ਪੰਜਾਬ ਯੰਗ ਪੀਸ ਕੌਂਸਲ (ਪੰ) ਵੱਲੋਂ ਪੁਲਿਸ ਅਧਿਕਾਰੀਆਂ ਦਾ ਸਨਮਾਨ

-ਕੋਰੋਨਾ ਦੌਰਾਨ ਬੇਹਤਰੀਨ ਅਤੇ ਇਮਾਨਦਾਰੀ ਨਾਲ ਡਿਉਟੀ ਕਰ ਸ਼ਹਿਰ ਨੂੰ ਬਚਾਇਆ ਪੁਲਿਸ ਨੇ-ਅਸ਼ਵਨੀ ਕੌਹਲੀ
ਫਗਵਾੜਾ 20 ਮਈ (B.K Rattu) ਪੰਜਾਬ ਦੇ ਏਡੀਜੀਪੀ ਸੰਜੀਵ ਕਾਲੜਾ ਦੀ ਸਰਪ੍ਰਸਤੀ ਵਿਚ ਚਲਣ ਵਾਲੀ ਪੰਜਾਬ ਯੰਗ ਪੀਸ ਕੌਂਸਲ (ਪੰ) ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਬੇਹਤਰੀਨ ਅਤੇ ਇਮਾਨਦਾਰੀ ਨਾਲ ਡਿਉਟੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਦਾ ਸਨਮਾਨ ਕਰਨ ਲਈ ਇਕ ਸਾਦੇ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸਦੇ ਮੁੱਖ ਮਹਿਮਾਨ ਐਸ.ਪੀ. ਮਨਵਿੰਦਰ ਸਿੰਘ ਸਨ ਅਤੇ ਪ੍ਰਧਾਨਗੀ ਸਰਪ੍ਰਸਤ ਅਸ਼ਵਨੀ ਕੌਹਲੀ ਨੇ ਕੀਤੀ। ਸਮਾਗਮ ਵਿਚ ਸਭ ਤੋਂ ਪਹਿਲਾਂ ਕੋਰੋਨਾ ਕਰਫਿਉ ਦੌਰਾਨ ਇਕ ਮਹਿਲਾ ਜਿਸਦੀ ਲੜਕੀ ਦਾ ਸ਼ਾਦੀ ਸੀ,ਦਾ ਪਰਸ ਜਿਸ ਵਿਚ ਇਕ ਲੱਖ ਰੁਪਏ ਸੀ,ਫਗਵਾੜਾ ਨਾਕੇ ਤੇ ਡਿਗ ਪਿਆ ਸੀ। ਜੋਕਿ ਫਗਵਾੜਾ ਟਰੈਫਿਕ ਵਿਭਾਗ ਦੇ ਅਧਿਕਾਰੀ ਏ.ਐਸ.ਆਈ. ਸੁਰਿੰਦਰ ਸਿੰਘ,ਏ.ਐਸ.ਆਈ. ਅਮਰਜੀਤ ਸਿੰਘ ਨੂੰ ਸੜਕ ਤੇ ਡਿਗਿਆ ਮਿਲਿਆ। ਜਿਸਦੀ ਸੁਚਨਾ ਟਰੈਫਿਕ ਵਿਭਾਗ ਦੇ ਇੰਚਾਰਜ ਇੰਸਪੈਕਟਰ ਰਣਜੀਤ ਵਿਰਦੀ ਨੂੰ ਦਿੱਤੀ। ਜਿਨ੍ਹਾਂ ਦੇ ਇਸ ਦੀ ਸੂਚਨਾ ਪੁਲਿਸ ਦੇ ਉਚਾਧਿਕਾਰੀਆਂ ਨੂੰ ਦਿੰਦੇ ਹੋਏ ਮਿਲਿਆ ਪਰਸ ਉਕਤ ਮਹਿਲਾ ਜਦੋ ਬੇਹਦ ਹਤਾਸ਼ ਹਾਲਾਤ ਵਿਚ ਪੁਛਗਿਛ ਕਰਦੇ ਹੋਏ ਨਾਕੇ ਤੇ ਪੁੱਜੀ ਤਾਂ ਤਿੰਨਾ ਅਧਿਕਾਰੀਆਂ ਨੇ ਪਰਸ ਵਾਪਸ ਕਰ ਇਮਾਨਦਾਰੀ ਦਾ ਸਬੂਤ ਦਿੱਤਾ। ਕੌਂਸਲ ਨੇ ਇਨ੍ਹਾਂ ਦੀ ਇਮਾਨਦਾਰੀ ਦਾ ਸਨਮਾਨ ਦਿੰਦੇ ਹੋਏ ਇੰਸਪੈਕਟਰ ਰਣਜੀਤ ਵਿਰਦੀ,ਏ.ਐਸ.ਆਈ. ਸੁਰਿੰਦਰ ਸਿੰਘ,ਏ.ਐਸ.ਆਈ. ਅਮਰਜੀਤ ਸਿੰਘ ਨੂੰ ਸਨਮਾਨਿਤ ਕੀਤਾ। ਇਸਦੇ ਨਾਲ ਹੀ ਕੌਂਸਲ ਮੈਂਬਰਾ ਨੇ ਕੋਰੋਨਾ ਮਹਾਂਮਾਰੀ ਦੌਰਾਨ ਜਨਸੇਵਾ ਦੀ ਭਾਵਨਾ ਅਤੇ ਤਨਦੇਹੀ ਦਾ ਸਬੂਤ ਦਿੰਦੇ ਹੋਏ ਫਗਵਾੜਾ ਦੇ ਐਸਪੀ ਮਨਵਿੰਦਰ ਸਿੰਘ,ਡੀਐਸਪੀ ਸੁਰਿੰਦਰ ਚਾਂਦ ਅਤੇ ਥਾਨਾ ਸਿਟੀ ਇੰਚਾਰਜ ਉਂਕਾਰ ਸਿੰਘ ਬਰਾੜ ਨੂੰ ਬਤੌਰ ‘ਕੋਰੋਨਾ ਯੋਧਾ’ ਸਨਮਾਨਿਤ ਕੀਤਾ। ਇਸ ਮੌਕੇ ਐਸ.ਪੀ. ਮਨਵਿੰਦਰ ਸਿੰਘ ਨੇ ਪੁਲਿਸ ਵਿਭਾਗ ਤਰਫੋਂ ਕੌਂਸਲ ਮੈਂਬਰਾ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਸਨਮਾਨ ਲਈ ਕੌਂਸਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੁਲਿਸ ਦੀ ਪੂਰੀ ਟੀਮ ਸ਼ਹਿਰ ਵਾਸੀਆਂ ਦੀ ਸੁਰਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਅਗ੍ਹਾਂ ਤੋਂ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ਼ਹਿਰ ਵਾਸਿਆਂ ਦਾ ਪੂਰਾ ਪਿਆਰ ਅਤੇ ਸਤਿਕਾਰ ਮਿਲਿਆ ਹੈ ਅਤੇ ਇਸਨੂੰ ਹਮੇਸ਼ਾ ਯਾਦ ਰਖਣਗੇ। ਕੌਂਸਲ ਸਰਪ੍ਰਸਤ ਅਸ਼ਵਨੀ ਕੌਹਲੀ ਅਤੇ ਸੰਸਥਾਪਕ ਅਸ਼ਵਨੀ ਦਸੌੜ ਨੇ ਕਿਹਾ ਕਿ ਸ਼ਹਿਰ ਅਤੇ ਸ਼ਹਿਰ ਵਾਸਿਆਂ ਦੀ ਸੁਰਖਿਆ ਲਈ ਤੈਨਾਤ ਅਤੇ ਸੇਵਾ ਵਿਚ ਦਿਨ ਰਾਤ ਇਕ ਕਰਨ ਲਈ ਇਨ੍ਹਾਂ ਦਾ ਸਨਮਾਨ ਕਰਦੇ ਹੋਏ ਖੁੱਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੇ ਇਮਾਨਦਾਰ ਯਤਨਾਂ ਸਦਕਾ ਫਗਵਾੜਾ ਸ਼ਹਿਰ ਬਚਿਆ ਹੋਇਆ ਹੈ। ਫਗਵਾੜਾ ਦੀ ਜਨਤਾ ਨੂੰ ਵੀ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਕੌਂਸਲ ਡਾਇਰੈਕਟਰ ਰਸ਼ਪਾਲ ਸਿੰਘ ਭੱਟੀ,ਜੋਗਿੰਦਰ ਪਾਲ ਭੋਲੀ,ਰਾਮ ਚੰਦਰ ਸਿੰਘ,ਗਗਨ ਰਾਜਪੁਰੋਹਿਤ,ਚੰਦਰਮੋਹਨ ਗੁਲਾਟੀ,ਸੰਜੈ ਸਿੰਘ,ਜਸਪਾਲ ਸਿੰਘ,ਕੌਂਸਲ ਪ੍ਰਧਾਨ ਨਵਰੀਤ ਸਿੰਘ ਸਚਦੇਵਾ,ਰਮੇਸ਼ ਖੰਨਾਂ,ਰਾਜੇਸ਼ ਹੈਪੀ,ਮਧੁ ਸੁਦਨ ਦਸੌੜ,ਅਨਿਰੁਧ ਦਸੌੜ,ਰਾਕੇਸ਼ ਕੁਮਾਰ,ਗੁਮਾਨ ਸਿੰਘ ਰਾਜਪੁਰੋਹਿਤ,ਡਾ.ਜੀਤ ਲਾਲ ਸਰੋਚ, ਏਐਸਆਈ ਪ੍ਰਵੇਸ਼ ਰਾਣੀ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *