ਸਿਹਤ ਮਹਿਕਮੇ ਦੀਆਂ ਸਾਵਧਾਨੀਆਂ ਨੂੰ ਗੰਭੀਰਤਾ ਨਾਲ ਲੈਣ ਲੋਕ-ਜੱਥੇਦਾਰ ਖੁਸਰੋਪੁਰ


ਕਪੂਰਥਲਾ-
ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਦੇਸ਼ ਤੇ ਦੁਨੀਆ ‘ਚ ਫੈਲੀ ਕਰੋਨਾ ਵਾਈਰਸ ਨਾਮਕ ਬਿਮਾਰੀ ਦੇ ਚਲਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਜੇ ਅਸੀ ਘਰਾਂ ਵਿਚ ਰਹਿਣੇ ਹਾਂ ਤੇ ਬਾਹਰ ਨਹੀ ਜਾਂਦੇ ਤਾਂ ਇਸ ਵਿਚ ਸਾਡੀ ਤੇ ਸਾਡੇ ਸਮਾਜ ਦੀ ਭਨਾਈ ਹੈ। ਉਨ੍ਹਾਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਰੀਬ ਵਰਗ ਲੋਕਾਂ ਜਿਨ੍ਹਾਂ ਦਾ ਗੁਜ਼ਾਰਾ ਰੋਜਾਨਾ ਦਿਹਾੜੀ ਕਰਕੇ ਹੀ ਚਲਦਾ ਸੀ ਉਨ੍ਹਾਂ ਵਾਸਤੇ ਖਾਣ ਪੀਣ ਦੀਆਂ ਵਸਤਾਂ ਦੇ ਪ੍ਰਬੰਧ ਕਰਨ ਵਿਚ ਤੇਜ਼ੀ ਲਿਆਵੇ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਲੋਕਾਂ ਵਿਚ ਘਰਾਂ ਵਿਚ ਰਹਿ ਕੇ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਸੰਸਾਰ ਨੂੰ ਇਸ ਭਿਆਨਕ ਬਿਮਾਰੀ ਤੋਂ ਜਲਦ ਤੋਂ ਜਲਦ ਮੁਕਤ ਕਰਵਾਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਮਹਿਕਮੇ ਵਲੋ ਜਾਰੀ ਕੀਤੀਆਂ ਗਈਆਂ ਸਾਵਧਾਨੀਆਂ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *