ਮੈਂ ਵੀ ਸਟੇਟ ਟੈਰੋਰਿਜ਼ਮ ਦਾ ਹਿੱਸਾ ਹਾਂ ਵਾਲੀ ਤਖ਼ਤੀ ਕੌਣ ਕੌਣ ਫੜੇਗਾ ? – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ )

ਇੰਗਲੈਂਡ – 29 ਸਾਲ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖਿਲਾਫ ਐਫ. ਆਈ. ਆਰ. ਧਰਜ਼ ਹੋਣ ਤੋਂ ਬਾਦ ਵੀ ਇੰਡੀਆ ਦਾ ਤਕਰੀਬਨ ਸਮੁੱਚਾ ਤੰਤਰ ਆਪੋਆਪਣੇ ਤਰੀਕੇ ਨਾਲ ਉਸਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ। ਅਖੌਤੀ ਪੰਥਕ ਸਰਕਾਰ ਵੱਲੋਂ 9 ਅਫਸਰਾਂ ਦੀ ਸੀਨੀਔਰਿਟੀ ਨੂੰ ਨਜ਼ਰਅੰਦਾਜ਼ ਕਰਕੇ ਉਸਦੀ ਡੀ. ਜੀ. ਪੀ. ਵਜੋਂ ਨਿਯੁਕਤੀ ਕਰਵਾਉਣੀ ਅਤੇ ਬਾਦਲ ਪਰਿਵਾਰ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਸ਼੍ਰੋਮਣੀ ਸੰਸਥਾਵਾਂ ਦੇ ਫੰਡਾਂ ( ਜੋ ਕਿ ਸੰਗਤ ਦਾ ਚੜ੍ਹਾਵਾ ਹੈ ) ਅਤੇ ਸੁੱਖ ਸਹੂਲਤਾਂ ਮਾਨਣ ਵਾਲੇ ਵਕੀਲਾਂ ਵੱਲੋਂ ਉਸਦੇ ਕੇਸਾਂ ਦੀ ਪੈਰਵਾਈ ਕਰਨਾਂ ਸਮੁੱਚੇ ਪੰਥ ਲਈ ਚੁਣੌਤੀ ਹੈ। ਸੁਮੇਧ ਸੈਣੀ ਦੇ ਜ਼ੁਲਮਾਂ ਦੀ ਦਾਸਤਾਨ ਸੁਣਕੇ ਰੂਹ ਕੰਬ ਉੱਠਦੀ ਹੈ ਪਰ ਸਾਨੂੰ ਭੁੱਲਣਾਂ ਨਹੀਂ ਚਾਹੀਦਾ ਕਿ ਇਹ ਸਟੇਟ ਟੈਰੋਰਿਜ਼ਮ ਦੇ ਅਤਿਅੰਤ ਵਿਸ਼ਾਲ ਮੱਕੜ ਜਾਲ ਦਾ ਇਕ ਮਮੂਲੀ ਕਿਣਕਾ ਮਾਤਰ ਹੈ।ਪਾਰਟੀ ਪ੍ਰਧਾਨ ਸ੍ਰ: ਸੂਬਾ ਸਿੰਘ ਲਿੱਤਰਾਂ, ਸਕੱਤਰ ਜਨਰਲ ਸਰਬਜੀਤ ਸਿੰਘ, ਪ੍ਰਧਾਨ ਯੂਥ ਵਿੰਗ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਕੁਝ ਕੁ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਣ ‘ਤੇ ਪੁਲਿਸ ਦਾ ਮਨੋਬਲ ਡਿੱਗਣ ਦੀ ਦੁਹਾਈ ਦੇਣ ਵਾਲਿਆਂ ਨੇ ਅਤੇ ਸਰਕਾਰੀ ਤੰਤਰ ਦੇ ਗੁਲਾਮਾਂ ਨੇ “ਮੈਂ ਵੀ ਹਰਜੀਤ” ਦੀਆਂ ਤਖ਼ਤੀਆਂ ਲਾ ਕੇ ਅਜੇਹਾ ਮਨੋਬਲ ਚੁੱਕਿਆ ਕਿ ਇਹ ਮਾਪਿਆਂ ਦੇ ਚਿਰਾਗ ਇਕ ਕਬੱਡੀ ਖਿਡਾਰੀ ਨੌਜਵਾਨ ਦੀ ਜਾਨ ਲੈ ਗਿਆ ਅਤੇ ਦੂਜੇ ਨੂੰ ਜਖ਼ਮੀ ਕਰ ਗਿਆ।ਸਰਕਾਰ, ਪੁਲਿਸ ਅਤੇ ਗੈਰਸਮਾਜਿਕ ਅਨਸਰਾਂ ਦੇ ਨਪਾਕ ਗਠਜੋੜ ਕਾਰਨ ਨਸ਼ੇ ਦੇ ਸ਼ੌਦਾਗਰਾਂ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਪਰ ਇਹ ਤਖ਼ਤੀਆਂ ਲਾਉਣ ਵਾਲਾ ਅਤੇ ਫਿਲਮੀ ਡਾਇਲੌਗ ਬੋਲਣ ਵਾਲਾ ਤੰਤਰ ਖਮੋਸ਼ ਰਿਹਾ ਅਤੇ ਬੁਗਿਣਤੀ ਦਾ ਮਾਮਲਾ ਸਾਹਿਮਣੇ ਆਉਣ ‘ਤੇ “ਮੈ ਵੀ ਮੁਲਖ ਰਾਜ” ਦੀਆਂ ਤਖ਼ਤੀਆਂ ਲਾਉਣ ਦਾ ਹੌਸਲਾ ਨਹੀਂ ਵਿਖਾਇਆ, ਉਲਟਾ ਉਸਸ ਨੌਜਵਾਨ ਨੂੰ ਬਚਾਉਂਦੇ ਹੋਏ ਇਹ ਪ੍ਰਭਾਵ ਦੇ ਰਹੇ ਹਨ ਕਿ ਮਾਨੋ ਉਹ ਪੁਲਿਸ ਮੁਲਾਜਮ ਨੂੰ ਬੋਨਟ ‘ਤੇ ਬਿਠਾਕੇ ‘ਝੂਟੇ ਮਾਟੇ’ ਦੇ ਰਿਹਾ ਸੀ। ਕਰੋਨਾ ਦਾ ਕਹਿਰ ਪੂਰੇ ਸੰਸਾਰ ਵਿੱਚ ਹੈ ਪਰ ਇੰਡੀਆ ਵਿੱਚ ਪੁਲਿਸ ਦਾ ਡੰਡਾਤੰਤਰ ਸਰਕਾਰਾਂ ਅਤੇ ਸਕਾਰੀਆਂ ਨੂੰ ਇਨਸਾਫ ਲੱਗਦਾ ਹੈ, ਪਰ ਇਹ ਪ੍ਰੀਭਾਸ਼ਾ ਉਦੋਂ ਬਦਲਦੀ ਹੈ ਜਦੋਂ ਆਪਣੇ ਤਨ ਨੂੰ ਸੇਕ ਲੱਗੇ ਹੋਰਾਂ ਦੇ ਲੱਗੀ ਅੱਗ ਬਸੰਤਰ ਦੇਵਤਾ ਹੀ ਲੱਗਦੀ ਰਹਿੰਦੀ ਹੈ।ਅਸੀਂ ਸਮੁੱਚੇ ਪੰਥ ਨੂੰ ਹਰ ਮਸਲੇ ਨੂੰ ਸਬੰਧਿਤ ਧਿਰਾਂ ਨੂੰ ਅੰਦਰੂਨੀ ਤੌਰ ’ਤੇ ਸੁਲਝਾਉਂਦੇ ਹੋਏ ਮੀਡੀਆ ਦੇ ਹਰ ਪਲੇਟਫਾਰਮ ਉੱਪਰਨ ਨਾਂ ਉਛਾਲਣ ਦੀ ਬੇਨਤੀ ਕਰਦੇ ਹਾਂ ਅਤੇ ਸਮੂਹ ਇਨਸਾਫ ਅਤੇ ਅਜ਼ਾਦੀ ਪਸੰਦ ਧਿਰਾਂ ਨੂੰ ਘੱਟੋ ਘੱਟ ਸਾਂਝੇ ਪਰੋਗਰਾਮ ਤਹਿਤ ਮਿਲਕੇ ਚੱਲਣ ਦੀ ਅਪੀਲ ਕਰਦੇ ਹਾਂ।

Geef een reactie

Het e-mailadres wordt niet gepubliceerd. Vereiste velden zijn gemarkeerd met *