(ਪੇਸ਼ਕਸ਼ ਗੁਰਪ੍ਰੀਤ ਕੌਰ)
ਮਨੁੱਖਤਾ ਅੱਜ ਸਿਰਫ਼, ਇਸ ਅਦ੍ਰਿਸ਼ ਦੁਸ਼ਮਣ ਕਰੋਨਾ ਵਾਇਰਸ ਕਾਰਨ ਹੀ ਨਹੀਂ ਬਲਕਿ ਮਨੁੱਖਤਾ ਵਿਚ ਵਿਸ਼ਵਾਸ਼ ਦੀ ਘਾਟ ਕਾਰਨ ਵੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਹਲਾਂਕਿ ਕੁਝ ਲੋਕ ਵਿਸ਼ਵੀਕਰਨ ਨੂੰ ਇਸ ਮਹਾਂਮਾਰੀ ਦਾ ਦੋਸ਼ੀ ਠਹਿਰਾਉਂਦੇ ਹਨ ਅਤੇ ਮੰਨਦੇ ਹਨ ਕਿ ਯਾਤਰਾਵਾਂ ਨੂੰ ਸੀਮਤ ਕਰੋ, ਸੀਮਾ ਵਧਾਓ, ਵਪਾਰ ਘੱਟ ਕਰੋ, ਮੰਨਣ ਵਾਲੀ ਗੱਲ ਹੈ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਕੁੱਝ ਸਮਾਂ ਅਲੱਗ-ਅਲੱਗ ਰਹਿਣ ਦੀ ਲੋੜ ਹੈ, ਪਰ ਲੰਬੇ ਸਮੇਂ ਲਈ ਅਲੱਗ ਰਹਿਣਾ ਅਜਿਹੀਆਂ ਬੀਮਾਰੀਆਂ ਦੇ ਵਿਰੁੱਧ ਕੋਈ ਅਸਲ ਸੁਰੱਖਿਆ ਦੀ ਪੇਸ਼ਕਸ਼ ਕੀਤੇ ਬਗ਼ੈਰ ਆਰਥਿਕ ਮੰਦੀ ਦਾ ਕਾਰਨ ਬਣ ਸਕਦੀ ਹੈ।ਇਸ ਮਹਾਂਮਾਰੀ ਦਾ ਅਸਲ ਤਿਆਗ ਵੱਖ ਰਹਿਣਾ ਨਹੀਂ ਬਲਕਿ ਸਹਿਯੋਗ ਦੇਣਾ ਹੈ।
ਇਸ ਵਿਸ਼ਵੀਕਰਨ ਦੇ ਦੌਰ ਤੋਂ ਪਹਿਲਾਂ ਆਈਆਂ ਕਈ ਮਹਾਂਮਾਰੀਆਂ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਸੀ 20 ਕਰੋੜ ਦੇ ਲਗਪਗ ਲੋਕ ‘ਬਲੈਕ ਡੈੱਥ’ ਮਹਾਂਮਾਰੀ ਵਿਚ ਮਾਰੇ ਗਏ ਜੋ ਪੂਰਬੀ ਏਸ਼ੀਆ ਤੋਂ ਪੱਛਮੀ ਯੂਰਪ ਵਿਚ ਫੈਲੀ ਸੀ। ਇਕੱਲੇ ਇੰਗਲੈਂਡ ਵਿਚ 10 ਚੋਂ 4 ਦੀ ਮੌਤ ਹੋ ਰਹੀ ਸੀ। ਉਸ ਸਮੇਂ ਨਾ ਹੀ ਹਵਾਈ ਜਹਾਜ਼ ਅਤੇ ਨਾ ਹੀ ਸਮੁੰਦਰੀ ਜਹਾਜ਼ ਸਨ। 1520 ਵਿਚ ਚੇਚਕ ਮਹਾਂਮਾਰੀ ਫ੍ਰਾਂਸਿਸਕੋ ਤੋਂ ਮੈਕਸੀਕੋ ਵਿਚ ਆਈ। ਪੁਰੇ ਮੱਧ ਅਮਰੀਕਾ ਵਿਚ ਇਸਦੀ ਤਬਾਹੀ ਕਾਰਨ ਅਬਾਦੀ ਦੇ ਤੀਜੇ ਹਿੱਸੇ ਲੋਕਾਂ ਦੀ ਮੌਤ ਹੋ ਗਈ। ਜਦਕਿ ਉਸ ਸਮੇਂ ਮੱਧ ਅਮਰੀਕਾ ਕੋਲ ਨਾ ਤਾਂ ਰੇਲਗੱਡੀਆਂ, ਬੱਸਾਂ ਸਨ। 1918 ਵਿਚ ਇਕ ਖਾਸ ਕਿਸਮ ਦਾ ‘ਸਪੈਨਿਸ਼ ਫਲੂ’ ਕੁਝ ਮਹੀਨਿਆਂ ਵਿਚ ਹੀ ਦੁਨੀਆਂ ਦੇ ਦੂਰ-ਦੂਰ ਦੇ ਕੋਨਿਆਂ ਵਿਚ ਫੈਲ ਗਿਆ। ਇਸ ਨੇ ਅਰਬ ਦੀ ਅੱਧ ਅਬਾਦੀ ਨੂੰ ਸੰਕਰਮਿਤ ਕੀਤਾ। ਅਨੁਮਾਨ ਹੈ ਕਿ ਇਸ ਫਲੂ ਨੇ ਭਾਰਤ ਦੀ 5% ਅਬਾਦੀ ਨੂੰ ਮਾਰ ਦਿੱਤਾ 100 ਮਿਲੀਅਨ ਦੇ ਨੇੜੇ ਲੋਕ ਇਸ ਸਾਲ ਇਕ ਸਾਲ ਵਿਚ ਮਾਰੇ ਗਏ। ਜੋ ਕਿ ਪਹਿਲੇ ਵਿਸ਼ਵ ਯੁੱਧ ਦੇ ਚਾਰ ਸਾਲਾਂ ਤੋਂ ਵੱਧ ਲੋਕਾਂ ਦੀ ਮੌਤ ਸੀ। 1918 ਵਿਚ ਵੱਧ ਰਹੀ ਅਬਾਦੀ ਅਤੇ ਆਉਣ ਜਾਣ ਦੇ ਸਾਧਨਾ ਕਾਰਨ ਮਨੁੱਖੀ ਜਾਤੀ ਮਹਾਂਮਾਰੀ ਦਾ ਸ਼ਿਕਾਰ ਹੋ ਗਈ। ਨਤੀਜੇ ਇਹ ਨਿਕਲੇ ਕਿ ਅਮਰੀਕਾ ਤੇ ਇਸਦਾ ਪ੍ਰਭਾਵ ਬਹੁਤ ਜ਼ਿਆਦਾ ਦੇਖਿਆ ਗਿਆ। ਇਸ ਵਾਇਰਸ ਨੇ ਪੈਰਿਸ ਤੋਂ ਟੋਕਿਉ ਅਤੇ ਮੈਕਸਿਕੋ ਸ਼ਹਿਰ ਵਿਚ 24 ਘੰਟਿਆਂ ਵਿਚ ਆਪਣਾ ਰਾਹ ਬਣਾ ਲਿਆ। ਪਰ ‘ਏਡਜ਼’ ਅਤੇ ‘ਇਬੋਲਾ’ ਦੇ ਭਿਆਨਕ ਪ੍ਰਕੋਪ ਦੇ ਬਾਵਜ਼ੂਦ ਇੱਕੀਵੀਂ ਸਦੀ ਤੋਂ ਪਹਿਲਾਂ ਆਈਆਂ ਮਹਾਂਮਾਰੀਆਂ ਵਿਚ ਘੱਟ ਅਨੁਪਾਤ ਵਿਚ ਲੋਕਾਂ ਦੀ ਮੌਤ ਹੋਈ। ਕਿਉਂਕਿ ਬੀਮਾਰੀ ਦੇ ਵਿਰੁੱਧ ਮਨੁੱਖਾਂ ਦੀ ਰੱਖਿਆ ਅਲਗਾਣ ਵਿਚ ਨਹੀਂ ਬਲਕਿ ਜਾਣਕਾਰੀ ਵਿਚ ਹੈ ਅਤੇ ਡਾਕਟਰ ਜਾਣਕਾਰੀ ਦੇ ਵਿਗਿਆਨਕ ਵਿਸ਼ਲੇਸ਼ਣ ਤੇ ਭਰੋਸਾ ਕਰਦੇ ਹਨ। ਜਿਸ ਨਾਲ ਮਹਾਂਮਾਰੀ ਕਾਬੂ ਹੋਣ ਦੀ ਉਮੀਦ ਹੁੰਦੀ ਹੈ 14ਵੀਂ ਸਦੀ ਵਿਚ ਆਈ ‘ਬਲੈਕ ਡੈੱਥ’ ਦੇ ਕਾਰਨ ਉਸ ਸਮੇਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਇਸ ਲਈ ਕੀ ਕੀਤਾ ਜਾਵੇ? ਅਤੇ ਇਸ ਨੂੰ ਕਿਵੇਂ ਰੋਕਿਆ ਜਾਵੇ ਉਸ ਸਮੇਂ ਲੋਕ ਦੇਵਤਿਆਂ, ਭੈੜੀ ਹਵਾ, ਫਰਿਸ਼ਤਿਆਂ ਆਦਿ ਵਰਗੀਆਂ ਚੀਜ਼ਾਂ ਤੇ ਵਿਸ਼ਵਾਸ਼ ਕਰਦੇ ਸਨ। ਇਨ੍ਹਾਂ ਮਹਾਂਮਾਰੀਆਂ ਨੂੰ ਇਨ੍ਹਾਂ ਦਾ ਪ੍ਰਕੋਪ ਮੰਨਦੇ ਸਨ। ਬੈਕਟੀਰੀਆ ਅਤੇ ਵਾਈਰਸ ਵਰਗੀਆਂ ਚੀਜ਼ਾਂ ਦਾ ਅੰਦਾਜਾ ਵੀ ਨਹੀਂ ਸਨ ਲਗਾ ਸਕਦੇ। ਉਸ ਲਈ ਇਹ ਕਲਪਨਾ ਕਰਨੀ ਵੀ ਔਖੀ ਸੀ ਕਿ ਪਾਣੀ ਵਿਚ ਵੀ ਇਨ੍ਹਾਂ ਜਾਨਲੇਵਾ ਸ਼ਿਕਾਰੀ ਹੋ ਸਕਦਾ ਹੈ, ਵੱਖ-ਵੱਖ ਸੰਤਾਂ ਅਤੇ ਦੇਵਤਿਆਂ ਲਈ ਵਿਸ਼ਾਲ ਪ੍ਰਾਰਥਨਾਵਾਂ ਦਾ ਇਕੱਠ, ਸਮੂਹਕ ਇਨਫੈਕਸ਼ਨ ਦਾ ਕਾਰਨ ਬਣਦਾ ਸੀ। ਵਿਗਿਆਨਕ ਡਾਕਟਰਾਂ ਨੇ ਇਨ੍ਹਾਂ ਸਦੀਆਂ ਦੀ ਜਾਣਕਾਰੀ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਮੁਕਾਬਲਾ ਕਰਨ ਦੇ ਤਰੀਕਿਆਂ ਨੂੰ ਸਮਝਣ ਵਿਚ ਕਾਮਯਾਬ ਹੋਏ। ਇਨ੍ਹਾਂ ਮਹਾਂਮਾਰੀਆਂ ਦੀ ਜਾਣਕਾਰੀ ਪਿਛੇ ਲੱਗ ਗਏ। ਵਿਕਾਸ ਸ਼ਬਦ ਦੇ ਸਿਧਾਂਤ ਨੇ ਸਾਨੂੰ ਇਹ ਸੋਚ ਦਿੱਤੀ ਕਿ ਕਿਵੇਂ ਅਤੇ ਕਿਉਂ ਨਵੀਆਂ ਬੀਮਾਰੀਆਂ ਫੁੱਟਦੀਆਂ ਹਨ ਤੇ ਕਿਵੇਂ ਪੁਰਾਣੀਆਂ ਬੀਮਾਰੀਆਂ ਵਧੇਰੇ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਹਨ। ਜਦਕਿ ‘ਬਲੈਕ ਡੈੱਥ’ ਸਮੇਂ ਕੋਈ ਖੋਜ ਨਹੀਂ ਹੋਈ ਕਿ ਇਹ ਮਹਾਂਮਾਰੀ ਕਿਉਂ ਹੋਈ ਪਰ ਹੁਣ ਵਿਗਿਆਨੀਆਂ ਨੇ ਕਰੋਨਾ ਵਾਇਰਸ ਦੇ ਕਾਰਨਾ, ਸੰਕਰਮਣ ਆਦਿ ਦੀ ਪਛਾਣ ਕਰਨ ਅਤੇ ਭਰੋਸੇ ਮੰਦ ਟੈਸਟ ਕਰਨ ਲਈ ਸਿਰਫ਼ ਦੋ ਹਫ਼ਤੇ ਲਾਏ।
ਵਿਗਿਆਨੀਆਂ ਦੁਆਰਾ ਇਨ੍ਹਾਂ ਵਾਇਰਸਾਂ ਦੇ ਕਾਰਨਾਂ ਨੂੰ ਸਮਝਣ ਕਾਰਨ ਅੱਜ ਇਨ੍ਹਾਂ ਮਹਾਂਮਾਰੀਆਂ ਨਾਲ ਲੜਨਾ ਸੌਖਾ ਹੋ ਗਿਆ ਹੈ। ਬਿਹਤਰ ਸਫ਼ਾਈ, ਟੀਕੇ, ਐਂਟੀ ਬਾਈਉਟਿਕਸ ਅਤੇ ਬਿਹਰਤ ਮੈਡੀਕਲ ਬੁਨਿਆਦੀ ਢਾਂਚੇ ਨੇ ਮਨੁੱਖਾਂ ਨੂੰ ਇਨ੍ਹਾਂ ਅਨਦੇਖ ਦੁਸ਼ਮਣਾਂ ਨਾਲ ਲੜਨ ਦੀ ਆਗਿਆ ਦਿੱਤੀ ਹੈ। 1967 ਵਿਚ ਆਈ ਚੇਚਕ ਨਾਂ ਦੀ ਮਹਾਂਮਾਰੀ 15 ਮਿਲੀਅਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਿਚ ਸਫ਼ਲ ਹੋ ਗਈ ਅਤੇ 2 ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਪਰ ਅਗਲੇ ਦਹਾਕੇ ਵਿਚ ਚੇਚਕ ਟੀਕਾਕਰਣ ਦੀ ਵਿਸ਼ਵਵਿਆਪੀ ਸਫ਼ਲਤਾ ਨੇ ਇਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਲਈ ਅਤੇ 1974 ਵਿਚ ਵਿਸ਼ਵ ਸਵਾਸਥ ਸੰਗਠਨ ਨੇ ਘੋਸ਼ਣਾ ਕੀਤੀ ਸੀ ਕਿ ਚੇਚਕ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ ਅਤੇ ਮਨੁੱਖਤਾ ਨੂੰ ਜਿੱਤ ਹਾਸਲ ਹੋਈ। 2019 ਵਿਚ ਇਕ ਵੀ ਵਿਆਕਤੀ ਚੇਚਕ ਦੁਆਰਾ ਸੰਕਰਮਿਤ ਜਾਂ ਮਾਰਿਆ ਨਹੀਂ ਗਿਆ।
ਇਨ੍ਹਾਂ ਮਹਾਂਮਾਰੀਆਂ ਦਾ ਇਤਿਹਾਸ ਸਾਨੂੰ ਕਰੋਨਾ ਮਹਾਂਮਾਰੀ ਲਈ ਸਬਕ ਸਿਖਾਉਂਦਾ ਹੈ। ਪਹਿਲਾਂ ਇਹ ਕਿ ਸਾਡੀ ਧਰਤੀ ਅਨੇਕਾਂ ਵਾਇਰਸਾਂ ਨਾਲ ਜੁੜ ਰਹੀ ਹੈ ਅਤੇ ਨਵੇਂ ਵਾਇਰਸ ਪਰਿਵਰਤਨ ਕਾਰਨ ਵਿਕਸਤ ਹੋ ਰਹੇ ਹਨ। ਜਿਵੇਂ ਕਰੋਨਾ ਵਰਗੇ ਵਾਇਰਸ ਵਿਕਸਤ ਹੁੰਦੇ ਹਨ। ਜੋ ਜੀਵਤ ਚੀਜ਼ ਜਿਵੇਂ ਮਨੁੱਖ , ਜਾਨਵਰ, ਰੁੱਖ ਨੂੰ ਸੰਕਰਮਿਤ ਕਰ ਸਕਦੇ ਹਨ। ਇਹ ਹਵਾ ਦੁਵਾਰਾ, ਮੱਛਰ ਦੁਵਾਰਾ ਜਾਂ ਸ਼ਰੀਰ ਦੇ ਤਰਲ ਪਦਾਰਥ ਜਿਵੇਂ ਕਿ ਲਾਰ, ਖ਼ੂਨ ਜਾਂ ਵੀਰਜ ਦੁਆਰਾ ਸੰਚਾਰ ਕਰਦੇ ਹੋਏ ਮਨੁੱਖ ਦੇ ਸਰੀਰ ਤੱਕ ਪਹੁੰਚਦੇ ਹੋਏ ਅੰਦਰਲੇ ਸੈੱਲਾਂ ਨੂੰ ਪ੍ਰਭਾਵਿਤ ਕਰਦੇ ਹਨ। ਸਰੀਰ ਅੰਦਰ ਪ੍ਰਵੇਸ਼ ਕਰਕੇ ਇਹ ਵਾਇਰਸ ਮੁੱਖ ਸੈੱਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਬਾਰ-ਬਾਰ ਪ੍ਰਕਿਰਿਆ ਕਰਦੇ ਹੋਏ ਮੁੱਖ ਸੈੱਲ ਦੀ ਮੌਤ ਦਾ ਕਾਰਨ ਬਣਦੇ ਹਨ। ਇਹ ਵਾਇਰਸ ਨੇੜੇ ਦੇ ਸੈੱਲਾਂ ਵਿਚ ਵੀ ਫੈਲਣ ਅਤੇ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਸਾਰੀ ਸ਼ਰੀਰਕ ਪ੍ਰਣਾਲੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਮਨੁੱਖੀ ਸਰੀਰ ਵਿਚ ਕੁੱਝ ਵਾਇਰਲ ਸੰਕਰਮਣ ਪ੍ਰਤੀਰੋਧੀ ਪ੍ਰਣਾਲੀਆਂ ਹੁੰਦੀਆਂ ਹਨ ਜੋ ਸਰੀਰ ਨੂੰ ਇਨ੍ਹਾਂ ਵਾਇਰਸਾਂ ਨਾਲ ਲੜਨ ਦੀ ਸ਼ਕਤੀ ਦਿੰਦੀ ਹੈ। ਫਿਰ ਵੀ ੍ਹੀੜ ਚਿਕਨ ਪੋਕਸ ਰੈਬੀਜ਼, ਸਾਰਸ ਅਤੇ ਫਲੂ ਆਦਿ ਬੀਮਾਰੀਆਂ ਦੇ ਛੋਟੇ ਅਤੇ ਖ਼ਤਰਨਾਕ ਵਾਇਰਸ ਬੜੀ ਚਲਾਕੀ ਨਾਲ ਸ਼ਰੀਰ ਦੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹੋਏ ਖ਼ਤਰਨਾਕ ਧੱਕਾ ਮਾਰਦੇ ਹਨ। ਸ਼ਾਇਦ ਕਰੋਨਾ ਵਾਇਰਸ ਵਿਚ ਇਕੋ ਜੀਨ ਵਿਚ ਇਕੋ ਜਿਹਾ ਪਰਿਵਰਤਨ ਹੋਣ ਕਾਰਨ ਇਸ ਨੇ ਚੀਨ ਦੇ ਸ਼ਹਿਰਾਂ ਵੁਹਾਨ, ਤਾਹਿਰਾਨ, ਮਿਲਾਨ ਵਿਚ ਵਿਅਕਤੀਆਂ ਨੂੰ ਸੰਕਰਮਿਤ ਕਰਦੇ ਹੋਇਆਂ ਅਮਰੀਕਾ, ਇਟਲੀ, ਇੰਗਲੈਂਡ ਆਦਿ ਵਰਗੇ ਦੇਸ਼ਾਂ ਦੇ ਵਿਅਕਤੀਆਂ ਨੂੰ ਖ਼ਤਰਾ ਪੈਦਾ ਕੀਤਾ। ਮਨੁੱਖੀ ਸੰਸਾਰ ਵਿਚ ਜੇ ਕੋਈ ਖ਼ਤਰਨਾਕ ਵਾਇਰਸ ਮਨੁੱਖੀ ਸਰੀਰ ਦੀ ਸਰਹੱਦ ਨੂੰ ਪਾਰ ਕਰਨ ਵਿਚ ਸਫ਼ਲ ਹੁੰਦਾ ਹੈ ਤਾਂ ਇਹ ਸਾਰੀ ਮਨੁੱਖਤਾ ਨੂੰ ਖ਼ਤਰੇ ਵਿਚ ਪਾ ਦਿੰਦਾ ਹੈ । ਇਸ ਲਈ ਸਾਨੂੰ ਹਰ ਦੇਸ਼ ਦੇ ਵਿਅਕਤੀ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ। ਚੇਚਕ ਦੇ ਟੀਕਾਕਰਣ ਦੁਆਰਾ ਮਨੁੱਖਤਾ 1970 ਵਿਚ ਇਸ ਮਹਾਂਮਾਰੀ ਨੂੰ ਹਰਾਉਣ ਵਿਚ ਕਾਮਯਾਬ ਹੋਈ ਪਰ ਜੇ ਕੋਈ ਇਕ ਦੇਸ਼ ਵੀ ਇਸ ਟੀਕਾਕਰਣ ਵਿਚ ਅਸਫ਼ਲ ਹੋਇਆ ਹੁੰਦਾ ਤਾਂ ਉਹ ਪੂਰੀ ਮਨੁੱਖਤਾ ਨੂੰ ਦੁਆਰਾ ਖ਼ਤਰੇ ਵਿਚ ਪਾ ਸਕਦਾ ਸੀ। ਕਿਉਂਕਿ ਚੇਚਕ ਦਾ ਵਿਸ਼ਾਣੂ ਜੇ ਕਿਤੇ ਮੋਜ਼ੂਦ ਹੈ ਤਾਂ ਉਹ ਵਿਕਸਿਤ ਹੋ ਕੇ ਫੈਲਣ ਦੀ ਕੋਸ਼ਿਸ਼ ਕਰਦਾ ਹੈ ਇਸ ਲਈ ਮਨੁੱਖਤਾਂ ਨੂੰ ਦੇਸ਼ਾਂ ਦੀ ਸਰਹੱਦਾ ਦੀ ਨਹੀਂ ਬਲਕਿ ਮਨੁੱਖ ਅਤੇ ਵਾਇਰਸਾਂ ਵਿਚਕਾਰ ਸਰਹੱਦਾਂ ਦੀ ਰਾਖੀ ਕਰਨ ਦੀ ਲੋੜ ਹੈ। ਆਧੁਨਿਕ ਸਿਹਤ ਸੰਬੰਧੀ ਪ੍ਰਣਾਲੀਆਂ ਉਸ ਸਰਹੱਦ ਤੇ ਕੰਧ ਦਾ ਕੰਮ ਕਰਦੀਆਂ ਹਨ। ਅਤੇ ਸਾਡੇ ਡਾਕਟਰ, ਨਰਸਾਂ, ਵਿਗਿਆਨੀ ਪਹਿਰੇਦਾਰ ਦਾ ਕੰਮ ਕਰਦੇ ਹਨ। ਦੁਨੀਆਂ ਭਰ ਵਿਚ ਲੱਖਾਂ ਅਜਿਹੇ ਦੇਸ਼ਾਂ ਦੇ ਲੋਕ ਹਨ ਜਿਨ੍ਹਾਂ ਕੋਲ ਬੁਨਿਆਦੀ ਸਿਹਤ ਸੰਬੰਧੀ ਸੇਵਾਵਾਂ ਦੀ ਘਾਟ ਹੈ। ਜੋ ਸਾਰੀ ਮਨੁੱਖਤਾ ਲਈ ਖ਼ਤਰਾ ਬਣ ਸਕਦਾ ਹੈ ਅਸੀਂ ਰਾਸ਼ਟਰੀ ਤੌਰ ਤੇ ਸਿਹਤ ਬਾਰੇ ਸੋਚਣ ਦੇ ਆਦੀ ਹਾਂ ਪਰ ਕੁਝ ਗਰੀਬ ਦੇਸ਼ਾਂ ਨੂੰ ਬੇਹਤਰ ਸਿਹਤ ਸੰਬੰਧੀ ਮਦਦ ਅਮਰੀਕਾ ਅਤੇ ਹੋਰਨਾ ਦੇਸ਼ਾਂ ਲਈ ਵੀ ਮਹਾਂਮਾਰੀ ਨੂੰ ਬਚਾਉਣ ਵਿਚ ਸਹਾਇਤਾ ਕਰੇਗੀ। ਇਹ ਸੱਚਾਈ ਹਰੇਕ ਨੂੰ ਸਪਸ਼ੱਟ ਹੋਣੀ ਜ਼ਰੂਰੀ ਹੈ।
ਸਾਨੂੰ ਸਮਝ ਦੀ ਲੋੜ ਹੈ ਕਿ ਅਸੀਂ ਪੱਕੇ ਤੌਰ ਤੇ ਆਪਣੀਆਂ ਸੀਮਾਵਾਂ ਨੂੰ ਬੰਦ ਨਹੀਂ ਕਰ ਸਕਦੇ ਅਤੇ ਨਾ ਹੀ ਮੱਧਕਾਲ ਵਾਂਗ ਆਪ ਵਿਸ਼ਵੀਕਰਨ ਦੇ ਸੰਚਾਰ ਨੂੰ ਪਲਟ ਸਕਦੇ ਹਾਂ, ਪਰ ਵਿਸ਼ਵੀਕਰਨ ਦੇ ਸੰਚਾਰ ਨੂੰ ਘਟਾਉਣਾ ਹੀ ਕਾਫ਼ੀ ਨਹੀਂ ਹੋਵੇਗਾ। ਮੱਧਕਾਲ ਦੀ ‘ਬਲੈਕ ਡੈੱਥ’ ਵਰਗੀਆਂ ਮਹਾਂਮਾਰੀਆਂ ਤੋਂ ਸਬਕ ਸਿਖਣਾ ਪਵੇਗਾ ਕਿ ਅਸੀਂ ਕੀ ਕਰ ਸਕਦੇ ਹਾਂ। ਜਦੋਂ ਵਿਸ਼ਵ ਟੀਕਿਆਂ ਅਤੇ ਦਵਾਈਆਂ ਦੀ ਉਡੀਕ ਕਰ ਰਿਹਾ ਹੈ ਤਾਂ ਸਾਨੂੰ ਇਸ ਵਾਇਰਸ ਨੂੰ ਫੈਲਣ ਤੋਂ ਹੌਲੀ ਕਰਨਾ ਬਹੁਤ ਜ਼ਰੂਰੀ ਹੈ। ਜਿੰਨੇ ਲੋਕ ਇਕ ਖੇਤਰ ਵਿਚ ਇਕ ਵਾਰ ਸੰਕਰਮਿਤ ਹੁੰਦੇ ਹਨ ਸਥਾਨਕ ਸਿਹਤ ਦੇਖਭਾਲ ਪ੍ਰਣਾਲੀਆਂ ਉੱਤੇ ਉਨਾ ਜ਼ਿਆਦਾ ਦਬਾਅ ਹੁੰਦਾ ਹੈ। ਜਦੋਂ ਉਨ੍ਹਾਂ ਪ੍ਰਣਾਲੀਆਂ ਨੂੰ ਪਛਾੜ ਦਿੱਤਾ ਜਾਂਦਾ ਹੈ ਤਾਂ ਲੋਕ ਮਰ ਜਾਣਗੇ ਜੋ ਘੱਟ ਮਰਨ ਵਾਲੇ ਹਾਲਾਤਾਂ ਵਿਚ ਬਚ ਸਕਦੇ ਹਨ। ਇਸ ਪ੍ਰਭਾਵ ਨੂੰ ਘੱਟ ਕਰਨ ਲਈ ਹਰੇਕ ਵਿਅਕਤੀ ਨੂੰ ਹਿੱਸਾ ਲੈਣਾ ਚਾਹੀਦਾ ਹੈ।
ਦੂਜਾ ਇਤਿਹਾਸ ਦਰਸਾਉਂਦਾ ਹੈ ਕਿ ਅਸਲ ਸੁਰੱਖਿਆ ਭਰੋਸੇਯੋਗ ਵਿਗਿਆਨਕ ਜਾਣਕਾਰੀ ਨੂੰ ਸਾਂਝਾ ਕਰਨ ਅਤੇ ਵਿਸ਼ਵ ਦੀ ਏਕਤਾ ਵਿਚ ਹੈ। ਇਕ ਦੇਸ਼ ਵਿਚ ਆਈ ਮਹਾਂਮਾਰੀ ਨਾਲ ਆਰਥਿਕ ਮੰਦੀ ਦੇ ਡਰ ਤੋਂ ਪਰੇ ਹੋ ਕੇ ਉਸ ਦੇਸ਼ ਨੂੰ ਇਮਾਨਦਾਰੀ ਨਾਲ ਜਾਣਕਾਰੀ ਨੂੰ ਸਾਂਝਾ ਕਰਨਾ ਚਾਹੀਦਾ ਹੈ। ਫੰਦਾ ਚੁੱਕਣ ਦੀ ਬਜਾਏ ਸਹਾਇਤਾ ਦੇ ਹੱਥ ਵਧਾਉਣ ਲਈ ਤਿਆਰ ਹੋਣਾ ਚਾਹੀਦਾ ਹੈ। ਅੱਜ ਚੀਨ ਪੂਰੀ ਦੁਨੀਆਂ ਨੂੰ ਕਰੋਨਾ ਮਹਾਂਮਾਰੀ ਬਾਰੇ ਬਹੁਤ ਸਾਰੇ ਮਹੱਤਵਪੂਰਨ ਸਬਕ ਸਿਖਾ ਸਕਦਾ ਹੈ। ਚਾਹੇ ਚੀਨ ਵਿਚ ਮਹਾਂਮਾਰੀ ਚਮਗਾਦੜਾਂ ਦੇ ਕਾਰਨ ਆਈ ਜਾਂ ਚੀਨ ਨੇ ਜਾਣ ਬੁਝ ਕੇ ਇਸ ਨੂੰ ਫੈਲਾਇਆ ਕਿਉਕਿ ਕੁੱਝ ਤੱਥ ਚੀਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲਈ ਮਜ਼ਬੂਰ ਕਰਦੇ ਹਨ।
ਪਰ ਸਮਾਂ ਹੁਣ ਇਹ ਸੋਚਣ ਦਾ ਨਹੀਂ ਬਲਕਿ ਇਸ ਮਹਾਂਮਾਰੀ ਵਿਰੁੱਧ ਇਕੱਠਿਆਂ ਕਦਮ ਉਠਾਉਣ ਦਾ ਹੈ। ਇਸ ਲਈ ਚੀਨ ਦੀ ਜਾਣਕਾਰੀ ਉੱਚ ਕੋਟੀ ਦੀ ਅੰਤਰਰਾਸ਼ਟਰੀ ਭਰੋਸੇ ਅਤੇ ਸਹਿਯੋਗ ਦੀ ਮੰਗ ਕਰਦੀ ਹੈ। ਹਲਾਂਕਿ ਪਿਛਲੇ ਕੁੱਝ ਸਾਲਾਂ ਤੋਂ ਗੈਰ ਜਿੰਮੇਵਾਰ ਸਿਆਸਤਾਂ ਨੇ ਵਿਗਿਆਨ ਅਤੇ ਅੰਤਰਰਾਸ਼ਟਰੀ ਸਹਿਯੋਗ ਵਿਚ ਜਾਣਬੁਝ ਕੇ ਵਿਸ਼ਵਾਸ਼ ਨੂੰ ਘਟਾ ਦਿੱਤਾ ਹੈ। ਨਤੀਜੇ ਵਜੋਂ ਅਸੀਂ ਹੁਣ ਅਜਿਹੇ ਵਿਸ਼ਵਵਿਆਪੀ ਨੇਤਾਵਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਜੋ ਇਸ ਸੰਯੋਜਿਤ,ਵਿਸ਼ਵਿਕ ਪ੍ਰਕਿਰਿਆ ਨੂੰ ਸੰਗਠਿਤ, ਪ੍ਰੇਰਿਤ ਕਰਦਿਆਂ ਹੋਈ ਵਿੱਤ ਦੇ ਸਕਦੇ ਹਨ। 2008 ਦੀ ਵਿੱਤ ਸੰਕਟ ਦੌਰਾਨ ਅਮਰੀਕਾ ਨੇ ਵਿਸ਼ਵ ਆਰਥਿਕ ਮੰਦੀ ਨੂੰ ਰੋਕਣ ਲਈ ਕਾਫ਼ੀ ਦੇਸ਼ਾਂ ਦੀ ਇਕੱਤਰਤਾ ਕੀਤੀ ਅਤੇ 2014 ਈਬੋਲਾ ਮਹਾਂਮਾਰੀ ਦੋਰਾਨ ਅਮਰੀਕਾ ਨੇ ਸੇਵਕ ਦੀ ਭੂਮਿਕਾ ਨਿਭਾਈ ਪਰ ਹਾਲ ਹੀ ਦੇ ਕੁਝ ਸਾਲਾਂ ਤੋਂ ਅਮਰੀਕਾ ਨੇ ਵਿਸ਼ਵੀਕਰਨ ਨੇਤਾ ਵਜੋਂ ਆਪਣੀ ਭੂਮਿਕਾ ਤੋਂ ਮੂੰਹ ਫੇਰ ਦਿੱਤਾ। ਉਸ ਨੇ ਅੰਤਰਰਾਸ਼ਟਰੀ ਸਿਹਤ ਸੰਗਠਨਾਂ ਨੂੰ ਆਪਣਾ ਸਮਰਥਨ ਘਟਾ ਦਿੱਤਾ ਅਤੇ ਵਿਸ਼ਵ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਸੰਯੁਕਤ ਰਾਜ ਅਮਰੀਕਾ ਦੇ ਹੁਣ ਕੋਈ ਅਸਲ ਦੋਸਤ ਨਹੀਂ ਹਨ ਜਦੋਂ ਕਰੋਨਾ ਵਾਇਰਸ ਫੈਲਿਆ ਤਾਂ ਅਮਰੀਕਾ ਇਸ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਤੋਂ ਗੁਰੇਜ਼ ਕਰਦਾ ਰਿਹਾ। ਭਾਂਵੇ ਇਹ ਲੀਡਰ ਬਣਨ ਦੀ ਕੋਸ਼ਿਸ਼ ਕਰਦਾ ਹੈ ਪਰ ਮੋਜ਼ੂਦਾ ਅਮਰੀਕੀ ਪ੍ਰਸ਼ਾਸ਼ਨ ਤੋਂ ਭਰੋਸਾ ਇੰਨੀ ਹੱਦ ਤੱਕ ਘਟ ਗਿਆ ਹੈ ਕਿ ਕੁਝ ਦੇਸ਼ ਇਸਦਾ ਪਾਲਣ ਕਰਨ ਲਈ ਵੀ ਤਿਆਰ ਨਹੀਂ। ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਅੱਜ ਮਹਾਂਮਾਰੀ ਅੱਗੇ ਬੇਬੱਸ ਬੈਠਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਰੋਸੇ ਅਤੇ ਵਿਸ਼ਵਵਿਆਪੀ ਏਕਤਾ ਦੇ ਬਗ਼ੈਰ ਅਸੀਂ ਇਸ ਕਰੋਨਾ ਮਹਾਂਮਾਰੀ ਨੂੰ ਰੋਕਣ ਯੋਗ ਨਹੀਂ ਅਤੇ ਭਵਿੱਖ ਵਿਚ ਅਜਿਹੀਆਂ ਹੋਰ ਮਹਾਂਮਾਰੀਆਂ ਵੇਖਣ ਦੀ ਸੰਭਾਵਨਾਵਾਂ ਹਨ। ਪਰ ਹਰ ਸੰਕਟ ਇਕ ਉਮੀਦ ਇਕ ਮੌਕਾ ਹੁੰਦੀ ਹੈ। ਜੋ ਵਿਸ਼ਵਵਿਆਪੀ ਵਿਵਾਦ ਦੁਆਰਾ ਪੈਦਾ ਹੋਏ ਗੰਭੀਰ ਖ਼ਤਰੇ ਨੂੰ ਮਹਿਸੂਸ ਕਰਨ ਵਿਚ ਸਹਾਇਤਾ ਕਰਦੀ ਹੈ ਜੇ ਇਸ ਸਮੇਂ ਹਰ ਦੇਸ਼ ਆਪਣੇ ਆਪਣੇ ਹਿੱਤਾਂ ਬਾਰੇ ਸੋਚਣ ਲੱਗੇ ਤਾਂ ਮਹਾਂਮਾਰੀ ਕਾਲ ਵਿਚ ਮੌਤ ਦੀ ਗੂੰਜ ਹੋਰ ਵੱਧ ਸਕਦੀ ਹੈ। ਇਹ ਆਰਥਿਕ, ਮਾਨਸਿਕ, ਸ਼ਰੀਰਕ ਤੌਰ ਤੇ ਮਨੁੱਖ ਨੂੰ ਪ੍ਰਭਾਵਿਤ ਕਰਦਾ ਹੈ। ਸੰਕਟ ਦੇ ਇਸ ਪਲ ਵਿਚ ਮਨੁੱਖਤਾ ਹੀ ਮਨੁੱਖ ਦੇ ਅੰਦਰ ਮਹੱਤਵਪੂਰਨ ਸੰਘਰਸ਼ ਹੁੰਦਾ ਹੈ ਅਤੇ ਮਨੁੱਖਤਾ ਵਿਚ ਵਿਸ਼ਵਾਸ਼ ਨੂੰ ਬਣਾਏ ਰੱਖਣਾ ਹੈ। ਜੇ ਕਰੋਨਾ ਮਹਾਂਮਾਰੀ ਵਧੇਰੇ ਵਿਵਾਦ ਨੂੰ ਜਨਮ ਦਿੰਦੀ ਹੈ ਤਾਂ ਇਸ ਵਿਚ ਵਾਇਰਸ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ, ਮਨੁੱਖਤਾ ਝੂਲਸ ਜਾਵੇਗੀ, ਵਾਇਰਸ ਦੁਗਣਾ ਹੋ ਜਾਵੇਗਾ। ਪਰ ਇਸ ਦੇ ਉਲਟ ਜੇ ਮਹਾਂਮਾਰੀ ਦਾ ਨਤੀਜਾ ਵਿਸ਼ਵੀਕਰਨ ਸਹਿਯੋਗ ਵਜੋਂ ਹੋਇਆ ਤਾਂ ਇਹ ਨਾ ਸਿਰਫ਼ ਕਰੋਨਾ ਦੇ ਵਿਰੁੱਧ ਬਲਕਿ ਭਵਿੱਖ ਦੀ ਆਉਣ ਵਾਲੀਆਂ ਸਾਰੀਆਂ ਮਹਾਂਮਾਰੀਆਂ ਦੇ ਵਿਰੁੱਧ ਮਨੁੱਖਤਾ ਦੀ ਜਿੱਤ ਹੋਵੇਗੀ।