ਐਸ.ਐਸ.ਪੀ ਖੱਖ ਨੇ ਪੁਲਿਸ ਕੰਪਲੈਕਸ ਵਿੱਚ ‘ਬਾਬੇ ਨਾਨਕ ਦਾ ਪਿਆਉ’ ਅਤੇ ਪਬਲਿਕ ਰੈਸਟ ਰੂਮ ਦਾ ਕੀਤਾ ਉਦਘਾਟਨ


ਵਾਤਾਵਰਣ ਦੀ ਸ਼ੁਧਤਾ ਲਈ ਬੂਟੇ ਵੀ ਲਗਾਏ,ਐਸਆਈ ਬਲਵਿੰਦਰ ਰਾਏ ਅਤੇ ਜੋਗਿੰਦਰ ਪਾਲ ਸਨਮਾਨਿਤ
ਫਗਵਾੜਾ, 24 ਅਗਸਤ ()- ਪੰਜਾਬ ਦੇ ਡੀਜੀਪੀ (ਰੇਲਵੇ) ਸੰਜੀਵ ਕਾਲੜਾ ਦੀ ਅਗੁਵਾਈ ਵਿਚ ਚਲਣ ਵਾਲੀ ਪੰਜਾਬ ਯੰਗ ਪੀਸ ਕੌਂਸਲ ਵੱਲੋਂ ਫਗਵਾੜਾ ਦੇ ਪੁਲਿਸ ਕੰਪਲੈਕਸ ਵਿਖੇ ਥਾਣਾ ਸਦਰ ਦੇ ਬਾਹਰ ਬਣਾਏ ਗਏ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਥਾਪਿਤ ‘ਬਾਬੇ ਨਾਨਕ ਦਾ ਪਿਆਉ ਅਤੇ ਪਬਲਿਕ ਰੈਸਟ ਰੂਮ’ ਦਾ ਉਦਘਾਟਨ ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਜੋ ਕੌਂਸਲ ਦੇ ਮੁੱਖ ਸਲਾਹਕਾਰ ਵੀ ਹਨ, ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਸੰਬੰਧੀ ਸਮਾਗਮ ਪ੍ਰਧਾਨ ਨਵਰੀਤ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਐਸ.ਪੀ ਸਰਬਜੀਤ ਸਿੰਘ ਬਾਹੀਆ,ਡੀ.ਐਸ.ਪੀ ਪਰਮਜੀਤ ਸਿੰਘ,ਅੰਡਰ ਟਰੈਨਿੰਗ ਡੀ.ਐਸ.ਪੀ ਬਬਨਦੀਪ ਸਿੰਘ ਤੋਂ ਇਲਾਵਾ ਕੌਂਸਲ ਦੇ ਸੰਸਥਾਪਕ ਅਸ਼ਵਨੀ ਕੁਮਾਰ ਦਸੌੜ ਅਤੇ ਹੋਰ ਮੈਂਬਰ ਸ਼ਾਮਲ ਸਨ। ਉਦਘਾਟਨ ਤੋਂ ਬਾਅਦ ਐਸ.ਐਸ.ਪੀ ਖੱਖ,
ਐਸਪੀ ਸਰਵਜੀਤ ਸਿੰਘ ਬਾਹੀਆ, ਡੀਐਸਪੀ ਪਰਮਜੀਤ ਸਿੰਘ, ਡੀਐਸਪੀ ਬਬਨਦੀਪ ਸਿੰਘ, ਐਸਆਈ ਬਲਵਿੰਦਰ ਰਾਏ,ਅਸ਼ਵਨੀ ਕੋਹਲੀ ਅਤੇ ਜੋਗਿੰਦਰ ਪਾਲ ਵੱਲੋਂ ਰੈਸਟ ਰੂਮ ਦੇ ਬਾਹਰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਵੀ ਲਗਾਏ। ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕੌਂਸਲ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੌਂਸਲ ਨੇ ਪੁਲਿਸ ਕੰਪਲੈਕਸ ਵਿੱਚ ਇਹ ਬਾਬੇ ਨਾਨਕ ਦਾ ਪਿਆਉ ਅਤੇ ਰੈਸਟ ਰੂਮ ਬਣਾ ਕੇ ਲੋਕਾਂ ਦੀ ਸਹੂਲਤ ਲਈ ਇਹ ਨੇਕ ਕੰਮ ਕੀਤਾ ਹੈ। ਉਨਾਂ ਕਿਹਾ ਕੇ ਇਸ ਰੈਸਟ ਰੂਮ ਦੇ ਨਾਲ ਮੀਂਹ ਅਤੇ ਗਰਮੀ ਦੇ ਵਿੱਚ ਇੱਥੇ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਗਰਮੀ ਦੇ ਸੀਜਨ ਵਿਚ ਆਉਣ ਵਾਲੇ ਲੋਕਾਂ ਲਈ ਠੰਡੇ ਪਾਣੀ ਦੀ ਸੇਵਾ ਲਈ ਵਾਟਰ ਕੂਲਰ ਵੀ ਲਗਾਇਆ ਗਿਆ ਹੈ, ਜੋ ਕੌਂਸਲ ਦੇ ਡਾਇਰੈਕਟਰ ਅਮਰਜੀਤ ਸਿੰਘ ਭੋਗਲ ਵਾਸੀ ਬੈਲਜੀਅਮ ਨੇ ਆਪਣੇ ਪਿਤਾ ਸਵਰਗਵਾਸੀ ਗਿਆਨ ਸਿੰਘ ਭੋਗਲ ਦੀ ਯਾਦ ਵਿਚ ਦਿੱਤਾ ਗਿਆ। ਕੌਂਸਲ ਦੇ ਸੰਸਥਾਪਕ ਅਸ਼ਵਨੀ ਕੁਮਾਰ ਦਸੌੜ ਨੇ ਕਿਹਾ ਕੇ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੀ ਇਹ ਕਾਰਜ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕੌਂਸਲ ਵੱਲੋਂ ਇਸ ਤਰਾਂ ਦੇ ਕਾਰਜ਼ ਜਾਰੀ ਰੱਖੇ ਜਾਣਗੇਂ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਪ੍ਰੋਜੈਕਟ ਨੂੰ ਨੇਪਰੇ ਚੜਾਉਣ ਲਈ ਦਿੱਤੇ ਵੱਡਮੁਲੇ ਸਹਿਯੋਗ ਲਈ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਬਲਵਿੰਦਰ ਰਾਏ ਅਤੇ ਕੌਂਸਲ ਡਾਇਰੈਕਟਰ ਜੋਗਿੰਦਰ ਪਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਅਸ਼ਵਨੀ ਕੋਹਲੀ, ਸਲਾਹਕਾਰ ਰਾਜੂ ਕਨੋਜੀਆ, ਡਾਇਰੈਕਟਰ ਜੋਗਿੰਦਰ ਪਾਲ ਭੋਲੀ, ਰਸ਼ਪਾਲ ਸਿੰਘ ਭੱਟੀ, ਰਾਮ ਚੰਦਰ ਸਿੰਘ, ਗੁਰਮੀਤ ਸਿੰੱਘ,ਚੰਦਰ ਮੋਹਨ ਗੁਲਾਟੀ, ਗਗਨ ਰਾਜਪੁਰੋਹਿਤ,ਜਸਪਾਲ ਸਿੰਘ,ਸੰਜੇ ਸਿੰਘ, ਮੈਂਬਰ ਚੰਦਰਕਾਂਤ ਖੁਰਮਾ, ਕੰਚਨ ਬਾਲਾ (ਬੀਏ ਐਲਐਲਬੀ), ਹਰਜਿੰਦਰ ਸਿੰਘ ਚਾਚੋਕੀ,ਜੀਤ ਲਾਲ ਸਰੋਜ, ਮਧੂ ਸੂਦਨ ਦਸੌੜ, ਰਾਕੇਸ਼ ਕੁਮਾਰ,ਰਮੇਸ਼ ਖੰਨਾ, ਰਾਕੇਸ਼ ਵਿੱਜ, ਵਿਜੇ ਗਾਂਧੀ,ਅਨਿਰੁਧ ਦਸੌੜ,ਪੰਕਜ ਕੁਮਾਰ, ਥਾਨਾ ਇੰਚਾਰਜ ਸਿਟੀ ਸੁਰਜੀਤ ਸਿੰਘ, ਸਤਨਾਮਪੁਰਾ ਇੰਚਾਰਜ ਦਰਸ਼ਨ ਸਿੰਘ, ਇੰਡਸਟਰੀਅਲ ਏਰੀਆ ਇੰਚਾਰਜ ਐਸਆਈ ਕਾਂਤੀ ਵਿਰਹਾ ਸਮੇਤ ਹੋਰ ਮੈਂਬਰ ਸ਼ਾਮਲ ਹੋਏ।
(ਤਸਵੀਰਾਂ ਸਮੇਤ)
1
ਫਗਵਾੜਾ ਦੇ ਪੁਲਿਸ ਕੰਪਲੈਕਸ ਵਿਖੇ ਬਾਬੇ ਨਾਨਕ ਦਾ ਪਿਆਉ ਅਤੇ ਰੈਸਟ ਹਾਉਸ ਦਾ ਉਦਘਾਟਨ ਕਰਦੇ ਹੋਏ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ। ਉਨਾਂ ਦੇ ਨਾਲ ਅਸ਼ਵਨੀ ਦਸੌੜ ਅਤੇ ਹੋਰ ਮੈਂਬਰ।
2
ਫਗਵਾੜਾ ਦੇ ਪੁਲਿਸ ਕੰਪਲੈਕਸ ਵਿਖੇ ਬੂਟੇ ਲਗਾਉਂਦੇ ਹੋਏ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ। ਉਨਾਂ ਦੇ ਨਾਲ ਅਸ਼ਵਨੀ ਦਸੌੜ ਅਤੇ ਹੋਰ ਮੈਂਬਰ।
3
ਪੰਜਾਬ ਯੰਗ ਪੀਸ ਕੌਂਸਲ ਦੇ ਮੈਂਬਰ ਐਸ.ਐਸ.ਪੀ.ਹਰਕਮਲਪ੍ਰੀਤ ਸਿੰਘ ਖੱਖ ਦਾ ਸਵਾਗਤ ਕਰਦੇ ਹੋਏ

Geef een reactie

Het e-mailadres wordt niet gepubliceerd. Vereiste velden zijn gemarkeerd met *