ਸਹੁਰੇ ਦੀ ਮੌਤ ਨਾਲ ਲਿੱਪ ਯੂਰਪ ਪ੍ਰਧਾਨ ਕ੍ਰਿਪਾਲ ਸਿੰਘ ਬਾਜਵਾ ਨੂੰ ਸਦਮਾਂ

ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫਸੋਸ਼ ਦਾ ਪ੍ਰਗਟਾਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੋਕ ਇਨਸਾਫ਼ ਪਾਰਟੀ ਯੂਰਪ ਅਤੇ ਇੰਗਲੈਂਡ ਦੇ ਪ੍ਰਧਾਨ ਸ: ਕ੍ਰਿਪਾਲ ਸਿੰਘ ਬਾਜਵਾ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਸਹੁਰਾ ਸਾਹਿਬ ਰਿਟਾਇਰਡ ਸੂਬੇਦਾਰ ਸਿ਼ਵਦੇਵ ਸਿੰਘ ਘੁੰਮਣ ਦਿੱਲ ਦਾ ਦੌਰਾ ਪੈਣ ਬਾਅਦ ਅਪਣੇ ਪਿੰਡ ਅਖਾੜਾ ਜਿ਼ਲ੍ਹਾ ਜਲੰਧਰ ਵਿਖੇ ਗੁਰਪੁਰੀ ਸਿਧਾਰ ਗਏ। ਇਸ ਦੁੱਖ ਦੀ ਘੜੀ ਵਿਚ ਕ੍ਰਿਪਾਲ ਸਿੰਘ ਬਾਜਵਾ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਉਹ ਬਾਜਵਾ ਅਤੇ ਘੁੰਮਣ ਪਰਿਵਾਰਾਂ ਦੇ ਇਸ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਪ੍ਰਮਾਤਮਾਂ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਪ੍ਰਮਾਤਮਾਂ ਵਿਛੜੀ ਆਤਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ।

Geef een reactie

Het e-mailadres wordt niet gepubliceerd. Vereiste velden zijn gemarkeerd met *