ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੈਟ ਗੁਰੂ ਘਰ ਸਾਰੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ


ਬੈਲਜੀਅਮ 3 ਫਰਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਬੀਤੇ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਬੈਲਜੀਅਮ ਦੀ ਸਾਰੀ ਸੰਗਤ ਨੇ ਮਿਲਕੇ ਸਤਵੇ ਪਾਤਿਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਥਾਨਿਕ ਜਥੈ ਤੋ ਬਾਅਦ ਗੁਰੂ ਘਰ ਦੇ ਵਜੀਰ ਭਾਈ ਮਨਿੰਦਰ ਸਿੰਘ ਖਾਲਸਾ ਜੀ ਨੇ ਸ਼ਬਦ ਕੀਰਤਨ ਰਾਹੀ ਬੁਲੰਦ ਅਵਾਜ ਵਿਚ ਹਾਜਰੀ ਭਰੀ ਉਹਨਾ ਤੋ ਉਪਰੰਤ ਇੰਡੀਆ ਤੋ ਯੂਰਪ ਦੇ ਧਾਰਮਿਕ ਪ੍ਰਚਾਰ ਤੇ ਆਏ ਦਮਦਮੀ ਟਕਸਾਲ ਦੇ ਵਿਦਿਆਰਥੀ ਗਿਆਨੀ ਦਵਿੰਦਰ ਸਿੰਘ ਜੀ ਬਟਾਲੇ ਵਾਲਿਆਂ ਨੇ ਗੁਰ ਸ਼ਬਦ ਦੀ ਕਥਾ ਰਾਹੀ ਸੰਗਤਾਂ ਵਿਚ ਹਾਜਰੀ ਭਰੀ, ਭਾਈ ਸਾਹਬ ਜੀ ਸਾਰੀ ਸੰਗਤ ਨੂੰ ਪ੍ਰਵਾਰ ਸਮੇਤ ਗੁਰਦੁਆਰੇ ਆਣ, ਗੁਰ ਸ਼ਬਦ ਨਾਲ ਜੁੜਨ ਅਤੇ ਸਿੱਖੀ ਸਰੂੰਪ ਧਾਰਨ ਕਰਨ ਅਤੇ ਜਿਆਦਾ ਤੋ ਜਿਆਦਾ ਅੰਮ੍ਰਿਤਧਾਰੀ ਹੋਣ ਅਤੇ ਬਾਣੀ ਪੜਨ ਲਈ ਪ੍ਰੇਰਨਾ ਕੀਤੀ,ਅਤੇ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਅਤੇ ਜੀਵਨ ਸਾਖੀਆਂ ਬੜੇ ਵਿਸਥਾਰ ਨਾਲ ਸਾਰੀ ਸੰਗਤ ਨੂੰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਮੋਲ ਸ਼ਬਦਾਂ ਦੀਆਂ ਉਦਾਹਰਣਾ ਦੇ ਕੇ ਵਿਆਖਿਆ ਸਾਹਿਤ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ, ਗਿਆਨੀ ਜੀ ਸਾਰੀ ਸੰਗਤ ਨੂੰ ਉਹਨਾ ਦੇਹ ਧਾਰੀ ਭੇਖੀ ਪ੍ਰਚਾਰਿਕਾ ਤੋ ਸ਼ੁਚੇਤ ਰਹਿਣ ਦੀ ਪ੍ਰੇਰਨਾ ਦਿੰਦੇ ਹੋਏ ਸਮੇ ਦੇ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਦਸਦੇ ਹਨ ਕਿ ਅਜੋਕੇ ਸਮੇ ਵਿਚ ਸਾਡੇ ਹੀ ਭੇਖ ਵਿਚ ਵਿਚਰਕੇ ਸਿੱਖ ਕੌਮ ਦੀਆਂ ਵਿਰੋਧੀ ਤਾਕਤਾਂ ਦਾ ਪੂਰਾ ਜੋਰ ਸਾਡਾ ਸਿੱਖ ਇਤਿਹਾਸ ਵਿਗਾੜਨ ਅਤੇ ਗੁਰੂ ਗ੍ਰੰਥ ਸਾਹਿਬ ਨਾਲੋ ਤੋੜਨ ਅਤੇ ਭੇਖੀਆਂ ਦੇ ਲੜ ਲਗਣ ਤੇ ਲਗਿਆ ਹੋਇਆ ਹੈ ਕਿ ਆਉਣ ਵਾਲੇ ਵੀਹ ਕੁ ਸਾਲਾ ਤੱਕ ਦੇ ਜਨਮੇ ਬੱਚੇ ਸਿੱਖੀ ਤੋ ਮੁਨਕਰ ਹੂੰਦੇ ਹੋਏ ਆਪਣਿਆਂ ਦੇ ਹੀ ਵਿਰੋਧ ਵਿਚ ਸੁਆਲ ਚੁੱਕਣਗੇ, ਜਿਸ ਤੋ ਸਾਨੂੰ ਸਾਰੀ ਸਿੱਖ ਕੌਮ ਨੂੰ ਆਪਣਾ ਫਰਜ ਸਮਝ ਕੇ ਜਾਗਣ ਅਤੇ ਸੱਚ ਤੇ ਪਹਿਰਾ ਦੇਣ ਦੀ ਖਾਸ ਜਰੂਰਤ ਹੈ, ਭਾਵੇ ਪਿਛਲੇ ਵੀਹ ਸਾਲ ਤੋ ਸਾਡੀ ਸਿਰਮੋਰ ਸੰਸਥਾ ਅੱਖਾ ਮੀਚਕੇ ਸਭ ਕੁਝ ਅਣਦੇਖਾ ਕਰ ਰਹੀ ਹੈ ਪਰ ਫਿਰ ਵੀ ਕੁਝ ਸੂਝਵਾਨ ਸੇਵਾਦਾਰ ਭਾਈ ਬਲਦੇਵ ਸਿੰਘ ਸਰਸਾ ਵਰਗੇ ਸਿਰੜੀ ਸਿੱਖ ਅਤੇ ਸਤਿਕਾਰ ਕਮੇਟੀ ਦੇ ਕਿਰਤੀ ਸਿੱਖ ਆਪਣੇ ਪਲਿਉ ਖਰਚਾ ਕਰਕੇ ਇਹਨਾ ਗਲਤ ਲਿਖਤ ਕਿਤਾਬਾ ਨੂੰ ਬੰਦ ਕਰਵਾਉਣ ਵਿਚ ਆਪਣਾ ਕੀਮਤੀ ਵਕਤ ਅਤੇ ਪੈਸਾ ਖਰਚ ਕੇ ਹੱਕ ਸੱਚ ਸਿੱਖੀ ਤੇ ਪਹਿਰਾ ਦੇ ਰਹੇ ਹਨ,ਜਿਹਨਾ ਨੂੰ ਪੰਥਿਕ ਸਿਰਮੋਰ ਸੰਸਥਾ ਦੇ ਲੋਕਾਂ ਅਤੇ ਪ੍ਰਸ਼ਾਸ਼ਨ ਦੇ ਜੁਲਮ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ, ਸੋ ਸਿੱਖ ਸੰਗਤ ਨੂੰ ਅੱਜ ਦੇ ਸਮੇ ਵਿਚ ਸਿੱਖੀ ਸਿਧਾਂਤ ਤੇ ਪਹਿਰਾ ਦੇਣ ਦੀ ਖਾਸ ਜਰੂਰਤ ਹੈ,
ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਅਤੇ ਸਾਰੀ ਸੰਗਤ ਮਿਲਕੇ ਸ਼੍ਰੋਮਣੀ ਭਗਤ ਸ੍ਰੀ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਸੁਕਰਵਾਰ 7 ਫਰਵਰੀ 2020 ਨੂੰ ਸ੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ ਅਤੇ 9 ਫਰਵਰੀ ਦਿਨ ਐਤਵਾਰ ਨੂੰ , 11.30 ਵਜੇ ਭੋਗ ਪੈਣਗੇ, ਅਤੇ 12 ਵਜੇ ਤੋ ਸਥਾਨਿਕ ਜਥੈ ਦੇ ਗੈਂਟ ਧਾਰਮਿਕ ਗੁਰਮਤਿ ਅਕੈਂਡਮੀ ਦੇ ਬੱਚੇ ਵੱਖ ਵੱਖ ਜਥਿਆਂ ਵਿਚ ਕੀਰਤਨ ਕਰਨਗੇ, ਗੁਰੂ ਘਰ ਦੇ ਵਜੀਰ ਭਾਈ ਮਨਿੰਦਰ ਸਿੰਘ ਖਾਲਸਾ ਬਟਾਲੇ ਵਾਲੇ ਕੀਰਤਨ ਕਰਨਗੇ , ਪ੍ਰਬੰਧਿਕ ਸੇਵਾਦਾਰਾਂ ਗੁਰੂ ਘਰ ਗੈਂਟ ਵਲੋ ਸਾਰੀ ਸੰਗਤ ਨੂੰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਗੁਰੂ ਘਰ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਦੀ ਹੈ ਜੀ,

Geef een reactie

Het e-mailadres wordt niet gepubliceerd. Vereiste velden zijn gemarkeerd met *