ਬੈਲਜੀਅਮ ਵਿਚ 3 ਮਈ ਤੱਕ ਕੋਈ ਢਿੱਲ੍ਹ ਨਹੀ ਦਿਤੀ ਜਾ ਰਹੀ

ਪ੍ਰਧਾਨ ਮੰਤਰੀ ਸੌਫੀ ਵਿਲਮਸ ਪ੍ਰੈਸ ਨੂੰ ਸੰਬੋਧਨ ਕਰਦੀ ਹੋਈ ਤਸਵੀਰ ਭੋਗਲ ਬੈਲਜੀਅਮ

ਬੈਲਜੀਅਮ 16 ਅਪਰੈਲ (ਅਮਰਜੀਤ ਸਿੰਘ ਭੋਗਲ) ਪ੍ਰਧਾਨ ਮੰਤਰੀ ਸੌਫੀ ਵਿਲਮਸ (ਐਮ ਆਰ) ਦੀ ਪ੍ਰਧਾਨਗੀ ਹੇਠ ਹੋਈ ਹਗਾਮੀ ਮੀਟਿੰਗ ਦੁਰਾਨ ਕੋਵਿੰਡ 19 ਵਲੋ ਜੋ ਲੋਕਾ ਦੀਆ ਜਾਨਾ ਲੈਣ ਦਾ ਸਿਲਸਲਾ ਜਾਰੀ ਹੈ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਿਸ ਵਿਚ 3 ਮਈ ਤੱਕ ਹੋਰ ਤਾਲਾਬੰਦੀ ਵਧਾ ਦਿਤੀ ਗਈ ਹੈ ਪਰ ਬਗੀਚਾ, ਇਮਾਰਤਾ,ਸੜਕਾ,ਗੱਡੀ ਮਕੈਨਿਕ,ਟਰਾਸਪੋਰਟ,ਆਮ ਦੀ ਤਰਾ ਸਮਾਜਿਕ ਦੂੁਰੀਆ ਦੀਆ ਸ਼ਰਤਾ ਦੇ ਤਹਿਤ ਖੋਲਣ ਦੀ ਆਗਿਆ ਹੈ ਸਕੂਲ ਕਾਲਜ ਯੁਨੀਵਰਸਟੀ,ਰੈਸਟੋਰੈਂਟ ਬੰਦ ਰਹਿਣਗੇ ਬਜੁਰਗ ਸੰਭਾਲ ਕੇਂਦਰ ਵਿਚ ਇਕ ਪਰਿਵਾਰਕ ਮੈਬਰ ਨੂੰ ਮਿਲਣ ਦੀ ਇਜਾਜਤ ਹੈ ਪਰ ਉਸ ਨੂੰ ਪਿਛਲੇ ਦੋ ਹਫਤੇ ਤੋ ਕੌਈ ਕੋਰੋਨਾ ਵਰਗੀ ਬਿਮਾਰੀ ਦੇ ਲੱਛਣ ਨਾ ਹੋਣ ਪਰ ਕੁਝ ਇਲਾਕਿਆ ਵਿਚ ਇਸ ਤੇ ਵੀ ਪਬੰਧੀ ਹੈ ਤਿਉਹਾਰ ਵਰਗੇ ਕੋਈ ਵਿਸ਼ਾਲ ਸਮਾਗਮ ਕਰਨ ਅਖਾੜੇ ਲਾਉਣ ਤੇ 31 ਅਗਸਤ ਤੱਕ ਪਬੰਧੀ ਵਧਾ ਦਿਤੀ ਹੈ ਜੋ ਵੀ ਕਨੂੰਨ ਦੀ ਉਲੰਘਣਾ ਕਰੇਗਾ ਪੁਲੀਸ ਵਲੋ ਜੁਰਮਾਨਾ ਕੀਤਾ ਜਾਵੇਗਾ ਬੈਲਜੀਅਮ ਦੀਆ ਸਰਹੱਦਾ ਨੂੰ ਉਸੇ ਤਰਾ ਸੀਲ ਰੱਖਿਆ ਜਾ ਰਿਹਾ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *