
ਪੈਰਿਸ (ਸੁਖਵੀਰ ਸਿੰਘ ਸੰਧੂ) ਫਰਾਂਸ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਨਜਿੱਠਣ ਲਈ 14 ਮਾਰਚ ਤੋ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਜਿਸ ਦੀ ਮਿਆਦ 11 ਮਈ ਨੂੰ ਖਤਮ ਹੋ ਰਹੀ ਹੈ।ਕੱਲ ਇਥੋਂ ਦੇ ਪ੍ਰਾਈਮ ਮਨਸਿਟਰ ਐਡਓਆਰਡ ਫਿਲਿਪ ਨੇ ਇੱਕ ਪ੍ਰੈਸ ਕਾਨਫਰੰਸ ਬੋਲ ਦਿਆ ਕਿਹਾ,ਕਿ ਭਾਵੇਂ ਅਸੀ ਇਸ ਮਹਾਂਮਾਰੀ ਨੂੰ ਰੋਕਣ ਲਈ ਕੁਝ ਹੱਦ ਤੱਕ ਕਾਮਯਾਬੀ ਵੀ ਹਾਸਲ ਕੀਤੀ ਹੈ।ਪਰ ਇਸ ਦੀ ਦਹਿਸ਼ਤ ਜਿਉਂ ਦੀ ਤਿਉਂ ਹੈ।ਅੰਤਰਰਾਸ਼ਟਰੀ ਫਲਾਈਟਾਂ ਕਦੋਂ ਸ਼ੁਰੂ ਹੋਣਗੀਆਂ ਵਾਰੇ ਬੋਲਦਿਆਂ ਉਹਨਾਂ ਕਿਹਾ ਕਿ ਹਾਲੇ ਕੁਝ ਨੀ ਕਿਹਾ ਜਾ ਸਕਦਾ।ਇਸ ਮੌਕੇ ਦੇਸ਼ ਦੀ ਆਰਥਿਕਤਾ ਵਹਿਸ਼ੀਆਨਾ ਤਰੀਕੇ ਨਾਲ ਕਮਜੋਰ ਹੋ ਰਹੀ ਹੈ।ਉਹਨਾਂ ਅੱਗੇ ਕਿਹਾ ਆਉਣ ਵਾਲੇ ਸਮੇਂ ਵਿੱਚ ਸਾਡੀ ਜੀਵਨ ਸ਼ੈਲੀ ਵਿੱਚ ਵੀ ਵੱਖਰੇਵਾਂ ਦਿਸੇਗਾ।