ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਸਰਕਾਰ ਵਲੋ ਲੋਕਡੋਨ ਦੁਰਾਨ ਲਏ ਇਕ ਨਵੇ ਫੇਸਲੇ ਮੁਤਾਬਕ 11 ਮਈ ਤੋ ਦੇਸ ਦੀ ਅਰਥ ਵਿਵੱਸਥਾ ਨੂੰ ਮੁਖ ਰੱਖ ਕੇ ਸਾਰੀਆ ਦੁਕਾਨਾ ਖੋਲੇ ਜਾਣ ਦੀ ਇਜਾਜਤ ਦੇ ਦਿਤੀ ਹੈ ਪਰ ਰੇਸਟੋਰੈਂਟ ਕਾਫੈ ਬਾਰ ਅਤੇ ਭਾਰੀ ਲੋਕਾ ਦੇ ਇਕੱਠ ਤੇ ਅਜੇ ਪਬੰਧੀ ਰਹੇਗੀ ਬੱਸਾ ਰੇਲਗੱਡੀਆ ਅਤੇ ਦੁਕਾਨਦਾਰੀ ਕਰਨ ਲਈ ਮਾਸਕ ਪਾਉਣਾ ਜਰੂਰੀ ਕਰ ਦਿਤਾ ਗਿਆ ਹੈ ਇਸ ਦੇ ਨਾਲ ਹੀ 18 ਮਈ ਤੋ ਸਕੂਲਾ ਦਾ ਕੁਝ ਹਿਸਾ ਖੋਲ ਦਿਤਾ ਜਾਵੇਗਾ ਪਰ ਜਿਆਦਾਤਰ ਬੱਚੇ ਭੜਾਈ ਡੀਜੀਟਲ ਹੀ ਕਰਨਗੇ ਜਿਸ ਲਈ ਖਾਸ ਇਤਯਾਮ ਕੀਤੇ ਜਾ ਰਹੇ ਹਨ ਤੇ ਹਰ ਕਲਾਸ ਵਿਚ 10 ਤੋ ਵੱਧ ਬੱਚੇ ਨਹੀ ਬੈਠਣਗੇ ਇਸੇ ਤਰਾ ਰਾਤ ਦੀਆ ਦੁਕਾਨਾ ਜਿਨਾਂ ਜੋ ਲਾਕਡੋਨ ਤੋ 6 ਤੋ 10 ਖੁਲਦੀਆ ਹਨ ਉਨਾਂ ਨੂੰ ਨਵੇ ਐਲਾਨ ਤੱਕ 6 ਤੋ 10 ਵਜੇ ਰਾਤ ਹੀ ਖੁਲਣ ਦੀ ਇਜਾਜਤ ਹੈ।