ਮਿਤੀ- 29/10/2022 – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਹੇਠ ਪਟਿਆਲਾ ਸਿਟੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨਾਲ ਵਿਚਾਰਕ ਮਿਲਣੀ ਹੋਈ। ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਕਾਰਜ ਕਾਰਨੀ ਕਮੇਟੀ ਨੇ ਵਿਸਤਾਰ ਪੂਰਬਕ ਸਵੈ ਇੱਛਾ ਨਾਲ ਖੂਨ ਦਾਨ ਕਰਨ ਵਾਲੇ ਨੌਜਵਾਨ ਖੂਨਦਾਨੀਆਂ ਦੁਆਰਾ ਆਪਣਾ ਧਨ ਖਰਚ ਕਰਕੇ ਪਟਿਆਲਾ ਰਾਜਪੁਰਾ,ਮੋਹਾਲੀ,ਚੰਡੀਗੜ੍ਹ, ਲੁਧਿਆਣਾ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਆਪਣਾ ਖੂਨਦਾਨ ਕਰਦੇ ਹਨ ਇਨਾਂ ਜਨੂਨੀ ਖੂਨ ਦਾਨੀਆਂ ਨੂੰ ਸਿਰਫ ਇੱਕ ਹੀ ਧੁੰਨ ਸੁਣਾਈ ਦਿੰਦੀ ਹੈ ਕਿ ਮਨੁੱਖੀ ਕੀਮਤੀ ਜਾਨ ਬਚਾਉਣ ਲਈ ਆਪਣਾ ਖੂਨ ਦਾਨ ਕਰ ਦੇਣ ਪੰਜਾਬ ਵਿੱਚ ਸੈਂਕੜੇ ਹੀ ਬਲੱਡ ਬੈਂਕਆਪਣੀ ਸੇਵਾਵਾਂ ਦੇ ਰਹੇ ਹਨ ਪਰੁੰਤੂ ਇਨਾ ਬਲੱਡ ਬੈਂਕਾਂ ਨੂੰ ਜਿਉਂਦਾ ਰੱਖਣ ਦਾ ਕੰਮ ਪੰਜਾਬ ਦੇ ਹਜਾਰਾਂ ਹੀ ਨੌਜਵਾਨ ਲੜਕੇ/ਲੜਕੀਆਂ,ਇਸਤਰੀਆਂ/ਪੁਰਸ਼ ਮਨੁੱਖਤਾ ਦੀ ਭਲਾਈ ਲਈ ਆਪਣਾ ਖੂਨਦਾਨ ਕਰਦੇ ਹਨ। ਡਾ.ਰਾਕੇਸ਼ ਵਰਮੀ ਪ੍ਰਧਾਨ ਡੈਡੀਕੇਟਿਡ ਬ੍ਰਦਰਜ ਗਰੁੱਪ ਨੇ ਦੱਸਿਆ ਸਾਰੇ ਸੰਸਾਰ ਵਿੱਚ ਖੂਨ ਦਾ ਬਦਲ ਤਿਆਰ ਨਹੀ ਹੋ ਸਕਿਆ ਇਹ ਮਨੁੱਖੀ ਸਰੀਰ ਦੀ ਸੰਰਚਨਾ ਵਿੱਚ ਅਜਿਹਾ ਤਰਲ ਪਦਾਰਥ ਹੈ ਜੋ ਮਨੁੱਖੀ ਸ਼ਰੀਰ ਵਿੱਚ ਹੀ ਤਿਆਰ ਹੁੰਦਾ ਹੈ ਅਤੇ ਮਨੁੱਖੀ ਕੀਮਤੀ ਜਾਨ ਬਚਾਉਣ ਲਈ ਸਿਰਫ ਮਨੁੱਖ ਦਾ ਖੂਨ ਹੀ ਲਾਹੇਵੰਦ ਹੈ ਖੂਨ ਦੀ ਕਮੀ ਨੂੰ ਕਿਸੇ ਜਾਨਵਰ/ਪੰਛੀ ਦੇ ਖੂਨ ਨਾਲ ਪੂਰੀ ਨਹੀ ਕੀਤੀ ਜਾ ਸਕਦੀ ਨਾ ਹੀ ਖੂਨ ਦੀ ਕੋਈ ਫੈਕਟਰੀ ਲਗਾਈ ਜਾ ਸਕਦੀ ਹੈ ਉਨਾਂ ਦੱਸਿਆ ਜਦੋਂ 1992 ਵਿੱਚ ਡਾ.ਰਾਕੇਸ਼ ਵਰਮੀ ਨੇ ਪਹਿਲੀ ਵਾਰ ਖੂਨ ਦਾਨ ਕੀਤਾ ਸੀ ਤਾਂ ਲੋਕਾਂ ਵਿਚ ਜਾਗਰੁਕਤਾ ਦੀ ਬਹੁਤ ਕਮੀ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ 80 ਵਾਰ ਖੂਨ ਦਾਨ ਕਰਕੇ ਹਜਾਰਾਂ ਹੀ ਨੌਜਵਾਨਾਂ ਨੂੰ ਖੂਨ ਦਾਨ ਕਰਵਾ ਕੇ ਮਨ ਦਾ ਸਕੂਨ ਪ੍ਰਾਪਤ ਕੀਤਾ। ਡੀ.ਬੀ.ਜੀ ਵੱਲੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਲਗਭਗ 270 ਤੋਂ ਵੱਧ ਖੂਨ ਦਾਨ ਕੈਂਪ ਲਗਵਾ ਕੇ ਹਜਾਰਾਂ ਹੀ ਬਲੱਡ ਯੂਨਿਟ ਬਲੱਡ ਬੈਂਕਾਂ ਵਿੱਚ ਜਮ੍ਹਾ ਕਰਾਵਏ ਸਾਰੇ ਪੰਜਾਬ ਵਿੱਚ ਅੱਜ ਖੂਨ ਦਾਨੀਆਂ ਦੀ ਸੂਚੀ ਲਗਭਗ 5 ਲੱਖ ਹੈ ਜਿਨਾਂ ਦਾ ਟੀਚਾ ਸਿਰਫ ਅਤੇ ਸਿਰਫ ਖੂਨ ਦਾਨ ਕਰਕੇ ਮਨੁੱਖੀ ਕੀਮਤੀ ਜਾਨ ਬਚਾਉਣਾ ਹੈ। ਅਮਨਇੰਦਰ ਸਿੰਘ ਸੈਣੀ ਖੂਨ ਦਾਨੀ ਡੀ.ਬੀ.ਜੀ ਨੇ ਅਜੀਤ ਪਾਲ ਸਿੰਘ ਕੋਹਲੀ ਨੂੰ ਮੰਗ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਨੂੰ ਖੂਨ ਦਾਨੀਆਂ ਦੀ ਸੂਬਾ ਪੱਧਰੀ ਟੈਲੀਫੂਨ ਡਾਇਰੈਕਟਰੀ ਬਣਾਉਣੀ ਚਾਹੀਦੀ ਹੈ ਤਾਂ ਕਿ ਸਾਰੇ ਪੰਜਾਬ ਵਿੱਚ ਕਿਸੇ ਦੇ ਹਿਸੇ ਵਿੱਚ ਖੂਨਦਾਨ ਦੀ ਜਰੂਰਤ ਹੋਵੇ ਤਾਂ ਉਸ ਇਲਾਕੇ ਦੇ ਸਵੈ ਇੱਛਕ ਖੂਨਦਾਨੀ ਖੂਨਦਾਨ ਕਰ ਸਕਣ ਪੰਜਾਬ ਸਰਕਾਰ ਨੂੰ ਖੂਨ ਦਾਨੀਆਂ ਲਈ ਵਿਸ਼ੇਸ ਖੂਨ ਦਾਨੀ ਮੇਲੇ ਅਤੇ ਖੂਨ ਦਾਨੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਕਾਲਜਾਂ, ਯੂਨੀਵਰਸਿਟੀਜ ਵਿਚ ਖੂਨ ਦਾਨ ਲਈ ਜਾਗਰੂਕਤਾ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਅਜੀਤ ਪਾਲ ਸਿੰਘ ਕੋਹਲੀ ਨੇ ਭਰੋਸਾ ਦਵਾਇਆ ਕਿ ਪੰਜਾਬ ਦੀ ਭਲਾਈ ਲਈ ਖੂਨ ਦਾਨੀਆਂ ਦਾ ਵੈਲਫੇਅਰ ਬੋਰਡ ਬਣਾਉਣਾ ਸਮੇਂ ਦੀ ਮੰਗ ਹੈ ਹੱਸਦਾ, ਖੇਡਦਾ ਤੰਦਰੁਸਤ ਪੰਜਾਬ ਨਸ਼ਾ ਮੁਕਤ ਪੰਜਾਬ ਲਈ ਖੂਨ ਦਾਨੀਆਂ ਦਾ ਵੈਲਫੇਅਰ ਬੋਰਡ ਬਣਾਉਣ ਦੀ ਪੰਜਾਬ ਸਰਕਾਰ ਨੂੰ ਪੁਰਜੋਰ ਸਿਫਾਰਸ਼ ਕਰਦਾ ਹੈ। ਇਹ ਜਾਣਕਾਰੀ ਪਬਲਿਕ ਰਿਲੇਸ਼ਨ ਅਫਸਰ ਫਕੀਰ ਚੰਦ ਮਿਤਲ ਡੀ.ਬੀ.ਜੀ ਨੇ ਦਿੱਤੀ।
