ਫਰਾਂਸ ਵਿੱਚ ਅੱਜ 12 ਵਜੇ ਤੋਂ ਬਾਅਦ ਜਰੂਰੀ ਸੀਮਤ ਸੇਵਾਵਾਂ ਹੀ ਚਾਲੂ ਰਹਿਣਗੀਆਂ।


ਪੈਰਿਸ (ਸੁਖਵੀਰ ਸਿੰਘ ਸੰਧੂ) ਸੋਮਵਾਰ ਦੀ ਸ਼ਾਮ ਨੂੰ ਫਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮਾਕਰੋ ਨੇ ਟੈਲੀਵੀਜ਼ਨ ਦੇ ਸ਼ਪੈਸ਼ਲ ਐਡੀਸ਼ਨ ਵਿੱਚ ਰਾਸ਼ਟਰ ਦੇ ਨਾ ਸਦੇਸ਼ ਦਿੰਦਿਆ ਕਿਹਾ ਹੈ ਕਿ,ਅਸੀ ਸਭ ਇਸ ਵਕਤ ਕਰੋਨਾ ਵਾਈਰਸ ਨਾਲ ਫੈਲੀ ਮਹਾਂਮਾਰੀ ਦੀ ਅੰਦਰੂਨੀ ਜੰਗ ਲੜ ਰਹੇ ਹਾਂ।ਸਭ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਜ ਤੋਂ 15 ਦਿੱਨਾਂ ਤੱਕ ੋਿਸਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਲਾਗੂ ਕੀਤਾ ਜਾਵੇਗਾ, ਬਾਕੀ ਸਭ ਮਨਾਹ੍ਹੀ ਹੋਵੇਗੀ।ਫਰਾਂਸ ਦੇ ਸ਼ਿੰਘਇੰਗ ਬਾਡਰਾਂ ਨੂੰ ਤੀਹ ਦਿੱਨਾਂ ਲਈ ਸੀਲ ਕਰ ਦਿੱਤਾ ਹੈ।ਗੈਸ, ਬਿਜਲੀ ,ਪਾਣੀ ਅਤੇ ਹੋਰ ਸਰਕਾਰੀ ਬਿੱਲਾਂ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ।ਇਸ ਸੰਕਟ ਦੀ ਘੜ੍ਹੀ ਵਿੱਚ ਫੌਜ ਨੂੰ ਹਰ ਮੱਦਦ ਲਈ ਚੌਕਸ ਰਹਿਣ ਲਈ ਕਿਹਾ ਗਿਆ ਹੈ।ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਅੰਦਰ ਰਹਿਣ ਦੀ ਤਾਕੀਦ ਕੀਤੀ ਹੈ।ਅਗਰ ਬਾਹਰ ਜਾਣ ਦੀ ਜਰੂਰਤ ਹੋਵੇ ਤਾਂ ਲੋੜ ਬੰਦ ਹੀ ਜਾ ਸਕਦਾ ਹੈ।ਦੋਸਤਾਂ,ਰਿਸਤੇਦਾਰਾਂ ਕੋਲ ਬਿਨਾਂ ਜਰੂਰਤ ਤੋਂ ਆਉਣ ਜਾਣ ਦੀ ਵੀ ਮਨਾਹ੍ਹੀ ਹੈ।ਉਹਨਾਂ ਇਹ ਵੀ ਕਿਹਾ, ਕਿ ਸਾਨੂੰ ਸਾਰਿਆਂ ਨੂੰ ਇਸ ਕਰੋਪੀ ਦੇ ਸਮੇਂ ਵਿੱਚ ਇੱਕਜੁਟਤਾ ਦਾ ਸਬੂਤ ਪੇਸ਼ ਕਰਨਾ ਚਾਹੀਦਾ ਹੈ।ਯਾਦ ਰਹੇ ਕਿ ਫਰਾਂਸ ਦੇ ਸਿਹਤ ਮਹਿਕਮੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 21 ਮੌਤਾਂ ਤੇ 400 ਹੋਰ ਨਵੇਂ ਗੰਭੀਰ ਕੇਸ ਆਏ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *