ਕਰੋਨਾ ਪਾਬੰਧੀਆ ਦੀਆ ਉਲਘਣਾ ਕਰਨ ਤੇ ਨਾਰਵੇ ਦੀ ਪ੍ਰਧਾਨ ਮੰਤਰੀ ਵੱਲੋ ਮਾਫੀ ਮੰਗਦੇ ਹੋਏ 20000 ਕਰੋਨਰ ਕਰੰਸੀ ਦਾ ਜੁਰਮਾਨਾ ਸਵੀਕਾਰ ਕੀਤਾ।

ੳਸਲੋ(ਰੁਪਿੰਦਰ ਢਿੱਲੋ ਮੋਗਾ) ਨਿਆ ਦੀ ਕਚਹਿਰੀ ਵਿੱਚ ਕਾਨੂੰਨ ਤੋ ਵੱਡਾ ਕੁੱਝ ਨਹੀ ਹੁੰਦਾ ਪਰ ਅਫਸੋਸ ਬਹੁਤ ਸਾਰੇ ਮੁੱਲਕਾ ਚ ਅਫਸਰਸ਼ਾਹੀ ਤੇ ਹੁਕਮਰਾਨ ਕਾਨੂਨ ਦੀਆ ਧੱਜੀਆ ਉੱਡਾ ਆਪਣੀਆ ਮਨ ਮਰਜੀਆ ਕਰਦੇ ਹਨ ਪਰ ਯਰੋਪ ਹੋਵੇ ਜਾ ਕੇਨੈਡਾ ਅਮਰੀਕਾ ਕਾਨੂੰਨ ਤੋ ਉੱਪਰ ਕੋਈ ਨਹੀ ਹੁੰਦਾ ਚਾਹੇ ਮੋਕਾ ਦਾ ਦੇਸ਼ ਦਾ ਹੁਕਮਰਾਨ ਹੋਵੇ ਜਾ ਆਮ ਨਾਗਰਿਕ ਤੇ ਇਸ ਦੀ ਮਿਸਾਲ ਨਾਰਵੇ ਚ ਵੇਖਣ ਨੂੰ ਮਿੱਲੀ , ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੂਲਬਰਗ ਦੇ ਆਪਣੇ ਜਨਮ ਦਿਨ ਦੀ ਪਰਿਵਾਰਿਕ ਪਾਰਟੀ ਚ ਕਰੋਨਾ ਕਾਰਨ ਦੇਸ਼ ਚ ਲਾਈਆ ਪਾਬੰਦੀਆ ਅਨੁਸਾਰ ਦਸ(10)ਤੋ ਵੱਧ ਯਾਨੀ ਤੇਅਰਾ(13)ਵਿਅਕਤੀ ਸ਼ਾਮਿਲ ਸਨ ਤੇ ਮੀਡੀਆ ਚ ਇਹ ਖਬਰ ਅੱਗ ਵਾਂਗ ਫੈਲ ਗਈ ਜਿਸ ਤੇ ਪਹਿਲਾ ਤਾ ਪ੍ਰਧਾਨ ਮੰਤਰੀ ਵੱਲੋ ਸੱਭ ਲਈ ਸਾਵਧਾਨੀ ਵੱਜੋ ਬਣਾਏ ਗਏ ਕਾਨੂੰਨ ਨੂੰ ਤੋੜਨ ਤੇ ਜਨਤੱਕ ਤੋਰ ਤੇ ਮਾਫੀ ਮੰਗੀ ਤੇ ਪੁਲੀਸ ਵੱਲੋ ਜੁਰਮਾਨੇ ਵੱਜੋ ਲਾਏ 20000 ਕਰੋਨਰ (ਨਾਰਵੀਜੀਅਨ ਕਰੰਸੀ) ਦਾ ਜੁਰਮਾਨਾ ਕਬੂਲਿਆ ਤੇ ਨਾਰਵੇ ਦੇ ਕਾਨੂੰਨ ਨੂੰ ਸਿਰਮੋਰ ਦੱਸਿਆ ਅਤੇ ਇਹ ਖਬਰ ਦੁਨੀਆ ਦੀ ਮੀਡੀਆ ਚ ਅੱਜ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਕਾਨੂੰਨ ਤੋ ਵੱਡਾ ਕੁੱਝ ਨਹੀ ਤੇ ਕਾਸ਼ ਹਰ ਮੁੱਲਕ ਦੀ ਅਫਸ਼ਰਸ਼ਾਹੀ ਤੇ ਹੁਕਮਰਾਨ ਵੀ ਨਾਰਵੇ ਦੀ ਪ੍ਰਧਾਨ ਮੰਤਰੀ ਆਪਣੇ ਆਪਣੇ ਦੇਸ਼ ਦੇ ਕਾਨੂੰਨਾ ਦਾ ਸਹੀ ਢੰਗ ਚ ਪਾਲਣ ਕਰਨ ਤੇ ਅਹੁਦੇ ਦਾ ਨਸ਼ੇ ਚ ਕਾਨੂੰਨਾ ਦੀ ਉੱਲਘਣਾ ਨਾ ਕਰਨ।

Geef een reactie

Het e-mailadres wordt niet gepubliceerd. Vereiste velden zijn gemarkeerd met *