ਫਰਾਂਸ (ਸੁਖਵੀਰ ਸਿੰਘ ਸੰਧੂ) ਖਤਰਨਾਕ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਖੌਫਨਾਕ ਮੌੜ ਉਪਰ ਲਿਆ ਖੜ੍ਹਾ ਕੀਤਾ ਹੈ।ਮੌਤ ਦੇ ਡਰ ਥੱਲੇ ਜੀਅ ਰਹੇ ਲੋਕ ਜਨਜੀਵਨ ਗਤੀ ਚਲਉਣ ਲਈ ਰੋਜ਼ਾਨਾ ਖਾਣ ਪੀਣ ਦੀਆਂ ਵਸਤਾਂ ਪ੍ਰਾਪਤ ਕਰਨ ਲਈ ਇੱਕ ਦੂਸਰੇ ਨਾਲ ਖਿਚੋਤਾਣ ਤੱਕ ਆ ਜਾਦੇ ਹਨ।ਪਰ ਕੁਝ ਬੇ ਜਮੀਰੇ ਮੁਨਾਫਾਖੋਰ ਲੋਕ ਮਜਬੂਰੀ ਦਾ ਫਾਈਦਾ ਉਠਾ ਕੇ ਜਰੂਰਤ ਮੰਦ ਚੀਜ਼ਾਂ ਦੇ ਭਾਅ ਅਸਮਾਨੀ ਚਾੜ੍ਹ ਦਿੰਦੇ ਹਨ।ਹੋਰ ਤਾਂ ਹੋਰ ਕਈਆਂ ਦੀ ਜਮੀਰ ਇਤਨੀ ਗਿਰ ਜਾਦੀ ਹੈ ਕਿ ਮੂੰਹ ਉਪਰ ਬੰਨਣ ਵਾਲੇ ਮਾਸਕ ਤੇ ਕਟਾਣੂ ਰਹਿਤ ਲੋਸ਼ਨ ਵੀ ਜਾਅਲੀ ਬਣੇ ਹੋਏ ਵੇਚ ਰਹੇ ਹਨ। ਕਈਆਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ।ਕੱਲ ਇਥੇ ਦੇ ਮੈਟਰੋ ਸ਼ਟੇਸ਼ਨ ਉਤੇ ਇੱਕ ਗੈਰ ਕਨੂੰਨੀ ਤਰੀਕੇ ਨਾਲ ਜਾਅਲੀ ਕੰਪਨੀ ਦਾ ਮਾਲ ਮਹਿੰਗੇ ਮੁੱਲ ਉਪਰ ਵੇਚ ਰਹੇ ਇੱਕ ਬੰਗਲਾ ਦੇਸ਼ ਦੇ ਆਦਮੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਵਕਤ ਉਥੇ ਖਰੀਦਦਾਰਾਂ ਦੀ ਭੀੜ ਲੱਗੀ ਹੋਈ ਸੀ।