ਕਰੋਨਾ-ਕਰੋਨਾ

       ਕਰੋਨ- ਕਰੋਨਾ ਕਰਦੀ ਦੁਨੀਆਂ।
       ਅਨਹੋਣੀ ਮੌਤੇ ਮਰਦੀ  ਦੁਨੀਆਂ।

       ਇਹ ਪਰਲੋ ਹੈ  ਕੈਸੀ ਆ ਗਈ,
       ਜਿਸ ਤੋਂ ਸਾਰੀ ਡਰਦੀ ਦੁਨੀਆਂ।

       ਸੋਚ ਰਹੀਆਂ ਨੇ ਸਭ ਸਰਕਾਰਾਂ, 
       ਦੁੱਖੜੈ ਨੇ ਹੁਣ  ਜਰਦੀ ਦੁਨੀਆਂ।

       ਦੁਨੀਆਂ ਦੇ ਅੱਜ  ਮੁਲਕਾਂ ਵਿੱਚ,
       ਦੁੱਖ ‘ਚ ਹੌਕੇ  ਭਰਦੀ ਦੁਨੀਆਂ।

       ਲੋਕ ਤਾਂ ਚਾਰ- ਦੀਵਾਰੀ ਅੰਦਰ,
       ਬਣ ਗਈ ਹੈ ਘਰ ਦੀ ਦੁਨੀਆਂ।

       ਸੁਣ-ਸੁਣ ਮੌਤਾਂ ਦਾ ਡਰ ਲਗਦੈ,
       ਮਹਾਂਮਾਰੀ ‘ਚ,ਸੜਦੀ ਦੁਨੀਆਂ।

       ਦੁਨੀਆਂ ਦਾ ਰੱਬ  ਕਿਥੇ ਸੁੱਤਾ?
       ਜਿਹਦੇ ਤੋਂ ਨਾ ਤਰਦੀ ਦੁਨੀਆਂ।

        ਮਲਕੀਅਤ ‘ਸੁਹਲ’ 

Geef een reactie

Het e-mailadres wordt niet gepubliceerd. Vereiste velden zijn gemarkeerd met *