ਆਉ ਹੁਣ ਹੀ ਸੁਧਰ ਜਾਈਏ ਕਿਤੇ ਬਾਂਰੀਂ ਕੋਹੀਂ ਦੀਵੇ ਵਾਲੀ ਗੱਲ੍ਹ ਸੱਚਨਾਂ ਹੋ ਜਾਵੇ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ)

ਇੰਗਲੈਂਡ – ਆਪਣੀਂ ਹਵਸ, ਲਾਲਚ ਅਤੇ ਪਦਾਰਥਵਾਦੀ ਭੁੱਖ ਦੇ ਚਲਦਿਆਂ ਸੱਭ ‘ਤੇ ਜ਼ੁਲਮ, ਹੱਕ ਖੋਹਣੇ, ਖੁਨ ਚੂਸਣਾਂ ‘ਤੇ ਕਬਜੇ ਕਰਨੇ, ਕਈ ਧਰਮੀ ਅਖਵਾਉਣ ਵਾਲੇ ਵੀ ਇਸ ਕੰਮ ਵਿੱਚ ਪਿੱਛੇ ਨਹੀਂ ਰਹਿੰਦੇ। ਧਾਰਮਿਕ ਸੰਸ਼ਥਾਵਾਂ ਉੱਪਰ ਵੀ ਆਪੋ ਆਪਣਿਆਂ ਧੜਿਆਂ ਦੇ ਕਬਜੇ ਕਰਨੇ ਕਰਵਾਉਣੇ, ਪਰ ਹੁਣ ਸਭ ਪਾਸੇ ਬੰਦ ਹੋ ਰਹੇ ਹਨ ‘ਤੇ ਆਪ ਖੁਦ ਅੰਦਰੋਂ ਨਿਕਲਣ ਵੇਲੇ ਘਬਰਾਹਟ ਹੈ। ਹਰ ਹੀਲਾ ਹਰਬਾ ਵਰਤ ਕੇ ਬਣੀਆਂ ਸਰਕਾਰਾਂ ਵੀ ਲਚਾਰ ਦਿਸ ਰਹੀਆਂ ਹਨ ਅਤੇ ਅੰਗਰੇਜਾਂ ਵੱਲੋਂ ਗੁਲਾਮ ਦੇਸ਼ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਸਿਰਜਣ ਦੀ ਨੀਤੀ ਅਧੀਨ ਸ਼ੁਰੂ ਕੀਤੇ ਗਏ ਪੁਲਿਸ ਸਿਸਟਮ ਨੂੰ 15 ਅਗਸਤ 1947 ਤੋਂ ਉਸੇ ਤਰ੍ਹਾਂ ਜਾਰੀ ਰੱਖਦੇ ਹੋਏ ਲੋਕਾਂ ਉੱਪਰ ਵਧੀਕੀਆਂ ਦੀਆਂ ਖਬਰਾਂ ਆ ਰਹੀਆਂ ਹਨ। 20/25 ਸਾਲਾਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਹਨ, ਜੰਮੂ ਕਸ਼ਮੀਰ ਵਿੱਚ 5 ਅਗਸਤ ਤੋਂ ਲੌਕਡਾਊਨ ਹੈ, ਸੁਨ੍ਹਾਂ ਉੱਪਰ ਕੀ ਬੀਤਦੀ ਹੈ ਉਸ ਤੋਂ ਲਾਪਰਵਾਹ ਸਰਕਾਰਾਂ ਅਤੇ ਉਨ੍ਹਾਂ ਦੀ ਬੋਲੀ ਬੋਲਣ ਵਾਲੇ ਇੰਨੇ ਕੁ ਦਿਨਾਂ ਵਿੱਚ ਕੁਰਲਾ ਉੱਠੇ ਹਨ।ਸਭ ਭੁੱਲ ਹੀ ਗਏ ਹਨ ਕਿ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾਂ ਅਤੇ ਜ਼ੁਲਮ ਹੁੰਦਾਂ ਵੇਖ ਕੇ ਚੁੱਪ ਰਹਿਣਾਂ ਵੀ ਪਾਪ ਹੈ। ਮਹਾਂਮਾਰੀ ਕਾਰਨ ਮੌਤ ਸਿਰਾਂ ਉੱਪਰ ਮੰਡਰਾ ਰਹੀ ਹੈ ਆਉ ਹੁਣ ਹੀ ਤੌਬਾ ਕਰਕੇ ਸਹੀ ਰਾਹ ‘ਤੇ ਆ ਜਾਈਏ ਅਤੇ ਅਕਾਲ ਪੁਰਖ ਦੇ ਪ੍ਰਕੋਪ ਤੋਂ ਬਚੀਏ, ਨਹੀਂ ਤਾਂ ਕਿਤੇ ਬਾਰੀਂ ਕੋਹੀਂ ਦੀਵੇ ਵਾਲੀ ਗੱਲ੍ਹ ਸੱਚ ਨਾਂ ਹੋ ਜਾਵੇ। ਪਾਰਟੀ ਦੇ ਸਕੱਤਰ ਜਨਰਲ ਸਰਬਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਘਟਨਾਂ ਨੂੰ ਲੈ ਕੇ ਸਮੁੱਚੀ ਸੰਸਥਾ ਨੂੰ ਦੋਸ਼ੀ ਜਾਂ ਨਿਰਦੋਸ਼ ਕਹਿਣਾਂ ਠੀਕ ਨਹੀਂ ਗਲਤ ਨੂੰ ਗਲਤ ‘ਤੇ ਸਹੀ ਨੂੰ ਸਹੀ ਕਹਿਣਾਂ ਇਨਸਾਫ ਪਸੰਦ ਇਨਸਾਨ ਦਾ ਫਰਜ਼ ਹੈ। ਜੂਨ 1984 ਤੋਂ ਹੁਣ ਤੱਕ ਦੇ ਇਤਿਹਾਸ ਵਿੱਚ ਸ਼ਹੀਦ ਜਨ: ਸੁਬੇਗ ਸਿੰਘ, ਸ਼ਹੀਦ ਭਾਈ ਬਿਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਜਨਰਲ ਲਾਭ ਸਿੰਘ, ਸ਼ਹੀਦ ਭਾਈ ਦਿਲਾਵਰ ਸਿੰਘ, ਸ੍ਰ: ਸਿਮਰਨਜੀਤ ਸਿੰਘ ਮਾਨ, ਭਾਈ ਬਲਵੰਤ ਸਿੰਘ ਰਾਜੋਆਣਾਂ ਅਤੇ ਅਨੇਕਾਂ ਹੋਰ ਫੌਜ ਅਤੇ ਪੁਲਿਸ ਵਿੱਚ ਸਰਵਿਸ ਕਰਨ ਵਾਲੇ ਸਿੰਘ ਜਿਨ੍ਹਾਂ ਪੰਥ ਦੀ ਸੇਵਾ ਵਿੱਚ ਯੋਗਦਾਨ ਪਾਇਆ, ਵਾਹਿਗੁਰੂ ਜੀ ਮਿਹਰ ਕਰਨਗੇ ਹੋਰ ਵੀ ਸਮੇਂ ਅਨੁਸਾਰ ਸੇਵਾ ਕਰਨਗੇ। ਦੂਜੇ ਪਾਸੇ ਕਾਲੀ ‘ਤੇ ਸਿੱਖ ਆਗੂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ: ਕ੍ਰਿਪਾਲ ਸਿੰਘ ‘ਤੇ ਉਸ ਸਮੇਂ ਤੋਂ ਹੁਣ ਤੱਕ ਬਣੇ ਕੁੱਝ ਹੋਰ ਜਥੇਦਾਰ, ਨਿਹੰਗ ਮੁਖੀ ਸੰਤਾ ਸਿੰਘ, ਅਜੀਤ ਸਿੰਘ ਪੂਹਲਾ, ਨਿਹਾਲ ਸਿੰਘ, ਬਲਬੀਰ ਸਿੰਘ, ਕੇਸਰੀ ਛੱਡ ਗੇਰੂਆਂ ਅਪਨਾ ਚੁੱਕੇ ਅਨੇਕਾਂ ਸਾਬਕਾ ਖ਼ਾਲਿਸਤਾਨੀ ਯੋਧੇ। ਸਿੱਖਾਂ ਦੀਆਂ ਕੁਰਬਾਨੀਆਂ ਅਤੇ ਲੀਡਰਾਂ ਦੀਆਂ ਗਦਾਰੀਆਂ ਨਾਂ ਹੁੰਦੀਆਂ ਤਾਂ ਸਿੱਖ ਇਤਿਹਾਸ ਕੱਝ ਹੋਰ ਹੁੰਦਾਂ। ਆਉ ਸੱਭ ਅਕਾਲ ਪੁਰਖ ਅੱਗੇ ਜਗਤ ਜਲੰਦੇ ਨੂੰ ਆਪਣੀ ਕ੍ਰਿਪਾ ਨਾਲ ਰੱਖ ਲੈਣ ਦੀ ਅਰਦਾਸ ਕਰੀਏ। ਆਪ ‘ਤੇ ਆਪਣਿਆਂ ਨੂੰ ਸੁਰੱਖਿਅਤ ਕਰਕੇ ਬੇਗਾਨਿਆਂ ਨੂੰ ਭੱਠੀ ਵਿੱਚ ਝੋਕ ਕੇ ਫੋਕੀ ਸ਼ੁਹਰਤ ਖਾਤਰ ਇਸ ਅੱਗ ਵਿੱਚ ਆਪਣੀਆਂ ਪਦਾਰਥਵਾਦੀ ਰੋਟੀਆਂ ਸੇਕਣ ਵਾਲੀਆਂ ਕਾਰਵਾਈਆਂ ਤੋਂ ਗੁਰੇਜ਼ ਕਰੀਏ।

Geef een reactie

Het e-mailadres wordt niet gepubliceerd. Vereiste velden zijn gemarkeerd met *