ਬੈਲਜ਼ੀਅਮ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹਜ਼ਾਰ ‘ਤੋਂ ਟੱਪੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੀਨ ‘ਤੋਂ ਸੁਰੂ ਹੋਈ ਕਰੋਨਾਵਾਇਰਸ ਨਾਂਮ ਦੀ ਮਹਾਂਮਾਰੀ ਹੁਣ ਤਕਰੀਬਨ ਦੁਨੀਆਂ ਭਰ ਵਿੱਚ ਪੈਰ ਪਸਾਰ ਚੁੱਕੀ ਹੈ। ਇਟਲੀ, ਸਪੇਨ ਅਤੇ ਫਰਾਂਸ ‘ਤੋਂ ਬਾਅਦ ਯੂਰਪ ਦੇ ਛੋਟੇ ਜਿਹੇ ਮੁਲਕ ਬੈਲਜ਼ੀਅਮ ਵਿੱਚ ਵੀ ਮੌਤਾਂ ਦੀ ਗਿਣਤੀ ਹਜ਼ਾਰ ਦਾ ਅੰਕੜਾ ਪਾਰ ਚੁੱਕੀ ਹੈ। ਕੱਲ ਵੀਰਵਾਰ ਤੱਕ ਬੈਲਜ਼ੀਅਮ ਵਿੱਚ ਕਰੋਨਾਂ ਪੀੜਤਾਂ ਦੀ ਕੁੱਲ ਗਿਣਤੀ 15 ਹਜ਼ਾਰ ‘ਤੋਂ ਉੱਪਰ ਸੀ ਜੋ ਦਿਨੋ-ਦਿਨ ਵਧਦੀ ਜਾ ਰਹੀ ਹੈ। 5 ਹਜ਼ਾਰ ਮਰੀਜ ਹਸਪਤਾਲਾਂ ਵਿੱਚ ਦਾਖਲ ਹਨ ਜਿਨ੍ਹਾਂ ‘ਚੋਂ 1144 ਨਾਜੁਕ ਦੱਸੇ ਜਾ ਰਹੇ ਹਨ ਤੇ ਬਾਕੀ ਘਰੋ-ਘਰੀਂ ਇਕਾਂਤਵਸ ਇਲਾਜ ਅਧੀਨ ਹਨ। 2500 ਦੇ ਕਰੀਬ ਕਰੋਨਾਂ ਪੀੜਤ ਠੀਕ ਵੀ ਹੋ ਚੁੱਕੇ ਹਨ। ਬੈਲਜ਼ੀਅਮ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਮੁੱਖ ਰਖਦਿਆਂ ਬਹੁਤ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਹਨ ਅਤੇ ਦੂਜੇ ਦੇਸਾਂ ਨਾਲ ਲਗਦੀਆਂ ਸਰਹੱਦਾਂ ਵੀ।

Geef een reactie

Het e-mailadres wordt niet gepubliceerd. Vereiste velden zijn gemarkeerd met *