ਕਰੋਨਾ ਦਾ ਕਹਿਰ

92 ਸਾਲਾਂ ‘ਚ ਪਹਿਲੀ ਵਾਰ ਮੀਨਨ ਗੇਟ ‘ਤੇ ਦਰਸਕਾਂ ਬਗੈਰ ਹੋਈ ਪਰੇਡ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦੁਨੀਆਂ ਭਰ ਵਿੱਚ ਫੈਲੇ ਕਰੋਨਾਂ ਵਾਇਰਸ ਕਾਰਨ ਪੂਰੀ ਲੋਕਾਈ ਪ੍ਰਭਾਵਿਤ ਹੋ ਰਹੀ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿੱਚਲੇ ਸਮਾਰਕ ”ਮੀਨਨ ਗੇਟ” ਤੇ ਪਿਛਲੇ 92 ਸਾਲਾਂ ‘ਤੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਰੋਜਾਨਾਂ ਸਾਂਮੀ 8 ਵਜੇ ਪਰੇਡ ਹੁੰਦੀ ਹੈ। ਕਰੋਨਾਂ ਦੇ ਕਹਿਰ ਕਾਰਨ ਕੱਲ ਪਹਿਲੀ ਵਾਰ ਦਰਸਕਾਂ ਬਗੈਰ ਪਰੇਡ ਕੀਤੀ ਗਈ। ਇਹਨੀ ਦਿਨੀ ਬਹੁਤ ਘੱਟ ਦਰਸ਼ਕ ਪਰੇਡ ਦੇਖਣ ਪਹੁੰਚਦੇ ਹਨ ਤੇ ਜੋ ਪਹੁੰਚਦੇ ਹਨ ਉਹਨਾਂ ਨੂੰ ਮੀਨਨ ਗੇਟ ਹੇਠ ਖੜੇ ਹੋਣ ਦੀ ਬਜਾਏ ਗੇਟ ਦੇ ਬਾਹਰੋਂ ਹੀ ਹਾਜਰੀ ਲਗਵਾਉਣੀ ਪੈਂਦੀ ਹੈ। ਲਾਸਟ ਪੋਸਟ ਐਸੋਸੀਏਸ਼ਨ ਫਿਰ ਵੀ ਵਧਾਈ ਦੀ ਪਾਤਰ ਹੈ ਜੋ ਔਖੇ ਹਾਲਾਤਾਂ ਵਿੱਚ ਵੀ ਪਰੇਡ ਜਾਰੀ ਰੱਖ ਰਹੀ ਹੈ। ਮੀਨਨ ਗੇਟ ‘ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਸਾਲ ਵਿੱਚ ਆਉਦੇ 2 ਲੱਖ ਸੈਲਾਂਨੀਆਂ ਦੀ ਗਿਣਤੀ ਇਸ ਵਾਰ ਬਹੁਤ ਘਟ ਜਾਣ ਦਾ ਫਿਕਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਈਪਰ ਦੇ ਰੈਸਟੋਰੈਂਟ, ਕੈਫੇ ਅਤੇ ਦੁਕਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *