ਫਗਵਾੜਾ ਬਲਾਕ ਦੇ ਪਿੰਡ ਮਾਇਓਪੱਟੀ ’ਚ ਚਾਰ ਮਜ਼ਦੂਰ ਕੋਰੋਨਾ ਪੋਸਟਿਵ ਨਿਕਲੇ

ਝੋਨਾ ਲਗਾਉਣ ਲਈ ਯੂ.ਪੀ ਤੋਂ ਆਏ ਸਨ
ਜਸਬੀਰ ਸਿੰਘ ਚਾਨਾ
ਫਗਵਾੜਾ, 11 ਜੂਨ – ਬਲਾਕ ਦੇ ਪਿੰਡ ਮਾਈਓਪੱਟੀ ਵਿੱਖੇ ਝੋਨਾ ਲਗਾਉਣ ਲਈ ਆਏ ਚਾਰ ਮਜ਼ਦੂਰਾ ਦੀ ਕੋਰੋਨਾ ਪੋਸਟਿਵ ਰਿਪੋਰਟ ਆਈ ਹੈ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਛੇ ਵਿਅਕਤੀ ਮੁਰਾਦਾਬਾਦ ਤੋਂ ਇੱਥੇ ਝੋਨਾ ਲਗਾਉਣ ਲਈ ਆਏ ਸਨ ਜੋ ਕਿ 2 ਜੂਨ ਨੂੰ ਇੱਥੇ ਪੁੱਜੇ ਸਨ। ਜਿਸ ਤੋਂ ਬਾਅਦ ਸਿਹਤ ਵਿਭਾਗ ਨੂੰ ਸੂਚਨਾ ਮਿਲਦੇ ਸਾਰ ਇਨ੍ਹਾਂ ਘਰ ’ਚ ਇਕਾਂਤਵਾਸ ਕਰ ਦਿੱਤਾ ਸੀ ਤੇ ਇਨ੍ਹਾਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ’ਚੋਂ ਅੱਜ ਚਾਰ ਦੀ ਰਿਪੋਰਟ ਪੋਸਟਿਵ ਆਈ ਹੈ ਅਤੇ ਦੋ ਦੀ ਰਿਪੋਰਟ ਨੈਗਟਿਵ ਆਈ ਹੈ।
ਸਿਹਤ ਸੂਰਤਾ ਅਨੁਸਾਰ ਇਨ੍ਹਾਂ ’ਚ ਇੱਕ ਅੌਰਤ 33 ਸਾਲਾ, ਮਰਦ 40 ਸਾਲਾ, ਮਰਦ 20 ਸਾਲਾ, ਮਰਦ 15 ਸਾਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪੋਸਟਿਵ ਆਏ ਵਿਅਕਤੀਆਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ ’ਚ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਦੋ ਹੋਰ ਸਾਥੀ ਜੋ ਨੈਗਟਿਵ ਆਏ ਹਨ ਉਨ੍ਹਾਂ ਨੂੰ ਵੀ 14 ਦਿਨਾ ਤੱਕ ਇਕਾਂਤਵਾਸ ਰੱਖਿਆ ਜਾ ਰਿਹਾ ਹੈ। ਸੂਤਰਾ ਅਨੁਸਾਰ ਇਹ ਵਿਅਕਤੀ ਯੂ.ਪੀ ਤੋਂ ਇੱਥੇ ਕੰਮ ਕਰਨ ਆਏ ਸਨ ਤੇ ਕੱਲ੍ਹ ਸੋਮਵਾਰ ਤੋਂ ਇਨ੍ਹਾਂ ਕੰਮ ’ਤੇ ਜਾਣਾ ਸੀ ਪਰ ਹੁਣ ਰਿਪੋਰਟ ਆਉਣ ਕਾਰਨ ਸਥਿਤੀ ਸਪੱਸ਼ਟ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪਿੰਡ ਤੋਂ ਬਾਹਰ ਵਾਲੇ ਪਾਸੇ ਸਨ ਅਤੇ ਮੌਕੇ ’ਤੇ ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਦਾ ਅਜੇ ਤੱਕ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ ਫ਼ਿਰ ਵੀ ਸਿਹਤ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *