ਬੈਲਜੀਅਮ 6 ਮਾਰਚ (ਅਮਰਜੀਤ ਸਿੰਘ ਭੋਗਲ)ਪਿਛਲੇ ਤਕਰੀਬਨ 3 ਸਾਲਾ ਤੋ ਬੈਲਜੀਅਮ ਦੀ ਰਾਜਧਾਨੀ ਬਰੱਸਲਜ ਦੇ ਲਾਗਲੇ ਇਲਾਕੇ ਵਿਲਵੋਰਦੇ ਵਿਖੇ ਗੁਰਦੁਆਰਾ ਨਾਨਕ ਸਾਹਿਬ ਕੁਝ ਪ੍ਰਬੰਧਕਾ ਅਤੇ ਸੰਗਤਾ ਵਿਚਕਾਰ ਖਿਚੋਤਾਣ ਤੇ ਝਗੜੇ ਨੂੰ ਲੇ ਕੇ ਸਹਿਰ ਦੇ ਮੈਅਰ ਨੇ ਬੰਦ ਕਰ ਦਿਤਾ ਸੀ ਜਿਸ ਦੇ ਚਲਦਿਆ ਮਜੂਦਾ ਪ੍ਰਧਾਨ ਵਲੋ ਅਮਰੀਕ ਸਿੰਘ ਜੋ ਕਿ ਪਹਿਲੀ ਕਮੇਟੀ ਵਿਚ ਮੈਂਬਰ ਸੀ ਤੇ ਪੇਸੇ ਦੇ ਘਪਲੇ ਦਾ ਕੇਸ ਕੀਤਾ ਸੀ ਜਿਸ ਵਿਚ ਅਮਰੀਕ ਸਿੰਘ ਵਲੋ ਪ੍ਰੈਸ ਦੇ ਨਾਮ ਪੱਤਰ ਜਾਰੀ ਕਰਦੇ ਹੋਏ ਅਦਾਲਤ ਦੀ ਕਾਪੀ ਨੱਥੀ ਕਰਕੇ ਦੱਸਿਆ ਕਿ ਮਜੂਦਾ ਪ੍ਰਧਾਨ ਇਸ ਕੇਸ ਨੂੰ ਜਿਥੇ ਹਾਰ ਗਿਆ ਹੈ ਉਥੇ ਨਾਲ ਹੀ ਮਾਨਯੋਗ ਅਦਾਲਤ ਵਲੋ ਕੇਸ ਖਾਰਜ ਵੀ ਕਰ ਦਿਤਾ ਗਿਆ ਹੈ ਪਰ ਅਮਰੀਕ ਸਿੰਘ ਦੇ ਮੁਤਾਬਕ ਪ੍ਰਧਾਨ ਵਲੋ ਦੁਬਾਰਾ ਨਵੇ ਸਿਰੇ ਤੋ ਉਨਾ ਉਪਰ ਕੇਸ ਕਰ ਦਿਤਾ ਗਿਆ ਹੈ ਜਿਸ ਦਾ ਕੋਈ ਫਾਇਦਾ ਨਹੀ ਬਲਕਿ ਸੰਗਤ ਦੇ ਪੇਸੇ ਦੀ ਦੁਰਵਰਤੋ ਹੈ ਚਾਹੀਦਾ ਤਾ ਇਹ ਹੈ ਕਿ ਸਭ ਮਿਲ ਕੇ ਗੁਰੂਘਰ ਖੁਲਣ ਵਾਰੇ ਸੋਚਿਆ ਜਾਵੇ ਨਾ ਕਿ ਆਪਸੀ ਰੰਜਸ਼ਾ ਕੱਢੀਆ ਜਾਣ ।