ਮਜੀਠੀਆ ਪਰਿਵਾਰ ਬਾਦਲ ਪਰਿਵਾਰ ਤੋਂ ਪਹਿਲਾ ਦਾ ਸਿਆਸਤ ‘ਚ ਸਰਗਰਮ

ਅੰਗਰੇਜ ਸਿੰਘ ਹੁੰਦਲ
• ਮਜੀਠੀਆ ਪਰਿਵਾਰ ਵੱਡ ਵਡੇਰੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਰਹੇ ਜਰਨੈਲ
ਮਜੀਠੀਆ ਪਰਿਵਾਰ ਦੀ ਬੰਸਾਵਲੀ ਨੂੰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਜਰਨੈਲ ਵਰਗੇ ਉਚ ਅਹੁਦੇ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੈ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਬਾਰ ਵਿ¤ਚ ਮਜੀਠੀਆ ਪਰਿਵਾਰ ਦੇ ਦੇਸਾ ਸਿੰਘ ਮਜੀਠੀਆ, ਲਹਿਣਾ ਸਿੰਘ ਮਜੀਠੀਆ, ਅਮਰ ਸਿੰਘ ਮਜੀਠੀਆ ਅਤੇ ਰਾਣਾ ਸੂਰਤ ਸਿੰਘ ਮਜੀਠੀਆ ਉ¤ਚ ਅਹੁਦਿਆਂ ਤੇ ਬਿਰਾਜਮਾਨ ਰਹੇ।ਮਜੀਠਾ ਖਾਨਦਾਨ ਦੇ ਵੱਡ ਵਡੇਰੇ ਨੇ ਹੀ ਮਜੀਠਾ ਕਸਬੇ ਦੀ ਸਥਾਪਨਾ ਕੀਤੀ ਸੀ । ਇਸ ਤੋਂ ਅ¤ਗੇ ਇਹਨਾਂ ਦਾ ਖਾਨਦਾਨ ਉਤਰਾ ਅਧਿਕਾਰੀਆਂ ਸ. ਨੋਧ ਸਿੰਘ ਮਜੀਠੀਆ, ਸ. ਉਮਰਾਉ ਸਿੰਘ ਮਜੀਠੀਆ ਅਤੇ ਸ. ਬਲਬੀਰ ਸਿੰਘ ਮਜੀਠੀਆ ਵਿ¤ਚ ਵੰਡਿਆ ਹੋਇਆ ਹੈ। ਇਨ•ਾਂ ਤਿੰਨਾਂ ਪਰਿਵਾਰਾਂ ਦਾ ਇਤਿਹਾਸ ਵੱਖ-ਵੱਖ ਹੈ ।
ਸ. ਨੋਧ ਸਿੰਘ ਮਜੀਠੀਆ ਅਤੇ ਸ. ਮਹਿਤਾਬ ਸਿੰਘ ਮਜੀਠੀਆ ਦੇ ਉਤਰਾ ਅਧਿਕਾਰੀ ਦਿਆਲ ਸਿੰਘ ਮਜੀਠੀਆ ਅਤੇ ਰਜਿੰਦਰ ਸਿੰਘ ਮਜੀਠੀਆ ਬਣੇ। ਦਿਆਲ ਸਿੰਘ ਮਜੀਠੀਆ ਜਿਨ•ਾਂ ਵ¤ਲੋਂ ‘ਟ੍ਰਿਬਿਊਨ’ ਅਖਬਾਰ, ਪੰਜਾਬ ਨੈਸ਼ਨਲ ਬੈਂਕ ਅਤੇ ਲਾਹੌਰ ਵਿਖੇ ਕਾਲਜ ਦੀ ਸਥਾਪਨਾ ਕੀਤੀ ਗਈ, ਇ¤ਥੋਂ ਦੀ ਉ¤ਚ ਸ਼ਖਸੀਅਤ ਸਨ। ਸ. ਉਮਰਾਉ ਸਿੰਘ ਮਜੀਠੀਆ ਅਤੇ ਸ. ਬਲਬੀਰ ਸਿੰਘ ਮਜੀਠੀਆ ਦੇ ਉਤਰਾ-ਅਧਿਕਾਰੀਆਂ ਸ. ਇ¤ਜ਼ਤ ਸਿੰਘ ਮਜੀਠੀਆ ਅਤੇ ਸ. ਸੁਹਾਜ ਸਿੰਘ ਮਜੀਠੀਆ ਬਣੇ, ਜੋ ਸ਼ੁ¤ਕਰਚ¤ਕੀਏ ਸਰਦਾਰਾਂ ਕੋਲ ਵੀ ਰਹੇ। ਇਸ ਖਾਨਦਾਨ ਵਿ¤ਚੋਂ ਅ¤ਗੇ ਸ. ਅਮਰ ਸਿੰਘ ਮਜੀਠੀਆ, ਸ. ਕਾਹਨ ਸਿੰਘ ਮਜੀਠੀਆ ਅਤੇ ਸ. ਅਤਰ ਸਿੰਘ ਮਜੀਠੀਆ ਸਰਦਾਰ ਬਣੇ।
ਸੂਰਤ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਪ੍ਰਸਿ¤ਧ ਹੋਏ। ਉਹ ਪਹਿਲਾਂ ਕੁਝ ਸਮਾ ਬਨਾਰਸ ਵੀ ਰਹੇ ਤੇ ਬਾਅਦ ‘ਚ ਉਨ•ਾਂ ਨੂੰ ਗੋਰਖਪੁਰ ਵਿਚ ਜ਼ਮੀਨ ਮਿਲੀ ਤੇ ਉਹ ਉ¤ਥੇ ਰਹੇ। 1861 ਵਿ¤ਚ ਉਹ ਮਜੀਠਾ ਵਿਖੇ ਆ ਗਏ ਫਿਰ ਉਨ•ਾਂ ਨੂੰ ਆਨਰੇਰੀ ਮੈਜਿਸਟ੍ਰੇਟ ਦਾ ਅਹੁਦਾ ਮਿਲਿਆ ਅਤੇ 1877 ਵਿ¤ਚ ਰਾਜੇ ਦੇ ਖਿਤਾਬ ਨਾਲ ਸਨਮਾਨ ਮਿਲਿਆ। ਉਨ•ਾਂ ਦੀ 1887 ਵਿ¤ਚ ਮਜੀਠਾ ਵਿਖੇ ਮੌਤ ਹੋ ਗਈ। ਉਨ•ਾਂ ਦੇ ਪੁ¤ਤਰ ਉਮਰਾਉ ਸਿੰਘ ਮਜੀਠੀਆ ਤੇ ਸੁੰਦਰ ਸਿੰਘ ਮਜੀਠੀਆ ਹੋਏ। ਉਮਰਾਉ ਸਿੰਘ ਮਜੀਠੀਆ ਦੀ ਮਹਾਰਾਜਾ ਪਟਿਆਲਾ ਨਾਲ ਰਿਸ਼ਤੇਦਾਰੀ ਬਣ ਗਈ। ਰਾਣਾ ਸੂਰਤ ਸਿੰਘ ਮਜੀਠੀਆ ਦੇ ਛੋਟੇ ਪੁ¤ਤਰ ਸੁੰਦਰ ਸਿੰਘ ਮਜੀਠੀਆ ਪ੍ਰਸਿ¤ਧ ਮਜੀਠਾ ਸਰਦਾਰ ਹੋਏ। ਉਹ ਪ੍ਰਸਿ¤ਧ ਲੋਕ ਸੇਵਕ ਤੇ ਦਾਨੀ ਪੁਰਸ਼ ਸਨ ਅਤੇ ਉਹ ਸਿੰਘ ਸਭਾ ਲਹਿਰ ਦੇ ਮੋਢੀਆਂ ਵਿ¤ਚੋਂ ਇ¤ਕ ਸਨ। ਉਨ•ਾਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਬਣਾ ਕੇ 50 ਸਾਲ ਤ¤ਕ ਕਾਲਜ ਦੀ ਤਰ¤ਕੀ ਵਿ¤ਚ ਵ¤ਡਮੁ¤ਲਾ ਯੋਗਦਾਨ ਪਾਇਆ। ਉਨ•ਾਂ ਇਸ ਮਹਾਨ ਸੰਸਥਾ ਨੂੰ ਭਾਰਤ ਹੀ ਨਹੀਂ ਸਗੋਂ ਏਸ਼ੀਆ ਦਾ ਪ੍ਰਸਿ¤ਧ ਕਾਲਜ ਬਣਾਇਆ। ਉਹ 1902 ਤੋਂ 1912 ਤ¤ਕ ਖਾਲਸਾ ਕਾਲਜ ਦੇ ਗਵਰਨਿੰਗ ਕੌਂਸਲ ਦੇ ਸਕ¤ਤਰ ਅਤੇ 1920 ਤੋਂ 1941 ਤ¤ਕ ਖਾਲਸਾ ਕਾਲਜ ਦੇ ਪ੍ਰਧਾਨ ਰਹੇ। ਉਹ 1902 ਤੋਂ 1920 ਅਤੇ ਫਿਰ 1934 ਤੋਂ 1937 ਤ¤ਕ ਚੀਫ ਖਾਲਸਾ ਦੀਵਾਨ ਦੇ ਸਕ¤ਤਰ ਰਹੇ। ਉਹ ਸਰਬ ਹਿੰਦ ਸਿ¤ਖ ਵਿ¤ਦਿਅਕ ਕਾਨਫਰੰਸ ਦੇ ਬਾਨੀ ਵੀ ਸਨ। 1904 ਵਿ¤ਚ ਉਨ•ਾਂ ਸੈਂਟਰਲ ਖਾਲਸਾ ਯਤੀਮਖਾਨਾ ਵੀ ਸਥਾਪਤ ਕੀਤਾ। 1908 ਵਿ¤ਚ ਉਨ•ਾਂ ਤਰਨ ਤਾਰਨ ਵਿ¤ਚ ਖਾਲਸਾ ਪ੍ਰਚਾਰਕ ਵਿ¤ਦਿਆਲਾ ਅਤੇ 1909 ਵਿ¤ਚ ਆਨੰਦ ਮੈਰਿਜ ਐਕਟ ਅਤੇ 1915 ਵਿ¤ਚ ਇ¤ਥੋਂ ਹੀ ਸੈਂਟਰਲ ਖਾਲਸਾ ਹਸਪਤਾਲ ਵੀ ਸਥਾਪਤ ਕੀਤਾ। 1910 ਵਿ¤ਚ ਉਹ ਵਾਇਸਰਾਏ ਦੀ ਲੈਜਿਸਲੈਟਿਵ ਕੌਂਸਲ ਦੇ ਮੈਂਬਰ ਨਿਯੁਕਤ ਹੋਏ। 1925 ਵਿ¤ਚ ਉਨ•ਾਂ ਨੂੰ ਰਿਜ਼ਰਵ ਬੈਂਕ ਦੇ ਗਵਰਨਰ ਬਣਾਇਆ ਗਿਆ। ਉਹ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਅਤੇ 1937 ਤੋਂ 1941 ਤ¤ਕ ਉਹ ਪੰਜਾਬ ਸਰਕਾਰ ਵਿ¤ਚ ਰੈਵੀਨਿਊ ਮਨਿਸਟਰ ਵੀ ਰਹੇ। 1911 ਵਿ¤ਚ ਉਨ•ਾਂ ਨੂੰ ਸਰਦਾਰ ਬਹਾਦਰ, 1920 ਵਿ¤ਚ ਸੀ.ਆਈ.ਸੀ., 1926 ਵਿ¤ਚ ਨਾਈਟ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ• ਵ¤ਲੋਂ ਡਾਕਟਰੇਟ ਆਫ ਲਿਟਰੇਚਰ ਦੀ ਪਦਵੀ ਨਾਲ ਵਿਸ਼ੇਸ਼ ਸਨਮਾਨ ਮਿਲਿਆ।
ਸ. ਸੁੰਦਰ ਸਿੰਘ ਮਜੀਠੀਆ 1925 ਵਿ¤ਚ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ। 2 ਅਪ੍ਰੈਲ 1941 ਨੂੰ ਉਨ•ਾਂ ਦਾ ਦੇਹਾਂਤ ਹੋ ਗਿਆ। ਉਨ•ਾਂ ਤੋਂ ਬਾਅਦ ਉਨ•ਾਂ ਦੇ ਸਪੁ¤ਤਰ ਸੁਰਜੀਤ ਸਿੰਘ ਮਜੀਠੀਆ ਨੇ ਉਨ•ਾਂ ਨੇ ਨਕਸ਼ੇ ਕਦਮਾਂ ‘ਤੇ ਚ¤ਲਦਿਆਂ ਆਪਣੇ ਖਾਨਦਾਨ ਦਾ ਨਾਂ ਰੌਸ਼ਨ ਕੀਤਾ। ਉਹ ਲੰਮੇ ਸਮੇਂ ਤ¤ਕ ਖਾਲਸਾ ਕਾਲਜ ਦੇ ਪ੍ਰਧਾਨ ਰਹੇ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੋਈ ਵਾਰ ਮੈਂਬਰ ਚੁਣੇ ਗਏ। ਉਹ ਕੇਂਦਰ ਸਰਕਾਰ ਵਿ¤ਚ ਉੱਪ ਰ¤ਖਿਆ ਮੰਤਰੀ ਵੀ ਰਹੇ। ਉਨ•ਾਂ ਦੇ ਦੇਹਾਂਤ ਤੋਂ ਬਾਅਦ ਉਨ•ਾਂ ਦੇ ਸਪੁ¤ਤਰ ਸ. ਸਤਿਆਜੀਤ ਸਿੰਘ ਮਜੀਠੀਆ ਉ¤ਘੇ ਸਮਾਜਸੇਵੀ ਹਨ ਜਿੰਨਾਂ ਮਜੀਠਾ ਪਰਿਵਾਰ ਦਾ ਨਾਮ ਹੋਰ ਚਮਕਾਇਆ। ਉਹ ਇਸ ਸਮੇਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ•ਾਂ ਦੀ ਰਹਿਨੁਮਾਈ ਹੇਠ ਖਾਲਸਾ ਕਾਲਜ ਸੰਸਥਾਵਾਂ ਬੁਲੰਦੀਆ ਛੂਹ ਰਹੀਆਂ ਹਨ। ਉਨ•ਾਂ ਦੀ ਲੜਕੀ ਬੀਬੀ ਹਰਸਿਮਰਤ ਕੌਰ ਬਾਦਲ ਜੋ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਦੀ ਧਰਮਪਤਨੀ ਵੀ ਹੈ ਅਤੇ ਮੌਜੂਦਾ ਕੇਦਰੀ ਮੰਤਰੀ ਵੀ ਹਨ । ਸ. ਸਤਿਆਜੀਤ ਸਿੰਘ ਦੇ ਸਪੁ¤ਤਰ ਬਿਕਰਮ ਸਿੰਘ ਮਜੀਠੀਆ ਲਗਾਤਾਰ ਦਸ ਕੈਬਨਿਟ ਮੰਤਰੀ ਵੀ ਰਹੇ ਅਤੇ ਹੁਣ ਵੀ ਸਿਆਸਤ ਵਿ¤ਚ ਪੂਰੀ ਤਰ•ਾਂ ਨਾਲ ਸਰਗਰਮ ਹੈ।
ਦੱਸਣਯੋਗ ਹੈ ਕਿ ਬਾਦਲ ਪਰਿਵਾਰ ਨਾਲੋਂ ਪਹਿਲਾਂ ਤੋਂ ਮਜੀਠੀਆ ਪਰਿਵਾਰ ਸਿਆਸਤ ਵਿਚ ਰਾਜਭਾਗ ਕਰਦਾ ਆਇਆ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *