ਬੈਲਜੀਅਮ 18 ਮਾਰਚ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਸਰਕਾਰ ਵਲੋ 14 ਦੀ ਮੌਤ ਅਤੇ 1490 ਲੋਕਾ ਦਾ ਪੋਜਟਿਵ ਆਉਣ ਕਾਰਨ ਸਖਤ ਫੇਸਲਾ ਲੈਂਦੇ ਹੋਏ ਲੌਕਡਾਊਨ ਅੱਜ 12 ਵਜੇ ਤੋ ਲਾਉਣ ਦਾ ਫੇਸਲਾ ਕੀਤਾ ਹੈ ਜਿਸ ਵਿਚ ਲੱਗਭੱਗ ਕਰਫਿਊ ਵਾਲੀ ਸਥੀਤੀ ਹੋਵੇਗੀ ਕਿਸੇ ਨੂੰ ਵੀ ਬਿਨਾ ਵਜਾ ਬਾਹਰ ਨਹੀ ਨਿਕਲਣ ਦਿਤਾ ਜਾਵੇਗਾ ਸੁਪਰ ਸਟੋਰ ਦੁਵਾਈਆ ਦੀ ਦੁਕਾਨਾ ਖੁਲੀਆ ਰਹਿਣਗੀਆ ਜਿਨਾ ਵਿਚ 60 ਸਾਲ ਤੋ ਉਪਰ ਦੇ ਬਜੁਰਗਾ ਨੂੰ 8ਵਜੇ ਸਵੇਰੇ ਤੋ 9 ਵਜੇ ਸਵੇਰ ਤੱਕ ਖਰੀਦੋਫਰੌਖਤ ਦਾ ਸਮਾ ਦਿਤਾ ਜਾਵੇਗਾ ਉਸ ਤੋ ਬਾਦ ਆਮ ਲੋਕ ਖਰੀਦ ਕਰਨਗੇ ਨਾਈਟ ਸ਼ੋਪ ਰਾਤ 10 ਵਜੇ ਤੱਕ ਖੁਲਣਗੀਆ। ਡਾਕਟਰ, ਪੋਸਟ ਆਫਿਸ, ਬੈਕ ਏ ਟੀ ਐਮ, ਪਟਰੋਲ ਪੰਪ ਵੀ ਖੁਲੇ ਰਹਿਣਗੇ, ਘੱਟ ਤੋ ਘੱਟ ਲੋਕਾ ਨੂੰ ਦੁਕਾਨਾ ਅੰਦਰ ਜਾਣਦੀ ਇਜਾਜਤ ਹੋਵੇਗੀ ਬਿਨਾਂ ਵਜਾ ਤੋ ਸੜਕਾ ਤੇ ਘੁਮਣ ਦੀ ਮਨਾਹੀ ਲਾ ਦਿਤੀ ਗਈ ਹੈ ਰੇਲ ਗੰਡੀਆ ਬੱਸਾ ਵੀ ਕਾਫੀ ਹੱਦ ਤੱਕ ਬੰਦ ਕਰ ਦਿਤੀਆ ਗਈਆ ਹਨ ਅਤੇ ਬਰੱਸਲਜ ਏਅਰ ਲਾਈਨ ਵੀ ਬੰਦ ਕਰ ਦਿਤੀ ਗਈ ਹੈ ਸਰਕਾਰ ਵਲੋ ਸਖਤੀ ਨਾਲ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਬਿਨਾ ਵਜਾ ਘੁਮਣ ਅਤੇ ਕਨੂੰਨ ਤੋੜਨ ਵਾਲਿਆ ਨੂੰ ਪੁਲੀਸ ਜੁਰਮਾਨਾ ਜਾ ਕੇਦ ਵੀ ਹੋ ਸਕਦੀ ਹੈ ਲੋਕਾ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਅਫਵਾਹਾ ਦਾ ਬਜਾਰ ਗਰਮ ਹੈ ਉਥੇ ਨਾਲ ਹੀ ਦਹਿਸ਼ਤ ਵੀ ਬਣੀ ਹੋਈ ਹੈ ਜਿਸ ਲਈ ਲੋਕ ਸ਼ੋਸਲਮੀਡੀਆ ਨੂੰ ਦੋਸ਼ੀ ਮਨਦੇ ਹਨ ਭਾਵੇ ਸਰਕਾਰਾ ਕੋਰੋਨਾ ਦੇ ਰੋਕਣ ਲਈ ਹੱਲ ਲੱਭ ਰਹੀਆ ਹਨ ਪਰ ਹੁਣ ਤੱਕ ਕੌਈ ਹੱਲ ਨਾ ਹੋਣ ਨਾਲ ਲੋਕ ਜਿਆਦਾ ਡਰ ਨਾਲ ਹੀ ਮਰੀ ਜਾ ਰਹੇ ਹਨ ਬੈਲਜੀਅਮ ਦੇ ਡਾਕਟਰਾ ਦੀ ਇਕ 10 ਮੈਂਬਰੀ ਟੀਮ ਮੁਤਾਬਕ ਮਈ ਤੱਕ ਕੋਰੋਨਾ ਦਾ ਅੰਤ ਹੋਵੇਗਾ ।