ਕਰੋਨਾ ਵਾਈਰਸ ਦਾ ਬਹਾਨਾ ਬਣਾ ਕੇ ਲਾਂਘਾ ਬੰਦ ਨਹੀ ਕਰਨਾ ਚਾਹੀਦਾ ਸੀ-ਜੱਥੇਦਾਰ ਖੁਸਰੋਪੁਰ

-ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਸੀ ਉਹ ਪਹਿਲਾ ਸਿੱਖ ਸੰਗਤਾਂ ਤੋਂ ਲੈਦੀਆਂ ਰਾਇ
-ਦਿੱਲੀ ਦੇ ਗੁਰੂ ਘਰਾਂ ‘ਚ ਵਿਦੇਸ਼ੀਆਂ ਦੇ ਦਾਖਲੇ ਤੇ ਰੋਕ ਲਗਾਉਣਾ ਵੀ ਦੁਖਦਾਈ
ਕਪੂਰਥਲਾ- ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵੱਡੇ ਕੌਮੀ ਮਿਸ਼ਨ ਦੀ ਪ੍ਰਾਪਤੀ ਪਿੱਛੇ ਸਮੁੱਚੀ ਸਿੱਖ ਕੌਮ ਦੀਆਂ ਲੰਮੇਂ ਸਮੇਂ ਤੋਂ ਦੋਵੇਂ ਸਮੇਂ ਕੀਤੀਆ ਜਾ ਰਹੀਆ ਅਰਦਾਸਾਂ ਅਤੇ ਦੋਵੇ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਹੀ ਸਿੱਖ ਕੌਮ ਦੇ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਹੈ। ਹੁਣ ਜੇਕਰ ਕਰੋਨਾ ਵਾਈਰਸ ਦਾ ਬਹਾਨਾ ਬਣਾਕੇ ਹੁਕਮਰਾਨਾਂ ਨੇ ਸਾਡੇ ਇਨ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਦੀ ਖੁੱਲ੍ਹ ਨੂੰ ਬੰਦ ਕੀਤਾ ਹੈ, ਤਾਂ ਇਹ ਸਿੱਖ ਕੌਮ ਦੀ ਰਾਏ ਅਤੇ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਕੀਤਾ ਗਿਆ ਹੈ । ਜੋ ਸਿੱਖ ਕੌਮ ਲਈ ਅਸਹਿ ਵੀ ਹੈ ਅਤੇ ਅਤਿ ਦੁੱਖਦਾਇਕ ਵੀ ਹੈ । ਜਦੋਂਕਿ ਇਸ ਵਿਸ਼ੇ ਤੇ ਸਿੱਖ ਕੌਮ ਦੀ ਰਾਏ ਨੂੰ ਜਾਨਣਾ ਅਤਿ ਜ਼ਰੂਰੀ ਸੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਕਿਹਾ ਕਿ ਸਰਕਾਰ ਵਲੋ ਸਿੱਖ ਕੌਮ ਦੀ ਰਾਏ ਨੂੰ ਜਾਨਣ ਤੋਂ ਬਿਨ੍ਹਾਂ ਇਕਦਮ ਤਾਨਾਸ਼ਾਹੀ ਸੋਚ ਤੇ ਹੁਕਮ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਕਰੋਨਾ ਵਾਈਰਸ ਦਾ ਬਹਾਨਾ ਬਣਾਕੇ ਬੰਦ ਨਹੀ ਕਰਨਾ ਚਾਹੀਦਾ ਸੀ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਜੇਕਰ ਸਰਕਾਰਾਂ ਨੂੰ ਇਹ ਲਗਦਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹੇ ਰਹਿਣ ਨਾਲ ਕਰੋਨਾ ਵਾਈਰਸ ਇੰਡੀਆਂ ਵਿਚ ਜਾਂ ਪੰਜਾਬ ਵਿਚ ਫੈਲ ਸਕਦਾ ਹੈ, ਤਾਂ ਇਸ ਤੋਂ ਪਹਿਲੇ ਕਿ ਉਹ ਇਸ ਉਤੇ ਰੋਕ ਲਗਾਉਦੇ, ਉਨ੍ਹਾਂ ਨੂੰ ਸਿੱਖ ਕੌਮ ਦੀ ਰਾਏ ਲੈਣੀ ਅਤਿ ਜ਼ਰੂਰੀ ਸੀ । ਜੇਕਰ ਸਿੱਖ ਕੌਮ ਅਜਿਹਾ ਕਰਨ ਦੀ ਇਜ਼ਾਜਤ ਦਿੰਦੀ, ਫਿਰ ਹੀ ਉਹ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕਰਨ ਦਾ ਅਧਿਕਾਰ ਰੱਖਦੇ ਸਨ । ਹੁਣ ਅਜਿਹਾ ਕਰਕੇ ਹੁਕਮਰਾਨਾਂ ਅਤੇ ਮੁਤੱਸਵੀਆਂ ਨੇ ਸਿੱਖ ਸਰਧਾਲੂਆਂ ਤੇ ਸਿੱਖ ਕੌਮ ਦੀ ਸਰਧਾ ਵਿਚ ਅਤੇ ਉਨ੍ਹਾਂ ਦੀਆਂ ਮਰਿਯਾਦਾਵਾਂ ਵਿਚ ਸਿੱਧੀ ਦਖਲ ਅੰਦਾਜੀ ਕੀਤੀ ਹੈ, ਜੋ ਕਤਈ ਵੀ ਕਾਰਗਰ ਸਾਬਤ ਨਹੀਂ ਹੋ ਸਕਦੀ ।
ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਗੁਰੂ ਸਿਧਾਂਤ, ਮਰਿਯਾਦਾਵਾਂ ਅਤੇ ਸੋਚ ਦੀ ਦ੍ਰਿੜਤਾ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਗੱਲ ਦਾ ਵੀ ਗਹਿਰਾ ਦੁੱਖ ਤੇ ਅਫ਼ਸੋਸ ਹੈ ਕਿ ਜਿਸ ਮਹਾਨ ਅਸਥਾਂਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਸ ਪੁਰਾਤਨ ਸਮੇਂ ਜਦੋਂ ਮਹਾਮਾਰੀ ਫੈਲ ਚੁੱਕੀ ਸੀ, ਤਾਂ ਇਸ ਮਹਾਨ ਅਸਥਾਂਨ ਤੇ ਬੈਠਕੇ ਦੂਰ-ਦੂਰ ਤੱਕ ਜੋ ਲੋਕਾਈ ਵਿਚ ਬਿਮਾਰੀ ਫੈਲੀ ਸੀ, ਉਸ ਨੂੰ ਦੂਰ ਕਰਨ ਲਈ ਇਸ ਸਥਾਂਨ ਤੇ ਸਰੋਵਰ ਦੇ ਜਲ ਸਹਿਤ ਇਸ ਮਹਾਮਾਰੀ ਤੋਂ ਨਿਜਾਤ ਦਿਵਾਈ ਸੀ ਅਤੇ ਲੋਕਾਈ ਨੂੰ ਉਸ ਅਕਾਲ ਪੁਰਖ ਨਾਲ ਜੋੜਦੇ ਹੋਏ ਸਭ ਬਿਮਾਰੀਆਂ ਅਤੇ ਮੁਸ਼ਕਿਲਾਂ ਦੇ ਹੱਲ ਕੀਤੇ ਸਨ । ਫਿਰ ਜਿਸ ਸਥਾਂਨ ਤੇ ਮਹਾਮਾਰੀ ਖ਼ਤਮ ਹੋਈ ਹੋਵੇ, ਉਸ ਸਥਾਂਨ ਅਤੇ ਦਿੱਲੀ ਦੇ ਹੋਰ ਗੁਰੂਘਰਾਂ ਵਿਚ ਵਿਦੇਸ਼ੀਆਂ ਦੇ ਦਾਖਲੇ ਉਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਕ ਲਗਾਉਣਾ ਗੁਰੂ ਸਿਧਾਤਾਂ ਅਤੇ ਸੋਚ ਦੀ ਖੁਦ ਹੀ ਵਿਰੋਧਤਾ ਕਰਨ ਦੀ ਦੁੱਖਦਾਇਕ ਕਾਰਵਾਈ ਹੈ । ਦੂਸਰਾ ਜੋ ਪ੍ਰਬੰਧਕ ਕਮੇਟੀ ਨੇ ਸਰਧਾਲੂਆਂ ਨੂੰ ਲੰਗਰ ਲਗਾਉਣ ਤੇ ਰੋਕ ਲਗਾਈ ਹੈ, ਇਹ ਵੀ ਮਨੁੱਖਤਾ ਤੇ ਇਨਸਾਨੀਅਤ ਦੇ ਰਾਹ ਵਿਚ ਪ੍ਰਬੰਧਕਾਂ ਨੇ ਰੁਕਾਵਟ ਖੜ੍ਹੀ ਕੀਤੀ ਹੈ । ਇਨ੍ਹਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਨੇ ਸਮੁੱਚੇ ਇਤਿਹਾਸਿਕ ਗੁਰੂਘਰਾਂ ਵਿਚ ਕਰੋਨਾ ਵਾਈਰਸ ਦੇ ਖਾਤਮੇ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਸੁਰੂ ਕਰਵਾਕੇ ਉਨ੍ਹਾਂ ਦੇ ਭੋਗ ਪੁਆਉਦੇ ਹੋਏ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਸਮੂਹਿਕ ਅਰਦਾਸ ਕਰਨ ਦਾ ਜੋ ਅਮਲ ਕੀਤਾ ਹੈ, ਉਹ ਅਸਲੀਅਤ ਵਿਚ ਗੁਰੂ ਸੋਚ ਵਾਲੇ ਹੀ ਅਮਲ ਹਨ । ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਬੇਤੁੱਕੇ ਅਤੇ ਗੈਰ-ਦਲੀਲ ਸਿੱਖ ਸਿਧਾਂਤ ਵਿਰੋਧੀ ਕਾਰਵਾਈਆ ਕਿਉਂ ਕਰ ਰਹੀ ਹੈ ? ਇਨ੍ਹਾਂ ਸਥਾਨਾਂ ਤੋਂ ਤਾਂ ਅਰਦਾਸ ਰਾਹੀ ਅਤੇ ਬਾਣੀ ਦੇ ਜਾਪ ਰਾਹੀ ਸਭ ਦੁਨਿਆਵੀ ਮੁਸ਼ਕਿਲਾਂ, ਬਿਮਾਰੀਆ ਦਾ ਹੱਲ ਬੀਤੇ ਸਮੇਂ ਵਿਚ ਵੀ ਹੁੰਦਾ ਰਿਹਾ ਹੈ, ਅੱਜ ਵੀ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਥੋਂ ਹਰ ਤਰ੍ਹਾਂ ਦੀ ਰਾਹਤ ਮਿਲਦੀ ਰਹੇਗੀ । ਅਜਿਹੀਆ ਬੰਦਸਾ ਅਤੇ ਰੋਕਾ ਲਗਾਉਣੀਆ ਗੁਰੂ ਸਿਧਾਤਾਂ ਦਾ ਨਿਰਾਦਰ ਕਰਨ ਦੇ ਤੁੱਲ ਅਮਲ ਹਨ ਜੋ ਸਿੱਖ ਆਗੂਆਂ ਨੂੰ ਨਹੀਂ ਕਰਨੇ ਚਾਹੀਦੇ ।

Geef een reactie

Het e-mailadres wordt niet gepubliceerd. Vereiste velden zijn gemarkeerd met *