ਬਰੂਸਲ 25 ਮਾਰਚ (ਯ.ਸ) ਬੈਲਜੀਅਮ ਵਿਖੇ ਜਿਥੇ ਪਿਛਲੇ 2 ਦਿਨਾਂ ਤੋਂ ਕਰੋਨਾ ਦੇ ਕੇਸ ਘਟਦੇ ਨਜਰ ਆਏ ਉਥੇ ਅੱਜ ਮਿਲੀ ਜਾਣਕਾਰੀ ਮੁਤਾਬਿਕ ਇਸ ਵਾਇਰਸ ਦਾ ਸ਼ਿਕਾਰ ਹੋਏ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਬੈਲਜੀਅਮ ਵਿਖੇ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਸਿੰਰੂਧਨ ਵਿਖੇ ਇਸ ਸਮੇਂ ਕਰੋਨਾਂ ਦੀ ਮਰੀਜਾਂ ਦੀ ਗਿਣਤੀ ਵੱਧ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਅਜੇ ਕਿਸੇ ਪੰਜਾਬੀ ਦਾ ਕੇਸ ਸਾਹਮਣੇ ਨਹੀਂ ਆਇਆ। ਸੂਤਰਾਂ ਮੁਤਾਬਿਕ ਇਸ ਸ਼ਹਿਰ ਵਿੱਚ ਬਜੁਰਗਾਂ ਦੀ ਗਿਣਤੀ ਵੀ ਜਿਆਦਾ ਹੈ ਜੋ ਕਿ ਕਰੋਨਾ ਦੇ ਛੇਤੀ ਸ਼ਿਕਾਰ ਹੋ ਸਕਦੇ ਹਨ। ਸਭੰਵ ਹੈ ਕਿ ਬੈਲਜੀਅਮ ਵਿਖੇ ਅਜੇ ਵੀ ਕੁਝ ਹਫਤਿਆਂ ਤੱਕ ਆਮ ਜਿੰਦਗੀ ਠੱਪ ਰਹੇਗੀ। ਬਿਨਾਂ ਖਾਸ ਜਰੂਰਤ ਤੋਂ ਘਰ ਤੋਂ ਬਾਹਰ ਨਿਕਲਣਾ ਸਖਤ ਮਨਾਂ ਹੈ। ਬੈਲਜੀਅਮ ਦੀਆਂ ਸਰਹਦਾਂ ਤੇ ਵੀ ਆਵਾਜਾਈ ਦੀ ਜਾਂਚ ਕੀਤੀ ਜਾਂਦੀ ਹੈ। ਹਵਾਈ ਅੱਡੇ ਤੇ ਵੀ ਆਵਾਜਾਈ ਘਟਾਈ ਜਾ ਰਹੀ ਹੈ। ਇਸ ਸਮੇਂ ਯੋਰਪ ਵਿੱਚ ਇਟਲੀ ਤੋਂ ਬਾਦ ਸਪੇਨ ਵਿੱਚ ਕਰੋਨਾ ਦਾ ਕਹਿਰ ਬਹੁਤ ਜੋਰ ਤੇ ਹੈ। ਇੰਗਲੈਡ ਦੀ ਸਰਕਾਰ ਵਲੋਂ ਵੀ ਕਰੋਨਾ ਅਧੀਨ ਠੋਸ ਕਦਮ ਉਠਾਏ ਜਾ ਰਹੇ ਹਨ।