ਪਿੰਡ ਭਰੋਲੀ ਵਿੱਚ ਵੀ ਸਾਰੀ ਦੁਨੀਆ ਦੀ ਤਰਾਂ ਕੋਰੋਨਾ(COVID19)ਦੀ ਕਰੋਪੀ ਨਾਲ ਝੂਜ ਰਹੀਆਂ ਸੰਗਤਾਂ ਨੇ ਪਿੰਡ ਦੇ ਤਿੰਨੋ ਗੁਰੂਘਰਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ।


ਹਮਬਰਗ 18ਅਪ੍ਰੈਲ(ਰੇਸ਼ਮ ਭਰੋਲੀ)ਜਿਹਥੇ ਸਾਰੀ ਦੁਨੀਆ ਵਿੱਚ ਕੋਰੋਨਾ ਦੀ ਕਰੋਪੀ ਛਾਈ ਹੋਈ ਹੈ ਉਹਥੇ ਹੀ ਹਰ ਇਕ ਇਨਸਾਨ ਵਾਹਿਗੁਰੂ ਅੱਗੇ ਅਰਦਾਸਾ ਕਰਦੇ ਹਨ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੀ। ਪਿੰਡ ਭਰੋਲੀ ਵਿੱਚ ਵੀ ਇਸੇ ਤਰਾਂ ਦਾ ਉਪਰਾਲਾ ਕਰਕੇ ਪਹਿਲਾ ਗੁਰੂਦੁਆਰਾ ਸਿੰਘ ਸਭਾ ਵਿੱਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਅਗਲੇ ਦਿਨ ਗੁਰੂਦੁਆਰਾ ਪਲਾਹ ਸਾਹਿਬ ਵਿੱਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਉਸ ਤੋਂ ਅਗਲੇ ਦਿਨ ਗੁਰੂਦੁਆਰਾ ਗੁਰੂ ਰਵਿਦਾਸ ਜੀ ਵਿੱਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਤਿੰਨੋਂ ਦਿਨ ਬੜੀ ਸਰਧਾ ਭਾਵਨਾ ਨਾਲ ਪਾਠ ਕਰਾਏ ਤੇ ਸਰਬੰਤ ਦੇ ਭਲੇ ਲਈ ਅਰਦਾਸਾ ਕੀਤੀਆਂ ਗਈਆਂ ਇਸ ਨੂੰ ਗ੍ਰਾਮ ਪੰਚਾਇਤ ਭਰੋਲੀ ਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੀ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ(ਰਜਿ:)ਵੱਲੋਂ ਉਪਰਾਲਾ ਕੀਤਾ ਗਿਆ ਸੀ ਇਹ ਸੁਸਾਇਟੀ ਸਮੇਂ ਸਮੇਂ ਸਿਰ ਪਿੰਡ ਵਿੱਚ ਆਪਣੇ ਤੋਰ ਤੇ ਚੰਗੇ ਕੰਮ ਕਰਦੀ ਰਹਿੰਦੀ ਹੈ ਇਸ ਸੁਸਾਇਟੀ ਦੇ ਮੈਂਬਰ ਸਾਰੀ ਦੁਨੀਆ ਵਿੱਚ ਬੈਠੇ ਹਨ ਜ਼ਿਹਨਾਂ ਵਿੱਚ ਸਰਪ੍ਰਸਤ ਸ:ਹਰਭਜਨ ਸਿੰਘ ਕਟਾਰੀਆ,ਪ੍ਰਧਾਨ ਸਃਜਰਨੈਲ ਸਿੰਘ,ਜਰਨਲ ਸਕੱਤਰ ਢਾਡੀ ਅਮਰਜੀਤ ਸਿੰਘ ਭਰੋਲੀ,ਖ਼ਜ਼ਾਨਚੀ ਸਃਹਰਜਿੰਦਰ ਸਿੰਘ(ਬਾਬਾ ਨਿੰਦੀ)ਸ੍ਰੀ ਹੁਸਨ ਲਾਲ ਕਟਾਰੀਆ ਯੂ ਐਸ਼ ਏ,ਸ੍ਰੀ ਮਦਨ ਲਾਲ ਕਟਾਰੀਆ ਯੂ ਏ ਈ,ਸ੍ਰੀ ਗੁਰਚੇਤਨ ਰਾਮ ਕਟਾਈਆਂ,ਸ:ਜਰਨੈਲ ਸਿੰਘ ਅਕਾਲੀ,ਸ: ਗੁਰਮੇਲ ਸਿੰਘ,ਸ:ਸੁਖਜਿੰਦਰ ਸਿੰਘ ਸੋਖਾ,ਸ:ਗੁਰਚੇਤਨ ਸਿੰਘ ਯੂ ਕੇ,ਤੇ ਹੋਰ ਬਹੁਤ ਸਾਰੇ ਸੇਵਾਦਾਰ ਇਸ ਸੁਸਾਇਟੀ ਨਾਲ ਜੋੜੇ ਹੋਏ ਨੇ ਤੇ ਮੈਂ ਆਪਣੇ ਤੋਰ ਤੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਪਿੰਡ ਭਰੋਲੀ ਵਾਸੀਆ ਨੂੰ ਬੇਨਤੀ ਕਰਦਾ ਹਾ ਕਿ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਾਲ ਤੰਨ ਮਨ ਤੇ ਧੰਨ ਨਾਲ ਪਿੰਡ ਪੱਧਰ ਤੋਂ ਉੱਪਰ ਉੱਠ ਕੇ ਇਹਨਾ ਸਾਰੇ ਸੇਵਾਦਾਰਾ ਦੇ ਨਾਲ ਖੜੇ ਹੋਈਏ ਤਾਂ ਜੋ ਆਪਣਾ ਪਿੰਡ ਵੀ ਬਹੁਤ ਚੰਗੇ ਪਿੰਡਾਂ ਚੋ ਆਵੇ। ਅਗਰ ਮੈਂ ਪਿਛਲੇ ਲੰਮੇ ਸਮੇਂ ਤੇ ਦੇਖਾਂ ਤਾਂ ਪਿੰਡ ਦੀ ਪੰਚਾਇਤ ਵੀ ਸਮੇਂ ਸਮੇਂ ਸਿਰ ਵਧੀਆ ਕੰਮ ਕਰ ਰਹੀ ਹੈ ਭਾਵੇਂ ਉਹ ਸਾਬਕਾ ਸਰਪੰਚ ਸ੍ਰੀ ਭਜਨ ਰਾਮ ਕਟਾਰੀਆ ਹੋਵੇ ਜਾ ਸ੍ਰੀ ਗੁਰਨੇਕ ਰਾਮ ਕਟਾਰੀਆ ਜਾ ਸ:ਗੁਰਬਖਸ ਸਿੰਘ ਹੋਵੇ ਤੇ ਜਾ ਮੌਜੂਦਾ ਸਰਪੰਚ ਸ: ਹਰਭਜਨ ਸਿੰਘ ਨਿਰਵਾਣ ਦੀ ਅਗਵਾਈ ਵਿੱਚ ਚੱਲ ਰਹੇ ਕੰਮ ਕਰ ਹੋਣ,ਜਿਵੇਂ ਕਿ ਪਿੰਡ ਵਿੱਚ ਤੇ ਗੁਰੂ-ਘਰ ਵਿੱਚ ਸੈਨਾਟਾਈਜ ਸਪ੍ਰੈਅ ਦੀ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਅਮਰਜੀਤ ਸਿੰਘ ਨੇ ਤੇ ਸੇਵਾਦਾਰਾਂ ਨੇ ਮਿਲ ਕੇ ਕੀਤੀ ਤੇ ਗੁਰੂ ਰਵਿਦਾਸ ਬਸਤੀ ਵਿੱਚ ਸੈਨਾਟਾਈਜ ਸਪ੍ਰੈਅ ਦੀ ਸੇਵਾ ਸਾਬਕਾ ਸਰਪੰਚ ਸ੍ਰੀ ਭਜਨ ਰਾਮ ਨੇ ਆਪਣੀ ਦੇਖ ਰੇਖ ਵਿੱਚ ਸਪ੍ਰੈਅ ਕਰਾਈ ਜ਼ਿਹਨਾਂ ਵਿੱਚ ਸ੍ਰੀ ਗੁਰਦੇਵ ਭਰੋਲੀ ,ਪੰਚ ਸ੍ਰੀ ਗਿਆਨ ਚੰਦ ਕਟਾਰੀਆ ,ਸ੍ਰੀ ਤਰਸਮੇਮ ਲਾਲ ਕਟਾਰੀਆ ਤੇ ਹੋਰ ਕਈ ਸੇਵਾਦਾਰ ਨਾਲ ਸਨ ਤੇ ਇਸ ਨੂੰ ਬੀ ਬੀ ਸੀ ਦੇ ਪੱਤਰਕਾਰ ਤੇ ਰਿਪੋਰਟਰ ਡਾ:ਕਾਲਾ ਕਟਾਰੀਆ ਨੇ ਦਿਖਾਇਆ ਸੀ ਹਰ ਚੰਗੀ ਖ਼ਬਰ ਸਾਰੀ ਦੁਨੀਆ ਤੱਕ ਜਾਣੀ ਚਾਹੀਦੀ ਹੈ। ਪ੍ਰੈਸ ਨਾਲ ਭਾਈ ਅਮਰਜੀਤ ਸਿੰਘ ਢਾਡੀ ਤੇ ਬਾਬਾ ਨਿੰਦੀ ਨੇ ਗੱਲ ਬਾਤ ਕਰਦਿਆ ਦੱਸਿਆ ਕਿ ਹੁਣ ਵੀ ਲੌਕਡਾਊਨ ਵਿੱਚ ਵੀ ਸਾਰਾ ਪਿੰਡ ਕਾਨੂੰਨ ਦੀ ਪੂਰੀ ਪਾਲਣਾ ਕਰ ਰਿਹਾ ਹੈ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਚਾਰੇ ਪਾਸੇ ਨਾਕਾ ਲਾਇਆ ਹੋਇਆਂ ਹੈ ਤੇ ਆਉੱਣ ਵਾਲੇ ਨੂੰ ਅਗਰ ਉਹ ਪਿੰਡ ਦਾ ਨਹੀਂ ਤਾਂ ਬੜੇ ਹੀ ਪਿਆਰ ਨਾਲ ਪੁੱਛਿਆਂ ਜਾਂਦਾ ਹੈ ਕਿਸ ਦੇ ਘਰ ਜਾਣਾ ਹੈ ਨਾਕੇ ਦੀ ਡੀਉਟੀ ਤਕਰੀਬਨ ਦਿਨ ਰਾਤ ਚਲਦੀ ਹੈ ਤੇ ਸ੍ਰੀ ਤਰਸੇਮ ਲਾਲ ਕਟਾਰੀਆ ਨੇ ਇਕ ਵੀਡੀਉ ਵੀ ਭੇਜੀ ਸੀ ਤੇ ਮੌਜੂਦਾ ਸਰਪੰਚ। ਸ: ਹਰਭਜਨ ਸਿੰਘ ਨਾਲ ਵੀ ਗੱਲ ਹੋ ਤੇ ਸਰਪੰਚ ਸਾਹਿਬ ਨੇ ਵੀ ਪਿੰਡ ਵਾਲ਼ਿਆਂ ਨੂੰ ਇਹੀ ਬੇਨਤੀ ਕੀਤੀ ਕਿ ਕੋਰੋਨਾ ਵਰਗੀ ਨਾਂ ਮੁਰਾਦ ਬਿਮਾਰੀ ਨਾਲ ਆਪਾ ਆਪਣੇ ਆਪਣੇ ਘਰ ਬੈਠ ਕੇ ਹੀ ਇਸ ਨਾਲ ਲੱੜ ਸਕਦੇ ਹਾ ਤੇ ਆਪ ਸਾਰੇ ਭਲੀ-ਭਾਂਤ ਜਾਣਦੇ ਹੋ ਜੋ ਪਿੰਡ ਪਠਲਾਵੇ ਵਿੱਚ ਭਾਈ ਬਲਦੇਵ ਸਿੰਘ ਦੇ ਕਰਕੇ ਸਾਰੇ ਪਿੰਡ ਵਿੱਚ ਕੀ ਭਾਣਾ ਵਰਤਿਆ ਤੇ ਇਕ ਵਾਰ ਫਿਰ ਬੇਨਤੀ ਸਾਰੇ ਆਪਣੇ ਆਪਣੇ ਘਰ ਬੈਠੋ ਜੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ।

Geef een reactie

Het e-mailadres wordt niet gepubliceerd. Vereiste velden zijn gemarkeerd met *