ਕਰੋਨਾਦਾਕਹਿਰ ਤੇ ਭਾਰਤਸਰਕਾਰ


ਮੱਖਣ ਕੁਹਾੜ

ਚੀਨ ਦੇ ਸ਼ਹਿਰ ਵੁਹਾਨ ਤੋਂ ਜਨਵਰੀ 2020 ਵਿਚ ਸ਼ੁਰੂ ਹੋਇਆ ਨਵੀਂ ਹੀ ਕਿਸਮਦਾਕਰੋਨਾਵਾਇਰਸ ਸਹਿਜੇ ਸਹਿਜੇ ਪੂਰੀ ਦੁਨੀਆ ਵਿਚਫੈਲ ਗਿਆ ਹੈ।ਲਿਖਣਸਮੇਂ ਸੰਸਾਰਭਰਵਿਚ ਇਕ ਲੱਖ ਤੋਂ ਵੱਧ ਮੌਤਾਂ ਦਾ ਅੰਕੜਾ ਪਾਰ ਹੋ ਗਿਆ ਹੈ।ਥੋੜ•ੇ ਦਿਨਾਂ ਤੱਕ ਇਹ ਲੱਖ ਦੇ ਅੰਕੜੇ ਨੂੰ ਪਾਰਕਰਕੇ ਹੋਰ ਅਗਾਂਹ ਨੂੰ ਵਧੇਗਾ। ਇਸ ਅਨੋਖੇ ਤੇ ਬੇ-ਰਹਿਮਕਿਸਮ ਦੇ ਵਾਇਰਸਨਾਲ 18 ਲੱਖ ਤੋਂ ਉਪਰ ਲੋਕਾਂ ਨੂੰ ਆਪਣੀਜਕੜਵਿਚਲਿਆ ਹੋਇਆ ਹੈ। ਤੇ ਅਜੇ ਇਸ ਦੀਜਕੜਹੋਰਵਿਸ਼ਾਲ ਤੇ ਨਿਰਦਈ ਹੁੰਦੀ ਜਾ ਰਹੀਹੈ।ਅਮਰੀਕਾਵਰਗੀਮਹਾਸ਼ਕਤੀਦਾ ਬਹੁਤ ਹੀ ਬੁਰਾ ਹਾਲਹੈ। ਉਥੇ ਹੁਣ ਤੀਕ 5 ਲੱਖ ਤੋਂ ਵੱਧ ਮਰੀਜ਼ ਅਤੇ 20,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਜੇ ਅਮਰੀਕੀਰਾਸ਼ਟਰਪਤੀ ਨੇ ਆਪਣੇ ਦੇਸ਼ਵਿਚ ਮੌਤਾਂ ਦੀਗਿਣਤੀ 10 ਲੱਖ ਤੀਕ ਪੁੱਜ ਜਾਣਦਾਖ਼ਦਸ਼ਾ ਜ਼ਾਹਰਕੀਤਾਹੈ।ਇਟਲੀ, ਫਰਾਂਸ, ਜਰਮਨੀ, ਇੰਗਲੈਂਡਸਭਦਾ ਬੁਰਾ ਹਾਲਹੈ।
ਇੰਗਲੈਂਡਦਾਪ੍ਰਧਾਨਮੰਤਰੀਬੋਰਿਸ ਜੌਹਨਸਨ ਵੀ ਇਸ ਵਾਇਰਸਦੀਗ੍ਰਿਫ਼ਤਵਿਚ ਆ ਗਿਆ ਹੈ।ਜਰਮਨੀ ਦੇ ਖਜ਼ਾਨਾਮੰਤਰੀ ਥੌਮਸ ਸ਼ੇਫ਼ਰ ਨੇ ਇਸ ਘਰੇਲੂ ਨਜ਼ਰਬੰਦੀ (ਲੌਕਡਾਊਨ) ਕਾਰਨਹੋਣਵਾਲੇ ਆਰਥਕ ਨੁਕਸਾਨ ਤੋਂ ਡਰਦਿਆਂ ਆਤਮ ਹੱਤਿਆ ਕਰਲਈਹੈ।ਇਰਾਨਦਾਵੀ ਬੁਰਾ ਹਾਲਹੈ।ਚੀਨ ਨੇ ਇਸ ’ਤੇ ਕਾਬੂਪਾਲਿਆਹੈ। ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ ਇਸ ਤੋਂ ਪ੍ਰਭਾਵਤ ਹੋਏ ਹਨ।
ਇਹ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਕਿਊਬਾ ਜੋ ਬਹੁਤ ਹੀ ਛੋਟਾਟਾਪੂ ਨੁਮਾ ਮੁਲਕ ਹੈ, ਉਹ ਸਾਰੀ ਦੁਨੀਆ ਦੇ ਦੇਸ਼ਾਂ ਵਿਚਆਪਣੇ ਡਾਕਟਰਾਂ ਨੂੰ ਦਵਾਈਆਂ ਤੇ ਹੋਰ ਸਾਜੋ-ਸਾਮਾਨਸਮੇਤਭੇਜ ਕੇ ਸਹਾਇਤਾਕਰਰਿਹਾਹੈ।
ਐਸਾ ਨਵਾਂ ਵਾਇਰਸ/ਕਿਟਾਣੂਦਾਕਹਿਰਮਹਾਮਾਰੀਬਣ ਕੇ ਪਹਿਲੀਵਾਰਨਹੀਂਵਾਪਰਿਆ ਹੈ, ਮਨੁੱਖ ਜਾਤੀ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਲੱਖਾਂ ਕਰੋੜਾਂ ਵਾਰ ਐਸਾ ਵਾਇਰਸੀਹਮਲਾ ਹੁੰਦਾ ਰਿਹਾਹੋਵੇਗਾ, ਪਰ ਮਨੁੱਖ ਸਹਿਜੇ ਸਹਿਜੇ ਇਸ ਨੂੰ ਸਹਿਣਕਰਨ ਦੇ ਸਮਰੱਥ ਹੁੰਦਾ ਗਿਆ ਹੈ। ਮਨੁੱਖੀ ਜੀਨਜ਼/ਬੈਕਟੀਰੀਆ/ਵਾਇਰਸਵਿਰੋਧੀਸ਼ਕਤੀ (ਇਮਿਊਨਿਟੀ) ਐਸੇ ਘਾਤਕਜੀਵਾਣੂਆਂ ਦਾ ਮੁਕਾਬਲਾ ਕਰਨ ਦੇ ਆਮ ਹੀ ਸਮਰੱਥ ਹੁੰਦੀ ਰਹੀਹੈ। ਇਕ ਸੂਚਨਾ ਅਨੁਸਾਰ ਸੰਸਾਰਭਰਵਿਚਸਪੈਨਿਸ਼ਇਨਫਲੂਐਂਜ਼ਾ ਦੇ ਵਾਇਰਸਐਚ1ਐਨ1 ਨੇ ਪਹਿਲੀਸੰਸਾਰ ਜੰਗ ਤੋਂ ਬਾਅਦ 1918-1920 ਤੱਕ ਸੰਸਾਰਭਰਵਿਚਭਾਰੀਤਬਾਹੀਮਚਾਈ, ਜਿਸ ਨਾਲ 50 ਕਰੋੜਲੋਕਸੰਕਰਣਮਤ (ਬਿਮਾਰ) ਹੋਏ ਅਤੇ 50 ਲੱਖ ਦੇ ਕਰੀਬ ਮੌਤਾਂ ਹੋਈਆਂ। 2003 ਵਿਚਸਾਰਸ ਨੇ ਵੀਕਾਫੀਲੋਕਾਂ ਦੀਜਾਨਲਈ।ਏਸੇ ਤਰ•ਾਂ ਫੇਰਦੂਜੀਵਾਰਐਚ1ਐਨ1ਵਾਇਰਸ ਨੇ ਸੰਸਾਰ ਦੇ 70 ਕਰੋੜਲੋਕਾਂ ਨੂੰ ਲਾਗ ਲੱਗੀ ਤੇ 5 ਲੱਖ ਦੇ ਕਰੀਬ ਮੌਤਾਂ ਹੋਈਆਂ, ਇਸ ਨੂੰ ਸਵਾਈਨ ਫਲੂ ਵੀ ਕਿਹਾ ਜਾਂਦਾਹੈ। 1980 ਤੋਂ ਸ਼ੁਰੂ ਹੋਏ ਐਚ.ਆਈ.ਵੀ. ਏਡਜ਼ ਵਾਇਰਸ ਨੇ ਹੁਣ ਤੀਕਸੰਸਾਰ ਦੇ ਤਿੰਨਕਰੋੜਲੋਕਾਂ ਨੂੰ ਮੌਤ ਦੇ ਮੂੰਹਵਿਚਪਾਇਆਹੈ।ਇਬੋਲਾਵਾਇਰਸ 1976 ਵਿਚਫੈਲਿਆ। ਬਹੁਤ ਘਾਤਕਨਹੀਂਬਣਿਆਪਰ 2013 ਤੋਂ 2016 ਵਿਚ ਇਸ ਨਾਲ 13000 ਦੇ ਕਰੀਬ ਮੌਤਾਂ ਹੋਈਆਂ। ਇਬੋਲਾਦੀਵੈਕਸੀਨ 2019 ਵਿਚਤਿਆਰ ਹੋ ਚੁੱਕੀ ਸੀ। ਵਾਇਰਸ ਤੋਂ ਬਹੁਤ ਹੋਰਬਿਮਾਰੀਆਂ ਨਾਲਵੀਸੰਸਾਰ ’ਚ ਮਹਾਮਾਰੀਆਂ ਫੈਲਦੀਆਂ ਰਹੀਆਂ ਹਨ। ਚੇਚਕ (ਸਮਾਲਪਾਕਸ) ਨੇ 1900 ਤੋਂ 1950 ਵਿਚ 50 ਕਰੋੜ ਦੇ ਕਰੀਬਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਦੀਵੈਕਸੀਨਬਣਨਨਾਲ ਇਸ ’ਤੇ ਕਾਬੂਪਿਆ।ਪੋਲੀਓਦੀਵੈਕਸੀਨਬਣਨ ਤੋਂ ਪਹਿਲਾਂ ਇਸ ਨੇ ਕਰੋੜਾਂ ਲੋਕਾਂ ਨੂੰ ਪ੍ਰਭਾਵਤਕੀਤਾ।ਹੈਜੇ ਨੇ 1866 ਕੋਂ 1920 ਤੱਕ ਕਰੋੜਾਂ ਲੋਕਾਂ ਦੀਜਾਨਲਈ।ਇਵੇਂ ਹੀ ਮਲੰਗ ਨੇ 1997-1918 ਤੀਕਕਰੋੜਾਂ ਲੋਕਾਂ ਨੂੰ ਨਿਗਲਿਆ।ਮਲੇਰੀਏ ਨੇ 1850 ਤੋਂ 1949 ਤੱਕ ਕਰੋੜਾਂ ਲੋਕ ਹੜੱਪ ਲਏ।ਉਂਜ ਸੰਸਾਰਸਿਹਤ ਸੰਗਠਨਦੀ ਇਕ ਰਿਪੋਰਟ ਮੁਤਾਬਕ ਔਸਤਨ ਸਾਢੇ ਪੰਜ ਕਰੋੜਲੋਕਾਂ ਦੀਆਂ ਮੌਤਾਂ ਹਰਸਾਲ ਵੱਖ ਵੱਖਬਿਮਾਰੀਆਂ-ਐਕਸੀਡੈਂਟਾਂ ਆਦਿਨਾਲ ਹੁੰਦੀਆਂ ਹਨ।
ਇਹ ਨਵਾਂ ਕਰੋਨਾਵਾਇਰਸ ਜਿਸ ਦਾਨਾਮਸੰਸਾਰਸਿਹਤ ਸੰਗਠਨ ਨੇ ਕੋਵਿਡ-19 ਰੱਖਿਆ ਹੈ, ਤਦ ਤੱਕ ਕਹਿਰਮਚਾਉਂਦਾਰਹੇਗਾ, ਜਦ ਤੱਕ ਇਸ ਦੀਵੈਕਸੀਨ ਜਾਂ ਕੋਈ ਹੋਰਦਵਾਈਤਿਆਰਨਹੀਂ ਹੋ ਜਾਂਦੀ।ਭਾਰਤਵਿਚਕਰੋਨਾਵਾਇਰਸ ਸਹਿਜੇ ਸਹਿਜੇ ਹੋਰਪੈਰਪਸਾਰਰਿਹਾਹੈ। ਇਸ ਦੀਗਿਣਤੀਭਾਵੇਂ ਹਾਲੇ ਥੋੜ•ੀ (8000 ਤੋਂ ਵੱਧ ਪੀੜਤ-300 ਤੋਂ ਵੱਧ ਮੌਤਾਂ) ਜਾਪਦੀ ਹੈ ਪਰ ਇਹ ਗਿਣਤੀ ਏਸ ਕਰਕੇ ਵੀ ਘੱਟ ਜਾਪਦੀ ਹੈ ਕਿ ਏਥੇ ਟੈਸਟ ਬਹੁਤ ਘੱਟ ਹੋ ਰਹੇ ਹਨ।ਟੈਸਟ ਕਿੱਟਾਂ ਹੀ ਨਹੀਂਹਨ।ਟੈਸਟਾਂ ਤੋਂ ਬਿਨਾਂ ਕਿਸੇ ਤਰ•ਾਂ ਵੀਕਰੋਨਾਪੀੜਤਾਂ ਦਾਪਤਾਨਹੀਂਲਾਇਆ ਜਾ ਸਕਦਾ। ਉਂਜ ਭਾਰਤਦੀਹਾਲਤ ਬਹੁਤ ਮੰਦੀਹੋਵੇਗੀ। ਏਥੇ ਪਹਿਲਾਂ ਤਾਂ ਸਰਕਾਰੀਹਸਪਤਾਲਾਂ ਵਿਚਡਾਕਟਰ, ਸਟਾਫ਼ਨਰਸਾਂ, ਫਾਰਮਸਿਸਟਅਤੇ ਹੋਰਡਾਕਟਰੀਅਮਲੇ ਦੀ ਬੇਹੱਦ ਘਾਟਹੈ। ਇਕ ਅੰਦਾਜ਼ੇ ਅਨੁਸਾਰ 40 ਫੀਸਦੀ ਦੇ ਕਰੀਬਅਸਾਮੀਆਂ ਖਾਲੀਪਈਆਂ ਹੋਈਆਂ ਹਨ।ਬਾਕੀ ਜੋ ਕੰਮਕਰਦੇ ਹਨ, ਉਨ•ਾਂ ’ਚੋਂ ਬਹੁਤਿਆਂ ਨੂੰ ਠੇਕੇ ’ਤੇ ਰੱਖਿਆ ਹੈ ਤੇ ਨਿਗੂਣੀਆਂ ਤਨਖ਼ਾਹਾਂ ਹੀ ਮਿਲਦੀਆਂ ਹਨ। (ਤਨਖ਼ਾਹਾਂ ਨਹੀਂ, ਕੇਵਲਮਾਣ ਭੱਤਾ ਹੀ)ਭਾਰਤਵਿਚਹੋਰਸਾਰੇ ਖੇਤਰਾਂ ਵਾਂਗ ਸਿਹਤ ਦੇ ਖੇਤਰਵਿਚ ਨਿੱਜੀ ਖੇਤਰ ਬਹੁਤ ਭਾਰੂਹੈ।ਪਰ ਇਸ ਵਕਤਵਧੇਰੇ ਨਿੱਜੀ ਹਸਪਤਾਲਮੈਦਾਨੋਂ ਭੱਜ ਗਏ ਹਨ, ਉਹ ਕਰੋਨਾਸੰਭਾਵੀਮਰੀਜ਼ਾਂ ਨੂੰ ਦਾਖ਼ਲ ਹੀ ਨਹੀਂਕਰਰਹੇ ਤੇ ਜਾਂ ਤਾਲੇ ਮਾਰ ਕੇ ਘਰੀਂਬੈਠ ਗਏ ਹਨ।ਸਰਕਾਰੀਡਾਕਟਰੀਅਮਲੇ ਕੋਲਆਪਣੀ ਸੁਰੱਖਿਆ ਲਈਐਨ-95 ਮਾਸਕ, ਵਰਦੀਆਂ, ਦਸਤਾਨੇ (ਪੀ.ਪੀ.ਈ.) ਆਦਿਸਾਰਾ ਸਾਜੋ-ਸਾਮਾਨ ਹੀ ਨਹੀਂਹੈ।ਇਨ•ਾਂ ਨੂੰ ਸਾਧਾਰਨਮਾਸਕਾਂ ਅਤੇ ਬਰਸਾਤੀਆਂ ਨਾਲ ਗੁਜ਼ਾਰਾ ਕਰਨਾਪੈਰਿਹਾਹੈ। ਐਸੀ ਹਾਲਤਵਿਚ ਜੇ ਡਾਕਟਰੀਅਮਲਾ ਹੀ ਕਰੋਨਾਪੀੜਤਹੋਣ ਲਗ ਪਿਆ ਤਾਂ ਇਲਾਜ ਕੌਣ ਕਰੇਗਾ? ਮਰੀਜ਼ਾਂ ਦੇ ਇਕਾਂਤਵਾਸਲਈਬਿਸਤਰਿਆਂ ਦੀਘਾਟਹੈ। ਗੰਭੀਰਮਰੀਜ਼ਾਂ ਲਈਵੈਂਟੀਲੇਟਰਨਾਹੋਣਬਰਾਬਰਹਨ।
ਭਾਰਤਸਰਕਾਰ ਨੇ ਸਿਹਤਸੇਵਾਵਾਂ ਵੱਲ ਤਵੱਜੋ ਹੀ ਨਹੀਂ ਦਿੱਤੀ ਤੇ ਇਸ ਨੂੰ ਨਿੱਜੀ ਖੇਤਰ ਦੇ ਡਾਇਨਾਸੋਰੀਜਬਾੜਿਆਂ ਵਿਚ ਧੱਕ ਦਿੱਤਾ ਹੈ।ਭਾਰਤ ਇਸ ਵੇਲੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ (2017-18) ਕੇਵਲ 1.28% ਹੀ ਸਿਹਤਸੇਵਾਵਾਂ ਲਈਖ਼ਰਚਕਰਰਿਹਾਹੈ।ਸੰਸਾਰਸਿਹਤ ਸੰਗਠਨ (ਡਬਲਯੂ.ਐਚ.ਓ.) ਦੇ (2016-17) ਦੇ ਅੰਕੜਿਆਂ ਮੁਤਾਬਕ ਭਾਰਤਬਰਿਕਸ ਤੇ ਸਾਰਕਦੇਸ਼ਾਂ ਮੁਕਾਬਲੇ ਸਭ ਤੋਂ ਘੱਟ ਖ਼ਰਚਕਰਰਿਹਾਹੈ।ਭਾਰਤ 1.02%, ਅਮਰੀਕਾ 17.7%, ਕੈਨੇਡਾ 10.53%, ਜਪਾਨ 10.53%, ਇਟਲੀ 8.94%, ਇੰਗਲੈਂਡ 9.76%, ਭੁਟਾਨ 3.45%, ਏਥੋਂ ਤੀਕ ਕਿ ਬੰਗਲਾਦੇਸ਼ਵਰਗਾਭਾਰਤ ਤੋਂ ਗ਼ਰੀਬ ਮੁਲਕ ਵੀ 3.45% ਖ਼ਰਚਕਰਰਿਹਾਹੈ। ਐਸੀ ਹਾਲਤਵਿਚਸੋਚਣਾਬਣਦਾ ਹੈ ਕਿ ਅਗਰਅਮਰੀਕਾ, ਕੈਨੇਡਾ, ਇੰਗਲੈਂਡ, ਇਟਲੀਵਰਗੇ ਭਾਰਤ ਤੋਂ ਕਈ ਗੁਣਾ (ਲਗਭਗ ਦਸ ਗੁਣਾ ਵਧੇਰੇ) ਖ਼ਰਚਕਰਰਹੇ ਹਨ, ਤਦ ਇਕ ਸੌ ਤੀਹਕਰੋੜਆਬਾਦੀਵਾਲੇ ਭਾਰਤਦਾਐਨੇ ਘੱਟ ਖ਼ਰਚਨਾਲਕਿਵੇਂ ਚੰਗਾ ਹਾਲ ਹੋ ਸਕਦਾ ਹੈ? ਇਸ ਲਈ ਜ਼ਰੂਰੀ ਹੈ ਕਿ ਸਿਹਤ ਦੇ ਖੇਤਰਲਈਖ਼ਰਚਾਵਧਾ ਕੇ ਚੰਗੇ ਹਸਪਤਾਲਾਂ ਦਾਨਿਰਮਾਣਕੀਤਾਜਾਵੇ। ਇਸ ਵਰਤਸਭ ਤੋਂ ਜ਼ਰੂਰੀ ਹੈ ਕਿ ਸਪੇਨਦੀਤਰ•ਾਂ ਨਿੱਜੀ ਹਸਪਤਾਲਾਂ ਨੂੰ ਸਰਕਾਰੀਅਧਿਕਾਰਵਿਚਲਿਆਜਾਵੇ।ਭਾਵੇਂ ਇਹ ਘੱਟੋ-ਘੱਟ ਕਰੋਨਾਬਿਮਾਰੀ ਦੇ ਖ਼ਤਮਹੋਣਤੀਕ ਹੀ ਲਾਜ਼ਮੀਕੀਤਾਜਾਵੇ।
ਹਾਲੇ ਪਤਾਨਹੀਂ ਕਿ ਹਾਈਡਰੋਕਸੀ ਕਲੋਰੋਕੁਈਨ ਨਾਲਮਰੀਜ਼ ਮੁਕੰਮਲ ਤੌਰ ’ਤੇ ਠੀਕ ਹੁੰਦਾ ਹੈ ਕਿ ਨਹੀਂਪਰਅਮਰੀਕਾਦੀ ਇਕੋ ਹੀ ਘੁਰਕੀ ਅੱਗੇ ਝੁਕਣਾ ਭਾਰਤਲਈ ਕਿਸੇ ਵੀਤਰ•ਾਂ ਵਾਜਬਨਹੀਂ ਲੱਗਾ। ਪਹਿਲੋਂ ਆਪਣੇ ਨਾਗਰਿਕਬਚਾ ਕੇ ਹੀ ਮਾਨਵੀਆਧਾਰ’ਤੇ ਹੋਰ ਮੁਲਕਾਂ ਨੂੰ ਲੋੜੀਂਦੀਮਦਦ ਦਿੱਤੀ ਜਾਣੀਬਣਦੀਹੈ।
ਦੁੱਖ ਦੀ ਗੱਲ ਹੈ ਕਿ ਇਸ ਵਕਤਰਾਜਕਰਰਹੀ ਨਰਿੰਦਰ ਮੋਦੀਦੀਭਾਜਪਾਸਰਕਾਰਫ਼ਿਰਕੂਨਫ਼ਰਤ ਫੈਲਾਉਣ ਵੱਲ ਵਧੇਰੇ ਤਵੱਜੋ ਦੇ ਰਹੀਹੈ। ਇਸ ਵਕਤਸਾਰਾਠੀਕਰਾਤਬਲੀਗੀ-ਮਰਕਜ਼ੀ ਮੁਸਲਮਾਨਾਂ ਉ¤ਪਰ ਹੀ ਭੰਨਿ•ਆ ਜਾ ਰਿਹਾ ਹੈ ਤੇ ਇਸ ਨਾਲ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਹੀ ਭੰਡਿਆ ਜਾ ਰਿਹਾਹੈ। ਇਹ ਵਿਸ਼ਾਭਾਵੇਂ ਵੱਖਰਾ ਹੈ ਪਰਸੰਖੇਪਵਿਚ ਗੱਲ ਕਰਨੀਬਣਦੀ ਹੈ ਕਿ ਤਬਲੀਗੀਆਂ ਨੂੰ ਨਿਜਾਮੂਦੀਨਮਰਕਜ਼ ਵਿਚ ਇਕੱਤਰ ਹੋਣਦੀਇਜਾਜ਼ਤ ਕਿਉਂ ਦਿੱਤੀ ਗਈ? ਫੇਰਜਦ 200 ਤੋਂ ਵੱਧ ਲੋਕਾਂ ਦੇ ਇਕ ਥਾਂ ਇਕੱਠੇ ਹੋਣ’ਤੇ ਪਾਬੰਦੀਲਾਈ ਗਈ ਸੀ ਤਦਇਨ•ਾਂ ਉ¤ਪਰ ਇਹ ਨਿਯਮਲਾਗੂ ਕਰਾਉਣ ਵਿਚਢਿਲ ਕਿਉਂ ਵਰਤੀ ਗਈ, ਜਦਕਿਮਰਕਜ਼ ਤੇ ਥਾਣੇ ਦੀਦੀਵਾਰ ਸਾਂਝੀ ਹੈ।ਜਦ ਉਹ ਕਹਿ ਰਹੇ ਸਨ ਕਿ ਸਾਨੂੰਏਥੋਂ ਨਿਕਲਣਦੀਇਜਾਜ਼ਤਦਿਓ, ਤਦ ਉਨ•ਾਂ ਦੀਫਰਿਆਦ ਕਿਉਂ ਨਾਮੰਨੀ ਗਈ? ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਬਿਨਾਂ ਚੈ¤ਕ ਕੀਤੇ ਹਵਾਈ ਅੱਡੇ ਤੋਂ ਬਾਹਰ ਕਿਉਂ ਨਿਕਲਣ ਦਿੱਤਾ ਗਿਆ। ਉਂਜ ਤਬਲੀਗੀਭਾਈਚਾਰੇ ਵਲੋਂ ਆਪਣੇ ਆਪ ਹੀ ਇਹ ਕਾਨਫ਼ਰੰਸ ਰੱਦ ਨਾਕਰਨਾਵੀ ਵੱਡੀ ਗ਼ਲਤੀ ਹੈ ਤੇ ਹੁਣ ਵੀ ਉਨ•ਾਂ ਵਲੋਂ ਪੂਰਨਸਹਿਯੋਗ ਮਿਲਣਾਚਾਹੀਦਾਹੈ।ਪਰ ਇਸ ਮੁਸ਼ਕਲ ਦੀਘੜੀਸਭ ਨੂੰ ਨਾਲਲੈ ਕੇ ਤੁਰਨ ਦੀਲੋੜਹੈ।ਨਫ਼ਰਤਦੀ ਅੱਗ ਸੀ.ਏ.ਏ., ਐਨ.ਆਰ.ਸੀ., ਸ਼ਾਹੀਨਬਾਗ਼, ਜਾਮੀਆ ਤੇ ਹੋਰਮੋਰਚਿਆਂ, ਜੇ.ਐਨ.ਯੂ. ਤੇ ਜਾਮੀਆਮਿਲੀਆਯੂਨੀਵਰਸਿਟੀ ਦੇ ਵਿਦਿਆਰਥੀਆਂ ਉ¤ਪਰ ਕੀਤੇ ਹਮਲਿਆਂ ਅਤੇ ਦਿੱਲੀ ਦੇ ਕਤਲੇਆਮੀਫ਼ਸਾਦਾਂ ਦੇ ਰੂਪਵਿਚਪਹਿਲਾਂ ਹੀ ਵੇਖ ਚੁੱਕੇ ਹਾਂ। ਘੱਟੋ-ਘੱਟ ਕਰੋਨਾਵਾਇਰਸ ਵਿਰੁੱਧ ਲੜਾਈਸਮੇਂ ਇਸ ਨਫ਼ਰਤ ਨੂੰ ਵਧਾਉਣਾ ਦੇਸ਼ਲਈ ਬਹੁਤ ਘਾਤਕਹੋਵੇਗਾ। ਕਰੋਨਾ ਤੋਂ ਤਾਂ ਦੇਸ਼ ਉ¤ਭਰ ਆਵੇਗਾ ਪਰਨਫ਼ਰਤਦੀ ਇਸ ਅੱਗ ’ਚੋਂ ਨਿਕਲਣਾ ਮੁਸ਼ਕਲ ਹੋਵੇਗਾ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਭਾਜਪਾਵਲੋਂ ਕਰੋਨਾ ਵਿਰੁੱਧ ਵਿਗਿਆਨਕ ਢੰਗ ਨਾਲਲੜਾਈਲੜਨਦੀਬਜਾਏ ਅੰਧ ਵਿਸ਼ਵਾਸੀਫ਼ੈਸਲੇ ਕਰਨਾ, ਕਰੋਨਾਵਾਇਰਸ ਨੂੰ ਵਧਾਉਣ ਵਿਚ ਤਾਂ ਮਦਦਕਰਸਕਦਾ ਹੈ, ਇਸ ਨੂੰ ਹਰਾਉਣ ਵਿਚਨਹੀਂ।ਪਰਭਾਜਪਾ ਦੇ ਆਗੂ ਤੇ ਵੱਖ ਵੱਖ ਹਿੰਦੂ ਸੰਗਠਨਾਂ ਦੇ ਧਰਮ ਗੁਰੂ ਗਊ ਮੂਤਰ ਨੂੰ ਕਰੋਨਾਦਾਸਭ ਤੋਂ ਵਧੀਆਇਲਾਜਦਸਰਹੇ ਹਨ। ਏਸ ਸਬੰਧੀ ਥਾਂ-ਥਾਂ ਗਊ ਮੂਤਰ ਦੇ ਲੰਗਰ ਵੀਲਾਏ ਜਾ ਰਹੇ ਹਨ।ਭਾਰਤੀਜਨਤਾਪਾਰਟੀ ਦੇ ਕਿਸੇ ਵੀ ਆਗੂ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਵਲੋਂ ਕਦੇ ਵੀ ਇਸ ਦਾਵਿਰੋਧਨਹੀਂਕੀਤਾ ਗਿਆ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥਹੋਰੀਂ ਤਾਂ ਇਸ ਨੂੰ ਹਰਬਿਮਾਰੀਲਈਰਾਮਬਾਣਦਸਦੇ ਹਨ।‘ਯੋਗ ਗੁਰੂ’ ਬਾਬਾਰਾਮਦੇਵ ਇਸ ਨੂੰ ਦਵਾਈਦੀਤਰ•ਾਂ ਬੋਤਲਾਂ ਵਿਚਬੰਦਕਰਕੇ ਵੇਚਰਹੇ ਹਨ। ਕੀ ਇਸ ਦਾ ਕੋਈ ਵਿਗਿਆਨਕਪ੍ਰਮਾਣ ਹੈ? ਫੇਰ ਐਸਾ ਕਿਉਂ ਹੋ ਰਿਹਾ ਹੈ? ਏਸੇ ਹੀ ਤਰ•ਾਂ ਹਵਨ ਨੂੰ ਵੀਕਰੋਨਾਲਈਸਭ ਤੋਂ ਵਧੀਆ ਢੰਗ ਦਸਿਆ ਜਾ ਰਿਹਾਹੈ।ਮੋਦੀਹੋਰੀਂਜਦ ਹਿੰਦੂ ਪੁਰਾਤਨ ਗਰੰਥਾਂ ਦਾਹਵਾਲਾ ਦੇ ਕੇ ਸ੍ਰੀ ਗਣੇਸ਼ਦਾਸਿਰਬਦਲਦੇਣਵਾਲੀਚਕਿਤਸਾਪ੍ਰਣਾਲੀਦਾਹਵਾਲਾਦਿੰਦੇ ਹਨ, ਤਦ ਹੁਣ ਉਹ ਚਕਿਤਸਾਪ੍ਰਣਾਲੀਕਰੋਨਾਲਈ ਕਿਉਂ ਅੱਗੇ ਨਹੀਂ ਆ ਰਹੀ? 22 ਮਾਰਚ 2020 ਨੂੰ ਲੋਕਾਂ ਨੂੰ ਤਾਲੀਆਂ, ਥਾਲੀਆਂ, ਸੰਖ ਵਜਾਉਣ ਲਈ ਕਿਹਾ ਗਿਆ ਤੇ 5 ਅਪ੍ਰੈਲ ਨੂੰ ਫੇਰਲੋਕਪ੍ਰਧਾਨਮੰਤਰੀਹੋਰਾਂ ਦੇ ਕਹਿਣ’ਤੇ ਲਾਈਟਾਂ ਬੁਝਾ ਕੇ ਪਹਿਲਾਂ ਹਨੇਰਾਕੀਤਾ ਤੇ ਫੇਰ ਮੋਮਬੱਤੀਆਂ ਜਗਾ ਕੇ ‘ਗੋ-ਕਰੋਨਾ, ਗੋ-ਕਰੋਨਾ’ ਦੇ ਨਾਅਰੇ ਬੁਲੰਦ ਕੀਤੇ ਤੇ ਖੂਬਪਟਾਕੇ ਚਲਾਏ।ਭਾਜਪਾਦੀ ਬਲਰਾਮਪੁਰ (ਯੂ.ਪੀ.) ਦੀਮਹਿਲਾ ਵਿੰਗ ਦੀਪ੍ਰਧਾਨਸ੍ਰੀਮਤੀਮੰਜੂਤਿਵਾੜੀ ਨੇ ਤਾਂ ਪਿਸਤੌਲ ਚਲਾ ਕੇ ਕਰੋਨਾਮਾਰਨਦੀਕੋਸ਼ਿਸ਼ਕੀਤੀ। ਕੀ ਇਨ•ਾਂ ਅੰਧ ਵਿਸ਼ਵਾਸਾਂ ਨਾਲਕੋਰਨਾ ਭੱਜ ਜਾਵੇਗਾ? ਇਹ ਤਾਂ ਤਾਲਾਬੰਦੀ ਤੇ ਸਮਾਜਕਦੂਰੀ ਤੇ ਦਵਾਈਆਂ ਆਦਿਨਾਲ ਹੀ ਸੰਭਵਹੈ। ਇਹ ਤਾਂ ਸੱਚ ਹੈ ਕਿ ਆਖ਼ਰਕਰੋਨਾ ਨੇ ਹਰਨਾ ਹੀ ਹੈ।ਚੀਨਵਰਗੇ ਦੇਸ਼ ਨੇ ਇਸ ’ਤੇ ਜਿੱਤ ਪ੍ਰਾਪਤਕਰਲਈ ਹੈ, ਭਾਰਤਵੀ ਉਸ ਤੋਂ ਸਿੱਖ ਕੇ ਐਸਾ ਕਰਸਕਦਾਹੈ।ਪਰ ਕੀ ਕਰੋਨਾ-ਦੌਰ ਖ਼ਤਮਹੋਣ’ਤੇ ਮੋਦੀਸਾਹਿਬ ਤੇ ਹਿੰਦੂਵਾਦੀ ਭਗਤ ਇਹ ਕਹਿਣਗੇ ਕਿ ਹਵਨ, ਗਊ ਮੂਤਰ ਤੇ ਤਾਲੀਆਂ-ਥਾਲੀਆਂ-ਮੋਮਬੱਤੀਆਂ ਨਾਲ ਇਸ ਨੂੰ ਭਜਾਇਆ ਹੈ! ਅੰਧ ਵਿਸ਼ਵਾਸ, ਅਨਪੜ•ਤਾਨਾਲੋਂ ਕਈ ਗੁਣਾ ਵੱਧ ਖ਼ਤਰਨਾਕ ਹੁੰਦਾ ਹੈ। ਇਹ ਵਿਗਿਆਨਵਿਰੋਧੀਹੈ।ਲੰਬਾਵਿਸ਼ਾ ਹੈ ਪਰਮੋਦੀਸਾਹਿਬ ਨੂੰ ਗੁਜਾਰਿਸ਼ ਹੈ ਕਿ ਐਸਾਕਰਕੇ ਦੇਸ਼ਵਾਸੀਆਂ ਨੂੰ ਹਨੇਰਬਿਰਤੀ ਵੱਲ ਨਾ ਧੱਕਣ। ਜੋਤਿਸ਼ ਨੂੰ ਭਾਜਪਾ-ਆਰ.ਐਸ.ਐਸ. ਵਿਗਿਆਨਆਖਦੀ ਹੈ ਅਤੇ ਬਨਾਰਸ ਹਿੰਦੂ ਯੂਨੀਵਰਸਿਟੀਸਮੇਤ ਕਈ ਥਾਈਂ ਇਸ ਦੀਪੜ•ਾਈਵੀਕਰਾਈ ਜਾ ਰਹੀ ਹੈ ਫਿਰ ਇਸ ਜੋਤਿਸ਼ ਨੇ ਕਰੋਨਾਦੀ ਭਵਿੱਖਬਾਣੀ ਕਿਉਂ ਨਹੀਂਕੀਤੀ?ਕਰੋਨਾ ਵਿਰੁੱਧ ਵਿਗਿਆਨਕਲੜਾਈਲੜਨਾ ਹੀ ਇਸ ਵੇਲੇ ਦਾਪਰਮਧਰਮਹੈ।ਆਪਣਾ ਨਿੱਜੀ ਧਰਮ, ਵਿਸ਼ਵਾਸਬਾਅਦਵਿਚਹੈ।ਸਾਰੇ ਦੇਸ਼’ਤੇ ਆਪਣਾਧਰਮਠੋਸਣਾ ਕਿਸੇ ਤਰ•ਾਂ ਵੀਬਿਹਤਰਨਹੀਂਹੈ।
ਸਭ ਤੋਂ ਬੁਰਾ ਏਸ ਵਕਤਕਿਰਤੀਵਰਗ ਦਾਹਾਲਹੈ।ਭਾਵੇਂ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈ.ਐਲ.ਓ.) ਨੇ ਦੇਸ਼ ਦੇ ਗੈਰ-ਜਥੇਬੰਦਮਜ਼ਦੂਰਵਰਗ ਦੀਹਾਲਤ ਬੇਹੱਦ ਖ਼ਤਰਨਾਕ ਹੱਦ ਤੀਕਭੈੜੀ ਤੇ ਭੁਖਮਰੀ ਦਾਸ਼ਿਕਾਰਹੋਣਦੀ ਗੱਲ ਕਹੀ ਹੈ। ਇਸ ਵਕਤ ਗੈਰਜਥੇਬੰਦਵਰਗ ਮਜ਼ਦੂਰਾਂ ਦਾ 90% ਦਾ ਵੱਡਾ ਹਿੱਸਾ ਹੈ।ਆਈ.ਐਲ.ਓ. ਨੇ ਭਾਵੇਂ ਇਹ ਅੰਕੜਾ ਭਾਰਤ ਦੇ 40 ਕਰੋੜਮਜ਼ਦੂਰਾਂ ਦੀ ਬਹੁਤ ਮੰਦੀਹਾਲਤਦਾਲਾਇਆ ਹੈ ਪਰਹਕੀਕਤਵਿਚ ਇਹ ਇਸ ਤੋਂ ਲਗਭਗ ਦੁੱਗਣੀ ਗਿਣਤੀ ਹੋ ਸਕਦੀਹੈ।ਦੇਸ਼ਦੀ ਸਿਆਸੀ ਰਾਜਧਾਨੀ ਦਿੱਲੀ ਤੇ ਆਰਥਕਰਾਜਧਾਨੀ ਮੁੰਬਈ ਸਮੇਤਅਨੇਕਾਂ ਹੋਰ ਵੱਡੇ ਸ਼ਹਿਰਾਂ ’ਚੋਂ ਕਈ ਲੱਖ ਮਜ਼ਦੂਰ ਭੁੱਖ ਦੇ ਡਰੋਂ ਸ਼ਹਿਰ ਛੱਡ ਕੇ ਬੱਚੇ ਤੇ ਗਠੜੀਆਂ ਚੁੱਕ ਕੇ ਸੈਂਕੜੇ ਮੀਲਦੂਰ ਨੰਗੇ ਪੈਰੀਂ-ਭੁੱਖਣ-ਭਾਣੇ ਆਪਣੇ ਘਰਾਂ ਨੂੰ ਨਿਕਲ ਗਏ। ਕਿਸੇ ਸਰਕਾਰ ਨੇ ਉਨ•ਾਂ ਨੂੰ ਬਾਂਹਫੜਨਦਾਭਰੋਸਾਨਹੀਂ ਦਿੱਤਾ। ਇਹ ਕਰੋਨਾ ਯੁੱਧ ਦੇ ਵਿਰੁੱਧ ਲੜਨ ਦੇ ਢੰਗ ਤਰੀਕਿਆਂ ਉ¤ਪਰ ਕਲੰਕਹੈ। ਹੁਣ ਜਦਸਾਰਾਭਾਰਤ ਲੌਕਡਾਊਨ ਹੈ, ਤਦ ਉਹ ਕਿੱਥੋਂ ਖਾਣਗੇ? ਉਨ•ਾਂ ਦੇ ਖਾਤਿਆਂ ਵਿਚਬਿਨਾਂ ਰਜਿਸਟਰਡਕਾਮੇ ਦੀਸ਼ਰਤ ਦੇ ਬੇਰੁਜ਼ਗਾਰੀ ਭੱਤੇ ਵਜੋਂ ਘੱਟੋ-ਘੱਟ ਜੀਣ ਯੋਗ ਉਜਰਤ ਵਜੋਂ ਮਹੀਨੇ ਦੇ ਰਾਸ਼ਨ-ਪਾਣੀਲਈਪੈਸੇ ਪਾਏ ਜਾਣ। ਇਸ ਸਬੰਧੀ ਜੋ 1.70 ਕਰੋੜਰਕਮਦਾਪੈਕੇਜ ਦਿੱਤਾ ਹੈ, ਇਹ ਬਹੁਤ ਹੀ ਘੱਟਹੈ।
ਤੱਤਸਾਰ ਵਜੋਂ ਸਰਕਾਰਦਾਪਹਿਲਾਫਰਜ਼ ਹੈ ਕਿ ਲੌਕਡਾਊਨ ਸਮੇਂ ਗ਼ਰੀਬਾਂ, ਮਜ਼ਦੂਰਾਂ, ਬੇਘਰੇ ਲੋਕਾਂ ਦੀਸਾਰਲਈਜਾਵੇ। ਉਨ•ਾਂ ਨੂੰ ਬਾਕਾਇਦਾ ਦੋ ਡੰਗ ਦਾਪੇਟਭਰਖਾਣਾਮਿਲਦਾਰਹੇ। ਜੇ ਕੋਈ ਮਜ਼ਦੂਰ ਜਾਂ ਹੋਰਘਰੋਂ ਬਾਹਰਫਸੇ ਹਨਅਤੇ ਪੈਦਲ ਹੀ ਘਰਜਾਣਾਲੋੜਦੇ ਹਨ, ਨੂੰ ਭੇਜਣਦਾਪ੍ਰਬੰਧਕੀਤਾਜਾਵੇ।ਸਮਾਜਕਦੂਰੀ ਰੱਖ ਕੇ ਵਿਸ਼ੇਸ਼ ਗੱਡੀਆਂ ਚਲਾਈਆਂ ਜਾਣ।ਸਭਮਜ਼ਦੂਰਾਂ ਦੇ, ਬਿਨਾਂ ਕਿਸੇ ਵਿਤਕਰੇ ਦੇ ਘੱਟੋ-ਘੱਟ 5-5 ਹਜ਼ਾਰਹਰਮਜ਼ਦੂਰ ਦੇ ਖਾਤਿਆਂ ਵਿਚਪਾਏ ਜਾਣ।ਵਿਗਿਆਨ ਹੀ ਅਸਲਭਗਵਾਨ ਹੈ ਤੇ ਇਹੀ ਪਹੁੰਚ ਅਪਣਾਉਂਦਿਆਂ ਅੰਧਵਿਸ਼ਵਾਸੀ ਕਾਰਜ/ਫ਼ੈਸਲੇ ਨਾਕੀਤੇ ਜਾਣ।
ਸਭ ਤੋਂ ਜ਼ਰੂਰੀ ਹੈ ਕਿ ਕਰੋਨਾਦਾ ਯੁੱਧ ਲੜਰਹੇ ਸਮੂਹਡਾਕਟਰੀਅਮਲੇ ਨੂੰ ਹਥਿਆਰਬੰਦਕੀਤਾਜਾਵੇ। ਉਨ•ਾਂ ਨੂੰ ਪੀ.ਪੀ.ਈ. ਸੁਰੱਖਿਆ ਕਿੱਟਾਂ ਫੌਰੀ ਦਿੱਤੀਆਂ ਜਾਣ।ਉਨ•ਾਂ ਦਾ ਘੱਟੋ-ਘੱਟ ਇਕ ਕਰੋੜਦਾਬੀਮਾਕੀਤਾਜਾਵੇ।ਤਬਲੀਗੀਆਂ ਦੇ ਬਹਾਨੇ ਸਮੁੱਚੇ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਸਖ਼ਤੀਨਾਲਪੇਸ਼ ਆਇਆ ਜਾਵੇ।ਸਿਆਸੀ ਕੈਦੀਆਂ ਤੇ ਹੋਰਸਮਾਜਕ ਕਾਰਕੁਨਾਂ ਜਿਨ•ਾਂਵਿਚਆਨੰਦ ਤੇਲਤੁੰਬੜੇ-ਗੌਤਮ ਨਵਲੱਖਾ ਵਰਗੇ ਅਨੇਕਾਂ ਸ਼ਖ਼ਸੀਅਤਾਂ ਸ਼ਾਮਲਹਨ, ਨੂੰ ਫੌਰੀ ਰਿਹਾਅਕੀਤਾਜਾਵੇ।ਦੇਸ਼ਵਾਸੀਆਂ ਲਈ ਇਸ ਮਹਾਂ-ਯੁੱਧ ਵਿਚਆਪਸੀਭਾਈਚਾਰੇ ਅਤੇ ਇਕਮੁੱਠਤਾ ਦਾਪ੍ਰਗਟਾਵਾਕਰਦਿਆਂ ਫਰਾਖ਼ਦਿਲੀ ਤੋਂ ਕੰਮਲੈ ਕੇ ਸਮਾਂ ਹੈ ਕਿ ਸੀ.ਏ.ਏ., ਐਨ.ਆਰ.ਸੀ. ਆਦਿਕਾਨੂੰਨ ਰੱਦ ਕਰਨਦਾਐਲਾਨਕੀਤਾਜਾਵੇ।ਸਭ ਤੋਂ ਜ਼ਰੂਰੀ ਹੈ ਕਿ ਹਰਫ਼ੈਸਲਾਦੇਸ਼ਦੀਆਂ ਸਮੂਹਪਾਰਟੀਆਂ ਨਾਲਸਲਾਹਕਰਕੇ ਹੀ ਲਿਆਜਾਵੇ।
ਪੀ.ਐਮ. ਕੇਅਰਜ਼ ਫੰਡਦੀਪਾਰਦਰਸ਼ਤਾਬਣਾਈਜਾਵੇ ਅਤੇ ਆਰਥਕਪੈਕੇਜ 1.70 ਲੱਖ ਕਰੋੜਤੋਂ ਘੱਟੋ-ਘੱਟ 5 ਗੁਣਾ ਹੋਰਵਧਾਇਆਜਾਵੇ।ਵਕਤ ਹੈ ਕਿ ਦੇਸ਼ ਦੇ ਵੱਡੇ ਅਜ਼ਾਰੇਦਾਰ/ਉਦਯੋਗਿਕ ਘਰਾਣਿਆਂ ਤੋਂ ਵਿਸ਼ੇਸ਼ਫੰਡਲਿਆਜਾਵੇ। ਇਸ ਵਕਤ ਕਿਸੇ ਦੇਸ਼ ਵਿਰੁੱਧ ਯੁੱਧ ਨਹੀਂ, ਅਣਦਿਸਦੇ ਕਿਟਾਣੂ ਵਿਰੁੱਧ ਹੈ, ਇਸ ਲਈਸਾਰੀਆਂ ਅਸਲਾਫ਼ੈਕਟਰੀਆਂ ਨੂੰ ਵੈਂਟੀਲੇਟਰ, ਟੈਸਟ ਕਿੱਟਾਂ ਤੇ ਹੋਰ ਸਾਜੋ-ਸਾਮਾਨ ਬਣਾਉਣ ਦੇ ਆਦੇਸ਼ ਦਿੱਤੇ ਜਾਣਅਤੇ ਫਰਾਂਸ, ਅਮਰੀਕਾਆਦਿਨਾਲਕੀਤੇ ਜੰਗੀ ਹਵਾਈ ਜਹਾਜ਼ਾਂ, ਮਿਜ਼ਾਇਲਾਂ ਆਦਿ ਦੇ ਸੌਦੇ ਰੱਦ ਕਰਕੇ ਉਹ ਪੈਸੇ ਇਸ ਲੜਾਈਵਿਚਵਰਤੇ ਜਾਣ।
ਟੈਸਟਵਧਾਏ ਜਾਣ ਤੇ ਠੇਕੇ ’ਤੇ ਕੰਮਕਰਦੇ ਸਾਰੇ ਸਿਹਤਕਰਮਚਾਰੀਆਂ ਨੂੰ ਫੌਰੀ ਪੱਕਾ ਕੀਤਾਜਾਵੇ।ਸਾਰੀਆਂ ਖਾਲੀਆਸਾਮੀਆਂ ਭਰ ਕੇ ਹੋਰਭਰਤੀਕੀਤੀਜਾਵੇ।ਸਾਰੇ ਨਿੱਜੀ ਹਸਪਤਾਲ ਘੱਟੋ-ਘੱਟ ਕਰੋਨਾ ਯੁੱਧ ਤੀਕਸਰਕਾਰੀਅਧਿਕਾਰਵਿਚਲਏ ਜਾਣ।
ਸਮੂਹਦੇਸ਼ਵਾਸੀਆਂ ਦਾਫਰਜ਼ ਹੈ ਕਿ ਉਹ ਆਪੋ-ਆਪਣੇ ਘਰੀਂਬੰਦਰਹਿ ਕੇ ਸਮਾਜਕਦੂਰੀਬਣਾਈ ਰੱਖਣ, ਮਾਸਕਪਹਿਣਨ ਤੇ ਲੌਕਡਾਊਨ ਦੀਪੂਰੀਪੂਰੀਪਾਲਣਾਕੀਤੀਜਾਵੇ।ਵਾਰਵਾਰਸਾਬਣਨਾਲ ਹੱਥ ਧੋਤੇ ਜਾਣ।‘ਘਾਲਿ ਖਾਇ ਕਿਛੁ ਹਥਹੁ ਦੇਇ॥’ ਦੇ ਮਹਾਨਫ਼ਲਸਫ਼ੇ ਨੂੰ ਲਾਗੂਕਰਦੇ ਹੋਏ ਗ਼ਰੀਬ ਤੇ ਮੁਸ਼ਕਲ ਵਿਚਫਸੇ ਲੋਕਾਂ ਦੀਹਰਮਦਦਕੀਤੀਜਾਵੇ। ਇਸ ਦੀਲਾਜ਼ਮੀ ਹੀ ਕੋਈ ਕਾਰਗਰਦਵਾਈਵੈਕਸੀਨਨਿਕਲੇਗੀ। ਕਿੰਨਾਵੀਹਨੇਰਾਹੋਵੇ, ਸਵੇਰਾਲਾਜ਼ਮੀਆਉਂਦਾਹੈ।ਦ੍ਰਿੜਤਾ-ਸਹਿਣਸ਼ੀਲਤਾ ਤੇ ਇਕਮੁੱਠਤਾ ਬਣਾਈ ਰੱਖੀ ਜਾਵੇ ਤੇ ਆਸ ਦੇ ਦੀਵੇ ਲਟ-ਲਟ ਜਗਾਈ ਰੱਖੇ ਜਾਣ।

Geef een reactie

Het e-mailadres wordt niet gepubliceerd. Vereiste velden zijn gemarkeerd met *