡਾਕਟਰ ਹੈ। ਗਿਲਾਨੀ ਗੁਟ ਦੇ ਬੁਲਾਰੇ ਏਯਾਜ਼ ਅਕਬਰ ਦਾ ਪੁਤਰ ਪੁਣੇ ਵਿੱਚ ਐਮਬੀਏ ਕਰ ਰਿਹਾ ਹੈ। ਯਾਸੀਨ ਦੀ ਪਤਨੀ, ਪਾਕਿਸਤਾਨੀ ਨਾਗਰਿਕ ਮੁਸ਼ਹਾਲਾ ਹੁਸੈਨ ਲੰਦਨ ਸਕੂਲ ਆਫ ਇਕਨਾਮਿਕਸ ਤੋਂ ਗ੍ਰੈਜੂਏਟ ਹੈ, ਪਿਤਾ ਐਮ.ਏ. ਹੁਸੈਨ ਪਾਕਿਸਤਾਨ ਵਿੱਚ ਇਕਾਨੌਮਿਸਟ ਹੈ।
ਕੋਈ ਵੀ ਸੋਚ ਸਕਦਾ ਹੈ ਕਿ ਦੇਸ਼ ਤੋੜਨ ਦੀਆਂ ਸਰਗਰਮੀਆਂ ਵਿੱਚ ਜੁਟੇ ਜਿਨ੍ਹਾਂ ਦੇਸ਼-ਵਿਰੋਧੀਆਂ ਨੂੰ ਸਰਕਾਰੀ ਖਰਚ ’ਤੇ ਅਜਿਹਾ ਠਾਠ-ਬਾਠ ਵਾਲਾ ਜੀਵਨ ਜੀਣ ਦੀਆਂ ਸਹੂਲਤਾਂ ਪ੍ਰਾਪਤ ਹੋਣ ਅਤੇ ਇਸਤੋਂ ਇਲਾਵਾ ਪਾਕਿਸਤਾਨ ਸਹਿਤ ਹੋਰ ਕਈ ਭਾਰਤ-ਵਿਰੋਧੀ ਸ਼ਕਤੀਆਂ ਪਾਸੋਂ ਅਰਬਾਂ ਰੁਪਏ ਮਿਲ ਰਹੇ ਹੋਣ, ਉਹ ਕਿਵੇਂ ਵੱਖਵਾਦ ਦਾ ਰਸਤਾ ਛੱਡ ਸ਼ਾਂਤੀ ਦੀ ਰਾਹ ਤੇ ਆਉਣ ਲਈ, ਸਰਕਾਰ ਦੀਆਂ ਸ਼ਰਤਾਂ ਤੇ ਉਸ ਨਾਲ ਗਲਬਾਤ ਕਰਨ ਲਈ ਤਿਆਰ ਹੋ ਸਕਦੇ ਹਨ?
…ਅਤੇ ਅੰਤ ਵਿੱਚ : ਭਾਰਤੀ ਟੀਵੀ ਚੈਨਲਾਂ ਦਾ ਗੈਰ-ਜ਼ਿਮੇਂਦਾਰਾਨਾ ਵਿਹਾਰ ਉਸ ਸਮੇਂ ਖੁਲ੍ਹ ਕੇ ਸਾਹਮਣੇ ਆਇਆ ਜਦੋਂ ਦੇਸ਼ ਵਾਸੀਆਂ ਨੇ ਵੇਖਿਆ ਕਿ ਦਿੱਲੀ ਦੇ ਇੱਕ (ਹੁਣ ਸਾਬਕਾ) ਵਜ਼ੀਰ ਸੰਦੀਪ ਕੁਮਾਰ ਦੀ ਅੱਧਨੰਗੀ ਤਸਵੀਰ ਦੀ ਸੀਡੀ ਖਬਰੀਆ ਚੈਨਲ ਵਾਲਿਆ ਲਈ ਟੀਆਰਪੀ ਦੀ ਚਾਬੀ ਬਣ ਗਈ ਹੋਈ ਸੀ! ਇੱਕ ਕਾਲਮ ਲੇਖਕ ਅਨੁਸਾਰ ਟੀਵੀ ਦੀ ਚਲਤਾਊ ਭਾਸ਼ਾ ਵਿੱਚ ਇੱਕ ਸਬਦ ਹੈ ‘ਖੇਲਣਾ’। ਚੈਨਲ ਲਗੇ ਉਸ ਸੀਡੀ ਨਾਲ ਖੇਡਣ। ਉਸ ਲੇਖਕ ਅਨੁਸਾਰ ਸੁਆਲ ਉਠਦਾ ਹੈ ਕਿ ਕੀ ਅਜਿਹੇ ਅਸ਼ਲੀਲ ਦ੍ਰਿਸ਼ ਦਿਖਾਣ ਦੀ ਟੀਵੀ ਚੈਨਲਾਂ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ? ਨਿਊਜ਼ ਚੈਨਲ ਪਰਿਵਾਰਿਕ ਚੈਨਲ ਹੁੰਦਾ ਹੈ। ਵਿਕਸਤ ਦੇਸ਼ਾਂ ਵਿੱਚ ਵੀ ਅਜਿਹਾ ਨਹੀਂ ਹੁੰਦਾ! ਉਸ ਲੇਖਕ ਦਾ ਕਹਿਣਾ ਹੈ ਕਿ ਗਲ ਖਬਰ ਰੋਕਣ ਦੀ ਨਹੀਂ, ਇਤਰਾਜ਼ ਖਬਰ ਵਿਖਾਣ ਦੇ ਢੰਗ ਤੇ ਹੈ। ਉਸਨੇ ਦਸਿਆ ਕਿ ਸੈਕਸ ਰਾਹੀਂ ਰਾਜਨੀਤੀ ਦੀ ਚੋਪੜ ਤੇ ਸ਼ਾਹ-ਮਾਤ ਦੀ ਖੇਡ ਪਹਿਲਾਂ ਵੀ ਖੇਡੀ ਜਾਂਦੀ ਰਹੀ ਹੈ। ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਇੰਦਰਾ ਗਾਂਧੀ ਦੀ ਬੁਰੀ ਤਰ੍ਹਾਂ ਹਾਰ ਹੋਈ। ਮੁਰਾਰਜੀ ਦੀ ਅਗਵਾਈ ਵਾਲੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਬਾਬੂ ਜਗਜੀਵਨ ਰਾਮ ਉਪ-ਪ੍ਰਧਾਨ ਮੰਤਰੀ ਬਣੇ। ‘ਸੂਰਿਆ’ ਮੈਗਜ਼ੀਨ, ਜਿਸਦੀ ਸੰਪਾਦਿਕਾ ਮੇਨਕਾ ਗਾਂਧੀ ਸੀ, ਵਿੱਚ ਜਗਜੀਵਨ ਰਾਮ ਦੇ ਪੁਤਰ ਸੁਰੇਸ਼ ਰਾਮ ਦੀਆਂ ਇੱਕ ਲੜਕੀ ਨਾਲ ਅਧ-ਨੰਗੀਆਂ ਤਸਵੀਰਾਂ ਛੱਪੀਆਂ। ਨਤੀਜਾ ਇਹ ਹੋਇਆ ਕਿ ਜਨਤਾ ਪਾਰਟੀ ਦੁਫਾੜ ਹੋ ਗਈ ਤੇ ਸਰਕਾਰ ਡਿਗ ਗਈ। ਇਸ ਲੇਖਕ ਦਾ ਹੋਰ ਕਹਿਣਾ ਹੈ ਕਿ ਰਾਜਨੀਤੀ ਵਿੱਚ ਕਈ ਨੇਤਾ ਹਨ, ਜਿਨ੍ਹਾਂ ਦੀਆਂ ਇੱਕ ਤੋਂ ਵੱਧ ਪਤਨੀਆਂ ਹਨ। ਕਈਆਂ ਦੇ ਕਈ ਪਿਆਰ ਹਨ, ਕਈਆਂ ਦੇ ਵਿਆਹ ਤੋਂ ਪਹਿਲਾਂ ਦੇ ਸੰਬੰਧ ਹਨ। ਪ੍ਰੰਤੂ ਵਿਰੋਧੀ ਵੀ ਆਮ ਕਰਕੇ ਇਨ੍ਹਾਂ ਪੁਰ ਚੁਪ ਧਾਰੀ ਰਖਦੇ ਹਨ। ਪ੍ਰੈਸ ਵਿੱਚ ਵੀ ਇਸ ਮੁੱਦੇ ਤੇ ਰਾਜਨੀਤੀ ਦਾ ਅਣ-ਐਲਾਨਿਆ ਸਮਝੌਤਾ ਰਿਹਾ ਹੈ। ਪੰਤੂ ਸੰਦੀਪ ਕੁਮਾਰ ਦੀ ਘਟਨਾ ਤੋਂ ਬਾਅਦ ਹੁਣ ਨੈਤਿਕਤਾ ਨਾਲ ਜੁੜਿਆ ਇੱਕ ਸੁਆਲ ਉਭਰਿਆ ਹੈ ਕਿ ਕੀ ਭਾਰਤੀ ਰਾਜਨੀਤੀ ਵਿੱਚ ਵਿਰੋਧੀ ਨੂੰ ਪਛਾੜਨ ਦੀ ਲੜਾਈ ਬੈੱਡਰੂਮ ਤਕ ਪੁਜ ਗਈ ਹੈ?

21 ਸਤੰਬਰ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ ‘ਤੇ ਵਿਸ਼ੇਸ਼

ਅਧਿਆਤਮਕ ਅਤੇ ਦੁਨਿਆਵੀ ਜੀਵਨ ਵਿਚ ਗੁਰੂ ਦਾ ਬਹੁਤ ਵੱਡਾ ਮਹੱਤਵ ਹੈ । ਪੰਜਾਬੀ ਲੋਕਧਾਰਾ ਵਿਚ ‘ਗੁਰੂ ਬਿਨਾ ਗੱਤ ਨਹੀਂ ਅਤੇ ਸ਼ਾਹ ਬਿਨਾ ਪੱਤ ਨਹੀਂ’ ਦੀ ਪੰਗਤੀ ਪ੍ਰਚੱਲਤ ਹੈ ਤਾਂ ਗੁਰਬਾਣੀ ਵਿਚ ਗੁਰੂ ਨੂੰ ਗਿਆਨ ਅਤੇ ਗੁੜਤੀ ਦਾ ਦਾਤਾ ਹੋਣ ਦੇ ਨਾਲ-ਨਾਲ ਗੁਰੂ ਪ੍ਰਮੇਸ਼ਰ ਤੇ ਪਾਰਬ੍ਰਹਮ ਪ੍ਰਮੇਸ਼ਰ ਹੋਣ ਦਾ ਰੁਤਬਾ ਪ੍ਰਾਪਤ ਹੈ । ਭਾਈ ਵੀਰ ਸਿੰਘ ਜੀ ਗੁਰੂ ਦਾ ਅਰਥ ਅਗਿਆਨਤਾ ਹਨੇਰੇ ਨੂੰ ਕੱਟ ਕੇ ਗਿਆਨ ਰੂਪੀ ਪ੍ਰਕਾਸ਼ ਕਰ ਦੇਣ ਦੇ ਅਰਥਾਂ ਵਿਚ ਕਰਦੇ ਹਨ । ਸਿੱਖੀ ਵਿਚ ਗੁਰੂ ਅਤੇ ਗੁਰਗੱਦੀ ਦੀ ਬਖਸ਼ਿਸ਼, ਇਲਾਹੀ ਰਮਜ਼ ਦਾ ਵਰਤਾਰਾ ਹੈ । ਇਸਨੂੰ ਬੌਧਿਕ ਅਤੇ ਵਿਗਿਆਨਕ ਇਤਿਹਾਸਕਾਰੀ ਦੀਆਂ ਇਤਲਾਹਾਂ ਰਾਹੀਂ ਖਿਆਲ ਲੜੀਆਂ ਵਿਚ ਨਹੀਂ ਪ੍ਰੋਰਿਆ ਜਾ ਸਕਦਾ ।
ਗੁਰੂ ਨਾਨਕ ਦੇਵ ਜੀ ਨੇ ਇਸੇ ਇਲਾਹੀ ਫੁਰਮਾਨ ਰਾਹੀਂ ਭਾਈ ਲਹਿਣਾ ਜੀ ਨੂੰ ਸਤੰਬਰ 1539 ਈ. ਵਿੱਚ ਗੁਰਗੱਦੀ ਬਖਸ਼ੀ । ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਪੰਜਤਾਲੀ ਵੀਂ ਪਾਉੜੀ ਵਿਚ ਗੁਰਤਾ-ਗੱਦੀ ਦੀ ਮਹਾਨਤਾ ਦਰਸਾਉਦੇ ਹਨ ।
ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰਿ ਛਤ੍ਰ ਫਿਰਾਇਆ॥
ਜੋਤੀ ਜੋਤਿ ਮਿਲਾਇ ਕੈ, ਸਤਿਗੁਰ ਨਾਨਕਿ ਰੂਪ ਵਟਾਇਆ॥
ਲਖਿ ਨ ਕੋਈ ਸਕਈ, ਆਚਰਜੇ ਆਚਰਜੁ ਦਿਖਾਇਆ॥
ਕਾਇਆ ਪਲਟਿ ਸਰੂਪ ਬਣਾਇਆ॥

ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਊਂਦਿਆਂ ਭਾਈ ਲਹਿਣੇ ਨੂੰ ਗੁਰੂ ਬਣਾਇਆ ਅਤੇ ਦੀਪਕ ਤੋਂ ਦੀਪਕ ਪ੍ਰਕਾਸ਼ਿਤ ਹੋ ਜਾਣ ਵਾਂਗ ਸਤਿਗੁਰ ਨਾਨਕ ਜੀ ਨੇ ਰੂਪ ਬਣਾ ਲਿਆ । ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਜੋ ਗੁਰੂ ਨਾਨਕ ਦੇਵ ਜੀ ਨੇ ਅਸਚਰਜ ਕੌਤਕ ਕੀਤਾ ਹੈ । ਕਾਇਆ ਪਲਟ ਕੇ ਨਵਾਂ ਸਰੂਪ ਬਣਾ ਲਿਆ ਹੈ ।
ਗੁਰੂ ਨਾਨਕ ਦੇਵ ਜੀ ਦੁਆਰਾ ਨਿਰਧਾਰਤ ਕੀਤੀਆਂ ਲੀਹਾਂ ਅਤੇ ਤਰਹੀਜਾਂ ਮੁਤਾਬਿਕ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ, ਲੰਗਰ, ਮੱਲ ਅਖਾੜੇ ਆਦਿ ਰਾਹੀਂ ਸਿੱਖੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ । ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦੀ ਰਸਮ ਆਪ ਹੀ ਅਦਾ ਕਰਕੇ ਖੁਦ ਭਾਈ ਲਹਿਣਾ ਤੋਂ ਗੁਰੂ ਅੰਗਦ ਬਣਾ ਕੇ ਆਪ ਮੱਥਾ ਟੇਕਿਆ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਵੀ ਮੱਥਾ ਟੇਕਣ ਦਾ ਆਦੇਸ਼ ਕੀਤਾ । ਇਸ ਨਾਲ ਸਿੱਖੀ ਨੂੰ ਗੁਰਿਆਈ ਪ੍ਰੰਪਰਾ ਦਾ ਗਿਆਨ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਦੀ ਸਪੱਸ਼ਟ ਪਛਾਣ ਹੋਈ । ਇਸ ਵਰਤਾਰੇ ਨੇ ਇਤਿਹਾਸਕ ਤੌਰ ‘ਤੇ ਸਿੱਖੀ ਦੇ ਅਗਲੇਰੇ ਪੰਥ ਲਈ ਮਹੱਤਵਪੂਰਨ ਭੂਮਿਕਾ ਨਿਭਾਈ ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪੁੱਤਰਾˆ ਦੇ ਸੁਭਾਅ ਤੋˆ ਪਹਿਲਾˆ ਹੀ ਜਾਣੂ ਸਨ ਅਤੇ ਉਹ ਸਿੱਖੀ-ਪ੍ਰਚਾਰ ਦਾ ਨਵਾˆ ਕੇˆਦਰ ਸਥਾਪਿਤ ਕਰਨ ਦੇ ਇੱਛੁਕ ਵੀ ਸਨ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ‘ਖਡੂਰ ਸਾਹਿਬ’ ਨੂੰ ਪ੍ਰਚਾਰ-ਕੇˆਦਰ ਬਣਾਉਣ ਬਾਰੇ ਵੀ ਕਹਿ ਗਏ ਸਨ।
ਇਥੇ ਉਹ ਕਾਫੀ ਸਮਾਂ, ਮਾਈ ਵਿਰਾਈ ਜੀ ਦੇ ਘਰ, ਗੁਪਤ-ਵਾਸ ਵਿਚ ਰਹੇ । ਗੁਰੂ ਜੀ ਨੇ ਇਸ ਮਾਈ ਨੂੰ ਕਹਿ ਰੱਖਿਆ ਸੀ ਕਿਸੇ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਾ ਦੇਣ । ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਦੀ ਖਬਰ ਸੁਣ ਕੇ ਉਹ ਬਹੁਤ ਵੈਰਾਗ ਵਿੱਚ ਆਏ ਅਤੇ ਉਨ੍ਹਾਂ ਦੀ ਯਾਦ ਵਿੱਚ ਕਰਤਾਰ ਦੀ ਬੰਦਗੀ ਵਿਚ ਲੱਗੇ ਰਹੇ । ਸੰਗਤਾਂ ਨੇ ਆਖਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਅੰਗਦ ਦੇਵ ਜੀ ਦੇ ਟਿਕਾਣੇ ਦਾ ਪਤਾ ਕਰਨ । ਬਾਬਾ ਬੁੱਢਾ ਜੀ ਨੇ ਮਾਈ ਵਿਰਾਈ ਜੀ ਦੇ ਰਾਹੀਂ ਗੁਰੂ ਅੰਗਦ ਦੇਵ ਜੀ ਨੂੰ ਗੁਰ-ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਬੇਨਤੀ ਕੀਤੀ ।
ਗੁਰੂ ਜੀ ਨੇ ਖਡੂਰ ਸਾਹਿਬ ਨੂੰ ਆਪਣਾ ਸਦਰ ਮੁਕਾਮ ਬਣਾਇਆ ਅਤੇ ਇਥੋਂ ਹੀ ਅਗਲੇਰੇ ਕਾਰਜ ਕਰਦੇ ਰਹੇ । ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦਾ ਪਹਿਲਾ ਬਾਲ ਬੋਧ ਜ਼ਾਰੀ ਕੀਤਾ ਗਿਆ । ਗੁਰੂ ਅੰਗਦ ਸਾਹਿਬ ਜੀ ਖੁਦ ਬਾਲਾਂ ਨੂੰ ਆਪਣੀ ਗੋਦ ਵਿਚ ਬਿਠਾ ਕੇ ਅੱਗੇ ਗਿਆਨ ਵੰਡਦੇ ਰਹੇ ।
ਗੁਰੂ ਅੰਗਦ ਜੀ, ਨਾਨਕ ਨਿੰਰਕਾਰੀ ਦੀ ਜੋਤ ਸਨ ਜਿਸਨੇ ਸਿੱਖਾਂ ‘ਚ ਅਜਿਹੀ ਵਿਲੱਖਣ ਕੌਮ ਨੂੰ ਕੇਸਗੜ੍ਹ ਵਿਖੇ ਪ੍ਰਗਟ ਕਰਨਾ ਸੀ । ਇਸ ਲਈ ਨਰੋਏ ਤੇ ਤੰਦਰੁਸਤ ਸਰੀਰਾਂ ਦੀ ਚੇਤਨਾ ਪੈਦਾ ਕਰਨ ਲਈ ਉਹਨਾਂ ਨੇ “ਆਪੇ ਛਿੰਝ ਪਵਾਇ ਮੱਲਾਖਾੜਾ ਰਚਿਆ” ਮੱਲ ਅਖਾੜਾ ਸਥਾਪਤ ਕੀਤਾ । ਗੁਰੂ ਜੀ ਆਪਣੀ ਨਿਗਰਾਨੀ ਅਤੇ ਸਰਪ੍ਰਸਤੀ ਹੇਠ ਵਰਜ਼ਿਸ ਕਰਵਾਉੇਂਦੇ ਰਹੇ । ਗੁਰੂ ਜੀ ਦੁਆਰਾ ਨਰੋਈ ਦੇਹ ਦੀ ਪੈਦਾ ਕੀਤੀ ਚੇਤਨਾ ਵਿਚੋਂ ਹੀ ਸਿੱਖਾਂ ਵਿਚ ਇਕ ਸੱਭਿਆਚਾਰ ਪੈਦਾ ਹੋਇਆ ਜੋ ਖਾਲਸਾ ਫੌਜ ਦੇ ਵਿੱਲਖਣ ਕਾਰਨਾਮਿਆਂ ਦਾ ਆਧਾਰ ਬਣਿਆ ।
ਉਹਨਾਂ ਲੰਗਰ ਦੀ ਪ੍ਰਥਾ ਸਥਾਪਿਤ ਕੀਤੀ । ਜਿਸ ਵਿਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਵਡਮੁੱਲਾ ਯੋਗਦਾਨ ਪਾਇਆ । ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚਲਾਈ ਜਾ ਰਹੀ ਹੈ । ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਿਆਈ ਦਾ ਲਗਭਗ 13 ਸਾਲ ਦਾ ਅਰਸਾ ਖਡੂਰ ਸਾਹਿਬ ਵਿਖੇ ਹੀ ਬਤੀਤ ਕੀਤਾ ਅਤੇ ਸਿੱਖੀ ਦੇ ਸੰਸਥਾਗਤ ਢਾਂਚੇ ਦੀ ਉਸਾਰੀ ਕੀਤੀ । ਇਸੇ ਸੰਸਥਾਗਤ ਢਾਂਚੇ ਕਰਕੇ ਸਿੱਖ ਕੌਮ ਦੀ ਵਿੱਲਖਣ ਹਸਤੀ ਅਤੇ ਇਸਦਾ ਸੱਭਿਆਚਾਰ ਹੋਂਦ ਵਿਚ ਆਇਆ ।

ਕਾਲੀ ਸੂਚੀ ਵਿਚੋਂ ਕੁਝ ਸਿੱਖਾਂ ਦੇ ਨਾਂ ਹਟਾਏ ਜਾਣਾ?

-ਜਸਵਂੰਤ ਸਿੰਘ ‘ਅਜੀਤ’
ਪਿਛੋਕੜ : ਇਤਿਹਾਸ ਗੁਆਹ ਹੈ ਕਿ ਜਦੋਂ ਪੰਜਾਬ ਅਤੇ ਪੰਜਾਬੀ ਸਮੁਚੇ ਰੂਪ ਵਿੱਚ ਸੰਤਾਪ ਦੀਆਂ ਅਨ੍ਹੇਰੀਆਂ ਗਲੀਆਂ ਵਿੱਚ ਭਟਕ ਰਹੇ ਸਨ, ਪੰਜਾਬ ਪੁਲਿਸ ਅਤੇ ਕੇਂਦਰੀ ਸੁਰਖਿਆ ਬਲਾਂ ਵਲੋਂ ਸਿੱਖਾਂ, ਵਿਸ਼ੇਸ਼ ਕਰਕੇ ਸਿੱਖ ਨੌਜਵਾਨਾਂ ਨੂੰ ਟੋਲ-ਟੋਲ ਕੇ ਫਰਜ਼ੀ ਮੁਕਾਬਲਿਆਂ ਵਿੱਚ ਮਾਰ ਮੁਕਾਣ ਦੀ ਮੁਹਿੰਮ ਛੇੜੀ ਗਈ ਹੋਈ ਸੀ। ਦਸਿਆ ਜਾਂਦਾ ਹੈ ਕਿ ਇਸ ਮੁਹਿੰਮ ਦੇ ਚਲਦਿਆਂ ਪੰਜਾਬ ਦੇ ਕਈ ਪਿੰਡ ਨੌਜਵਾਨਾਂ ਤੋਂ ਖਾਲੀ ਹੋ ਗਏ, ਜਿਸ ਕਾਰਣ ਇਹ ਮੰਨਿਆ ਜਾਣ ਲਗਾ ਸੀ ਕਿ ਕਈ ਦਹਾਕਿਆਂ ਤਕ ਇਨ੍ਹਾਂ ਪਿੰਡਾਂ ਵਿਚੋਂ ਜੰਝ ਨਹੀਂ ਚੜ੍ਹ ਸਕੇਗੀ। ਉਨ੍ਹਾਂ ਦਿਨਾਂ ਵਿੱਚ ਹੀ ਕਈ ਸਿੱਖ ਜਾਨਾਂ ਬਚਾਣ ਲਈ, ਪੰਜਾਬ (ਦੇਸ) ਤੋਂ ਪਲਾਇਨ ਕਰ, ਵਿਦੇਸ਼ੀਂ ਜਾ ਵਸੇ ਸਨ। ਉਨ੍ਹਾਂ ਵਿਚੋਂ ਕਈਆਂ ਨੇ ਉਨ੍ਹਾਂ ਦੇਸ਼ਾਂ ਵਿੱਚ ਰਾਜਸੀ ਸ਼ਰਨ ਲੈ ਲਈ। ਇਧਰ ਭਾਰਤ ਸਰਕਾਰ ਨੇ ਇੱਕ ਕਾਲੀ ਸੂਚੀ ਬਣਾ, ਕੇਂਦਰੀ ਖੁਫੀਆ ਵਿਭਾਗ ਤੇ ਪੰਜਾਬ ਦੀ ਸਰਕਾਰ ਦੀ ਸਿਫਾਰਿਸ਼ ’ਤੇ ਉਸ (ਕਾਲੀ ਸੂਚੀ) ਵਿੱਚ ਉਨ੍ਹਾਂ ਸਿੱਖਾਂ, ਜੋ ਜਾਨਾਂ ਬਚਾਣ ਲਈ ਪਲਾਇਨ ਕਰ ਵਿਦੇਸ਼ੀਂ ਜਾ ਵਸੇ ਸਨ, ਦੇ ਨਾਂ ਸ਼ਾਮਲ ਕਰ ਉਨ੍ਹਾਂ ਦੀ ਦੇਸ਼ ਵਾਪਸੀ ਪੁਰ ਰੋਕ ਲਾ ਦਿੱਤੀ।
ਖਬਰਾਂ ਅਨੁਸਾਰ ਬੀਤੇ ਦਿਨੀਂ ਕੇਂਦਰੀ ਗ੍ਰਹਿ ਵਿਭਾਗ ਵਲੋਂ ਜਦੋਂ ਪ੍ਰਵਾਸੀ ਸਿੱਖਾਂ ਦੀ ਉਸ ਕਾਲੀ ਸੂਚੀ ਵਿਚੋਂ 225 ਨਾਂ ਹਟਾ ਦਿੱਤੇ ਜਾਣ ਅਤੇ ਉਸ ਸੂਚੀ ਵਿੱਚ 73 ਸਿੱਖਾਂ ਦੇ ਨਾਂ ਬਾਕੀ ਰਹਿ ਜਾਣ ਦੀ ਜਾਣਕਾਰੀ ਦਿੱਤੀ ਗਈ, ਤਾਂ ਉਸਦਾ ਸੁਆਗਤ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਨੇ ਕਾਲੀ ਸੂਚੀ ਵਿਚੋਂ ਹਟਾਏ ਸਾਰੇ (225) ਨਾਵਾਂ ਨੂੰ ਸਾਰਵਜਨਿਕ ਕੀਤੇ ਜਾਣ ਦੀ ਮੰਗ ਕਰਨ ਦੇ ਨਾਲ ਹੀ ਇਹ ਸੁਆਲ ਵੀ ਉਠਾਇਆ ਕਿ ਫਰਵਰੀ, ਸੰਨ-2011 ਵਿੱਚ ਅਦਾਲਤ ਦੇ ਇੱਕ ਆਦੇਸ਼ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਵਿਭਾਗ ਵਲੋਂ ਅਦਾਲਤ ਨੂੰ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਵਿੱਚ 169 ਨਾਂ ਹੋਣ ਅਤੇ ਉਨ੍ਹਾਂ ਵਿਚੋਂ 25 ਨਾਂ ਪਹਿਲਾਂ ਅਤੇ 117 ਨਾਂ ਬਾਅਦ ਵਿੱਚ ਹਟਾ ਦਿੱਤੇ ਜਾਣ ਦੀ ਜਾਣਕਾਰੀ ਦਿੰਦਿਆਂ ਦਸਿਆ ਗਿਆ ਸੀ ਕਿ ਹੁਣ ਇਸ ਸੂਚੀ ਵਿੱਚ ਕੇਵਲ 27 ਨਾਂ ਹੀ ਬਾਕੀ ਰਹਿ ਗਏ ਹਨ। ਉਨ੍ਹਾਂ ਪੁਛਿਆ ਕਿ ਉਸਤੋਂ ਬਾਅਦ ਹੋਰ ‘69’ ਨਾਂ ਇਸ ਸੂਚੀ ਵਿੱਚ ਕਿਵੇਂ ਅਤੇ ਕਦੋਂ ਦਰਜ ਹੋ ਗਏ? ਇਸ ਗਲ ਦਾ ਖੁਲਾਸਾ ਸਰਕਾਰੀ ਤੰਤਰ ਨੂੰ ਤੁਰੰਤ ਕਰਨਾ ਚਾਹੀਦਾ ਹੈ!
ਅਤੀਤ ਦੀ ਗਲ : ਫਰਵਰੀ-2011 ਵਿੱਚ ਕੇਂਦਰੀ ਗ੍ਰਹਿ ਵਿਭਾਗ ਵਲੋਂ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਵਿਚੋਂ 117 ਨਾਂ ਹਟਾ ਦਿੱਤੇ ਜਾਣ ਦੀ ਜਾਣਕਾਰੀ ਦਿੰਦਿਆਂ, ਉਨ੍ਹਾਂ ਦੇ ਨਾਂ ਸਾਰਵਜਨਿਕ ਕਰ ਦਿੱਤੇ ਗਏ ਸਨ। ਇਸਦੇ ਨਾਲ ਹੀ ਉਹ 25 ਨਾਂ ਵੀ ਸਾਰਵਜਨਿਕ ਕੀਤੇ ਗਏ, ਜਿਨ੍ਹਾਂ ਬਾਰੇ ਦਸਿਆ ਗਿਆ ਕਿ ਇਹ ਨਾਂ ਕੁਝ ਸਮਾਂ ਪਹਿਲਾਂ ਕਾਲੀ ਸੂਚੀ ਵਿਚੋਂ ਹਟਾ ਦਿੱਤੇ ਗਏ ਸਨ। ਕੇਂਦਰੀ ਗ੍ਰਹਿ ਵਿਭਗ ਵਲੌਂ ਦਿੱਤੀ ਗਈ ਇਸ ਜਾਣਕਾਰੀ ਵਿੱਚ ਇਹ ਵੀ ਦਸਿਆ ਗਿਆ ਸੀ ਕਿ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਵਿੱਚ ਕੁਲ 169 ਸਿੱਖਾਂ ਦੇ ਨਾਂ ਦਰਜ ਸਨ, ਜਿਨ੍ਹਾਂ ਵਿਚੋਂ 142 ਨਾਂ ਹਟਾ ਦਿੱਤੇ ਜਾਣ ਤੋਂ ਬਾਅਦ ਹੁਣ ਕੇਵਲ 27 ਨਾਂ ਹੀ ਬਾਕੀ ਰਹਿ ਗਏ ਹਨ।
ਕੇਂਦਰੀ ਗ੍ਰਹਿ ਵਿਭਾਗ ਵਲੋਂ ਇਹ ਜਾਣਕਾਰੀ ਦਿੱਤੇ ਜਾਣ ਦੇ ਨਾਲ ਹੀ ਵੱਖ-ਵੱਖ ਧਿਰਾਂ ਵਲੋਂ ਇਸ ‘ਸਫਲਤਾ’ ਦਾ ਸੇਹਰਾ ਆਪੋ-ਆਪਣੇ ਸਿਰ ਬੰਨ੍ਹਣ ਦੀ ਹੋੜ ਲਗ ਗਈ। ਇੱਕ ਪਾਸੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਇਹ ਦਾਅਵਾ ਕਰਨ ਲਗੇ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਕੀਤੀ ਗਈ ਪਹੁੰਚ ਦੇ ਅਧਾਰ ’ਤੇ ਹੀ ਕੇਂਦਰੀ ਸਰਕਾਰ ਨੇ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਵਿਚੋਂ ਇਹ ਨਾਂ ਹਟਾਏ ਹਨ। ਦੂਜੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਅਵਾ ਕੀਤਾ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ ਵਲੋਂ ਬੀਤੇ ਦਸ ਵਰ੍ਹਿਆਂ ਤੋਂ ਕੀਤੇ ਜਾ ਰਹੇ ਜਤਨਾਂ ਦਾ ਨਤੀਜਾ ਹੀ ਹੁਣ ਜਾ ਕੇ ਸਾਹਮਣੇ ਆਇਆ ਹੈ।
ਸੱਚਾਈ : ਜਦਕਿ ਸੱਚਾਈ ਇਹ ਸੀ ਕਿ ਨਾ ਤਾਂ ਭਾਰਤ ਸਰਕਾਰ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖੱਤਮ ਕਰਨ ਜਾਂ ਉਸ ਵਿਚੋਂ ਕੁਝ ਨਾਂ ਹਟਾਏ ਜਾਣ ਪ੍ਰਤੀ ਗੰਭੀਰ/ਈਮਾਨਦਾਰ ਸੀ ਅਤੇ ਨਾ ਹੀ ਪੰਜਾਬ ਸਰਕਾਰ। ਜਦੋਂ ਕਦੀ ਵੀ ਕਾਲੀ ਸੂਚੀ ਨੂੰ ਖੱਤਮ ਕਰਨ ਦੀ ਮੰਗ ਕੀਤੀ ਜਾਂਦੀ, ਕੇਂਦਰੀ ਸਰਕਾਰ ਇਹ ਆਖ, ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿੱਚ ਖਿਸਕਾ ਦਿੰਦੀ, ਕਿ ਜਿਸ ਰਾਜ ਸਰਕਾਰ ਦੀ ਰਿਪੋਰਟ ’ਤੇ, ਇਹ ਸੂਚੀ ਬਣਾਈ ਗਈ ਹੈ, ਉਸੇ ਵਲੋਂ ਕਲੀਅਰੈਂਸ ਮਿਲਣ ’ਤੇ ਹੀ, ਉਹ ਇਸ ਸੰਬੰਧ ਵਿੱਚ ਕੋਈ ਕਦਮ ਅਗੇ ਵਧਾ ਸਕਦੀ ਹੈ। ਉਧਰ ਪੰਜਾਬ ਸਰਕਾਰ, ਦੋ-ਚਾਰ ਨਾਂਵਾਂ ਨੂੰ ਕਲੀਅਰ ਕਰ, ਬਾਕੀਆਂ ਦੇ ਪਤੇ ਨਾ ਲਭੇ ਜਾ ਸਕਣ ਦੀ ਗਲ ਕਹਿ ਗੇੱਂਦ ਵਾਪਸ ਕੇਂਦਰੀ ਸਰਕਾਰ ਦੇ ਪਾਲੇ ਵਿੱਚ ਖਿਸਕਾ, ਆਪਣਾ ਪੱਲਾ ਝਾੜ ਲੈਂਦੀ।
ਇਸੇ ਦੌਰਾਨ ਜਦੋਂ ਇਸ ਮੁੱਦੇ ਨੂੰ ਲੈ, ਸ. ਪਰਮਜੀਤ ਸਿੰਘ ਸਰਨਾ ਦੇ ਪ੍ਰਧਾਨਗੀ-ਕਾਲ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ, ਤਾਂ ਉਸਨੂੰ ਦਸਿਆ ਗਿਆ ਕਿ ਅਦਾਲਤ ਵਲੋਂ ਇਸ ਮਾਮਲੇ ਪੁਰ ਤਾਂ ਹੀ ਵਿਚਾਰ ਕੀਤਾ ਜਾ ਸਕਦਾ ਹੈ, ਜੇ ਇਸ ਸੂਚੀ ਕਾਰਣ ਪ੍ਰਭਾਵਤ ਹੋਣ ਵਾਲੇ ਵਿਅਕਤੀਆਂ ਵਲੋਂ ਇਸਨੂੰ ਚੁਨੌਤੀ ਦਿੱਤੀ ਜਾਏ। ਅਦਾਲਤ ਦੇ ਇਸ ਆਦੇਸ਼ ਦੇ ਅਧਾਰ ’ਤੇ ਕਾਲੀ ਸੂਚੀ ਤੋਂ ਪ੍ਰਭਾਵਤ ਕੁਝ ਸਿੱਖਾਂ ਦੇ ਨਾਂ ’ਤੇ ਕੇਸ ਤਿਆਰ ਕਰ, ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਡਵੋਕੇਟ ਕੇ ਟੀ ਐਸ ਤੁਲਸੀ ਨੇ ਇਸ ਕੇਸ ਦੀ ਪੈਰਵੀ ਕਰਦਿਆਂ ਅਦਾਲਤ ਨੂੰ ਦਸਿਆ ਕਿ ਇੱਕ ਤਾਂ ਭਾਰਤੀ ਕਾਨੂੰਨ ਅਨੁਸਾਰ ਤਿੰਨ, ਪੰਜ ਅਤੇ ਪੰਦ੍ਰਾਂਹ ਵਰ੍ਹਿਆਂ ਲਈ ਹੀ, ਕਿਸੇ ਵਿਅਕਤੀ ਦਾ ਨਾਂ ਕਾਲੀ ਸੂਚੀ ਵਿੱਚ ਦਰਜ ਕਰ, ਉਸਦੀ ਦੇਸ਼ ਵਾਪਸੀ ’ਤੇ ਰੋਕ ਲਾਈ ਜਾ ਸਕਦੀ ਹੈ, ਜਦਕਿ ਕਾਲੀ ਸੂਚੀ ਵਿੱਚ ਜਿਨ੍ਹਾਂ ਪ੍ਰਵਾਸੀ ਸਿੱਖਾਂ ਦੇ ਨਾਂ ਦਰਜ ਕੀਤੇ ਗਏ ਹੋਏ ਹਨ ਉਨ੍ਹਾਂ ਨੂੰ (ਉਸ ਸਮੇਂ – ਸੰਨ੍ਹ-2011 – ਜਦੋਂ ਕੇਸ ਦੀ ਸੁਣਵਾਈ ਹੋ ਰਹੀ ਸੀ, ਤਕ) 18 ਤੋਂ 26 ਵਰ੍ਹੇ ਤਕ ਬੀਤ ਚੁਕੇ ਹਨ। ਇਤਨਾ ਸਮਾਂ ਬੀਤ ਜਾਣ ’ਤੇ ਵੀ ਉਨ੍ਹਾਂ ਦੇ ਨਾਂ ਕਾਲੀ ਸੂਚੀ ਵਿਚੋਂ ਨਾ ਹਟਾਏ ਜਾਣਾ, ਸੰਬੰਧਤ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਅਦਾਲਤ ਨੂੰ ਇਹ ਵੀ ਦਸਿਆ ਕਿ ‘ਯੂਨੀਵਰਸਲ ਡਿਕਲੇਰੇਸ਼ਨ ਆਫ ਹੋਮ ਅਫੇਅਰਸ-1948’ ਅਨੁਸਾਰ, ਭਾਵੇਂ ਇਸ ਸਮੇਂ ਵਿੱਚ, ਕਈ ਸਿੱਖਾਂ ਨੇ ਵਿਦੇਸ਼ੀ ਨਾਗਰਿਕਤਾ ਲੈ ਲਈ ਹੋਈ ਹੈ, ਫਿਰ ਵੀ ਉਹ ਮੂਲ ਰੂਪ ਵਿੱਚ ਭਾਰਤੀ ਹੀ ਹਨ, ਇਸ ਕਾਰਣ ਉਨ੍ਹਾਂ ਨੂੰ ਆਪਣੇ ਮੂਲ ਦੇਸ਼ ਵਿੱਚ ਆਉਣ ਅਤੇ ਇਥੇ ਖੁਲ੍ਹੇ-ਆਮ ਫਿਰਨ ਦੇ ਅਧਿਕਾਰ ਤੋਂ ਵਾਂਝਿਆਂ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਤੋਂ ਸੰਤੁਸ਼ਟ ਹੋ, ਕੇਂਦਰੀ ਸਰਕਾਰ ਦੇ ਗ੍ਰਹਿ ਸਕਤੱਰ ਨੂੰ ਆਦੇਸ਼ ਦਿੱਤਾ ਕਿ ਉਹ ਕਾਲੀ ਸੂਚੀ ਨਾਲ ਸੰਬੰਧਤ, ਲੰਮੇਂ ਸਮੇਂ ਤੋਂ ਲਟਕਦੇ ਚਲੇ ਆ ਰਹੇ ਮਾਮਲਿਆਂ ਨੂੰ ਸਕਾਰਾਤਮਕ ਰੂਪ ਵਿੱਚ ਨਿਪਟਾਏ। ਵਿਦਵਾਨ ਜੱਜਾਂ ਨੇ ਆਪਣੇ ਇਸ ਆਦੇਸ਼ ਦੇ ਨਾਲ ਹੀ ਇਹ ਵੀ ਕਿਹਾ ਕਿ ਜੇ ਇਸ ਆਦੇਸ਼ ’ਤੇ ਨਿਸ਼ਚਤ ਸਮੇਂ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਅਪੀਲ-ਕਰਤਾ ਫਿਰ ਉਨ੍ਹਾਂ ਪਾਸ ਆ ਸਕਦੇ ਹਨ। ਅਦਾਲਤ ਦੇ ਇਸ ਆਦੇਸ਼ ਦੇ ਬਾਅਦ ਹੀ ਬੇ-ਮਨੇ ਮਨ ਨਾਲ ਕੇਂਦਰੀ ਗ੍ਰਹਿ ਵਿਭਾਗ ਹਰਕਤ ਵਿੱਚ ਆਇਆ ’ਤੇ ਉਸਨੇ ਕਾਲੀ ਸੂਚੀ ਵਿੱਚ ਦਰਜ ਨਾਵਾਂ ਦੇ ਸੰਬੰਧ ਵਿੱਚ ਕੇਂਦਰੀ ਖੁਫੀਆ ਵਿਭਾਗ ਤੋਂ ਰਿਪੋਰਟ ਲੈ ਤੇ ਪੰਜਾਬ ਸਰਕਾਰ ਨੂੰ ਸਹਿਮਤ ਕਰ, ਕਾਲੀ ਸੂਚੀ ਵਿਚੋਂ 117 ਨਾਂ ਹਟਾਉਣ ਦੀ ਜਾਣਕਾਰੀ ਅਦਾਲਤ ਨੂੰ ਦੇ ਦਿੱਤੀ। ਜਦਕਿ 25 ਨਾਂ ਪਹਿਲਾਂ ਹਟਾਏ ਜਾ ਚੁਕੇ ਸਨ।
ਇਥੇ ਇਹ ਗਲ ਵਰਨਣਯੋਗ ਹੈ ਕਿ ਸਰਕਾਰ ਵਲੋਂ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਵਿਚੋਂ 142 ਨਾਂ ਹਟਾ ਦਿਤੇ ਜਾਣ ਦੀ ਗਲ ਸਾਰਵਜਨਿਕ ਕਰ ਦਿੱਤੇ ਜਾਣ ਦੇ ਬਾਅਦ ਵੀ ਸਮੇਂ-ਸਮੇਂ ਅਜਿਹੀਆਂ ਕਈ ਸ਼ਿਕਾਇਤਾਂ ਮਿਲਦੀਆਂ ਰਹੀਆਂ ਕਿ ਜਿਨ੍ਹਾਂ ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾ ਦਿਤੇ ਜਾਣ ਨੂੰ ਸਾਰਵਜਨਿਕ ਕੀਤਾ ਗਿਆ, ਉਨ੍ਹਾਂ ਵਿਚੋਂ ਵੀ ਕਈਆਂ ਨੂੰ ਭਾਰਤੀ ਦੂਤਾਵਾਸ ਇਹ ਕਹਿ ਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਰਹੇ ਹਨ, ਕਿ ਭਾਰਤ ਸਰਕਾਰ ਨੇ ਅਜੇ ਤਕ ਉਨ੍ਹਾਂ ਦੀ ਭਾਰਤ ਵਾਪਸੀ ਤੇ ਲਗੀ ਰੋਕ ਹਟਾਈ ਨਹੀਂ। ਇਸੇ ਅਧਾਰ ’ਤੇ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੇਂਦਰੀ ਸਰਕਾਰ ਵਲੋਂ ਹੁਣ ਜੋ ਨਾਂ ਕਾਲੀ ਸੂਚੀ ਵਿਚੋਂ ਹਟਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਇੱਕ ਕਾਲੀ ਸੂਚੀ ਵਿਚੋਂ ਹਟਾਏ ਗਏ ਨਾਂ, ਇਹ ਕਾਲਮ ਲਿਖੇ ਜਾਣ ਤਖ ਸਾਰਵਜਨਿਕ ਨਾ ਕੀਤੇ ਜਾਣ ਕਾਰਣ ਇਹ ਕਿਵੇਂ ਪਤਾ ਲਗੇਗਾ ਕਿ ਕਿਹੜੇ ਨਾਂ ਸੂਚੀ ਵਿਚੋਂ ਹਟਾਏ ਗਏ ਹਨ ਅਤੇ ਦੂਸਰਾ ਕਿਧਰੇ ਉਨ੍ਹਾਂ ਨਾਲ ਵੀ ਤਾਂ ਪਹਿਲਾਂ ਵਰਗਾ ਹੀ ਵਿਹਾਰ ਨਹੀਂ ਹੋਵੇਗਾ?
…ਅਤੇ ਅੰਤ ਵਿੱਚ : ਇਕ ਦਿਨ ਅਚਾਨਕ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ ‘ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ’ ਵਿਸ਼ੇ ਪੁਰ ਖੁਲ਼੍ਹ ਕੇ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਹ ਸੁਣ, ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ, ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂ ਨਾ ਤਾਂ ਕਦੀ ਕਿਸੇ ਚਰਚਾ ਵਿਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿਚ ਵੇਖਣ ਜਾਂ ਪੜ੍ਹਨ ਨੂੰ ਮਿਲਿਆ ਸੀ।
ਇਕ ਸਜਣ ਕਹਿ ਰਹੇ ਸਨ ਕਿ ਅਜ ਸਿੱਖੀ ਵਿਚ ਜਿਸ ਨਿਘਾਰ ਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਜੋ ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁਝ ਦਿਨਾਂ, ਹਫ਼ਤਿਆਂ, ਮਹੀਨਿਆਂ ਜਾਂ ਵਰ੍ਹਿਆਂ ਵਿਚ ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ, ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਰਿਹਾ, ਓਦੋਂ ਤਕ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪੰ੍ਰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸ ਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗਾ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾਣ ਲਗੀ, ਓਦੋਂ ਤੋਂ ਹੀ ਸਥਿਤੀ ਬਦ ਤੋਂ ਬਦਤਰ ਹੋਣੀ ਸ਼ੁਰੂ ਹੋ ਗਈ।
ਉਨ੍ਹਾਂ ਦਸਿਆ ਕਿ ਪਿੰ੍ਰਸੀਪਲ ਸਤਿਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਸ੍ਰੀ ਹਰਿਮੰਦਿਰ ਸਾਹਿਬ ਨਾਲ ਉਸਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਇਸ ਕਰਕੇ ਬਣਾਇਆ ਗਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਬੈਠਾ ਸਿੱਖ ਆਪਣੇ ਇਨਸਾਨੀ ਫ਼ਰਜ਼ਾਂ ਨੂੰ ਭੁਲਾ ਨਾ ਦੇਵੇ। ਸ਼ਕਤੀ (ਰਾਜਨੀਤੀ), ਭਗਤੀ (ਧਰਮ) ਦੀ ਨਿਗ਼ਾਹਬਾਨ ਹੈ ਅਤੇ ਦੂਜੇ ਪਾਸੇ ਤਖ਼ਤ (ਸ੍ਰੀ ਅਕਾਲ ਤਖ਼ਤ) ਉਤੇ ਬੈਠਾ ਸਿੱਖ, ਸ਼ਕਤੀ (ਸੱਤਾ) ਹਾਸਲ ਕਰਕੇ ਉਸਦੇ ਨਸ਼ੇ ਵਿੱਚ ਭਗਤੀ (ਧਰਮ) ਨੂੰ ਨਾ ਭੁਲ ਜਾਏ। ਸ੍ਰੀ ਅਕਾਲ ਤਖ਼ਤ ਨੂੰ ਸ੍ਰੀ ਹਰਿਮੰਦਿਰ ਸਾਹਿਬ ਤੋਂ ਹਟਵਾਂ ਇਸ ਕਰਕੇ ਬਣਾਇਆ ਗਿਆ ਕਿ ਭਗਤੀ (ਧਰਮ) ਦਾ ਸਤਿਕਾਰ ਪਹਿਲਾਂ ਹੈ।
ਇਤਨਾ ਕੁਝ ਦਸ, ਉਨ੍ਹਾਂ ਪੁਛਿਆ ਕਿ ਅੱਜ ਹੋ ਕੀ ਰਿਹਾ ਹੈ? ਉਨ੍ਹਾਂ ਆਪ ਹੀ ਆਪਣੇ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਭੁਲਾ ਦਿਤਾ ਜਾਂਦਾ ਹੈ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਆ ਰਹੇ ਨਿਘਾਰ ਅਤੇ ਸਿੱਖਾਂ ਵਿੱਚ ਆ ਰਹੀ ਢਹਿੰਦੀਕਲਾ ਦਾ ਮੁੱਖ ਕਾਰਣ ਇਹੀ ਹੈ ਕਿ ਅਸਾਂ ਰਾਜਨੈਤਿਕ ਸਵਾਰਥ ਦਾ ਸ਼ਿਕਾਰ ਹੋ, ਸਿੱਖੀ ਦੀਆਂ ਧਰਮ ਅਤੇ ਸ਼ਕਤੀ ਦੀਆਂ ਮੂਲ ਪ੍ਰੀਭਾਸ਼ਾਵਾਂ ਨੂੰ ਬਦਲ ਕੇ ਆਪਣੇ ਸੁਆਰਥੀ ਹਿਤਾਂ ਅਨੁਸਾਰ ਢਾਲ ਲਿਆ ਹੈ।

ਵਿਸ਼ਵਾਸ਼ ਤੇ ਚੋਟ

ਨੋਕਵਾਲ ਦੀਆਂ ਅੱਲ-ਵਲੱਲੀਆਂ
ਅੰਧ ਵਿਸਵਾਸ ਜੀਵਨ ਦੇ ਰਾਹ ਵਿਚ ਰੋੜਾ ਹੈ।ਇਸਨੇ ਮਨੁੱਖ ਨੂੰ ਸਮੇਂ ਦੀਆਂ ਲੋੜਾਂ ਲਈ ਹਨੇਰੇ ਵਿਚ ਹੀ ਰੱਖਿਆ ਹੈ।ਜਦ ਤੱਕ ਮਨੁੱਖ ਇਸਤੋਂ ਦ੍ਰੂਰ ਨਹੀਂ ਹੋ ਜਾਂਦਾ ਸਮੇਂ ਦਾ ਹਾਣੀ ਨਹੀਂ ਹੋ ਸਕਦਾ। ਗੁਰਤੇਜ ਤੇ ਗੁਰਜੰਟ ਦੋਨੋਂ ਭਰਾ ਭਾਵੇਂ ਪਰਵਾਰਕ ਤੌਰ ਤੇ ਅਲਹਿਦਾ ਜੀਵਨ ਬਤੀਤ ਕਰ ਰਹੇ ਸਨ; ਇਸ ਵਿਚ ਦੋਹਾਂ ਦੀਆਂ ਘਰ ਵਾਲੀਆਂ ਦੀ ਆਪਸ ਵਿਚ ਨਾ ਨਿਭਣ ਵਾਲੀ ਗੱਲ ਸੀ ਪਰ ਦੋਨਾਂ ਭਰਾਵਾਂ ਦਾ ਕਾਰੋਬਾਰ ਇਕੱਠਾ ਸੀ। ਦੋਨੋਂ ਭਰਾ ਇਕ ਦੂਜੇ ਦੇ ਸਾਹੋ ਸਾਹੀਂ ਜੀ ਰਹੇ ਸਨ। ਚੰਡੀਗੜ੍ਹ ਦੀ ਨਵੀਂ ਉਸਾਰੀ ਵਿਚ ਕਾਰੋਬਾਰ ਰਾਹੀਂ ਵਧੀਆ ਪੈਸਾ ਕਮਾ ਰਹੇ ਸਨ। ਇੱਟਾਂ ਦੇ ਭੱਠਿਆਂ ਦਾ ਕਾਰੋਬਾਰ ਪੂਰੇ ਜੋਬਨ ਤੇ ਸੀ। ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਭੱਠਾ. ਲਗਾਤਾਰ ਲਾਈਨ ਲੰਬੀ ਹੁੰਦੀ ਜਾ ਰਹੀ ਸੀ ਲੇਕਿਨ ਜੀਵਨ ਦੀ ਚਾਲ ਉਸ ਸਮੇ ਬਦਲ ਗਈ ਜਦੋਂ ਛੋਟੇ ਭਰਾ ਗੁਰਜੰਟ ਸਿੰਘ ਦੇ ਸਾਲਾਂ ਬੱਧੀ ਉਡੀਕਣ ਤੋਂ ਬਾਅਦ ਕੋਈ ਔਲਾਦ ਨਹੀਂ ਹੋਈ। ਜੀਵਨ ਖਾਲੀਪਣ ਮਹਿਸੂਸ ਕਰ ਰਿਹਾ ਸੀ। ਵੱਡੇ ਭਰਾ ਦੇ ਸੁੱਖ ਨਾਲ ਦੋ ਮੁੰਡੇ ਤੇ ਇੱਕ ਕੁੜੀ ਪਲਾਂਘਾਂ ਭਰਦੇ ਉਪਰ ਨੂੰ ਜਾ ਰਹੇ ਸਨ। ਇਹਨਾਂ ਹੀ ਹਾਲਤਾਂ ਅੰਦਰ ਵੱਡੇ ਭਰਾ ਨੂੰ ਸਰੀਰਕ ਬੀਮਾਰੀ ਮਹਿਸੂਸ ਹੋਣ ਲੱਗ ਪਈ। ਬੀਮਾਰੀ ਵੀ ਕੋਈ ਛੋਟੀ ਨਹੀਂ ਪੀ.ਜੀ.ਆਈ. ਦੇ ਡਾਕਟਰਾਂ ਨੇ ਕੈਂਸਰ ਐਲਾਨ ਕਰ ਦਿੱਤਾ। ਦੋਨਾਂ ਪਰਵਾਰਾਂ ਵਿਚ ਨਿਮੋਝੂਣਤਾ ਸੀ, ਪਰ ਪੈਸੇ ਦੇ ਜੋਰ ਨਾਲ ਬੀਮਾਰੀ ਨਾਲ ਲੜਨ ਦੀ ਹਿੰਮਤ ਦਿਖਾਈ ਗਈ। ਬੀਮਾਰੀ ਨਾਮੁਰਾਦ ਸੀ। ਬੀਮਾਰੀ ਦਾ ਜੋਰ ਦਿਨ ਬ ਦਿਨ ਵਧਦਾ ਗਿਆ। ਹਾਲਾਤ ਬਹੁਤ ਚਿੰਤਾਜਨਕ ਬਣ ਗਏ। ਦੋਨਾਂ ਭਰਾਵਾਂ ਦਾ ਆਪਸੀ ਪਿਆਰ ਤੇ ਘਰੇਲੂ ਹਾਲਾਤ ਇਕ ਦੂਜੇ ਲਈ ਚਿੰਤਾ ਦਾ ਵਿਸ਼ਾ ਬਣ ਗਏ। ਆਖਰ ਵੱਡੇ ਭਰਾ ਨੇ ਆਪਣਾ ਅੰਤਮ ਫੈਸਲਾ ਸੁਣਾ ਦਿਤਾ ਕਿ ਮੇਰੇ ਕੋਲ ਦੋ ਲੜਕੇ ਤੇ ਇਕ ਲੜਕੀ ਹੈ ਅਤੇ ਛੋਟੇ ਕੋਲ ਕੁਝ ਵੀ ਨਹੀਂ ਹੈ. ਇਸ ਲਈ ਮੈਂ ਆਪਣਾ ਛੋਟਾ ਲੜਕਾ ਛੋਟੇ ਭਰਾ ਨੂੰ ਸੌਂਪ ਰਿਹਾ ਹਾਂ। ਘਰ ਵਾਲੀ ਨੇ ਵੀ ਇਹ ਸੋਚ ਕੇ ਹਾਮੀ ਭਰ ਦਿਤੀ ਕਿ ਜਾਇਦਾਦ ਦਾ ਮਾਮਲਾ ਹੈ. ਕਿਸੇ ਹੋਰ ਪਾਸ ਨਹੀਂ ਜਾਵੇਗੀ। ਘਰ ਦੀ ਘਰ ਵਿਚ ਰਹਿ ਜਾਵੇਗੀ। ਛੋਟਾ ਲੜਕਾ ਆਪਣੇ ਚਾਚੇ ਦੇ ਘਰ ਆ ਗਿਆ। ਪਾਲਣ ਪੋਸਣ ਸਮੇ ਸਾਰੀ ਗੱਲ ਸਮਝਾ ਦਿਤੀ ਗਈ ਕਿ ਅਸੀਂ ਤੇਰੇ ਚਾਚਾ ਚਾਚੀ ਨਹੀਂ, ਤੇਰੇ ਮਾਂ ਬਾਪ ਹਾਂ। ਸਮੇ ਨੇ ਕੋਈ ਦੇਰ ਨਹੀਂ ਲਗਾਈ ਕਿ ਵੱਡੇ ਭਰਾ ਗੁਰਤੇਜ ਸਿੰਘ ਨੂੰ ਮੌਤ ਨੇ ਆਪਣੇ ਮੂੁੰਹ ਵਿਚ ਸਮੇਟ ਲਿਆ। ਦੋਨਾਂ ਪੀਰਵਾਰਾਂ ਦਾ ਬੋਝ ਛੋਟੇ ਭਰਾ ਗੁਰਜੰਟ ਸਿੰਘ ਤੇ ਆ ਪਿਆ। ਉਸ ਨੇ ਪੂਰੀ ਤਨਦੇਹੀ ਨਾਲ ਦੋਹਾਂ ਪਰਵਾਰਾਂ ਦੀ ਦੇਖ ਭਾਲ ਕੀਤੀ। ਬੱਚੇ ਆਪਣੀ ਜਵਾਨੀ ਦੀਆਂ ਪੌੜੀਆਂ ਚੜ੍ਹਨ ਲੱਗ ਪਏ। ਛੋਟਾ ਮੁੰਡਾ, ਜੋ ਕਿ ਛੋਟੇ ਭਰਾ ਨੇ ਲਿਆ ਹੋਇਆ ਸੀ, ਯੂਨੀਵਰਸਿਟੀ ਪੜ੍ਹਦਾ ਲਿਖਦਾ ਆਪਣੇ ਹਾਣੀਆਂ ਦੀ ਢਾਣੀ ਵਿਚ ਸਿਰ ਕੱਢ ਜਵਾਨ ਸੀ। ਰਾਤ ਦੇ ਦਸ ਵਜੇ ਆਪਣੇ ਕਮਰੇ ਵਿਚ ਟੀ.ਵੀ. ਦੇਖਦੇ ਤੇ ਜੀਵਨ ਦਾ ਰੰਗ ਮਾਣ ਰਹੇ ਨੂੰ ਫੋਨ ਆਇਆ। ਮੁੰਡਾ ਜਲਦੀ ਹੀ ਤਿਆਰ ਹੋ ਕੇ ਆਪਣੀ ਗੱਡੀ ਨੂੰ ਸੈਲਫ ਮਾਰ ਕੇ ਘਰੋਂ ਬਾਹਰ ਚਲਾ ਗਿਆ। ਰਾਤ ਖਾਮੋਸ ਸੀ। ਮਾਂ ਬਾਪ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਭਾਣਾ ਵਰਤਣ ਜਾ ਰਿਹਾ ਹੈ। ਕਿਸੇ ਦੇ ਕੋਈ ਚਿੱਤ ਚੇਤਾ ਵੀ ਨਹੀਂ ਸੀ। ਰਾਤ ਖਤਮ ਹੁੰਦਿਆਂ ਸਾਰ ਹੀ ਸੁਭਾ ਦੇ ਪੰਜ ਵਜੇ ਗੁਰਜੰਟ ਸਿੰਘ ਨੂੰ ਲੜਖੜਾਂਦੇ ਬੋਲਾਂ ਵਿਚ ਫੋਨ ਆਇਆ ਕਿ ਹੈਪੀ ਠੀਕ ਹੈ? ਸੁਭਾਵਕ ਹੀ ਗੁਰਜੰਟ ਸਿੰਘ ਨੇ ਕਿਹਾ ਹਾਂ। ਉਹ ਤਾਂ ਆਪਣੇ ਕਮਰੇ ਵਿਚ ਹੈ। ਦੂਜਾ ਸਵਾਲ ਹੋਇਆ — ਕੀ ਤੁਸੀਂ ਦੇਖਿਆ ਹੈ? ਸਵਾਲ ਬਹੁਤ ਅਚੰਭਾਜਨਕ ਸੀ। ਗੁਰਜੰਟ ਸਿੰਘ ਨੇ ਜਲਦੀ ਕਮਰੇ ਚ ਜਾਕੇ ਦੇਖਿਆ। ਹੈਪੀ ਓਥੇ ਨਹੀਂ ਸੀ। ਟੈਲੀਫੂਨ ਤੇ ਹੀ ਸਵਾਲ ਜਵਾਬ ਹੋਏ। ਆਖਰ ਹੋਇਆ ਕੀ ਹੈ? ਜਵਾਬ ਵਿਚ ਦੱਸਿਆ ਗਿਆ ਕਿ ਭਾਣਾ ਵਰਤ ਗਿਆ ਹੈ। ਏਧਰੋਂ ਸਾਡਾ ਸੋਨੂ ਵੀ ਉਸ ਨਾਲ ਸੀ। ਰਾਤ ਨੂੰ ਇਹ ਪਤਾ ਨਹੀਂ ਕਿੱਧਰ ਗਏ ਤੇ ਕਿੱਧਰੋਂ ਆ ਰਹੇ ਸਨ ਕਿ ਕਾਰ ਦਾ ਐਕਸੀਡੈਂਟ ਹੋ ਗਿਆ। ਸਾਡਾ ਸੋਨੂ ਤਾਂ ਮੌਕੇ ਤੇ ਹੀ ਖਤਮ ਹੋ ਗਿਆ ਪਰ ਹੈਪੀ ਹਾਲੇ ਸਾਹ ਲੈ ਰਿਹਾ ਹੈ। ਪੀ.ਜੀ.ਆਈ. ਹਸਤਾਲ ਵਿਚ ਹੈ। ਹੱਥਾਂ ਪੈਰਾਂ ਦੀਆਂ ਪੈ ਗਈਆਂ। ਗੁਰਜੰਟ ਸਿੰਘ ਤੇ ਘਰ ਵਾਲੀ ਹਸਪਤਾਲ ਪਹੁੰਚੇ। ਡਾਕਟਰਾਂ ਨੇ ਹੈਪੀ ਨੂੰ ਮਰਿਆ ਐਲਾਨ ਕਰ ਦਿੱਤਾ ਸੀ। ਦੋਨੋਂ ਤਿਨੇ ਪਰਵਾਰਾਂ ਦੇ ਰੋਣ ਦਾ ਕਹਿਰ ਸੁਣਾਈ ਦੇ ਰਿਹਾ ਸੀ। ਵਿਰਲਾਪ ਵਿਚ ਹੀ ਇਹ ਗੱਲਾਂ ਸੁਣਾਈ ਦੇ ਰਹੀਆਂ ਸਨ ਕਿ ਇਹ ਸਾਰੀ ਰਾਤ ਕਿਸੇ ਹੋਟਲ ਵਿਚ ਰਹੇ ਸਨ। ਸ਼ਰਾਬ ਨਾਲ ਰੱਜੇ ਵਾਪਸ ਆ ਰਹੇ ਸਨ। ਵਾਪਸ ਆਉਂਦਿਆਂ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ। ਕਿਸੇ ਦਰੱਖ਼ਤ ਨਾਲ ਜਾ ਟਕਰਾਈ। ਅੱਗੜ ਪਿੱਛੜ ਦੋਨੋਂ ਮੌਤ ਦੇ ਮੂੰਹ ਜਾ ਪਏ। ਪਰਵਾਰਾਂ, ਰਿਸ਼ਤੇਦਾਰਾਂ ਅਤੇ ਮੁਹੱਬਤੀ ਸੱਜਣਾਂ ਅੰਦਰ ਗਮਗੀਨ ਮਾਹੌਲ ਸੀ। ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਕਿਵੇਂ ਰੋਕਿਆ ਜਾਵੇ, ਇਹ ਬਹੁਤ ਵੱਡਾ ਸਵਾਲ ਸੀ। ਦਸਵੇਂ ਦਿਨ 34 ਸੈਕਟਰ ਦੇ ਗੁਰਦੁਆਰੇ ਭੋਗ ਪਾਇਆ ਜਾ ਰਿਹਾ ਸੀ। ਰਾਗੀ ਸਿੰਘ, “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥” ਅਤੇ ਮੌਤ ਨਾਲ ਮਿਲਦੇ ਜੁਲਦੇ ਹੋਰ ਸਬਦਾਂ ਨਾਲ ਕੀਰਤਨ ਕਰ ਰਹੇ ਸਨ। ਆਖਰ ਸਮਾ ਹੋਣ ਤੇ ਅਰਦਾਸ ਕੀਤੀ ਗਈ, ਜਿਸ ਅੰਦਰ ਭਾਈ ਜੀ ਨੇ ਜੋਰ ਦੇ ਕੇ ਕਿਹਾ, “ਹੇ ਸੱਚਿਆ ਪਾਤਸਾਹ, ਤੂੰ ਇਹਨਾਂ ਨੂੰ ਜਿੰਨੇ ਸੁਆਸ ਲਿਖ ਕੇ ਭੇਜੇ ਸਨ ਓਨੇ ਭੋਗ ਕੇ ਤੇਰੇ ਚਰਨਾਂ ਵਿਚ ਆ ਗਏ ਹਨ। ਹੁਣ ਇਹਨਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣਾ। ਅਰਦਾਸ ਸੁਣਦਿਆਂ ਹੀ ਦਲਵੀਰ ਦਾ ਮਨ ਭੜਕ ੳੱਠਿਆ। ਦਲਵੀਰ ਪੁੱਛਣਾ ਚਾਹੁੰਦਾ ਸੀ ਕਿ ਕੀ ਇਹ ਸੱਚ ਹੈ? ਅਸੀਂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਖੜ੍ਹੇ ਹੋ ਕੇ ਝੂਠ ਨਹੀਂ ਬੋਲ ਰਹੇ? ਮੁੰਡੇ ਰਾਤ ਦੇ ਦਸ ਵਜੇ ਘਰੋਂ ਗਏ ਹਨ। ਹੋਟਲ ਵਿਚ ਸ਼ਰਾਬਾਂ ਪੀਤੀਆਂ ਹਨ ਤੇ ਪਤਾ ਨਹੀਂ ਹੋਰ ਕੀ ਕੀ ਕੁਝ ਕੀਤਾ ਹੈ! ਘਰ ਵਾਪਸ ਆਉਂਦਿਆਂ ਸ਼ਰਾਬ ਦੇ ਨਸ਼ੇ ਵਿਚ ਗੱਡੀ ਦਰੱਖ਼ਤ ਨਾਲ ਜਾ ਟਕਰਾਈ। ਆਪਣੇ ਸਵਾਸ ਆਪ ਖਤਮ ਕੀਤੇ ਹਨ। ਜੇ ਇਹ ਅਜਿਹਾ ਕੰਮ ਨਾ ਕਰਦੇ ਕੀ ਇਹਨਾਂ ਨੇ ਘਰ ਸੁੱਤਿਆਂ ਹੀ ਮਰ ਜਾਣਾ ਸੀ? ਜਵਾਬ ਬੜਾ ਸਪੱਸ਼ਟ ਸੀ। ਕਿੰਨਾਂ ਅੰਧ ਵਿਸ਼ਵਾਸ਼ ਹੈ? ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਮੌਤ ਟਾਲੀ ਜਾ ਸਕਦੀ ਸੀ। ਦਲਵੀਰ ਨੂੰ ਦਸਵੇਂ ਪਾਤਿਸ਼ਾਹ ਗੁਰੂ ਗੋਵਿੰਦ ਸਿੰਘ ਦੀ ਘਟਨਾ ਮਰੋੜਾ ਦੇਈ ਜਾ ਰਹੀ ਸੀ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਬਰਸਾਤੀ ਤੂਫਾਨ ਨਾਲ ਸਰਸਾ ਦਰਿਆ ਪਾਰ ਕਰਨ ਬਾਅਦ ਜਦੋਂ ਚਮਕੌਰ ਦੀ ਗੜ੍ਹੀ ਵਿਚ ਗਏ। ਸਿਰਫ ਚਾਲ਼ੀ ਸਿੰਘ ਨਾਲ ਸਨ। ਦੂਸਰੀ ਸਵੇਰ ਦੁਸਮਣ ਦੀ ਲੱਖਾਂ ਦੀ ਗਿਣਤੀ ਦੀ ਫੌਜ ਨੇ ਘੇਰਾ ਪਾ ਲਿਆ। ਸਾਰਾ ਦਿਨ ਲੜਾਈ ਚਲਦੀ ਰਹੀ। ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਲੜਾਈ ਵਿਚ ਸ਼ਹੀਦ ਹੋ ਗਏ। ਸ਼ਾਮ ਨੂੰ ਲੜਾਈ ਬੰਦ ਹੁੰਦਿਆਂ ਗਿਣਤੀ ਦੇ ਸਿੰਘ ਗੁਰੂ ਸਾਹਿਬ ਕੋਲ ਰਹਿ ਗਏ। ਧੰਨ ਸਨ ਉਹ ਸਿੰਘ ਜਿੰਨ੍ਹਾਂ ਨੇ ਅਕਲ ਤੋਂ ਕੰਮ ਲੈਂਦਿਆਂ ਗੁਰੂ ਸਾਹਿਬ ਨੂੰ ਕਿਹਾ, “ਗੁਰੂ ਜੀ, ਏਥੇ ਕੱਲ੍ਹ ਨੂੰ ਜੋ ਕੁਝ ਹੋਣਾ ਹੈ ਸਭ ਦਿਖਾਈ ਦੇ ਰਿਹਾ ਹੈ। ਸਾਡੇ ਨਾਲ ਜੋ ਹੋਵੇਗਾ ਅਸੀਂ ਭੁਗਤ ਲਵਾਂਗੇ ਪਰ ਤੁਹਾਡੇ ਜੀਵਨ ਦੀ ਹਾਲੇ ਲੋੜ ਹੈ। ਤੁਸੀਂ ਏਥੋਂ ਨਿਕਲ਼ੋ।“ ਗੁਰੂ ਸਾਹਿਬ ਨੇ ਕਿਹਾ, “ਮੇਰਾ ਏਥੋਂ ਨਿਕਲਣਾ ਇਤਿਹਾਸ ਵਿਚ ਕਾਇਰਤਾ ਲਿਖਿਆ ਜਾਵੇਗਾ।“ ਪਰ ਸਿੰਘਾਂ ਨੇ ਕਿਹਾ, “ਤੁਸੀਂ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਕਿਹਾ ਸੀ ਕਿ ਮੈਂ ਵੀ ਪੰਜ ਸਿੰਘਾਂ ਦਾ ਕਹਿਣਾ ਮੰਨਾਂਗਾ। ਇਸ ਲਈ ਹੁਣ ਅਸੀਂ ਪੰਜ ਸਿੰਘ ਤੁਹਾਨੂੰ ਇਹ ਫੈਸਲਾ ਕਰ ਕੇ ਦੇ ਰਹੇ ਹਾਂ ਕਿ ਤੁਸੀਂ ਏਥੋਂ ਨਿਕਲੋ; ਸਮੇ ਨੂੰ ਤੁਹਾਡੀ ਲੋੜ ਹੈ। ਗੁਰੂ ਸਾਹਿਬ ਨੇ ਉਹਨਾਂ ਦਾ ਕਹਿਣਾ ਮੰਨਿਆ। ਮਾਛੀਵਾੜੇ ਦੇ ਜੰਗਲਾਂ ਵੱਲ ਆ ਕੇ ਜਾਨ ਬਚਾਈ। ਬਾਅਦ ਵਿਚ ਜਿੰਨਾ ਵੱਡਾ ਇਤਿਹਾਸ ਰਚਿਆ ਉਹ ਦੁਨੀਆਂ ਜਾਣਦੀ ਹੈ। ਦਲਵੀਰ ਇਸ ਘਟਨਾ ਚੱਕਰ ਵਿਚ ਫਸਿਆ ਸੋਚੀ ਜਾ ਰਿਹਾ ਸੀ ਕਿ ਇਹਨਾਂ ਬੱਚਿਆਂ ਨੂੰ ਗਲਤ ਆਦਤਾਂ ਤੋਂ ਰੋਕ ਕੇ ਮੌਤ ਤੋਂ ਬਚਾਇਆ ਨਹੀਂ ਜਾ ਸਕਦਾ ਸੀ? ਨਿਰਮੋਲ ਸਿੰਘ ਨੋਕਵਾਲ

ਰਾਜਸੀ ਪਾਰਟੀਆਂ ਦੇ ਨੇਤਾ

-ਜਸਵੰਤ ਸਿੰਘ ‘ਅਜੀਤ’

ਅਹੁਦੇਦਾਰ ਨਾਲੋਂ ਬੁਲਾਰੇ ਬਣਨ ਦੇ ਇਛੁਕ ਕਿਉਂ?
ਅਜਕਲ ਰਾਜਸੀ ਨੇਤਾਵਾਂ, ਭਾਵੇਂ ਉਹ ਭਾਜਪਾ ਦੇ ਹਨ ਜਾਂ ਕਾਂਗ੍ਰਸ ਦੇ ਜਾਂ ਫਿਰ ਕਿਸੇ ਹੋਰ ਰਾਜਸੀ ਪਾਰਟੀ ਦੇ, ਵਿੱਚ ਇੱਕ ਦਿਲਚਸਪ ਹੋੜ ਲਗੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਬਹੁਤੇ ਨੇਤਾ ਪਾਰਟੀ ਵਿੱਚ ਕਿਸੇ ਵੀ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੰਭਾਲਣ ਨਾਲੋਂ ਪਾਰਟੀ ਦਾ ਬੁਲਾਰਾ ਬਣਨ ਨੂੰ ਤਰਜੀਹ ਦੇ ਰਹੇ ਹਨ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਜਿਉਂ-ਜਿਉਂ ਟੀਵੀ ਚੈਨਲਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਉਨ੍ਹਾਂ ਪੁਰ ਰਾਜਸੀ ਮੁੱਦਿਆਂ ਪੁਰ ਬਹਿਸ ਦਾ ਸਮਾਂ ਵੱਧ ਰਿਹਾ ਹੈ, ਤਿਉਂ-ਤਿਉਂ ਕਾਂਗ੍ਰਸ ਅਤੇ ਭਾਜਪਾ ਵਰਗੀਆਂ ਵੱਡੀਆਂ ਪਾਰਟੀਆਂ ਵਿੱਚ ‘ਬੁਲਾਰਾ’ ਬਣਨ ਦੀ ਹੋੜ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਪਾਰਟੀਆਂ ਦੇ ਲੀਡਰ ਜਨਰਲ ਸਕਤੱਰ ਅਤੇ ਸਕਤੱਰ ਜਿਹੇ ਮਹਤੱਤਾ-ਪੂਰਣ ਅਹੁਦਿਆਂ ਦੀਆਂ ਜ਼ਿਮੇਂਦਾਰੀ ਸੰਭਾਲਣ ਨਾਲੋਂ ‘ਬੁਲਾਰਾ’ ਬਣਨ ਵਿੱਚ ਬਹੁਤੀ ਦਿਲਚਸਪੀ ਵਿੱਖਾ ਰਹੇ ਹਨ। ਕਿਉਂਕਿ ਉਹ ਸਵੀਕਾਰਦੇ ਹਨ ਕਿ ਪਾਰਟੀ ਦਾ ਬੁਲਾਰਾ ਬਣਨ ਨਾਲ ਪਾਰਟੀ ਪ੍ਰਤੀ ਜ਼ਿਮੇਂਦਾਰੀਆਂ ਘਟ ਜਾਂਦੀਆਂ ਹਨ ’ਤੇ ਟੀਵੀ ਚੈਨਲਾਂ ਪੁਰ ਚਮਕਦਿਆਂ ਰਹਿਣ ਦੇ ਮੌਕੇ ਵੱਧ ਜਾਂਦੇ ਹਨ। ਦਸਿਆ ਗਿਐ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤਸ਼ਾਹ ਅੱਜਕਲ ਆਪਣੀ ਨਵੀਂ ਟੀਮ ਬਣਾਉਣ ਲਈ ਗੋਟੀਆਂ ਬਿਠਾ ਰਹੇ ਹਨ। ਜਦੋਂ ਉਨ੍ਹਾਂ ਨੇ ਪਾਰਟੀ ਦੇ ਕੁਝ ਬੁਲਾਰਿਆਂ ਨੂੰ ਪਾਰਟੀ ਵਿੱਚ ਜ਼ਿਮੇਂਦਾਰੀ ਸੌਂਪਣ ਦੀ ਗਲ ਕੀਤੀ ਤਾਂ ਉਨ੍ਹਾਂ ਨੇ ‘ਬੁਲਾਰਾ’ ਬਣਿਆ ਰਹਿਣ ਦੀ ਹੀ ਇੱਛਾ ਪ੍ਰਗਟਾਈ। ਮਿਲੀ ਜਾਣਕਾਰੀ ਅਨੁਸਾਰ ਅਮਿਤਸ਼ਾਹ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਉਸ ਸਮੇਂ ਬਹੁਤ ਹੀ ਹੈਰਾਨੀ ਹੋਈ, ਜਦੋਂ ਉਨ੍ਹਾਂ ਨੂੰ ਇਹ ਪਤਾ ਲਗਾ ਕਿ ਪੂਰਬ ਦੇ ਇੱਕ ਰਾਜ ਤੋਂ ਆਏ ਬੁਲਾਰੇ ਦਾ ਚਿਹਰਾ, ਉਸੇ ਰਾਜ ਤੋਂ ਆਏ ਇੱਕ ਕੇਂਦਰੀ ਮੰਤਰੀ ਨਾਲੋਂ ਕਿਤੇ ਬਹੁਤ ਹੀ ਵੱਧ ਜਾਣਿਆ-ਪਛਾਣਿਆ ਅਤੇ ਲੋਕਪ੍ਰਿਯ ਹੈ। ਇਸਦਾ ਕਾਰਣ ਇਹ ਹੈ ਕਿ ਕੇਂਦਰੀ ਮੰਤਰੀ ਤਾਂ ਆਪਣੀਆਂ ਜ਼ਿਮੇਂਦਾਰੀਆਂ ਦੇ ਮੱਦੇ-ਨਜ਼ਰ ਦੇਸ਼ ਭਰ ਵਿੱਚ ਘੁੰਮ ਰਹੇ ਹਨ ਅਤੇ ਉਨ੍ਹਾਂ ਦੇ ਰਾਜ ਦੇ ਲੋਕੀ ਉਨ੍ਹਾਂ ਨੂੰ ਉਸੇ ਸਮੇਂ ਹੀ ਵੇਖ ਪਾਂਦੇ ਹਨ, ਜਦੋਂ ਉਨ੍ਹਾਂ ਦੇ ਰਾਜ ਨਾਲ ਜੁੜਿਆ ਕੋਈ ਮਾਮਲਾ ਹੋਵੇ। ਇਸਦੇ ਵਿਰੁਧ ਬੁਲਾਰਾ ਦਿਨ-ਭਰ ਕਿਸੇ ਨਾ ਕਿਸੇ ਚੈਨਲ ਪੁਰ ਬੈਠਾ ਨਜ਼ਰ ਆਉਂਦਾ ਰਹਿੰਦਾ ਹੈ। ਕਹਿੰਦੇ ਨੇ ਉਨ੍ਹਾਂ ਨੂੰ ਉਸ ਸਮੇਂ ਹੋਰ ਵੀ ਵਧੇਰੇ ਹੈਰਾਨੀ ਹੋਈ ਜਦੋਂ ਪ੍ਰਦੇਸ਼ ਵਿੱਚਲੇ ਪਾਰਟੀ ਦੇ ਵਰਕਰ ਵੀ ਉਸ (ਬੁਲਾਰੇ) ਨੂੰ ਕੇਂਦਰੀ ਮੰਤਰੀ ਤੋਂ ਵੀ ਵੱਡਾ ਨੇਤਾ ਦਸਣ ਲਗ ਪਏ।
ਕਹਾਂ ਗਏ ਵੋਹ ਦਿਨ : ਪ੍ਰਧਾਨ ਮੰਤਰੀ ਨਰੇਦਰ ਮੋਦੀ ਵਲੋਂ ਆਪਣੇ ਮੰਤਰੀ ਮੰਡਲ ਵਿੱਚ ਬੀਤੇ ਦਿਨੀਂ ਕੀਤੇ ਵਿਸਥਾਰ ਤੇ ਫੇਰ-ਬਦਲ ਨੂੰ ਭਾਜਪਾ ਨੇਤਾ, ਹਾਲਾਂਕਿ ਰੂਟੀਨ ਦੀ ਕਵਾਇਦ ਦਸ ਰਹੇ ਹੋਣ, ਪ੍ਰੰਤੂ ਜਿਨ੍ਹਾਂ ਮੰਤਰੀਆਂ ਨੂੰ ਵੱਡੇ ਅਤੇ ਮਹਤੱਤਾ-ਪੂਰਣ ਵਿਭਾਗਾਂ ਤੋਂ ਹਟਾ, ਘਟ ਮਹਤੱਤਾ ਵਾਲੇ ਵਿਭਾਗਾਂ ਵਿੱਚ ਭੇਜਿਆ ਗਿਆ ਹੈ, ਉਹ ਇਸ ਗਲ ਨਾਲ ਸਹਿਮਤ ਨਹੀਂ! ਸੰਸਦ ਦੇ ਹਰ ਇਜਲਾਸ ਦੌਰਾਨ ਸਭ ਤੋਂ ਵੱਧ ਸਰਗਰਮ ਰਹਿਣ ਵਾਲੀ ਸੰਿਮ੍ਰਤੀ ਇਰਾਨੀ ਨੂੰ ਲਭਣਾ ਪੈ ਰਿਹਾ ਹੈ। ਇਹੀ ਹਾਲ ਚੌਧਰੀ ਬੀਰੇਂਦਰ ਸਿੰਘ ਦਾ ਵੀ ਦਸਿਆ ਜਾ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਉਹ ਵੀ ਸੰਸਦ ’ਚ ਬਹੁਤ ਹੀ ਘਟ ਵਿਖਾਈ ਦਿੰਦੇ ਰਹੇ। ਵਿੱਤ ਵਿਭਾਗ ਤੋਂ ਹਟਾ ਕੇ ਨਗਰ-ਵਿਮਾਨਨ (ਸ਼ਹਿਰੀ ਹਵਾਬਾਜ਼ੀ) ਵਿਭਾਗ ਵਿੱਚ ਭੇਜੇ ਗਏ ਜਯੰਤ ਸਿਨਹਾ ਵੀ ਸੰਸਦ ਵਿੱਚ ਉਖੜੇ-ਉਖੜੇ ਨਜ਼ਰ ਆਉਂਦੇ ਰਹੇ। ਪਹਿਲਾਂ ਉਹ ਲੋਕਸਭਾ ਵਿੱਚ ਸੱਤਾ ਧਿਰ ਦੀ ਦੂਸਰੀ ਕਤਾਰ ਵਿੱਚ ਬੈਠਦੇ ਸਨ। ਹੁਣ ਉਹ ਦੂਰ ਚੌਥੀ ਕਤਾਰ ਵਿੱਚ ਬੈਠੇ ਨਜ਼ਰ ਆਉਂਦੇ ਰਹੇ। ਦਸਿਆ ਗਿਐ ਕਿ ਜੋ ਨਵੇਂ-ਨਵੇਂ ਮੰਤਰੀ ਬਣੇ ਹਨ, ਉਨ੍ਹਾਂ ਵਿੱਚੋਂ ਕੁਝ, ਲੋੜੋਂ ਵੱਧ ਹੀ ਸਰਗਰਮ ਨਜ਼ਰ ਆਉਂਦੇ ਰਹੇ। ਨਵੀਂ-ਨਵੀਂ ਮੰਤਰੀ ਬਣੀ ਅਨੁਪ੍ਰਿਯਾ ਪਟੇਲ ਫੈਸਲਾ ਹੀ ਨਹੀਂ ਕਰ ਪਾਈ ਕਿ ਉਸਨੂੰ ਕਿਹੜੀ ਕਤਾਰ ਵਿੱਚ ਅਤੇ ਕਿਹੜੀ ਸੀਟ ਤੇ ਬੈਠਣਾ ਚਾਹੀਦਾ ਸੀ।
ਖਾਸ ਹੈ ਅੰਦਾਜ਼-ਏ-ਬਿਆਂ : ਰਾਜਸੀ ਹਲਕਿਆਂ ਵਿੱਚ ਮੰਨਿਆ ਜਾਂਦਾ ਹੈ ਕਿ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਐਮ ਵੇਂਕਈਆ ਨਾਇਡੂ ਦਾ ਗਲ ਕਰਨ ਦਾ ਆਪਣਾ ਹੀ ਅੰਦਾਜ਼ ਹੈ। ਕਦੀ ਤਾਂ ਲੋਕੀ ਉਨ੍ਹਾਂ ਦੀਆਂ ਗਲਾਂ ਪੁਰ ਆਪਣਾ ਹਾਸਾ ਰੋਕ ਨਹੀਂ ਪਾਂਦੇ ਤੇ ਕਦੀ ਉਨ੍ਹਾਂ ਦੀ ਗਲ ਦਾ ਮਤਲਬ ਸਮਝ ਨਾ ਆਉਣ ਕਾਰਣ, ਉਹ ਚੁਪ ਧਾਰ ਲੈਂਦੇ ਹਨ। ਦਸਿਆ ਜਾਂਦਾ ਹੈ ਕਿ ਅਜਿਹਾ ਹੀ ਕੁਝ ਪਿਛਲੇ ਦਿਨੀਂ ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਨਾਲ ਹੋਇਆ। ਉਨ੍ਹਾਂ ਨੂੰ ਸੰਬੋਧਨ ਕਰਦਿਆਂ ਵੇਂਕਈਆ ਨਾਇਡੂ ਨੇ ਅਚਾਨਕ ਹੀ ਆਪਣੇ ਖਾਸ ਅੰਦਾਜ਼ ਵਿੱਚ ਕਿਹਾ ਕਿ ਤੁਸਾਂ ਸਾਰਿਆਂ ਨੇ ‘ਮੋਦੀ’ ਲਈ ਕੰਮ ਕਰਨਾ ਹੈ। ਇਹ ਸੁਣ ਅਧਿਕਾਰੀ ਅਤੇ ਦੂਸਰੇ ਕਰਮਚਾਰੀ ਇਕ-ਦੂਸਰੇ ਦੇ ਮੂੰਹ ਵਲ ਵੇਖਣ ਲਗੇ। ਉਨ੍ਹਾਂ ਦੀ ਇਹ ਹਾਲਤ ਵੇਖ ਵੇਂਕਈਆ ਨਾਇਡੂ ਨੇ ਮੁਸਕੁਰਾਂਦਿਆਂ ਕਿਹਾ ਕਿ ਮੇਰੇ ਕਹੇ ‘ਮੋਦੀ’ ਨੂੰ ‘ਨਰੇਂਦਰ ਮੋਦੀ ਨਾ ਸਮਝੋ, ਇਸ ਮੋਦੀ ਤੋਂ ਮੇਰਾ ਮਤਲਬ, ‘ਮੇਕਿੰਗ ਆਫ ਡਿਵੈਲਪਡ ਇੰਡਿਆ’ ਹੈ।
ਮਾਮਲਾ ਟੱਕਰਾਉ ਦਾ : ਜਦੋਂ ਤਕ ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਅਤੇ ਉਸ ਵਿੱਚ ਫੇਰ-ਬਦਲ ਨਹੀਂ ਸੀ ਹੋਇਆ ਗ੍ਰਹਿ ਵਿਭਾਗ ਨਾਲ ਜੁੜੇ ਕਿਸੇ ਵੀ ਮੁੱਦੇ ’ਤੇ ਬਿਆਨ ਦੇਣਾ ਹੁੰਦਾ ਤਾਂ ਵਿਭਾਗ ਦੇ ਰਾਜ ਮੰਤਰੀ ਰਿਜਿਜੂ ਹੀ ਸਾਹਮਣੇ ਆਉਂਦੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਕੇਵਲ ਮਹਤੱਤਾ-ਪੂਰਣ ਮੁੱਦਿਆਂ ਪੁਰ ਹੀ ਬੋਲਦੇ। ਇਸਲਈ ਜੋ ਮਾਮਲੇ ਰਿਜਿਜੂ ਨਹੀਂ ਵੀ ਸਨ ਵੇਖਦੇ, ਉਨ੍ਹਾਂ ਬਾਰੇ ਵੀ ਮੀਡੀਆ ਨੂੰ ਬਿਆਨ ਦੇਣ ਵਿੱਚ ਉਨ੍ਹਾਂ ਨੂੰ ਕੋਈ ਹਿਚਕਿਚਾਹਟ ਨਹੀਂ ਸੀ ਹੁੰਦੀ। ਪ੍ਰੰਤੂ ਅੱਜਕਲ ਰਾਜਸੀ ਹਲਕਿਆਂ ਵਿੱਚ ਚਲ ਰਹੀ ਚਰਚਾ ਤੋਂ ਇਉਂ ਜਾਪਦਾ ਹੈ ਜਿਵੇਂ ਉਹ ਬਹੁਤ ਹੀ ਚਿੰਤਤ ਹਨ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਇੱਕ ਤਾਂ ਉਨ੍ਹਾਂ ਦੀ ਤਰਕੀ ਦੀ ਇੱਛਾ ਪੂਰੀ ਨਹੀਂ ਹੋਈ ਅਤੇ ਦੂਸਰਾ ਗ੍ਰਹਿ ਵਿਭਾਗ ਵਿੱਚ ਇੱਕ ਹੋਰ ਰਾਜ ਮੰਤਰੀ ‘ਅਹੀਰ’ ਦੇ ਆਉਣ ਤੋਂ ਬਾਅਦ, ਉਨ੍ਹਾਂ ਨੂੰ ਇਹ ਵੀ ਵੇਖਣਾ ਪੈ ਰਿਹਾ ਹੈ ਕਿ ਉਹ ਕਿਹੜੇ ਮੁੱਦਿਆਂ ਪੁਰ ਬੋਲ ਸਕਦੇ ਹਨ। ‘ਅਹੀਰ’ ਕੋਲ ਅੰਦਰੂਨੀ ਸੁਰਖਿਆ ਅਤੇ ਕੇਂਦਰੀ ਸੱਤਾ ਵਾਲੇ ਰਾਜਾਂ ਨਾਲ ਜੁੜੇ ਮਾਮਲੇ ਹਨ। ਅਰਥਾਤ ਦਿੱਲੀ ਨਾਲ ਜੁੜੇ ਮਾਮਲੇ ਵੀ ਉਨ੍ਹਾਂ ਪਾਸ ਹਨ। ‘ਅਹੀਰ’ ਆਪਣੇ ਤੋਂ ਪਹਿਲਾਂ ਦੇ ਮੰਤਰੀ ਹਰੀਭਾਈ ਪਾਰਥੀਭਾਈ ਚੌਧਰੀ ਤੋਂ ਬਿਲਕੁਲ ਅਲਗ ਹਨ। ਪਹਿਲੇ ਦਿਨ ਤੋਂ ਹੀ ਉਨ੍ਹਾਂ ਨੇ ਫਾਈਲਾਂ ਦੀ ਘੋਖ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਣ ਦਿਨ ਵਿੱਚ ਕਈ ਵਾਰ ਪ੍ਰੇਜ਼ੈਂਟੇਸ਼ਨ ਚਲਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੋ ਮਾਮਲੇ ਉਨ੍ਹਾਂ ਨਾਲ ਸੰਬੰਧਤ ਹਨ, ਉਨ੍ਹਾਂ ਬਾਰੇ ਉਹ ਆਪ ਹੀ ਬੋਲਣ ਤੋਂ ਝਿਝਕਣਗੇ ਨਹੀਂ। ਨਤੀਜਾ ਇਹ ਹੋਇਐ ਕਿ ਮਾਮਲਾ ਦੋਹਾਂ ਰਾਜ ਮੰਤਰੀਆਂ ਵਿੱਚ ਟਕਰਾਉ ਦਾ ਬਣ ਗਿਐ।
ਰਾਮ ਜੇਠਮਲਾਨੀ ਦਾ ਕੋਈ ਜਵਾਬ ਨਹੀਂ? : ਮੰਨਣਾ ਹੀ ਪੈਂਦਾ ਹੈ ਕਿ ਬਜ਼ੁਰਗ ਅਤੇ ਨਾਮੀ-ਗਰਾਮੀ ਐਡਵੋਕੇਟ ਰਾਮ ਜੇਠਮਲਾਨੀ ਦਾ ਸੱਚਮੁਚ ਹੀ ਕੋਈ ਜਵਾਬ ਨਹੀਂ। ਉਹ ਪਿਛੇ ਜਿਹੇ ਹੀ ਰਾਸ਼ਟਰੀ ਜਨਤਾ ਦਲ ਦੇ ਟਿਕਟ ਤੇ ਰਾਜਸਭਾ ਵਿੱਚ ਪੁਜੇ ਹਨ। ਜਾਣਕਾਰ ਹਲਕਿਆਂ ਅਨੁਸਾਰ ਬੀਤੇ ਲਗਭਗ ਚਾਰ ਦਹਾਕਿਆਂ ਤੋਂ ਉਹ ਵੱਖੋ-ਵੱਖ ਰਾਜਸੀ ਪਾਰਟੀਆਂ ਦੇ ਟਿਕਟ ਤੇ ਕਦੀ ਲੋਕਸਭਾ ਤੇ ਕਦੀ ਰਾਜਸਭਾ ਵਿੱਚ ਪੁਜਦੇ ਚਲੇ ਆ ਰਹੇ ਹਨ। ਉਹ ਇਸ ਮਹੀਨੇ, ਸਤੰਬਰ ਵਿੱਚ 93 ਵਰ੍ਹਿਆਂ ਦੇ ਹੋ ਗਏ ਹਨ। ਇਸ ਵਾਰ ਰਾਜਸਭਾ ਵਿੱਚਲਾ ਉਨ੍ਹਾਂ ਦਾ ਕਾਰਜ-ਕਾਲ ਸੰਨ-2022 ਤਕ ਦਾ ਹੈ। ਜੇ ਉਹ ਉਸ ਸਮੇਂ ਰਿਟਾਇਰ ਹੋ ਜਾਂਦੇ ਹਨ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 99 ਵਰ੍ਹਿਆਂ ਦੀ ਹੋਵੇਗੀ। ਕੁਝ ਹੀ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਸਨੇਹੀਆਂ ਨੂੰ ਦਸਿਆ ਕਿ ਉਹ ਤਮਿਲਨਾਡੂ ਦੀ ਇੱਕ ਨੇਤਾ ਵਿਰੁਧ ਅਦਾਲਤ ਵਿੱਚ ਚਲ ਰਹੇ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਰਹੇ ਹਨ। ਇਹ ਗਲ ਜਾਣ ਉਨ੍ਹਾਂ ਦੇ ਸਨੇਹੀ ਇਹ ਮੰਨਣ ਤੇ ਮਜਬੂਰ ਹੋ ਰਹੇ ਹਨ ਕਿ ਉਨ੍ਹਾਂ ਦੇ ਨੇਤਾ ਨੇ ਸੰਨ-2022 ਤੋਂ ਬਾਅਦ ਵੀ ਰਾਜਸਭਾ ਵਿੱਚ ਬਣੇ ਰਹਿਣ ਦਾ ਜੁਗਾੜ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਹਰ ਇੱਕ ਵਿਅਕਤੀ ਬਿਨਾ ਕਿਸੇ ਵੀ ਝਿਝਕ ਇਹ ਸਵੀਕਾਰ ਕਰਦਾ ਹੈ ਕਿ ਜੇਠਮਲਾਨੀ ਆਪਣੇ ਵਰਗੇ ਇਕਲੇ ਉਹ ਆਪ ਹੀ ਹਨ। ਉਨ੍ਹਾਂ ਵਰਗਾ ਹੋਰ ਕੋਈ ਨਹੀਂ!
ਕਾਨੂੰਨ ਦੀ ਦੁਰਵਰਤੋਂ : ਹਾਈਕੋਰਟ ਦੇ ਜਸਟਿਸ ਪ੍ਰਦੀਪ ਨੰਦਰਾਜੋਗ ਅਤੇ ਜਸਟਿਸ ਪ੍ਰਤਿਭਾ ਰਾਨੀ ਅਧਾਰਤ ਦੋ-ਮੈਂਬਰੀ ਬੈਂਚ ਨੇ ਤਲਾਕ ਦੇ ਇੱਕ ਮਾਮਲੇ ਦੀ ਸੁਣਵਾਈ ਪੂਰੀ ਕਰ, ਆਪਣੇ ਫੈਸਲੇ ਵਿੱਚ ਕਿਹਾ ਕਿ ਅਪੀਲਕਰਤਾ ਮਹਿਲਾ ਨੇ ਆਪਣੀ ਕੁਆਰੀ ਨਨਾਣ ਅਤੇ ਸਹੁਰੇ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਨਾ ਕੇਵਲ ਅਪਮਾਨਤ ਹੀ ਕੀਤਾ ਹੈ, ਸਗੋਂ ਉਨ੍ਹਾਂ ਨੂੰ ਝੂਠੇ ਮਾਮਲੇ ਵਿੱਚ ਫਸਾਣ ਲਈ ਖੁਦਕਸ਼ੀ ਕਰਨ ਦੀ ਕੌਸ਼ਿਸ਼ ਵੀ ਕੀਤੀ। ਦਾਜ ਉਤਪੀੜਨ ਦੇ ਝੂਠੇ ਮਾਮਲੇ ਕਾਰਣ ਉਸਦੇ ਪਤੀ ਅਤੇ ਸਹੁਰੇ ਨੂੰ ਨਾ ਕੇਵਲ ਜੇਲ੍ਹ ਹੀ ਜਾਣਾ ਪਿਆ, ਸਗੋਂ ਇਸ ਕਾਰਣ ਸਹੁਰੇ ਨੂੰ ਨੌਕਰੀ ਤੋਂ ਵੀ ਮੁਅਤੱਲ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਅਜਿਹੀ ਹਾਲਤ ਵਿੱਚ ਮਹਿਲਾ ਦਾ ਵਿਹਾਰ ਪਤੀ ਤੇ ਉਸਦੇ ਪਰਿਵਾਰ ਦਾ ਮਾਨਸਿਕ ਉਤਪੀੜਨ ਕਰਨ ਵਰਗਾ ਹੈ। ਇਸਦੇ ਨਾਲ ਹੀ, ਹਾਈਕੋਰਟ ਨੇ ਪਰਿਵਾਰਕ ਅਦਾਲਤ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਇਨ੍ਹਾਂ ਹੀ ਅਧਾਰਾਂ ’ਤੇ ਪਤੀ ਨੂੰ ਤਲਾਕ ਲੈਣ ਦੀ ਮੰਨਜ਼ੁਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬੈਂਚ ਨੇ ਪਤੀ ਦੇ ਹੱਕ ਵਿੱਚ ਫੈਸਲਾ ਦਿੰਦਿਆਂ ਕਿਹਾ ਕਿ ਹੇਠਲੀ ਅਦਾਲਤ ਵਿੱਚ ਜੱਜ ਤੱਥਾਂ ਨੂੰ ਸਮਝਣ ਵਿੱਚ ਅਸਫਲ ਰਹੇ। ਜਿਸ ਕਾਰਣ ਉਨ੍ਹਾਂ ਤਲਾਕ ਦੀ ਮੰਨਜ਼ੂਰੀ ਨਹੀਂ ਦਿੱਤੀ। ਬੈਂਚ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਕਿ ਪਰਿਵਾਰਕ ਅਦਾਲਤ ਦੇ ਜੱਜ ਇਸ ਗਲ ਨੂੰ ਸਮਝਣ ਵਿੱਚ ਅਸਫਲ ਰਹੇ ਕਿ ਵਿਆਹਿਤ ਵਿਵਾਦ ਵਿੱਚ ਸੰਭਾਵਨਾਵਾਂ ਦੀ ਬਹੁਤਾਤ ਹੁੰਦੀ ਹੈ ਨਾ ਕਿ ਕਿਸੇ ਅਪਰਾਧਕ ਮਾਮਲਿਆਂ ਵਾਂਗ ਅਪੀਲਕਰਤਾ ਨੂੰ ਠੋਸ ਗੁਆਹੀਆਂ ਰਾਹੀਂ ਸਾਬਤ ਕਰਨਾ ਹੁੰਦਾ ਹੈ। ਹਾਈਕੋਰਟ ਨੇ ਪਤੀ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਸ਼ਾਦੀ ਦੇ 16 ਵਰ੍ਹਿਆਂ ਬਾਅਦ ਦੰਪਤੀ ਦੇ ਤਲਾਕ ਨੂੰ ਮੰਨਜ਼ੂਰੀ ਦੇ ਦਿੱਤੀ।
…ਅਤੇ ਅੰਤ ਵਿੱਚ : ਕੁਝ ਹੀ ਸਮਾਂ ਪਹਿਲਾਂ ਦੀ ਗਲ ਹੈ ਕਿ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਧਾਰਮਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਸਿੱਖੀ ਸਰੂਪ ਪ੍ਰਤੀ ਅਪਨਾਈ ਗਈ ਹੋਈ ਉਦਾਸੀਨਤਾ ਪੁਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸਿੱਖੀ ਸਰੂਪ ਅਤੇ ਸਿੱਖੀ ਪ੍ਰਤੀ ਸਮਰਪਣ ਭਾਵਨਾ ਹੋਣ ਦੀ ਬਜਾਏ, ਉਸ ਪ੍ਰਤੀ ਉਦਾਸੀਨਤਾ ਦਾ ਵਾਤਾਵਰਣ ਬਣਿਆ ਹੋਇਆ ਹੈ, ਉਨ੍ਹਾਂ ਨੂੰ ਆਪ ਹੀ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਵੱਖ ਹੋ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਨੂੰ ਪੁਰਾਣੇ (ਟਕਸਾਲੀ) ਅਕਾਲੀਆਂ ਦੀਆਂ ਕੁਰਬਾਨੀਆਂ ਭਰੀ ਵਿਰਾਸਤ ਪੁਰ ਦਾਅਵਾ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ ਹੋਇਆ, ਕਿਉਂਕਿ ਅੱਜ ਦੇ ਅਕਾਲੀਆਂ ਦੇ ਦਿਲ ਵਿੱਚ ਅਕਾਲੀ ਦਲ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਸਨੂੰ ਅਮੀਰ ਬਣਾਉਣ ਲਈ ਕੁਰਬਾਨੀਆਂ ਕਰਨ ਅਤੇ ਸ਼ਹਾਦਤਾਂ ਦੇਣ ਦਾ ਨਾ ਤਾਂ ਉਹ ਜਜ਼ਬਾ ਹੈ ਅਤੇ ਨਾ ਹੀ ਉਹ ਭਾਵਨਾ, ਜੋ ਪੁਰਾਣੇ (ਟਕਸਾਲੀ) ਅਕਾਲੀਆਂ ਦੇ ਦਿਲਾਂ ਵਿੱਚ ਹੋਇਆ ਕਰਦੀ ਸੀ

ਸਵੱਰਗ ਦੀ ਟੁਕੜੀ ਸਿਡਨੀ (ਆਸਟ੍ਰੇਲੀਆ)

ਪਹਾੜੀ ਦੀਆਂ ਉਚਾਈਆਂ ਉਤਰਾਈਆਂ ਅਤੇ ਸੰਘਣੀ ਵਸੋਂ ਵਿਚ ਘਿਰਿਆ ਸ਼ਹਿਰ ਹੈ ਸਿਡਨੀ, ਜਿਥੇ ਆਵਾਜਾਈ ਲਈ ਚਾਰ ਮਾਰਗੀ, ਛੇ ਮਾਰਗੀ ਸੜਕਾਂ ਰਾਹੀਂ ਆਧੁਨਿਕ ਤਰੀਕੇ ਨਾਲ਼, ਇਸ ਦਾ ਸੁੰਦਰੀਕਰਨ ਕੀਤਾ ਗਿਆ ਹੈ। ਸੜਕਾਂ ਦੇ ਜਾਲ਼ ਦੇ ਕਿਨਾਰਿਆਂ ਤੇ ਹਰਿਆਵਲ ਭਰਪੂਰ ਨਜ਼ਾਰੇ ਨਜ਼ਰਾਂ ਨੂੰ ਲੁਭਾਉਂਦੇ ਹਨ। ਨੋ ਸਾਊਂਡ ਤੇ ਨੋ ਪਾਲਿਊਸ਼ਨ ਇਸ ਦੀ ਦਿੱਖ ਨੂੰ ਚਾਰ ਚੰਨ ਲਾ ਰਹੇ ਹਨ। ਲਾਲ ਬੱਤੀ, ਪੀਲ਼ੀ ਬੱਤੀ ਤੇ ਹਰੀ ਬੱਤੀ ਦਾ ਜਗਣਾ ਬੁਝਣਾ ਦਿਵਾਲੀ ਦੀ ਰਾਤ ਦੀ ਯਾਦ ਕਰਵਾੳਂੁਦਾ ਹੈ। ਸਾਰੇ ਸ਼ਹਿਰ ਵਿਚ ਲੈਣ ਦੇਣ ਸਿਰਫ ਇਕ ਪਲਾਸਟਿਕ ਦੇ ਕਾਰਡ ਉਪਰ ਨਿਭਰ ਹੈ। ਘਰਾਂ ਦੀ ਸਜਾਵਟ ਟੈਂਸ਼ਨ ਮੁਕਤ ਵਧੀਆ ਪ੍ਰੋਸੀਜਰ ਦੀ ਯਾਦ ਦਿਵਾਉਂਦੀ ਹੈ। ਪਿਛਲੇ ਕੁਝ ਕੁ ਮਹੀਨਿਆਂ ਤੋਂ ਦੁਨੀਆਂ ਦੇ ਅਤੀ ਸੁੰਦਰ ਦੇਸ਼ਾਂ ਵਿਚੋਂ ਇਕ ਦੇਸ਼ ਆਸਟ੍ਰੇਲੀਆ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਕਾਫੀ ਸਮੇ ਤੋਂ ਮੇਰੇ ਮਨ ਇਕ ਚਾਹ ਸੀ ਕਿ ਮੈਂ ਦੁਨੀਆਂ ਦੇ ਸਭ ਤੋਂ ਸੁੰਦਰ ਮੁਲਕ ਦੀ ਯਾਤਰਾ ਕਰਾਂ ਅਤੇ ਆਪਣਾ ਸੰਦੇਸ਼ ਸੰਗਤਾਂ ਤੱਕ ਪੁਚਾਵਾਂ। ਆਸਟ੍ਰੇਲੀਆ ਪੂਰੀ ਦੁਨੀਆਂ ਦੇ ਅਤੀ ਚੰਗੇ ਦੇਸ਼ਾਂ ਵਿਚੋਂ ਇਕ ਦੇਸ਼ ਹੈ। ਇਸ ਦੀ ਧਰਤੀ ਤਕਰੀਬਨ ਹਿੰਦੁਸਤਾਨ ਨਾਲ਼ੋਂ ਢਾਈ ਗੁਣਾਂ ਵਡੇਰੀ ਹੈ ਤੇ ਆਬਾਦੀ ਇਸ ਦੀ ਸਵਾ ਕੁ ਦੋ ਕਰੋੜ ਹੀ ਹੈ। ਇਸ ਦੇ ਚਾਰ ਚੁਫੇਰੇ ਸਮੂੰਦਰ ਹੋਣ ਕਰਕੇ, ਆਪਣੇ ਆਪ ਵਿਚ ਹੀ ਇਹ ਇਕ ਦੀਪ ਦਾ ਰੂਪ ਧਾਰੀ ਬੈਠਾ ਹੈ। ਸਿਡਨੀ, ਜਿਸ ਵਿਚ ਮੈਂ ਆਇਆ ਹੋਇਆ ਹਾਂ, ਇਸ ਮੁਲਕ ਦਾ ਗੇਟਵੇ, ਸਨਅਤ ਦੀ ਰਾਜਧਾਨੀ ਕਰਕੇ ਜਾਣਿਆ ਜਾਂਦਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸ ਨੂੰ ਕਾਦਰ ਦੀ ਕੁਦਰਤ ਨੇ ਆਪਣੀ ਸਵੱਰਗ ਪੁਰੀ ਦਾ ਰੂਪ ਦੇ ਕੇ ਮਾਤ ਲੋਕ ਦੇ ਅੰਦਰ ਸਜਾ ਰੱਖਿਆ ਹੈ। ਤਕਰੀਬਨ ਦੋ ਸੌ ਮੁਲਕਾਂ ਦੇ ਵੱਖ ਵੱਖ ਸਭਿਆਚਾਰ ਇਸ ਦੇ ਵਿਚ ਆਪਣੀ ਆਪਣੀ ਵਿਲੱਖਣ ਸੁੰਦਰਤਾ ਨਾਲ਼ ਇਸ ਨੂੰ ਇਕ ਗੁਲਦਸਤੇ ਦਾ ਰੂਪ ਦੇ ਰਹੇ ਹਨ।

ਦਾਸ ਇਕੱਤੀ ਮਾਰਚ 2016 ਵਾਲ਼ੇ ਦਿਨ ਏਅਰ ਇੰਡੀਆ ਦੇ ਜਹਾਜ ਤੇ ਸਵਾਰ ਹੋ ਕੇ ਸਿਡਨੀ ਪਹੁੰਚਿਆ। ਅੱਗੋਂ ਬੱਚੇ ਮੈਨੂੰ ਹਵਾਈ ਅੱਡੇ ਤੋਂ ਲੈਣ ਆਏ ਹੋਏ ਸਨ। ਉਹਨਾਂ ਦੇ ਨਾਲ਼ ਘਰ ਪਹੁੰਚ ਕੇ ਇਕ ਦੋ ਦਿਨ ਆਰਾਮ ਕਰਨ ਪਿੱਛੋਂ ਮੈਂ ਆਪਣੇ ਅਮਲ ਦੀ ਭਾਲ਼ ਕਰਨ ਲੱਗਾ ਜੋ ਕਿ ਮੈਨੂੰ ਸਹਿਜੇ ਹੀ ਪ੍ਰਾਪਤ ਹੋ ਗਿਆ। “ਜਿਉਂ ਅਮਲੀ ਜੀਵੈ ਅਮਲ ਖਾਇ॥” ਅਨੁਸਾਰ, ਮੇਰਾ ਅਮਲ ਨਿਤਨੇਮ ਕਰਕੇ, ਸ਼ਬਦ ਗੁਰੂ ਤੇ ਸੰਗਤ ਦੇ ਦਸ਼ਨ ਕਰਨੇ ਹੈ। ਘਰ ਤੋਂ ਥੋਹੜੀ ਹੀ ਦੂਰ ਮੈਨੂੰ, ਸਿੱਖ ਧਰਮ ਦੇ ਪ੍ਰਚਾਰ ਕੇਂਦਰ, ਗੁਰਦੁਆਰਾ ਸਿੱਖ ਸੈਂਟਰ ਗਲੈਨਵੁੱਡ ਦੀ ਪ੍ਰਾਪਤੀ ਹੋ ਗਈ। ਆਸਤੇ ਆਸਤੇ ਮੈਂ ਆਪਣੀ ਮਨਜ਼ਲ ਵੱਲ ਵਧਣਾ ਸ਼ੁਰੂ ਕਰ ਦਿਤਾ। ਸਿਆਣਿਆਂ ਦੇ ਕਥਨ ਅਨੁਸਾਰ, “ਜਿਥੇ ਚਾਹ, ਓਥੇ ਰਾਹ“, ਭਾਵ ਕਿ ਗੁਰੂ ਦੀ ਸੰਗਤ ਪ੍ਰਾਪਤ ਹੋਣ ਲੱਗ ਪਈ। ਗੁਰੂ ਦੀ ਸੰਗਤ ਚੰਗੇ ਭਾਗਾਂ ਬਿਨਾ ਪ੍ਰਾਪਤ ਨਹੀਂ ਹੁੰਦੀ। ਇਸ ਪ੍ਰਥਾਇ ਗੁਰੂ ਫੁਰਮਾਨ ਵੀ ਹੈ, “ਬਿਨ ਭਾਗਾਂ ਸਤਸੰਗ ਨਾ ਲਭੈ ਬਿਨ ਸੰਗਤ ਮੈਲ ਭਰੀਜੈ ਜੀਉ॥” ਸੰਗਤ ਤੋਂ ਬਿਨਾ ਗੁਰਸਿਖ ਦਾ ਜੀਵਨ ਅਧੂਰਾ ਹੈ। ਹਰ ਜੀਵ ਆਪਣੀ ਦਸ਼ਾਂ ਮੁਤਾਬਕ ਸੰਗਤ ਲੋਚਦਾ ਰਹਿੰਦਾ ਹੈ।
ਇਸ ਗੁਰ ਸਥਾਨ ਉਪਰ ਪਹੁੰਚ ਕੇ ਮਨ ਨੂੰ ਬਹੁਤ ਹੀ ਸਕੂਨ ਪ੍ਰਾਪਤ ਹੋਇਆ। ਗੁਰਦੁਆਰਾ ਸਾਹਿਬ ਦੀ ਇਮਾਰਤ ਸਿਡਨੀ ਦੇ ਸਭ ਤੋਂ ਸਥਾਨ ਉਪਰ ਸੁਭਾਇਮਾਨ ਅਤੇ ਵਿਸ਼ਾਲ ਸੁੰਦਰ ਰੂਪ ਵਿਚ ਸਜਿਆ ਹੋਇਆ ਹੈ। ਇਮਾਰਤ ਵੀ ਇਸ ਦੀ ਸਾਰੇ ਆਸਟ੍ਰੇਲੀਆ ਦੇ ਧਰਮ ਸਥਾਨਾਂ ਨਾਲ਼ੋਂ ਵਿਸ਼ਾਲ ਹੈ। ਜਿਸ ਹਾਲ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਕੇ ਦੀਵਾਨ ਸਜਦਾ ਹੈ, ਓਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸਜ ਕੇ ਕੀਰਤਨ ਕਥਾ ਦਾ ਆਨੰਦ ਪ੍ਰਾਪਤ ਕਰ ਸਕਦੀ ਹੈ। ਬਿਲਡਿੰਗ ਦੀ ਹੇਠਲੀ ਮਨਜ਼ਲ ਵਿਚ ਗੁਰੂ ਕੀ ਲੰਗਰ ਵਰਤਦਾ ਹੈ ਜੋ ਕਿ ਇਸ ਨਾਲ਼ ਲਗਦੀ ਰਸੋਈ ਵਿਚ ਹੀ ਤਿਆਰ ਕੀਤਾ ਜਾਂਦਾ ਹੈ। ਕੁਝ ਆਪਣੀਆਂ ਕਾਰਾਂ ਉਪਰ ਤੇ ਕੁਝ ਬੱਸਾਂ ਰਾਹੀਂ, ਚਾਲ਼ੀ ਚਾਲ਼ੀ ਪੰਜਾਹ ਪੰਜਾਬ ਮੀਲ ਦਾ ਪੈਂਡਾ ਕਰਕੇ ਵੀ ਸੰਗਤ ਗੁਰੂ ਦੁਆਰੇ ਪਹੁੰਚਦੀ ਹੈ। ਸਵੇਰੇ ਚਾਰ ਵਜੇ ਤੋਂ ਹੀ ਗੁਰਦੁਆਰਾ ਸਾਹਿਬ ਦਾ ਰੋਜ਼ਾਨਾ ਕਰਜਕਰਮ ਸ਼ੁਰੂ ਹੋ ਜਾਂਦਾ ਹੈ ਜੋ ਕਿ ਰਾਤ ਦੇ ਨੌਂ ਦਸ ਵਜੇ ਤੱਕ ਚੱਲਦਾ ਰਹਿੰਦਾ ਅਤੇ ਗੁਰੂ ਕਾ ਲੰਗਰ ਵੀ ਸਵੇਰ ਤੋਂ ਲੈ ਕੇ ਰਾਤ ਦੇ ਦਸ ਯਾਰਾਂ ਵਜੇ ਤੱਕ ਵਰਤਦਾ ਰਹਿੰਦਾ ਹੈ।
ਗੁਰਦੁਆਰਾ ਸਾਹਿਬ ਜੀ ਦੀ ਸੇਵਾ ਵਾਸਤੇ ਇਕ ਗ੍ਰੰਥੀ ਸਿੰਘ (ਗਿ. ਦਿਆਕਰਨ ਸਿੰਘ), ਦੋ ਰਾਗੀ ਜਥੇ ਇਕ ਭਾਈ ਜਸਪਾਲ ਸਿੰਘ ਜੀ (ਸ੍ਰੀ ਫਤਿਹਗੜ੍ਹ ਸਾਹਿਬ) ਦਾ ਅਤੇ ਦੂਜਾ ਭਾਈ ਬਲਜੀਤ ਸਿੰਘ ਜੀ (ਦਿੱਲੀ) ਦਾ ਜਥਾ, ਦੋ ਲਾਂਗਰੀ ਸਿੰਘ, ਇਕ ਮੈਨੇਜਰ, ਦੋ ਲਾਇਬ੍ਰੇਰੀਅਨ, ਵੀਹ ਪੰਝੀ ਪੰਜਾਬੀ ਟੀਚਰ ਨਾਮ ਮਾਤਰ ਤਨਖਾਹਾਂ ਉਪਰ, ਪ੍ਰੇਮ ਸਹਿਤ ਸੇਵਾ ਕਰਦੇ ਹਨ।
ਉਪ੍ਰੋਕਤ ਤੋਂ ਇਲਾਵਾ, ਜਦੋਂ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਲੋੜ ਪਵੇ ਤਾਂ ਹਰ ਪ੍ਰਕਾਰ ਦੀ ਨਿਸ਼ਕਾਮ ਸੇਵਾ ਨਿਭਾਉਣ ਵਾਸਤੇ, ਸਿਡਨੀ ਨਿਵਾਸੀ, ਸੰਸਾਰ ਪ੍ਰਸਿਧ ਸਿੱਖ ਵਿਦਵਾਨ, ਗਿ. ਸੰਤੋਖ ਸਿੰਘ ਜੀ ਵੀ ਹਾਜਰ ਰਹਿੰਦੇ ਹਨ। ਜਦੋਂ ਮੈਂ ਏਥੇ ਆਇਆ ਤਾਂ ਉਹਨੀਂ ਦਿਨੀਂ ਗਿ. ਸੰਤੋਖ ਸਿੰਘ ਜੀ ਇਤਿਹਾਸਕ, ‘ਗ੍ਰੰਥ ਨਾਨਕ ਪ੍ਰਕਾਸ਼’ ਦੀ ਕਥਾ ਕਰ ਰਹੇ ਸਨ ਜਿਨ੍ਹਾਂ ਦੇ ਨਾਲ਼ ਕੁਝ ਦਿਨ ਕਥਾ ਦਾ ਪਾਠ ਕਰਨ ਦਾ ਦਾਸ ਨੂੰ ਵੀ ਸੁਭਾਗ ਪ੍ਰਾਪਤ ਹੋਇਆ। ਏਥੇ ਹੀ ਇਕ ਹੋਰ ਗੁਰਮੁਖ ਪਿਆਰੇ, ਚੜ੍ਹਦੀਕਲਾ ਨਾਲ਼ ਸਟੇਜ ਉਪਰ ਜੋਸ਼ੀਲੀ ਕਵਿਤਾ ਬੋਲਣ ਵਾਲ਼ੇ ਸਿੰਘ, ਸ. ਸੁਰਿੰਦਰ ਸਿੰਘ ਜਗਰਾਉਂ ਜੀ ਨਾਲ਼ ਮੇਲ਼ ਜੋਲ਼ ਤੋਂ ਵਧ ਕੇ ਮਿੱਤਰਤਾ ਵਾਲ਼ਾ ਸਬੰਧ ਜੁੜ ਗਿਆ।
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨਾਂ ਦੀ ਰਜਿਸਟ੍ਰਡ ਜਥੇਬੰਦੀ, ਜੋ ਕਿ ਦੇਸ਼ ਦੇ ਕਾਨੂੰਨ ਅਨੁਸਾਰ ਹੁਣ ਕਾਰਪੋਰੇਟ ਕੰਪਨੀ ਦਾ ਰੂਪ ਧਾਰ ਚੁੱਕੀ ਹੈ, ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੀ ਹੈ। ਤਿੰਨ ਰੂਪਾਂ ਵਿਚ ਇਸ ਦੇ ਕੁੱਲ ਸਤਾਈ ਮੈਂਬਰ ਮੈਂਬਰਾਂ ਵੱਲੋਂ ਚੁਣੇ ਜਾਂਦੇ ਹਨ ਪਰ ਇਲੈਕਸ਼ਨ ਵਾਲ਼ੇ ਦਿਨ ਤੋਂ ਇਲਾਵਾ ਉਹਨਾਂ ਵਿਚੋਂ ਥੋਹੜਿਆਂ ਦੇ ਦਰਸ਼ਨ ਹੀ ਸਾਲ ਦੇ ਬਾਕੀ ਦਿਨਾਂ ਵਿਚ ਹੁੰਦੇ ਹਨ। ਬਹੁਤ ਸਾਰੇ ਜਨਰਲ ਮੈਂਬਰਾਂ ਵਾਂਙ ਹੀ ਉਹ ਵੀ ਚੋਣ ਸਮੇ ਹੀ ਹਾਜਰ ਹੁੰਦੇ ਹਨ। ਫਿਰ ਵੀ ਕਮੇਟੀ ਦੇ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸ. ਮੋਹਨ ਸਿੰਘ ਸੇਖੋਂ, ਮੈਨੇਜਰ ਭਾਈ ਜਸਬੀਰ ਸਿੰਘ, ਸੰਗਤੀ ਸੇਵਾਦਾਰਾਂ ਦੀ ਸਹਾਇਤਾ ਨਾਲ਼ ਪ੍ਰਬੰਧ ਦੀ ਸੇਵਾ ਨਿਭਾਈ ਜਾ ਰਹੇ ਹਨ।
ਲੰਗਰ ਦੀ ਸੇਵਾ ਸਵੇਰੇ ਚਾਰ ਵਜੇ ਰਾਤ ਦੇ ਦਸ ਯਾਰਾਂ ਵਜੇ ਤੱਕ ਬੀਬੀਆਂ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ਼ ਕਰਦੀਆਂ ਹਨ। ਹਰੇਕ ਲੰਗਰ ਦੀਆਂ ਰਸਤਾਂ ਦੀ ਸੇਵਾ ਕਿਸੇ ਨਾ ਕਿਸੇ ਪ੍ਰੇਮੀ ਵੱਲੋਂ ਕੀਤੀ ਜਾਂਦੀ ਹੈ। ਹੋਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਗ਼ੈਰ ਸਿੱਖ ਸੰਗਤਾਂ ਵੀ ਲੰਗਰ ਦੀ ਸੇਵਾ ਵਿਚ ਪੂਰੀ ਸ਼ਰਧਾ ਨਾਲ਼ ਕਰਦੀਆਂ ਹਨ। ਇਹ ਸੇਵਾ ਪ੍ਰਾਪਤ ਕਰਨ ਲਈ ਵੀ ਮਹੀਨਿਆਂ ਪਿੱਛੋਂ ਤੇ ਕਈ ਵਾਰੀਂ ਸਾਲਾਂ ਪਿੱਛੋਂ ਵਾਰੀ ਮਿਲ਼ਦੀ ਹੈ। ਜੇਹੜੇ ਬੱਚੇ ਏਥੇ ਪੰਜਾਬੋਂ ਪੜ੍ਹਾਈ ਕਰਨ ਆਉਂਦੇ ਹਨ ਉਹ ਵੀ ਹਰ ਪ੍ਰਕਾਰ ਦੀ ਸੇਵਾ ਵਿਚ ਬੜੇ ਉਤਸ਼ਾਹ ਨਾਲ਼ ਹਿੱਸਾ ਪਾਉਂਦੇ ਹਨ। ਲੰਗਰ ਦਾ ਪ੍ਰਬੰਧ ਏਨਾ ਵਧੀਆ ਹੁੰਦਾ ਹੈ ਕਿ ਚੰਗੇ ਚੰਗੇ ਰੈਸਟੋਰੈਂਟ ਵੀ ਬਰਾਬਰੀ ਨਹੀਂ ਕਰ ਪਾਉਂਦੇ। ਸੇਵੇਰ ਵੇਲ਼ੇ ਦੁਧ ਚਾਹ, ਪਰਾਉਂਠੇ, ਫਲ, ਦਲੀਆ ਅਤੇ ਮਿਠਿਆਈਆਂ ਵਰਤਦੀਆਂ ਹਨ ਅਤੇ ਦੁਪਹਿਰ ਦੇ ਲੰਗਰ ਸਮੇ ਪ੍ਰਸ਼ਾਦੇ, ਚੌਲ਼, ਦਾਲ਼, ਸਬਜ਼ੀ, ਦਹੀਂ ਤੇ ਕੋਈ ਮਿਠੀ ਵਸਤੂ ਖੀਰ, ਗਜਰੇਲਾ ਆਦਿ ਵਰਤਾਈ ਜਾਂਦੀ ਹੈ। ਰਾਤ ਤੱਕ ਏਸੇ ਤਰ੍ਹਾਂ ਬਿਨਾ ਵਿਤਕਰੇ ਲੰਗਰ ਵਰਤਦਾ ਹੈ।
ਅਜਿਹਾ ਭਜਨ ਅਤੇ ਭੋਜਨ ਦਾ ਲਗਾਤਾਰ ਪ੍ਰਵਾਹ ਚੱਲਦਾ ਵੇਖ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀ ਫੁਲਵਾੜੀ ਦਿਨੋ ਦਿਨ ਪ੍ਰਫੁੱਲਤ ਹੋ ਰਹੀ ਹੈ। ਇਸ ਫੁਲਵਾੜੀ ਦੀ ਮਹਿਕ ਸੰਸਰ ਭਰ ਵਿਚ ਆਪਣੀ ਖ਼ੁਸ਼ਬੂ ਫੈਲਾ ਰਹੀ ਹੈ। ਦੂਰੋਂ ਦੂਰੋਂ “ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ” ਨਜ਼ਰੀਂ ਪੈ ਰਹੇ ਹਨ। ਲੱਗਦਾ ਹੈ ਕਿ ਗੁਰਾਂ ਦੀ ਕਿਰਪਾ ਸਦਕਾ, ਉਹ ਦਿਨ ਦੂਰ ਨਹੀਂ ਜਦੋਂ ਆਸਟ੍ਰੇਲੀਆ ਵਿਚ ਵੀ, ਕੈਨੇਡਾ ਵਾਂਙ ਹੀ ਸਿੱਖੀ ਦੇ ਬੋਲ ਬਾਲੇ ਹੋਣਗੇ। ਸਿਡਨੀ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਵੀ ਸੰਗਤਾਂ ਨੇ ਗੁਰ ਸਥਾਨ ਉਸਾਰੇ ਹੋਏ ਹਨ ਅਤੇ ਉਹਨਾਂ ਵਿਚ ਰੌਣਕਾਂ ਲੱਗਦੀਆਂ ਹਨ; ਇਹਨਾਂ ਵਿਚੋਂ ਕੁਝ ਕੁ ਦੇ ਨਾਂ ਇਉਂ ਹਨ: ਮੈਲਬਰਨ, ਐਡੀਲੇਡ, ਬ੍ਰਿਸਬਿਨ, ਵੂਲਗੂਲਗਾ, ਮੁਰਵਿਲੰਭਾ, ਕੇਰਨਜ਼, ਕੈਨਬਰਾ, ਹੋਬਾਰਟ, ਨਿਊ ਕੈਸਲ, ਗ੍ਰਿਫ਼ਿਥ, ਰੈਨਮਾਰਕ, ਗਲੋਸਪ, ਸ਼ੈਪਰਟਨ, ਆਲਬਰੀ, ਮੈਲਡੂਰਾ ਆਦਿ।
ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੀ ਯਾਤਰਾ ਦੌਰਾਨ ਇਉਂ ਹੀ ਮਹਿਸੂਸ ਹੋਇਆ ਜਿਵੇਂ ਰਬ ਨੇ ਸਵੱਰਗ ਦੇ ਰੰਗ ਏਥੇ ਹੀ ਖਿਲਾਰ ਦਿਤੇ ਹਨ। ਅਰਦਾਸ ਹੈ ਕਿ ਵਾਹਿਗੁਰੂ ਇਸ ਦੇਸ਼ ਦੀ ਅਤੇ ਏਥੋਂ ਦੇ ਵਸਨੀਕਾਂ ਦੀ ਚਮਕ ਦਮਕ ਏਸੇ ਤਰ੍ਹਾਂ ਹੀ ਸਦੀਵੀ ਬਰਕਰਾਰ ਰਖੇ! ਗੁਰੂ ਦੀਆਂ ਸੰਗਤਾਂ ਵੀ ਏਸੇ ਤਰ੍ਹਾਂ ਹੀ ਆਨੰਦ ਮਾਣਦੀਆਂ ਰਹਿਣ!
ਕੈਪਟਨ ਗੁਰਮੇਲ ਸਿੰਘ

30 ਅਗਸਤ ਜਨਮ ਦਿਨ ਮੌਕੇ ਵਿਸ਼ੇਸ਼

ਬਹੁਪੱਖੀ ਸ਼ਖਸੀਅਤ ਭਾਈ ਕਾਨ• ਸਿੰਘ ਨਾਭਾ

Bhai-kahan-singh-nabha
ਆਪਣੇ ਸਮੇਂ ਦੀਆਂ ਸ਼ਿਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ, ਯੁੱਗ ਪੁਰਸ਼ ਭਾਈ ਕਾਨ• ਸਿੰਘ ਨਾਭਾ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਉਹ ਇੱਕ ਉ¤ਘੇ ਵਿਅਕਤੀ ਵੀ ਸਨ ਅਤੇ ਆਪੇ ਸਥਾਪਿਤ ਹੋਈ ਇੱਕ ਸੰਸਥਾ ਵੀ। ਉਹਨਾਂ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਅਤੀ ਵਿਸ਼ਾਲ ਸੀ, ਜਿਸ ਵਿੱਚ ਧਰਮ, ਖੰਡਨ-ਮੰਡਨ, ਇਤਿਹਾਸ, ਟੀਕਾਕਾਰੀ, ਕੋਸ਼ਕਾਰੀ ਤੇ ਰਾਜਨੀਤੀ ਆਦਿਕ ਅਨੇਕ ਵਿਸ਼ੇ ਸ਼ਾਮਿਲ ਹਨ। ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ (1900 ਤੋਂ 1930 ਈ.) ਵਿੱਚ ਭਾਈ ਸਾਹਿਬ ਦਾ ਸਥਾਨ ਮ