ਨਸਲਵਾਦਦਾਸ਼ਿਕਾਰ ਹੈ ਅਮਰੀਕਾ


-ਡਾ. ਚਰਨਜੀਤ ਸਿੰਘ ਗੁਮਟਾਲਾ ,
25 ਮਈ ਨੂੰ ਅਮਰੀਕਾ ਦੇ ਮਿਨੇਸੋਟਾਸੂਬੇ ਦੇ ਪ੍ਰਸਿੱਧ ਸ਼ਹਿਰਮਿਨਿਆਪੋਲਿਸ ਦੇ ਪੁਲੀਸਅਫ਼ਸਰਾਂ ਹੱਥੋਂ ਮਾਰੇ ਗਏ ਅਮਰੀਕੀਅਫ਼ਰੀਕੀਸਿਆਹਫ਼ਾਮ (ਕਾਲੇ) ਜਾਰਜਫਲਾਇਡ ਦੇ ਵਿਰੋਧ ਵਿੱਚ ਅੱਜ ਅਮਰੀਕੀਨਸਲਵਾਦ ਵਿਰੁੱਧ ਸਾਰੀਦੁਨੀਆਂ ਵਿੱਚ ਇੱਕ ਲਹਿਰ ਉ¤ਠ ਖੜ•ੀ ਹੋਈ ਹੈ। ਜਾਰਜਫਲਾਇਡ ਨੂੰ 20 ਡਾਲਰਾਂ ਦੇ ਨਕਲੀਨੋਟਨਾਲਸਿਗਰਟਖ੍ਰੀਦਣ ਦੇ ਦੋਸ਼ ਵਿੱਚ ਗ੍ਰਿਫ਼ਤਾਰਕੀਤਾ ਗਿਆ ਸੀ। ਪੁਲੀਸਅਧਿਕਾਰੀਡੈਰਿਕ ਚੌਵਿਨ ਨੇ ਉਸ ਦੇ ਹੱਥ ਬੰਨ• ਕੇ ਉਸ ਨੂੰ ਜ਼ਮੀਨ’ਤੇ ਸੁੱਟ ਕੇ ਤਕਰੀਬਨ 8.46 ਮਿੰਟ ਗੋਡੇ ਨਾਲ ਉਸ ਦੀ ਧੌਣ ਨੂੰ ਦਬਾਈ ਰੱਖਿਆ। ਉਸ ਨੇ ਇਸ ਦਾਵਿਰੋਧਕਰਦੇ ਹੋਏ ਵਾਸਤਾਪਾਇਆ ਕਿ ਉਸ ਨੂੰ ਸਾਹ ਨਹੀਂ ਆ ਰਿਹਾਪਰਪੁਲੀਸਅਧਿਕਾਰੀ ਨੇ ਕੋਈ ਪ੍ਰਵਾਹਨਾਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾਦੀਵਿਡਿਓਵਾਇਰਲਹੋਣਨਾਲ ਸੰਸਾਰ ਭਰ ਵਿੱਚ ਮੁਜ਼ਾਹਰੇ ਸ਼ੁਰੂ ਹੋ ਗਏ।
ਜਾਰਜਫਲਾਇਡ ਦੇ ਮਾਰੇ ਜਾਣ ਤੋਂ ਪਿੱਛੇ 14 ਜੂਨ 2020 ਨੂੰ ਦੂਜੀਘਟਨਾਵਾਪਰੀ ਜਿਸ ਵਿੱਚ ਪੁਲੀਸ ਨੇ ਇੱਕ ਹੋਰਸਿਆਹਫਾਮ (ਕਾਲੇ) ਅਮਰੀਕੀ-ਅਫ਼ਰੀਕੀ 27 ਸਾਲ ਦੇ ਨੌਜੁਆਨ ਰੇਜ਼ਰਡਬਰੁਕਸਦੀ ਹੱਤਿਆ ਕਰ ਦਿੱਤੀ ਜਿਸ ਨੇ ਪੁਲੀਸਕੋਲੋਂ ਟੇਜਰ ਖੋਹ ਕੇ ਭਜਣਦੀਕੋਸ਼ਿਸ਼ ਕੀਤੀ।ਇੱਥੇ ਇਹ ਦੱਸਣਯੋਗ ਹੈ ਕਿ ਟੇਜਰ ਉਹ ਹਥਿਆਰ ਹੈ ,ਜਿਸ ਵਿੱਚ 50 ਹਜ਼ਾਰਵੋਲਟਦਾ ਕਰੰਟ ਨਿਕਲਦਾ ਹੈ, ਜੋ ਭੱਜ ਰਹੇ ਅਪਰਾਧੀ ਨੂੰ ਝੱਟਕਾ ਦੇਂਦਾ ਹੈ, ਜਿਸ ਦਾਅਸਰਸਿਰਫ਼ 5 ਸੈਕਿੰਡ ਰਹਿੰਦਾ ਹੈ। ਇਸ ਨਾਲਦੋਸ਼ੀਕਾਬੂ ਆ ਜਾਂਦਾ ਹੈ। ਇਸ ਨਾਲ ਕਈ ਵੇਰ ਮੌਤ ਵੀ ਹੋ ਜਾਂਦੀ ਹੈ।ਜਿਸ ਨੇ ਬਲਦੀ‘ਤੇ ਤੇਲਦਾ ਕੰਮ
25 ਮਈ ਤੋਂ ਸ਼ੁਰੂ ਹੋਏ ਜਨ ਅੰਦੋਲਨ ਵਿੱਚ ਸਾਰੇ ਵਰਗਾਂ ਦੇ ਲੋਕ ਇਕਜੁੱਟ ਹੋ ਕੇ ਇਨ•ਾਂ ਹੱਤਿਆਵਾਂ ਦੇ ਵਿਰੋਧ ਵਿੱਚ ਨਿਕਲੇ ਹੋਏ ਹਨ। ਕਈ ਮੌਤਾਂ ਹੋ ਚੁੱਕੀਆਂ ਹਨ।ਅਗਜਨੀ ਤੇ ਹੋਰਸਾੜਫੂਕ ਦੇ ਨਾਲਅਖ਼ਬਾਰਾਂ ਭਰੀਆਂ ਪਈਆਂ ਹਨ। ਇਸ ਅੰਦੋਲਨ ਵਿੱਚ ਰਾਸ਼ਟਰਪਤੀਡੋਨਲਡ ਟਰੰਪ ਦੇ ਰਵੱਈਏ ਦੀਵੀਨਿਖੇਧੀਕੀਤੀ ਜਾ ਰਹੀ ਹੈ। ਉਨ•ਾਂ ਨੇ ਮੁਜਾਹਰਾਕਾਰੀਆਂ ਨੂੰ ਠੱਗ ਤੀਕ ਕਿਹਾ ਹੈ ਅਤੇ ਦੋਸ਼ਲਾਇਆ ਹੈ ਕਿ ਇਹ ਸਾਰਾ ਕੁੱਝ ਐਂਟਿਫਾਦੀਅਗਵਾਈ ਵਿੱਚ ਕੀਤਾ ਜਾ ਰਿਹਾ ਤਾਂ ਜੋ ਅਮਰੀਕਾ ਨੂੰ ਬਦਨਾਮਕੀਤਾ ਜਾ ਸਕੇ। ਐਂਟਿਫ਼ਾ ਇੱਕ ਸਾਮਰਾਜਵਿਰੋਧੀ ਜਥੇਬੰਦੀ ਹੈ ਜਿਸ ਨੂੰ ਐਂਟਿਫ਼ਾਸਿਸਟ ਜਥੇਬੰਦੀ ਕਿਹਾ ਜਾਂਦਾ ਹੈ। ਜਦ ਤੋਂ ਡੋਨਲਡ ਟਰੰਪ ਨੇ ਅਮਰੀਕਾ ਵਿੱਚ ਸੱਜੇਪੱਖੀ ਸਿਆਸਤ ਨੂੰ ਹਵਾਦੇਣੀਸ਼ੁਰੂ ਕੀਤੀ ਹੈ, ਉਸ ਸਮੇਂ ਤੋਂ ਹੀ ਇਸ ਜਥੇਬੰਦੀ ਵੱਲੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ।ਵੈਸੇ ਵੀਕਰੋਨਾਦੀਮਾਰਹੇਠਅਮਰੀਕੀ-ਅਫ਼ਰੀਕੀਲੋਕਜ਼ਿਆਦਾ ਆਏ ਹੋਏ ਹਨ। ਕਿਉਂਕਿ ਚੋਣਾਂ ਹਨ, ਇਸ ਲਈਰਾਸ਼ਟਰਪਤੀ ਵੱਲੋਂ ਕਈ ਤਰ•ਾਂ ਦੇ ਰੰਗ ਵਿਖਾਏ ਜਾ ਰਹੇ ਹਨ।
ਅਮਰੀਕਾ ਵਿੱਚ ਨਸਲਵਾਦਦਾਇਤਿਹਾਸਬਹੁਤਪੁਰਾਣਾ ਹੈ। ਆਦਿਵਾਸੀਅਮਰੀਕੀਆਂ ਦੇ ਮਾੜੇ ਦਿਨ 1462 ਵਿੱਚ ਹੀ ਸ਼ੁਰੂ ਹੋ ਗਏ ਸਨਜਦ ਕੋਲੰਬਸ ਜੋ ਕਿ ਭਾਰਤ ਲੱਭਣ ਤੁਰਿਆ ਸੀ, ਗ਼ਲਤੀਨਾਲਅਮਰੀਕਾ ਜਾ ਵੜਿ•ਆ। ਗੋਰੇ ਲੋਕਾਂ ਨੇ ਆਦਿਵਾਸੀਆਂ ਨਾਲਲੜ•ਾਈਆਂ ਲੜ• ਕੇ ਉਨ•ਾਂ ਨੂੰ ਮਾਰਮੁਕਾਉਣਾਸ਼ੁਰੂ ਕਰ ਦਿੱਤਾ ਤੇ ਉਨ•ਾਂ ਦੀਆਂ ਜ਼ਮੀਨਾਂ ਜਾਇਦਾਦਾਂ ਸਾਂਭਣੀਆਂ ਸ਼ੁਰੂ ਕਰ ਦਿੱਤੀਆਂ।ਹੁਣ ਮੂਲਵਾਸੀਆਂ ਦੀਗਿਣਤੀਆਟੇ ਵਿਚਲੂਣਸਮਾਨ ਹੈ। ਉਹ ਆਪਣੀਪਛਾਣਬਚਾਉਣਵਿਚਜੁਟੇ ਹੋਏ ਹਨ।
ਨਸਲਵਾਦਦਾਕਰੂਪਚਿਹਰਾਯੂਰਪੀਅਨਾਂ ਦੀ ਵੱਡੀ ਗਿਣਤੀਵਿਚਆਉਣਨਾਲਸ਼ੁਰੂ ਹੁੰਦਾ ਹੈ। ਉਨ•ਾਂ ਨੂੰ ਉ¤ਥੋਂ ਦੀ ਜ਼ਮੀਨ ਨੂੰ ਵਾਹੁਣ ਤੇ ਹੋਰ ਕੰਮਾਂ ਲਈਮਜ਼ਦੂਰਾਂ ਦੀਲੋੜ ਸੀ, ਉਨ•ਾਂ ਨੇ ਰਿਸ਼ਟਪੁਸ਼ਟਅਫ਼ਰੀਕੀਆਂ ਨੂੰ 1600 ਦੇ ਪਹਿਲੇ ਸਾਲਾਂ ਵਿੱਚ ਉਨ•ਾਂ ਨੂੰ ਗ਼ੁਲਾਮਬਣਾ ਕੇ ਲਿਆਉਣਾਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਗੋਰੇ ਲੋਕਅਮਰੀਕਾ ਆ ਕੇ ਵੱਸਣ ਲੱਗੇ, ਜਿਸ ਨਾਲਗ਼ੁਲਾਮੀਪ੍ਰਥਾਵੀਸ਼ੁਰੂ ਹੋ ਗਈ। ਇਨ•ਾਂ ਗ਼ੁਲਾਮਾਂ ਬਾਰੇ ਅਨੇਕਾਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ।ਵਿਕਾਊ ਵਸਤੂਆਂ ਵਾਂਗ ਉਨ•ਾਂ ਨੂੰ ਸੰਗਲਾਂ ਨਾਲਨੂੜ ਕੇ ਲਿਆਂਦਾਜਾਂਦਾ ਤੇ ਖੁੱਲ•ੀ ਮੰਡੀ ਵਿੱਚ ਵੇਚਿਆਜਾਂਦਾ। ਇੱਕ ਪਰਿਵਾਰ ਦੇ ਵੱਖ-ਵੱਖ ਜੀਆਂ ਨੂੰ ਵੱਖ-ਵੱਖ ਲੋਕਾਂ ਨੂੰ ਵੇਚਿਆਜਾਂਦਾ।ਮਾਂ ਪਿਉ ਬਥੇਰੇ ਤਰਲੇ ਕਰਦੇ ਕਿ ਉਨ•ਾਂ ਦੇ ਬੱਚੇ ਉਨ•ਾਂ ਨਾਲੋਂ ਅਲਗ ਕਰੋ। ਬੱਚੇ ਨੂੰ ਜਬਰੀ ਮਾਂ ਪਿਉ ਕੋਲੋਂ ਖੋਹਿਆ ਜਾਂਦਾਪਰਉਨ•ਾਂ ਦੇ ਕੀਰਨਿਆਂ ਨੂੰ ਕੋਈ ਨਾਸੁਣਦਾ।ਇਨ•ਾਂ ਬਚਿਆਂ ਵਿਚੋਂ ਕਈਆਂ ਨੇ ਵੱਡੇ ਹੋ ਕੇ ਬੜੀਆਂ ਦਰਦਨਾਕਕਹਾਣੀਆਂ ਕਾਨੀਬੱਧ ਕੀਤੀਆਂ ਹਨ।ਇੱਕ ਥਾਂ ਦੇ ਗ਼ੁਲਾਮ ਵੱਖ-ਵੱਖ ਥਾਂਈਂ ਨਿਲਾਮਕੀਤੇ ਜਾਂਦੇ ਤਾਂ ਜੋ ਉਹ ਇਕੱਠੇ ਹੋ ਕੇ ਸੰਘਰਸ਼ ਨਾਕਰ ਸਕਣ।ਪੰਜਾਬੀ ਵਿਚ ਸ. ਗੁਰਚਰਨ ਸਿੰਘ ਜੈਤੋ ਨੇ ਕਈ ਪੁਸਤਕਾਂ ਅਮਰੀਕਾ ਜਾ ਕੇ ਇਨ•ਾਂ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਲਿਖੀਆਂ ਹਨ।ਉਨ•ਾਂ 2017 ਵਿਚ ‘ਭਗੌੜੇ ਗ਼ੁਲਾਮ’ਨਾਮੀਪੁਸਤਕਲਿਖੀ ਹੈ ਜੋ ਕਿ ਸਪਤਰਿਸ਼ੀਪ੍ਰਕਾਸ਼ਨ ਚੰਡੀਗੜ• ਨੇ ਛਾਪੀ ਹੈ।ਇਸ ਵਿਚਉਨ•ਾਂ ਨੇ ਉਨ•ਾਂ ਗ਼ੁਲਾਮਾਂ ਦੀਆਂ ਦਰਦਨਾਕਕਹਾਣੀਆਂ ਲਿਖੀਆਂ ਹਨ ਜੋ ਮਾਲਕਾਂ ਤੋਂ ਦੁਖੀ ਹੋ ਕੇ ਭਜਜਾਂਦੇ ਸਨ ਕਿਉਂਕਿ ਉਹ ਸਮਾਜਵਿਚਆਮਨਾਗਰਕਦੀਤਰ•ਾਂ ਨਹੀਂ ਰਹਿਸਕਦੇ ਸਨਜਿਵੇਂ ਜੇਲ ਵਿੱਚੋਂ ਭਜਾਕੈਦੀਨਹੀਂ ਰਹਿਸਕਦਾ।
ਅਮਰੀਕੀਲਾਬਿਰੇਰੀਆਂ ਵਿਚਇਨ•ਾਂ ਅਫ਼ਰੀਕੀਅਮਰੀਕੀਲੋਕਾਂ ਨਾਲ ਹੋਏ ਜ਼ੁਲਮਦੀਆਂ ਅਨੇਕਾਂ ਪੁਸਤਕਾਂ ਮਿਲਦੀਆਂ ਹਨ।ਇਨ•ਾਂ ਤੋਂ ਪਤਾਲਗਦਾ ਹੈ ਕਿ ਉਨ•ਾਂ ਕੋਲੋਂ ਜ਼ਬਰੀ ਡੰਡੇ ਦੇ ਜ਼ੋਰ ਦੇ ਨਾਲ ਕੰਮ ਲਿਆਜਾਂਦਾ ਸੀ। ਜੇ ਕੋਈ ਕੰਮ ਨਾਕਰਦਾ ਜਾਂ ਥੱਕ ਕੇ ਸਾਹ ਲੈਂਦਾ ਤਾਂ ਉਨ•ਾਂ ਨੂੰ ਛਾਂਟੇ ਮਾਰੇ ਜਾਂਦੇ।ਇਨ•ਾਂ ਛਾਂਟਿਆਂ ਦੇ ਅੱਗੇ ਕਿੱਲ ਲੱਗੇ ਹੁੰਦੇ ਸਨ।ਜਦ ਇਹ ਛਾਂਟੇ ਵੱਜਦੇ ਤਾਂ ਉਨ•ਾਂ ਦੇ ਸਰੀਰਲਹੂ ਲੁਹਾਨ ਹੋ ਜਾਂਦੇ।ਦੁਖਦਾਈ ਪੱਖ ਇਹ ਹੈ ਕਿ ਮਿਸਾਚੂਸਟ ਵਿੱਚ 1641 ਵਿੱਚ ਗ਼ੁਲਾਮੀ ਨੂੰ ਕਾਨੂੰਨੀਮਾਨਤਾ ਦਿੱਤੀ ਗਈ। ਅਠਾਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਬਰਤਾਨੀਆਖ਼ਿਲਾਫ਼ਵਿਦਰੋਹ ਉ¤ਠ ਖੜ•ਾ ਹੋਇਆ। ਇਸ ਦੇ ਬਾਵਜੂਦਵੀਇਨ•ਾਂ ਅਫ਼ਰੀਕੀਅਮਰੀਕੀਆਂ ਨੂੰ ਡਰਾਉਣਧਮਕਾਉਣਲਈ ਕੁ ਕਲਕਸ਼ਕਲੈਨ ਨੇ 1867 ਵਿੱਚ ਇੱਕ ਗੁਪਤ ਜਥੇਬੰਦੀ ਬਣਾਈ ਜਿਸ ਦਾ ਕੰਮ ਕਾਲੇ ਭਾਈਚਾਰੇ ਅਤੇ ਉਨ•ਾਂ ਦੇ ਸਹਾਇਕਾਂ ਨੂੰ ਕਤਲਕਰਨਾ ਸੀ। 1873 ਵਿੱਚ ਕੋਲਫੈਕਸ ਤੇ 1874 ਵਿੱਚ ਕੋਸ਼ਾਟ ਨੇ ਕਾਲਿਆਦਾਕਤਲੇਆਮਕੀਤਾ । ਅਨੇਕਾਂ ਅਜਿਹੀਆਂ ਉਦਾਹਰਨਾਂ ਹਨ। ਜੇ ਤਿੰਨ ਗੋਰੇ ਮਰਦੇ ਸਨ ਤਾਂ 40 ਤੋਂ 50 ਕਾਲੇ ਮਾਰੇ ਜਾਂਦੇ ਸਨ। ਇਹ 20ਵੀਂ ਸਦੀਤੀਕ ਚੱਲਦਾ ਰਿਹਾ। ਇਹ ਰੁੱਕਿਆ ਇਸ ਕਰਕੇ ਕਿ ਇਤਿਹਾਸਕਾਰਾਂ ਨੇ ਇਸਦਾਪਤਾਲਾਲਿਆ।
ਇਕ ਹੋਰਪਹਿਲੂ ਹੈ ਕਿ ਗੋਰਿਆਂ ਤੇ ਕਾਲਿਆਂ ਲਈ ਵੱਖ-ਵੱਖ ਕਾਨੂੰਨਬਣਾਏ ਗਏ। 1890 ਤੋਂ 1940 ਤੀਕ ਦੇ ਇਸ ਸਮੇਂ ਨੂੰ ਜਿਮਕਰੋਅ ਯੁੱਗ ਕਿਹਾ ਜਾਂਦਾ ਹੈ। ਨਿੱਕੇ-ਨਿੱਕੇ ਜ਼ੁਰਮਾਂ ਲਈ ਗੋਰੇ ਕਾਲਿਆਂ ਨੂੰ ਫਾਹੇ ਲਾ ਦੇਂਦੇ।ਅਮਰੀਕੀਕਾਲਿਆਂ ਦੇ ਕਤਲੇਆਮ ਜਾਂ ਇੰਝ ਕਹਿ ਲਉ ਘਲੂਘਾਰਿਆਂ ਨੂੰ ਦਰਸਾਉਣਲਈਮਿਲਵਾਕੀ, ਵਿਸਕੌਸਿਨ ਵਿੱਚ ਇੱਕ ਅਜਾਇਬਘਰਬਣਿਆ ਹੈ, ਜਿੱਥੇ ਇਨ•ਾਂ ਜ਼ੁਲਮਾਂ ਨੂੰ ਦਰਸਾਇਆ ਗਿਆ ਹੈ। ਵਿਸ਼ਵ ਯੁੱਧ ਪਹਿਲੇ ਤੇ ਦੂਜੇ ਵਿੱਚ ਅਨੇਕਾਂ ਇਨ•ਾਂ ਅਫ਼ਰੀਕੀਅਮਰੀਕੀਆਂ ਨੇ ਭਾਗ ਲਿਆ।ਇਨ•ਾਂ ਕਰਕੇ 1948 ਵਿੱਚ ਉਨ•ਾਂ ਨੂੰ ਫ਼ੌਜ ਵਿੱਚ ਭਰਤੀਕੀਤਾਜਾਣ ਲੱਗਾ।
ਸਿਵਲਰਾਈਟਸਐਕਟ 1964 ਵਿੱਚ ਸਭਅਮਰੀਕੀਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ। ਇਸ ਦਾ ਸਿੱਟਾ ਹੀ ਸੀ ਕਿ ਅਫ਼ਰੀਕੀਅਮਰੀਕੀਮੂਲ ਦੇ ਬਾਰਾਕਓਬਾਮਾ ਦੋ ਵੇਰਅਮਰੀਕਾ ਦੇ ਰਾਸ਼ਟਰਪਤੀਬਣੇ।
ਅਫ਼ਰੀਕੀਅਮਰੀਕੀਲੋਕਾਂ ਦਾਖੇਡਾਂ ਤੇ ਹੋਰਖੇਤਰਵਿਚਬਹੁਤ ਯੋਗਦਾਨ ਹੈ।ਇਸ ਦੇ ਬਾਵਜੂਦਵੀਉਨ•ਾਂ ਨਾਲਦੁਰਵਿਹਾਰਦੀਆਂ ਘਟਨਾਵਾਂ ਦਾਹੋਣਾਦੁਰਭਾਗਾ ਹੀ ਕਿਹਾ ਜਾ ਸਕਦਾਹੈ।ਅਸਲਵਿਚਅਮਰੀਕਾਵਿਚਬਾਕੀ ਘੱਟ ਗਿਣਤੀਆਂ ਨਾਲਵੀ ਕਈ ਵਾਰਮਾੜਾਵਿਵਹਾਰਕੀਤਾਜਾਂਦਾ ਹੈ।
ਸਿੱਖਾਂ ਨਾਲਵੀਵਿਤਕਰਾਕਰਨਦੀਆਂ ਘਟਨਾਵਾਂ ਵੀਕਦੇ ਕਦੇ ਵਾਪਰਦੀਆਂ ਰਹਿੰਦੀਆਂ ਹਨ। ਉੱਥੇ ਕਈ ਐਸੀਆਂ ਨਸਲਪ੍ਰਸਤਜਥੇਬੇਧੀਆਂ ਹਨ, ਜਿਹੜੀਆਂ ਕਹਿੰਦੀਆਂ ਹਨ ਕਿ ਅਮਰੀਕਾ ਗੋਰਿਆਂ ਦਾਦੇਸ਼ ਹੈ,ਇਸ ਲਈਬਾਕੀ ਕੌੰਮਾਂ ਨੂੰ ਇੱਥੋਂ ਚਲੇ ਜਾਣਾਚਾਹੀਦਾ ਹੈ।ਜਿਸ ਦੀਉਦਾਹਰਨਅਮਰੀਕਾ ਦੇ ਓਕ ਕ੍ਰੀਕ ਗੁਰਦੁਆਰੇ ਵਿਚ 5 ਅਗਸਤ 2012 ਨੂੰ ਇਕ ਸਿਰਫਿਰੇ ਨਵ-ਨਾਜੀਵਾਦੀਸਾਬਕਾਅਮਰੀਕੀ ਫੌਜੀ ਵੇਡਮਾਈਕਲਪੇਜਰ ਵੱਲੋਂ ਕੀਤੇ ਹਮਲੇ ਦੀ ਹੈ । ਇਸ ਹਮਲੇ ਨੇ ਦੁਨੀਆਭਰ ਕੇ ਸਿੱਖਾਂ ਨੂੰ ਹੀ, ਸਗੋਂ ਅਮਰੀਕੀਆਂ ਨੂੰ ਵੀ ਡੂੰਘੇ ਸਦਮੇ ਵਿਚਲੈਆਂਦਾਹੈ।ਪੁਲੀਸਵਲੋਂ ਸਮੇਂ ਸਿਰ ਪੁੱਜਣ ਅਤੇ ਪੁਲੀਸਕਰਮਚਾਰੀ ਵੱਲੋਂ ਦਲੇਰੀਵਖਾਉਂਦੇ ਹੋਏ ਹਮਲਾਵਰ ਨੂੰ ਮਾਰਨਕਰਕੇ ਇਕ ਬਹੁਤ ਵੱਡਾ ਦੁਖਾਂਤਹੋਣੋ ਟੱਲ ਗਿਆ। ਗੁਰਦੁਆਰੇ ਦੇ ਬੱਚਿਆਂ ਵੱਲੋਂ ਅੰਦਰ ਜਾ ਕੇ ਹਮਲਾਵਰਬਾਰੇ ਜਾਣਕਾਰੀਦੇਣਅਤੇ ਗੁਰਦੁਆਰੇ ਦੇ ਪ੍ਰਧਾਨ ਸ. ਸਤਵੰਤ ਸਿੰਘ ਕਾਲੇਕਾਦੀਦਲੇਰਾਨਾਕਾਰਵਾਈ ਨੇ ਸੰਗਤ ਦੀਆਂ ਵੱਡਮੁਲੱੀਆਂ ਜਾਨਾਂ ਬਚਾਉਣਵਿਚਸਹਾਇਤਾਕੀਤੀਭਾਵੇਂ ਕਿ ਕਾਲੇਕਾ ਇਸ ਕਾਰਵਾਈਸਮੇਂ ਹਮਲਾਵਰ ਦੇ ਹਮਲੇ ਦਾਸ਼ਿਕਾਰ ਹੋ ਗਏ ਤੇ ਉਨ•ਾਂ ਸਮੇਤ 7 ਕੀਮਤੀਜਾਨਾਂ ਅਜਾਈਂ ਚਲੀਆਂ ਗਈਆਂ ਤੇ 3 ਜਖ਼ਮੀ ਹੋਏ।
ਅਮਰੀਕਾਵਿਚ 11 ਸਤੰਬਰ 2000 ਨੂੰ ਹੋਏ ਅਤਿਵਾਦੀਹਮਲੇ ਤੋਂ ਬਾਦ ਸਿੱਖਾਂ ਨੂੰ ਮੁਸਲਮਾਨਸਮਝ ਕੇ ਉਨ•ਾਂ ‘ਤੇ ਹਮਲੇ ਕੀਤੇ ਗਏ ।ਆਪਣੇ ਸਟੋਰ ਦੇ ਬਾਹਰਬੂਟਿਆਂ ਨੂੰ ਪਾਣੀ ਦੇ ਰਿਹਾਐਰੀਜੋਨਾਵਾਸੀ ਸ. ਬਲਬੀਰ ਸਿੰਘ ਸੋਢੀ ਨੂੰ ਇਸੇ ਤਰ•ਾਂ ਸਿਰਫਿਰੇ ਅਮਰੀਕੀ ਫੌਜੀ ਨੇ ਗੋਲੀਦਾਸ਼ਿਕਾਰਬਣਾਇਆ। ਇਸ ਤੋਂ ਬਾਦ ਉਸ ਦਾਭਰਾ ਤੇ 5 ਹੋਰ ਸਿੱਖ ਇਸ ਨਸਲੀਵਿਤਕਰੇ ਕਰਕੇ ਮਾਰੇ ਗਏ। 14 ਜੂਨ 2020 ਨੂੰ ਰਾਸ਼ਟਰਪਤੀਅਤੇ ਟਰੰਪ ਨੇ ਸਮੂਹਅਮਰੀਕੀਆਂ ਨੂੰ ਗ਼ੁਲਾਮੀਦੀਬੁਰਾਈਖ਼ਤਮਕਰਨਦੀਅਪੀਲਕੀਤੀਹੈ।ਸਮਾਂ ਦਸੇਗਾ ਕਿ ਅਮਰੀਕਾਵਿਚਆਮਵਰਗੇ ਹਾਲਾਤਕਦੋਂ ਬਣਨਗੇ ਤੇ ਨਸਲਵਾਦ ਨੂੰ ਰੋਕਣਲਈ ਕੀ ਕਦਮ ਚੁੱਕੇ ਜਾਂਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *