ਘੱਲੂਘਾਰਾ ਦੀ 36ਵੀਂ ਵਰ੍ਹੇ ਗੰਢ ਮੌਕੇ ਵਿਸ਼ਵ ਵਾਤਾਵਰਣ ਦਿਵਸ ‘ਤੇ ਦੁਨੀਆਂ ਨੂੰ ਸੁਨੇਹਾ – ਸ਼ਰੋਮਣੀ ਅਕਾਲੀ ਦਲ (ਅ)ਯੂ.ਕੇ.ਰਜਿ.

ਇੰਗਲੈਂਡ – ਵਰਲਡ ਵਾਤਾਵਰਣ ਦਿਵਸ ‘ਤੇ ਪੈਰਿਸ ਵਿਖੇ ਹੋ ਰਹੀ ਕਾਨਫਰੰਸ ਦੀ ਸਫਲਤਾ ਲਈ ਪਾਰਟੀ ਕਾਮਨਾ ਕਰਦੀ ਹੈ, ਪਰ ਨਾਲ ਹੀ ਉਨ੍ਹਾਂ ਤੋਂ ਉਮੀਦ ਵੀ ਕਰਦੀ ਹੈ ਕਿ ਦ੍ਰਿੜਤਾ ਨਾਲ ਨਿਰਪੱਖ ਕਾਰਵਾਈਆਂ ਵੀ ਹੋਣ। ਜੇ ਯੂ. ਐਨ. ਉ., ਐਮਨੈਸਟੀ ਇੰਟਰਨੈਸ਼ਨਲ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ, ਅਮਰੀਕਾ ਅਤੇ ਉਸਦੇ ਅਲਾਇਡ ਦੇਸ਼ਾਂ ਨੇ ਸਮੇਂ ਸਿਰ ਬਣਦੀ ਕਾਰਵਾਈ ਕੀਤੀ ਹੁੰਦੀਂ ਅਤੇ ਇੰਗਲੈਂਡ, ਰੂਸ ਆਦਿਕ ਦੇਸ਼ਾਂ ਨੇ ਸਲਾਹਾਂ ਦੇ ਅਦਾਨ ਪ੍ਰਦਾਨ ਦੀ ਬਜਾਏ ਸਖਤੀ ਨਾਲ ਲੋਕਤੰਤ੍ਰਿਕ ਕਹਾਉਂਦੇ ਦੇਸ਼ ਦੀ ਸਰਕਾਰ ਨੂੰ ਡਿਕਟੇਟਰਾਨਾਂ ਫੌਜੀ ਹਮਲੇ ਤੋਂ ਰੋਕਿਆ ਹੁੰਦਾਂ ਤਾਂ ਜੂਨ 1984 ਦਾ ਘੱਲੂਘਾਰਾ ਨਾਂ ਵਾਪਰਿਆ ਹੁੰਦਾਂ।ਇਹ ਸਭ ਜੁੰਮੇਵਾਰ ਧਿਰਾਂ ਦੱਸਣ ਕੇ ਕੀ ਉਦੋਂ ਵਿਸ਼ਵ ਵਾਤਾਵਰਣ ਦਿਵਸ ਨਹੀਂ ਮਨਾਇਆ ਜਾਂਦਾ ਸੀ ਜਾਂ ਕੀ ਇਸ ਵਹਿਸ਼ੀਆਨਾ ਕਾਰਵਾਈ ਨਾਲ ਵਾਤਾਵਰਣ ਨੂੰ ਕੀ ਫਾਇਦਾ ਪੁੱਜਾ। ਅਰਬ ਦੇਸ਼ਾਂ ਵਿੱਚ ਤੇਲ ਅਤੇ ਕੁਦਰਤੀ ਸੋਮਿਆਂ ਉੱਪਰ ਕਬਜ਼ੇ ਦੇ ਏਜੰਡੇ ਤਹਿਤ ਡੈਮੋਕਰੇਸੀ ਅਤੇ ਮਨੁੱਖੀ ਅਧਿਕਾਰ ਬਹਾਲ ਕਰਵਾਉਣ ਦੇ ਪਰਦੇ ਹੇਠ ਫੌਜੀ ਕਾਰਵਾਈਆਂ ਕਰਨ ਵਾਲਾ ਅਮਰੀਕਾ ਅਤੇ ਉਸਦੇ ਅਲਾਇਡ ਦੇਸ਼ ਇੰਡੀਆ ਵਿੱਚ ਮਨੁੱਖੀ ਅਧਿਕਾਰਾਂ ਦੇ ਹੁੰਦੇਂ ਘਾਣ ਦੇ ਬਾਵਜੂਦ ਖਮੋਸ਼ ਰਹਿਕੇ ਕਿਹੜੇ ਵਾਤਾਵਰਣ ਦੀ ਰਾਖੀ ਕਰ ਰਹੇ ਹਨ ? ਪ੍ਰਧਾਨ ਸੂਬਾ ਸਿੰਘ ਲਿੱਤਰਾਂ, ਸਕੱਤਰ ਜਨਰਲ ਸਰਬਜੀਤ ਸਿੰਘ, ਯੂਥ ਵਿੰਗ ਪ੍ਰਧਾਨ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਜਗਤਾਰ ਸਿੰਘ ਵਿਰਕ ਨੇ ਕਿਹਾ ਕਿ ਜੂਨ 1984 ਦਰਬਾਰ ਸਾਹਿਬ ਘੱਲੂਘਾਰੇ ਦੌਰਾਨ ਚਮਕੌਰ ਦੀ ਗੜ੍ਹੀ ਦਾ ਇਇਹਾਸ ਦੁਹਰਾਉਂਦੇ ਹੋਏ ਸ਼ਹੀਦ ਹੋਏ ਯੋਧਿਆਂ ਨੂੰ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਅਤੇ ਕੌਮੀ ਪ੍ਰਣ ਦੁਹਰਾਉਂਦੇ ਹਾਂ ਕਿ ਸ਼ਹੀਦਾਂ ਦਾ ਸੰਕਲਪ ਪੂਰਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕੇਂਦਰ ਸਰਕਾਰ ਨੂੰ ਵਾਰਨਿੰਗ ਕਿ – ਜਿਸ ਦਿਨ ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਦਾਖਲ ਹੋਈ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਕੌਮ ਦੀ ਮਿਸ਼ਨ ਸਟੇਟਮੈਂਟ ਬਣ ਚੁੱਕੀ ਹੈ।ਕੌਮੀ ਲੀਡਰ ਹੋਣ ਦਾ ਦਾਅਵਾ ਕਰਨ ਵਾਲਾ ਕੋਈ ਵੀ ਲੀਡਰ ਇਸ ਤੋਂ ਘੱਟ ਗੱਲ ਕਰੇਗਾ ਤਾਂ ਕੌਮ ਉਸਨੂੰ ਪ੍ਰਵਾਨ ਨਹੀਂ ਕਰੇਗੀ। ਪੈਰਿਸ ਕਾਨਫਰੰਸ ਵਿੱਚ ਜੇ ਅਜ਼ਾਦ ਦੇਸ਼ ਖਾਲਿਸਤਾਨ ਦੇ ਨੁਮਾਇੰਦੇ ਸ਼ਾਮਲ ਹੁੰਦੇਂ ਤਾਂ ਕੈਮੀਕਲ, ਨਿਊਕਲੀਅਰ ਹਥਿਆਰਾਂ ਦੇ ਖਾਤਮੇ ਦੇ ਨਾਲ -2 ਕੋਵਿਡ -19 ਦੇ ਖਦਸ਼ਿਆਂ ਦੀ ਅਜ਼ਾਦਾਨਾ ਜਾਂਚ ਦੀ ਮੰਗ ਕਰਦੇ।ਦਰਿਆਵਾਂ, ਜੰਗਲਾਂ, ਜੰਗਲੀ ਜੀਵਾਂ ਆਦਿਕ ਦੀ ਹਿਫਾਜਤ ਦੀ ਮੰਗ ਕਰਦੇ। ਖੇਤੀਬਾੜੀ ਦੇ ਲਈ ਵਿਸ਼ੇਸ਼ ਰਿਆਇਤਾਂ ਅਤੇ ਸਹੂਲਤਾਂ ਦੇ ਨਾਲ -2 ਔਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਯੋਗ ਪ੍ਰਬੰਧ ਕਰਨ ਦੀ ਮੰਗ ਕਰਦੇ। ਕਰੋਨਾ ਵਾਇਰਸ ਕਾਰਨ ਸਭ ਕੁੱਝ ਠੱਪ ਹੋ ਗਿਆ ਹੈ, ਸਾਇੰਸ ਦੀਆਂ ਤਕਰੀਬਨ ਸਭ ਖੋਜਾਂ ਦੇ ਮੁਕਾਬਲੇ ਲੋਕਾਂ ਨੂੰ ਸਿਰਫ ਖਾਣ ਪੀਣ ਦੀਆਂ ਵਸਤਾਂ ਦੀ ਜਰੂਰਤ ਨੇ ਸਿੱਧ ਕਰ ਦਿੱਤਾ ਹੈ ਕਿ ਕਿਸਾਨੀ ਹਿੱਤਾਂ ਬਾਰੇ ਸੋਚਣਾਂ ਕਿੰਨਾਂ ਜਰੂਰੀ ਹੈ।ਸਟੇਟਲੈੱਸ ਕੌਮਾਂ ਇਹੋ ਜਿਹਿਆਂ ਕਾਨਫਰੰਸਾਂ ਦਾ ਹਿੱਸਾ ਨਹੀਂ ਬਣ ਸਕਦੀਆਂ ਪਰ ਅਕਾਲ ਪੁਰਖ ਦੀ ਬਖਸ਼ਿਸ ਨਾਲ ਸਿੱਖ ਕੌਮ ਨਿਕਟ ਭਵਿੱਖ ਵਿੱਚ ਜਰੂਰ ਸ਼ਾਮਲ ਹੋਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *