ਬੈਲਜੀਅਮ 26 ਫਰਵਰੀ (ਅਮਰਜੀਤ ਸਿੰਘ ਭੋਗਲ)ਗੁਰਦੁਆਰਾ ਗੁਰੂ ਰਵਿਦਾਸ ਭਵਨ ਉਸਟੰਡੇ ਵਿਖੇ ਗੁਰੂ ਰਵਿਦਾਸ ਜੀ ਦਾ 643ਵਾ ਪ੍ਰਕਾਸ਼ ਉਤਸਵ ਪ੍ਰਧਾਨ ਸ਼ੀ ਰਮੇਸ਼ ਕੁਮਾਰ ਤੇ ਪ੍ਰਬੰਧਕ ਕਮੇਟੀ ਵਲੋ ਸਾਰੀਆ ਸੰਗਤਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਅਖੰਡ ਪਾਠ ਸਾਹਿਬ ਦੀ ਸੇਵਾ ਮਹਿੰਦਰ ਸਿੰਘ ਮੱਲ ਨੇ ਨਿਭਾਈ 10 ਵਜੇ ਭੋਗ ਤੋ ਉਪਰੰਤ ਇਟਲੀ ਫਰਾਸ ਅਤੇ ਹਾਲੈਂਡ ਤੋ ਆਏ ਰਾਗੀ ਸਿੰਘਾ ਵਲੋ ਗੁਰਬਾਣੀ ਅਤੇ ਗੁਰੂ ਰਵਿਦਾਸ ਜੀ ਦੀ ਮਹਿਮਾ ਵਿਚ ਕੀਰਤਨ ਕੀਤਾ ਬੈਲਜੀਅਮ ਦੇ ਛੋਟੇ ਛੋਟੇ ਬੱਚਿਆ ਵਲੋ ਸਿੱਖ ਐਜੂਕੇਸ਼ਨ ਵਿਚ ਸਿੱਖਿਆ ਹਾਸਲ ਕਰਕੇ ਆਪਣੀ ਹਾਜਰੀ ਲਗਵਾਈ ਸਟੇਜ ਦੀ ਸੇਵਾ ਕਰਦਿਆ ਜੀਵਨ ਲਾਲ ਨੇ ਸੰਗਤਾ ਨੂੰ ਸਬੋਧਨ ਕਰਦੇ ਹੋਏ ਗੁਰੂ ਗਰੰਥ ਸਾਹਿਬ ਦੇ ਲੜ ਲੱਗਣ ਦੀ ਬੈਨਤੀ ਕੀਤੀ ਇਸ ਤੋ ਇਲਾਵਾ ਦਿਲਾਵਰ ਸਿੰਘ ਬਾਘਾ ਯੁਕੇ ਯੁਰਪ ਪ੍ਰਧਾਨ ,ਰਮੇਸ ਲਾਲ ,ਛਿਦਰ ਲਾਲ ਦੇਸ ਰਾਜ ਬੰਗੜ ਯੂ ਕੇ , ਨਿਰਮਲ ਸੋਧੀ, ਪਰਵਿੰਦਰ ਸਿੰਘ ਫਰਾਸ, ਹੰਸ ਰਾਜ ਬਾਲੀ ਜਰਮਨ, ਦਵਿੰਦਰ ਮੱਲ ਫਰਾਸ, ਜਸਵੰਤ ਰਾਏ ੂਕੇ , ਅਤੇ ਅਜੇ ਮਹਿਮੀ ਹਾਲੈਂਡ ਨੇ ਵੀ ਸੰਗਤਾ ਨੂੰ ਗੁਰੂ ਰਵਿਦਾਸ ਅਤੇ ਗੁਰੂ ਗਰੰਥ ਸਾਹਿਬ ਦੀਆ ਸਿìਖਆਵਾ ਤੇ ਚੱਲਣ ਲਈ ਸੰਗਤਾ ਨੂੰ ਬੇਨਤੀ ਕੀਤੀ
ਕੀਰਤਨ ਕਰਦੇ ਹੋਏ ਰਾਗੀ ਜਥੇ ਅਤੇ ਸੰਗਤਾ ਤਸਵੀਰ ਭੋਗਲ ਬੈਲਜੀਅਮ
