ਡਾ. ਚਰਨਜੀਤ ਸਿੰਘ ਗੁਮਟਾਲਾ
ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਗਲੀਆਂ ਬਜ਼ਾਰਾਂ ਵਿੱਚ ਅਵਾਰਾ ਕੁੱਤੇ ਮਿਲਦੇ ਹਨ। ਕੁੱਤਿਆਂ ਨੂੰ ਮਾਰਨਾ ਕਾਨੂੰਨਨ ਜ਼ੁਰਮ ਹੈ। ਕੁੱਤਿਆਂ ਦੀ ਨਸਬੰਦੀ ਕਰਕੇ, ਉਸੇ ਥਾਂ ਛੱਡਣ ਦੇ ਹੁਕਮ ਹਨ, ਜਿੱਥੋਂ ਕਿ ਉਨ੍ਹਾਂ ਨੂੰ ਫੜ੍ਹਿਆ ਗਿਆ ਸੀ। ਆਏ ਦਿਨ ਕੁੱਤਿਆਂ ਦੁਆਰਾ ਬੱਚੇ, ਬੁੱਢੇ ਤੇ ਜੁਆਨਾਂ ਨੂੰ ਨੋਚ ਨੋਚ ਕੇ ਖਾ ਜਾਣ ਦੀਆਂ ਦਰਦਨਾਕ ਖ਼ਬਰਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਪਰ ਸਾਡੇ ਸਿਆਸਤਦਾਨਾਂ ਦੇ ਪੱਥਰਰੂਪੀ ਦਿਲਾਂ ‘ਤੇ ਇਨ੍ਹਾਂ ਦਾ ਕੋਈ ਅਸਰ ਨਹੀਂ। ਆਮ ਤੌਰ ‘ਤੇ ਗਰੀਬ ਲੋਕ ਜਿਹੜੇ ਭੱਠਿਆਂ, ਖੇਤਾਂ ਆਦਿ ਥਾਵਾਂ ‘ਤੇ ਕੰਮ ਕਰਦੇ ਹਨ, ਦੇ ਬੱਚੇ ਜ਼ਿਆਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਔਰਤਾਂ ਬੱਚਿਆਂ ਨੂੰ ਕੰਮ ਦੇ ਲਾਗੇ ਬੱਚਿਆਂ ਨੂੰ ਇਕੱਲਿਆਂ ਛੱਡ ਕੇ ਕੰਮ ਵਿੱਚ ਰੁਝੀਆਂ ਹੁੰਦੀਆਂ ਹਨ। ਦੂਜੇ ਪਾਸੇ ਪੰਜਾਬ ਸਮੇਤ ਬਾਕੀ ਸੂਬਿਆਂ ਵਿੱਚ ਹਲਕਾਅ ਦੇ ਟੀਕੇ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਹਨ ਤੇ ਮਹਿੰਗੇ ਭਾਅ ਦੇ ਟੀਕੇ ਗ਼ਰੀਬ ਆਦਮੀ ਲੈ ਨਹੀਂ ਸਕਦਾ। ਸਿੱਟੇ ਵਜੋਂ ਹਲਕਾਅ ਕਾਰਨ ਬਹੁਤੇ ਗ਼ਰੀਬ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਵਿਚ ਪਿਛਲੇ ਦੋ ਸਾਲਾਂ ਤੋਂ ਔਸਤਨ ਰੋਜ਼ਾਨਾ 300 ਕੇਸ ਕੁੱਤਿਆਂ ਦੇ ਕੱਟੇ ਹੋਏ ਹਸਪਤਾਲਾਂ ਵਿਚ ਆ ਰਹੇ ਹਨ, ਉਹ ਵੀ ਜਿੰਨਾ ਨੂੰ ਤੀਜੇ ਦਰਜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਕੁੱਤੇ ਦਾ ਥੁੱਕ ਜਖ਼ਮਾਂ ਵਿੱਚ ਚਲਿਆ ਜਾਂਦਾ ਹੈ। ਇਸ ਦੇ ਇਲਾਜ਼ ਲਈ ਮਰੀਜ਼ਾਂ ਨੂੰ 20 ਹਜ਼ਾਰ ਤੋਂ 25 ਹਜ਼ਾਰ ਰੁਪਿਆਂ ਦਾ ਇੱਕ ਟੀਕਾ ਬਜ਼ਾਰੋਂ ਮੁੱਲ ਲਿਆਉਣਾ ਪੈਂਦਾ ਹੈ। ਬੱਚਿਆਂ ਲਈ ਇਸ ਦੀ ਕੀਮਤ 7 ਹਜ਼ਾਰ ਤੋਂ 10 ਹਜ਼ਾਰ ਤੀਕ ਹੈ।ਦੁਖ਼ਦਾਈ ਗੱਲ ਇਹ ਹੈ ਕਿ ਟੀਕੇ ਆਮ ਦਵਾਈਆਂ ਦੀਆਂ ਦੁਕਾਨਾਂ ਤੋਂ ਨਹੀਂ ਮਿਲਦੇ। ਆਮ ਡਿਸਪੈਂਸਰੀਆਂ ਤੇ ਹਸਪਤਾਲਾਂ ਦੀ ਗੱਲ ਛੱਡੋ ਮੁੱਖ ਮੰਤਰੀ ਦੇ ਸ਼ਹਿਰ ਸਥਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿੱਚ ਇਹ ਟੀਕੇ ਮੌਜੂਦ ਨਹੀਂ ਹਨ।
ਜਿੱਥੋਂ ਤੀਕ ਅੰਕੜਿਆਂ ਦੀ ਗੱਲ ਹੈ, ਸਰਕਾਰੀ ਰਿਕਾਰਡ ਅਨੁਸਾਰ 2018 ਵਿੱਚ ਲੁਧਿਆਣਾ ਵਿੱਚ ਸਭ ਤੋਂ ਵੱਧ 15324 ਕੇਸ ਦਰਜ ਕੀਤੇ ਗਏ।ਪਟਿਆਲਾ 9936 ਕੇਸਾਂ ਨਾਲ ਦੂਜੇ ਸਥਾਨ ‘ਤੇ , ਜਲੰਧਰ 9839 ਕੇਸਾਂ ਨਾਲ ਤੀਜੇ, ਸੰਗਰੂਰ 6593 ਕੇਸਾਂ ਨਾਲ ਤੀਜੇ ਸਥਾਨ ‘ਤੇ, ਹੁਸ਼ਿਆਰਪੁਰ 9260 ਕੇਸਾਂ ਨਾਲ ਚੌਥੇ ਸਥਾਨ ‘ਤੇ ਰਿਹਾ।
ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ 3 ਕਰੋੜ ਦੇ ਕਰੀਬ ਅਵਾਰਾ ਕੁੱਤੇ ਹਨ ਤੇ ਹਰ ਸਾਲ 20 ਹਜ਼ਾਰ ਲੋਕ ਹਲਕਾਅ ਕਰਕੇ ਮਰਦੇ ਹਨ।ਹਾਲਾਂ ਕਿ ਇਸ ਦਾ ਇਲਾਜ਼ ਹੈ ਪਰ ਇਸ ਦੇ ਬਾਵਜੂਦ ਦੁਨੀਆਂ ਵਿੱਚ ਹਲਕਾਅ ਕਾਰਨ ਮਰਨ ਵਾਲਿਆਂ ਦੀ ਗਿਣਤੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ ਜੋ ਕਿ 35% ਹੈ। ਬੀ ਬੀ ਸੀ ਦੀ 6 ਮਈ 2016 ਦੀ ਰਿਪੋਰਟ ਅਨੁਸਾਰ ਭਾਰਤ ਦੇ ਸਭ ਤੋਂ ਅਮੀਰ ਸ਼ਹਿਰ ਮੁਬੰਈ ਵਿੱਚ ਉਨ੍ਹੇ ਬੰਦੇ ਅਤਿਵਾਦੀ ਹਮਲਿਆਂ ਵਿੱਚ ਨਹੀਂ ਮਰੇ ਜਿੰਨੇ ਕੁੱਤਿਆਂ ਦੇ ਕੱਟਣ ਨਾਲ ਮਰੇ ਹਨ। 1994 ਤੋਂ 2015 ਤੀਕ 434 ਵਿਆਕਤੀ ਹਲਕਾਅ ਨਾਲ ਮੁਬੰਈ ਵਿੱਚ ਮਰੇ ਜਦਕਿ 1994 ਦੇ ਲੜੀਵਾਰ ਧਮਾਕਿਆਂ ਨਾਲ ਅਤੇ 26 ਸਤੰਬਰ 2008 ਦੇ ਅਤਿਵਾਦੀ ਹਮਲੇ ਨਾਲ 422 ਵਿਅਕਤੀ ਮਰੇ ਸਨ। ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦੇ ਸੰਬੰਧ ਵਿੱਚ ਨਗਰ ਨਿਗਮ ਨੇ ਦੱਸਿਆ ਕਿ 13 ਲੱਖ ਦੇ ਕਰੀਬ ਸ਼ਹਿਰੀਆਂ ਨੂੰ ਅਵਾਰਾ ਕੁੱਤਿਆਂ ਨੂੰ ਇਸ ਸਮੇਂ ਵੱਢਿਆ। ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤੀ ਅਦਾਲਤਾਂ ਵਿੱਚ ਪਹਿਲਾਂ ਹੀ 3 ਕਰੋੜ ਕੇਸ ਅਦਾਲਤ ਵਿੱਚ ਸੁਣਵਾਈ ਅਧੀਨ ਉੱਥੇ ਸਵਰ ਉੱਚ ਅਦਾਲਤ ਅਵਾਰਾ ਕੁੱਤਿਆਂ ਦੇ ਕੇਸ ਵਿੱਚ ਉਲਝੀ ਹੋਈ ਹੈ।
ਏਨੀ ਵੱਡੀ ਗਿਣਤੀ ਵਿੱਚ ਅਵਾਰਾ ਕੁੱਤੇ ਹਨ ਕਿ ਇਨ੍ਹਾਂ ਸਾਰਿਆਂ ਦੀ ਨਸਬੰਦੀ ਕਰਨਾ ਬਹੁਤ ਹੀ ਮੁਸ਼ਕਲ ਹੈ। ਪਹਿਲੀ ਗੱਲ ਹੈ ਕਿ ਹਰ ਕੁੱਤੇ ਨੂੰ ਨਸਬੰਦੀ ਕਰਕੇ ਕੁਝ ਦਿਨ ਡਾਕਟਰਾਂ ਦੀ ਦੇਖ ਰੇਖ ਵਿੱਚ ਰੱਖਣਾ ਪੈਂਦਾ ਹੈ, ਦੂਜਾ ਖ਼ਰਚਾ ਬਹੁਤ ਆਉਂਦਾ ਹੈ।ਹਰ ਸੂਬੇ ਨੂੰ ਅਰਬਾਂ ਰੁਪੲੈ ਚਾਹੀਦੇ ਹਨ ਤੇ ਇਸ ਦੀ ਕੋਈ ਗਰੰਟੀ ਨਹੀਂ ਕਿ ਏਨੀ ਰਕਮ ਖ਼ ਰਚ ਕਰਕੇ ਵੀ ਇਹ ਸਮੱਸਿਆ ਹੱਲ ਹੋ ਜਾਵੇਗੀ ।
2012 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇਹ ਮਾਮਲਾ ਆਇਆ ਤਾਂ ਉਸ ਸਮੇਂ ਦੇ ਵਿਧਾਇਕ ਸ. ਅਜੀਤ ਸਿੰਘ ਮੋਫ਼ਰ ਨੇ ਸੁਝਾਅ ਦਿੱਤਾ ਕਿ ਸਾਰੇ ਕੁੱਤਿਆਂ ਨੂੰ ਨਾਗਾਲੈਂਡ, ਮੀਜ਼ੋਰਾਮ ਤੇ ਚੀਨ ਨੂੰ ਭੇਜ ਦਿੱਤਾ ਜਾਵੇ , ਜਿੱਥੋਂ ਦੇ ਲੋਕ ਕੁੱਤਿਆਂ ਦਾ ਮਾਸ ਖਾਂਦੇ ਹਨ। ਕੇਰਲਾ ਦੀਆਂ ਪੰਚਾਇਤਾਂ ਨੇ ਵੀ ਸੁਝਾਅ ਦਿੱਤਾ ਕਿ ਕੁੱਤਿਆਂ ਦਾ ਮੀਟ ਤਿਆਰ ਕਰਕੇ ਚੀਨ, ਉਤਰੀ ਕੋਰੀਆ ਤੇ ਹੋਰ ਮੁਲਕਾਂ ਨੂੰ ਭੇਜ ਦਿੱਤਾ ਜਾਵੇ ਜਿੱਥੇ ਕਿ ਮੀਟ ਖਾਧਾ ਜਾਂਦਾ ਹੈ।
ਇਸ ਦਲੀਲ ਵਿੱਚ ਕੋਈ ਦਮ ਨਹੀਂ ਕਿ ਕੁੱਤਿਆਂ ਨਾਲ ਬਰਬਰਤਾ (ਜ਼ਾਲਮਾਨਾ) ਵਾਲਾ ਰਸੂਖ ਨਾ ਵਰਤਿਆ ਜਾਵੇ । ਬਾਕੀ ਜਾਨਵਰਾਂ ਨੂੰ ਬੁਚੜਖਾਨਿਆਂ ਵਿੱਚ ਵੱਢਿਆ ਜਾਂਦਾ ਹੈ