ਬੈਲਜੀਅਮ ਨੇ ਢਿੱਲ੍ਹ ਦੇ 3 ਮਈ ਤੱਕ ਘਰਬੰਦੀ ਨੂੰ ਵਧਾਇਆ

ਬਰੁਸਲ (ਰਸ਼ਪਾਲ ਸਿੰਘ) ਅੱਜ ਬੈਲਜੀਅਮ ਸਰਕਾਰ ਅਨੁਸਾਰ ਇਕ ਕਿਤਰਤਾ ਦੋਰਾਨ ਕਰੋਨਾ ਸਬੰਧੀ ਪਬੰਧੀਆਂ ਨੂੰ 3 ਮਈ ਤੱਕ ਵਧਾ ਦਿਤਾ ਗਿਆ ਹੈ। ਬਗੀਚੇ ,ਇਮਾਰਤਾਂ ,ਸੜਕ ਉਸਾਰੀ , ਗਡੀਆਂ ਮਕੈਨਿਕ,ਟਰਾਂਸਪੋਰਟ ਲਾਰੀ ,ਬਿਲਡਿੰਗ ਮਟੀਰੀਅਲ ਸਟੋਰ ਬਰਿਕੋ, ਆਮ ਖੁਰਾਕ ਸਟੋਰਾਂ ਵਾਂਗ ਸਮਾਜਕ ਦੂਰੀਆਂ ਦੀਆਂ ਉਸੇ ਸ਼ਰਤਾਂ ਦੇ ਤਹਿਤ ਦੁਬਾਰਾ ਖੋਲ੍ਹਣ ਦੀ ਆਗਿਆ ਹੈ। ਸਕੂਲ,ਕਾਲਜ ,ਯੂਨੀਵਰਸਟੀ ਬੰਦ ਰਹਿਣਗੇ ।
ਬਜ਼ੁਰਗ ਰਿਹਾਇਸ਼ੀ ਦੇਖਭਾਲ ਕੇਂਦਰਾਂ ਚ ਰਹਿ ਰਹੇ ਵਸਨੀਕਾਂ ਨਾਲ ਇਕ ਵਿਅਕਤੀ ਹੀ ਮੁਲਾਕਾਤ ਕਰ ਸਕੇਗਾ , ਪਹਿਲਾਂ ਤੋਂ ਨਿਰਧਾਰਤ ਕੀਤਾ , ਬਸ਼ਰਤੇ ਕਿ ਇਸ ਵਿਅਕਤੀ ਨੂੰ ਪਿਛਲੇ 2 ਹਫਤਿਆਂ ਵਿਚ ਬਿਮਾਰੀ ਦੇ ਕੋਈ ਲੱਛਣ ਨਹੀਂ ਸਨ , ਅਤੇ ਹਰ ਵਾਰ ਇਹ ਵਿਅਕਤੀ ਇਕੋ ਹੀ ਹੋਏਗਾ । ਤਿਉਹਾਰ ਵਰਗੇ ਕੋਈ ਵਿਸ਼ਾਲ ਸਮਾਗਮਾਂ ਜਾਂ ਗਾਇਕਾਂ ਦੇ ਖਾੜ੍ਹੇ ਘੱਟੋ ਘੱਟ 31 ਅਗਸਤ ਤੱਕ ਨਹੀਂ ਲਗ ਸਕਣਗੇ ਤੇ ਕਨੂੰਨ ਤੋੜਨ ਵਾਲਿਆਂ ਨੂੰ ਪੁਲਿਸ ਵਿੱਤ ਅਨੁਸਾਰ ਜੁਰਮਾਨਾ ਵੀ ਲਾਉਂਦੀ ਰਹੇਗੀ ।

Geef een reactie

Het e-mailadres wordt niet gepubliceerd. Vereiste velden zijn gemarkeerd met *