ਪੈਰਿਸ (ਸੁਖਵੀਰ ਸਿੰਘ ਸੰਧੂ) ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਰੱਖਿਆ ਹੈ। ਐਟਮੀ ਤਾਕਤਾਂ ਅਖਵਾਉਣ ਵਾਲੇ ਦੇਸ਼ਾਂ ਦੀ ਜਨਜੀਵਨ ਰਫਤਾਰ ਵੀ ਥੰਮ ਦਿੱਤੀ ਹੈ।ਜਿਹਨਾਂ ਥਾਵਾਂ ਤੇ ਦਿੱਨ ਰਾਤ ਲੋਕਾਂ ਦੀ ਚਹਿਲ ਪਹਿਲ ਰਹਿੰਦੀ ਸੀ।ਉਹਨਾਂ ਥਾਵਾਂ ਤੇ ਹੁਣ ਪੰਛੀ ਘੁੰਮਦੇ ਹਨ।ਇਸ ਕੋਰੋਨਾ ਦੀ ਸੁਨਾਮੀ ਵਿੱਚ ਛੋਟੇ ਛੋਟੇ ਕਾਰੋਬਾਰ ਤਾਂ ਡਿੱਗਣੇ ਹੀ ਸੀ।ਵੱਡੇ ਵੱਡੇ ਕਾਰੋਬਾਰ ਵੀ ਬੰਦ ਹੋਣ ਦੇ ਕੰਢੇ ਤੇ ਪਹੁੰਚਗੇ ਹਨ।ਪੈਰਿਸ ਵਿੱਚ ਵੱਡੇ ਪੱਧਰ ਤੇ ਬਣ ਰਹੀ ਸੁਪਰਸਟਾਰ ਮੈਟਰੋ ਲਾਈਨ ਦੇ ਮਾਲ ਦੀ ਸਪਲਾਈ ਨਾ ਆਉਣ ਕਾਰਨ ਗਰੈਂਡ ਪੈਰਿਸ ਐਕਸਪਰੈਸ ਕੰਪਨੀ ਨੇ ਕੰਮ ਨੂੰ ਆਰਜ਼ੀ ਤੌਰ ਤੇ ਬੰਦ ਕਰਨ ਦਾ ਨਿਰਣਾ ਕੀਤਾ ਹੈ।ਇਥੇ ਇਹ ਵੀ ਦੱਸਣ ਯੋਗ ਹੈ ,ਕਿ ਸਾਲ 2024 ਵਿੱਚ ਇਥੇ ਓਲੰਪਿਕ ਖੇਡਾਂ ਹੋ ਰਹੀਆਂ ਹਨ।ਓਸ ਮੱਦੇ ਨਜ਼ਰ ਹੀ ਫਰਾਂਸ ਵਿੱਚ ਕਈ ਵੱਡੇ ਪੱਧਰਾਂ ਦੇ ਪ੍ਰਜੈਕਟਾਂ ਦਾ ਨਿਰਮਾਣ ਹੋ ਰਿਹਾ ਹੈ।ਇਹ ਅੰਡਰ ਗਰਾਂਉਡ ਰੇਲਵੇ ਲਾਈਨ ਵੀ ਉਹਨਾਂ ਵਿੱਚੋਂ ਇੱਕ ਪਹਿਲੂ ਹੈ।ਜਿਸ ਨੂੰ ਖੇਡਾਂ ਤੋਂ ਪਹਿਲਾਂ ਪਹਿਲਾਂ ਤਿਆਰ ਕਰਨ ਦਾ ਟੀਚਾ ਮਿਥਿਆ ਹੋਇਆ ਹੈ।