ਅਸਲੋ(ਰੁਪਿੰਦਰ ਢਿੱਲੋ ਮੋਗਾ) ਮੀਡੀਆ ਨੂੰ ਟੈਲੀਫੋਨ ਤੇ ਦਿੱਤੀ ਜਾਣਕਾਰੀ ਅਨੁਸਾਰ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਜੋ ਨਾਰਵੇ ਚ ਭਾਰਤੀ ਭਾਈਚਾਰੇ ਚ ਇੱਕ ਜਾਣਿਆ ਮਾਣਿਆ ਨਾਮ ਹੈ ਨੇ ਬਹੁਤ ਹੀ ਦੁੱਖੀ ਹਿਰਦੇ ਨਾਲ ਦੱਸਿਆ ਕਿ ਭਾਈ ਸਾਹਿਬ ਦਾ ਇਸ ਕੁਦਰਤੀ ਬੀਮਾਰੀ ਕਰੋਨਾ ਨਾਲ ਪੀੜਤ ਹੋ ਕੋਮ ਤੋ ਵਿੱਛੜ ਜਾਣਾ ਕੋਮ ਨੂੰ ਬਹੁਤ ਵੱਡਾ ਘਾਟਾ ਹੈ ਅਤੇ ਜਿਸ ਤਰਾ ਉਹਨਾ ਦੀ ਦੇਹ ਨੂੰ ਸੰਸਕਾਰ ਸਮੇ ਬੇਕਦਰ ਕੀਤਾ ਗਿਆ ਬਹੁਤ ਹੀ ਸ਼ਰਮਸਾਰ ਕਾਰਾ ਹੈ। ਇਸ ਘਟਨਾ ਦੀ ਖਬਰ ਅੱਗ ਵਾਂਗ ਮੀਡੀਆ ਰਾਹੀ ਦੁਨੀਆ ਚ ਫੈਲ ਗਈ ਅਤੇ ਉਸ ਸਮੇ ਕੋਈ ਵੀ ਸਿੱਖਾ ਦੀ ਧਾਰਮਿਕ ਜੱਥੇਬੰਦੀ ਜਾ ਕੋਈ ਹੋਰ ਸਿੱਖਾ ਦੀ ਹਮਦਰਦੀ ਸਿਆਸੀ ਪਾਰਟੀ ਨੇ ਇਸ ਦਾ ਵਿਰੋਧ ਨਹੀ ਕੀਤਾ ਅਤੇ ਹੁਣ ਸੰਸਕਾਰ ਤੋ ਬਾਅਦ ਕੋਮ ਨੂੰ ਗੁੰਮਰਾਹ ਕਰਨ ਵਾਲੇ ਇਹ ਸਿਆਸੀ ਆਗੂ ਆਪਣੀਆ ਸਿਆਸੀ ਰੋਟੀਆ ਸੇਕਣ ਲਈ ਤਰਾ ਤਰਾ ਦੇ ਬਿਆਨ ਦੇ ਰਹੀਆ ਹਨ ਜੋ ਇੱਕ ਸਿਰਫ ਇੱਕ ਸਿਆਸੀ ਡਰਾਮਾ ਹੈ ਅਤੇ ਕੋਮ ਨੂੰ ਸ੍ਰ ਬੋਪਾਰਾਏ ਨੇ ਬੇਨਤੀ ਕੀਤੀ ਕਿ ਹੁਣ ਸਾਰੀ ਕੋਮ ਇਸ ਤਰਾ ਦੇ ਸਿਆਸੀ ਆਗੂਆ ਦੀਆ ਗੱਲਾ ਚ ਨਾ ਆਉਣ, ਸ੍ਰ ਬੋਪਾਰਾਏ ਨੇ ਜਿੱਥੇ ਭਾਈ ਨਿਰਮਲ ਸਿੰਘ ਜੀ ਦੇ ਅਕਾਲ ਚਲਾਣੇ ਤੇ ਅਤਿ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਇਸ ਭਿਆਨਕ ਮਹਾਮਾਰੀ ਕਰੋਨਾ ਦੇ ਬਚਾਅ ਚ ਦੇਸ਼ ਵਿਦੇਸ਼ ਦੇ ਲੋਕਾ ਨੂੰ ਆਪਣੀਆ ਆਪਣੀਆ ਸਰਕਾਰਾ ਦੇ ਇਸ ਬੀਮਾਰੀ ਨੂੰ ਮੁੱਖ ਰੱਖ ਜਾਰੀ ਕੀਤੇ ਨਿਰਦੇਸ਼ਾ ਨੂੰ ਪਾਲਣ ਕਰਨ ਅਤੇ ਸਾਰਿਆ ਨੂੰ ਸਰਬਤ ਦੇ ਭਲਾ ਮੰਗਣ ਦੀ ਅਰਦਾਸ ਕਰਨ ਦੀ ਬੇਨਤੀ ਕੀਤੀ।