
ਬੈਲਜੀਅਮ 8 ਮਈ (ਹਰਚਰਨ ਸਿੰਘ ਢਿੱਲੋਂ ) ਬੈਲਜੀਅਮ ਦੇ ਸੰਤਰੂੰਧਨ ਇਲਾਕੇ ਵਿਚ ਕਲਚਰਲ ਪ੍ਰੋਗਰਾਮ ਕਰਵਾਉਣ ਵਲੇ ਮਹਿਕ ਪੰਜਾਬ ਦੀ ਗਰੁੱਪ ਦੇ ਬੀਬੀ ਪਲਵਿੰਦਰ ਕੌਰ ਬੀਬੀ ਜਸਪ੍ਰੀਤ ਕੌਰ ਅਤੇ ਬੀਬੀ ਸ਼ਰਮੀਲਾ ਜੀ ਵਲੋ ਅੱਜ ਐਤਵਾਰ ਨੂੰ ਮਾਂ ਦੀ ਯਾਦ ਵਿਚ ਮਾਂ ਦਿਵਸ ਮਨਾਇਆ ਗਿਆ, ਜਿਸ ਵਿਚ ਸਾਰੇ ਬੈਲਜੀਅਮ ਦੀਆਂ ਧੀਆਂ ਭੈਣਾਂ ਅਤੇ ਮਤਾਵਾਂ ਨੇ ਬੜੇ ਚਾਅ ਨਾਲ ਦੂਰ ਦੁਰਾਡੇ ਤੋ ਪੈਂਡਾ ਕਰਕੇ ਸ਼ਿਰਕਤ ਕੀਤੀ ਅਤੇ ਅਨਮੋਲ ਖੁਸ਼ੀ ਵਿਚ ਵਾਧਾ ਕੀਤਾ,ਪ੍ਰਬੰਧਿਕ ਬੀਬੀਆਂ ਨੇ ਇਸ ਕਮਿੳਨਿਟੀ ਹਾਲ ਨੂੰ ਬਹੁਤ ਸੋਹਣੇ ਤਰੀਕੇ ਨਾਲ ਸੋਹਣੇ ਪੰਜਾਬ ਦੇ ਵਿਰਸੇ ਦੀਆਂ ਕੀਮਤੀ ਵਸਤੂੰਆਂ ਨਾਲ ਸ਼ਿਗਾਰਿਆ ਸੀ, ਗਿੱਧਾ ਬੋਲੀਆਂ ਅਤੇ ਪੰਜਾਬੀ ਕਲਚਰਲ ਗੀਤ ਵੱਖ ਵੱਖ ਗਰੁੱਪ ਕੁੜੀਆਂ ਵਲੋ ਪੇਸ਼ ਕੀਤੇ ਗਏ ,ਪ੍ਰਦੇਸ ਤੋ ਲਿਆ ਕੇ ਪੰਜਾਬ ਨਾਲ ਜੁੜੀਆਂ ਅਨੇਕਾ ਵਸਤੂੰਆਂ ਦੇ ਨਾਮ ਅਤੇ ਬੋਲੀਆਂ ਤੇ ਸੁਆਲ ਜੁਆਬ ਹੋਏ , ਅੱਸੀ ਸਾਲ ਤੋ ਉਪਰ ਦੀਆਂ ਮਤਾਵਾਂ ਨੂੰ ਸਟੇਜ ਤੇ ਸੱਦਾ ਮਿਲਣ ਤੇ ਜਿਆਦਾ ਤਰ ਮਤਾਵਾਂ ਆਪਣੀ ਵਡੇਰੀ ਉਮਰ ਛੁਪਾਉਣ ਕਰਕੇ ਸੰਗ ਸ਼ਰਮ ਮਹਿਸੂਸ ਕਰ ਰਹੀਆਂ ਸਨ ਪਰ ਫਿਰ ਵੀ ਪੋਤਰੀਆਂ ਦੋਹਤਰੀਆਂ ਉਹਨਾ ਬਜੂਰਗਾਂ ਨੂੰ ਸਟੇਜ ਤੇ ਲਿਜਾਣ ਵਿਚ ਕਾਮਯਾਬ ਰਹੀਆਂ, ਪ੍ਰਬੰਧਿਕ ਬੀਬੀਆਂ ਨੇ ਇਹਨਾ ਸਤਿਕਾਰ ਯੋਗ ਮਤਾਵਾਂ ਨੂੰ ਬੜੈ ਆਦਰ ਮਾਣ ਨਾਲ ਸਨਮਾਣ ਵਜੋ ਸ਼ਾਲ ਭੇਟ ਕਰਕੇ ਖੁਸ਼ੀ ਸਾਝੀ ਕੀਤੀ, ਪ੍ਰੋਫੈਸਰ ਮੋਹਣ ਸਿੰਘ ਵਲੋ ਮਾਂ ਨੂੰ ਸਮ੍ਰਪਤਿ ਕੁਝ ਬੋਲ ਇਸ ਪ੍ਰਕਾਰ ਹਨ
ਮਾਂ ਵਰਗਾ ਘਣ ਛਾਂਵਾ ਬੂਟਾ ਮੈਨੂੰ ਨਜਰ ਨਾ ਆਏ,
ਲੈ ਕੇ ਸਿਰ ਤੋ ਛਾਂ ਉਧਾਰੀ ਰੱਬ ਨੇ ਸੁਵਰਗ ਬਣਾਏ,
ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ,
ਪ੍ਰਮਪਿਤਾ ਬ੍ਰਹਮਾਂ ਜੀ ਵਲੋ ਬਣਾਈ ਕੁਦਰਤ ਦੀ ਰਚਨਾ ਦੇ ਹਰ ਜੀਵ ਦੀ ਮਾਂ ਪ੍ਰਤੀ ਪਿਆਰ ਬਿਆਨ ਕਰਨ ਤੇ ਪਰੇ ਤੋ ਪਰੇ , ਤਾਹੀ ਸਹਿਜ ਸੁਭਾਵ ਹਰ ਪ੍ਰਾਣੀ ਕਹਿ ਉਠਦਾ ਹੈ ਕਿ ਮਾਂ ਤਾ ਮਾਂ ਹੀ ਹੂੰਦੀ ਹੈ, ਮਾਂ ਦੀ ਜਗਾਹ ਹੋਰ ਕੋਈ ਲੱਖ ਯਤਨ ਕਰਕੇ ਵੀ ਨਹੀ ਲੈ ਸਕਦਾ, ਤਾਹੀ ਤਾਂ ਸਾਰੀ ਦੁਨੀਆਂ ਹਮੇਸ਼ਾਂ ਮਾਂ ਨੂੰ ਹੀ ਰਾਤ ਦਿਨ ਯਾਦ ਕਰਦੀ ਹੈ ਭਾਵੇ ਪਿਤਾ ਦੀ ਆਪਣੀ ਜਗਾਹ ਹੈ ਸਰੀਰ ਦਾ ਖੂੰਨ ਨਿਚੋੜ ਕੇ ਕਮਾਈ ਕਰਦਾ ਹੋਇਆ ਵੀ ਬਚਿਆਂ ਦੀ ਪ੍ਰਵਰਿਸ਼ ਵਿਚ ਕੋਈ ਕਸਰ ਨਹੀ ਛੱਡਦਾ ਰੂਝੈਵਿਆਂ ਭਰੀ,ਬੜੀ ਤੇਜੀ ਨਾਲ ਚਲਣ ਦੇ ਸਮੇ ਦੀ ਜਿੰਦਗੀ ਦੀ ਦੌੜ ਵਿਚ ਭਾਵੇ ਰਿਸ਼ਤਿਆਂ ਦੀ ਅਹਿਮਿਆਤ ਤੋ ਦੁਨੀਆਂ ਦੂਰ ਹੋ ਰਹੀ ਹੈ ਪਰ ਫਿਰ ਵੀ ਅਭੁੱਲ ਯਾਦਾਂ ਨੂੰ ਤਾਜਾ ਰੱਖਣ ਲਈ ਇਹਨਾ ਪ੍ਰਬੰਧਿਕ ਬੀਬੀਆਂ ਨੇ ਹਰ ਸੇਵਾ ਕਲਚਰਲ ਅਤੇ ਧਾਰਮਿਕ ਸੇਵਾ ਵਿਚ ਵੀ ਅਹਿਮ ਹਿਸਾ ਪਾਇਆ ਹੈ ਮੀਡੀਆ ਪੰਜਾਬ ਇਹਨਾ ਪ੍ਰਬੰਧਿਕਾਂ ਨੂੰ ਦਿਲੋ ਮੁਕਾਰਕਾ ਭੇਜਦਾ ਹੋਇਆ ਧੰਨਵਾਦ ਕਰਦਾ ਹੈ