ਦਸਤਾਰ ਹੀ ਮੇਰੀ ਪਹਿਚਾਣ ਹੈ ਸਵ: ਆਹਲੂਵਾਲੀਆ

ਸਿਆਣੇ ਕਹਿੰਦੇ ਹਨ ਕਿ ਅਗਰ ਬੰਦਾ ਕੁਝ ਬਨਣ ਦੀ ਸੋਚ ਲੈ ਕੇ ਅੱਗੇ ਚੱਲਦਾ ਹੈ ਤਾ ਰੱਬ ਵੀ ਸਾਥ ਦੇਣ ਤੋ ਪਿਛੇ ਨਹੀ ਰਹਿੰਦਾ ਪਰ ਪਹਿਲਾ ਕਦਮ ਤਾ ਆਪ ਹੀ ਪੁਟਣਾ ਪੈਂਦਾ ਹੈ ਜਦੋ ਅਸੀ ਖੁਦ ਤੇ ਭਰੋਸਾ ਛੱਡ ਕੇ ਕਮਜੋਰ ਹੋ ਜਾਦੇ ਹਾ ਤਾ ਸਭ ਕੁਝ ਹੱਥੋ ਨਿਕਲ ਜਾਦਾ ਹੈ ਇਸ ਦੀ ਤਾਜਾ ਮਿਸਾਲ ਉਦੋ ਮੀਲੀ ਜਦੋ ਮੇਰੀ ਮੁਲਾਕਾਤ ਬੈਲਜੀਅਮ ਆਏ ਸ: ਜਸਵੀਰ ਸਿੰਘ ਆਹਲੂਵਾਲੀਆ ਦੇ ਪਰਿਵਾਰ ਨਾਲ ਹੋਈ ਉਨਾ ਦੀ ਬੇਟੀ ਵਲੋ ਦੱਸਿਆ ਗਿਆ ਕਿ ਉਨਾ ਦੇ ਪਿਤਾ ਨੇ ਬਰੱਸਲਜ ਵਿਖੇ ਭਾਰਤ ਦੇ ਚਾਹ ਬੋਰਡ ਲਈ ਕੰਮ ਕਰਨਾ ਸੁਰੂ ਕੀਤਾ ਤਾ ਬੈਲਜੀਅਮ ਵਿਚ ਪਹਿਲੇ ਵਿਸ਼ਵ ਯੁੱਧ ਵਿਚ ਸਿੱਖਾ ਦੀ ਆਮਦ ਤੋ ਬਾਦ ਉਹ ਪਹਿਲੇ ਦਸਤਾਰਧਾਰੀ ਸਿੱਖ 1974 ਵਿਚ ਬਰੱਸਲਜ ਆਏ ਸਨ ਜਦੋ ਉਨਾ ਨੂੰ ਰਿਹਾਇਸ਼ ਪਰਮਿਟ ਲਈ ਅਰਜੀ ਦੇਣ ਵੇਲੇ ਦਸਤਾਰ ਉਤਾਰਨ ਲਈ ਕਿਹਾ ਗਿਆ ਸੀ ਉਸ ਸਮੇ ਬੈਲਜੀਅਮ ਕਨੂੰਨ ਦੇ ਮੁਤਾਬਕ ਰਾਜਾ ਜਾ ਪੁਜਾਰੀ ਹੀ ਟੋਪੀ ਵਾਲੀ ਫੋਟੋ ਆਪਣੇ ਸ਼ਨਾਖਤੀ ਕਾਰਡ ਉਪਰ ਲਗਵਾਉਣ ਦਾ ਆਗਿਆ ਰੱਖਦਾ ਸੀ ਪਰ ਸ: ਆਹਲੂਵਾਲੀਆ ਨੇ ਜਦੋ ਬਰੱਸਲਜ ਦੇ ਕਮੇਟੀਘਰ ਵਿਚ ਬਿਨਾ ਦਸਤਾਰ ਤੋ ਸ਼ਨਾਖਤੀ ਕਾਰਡ ਲੈਣ ਤੋ ਨਾਹ ਕੀਤਾ ਤਾ ਨਗਰਪਾਲਿਕਾ ਦੇ ਕਰਮਚਾਰੀ ਨੇ ਉਨਾ ਨੂੰ ਉਤਰ ਦਿਤਾ ਕਿ ਜੈਕਰ ਤੁਹਾਡੇ ਕੋਲ ਸ਼ਨਾਖਤੀ ਕਾਰਡ ਨਹੀ ਹੈ ਤਾ ਤੁਹਾਨੂੰ ਬੈਲਜੀਅਮ ਛੱਡਣਾ ਦਾ ਹੁਕਮ ਹੋ ਸਕਦਾ ਹੈ ਮੇਰੇ ਪਿਤਾ ਦੇ ਸਵਾਲ ਵਿਚ ਨਗਰਪਾਲਿਕਾ ਦੇ ਕਰਮਚਾਰੀ ਨੇ ਦੱਸਿਆ ਕਿ ਉਹ ਦਸਤਾਰ ਵਾਲੀ ਫੋਟੋ ਲਈ ਬੈਲਜੀਅਮ ਦੇ ਰਾਜੇ ਤੋ ਹੀ ਇਜਾਜਤ ਲੈ ਸਕਦੇ ਹਨ ਫਿਰ ਸ: ਆਹਲੂਵਾਲੀਆ ਵਲੋ ਰਾਜੇ ਦੇ ਸ਼ਾਹੀ ਮੰਤਰੀ ਮੰਡਲ ਕੋਲ ਪਹੁੰਚ ਕਰਕੇ ਰਾਜੇ ਨਾਲ ਮਿਲਣ ਦੀ ਇਛਾ ਜਾਹਰ ਕੀਤੀ ਜਿਸ ਤੇ ਉਨਾ ਨੂੰ ਆਗਿਆ ਮਿਲਣ ਤੋ ਬਾਦ ਮੇਰੇ ਪਿਤਾ ਮੇਰੀ ਮਾਤਾ ਅਤੇ ਮੇਰੀ ਛੋਟੀ ਭੇਣ ਅਸੀ ਚਾਰ ਜਣੇ ਰਾਜੇ ਨੂੰ ਮਿਲਣ ਜਾਦੇ ਸਮੇ ਆਪਣੀ ਆਰ ਡੀ ਵੀ ਦਾਦਾ ਜੀ ਦੀਆ ਫੋਟੋਆ ਦੇ ਨਾਲ ਨਾਲ ਦਸ ਗੁਰੁ ਸਹਿਬਾਨ ਦੀਆ ਫੋਟੋ ਤੇ ਇਤਿਹਾਸ ਨਾਲ ਲੈ ਗਏ ਜਿਸ ਨਾਲ ਸਾਨੂੰ ਸਿੱਖ ਧਰਮ ਅਤੇ ਦਸਤਾਰ ਵਾਰੇ ਜਾਣਕਾਰੀ ਦੇਣ ਲਈ ਕਾਫੀ ਮੱਦਦ ਮਿਲੀ ਜਿਸ ਨੂੰ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਦਸਤਾਰ ਵਾਲ਼ੀ ਫੋਟੋ ਲਾਉਣ ਲਈ ਮਨਜੂਰੀ ਦੇ ਦਿਤੀ! ਇਹ ਮਾਣ ਵਾਲੀ ਗੱਲ ਹੈ ਕਿ ਸ: ਆਹਲੂਵਾਲੀਆ ਉਹ ਪਹਿਲੇ ਸਿੱਖ ਸਨ ਜਿਨਾ ਨੇ 70 ਦੇ ਅੱਧ ਵਿਚ ਆਪਣੀ ਦਸਤਾਰ ਦੀ ਲੜਾਈ ਬੈਲਜੀਅਮ ਵਿਚ ਖੁਦ ਲੜੀ ਅਤੇ ਆਪਣੀ ਸਿੱਖ ਪਹਿਚਾਣ ਨੂੰ ਕਦੀ ਨਹੀ ਤਿਆਗਿਆ ਬਹੁਤ ਹੀ ਦਿਆਲੂ ਦਿਲ ਦੇ ਨਾਲ ਨਾਲ ਸਿਧਾਂਤਾਂ ਵਾਲੇ ਵਿਅਕਤੀ ਸਨ ਅਤੇ ਆਸਪਾਸ ਦੇ ਲੋਕਾ ਦੀ ਸਹਾਇਤਾ ਕਰਨਾ ਆਪਣਾ ਫਰਜ ਸਮਝਦੇ ਸਨ ।

                      ਪੇਸ਼ਕਸ਼ ਅਮਰਜੀਤ ਸਿੰਘ ਭੋਗਲ

Geef een reactie

Het e-mailadres wordt niet gepubliceerd. Vereiste velden zijn gemarkeerd met *