ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ) ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦੀ ਇਕ ਏ ਐਸ ਆਈ ਵਲੋ ਜੋ ਗੋਲੀ ਮਾਰ ਕੇ ਜੋ ਬੀਤੇ ਦਿਨ ਹੱਤਿਆ ਕਰ ਦਿਤੀ ਗਈ ਹੈ ਦੇ ਰੋਸ ਵਜੋ ਬੈਲਜੀਅਮ ਦੀਆ ਖੇਡ ਕਲੱਬਾ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਅਤੇ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਵਲੋ ਡੂਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਸਮੂਹ ਕਲੱਬਾ ਵਲੋ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਉਹ ਪੁਲੀਸ ਦੇ ਕਰੱਪਟ ਅਤੇ ਗੇਰਜੁਮੇਵਾਰਨਾ ਕਰਮਚਾਰੀਆ ਨੂੰ ਨੱਥ ਪਾਵੇ ਤਾ ਜੋ ਆਮ ਲੋਕ ਆਪਣੇ ਆਪ ਨੂੰ ਸ਼ੁਰੱਖਸ਼ਤ ਸਮਝਣ ਇਕ ਪਾਸੇ ਤਾ ਲੋਕ ਕਰਫਿਊ ਅਤੇ ਕੋਰੋਨਾ ਤੋ ਪਰੇਸ਼ਾਨ ਹਨ ਦੁਜੇ ਪਾਸੇ ਪੁਲੀਸ ਆਮ ਲੋਕਾ ਨੂੰ ਗੋਲੀਆ ਨਾਲ ਭੁਨ ਰਹੇ ਹਨ ਕਲੱਬਾ ਵਲੋ ਇਸ ਮੋਕੇ ਤੇ ਅਰਵਿੰਦਰਜੀਤ ਸਿੰਘ ਦੇ ਪਰਿਵਾਰ ਨਾਲ ਉਦੋ ਤੱਕ ਨਾਲ ਚੱਲਣ ਦਾ ਵਾਧਾ ਕੀਤਾ ਜਦੋ ਤੱਕ ਦੋਸ਼ੀ ਨੂੰ ਸੀਖਾ ਪਿਛੇ ਨਹੀ ਡੱਕ ਦਿਤਾ ਜਾਦਾ।